03.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ :-ਤੁਹਾਡਾ
ਇਹ ਨਵਾਂ ਝਾੜ ਬਹੁਤ ਮਿੱਠਾ ਹੈ, ਇਸ ਮਿੱਠੇ ਝਾੜ ਨੂੰ ਹੀ ਕੀੜੇ ਲਗਦੇ ਹਨ, ਕੀੜਿਆਂ ਨੂੰ ਖਤਮ ਕਰਨ
ਦੀ ਦਵਾਈ ਹੈ ਮਨਮਨਾਭਵ"
ਪ੍ਰਸ਼ਨ:-
ਪਾਸ ਵਿਦ ਆਨਰ
ਹੋਣ ਵਾਲੇ ਸਟੂਡੈਂਟ ਦੀ ਨਿਸ਼ਾਨੀ ਕੀ ਹੋਵੇਗੀ?
ਉੱਤਰ:-
ਉਹ ਸਿਰ੍ਫ ਇੱਕ
ਸਬਜੈਕਟ ਤੇ ਨਹੀਂ ਬਲਕਿ ਸਾਰੇ ਸਬਜੈਕਟ ਵਿੱਚ ਪੂਰਾ - ਪੂਰਾ ਧਿਆਨ ਦੇਣਗੇ। ਸਥੂਲ ਸਰਵਿਸ ਦੀ ਵੀ
ਸਬਜੈਕਟ ਚੰਗੀ ਹੈ, ਬਹੁਤਿਆਂ ਨੂੰ ਸੁੱਖ ਮਿਲਦਾ ਹੈ, ਇਸ ਨਾਲ ਵੀ ਮਾਰਕਸ ਜਮਾਂ ਹੁੰਦੇ ਹਨ ਪਰ ਨਾਲ
- ਨਾਲ ਗਿਆਨ ਵੀ ਚਾਹੀਦਾ ਅਤੇ ਚਲਣ ਵੀ ਚਾਹੀਦੀ ਹੈ। ਦੈਵੀਗੁਣਾਂ ਤੇ ਪੂਰਾ ਅਟੈਂਸ਼ਨ ਹੋਵੇ। ਗਿਆਨ
ਯੋਗ ਪੂਰਾ ਹੋਵੇਗਾ ਤਾਂ ਪਾਸ ਵਿਦ ਆਨਰ ਹੋ ਸਕੋਗੇ।
ਗੀਤ:-
ਨਾ ਵੋ ਹਮ ਸੇ
ਜੁਦਾ ਹੋਣਗੇ...
ਓਮ ਸ਼ਾਂਤੀ
ਬੱਚਿਆਂ ਨੇ ਕੀ ਸੁਣਿਆ? ਬੱਚਿਆਂ ਦੀ ਕਿਸ ਨਾਲ ਦਿਲ ਲੱਗੀ ਹੋਈ ਹੈ? ਗਾਈਡ ਨਾਲ। ਗਾਈਡ ਕੀ - ਕੀ
ਵਿਖਾਉਂਦੇ ਹਨ? ਸ੍ਵਰਗ ਵਿੱਚ ਜਾਣ ਦਾ ਗੇਟ ਵਿਖਾਉਂਦੇ ਹਨ। ਬੱਚਿਆਂ ਨੂੰ ਨਾਮ ਵੀ ਦਿੱਤਾ ਹੈ ਗੇਟ
ਵੇ ਟੂ ਹੈਵਨ। ਸ੍ਵਰਗ ਦਾ ਗੇਟ ਕਦੋਂ ਖੁਲ੍ਹਦਾ ਹੈ? ਹਾਲੇ ਤਾਂ ਹੈਲ ਹੈ ਨਾ। ਹੇਵਿਨ ਦਾ ਗੇਟ ਕੌਣ
ਖੋਲ੍ਹਦੇ ਹਨ ਅਤੇ ਕਦੋਂ? ਇਹ ਤੁਸੀਂ ਬੱਚੇ ਹੀ ਜਾਣਦੇ ਹੋ। ਤੁਹਾਨੂੰ ਸਦਾ ਖੁਸ਼ੀ ਰਹਿੰਦੀ ਹੈ।
ਹੇਵਿਨ ਵਿੱਚ ਜਾਣ ਦੇ ਲਈ ਰਸਤਾ ਤੁਸੀਂ ਜਾਣਦੇ ਹੋ। ਮੇਲੇ ਪ੍ਰਦਰਸ਼ਨੀ ਦਵਾਰਾ ਤੁਸੀਂ ਵਿਖਾਉਂਦੇ ਹੋ
ਕਿ ਮਨੁੱਖ ਸ੍ਵਰਗ ਦੇ ਦਵਾਰ ਕਿਵ਼ੇਂ ਜਾ ਸਕਦੇ ਹਨ। ਚਿੱਤਰ ਤਾਂ ਤੁਸੀਂ ਬਹੁਤ ਬਣਾਏ ਹਨ। ਬਾਬਾ
ਪੁੱਛਦੇ ਹਨ ਇਨ੍ਹਾ ਸਭ ਚਿੱਤਰਾਂ ਵਿਚੋਂ ਕਿਹੜਾ ਅਜਿਹਾ ਚਿੱਤਰ ਹੈ ਜਿਸ ਨਾਲ ਅਸੀਂ ਕਿਸੇ ਨੂੰ ਵੀ
ਸਮਝਾ ਸਕੀਏ ਕਿ ਇਹ ਹੈ ਸ੍ਵਰਗ ਵਿੱਚ ਜਾਣ ਦਾ ਗੇਟ? ਗੋਲੇ ( ਸ੍ਰਿਸ਼ਟੀ ਚੱਕਰ ) ਦੇ ਚਿੱਤਰ ਵਿੱਚ
ਸ੍ਵਰਗ ਵਿੱਚ ਜਾਣ ਦਾ ਗੇਟ ਸਿੱਧ ਹੁੰਦਾ ਹੈ। ਇਹ ਹੀ ਰਾਈਟ ਹੈ। ਉੱਪਰ ਵਿੱਚ ਉਸ ਪਾਸੇ ਹੈ ਨਰਕ ਦਾ
ਗੇਟ, ਉਸ ਪਾਸੇ ਹੈ ਸ੍ਵਰਗ ਦਾ ਗੇਟ। ਬਿਲਕੁਲ ਕਲੀਅਰ ਹੈ। ਇਥੋਂ ਸਭ ਆਤਮਾਵਾਂ ਭੱਜਦੀਆਂ ਹਨ
ਸ਼ਾਂਤੀਧਾਮ ਫਿਰ ਆਉਂਦੀਆਂ ਹਨ ਸ੍ਵਰਗ ਵਿੱਚ। ਇਹ ਗੇਟ ਹੈ। ਸਾਰੇ ਚੱਕਰ ਨੂੰ ਵੀ ਗੇਟ ਨਹੀਂ ਕਹਾਂਗੇ।
ਉੱਪਰ ਵਿੱਚ ਜਿੱਥੇ ਸੰਗਮ ਵਿਖਾਇਆ ਹੈ ਉਹ ਹੈ ਪੂਰਾ ਗੇਟ। ਜਿੱਥੋਂ ਆਤਮਾਵਾਂ ਨਿਕਲ ਜਾਂਦੀਆਂ ਹਨ,
ਫਿਰ ਨਵੀਂ ਦੁਨੀਆਂ ਵਿੱਚ ਆਉਂਦੀਆਂ ਹਨ। ਬਾਕੀ ਸਾਰੀਆਂ ਸ਼ਾਂਤੀਧਾਮ ਵਿੱਚ ਰਹਿੰਦੀਆਂ ਹਨ। ਕੰਡਾ
ਵਿਖਾਉਂਦਾ ਹੈ - ਇਹ ਨਰਕ ਹੈ, ਉਹ ਸ੍ਵਰਗ ਹੈ। ਸਭ ਤੋਂ ਚੰਗਾ ਫਸਟਕਲਾਸ ਸਮਝਾਉਣ ਦਾ ਇਹ ਚਿੱਤਰ ਹੈ।
ਬਿਲਕੁਲ ਕਲੀਅਰ ਹੈ, ਗੇਟ ਵੇ ਟੂ ਹੈਵਨ। ਇਹ ਬੁੱਧੀ ਨਾਲ ਸਮਝਣ ਦੀ ਗੱਲ ਹੈ ਨਾ। ਅਨੇਕ ਧਰਮਾਂ ਦਾ
ਵਿਨਾਸ਼ ਅਤੇ ਇੱਕ ਧਰਮ ਦੀ ਸਥਾਪਨਾ ਹੋ ਰਹੀ ਹੈ। ਤੁਸੀਂ ਜਾਣਦੇ ਹੋ ਅਸੀਂ ਸੁੱਖਧਾਮ ਵਿੱਚ ਜਾਵਾਂਗੇ,
ਬਾਕੀ ਸਭ ਸ਼ਾਂਤੀਧਾਮ ਵਿੱਚ ਚਲੇ ਜਾਣਗੇ। ਗੇਟ ਤੇ ਬੜ੍ਹਾ ਕਲੀਅਰ ਹੈ। ਇਹ ਗੋਲਾ ਹੀ ਮੁੱਖ ਚਿੱਤਰ
ਹੈ। ਇਸ ਵਿੱਚ ਨਰਕ ਦਾ ਦਵਾਰ, ਸ੍ਵਰਗ ਦਾ ਦਵਾਰ ਬਿਲਕੁਲ ਕਲੀਅਰ ਹੈ। ਸ੍ਵਰਗ ਦੇ ਦਵਾਰ ਵਿੱਚ ਜਿਹੜੇ
ਕਲਪ ਪਹਿਲੋਂ ਗਏ ਸਨ ਉਹ ਹੀ ਜਾਣਗੇ, ਬਾਕੀ ਸਭ ਸ਼ਾਂਤੀ ਦਵਾਰ ਚਲੇ ਜਾਣਗੇ। ਨਰਕ ਦਾ ਦਵਾਰ ਬੰਦ ਹੋ
ਸ਼ਾਂਤੀ ਅਤੇ ਸੁੱਖ ਦਾ ਦਵਾਰ ਖੁਲ੍ਹਦਾ ਹੈ। ਸਭ ਤੋਂ ਫਸਟਕਲਾਸ ਚਿੱਤਰ ਇਹ ਹੈ। ਬਾਬਾ ਹਮੇਸ਼ਾ ਕਹਿੰਦੇ
ਹਨ ਤ੍ਰਿਮੂਰਤੀ, ਦੋ ਗੋਲੇ, ਅਤੇ ਇਹ ਚੱਕਰ ਫਸਟਕਲਾਸ ਚਿੱਤਰ ਹਨ। ਜੋ ਵੀ ਕੋਈ ਆਵੇ ਉਸਨੂੰ ਪਹਿਲੇ
ਇਹ ਚਿੱਤਰ ਤੇ ਵਿਖਾਓ ਸ੍ਵਰਗ ਨੂੰ ਜਾਣ ਦਾ ਇਹ ਗੇਟ ਹੈ। ਇਹ ਨਰਕ ਹੈ, ਇਹ ਸ੍ਵਰਗ ਹੈ। ਨਰਕ ਦਾ ਹੁਣ
ਵਿਨਾਸ਼ ਹੋਣਾ ਹੈ। ਮੁਕਤੀ ਦਾ ਗੇਟ ਖੁਲ੍ਹਦਾ ਹੈ। ਇਸ ਵਕਤ ਅਸੀਂ ਸ੍ਵਰਗ ਵਿੱਚ ਜਾਵਾਂਗੇ ਬਾਕੀ ਸਭ
ਸ਼ਾਂਤੀ ਧਾਮ ਵਿੱਚ ਜਾਣਗੇ। ਕਿੰਨਾ ਸਹਿਜ ਹੈ। ਸ੍ਵਰਗ ਦਵਾਰ ਸਾਰੇ ਤੇ ਨਹੀਂ ਜਾਣਗੇ। ਉੱਥੇ ਤੇ ਇਨ੍ਹਾਂ
ਦੇਵੀ - ਦੇਵਤਿਆਂ ਦਾ ਹੀ ਰਾਜ ਸੀ। ਤੁਹਾਡੀ ਬੁੱਧੀ ਵਿੱਚ ਹੈ ਸ੍ਵਰਗ ਦਵਾਰ ਚੱਲਣ ਦੇ ਲਈ ਹੁਣ ਅਸੀਂ
ਲਾਇਕ ਬਣੇ ਹਾਂ। ਜਿਨ੍ਹਾਂ ਲਿਖਾਂਗੇ ਪੜ੍ਹਾਂਗੇ ਹੋਵਾਂਗੇ ਨਵਾਬ, ਰੁਲਾਂਗੇ ਪਿਲੇਂਗੇ ਤਾਂ ਹੋਵਾਂਗੇ
ਖਰਾਬ। ਸਭ ਤੋਂ ਵਧੀਆ ਚਿੱਤਰ ਇਸ ਗੋਲੇ ਦਾ ਹੈ, ਬੁੱਧੀ ਨਾਲ ਸਮਝ ਸਕਦੇ ਹੋ, ਇੱਕ ਵਾਰ ਚਿੱਤਰ
ਵੇਖਿਆ ਫਿਰ ਬੁੱਧੀ ਨਾਲ ਕੰਮ ਲਿਆ ਜਾਂਦਾ ਹੈ। ਤੁਸੀਂ ਬੱਚਿਆਂ ਨੂੰ ਸਾਰਾ ਦਿਨ ਇਹ ਖਿਆਲਾਤ ਚਲਣੇ
ਚਾਹੀਦੇ ਹਨ ਕਿ ਕਿਹੜਾ ਚਿੱਤਰ ਮੁੱਖ ਹੈ, ਜਿਸ ਤੇ ਚੰਗੀ ਤਰ੍ਹਾਂ ਸਮਝਾ ਸਕਦੇ ਹਾਂ। ਗੇਟ ਵੇ ਟੂ
ਹੈਵਨ - ਇਹ ਅੰਗਰੇਜ਼ੀ ਅੱਖਰ ਬਹੁਤ ਵਧੀਆ ਹੈ। ਹੁਣ ਤੇ ਅਨੇਕ ਭਾਸ਼ਾ ਹੋ ਗਈਆਂ ਹਨ। ਹਿੰਦੀ ਅੱਖਰ
ਹਿੰਦੂਸਤਾਨ ਤੋਂ ਨਿਕਲਿਆ ਹੈ। ਹਿੰਦੂਸਤਾਨ ਅੱਖਰ ਕੋਈ ਰਾਈਟ ਨਹੀਂ ਹੈ, ਇਸ ਦਾ ਅਸਲੀ ਨਾਮ ਤੇ ਭਾਰਤ
ਹੀ ਹੈ। ਭਾਰਤਖੰਡ ਕਹਿੰਦੇ ਹਨ। ਇਹ ਤਾਂ ਗਲੀਆਂ ਆਦਿ ਦੇ ਨਾਮ ਬਦਲੇ ਜਾਂਦੇ ਹਨ। ਖੰਡ ਦਾ ਨਾਮ
ਥੋੜ੍ਹੀ ਨਾ ਬਦਲਿਆ ਜਾਂਦਾ ਹੈ। ਮਹਾਭਾਰਤ ਅੱਖਰ ਹੈ ਨਾ। ਸਭ ਵਿੱਚ ਭਾਰਤ ਹੀ ਯਾਦ ਆਉਂਦਾ ਹੈ।
ਗਾਉਂਦੇ ਵੀ ਹਨ ਭਾਰਤ ਸਾਡਾ ਦੇਸ਼ ਹੈ। ਹਿੰਦੂ ਧਰਮ ਕਹਿਣ ਨਾਲ ਭਾਸ਼ਾ ਵੀ ਹਿੰਦੀ ਕਰ ਦਿੱਤੀ ਹੈ। ਇਹ
ਹੈ ਅਨਰਾਈਟਿਅਸ। ਸਤਿਯੁਗ ਵਿੱਚ ਸੀ ਸੱਚ ਹੀ ਸੱਚ - ਸੱਚ ਪਹਿਨਣਾ, ਸੱਚ ਖਾਣਾ, ਸੱਚ ਬੋਲਣਾ। ਇੱਥੇ
ਸਭ ਝੂਠ ਹੋ ਗਿਆ ਹੈ। ਤਾਂ ਇਹ ਗੇਟ ਵੇ ਟੂ ਅੱਖਰ ਬਹੁਤ ਵਧੀਆ ਹੈ। ਚੱਲੋ ਅਸੀਂ ਤੁਹਾਨੂੰ ਸ੍ਵਰਗ
ਜਾਣ ਦਾ ਗੇਟ ਦੱਸੀਏ। ਕਿੰਨੀਆਂ ਭਾਸ਼ਾ ਹੋ ਗਈਆਂ ਹਨ। ਬਾਪ ਤੁਹਾਨੂੰ ਬੱਚਿਆਂ ਨੂੰ ਸਦਗਤੀ ਦੀ
ਸ੍ਰੇਸ਼ਠ ਮਤ ਦਿੰਦੇ ਹਨ। ਬਾਪ ਦੀ ਮਤ ਦੇ ਲਈ ਗਾਇਨ ਹੈ ਉਨ੍ਹਾਂ ਦੀ ਗਤ ਮਤ ਨਿਆਰੀ। ਤੁਹਾਨੂੰ ਬੱਚਿਆਂ
ਨੂੰ ਕਿੰਨੀ ਸਹਿਜ ਮਤ ਦਿੰਦੇ ਹਨ। ਭਗਵਾਨ ਦੀ ਸ਼੍ਰੀਮਤ ਤੇ ਹੀ ਤੁਹਾਨੂੰ ਚਲਣਾ ਹੈ। ਡਾਕਟਰ ਦੀ ਮਤ
ਤੇ ਡਾਕਟਰ ਬਣੋਗੇ। ਭਗਵਾਨ ਦੀ ਮਤ ਤੇ ਭਗਵਾਨ ਭਗਵਤੀ ਬਣਨਾ ਹੁੰਦਾ ਹੈ। ਹੈ ਵੀ ਭਗਵਾਨੁਵਾਚ ਇਸਲਈ
ਬਾਬਾ ਨੇ ਕਿਹਾ ਸੀ ਪਹਿਲੇ ਤਾਂ ਇਹ ਸਿੱਧ ਕਰੋ ਭਗਵਾਨ ਕਿਸ ਨੂੰ ਕਿਹਾ ਜਾਂਦਾ ਹੈ। ਸ੍ਵਰਗ ਦੇ
ਮਾਲਿਕ ਜਰੂਰ ਭਗਵਾਨ ਭਗਵਤੀ ਹੀ ਠਹਿਰੇ। ਬ੍ਰਹਮਾ ਵਿੱਚ ਤਾਂ ਕੁਝ ਹੈ ਨਹੀਂ। ਸ੍ਵਰਗ ਵੀ ਇੱਥੇ, ਨਰਕ
ਵੀ ਇੱਥੇ ਹੁੰਦਾ ਹੈ। ਸ੍ਵਰਗ - ਨਰਕ ਦੋਵੇਂ ਬਿਲਕੁਲ ਨਿਆਰੇ ਹਨ। ਮਨੁੱਖਾਂ ਦੀ ਬੁੱਧੀ ਬਿਲਕੁਲ
ਤਮੋਪ੍ਰਧਾਨ ਹੋ ਗਈ ਹੈ, ਕੁਝ ਵੀ ਸਮਝਦੇ ਨਹੀਂ ਹਨ। ਸਤਿਯੁਗ ਨੂੰ ਲੱਖਾਂ ਵਰ੍ਹੇ ਦੇ ਦਿੱਤੇ ਹੈ।
ਕਲਯੁਗ ਦੇ ਲਈ ਕਹਿੰਦੇ ਹਨ 40 ਹਜ਼ਾਰ ਵਰ੍ਹੇ ਪਏ ਹਨ। ਬਿਲਕੁਲ ਹੀ ਘੋਰ ਹਨ੍ਹੇਰੇ ਵਿੱਚ ਹਨ।
ਹੁਣ ਤੁਸੀਂ ਬੱਚੇ ਜਾਣਦੇ
ਹੋ ਬਾਪ ਸਾਨੂੰ ਹੇਵਿਨ ਲੈ ਜਾਣ ਦੇ ਲਈ ਅਜਿਹਾ ਗੁਣਵਾਨ ਬਣਾਉਂਦੇ ਹਨ। ਮੁੱਖ ਫੁਰਨਾ ਹੀ ਇਹ ਰੱਖਣਾ
ਹੈ ਕਿ ਅਸੀਂ ਸਤੋਪ੍ਰਧਾਨ ਕਿਵ਼ੇਂ ਬਣੀਏ? ਬਾਪ ਨੇ ਦੱਸਿਆ ਹੈ ਮਾਮੇਕਮ ਯਾਦ ਕਰੋ। ਚਲਦੇ ਫਿਰਦੇ ਕੰਮ
ਕਰਦੇ ਬੁੱਧੀ ਵਿੱਚ ਇਹ ਯਾਦ ਰਹੇ। ਆਸ਼ਿਕ - ਮਸ਼ੂਕ ਵੀ ਕਰਮ ਤਾਂ ਕਰਦੇ ਹਨ ਨਾ। ਭਗਤੀ ਵਿੱਚ ਵੀ ਕਰਮ
ਤਾਂ ਕਰਦੇ ਹਨ ਨਾ। ਬੁੱਧੀ ਵਿੱਚ ਉਨ੍ਹਾਂ ਦੀ ਯਾਦ ਰਹਿੰਦੀ ਹੈ। ਯਾਦ ਕਰਨ ਦੇ ਲਈ ਮਾਲਾ ਫੇਰਦੇ ਹਨ।
ਬਾਪ ਵੀ ਘੜੀ - ਘੜੀ ਕਹਿੰਦੇ ਹਨ ਮੈਨੂੰ ਬਾਪ ਨੂੰ ਯਾਦ ਕਰੋ। ਸ੍ਰਵਵਿਆਪੀ ਕਹਿ ਦਿੰਦੇ ਤਾਂ ਫਿਰ
ਯਾਦ ਕਿਸਨੂੰ ਕਰਣਗੇ? ਬਾਪ ਸਮਝਾਉਂਦੇ ਹਨ ਤੁਸੀਂ ਕਿੰਨੇ ਨਾਸਤਿਕ ਬਣ ਗਏ ਹੋ। ਬਾਪ ਨੂੰ ਹੀ ਨਹੀਂ
ਜਾਣਦੇ ਹੋ। ਕਹਿੰਦੇ ਵੀ ਹੋ ਓ ਗਾਡ ਫਾਦਰ। ਪਰੰਤੂ ਉਹ ਹੈ ਕੌਣ, ਇਹ ਜਰਾ ਵੀ ਪਤਾ ਨਹੀਂ ਹੈ। ਆਤਮਾ
ਕਹਿੰਦੀ ਹੈ ਓ ਗਾਡ ਫਾਦਰ। ਪਰੰਤੂ ਆਤਮਾ ਕੀ ਹੈ, ਆਤਮਾ ਵੱਖ ਹੈ, ਉਸਨੂੰ ਕਹਿੰਦੇ ਹਨ ਪਰਮ ਆਤਮਾ
ਮਤਲਬ ਸੁਪ੍ਰੀਮ, ਉੱਚ ਤੇ ਉੱਚ ਸੁਪ੍ਰੀਮ ਸੋਲ ਪ੍ਰਮਾਤਮਾ। ਇੱਕ ਵੀ ਮਨੁੱਖ ਨਹੀਂ ਜਿਸਨੂੰ ਆਪਣੀ ਆਤਮਾ
ਦਾ ਗਿਆਨ ਹੋਵੇ। ਮੈਂ ਆਤਮਾ ਹਾਂ, ਇਹ ਸ਼ਰੀਰ ਹੈ। ਦੋ ਚੀਜਾਂ ਤਾਂ ਹਨ ਨਾ। ਇਹ ਸ਼ਰੀਰ 5 ਤਤਵਾਂ ਦਾ
ਬਣਿਆ ਹੋਇਆ ਹੈ। ਆਤਮਾ ਤਾਂ ਅਵਿਨਾਸ਼ੀ ਇੱਕ ਬਿੰਦੀ ਹੈ। ਉਹ ਕਿਸ ਚੀਜ਼ ਨਾਲ ਬਣੇਗੀ। ਇੰਨੀ ਛੋਟੀ
ਬਿੰਦੀ ਹੈ, ਸਾਧੂ ਸੰਤ ਆਦਿ ਕਿਸੇ ਨੂੰ ਪਤਾ ਨਹੀਂ। ਇਸਨੇ ਤਾਂ ਬਹੁਤ ਗੁਰੂ ਕੀਤੇ ਪਰ ਕਿਸੇ ਨੇ ਇਹ
ਨਹੀਂ ਸੁਣਾਇਆ ਕੀ ਆਤਮਾ ਕੀ ਹੈ? ਪਰਮਪਿਤਾ ਪ੍ਰਮਾਤਮਾ ਕੀ ਹਨ? ਇੰਵੇਂ ਨਹੀਂ ਕਿ ਸਿਰ੍ਫ ਪ੍ਰਮਾਤਮਾ
ਨੂੰ ਨਹੀਂ ਜਾਣਦੇ। ਆਤਮਾ ਨੂੰ ਵੀ ਨਹੀਂ ਜਾਣਦੇ। ਆਤਮਾ ਨੂੰ ਜਾਣ ਲੈਣ ਤਾਂ ਪ੍ਰਮਾਤਮਾ ਨੂੰ ਫਟ ਨਾਲ
ਜਾਣ ਲੈਣ। ਬੱਚਾ ਆਪਣੇ ਨੂੰ ਜਾਣੇ ਅਤੇ ਬਾਪ ਨੂੰ ਨਾ ਜਾਣੇ ਤਾਂ ਚੱਲ ਕਿਵ਼ੇਂ ਸਕਦੇ? ਤੁਸੀਂ ਤਾਂ
ਹੁਣ ਜਾਣਦੇ ਹੋ ਆਤਮਾ ਕੀ ਹੈ, ਕਿੱਥੇ ਰਹਿੰਦੀ ਹੈ? ਡਾਕਟਰ ਲੋਕ ਵੀ ਇੰਨਾ ਸਮਝਾਉਂਦੇ ਹਨ - ਉਹ
ਸੂਖਸ਼ਮ ਹੈ, ਇਨ੍ਹਾਂ ਅੱਖਾਂ ਨਾਲ ਵੇਖੀ ਨਹੀਂ ਜਾਂਦੀ ਫਿਰ ਸ਼ੀਸ਼ੇ ਵਿੱਚ ਵੀ ਬੰਦ ਕਰਨ ਨਾਲ ਵੇਖ ਕਿਵ਼ੇਂ
ਸੱਕਣਗੇ? ਦੁਨੀਆਂ ਵਿੱਚ ਤੁਹਾਡੇ ਵਰਗੀ ਨਾਲੇਜ਼ ਹੋਰ ਕਿਸੇ ਨੂੰ ਨਹੀਂ ਹੈ। ਤੁਸੀਂ ਜਾਣਦੇ ਹੋ ਆਤਮਾ
ਬਿੰਦੀ ਹੈ, ਪ੍ਰਮਾਤਮਾ ਵੀ ਬਿੰਦੀ ਹੈ। ਬਾਕੀ ਅਸੀਂ ਆਤਮਾਵਾਂ ਪਤਿਤ ਤੋਂ ਪਾਵਨ, ਪਾਵਨ ਤੋਂ ਪਤਿਤ
ਬਣਦੀਆਂ ਹਾਂ। ਉੱਥੇ ਤੇ ਪਤਿਤ ਆਤਮਾ ਨਹੀਂ ਰਹਿੰਦੀ ਹੈ। ਉਥੋਂ ਸਭ ਪਾਵਨ ਆਉਂਦੇ ਹਨ ਫਿਰ ਪਤਿਤ ਬਣਦੇ
ਹਨ। ਫਿਰ ਬਾਪ ਆਕੇ ਪਾਵਨ ਬਣਾਉਂਦੇ ਹਨ, ਇਹ ਬਹੁਤ ਹੀ ਸਹਿਜ ਤੋਂ ਸਹਿਜ ਗੱਲ ਹੈ। ਤੁਸੀਂ ਜਾਣਦੇ ਹੋ
ਸਾਡੀ ਆਤਮਾ 84 ਦਾ ਚੱਕਰ ਲਗਾਕੇ ਹੁਣ ਤਮੋਪ੍ਰਧਾਨ ਬਣੀ ਹੈ। ਅਸੀਂ ਹੀ 84 ਜਨਮ ਲੈਂਦੇ ਹਾਂ। ਇੱਕ
ਦੀ ਗੱਲ ਨਹੀਂ ਹੈ। ਬਾਪ ਕਹਿੰਦੇ ਹਨ ਮੈਂ ਸਮਝਾਉਂਦਾ ਇਨ੍ਹਾਂ ਨੂੰ ਹਾਂ, ਸੁਣਦੇ ਤੁਸੀਂ ਹੋ। ਮੈਂ
ਇਨ੍ਹਾਂ ਵਿੱਚ ਪ੍ਰਵੇਸ਼ ਕੀਤਾ ਹੈ, ਇਨ੍ਹਾਂ ਨੂੰ ਸੁਣਾਉਂਦਾ ਹਾਂ। ਤੁਸੀਂ ਸੁਣ ਲੈਂਦੇ ਹੋ। ਇਹ ਹੈ
ਰਥ। ਤਾਂ ਬਾਬਾ ਨੇ ਸਮਝਾਇਆ ਹੈ - ਨਾਮ ਰੱਖਣਾ ਚਾਹੀਦਾ ਹੈ ਗੇਟ ਵੇ ਟੂ ਹੇਵਿਨ। ਪਰੰਤੂ ਇਸ ਵਿੱਚ
ਵੀ ਸਮਝਾਉਣਾ ਪਵੇ ਕਿ ਸਤਿਯੁਗ ਵਿੱਚ ਜੋ ਦੇਵੀ - ਦੇਵਤਾ ਧਰਮ ਸੀ ਉਹ ਹੁਣ ਪਰਾਏ ਲੋਪ ਹੈ। ਕਿਸੇ
ਨੂੰ ਪਤਾ ਨਹੀਂ ਹੈ। ਕ੍ਰਿਸ਼ਚਨ ਵੀ ਪਹਿਲੇ ਸਤੋਪ੍ਰਧਾਨ ਸਨ ਫਿਰ ਪੁਨਰਜਨਮ ਲੈਂਦੇ - ਲੈਂਦੇ
ਤਮੋਪ੍ਰਧਾਨ ਬਣਦੇ ਹਨ। ਝਾੜ ਵੀ ਪੁਰਾਣਾ ਜ਼ਰੂਰ ਹੁੰਦਾ ਹੈ। ਇਹ ਵੈਰਾਇਟੀ ਧਰਮਾਂ ਦਾ ਝਾੜ ਹੈ। ਝਾੜ
ਦੇ ਹਿਸਾਬ ਨਾਲ ਹੋਰ ਸਭ ਧਰਮਾਂ ਵਾਲੇ ਆਉਂਦੇ ਹੀ ਪਿੱਛੋਂ ਹਨ। ਇਹ ਡਰਾਮਾ ਬਣਿਆ - ਬਣਾਇਆ ਹੈ। ਇੰਵੇਂ
ਥੋੜ੍ਹੀ ਨਾ ਕਿਸੇ ਨੂੰ ਟਰਨ ਮਿਲ ਜਾਵੇਗਾ ਸਤਿਯੁਗ ਵਿੱਚ ਆਉਣ ਦੀ। ਨਹੀਂ। ਇਹ ਤਾਂ ਅਨਾਦਿ ਖੇਡ ਬਣੀ
ਹੋਈ ਹੈ। ਸਤਿਯੁਗ ਵਿੱਚ ਇੱਕ ਹੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ। ਹੁਣ ਤੁਸੀਂ ਬੱਚਿਆਂ ਦੀ
ਬੁੱਧੀ ਵਿੱਚ ਹੈ ਕਿ ਅਸੀਂ ਸ੍ਵਰਗ ਵਿੱਚ ਜਾ ਰਹੇ ਹਾਂ। ਆਤਮਾ ਕਹਿੰਦੀ ਹੈ ਅਸੀਂ ਤਮੋਪ੍ਰਧਾਨ ਹਾਂ
ਤੇ ਘਰ ਕਿਵੇਂ ਜਾਵਾਂਗੇ, ਸ੍ਵਰਗ ਵਿੱਚ ਕਿਵ਼ੇਂ ਜਾਵਾਂਗੇ? ਉਸਦੇ ਲਈ ਸਤੋਪ੍ਰਧਾਨ ਬਣਨ ਦੀ ਯੁਕਤੀ
ਵੀ ਬਾਪ ਨੇ ਦੱਸੀ ਹੈ। ਬਾਪ ਕਹਿੰਦੇ ਹਨ ਮੈਨੂੰ ਹੀ ਪਤਿਤ ਪਾਵਨ ਕਹਿੰਦੇ ਹਨ। ਆਪਣੇ ਨੂੰ ਆਤਮਾ ਸਮਝ
ਬਾਪ ਨੂੰ ਯਾਦ ਕਰੋ। ਭਗਵਾਨੁਵਾਚ ਲਿਖਿਆ ਹੋਇਆ ਹੈ ਨਾ। ਇਹ ਵੀ ਸਭ ਕਹਿੰਦੇ ਰਹਿੰਦੇ ਹਨ - ਕ੍ਰਾਇਸਟ
ਤੋਂ ਇੰਨੇ ਵਰ੍ਹੇ ਪਹਿਲਾਂ ਭਾਰਤ ਵਿੱਚ ਹੇਵਿਨ ਸੀ। ਪ੍ਰੰਤੂ ਕਿਵ਼ੇਂ ਬਣਿਆ ਫਿਰ ਕਿੱਥੇ ਗਿਆ, ਇਹ
ਕੋਈ ਨਹੀਂ ਜਾਣਦੇ। ਤੁਸੀਂ ਤੇ ਚੰਗੀ ਤਰ੍ਹਾਂ ਜਾਣਦੇ ਹੋ। ਪਹਿਲੋਂ ਇਹ ਸਭ ਗੱਲਾਂ ਥੋੜ੍ਹੀ ਨਾ ਜਾਣਦੇ
ਸੀ। ਦੁਨੀਆਂ ਵਿੱਚ ਇਹ ਵੀ ਕਿਸੇ ਨੂੰ ਪਤਾ ਨਹੀਂ ਕਿ ਆਤਮਾ ਹੀ ਚੰਗੀ ਜਾਂ ਬੁਰੀ ਬਣਦੀ ਹੈ। ਸਭ
ਆਤਮਾਵਾਂ ਬੱਚੇ ਹਨ। ਬਾਪ ਨੂੰ ਯਾਦ ਕਰਦੇ ਹਨ। ਬਾਪ ਸਭ ਦਾ ਮਸ਼ੂਕ ਹੈ, ਸਭ ਆਸ਼ਿਕ ਹਨ। ਹੁਣ ਤੁਸੀਂ
ਜਾਣਦੇ ਹੋ ਉਹ ਮਸ਼ੂਕ ਆਇਆ ਹੋਇਆ ਹੈ। ਬਹੁਤ ਮਿੱਠਾ ਮਸ਼ੂਕ ਹੈ। ਨਹੀਂ ਤਾਂ ਸਭ ਉਨ੍ਹਾਂ ਨੂੰ ਯਾਦ ਕਿਓੰ
ਕਰਦੇ? ਕੋਈ ਵੀ ਅਜਿਹਾ ਮਨੁੱਖ ਨਹੀਂ ਹੋਵੇਗਾ ਜਿਸਦੇ ਮੂੰਹ ਤੋਂ ਪ੍ਰਮਾਤਮਾ ਦਾ ਨਾਮ ਨਾ ਨਿੱਕਲੇ।
ਸਿਰ੍ਫ ਜਾਣਦੇ ਨਹੀਂ ਹਨ। ਤੁਸੀਂ ਜਾਣਦੇ ਹੋ ਆਤਮਾ ਅਸ਼ਰੀਰੀ ਹੈ। ਆਤਮਾਵਾਂ ਦੀ ਵੀ ਪੂਜਾ ਹੁੰਦੀ ਹੈ
ਨਾ। ਅਸੀਂ ਜੋ ਪੂਜਯ ਸੀ ਫਿਰ ਆਪਣੀ ਹੀ ਆਤਮਾ ਨੂੰ ਪੂਜਣ ਲੱਗੇ। ਹੋ ਸਕਦਾ ਹੈ ਅੱਗੇ ਜਨਮ ਵਿੱਚ
ਬ੍ਰਾਹਮਣ ਕੁਲ ਵਿੱਚ ਜਨਮ ਲਿਆ ਹੋਵੇ। ਸ਼੍ਰੀਨਾਥ ਨੂੰ ਭੋਗ ਲੱਗਦਾ ਹੈ, ਖਾਂਦੇ ਤਾਂ ਪੂਜਾਰੀ ਲੋਕ ਹਨ।
ਇਹ ਸਭ ਭਗਤੀ ਮਾਰਗ ਹੈ।
ਤੁਸੀਂ ਬੱਚਿਆਂ ਨੇ
ਸਮਝਾਉਣਾ ਹੈ - ਸ੍ਵਰਗ ਦਾ ਫਾਟਕ ਖੋਲ੍ਹਣ ਵਾਲਾ ਬਾਪ ਹੈ। ਪਰੰਤੂ ਖੋਲ੍ਹੇ ਕਿਵ਼ੇਂ, ਸਮਝਾਵੇ ਕਿਵ਼ੇਂ?
ਭਗਵਾਨੁਵਾਚ ਹੈ ਤਾਂ ਜਰੂਰ ਸ਼ਰੀਰ ਦੁਆਰਾ ਵਾਚ ਹੋਵੇਗੀ ਨਾ। ਆਤਮਾ ਹੀ ਸ਼ਰੀਰ ਦੁਆਰਾ ਬੋਲਦੀ ਹੈ,
ਸੁਣਦੀ ਹੈ। ਇਹ ਬਾਬਾ ਰੇਜ਼ਗਾਰੀ ਦਸੱਦੇ ਹਨ। ਬੀਜ ਅਤੇ ਝਾੜ ਹੈ। ਤੁਸੀਂ ਬੱਚੇ ਜਾਣਦੇ ਹੋ ਇਹ ਨਵਾਂ
ਝਾੜ ਹੈ। ਹੋਲੀ - ਹੋਲੀ ਫਿਰ ਵਾਧੇ ਨੂੰ ਪਾਉਂਦੇ ਹਨ। ਤੁਹਾਡੇ ਇਸ ਨਵੇਂ ਝਾੜ ਨੂੰ ਕੀੜੇ ਵੀ ਬਹੁਤ
ਲਗਦੇ ਹਨ ਕਿਉਂਕਿ ਇਹ ਨਵਾਂ ਝਾੜ ਬਹੁਤ ਮਿੱਠਾ ਹੈ। ਮਿੱਠੇ ਝਾੜ ਨੂੰ ਹੀ ਕੀੜੇ ਆਦਿ ਕੁਝ ਨਾ ਕੁਝ
ਲਗਦੇ ਹਨ ਫਿਰ ਦਵਾਈ ਦੇ ਦਿੰਦੇ ਹਨ ਬਾਪ ਨੇ ਵੀ ਮਨਮਨਾਭਵ ਦੀ ਦਵਾਈ ਬੜੀ ਵਧੀਆ ਦਿੱਤੀ ਹੈ।
ਮਨਮਨਾਭਵ ਨਾ ਹੋਣ ਨਾਲ ਕੀੜੇ ਖਾ ਜਾਂਦੇ ਹਨ। ਕੀੜੇ ਵਾਲੀ ਚੀਜ਼ ਕੀ ਕੰਮ ਆਵੇਗੀ। ਉਹ ਤੇ ਸੁੱਟੀ
ਜਾਂਦੀ ਹੈ। ਕਿੱਥੇ ਉੱਚ ਪਦ, ਕਿੱਥੇ ਨੀਚ ਪਦ। ਫਰਕ ਤਾਂ ਹੈ ਨਾ। ਮਿੱਠੇ ਬੱਚਿਆਂ ਨੂੰ ਸਮਝਾਉਂਦੇ
ਰਹਿੰਦੇ ਹਨ ਬਹੁਤ ਮਿੱਠੇ - ਮਿੱਠੇ ਬਣੋ। ਕਿਸੇ ਨਾਲ ਵੀ ਲੂਣਪਾਣੀ ਨਾ ਬਣੋ, ਸ਼ੀਰਖੰਡ ਬਣੋ। ਉੱਥੇ
ਸ਼ੇਰ - ਬੱਕਰੀ ਵੀ ਸ਼ੀਰਖੰਡ ਰਹਿੰਦੇ ਹਨ। ਤਾਂ ਬੱਚਿਆਂ ਨੂੰ ਵੀ ਸ਼ੀਰਖੰਡ ਬਣਨਾ ਚਾਹੀਦਾ ਹੈ। ਪਰੰਤੂ
ਕਿਸੇ ਦੀ ਤਕਦੀਰ ਵਿੱਚ ਹੀ ਨਹੀਂ ਹੈ ਤਾਂ ਤਦਬੀਰ ਵੀ ਕੀ ਕਰਨ! ਨਾਪਾਸ ਹੋ ਜਾਂਦੇ ਹਨ। ਟੀਚਰ ਤੇ
ਪੜ੍ਹਾਉਂਦੇ ਹਨ ਤਕਦੀਰ ਉੱਚ ਬਣਾਉਣ। ਟੀਚਰ ਪੜ੍ਹਾਉਂਦੇ ਤਾਂ ਸਭਨੂੰ ਹਨ। ਫਰਕ ਵੀ ਤੁਸੀਂ ਵੇਖਦੇ
ਹੋ। ਸਟੂਡੈਂਟ ਕਲਾਸ ਵਿੱਚ ਜਾਣ ਸਕਦੇ ਹਨ, ਕੌਣ ਕਿਸ ਸਬਜੈਕਟ ਵਿੱਚ ਹੁਸ਼ਿਆਰ ਹੈ। ਇੱਥੇ ਵੀ ਇੰਵੇਂ
ਹੀ ਹੈ। ਸਥੂਲ ਸਰਵਿਸ ਦਾ ਵੀ ਸਬਜੈਕਟ ਤੇ ਹੈ ਨਾ। ਜਿਵੇਂ ਭੰਡਾਰੀ ਹੈ, ਬਹੁਤਿਆਂ ਨੂੰ ਸੁੱਖ ਮਿਲਦਾ
ਹੈ, ਕਿੰਨਾ ਸਭ ਯਾਦ ਕਰਦੇ ਹਨ। ਇਹ ਤਾਂ ਠੀਕ ਹੈ, ਇਸ ਸਬਜੈਕਟ ਦੇ ਵੀ ਮਾਰਕਸ ਮਿਲਦੇ ਹੈ। ਲੇਕਿਨ
ਪਾਸ ਵਿਦ ਆਨਰ ਹੋਣ ਦੇ ਲਈ ਸਿਰ੍ਫ ਇੱਕ ਸਬਜੈਕਟ ਵਿੱਚ ਨਹੀਂ, ਸਾਰੇ ਸਬਜੈਕਟ ਵਿੱਚ ਪੂਰਾ ਧਿਆਨ ਦੇਣਾ
ਹੈ। ਗਿਆਨ ਵੀ ਚਾਹੀਦਾ ਹੈ, ਚਲਣ ਵੀ ਅਜਿਹੀ ਚਾਹੀਦੀ ਹੈ, ਦੈਵੀਗੁਣ ਵੀ ਚਾਹੀਦੇ ਹਨ। ਅਟੈਂਸ਼ਨ ਰੱਖਣਾ
ਚਾਹੀਦਾ ਹੈ। ਭੰਡਾਰੀ ਦੇ ਕੋਲ ਵੀ ਕੋਈ ਆਵੇ ਤਾਂ ਕਹੇ ਮਨਮਨਾਭਵ। ਸ਼ਿਵਬਾਬਾ ਨੂੰ ਯਾਦ ਕਰੋ ਤਾਂ
ਵਿਕਰਮ ਵਿਨਾਸ਼ ਹੋਣਗੇ ਅਤੇ ਤੁਸੀਂ ਸ੍ਵਰਗ ਦੇ ਮਾਲਿਕ ਬਣ ਜਾਵੋਗੇ। ਬਾਪ ਨੂੰ ਯਾਦ ਕਰਦੇ ਹੋਰਾਂ ਨੂੰ
ਵੀ ਪਰਿਚੈ ਦਿੰਦੇ ਰਹੋ। ਗਿਆਨ ਅਤੇ ਯੋਗ ਚਾਹੀਦਾ ਹੈ। ਬਹੁਤ ਇਜ਼ੀ ਹੈ। ਮੁੱਖ ਗੱਲ ਹੈ ਹੀ ਇਹ।
ਅੰਨ੍ਹਿਆਂ ਦੀ ਲਾਠੀ ਬਣਨਾ ਹੈ। ਪ੍ਰਦਰਸ਼ਨੀ ਵਿੱਚ ਵੀ ਕਿਸੇ ਨੂੰ ਲੈ ਜਾਵੋ, ਚੱਲੋ ਅਸੀਂ ਤੁਹਾਨੂੰ
ਸ੍ਵਰਗ ਦਾ ਗੇਟ ਵਿਖਾਈਏ। ਇਹ ਨਰਕ ਹੈ, ਉਹ ਸ੍ਵਰਗ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ, ਪਵਿੱਤਰ
ਬਣੋ ਤਾਂ ਤੁਸੀਂ ਪਵਿੱਤਰ ਦੁਨੀਆਂ ਦੇ ਮਾਲਿਕ ਬਣ ਜਾਵੋਗੇ। ਮਨਮਨਾਭਵ। ਹੂਬਹੂ ਤੁਹਾਨੂੰ ਗੀਤਾ
ਸੁਣਾਉਂਦੇ ਹਨ ਇਸਲਈ ਬਾਬਾ ਨੇ ਚਿੱਤਰ ਬਣਾਇਆ ਹੈ - ਗੀਤਾ ਦਾ ਭਗਵਾਨ ਕੌਣ? ਸ੍ਵਰਗ ਦਾ ਗੇਟ ਕੌਣ
ਖੋਲ੍ਹਦੇ ਹਨ? ਖੋਲ੍ਹਦਾ ਹੈ ਸ਼ਿਵਬਾਬਾ। ਕ੍ਰਿਸ਼ਨ ਉਸ ਤੋਂ ਪਾਰ ਕਰਦਾ ਹੈ ਅਤੇ ਫਿਰ ਨਾਮ ਰੱਖ ਦਿੱਤਾ
ਹੈ ਕ੍ਰਿਸ਼ਨ ਦਾ। ਮੁੱਖ ਚਿੱਤਰ ਹਨ ਹੀ ਦੋ। ਬਾਕੀ ਤਾਂ ਰੇਜ਼ਗਾਰੀ ਹੈ। ਬੱਚਿਆਂ ਨੂੰ ਬਹੁਤ ਮਿੱਠਾ
ਬਣਨਾ ਹੈ। ਪਿਆਰ ਨਾਲ ਗੱਲ ਕਰਨੀ ਹੈ। ਮਨਸਾ, ਵਾਚਾ, ਕਰਮਣਾ ਸਭਨੂੰ ਸੁੱਖ ਦੇਣਾ ਹੈ। ਵੇਖੋ ਭੰਡਾਰੀ
ਸਭਨੂੰ ਖੁਸ਼ ਕਰਦੀ ਹੈ ਤਾਂ ਉਸਦੇ ਲਈ ਸੌਗਾਤ ਵੀ ਲੈ ਆਉਂਦੇ ਹਨ। ਇਹ ਵੀ ਸਬਜੈਕਟ ਹੈ ਨਾ। ਸੌਗਾਤ ਆਕੇ
ਦਿੰਦੇ ਹਨ, ਉਹ ਕਹਿੰਦੀ ਹੈ ਮੈਂ ਤੁਹਾਡੇ ਤੋਂ ਕਿਓੰ ਲਵਾਂ, ਫਿਰ ਤੁਹਾਡੀ ਯਾਦ ਰਹੇਗੀ। ਸ਼ਿਵਬਾਬਾ
ਦੇ ਭੰਡਾਰੇ ਤੋਂ ਮਿਲੇਗਾ ਤਾਂ ਮੈਨੂੰ ਸ਼ਿਵਬਾਬਾ ਦੀ ਯਾਦ ਰਹੇਗੀ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੀ ਉੱਚੀ
ਤਕਦੀਰ ਬਣਾਉਣ ਦੇ ਲਈ ਆਪਸ ਵਿੱਚ ਬਹੁਤ - ਬਹੁਤ ਸ਼ੀਰਖੰਡ, ਮਿੱਠਾ ਹੋਕੇ ਰਹਿਣਾ ਹੈ, ਕਦੇ ਲੂਣਪਾਣੀ
ਨਹੀਂ ਹੋਣਾ ਹੈ। ਸਾਰੇ ਸਬਜੈਕਟਸ ਤੇ ਪੂਰਾ ਧਿਆਨ ਦੇਣਾ ਹੈ।
2. ਸਦਗਤੀ ਦੇ ਲਈ ਬਾਪ
ਦੀ ਜੋ ਸ੍ਰੇਸ਼ਠ ਮਤ ਮਿਲੀ ਹੈ, ਉਸਤੇ ਚਲਣਾ ਹੈ ਅਤੇ ਸਭਨੂੰ ਸ੍ਰੇਸ਼ਠ ਮਤ ਹੀ ਸੁਣਾਉਣੀ ਹੈ। ਸ੍ਵਰਗ
ਵਿੱਚ ਜਾਣ ਦਾ ਰਸਤਾ ਵਿਖਾਉਣਾ ਹੈ।
ਵਰਦਾਨ:-
ਹਰ ਆਤਮਾ ਨੂੰ ਹਿੰਮਤ, ਉਲਾਸ ਦਵਾਉਣ ਵਾਲੇ, ਰਹਿਮਦਿਲ, ਵਿਸ਼ਵ ਕਲਿਆਣਕਾਰੀ ਭਵ।
ਕਦੇ ਵੀ ਬ੍ਰਾਹਮਣ
ਪਰਿਵਾਰ ਵਿਚ ਕਿਸੇ ਕਮਜੋਰ ਆਤਮਾ ਨੂੰ, ਤੁਸੀਂ ਕਮਜੋਰ ਹੋ - ਇਵੇਂ ਨਹੀਂ ਕਹਿਣਾ। ਤੁਸੀ ਰਹਿਮਦਿਲ
ਵਿਸ਼ਵ ਕਲਿਆਣਕਾਰੀ ਬੱਚਿਆਂ ਦੇ ਮੂੰਹ ਤੋਂ ਸਦੈਵ ਹੀ ਆਤਮਾ ਦੇ ਪ੍ਰਤੀ ਸ਼ੁਭ ਬੋਲ ਨਿਕਲਣੇ ਚਾਹੀਦੇ,
ਦਿਲਸ਼ਿਕਸਤ ਬਣਾਉਣ ਵਾਲੇ ਨਹੀਂ। ਭਾਵੇਂ ਕੋਈ ਕਿੰਨਾਂ ਵੀ ਕਮਜੋਰ ਹੋਵੇ, ਉਸ ਨੂੰ ਇਸ਼ਾਰਾ ਜਾਂ
ਸਿੱਖਿਆ ਵੀ ਦੇਣੀ ਹੋਵੇ ਤਾਂ ਪਹਿਲੇ ਸਮਰੱਥ ਬਣਾਕੇ ਫਿਰ ਸਿੱਖਿਆ ਦਵੋ। ਪਹਿਲੇ ਧਰਨੀ ਤੇ ਹਿੰਮਤ ਅਤੇ
ਉਤਸਾਹ ਦਾ ਹਲ ਚਲਾਓ ਫਿਰ ਬੀਜ ਪਾਵੋ ਤਾਂ ਸਹਿਜ ਹਰ ਬੀਜ ਦਾ ਫਲ ਨਿਕਲੇਗਾ। ਇਸ ਨਾਲ ਵਿਸ਼ਵ ਕਲਿਆਣ
ਦੀ ਸੇਵਾ ਤੀਵ੍ਰ ਹੋ ਜਾਵੇਗੀ।
ਸਲੋਗਨ:-
ਬਾਪ ਦੀਆਂ ਦੁਆਵਾਂ
ਲੈਂਦੇ ਹੋਏ ਸਦਾ ਭਰਪੂਰਤਾ ਦਾ ਅਨੁਭਵ ਕਰੋ।
ਅਵਿਅਕਤ ਇਸ਼ਾਰੇ - "ਕੰਬਾਇੰਡ
ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ"
ਸਦਾ ਹਰ ਕਰਮ ਕਰਦੇ ਹੋਏ
ਆਪਣੇ ਨੂੰ ਕਰਮਯੋਗੀ ਆਤਮਾ ਅਨੁਭਵ ਕਰੋ। ਕੋਈ ਵੀ ਕਰਮ ਕਰਦੇ ਹੋਏ ਯਾਦ ਭੁੱਲ ਨਹੀਂ ਸਕਦੀ। ਕਰਮ ਅਤੇ
ਯੋਗ - ਦੋਵੇਂ ਕੰਮਬਾਇੰਡ ਹੋ ਜਾਣ। ਜਿਵੇਂ ਕਿਸੇ ਜੁੜੀ ਹੋਈ ਚੀਜ ਨੂੰ ਵੱਖ ਨਹੀਂ ਕਰ ਸਕਦਾ, ਇਵੇਂ
ਕਰਮਯੋਗੀ ਬਣੋ।