04.09.25        Punjabi Morning Murli        Om Shanti         BapDada         Madhuban



ਮਿੱਠੇ ਬੱਚੇ:- ਸੰਗਮ ਤੇ ਤੁਹਾਨੂੰ ਪਿਆਰ ਦਾ ਸਾਗਰ ਬਾਪ ਪਿਆਰ ਦਾ ਹੀ ਵਰਸਾ ਦਿੰਦੇ ਹਨ , ਇਸਲਈ ਤੁਸੀਂ ਸਭਨੂੰ ਪਿਆਰ ਦੇਵੋ , ਗੁੱਸਾ ਨਾ ਕਰੋ "

ਪ੍ਰਸ਼ਨ:-
ਆਪਣੇ ਰਜਿਸਟਰ ਨੂੰ ਠੀਕ ਰੱਖਣ ਲਈ ਬਾਪ ਨੇ ਤੁਹਾਨੂੰ ਕਿਹੜਾ ਰਸਤਾ ਦਸਿਆ ਹੈ?

ਉੱਤਰ:-
ਪਿਆਰ ਦਾ ਹੀ ਰਸਤਾ ਬਾਪ ਤੁਹਾਨੂੰ ਦੱਸਦੇ ਹਨ, ਸ਼੍ਰੀਮਤ ਦਿੰਦੇ ਹਨ ਬੱਚੇ ਹਰ ਇੱਕ ਦੇ ਨਾਲ ਪਿਆਰ ਨਾਲ ਚੱਲੋ। ਕਿਸੇ ਨੂੰ ਵੀ ਦੁਖ ਨਾ ਦੇਵੋ। ਕਰਮਿੰਦਰੀਆਂ ਨਾਲ ਕਦੇ ਵੀ ਕਈ ਉਲਟਾ ਕਰਮ ਨਹੀਂ ਕਰੋ। ਸਦਾ ਇਹ ਹੀ ਜਾਂਚ ਕਰੋ ਕਿ ਮੇਰੇ ਵਿੱਚ ਕੋਈ ਆਸੁਰੀ ਗੁਣ ਤਾਂ ਨਹੀਂ ਹੈ? ਮੂਡੀ ਤਾਂ ਨਹੀਂ ਹਾਂ? ਕਿਸੇ ਗੱਲ ਵਿੱਚ ਵਿਗੜਦਾ ਤੇ ਨਹੀਂ ਹਾਂ?

ਗੀਤ:-
ਇਹ ਵਕਤ ਜਾ ਰਿਹਾ ਹੈ…

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਦਿਨ - ਪ੍ਰਤੀਦਿਨ ਆਪਣਾ ਘਰ ਅਤੇ ਮੰਜਿਲ ਨੇੜ੍ਹੇ ਹੁੰਦੀ ਜਾਂਦੀ ਹੈ। ਹੁਣ ਜੋ ਕੁਝ ਸ਼੍ਰੀਮਤ ਕਹਿੰਦੀ ਹੈ, ਉਸ ਵਿੱਚ ਗਫ਼ਲਤ ਨਾ ਕਰੋ। ਬਾਪ ਦਾ ਡਾਇਰੈਕਸ਼ਨ ਮਿਲਦਾ ਹੈ ਕਿ ਸਭ ਨੂੰ ਮੈਸੇਜ ਪਹੁੰਚਾਵੋ। ਬੱਚੇ ਜਾਣਦੇ ਹਨ ਲੱਖਾਂ ਕਰੋੜਾਂ ਨੂੰ ਇਹ ਮੈਸੇਜ ਦੇਣਾ ਹੈ। ਫਿਰ ਕੋਈ ਸਮੇਂ ਆ ਹੀ ਜਾਵੇਗਾ। ਜਦੋਂ ਬਹੁਤ ਹੋ ਜਾਣਗੇ ਤਾਂ ਬਹੁਤਿਆਂ ਨੂੰ ਮੈਸੇਜ ਦੇਣਗੇ। ਬਾਪ ਦਾ ਮੈਸੇਜ ਮਿਲਣਾ ਤਾਂ ਸਭਨੂੰ ਹੈ। ਮੈਸੇਜ ਹੈ ਬਹੁਤ ਸਹਿਜ ਤੁਸੀਂ ਸਿਰ੍ਫ ਬੋਲੋ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਹੋਰ ਕੋਈ ਵੀ ਕਰਮਿੰਦਰੀਆਂ ਨਾਲ ਮਨਸਾ, ਵਾਚਾ ਕਰਮਨਾ ਕੋਈ ਬੁਰਾ ਕੰਮ ਨਹੀਂ ਕਰਨਾ ਹੈ। ਪਹਿਲਾਂ ਮਨਸਾ ਵਿੱਚ ਆਉਂਦਾ ਹੈ ਫਿਰ ਵਾਚਾ ਵਿੱਚ ਆਉਂਦਾ ਹੈ। ਹੁਣ ਤੁਹਾਨੂੰ ਰਾਈਟ - ਰਾਂਗ ਸਮਝਣ ਦੀ ਬੁੱਧੀ ਚਾਹੀਦੀ ਹੈ, ਇਹ ਪੁੰਨ ਦਾ ਕੰਮ ਹੈ, ਇਹ ਕਰਨਾ ਚਾਹੀਦਾ ਹੈ। ਦਿਲ ਵਿੱਚ ਸੰਕਲਪ ਆਉਂਦਾ ਹੈ ਗੁੱਸਾ ਕਰਾਂ, ਹੁਣ ਬੁੱਧੀ ਤਾਂ ਮਿਲੀ ਹੈ - ਜੇਕਰ ਗੁੱਸਾ ਕਰੋਗੇ ਤਾਂ ਪਾਪ ਬਣ ਜਾਵੇਗਾ। ਬਾਪ ਨੂੰ ਯਾਦ ਕਰਨ ਨਾਲ ਪੁੰਨਯ ਆਤਮਾ ਬਣ ਜਾਵੋਗੇ। ਇਵੇਂ ਨਹੀਂ ਅੱਛਾ ਹੁਣ ਹੋਇਆ ਫਿਰ ਨਹੀਂ ਕਰਾਂਗੇ। ਇਵੇਂ ਫਿਰ - ਫਿਰ ਕਰਦੇ ਰਹਿਣ ਨਾਲ ਆਦਤ ਪੈ ਜਾਵੇਗੀ। ਮਨੁੱਖ ਅਜਿਹਾ ਕਰਮ ਕਰਦੇ ਹਨ ਤਾਂ ਸਮਝਦੇ ਹਨ ਇਹ ਪਾਪ ਨਹੀਂ ਹੈ। ਵਿਕਾਰ ਨੂੰ ਪਾਪ ਨਹੀਂ ਸਮਝਦੇ ਹਨ। ਹੁਣ ਬਾਪ ਨੇ ਦੱਸਿਆ ਹੈ -ਇਹ ਵੱਡੇ ਤੋਂ ਵੱਡਾ ਪਾਪ ਹੈ, ਇਸ ਤੇ ਜਿੱਤ ਪਾਉਣੀ ਹੈ ਅਤੇ ਸਭ ਨੂੰ ਬਾਪ ਦਾ ਮੈਸੇਜ ਦੇਣਾ ਹੈ ਕਿ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ, ਮੌਤ ਸਾਹਮਣੇ ਖੜ੍ਹੀ ਹੈ। ਜਦੋਂ ਕੋਈ ਮਰਨ ਵਾਲਾ ਹੁੰਦਾ ਹੈ ਤਾਂ ਉਸਨੂੰ ਕਹਿੰਦੇ ਹਨ - ਗਾਡ ਫਾਦਰ ਨੂੰ ਯਾਦ ਕਰੋ। ਰਿਮੈਂਬਰ ਗੌਡ ਫਾਦਰ। ਉਹ ਸਮਝਦੇ ਹਨ ਇਹ ਗੌਡ ਫਾਦਰ ਕੋਲ ਜਾਂਦੇ ਹਨ। ਪਰ ਉਹ ਲੋਕੀ ਇਹ ਤਾਂ ਜਾਣਦੇ ਨਹੀਂ ਕਿ ਗੌਡ ਫਾਦਰ ਨੂੰ ਯਾਦ ਕਰਨ ਨਾਲ ਕੀ ਹੋਵੇਗਾ? ਕਿੱਥੇ ਜਾਣਗੇ? ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਗੌਡ ਫਾਦਰ ਕੋਲ ਤਾਂ ਕੋਈ ਜਾ ਨਹੀਂ ਸਕਦਾ। ਤਾਂ ਹੁਣ ਤੁਸੀਂ ਬੱਚਿਆਂ ਨੂੰ ਅਵਿਨਾਸ਼ੀ ਬਾਪ ਦੀ ਅਵਿਨਾਸ਼ੀ ਯਾਦ ਚਾਹੀਦੀ ਹੈ। ਜਦੋਂ ਤਮੋਪ੍ਰਧਾਨ ਦੁਖੀ ਬਣ ਜਾਂਦੇ ਹਨ ਤਾਂ ਇੱਕ - ਦੂਜੇ ਨੂੰ ਕਹਿੰਦੇ ਹਨ ਗੌਡ ਫਾਦਰ ਨੂੰ ਯਾਦ ਕਰੋ, ਸਭ ਆਤਮਾਵਾਂ ਇੱਕ - ਦੂਜੇ ਨੂੰ ਕਹਿੰਦਿਆਂ ਹਨ, ਕਹਿੰਦੀ ਤੇ ਆਤਮਾ ਹੈ ਨਾ। ਇਵੇਂ ਨਹੀਂ ਕਿ ਪ੍ਰਮਾਤਮਾ ਕਹਿੰਦੇ ਹਨ। ਆਤਮਾ, ਆਤਮਾ ਨੂੰ ਕਹਿੰਦੀ ਹੈ - ਬਾਪ ਨੂੰ ਯਾਦ ਕਰੋ। ਇਹ ਇੱਕ ਕਾਮਨ ਰਸਮ ਹੈ। ਮਰਦੇ ਵਕ਼ਤ ਈਸ਼ਵਰ ਨੂੰ ਯਾਦ ਕਰਦੇ ਹਨ। ਈਸ਼ਵਰ ਦਾ ਡਰ ਰਹਿੰਦਾ ਹੈ। ਸਮਝਦੇ ਹਨ ਚੰਗੇ ਜਾਂ ਬੁਰੇ ਕਰਮਾਂ ਦਾ ਫ਼ਲ ਈਸ਼ਵਰ ਹੀ ਦਿੰਦੇ ਹਨ, ਬੁਰਾ ਕਰਮ ਕਰੋਗੇ ਤਾਂ ਈਸ਼ਵਰ ਧਰਮਰਾਜ ਦਵਾਰਾ ਬਹੁਤ ਸਜ਼ਾ ਦੇਣਗੇ ਇਸ ਲਈ ਡਰ ਰਹਿੰਦਾ ਹੈ, ਬਰੋਬਰ ਕਰਮਾਂ ਦੀ ਭੋਗਣਾ ਤਾਂ ਹੁੰਦੀ ਹੈ ਨਾ। ਤੁਸੀਂ ਬੱਚੇ ਹੁਣ ਕਰਮ - ਅਕਰਮ - ਵਿਕਰਮ ਦੀ ਗਤੀ ਨੂੰ ਸਮਝਦੇ ਹੋ। ਜਾਣਦੇ ਹੋ ਇਹ ਕਰਮ ਅਕਰਮ ਹੋਇਆ। ਯਾਦ ਵਿੱਚ ਰਹਿ ਜੋ ਕਰਮ ਕਰਦੇ ਹਨ ਉਹ ਚੰਗੇ ਕਰਦੇ ਹਨ। ਰਾਵਣ ਰਾਜ ਵਿੱਚ ਮਨੁੱਖ ਬੁਰੇ ਕਰਮ ਹੀ ਕਰਦੇ ਹਨ। ਰਾਮ ਰਾਜ ਵਿੱਚ ਬੁਰਾ ਕੰਮ ਕਦੇ ਹੁੰਦਾ ਨਹੀਂ। ਹੁਣ ਸ਼੍ਰੀਮਤ ਤੇ ਮਿਲਦੀ ਰਹਿੰਦੀ ਹੈ। ਕਿਤੇ ਬੁਲਾਵਾ ਹੁੰਦਾ ਹੈ, ਇਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ - ਹਰ ਗੱਲ ਵਿੱਚ ਪੁੱਛਦੇ ਰਹੋ। ਸਮਝੋ ਕੋਈ ਪੁਲਿਸ ਦੀ ਨੌਕਰੀ ਕਰਦੇ ਹਨ ਤਾਂ ਉਨ੍ਹਾਂਨੂੰ ਵੀ ਕਿਹਾ ਜਾਂਦਾ ਹੈ - ਤੁਸੀਂ ਪਹਿਲਾਂ ਪਿਆਰ ਨਾਲ ਸਮਝਾਵੋ। ਸੱਚੀ ਨਾ ਕਰੇ ਤਾਂ ਬਾਦ ਵਿੱਚ ਮਾਰੋ। ਪਿਆਰ ਨਾਲ ਸਮਝਾਉਣ ਤੇ ਹੱਥ ਆ ਸਕਦੇ ਹਨ ਪਰੰਤੂ ਉਸ ਪਿਆਰ ਵਿੱਚ ਵੀ ਯੋਗਬਲ ਭਰਿਆ ਹੋਵੇਗਾ ਤਾਂ ਉਸ ਪਿਆਰ ਦੀ ਤਾਕਤ ਨਾਲ ਕੋਈ ਨੂੰ ਵੀ ਸਮਝਾਉਣ ਨਾਲ ਸਮਝਣਗੇ, ਇਹ ਤਾਂ ਜਿਵੇਂ ਈਸ਼ਵਰ ਸਮਝਾਉਂਦੇ ਹਨ ਤੁਸੀਂ ਈਸ਼ਵਰ ਦੇ ਬੱਚੇ ਯੋਗੀ ਹੋ ਨਾ। ਤੁਹਾਡੇ ਵਿੱਚ ਵੀ ਈਸ਼ਵਰੀ ਤਾਕਤ ਹੈ ਈਸ਼ਵਰ ਪਿਆਰ ਦਾ ਸਾਗਰ ਹੈ, ਉਨ੍ਹਾਂ ਵਿਚ ਤਾਕਤ ਹੈ ਨਾ। ਸਭ ਨੂੰ ਵਰਸਾ ਦਿੰਦੇ ਹਨ ਤੁਸੀਂ ਜਾਣਦੇ ਹੋ ਸ੍ਵਰਗ ਵਿਚ ਪਿਆਰ ਬਹੁਤ ਹੁੰਦਾ ਹੈ ਹੁਣ ਤੁਸੀਂ ਪਿਆਰ ਦਾ ਪੂਰਾ ਵਰਸਾ ਲੈ ਰਹੇ ਹੋ ਲੈਂਦੇ - ਲੈਂਦੇ ਨੰਬਰਵਾਰ ਪੁਰਸ਼ਾਰਥ ਕਰਦੇ - ਕਰਦੇ ਪਿਆਰੇ ਬਣ ਜਾਵੋਗੇ।

ਬਾਪ ਕਹਿੰਦੇ ਹੈ - ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ, ਨਹੀਂ ਤਾਂ ਦੁਖੀ ਹੋਕੇ ਮਰੋਗੇ। ਬਾਪ ਪਿਆਰ ਦਾ ਰਸਤਾ ਦੱਸਦੇ ਹਨ। ਮਨਸਾ ਵਿਚ ਆਉਣ ਨਾਲ ਉਹ ਸ਼ਕਲ ਵਿਚ ਵੀ ਆ ਜਾਂਦਾ ਹੈ। ਕਰਮਇੰਦਰੀਆਂ ਤੋਂ ਕਰ ਲਿਤਾ ਤਾਂ ਰਜਿਸਟਰ ਖਰਾਬ ਹੋ ਜਾਵੇਗਾ। ਦੇਵਤਾਵਾਂ ਦੀ ਚਾਲ ਚਲਨ ਦਾ ਗਾਇਨ ਕਰਦੇ ਹੈ ਨਾ ਇਸਲਈ ਬਾਬਾ ਕਹਿੰਦੇ ਹਨ - ਦੇਵਤਾਵਾਂ ਦੇ ਪੁਜਾਰੀਆਂ ਨੂੰ ਸਮਝੋ। ਉਹ ਮਹਿਮਾ ਗਾਉਂਦੇ ਹਨ ਆਪ ਸਰਵਗੁਣ ਸੰਪੰਨ, 16 ਕਲਾ ਸੰਪੂਰਨ ਹੋ ਅਤੇ ਆਪਣੀ ਚਾਲ - ਚਲਨ ਵੀ ਸੁਣਾਉਂਦੇ ਹਨ। ਤਾਂ ਉਨ੍ਹਾਂ ਨੂੰ ਸਮਝਾਓ ਤੁਸੀਂ ਇਵੇਂ ਸੀ, ਹੁਣ ਨਹੀਂ ਹੋ ਫਿਰ ਹੋਵੋਗੇ ਜਰੂਰ। ਤੁਹਾਨੂੰ ਇਵੇਂ ਦੇਵਤਾ ਬਣਨਾ ਹੈ ਤਾਂ ਆਪਣੀ ਚਾਲ ਇਵੇਂ ਰੱਖੋ, ਤਾਂ ਤੁਸੀਂ ਇਹ ਬਣ ਜਾਓਗੇ। ਆਪਣੀ ਜਾਂਚ ਕਰਨੀ ਹੈ - ਅਸੀਂ ਸੰਪੂਰਨ ਨਿਰਵਿਕਾਰੀ ਹਾਂ? ਸਾਡੇ ਵਿਚ ਕੋਈ ਆਸੁਰੀ ਗੁਣ ਤਾਂ ਨਹੀਂ ਹੈ? ਕਿਸੇ ਗੱਲ ਵਿਚ ਵਿਗੜ੍ਹਦਾ ਤਾਂ ਨਹੀਂ ਹਾਂ, ਮੂਡੀ ਤਾਂ ਨਹੀਂ ਬਣਦਾ ਹਾਂ? ਕਈ ਵਾਰ ਤੁਸੀਂ ਪੁਰਸ਼ਾਰਥ ਕੀਤਾ ਹੈ। ਬਾਪ ਕਹਿੰਦੇ ਹੈ ਤੁਹਾਨੂੰ ਅਜਿਹਾ ਬਣਨਾ ਹੈ। ਬਣਾਉਣ ਵਾਲਾ ਵੀ ਹਾਜ਼ਿਰ ਹੈ। ਕਹਿੰਦੇ ਹਨ ਕਲਪ - ਕਲਪ ਤੁਹਾਨੂੰ ਇਵੇਂ ਬਣਾਉਂਦਾ ਹਾਂ। ਕਲਪ ਪਹਿਲੇ ਜਿਨ੍ਹਾਂ ਨੇ ਗਿਆਨ ਲਿਤਾ ਹੈ ਉਹ ਜਰੂਰ ਆਕੇ ਲੈਣਗੇ। ਪੁਰਸ਼ਾਰਥ ਵੀ ਕਰਾਇਆ ਜਾਂਦਾ ਹੈ ਅਤੇ ਬੇਫਿਕਰ ਵੀ ਰਹਿੰਦੇ ਹਨ। ਡਰਾਮਾ ਦੀ ਨੂੰਧ ਇਵੇਂ ਹੈ। ਕੋਈ ਕਹਿੰਦੇ ਹਨ - ਡਰਾਮਾ ਵਿਚ ਨੂੰਧ ਹੋਵੇਗੀ ਤਾਂ ਜਰੂਰ ਕਰਾਂਗੇ। ਚੰਗਾ ਚਾਰਟ ਹੋਵੇਗਾ ਤਾਂ ਡਰਾਮਾ ਕਰਾਵੇਗਾ। ਸਮਝਿਆ ਜਾਂਦਾ ਹੈ - ਉਨ੍ਹਾਂ ਦੀ ਤਕਦੀਰ ਵਿਚ ਨਹੀਂ ਹੈ। ਪਹਿਲੇ - ਪਹਿਲੇ ਵੀ ਇਕ ਇਵੇਂ ਵਿਗੜਿਆ ਸੀ, ਤਕਦੀਰ ਵਿਚ ਨਹੀਂ ਸੀ - ਬੋਲਿਆ ਡਰਾਮਾ ਵਿਚ ਹੋਵੇਗਾ ਤਾਂ ਡਰਾਮਾ ਸਾਨੂੰ ਪੁਰਸ਼ਾਰਥ ਕਰਾਏਗਾ। ਬਸ ਛੱਡ ਦਿੱਤਾ। ਇਵੇਂ ਤੁਹਾਨੂੰ ਵੀ ਬਹੁਤ ਮਿਲਦੇ ਹਨ। ਤੁਹਾਡਾ ਏਮ ਆਬਜੈਕਟ ਤਾਂ ਇਹ ਖੜਿਆ ਹੈ, ਬੈਜ ਤਾਂ ਤੁਹਾਡੇ ਕੋਲ ਹੈ, ਜਿਵੇਂ ਆਪਣਾ ਪੋਤਾਮੇਲ ਵੇਖਦੇ ਹੋ ਤਾਂ ਬੈਜ ਨੂੰ ਵੀ ਵੇਖੋ, ਆਪਣੀ ਚਾਲ - ਚਲਨ ਨੂੰ ਵੀ ਵੇਖੋ। ਕਦੀ ਵੀ ਕ੍ਰਿਮੀਨਲ ਅੱਖਾਂ ਨਾ ਹੋਣ। ਮੂੰਹ ਤੋਂ ਕੋਈ ਇਵਿਲ ਗੱਲ ਨਾ ਨਿਕਲੇ। ਇਵਿਲ ਬੋਲਣ ਵਾਲਾ ਹੀ ਨਹੀਂ ਹੋਵੇਗਾ ਤਾਂ ਕੰਨ ਸੁਣਨਗੇ ਕਿਵੇਂ? ਸਤਯੁਗ ਵਿਚ ਸਭ ਦੈਵੀਗੁਣ ਵਾਲੇ ਹੁੰਦੇ ਹਨ। ਇਵਿਲ ਕੋਈ ਗੱਲ ਨਹੀਂ। ਇਨ੍ਹਾਂ ਨੇ ਵੀ ਪ੍ਰਾਲਬੱਧ ਬਾਪ ਦੁਆਰਾ ਹੀ ਪਾਈ ਹੈ। ਇਹ ਤਾਂ ਸਭ ਨੂੰ ਬੋਲੋ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਇਸ ਵਿੱਚ ਨੁਕਸਾਨ ਦੀ ਕੋਈ ਗੱਲ ਨਹੀਂ ਹੈ। ਸੰਸਕਾਰ ਆਤਮਾ ਲੈ ਜਾਂਦੀ ਹੈ। ਸੰਨਿਆਸੀ ਹੋਵੇਗਾ ਤਾਂ ਫਿਰ ਸੰਨਿਆਸ ਧਰਮ ਵਿਚ ਆ ਜਾਵੇਗਾ। ਝਾੜ ਤਾਂ ਉਨ੍ਹਾਂ ਦਾ ਵਧਦਾ ਰਹਿੰਦਾ ਹੈ ਨਾ। ਇਸ ਸਮੇਂ ਤੁਸੀਂ ਬਦਲ ਰਹੇ ਹੋ। ਮਨੁੱਖ ਹੀ ਦੇਵਤਾ ਬਣਦੇ ਹਨ। ਸਭ ਕੋਈ ਇਕੱਠੇ ਥੋੜੀ ਆਉਣਗੇ। ਆਉਣਗੇ ਫਿਰ ਨੰਬਰਵਾਰ, ਡਰਾਮਾ ਵਿਚ ਕੋਈ ਬਗੈਰ ਸਮੇਂ ਐਕਟਰ ਥੋੜੀ ਸਟੇਜ ਤੇ ਆ ਜਾਣਗੇ। ਅੰਦਰ ਬੈਠੇ ਰਹਿੰਦੇ ਹਨ। ਜਦ ਸਮੇਂ ਹੁੰਦਾ ਹੈ ਤਾਂ ਬਾਹਰ ਸਟੇਜ ਤੇ ਆਉਂਦੇ ਹਨ ਪਾਰ੍ਟ ਵਜਾਉਣ। ਉਹ ਹੈ ਹੱਦ ਦਾ ਨਾਟਕ, ਇਹ ਹੈ ਬੇਹੱਦ ਦਾ। ਬੁੱਧੀ ਵਿਚ ਹੈ ਅਸੀਂ ਐਕਟਰਸ ਨੂੰ ਆਪਣੇ ਸਮੇਂ ਤੇ ਆਕੇ ਆਪਣਾ ਪਾਰ੍ਟ ਵਜਾਉਣਾ ਹੈ। ਇਹ ਬੇਹੱਦ ਦਾ ਵੱਡਾ ਝਾੜ ਹੈ। ਨੰਬਰਵਾਰ ਆਉਂਦੇ ਜਾਂਦੇ ਹਨ। ਪਹਿਲੇ - ਪਹਿਲੇ ਇੱਕ ਹੀ ਧਰਮ ਸੀ ਸਾਰੇ ਧਰਮ ਵਾਲੇ ਤਾਂ ਪਹਿਲੇ - ਪਹਿਲੇ - ਪਹਿਲੇ ਆ ਨਾ ਸਕਣ।

ਪਹਿਲੇ ਤਾਂ ਦੇਵੀ - ਦੇਵਤਾ ਧਰਮ ਵਾਲੇ ਹੀ ਆਉਣਗੇ ਪਾਰ੍ਟ ਵਜਾਉਣ, ਸੋ ਵੀ ਨੰਬਰਵਾਰ। ਝਾੜ ਦੇ ਰਾਜ਼ ਨੂੰ ਵੀ ਸਮਝਣਾ ਹੈ। ਬਾਪ ਹੀ ਆਕੇ ਸਾਰੇ ਕਲਪ ਬ੍ਰਿਖ ਦਾ ਗਿਆਨ ਸੁਣਾਉਂਦੇ ਹਨ। ਇਨ੍ਹਾਂ ਦੀ ਭੇਂਟ ਫਿਰ ਨਿਰਾਕਰੀ ਝਾੜ ਨਾਲ ਹੁੰਦੀ ਹੈ। ਇੱਕ ਬਾਪ ਹੀ ਕਹਿੰਦੇ ਹਨ ਮਨੁੱਖ ਸ੍ਰਿਸ਼ਟੀ ਰੂਪੀ ਝਾੜ ਦਾ ਬੀਜ ਮੈਂ ਹਾਂ। ਬੀਜ ਵਿਚ ਝਾੜ ਸਮਾਇਆ ਹੋਇਆ ਨਹੀਂ ਹੈ ਪਰ ਝਾੜ ਦਾ ਗਿਆਨ ਸਮਾਇਆ ਹੋਇਆ ਹੈ। ਹਰ ਇੱਕ ਦਾ ਆਪਣਾ - ਆਪਣਾ ਪਾਰ੍ਟ ਹੈ। ਚੇਤੰਨ ਝਾੜ ਹੈ ਨਾ। ਝਾੜ ਦੇ ਪੱਤੇ ਵੀ ਨੰਬਰਵਾਰ ਨਿਕਲਣਗੇ। ਇਸ ਝਾੜ ਨੂੰ ਕੋਈ ਵੀ ਸਮਝਦੇ ਨਹੀਂ ਹਨ, ਇਨ੍ਹਾਂ ਦਾ ਬੀਜ ਉੱਪਰ ਵਿਚ ਹੈ ਇਸਲਈ ਇਨ੍ਹਾਂ ਨੂੰ ਉਲਟਾ ਬ੍ਰਿਖ ਕਿਹਾ ਜਾਂਦਾ ਹੈ। ਰਚਤਾ ਬਾਪ ਹੈ ਉੱਪਰ ਵਿਚ। ਤੁਸੀਂ ਜਾਣਦੇ ਹੋ ਅਸੀਂ ਜਾਣਾ ਹੈ ਘਰ, ਜਿਥੇ ਆਤਮਾਵਾਂ ਰਹਿੰਦੀਆਂ ਹਨ। ਹੁਣ ਸਾਨੂੰ ਪਵਿੱਤਰ ਬਣ ਕੇ ਜਾਣਾ ਹੈ। ਤੁਹਾਡੇ ਦੁਆਰਾ ਯੋਗਬਲ ਨਾਲ ਸਾਰੀ ਵਿਸ਼ਵ ਪਵਿੱਤਰ ਹੋ ਜਾਂਦੀ ਹੈ। ਤੁਹਾਡੇ ਲਈ ਤਾਂ ਪਵਿੱਤਰ ਸ੍ਰਿਸ਼ਟੀ ਚਾਹੀਦੀ ਹੈ ਨਾ। ਤੁਸੀਂ ਪਵਿੱਤਰ ਬਣਦੇ ਹੋ ਤਾਂ ਦੁਨੀਆਂ ਵੀ ਪਵਿੱਤਰ ਬਣਾਉਣੀ ਪਵੇ। ਸਭ ਪਵਿੱਤਰ ਹੋ ਜਾਂਦੇ ਹਨ। ਤੁਹਾਡੀ ਬੁੱਧੀ ਵਿਚ ਹੈ, ਆਤਮਾ ਵਿਚ ਹੀ ਮਨ - ਬੁੱਧੀ ਹੈ ਨਾ। ਚੈਤੰਨ ਹੈ। ਆਤਮਾ ਹੀ ਗਿਆਨ ਨੂੰ ਧਾਰਨ ਕਰ ਸਕਦੀ ਹੈ। ਤਾਂ ਮਿੱਠੇ ਮਿੱਠੇ ਬੱਚਿਆਂ ਨੂੰ ਇਹ ਸਾਰਾ ਰਾਜ਼ ਬੁੱਧੀ ਵਿਚ ਹੋਣਾ ਚਾਹੀਦਾ ਹੈ - ਕਿਵੇਂ ਅਸੀਂ ਪੁਨਰਜਨਮ ਲੈਂਦੇ ਹਾਂ। 84 ਦਾ ਪੂਰਾ ਤੁਹਾਡਾ ਪੂਰਾ ਹੁੰਦਾ ਹੈ ਤਾਂ ਸਭ ਦਾ ਪੂਰਾ ਹੁੰਦਾ ਹੈ। ਸਭ ਪਾਵਨ ਬਣ ਜਾਂਦੇ ਹਨ। ਇਹ ਅਨਾਦਿ ਬਣਿਆ ਹੋਇਆ ਡਰਾਮਾ ਹੈ। ਇੱਕ ਸੇਕਿੰਡ ਵੀ ਠਹਿਰਦਾ ਨਹੀਂ ਹੈ। ਸੇਕਿੰਡ ਬਾਈ ਸੇਕਿੰਡ ਜੋ ਕੁਝ ਹੁੰਦਾ ਹੈ, ਸੋ ਫਿਰ ਕਲਪ ਬਾਦ ਹੋਵੇਗਾ। ਹਰ ਇੱਕ ਆਤਮਾ ਵਿੱਚ ਅਵਿਨਾਸ਼ੀ ਪਾਰ੍ਟ ਭਰਿਆ ਹੋਇਆ ਹੈ। ਉਹ ਐਕਟਰਸ ਕਰਕੇ 2-4 ਘੰਟੇ ਦਾ ਪਾਰ੍ਟ ਵਜਾਉਂਦੇ ਹਨ। ਇਹ ਤਾਂ ਆਤਮਾ ਨੂੰ ਨੈਚੁਰਲ ਪਾਰ੍ਟ ਮਿਲਿਆ ਹੋਇਆ ਹੈ ਤਾਂ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਅਤੀਇੰਦਰੀਏ ਸੁਖ ਹੁਣ ਸੰਗਮ ਦਾ ਹੀ ਗਾਇਆ ਹੋਇਆ ਹੈ। ਬਾਪ ਆਉਂਦੇ ਹਨ, 21 ਜਨਮਾਂ ਦੇ ਲਈ ਅਸੀਂ ਹਮੇਸ਼ਾ ਸੁਖੀ ਬਣਦੇ ਹਾਂ। ਖੁਸ਼ੀ ਦੀ ਗੱਲ ਹੈ ਨਾ। ਜੋ ਚੰਗੀ ਤਰ੍ਹਾਂ ਸਮਝਦੇ ਅਤੇ ਸਮਝਾਉਂਦੇ ਹਨ ਉਹ ਸਰਵਿਸ ਤੇ ਲੱਗੇ ਰਹਿੰਦੇ ਹਨ। ਕੋਈ ਬੱਚੇ ਆਪ ਹੀ ਜੇ ਕ੍ਰੋਧੀ ਹੈ ਤਾਂ ਦੂਜੇ ਵਿਚ ਵੀ ਪ੍ਰਵੇਸ਼ਤਾ ਹੋ ਜਾਂਦੀ ਹੈ। ਤਾਲੀ ਦੋ ਹੱਥ ਦੀ ਵਜਦੀ ਹੈ। ਉੱਥੇ ਇਵੇਂ ਨਹੀਂ ਹੁੰਦਾ। ਇੱਥੇ ਤੁਸੀਂ ਬੱਚਿਆਂ ਨੂੰ ਸਿਖਿਆ ਮਿਲਦੀ ਹੈ - ਕੋਈ ਕਰੋਧ ਕਰੇ ਤਾਂ ਤੁਸੀਂ ਉਸ ਤੇ ਫੁਲ ਚੜ੍ਹਾਓ। ਪਿਆਰ ਨਾਲ ਸਮਝਾਓ। ਇਹ ਵੀ ਇੱਕ ਭੂਤ ਹੈ, ਬਹੁਤ ਨੁਕਸਾਨ ਕਰ ਦੇਣਗੇ। ਕ੍ਰੋਧ ਕਦੀ ਨਹੀਂ ਕਰਨਾ ਚਾਹੀਦਾ ਹੈ। ਸਿਖਾਉਣ ਵਾਲੇ ਵਿਚ ਤਾਂ ਕ੍ਰੋਧ ਬਿਲਕੁਲ ਨਹੀਂ ਹੋਣਾ ਚਾਹੀਦਾ ਹੈ। ਨੰਬਰਵਾਰ ਪੁਰਸ਼ਾਰਥ ਕਰਦੇ ਰਹਿੰਦੇ ਹਨ। ਕਿਸੇ ਦਾ ਤੀਵਰ ਪੁਰਸ਼ਾਰਥ ਹੁੰਦਾ ਹੈ, ਕਿਸੇ ਦਾ ਠੰਡਾ। ਠੰਡੇ ਪੁਰਸ਼ਾਰਥ ਵਾਲੇ ਜਰੂਰ ਆਪਣੀ ਬਦਨਾਮੀ ਕਰਨਗੇ। ਕਿਸੇ ਵਿੱਚ ਕ੍ਰੋਧ ਹੈ ਤਾਂ ਜਿਥੇ ਜਾਂਦੇ ਹਨ ਉਥੋਂ ਕੱਢ ਦਿੰਦੇ ਹਨ। ਕੋਈ ਵੀ ਬਦਚਲਨ ਵਾਲੇ ਰਹਿ ਨਹੀਂ ਸਕਦੇ। ਇਮਤਿਹਾਨ ਜੱਦ ਪੂਰਾ ਹੋਵੇਗਾ ਤਾਂ ਸਭ ਨੂੰ ਪਤਾ ਪਵੇਗਾ। ਕੌਣ - ਕੌਣ ਕੀ ਬਣਦੇ ਹਨ, ਸਭ ਸਾਕ੍ਸ਼ਾਤ੍ਕਰ ਹੋਵੇਗਾ। ਜੋ ਜਿਵੇਂ ਦਾ ਕੰਮ ਕਰਦੇ ਹਨ, ਉਨ੍ਹਾਂ ਦੀ ਅਜਿਹੀ ਮਹਿਮਾ ਹੁੰਦੀ ਹੈ।

ਤੁਸੀਂ ਬੱਚੇ ਡਰਾਮਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹੋ। ਤੁਸੀਂ ਸਭ ਅੰਤਰਯਾਮੀ ਹੋ। ਆਤਮਾ ਅੰਦਰ ਵਿਚ ਜਾਣਦੀ ਹੈ - ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ। ਸਾਰੇ ਸ੍ਰਿਸ਼ਟੀ ਦੇ ਮਨੁਖਾਂ ਦੀ ਚਾਲ - ਚਲਨ ਦਾ, ਸਭ ਧਰਮਾਂ ਦਾ ਤੁਹਾਨੂੰ ਗਿਆਨ ਹੈ। ਉਨ੍ਹਾਂ ਨੂੰ ਕਿਹਾ ਜਾਵੇਗਾ - ਅੰਤਰਯਾਮੀ। ਆਤਮਾ ਨੂੰ ਸਭ ਪਤਾ ਲੱਗ ਗਿਆ। ਇਵੇਂ ਨਹੀਂ, ਭਗਵਾਨ ਘੱਟ - ਘੱਟ ਵਾਸੀ ਹੈ, ਉਨ੍ਹਾਂ ਨੂੰ ਜਾਨਣ ਦੀ ਕੀ ਲੋੜ ਹੈ? ਉਹ ਤਾਂ ਹੁਣ ਵੀ ਕਹਿੰਦੇ ਹਨ ਜੋ ਜਿਵੇਂ ਦਾ ਪੁਰਸ਼ਾਰਥ ਕਰਨਗੇ ਉਵੇਂ ਦਾ ਫਲ ਪਾਉਣਗੇ। ਮੈਨੂੰ ਜਾਨਣ ਦੀ ਕੀ ਲੋੜ ਹੈ। ਜੋ ਕਰਦਾ ਹੈ ਉਸ ਦੀ ਸਜ਼ਾ ਵੀ ਖੁਦ ਪਾਉਣਗੇ। ਇਵੇਂ ਚਲਣ ਚੱਲਣਗੇ ਤਾਂ ਅਧਮ ਗਤੀ ਨੂੰ ਪਾਉਣਗੇ। ਪਦ ਬਹੁਤ ਘੱਟ ਹੋ ਜਾਵੇਗਾ, ਉਸ ਸਕੂਲ ਵਿਚ ਤਾਂ ਨਾਪਾਸ ਹੋ ਜਾਂਦੇ ਹਨ ਤਾਂ ਫਿਰ ਦੂਜੇ ਵਰ੍ਹੇ ਪੜ੍ਹਦੇ ਹਨ। ਇਹ ਪੜ੍ਹਾਈ ਤਾਂ ਹੁੰਦੀ ਹੈ ਕਲਪ - ਕਲਪਾਂਤਰ ਦੇ ਲਈ। ਹੁਣ ਨਾ ਪੜ੍ਹੇ ਤਾਂ ਕਲਪ - ਕਲਪਾਂਤਰ ਨਹੀਂ ਪੜ੍ਹਨਗੇ। ਈਸ਼ਵਰੀ ਲਾਟਰੀ ਤਾਂ ਪੂਰੀ ਲੈਣੀ ਚਾਹੀਦੀ ਹੈ ਨਾ। ਇਹ ਗੱਲਾਂ ਤੁਸੀਂ ਬੱਚੇ ਸਮਝ ਸਕਦੇ ਹੋ। ਜੱਦ ਭਾਰਤ ਸੁਖਧਾਮ ਹੋਵੇਗਾ ਤੱਦ ਬਾਕੀ ਸਭ ਸ਼ਾਂਤੀਧਾਮ ਵਿੱਚ ਹੋਣਗੇ। ਬੱਚਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ - ਹੁਣ ਸਾਡੇ ਸੁਖ ਦੇ ਦਿਨ ਆਉਂਦੇ ਹਨ। ਦੀਪਮਾਲਾ ਦੇ ਦਿਨ ਨਜ਼ਦੀਕ ਹੁੰਦੇ ਹਨ ਤਾਂ ਕਹਿੰਦੇ ਹਨ ਨਾ ਬਾਕੀ ਇੰਨੇ ਦਿਨ ਹਨ ਫਿਰ ਨਵੇਂ ਕਪੜੇ ਪਾਵਾਂਗੇ। ਤੁਸੀਂ ਵੀ ਕਹਿੰਦੇ ਹੋ ਸ੍ਵਰਗ ਆ ਰਿਹਾ ਹੈ, ਅਸੀਂ ਆਪਣਾ ਸ਼ਿੰਗਾਰ ਕਰੇ ਤਾਂ ਫਿਰ ਸ੍ਵਰਗ ਵਿਚ ਚੰਗਾ ਸੁਖ ਪਾਵਾਂਗੇ। ਸਾਹੂਕਾਰ ਨੂੰ ਤਾਂ ਸਾਹੂਕਾਰੀ ਦਾ ਨਸ਼ਾ ਰਹਿੰਦਾ ਹੈ। ਮਨੁੱਖ ਬਿਲਕੁਲ ਘੋਰ ਨੀਂਦ ਵਿੱਚ ਹਨ ਫਿਰ ਅਚਾਨਕ ਪਤਾ ਪਵੇਗਾ - ਇਹ ਤਾਂ ਸੱਚ ਕਹਿੰਦੇ ਸੀ। ਸੱਚ ਨੂੰ ਤੱਦ ਸਮਝਣ ਜੱਦ ਸੱਚ ਦਾ ਸੰਗ ਹੋਵੇ। ਤੁਸੀਂ ਹੁਣ ਸੱਚ ਦੇ ਸੰਗ ਵਿਚ ਹੋ। ਤੁਸੀਂ ਸਤ ਬਣਦੇ ਹੋ ਸਤ ਬਾਪ ਦੁਆਰਾ। ਉਹ ਸਭ ਅਸੱਤ ਬਣਦੇ ਹਨ, ਅਸੱਤ ਦੁਆਰਾ। ਹੁਣ ਕੰਟਰਾਸਟ ਵੀ ਛਪਵਾ ਰਹੇ ਹਨ ਕਿ ਭਗਵਾਨ ਕੀ ਕਹਿੰਦੇ ਹਨ ਅਤੇ ਮਨੁੱਖ ਕੀ ਕਹਿੰਦੇ ਹਨ। ਮੈਗਜ਼ੀਨ ਵਿਚ ਵੀ ਪਾ ਸਕਦੇ ਹੋ। ਆਖ਼ਰੀਨ ਵਿਜੈ ਤਾਂ ਤੁਹਾਡੀ ਹੀ ਹੈ, ਜਿਨ੍ਹਾਂਨੇ ਕਲਪ ਪਹਿਲੇ ਪਦ ਪਾਇਆ ਹੈ ਉਹ ਜਰੂਰ ਪਾਉਣਗੇ। ਇਹ ਸਰਟੇਨ ਹੈ। ਉੱਥੇ ਅਕਾਲੇ ਮ੍ਰਿਤਯੁ ਹੁੰਦਾ ਨਹੀਂ। ਉਮਰ ਵੀ ਵੱਡੀ ਹੁੰਦੀ ਹੈ। ਜੱਦ ਪਵਿੱਤਰਤਾ ਸੀ ਤਾਂ ਵੱਡੀ ਉਮਰ ਸੀ। - ਪਤਿਤ ਪਾਵਨ ਪਰਮਾਤਮਾ ਬਾਪ ਹੈ ਤਾਂ ਜਰੂਰ ਉਨ੍ਹਾਂਨੇ ਹੀ ਪਾਵਨ ਬਣਾਇਆ ਹੋਵੇਗਾ। ਕ੍ਰਿਸ਼ਨ ਦੀ ਗੱਲ ਸ਼ੋਭਦੀ ਨਹੀਂ। ਪੁਰਸ਼ੋਤਮ ਸੰਗਮਯੁਗ ਤੇ ਕ੍ਰਿਸ਼ਨ ਫਿਰ ਕਿਥੋਂ ਆਵੇਗਾ। ਉਹ ਹੀ ਫੀਚਰਸ ਵਾਲਾ ਮਨੁੱਖ ਤਾਂ ਫਿਰ ਹੁੰਦਾ ਨਹੀਂ। 84 ਜਨਮ, 84 ਫੀਚਰਸ, 84 ਐਕਟੀਵਿਟੀ - ਇਹ ਬਣਾ - ਬਣਾਇਆ ਖੇਡ ਹੈ। ਉਸ ਵਿਚ ਫਰਕ ਨਹੀਂ ਪੈ ਸਕਦਾ। ਡਰਾਮਾ ਕਿਵੇਂ ਵੰਡਰਫੁਲ ਬਣਿਆ ਹੋਇਆ ਹੈ। ਆਤਮਾ ਛੋਟੀ ਬਿੰਦੀ ਹੈ, ਉਸ ਵਿਚ ਅਨਾਦਿ ਪਾਰ੍ਟ ਭਰਿਆ ਹੋਇਆ ਹੈ - ਇਸ ਨੂੰ ਕੁਦਰਤ ਕਿਹਾ ਜਾਂਦਾ ਹੈ। ਮਨੁੱਖ ਸੁਣਕੇ ਵੰਡਰ ਖਾਏਗਾ। ਪਰ ਪਹਿਲੇ ਤਾਂ ਇਹ ਪੈਗਾਮ ਦੇਣਾ ਹੈ ਕਿ ਬਾਪ ਨੂੰ ਯਾਦ ਕਰੋ। ਉਹ ਹੀ ਪਤਿਤ - ਪਾਵਨ ਹੈ, ਸਰਵ ਦਾ ਸਦਗਤੀ ਦਾਤਾ ਹੈ। ਸਤਯੁਗ ਵਿਚ ਦੁੱਖ ਦੀ ਗੱਲ ਹੁੰਦੀ ਨਹੀਂ। ਕਲਯੁਗ ਵਿਚ ਤਾਂ ਕਿੰਨਾ ਦੁੱਖ ਹੈ। ਪਰ ਇਹ ਗੱਲਾਂ ਸਮਝਣ ਵਾਲੇ ਨੰਬਰਵਾਰ ਹਨ। ਬਾਪ ਤਾਂ ਸਮਝਾਉਂਦੇ ਰਹਿੰਦੇ ਹਨ । ਤੁਸੀਂ ਬੱਚੇ ਜਾਣਦੇ ਹੋ ਸ਼ਿਵਬਾਬਾ ਆਇਆ ਹੋਇਆ ਹੈ ਸਾਨੂੰ ਪੜ੍ਹਾਉਣ, ਫਿਰ ਨਾਲ ਲੈ ਜਾਣਗੇ। ਨਾਲ ਵਿਚ ਰਹਿਣ ਵਾਲਿਆਂ ਤੋਂ ਵੀ ਬੰਧੇਲੀਆਂ ਜਿਆਦਾ ਯਾਦ ਕਰਦੀਆਂ ਹਨ। ਉਹ ਉੱਚ ਪਦ ਪਾ ਸਕਦੀਆਂ ਹਨ। ਇਹ ਵੀ ਸਮਝ ਦੀ ਗੱਲ ਹੈ ਨਾ। ਬਾਬਾ ਦੀ ਯਾਦ ਵਿਚ ਬਹੁਤ ਤੜਫਦੀਆਂ ਹਨ। ਬਾਪ ਕਹਿੰਦੇ ਹਨ ਬੱਚੇ ਯਾਦ ਦੀ ਯਾਤਰਾ ਵਿੱਚ ਰਹੋ, ਦੈਵੀਗੁਣ ਵੀ ਧਾਰਨ ਕਰੋ ਤਾਂ ਬੰਧਨ ਕੱਟਦੇ ਜਾਣਗੇ। ਪਾਪ ਦਾ ਘੜਾ ਖਤਮ ਹੋ ਜਾਵੇਗਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੀ ਚਾਲ - ਚਲਨ ਦੇਵਤਾ ਜਿਹੀ ਬਣਾਉਣੀ ਹੈ। ਕੋਈ ਵੀ ਇਵਿਲ ਬੋਲ ਮੁਖ ਤੋਂ ਨਹੀਂ ਬੋਲਣੇ ਹੈ। ਇਹ ਅੱਖਾਂ ਕਦੀ ਕ੍ਰਿਮੀਨਲ ਨਾ ਹੋਣ।

2. ਕ੍ਰੋਧ ਦਾ ਭੂਤ ਬਹੁਤ ਨੁਕਸਾਨ ਕਰਦਾ ਹੈ। ਤਾਲੀ ਦੋ ਹੱਥ ਤੋਂ ਵੱਜਦੀ ਹੈ ਇਸਲਈ ਕੋਈ ਕ੍ਰੋਧ ਕਰੇ ਤਾਂ ਕਿਨਾਰਾ ਕਰ ਲੈਣਾ ਹੈ, ਉਨ੍ਹਾਂਨੂੰ ਪਿਆਰ

ਵਰਦਾਨ:-
ਤਿਆਗ ਤਪੱਸਿਆ ਅਤੇ ਸੇਵਾ ਭਾਵ ਦੀ ਵਿਧੀ ਦਵਾਰਾ ਸਦਾ ਸਫਲਤਾ ਸਵਰੂਪ ਭਵ।

ਤਿਆਗ ਅਤੇ ਤਪੱਸਿਆ ਹੀ ਸਫਲਤਾ ਦਾ ਆਧਾਰ ਹੈ। ਤਿਆਗ ਦੀ ਭਾਵਨਾ ਵਾਲੇ ਹੀ ਸੱਚੇ ਸੇਵਾਦਾਰੀ ਬਣ ਸਕਦੇ ਹਨ। ਤਿਆਗ ਨਾਲ ਹੀ ਖੁਦ ਦਾ ਅਤੇ ਦੂਸਰਿਆਂ ਦਾ ਭਾਗ ਬਣਦਾ ਹੈ ਅਤੇ ਦ੍ਰਿੜ ਸੰਕਲਪ ਕਰਨਾ - ਇਹ ਹੀ ਤਪੱਸਿਆ ਹੈ। ਤਾਂ ਤਿਆਗ, ਤਪੱਸਿਆ ਅਤੇ ਸੇਵਾ ਭਾਵ ਨਾਲ ਅਨੇਕ ਹਦ ਦੇ ਭਾਵ ਖਤਮ ਹੋ ਜਾਂਦੇ ਹਨ। ਸੰਗਠਨ ਸ਼ਕਤੀਸ਼ਾਲੀ ਬਣਦਾ ਹੈ। ਇੱਕ ਨੇ ਕਿਹਾ ਦੂਜੇ ਨੇ ਕੀਤਾ, ਕਦੇ ਵੀ ਤੂ ਮੈਂ, ਮੇਰਾ ਤੇਰਾ ਨਾ ਆਵੇ ਤਾਂ ਸਫਲਤਾ ਸਵਰੂਪ, ਨਿਰਵਿਘਣ ਬਣ ਜਾਵੋਗੇ।

ਸਲੋਗਨ:-
ਸੰਕਲਪ ਦ੍ਵਾਰਾ ਵੀ ਕਿਸੇ ਨੂੰ ਦੁੱਖ ਨਾ ਦੇਣਾ - ਇਹ ਹੀ ਸੰਪੂਰਨ ਅਹਿੰਸਾ ਹੈ।

ਅਵਿਅਕਤ ਇਸ਼ਾਰੇ :- ਹੁਣ ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ।

ਯੋਗ ਨੂੰ ਜਵਾਲਾ ਰੂਪ ਬਣਾਉਣ ਦੇ ਲਈ ਸੈਕਿੰਡ ਵਿਚ ਬਿੰਦੀ ਸਵਰੂਪ ਬਣ ਮਨ - ਬੁੱਧੀ ਨੂੰ ਇਕਾਗ੍ਰ ਕਰਨ ਦਾ ਅਭਿਆਸ ਬਾਰ - ਬਾਰ ਕਰੋ। ਸਟਾਪ ਕਿਹਾ ਅਤੇ ਸੈਕਿੰਡ ਵਿਚ ਵਿਆਰਥ ਦੇਹ - ਭਾਨ ਤੋਂ ਮਨ - ਬੁੱਧੀ ਇਕਾਗ੍ਰ ਹੋ ਜਾਵੇ। ਅਜਿਹੀ ਕੰਟ੍ਰੋਲਿੰਗ ਪਾਵਰ ਸਾਰੇ ਦਿਨ ਵਿਚ ਯੂਜ ਕਰੋ। ਪਾਵਰਫੁੱਲ ਬ੍ਰੇਕ ਦ੍ਵਾਰਾ ਮਨ - ਬੁੱਧੀ ਨੂੰ ਕੰਟਰੋਲ ਕਰੋ, ਜਿੱਥੇ ਮਨ - ਬੁੱਧੀ ਨੂੰ ਲਗਾਉਣਾ ਚਾਹੋ ਉਥੇ ਸੈਕਿੰਡ ਵਿਚ ਲੱਗ ਜਾਵੇ।