03.09.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਸੱਚਾ ਪੰਡਾਂ ਆਇਆ ਹੈ ਤੁਹਾਨੂੰ ਸੱਚੀ - ਸੱਚੀ ਯਾਤਰਾ ਸਿਖਾਉਣ , ਤੁਹਾਡੀ ਯਾਤਰਾ ਵਿੱਚ ਮੁੱਖ ਹੈ ਪਵਿੱਤਰਤਾ , ਯਾਦ ਕਰੋ ਅਤੇ ਪਵਿੱਤਰ ਬਣੋ।

ਪ੍ਰਸ਼ਨ:-
ਤੁਸੀਂ ਮੈਸੇਂਜਰ ਅਤੇ ਪੈਗੰਬਰ ਬੱਚਿਆਂ ਨੂੰ ਕਿਸ ਇੱਕ ਗੱਲ ਦੇ ਸਿਵਾਏ ਹੋਰ ਕਿਸੇ ਗੱਲ ਵਿੱਚ ਆਰਗਿਉ ਨਹੀਂ ਕਰਨੀ ਹੈ ?

ਉੱਤਰ:-
ਤੁਸੀਂ ਮੈਸੇਂਜਰ ਦੇ ਬੱਚੇ ਸਭ ਨੂੰ ਇਹ ਹੀ ਮੈਸੇਜ ਦੇਵੋ ਕਿ ਆਪਣੇ ਨੂੰ ਆਤਮਾ ਸਮਝੋ ਅਤੇ ਬਾਪ ਨੂੰ ਯਾਦ ਕਰੋ ਤਾਂ ਇਸ ਯੋਗ ਅਗਨੀ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਇਹ ਹੀ ਓਣਾ ਰੱਖੋ, ਬਾਕੀ ਹੋਰ ਗੱਲਾਂ ਵਿੱਚ ਜਾਣ ਨਾਲ ਕੋਈ ਫ਼ਾਇਦਾ ਨਹੀਂ। ਤੁਹਾਨੂੰ ਸਾਰਿਆਂ ਨੂੰ ਸਿਰਫ਼ ਬਾਪ ਦਾ ਪਰਿਚੈ ਦੇਣਾ ਹੈ, ਜਿਸ ਨਾਲ ਉਹ ਆਸਤਿਕ ਬਨਣ। ਜਦੋਂ ਰਚਤਾ ਬਾਪ ਨੂੰ ਸਮਝ ਲੈਣਗੇ ਤਾਂ ਰਚਨਾ ਨੂੰ ਸਮਝਣਾਂ ਸਹਿਜ ਹੋ ਜਾਵੇਗਾ।

ਗੀਤ:-
ਸਾਡੇ ਤੀਰ੍ਥ ਨਿਆਰੇ ਹੈ।...

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚੇ ਜਾਣਦੇ ਹਨ ਕਿ ਅਸੀਂ ਸੱਚੇ ਤੀਰਥਵਾਸੀ ਹਾਂ। ਸੱਚਾ ਪੰਡਾਂ ਅਤੇ ਅਸੀਂ ਉਨ੍ਹਾਂ ਦੇ ਬੱਚੇ ਜੋ ਹਾਂ ਉਹ ਵੀ ਸੱਚੇ ਤੀਰਥ ਤੇ ਜਾ ਰਹੇ ਹਾਂ। ਇਹ ਹੈ ਝੂਠ ਖੰਡ ਅਥਵਾ ਪਤਿਤ ਖੰਡ। ਹੁਣ ਸੱਚਖੰਡ ਅਤੇ ਪਾਵਨ ਖੰਡ ਵਿੱਚ ਜਾ ਰਹੇ ਹਾਂ। ਮਨੁੱਖ ਯਾਤਰਾ ਤੇ ਜਾਂਦੇ ਹਨ ਨਾ । ਕੋਈ - ਕੋਈ ਖ਼ਾਸ ਯਾਤਰਾਵਾਂ ਲਗਦੀਆਂ ਹਨ, ਜਿੱਥੇ ਕੋਈ ਕਦੀ ਵੀ ਜਾ ਸਕਦੇ ਹਨ। ਇਹ ਵੀ ਯਾਤਰਾ ਹੈ, ਇਸ ਵਿੱਚ ਜਾਣਾ ਉਦੋਂ ਹੁੰਦਾ ਹੈ ਜਦੋਂ ਸੱਚਾ ਪੰਡਾਂ ਖ਼ੁਦ ਆਏ। ਉਹ ਆਉਂਦਾ ਹੈ ਕਲਪ - ਕਲਪ ਦੇ ਸੰਗਮ ਤੇ। ਇਸ ਵਿੱਚ ਨਾ ਸਰਦੀ ਨਾ ਗਰਮੀ ਦੀ ਗੱਲ ਹੈ। ਨਾ ਧੱਕੇ ਖਾਣ ਦੀ ਗੱਲ ਹੈ। ਇਹ ਤਾਂ ਹੈ ਯਾਦ ਦੀ ਯਾਤਰਾ। ਉਨ੍ਹਾਂ ਯਾਤਰਾਵਾਂ ਤੇ ਸੰਨਿਆਸੀ ਵੀ ਜਾਂਦੇ ਹਨ। ਸੱਚੀ - ਸੱਚੀ ਯਾਤਰਾ ਜੋ ਕਰਦੇ ਹਨ ਉਹ ਪਵਿੱਤਰ ਰਹਿੰਦੇ ਹਨ, ਤੁਹਾਡੇ ਵਿੱਚ ਵੀ ਸਾਰੇ ਯਾਤਰਾ ਤੇ ਹਨ। ਤੁਸੀਂ ਬ੍ਰਾਹਮਣ ਹੋ । ਸੱਚੇ - ਸੱਚੇ ਬ੍ਰਹਮਾ ਕੁਮਾਰ ਅਤੇ ਬ੍ਰਹਮਾਂ ਕੁਮਾਰੀਆ ਕੌਣ ਹਨ? ਜੋ ਕਦੀ ਵੀ ਵਿਕਾਰ ਵਿੱਚ ਨਹੀਂ ਜਾਂਦੇ ਹਨ । ਪੁਰਸ਼ਾਰਥੀ ਤਾਂ ਜਰੂਰ ਹਨ। ਮਨਸਾ ਸੰਕਲਪ ਭਾਵੇਂ ਆ ਜਾਵੇ, ਮੁੱਖ ਹੈ ਹੀ ਵਿਕਾਰ ਦੀ ਗੱਲ। ਕੋਈ ਪੁੱਛੇ ਨਿਰਵਿਕਾਰੀ ਬ੍ਰਾਹਮਣ ਕਿੰਨੇ ਹਨ ਤੁਹਾਡੇ ਕੋਲ? ਬੋਲੋ, ਇਹ ਪੁੱਛਣ ਦੀ ਜਰੂਰਤ ਨਹੀਂ ਹੈ। ਇਨ੍ਹਾਂ ਗੱਲਾਂ ਨਾਲ ਤੁਹਾਡਾ ਕੀ ਪੇਟ ਭਰੇਗਾ। ਤੁਸੀਂ ਯਾਤਰੀ ਬਣੋ । ਯਾਤਰਾ ਕਰਨ ਵਾਲੇ ਕਿੰਨੇ ਹਨ, ਇਹ ਪੁੱਛਣ ਵਿੱਚ ਕੋਈ ਫ਼ਾਇਦਾ ਨਹੀਂ ਹੈ। ਬ੍ਰਾਹਮਣ ਤੇ ਕਈ ਸੱਚੇ ਵੀ ਹਨ, ਤਾਂ ਝੂਠੇ ਵੀ ਹਨ। ਅੱਜ ਸੱਚੇ ਹਨ, ਕੱਲ ਝੂਠੇ ਵੀ ਬਣ ਜਾਂਦੇ ਹਨ। ਵਿਕਾਰ ਵਿੱਚ ਗਿਆ ਤੇ ਬ੍ਰਾਹਮਣ ਨਹੀਂ ਠਹਿਰਾ। ਫਿਰ ਸ਼ੂਦਰ ਦਾ ਸ਼ੂਦਰ ਹੋ ਗਿਆ। ਅੱਜ ਪ੍ਰਤਿਗਿਯਾ ਕਰਦੇ ਹਨ ਕਲ ਫਿਰ ਵਿਕਾਰ ਵਿੱਚ ਡਿੱਗ ਅਸੁਰ ਬਣ ਜਾਂਦੇ ਹਨ। ਹੁਣ ਇਹ ਗੱਲਾਂ ਕਿਥੋਂ ਤੱਕ ਬੈਠ ਸਮਝਾਈਏ। ਇਸ ਦੇ ਨਾਲ ਤੇ ਟਿਡ ਨਹੀਂ ਭਰੇਗਾ ਅਤੇ ਮੁੱਖ ਮਿੱਠਾ ਨਹੀਂ ਹੋਵੇਗਾ। ਇੱਥੇ ਅਸੀਂ ਬਾਪ ਨੂੰ ਯਾਦ ਕਰਦੇ ਹਾਂ ਅਤੇ ਬਾਪ ਦੀ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹਾਂ। ਬਾਕੀ ਹੋਰ ਗੱਲਾਂ ਵਿੱਚ ਕੁੱਝ ਵੀ ਰੱਖਿਆ ਨਹੀਂ ਹੈ। ਬੋਲੋਂ, ਇੱਥੇ ਬਾਪ ਦੀ ਯਾਦ ਸਿਖਾਈ ਜਾਂਦੀ ਹੈ ਅਤੇ ਪਵਿੱਤਰਤਾ ਹੈ ਮੁੱਖ। ਜੋ ਅੱਜ ਪਵਿੱਤਰ ਬਣ ਫਿਰ ਅਪਵਿੱਤਰ ਬਣ ਜਾਂਦੇ ਹਨ, ਤਾਂ ਉਹ ਫਿਰ ਬ੍ਰਾਹਮਣ ਹੀ ਨਹੀਂ ਰਿਹਾ। ਉਹ ਹਿਸਾਬ ਕਿਥੋਂ ਤੱਕ ਬੈਠ ਤੁਹਾਨੂੰ ਸੁਣਾਵਾਂਗੇ। ਇੰਝ ਤਾ ਬਹੁਤ ਡਿੱਗਦੇ ਹੋਣਗੇ ਮਾਇਆ ਦੇ ਤੂਫ਼ਾਨਾਂ ਵਿੱਚ, ਇਸ ਲਈ ਬ੍ਰਾਹਮਣਾ ਦੀ ਮਾਲਾ ਨਹੀਂ ਬਣ ਸਕਦੀ ਹੈ । ਅਸੀਂ ਤਾਂ ਪੈਗੰਮਬਰ ਦੇ ਬੱਚੇ ਪੈਗਾਮ ਸੁਣਾਉਂਦੇ ਹਾਂ, ਮੈਸੇਂਜਰ ਦੇ ਬੱਚੇ ਮੈਸਜ ਦਿੰਦੇ ਹਾਂ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਇਸ ਯੋਗ ਅਗਨੀ ਨਾਲ ਵਿਕਰਮ ਵਿਨਾਸ਼ ਹੋ ਜਾਣਗੇ। ਇਹ ਓਨਾ ਰੱਖੋ। ਬਾਕੀ ਪ੍ਰਸ਼ਨ ਤਾ ਮਨੁੱਖ ਢੇਰ ਦੇ ਢੇਰ ਪੁੱਛਣਗੇ। ਸਿਵਾਏ ਇੱਕ ਬਾਪ ਦੇ ਹੋਰ ਕੋਈ ਇਨ੍ਹਾਂ ਗੱਲਾਂ ਵਿੱਚ ਜਾਣ ਦਾ ਕੋਈ ਫ਼ਾਇਦਾ ਹੀ ਨਹੀਂ। ਇੱਥੇ ਤਾਂ ਇਹ ਜਾਨਣ ਦਾ ਹੈ ਕੀ ਨਾਸਤਿਕ ਤੋਂ ਆਸਤਿਕ, ਨਿਧਨ ਤੋਂ ਧਨ ਦੇ ਕਿਵੇਂ ਬਣੀਏ, ਜੋ ਧਨੀ ਕੋਲੋਂ ਵਰਸਾ ਪਾਈਏ। - ਇਹ ਪੁੱਛੋ। ਬਾਕੀ ਤਾਂ ਸਭ ਪੁਰਸ਼ਾਰਥੀ ਹਨ। ਵਿਕਾਰ ਦੀ ਗੱਲ ਵਿੱਚ ਬਹੁਤ ਫੇਲ ਹੁੰਦੇ ਹਨ। ਬਹੁਤ ਦਿਨਾਂ ਦੇ ਬਾਦ ਇਸਤਰੀ ਨੂੰ ਵੇਖਦੇ ਹਨ ਤੇ ਗੱਲ ਹੀ ਨਾ ਪੁਛੋ। ਕਿਸੇ ਨੂੰ ਸ਼ਰਾਬ ਦੀ ਆਦਤ ਹੁੰਦੀ ਹੈ, ਤੀਰਥਾਂ ਤੇ ਜਾਣਗੇ ਤੇ ਸ਼ਰਾਬ ਅਤੇ ਬੀੜੀ ਦੀ ਜਿਨ੍ਹਾਂ ਨੂੰ ਆਦਤ ਹੋਵੇਗੀ ਉਹ ਉਸ ਦੇ ਬਗੈਰ ਰਹਿ ਨਹੀਂ ਸਕਣਗੇ। ਛੁਪਾਕੇ ਵੀ ਪੀਂਦੇ ਹਨ। ਕਰ ਹੀ ਕੀ ਸਕਦੇ । ਬਹੁਤ ਹਨ ਜੋ ਸੱਚ ਨਹੀਂ ਦੱਸਦੇ ਹਨ ਛਿਪਾਉਂਦੇ ਰਹਿੰਦੇ ਹਨ।

ਬਾਬਾ ਬੱਚਿਆਂ ਨੂੰ ਯੁਕਤੀਆਂ ਦੱਸਦੇ ਰਹਿੰਦੇ ਹਨ ਕਿ ਕਿਵੇਂ ਯੁਕਤੀ ਨਾਲ ਜਵਾਬ ਦੇਣਾ ਚਾਹੀਦਾ ਹੈ। ਇਕ ਬਾਪ ਦਾ ਹੀ ਪਰਿਚੈ ਦੇਣਾ ਹੈ, ਜਿਸ ਨਾਲ ਮਨੁੱਖ ਆਸਤਿਕ ਬਨਣ। ਪਹਿਲਾਂ ਜੱਦ ਤਕ ਬਾਪ ਨੂੰ ਨਹੀਂ ਜਾਣਿਆ ਹੈ ਉਦੋਂ ਤਕ ਕੋਈ ਪ੍ਸ਼ਨ ਪੁੱਛਣਾ ਹੀ ਫਾਲਤੂ ਹੈ। ਇਵੇਂ ਬਹੁਤ ਆਉਂਦੇ ਹਨ, ਸਮਝਦੇ ਕੁੱਝ ਵੀ ਨਹੀਂ। ਸਿਰਫ ਸੁਣਦੇ ਰਹਿੰਦੇ, ਫ਼ਾਇਦਾ ਕੁੱਝ ਵੀ ਨਹੀਂ। ਬਾਬਾ ਨੂੰ ਲਿਖਦੇ ਹਨ ਹਜ਼ਾਰ ਦੋ ਹਜ਼ਾਰ ਆਏ, ਉਨ੍ਹਾਂ ਵਿੱਚੋ ਦੋ - ਇੱਕ ਸਮਝਣ ਲਈ ਆਉਂਦੇ ਰਹਿੰਦੇ ਹਨ। ਫਲਾਣਾ - ਫਲਾਣਾ ਵੱਡਾ ਆਦਮੀ ਆਉਂਦਾ ਰਹਿੰਦਾ ਹੈ, ਅਸੀਂ ਸਮਝ ਜਾਂਦੇ ਹਾਂ, ਉਨ੍ਹਾਂ ਨੂੰ ਜੋ ਪਰਿਚੈ ਮਿਲਣਾ ਚਾਹੀਦਾ ਹੈ ਉਹ ਮਿਲਿਆ ਨਹੀਂ ਹੈ। ਪੂਰਾ ਪਰਿਚੈ ਮਿਲੇ ਤਾਂ ਸਮਝਣ ਇਹ ਤਾਂ ਠੀਕ ਕਹਿੰਦੇ ਹਨ, ਅਸੀਂ ਆਤਮਾਵਾਂ ਦਾ ਬਾਪ ਪਰਮਪਿਤਾ ਪਰਮਾਤਮਾ ਹੈ, ਉਹ ਪੜ੍ਹਾਉਂਦੇ ਹਨ। ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ। ਇਹ ਅੰਤਿਮ ਜਨਮ ਪਵਿੱਤਰ ਬਣੋ। ਜੋ ਪਵਿੱਤਰ ਨਹੀਂ ਰਹਿੰਦੇ ਉਹ ਬ੍ਰਾਹਮਣ ਨਹੀਂ, ਸ਼ੂਦ੍ਰ ਹਨ। ਲੜ੍ਹਾਈ ਦਾ ਮੈਦਾਨ ਹੈ। ਝਾੜ ਵੱਧਦਾ ਰਹੇਗਾ ਅਤੇ ਤੁਫ਼ਾਨ ਵੀ ਲੱਗਣਗੇ। ਬਹੁਤ ਪੱਤੇ ਡਿੱਗਦੇ ਰਹਿਣਗੇ। ਕੌਣ ਬੈਠ ਗਿਣਤੀ ਕਰੇਗਾ ਕਿ ਸੱਚੇ ਬ੍ਰਾਹਮਣ ਕੌਣ ਹਨ। ਸੱਚੇ ਉਹ ਜੋ ਕਦੀ ਸੂਦ੍ਰ ਨਾ ਬਨਣ। ਜਰਾ ਵੀ ਦ੍ਰਿਸ਼ਟੀ ਨਾ ਜਾਏ। ਅੰਤ ਵਿੱਚ ਕਰਮਾਤੀਤ ਅਵਸਥਾ ਹੁੰਦੀ ਹੈ। ਬੜੀ ਉੱਚੀ ਮੰਜ਼ਿਲ ਹੈ। ਮਨਸਾ ਵਿੱਚ ਵੀ ਨਾ ਆਏ, ਉਹ ਅਵਸਥਾ ਅੰਤ ਵਿੱਚ ਹੋਣੀ ਹੈ। ਇਸ ਸਮੇਂ ਇਕ ਦੀ ਵੀ ਇਵੇਂ ਦੀ ਅਵਸਥਾ ਨਹੀਂ ਹੈ। ਇਸ ਸਮੇਂ ਸਾਰੇ ਪੁਰਸ਼ਾਰਥੀ ਹਨ। ਥੱਲੇ - ਉੱਪਰ ਹੁੰਦੇ ਰਹਿੰਦੇ ਹਨ। ਮੁੱਖ ਅੱਖਾਂ ਦੀ ਹੀ ਗੱਲ ਹੈ। ਅਸੀਂ ਆਤਮਾ ਹਾਂ ਇਸ ਸਰੀਰ ਦੇ ਨਾਲ ਪਾਰ੍ਟ ਵਜਾਉਂਦੇ ਹਾਂ - ਇਹ ਪੱਕਾ ਅਭਿਆਸ ਚਾਹੀਦਾ ਹੈ। ਜਦ ਤੱਕ ਰਾਵਣ ਰਾਜ ਹੈ, ਉਦੋਂ ਤੱਕ ਯੁੱਧ ਚਲਦਾ ਰਹੇਗਾ। ਪਿਛਾੜੀ ਵਿੱਚ ਕਰਮਾਤੀਤ ਅਵਸਥਾ ਹੋਵੇਗੀ। ਅੱਗੇ ਚਲਕੇ ਤੁਹਾਨੂੰ ਫੀਲਿੰਗ ਆਵੇਗੀ, ਸਮਝਦੇ ਜਾਵੋਗੇ। ਹਾਲੇ ਤਾਂ ਝਾੜ ਬਹੁਤ ਛੋਟਾ ਹੈ, ਤੂਫ਼ਾਨ ਲਗਦਾ ਹੈ, ਪੱਤੇ ਡਿੱਗ ਜਾਂਦੇ ਹਨ। ਜੋ ਕੱਚੇ ਹਨ ਉਹ ਡਿੱਗ ਜਾਂਦੇ ਹਨ। ਹਰ ਇੱਕ ਆਪਣੇ ਤੋਂ ਪੁੱਛੇ ਮੇਰੀ ਅਵਸਥਾ ਕਿਥੋਂ ਤੱਕ ਹੈ? ਬਾਕੀ ਜੋ ਪ੍ਰਸ਼ਨ ਪੁੱਛਦੇ ਹਨ ਉਨ੍ਹਾਂ ਗੱਲਾਂ ਵਿੱਚ ਜ਼ਿਆਦਾ ਜਾਵੋ ਹੀ ਨਹੀਂ। ਬੋਲੋ, ਅਸੀਂ ਬਾਪ ਦੀ ਸ਼੍ਰੀਮਤ ਤੇ ਚੱਲ ਰਹੇ ਹਾਂ। ਉਹ ਬੇਹੱਦ ਦਾ ਬਾਪ ਆਕੇ ਬੇਹੱਦ ਦਾ ਸੁਖ ਦਿੰਦੇ ਹਨ ਅਤੇ ਨਵੀਂ ਦੁਨੀਆਂ ਸਥਾਪਨਾ ਕਰਦੇ ਹਨ। ਉੱਥੇ ਸੁਖ ਹੀ ਹੁੰਦਾ ਹੈ। ਜਿੱਥੇ ਮਨੁੱਖ ਰਹਿੰਦੇ ਹਨ ਉਸਨੂੰ ਹੀ ਦੁਨੀਆਂ ਕਿਹਾ ਜਾਂਦਾ ਹੈ। ਨਿਰਾਕਾਰੀ ਵਰਲਡ ਵਿੱਚ ਆਤਮਾਵਾਂ ਹਨ ਨਾ। ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ ਕਿ ਆਤਮਾ ਕਿਵੇਂ ਬਿੰਦੀ ਹੈ। ਇਹ ਵੀ ਪਹਿਲਾਂ ਕਿਸੇ ਨਵੇਂ ਨੂੰ ਨਹੀਂ ਸਮਝਾਉਣਾ ਹੈ।। ਪਹਿਲਾਂ -ਪਹਿਲਾਂ ਤਾਂ ਸਮਝਾਉਂਣਾ ਹੈ ਬੇਹੱਦ ਦਾ ਬਾਪ ਬੇਹੱਦ ਦਾ ਵਰਸਾ ਦਿੰਦੇ ਹਨ। ਭਾਰਤ ਪਾਵਨ ਸੀ, ਹੁਣ ਪਤਿਤ ਹੈ। ਕਲਯੁਗ ਦੇ ਬਾਦ ਫਿਰ ਸਤਿਯੁਗ ਆਉਣਾ ਹੈ। ਦੂਸਰਾ ਕੋਈ ਵੀ ਸਮਝਾ ਨਹੀਂ ਸਕਦਾ, ਸਿਵਾਏ ਬੀ . ਕੇ . ਦੇ। ਇਹ ਹੈ ਨਵੀਂ ਰਚਨਾ। ਬਾਪ ਪੜ੍ਹਾ ਰਹੇ ਹਨ - ਇਹ ਸਮਝਾਨੀ ਬੁੱਧੀ ਵਿੱਚ ਰਹਿਣੀ ਚਾਹੀਦੀ ਹੈ। ਕੋਈ ਡੀਫਿਕਲਟ ਗੱਲ ਨਹੀਂ ਹੈ, ਪਰ ਮਾਇਆ ਭੁਲਾ ਦਿੰਦੀ ਹਰ, ਵਿਕਰਮ ਕਰਵਾ ਦਿੰਦੀ ਹੈ। ਅਧਾਕਲਪ ਤੋਂ ਵਿਕਰਮ ਕਰਨ ਦੀ ਆਦਤ ਪਈ ਹੋਈ ਹੈ। ਉਹ ਸਭ ਆਸੁਰੀ ਮਤਾਂ ਮਿਟਾਉਣੀਆਂ ਹਨ। ਬਾਬਾ ਖੁਦ ਕਹਿੰਦੇ ਹਨ - ਸਭ ਪੁਰਸ਼ਾਰਥੀ ਹਨ। ਕਰਮਾਤੀਤ ਅਵਸਥਾ ਨੂੰ ਪਾਉਣ ਲਈ ਟਾਈਮ ਲਗਦਾ ਹੈ। ਬ੍ਰਾਹਮਣ ਕਦੇ ਵਿਕਾਰ ਵਿੱਚ ਨਹੀਂ ਜਾਂਦੇ। ਯੁੱਧ ਦੇ ਮੈਦਾਨ ਵਿੱਚ ਚਲਦੇ - ਚਲਦੇ ਹਾਰ ਖਾ ਲੈਂਦੇ ਹਨ। ਇਨਾਂ ਪ੍ਰਸ਼ਨਾਂ ਦਾ ਕੋਈ ਫ਼ਾਇਦਾ ਨਹੀਂ। ਪਹਿਲਾਂ ਆਪਣੇ ਬਾਪ ਨੂੰ ਯਾਦ ਕਰੋ। ਸਾਨੂੰ ਸ਼ਿਵਬਾਬਾ ਨੇ ਕਲਪ ਪਹਿਲਾਂ ਮੁਆਫ਼ਿਕ ਫਰਮਾਨ ਦਿੱਤਾ ਹੈ ਕਿ ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ। ਇਹ ਉਹ ਹੀ ਲੜ੍ਹਾਈ ਹੈ। ਬਾਪ ਇੱਕ ਹੈ, ਕ੍ਰਿਸ਼ਨ ਨੂੰ ਬਾਪ ਨਹੀਂ ਕਹਾਂਗੇ। ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਰਾਂਗ ਨੂੰ ਰਾਈਟ ਬਣਾਉਣ ਵਾਲਾ ਬਾਪ ਹੈ, ਤਾਂ ਹੀ ਤੇ ਉਨ੍ਹਾਂਨੂੰ ਟੁਥ ਕਿਹਾ ਜਾਂਦਾ ਹੈ ਨਾ। ਇਸ ਵੇਲੇ ਤੁਸੀਂ ਬੱਚੇ ਹੀ ਸਾਰੀ ਸ੍ਰਿਸ਼ਟੀ ਦੇ ਰਾਜ਼ ਨੂੰ ਜਾਣਦੇ ਹੋ। ਸਤਿਯੁਗ ਵਿੱਚ ਹੈ ਡੀ. ਟੀ. ਡੀਨੇਸਟੀ। ਰਾਵਣ ਰਾਜ ਵਿੱਚ ਫਿਰ ਹੈ ਆਸੁਰੀ ਡੀਨੇਸਟੀ। ਸਤਿਯੁਗ ਕਲੀਅਰ ਕਰ ਵਿਖਾਉਣਾ ਹੈ, ਇਹ ਪੁਰਸ਼ੋਤਮ ਸੰਗਮਯੁਗ ਹੈ। ਉਸ ਪਾਸੇ ਦੇਵਤੇ, ਉਸ ਪਾਸੇ ਅਸੁਰ। ਬਾਕੀ ਉਨ੍ਹਾਂ ਦੀ ਲੜ੍ਹਾਈ ਹੋਈ ਨਹੀ ਹੈ। ਲੜ੍ਹਾਈ ਤੁਸੀਂ ਬ੍ਰਾਹਮਣਾਂ ਦੀ ਹੈ ਵਿਕਾਰਾਂ ਨਾਲ, ਇਸਨੂੰ ਵੀ ਲੜ੍ਹਾਈ ਨਹੀਂ ਕਹਾਂਗੇ। ਸਭ ਤੋਂ ਵੱਡਾ ਹੈ ਕਾਮ ਵਿਕਾਰ, ਇਹ ਮਹਾਸ਼ਤਰੂ ਹੈ। ਇਸ ਤੇ ਜਿੱਤ ਪਾਉਣ ਕਾਰਨ ਹੀ ਤੁਸੀਂ ਜਗਤਜਿਤ ਬਣੋਗੇ। ਇਸ ਵਿਸ਼ ਤੇ ਹੀ ਅਬਲਾਵਾਂ ਮਾਰ ਖਾਂਦੀਆਂ ਹਨ। ਕਈ ਤਰ੍ਹਾਂ ਦੇ ਵਿਘਨ ਪੈਂਦੇ ਹਨ। ਮੂਲ ਗੱਲ ਹੈ ਪਵਿੱਤਰਤਾ ਦੀ। ਪੁਰਸ਼ਾਰਥ ਕਰਦੇ - ਕਰਦੇ, ਤੂਫ਼ਾਨ ਆਉਂਦੇ - ਆਉਂਦੇ ਤੁਹਾਡੀ ਜਿੱਤ ਹੋ ਜਾਵੇਗੀ। ਮਾਇਆ ਥੱਕ ਜਾਵੇਗੀ। ਕੁਸ਼ਤੀ ਵਿੱਚ ਪਹਿਲਵਾਨ ਜੋ ਹੁੰਦੇ ਹਨ, ਉਹ ਝੱਟ ਸਾਮਣਾ ਕਰ ਲੈਂਦੇ ਹਨ। ਉਨ੍ਹਾਂ ਦਾ ਧੰਧਾ ਹੀ ਹੈ ਚੰਗੀ ਤਰ੍ਹਾਂ ਲੜ ਕੇ ਜਿੱਤ ਪ੍ਰਾਪਤ ਕਰਨਾ। ਪਹਿਲਵਾਨ ਦਾ ਬੜਾ ਨਾਮਚਾਰ ਹੁੰਦਾ ਹੈ। ਇਨਾਮ ਮਿਲਦਾ ਹੈ। ਤੁਹਾਡੀ ਤਾਂ ਹੈ ਇਹ ਗੁਪਤ ਗੱਲ।

ਤੁਸੀਂ ਜਾਣਦੇ ਜੋ ਅਸੀਂ ਆਤਮਾਵਾਂ ਪਵਿੱਤਰ ਸੀ। ਹੁਣ ਅਪਵਿੱਤਰ ਬਣੀਆਂ ਹਾਂ ਫਿਰ ਪਵਿੱਤਰ ਬਣਨਾ ਹੈ। ਇਹ ਹੀ ਮੈਸਜ ਸਭ ਨੂੰ ਦੇਣਾ ਹੈ ਹੋਰ ਕੋਈ ਵੀ ਪ੍ਰਸ਼ਨ ਪੁੱਛੇ, ਤੁਹਾਨੂੰ ਇਨ੍ਹਾਂ ਗੱਲਾਂ ਵਿੱਚ ਜਾਣਾ ਹੀ ਨਹੀਂ ਹੈ। ਤੁਹਾਡਾ ਹੈ ਹੀ ਰੂਹਾਨੀ ਧੰਧਾ। ਅਸੀਂ ਆਤਮਾਵਾਂ ਵਿੱਚ ਬਾਬਾ ਨੇ ਗਿਆਨ ਭਰਿਆ ਸੀ, ਬਾਦ ਵਿੱਚ ਪਰਾਲਬੱਧ ਪਾਈ, ਗਿਆਨ ਖ਼ਤਮ ਹੋ ਗਿਆ। ਹੁਣ ਫਿਰ ਬਾਬਾ ਗਿਆਨ ਭਰ ਰਹੇ ਹਨ। ਬਾਕੀ ਨਸ਼ੇ ਵਿੱਚ ਰਹੋ, ਬੋਲੋ ਬਾਪ ਦਾ ਮੈਸੇਜ਼ ਦਿੰਦੇ ਹਾਂ ਕਿ ਬਾਪ ਨੂੰ ਯਾਦ ਕਰੋ ਤਾਂ ਕਲਿਆਣ ਹੋਵੇਗਾ। ਤੁਹਾਡਾ ਧੰਧਾ ਹੀ ਇਹ ਰੂਹਾਨੀ ਹੈ। ਪਹਿਲੀ - ਪਹਿਲੀ ਗੱਲ ਕਿ ਬਾਪ ਨੂੰ ਜਾਣੋ। ਬਾਪ ਹੀ ਗਿਆਨ ਦਾ ਸਾਗਰ ਹੈ। ਉਹ ਕੋਈ ਕਿਤਾਬ ਥੋੜ੍ਹੀ ਨਾ ਸੁਣਾਉਂਦੇ ਹਨ। ਉਹ ਲੋਕੀ ਜੋ ਡਾਕਟਰ ਆਫ ਫ਼ਿਲਾਸਫ਼ੀ ਆਦਿ ਬਣਦੇ ਹਨ, ਉਹ ਕਿਤਾਬ ਪੜ੍ਹਦੇ ਹਨ। ਭਾਗਵਾਨ ਤਾਂ ਨਾਲੇਜਫੁਲ ਹੈ। ਉਨ੍ਹਾਂ ਨੂੰ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦੀ ਨਾਲੇਜ ਹੈ। ਉਹ ਕੁਝ ਪੜ੍ਹਿਆ ਹੈ ਕੀ? ਉਹ ਤਾਂ ਸਭ ਵੇਦਾਂ ਸ਼ਾਸਤਰਾਂ ਆਦਿ ਨੂੰ ਜਾਣਦੇ ਹਨ। ਬਾਪ ਕਹਿੰਦੇ ਹਨ ਮੇਰਾ ਪਾਰ੍ਟ ਹੈ ਤੁਹਾਨੂੰ ਨਾਲੇਜ਼ ਸਮਝਾਉਣ ਦਾ। ਗਿਆਨ ਅਤੇ ਭਗਤੀ ਦਾ ਕੰਟਰਾਸਟ ਹੋਰ ਕੋਈ ਦੱਸ ਨਹੀਂ ਸਕਦਾ। ਇਹ ਹੈ ਗਿਆਨ ਦੀ ਪੜ੍ਹਾਈ। ਭਗਤੀ ਨੂੰ ਗਿਆਨ ਨਹੀਂ ਕਿਹਾ ਜਾਂਦਾ ਹੈ। ਸ੍ਰਵ ਦਾ ਸਦਗਤੀ ਦਾਤਾ ਇੱਕ ਹੀ ਬਾਪ ਹੈ। ਵਰਲਡ ਦੀ ਹਿਸਟ੍ਰੀ ਜੋਗ੍ਰਾਫੀ ਜਰੂਰ ਰਪੀਟ ਹੋਵੇਗੀ। ਪੁਰਾਣੀ ਦੁਨੀਆਂ ਦੇ ਬਾਦ ਫਿਰ ਨਵੀਂ ਦੁਨੀਆਂ ਜਰੂਰ ਆਉਣੀ ਹੈ। ਤੁਸੀਂ ਬੱਚੇ ਜਾਣਦੇ ਹੋ ਬਾਬਾ ਸਾਨੂੰ ਫਿਰ ਤੋਂ ਪੜ੍ਹਾਉਂਦੇ ਹਨ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ, ਜੋਰ ਸਾਰਾ ਇਸ ਤੇ ਹੈ। ਬਾਬਾ ਜਾਣਦੇ ਹਨ ਬਹੁਤ ਚੰਗੇ ਨਾਮੀਗ੍ਰਾਮੀ ਬੱਚੇ ਇਸ ਯਾਦ ਦੀ ਯਾਤ੍ਰਾ ਵਿੱਚ ਬਹੁਤ ਕਮਜ਼ੋਰ ਹਨ ਅਤੇ ਜੋ ਨਾਮੀਗ੍ਰਾਮੀ ਨਹੀਂ, ਬੰਧੇਲੀਆਂ ਹਨ, ਗਰੀਬ ਹਨ, ਉਹ ਯਾਦ ਦੀ ਯਾਤ੍ਰਾ ਵਿੱਚ ਬਹੁਤ ਰਹਿੰਦੇ ਹਨ। ਹਰ ਇਕ ਆਪਣੇ ਦਿਲ ਤੋਂ ਪੁੱਛੋ - ਮੈਂ ਬਾਪ ਨੂੰ ਕਿੰਨਾ ਵਕ਼ਤ ਯਾਦ ਕਰਦਾ ਹਾਂ? ਬਾਬਾ ਕਹਿੰਦੇ ਹਨ - ਬੱਚੇ, ਜਿੰਨਾਂ ਹੋ ਸਕੇ ਤੁਸੀਂ ਮੈਨੂੰ ਯਾਦ ਕਰੋ। ਅੰਦਰ ਵਿੱਚ ਬਹੁਤ ਖੁਸ਼ ਰਹੋ। ਭਾਗਵਾਨ ਪੜ੍ਹਾਉਂਦੇ ਹਨ ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਬਾਪ ਕਹਿੰਦੇ ਹਨ ਤੁਸੀਂ ਪਵਿੱਤਰ ਆਤਮਾ ਸੀ ਫਿਰ ਸ਼ਰੀਰ ਧਾਰਨ ਕਰ ਪਾਰ੍ਟ ਵਜਾਉਂਦੇ - ਵਜਾਉਂਦੇ ਪਤਿਤ ਬਣੇ ਹੋ। ਹੁਣ ਫਿਰ ਪਵਿੱਤਰ ਬਣਨਾ ਹੈ। ਫਿਰ ਉਹ ਹੀ ਦੈਵੀ ਪਾਰ੍ਟ ਵਜਾਉਣਾ ਹੈ। ਤੁਸੀਂ ਦੈਵੀ ਧਰਮ ਦੇ ਹੋ ਨਾ। ਤੁਸੀਂ ਹੀ 84 ਦਾ ਚੱਕਰ ਲਗਾਇਆ ਹੈ। ਸਾਰੇ ਸੂਰਜਵੰਸ਼ੀ ਵੀ 84 ਜਨਮ ਥੋੜ੍ਹੇ ਹੀ ਲੈਂਦੇ ਹਨ। ਪਿੱਛੇ ਆਉਂਦੇ ਰਹਿੰਦੇ ਹਨ ਨਾ। ਨਹੀਂ ਤਾਂ ਝੱਟ ਨਾਲ ਸਾਰੇ ਆ ਜਾਣ। ਸਵੇਰੇ ਉੱਠ ਕੇ ਬੁੱਧੀ ਤੋਂ ਕੋਈ ਕੰਮ ਲਵੋ ਤਾਂ ਸਮਝ ਸਕਦੇ ਹੋ। ਬੱਚਿਆਂ ਨੇ ਹੀ ਵਿਚਾਰ ਸਾਗਰ ਮੰਥਨ ਕਰਨਾ ਹੈ। ਸ਼ਿਵਬਾਬਾ ਤੇ ਨਹੀਂ ਕਰਦੇ ਹਨ। ਉਹ ਤਾਂ ਕਹਿੰਦੇ ਹਨ ਡਰਾਮੇ ਅਨੁਸਾਰ ਜੋ ਕੁਝ ਸੁਣਾਉਂਦਾ ਹਾਂ, ਇਵੇਂ ਹੀ ਸਮਝੋ ਕਲਪ ਪਹਿਲੇ ਮੁਆਫ਼ਿਕ ਜੋ ਸਮਝਾਇਆ ਸੀ, ਉਹ ਹੀ ਸਮਝਾਇਆ। ਮੰਥਨ ਤੁਸੀਂ ਕਰਦੇ ਹੋ। ਤੁਹਾਨੂੰ ਹੀ ਸਮਝਾਉਣਾ ਹੈ, ਗਿਆਨ ਦੇਣਾ ਹੈ। ਇਹ ਬ੍ਰਹਮਾ ਵੀ ਮੰਥਨ ਕਰਦੇ ਹਨ। ਬੀ.ਕੇ. ਨੂੰ ਮੰਥਨ ਕਰਨਾ ਹੈ। ਸ਼ਿਵਬਾਬਾ ਨੂੰ ਨਹੀਂ। ਮੂਲ ਗੱਲ ਕਿਸੇ ਨਾਲ ਵੀ ਜ਼ਿਆਦਾ ਗੱਲ ਨਹੀਂ ਕਰਨੀ ਹੈ। ਆਰਗਿਉ ਸ਼ਾਸਤਰਵਾਦੀ ਆਪਸ ਵਿੱਚ ਬਹੁਤ ਕਰਦੇ ਹਨ, ਤੁਹਾਨੂੰ ਆਰਗਿਉ (ਵਾਦ - ਵਿਵਾਦ ) ਨਹੀਂ ਕਰਨਾ ਹੈ। ਤੁਸੀਂ ਸਿਰ੍ਫ ਪੈਗਾਮ ਦੇਣਾ ਹੈ। ਪਹਿਲਾਂ ਸਿਰ੍ਫ ਮੁੱਖ ਇੱਕ ਗੱਲ ਤੇ ਸਮਝਾਓ ਅਤੇ ਲਿਖਾਵੋ। ਪਹਿਲਾਂ - ਪਹਿਲਾਂ ਇਹ ਸਬਕ ਰੱਖੋ ਕਿ ਕੌਣ ਪੜ੍ਹਾਉਂਦੇ ਹਨ, ਸੋ ਲਿਖੋ। ਇਹ ਗੱਲ ਤੁਸੀਂ ਪਿਛਾੜੀ ਵਿੱਚ ਲੈ ਜਾਂਦੇ ਹੋ ਇਸਲਈ ਸੰਸ਼ੇ ਪੈਂਦਾ ਰਹਿੰਦਾ ਹੈ। ਨਿਸ਼ਚੇਬੁੱਧੀ ਨਾ ਹੋਣ ਦੇ ਕਾਰਨ ਸਮਝਦੇ ਨਹੀਂ ਹਨ। ਸਿਰ੍ਫ ਕਹਿ ਦਿੰਦੇ ਗੱਲ ਠੀਕ ਹੈ। ਪਹਿਲਾਂ - ਪਹਿਲਾਂ ਮੁੱਖ ਗੱਲ ਹੀ ਇਹ ਹੈ। ਰਚਤਾ ਬਾਪ ਨੂੰ ਸਮਝੋ ਫਿਰ ਰਚਨਾ ਦਾ ਰਾਜ਼ ਸਮਝਣਾ। ਮੁੱਖ ਗੱਲ ਗੀਤਾ ਦਾ ਭਗਵਾਨ ਕੌਣ? ਤੁਹਾਡੀ ਜਿੱਤ ਵੀ ਇਸ ਵਿੱਚ ਹੋਣੀ ਹੈ। ਪਹਿਲਾਂ - ਪਹਿਲਾਂ ਕਿਹੜਾ ਧਰਮ ਸਥਾਪਨ ਹੋਇਆ? ਪੁਰਾਣੀ ਦੁਨੀਆਂ ਨੂੰ ਨਵੀਂ ਦੁਨੀਆਂ ਕੌਣ ਬਣਾਉਂਦੇ ਹਨ। ਬਾਪ ਹੀ ਆਤਮਾਵਾਂ ਨੂੰ ਨਵਾਂ ਗਿਆਨ ਸੁਣਾਉਂਦੇ ਹਨ, ਜਿਸ ਨਾਲ ਨਵੀਂ ਦੁਨੀਆਂ ਸਥਾਪਨ ਹੁੰਦੀ ਹੈ। ਤੁਹਾਨੂੰ ਰਚਨਾ ਦੀ ਪਹਿਚਾਣ ਮਿਲਦੀ ਹੈ। ਪਹਿਲੇ - ਪਹਿਲੇ ਤਾਂ ਅਲਫ਼ ਤੇ ਪੱਕਾ ਕਰਵਾਓ ਤਾਂ ਬੇ ਅਦਸ਼ਾਹੀ ਹੈ ਹੀ। ਬਾਪ ਤੋਂ ਹੀ ਵਰਸਾ ਮਿਲਦਾ ਹੈ। ਬਾਪ ਨੂੰ ਜਾਣਿਆ ਅਤੇ ਵਰਸੇ ਦਾ ਹੱਕਦਾਰ ਬਣਿਆ। ਬਚਾ ਜਨਮ ਲੈਂਦਾ ਹੈ, ਮਾਂ ਬਾਪ ਨੂੰ ਵੇਖਿਆ ਅਤੇ ਬਸ ਪੱਕਾ ਹੋ ਜਾਵੇਗਾ। ਮਾਂ - ਬਾਪ ਦੇ ਸਿਵਾਏ ਕੋਈ ਦੇ ਕੋਲ ਜਾਏਗਾ ਵੀ ਨਹੀਂ ਕਿਓਂਕਿ ਮਾਂ ਤੋਂ ਦੁੱਧ ਮਿਲਦਾ ਹੈ। ਇਹ ਵੀ ਗਿਆਨ ਦਾ ਦੁੱਧ ਮਿਲਦਾ ਹੈ। ਮਾਤ - ਪਿਤਾ ਹੈ ਨਾ। ਇਹ ਬਹੁਤ ਮਹੀਨ ਗੱਲਾਂ ਹਨ, ਜਲਦੀ ਕੋਈ ਸਮਝ ਨਾ ਸਕੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸੱਚਾ - ਸੱਚਾ ਪਵਿੱਤਰ ਬ੍ਰਾਹਮਣ ਬਣਨਾ ਹੈ, ਕਦੇ ਸ਼ੂਦ੍ਰ ( ਪਤਿਤ ) ਬਣਨ ਦਾ ਮਨਸਾ ਵਿੱਚ ਖਿਆਲ ਵੀ ਨਾ ਆਵੇ, ਜ਼ਰਾ ਵੀ ਦ੍ਰਿਸ਼ਟੀ ਨਾ ਜਾਵੇ, ਅਜਿਹੀ ਅਵੱਸਥਾ ਬਣਾਉਣੀ ਹੈ।

2. ਬਾਪ ਜੋ ਪੜ੍ਹਾ ਰਹੇ ਹਨ, ਉਹ ਸਮਝਾਉਣੀ ਬੁੱਧੀ ਵਿੱਚ ਰੱਖਣੀ ਹੈ। ਜੋ ਵਿਕਰਮ ਕਰਨ ਦੀਆਂ ਆਸੁਰੀ ਆਦਤਾਂ ਪਈਆਂ ਹੋਈਆਂ ਹਨ, ਉਨ੍ਹਾਂਨੂੰ ਮਿਟਾਉਣਾ ਹੈ। ਪੁਰਸ਼ਾਰਥ ਕਰਦੇ - ਕਰਦੇ ਸੰਪੂਰਨ ਪਵਿੱਤਰਤਾ ਦੀ ਉੱਚੀ ਮੰਜਿਲ ਨੂੰ ਪ੍ਰਾਪਤ ਕਰਨਾ ਹੈ।

ਵਰਦਾਨ:-
ਕਾਰਣ ਦਾ ਨਿਵਾਰਨ ਕਰ ਚਿੰਤਾ ਅਤੇ ਭ੍ਯ ਤੋਂ ਮੁਕਤ ਰਹਿਣ ਵਾਲੇ ਮਾਸਟਰ ਸਰਵ ਸ਼ਕਤੀਮਾਨ ਭਵ। ਵਰਤਮਾਨ ਸਮੇਂ ਅਲਪਕਾਲ ਦੇ ਸੁਖ ਦੇ ਨਾਲ ਚਿੰਤਾ ਅਤੇ ਡਰ ਇਹ ਦੋ ਚੀਜਾਂ ਤੇ ਹਨ ਹੀ। ਜਿੱਥੇ ਚਿੰਤਾ ਹੈ ਉਥੇ ਚੈਨ ਨਹੀਂ ਹੀ ਸਕਦਾ। ਜਿੱਥੇ ਡਰ ਹੈ ਉਥੇ ਸ਼ਾਂਤੀ ਨਹੀਂ ਹੋ ਸਕਦੀ। ਤਾਂ ਸੁੱਖ ਦੇ ਨਾਲ ਇਹ ਦੁੱਖ ਅਸ਼ਾਂਤੀ ਦੇ ਕਾਰਣ ਵੀ ਹਨ ਹੀ। ਪਰ ਤੁਸੀ ਸਰਵ ਸ਼ਕਤੀਆਂ ਦੇ ਖਜਾਨੇ ਨਾਲ ਸੰਪੰਨ ਮਾਸਟਰ ਸਰਵਸ਼ਕਤੀਮਾਨ ਬੱਚੇ ਦੁੱਖਾਂ ਦੇ ਕਾਰਨ ਦਾ ਨਿਵਾਰਨ ਕਰਨ ਵਾਲੇ, ਹਰ ਸਮੱਸਿਆ ਦਾ ਸਮਾਧਾਨ ਕਰਨ ਵਾਲੇ ਸਮਾਧਾਨ ਸਵਰੂਪ ਹੋ ਇਸਲਈ ਚਿੰਤਾ ਅਤੇ ਡਰ ਤੋਂ ਮੁਕਤ ਹੋ। ਕੋਈ ਵੀ ਸਮੱਸਿਆ ਤੁਹਾਡੇ ਸਾਮ੍ਹਣੇ ਖੇਲ ਕਰਨ ਲਈ ਆਉਂਦੀ ਹੈ ਨਾ ਕਿ ਡਰਾਉਣ।

ਸਲੋਗਨ:-
ਆਪਣੀ ਵ੍ਰਿਤੀ ਨੂੰ ਸ੍ਰੇਸ਼ਠ ਬਣਾਓ ਤਾਂ ਤੁਹਾਡੀ ਪ੍ਰਵ੍ਰਤੀ ਖੁਦ ਸ੍ਰੇਸ਼ਠ ਹੋ ਜਾਵੇਗੀ।

ਅਵਿਅਕਤ ਇਸ਼ਾਰੇ :- ਹੁਣ ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ।

ਸਮੇਂ ਪ੍ਰਮਾਣ ਹੁਣ ਸਰਵ ਬ੍ਰਾਹਮਣ ਆਤਮਾਵਾਂ ਨੂੰ ਨੇੜੇ ਲਿਆਉਂਦੇ ਹੋਏ ਜਵਾਲਾ ਸਵਰੂਪ ਦਾ ਵਾਯੂਮੰਡਲ ਬਣਾਉਣ ਦੀ ਸੇਵਾ ਕਰੋ, ਉਸ ਦੇ ਲਈ ਭਾਵੇਂ ਭੱਠੀਆਂ ਕਰੋ ਜਾਂ ਆਪਸ ਵਿਚ ਸੰਗਠਿਤ ਹੋਕੇ ਰੂਹ ਰੂਹਾਨ ਕਰੋ ਲੇਕਿਨ ਜਵਾਲਾ ਸਵਰੂਪ ਦਾ ਅਨੁਭਵ ਕਰੋ ਅਤੇ ਕਰਵਾਓ, ਇਸ ਸੇਵਾ ਵਿਚ ਲੱਗ ਜਾਵੋ ਤਾਂ ਛੋਟੀਆਂ - ਛੋਟੀਆਂ ਗੱਲਾਂ ਸਹਿਜ ਪਰਿਵਰਤਨ ਹੋ ਜਾਣਗੀਆਂ।