03.08.25     Avyakt Bapdada     Punjabi Murli     28.03.2006    Om Shanti     Madhuban


“ਵਿਸ਼ਵ ਦੀ ਆਤਮਾਵਾਂ ਨੂੰ ਦੁੱਖਾਂ ਤੋਂ ਛੁਡਾਉਣ ਦੇ ਲਈ ਮਨਸਾ ਸੇਵਾ ਨੂੰ ਵਧਾਓ , ਸੰਪੰਨ ਅਤੇ ਸੰਪੂਰਨ ਬਣੋ”


ਅੱਜ ਸਰਵ ਖਜ਼ਾਨਿਆਂ ਦੇ ਮਾਲਿਕ ਆਪਣੇ ਚਾਰੋਂ ਪਾਸੇ ਦੇ ਸਰਵ ਖਜ਼ਾਨੇ ਸੰਪੰਨ ਬੱਚਿਆਂ ਨੂੰ ਦੇਖ ਰਹੇ ਹਨ। ਬਾਪਦਾਦਾ ਨੇ ਹਰ ਬੱਚੇ ਨੂੰ ਸਰਵ ਖਜਾਨਿਆਂ ਦਾ ਮਾਲਿਕ ਬਣਾਇਆ ਹੈ। ਇੱਕ ਹੀ ਦੇਣ ਵਾਲਾ ਅਤੇ ਸਰਵ ਨੂੰ ਇੱਕ ਵਰਗੇ ਸਰਵ ਖਜ਼ਾਨੇ ਦਿੱਤੇ ਹਨ। ਕਿਸੇਨੂੰ ਘੱਟ, ਕਿਸੇਨੂੰ ਜ਼ਿਆਦਾ ਨਹੀਂ ਦਿੱਤੇ ਹਨ। ਕਿਉਂ? ਬਾਪ ਅਖੁੱਟ ਖਜਾਨਿਆਂ ਦੇ ਮਾਲਿਕ ਹਨ। ਬੇਹੱਦ ਦਾ ਖਜ਼ਾਨਾ ਹੈ ਇਸਲਈ ਹਰ ਇੱਕ ਬੱਚਾ ਅਖੁੱਟ ਖਜ਼ਾਨੇ ਦਾ ਮਾਲਿਕ ਹੈ। ਬਾਪਦਾਦਾ ਨੇ ਸਰਵ ਬੱਚਿਆਂ ਨੂੰ ਇੱਕ ਜਿਨਾਂ ਇੱਕ ਵਰਗਾ ਖਜਾਨਾ ਦਿੱਤਾ ਹੈ। ਪਰ ਧਾਰਨ ਕਰਨ ਵਾਲਿਆਂ ਵਿੱਚ ਕਈ ਸਰਵ ਖਜ਼ਾਨੇ ਧਾਰਨ ਕਰਨ ਵਾਲੇ ਹਨ ਅਤੇ ਕੋਈ ਯਥਾ ਸ਼ਕਤੀ ਧਾਰਨ ਕਰਨ ਵਾਲੇ ਹਨ। ਕੋਈ ਨੰਬਰਵਨ ਹਨ ਕੋਈ ਨੰਬਰਵਾਰ ਹਨ। ਜਿਨ੍ਹਾਂ ਨੇ ਜਿਨਾਂ ਵੀ ਧਾਰਨ ਕੀਤਾ ਹੈ ਉਹਨਾਂ ਦੇ ਚੇਹਰੇ ਤੋਂ, ਨੈਣਾਂ ਤੋਂ ਖਜ਼ਾਨਿਆਂ ਦਾ ਨਸ਼ਾ ਸਾਫ਼ ਦਿਖਾਈ ਦਿੰਦਾ ਹੈ। ਖਜ਼ਾਨਿਆਂ ਨਾਲ ਭਰਪੂਰ ਆਤਮਾ ਚੇਹਰੇ ਤੋਂ, ਨੈਣਾਂ ਤੋਂ ਭਰਪੂਰ ਦਿਖਾਈ ਦਿੰਦੀ ਹੈ। ਜਿਵੇਂ ਸਥੂਲ ਖਜ਼ਾਨਾ ਪ੍ਰਾਪਤ ਕਰਨ ਵਾਲੀ ਆਤਮਾ ਦੇ ਚੱਲਣ ਤੋਂ, ਚੇਹਰੇ ਤੋਂ ਪਤਾ ਲੱਗ ਜਾਂਦਾ ਹੈ, ਤਾਂ ਇਹ ਅਵਿਨਾਸ਼ੀ ਖਜ਼ਾਨਿਆਂ ਦਾ ਨਸ਼ਾ, ਖੁਸ਼ੀ ਸਪੱਸ਼ਟ ਦਿਖਾਈ ਦਿੰਦੀ ਹੈ। ਸੰਪੰਨਤਾ ਦਾ ਫਖ਼ੂਰ ਬੇਫ਼ਿਕਰ ਬਣਾ ਦਿੰਦਾ ਹੈ। ਜਿੱਥੇ ਈਸ਼ਵਰੀ ਫਖ਼ੂਰ ਹੈ ਉੱਥੇ ਫਿਕਰ ਹੋ ਨਹੀਂ ਸਕਦਾ, ਬੇਫ਼ਿਕਰ ਬਾਦਸ਼ਾਹ, ਬੇਗਮਪੁਰ ਦੇ ਬਾਦਸ਼ਾਹ ਬਣ ਜਾਂਦੇ ਹਨ। ਤਾਂ ਤੁਸੀਂ ਸਭ ਈਸ਼ਵਰੀ ਸੰਪੰਨਤਾ ਦੇ ਖਜ਼ਾਨੇ ਵਾਲੇ ਬੇਫ਼ਿਕਰ ਬਾਦਸ਼ਾਹ ਹੋ ਨਾ! ਬੇਗਮਪੁਰ ਦੇ ਬਾਦਸ਼ਾਹ ਹੋ। ਕੋਈ ਫ਼ਿਕਰ ਹੈ ਕੀ? ਕੋਈ ਗ਼ਮ ਹੈ? ਕੀ ਹੋਵੇਗਾ, ਕਿਵੇਂ ਹੋਵੇਗਾ ਇਸਦਾ ਵੀ ਫ਼ਿਕਰ ਨਹੀਂ। ਤ੍ਰਿਕਾਲਦਰਸ਼ੀ ਸਥਿਤੀ ਵਿੱਚ ਸਥਿਤ ਰਹਿਣ ਵਾਲੇ ਜਾਣਦੇ ਹੋ ਜੋ ਹੋ ਰਿਹਾ ਹੈ ਉਹ ਸਭ ਚੰਗਾ, ਜੋ ਹੋਣਾ ਵਾਲਾ ਹੈ ਹੋਰ ਚੰਗਾ, ਕਿਉਂ? ਸਰਵਸ਼ਕਤੀਮਾਨ ਬਾਪ ਦੇ ਸਾਥੀ ਹੋ ਸਾਥ ਰਹਿਣ ਵਾਲੇ ਹੋ। ਹਰ ਇੱਕ ਨੂੰ ਨਸ਼ਾ ਹੈ, ਫ਼ਾਖ਼ੂਰ ਹੈ ਕਿ ਬਾਪਦਾਦਾ ਸਦਾ ਸਾਡੇ ਦਿਲ ਵਿੱਚ ਰਹਿੰਦੇ ਹਨ ਅਤੇ ਅਸੀਂ ਸਦਾ ਬਾਪ ਦੇ ਦਿਲਤਖ਼ਤ ਤੇ ਰਹਿੰਦੇ ਹਾਂ। ਤਾਂ ਅਜਿਹਾ ਨਸ਼ਾ ਹੈ ਨਾ! ਜੋ ਦਿਲਤਖ਼ਤਨਸ਼ੀਨ ਹਨ ਉਹਨਾਂ ਦੇ ਸੰਕਲਪ ਤਾਂ ਸੁਪਨੇ ਵਿੱਚ ਵੀ ਸੁਖ ਦੀ ਲਹਿਰ, ਲੈਸ ਵੀ ਨਹੀਂ ਆ ਸਕਦੀ ਉਸਵਿੱਚ। ਕਿਉਂ? ਸਰਵ ਖਜ਼ਾਨਿਆਂ ਤੋਂ ਭਰਪੂਰ ਹਨ, ਜੋ ਭਰਪੂਰ ਚੀਜ਼ ਹੁੰਦੀ ਹੈ ਉਸ ਵਿੱਚ ਹਲਚਲ ਨਹੀਂ ਹੋਵੇਗੀ।

ਤਾਂ ਚਾਰੋਂ ਪਾਸੇ ਦੇ ਬੱਚਿਆਂ ਦੀ ਸੰਪੰਨਤਾ ਨੂੰ ਦੇਖ ਰਹੇ ਸਨ, ਹਰ ਇੱਕ ਦਾ ਬਾਪਦਾਦਾ ਨੇ ਜਮਾਂ ਦਾ ਖਾਤਾ ਚੈਕ ਕੀਤਾ। ਖਜ਼ਾਨਾ ਤੇ ਅਖੁਟ ਮਿਲਿਆ ਹੈ ਪਰ ਜੋ ਮਿਲਿਆ ਹੈ ਉਸ ਖਜ਼ਾਨੇ ਨੂੰ ਕੰਮ ਵਿੱਚ ਲਗਾਉਦੇ ਖ਼ਤਮ ਕੀਤਾ ਹੈ ਜਾਂ ਮਿਲੇ ਹੋਏ ਖਜ਼ਾਨੇ ਨੂੰ ਕੰਮ ਵਿੱਚ ਲਗਾਇਆ ਹੈ ਅਤੇ ਵਧਾਇਆ ਵੀ ਹੈ? ਕਿੰਨੀ ਪਰਸੈਂਟ ਵਿੱਚ ਹਰ ਇੱਕ ਦੇ ਖ਼ਾਤੇ ਵਿੱਚ ਜਮਾਂ ਹੈ? ਕਿਉਂਕਿ ਇਹ ਖਜ਼ਾਨਾ ਸਿਰਫ਼ ਇਸ ਸਮੇਂ ਦੇ ਲਈ ਨਹੀਂ ਹੈ, ਇਹ ਖਜ਼ਾਨਾ ਭਵਿੱਖ ਵਿੱਚ ਵੀ ਨਾਲ ਚੱਲਣਾ ਹੈ। ਜਮਾਂ ਹੋਇਆ ਹੀ ਨਾਲ ਜਾਏਗਾ। ਤਾਂ ਪਰਸੈਂਟਜ ਦੇਖ ਰਹੇ ਹਨ। ਕੀ ਦੇਖਿਆ? ਸੇਵਾ ਤਾਂ ਸਭ ਬੱਚੇ ਯਥਾ ਯੋਗ ਅਤੇ ਯਥਾ ਸ਼ਕਤੀ ਕਰ ਰਹੇ ਹਨ ਪਰ ਸੇਵਾ ਦਾ ਫ਼ਲ ਜਮਾਂ ਹੋਣਾ, ਇਸ ਵਿੱਚ ਅੰਤਰ ਹੋ ਜਾਂਦਾ ਹੈ। ਕਈ ਬੱਚਿਆਂ ਦਾ ਜਮਾਂ ਦਾ ਖਾਤਾ ਦੇਖਿਆ, ਸੇਵਾ ਬਹੁਤ ਕਰਦੇ ਪਰ ਸੇਵਾ ਕਰਨ ਦਾ ਫਲ ਜਮਾਂ ਹੋਇਆ ਜਾਂ ਨਹੀਂ, ਉਸਦੀ ਨਿਸ਼ਾਨੀਆਂ ਕੀ ਹੋਣਗੀਆਂ? ਸੇਵਾ ਕੋਈ ਵੀ ਹੋਵੇ ਭਾਵੇਂ ਮਨਸਾ, ਭਾਵੇਂ ਵਾਚਾ, ਭਾਵੇਂ ਕਰਮਣਾ ਤਿੰਨਾਂ ਵਿੱਚ 100 ਪਰਸੈਂਟ ਮਾਰਕ ਹੁੰਦੀ ਹੈ। ਤਿੰਨਾਂ ਵਿੱਚ 100 ਹਨ। ਸੇਵਾ ਤਾਂ ਕੀਤੀ ਪਰ ਜੇਕਰ ਸੇਵਾ ਕਰਨ ਦੇ ਸਮੇਂ ਜਾਂ ਬਾਅਦ ਖੁਦ ਆਪਣੇ ਮਨ ਵਿੱਚ, ਆਪਣੇ ਤੋਂ ਸੰਤੁਸ਼ਟ ਹਨ ਅਤੇ ਨਾਲ ਹੀ ਜਿਨ੍ਹਾਂ ਦੀ ਸੇਵਾ ਕੀਤੀ, ਜੋ ਸੇਵਾ ਵਿੱਚ ਸਾਥੀ ਬਣਦੇ ਹਨ ਜਾਂ ਸੇਵਾ ਕਰਨ ਵਾਲੇ ਨੂੰ ਦੇਖਦੇ ਹਨ, ਸੁਣਦੇ ਹਨ ਉਹ ਵੀ ਸੰਤੁਸ਼ਟ ਹਨ ਤਾਂ ਸਮਝੋਂ ਜਮਾਂ ਹੋਇਆ। ਖੁਦ ਦੀ ਸੰਤੁਸ਼ਟਤਾ, ਸਰਵ ਦੀ ਸਸੰਤੁਸ਼ਟਾ ਨਹੀਂ ਹੈ ਤਾਂ ਪਰਸੈਂਟਜ ਜਮਾਂ ਦਾ ਘੱਟ ਹੋ ਜਾਂਦਾ ਹੈ।

ਭਾਵ, ਦੂਸਰਾ ਨਿਰਮਾਣ ਭਾਵਨਾ, ਤੀਸਰਾ ਨਿਰਮਲ ਸੁਭਾਵ, ਨਿਰਮਲ ਵਾਣੀ। ਭਾਵ, ਭਾਵਨਾ ਅਤੇ ਸੁਭਾਵ, ਬੋਲ ਜੇਕਰ ਇਹ ਤਿੰਨਾਂ ਗੱਲਾਂ ਵਿੱਚੋ ਇੱਕ ਵੀ ਘੱਟ ਹੈ, ਇੱਕ ਹੈ ਦੋ ਨਹੀਂ ਹੈ, ਦੋ ਹੈ ਇੱਕ ਨਹੀਂ ਹੈ। ਤਾਂ ਉਹ ਕਮਜ਼ੋਰੀ ਜਮਾਂ ਦੀ ਪਰਸੈਂਟਏਜ ਘੱਟ ਕਰ ਦਿੰਦੀ ਹੈ।

ਤਾਂ ਚਾਰ ਹੀ ਸੇਬਜੇਕ੍ਟ ਵਿੱਚ ਆਪਣੇ ਆਪਨੂੰ ਚੈਕ ਕਰੋ - ਕੀ ਚਾਰ ਹੀ ਸਬਜੈਕਟ ਵਿੱਚ ਸਾਡਾ ਖਾਤਾ ਜਮਾਂ ਹੋਇਆ ਹੈ? ਕਿਉਂ? ਬਾਪਦਾਦਾ ਨੇ ਦੇਖਿਆ ਕਿ ਕਈਆਂ ਦੀ ਚਾਰ ਗੱਲਾਂ ਜੋ ਸੁਣਾਈ, ਭਾਵ, ਭਾਵਨਾ … ਉਸ ਪ੍ਰਮਾਣ ਕਈ ਬੱਚਿਆਂ ਦਾ ਸੇਵਾ ਸਮਾਚਾਰ ਬਹੁਤ ਹੈ ਪਰ ਜਮਾਂ ਦਾ ਖਾਤਾ ਘੱਟ ਹੈ।

ਹਰ ਖਜ਼ਾਨੇ ਨੂੰ ਚੈਕ ਕਰੋ - ਗਿਆਨ ਦਾ ਖਜ਼ਾਨਾ ਮਤਲਬ ਜੋ ਵੀ ਸੰਕਲਪ, ਕਰਮ ਕੀਤਾ ਉਹ ਨਾਲੇਜ਼ਫੁੱਲ ਹੋਕਰ ਕੇ ਕੀਤਾ? ਸਾਧਾਰਨ ਤੇ ਨਹੀਂ ਹੋਇਆ? ਯੋਗ ਮਤਲਬ ਸਰਵ ਸ਼ਕਤੀ ਦਾ ਖਜ਼ਾਨਾ ਭਰਪੂਰ ਹੋਵੇ। ਤਾਂ ਚੈਕ ਕਰੋ ਹਰ ਦਿਨ ਦੀ ਦਿਨਚਰਯਾ ਵਿੱਚ ਸਮੇਂ ਪ੍ਰਮਾਣ ਜਿਸ ਸ਼ਕਤੀ ਦੀ ਜਰੂਰਤ ਹੈ, ਉਸੀ ਸਮੇਂ ਉਹ ਸ਼ਕਤੀ ਆਡਰ ਵਿੱਚ ਰਹੀ? ਮਾਸਟਰ ਸਰਵਸ਼ਕਤੀਵਾਨ ਦਾ ਅਰਥ ਹੀ ਹੈ ਮਾਲਿਕ। ਇਵੇਂ ਤਾਂ ਨਹੀਂ ਸਮੇਂ ਬੀਤਨ ਦੇ ਬਾਦ ਸ਼ਕਤੀ ਦਾ ਸੋਚਦੇ ਹੀ ਰਹਿ ਜਾਏ। ਜੇਕਰ ਸਮੇਂ ਤੇ ਆਡਰ ਕਰਨ ਤੇ ਸ਼ਕਤੀ ਇਮਰਜ਼ ਨਹੀਂ ਹੁੰਦੀ, ਇੱਕ ਸ਼ਕਤੀ ਨੂੰ ਵੀ ਜੇਕਰ, ਆਡਰ ਵਿੱਚ ਨਹੀਂ ਚਲਾ ਸਕਦੇ ਤਾਂ ਨਿਰਵਿਘਣ ਰਾਜ ਦੇ ਅਧਿਕਾਰੀ ਕਿਵੇਂ ਬਣੋਗੇ? ਤਾਂ ਸ਼ਕਤੀਆਂ ਦਾ ਖਜ਼ਾਨਾ ਕਿੰਨਾ ਜਮਾਂ ਹੈ? ਜੋ ਸਮੇਂ ਤੇ ਕੰਮ ਵਿੱਚ ਲਗਾਉਂਦੇ ਹਨ, ਉਹ ਜਮਾਂ ਹੁੰਦਾ ਹੈ। ਚੈਕ ਕਰਦੇ ਜਾ ਰਹੇ ਹੋ ਕਿ ਮੇਰਾ ਖਾਤਾ ਕੀ ਹੈ? ਕਿਉਂਕਿ ਬਾਪਦਾਦਾ ਨੂੰ ਸਭ ਬੱਚਿਆਂ ਨਾਲ ਅਤਿ ਪਿਆਰ ਹੈ, ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਸਭ ਬੱਚਿਆਂ ਦਾ ਜਮਾਂ ਦਾ ਖਾਤਾ ਭਰਪੂਰ ਹੋਵੇ। ਧਾਰਨਾ ਵਿੱਚ ਵੀ ਭਰਪੂਰ, ਧਾਰਨਾ ਦੀ ਨਿਸ਼ਾਨੀ ਹੈ - ਹਰ ਕਰਮ ਗੁਣ ਸੰਪੰਨ ਹੋਵੇਗਾ। ਜਿਸ ਸਮੇਂ ਜਿਸ ਗੁਣ ਦੀ ਜਰੂਰਤ ਹੈ ਉਹ ਗੁਣ ਚੇਹਰੇ, ਚੱਲਣ ਵਿੱਚ ਇਮਰਜ਼ ਦਿਖਾਈ ਦਵੇ। ਜੇਕਰ ਕਿਸੇ ਵੀ ਗੁਣ ਦੀ ਕਮੀ ਹੈ, ਮੰਨੋ ਸਰਲਤਾ ਦੇ ਗੁਣ ਦੀ ਕਰਮ ਦੇ ਸਮੇਂ ਜ਼ਰੂਰਤ ਹੈ, ਮਧੁਰਤਾ ਦੀ ਜਰੂਰਤ ਹੈ, ਭਾਵੇ ਬੋਲ ਵਿੱਚ, ਭਾਵੇਂ ਕਰਮ ਵਿੱਚ ਜੇਕਰ ਸਰਲਤਾ, ਮਧੁਰਤਾ ਦੀ ਬਜਾਏ ਥੋੜਾ ਵੀ ਅਵੇਸ਼ਤਾ ਜਾਂ ਥਕਾਵਟ ਦੇ ਕਾਰਨ ਬੋਲ ਮਧੁਰ ਨਹੀਂ ਹਨ, ਚੇਹਰਾ ਮਧੁਰ ਨਹੀਂ ਹੈ, ਸਿਰਿਅਸ ਹੈ ਤਾਂ ਗੁਣ ਸੰਪੰਨ ਤਾਂ ਨਹੀਂ ਕਹਾਂਗੇ ਨਾ! ਕਿਵੇਂ ਦੇ ਵੀ ਸਰਕਮਸਟਾਂਸ਼ ਹੋਣ ਪਰ ਮੇਰੇ ਜੋ ਗੁਣ ਹੈ, ਉਹ ਮੇਰਾ ਗੁਣ ਇਮਰਜ਼ ਹੋਣਾ ਚਾਹੀਦਾ ਹੈ। ਹਾਲੇ ਸ਼ਾਰਟ ਵਿੱਚ ਸੁਣਾ ਰਹੇ ਹਨ।

ਇਵੇਂ ਹੀ ਸੇਵਾ -ਸੇਵਾ ਵਿੱਚ ਸੇਵਾਧਾਰੀ ਦੀ ਸਭਤੋਂ ਚੰਗੀ ਨਿਸ਼ਾਨੀ ਹੈ - ਖੁਦ ਵੀ ਸਦਾ ਹਲਕਾ, ਲਾਇਟ ਅਤੇ ਖੁਸ਼ਨੁਮਾ ਦਿਖਾਈ ਦਵੇ। ਸੇਵਾ ਦਾ ਫਲ ਹੈ ਖੁਸ਼ੀ। ਜੇਕਰ ਸੇਵਾ ਕਰਦੇ ਖੁਸ਼ੀ ਗਾਇਬ ਹੋ ਜਾਂਦੀ ਹੈ ਤਾਂ ਸੇਵਾ ਦਾ ਖਾਤਾ ਜਮਾਂ ਨਹੀਂ ਹੁੰਦਾ। ਸੇਵਾ ਕੀਤੀ, ਸਮੇਂ ਲਗਾਇਆ, ਮਿਹਨਤ ਕੀਤੀ ਤਾਂ ਥੋੜੀ ਪਰਸੈਂਟਜ਼ ਵਿੱਚ ਜਮਾਂ ਹੋਵੇਗਾ, ਫਾਲਤੂ ਨਹੀਂ ਜਾਏਗਾ। ਪਰ ਜਿੰਨੀ ਪਰਸੈਂਟੇਜ ਵਿੱਚ ਜਮਾਂ ਹੋਣਾ ਚਾਹੀਦਾ ਹੈ ਓਨਾ ਨਹੀਂ ਹੁੰਦਾ। ਇਵੇਂ ਹੀ ਸੰਬੰਧ - ਸੰਪਰਕ ਦੀ ਨਿਸ਼ਾਨੀ - ਦੁਆਵਾਂ ਦੀ ਪ੍ਰਾਪਤੀ ਹੋਵੇ। ਜਿਸਦੇ ਵੀ ਸੰਬੰਧ - ਸੰਪਰਕ ਵਿੱਚ ਆਏ ਉਹਨਾਂ ਦੇ ਮਨ ਵਿੱਚ ਤੁਹਾਡੇ ਪ੍ਰਤੀ ਦੁਆਵਾਂ ਨਿਕਲਣ - ਬਹੁਤ ਵਧੀਆ, ਬਾਹਰ ਤੋਂ ਨਹੀਂ ਦਿਲ ਤੋਂ ਨਿਕਲਣ। ਦਿਲ ਤੋਂ ਦੁਆਵਾਂ ਨਿਕਲਣ ਅਤੇ ਦੁਆਵਾਂ ਜੇਕਰ ਪ੍ਰਾਪਤ ਹੈ, ਤਾਂ ਦੁਆਵਾਂ ਮਿਲਣਾ ਇਹ ਬਹੁਤ ਸਹਿਜ ਪੁਰਸ਼ਾਰਥ ਦਾ ਸਾਧਨ ਹੈ। ਭਾਸ਼ਣ ਨਹੀਂ ਕਰੋ, ਚਲੋ ਮਨਸਾ ਸੇਵਾ ਵੀ ਐਨੀ ਪਾਵਰਫੁੱਲ ਨਹੀਂ ਹੈ। ਕੋਈ ਨਵੇਂ - ਨਵੇਂ ਪਲੈਨ ਨਹੀਂ ਬਣਾਉਣੇ ਆਉਂਦੇ ਹਨ, ਕੋਈ ਹਰਜਾ ਨਹੀਂ। ਸਭਤੋਂ ਵਧੀਆ ਪੁਰਸ਼ਾਰਥ ਦਾ ਸਾਧਨ ਹੈ ਦੁਆਵਾਂ ਲਵੋ, ਦੁਆਵਾਂ ਦਵੋ। ਇਵੇਂ ਬਾਪਦਾਦਾ ਕਈ ਬੱਚਿਆਂ ਦੇ ਮਨ ਦੇ ਸੰਕਲਪ ਰੀਡ ਕਰਦੇ ਹਨ। ਕਈ ਬੱਚੇ ਸਮੇਂ ਅਨੁਸਾਰ, ਸਰਕਮਸਟਾਨਸ਼ ਅਨੁਸਾਰ ਕਹਿੰਦੇ ਹਨ ਕਿ ਜੇਕਰ ਕੋਈ ਖਰਾਬ ਕੰਮ ਕਰਦਾ ਹੈ ਤਾਂ ਉਸਨੂੰ ਦੁਆਵਾਂ ਕਿਵੇਂ ਦੇਈਂਏ। ਉਸ ਤੇ ਤਾਂ ਕ੍ਰੋਧ ਆਉਂਦਾ ਹੈ ਨਾ, ਦੁਆਵਾਂ ਕਿਵੇਂ ਦੇਵਾਂਗੇ! ਫਿਰ ਕ੍ਰੋਧ ਦੇ ਬਾਲ ਬੱਚੇ ਵੀ ਬਹੁਤ ਹਨ। ਪਰ ਉਸਨੇ ਖ਼ਰਾਬ ਕੰਮ ਕੀਤਾ, ਉਹ ਖ਼ਰਾਬ ਹੈ ਤੁਸੀਂ ਠੀਕ ਸਮਝਿਆ ਕਿ ਇਹ ਖਰਾਬ ਹੈ। ਇਹ ਨਿਰਣੇ ਤੇ ਚੰਗਾ ਕੀਤਾ, ਸਮਝਿਆ ਚੰਗਾ ਪਰ ਇੱਕ ਹੁੰਦਾ ਹੈ ਸਮਝਣਾ, ਦੂਸਰਾ ਹੁੰਦਾ ਹੈ ਉਹਨਾਂ ਦੇ ਖਰਾਬ ਕੰਮ, ਖਰਾਬ ਗੱਲਾਂ ਨੂੰ ਆਪਣੇ ਦਿਲ ਵਿੱਚ ਸਮਾਉਣਾ। ਸਮਝਣਾ ਅਤੇ ਸਮਾਉਣਾ ਫ਼ਰਕ ਹੈ। ਜੇਕਰ ਤੁਸੀਂ ਸਮਝਦਾਰ ਹੋ, ਕੀ ਸਮਝਦਾਰ ਕੋਈ ਖ਼ਰਾਬ ਚੀਜ਼ ਆਪਣੇ ਕੋਲ ਰੱਖੇਗਾ! ਪਰ ਉਹ ਖਰਾਬ ਹੈ, ਤੁਹਾਡੇ ਦਿਲ ਵਿੱਚ ਸਮਾਇਆ ਮਤਲਬ ਤੁਸੀਂ ਖਰਾਬ ਚੀਜ਼ ਆਪਣੇ ਕੋਲ ਰੱਖੀ, ਸੰਭਾਲੀ। ਸਮਝਣਾ ਵੱਖ ਚੀਜ਼ ਹੈ, ਸਮਾਉਣਾ ਵੱਖ ਚੀਜ਼ ਹੈ। ਸਮਝਦਾਰ ਬਣਨਾ ਤਾਂ ਠੀਕ ਹੈ, ਬਣੋ ਪਰ ਸਮਾਓ ਨਹੀਂ। ਇਹ ਹੈ ਹੀ ਇਵੇਂ, ਇਹ ਸਮਾ ਲਿਆ। ਇਵੇਂ ਸਮਝ ਕਰਕੇ ਵਿਵਹਾਰ ਵਿੱਚ ਆਉਣਾ, ਇਹ ਸਮਝਦਾਰੀ ਨਹੀਂ ਹੈ। ਤਾਂ ਬਾਪਦਾਦਾ ਨੇ ਚੈਕ ਕੀਤਾ, ਹਾਲੇ ਸਮੇਂ ਇਵੇਂ ਸਮੀਪ ਨਹੀਂ ਆਉਣਾ ਹੈ, ਤੁਹਾਨੂੰ ਲਿਆਉਣਾ ਹੈ। ਕੀ ਪੁੱਛਦੇ ਹਨ ਥੋੜਾ ਇਹ ਇਸ਼ਾਰਾ ਤਾਂ ਦੇ ਦੋ ਨਾ - 10 ਸਾਲ ਲੱਗਣਗੇ, 20 ਸਲਾ ਲੱਗਣਗੇ, ਕਿੰਨਾ ਸਮਾਂ ਲੱਗੇਗਾ! ਤਾਂ ਬਾਪ ਬੱਚਿਆਂ ਨੂੰ ਪ੍ਰਸ਼ਨ ਕਰਦਾ ਹੈ, ਬਾਪ ਨਾਲ ਤੇ ਪ੍ਰਸ਼ਨ ਬਹੁਤ ਕਰਦੇ ਹਨ ਨਾ, ਤਾਂ ਅੱਜ ਬਾਪ ਬੱਚਿਆਂ ਨੂੰ ਪ੍ਰਸ਼ਨ ਕਰਦਾ ਹੈ -ਸਮੇਂ ਨੂੰ ਸਮੀਪ ਲਿਆਉਣ ਵਾਲੇ ਕੌਣ? ਡਰਾਮਾ ਹੈ ਪਰ ਨਿਮਿਤ ਕੌਣ? ਤੁਹਾਡਾ ਇੱਕ ਗੀਤ ਵੀ ਹੈ, ਕਿਸਦੇ ਰੋਕੇ ਰੁਕਾ ਹੈ ਸਵੇਰਾ। ਹੈ ਨਾ ਗੀਤ? ਤਾਂ ਸਵੇਰਾ ਲਿਆਉਣ ਵਾਲਾ ਕੌਣ? ਵਿਨਾਸ਼ਕਾਰੀ ਤੇ ਤੜ੍ਹਪ ਰਹੇ ਹਨ ਕਿ ਵਿਨਾਸ਼ ਕਰੀਏ, ਵਿਨਾਸ਼ ਕਰੀਏ …ਪਰ ਨਵ ਨਿਰਮਾਣ ਕਰਨ ਵਾਲੇ ਐਨਾ ਰੈਡੀ ਹਨ? ਜੇਕਰ ਪੁਰਾਣਾ ਖ਼ਤਮ ਹੋ ਜਾਏ, ਨਵਾਂ ਨਿਰਮਾਣ ਹੋਵੇ ਨਹੀਂ ਤਾਂ ਕੀ ਹੋਵੇਗਾ? ਇਸਲਈ ਬਾਪਦਾਦਾ ਨੇ ਹੁਣ ਬਾਪ ਦੇ ਬਜਾਏ ਟੀਚਰ ਦਾ ਰੂਪ ਧਾਰਨ ਕੀਤਾ ਹੈ। ਹੋਮਵਰਕ ਦਿੱਤਾ ਹੈ ਨਾ? ਕਿਹੜਾ ਹੋਮਵਰਕ ਦਿੱਤਾ ਹੈ? ਲਾਸ੍ਟ ਵਿੱਚ ਹੈ ਸਤਿਗੁਰੂ ਦਾ ਪਾਰ੍ਟ। ਤਾਂ ਆਪਣੇ ਆਪ ਕੋਲੋਂ ਪੁੱਛੋ ਸੰਪੰਨ ਅਤੇ ਸੰਪੂਰਨ ਸਟੇਜ਼ ਕਿਥੋਂ ਤੱਕ ਬਣੀ ਹੈ? ਕੀ ਆਵਾਜ਼ ਤੋਂ ਪਰੇ ਜਾਂ ਆਵਾਜ਼ ਵਿੱਚ ਜਾਣਾ, ਦੋਵੇਂ ਹੀ ਸਮਾਨ ਹਨ? ਜਿਵੇਂ ਆਵਾਜ ਵਿੱਚ ਆਉਣਾ ਜਦੋਂ ਚਾਹੋ ਸਹਿਜ ਹੈ, ਇਵੇਂ ਹੀ ਆਵਾਜ਼ ਤੋਂ ਪਰੇ ਹੋ ਜਾਣਾ ਜਦੋਂ ਚਾਹੋ ਉਵੇਂ ਹੈ? ਸੈਕਿੰਡ ਵਿੱਚ ਆਵਾਜ਼ ਵਿੱਚ ਆ ਸਕਦੇ ਹੋ, ਸੈਕਿੰਡ ਵਿੱਚ ਆਵਾਜ਼ ਤੋਂ ਪਰੇ ਹੋ ਜਾਣ - ਇੰਨੀ ਪ੍ਰੈਕਟਿਸ ਹੈ? ਜਿਵੇਂ ਸ਼ਰੀਰ ਦਵਾਰਾ ਜਦੋਂ ਚਾਹੋ ਉੱਥੇ ਆ -ਜਾ ਸਕਦੇ ਹੈ ਨਾ। ਇਵੇਂ ਮਨ ਬੁੱਧੀ ਦਵਾਰਾ ਜਦੋਂ ਚਾਹੋ, ਜਿੱਥੇ ਚਾਹੋ ਉੱਥੇ ਆ -ਜਾ ਸਕਦੇ ਹੋ? ਕਿਉਂਕਿ ਅੰਤ ਵਿੱਚ ਪਾਸ ਮਾਰਕਸ ਉਸਨੂੰ ਹੀ ਮਿਲਣਗੇ ਜੋ ਸੈਕਿੰਡ ਵਿੱਚ ਜੋ ਚਾਹੇ ਜਿਵੇਂ ਚਾਹੇ, ਜੋ ਆਡਰ ਕਰਨਾ ਚਾਹੇ ਉਸ ਵਿੱਚ ਸਫ਼ਲ ਹੋ ਜਾਣ। ਸਾਇੰਸ ਵਾਲੇ ਵੀ ਇਹ ਹੀ ਕੋਸ਼ਿਸ਼ ਕਰ ਰਹੇ ਹਨ, ਸਹਿਜ ਵੀ ਹੋਵੇ ਅਤੇ ਘੱਟ ਸਮੇਂ ਵਿੱਚ ਵੀ ਹੋਵੇ। ਤਾਂ ਅਜਿਹੀ ਸਥਿਤੀ ਹੈ? ਕੀ ਮਿੰਟਾਂ ਤੱਕ ਆਏ ਹੋ, ਸੈਕਿੰਡ ਤੱਕ ਆਏ ਹੋ, ਕਿਥੋਂ ਤੱਕ ਪਹੁੰਚੇ ਹੋ? ਜਿਵੇਂ ਲਾਇਟ ਹਾਊਸ ਮਾਇਟ ਹਾਊਸ ਸੈਕਿੰਡ ਵਿੱਚ ਓਂਨ ਕਰਦੇ ਹੀ ਆਪਣੀ ਲਾਇਟ ਫੈਲਾਉਂਦੇ ਹਨ, ਇਵੇਂ ਤੁਸੀਂ ਸੈਕਿੰਡ ਵਿੱਚ ਲਾਇਟ ਹਾਊਸ ਬਣ ਚਾਰੋਂ ਪਾਸੇ ਲਾਇਟ ਫੈਲਾ ਸਕਦੇ ਹੋ? ਇਹ ਸਥੂਲ ਅੱਖ ਇਕ ਸਥਾਨ ਤੇ ਬੈਠੇ ਚਾਰੋਂ ਪਾਸੇ ਦੂਰ ਤੱਕ ਦੇਖ ਸਕਦੀ ਹੈ ਨਾ! ਫੈਲਾ ਸਕਦੀ ਹੈ ਨਾ ਆਪਣੀ ਦ੍ਰਿਸ਼ਟੀ! ਇਵੇਂ ਤੁਸੀਂ ਤੀਸਰੇ ਨੇਤਰ ਦਵਾਰਾ ਇੱਕ ਸਥਾਨ ਤੇ ਬੈਠੇ ਚਾਰੋਂ ਪਾਸੇ ਵਰਦਾਤਾ, ਵਿਧਾਤਾ ਬਣ ਨਜ਼ਰ ਤੋਂ ਨਿਹਾਲ ਕਰ ਸਕਦੇ ਹੋ? ਆਪਣੇ ਨੂੰ ਸਭ ਗੱਲਾਂ ਵਿੱਚ ਚੈਕ ਕਰ ਰਹੇ ਹੋ? ਐਨਾ ਤੀਸਰਾ ਨੇਤਰ ਕਲੀਨ ਅਤੇ ਕਲੀਅਰ ਹੈ? ਸਭ ਗੱਲਾਂ ਵਿੱਚ ਜੇਕਰ ਥੋੜੀ ਵੀ ਕਮਜ਼ੋਰੀ ਹੈ, ਤਾਂ ਉਸਦਾ ਕਾਰਨ ਪਹਿਲੇ ਵੀ ਸੁਣਾਇਆ ਹੈ ਕਿ ਇਹ ਹੱਦ ਦਾ ਲਗਾਵ “ਮੈਂ ਅਤੇ ਮੇਰਾ” ਹੈ। ਜਿਵੇਂ ਮੈਂ ਦੇ ਲਈ ਸਪਸ਼ਟ ਕੀਤਾ ਸੀ - ਹੋਮਵਰਕ ਵੀ ਦਿੱਤਾ ਸੀ। ਸੋ ਮੈਂ ਨੂੰ ਖ਼ਤਮ ਕਰ ਇੱਕ ਮੈਂ ਰੱਖਣੀ ਹੈ। ਸਭ ਨੇ ਇਹ ਹੋਮਵਰਕ ਕੀਤਾ? ਜੋ ਇਸ ਹੋਮਵਰਕ ਵਿੱਚ ਸਫਲ ਹੋਏ ਹਨ ਉਹ ਹੱਥ ਉਠਾਓ। ਬਾਪਦਾਦਾ ਨੇ ਸਭ ਨੂੰ ਦੇਖਿਆ ਹੈ। ਹਿੰਮਤ ਰੱਖੋ, ਡਰੋ ਨਹੀਂ ਹੱਥ ਉਠਾਓ। ਅੱਛਾ ਹੈ ਮੁਬਾਰਕ ਮਿਲੇਗੀ। ਬਹੁਤ ਥੋੜੇ ਹਨ। ਇਹਨਾਂ ਸਭ ਦੇ ਹੱਥ ਟੀ.ਵੀ. ਵਿੱਚ ਦਿਖਾਓ। ਬਹੁਤ ਥੋੜੇਆਂ ਨੇ ਹੱਥ ਉਠਾਇਆ ਹੈ। ਹੁਣ ਕੀ ਕਰਨ? ਸਭ ਨੂੰ ਆਪਣੇ ਉੱਪਰ ਹਸੀ ਵੀ ਆ ਰਹੀ ਹੈ।

ਅੱਛਾ - ਦੂਸਰਾ ਹੋਮਵਰਕ ਸੀ - ਕ੍ਰੋਧ ਨੂੰ ਛੱਡਣਾ ਹੈ, ਇਹ ਤੇ ਸਹਿਜ ਹੈ ਨਾ! ਤਾਂ ਕੋਧ ਨੂੰ ਕਿਸਨੇ ਛੱਡਿਆ? ਐਨੇ ਦਿਨਾਂ ਤੋਂ ਕ੍ਰੋਧ ਨਹੀਂ ਕੀਤਾ? (ਇਸ ਵਿੱਚ ਬਹੁਤਿਆਂ ਨੇ ਹੱਥ ਉਠਾਇਆ) ਇਸ ਵਿੱਚ ਥੋੜ੍ਹਾ ਜ਼ਿਆਦਾ ਹੈ, ਜਿਨ੍ਹਾਂ ਨੇ ਕ੍ਰੋਧ ਨਹੀਂ ਕੀਤਾ, ਤੁਹਾਡੇ ਆਸ ਪਾਸ ਰਹਿਣ ਵਾਲਿਆਂ ਤੋਂ ਵੀ ਪੁੱਛਣਗੇ। ਜਿਨ੍ਹਾਂ ਨੇ ਹੱਥ ਉਠਾਇਆ ਹੈ ਉਹ ਖੜੇ ਹੋ ਜਾਓ। ਅੱਛਾ ਬਹੁਤ ਹਨ। ਕ੍ਰੋਧ ਨਹੀਂ ਕੀਤਾ ਹੈ? ਸੰਕਲਪ ਵਿੱਚ, ਮਨ ਵਿੱਚ ਕ੍ਰੋਧ ਆਇਆ? ਚੱਲੋ, ਫਿਰ ਵੀ ਮੁਬਾਰਕ ਹੋਵੇ, ਜੇਕਰ ਮਨ ਵਿਚ ਆਇਆ ਮੁਖ ਤੋਂ ਨਹੀਂ ਕੀਤਾ ਤਾਂ ਵੀ ਮੁਬਾਰਕ। ਬਹੁਤ ਅੱਛਾ।

ਤਾਂ ਤੁਸੀਂ ਹੀ ਰਿਜ਼ਲਟ ਦੇ ਹਿਸਾਬ ਨਾਲ ਦੇਖੋ - ਕੀ ਸਥਾਪਨਾ ਦਾ ਕੰਮ- ਖੁਦ ਨੂੰ ਸੰਪੰਨ ਬਣਨਾ ਅਤੇ ਸਰਵ ਆਤਮਾਵਾਂ ਨੂੰ ਮੁਕਤੀ ਦਾ ਵਰਸਾ ਦਵਾਉਣਾ, ਇਹ ਸੰਪੰਨ ਹੋਇਆ ਹੈ? ਖੁਦ ਨੂੰ ਜੀਵਨਮੁਕਤੀ ਸਵਰੂਪ ਬਣਾਉਣਾ ਅਤੇ ਸਰਵ ਆਤਮਾਵਾਂ ਨੂੰ ਮੁਕਤੀ ਦਾ ਵਰਸਾ ਦਵਾਉਣਾ - ਇਹ ਹੈ ਸਥਾਪਨਾ ਕਰਤਾ ਆਤਮਾਵਾਂ ਦਾ ਸ਼੍ਰੇਸ਼ਠ ਕਰਮ। ਤਾਂ ਬਾਪਦਾਦਾ ਇਸਲਈ ਪੁੱਛਦਾ ਹੈ ਕਿ ਸਰਵ ਬੰਧਨਾਂ ਤੋਂ ਮੁਕਤ, ਜੀਵਨਮੁਕਤ ਦੀ ਸਟੇਜ ਤੇ ਸੰਗਮ ਤੇ ਹੀ ਪਹੁੰਚਣਾ ਹੈ ਜਾਂ ਸਤਿਯੁਗ ਵਿੱਚ ਪਹੁੰਚਣਾ ਹੈ? ਸੰਗਮਯੁਗ ਵਿੱਚ ਸੰਪੰਨ ਹੋਣਾ ਜਾਂ ਉੱਥੇ ਵੀ ਰਾਜਯੋਗ ਕਰਕੇ ਸਿੱਖਣਾ ਹੈ? ਸੰਪੰਨ ਤਾਂ ਇੱਥੇ ਬਣਨਾ ਹੈ ਨਾ? ਸੰਪੂਰਨ ਵੀ ਇੱਥੇ ਹੀ ਬਣਨਾ ਹੈ। ਸੰਗਮਯੁਗ ਦੇ ਸਮੇਂ ਦਾ ਵੀ ਸਭਤੋਂ ਵੱਡੇ ਤੇ ਵੱਡਾ ਖਜ਼ਾਨਾ ਹੈ। ਤਾਂ ਕਿਸੇਦੇ ਰੋਕੇ ਰੁਕਿਆ ਹੈ ਸਵੇਰਾ , ਦੱਸੋ। ਤਾਂ ਬਾਪਦਾਦਾ ਕੀ ਚਾਹੁੰਦੇ ਹਨ? ਕਿਉਂਕਿ ਬਾਪ ਦੀਆਂ ਆਸ਼ਾਵਾਂ ਦਾ ਦੀਪਕ ਬੱਚੇ ਹੀ ਹਨ। ਤਾਂ ਅਪਣਾ ਖਾਤਾ ਚੰਗੀ ਤਰ੍ਹਾਂ ਚੈਕ ਕਰੋ। ਕਈ ਬੱਚਿਆਂ ਨੂੰ ਦੇਖਿਆ ਕਈ ਬੱਚੇ ਤਾਂ ਮੋਜ਼ੀਰਾਮ ਹਨ, ਮੋਜ਼ ਵਿੱਚ ਚਲ ਰਹੇ ਹਨ। ਜੋ ਹੋਇਆ ਸੋ ਚੰਗਾ। ਹੁਣ ਤੇ ਮੋਜ਼ ਮਨਾ ਲਵੋ, ਸਤਿਯੁਗ ਵਿੱਚ ਕੌਣ ਦੇਖਦਾ, ਕੌਣ ਜਾਣਦਾ। ਤਾਂ ਜਮਾਂ ਦੇ ਖ਼ਾਤੇ ਵਿੱਚ ਇਵੇਂ ਮੋਜ਼ੀਲਾਲ ਕਹੋ, ਮੋਜ਼ੀਰਾਮ ਕਹੋ, ਇਵੇਂ ਦੇ ਬੱਚੇ ਵੀ ਦੇਖੇ। ਮੋਜ਼ ਕਰ ਲਵੋ। ਦੂਸਰੇ ਨੂੰ ਕਹਿੰਦੇ ਅਰੇ ਕੀ ਕਰਨਾ ਹੈ, ਮੋਜ਼ ਕਰੋ। ਖਾਓ, ਪਿਓ ਮੋਜ਼ ਕਰੋ। ਕਰ ਲਵੋ ਮੋਜ਼, ਬਾਪ ਵੀ ਕਹਿੰਦੇ ਹਨ ਕਰ ਲਵੋ। ਜੇਕਰ ਥੋੜਾ ਵੀ ਰਾਜ਼ੀ ਰਹਿਣ ਵਾਲੇ ਹੋ ਤਾਂ ਥੋੜੇ ਵਿੱਚ ਰਾਜ਼ੀ ਹੋ ਜਾਓ। ਵਿਨਾਸ਼ੀ ਸਾਧਨ ਦੀ ਮੋਜ਼ ਅਲਪਕਾਲ ਦੀ ਹੁੰਦੀ ਹੈ। ਸਦਾਕਾਲ ਦੀ ਮੋਜ਼ ਨੂੰ ਛੱਡ ਜੇਕਰ ਅਲਪਕਾਲ ਦੇ ਸਾਧਨ ਦੀ ਮੋਜ਼ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਬਾਪਦਾਦਾ ਕੀ ਕਹੇਗਾ? ਇਸ਼ਾਰਾ ਦਵੇਗਾ ਹੋਰ ਕੀ ਕਰੇਗਾ? ਕੋਈ ਹੀਰਿਆਂ ਦੀ ਖਾਨ ਤੇ ਜਾਏ ਅਤੇ ਦੋ ਹੀਰੇ ਲੈਕੇ ਖੁਸ਼ ਹੋ ਜਾਏ ਉਸਨੂੰ ਕੀ ਕਹਾਂਗੇ? ਤਾਂ ਇਵੇਂ ਨਹੀਂ ਬਣਨਾ। ਅਤਿਇੰਦਰੀ ਸੁਖ ਦੇ ਮੋਜ਼ ਦੇ ਝੂਲੇ ਵਿੱਚ ਝੁਲੌ। ਅਵਿਨਾਸ਼ੀ ਪ੍ਰਾਪਤੀਆਂ ਦੀ ਮੋਜ਼ ਵਿੱਚ ਝੁਲੌ। ਡਰਾਮਾ ਵਿੱਚ ਦੇਖੋ, ਮਾਇਆ ਦਾ ਪਾਰ੍ਟ ਵੀ ਵਿਚਿੱਤਰ ਹੈ। ਇਸ ਸਮੇਂ ਇਵੇਂ - ਇਵੇਂ ਦੇ ਸਾਧਨ ਨਿਕਲੇ ਹਨ, ਜੋ ਪਹਿਲੇ ਸੀ ਹੀ ਨਹੀਂ। ਪਰ ਬਿਨਾਂ ਸਾਧਨ ਦੇ ਵੀ ਜਿਨ੍ਹਾਂ ਨੇ ਸਾਧਨਾਂ ਕੀਤੀ, ਸੇਵਾ ਕੀਤੀ ਉਹ ਵੀ ਤਾਂ ਐਕਜਾਮਪਲ ਸਾਹਮਣੇ ਹਨ ਨਾ! ਕਿ ਇਹ ਸਾਧਨ ਸੀ? ਪਰ ਸੇਵਾ ਕਿੰਨੀ ਹੋਈ? ਕਵਾਲਿਟੀ ਤਾਂ ਨਿਕਲੀ ਨਾ! ਆਦਿ ਰਤਨ ਤਾਂ ਤਿਆਰ ਹੋ ਗਏ ਨਾ! ਇਹ ਸਾਧਨਾਂ ਦਾ ਆਕਰਸ਼ਣ ਹੈ। ਸਾਧਨਾਂ ਨੂੰ ਯੂਜ਼ ਕਰਨਾ ਰੋਂਗ ਨਹੀਂ ਕਹਿੰਦੇ ਹਨ ਪਰ ਸਾਧਨਾ ਨੂੰ ਭੁੱਲ ਸਾਧਨ ਵਿੱਚ ਲਗ ਜਾਣਾ, ਇਸਨੂੰ ਬਾਪਦਾਦਾ ਰੋਂਗ ਕਹਿੰਦੇ ਹਨ। ਸਾਧਨ ਜੀਵਨ ਦੇ ਉੱਡਦੀ ਕਲਾ ਦਾ ਸਾਧਨ ਨਹੀਂ ਹੈ, ਅਧਾਰ ਨਹੀਂ ਹੈ। ਸਾਧਨਾ ਅਧਾਰ ਹੈ। ਜੇਕਰ ਸਾਧਨਾ ਦੇ ਬਜਾਏ ਸਾਧਨਾਂ ਨੂੰ ਅਧਾਰ ਬਣਾਇਆ ਤਾਂ ਰਿਜ਼ਲਟ ਕੀ ਹੋਵੇਗੀ? ਸਾਧਨ ਅਵਿਨਾਸ਼ੀ ਹਨ, ਰਿਜ਼ਲਟ ਕੀ? ਸਾਧਨਾ ਅਵਿਨਾਸ਼ੀ ਹੈ, ਉਸਦੀ ਰਿਜ਼ਲਟ ਕੀ ਹੋਵੇਗੀ? ਅੱਛਾ।

ਚਾਰੋਂ ਪਾਸੇ ਦੇ ਬੱਚਿਆਂ ਦੇ ਪੁਰਸ਼ਾਰਥ ਅਤੇ ਪਿਆਰ ਦੇ ਸਮਾਚਾਰ ਪੱਤਰ ਬਾਪਦਾਦਾ ਨੂੰ ਮਿਲੇ ਹਨ, ਬਾਪਦਾਦਾ ਬੱਚਿਆਂ ਦਾ ਉਮੰਗ -ਉਤਸ਼ਾਹ ਦੇਖ ਇਹ ਹੀ ਕਰਨਗੇ, ਇਹ ਕਰਨਗੇ …ਇਹ ਸਮਾਚਾਰ ਸੁਣ ਖੁਸ਼ ਹੁੰਦੇ ਹਨ। ਹਾਲੇ ਸਿਰਫ਼ ਜੋ ਹਿੰਮਤ ਰੱਖੀ ਹੈ, ਉਮੰਗ -ਉਤਸ਼ਾਹ ਰੱਖਿਆ ਹੈ, ਇਸਨੂੰ ਬਾਰ -ਬਾਰ ਅਟੇੰਸ਼ਨ ਦੇ ਪ੍ਰੈਕਟੀਕਲ ਵਿੱਚ ਲਿਆਉਣਾ। ਇਹ ਸਭ ਬੱਚਿਆਂ ਦੇ ਪ੍ਰਤੀ ਬਾਪਦਾਦਾ ਦੇ ਦਿਲ ਦੀ ਦੁਆਵਾਂ ਹਨ ਅਤੇ ਸਭ ਚਾਰੋਂ ਪਾਸੇ ਦੇ ਸੰਕਲਪ, ਬੋਲ ਅਤੇ ਕਰਮ ਵਿੱਚ, ਸੰਬੰਧ -ਸੰਪਰਕ ਵਿੱਚ ਸੰਪੰਨ ਬਣਨ ਵਾਲੇ ਸ਼੍ਰੇਸ਼ਠ ਆਤਮਾਵਾਂ ਨੂੰ ਸਦਾ ਸਵਦਰਸ਼ਨ ਕਰਨ ਵਾਲੇ, ਸਵਦਰਸ਼ਨ ਚੱਕਰਧਾਰੀ ਬੱਚਿਆਂ ਨੂੰ, ਸਦਾ ਦ੍ਰਿੜ੍ਹ ਸੰਕਲਪ ਦਵਾਰਾ ਮਾਇਆਜਿੱਤ ਬਣ ਬਾਪ ਦੇ ਅੱਗੇ ਖੁਦ ਨੂੰ ਪ੍ਰਤੱਖ ਕਰਨ ਵਾਲੇ ਅਤੇ ਵਿਸ਼ਵ ਦੇ ਅੱਗੇ ਬਾਪ ਨੂੰ ਪ੍ਰਤੱਖ ਕਰਨ ਵਾਲੇ ਸਰਵਿਸਏਬੁਲ, ਨਾਲੇਜ਼ਫੁੱਲ, ਸਕਸੇਸਫੁੱਲ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਦਿਲ ਤੋਂ ਪਦਮਗੁਣਾ ਦੁਆਵਾਂ ਹੋ, ਨਮਸਤੇ ਹੋ। ਨਮਸਤੇ।

ਵਰਦਾਨ:-
ਸੱਚੇ ਸਾਫ਼ ਦਿਲ ਦੇ ਅਧਾਰ ਨਾਲ ਨੰਬਰਵਨ ਲੈਣ ਵਾਲੇ ਦਿਲਾਰਾਮ ਪਸੰਦ ਭਵ

ਦਿਲਾਰਾਮ ਬਾਪ ਨੂੰ ਸੱਚੀ ਦਿਲ ਵਾਲੇ ਬੱਚੇ ਹੀ ਪਸੰਦ ਹਨ। ਦੁਨੀਆਂ ਦਾ ਦਿਮਾਗ ਨਾ ਵੀ ਹੋਵੇ ਪਰ ਸੱਚੀ ਸਾਫ਼ ਦਿਲ ਹੋਵੇ ਤਾਂ ਨੰਬਰਵਨ ਲੈ ਲੈਣਗੇ ਕਿਉਂਕਿ ਦਿਮਾਗ਼ ਤਾਂ ਬਾਪ ਐਨਾ ਵੱਡਾ ਦੇ ਦਿੰਦਾ ਹੈ ਜਿਸ ਨਾਲ ਰਚਿਯਤਾ ਨੂੰ ਜਾਨਣ ਨਾਲ ਰਚਨਾ ਦੇ ਆਦਿ, ਮੱਧ, ਅੰਤ ਦੀ ਨਾਲੇਜ਼ ਨੂੰ ਜਾਣ ਲੈਂਦੇ ਹੋ। ਤਾਂ ਸੱਚੀ ਸਾਫ਼ ਦਿਲ ਦੇ ਅਧਾਰ ਨਾਲ ਹੀ ਨੰਬਰ ਬਣਦੇ ਹਨ, ਸੇਵਾ ਦੇ ਅਧਾਰ ਨਾਲ ਨਹੀਂ। ਸੱਚੇ ਦਿਲ ਦੀ ਸੇਵਾ ਦਾ ਪ੍ਰਭਾਵ ਦਿਲ ਤੱਕ ਪਹੁੰਚਦਾ ਹੈ। ਦਿਮਾਗ਼ ਵਾਲੇ ਨਾਮ ਕਮਾਉਂਦੇ ਹਨ ਅਤੇ ਦਿਲ ਵਾਲੇ ਦੁਆਵਾਂ ਕਮਾਉਂਦੇ ਹਨ।

ਸਲੋਗਨ:-
ਸਰਵ ਦੇ ਪ੍ਰਤੀ ਸ਼ੁਭ ਚਿੰਤਨ ਅਤੇ ਸ਼ੁਭ ਕਾਮਨਾ ਰੱਖਣਾ ਹੀ ਸੱਚਾ ਪ੍ਰੋਪਕਾਰ ਹੈ।

ਅਵਿਅਕਤ ਇਸ਼ਾਰੇ :- ਸਹਿਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ ਜੋ ਬੱਚੇ ਪਰਮਾਤਮ ਪਿਆਰ ਵਿੱਚ ਸਦਾ ਲਵਲੀਨ, ਖੋਏ ਹੋਏ ਰਹਿੰਦੇ ਹਨ ਉਹਨਾਂ ਦੇ ਝਲਕ ਅਤੇ ਫਲਕ, ਅਨੁਭੂਤੀ ਦੀ ਕਿਰਨਾਂ ਐਨੀਆਂ ਸ਼ਕਤੀਸ਼ਾਲੀ ਹੁੰਦੀਆਂ ਹਨ ਜੋ ਕੋਈ ਵੀ ਸੱਮਿਸਿਆ ਸਮੀਪ ਆਉਣਾ ਤਾਂ ਦੂਰ ਤੱਕ ਵੀ ਅੱਖ ਉਠਾਕੇ ਨਹੀਂ ਦੇਖ ਸਕਦੀ। ਉਹਨਾਂ ਨੂੰ ਕਦੀ ਵੀ ਕਿਸੇ ਵੀ ਤਰ੍ਹਾਂ ਦੀ ਮਿਹਨਤ ਹੋ ਨਹੀਂ ਸਕਦੀ।