04.08.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਬਾ ਆਏ ਹਨ ਤੁਹਾਨੂੰ ਕਿੰਗ ਆਫ਼ ਫਲਾਵਰ ਬਨਾਉਣ , ਇਸ ਲਈ ਵਿਕਾਰਾਂ ਦੀ ਕੋਈ ਬਦਬੂ ਨਹੀ ਹੋਣੀ ਚਾਹੀਦੀ “

ਪ੍ਰਸ਼ਨ:-
ਵਿਕਾਰਾਂ ਦਾ ਅੰਸ਼ ਖ਼ਤਮ ਕਰਨ ਲਈ ਕਿਹੜਾ ਪੁਰਸ਼ਾਰਥ ਕਰਨਾ ਹੈ ?

ਉੱਤਰ:-
ਨਿਰੰਤਰ ਅੰਤਰਮੁਖੀ ਰਹਿਣ ਦਾ ਪੁਰਸ਼ਾਰਥ ਕਰੋ। ਅੰਤਰਮੁਖੀ ਮਤਲਬ ਸੈਕੰਡ ਵਿੱਚ ਸਰੀਰ ਨਾਲੋਂ ਡਿਟੈਚ। ਇਸ ਦੁਨੀਆਂ ਦੀ ਸੁੱਧ - ਬੁੱਧ ਬਿਲਕੁਲ ਭੁੱਲ ਜਾਏ। ਇੱਕ ਸੈਕੰਡ ਵਿੱਚ ਉੱਪਰ ਜਾਣਾ ਤੇ ਆਉਣਾ। ਇਸ ਅਭਿਆਸ ਨਾਲ ਵਿਕਾਰਾਂ ਦਾ ਅੰਸ਼ ਖ਼ਤਮ ਹੋ ਜਾਏਗਾ। ਕਰਮ ਕਰਦੇ - ਕਰਦੇ ਵਿੱਚ - ਵਿੱਚ ਅੰਤਰਮੁਖੀ ਹੋ ਜਾਓ। ਇਵੇਂ ਲੱਗੇ ਜਿਵੇਂ ਬਿਲਕੁਲ ਸੰਨਾਟਾ ਹੈ। ਕੋਈ ਵੀ ਚੁਰਪੁਰ ਨਹੀਂ। ਇਹ ਸ੍ਰਿਸ਼ਟੀ ਜਿਵੇਂ ਹੈ ਹੀ ਨਹੀਂ।

ਓਮ ਸ਼ਾਂਤੀ
ਇੱਥੇ ਹਰ ਇੱਕ ਨੂੰ ਬਿਠਾਇਆ ਜਾਂਦਾ ਹੈ ਕਿ ਅਸ਼ਰੀਰੀ ਹੋ ਬਾਪ ਦੀ ਯਾਦ ਵਿੱਚ ਬੈਠੋ ਅਤੇ ਨਾਲ ਨਾਲ ਜੋ ਸ੍ਰਿਸ਼ਟੀ ਚੱਕਰ ਹੈ ਉਸ ਨੂੰ ਵੀ ਯਾਦ ਕਰੋ ਮਨੁੱਖ 84 ਦੇ ਚੱਕਰ ਨੂੰ ਸਮਝਦੇ ਹੀ ਨਹੀਂ। ਜੋ 84 ਦਾ ਚੱਕਰ ਲਗਾਉਂਦੇ ਹਨ ਉਹੀ ਸਮਝਣ ਆਉਣਗੇ। ਤੁਹਾਨੂੰ ਇਹ ਹੀ ਯਾਦ ਕਰਨਾ ਚਾਹੀਦਾ ਹੈ, ਇਨ੍ਹਾਂਨੂੰ ਸਵਦਰਸ਼ਨ ਚੱਕਰ ਕਿਹਾ ਜਾਂਦਾ ਹੈ, ਜਿਸ ਨਾਲ ਆਸੁਰੀ ਖਿਆਲਤ ਖ਼ਤਮ ਹੋ ਜਾਣਗੇ। ਇਸ ਤਰ੍ਹਾਂ ਨਹੀਂ ਕੀ ਕੋਈ ਅਸੁਰ ਬੈਠੇ ਹਨ ਜਿਨ੍ਹਾਂ ਦਾ ਗਲਾ ਕੱਟ ਜਾਏਗਾ। ਮਨੁੱਖ ਸਵਦਰਸ਼ਨ ਚੱਕਰ ਦਾ ਅਰਥ ਵੀ ਨਹੀਂ ਸਮਝਦੇ ਹਨ। ਇਹ ਗਿਆਨ ਤੁਹਾਨੂੰ ਬੱਚਿਆਂ ਨੂੰ ਇੱਥੇ ਮਿਲਦਾ ਹੈ। ਕਮਲ ਫੁੱਲ ਵਾਂਗੂ ਗ੍ਰਹਿਸਥ ਵਿਵਹਾਰ ਵਿੱਚ ਰਹਿ ਕੇ ਪਵਿੱਤਰ ਬਣੋ। ਭਗਵਾਨੁਵਾਚ ਹੈ ਨਾ। ਇਹ ਇਕ ਜਨਮ ਪਵਿੱਤਰ ਬਨਣ ਨਾਲ 21 ਜਨਮ ਤੁਸੀਂ ਪਵਿਤ੍ਰ ਦੁਨੀਆਂ ਦੇ ਮਾਲਿਕ ਬਣੋਗੇ । ਸਤਯੁਗ ਨੂੰ ਕਿਹਾ ਜਾਂਦਾ ਹੈ ਸ਼ਿਵਾਲਿਆ। ਕਲਯੁਗ ਹੈ ਵਿਸ਼ਾਲਿਆ। ਇਹ ਦੁਨੀਆਂ ਬਦਲਣੀ ਹੈ। ਭਾਰਤ ਦੀ ਹੀ ਗੱਲ ਹੈ। ਦੂਜਿਆਂ ਦੀ ਗੱਲਾਂ ਵਿੱਚ ਜਾਣਾ ਹੀ ਨਹੀਂ ਚਾਹੀਦਾ। ਬੋਲੇ ਜਾਨਵਰਾਂ ਦਾ ਕੀ ਹੋਵੇਗਾ? ਹੋਰ ਧਰਮ ਦਾ ਕੀ ਹੋਵੇਗਾ? ਬੋਲੋ, ਪਹਿਲਾਂ ਆਪਣਾ ਤਾਂ ਸਮਝੋ, ਪਿੱਛੇ ਹੋਰਾਂ ਦੀ ਗੱਲ। ਭਾਰਤਵਾਸੀ ਹੀ ਆਪਣੇ ਧਰਮ ਨੂੰ ਭੁੱਲ ਕੇ ਦੁੱਖੀ ਹੋਏ ਹਨ। ਭਾਰਤ ਵਿੱਚ ਹੀ ਪੁਕਾਰਦੇ ਹਨ ਤੁਮ ਮਾਤ - ਪਿਤਾ… ਵਲਾਇਤ ਵਿੱਚ ਮਾਤਾ ਪਿਤਾ ਅੱਖਰ ਨਹੀਂ ਕਹਿੰਦੇ। ਉਹ ਸਿਰਫ਼ ਗੋਡ ਫਾਦਰ ਹੀ ਕਹਿੰਦੇ ਹਨ। ਬਰੋਬਰ ਭਾਰਤ ਵਿੱਚ ਹੀ ਸੁੱਖ ਘਨੇਰੇ ਸਨ, ਭਾਰਤ ਸਵਰਗ ਸੀ - ਇਹ ਵੀ ਤੁਸੀਂ ਜਾਣਦੇ ਹੋ । ਬਾਪ ਆਕੇ ਕੰਡਿਆਂ ਨੂੰ ਫੁੱਲ ਬਣਾਉਂਦੇ ਹਨ। ਬਾਪ ਨੂੰ ਬਾਗਵਾਨ ਕਹਿੰਦੇ ਹਨ। ਬੁਲਾਉਂਦੇ ਹਨ - ਆਕੇ ਕੰਡਿਆਂ ਨੂੰ ਫੁੱਲ ਬਣਾਓ। ਬਾਪ ਫੁੱਲਾਂ ਦਾ ਬਗੀਚਾ ਬਣਾਉਂਦੇ ਹਨ। ਮਾਇਆ ਫਿਰ ਕੰਡਿਆਂ ਦਾ ਜੰਗਲ ਬਣਾਉਦੀ ਹੈ। ਮਨੁੱਖ ਤੇ ਕਹਿ ਦਿੰਦੇ ਹਨ - ਭਗਵਾਨ ਤੇਰੀ ਮਾਇਆ ਬੜ੍ਹੀ ਪ੍ਰਬਲ ਹੈ। ਨਾ ਭਗਵਾਨ ਨੂੰ, ਨਾਂ ਮਾਇਆ ਨੂੰ ਸਮਝਦੇ ਹਨ। ਕਿਸੇ ਨੇ ਅੱਖਰ ਕਿਹਾ ਬੱਸ ਰਿਪੀਟ ਕਰਦੇ ਹਨ। ਅਰਥ ਕੁਝ ਨਹੀਂ । ਤੁਸੀਂ ਬੱਚੇ ਜਾਣਦੇ ਹੋ ਇਹ ਡਰਾਮਾ ਦਾ ਖੇਡ੍ ਹੈ - ਰਾਮਰਾਜ ਦਾ ਅਤੇ ਰਾਵਣਰਾਜ ਦਾ। ਰਾਮ ਰਾਜ ਵਿੱਚ ਸੁੱਖ, ਰਾਵਣ ਰਾਜ ਵਿੱਚ ਦੁੱਖ ਹੈ। ਇੱਥੇ ਦੀ ਹੀ ਗੱਲ ਹੈ। ਇਹ ਕੋਈ ਪ੍ਰਭੂ ਦੀ ਮਾਇਆ ਨਹੀਂ ਹੈ। ਮਾਇਆ ਕਿਹਾ ਜਾਂਦਾ ਹੈ 5 ਵਿਕਾਰਾਂ ਨੂੰ, ਜਿਸ ਨੂੰ ਰਾਵਣ ਕਿਹਾ ਜਾਂਦਾ ਹੈ। ਬਾਕੀ ਮਨੁੱਖ ਤੇ ਪੁਨਰਜਨਮ ਲੈ 84 ਦੇ ਚੱਕਰ ਵਿੱਚ ਆਉਂਦੇ ਹਨ। ਸਤੋਗੁਣੀ ਤੋਂ ਤਮੋਪ੍ਰਧਾਨ ਬਨਣਾ ਹੈ। ਇਸ ਸਮੇਂ ਸਾਰੇ ਵਿਕਾਰ ਨਾਲ ਪੈਦਾ ਹੁੰਦੇ ਹਨ - ਇਸਲਈ ਵਿਕਾਰੀ ਕਿਹਾ ਜਾਂਦਾ ਹੈ। ਨਾਮ ਵੀ ਹੈ ਵਿਸ਼ਸ਼ ਦੁਨੀਆਂ ਵਾਈਸਲੈਸ ਦੁਨੀਆਂ ਮਤਲਬ ਪੁਰਾਣੀ ਦੁਨੀਆਂ ਤੋਂ ਨਵੀ ਬਣਦੀ ਹੈ, ਇਹ ਤਾਂ ਸਮਝਣ ਦੀ ਕਾਮਨ ਗੱਲ ਹੈ। ਬੱਚੇ ਜਾਣਦੇ ਹਨ ਸਵਰਗ ਦੀ ਸਥਾਪਨਾ ਕਰਨ ਵਾਲਾ ਪਰਮਪਿਤਾ ਪਰਮਾਤਮਾ ਹੈ, ਉਨ੍ਹਾਂ ਨਾਲ ਸੁਖ ਘਨੇਰੇ ਹੋਏ ਹਨ। ਗਿਆਨ ਨਾਲ ਦਿਨ, ਭਗਤੀ ਨਾਲ ਰਾਤ ਕਿਦਾਂ ਹੁੰਦੀ ਹੈ - ਇਹ ਵੀ ਕੋਈ ਨਹੀਂ ਸਮਝਦੇ। ਕਹਿਣਗੇ ਬ੍ਰਹਮਾ ਅਤੇ ਬ੍ਰਹਮਾ ਮੁੱਖਵੰਸ਼ਾਵਲੀ ਬ੍ਰਾਹਮਣਾ ਦਾ ਦਿਨ ਫਿਰ ਉਨ੍ਹਾਂ ਬ੍ਰਾਹਮਣਾ ਦੀ ਰਾਤ। ਦਿਨ ਅਤੇ ਰਾਤ ਇੱਥੇ ਹੀ ਹੁੰਦੀ ਹੈ, ਇਹ ਕੋਈ ਨਹੀ ਸਮਝਦੇ। ਪ੍ਰਜਾਪਿਤਾ ਬ੍ਰਹਮਾ ਦੀ ਰਾਤ, ਤਾਂ ਜਰੂਰ ਉਨ੍ਹਾਂ ਦੇ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣਾ ਦੀ ਵੀ ਰਾਤ ਹੋਵੇਗੀ। ਅੱਧਾਕਲਪ ਦਿਨ ਅੱਧਾ ਕਲਪ ਰਾਤ।

ਹੁਣ ਬਾਪ ਆਏ ਹਨ ਨਿਰਵਿਕਾਰੀ ਦੁਨੀਆਂ ਬਣਾਉਣ। ਬਾਪ ਕਹਿੰਦੇ ਹਨ - ਬੱਚੇ, ਕਾਮ ਮਹਾਸ਼ਤਰੁ ਹੈ, ਉਸ ਤੇ ਜਿੱਤ ਪਾਉਣੀ ਹੈ। ਸੰਪੂਰਨ ਨਿਰਵਿਕਾਰੀ ਪਵਿੱਤਰ ਬਨਣਾ ਹੈ। ਅਪਵਿੱਤਰ ਹੋਣ ਨਾਲ ਤੁਸੀਂ ਪਾਪ ਬਹੁਤ ਕੀਤੇ ਹਨ। ਇਹ ਹੈ ਪਾਪ ਆਤਮਾਵਾਂ ਦੀ ਦੁਨੀਆਂ। ਪਾਪ ਜ਼ਰੂਰ ਸ਼ਰੀਰ ਨਾਲ ਕਰਾਂਗੇ, ਤੱਦ ਪਾਪ ਆਤਮਾ ਬਣਾਂਗੇ। ਦੇਵਤਿਆਂ ਦੀ ਪਵਿੱਤਰ ਦੁਨੀਆਂ ਵਿੱਚ ਪਾਪ ਹੁੰਦਾ ਨਹੀਂ। ਇੱਥੇ ਤੁਸੀਂ ਸ਼੍ਰੀਮਤ ਦੁਆਰਾ ਸ਼੍ਰੇਸ਼ਠ ਪੁੰਨਯ ਆਤਮਾ ਬਣ ਰਹੇ ਹੋ। ਸ਼੍ਰੀ ਸ਼੍ਰੀ 108 ਦੀ ਮਾਲਾ ਹੈ। ਉਪਰ ਵਿੱਚ ਫੁੱਲ, ਉਨ੍ਹਾਂ ਨੂੰ ਕਹਾਂਗੇ ਸ਼ਿਵ। ਉਹ ਹੀ ਹਨ ਨਿਰਾਕਾਰੀ ਫੁੱਲ। ਫਿਰ ਸਾਕਾਰ ਵਿੱਚ ਮੇਲ - ਫੀਮੇਲ ਹੈ, ਉਨ੍ਹਾਂ ਦੀ ਮਾਲਾ ਬਣੀ ਹੋਈ ਹੈ। ਸ਼ਿਵਬਾਬਾ ਦਵਾਰਾ ਇਹ ਪਵਿੱਤਰ ਸਿਮਰਨ ਦੇ ਲਾਇਕ ਬਣਦੇ ਹਨ। ਤੁਸੀਂ ਬੱਚੇ ਜਾਣਦੇ ਹੋ - ਬਾਬਾ ਸਾਨੂੰ ਵਿਜੈ ਮਾਲਾ ਦਾ ਦਾਣਾ ਬਣਾਉਂਦੇ ਹਨ। ਅਸੀਂ ਵਿਸ਼ਵ ਤੇ ਵਿਜੈ ਪਾ ਰਹੇ ਹਾਂ ਯਾਦ ਦੇ ਬਲ ਨਾਲ, ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਫਿਰ ਤੁਸੀਂ ਸਤੋਪ੍ਰਧਾਨ ਬਣ ਜਾਓਗੇ । ਉਹ ਲੋਕ ਤੇ ਬਿਨਾਂ ਸਮਝ ਤੋਂ ਕਹਿ ਦਿੰਦੇ ਹਨ ਪ੍ਭੁ ਤੇਰੀ ਮਾਇਆ ਪ੍ਰਬਲ ਹੈ। ਕਿਸੇ ਦੇ ਕੋਲ ਧਨ ਹੋਵੇਗਾ ਤਾਂ ਕਹਿਣਗੇ ਇਸ ਦੇ ਕੋਲ ਮਾਇਆ ਬਹੁਤ ਹੈ। ਅਸਲ ਵਿੱਚ ਮਾਇਆ 5 ਵਿਕਾਰਾਂ ਨੂੰ ਕਿਹਾ ਜਾਂਦਾ ਹੈ, ਜਿਸਨੂੰ ਰਾਵਣ ਵੀ ਕਹਿੰਦੇ ਹਨ। ਉਨ੍ਹਾਂ ਨੇ ਫਿਰ ਰਾਵਣ ਦਾ ਚਿੱਤਰ ਬਣਾ ਦਿੱਤਾ ਹੈ 10 ਸਿਰ ਵਾਲਾ। ਹੁਣ ਚਿੱਤਰ ਹੈ ਤੇ ਸਮਝਾਇਆ ਜਾਂਦਾ ਹੈ। ਜਿਸ ਤਰ੍ਹਾਂ ਅੰਗਦ ਲਈ ਵੀ ਵਿਖਾਉਂਦੇ ਹਨ, ਉਸ ਨੂੰ ਰਾਵਣ ਨੇ ਹਿਲਾਇਆ ਪ੍ਰੰਤੂ ਹਿਲਾ ਨਹੀ ਸਕਿਆ। ਦ੍ਰਿਸ਼ਟਾਂਤ ਬਣਾ ਦਿੱਤੇ ਹਨ। ਬਾਕੀ ਕੋਈ ਚੀਜ਼ ਹੈ ਨਹੀਂ। ਬਾਪ ਕਹਿੰਦੇ ਹਨ ਮਾਇਆ ਤੁਹਾਨੂੰ ਕਿੰਨਾ ਵੀ ਹਿਲਾਏ ਪ੍ਰੰਤੂ ਅਡੋਲ ਰਹੋ। ਰਾਵਣ, ਹਨੂੰਮਾਨ, ਅੰਗਦ ਆਦਿ ਇਹ ਸਭ ਦ੍ਰਿਸ਼ਟਾਂਤ ਬਣਾ ਦਿਤੇ ਹਨ, ਜਿਨ੍ਹਾਂ ਦਾ ਅਰਥ ਤੁਸੀਂ ਬੱਚੇ ਜਾਣਦੇ ਹੋ। ਭ੍ਰਮਰੀ ਦਾ ਵੀ ਦ੍ਰਿਸ਼ਟਾਂਤ ਹੈ। ਭ੍ਰਮਰੀ ਅਤੇ ਬ੍ਰਾਹਮਣ ਰਾਸ਼ੀ ਮਿਲਦੀ ਹੈ। ਤੁਸੀਂ ਵਿਸ਼ਠਾ ਦੇ ਕੀੜ੍ਹਿਆਂ ਨੂੰ ਭੂੰ - ਭੂੰ ਕਰ ਪਤਿਤ ਤੋਂ ਪਾਵਨ ਬਣਾਉਂਦੇ ਹੋ। ਬਾਪ ਨੂੰ ਯਾਦ ਕਰੋ ਤੇ ਸਤੋਪ੍ਰਧਾਨ ਬਣ ਜਾਓਗੇ। ਕਛੂਏ ਦਾ ਵੀ ਦ੍ਰਿਸ਼ਟਾਂਤ ਹੈ। ਇੰਦਰੀਆਂ ਨੂੰ ਸਮੇਟ ਕੇ ਅੰਤਰਮੁੱਖੀ ਹੋ ਬੈਠ ਜਾਂਦੇ ਹਨ। ਤੁਹਾਨੂੰ ਵੀ ਬਾਪ ਕਹਿੰਦੇ ਹਨ ਭਾਵੇਂ ਕਰਮ ਕਰੋ ਫਿਰ ਅੰਤਰਮੁਖੀ ਹੋ ਜਾਵੋ। ਜਿਵੇਂ ਕਿ ਇਹ ਸ੍ਰਿਸ਼ਟੀ ਹੈ ਹੀ ਨਹੀਂ। ਚੁਰਪੁਰ ਬੰਦ ਹੋ ਜਾਂਦੀ ਹੈ। ਭਗਤੀ ਮਾਰਗ ਵਿੱਚ ਬਾਹਰ ਮੁੱਖੀ ਬਣ ਪੈਂਦੇ ਹਨ। ਗੀਤ ਗਾਉਣਾ, ਇਹ ਕਰਨਾ, ਕਿੰਨਾ ਹੰਗਾਮਾ, ਕਿੰਨਾ ਖਰਚ ਹੁੰਦਾ ਹੈ। ਕਿੰਨੇ ਮੇਲੇ ਲਗਦੇ ਹਨ। ਬਾਪ ਕਹਿੰਦੇ ਹਨ ਇਹ ਸਭ ਛੱਡ ਕੇ ਅੰਤਰਮੁਖੀ ਹੋ ਜਾਓ। ਜਿਵੇਂ ਕੀ ਇਹ ਸ੍ਰਿਸ਼ਟੀ ਹੈ ਹੀ ਨਹੀਂ। ਆਪਣੇ ਨੂੰ ਦੇਖੋ ਅਸੀਂ ਲਾਇਕ ਬਣੇ ਹਾਂ? ਕੋਈ ਵਿਕਾਰ ਤਾਂ ਨਹੀਂ ਸਤਾਉਂਦਾ ਹੈ? ਅਸੀਂ ਬਾਪ ਨੂੰ ਯਾਦ ਕਰਦੇ ਹਾਂ? ਬਾਪ ਜੋ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਇਸ ਤਰ੍ਹਾਂ ਦੇ ਬਾਪ ਨੂੰ ਦਿਨ - ਰਾਤ ਯਾਦ ਕਰਨਾ ਚਾਹੀਦਾ ਹੈ। ਅਸੀਂ ਆਤਮਾ ਹਾਂ, ਸਾਡਾ ਉਹ ਬਾਪ ਹੈ। ਅਦੰਰ ਵਿੱਚ ਇਹ ਚੱਲਦਾ ਰਹੇ - ਹੁਣ ਅਸੀਂ ਨਵੀਂ ਦੁਨੀਆਂ ਦਾ ਫੁੱਲ ਬਣ ਰਹੇ ਹਾਂ। ਅੱਕ ਜਾਂ ਟਾਂਗਰ ਦਾ ਫੁੱਲ ਨਹੀਂ ਬਨਣਾ ਹੈ। ਸਾਨੂੰ ਤਾਂ ਇੱਕਦਮ ਕਿੰਗ ਆਫ ਫਲਾਵਰ ਬਿਲਕੁਲ ਖੁਸ਼ਬੂਦਾਰ ਫੁੱਲ ਬਨਣਾ ਹੈ। ਕੋਈ ਬਦਬੂ ਨਾ ਰਹੇ। ਬੁਰੇ ਖਿਆਲਤ ਨਿਕਲ ਜਾਣੇ ਚਾਹੀਦੇ ਹਨ। ਮਾਇਆ ਦੇ ਤੂਫ਼ਾਨ ਡਿਗਾਉਣ ਲਈ ਬਹੁਤ ਆਉਣਗੇ। ਕ੍ਰਮਇੰਦਰੀਆਂ ਤੋਂ ਕੋਈ ਵਿਕਰਮ ਨਹੀਂ ਕਰਨਾ ਹੈ। ਇਸ ਤਰ੍ਹਾਂ ਆਪਣੇ ਆਪ ਨੂੰ ਪੱਕਾ ਕਰਨਾ ਹੈ। ਆਪਣੇ ਨੂੰ ਸੁਧਾਰਨਾ ਹੈ। ਕੋਈ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਕੇ ਮੈਨੂੰ ਯਾਦ ਕਰੋ, ਸ਼ਰੀਰ ਨਿਰਵਾਹ ਅਰਥ ਕਰਮ ਭਲੇ ਹੀ ਕਰੋ। ਉਨ੍ਹਾਂ ਵਿੱਚ ਵੀ ਸਮਾਂ ਕੱਢ ਸਕਦੇ ਹੋ। ਭੋਜਨ ਖਾਣ ਸਮੇਂ ਵੀ ਬਾਪ ਦੀ ਮਹਿਮਾ ਕਰਦੇ ਰਹੋ। ਬਾਬਾ ਨੂੰ ਯਾਦ ਕਰ ਖਾਣ ਨਾਲ ਭੋਜਨ ਵੀ ਪਵਿੱਤਰ ਹੋ ਜਾਂਦਾ ਹੈ। ਜਦੋਂ ਬਾਪ ਨੂੰ ਨਿਰੰਤਰ ਯਾਦ ਕਰਾਂਗੇ ਤਾਂ ਯਾਦ ਨਾਲ ਹੀ ਬਹੁਤ ਜਨਮਾਂ ਦੇ ਪਾਪ ਕੱਟਣਗੇ ਅਤੇ ਤੁਸੀਂ ਸਤੋਪ੍ਰਧਾਨ ਬਣੋਗੇ। ਦੇਖਣਾ ਹੈ ਕੀ ਕਿੰਨਾ ਸੱਚਾ ਸੋਨਾ ਬਣੇ ਹਾਂ? ਅੱਜ ਕਿੰਨਾ ਘੰਟਾ ਯਾਦ ਵਿੱਚ ਰਿਹਾ? ਕਲ 3 ਘੰਟਾ ਯਾਦ ਵਿੱਚ ਰਿਹਾ, ਅੱਜ 2 ਘੰਟਾ ਰਿਹਾ - ਇਹ ਤਾਂ ਅੱਜ ਘਾਟਾ ਹੋ ਗਿਆ। ਉਤਰਨਾ ਤੇ ਚੜ੍ਹਣਾ ਹੁੰਦਾ ਰਹੇਗਾ। ਯਾਤਰਾ ਤੇ ਜਾਂਦੇ ਹੋ ਤਾਂ ਕਿਤੇ ਉੱਚੇ, ਕਿਤੇ ਨੀਵੇਂ ਹੁੰਦੇ ਹਨ। ਤੁਹਾਡੀ ਅਵਸਥਾ ਵੀ ਥਲੇ - ਉੱਪਰ ਹੁੰਦੀ ਰਹੇਗੀ। ਆਪਣਾ ਖਾਤਾ ਦੇਖਣਾ ਹੈ। ਮੁੱਖ ਹੈ ਯਾਦ ਦੀ ਯਾਤਰਾ।

ਭਗਵਾਨੁਵਾਚ ਹੈ ਤਾਂ ਜਰੂਰ ਬੱਚਿਆਂ ਨੂੰ ਹੀ ਪੜ੍ਹਾਉਣਗੇ। ਸਾਰੀ ਦੁਨੀਆਂ ਨੂੰ ਕਿਵੇਂ ਪੜਾਉਣਗੇ। ਹੁਣ ਭਗਵਾਨ ਕਿਸ ਨੂੰ ਕਿਹਾ ਜਾਏ? ਕ੍ਰਿਸ਼ਨ ਤੇ ਸ਼ਰੀਰਧਾਰੀ ਹੈ। ਭਗਵਾਨ ਤਾਂ ਨਿਰਾਕਾਰੀ ਪਰਮਪਿਤਾ ਪਰਮਾਤਮਾ ਨੂੰ ਕਿਹਾ ਜਾਂਦਾ ਹੈ। ਖੁਦ ਕਹਿੰਦੇ ਹਨ ਮੈਂ ਸਧਾਰਨ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਬ੍ਰਹਮਾ ਦਾ ਵੀ ਬੁੱਢਾ ਤਨ ਗਾਇਆ ਜਾਂਦਾ ਹੈ। ਸਫੇਦ ਦਾੜ੍ਹੀ ਮੁੱਛ ਤਾਂ ਬੁੱਢੇ ਦੀ ਹੁੰਦੀ ਹੈ ਨਾ। ਚਾਹੀਦਾ ਵੀ ਜਰੂਰ ਹੈ ਅਨੁਭਵੀ ਰਥ। ਛੋਟੇ ਰਥ ਵਿੱਚ ਥੋੜੀ ਨਾ ਪ੍ਰਵੇਸ਼ ਕਰਨਗੇ। ਖੁਦ ਵੀ ਕਹਿੰਦੇ ਹਨ ਕੀ ਮੈਨੂੰ ਕੋਈ ਜਾਣਦਾ ਹੀ ਨਹੀਂ। ਉਹ ਹੈ ਸੁਪਰੀਮ ਗਾਡ ਫ਼ਾਦਰ ਮਤਲਬ ਸੁਪਰੀਮ ਸੋਲ। ਤੁਸੀਂ ਵੀ 100 ਪਰਸੈਂਟ ਪਵਿੱਤਰ ਸੀ। ਹੁਣ 100 ਪਰਸੈਂਟ ਅਪਵਿੱਤਰ ਬਣੇ ਹੋ। ਸਤਯੁਗ ਵਿੱਚ 100 ਪਰਸੈਂਟ ਪਿਓਰਟੀ ਸੀ ਤੇ ਪੀਸ ਐਂਡ ਪ੍ਰਾਸਪੈਰਿਟੀ ਵੀ ਸੀ। ਮੁੱਖ ਹੈ ਪਿਓਰਿਟੀ। ਦੇਖਦੇ ਵੀ ਹੋ ਪਿਓਰਿਟੀ ਵਾਲਿਆਂ ਨੂੰ ਇਮਪਿਓਰ ਮੱਥਾ ਟੇਕਦੇ ਹਨ, ਉਨ੍ਹਾਂ ਦੀ ਮਹਿਮਾ ਗਾਉਂਦੇ ਹਨ। ਸੰਨਿਆਸੀਆਂ ਦੇ ਅੱਗੇ ਇਸ ਤਰ੍ਹਾਂ ਕਦੀ ਨਹੀ ਕਹਾਂਗੇ ਕਿ ਤੁਸੀਂ ਸ੍ਰਵ ਗੁਣ ਸੰਪੰਨ। … ਅਸੀਂ ਪਾਪੀ ਨੀਚ ਹਾਂ। ਦੇਵਤਾਵਾਂ ਦੇ ਅੱਗੇ ਅਜਿਹਾ ਕਹਿੰਦੇ ਹਨ। ਬਾਬਾ ਨੇ ਸਮਝਾਇਆ ਹੈ - ਕੁਮਾਰੀ ਨੂੰ ਸਾਰੇ ਮੱਥਾ ਟੇਕਦੇ ਹਨ ਫਿਰ ਸ਼ਾਦੀ ਕਰਦੀ ਹੈ ਤਾਂ ਸਭਦੇ ਅੱਗੇ ਮੱਥਾ ਟੇਕਦੀ ਹੈ ਕਿਉਂਕਿ ਵਿਕਾਰੀ ਬਣਦੀ ਹੈ ਨਾ। ਹੁਣ ਬਾਪ ਕਹਿੰਦੇ ਹਨ ਤੁਸੀਂ ਨਿਰਵਿਕਾਰੀ ਬਣੋਗੇ ਤਾ ਅੱਧਾ ਕਲਪ ਨਿਰਵਿਕਾਰੀ ਹੀ ਰਹੋਗੇ। ਹੁਣ 5 ਵਿਕਾਰਾਂ ਦਾ ਰਾਜ ਖ਼ਤਮ ਹੁੰਦਾ ਹੈ। ਇਹ ਹੈ ਮ੍ਰਿਤੁਲੋਕ, ਉਹ ਹੈ ਅਮਰਲੋਕ। ਹੁਣ ਤੁਹਾਨੂੰ ਆਤਮਾਵਾਂ ਨੂੰ ਗਿਆਨ ਦਾ ਤੀਸਰਾ ਨੇਤਰ ਮਿਲਦਾ ਹੈ। ਬਾਪ ਹੀ ਦਿੰਦੇ ਹਨ। ਤਿਲਕ ਵੀ ਮੱਥੇ ਤੇ ਦਿੰਦੇ ਹਨ। ਹੁਣ ਆਤਮਾ ਨੂੰ ਗਿਆਨ ਮਿਲ ਰਿਹਾ ਹੈ, ਕਿਸ ਦੇ ਲਈ? ਤੁਸੀਂ ਆਪਣੇ ਨੂੰ ਆਪੇ ਹੀ ਰਾਜਤਿਲਕ ਦਿਓ। ਜਿਸ ਤਰ੍ਹਾਂ ਬੈਰਿਸ੍ਟਰੀ ਪੜ੍ਹਦੇ ਹਨ ਤੇ ਪੜ੍ਹ ਕੇ ਆਪਣੇ ਨੂੰ ਆਪੇ ਹੀ ਬੈਰਿਸ੍ਟਰੀ ਦਾ ਤਿਲਕ ਦਿੰਦੇ ਹਨ। ਪੜ੍ਹਣਗੇ ਤਾਂ ਤਿਲਕ ਮਿਲੇਗਾ। ਆਸ਼ੀਰਵਾਦ ਨਾਲ ਥੋੜੀ ਹੀ ਮਿਲੇਗਾ। ਫਿਰ ਤਾਂ ਸਭ ਦੇ ਉਪਰ ਟੀਚਰ ਕ੍ਰਿਪਾ ਕਰੇ, ਸਾਰੇ ਪਾਸ ਹੋ ਜਾਣ। ਬੱਚਿਆਂ ਨੂੰ ਆਪੇ ਹੀ ਆਪਣੇ ਨੂੰ ਰਾਜਤਿਲਕ ਦੇਣਾ ਹੈ। ਬਾਪ ਨੂੰ ਯਾਦ ਕਰਨਗੇ ਤਾਂ ਵਿਕਰਮ ਵਿਨਾਸ਼ ਹੋਣਗੇ ਅਤੇ ਚੱਕਰ ਨੂੰ ਯਾਦ ਕਰਨ ਨਾਲ ਚਕ੍ਰਵ੍ਰਤੀ ਰਾਜਾ ਬਣ ਜਾਵੋਗੇ। ਬਾਪ ਕਹਿੰਦੇ ਹਨ ਤੁਹਾਨੂੰ ਰਾਜਿਆਂ ਦਾ ਰਾਜਾ ਬਣਾਉਂਦਾ ਹਾਂ। ਦੇਵੀ - ਦੇਵਤਾ ਡਬਲ ਸਿਰ ਤਾਜ ਬਣਦੇ ਹਨ। ਪਤਿਤ ਰਾਜੇ ਵੀ ਉਨ੍ਹਾਂ ਦੀ ਹੀ ਪੂਜਾ ਕਰਦੇ ਹਨ। ਤੁਹਾਨੂੰ ਪੂਜਾਰੀ ਰਾਜਿਆਂ ਤੋਂ ਵੀ ਉੱਪਰ ਬਣਾਉਂਦੇ ਹਨ। ਜੋ ਬਹੁਤ ਦਾਨ - ਪੁੰਨ ਕਰਦੇ ਹਨ ਤਾਂ ਰਾਜਿਆਂ ਕੋਲ ਜਾ ਕੇ ਜਨਮ ਲੈਂਦੇ ਹਨ। ਕਿਉਂਕਿ ਕਰਮ ਚੰਗੇ ਕੀਤੇ ਹਨ। ਹਾਲੇ ਤੁਹਾਨੂੰ ਇੱਥੇ ਮਿਲਿਆ ਹੈ ਅਵਿਨਾਸ਼ੀ ਗਿਆਨ ਧਨ, ਉਹ ਧਾਰਨ ਕਰ ਫਿਰ ਦਾਨ ਕਰਨਾ ਹੈ। ਇਹ ਸੋਰਸ ਆਫ ਇਨਕਮ ਹੈ। ਟੀਚਰ ਵੀ ਪੜ੍ਹਾਈ ਦਾ ਦਾਨ ਕਰਦੇ ਹਨ। ਉਹ ਪੜ੍ਹਾਈ ਹੈ ਥੋੜੇ ਸਮੇਂ ਦੇ ਲਈ। ਵਿਲਾਇਤ ਤੋਂ ਵੀ ਪੜ੍ਹ ਕੇ ਆਉਂਦੇ ਹਨ, ਆਉਂਦੇ ਹੀ ਹਾਰਟ ਫੇਲ ਹੋ ਜਾਂਦਾ ਹੈ ਤਾਂ ਪੜ੍ਹਾਈ ਖ਼ਤਮ! ਵਿਨਾਸ਼ੀ ਹੋ ਗਈ ਨਾ। ਮਿਹਨਤ ਸਾਰੀ ਮੁਫ਼ਤ ਵਿੱਚ ਗਈ ਤੁਹਾਡੀ ਮਿਹਨਤ ਇਵੇਂ ਨਹੀਂ ਜਾ ਸਕਦੀ। ਤੁਸੀਂ ਜਿਨ੍ਹਾਂ ਚੰਗਾ ਪੜ੍ਹੋਗੇ 21 ਜਨਮ ਤੁਹਾਡੀ ਪੜ੍ਹਾਈ ਕਾਇਮ ਰਹੇਗੀ। ਉਥੇ ਅਕਾਲੇ ਮ੍ਰਿਤੂ ਹੁੰਦੀ ਹੀ ਨਹੀਂ। ਇਹ ਪੜ੍ਹਾਈ ਨਾਲ ਲੈ ਜਾਵਾਂਗੇ ।

ਹੁਣ ਜਿਵੇਂ ਬਾਪ ਕਲਿਆਣਕਾਰੀ ਹੈ ਉਂਝ ਤੁਹਾਨੂੰ ਬੱਚਿਆਂ ਨੂੰ ਵੀ ਕਲਿਆਣਕਾਰੀ ਬਨਣਾ ਹੈ। ਸਾਰਿਆਂ ਨੂੰ ਰਸਤਾ ਦੱਸਣਾ ਹੈ। ਬਾਬਾ ਤੇ ਰਾਏ ਬਹੁਤ ਚੰਗੀ ਦਿੰਦੇ ਹਨ। ਇਕ ਹੀ ਗੱਲ ਸਮਝਾਓ ਕੀ ਸ੍ਰਵਸ਼੍ਰੇਸ਼ਠ ਸ਼੍ਰੋਮਣੀ ਸ਼੍ਰੀਮਤ ਭਾਗਵਤ ਗੀਤਾ ਦੀ ਇੰਨੀ ਮਹਿਮਾ ਕਿਉਂ ਹੈ? ਭਗਵਾਨ ਦੀ ਹੀ ਸ਼੍ਰੇਸ਼ਠ ਮੱਤ ਹੈ । ਹੁਣ ਭਗਵਾਨ ਕਿਸ ਨੂੰ ਕਿਹਾ ਜਾਏ? ਭਗਵਾਨ ਤਾਂ ਇੱਕ ਹੀ ਹੁੰਦਾ ਹੈ । ਉਹ ਹੈ ਨਿਰਾਕਾਰ, ਸਭ ਆਤਮਾਵਾਂ ਦਾ ਬਾਪ, ਇਸ ਲਈ ਆਪਸ ਵਿੱਚ ਭਾਈ - ਭਾਈ ਕਹਿੰਦੇ ਹਨ ਫਿਰ ਜਦੋਂ ਬ੍ਰਹਮਾ ਦਵਾਰਾ ਨਵੀਂ ਸ਼੍ਰਿਸ਼ਟੀ ਰਚਦੇ ਹਨ ਤਾਂ ਭਰਾ - ਭੈਣ ਹੋ ਜਾਂਦੇ ਹਨ। ਇਸ ਸਮੇਂ ਤੁਸੀਂ ਭਰਾ ਭੈਣ ਹੋ ਤਾਂ ਪਵਿੱਤਰ ਰਹਿਣਾ ਪਵੇ। ਇਹ ਹੈ ਯੁਕਤੀ। ਕ੍ਰਿਮੀਨਲ ਆਈ ਇੱਕਦਮ ਨਿਕਲ ਜਾਏ। ਸੰਭਾਲ ਰੱਖਣੀ ਹੈ, ਸਾਡੀਆਂ ਅੱਖਾਂ ਕਿਧਰੇ ਮਤਵਾਲੀ ਤਾਂ ਨਹੀਂ ਬਣੀਆਂ? ਬਜਾਰ ਵਿੱਚ ਚਨੇ ਵੇਖ ਕਿਧਰੇ ਦਿਲ ਤਾਂ ਨਹੀਂ ਹੁੰਦੀ? ਇਵੇਂ ਦਿਲ ਤਾਂ ਬਹੁਤਿਆਂ ਦੀ ਹੁੰਦੀ ਹੈ, ਫਿਰ ਖਾ ਵੀ ਲੈਂਦੇ ਹਨ। ਬ੍ਰਾਹਮਣੀ ਹੈ, ਕਿਸੇ ਭਰਾ ਨਾਲ ਜਾਂਦੀ ਹੈ ਉਹ ਕਹਿੰਦੇ ਹਨ ਚਨਾ ਖਾਓਗੀ, ਇੱਕ ਵਾਰ ਖਾਣ ਨਾਲ ਪਾਪ ਥੋੜੀ ਲਗ ਜਾਏਗਾ! ਜੋ ਕੱਚੇ ਹੁੰਦੇ ਹਨ ਉਹ ਝੱਟ ਖਾ ਲੈਂਦੇ ਹਨ। ਇਸ ਤੇ ਸ਼ਾਸਤਰਾਂ ਵਿੱਚ ਵੀ ਅਰਜੁਨ ਦਾ ਦ੍ਰਿਸ਼ਟਾਂਤ ਹੈ। ਇਹ ਕਹਾਣੀਆਂ ਬੈਠ ਬਣਾਈਆਂ ਹਨ। ਬਾਕੀ ਹੈ ਸਭ ਇਸ ਸਮੇਂ ਦੀਆਂ ਗੱਲਾਂ।

ਤੁਸੀਂ ਸਭ ਹੋ ਸੀਤਾਵਾਂ। ਤੁਹਾਨੂੰ ਬਾਪ ਕਹਿੰਦੇ ਹਨ ਕਿ ਇਕ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਕੱਟ ਜਾਣਗੇ। ਬਾਕੀ ਕੋਈ ਹੋਰ ਗੱਲ ਹੈ ਨਹੀਂ। ਹੁਣ ਤੁਸੀਂ ਸਮਝਦੇ ਹੋ ਰਾਵਣ ਕੋਈ ਇਸ ਤਰ੍ਹਾਂ ਦਾ ਮਨੁੱਖ ਨਹੀਂ ਹੈ। ਇਹ ਤਾਂ ਵਿਕਾਰਾਂ ਦੀ ਪ੍ਰਵੇਸ਼ਤਾ ਹੋ ਜਾਂਦੀ ਹੈ। ਤਾਂ ਰਾਵਣ ਸੰਪਰਦਾਇ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਕੋਈ - ਕੋਈ ਅਜਿਹਾ ਕੰਮ ਕਰਦੇ ਹਨ ਤਾਂ ਕਹਿੰਦੇ ਹਨ - ਤੂੰ ਤਾਂ ਅਸੁਰ ਹੈ। ਚਲਣ ਆਸੁਰੀ ਹੈ। ਵਿਕਾਰੀ ਬੱਚਿਆਂ ਨੂੰ ਕਹਾਂਗੇ ਤੂੰ ਕੁਲ ਕਲੰਕਿਤ ਬਣਦਾ ਹੈਂ। ਇਹ ਫਿਰ ਬੇਹੱਦ ਦੇ ਬਾਪ ਕਹਿੰਦੇ ਹਨ ਤੁਹਾਨੂੰ ਕਾਲੇ ਤੋਂ ਗੋਰਾ ਬਣਾਉਦਾ ਹਾਂ ਫਿਰ ਕਾਲਾ ਮੂੰਹ ਕਰਦੇ ਹੋ। ਪ੍ਰਤਿਗਿਆ ਕਰ ਫਿਰ ਕਾਲਾ ਵਿਕਾਰੀ ਬਣਦੇ ਹੋ। ਕਾਲਾ ਤੋਂ ਵੀ ਕਾਲਾ ਬਣ ਜਾਂਦੇ ਹੋ, ਇਸਲਈ ਪੱਥਰਬੁੱਧੀ ਕਿਹਾ ਜਾਂਦਾ ਹੈ। ਫਿਰ ਹੁਣ ਤੁਸੀਂ ਪਾਰਸ ਬੁੱਧੀ ਬਣਦੇ ਹੋ ਤੁਹਾਡੀ ਚੜ੍ਹਦੀ ਕਲਾ ਹੁੰਦੀ ਹੈ। ਬਾਪ ਨੂੰ ਪਹਿਚਾਣਿਆ ਤੇ ਵਿਸ਼ਵ ਦੇ ਮਾਲਿਕ ਬਣੇ। ਸੰਸ਼ੇ ਦੀ ਗੱਲ ਹੋ ਨਹੀਂ ਸਕਦੀ। ਬਾਪ ਹੈ ਹੈਵਿਨਲੀ ਗਾਡ ਫਾਦਰ। ਤੇ ਜ਼ਰੂਰ ਹੈਵਿਨ ਸੌਗਾਤ ਵਿੱਚ ਲਿਆਉਣਗੇ ਨਾ, ਬੱਚਿਆਂ ਦੇ ਲਈ। ਸ਼ਿਵ ਜਯੰਤੀ ਵੀ ਮਨਾਉਦੇ ਹਨ - ਕੀ ਕਰਦੇ ਹੋਣਗੇ ? ਵਰਤ ਆਦਿ ਰੱਖਦੇ ਹੋਣਗੇ। ਅਸਲ ਵਿੱਚ ਵਰਤ ਰੱਖਣਾ ਚਾਹੀਦਾ ਹੈ ਵਿਕਾਰਾਂ ਦਾ। ਵਿਕਾਰ ਵਿੱਚ ਨਹੀਂ ਜਾਣਾ ਹੈ ਇਸ ਕਰਕੇ ਹੀ ਤੁਸੀਂ ਆਦਿ - ਮੱਧ - ਅੰਤ ਦੁੱਖ ਪਾਇਆ ਹੈ। ਹੁਣ ਇੱਕ ਜਨਮ ਪਵਿੱਤਰ ਬਣੋ। ਪੁਰਾਣੀ ਦੁਨੀਆਂ ਦਾ ਵਿਨਾਸ਼ ਸਾਹਮਣੇ ਖੜ੍ਹਾ ਹੈ। ਤੁਸੀਂ ਦੇਖਣਾ ਭਾਰਤ ਵਿੱਚ 9 ਲੱਖ ਜਾਕੇ ਰਹਿਣਗੇ, ਫਿਰ ਸ਼ਾਂਤੀ ਹੋ ਜਾਵੇਗੀ। ਹੋਰ ਧਰਮ ਹੀ ਨਹੀਂ ਰਹਿਣਗੇ ਜੋ ਤਾਲੀ ਵੱਜੇ। ਇੱਕ ਧਰਮ ਦੀ ਸਥਾਪਨਾ ਬਾਕੀ ਅਨੇਕ ਧਰਮ ਵਿਨਾਸ਼ ਹੋ ਜਾਣਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਵਿਨਾਸ਼ੀ ਗਿਆਨ ਰਤਨ ਆਪਣੇ ਵਿੱਚ ਧਾਰਨ ਕਰ ਕੇ ਫਿਰ ਦਾਨ ਕਰਨਾ ਹੈ। ਪੜ੍ਹਾਈ ਨਾਲ ਆਪਣੇ ਆਪ ਨੂੰ ਰਾਜ ਤਿਲਕ ਦੇਣਾ ਹੈ। ਜਿਵੇਂ ਬਾਪ ਕਲਿਆਰੀ ਹੈ ਉਵੇਂ ਹੀ ਕਲਿਆਣਕਾਰੀ ਬਣਨਾ ਹੈ ।

2. ਖਾਨ - ਪੀਣ ਦੀ ਪੂਰੀ - ਪੂਰੀ ਪਰਹੇਜ ਕਰਨੀ ਹੈ। ਕਦੀ ਵੀ ਅੱਖਾਂ ਧੋਖਾ ਨਾ ਦੇਣ - ਇਹ ਸੰਭਾਲ ਕਰਨੀ ਹੈ ਆਪਣੇ ਨੂੰ ਸੁਧਾਰਨਾ ਹੈ। ਕ੍ਰਮਇੰਦਰੀਆਂ ਤੋਂ ਕੋਈ ਵੀ ਵਿਕਰਮ ਨਹੀਂ ਕਰਨਾ ਹੈ ।

ਵਰਦਾਨ:-
ਮਨਸਾ ਸ਼ਕਤੀ ਦੇ ਅਨੁਭਵ ਦ੍ਵਾਰਾ ਵਿਸ਼ਾਲ ਕੰਮ ਵਿਚ ਸਦਾ ਸਹਿਯੋਗੀ ਭਵ।

ਪ੍ਰਾਕ੍ਰਿਤੀ ਨੂੰ, ਤਮੋਗੁਣੀ ਆਤਮਾਵਾਂ ਦੇ ਵਾਇਬ੍ਰੇਸ਼ਨ ਨੂੰ ਪਰਿਵਰਤਨ ਕਰਨਾ ਅਤੇ ਖੂਨੇ ਨਾਹਕ ਵਾਯੂਮੰਡਲ, ਵਾਇਬ੍ਰੇਸ਼ਨ ਵਿਚ ਖੁਦ ਨੂੰ ਸੇਫ ਰੱਖਣਾ, ਦੂਜੀਆਂ ਆਤਮਾਵਾਂ ਨੂੰ ਸਹਿਯੋਗ ਦੇਣਾ, ਨਵੀ ਸ੍ਰਿਸ਼ਟੀ ਵਿੱਚ ਨਵੀਂ ਰਚਨਾ ਦਾ ਯੋਗਬਲ ਨਾਲ ਆਰੰਭ ਕਰਨਾ - ਇਸ ਸਭ ਵਿਸ਼ਾਲ ਕੰਮਾਂ ਦੇ ਲਈ ਮਨਸਾ ਸ਼ਕਤੀ ਦੀ ਜਰੂਰਤ ਹੈ। ਮਨਸਾ ਸ਼ਕਤੀ ਦ੍ਵਾਰਾ ਹੀ ਖੁਦ ਦੀ ਅੰਤ ਸੁਹਾਣੀ ਹੋਵੇਗੀ। ਮਨਸਾ ਸ਼ਕਤੀ ਮਤਲਬ ਸ੍ਰੇਸ਼ਠ ਸੰਕਲਪ ਸ਼ਕਤੀ, ਇੱਕ ਦੇ ਨਾਲ ਲਾਈਨ ਕਲੀਅਰ - ਹੁਣ ਇਸ ਦੇ ਅਨੁਭਵੀ ਬਣੋ ਤਾਂ ਬੇਹੱਦ ਦੇ ਕੰਮ ਵਿਚ ਸਹਿਯੋਗੀ ਬਣ ਬੇਹੱਦ ਵਿਸ਼ਵ ਦੇ ਰਾਜ ਅਧਿਕਾਰੀ ਬਣੋਗੇ।

ਸਲੋਗਨ:-
ਨਿਰਭੈਤਾ ਅਤੇ ਨਿਮਰਤਾ ਹੀ ਯੋਗੀ ਅਤੇ ਗਿਆਨੀ ਆਤਮਾ ਦਾ ਸਵਰੂਪ ਹੈ।

ਅਵਿਅਕਤ ਇਸ਼ਾਰੇ :- ਸਹਿਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ।

ਪਰਮਾਤਮ ਪਿਆਰ ਆਨੰਦਮਯ ਝੂਲਾ ਹੈ, ਇਸ ਸੁਖਦਾਈ ਝੂਲੇ ਵਿਚ ਸਦਾ ਪਰਮਾਤਮ ਪਿਆਰ ਵਿਚ ਲਵਲੀਨ ਰਹੋ ਤਾਂ ਕਦੇ ਕੋਈ ਪ੍ਰਸਥਿਤੀ ਜਾਂ ਮਾਇਆ ਦੀ ਹਲਚਲ ਆ ਨਹੀਂ ਸਕਦੀ। ਪ੍ਰਮਾਤਮ - ਪਿਆਰ ਅਖੁੱਟ ਹੈ, ਅਟਲ ਹੈ, ਇਤਨਾ ਹੈ ਜੋ ਸਰਵ ਨੂੰ ਪ੍ਰਾਪਤ ਹੋ ਸਕਦਾ ਹੈ ਲੇਕਿਨ ਪਰਮਾਤਮ - ਪਿਆਰ ਪ੍ਰਾਪਤ ਕਰਨ ਦੀ ਵਿਧੀ ਹੈ - ਨਿਆਰਾ ਬਣਨਾ। ਜਿੰਨਾਂ ਨਿਆਰਾ ਬਣੋਗੇ ਉਤਨਾ ਪਰਮਾਤਮ - ਪਿਆਰ ਦਾ ਅਧਿਕਾਰ ਪ੍ਰਾਪਤ ਹੋਵੇਗਾ।