03.05.26     Avyakt Bapdada     Punjabi Murli     18.01.2010    Om Shanti     Madhuban


ਬ੍ਰਹਮਾ ਬਾਪ ਸਮਾਨ ਨਸ਼ਟੋਮੋਹਾ ਸਮ੍ਰਿਤੀ ਸਵਰੂਪ ਬਣਨ ਦੇ ਲਈ , ਮਨ ਦਾ ਟਾਈਮ - ਟੇਬਲ ਬਣਾਕੇ ਕਰਮ ਕਰਦੇ ਕਰਮਯੋਗੀ ਅਸ਼ਰਿਰੀ ਬਣਨ ਦਾ ਅਭਿਆਸ ਕਰੋ।


ਅੱਜ ਚਾਰੋਂ ਪਾਸੇ ਦੇ ਬੱਚਿਆਂ ਵਿਚ ਵਿਸ਼ੇਸ਼ ਸਨੇਹ ਸਮਾਇਆ ਹੋਇਆ ਹੈ। ਅੱਜ ਦੇ ਦਿਨ ਨੂੰ ਕਹਿੰਦੇ ਹੀ ਹਨ ਸਮ੍ਰਿਤੀ ਦਿਵਸ। ਬਾਪਦਾਦਾ ਨੇ ਅੰਮ੍ਰਿਤਵੇਲੇ ਤੋਂ ਚਾਰੋਂ ਪਾਸੇ ਵੇਖਿਆ, ਭਾਵੇਂ ਦੇਸ਼ ਵਿਚ, ਭਾਵੇਂ ਵਿਦੇਸ਼ ਵਿਚ ਸਾਰੇ ਬੱਚਿਆਂ ਦੇ ਦਿਲ ਵਿਚ ਬਾਪ ਦੇ ਸਨੇਹ ਦੀ ਤਸਵੀਰ ਸਮਾਈ ਹੋਈ ਸੀ। ਅਤੇ ਬਾਪ ਦੇ ਦਿਲ ਵਿਚ ਵੀ ਹਰ ਇੱਕ ਬੱਚੇ ਦੇ ਸਨੇਹ ਦੀ ਤਸਵੀਰ ਸਮਾਈ ਹੋਈ ਸੀ। ਅੱਜ ਦੇ ਦਿਨ ਨੂੰ ਵਿਸ਼ੇਸ਼ ਸਨੇਹ ਦਾ ਸਮ੍ਰਿਤੀ ਦਾ ਦਿਵਸ ਕਹਿੰਦੇ ਹੋ। ਬਾਪਦਾਦਾ ਨੇ ਅੰਮ੍ਰਿਤਵੇਲੇ ਤੋਂ ਵੀ ਪਹਿਲੇ ਬੱਚਿਆਂ ਦੇ ਵਲੋਂ ਅਨੇਕ ਸਨੇਹ ਦੇ ਮੋਤੀਆਂ ਦੀਆਂ ਮਾਲਵਾਂ ਵੇਖੀਆਂ। ਹਰ ਇੱਕ ਬੱਚੇ ਦਿਲ ਵਿਚ ਆਟੋਮੈਟਿਕ ਇਹ ਗੀਤ ਵਜ ਰਿਹਾ ਹੈ - ਮੇਰਾ ਬਾਬਾ, ਬ੍ਰਹਮਾ ਬਾਬਾ, ਮਿੱਠਾ ਬਾਬਾ” ਅਤੇ ਬਾਪਦਾਦਾ ਦੇ ਦਿਲ ਵਿਚ ਇਹ ਗੀਤ ਵਜ ਰਿਹਾ ਹੈ - “ ਮਿੱਠੇ ਬੱਚੇ, ਪਿਆਰੇ ਬੱਚੇ “ ਅੱਜ ਹਰ ਇੱਕ ਦੇ ਅੰਦਰ ਹੋਰ ਸ਼ਕਤੀਆਂ ਤੋਂ ਇਲਾਵਾ ਸਨੇਹ ਦੀ ਸ਼ਕਤੀ ਜਿਆਦਾ ਸਮਾਈ ਹੋਈ ਹੈ। ਇਹ ਪਰਮਾਤਮ ਸਨੇਹ, ਈਸ਼ਵਰੀ ਸਨੇਹ ਸਿਰਫ ਸੰਗਮ੍ਯੁਗ ਤੇ ਹੀ ਅਨੁਭਵ ਹੁੰਦਾ ਹੈ। ਇਹ ਪਰਮਾਤਮ ਸਨੇਹ ਅਨੁਭਵੀ ਹੀ ਜਾਨਣ, ਜੋ ਹਰ ਇੱਕ ਬੱਚੇ ਨੂੰ ਸਹਿਜਯੋਗੀ ਬਣਾ ਦਿੰਦਾ ਹੈ। ਬਾਪਦਾਦਾ ਨੇ ਵੇਖਿਆ ਸਰਵ ਬੱਚਿਆਂ ਵਿਚ ਸਨੇਹ ਦਾ ਅਨੁਭਵ ਬਹੁਤ - ਬਹੁਤ ਸਮਾਇਆ ਹੋਇਆ ਹੈ। ਤੁਸੀਂ ਸਭ ਦੇ ਜਨਮ ਦਾ ਆਧਾਰ ਸਨੇਹ ਹੈ। ਅਜਿਹਾ ਕੋਈ ਵੀ ਬੱਚਾ ਨਹੀਂ ਵਿਖਾਈ ਦਿੰਦਾ, ਹੋਰ ਸ਼ਕਤੀਆਂ ਘਟ ਵੀ ਹੋਣ ਲੇਕਿਨ ਬਾਪ ਦਾ ਸਨੇਹ ਅਤੇ ਨਿਮਿਤ ਬਣੀ ਹੋਈ ਆਤਮਾਵਾਂ ਦੇ ਸਨੇਹ ਅਨੁਭਵ ਮਿਜੋਰਟੀ ਸਭ ਦੇ ਦਿਲ ਵਿਚ, ਚੇਹਰੇ ਤੋਂ ਵਿਖਾਈ ਦਿੰਦਾ ਹੈ। ਹੁਣ ਤੁਸੀਂ ਸਭ ਨੂੰ ਅੱਜ ਵਿਸ਼ੇਸ਼ ਇੱਥੇ ਤੱਕ ਕਿਸ ਨੂੰ ਪਹੁੰਚਾਇਆ? ਕਿਸ ਵਿਮਾਨ ਵਿਚ ਆਏ? ਟ੍ਰੇਨ ਵਿਚ ਆਏ ਜਾਂ ਵਿਮਾਨ ਵਿਚ ਆਏ? ਸਭ ਦੀ ਸੂਰਤ ਵਿਚ ਸਨੇਹ ਸਮਾਇਆ ਹੋਇਆ ਹੈ ਤਾਂ ਸਨੇਹ ਦੇ ਪਲੇਂਨ ਨਾਲ ਪਹੁੰਚ ਗਏ। ਕੁਝ ਵੀ ਕਰਨਾ ਪਿਆ ਲੇਕਿਨ ਸਨੇਹ ਦੇ ਪਲੇਨ ਵਿਚ ਸਾਰੇ ਪਹੁੰਚ ਗਏ ਹੋ।

ਅੱਜ ਦੇ ਦਿਨ ਨੂੰ ਸਮ੍ਰਿਤ ਦਿਵਸ ਕਿਹਾ ਜਾਂਦਾ ਹੈ।ਲੇਕਨ ਸਮ੍ਰਿਤੀ ਦਿਵਸ ਦੇ ਨਾਲ - ਨਾਲ ਸਮਰਥੀ ਦਿਵਸ ਵੀ ਕਿਹਾ ਜਾਂਦਾ ਹੈ। ਅੱਜ ਦੇ ਦਿਨ ਨੂੰ ਤਾਜਪੋਸ਼ੀ ਦਾ ਦਿਨ ਵੀ ਕਿਹਾ ਜਾਂਦਾ ਹੈ ਕਿਉਂਕਿ ਅੱਜ ਦੇ ਦਿਨ ਬਾਪਦਾਦਾ ਨੇ ਵਿਸ਼ੇਸ਼ ਬ੍ਰਹਮਾ ਬਾਪ ਨੇ ਨਿਮਿਤ ਬਣੇ ਹੋਏ ਮਹਾਂਵੀਰ ਬੱਚਿਆਂ ਨੂੰ ਵਿਸ਼ਵ ਸੇਵਾ ਦਾ ਤਾਜ ਪਹਿਨਾਇਆ ਬ੍ਰਹਮਾ ਬਾਪ ਖੁਦ ਅਨਨੌਣ ਹੋਏ ਅਤੇ ਬੱਚਿਆਂ ਨੂੰ ਵਿਸ਼ਵ ਸੇਵਾ ਦੀ ਸਮ੍ਰਿਤੀ ਦਾ ਤਿਲਕ ਦਿੱਤਾ। ਬੱਚਿਆਂ ਨੂੰ ਕਰਨਹਾਰ ਬਣਾਇਆ ਅਤੇ ਖੁਦ ਕਰਾਵਨਹਾਰ ਬਣੇ। ਆਪਣੇ ਸਮਾਨ ਫਰਿਸ਼ਤੇ ਸਵਰੂਪ ਦਾ ਵਰਦਾਨ ਦੇਕੇ ਲਾਈਟ ਦਾ ਤਾਜ ਪਹਣਾਇਆ ਅਤੇ ਬਾਪਦਾਦਾ ਨੇ ਜੋ ਤਾਜ, ਤਿਲਕ ਦਾ ਵਰਦਾਨ ਦਿੱਤਾ, ਉਸ ਪ੍ਰਮਾਣ ਬੱਚਿਆਂ ਦਾ ਕ੍ਰਤਵਿਆ ਵੇਖ ਖੁਸ਼ ਹਨ। ਬੱਚਿਆਂ ਨੇ ਸੇਵਾ ਦਾ ਵਰਦਾਨ ਕੰਮ ਵਿਚ ਲਿਆਂਦਾ, ਇਹ ਵੇਖ ਬਾਪਦਾਦਾ ਖੁਸ਼ ਹਨ। ਹੁਣ ਤੱਕ ਜੋ ਪਾਰਟ ਵਜਾਇਆ ਹੈ ਅਤੇ ਅੱਗੇ ਵੀ ਵਜਾਉਣਾ ਹੈ, ਉਸ ਦੀ ਪਦਮਗੁਣਾਂ ਬ੍ਰਹਮਾ ਬਾਪ ਵਿਸ਼ੇਸ਼ ਮੁਬਾਰਕ ਦੇ ਰਹੇ ਹਨ। ਵਾਹ ਬੱਚੇ ਵਾਹ! ਵਿਦੇਸ਼ ਵਿਚ ਵਿੰਚ ਵੀ ਚੱਕਰ ਲਗਾਇਆ ਤਾਂ ਕੀ ਵੇਖਿਆ? ਹਰ ਬੱਚਾ ਸਨੇਹ ਵਿਚ ਸਮਾਇਆ ਹੋਇਆ ਹੈ, ਤਾਂ ਬਾਪ ਦ੍ਵਾਰਾ ਸਮਰਥੀਆਂ ਮਿਲੀਆਂ ਹਨ ਕਿਉਂਕਿ ਇਹ ਦਿਨ ਵਿਸ਼ੇਸ਼ ਸਨੇਹ ਨਾਲ ਸਮਰਥਿਆਂ ਦਾ ਵਰਦਾਨ ਪ੍ਰਾਪਤ ਕਰਨ ਦਾ ਦਿਨ ਹੈ। ਬਾਪਦਾਦਾ ਨੇ ਵੇਖਿਆ ਕੋਈ - ਕੋਈ ਬੱਚੇ ਚੰਗੇ ਯਾਦ ਦੀ ਲਗਨ ਵਿਚ, ਸੇਵਾ ਵਿਚ ਲੱਗੇ ਹੋਏ ਹਨ। ਅੰਮ੍ਰਿਤਵੇਲਾ ਬਹੁਤ ਚੰਗੀ ਤਰ੍ਹਾਂ ਨਾਲ ਅਨੁਭਵ ਕਰਦੇ ਹਨ। ਅਸ਼ਰੀਰੀਪਨ ਦਾ ਵੀ ਅਨੁਭਵ ਕਰਦੇ ਹਨ ਲੇਕਿਨ ਜਦ ਕਰਮਯੋਗੀ ਬਣਨ ਦਾ ਸਮੇਂ ਆਉਂਦਾ ਹੈ ਤਾਂ ਦੋਵੇਂ ਕੰਮ ਯੋਗੀ ਦਾ ਵੀ ਅਤੇ ਕਰਮ ਦਾ ਵੀ, ਦੋ ਕੰਮ ਇਕਠੇ ਕਰਨ ਵਿਚ ਫਰਕ ਪੈ ਜਾਂਦਾ ਹੈ। ਪੁਰਸ਼ਾਰਥ ਕਰਦੇ ਹਨ ਕਿ ਕਰਮ ਅਤੇ ਯੋਗ ਦਾ ਬੈਲੇਂਸ ਹੋਵੇ ਲੇਕਿਨ ਜਿਵੇਂ ਅੰਮ੍ਰਿਤਵੇਲੇ ਸ਼ਕਤੀਸ਼ਾਲੀ ਅਵਸਥਾ ਦਾ ਅਨੁਭਵ ਕਰਦੇ ਹਨ, ਉਵੇਂ ਕਰਮ ਵਿਚ ਫਰਕ ਪੈ ਜਾਂਦਾ ਹੈ, ਮੇਹਨਤ ਕਰਨੀ ਪੈਂਦੀ ਹੈ ਅਤੇ ਬਾਪਦਾਦਾ ਨੇ ਸਾਰੇ ਬੱਚਿਆਂ ਨੂੰ ਕਹਿ ਦਿੱਤਾ ਹੈ ਕਿ ਵਿਸ਼ਵ ਦਾ ਵਿਨਾਸ਼ ਅਚਾਨਕ ਹੋਣਾ ਹੈ, ਜੇਕਰ ਸਾਰਾ ਦਿਨ ਅਟੈਂਸ਼ਨ ਦੀ ਬਜਾਏ, ਕਿਸੇ ਵੀ ਧਾਰਨਾ ਦੀ ਕਮੀ ਹੋਣ ਦੇ ਕਾਰਨ ਕਰਮਯੋਗੀ ਦੀ ਸਟੇਜ ਵਿਚ ਫਰਕ ਆਉਂਦਾ ਹੈ। ਤਾਂ ਵਿਸ਼ਵ ਦੇ ਵਿਨਾਸ਼ ਦੀ ਤਾਰੀਖ ਤਾਂ ਬਾਪਦਾਦਾ ਅਨਾਉਂਸ ਨਹੀਂ ਕਰਨਗੇ ਲੇਕਿਨ ਆਪਣਾ ਜੀਵਨ ਕਾਲ ਸਮਾਪਤ ਕਦੋਂ ਹੋਣਾ ਹੈ, ਇਹ ਪਤਾ ਹੈ? ਕਿਸੇ ਨੂੰ ਪਤਾ ਹੈ ਕਿ ਮੇਰੀ ਮੌਤ ਫਲਾਣੀ ਤਾਰੀਖ ਤੇ ਹੋਣੀ ਹੈ, ਹੈ ਪਤਾ? ਉਹ ਹੱਥ ਉਠਾਓ। ਅਚਾਨਕ ਕੁੱਝ ਵੀ ਹੋ ਸਕਦਾ ਹੈ, ਕੋਈ ਪ੍ਰਾਕ੍ਰਿਤੀ ਦਾ ਕਾਰਨ ਬਣਦਾ ਹੈ ਤਾਂ ਕਿੰਨਿਆਂ ਦੀ ਮੌਤ ਅਚਾਨਕ ਹੋ ਜਾਂਦੀ ਹੈ। ਤਾਂ ਵਿਸ਼ਵ ਦੀ ਡੇਟ ਦੇ ਸੰਕਲਪ ਨਾਲ ਅਲਬੇਲਾ ਨਹੀਂ ਬਣਨਾ। ਤੁਹਾਡੀ ਜਗਦੰਬਾ ਦਾ ਸਲੋਗਨ ਸੀ - ਤਾਂ ਕਦੇ ਵੀ ਕਦੋਂ ਨਹੀਂ ਕਹੋ, ਅਬ( ਹੁਣ) ਕਲ ਕੁਝ ਵੀ ਹੋ ਜਾਵੇ ਮੈਨੂੰ ਐਵਰੇਡੀ ਰਹਿਣਾ ਹੀ ਹੈ। ਤਾਂ ਇਤਨੀ ਤਿਆਰੀ ਸਭ ਦੇ ਅਟੈਂਸ਼ਨ ਵਿਚ ਹੈ? ਆਪਣੇ ਕਰਮਾਂ ਦਾ ਹਿਸਾਬ ਚੁਕਤੂ ਕੀਤਾ ਹੈ? ਚਾਰ ਹੀ ਸਬਜੈਕਟ ਗਿਆਨ, ਯੋਗ, ਸੇਵਾ ਅਤੇ ਧਾਰਨਾ, ਚਾਰ ਹੀ ਪਾਸੇ, ਚਾਰੋਂ ਵਿਚ ਅਜਿਹੀ ਤਿਆਰੀ ਹੈ? ਪੂਰਾ ਬੇਹੱਦ ਦੇ ਵੈਰਾਗ ਦਾ ਅਨੁਭਵ ਚੈਕ ਕੀਤਾ ਹੈ? ਆਪਣੇ ਦਿਲ ਤੋਂ ਇਹ ਚੈਕ ਕੀਤਾ ਹੈ ਕਿ ਐਵਰੇਡੀ ਹਾਂ? ਨਸ਼ਟੋਮੋਹਾ ਸਮ੍ਰਿਤੀ ਸਵਰੂਪ ਕਿਉਂਕਿ ਬ੍ਰਹਮਾ ਬਾਪ ਨੇ ਵੀ ਖੁਦ ਪੁਰਸ਼ਾਰਥ ਕਰਕੇ ਅਜਿਹਾ ਬਣਾਇਆ ਜੋ ਅਨੁਭਵੀ ਬੱਚਿਆਂ ਨੇ ਵੇਖਿਆ, ਕਿਸੇ ਵੀ ਤਰਫ ਦਾ ਵਾਤਾਵਰਨ ਨਹੀਂ ਸੀ, ਕਿਸੇ ਹਿਸਾਬ ਕਿਤਾਬ ਦਾ, ਅਚਾਨਕ ਅਸ਼ਰਿਰੀ ਬਣਨ ਦਾ ਅਭਿਆਸ ਅਸ਼ਰਿਰੀ ਬਣ ਕੇ ਉੱਡ ਗਏ। ਕਿਸੇ ਨੇ ਸਮਝਿਆ ਕਿ ਬ੍ਰਹਮਾ ਬਾਪ ਜਾਣ ਵਾਲੇ ਹਨ? ਲੇਕਿਨ ਨਸ਼ਟੋਮੋਹਾ, ਬੱਚਿਆਂ ਦੇ ਹੱਥ ਵਿਚ ਹੱਥ ਦੀ ਦੇ ਕਿੱਥੇ ਆਕਰਸ਼ਣ ਰਹੀ? ਫਰਿਸ਼ਤਾ ਬਣ ਗਏ। ਬੱਚਿਆਂ ਨੂੰ ਫਰਿਸ਼ਤਾ ਬਨਾਉਣ ਦਾ ਤਿਲਕ ਦੇ ਗਏ। ਇਸ ਦਾ ਕਾਰਣ ਬਹੁਤ ਸਮੇਂ ਤੱਕ ਦਾ ਅਸ਼ਰਿਰੀਪਨ ਦਾ ਅਭਿਆਸ ਰਿਹਾ। ਕਈ ਅਨੁਭਵੀ ਬੱਚੇ ਜੋ ਨਾਲ ਰਹੇ ਹਨ ਉਨ੍ਹਾਂ ਨੇ ਅਨੁਭਵ ਕੀਤਾ, ਕਰਮ ਕਰਦੇ ਕਰਦੇ ਇਵੇਂ ਅਸ਼ਰਿਰੀ ਬਣ ਜਾਂਦੇ। ਤਾਂ ਇਹ ਜੋ ਕਰਮਯੋਗ ਵਿਚ ਅੰਤਰ ਪੈ ਜਾਂਦਾ ਹੈ, ਇਸ ਦਾ ਕਾਰਣ ਕਰਮ ਕਰਦੇ ਇਹ ਸਮ੍ਰਿਤੀ ਵਿਚ ਇਮਰਜ ਨਹੀਂ ਹੁੰਦਾ, ਮੈਂ ਆਤਮਾ ਹਾਂ, ਇਹ ਤੇ ਸਾਰੇ ਜਾਣਦੇ ਹੀ ਹਨ ਲੇਕਿਨ ਮੈਂ ਆਤਮਾ, ਕਿਹੜੀ ਆਤਮਾ ਹਾਂ? ਮੈਂ ਕਰਾਵਨਹਾਰ ਆਤਮਾ ਹਾਂ ਅਤੇ ਇਹ ਕਰਮਿੰਦਰੀਆਂ ਕਰਨਹਾਰ ਹਨ। ਇਹ ਕਰਾਵਨਹਾਰ ਦਾ ਸਵਮਾਨ ਕਰਮ ਕਰਦੇ ਸਮ੍ਰਿਤੀ ਸਵਰੂਪ ਵਿਚ ਰਹੇ, ਭਾਵੇਂ ਕਰਮਿੰਡਰੀਆਂ ਨਾਲ ਕਰਮ ਕਰਾਉਣਾ ਹੈ ਲੇਕਿਨ ਮੈ ਕਰਾਵਨਹਾਰ ਹਾਂ, ਮਾਲਿਕ ਹਾਂ, ਇਸ ਸੀਟ ਤੇ ਜੇਕਰ ਸੈੱਟ ਹੋ ਤਾਂ ਕੋਈ ਵੀ ਕਰਮਿੰਦਰੀਆ ਆਰਡਰ ਵਿਚ ਰਹਿਣਗੀਆਂ ਬਿਨਾਂ ਸੀਟ ਤੇ ਸੈੱਟ ਹੋਏ ਕੋਈ ਕਿਸੇ ਦਾ ਨਹੀਂ ਮੰਨਦਾ। ਤਾਂ ਕਰਾਵਨਹਾਰ ਆਤਮਾ ਹਾਂ, ਇਹ ਕਰਮਿੰਦਰੀਆ ਕਰਨਹਾਰ ਹਨ, ਕਰਾਵਨਹਾਰ ਨਹੀਂ ਹਨ।

ਜਿਵੇਂ ਬ੍ਰਹਮਾ ਬਾਪ ਦਾ ਅਨੁਭਵ ਸੁਣਿਆ ਕਿ ਬ੍ਰਹਮਾ ਬਾਪ ਨੇ ਸ਼ੁਰੂ ਵਿੱਚ ਇਹ ਅਭਿਆਸ ਕੀਤਾ ਜੋ ਰੋਜ ਦਿਨ ਦੀ ਸਮਾਪਤੀ ਦੇ ਸਮੇਂ ਇਨਾਂ ਕ੍ਰਮਿੰਦ੍ਰਿਆ ਦੀ ਰਾਜ ਦਰਬਾਰ ਲਗਾਉਂਦੇ ਸਨ। ਪੁਰਾਣੇ ਬੱਚਿਆਂ ਨੇ ਉਹ ਡਾਇਰੀ ਵੇਖ਼ੀ ਹੋਵੇਗੀ ਤਾਂ ਰੋਜ ਦਰਬਾਰ ਲਗਾਉਂਦੇ ਸਨ ਅਤੇ ਕਰਾਵਨਹਾਰ ਮਾਲਿਕ ਬਣ ਹਰ ਕਰਮਿੰਦ੍ਰਿਆ ਦਾ ਸਮਾਚਾਰ ਲੈਂਦੇ ਸਨ, ਦਿੰਦੇ ਸਨ। ਇਤਨਾ ਅਟੈਂਸ਼ਨ ਸ਼ੁਰੂ ਵਿੱਚ ਹੀ ਬ੍ਰਹਮਾ ਬਾਪ ਨੇ ਵੀ ਦਿੱਤਾ ਤਾਂ ਤੁਹਾਨੂੰ ਵੀ ਕਰਾਵਨਹਾਰ ਮਾਲਿਕ ਸਮਝ ਕਰਮਿੰਦ੍ਰਿਆ ਤੋਂ ਕਰਮ ਕਰਵਾਉਣਾ ਹੈ ਕਿਉਂਕਿ ਆਤਮਾ ਰਾਜਾ ਹੈ ਇਹ ਕਰਮਿੰਦ੍ਰਿਆ ਸਾਥੀ ਹਨ। ਤਾਂ ਇਹ ਚੈਕ ਕਰਨਾ ਚਾਹੀਦਾ ਹੈ ਕਿ ਅੱਜ ਦੇ ਦਿਨ ਵਿਸ਼ੇਸ਼ ਮਨ, ਬੁੱਧੀ ਸੰਸਕਾਰ, ਸੁਭਾਅ ਕਹੋ ਜਾਂ ਸੰਸਕਾਰ ਕਹੋ ਇਨ੍ਹਾਂ ਦਾ ਕੀ ਹਾਲ ਰਿਹਾ? ਅਤੇ ਫੌਰਨ ਚੈਕ ਕਰਨ ਨਾਲ ਕਰਮਿੰਦ੍ਰਿਆ ਨੂੰ ਅਟੈਂਸ਼ਨ ਰਹਿੰਦਾ ਹੈ ਕਿ ਸਾਡਾ ਰਾਜਾ ਸਾਡਾ ਹਾਲਚਾਲ ਲਵੇਗਾ, ਤਾਂ ਆਤਮਾ ਰਾਜਾ ਕਰਨਹਾਰ ਕਰਮਿੰਦ੍ਰਿਆ ਤੋਂ ਕਰਾਵਨਹਾਰ ਬਣ ਚੈਕ ਕਰੋ। ਨਹੀਂ ਤਾਂ ਵੇਖਿਆ ਗਿਆ ਹੈ ਕਿ ਕਈ ਬੱਚੇ ਕਹਿੰਦੇ ਹਨ ਅਸੀਂ ਕਰਮਿੰਦ੍ਰਿਆ ਨੂੰ ਆਰਡਰ ਕਰਦੇ ਹਾਂ ਲੇਕਿਨ ਫਿਰ ਹੋ ਜਾਂਦਾ ਹੈ। ਪੁਰਸ਼ਾਰਥ ਕਰਦੇ ਹਨ ਲੇਕਿਨ ਕੋਈ - ਕੋਈ ਸੰਸਕਾਰ ਜਾਂ ਸੁਭਾਅ ਆਰਡਰ ਵਿਚ ਨਹੀ ਰਹਿੰਦੇ। ਉਸ ਦਾ ਕਾਰਣ ਇਸ ਆਪਣੇ ਸਵਮਾਨ ਦੀ ਸੀਟ ਤੇ ਸੈੱਟ ਨਹੀਂ ਰਹਿੰਦੇ। ਬਿਨਾਂ ਸੀਟ ਤੇ ਬੈਠਣ ਦੇ ਆਰਡਰ ਜਿਨਾਂ ਵੀ ਕਰੋ ਤਾਂ ਆਰਡਰ ਮੰਨਨ ਵਾਲੇ ਮੰਨਦੇ ਨਹੀਂ ਹਨ। ਤਾਂ ਕਰਮ ਕਰਦੇ ਸਮੇਂ ਆਪਣੇ ਕਰਾਵਨਹਾਰ ਮਾਲਿਕ ਦੀ ਸੀਟ ਤੇ ਸੈੱਟ ਰਹੋ। ਕਈ ਬੱਚੇ ਇਹ ਵੀ ਬਾਪਦਾਦਾ ਦੇ ਨਾਲ ਰੂਹਰਿਹਾਨ ਕਰਦੇ ਕਿ ਬਾਬਾ ਤੁਸੀਂ ਸਾਨੂੰ ਸਰਵ ਸ਼ਕਤੀਮਾਨ ਬਣਾਇਆ, ਸ਼ਕਤੀਮਾਨ ਵੀ ਨਹੀਂ ਸਰਵਸ਼ਕਤੀਵਾਨ ਦਾ ਵਰਦਾਨ ਹਰ ਇੱਕ ਬੱਚੇ ਨੂੰ ਬ੍ਰਾਹਮਣ ਜਨਮ ਲੈਂਦੇ ਹੋਏ ਦਿੱਤਾ ਹੈ। ਯਾਦ ਹੈ ਆਪਣੇ ਜਨਮ ਦਾ ਵਰਦਾਨ! ਹਰ ਇੱਕ ਬੱਚੇ ਨੂੰ ਬਾਪ ਨੇ ਮਾਸਟਰ ਸਰਵ ਸ਼ਕਤੀਵਾਨ ਭਵ ਦਾ ਵਰਦਾਨ ਦਿੱਤਾ ਹੈ। ਕਿਸ ਨੇ ਵਰਦਾਨ ਦਿੱਤਾ? ਆਲਮਾਇਟੀ ਅਥਾਰਟੀ ਨੇ। ਲੇਕਿਨ ਕਮੰਪਲੈਨ ਕਰਦੇ ਹਨ ਕਿ ਜਿਸ ਸਮੇਂ ਜੋ ਸ਼ਕਤੀ ਚਾਹੀਦੀ ਹੈ ਉਹ ਆਉਂਦੀ ਨਹੀਂ ਹੈ। ਆਰਡਰ ਨਹੀਂ ਮੰਨਦੀ ਹੈ। ਉਹ ਕਿਉਂ? ਜਦੋ ਆਲਮਾਇਟੀ ਦਾ ਵਰਦਾਨ ਹੈ, ਉਸ ਤੋਂ ਵੱਡਾ ਕੋਈ ਨਹੀਂ। ਤਾਂ ਵਰਦਾਨ ਦੀ ਸਥਿਤੀ ਵਿਚ ਸਥਿਤ ਰਹਿ ਕਰਕੇ ਜੇਕਰ ਆਰਡਰ ਕਰੋ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਆਰਡਰ ਕਰੋ ਅਤੇ ਸ਼ਕਤੀ ਨਹੀਂ ਮੰਨੇ। ਇੱਕ ਤਾਂ ਆਤਮਾ ਮਾਲਿਕ ਹੈ, ਸਰਵਸ਼ਕਤੀਵਾਨ ਦਾ ਵਰਦਾਨ ਮਿਲਿਆ ਹੋਇਆ ਹੈ, ਉਸ ਸਵਰੂਪ ਵਿਚ ਸਥਿਤ ਹੋਕੇ ਮਾਲਿਕ ਹਾਂ, ਵਰਦਾਨ ਹੈ, ਦੋਵੇਂ ਸਵਰੂਪ ਦੀ ਸਮ੍ਰਿਤੀ ਦੇ ਸਥਿਤੀ ਵਿਚ ਰਹਿਕੇ ਆਰਡਰ ਕਰੋ।

ਸ਼ਕਤੀ ਤੁਹਾਡਾ ਨਹੀਂ ਮੰਨੇ ਅਸੰਭਵ ਕਿਉਂਕਿ ਵਰਦਾਨ ਅਤੇ ਬਾਪ ਦੀ ਅਥਾਰਟੀ ਦਾ ਅਧਿਕਾਰ ਹੈ। ਸੰਗਮਯੁੱਗ ਤੇ ਤੁਹਾਨੂੰ ਸਭ ਨੂੰ ਸਰਵਸ਼ਕਤੀਵਾਨ ਦਾ ਟਾਈਟਲ ਮਿਲਿਆ ਹੋਇਆ ਹੈ ਸਿਰਫ ਉਸ ਸਥਿਤੀ ਵਿਚ ਸਥਿਤ ਨਹੀਂ ਰਹਿੰਦੇ, ਸਦਾ ਨਹੀ ਰਹਿੰਦੇ। ਕਦੇ - ਕਦੇ ਆ ਜਾਂਦਾ ਹੈ। ਇਹ ਕਦੇ ਸ਼ਬਦ ਆਪਣੀ ਬ੍ਰਾਹਮਣ ਡਿਕਸ਼ਨਰੀ ਵਿੱਚੋ ਕੱਢ ਦਵੋ। ਹੁਣੇ - ਹੁਣੇ ਹਾਜਿਰ। ਤੁਸੀ ਕਹਿੰਦੇ ਹੋ ਨਾ ਬਾਬਾ ਅਸੀਂ ਤੁਹਾਨੂੰ ਯਾਦ ਕਰਦੇ ਹਾਂ ਤਾਂ ਤੁਸੀ ਹਾਜਿਰ ਹੋ ਜਾਂਦੇ ਹੋ। ਹੈ ਅਨੁਭਵ? ਹੱਥ ਉਠਾਓ। ਅਨੁਭਵ ਹੈ? ਹੁਣ ਵੇਖੋ, ਹੱਥ ਤੇ ਉਠਾ ਰਹੇ ਹੋ। ਬਾਪ ਹਾਜਿਰ ਹੋ ਜਾਂਦਾ ਹੈ, ਹਜੂਰ ਹਾਜਿਰ ਹੋ ਜਾਂਦਾ ਹੈ, ਤਾਂ ਇਹ ਸ਼ਕਤੀ ਕੀ ਹੈ? ਇਹ ਸ਼ਕਤੀਆਂ ਵੀ ਤੁਹਾਨੂੰ ਬਾਪ ਦੀ ਪ੍ਰਾਪਰਟੀ ਮਿਲੀਆਂ ਹਨ। ਤਾਂ ਮਾਲਿਕ ਬਣਕੇ ਆਰਡਰ ਕਰੋ। ਮਾਲਿਕ ਬਣਕੇ ਆਰਡਰ ਨਹੀਂ ਕਰਦੇ ਹੋ, ਸ਼ਕਤੀ ਗੁਆਚ ਜਾਂਦੀ ਹੈ ਨਾ ਤਾਂ ਉਸ ਸਥਿਤੀ ਵਿਚ ਰਹਿੰਦੇ ਹੋਏ ਆਰਡਰ ਕਰਦੇ ਹੋ, ਤਾਂ ਮਾਲਿਕ ਹੀ ਨਹੀਂ ਹੋ ਆਰਡਰ ਕਿਉਂ ਮੰਨਨ!

ਬਾਪਦਾਦਾ ਹੁਣ ਕੀ ਚਾਹੁੰਦੇ ਹਨ? ਪਤਾ ਹੈ ਨਾ! ਬਾਪ ਹੁਣ ਇਹ ਹੀ ਚਾਹੁੰਦੇ ਹਨ ਕਿ ਮੇਰਾ ਇੱਕ - ਇੱਕ ਬੱਚਾ ਕਰਮ ਕਰਦੇ ਹੋਏ ਵੀ ਰਾਜਾ ਬੱਚਾ ਬਣ, ਸਵਰਾਜ ਅਧਿਕਾਰੀ ਬਣ ਸਵਰਾਜ ਦੀ ਸੀਟ ਨੂੰ ਨਹੀਂ ਛੱਡੇ। ਤਾਂ ਰਾਜਾ ਸਾਰਾ ਦਿਨ ਰਾਜਾ ਹੀ ਹੁੰਦਾ ਹੈ ਨਾ! ਕਿ ਕਦੇ ਰਾਜਾ ਹੁੰਦਾ ਹੈ, ਕਦੇ ਨਹੀਂ। ਤਖ਼ਤ ਤੇ ਬੈਠਣਾ ਜਾਂ ਨਹੀਂ ਬੈਠਣਾ ਉਹ ਵੱਖ ਗੱਲ ਹੈ ਲੇਕਿਨ ਘਰ ਵਿਚ ਰਹਿੰਦੇ ਮੈਂ ਰਾਜਾ ਹਾਂ, ਇਹ ਤੇ ਨਹੀਂ ਭੁੱਲਦਾ। ਤਾਂ ਕਰਮਯੋਗੀ ਅਤੇ ਅੰਮ੍ਰਿਤਵੇਲੇ ਦੇ ਅਸਲ ਯੋਗ ਸ਼ਕਤੀਸ਼ਾਲੀ ਸਥਿਤੀ ਉਸ ਵਿੱਚ ਫਰਕ ਨਹੀਂ ਪੈਣਾ ਚਾਹੀਦਾ। ਡਬਲ ਕੰਮ ਹੈ ਲੇਕਿਨ ਤੁਸੀਂ ਕੌਣ ਹੋ? ਤੁਸੀਂ ਤਾਂ ਵਿਸ਼ਵ ਦੇ ਪ੍ਰੀਵਰਤਕ ਹੋ, ਵਿਸ਼ਵ ਕਲਿਆਣਕਾਰੀ ਹੋ ਇਸਲਈ ਬਾਪ ਇਹ ਹੀ ਚਾਹੁੰਦੇ ਕਿ ਚਲਦੇ - ਫਿਰਦੇ ਰਾਜਾਪਨ ਨਹੀਂ ਭੁੱਲੋ, ਸੀਟ ਨੂੰ ਨਹੀਂ ਛੱਡੋ। ਬਿਨਾਂ ਸੀਟ ਦੇ ਕੋਈ ਆਰਡਰ ਨਹੀਂ ਮੰਨਦਾ। ਅੱਜਕਲ ਵੇਖੋ ਸੀਟ ਦੇ ਪਿੱਛੇ ਕਿੰਨਾਂ ਕੁਝ ਕਰਦੇ ਹਨ? ਆਪਣਾ ਹੱਕ ਲੈਣ ਦੇ ਲਈ ਕਿੰਨੀ ਕੋਸ਼ਿਸ਼ ਕਰਦੇ ਹਨ। ਆਪਣਾ ਹੱਕ ਕੋਈ ਛੱਡਣਾ ਨਹੀਂ ਚਾਹੁੰਦਾ। ਤਾਂ ਤੁਸੀਂ ਆਪਣਾ ਪਰਮਾਤਮ ਹੱਕ ਮੈਂ ਕੌਣ! ਹਰ ਵੇਲੇ ਜੋ ਕੰਮ ਕਰਦੇ ਹੋ ਤਾਂ ਕੰਮ ਕਰਦੇ ਵੀ ਆਪਣੇ ਮਨ ਦਾ ਟਾਈਮਟੇਬਲ ਬਣਾ ਕੇ ਰੱਖੋ। ਇਹ ਕੰਮ ਕਰਨ ਵੇਲੇ ਮਨ ਦਾ ਸਵਮਾਨ ਕੀ ਰਹੇਗਾ? ਅੱਜ ਦੇ ਦਿਨ ਕਿਹੜਾ ਲਕਸ਼ ਰੱਖਾਂਗਾ? ਹਰ ਕੰਮ ਦੇ ਟਾਇਮ ਜੋ ਵੀ ਆਪਣੇ ਸਵਮਾਨ ਦੀ ਲਿਸਟ ਹੈ, ਭਾਵੇਂ ਵੱਖ - ਵੱਖ ਟਾਇਮਟੇਬਲ ਬਣਾਓ ਜਿਵੇਂ ਸਥੂਲ ਕਰਮ ਦਾ ਟਾਇਮ ਟੇਬਲ ਫਿਕਸ ਕਰਦੇ ਹੋ ਉਵੇਂ ਹੀ ਮਨ ਦਾ ਟਾਇਮਟੇਬਲ ਫ਼ਿਕਸ ਕਰੋ। ਪਤਾ ਤੇ ਹੈ ਇਸ ਵੇਲੇ ਇਹ ਕੰਮ ਕਰਨਾ ਹੈ, ਉਸ ਦੇ ਨਾਲ ਸਵਮਾਨ ਕਿਹੜਾ ਰੱਖਣਾ ਹੈ? ਮਾਲਿਕਪਨ ਦਾ ਅਧਿਕਾਰ ਕਿਸ ਸਵਮਾਨ ਦੇ ਰੂਪ ਵਿਚ ਰੱਖਣਾ ਹੈ, ਇਹ ਮਨ ਦਾ ਟਾਇਮਟੇਬਲ ਬਣਾਓ। ਟਾਇਮਟੇਬਲ ਬਨਾਉਣਾ ਆਉਂਦਾ ਹੈ ਨਾ! ਮਾਤਾਵਾਂ ਨੂੰ ਆਉਂਦਾ ਹੈ? ਮਾਤਾਵਾਂ ਆਪਣਾ ਆਪੇ ਹੀ ਪ੍ਰੋਗਰਾਮ ਬਣਾਓ। ਚੰਗਾ ਖਾਣਾ ਬਣਾਉਣਾ ਹੈ, ਉਸ ਵੇਲੇ ਕਿਹੜਾ ਸਵਮਾਨ ਆਪਣੀ ਬੁੱਧੀ ਵਿਚ ਇਮਰਜ਼ ਰੱਖਣਾ ਹੈ। ਬਹੁਤ ਮਾਲਾ ਹੈ ਸਵਮਾਨ ਦੀ। ਇਤਨੀ ਵੱਡੀ ਮਾਲਾ ਹੈ ਜੋ ਸਵਮਾਨ ਗਿਣਤੀ ਕਰਦੇ ਜਾਵੋ ਅਤੇ ਮਾਲਾ ਵਿਚ ਸਮਾ ਜਾਵੋ। ਤਾਂ ਹੁਣ ਬਹੁਤਕਾਲ ਦਾ ਅਭਿਆਸ ਚਾਹੀਦਾ । ਕੋਈ - ਕੋਈ ਬੱਚੇ ਕਹਿੰਦੇ ਹਨ, ਹਾਲੇ ਤੱਕ ਤੇ ਵਿਨਾਸ਼ ਦਾ ਕੁਝ ਵਿਖਾਈ ਨਹੀਂ ਦਿੰਦਾ ਹੈ। ਹਾਲੇ ਤੇ ਡੇਟ ਫਿਕਸ ਨਹੀਂ ਹੋਈ, ਕਰ ਲਵਾਂਗੇ, ਹੋ ਜਾਵੇਗਾ, ਇਹ ਅਲਬੇਲਾਪਨ ਹੈ। ਸੰਦੇਸ਼ ਦੇਣ ਵਿਚ ਵੀ ਵਿਸ਼ਵ ਕਲਿਆਣਕਾਰੀ ਹੋ, ਤਾਂ ਕਈ ਬੱਚੇ ਸਮਝਦੇ ਹਨ ਹਾਲੇ ਵਕਤ ਪਿਆ ਹੈ, ਅੱਗੇ ਚਲ ਕੇ ਸੰਦੇਸ਼ ਦੇ ਦੇਵਾਂਗੇ, ਲੇਕਿਨ ਨਹੀਂ। ਜਿਨ੍ਹਾਂ ਨੂੰ ਪਿੱਛੋ ਸੰਦੇਸ਼ ਦਵੋਗੇ ਉਹ ਵੀ ਤੁਹਾਨੂੰ ਉਲਾਹਮਾ ਦੇਵੇਗਾ? ਤੁਸੀਂ ਪਹਿਲੇ ਕਿਉਂ ਨਹੀਂ ਦੱਸਿਆ ਤਾਂ ਅਸੀਂ ਵੀ ਕੁਝ ਕਰ ਲੈਂਦੇ ਸੀ, ਹੁਣ ਤੁਸੀਂ ਆਖਿਰ ਵਿਚ ਦੱਸਿਆ। ਤਾਂ ਅਸੀਂ ਤਾਂ ਸਿਰਫ ਪਹਿਚਾਣ ਕੇ ਓਹੋ ਪ੍ਰਭੂ ਤੇਰੀ ਲੀਲਾ ਅਪਾਰ ਹੈ, ਇਹ ਹੀ ਕਹਿ ਸਕਣਗੇ। ਪਦਵੀ ਤੇ ਪਾ ਨਹੀਂ ਸਕਣਗੇ। ਕਿਉਂ? ਬਹੁਤ ਸਮੇਂ ਦਾ ਵੀ ਸਹਿਯੋਗ ਚਾਹੀਦਾ ਹੈ। ਤੁਸੀਂ ਸਭ ਵਾਰਿਸ ਬੈਠੇ ਹੋ ਨਾ! ਜੋ ਆਪਣੇ ਆਪ ਨੂੰ ਸਮਝਦੇ ਹਨ ਅਸੀਂ ਵਾਰਿਸ ਹਾਂ, ਉਹ ਹੱਥ ਉਠਾਓ, ਵਾਰਿਸ ਹੋ? ਅੱਛਾ, ਵਾਰਿਸ ਹੋ ਤਾਂ ਤੁਸੀਂ ਫੁੱਲ ਵਰਸਾ ਪਾਉਣਾ ਹੈ ਜਾਂ ਥੋੜ੍ਹਾ? ਸਾਰੇ ਕਹਿਣਗੇ ਫੁੱਲ ਵਰਸਾ ਪਾਉਣਾ ਹੈ। ਤਾਂ ਫੁੱਲ ਵਰਸਾ ਹੈ 21 ਜਨਮ ਪੂਰੇ, ਆਦਿ ਤੋਂ ਅੰਤ ਤੱਕ ਰਾਇਲ ਪ੍ਰਜਾ ਨਹੀਂ, ਰਾਇਲ ਫੈਮਲੀ ਵਿਚ ਆਉਣਾ। ਰਾਜ ਫੈਮਲੀ ਵਿਚ ਆਉਣਾ। ਤਖ਼ਤ ਤੇ ਤਾਂ ਇੱਕ ਹੀ ਬੈਠਣਗੇ ਨਾ, ਯੁਗਲ ਬੈਠਣਗੇ। ਲੇਕਿਨ ਉਥੇ ਦੀ ਸਭ ਜਦੋਂ ਵੀ ਲਗਦੀ ਹੈ ਤਾਂ ਰਾਇਲ ਫੈਮਲੀ ਦੇ ਵਿਸ਼ੇਸ਼ ਨਿਮਿਤ ਆਤਮਾਵਾਂ ਉਹ ਤਾਜਧਾਰੀ ਬਣ ਕੇ ਬੈਠਦੇ ਹਨ। ਬਿਨਾਂ ਤਾਜ ਨਹੀਂ ਬੈਠਦੇ ਹਨ। ਅਤੇ ਹਹ ਕੰਮ ਵਿਚ ਸਲਾਹ, ਰਾਯ ਦੇਣ ਵਾਲੇ, ਇਵੇਂ ਨਹੀਂ ਕਿ ਸਿਰਫ ਉਹ ਰਾਜ ਕਰੇਗਾ, ਸਾਥ ਵਿਚ ਰਾਏ ਨਾਲ ਹੀ ਕਰਦੇ ਹਨ ਇਸਲਈ ਜੇਕਰ ਸੰਪੂਰਨ ਵਰਸਾ ਲੈਣਾ ਹੈ ਤਾਂ ਪਹਿਲੇ ਜਨਮ ਤੋਂ ਲੈਕੇ ਅੰਤ ਤੱਕ 21 ਜਨਮ ਪੂਰੇ, ਅੱਧੇ ਨਹੀਂ, ਵਿਚ ਦੀ ਤੇ ਜਾਣਾ ਨਹੀਂ ਹੈ, ਅਕਾਲੇ ਮ੍ਰਿਤੂ ਤੇ ਹੋਣਾ ਨਹੀਂ ਹੈ। ਤਾਂ ਪੂਰਾ ਵਰਸਾ ਲੈਣਾ ਹੈ ਜਾਂ ਥੋੜੇ ਵਿਚ ਖੁਸ਼ ਹੋਣਾ ਹੈ? ਤੁਹਾਡੀ ਮਾਤੇਸ਼ਵਰੀ ਜਗਤ ਅੰਬਾ ਸਦਾ ਇਹ ਲਕਸ਼ ਰੱਖਦੀ ਸੀ ਬਾਪਦਾਦਾ ਨੇ ਜੋ ਸ਼੍ਰੀਮਤ ਦਿੱਤੀ ਭਾਵੇਂ ਮਨਸਾ, ਭਾਵੇਂ ਵਾਚਾ, ਭਾਵੇਂ ਕਰਮਣਾ, ਜੋ ਵੀ ਸ਼੍ਰੀਮਤ ਦਿੱਤੀ ਉਹ ਸਾਨੂੰ ਕਰਨਾ ਹੀ ਹੈ। ਇਵੇਂ ਪੂਰਾ ਵਰਸਾ ਲੈਣ ਵਾਲੇ ਇਹ ਹੀ ਲਕਸ਼ ਬੁੱਧੀ ਵਿਚ ਰੱਖੋ ਕਿ ਅਚਾਨਕ, ਐਵਰੇਡੀ ਅਤੇ ਬਹੁਤ ਸਮੇਂ ਤਿੰਨੋ ਹੀ ਸ਼ਬਦ ਨਾਲ ਵਿਚ ਯਾਦ ਰੱਖੋ ਇਸਲਈ ਬਾਪਦਾਦਾ ਦਾ ਸਾਰੇ ਆਸ਼ਾਵਾਂ ਦੇ ਦੀਪਕ ਬੱਚਿਆਂ ਪ੍ਰਤੀ ਇਹ ਹੀ ਵਰਦਾਨ ਹੈ ਕਿ ਸਦਾ ਇਹ ਤਿੰਨੇ ਹੀ ਸ਼ਬਦ ਯਾਦ ਰੱਖ ਕੇ ਸਾਰੇ ਆਸ਼ਾਵਾਂ ਦੇ ਦੀਪਕ ਬਣਨ ਦਾ ਪ੍ਰਤੱਖ ਸਬੂਤ ਵਿਖਾਓ। ਅੱਛਾ। ਫਾਰੇਨ ਵਾਲੇ ਵੀ ਮਨਸਾ ਸੇਵਾ ਦੇ ਸਹਿਯੋਗੀ ਹਨ ਨਾ! ਬਾਪਦਾਦਾ ਨੇ ਵੇਖਿਆ ਕਿ ਵ੍ਰਿਧੀ ਸਭ ਧਰਮਾਂ ਵਿਚ ਹੋ ਰਹੀ ਹੈ, ਇੱਕ ਧਰਮ ਨਹੀਂ, ਸਿਰਫ ਹਿੰਦੂ ਨਹੀਂ ਲੇਕਿਨ ਮੁਸਲਿਮ, ਬੁੱਧੀਇਸ਼ਟ, ਕ੍ਰਿਸ਼ਚਨ ਸਭ ਧਰਮ ਹੌਲੀ ਹੌਲੀ ਅਧਿਆਤਮਿਕਤਾ ਵਿਚ ਰੁਚੀ ਲੈ ਰਹੇ ਹਨ। ਪਹਿਲੇ ਵੇਖੋ ਬ੍ਰਹਮਾਕੁਮਾਰੀਆਂ ਦਾ ਨਾਮ ਸੁਣਕੇ ਡਰਦੇ ਸੀ, ਵਿਨਾਸ਼ - ਵਿਨਾਸ਼ ਕੀ ਕਹਿੰਦੀਆਂ ਹਨ। ਅਤੇ ਹੁਣ ਕੀ ਕਹਿੰਦੇ ਹਨ? ਹੁਣ ਕਹਿੰਦੇ ਹਨ ਦੱਸੋ ਵਿਨਾਸ਼ ਕਦੋਂ ਹੋਵੇਗਾ, ਕਿਵੇਂ ਹੋਵੇਗਾ ਅਤੇ ਕੀ ਕਰੀਏ? ਇਸਲਈ ਹੋਣਾ ਤੇ ਹੈ ਹੀ, ਇਹ ਤੇ ਗਰੰਟੀ ਹੈ। ਤੁਹਨੁ ਸਭਨੂੰ ਗਰੰਟੀ ਹੈ ਨਾ ਭਾਵੇਂ ਵਿਦੇਸ਼ ਵਾਲੇ, ਭਵੇਂ ਭਾਰਤ ਵਾਲੇ ਗਰੰਟੀ ਹੈ ਨਾ! ਬਾਪਦਾਦਾ ਨੇ ਸਿਰਫ ਜੋ ਇਸ਼ਾਰਾ ਦਿੱਤਾ ਹੈ ਕਿ ਪੁਰਸ਼ਾਰਥ ਨੂੰ ਤੀਵ੍ਰ ਕਰੋ। ਪੁਰਸ਼ਾਰਥ ਨਹੀਂ, ਪੁਰਸ਼ਾਰਥ ਦਾ ਸਮੇਂ ਗਿਆ, ਹੁਣ ਤੀਵ੍ਰ ਪੁਰਸ਼ਾਰਥ ਦਾ ਸਮੇਂ ਹੈ। ਅਤੇ ਕਦੇ - ਕਦੇ ਤੇ ਨਹੀਂ ਠਹਿਰੋ, ਹੁਣ, ਹੁਣੇ ਕਰਨਾ ਹੈ, ਹੁਣੇ ਬਣਨਾ ਹੈ। ਤਾਂ ਹੋਣਾ ਹੀ ਹੈ। ਚੰਗਾ।

ਚਾਰੋਂ ਪਾਸੇ ਦੇ ਤੀਵ੍ਰ ਪੁਰਸ਼ਾਰਥੀ, ਸਦਾ ਉਮੰਗ - ਉਤਸਾਹ ਨਾਲ ਕਦਮ ਅੱਗੇ ਵਧਾਉਣ ਵਾਲੇ ਬੱਚਿਆਂ ਨੂੰ ਬਾਪਦਾਦਾ ਸਮ੍ਰਿਤੀ ਦਿਵਸ ਦੀ ਯਾਦਗਰ ਦੇ ਰਹੇ ਹਨ। ਬਾਪਦਾਦਾ ਦੇ ਦਿਲ ਵਿਚ ਹਰ ਬੱਚਾ ਸਮਾਇਆ ਹੋਇਆ ਹੈ ਅਤੇ ਹਰ ਬੱਚੇ ਦੇ ਦਿਲ ਵਿਚ ਬਾਪ ਸਮਾਇਆ ਹੋਇਆ ਹੈ, ਬਾਪ ਦੇ ਦਿਲ ਹਰ ਫ,ਬੱਚਾ ਸਮਾਇਆ ਹੈ, ਤਾਂ ਮੁਬਾਰਕ ਹੋਵੇ, ਮੁਬਾਰਕ ਹੋਵੇ ਅਤੇ ਮੁਬਾਰਕ ਦੇ ਨਾਲ ਨਮਸਤੇ ਵੀ।

ਵਰਦਾਨ:-
ਪਾਵਰਫੁੱਲ ਸਥਿਤੀ ਦ੍ਵਾਰਾ ਰਚਨਾ ਦੀ ਸਰਵ ਆਕਰਸ਼ਣ ਤੋਂ ਦੂਰ ਰਹਿਣ ਵਾਲੇ ਮਾਸਟਰ ਰਚਿਯਤਾ ਭਵ।

ਜਦੋਂ ਮਾਸਟਰ ਰਚਿਯਤਾ, ਮਾਸਟਰ ਨਾਲੇਜਫੁੱਲ ਦੀ ਪਾਵਰਫੁੱਲ ਸਥਿਤੀ ਅਤੇ ਨਸ਼ੇ ਵਿਚ ਸਥਿਤ ਰਹੋਗੇ ਤਾਂ ਰਚਨਾ ਦੀਆਂ ਸਰਵ ਆਕਰਸ਼ਨ ਤੋਂ ਪਰੇ ਰਹਿ ਸਕੋਗੇ ਕਿਉਂਕਿ ਹੁਣ ਰਚਨਾ ਹੋਰ ਵੀ ਵੱਖ - ਵੱਖ ਰੰਗ ਢੰਗ, ਰੂਪ ਰਚੇਗੀ ਇਸਲਈ ਹੁਣ ਬਚਪਨ ਦੀਆਂ ਭੁੱਲਾਂ, ਅਲਬੇਲੇਪਨ ਦੀਆਂ ਭੁੱਲਾਂ, ਆਲਸ ਦੀਆਂ ਭੁੱਲਾਂ, ਬੇਪਰਵਾਹੀ ਦੀਆਂ ਭੁੱਲਾਂ ਜੋ ਰਹੀਆਂ ਹੋਈਆਂ ਹਨ - ਉਨ੍ਹਾਂ ਨੂੰ ਭੁੱਲ ਕੇ ਆਪਣੇ ਪਾਵਰਫੁੱਲ, ਸ਼ਕਤੀ ਸਵਰੂਪ, ਸ਼ਸ਼ਤ੍ਰਧਾਰੀ ਸਵਰੂਪ, ਸਦਾ ਜਗਦੀ ਜੋਤੀ ਸਵਰੂਪ ਨੂੰ ਪ੍ਰਤੱਖ ਕਰੋ ਤਾਂ ਕਹਾਂਗੇ ਮਾਸਟਰ ਰਚਿਯਤਾ।

ਸਲੋਗਨ:-
ਮਨ ਦੀ ਸਥਿਤੀ ਵਿਚ ਅਜਿਹਾ ਹਾਰਡ ਬਣੋ ਜੋ ਕੋਈ ਵੀ ਪ੍ਰਸਥਿਤੀ ਉਸ ਨੂੰ ਪਿਘਲਾ ਨਾ ਦੇਵੇ।

ਇਹ ਅਵਿਅਕਤ ਇਸ਼ਾਰੇ :- ਸਦਾ ਅਚਲ , ਅਡੋਲ , ਇਕਰਸ ਸਥਿਤੀ ਦਾ ਅਨੁਭਵ ਕਰੋ। ਕਿਸੇ ਵੀ ਵਾਤਾਵਰਨ ਵਿਚ, ਵਾਯੂਮੰਡਲ ਵਿਚ ਰਹੋ ਲੇਕਿਨ ਸਥਿਤੀ ਸਦਾ ਅਚਲ - ਅਡੋਲ ਇਕਰਸ ਹੋਵੇ। ਕਦੇ ਨਿਮਿਤ ਬਣੇ ਹੋਏ ਕੋਈ ਰਾਏ ਦਿੰਦੇ ਹਨ, ਉਸ ਵਿੱਚ ਕਾਂਨਫੀਊਜ਼ ਨਹੀਂ ਹੋਣਾ, ਕਿਉਂਕਿ ਜੋ ਨਿਮਿਤ ਬਣੇ ਹਨ ਉਹ ਅਨੁਭਵੀ ਹੋ ਚੁੱਕੇ ਹਨ। ਜੇਕਰ ਉਨ੍ਹਾਂ ਦਾ ਕੋਈ ਡਾਇਰੈਕਸ਼ਨ ਸਪੱਸ਼ਟ ਨਹੀਂ ਵੀ ਹੈ ਤਾਂ ਵੀ ਹਲਚਲ ਵਿਚ ਨਹੀਂ ਆਉਣਾ। ਧੀਰਜ ਨਾਲ ਕਹੋ ਇਸਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਸਥਿਤੀ ਇਕਰਸ ਅਚਲ, ਅਡੋਲ ਰਹੇਗੀ।