04.11.26 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ :- ਗਿਆਨਵਾਨ ਬਣੋਂ ਤਾਂ ਧਨਵਾਨ ਬਣ ਜਾਵੋਗੇ, ਜਗਦੰਬਾ ਗਿਆਨ ਗਿਆਨੇਸ਼ਵਰੀ ਹੀ ਰਾਜ ਰਾਜੇਸ਼ਵਰੀ
ਬਣਦੀ ਹੈ"
ਪ੍ਰਸ਼ਨ:-
ਬਾਪ ਨੂੰ ਆਪਣੇ
ਬੱਚਿਆਂ ਤੇ ਤਰਸ ਪੈਂਦਾ ਹੈ ਇਸ ਲਈ ਸ੍ਰੇਸ਼ਠ ਤਕਦੀਰ ਬਣਾਉਣ ਦੇ ਲਈ ਕਿਹੜੀ ਸ਼੍ਰੀਮਤ ਦਿੰਦੇ ਹਨ?
ਉੱਤਰ:-
ਮਿੱਠੇ ਬੱਚੇ -
ਸਿਰ ਤੇ ਜੋ ਪਾਪਾਂ ਦਾ ਬੋਝਾ ਹੈ, ਉਸਨੂੰ ਮੌਤ ਤੋਂ ਪਹਿਲਾਂ ਯਾਦ ਦੀ ਯਾਤ੍ਰਾ ਤੇ ਰਹਿ ਕੇ ਉਤਾਰ ਦਵੋ।
ਕੋਈ ਵੀ ਵਿਕਰਮ ਨਹੀਂ ਕਰੋ। ਬਾਪ ਆਏ ਹਨ ਤੁਹਾਨੂੰ ਜਮਘਟਾਂ ਦੀ ਫਾਂਸੀ ਤੋਂ ਛੁਡਾਉਣ, ਇਸ ਲਈ ਹੁਣ
ਅਜਿਹਾ ਕਰਮ ਕੋਈ ਨਹੀਂ ਕਰਨਾ।
ਗੀਤ:-
ਰਾਤ ਦੇ ਰਾਹੀ
ਥੱਕ ਮੱਤ ਜਾਣਾ...
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਇਸ ਗੀਤ ਦਾ ਅਰਥ ਸਮਝਿਆ। ਬਾਪ ਆਏ ਹਨ ਭਗਤੀ ਰੂਪੀ ਰਾਤ ਦਾ
ਵਿਨਾਸ਼ ਕਰ ਦਿਨ ਸਥਾਪਨ ਕਰਨ ਕਿਉਂਕਿ ਬਾਪ ਨੂੰ ਹੀ ਬੁਲਾਉਂਦੇ ਹਨ - ਹੇ ਪਤਿਤ - ਪਾਵਨ ਆਓ। ਸਮਝਦੇ
ਹਨ ਕਿਸੇ ਵਕਤ ਅਸੀਂ ਪਾਵਨ ਸੀ, ਹੁਣ ਪਤਿਤ ਹਾਂ। ਚੀਜ ਉਹ ਮੰਗੀ ਜਾਂਦੀ ਹੈ ਜੋ ਪਹਿਲੇ ਸੀ ਹੁਣ ਨਹੀਂ
ਹੈ। ਤੁਸੀਂ ਬੱਚੇ ਜਾਣਦੇ ਹੋ ਪਵਿੱਤਰ ਦੇਵੀ - ਦੇਵਤਾਵਾਂ ਦੀ ਰਾਜਧਾਨੀ ਸੀ। ਗਿਆਨ - ਗਿਆਨੇਸ਼ਵਰੀ
ਹੀ ਫਿਰ ਰਾਜ - ਰਾਜੇਸ਼ਵਰੀ ਬਣੇਗੀ। ਜਿਵੇੰ ਜਗਤ ਅੰਬਾ, ਲਕਸ਼ਮੀ ਵੱਖ - ਵੱਖ ਹੈ। ਲਕਸ਼ਮੀ ਨੂੰ ਕਦੇ
ਜਗਤਅੰਬਾ ਨਹੀਂ ਕਹਾਂਗੇ। ਲਕਸ਼ਮੀ ਨੂੰ ਉਨ੍ਹਾਂ ਦੇ ਦੋ ਬੱਚੇ ਹੀ ਮਾਤੇਸ਼ਵਰੀ ਕਹਿਣਗੇ। ਇੱਥੇ ਜਗਦੰਬਾ
ਨੂੰ ਸਭ ਭਾਰਤਵਾਸੀ ਜੋ ਵੀ ਰਿਲੀਜਸ ਮਾਇੰਡਿਡ ਹਨ, ਸਾਰੇ ਮਾਂ ਕਹਿੰਦੇ ਹਨ। ਦੇਵੀ - ਦੇਵਤਾਵਾਂ ਦੇ
ਮੰਦਿਰਾਂ ਵਿੱਚ ਜਾਕੇ ਉਨ੍ਹਾਂ ਦੀ ਭਗਤੀ ਕਰਦੇ ਹਨ। ਹੁਣ ਤੁਹਾਨੂੰ ਪਤਾ ਪਿਆ ਹੈ ਕਿ ਅਸੀਂ ਬਹੁਤ
ਭਗਤੀ ਕੀਤੀ ਹੈ। ਦਾਨ - ਪੁੰਨ ਆਦਿ ਜਿਨਾਂ ਤੁਸੀਂ ਕੀਤਾ ਹੈ ਉਤਨਾ ਹੋਰ ਕਿਸੇ ਨੇ ਨਹੀਂ ਕੀਤਾ
ਹੋਵੇਗਾ। ਤੁਸੀਂ ਸਭ ਤੋਂ ਜਿਆਦਾ ਭਗਤੀ ਕੀਤੀ ਹੈ। ਹੁਣ ਤੁਸੀਂ ਆਪਣਾ ਯਾਦਗਰ ਜਿਉਂਦੇ ਜੀ ਵੇਖਿਆ
ਹੈ। ਆਦਿ ਦੇਵ ਅਤੇ ਆਦਿ ਦੇਵੀ ਹੈ, ਜਿਸਨੂੰ ਜਗਦੰਬਾ ਕਹਿੰਦੇ ਹਨ। ਹੁਣ ਤੁਸੀਂ ਜਾਣਦੇ ਹੋ ਜਗਤ ਅੰਬਾ
ਧਨਵਾਨ ਬਣਦੀ ਹੈ। ਤੁਸੀਂ ਉਸਦੇ ਬੱਚੇ ਹੋ ਨਾ। ਹੁਣ ਤੁਸੀਂ ਪੜ੍ਹ ਰਹੇ ਹੋ। ਉਹ ਹੈ ਗੌਡਜ ਆਫ ਨਾਲੇਜ।
ਉਸ ਨਾਲੇਜ ਨਾਲ ਕਦੇ ਰਾਜਾ - ਰਾਣੀ ਨਹੀਂ ਬਣਦੇ ਹਨ। ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਸ਼ਿਵਬਾਬਾ
ਦੇ ਬੱਚੇ ਹਾਂ ਅਤੇ ਇਹ ਹੈ ਪ੍ਰਜਾਪਿਤਾ ਬ੍ਰਹਮਾ। ਸ਼ਿਵਬਾਬਾ ਇਨ੍ਹਾਂ ਦਵਾਰਾ ਨਵੀਂ ਦੁਨੀਆਂ ਦੀ
ਸਥਾਪਨਾ ਕਰ ਰਹੇ ਹਨ। ਗਾਇਆ ਵੀ ਹੋਇਆ ਹੈ ਬ੍ਰਹਮਾ ਦਵਾਰਾ ਸਥਾਪਨਾ। ਇਸ ਨੂੰ ਚੰਗੀ ਤਰ੍ਹਾਂ ਸਮਝਕੇ
ਧਾਰਨ ਕਰਨਾ ਹੈ। ਕਹਿੰਦੇ ਹਨ ਨਾ ਸ਼ੇਰਨੀ ਦੇ ਦੁੱਧ ਦੇ ਲਈ ਸੋਨੇ ਦਾ ਬਰਤਨ ਚਾਹੀਦਾ ਹੈ। ਇਹ ਗਿਆਨ
ਵੀ ਹੈ ਪਰਮਪਿਤਾ ਪਰਮਾਤਮਾ ਦਾ। ਉਸ ਦੇ ਲਈ ਵੀ ਬੁੱਧੀ ਰੂਪੀ ਬਰਤਨ ਸੋਨੇ ਦਾ ਚਾਹੀਦਾ ਹੈ। ਨਵੀਂ
ਦੁਨੀਆਂ ਵਿੱਚ ਆਤਮਾ ਅਤੇ ਸ਼ਰੀਰ ਦੋਵੇਂ ਸੋਨੇ ਦੇ ਬਣਦੇ ਹਨ। ਹੁਣ ਤੁਹਾਡੀ ਆਤਮਾ ਸੋਨੇ ਦਾ ਬਰਤਨ
ਹੈ। ਤਾਂ ਸ਼ਰੀਰ ਵੀ ਅਜਿਹਾ ਹੀ ਹੈ। ਭਾਰਤ ਵਿੱਚ ਹੀ ਸ਼ਾਮ ਅਤੇ ਸੁੰਦਰ, ਪਤਿਤ ਅਤੇ ਪਾਵਨ ਕਹਿੰਦੇ ਹਨ।
ਦੂਸਰੇ ਕਿਸੇ ਖੰਡ ਵਿੱਚ ਇਵੇਂ ਨਹੀਂ ਕਹਿਣਗੇ ਕਿ ਸਾਨੂੰ ਪਤਿਤਾਂ ਨੂੰ ਪਾਵਨ ਬਨਾਓ ਆਕੇ। ਕਹਿੰਦੇ
ਹਨ ਦੁਖ ਤੋਂ ਛੁੱਡਾ, ਸ਼ਾਂਤੀ ਵਿੱਚ ਲੈ ਜਾਵੋ। ਵਿਵੇਕ ਵੀ ਕਹਿੰਦਾ ਹੈ ਕਿ ਅਸੀਂ ਭਾਰਤਵਾਸੀ ਪਾਵਨ
ਸੀ, ਇਨ੍ਹਾਂ ਲਕਸ਼ਮੀ - ਨਰਾਇਣ ਦਾ ਰਾਜ ਸੀ। ਭਾਵੇਂ ਕਿੰਨੇ ਵੀ ਵੱਡੇ ਆਦਮੀ ਹਨ। ਉਹ ਵੀ ਗੁਰੂ ਦੇ
ਪੈਰਾਂ ਵਿੱਚ ਡਿੱਗਦੇ ਹਨ ਕਿਉਂਕਿ ਗੁਰੂ ਨੇ ਸੰਨਿਆਸ ਧਾਰਨ ਕੀਤਾ ਹੋਇਆ ਹੈ। 5 ਵਿਕਾਰਾਂ ਨੂੰ
ਛੱਡਿਆ ਹੈ ਤਾਂ ਵਿਕਾਰੀ ਨਿਰਵਿਕਾਰੀਆਂ ਨੂੰ ਮਾਨ ਦਿੰਦੇ ਹਨ। ਪਵਿਤ੍ਰਤਾ ਦਾ ਵੀ ਮਾਨ ਹੈ। ਦਵਾਪਰ
ਤੋਂ ਰਾਜਾ - ਰਾਣੀ ਅਤੇ ਵਜ਼ੀਰ ਹੁੰਦੇ ਹਨ। ਸਤਿਯੁਗ ਵਿੱਚ ਰਾਜੇ ਰਾਣੀ ਨੂੰ ਵਜ਼ੀਰ ਹੁੰਦੇ ਨਹੀਂ। ਜਦੋਂ
ਪਤਿਤ ਰਾਜੇ - ਰਾਣੀ ਹੁੰਦੇ ਹਨ ਤਾਂ ਇੱਕ ਵਜ਼ੀਰ ਰੱਖਦੇ ਹਨ, ਹੁਣ ਤਾਂ ਬਹੁਤ ਪਤਿਤ ਹੋ ਗਏ ਹਨ ਤਾਂ
ਸੈਂਕੜੇ ਵਜ਼ੀਰ ਰੱਖਦੇ ਹਨ। ਇਹ ਹੈ ਡਰਾਮੇ ਦੀ ਭਾਵੀ। ਬਾਬਾ ਦੱਸਦੇ ਹਨ ਵੇਖੋ ਕਿਵੇਂ ਡਰਾਮੇ ਦੀ ਭਾਵੀ
ਬਣੀ ਹੋਈ ਹੈ। ਤਾਂ ਪਹਿਲਾਂ ਜਰੂਰ ਭਾਰਤ ਹੀ ਸੀ ਫਿਰ ਦੂਸਰੇ ਧਰਮ ਵਾਲੇ ਆਏ। ਬਾਪ ਸਮਝਾਉਂਦੇ ਹਨ ਇਸ
ਸਮੇਂ ਤੁਸੀਂ ਹੋ ਗਿਆਨ ਗਿਆਨੇਸ਼ਵਰੀ। ਜਗਤ ਅੰਬਾ ਹੈ ਬ੍ਰਹਮਾ ਦੀ ਬੇਟੀ, ਗੌਡਜ਼ ਆਫ਼ ਨਾਲੇਜ। ਜਗਤ ਅੰਬਾ
ਗਿਆਨਵਾਨ ਹੈ, ਜੋ ਦੂਜੇ ਜਨਮ ਵਿੱਚ ਧਨ ਲਕਸ਼ਮੀ ਬਣਦੀ ਹੈ। ਤੁਹਾਨੂੰ ਹੁਣ ਬਾਪ ਗਿਆਨ ਸਿਖਾ ਰਹੇ ਹਨ।
ਤੁਸੀਂ ਜਾਣਦੇ ਹੋ ਅਸੀਂ ਉੱਥੇ ਧਨਵਾਨ ਬਣਾਂਗੇ। ਦੁਨੀਆਂ ਵਿੱਚ ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਇਹ
ਲਕਸ਼ਮੀ - ਨਾਰਾਇਣ ਧਨਵਾਨ ਕਿਵੇਂ ਬਣੇ। ਲਕਸ਼ਮੀ - ਨਾਰਾਇਣ ਉਹ ਹੀ ਬ੍ਰਹਮਾ ਸਰਸਵਤੀ ਹਨ। ਬ੍ਰਹਮਾ
ਜਗਤ ਪਿਤਾ ਹੈ ਤਾਂ ਜਰੂਰ ਬ੍ਰਾਹਮਣ - ਬ੍ਰਾਹਮਣੀਆਂ ਬਹੁਤ ਹੋਣਗੇ। ਤੁਸੀਂ ਕਿੰਨੇ ਬ੍ਰਾਹਮਣ -
ਬ੍ਰਾਹਮਣੀਆਂ ਹੋ। ਤੁਸੀਂ ਜਾਣਦੇ ਹੋ ਅਸੀਂ ਇਸ ਗਿਆਨ ਨਾਲ ਭਵਿੱਖ ਵਿੱਚ ਅਜਿਹੇ ਧਨਵਾਨ ਬਣਾਂਗੇ।
ਇੱਕਦਮ ਗੌਡਜ਼ ਆਫ ਵੈਲਥ, ਇਸ ਤੋਂ ਜਿਆਦਾ ਵੈਲਥ ਕਿਸੇ ਦੇ ਕੋਲ ਹੋ ਨਹੀਂ ਸਕਦੀ ਇਸਲਈ ਗਾਇਆ ਜਾਂਦਾ
ਹੈ - ਨਾਲੇਜ ਇਜ਼ ਸੌਰਸ ਆਫ ਇਨਕਮ, ਜੱਜ, ਬੈਰਿਸਟਰ ਆਦਿ ਨਾਲੇਜ ਨਾਲ ਬਣਦੇ ਹਨ ਨਾ। ਤਾਂ ਇਹ ਇਨਕਮ
ਹੈ ਨਾ। ਕਿਸੇ - ਕਿਸੇ ਡਾਕਟਰ ਨੂੰ ਇੱਕ - ਇੱਕ ਕੇਸ ਦਾ ਲੱਖ ਰੁਪਈਆ ਮਿਲਦਾ ਹੈ। ਕੋਈ ਰਾਜਾ - ਰਾਣੀ
ਜਾਂ ਪ੍ਰਿੰਸ ਬੀਮਾਰ ਹੋਇਆ, ਡਾਕਟਰ ਨੇ ਬੀਮਾਰੀ ਤੋਂ ਛੁਡਾਇਆ ਤਾਂ ਖੁਸ਼ੀ ਵਿੱਚ ਆਕੇ ਵੱਡਾ - ਵੱਡਾ
ਮਕਾਨ ਬਣਾਉਣ ਲਈ ਪੈਸਾ ਦੇ ਦਿੰਦੇ ਹਨ। ਕਿੰਨੀ ਇਨਕਮ ਹੋਈ। ਤਾਂ ਪੜ੍ਹਾਈ ਨਾਲ ਹੀ ਪਦਵੀ ਪਾਉਂਦੇ ਹਨ।
ਇਹ ਤੁਹਾਡੀ ਪੜ੍ਹਾਈ ਵੀ ਹੈ, ਧੰਧਾ ਵੀ ਹੈ।
ਤੁਸੀਂ ਮਿੱਠੇ ਬੱਚੇ ਹੁਣ
ਸੌਦਾ ਕਰਨ ਆਏ ਹੋ। ਕਖੱਪਣ ਦੇ ਲੱਖ ਕਮਾਉਂਦੇ ਹੋ। ਬਾਪ ਅਵਿਨਾਸ਼ੀ ਸਰਜਨ ਵੀ ਹੈ, ਸਦੈਵ ਹੈਲਦੀ ਬਣਨ
ਦੇ ਲਈ ਬਾਬਾ ਯੋਗ ਸਿਖਾ ਰਹੇ ਹਨ। ਬਾਬਾ ਕਹਿੰਦੇ ਹਨ ਮੈਂ ਗਾਰੰਟੀ ਕਰਦਾ ਹਾਂ - ਤੁਸੀਂ ਏਵਰਹੇਲਦੀ
21 ਜਨਮਾਂ ਦੇ ਲਈ ਬਣੋਗੇ। ਤਾਂ ਅਜਿਹੇ ਸਰਜਨ ਦੀ ਦਵਾਈ ਮਤਲਬ ਸ਼੍ਰੀਮਤ ਤੇ ਕਿਉਂ ਨਹੀਂ ਚਲਣਾ ਚਾਹੀਦਾ।
ਬਾਪ ਦੀ ਮੱਤ ਮੰਨੋ। ਮੈਨੂੰ ਯਾਦ ਕਰੋ। ਕਹਿੰਦੇ ਹਨ ਨਾ ਸਿਮਰ - ਸਿਮਰ ਸੁਖ ਪਾਵੋ, ਕਲਾਹ ਕਲੇਸ਼
ਮਿਟਣ ਸਭ ਤਨ ਦੇ। ਭਗਤੀਮਾਰਗ ਵਿੱਚ ਕੋਈ ਕਲਾਹ - ਕਲੇਸ਼ ਮਿਟਦਾ ਨਹੀਂ ਹੈ। ਬਹੁਤ ਸੰਨਿਯਾਸੀ ਲੋਕੀ
ਵੀ ਬਿਮਾਰੀ ਵਿੱਚ ਅਧਰੰਗ ਵਿੱਚ ਪਏ ਰਹਿੰਦੇ ਹਨ। ਜਿਵੇਂ ਪਾਗਲ ਹੋ ਜਾਂਦੇ ਹਨ। ਤੁਸੀਂ ਬੱਚੇ ਜਾਣਦੇ
ਹੋ ਬਾਪ ਦੀ ਸ਼੍ਰੀਮਤ ਤੇ ਚੱਲਾਂਗੇ ਤਾਂ ਅਸੀਂ ਏਵਰਹੇਲਦੀ ਬਣਾਂਗੇ। ਉੱਥੇ ਉਮਰ ਏਵਰੇਜ 125 - 150
ਵਰ੍ਹੇ ਰਹਿੰਦੀ ਹੈ। ਇਵੇਂ ਨਹੀਂ ਕਿ ਦਵਾਪਰ ਵਿੱਚ ਇੱਕਦਮ 35 ਵਰ੍ਹਿਆਂ ਦੀ ਹੋ ਜਾਂਦੀ ਹੈ। ਨਹੀਂ,
ਪਹਿਲਾਂ 100 - 125 ਹੋਵੇਗੀ। ਫਿਰ 70 - 80 ਦੀ ਹੋਵੇਗੀ, ਹੁਣ ਤੇ 35 - 40 ਦੀ ਆਕੇ ਪੁੱਜੀ ਹੈ।
ਛੋਟੇਪਨ ਵਿੱਚ ਹੀ ਮਰ ਜਾਂਦੇ ਹਨ ਕਿਉਂਕਿ ਭੋਗੀ ਹਨ। ਤੁਸੀਂ ਜਾਣਦੇ ਹੋ ਹੁਣ ਭੋਗੀ ਤੋਂ ਯੋਗੀ ਬਣ
ਰਹੇ ਹਾਂ। ਉੱਥੇ ਉੱਮਰ ਇੰਨੀ ਵੱਡੀ ਹੋਵੇਗੀ ਜੋ ਅਕਾਲੇ ਮ੍ਰਿਤੂ ਕਦੇ ਹੋਵੇਗੀ ਨਹੀਂ। ਬਾਪ ਸਮ੍ਰਿਤੀ
ਦਵਾਉਂਦੇ ਹਨ, ਤੁਹਾਨੂੰ ਕਿੰਨਾਂ ਰਾਜਭਾਗ ਸੀ। ਹੁਣ ਰਾਵਣ ਨੇ ਲੁੱਟ ਲਿਆ। ਉੱਥੇ ਇਹ ਮੰਦਿਰ ਆਦਿ
ਹੁੰਦੇ ਨਹੀਂ। ਤੁਹਾਡਾ ਸਲੋਗਣ ਵੀ ਹੈ - ਭਾਰਤ ਦਾ ਆਦਿ - ਸਨਾਤਨ ਦੇਵੀ - ਦੇਵਤਾ ਧਰਮ ਜਿੰਦਾਬਾਦ,
ਬਾਕੀ ਸਭ ਮੁਰਦਾਬਾਦ ਮਤਲਬ ਅਨੇਕ ਧਰਮ ਵਿਨਾਸ਼। ਉੱਥੇ ਸਿਰ੍ਫ ਇੱਕ ਹੀ ਭਾਰਤ ਖੰਡ ਸੀ। ਇੱਕ ਖੰਡ
ਵਿੱਚ ਮਨੁੱਖ ਵੀ ਜਰੂਰ ਘੱਟ ਹੋਣਗੇ। ਤੁਸੀਂ ਲਿਖ ਸਕਦੇ ਹੋ ਥੋੜ੍ਹੇ ਸਮੇਂ ਵਿੱਚ ਭਾਰਤ ਦੀ ਆਬਾਦੀ 9
ਲੱਖ ਰਹਿ ਜਾਵੇਗੀ ਬਾਕੀ ਸਭ ਖ਼ਤਮ ਹੋ ਜਾਣਗੇ। ਇੱਕ ਧਰਮ ਦੀ ਸਥਾਪਨਾ ਹੁਣ ਹੋ ਰਹੀ ਹੈ। ਨਿਊ ਡੀ. ਟੀ
. ਰਾਜ ਵਿੱਚ ਇੱਕ ਹੀ ਭਾਸ਼ਾ, ਇੱਕ ਹੀ ਰਸਮ - ਰਿਵਾਜ਼ ਹੋਵੇਗਾ। ਇੱਥੇ ਹਰ ਕਿਸੇ ਦੀ ਰਸਮ ਆਪਣੀ। ਉੱਥੇ
ਵਨ ਰਾਜ, ਵਨ ਕਮਿਊਨਟੀ ਸੀ। ਤੁਸੀਂ ਅਜਿਹੇ ਸਲੋਗਣ ਅਖ਼ਬਾਰ ਵਿੱਚ ਵੀ ਦੇ ਸਕਦੇ ਹੋ। ਬਾਬਾ ਤੋਂ ਰਾਏ
ਲੈਂਦੇ ਹਨ ਕਿ ਪੈਸਾ ਖ਼ਰਚ ਕੇ ਅਖਬਾਰ ਵਿੱਚ ਪਾਈਏ? ਬਾਬਾ ਕਹਿਣਗੇ ਭਾਵੇਂ ਪਾਵੋ। ਮਨੁੱਖਾਂ ਨੂੰ ਪਤਾ
ਚੱਲੇ ਕਿ ਕੀ ਹੋ ਰਿਹਾ ਹੈ। ਕਹਿੰਦੇ ਵੀ ਹਨ ਕ੍ਰਾਈਸਟ ਤੋਂ 3 ਹਜਾਰ ਵਰ੍ਹੇ ਪਹਿਲਾਂ ਸਵਰਗ ਸੀ। ਵੰਨ
ਰਿਲੀਜਨ, ਵੰਨ ਕਮਿਊਨਿਟੀ ਸੀ, ਸੂਰਜਵੰਸ਼ੀ ਦੇਵੀ - ਦੇਵਤਾਵਾਂ ਦੀ। ਇਸ ਮਹਾਭਾਰਤ ਲੜ੍ਹਾਈ ਦੇ ਬਾਦ
ਸਵਰਗ ਦੇ ਗੇਟ ਖੁਲ੍ਹੇ ਸਨ। ਅਖਬਾਰ ਵਿੱਚ ਪਾਵੋ ਨਾਮ ਬੀ . ਕੇ. ਦਾ ਹੋਵੇ। ਲੇਕਿਨ ਬੀ . ਕੇ. ਤਾਂ
ਕਹਿਲਾ ਸਕਦੇ ਹਨ ਜੇਕਰ ਪਵਿੱਤਰ ਰਹਿਣ। ਬਾਪ ਨੂੰ ਬੁਲਾਇਆ ਹੈ। ਹੁਣ ਬਾਪ ਆਏ ਹਨ ਤਾਂ ਹੁਣ ਬਾਪ ਨਾਲ
ਪ੍ਰੀਤਿਗਿਆ ਕਰੋ। ਭਗਤੀਮਾਰਗ ਵਿੱਚ ਕਿੰਨੇ ਧੱਕੇ ਖਾਂਦੇ, ਯਗ, ਤਪ, ਦਾਨ ਆਦਿ ਕੀਤਾ। ਪਹਿਲਾਂ ਇੱਕ
ਸ਼ਿਵ ਦੀ ਭਗਤੀ ਕਰਦੇ ਸਨ ਫਿਰ ਦੇਵਤਾਵਾਂ ਦੀ, ਹੁਣ ਤਾਂ ਵਿਭਚਾਰੀ ਬਣ ਪਏ ਹਨ। ਹੁਣ ਬਾਪ ਤੁਹਾਨੂੰ
ਸਭ ਦੁੱਖਾਂ ਤੋਂ ਛੁਡਾਉਂਦੇ ਹਨ। ਬਾਪ ਤੁਸੀਂ ਬੱਚਿਆਂ ਨੂੰ ਨਾਲੇਜ ਦੇ ਕਿੰਨਾਂ ਉੱਚ, ਮਨੁੱਖ ਤੋਂ
ਦੇਵਤਾ ਬਨਾਉਂਦੇ ਹਨ। ਸਤਿਯੁਗ ਵਿੱਚ ਤੁਹਾਡੇ ਕੋਲ ਸਭ ਕੁਝ ਸੋਨੇ ਦਾ ਹੋਵੇਗਾ। ਬਾਪ ਤੁਹਾਨੂੰ
ਸ਼੍ਰੀਮਤ ਦੇਕੇ ਸਵਰਗ ਦਾ ਮਾਲਿਕ ਬਨਾਉਂਦੇ ਹਨ। ਤੁਸੀਂ ਫਿਰ ਸ਼੍ਰੀਮਤ ਤੇ ਕਿਉਂ ਨਹੀਂ ਚਲਦੇ ਹੋ। ਬਾਪ
ਜਮਘਟਾਂ ਦੀ ਫਾਂਸੀ ਤੋਂ ਛੁਡਾਉਂਦੇ ਹਨ, ਗਰਭ ਜੇਲ੍ਹ ਦੀਆਂ ਸਜ਼ਾਵਾਂ ਤੋਂ ਛੁਡਾਉਂਦੇ ਹਨ। ਤੁਸੀਂ
ਸਵਰਗ ਵਿੱਚ ਵੀ ਗਰਭ ਮਹਿਲ ਵਿੱਚ ਰਹਿੰਦੇ ਹੋ। ਇੱਥੇ ਹੈ ਜੇਲ੍ਹ ਕਿਉਂਕਿ ਮਨੁੱਖ ਪਾਪ ਕਰਮ ਕਰਦੇ ਹਨ।
ਉੱਥੇ 5 ਵਿਕਾਰ ਹੀ ਨਹੀਂ ਫਿਰ ਵੀ ਰਾਜਾ - ਰਾਣੀ ਪ੍ਰਜਾ ਦੇ ਮਰਤਬੇ ਵਿੱਚ ਤਾਂ ਫਰਕ ਹੋਵੇਗਾ ਨਾ।
ਪੈਸਾ ਕਮਾਉਣ ਦੇ ਲਈ ਮਨੁੱਖ ਮਿਹਨਤ ਤਾਂ ਕਰਦੇ ਹਨ ਨਾ। ਉੱਥੇ ਵਜ਼ੀਰ ਨਹੀਂ ਕਿਉਂਕਿ ਤੁਸੀਂ ਇਥੋਂ ਦੀ
ਪ੍ਰਾਲਬੱਧ ਪਾਉਂਦੇ ਹੋ। ਹੁਣ ਬਾਪ ਕਹਿੰਦੇ ਹਨ ਬੱਚੇ ਹੁਣ ਸ਼੍ਰੀਮਤ ਤੇ ਚੱਲੋ। ਮੈਂ ਦੂਰਦੇਸ਼ ਤੋਂ
ਆਇਆ ਹਾਂ - ਪਤਿਤ ਸ਼ਰੀਰ ਵਿੱਚ, ਪਤਿਤ ਰਾਜ ਵਿੱਚ। ਇਹ ਹੈ ਰਾਵਣ ਦਾ ਦੇਸ਼, ਤੁਸੀਂ ਬੱਚਿਆਂ ਨੂੰ ਆਕੇ
ਵਰਸਾ ਦਿੰਦਾ ਹਾਂ। ਅਜਿਹੇ ਬਾਪ ਦੀ ਆਗਿਆ ਨਾ ਮੰਨਣਾ, ਉਹ ਤੇ ਕਪੂਤ ਹੋਇਆ। ਵਿਕਾਰ ਦੇ ਲਈ ਇਤਨੇ
ਥੋੜ੍ਹੀ ਨਾ ਹੈਰਾਨ ਹੋਣਾ ਚਾਹੀਦਾ ਹੈ। ਬਾਬਾ ਕਹਿੰਦੇ ਹਨ - ਇਹ ਵਿਕਾਰ ਦੁਖ ਦੇਣ ਵਾਲੇ ਹਨ। ਪਤਿਤਾਂ
ਨੂੰ ਪਾਵਨ ਬਣਾਉਣਾ - ਇਹ ਮੇਰਾ ਕੰਮ ਹੈ। ਕਿੰਨਾਂ ਪਿਆਰ ਨਾਲ ਸਮਝਾਉਂਦੇ ਹਨ - ਖਾਓ, ਪਿਓ ਸੁਖੀ ਰਹੋ,
ਇਹ ਯਾਦ ਰੱਖੋ ਸ਼ਿਵਬਾਬਾ ਦੇ ਕੋਲ ਆਏ ਹਾਂ, ਉਨ੍ਹਾਂ ਤੋਂ ਸਾਡੀ ਪਾਲਣਾ ਹੁੰਦੀ ਹੈ। ਜੇਕਰ ਮਿਤ੍ਰ
ਸਬੰਧੀਆਂ ਆਦਿ ਦੀ ਚੀਜ਼ ਪਹਿਣੋਗੇ ਤਾਂ ਉਹ ਯਾਦ ਆਉਣਗੇ, ਪਦਵੀ ਵੀ ਭ੍ਰਿਸ਼ਟ ਹੋ ਜਾਵੇਗੀ। ਇਥੋਂ
ਸ਼ਿਵਬਾਬਾ ਦੇ ਭੰਡਾਰੇ ਤੋਂ, ਪਤਿਤ - ਪਾਵਨ ਬਾਪ ਦੇ ਯਗ ਵਿਚੋਂ ਪਰਵਰਿਸ਼ ਹੋਣੀ ਹੈ, ਨਾ ਕਿ ਪਤਿਤ ਘਰ
ਤੋਂ। ਹੋਰ ਕਿਸੇ ਦੀ ਚੀਜ਼ ਹੋਵੇਗੀ ਤਾਂ ਉਹ ਯਾਦ ਆਵੇਗਾ। ਉਸਦੇ ਲਈ ਗਾਇਨ ਹੈ ਅੰਤਕਾਲ ਜੋ ਇਸਤ੍ਰੀ
ਸਿਮਰੇ� ਕਿੰਨੀ ਚੰਗੀ ਅਵਸਥਾ ਹੋਣੀ ਚਾਹੀਦੀ ਹੈ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਬੁੱਧੀ ਤੋਂ ਸਮਝਣਾ
ਹੈ ਕਿ ਇਹ ਸਭ ਖ਼ਤਮ ਹੋਏ ਪਏ ਹਨ। ਸਾਡਾ ਤੇ ਇੱਕ ਬਾਬਾ ਹੈ। ਹੁਣ ਬਾਪ ਦੀ ਕਦੇ ਮਾਲਾ ਸਿਮਰੀ ਜਾਂਦੀ
ਹੈ ਕੀ? ਮੈਂ ਤੁਸੀਂ ਬੱਚਿਆਂ ਨੂੰ ਸਮ੍ਰਿਤੀ ਦਵਾਉਂਦਾ ਹਾਂ ਕਿ ਮੈਨੂੰ ਯਾਦ ਕਰੋ, ਤੁਹਾਨੂੰ ਬਹੁਤ
ਬਲ ਮਿਲੇਗਾ, ਵਿਕਰਮ ਵਿਨਾਸ਼ ਹੋਣਗੇ, ਬਲਵਾਨ ਬਣ ਜਾਵੋਗੇ। ਇਹ ਲਕਸ਼ਮੀ - ਨਾਰਾਇਣ ਬਲਵਾਨ ਹਨ ਨਾ। ਜੋ
ਬਲਵਾਨ ਹੁੰਦੇ ਹਨ ਉਹ ਰਾਜਾਈ ਪਾਉਂਦੇ ਹਨ। ਬਾਬਾ ਆਪਣਾ ਮਿਸਾਲ ਦੱਸਦੇ ਹਨ। ਮੈਂ 12 ਗੁਰੂ ਕੀਤੇ,
ਗੁਰੂ ਨੇ ਕਿਹਾ ਸਵੇਰੇ ਨੂੰ ਉੱਠਕੇ 1000 ਮਾਲਾਵਾਂ ਜਪੋ। ਅਸੀਂ ਕਹਿੰਦੇ ਸੀ ਕੋਈ ਹੋਰ ਸਮਾਂ ਦੱਸੋ।
ਸਾਰਾ ਦਿਨ ਧੰਧਾ - ਧੋਰੀ ਨਾਲ ਥੱਕ ਜਾਂਦੇ ਹਾਂ। ਜਿਵੇੰ ਤੁਸੀਂ ਵੀ ਕਹਿੰਦੇ ਹੋ - ਬਾਬਾ ਸਵੇਰੇ
ਉੱਠ ਨਹੀਂ ਸਕਦੇ। ਬਾਪ ਕਹਿੰਦੇ ਹਨ - ਇਵੇਂ ਨਾ ਕਹੋ ਅਸੀਂ ਪਵਿੱਤਰ ਨਹੀਂ ਰਹਿ ਸਕਦੇ, ਯਾਦ ਵਿੱਚ
ਨਹੀਂ ਰਹਿ ਸਕਦੇ। ਯਾਦ ਨਹੀਂ ਕਰਾਂਗੇ ਤਾਂ ਵਿਕਰਮ ਵਿਨਾਸ਼ ਕਿਵੇਂ ਹੋਣਗੇ। ਤੁਹਾਨੂੰ ਤਮੋਪ੍ਰਧਾਨ
ਤੋਂ ਸਤੋਪ੍ਰਧਾਨ ਜਰੂਰ ਬਣਨਾ ਹੈ। ਇਹ ਅੰਤਿਮ ਜਨਮ ਹੈ ਜਰੂਰ ਪਵਿੱਤਰ ਬਣੋ। ਬਾਪ ਦੀ ਸ਼੍ਰੀਮਤ ਤੇ ਨਹੀਂ
ਚੱਲੋਗੇ ਤਾਂ ਕੀ ਪਦਵੀ ਪਾਵੋਗੇ। ਅੱਧਾਕਲਪ ਤੋਂ ਮੈਨੂੰ ਬੁਲਾਇਆ। ਹੁਣ ਮੈਂ ਕਹਿੰਦਾ ਹਾਂ ਪਾਵਨ ਬਣਕੇ
ਮੈਨੂੰ ਯਾਦ ਕਰੋ। ਦੂਜਿਆਂ ਨੂੰ ਵੀ ਰਾਹ ਦੱਸਦੇ ਰਹੋ, ਮੈਸੇਜ ਦਿੰਦੇ ਰਹੋ। ਬਾਪ ਕਹਿੰਦੇ ਹਨ
ਮਨਮਨਾਭਵ। ਮੌਤ ਸਾਹਮਣੇ ਖੜ੍ਹਾ ਹੈ। ਤੁਹਾਨੂੰ ਹੀ ਮੈਂਸਜਰ ਅਤੇ ਪੈਗੰਬਰ ਕਿਹਾ ਜਾਂਦਾ ਹੈ। ਤੁਸੀਂ
ਬ੍ਰਾਹਮਣਾਂ ਦੇ ਸਿਵਾਏ ਕੋਈ ਮੈਂਸਜਰ ਬਣ ਨਹੀਂ ਸਕਦਾ। ਪਤਿਤ - ਪਾਵਨ ਸ਼ਿਵਬਾਬਾ ਆਉਂਦੇ ਹਨ। ਕਿਸ
ਵਿੱਚ ਪ੍ਰਵੇਸ਼ ਕਰਦੇ ਹਨ, ਇਹ ਵੀ ਲਿਖਿਆ ਹੋਇਆ ਹੈ। ਬ੍ਰਹਮਾ ਦਵਾਰਾ ਸਥਾਪਨਾ। ਇਹ ਸਮਝਦੇ ਥੋੜ੍ਹੀ
ਨਾ ਹਨ। ਸੁਖਸ਼ਮਵਤਨ ਵਿੱਚ ਪ੍ਰਜਾਪਿਤਾ ਬ੍ਰਹਮਾ ਹੋਵੇਗਾ ਕੀ? ਇੱਥੇ ਹੀ ਪਤਿਤ ਤੋਂ ਪਾਵਨ ਬਣਦੇ ਹਨ।
ਸਾਈਲੈਂਸ ਬਲ ਨਾਲ ਸਥਾਪਨਾ ਹੁੰਦੀ ਹੈ, ਸਾਇੰਸ ਬਲ ਨਾਲ ਵਿਨਾਸ਼। ਸਾਰੇ ਕਹਿੰਦੇ ਹਨ ਸ਼ਾਂਤੀ ਕਿਵੇਂ
ਮਿਲੇ। ਹੁਣ ਆਤਮਾ ਤੇ ਹੈ ਹੀ ਸ਼ਾਂਤ ਸ੍ਵਰੂਪ। ਇੱਥੇ ਆਏ ਹਨ ਪਾਰਟ ਵਜਾਉਣ, ਇੱਥੇ ਸ਼ਾਂਤ ਕਿਵੇਂ
ਰਹਿਣਗੇ। ਉਹ ਸ਼ਾਂਤੀ ਸ਼ਾਂਤੀਧਾਮ ਵਿੱਚ ਮਿਲੇਗੀ, ਇੱਥੇ ਤਾਂ ਦੁਖ ਮਿਲੇਗਾ। ਸਤਿਯੁਗ ਵਿੱਚ ਸੁਖ ਅਤੇ
ਸ਼ਾਂਤੀ ਦੋਵੇਂ ਹੋਣਗੇ।
ਹੁਣ ਤੁਸੀਂ ਬੱਚੇ ਇੱਥੇ
ਸਨਮੁੱਖ ਸੁਣਦੇ ਹੋ। ਬਾਪ ਕਹਿੰਦੇ ਹਨ - ਪਤਿਤ ਮੈਨੂੰ ਕਦੇ ਨਾ ਮਿਲਣ। ਨਹੀਂ ਤਾਂ ਲੈ ਆਉਣ ਵਾਲੀ
ਬ੍ਰਾਹਮਣੀ ਤੇ ਪਾਪ ਚੜ੍ਹੇਗਾ ( ਇੰਦਰ ਸਭਾ ਦੀ ਪਰੀ ਦਾ ਮਿਸਾਲ ) ਅਸਲ ਵਿੱਚ ਇੰਦ੍ਰ ਸਭਾ ਇਹ ਹੈ।
ਇਹ ਗਿਆਨ ਸਬਜ ਪਰੀਆਂ, ਪੁਖ਼ਰਾਜ ਪਰੀਆਂ ਹਨ। ਤਾਂ ਹੋਰ ਵੀ ਧੱਕਾ ਲੱਗੇਗਾ। ਬਾਬਾ ਸਖ਼ਤ ਮਨਾ ਕਰਦੇ ਹਨ।
ਕਿਸੇ ਪਤਿਤ ਨੂੰ ਲੈ ਨਹੀਂ ਆਉਣਾ ਹੈ। ਪਹਿਲੋਂ ਬਾਬਾ ਸਦਾ ਪੁੱਛਦੇ ਸਨ ਕਿ ਪ੍ਰੀਤਿਗਿਆ ਕੀਤੀ ਹੈ।
ਕਹਿੰਦੇ ਸਨ ਪੁਰਸ਼ਾਰਥ ਕਰ ਰਿਹਾ ਹਾਂ। ਜਦੋਂ ਪੱਕਾ ਨਿਸ਼ਚੇ ਹੋਵੇ ਤਾਂ ਮਿਲੇ। ਜੇਕਰ ਮਿਲਕੇ ਵਿਕਾਰ
ਵਿੱਚ ਗਿਆ ਤਾਂ ਸੌ ਗੁਣਾਂ ਸਜ਼ਾ ਮਿਲੇਗੀ। ਬਾਪ ਸਮਝੇਗਾ ਸ਼ਾਇਦ ਇਨਾਂ ਦੀ ਤਕਦੀਰ ਵਿੱਚ ਨਹੀਂ ਹੈ।
ਬਾਪ ਤੇ ਤਦਬੀਰ ਦੱਸਦੇ ਹਨ ਤਕਦੀਰ ਬਣਾਉਣ ਦੇ ਲਈ। ਫਿਰ ਅਜਿਹੇ ਬਾਪ ਦਾ ਕਹਿਣਾ ਨਾ ਮੰਨਨ ਤਾਂ ਕੀ
ਗਤੀ ਹੋਵੇਗੀ! ਬਾਪ ਨੂੰ ਤਰਸ ਪੇਂਦਾ ਹੈ, ਬਾਪ ਕਹਿੰਦੇ ਹਨ - ਆਪਣੇ ਨੂੰ ਕਰੈਕਟ ਕਰਦੇ ਜਾਓ। ਇਵੇਂ
ਨਾ ਹੋਵੇ ਚਲਦੇ - ਚਲਦੇ ਮਰ ਜਾਵੋ। ਡਰ ਰਹਿਣਾ ਚਾਹੀਦਾ, ਅਸੀਂ ਬਾਪ ਨੂੰ ਯਾਦ ਕਰ ਪਾਪਾਂ ਦਾ ਬੋਝਾ
ਉਤਾਰੀਏ। ਅੱਛਾ!
ਸਭ ਦੀ ਸਦਗਤੀ ਕਰਨ ਵਾਲਾ
ਇੱਕ ਹੀ ਸ਼ਿਵਬਾਬਾ ਹੈ, ਉਨ੍ਹਾਂ ਦਾ ਤੇ ਫੋਟੋ ਕੱਢ ਨਹੀਂ ਸਕਦੇ ਉਨ੍ਹਾਂਨੂੰ ਦਿਵਿਯ ਦ੍ਰਿਸ਼ਟੀ ਨਾਲ
ਹੀ ਵੇਖ ਸਕਦੇ ਹਾਂ। ਬਾਕੀ ਜਾਣਿਆ ਜਾ ਸਕਦਾ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਅਜਿਹੀ
ਅਵੱਸਥਾ ਬਨਾਉਣੀ ਹੈ ਜੋ ਅੰਤਕਾਲ ਵਿੱਚ ਇੱਕ ਬਾਪ ਦੀ ਯਾਦ ਆਵੇ ਦੂਜਾ ਕੋਈ ਯਾਦ ਨਹੀਂ ਆਵੇ, ਬੁੱਧੀ
ਵਿੱਚ ਰਹੇ ਇਹ ਸਭ ਵਿਨਾਸ਼ ਹੋਣ ਵਾਲਾ ਹੈ
2. ਆਪਣੇ ਆਪ ਨੂੰ ਕਰੈਕਟ
ਕਰਨਾ ਹੈ, ਇਸ ਅੰਤਿਮ ਜਨਮ ਵਿੱਚ ਪਵਿੱਤਰ ਜਰੂਰ ਬਣਨਾ ਹੈ। ਡਰ ਰੱਖਣਾ ਹੈ ਕਿ ਸਾਡੇ ਤੋਂ ਕੋਈ ਪਾਪ
ਕਰਮ ਨਾ ਹੋ ਜਾਵੇ।
ਵਰਦਾਨ:-
ਡਰਾਮੇ ਦੀ ਢਾਲ ਨੂੰ ਸਾਮ੍ਹਣੇ ਰੱਖ ਖੁਸ਼ੀ ਦੀ ਖੁਰਾਕ ਖਾਣ ਵਾਲੇ ਸਦਾ ਸ਼ਕਤੀਸ਼ਾਲੀ ਭਵ।
ਖੁਸ਼ੀ ਰੂਪੀ ਭੋਜਨ ਆਤਮਾ
ਨੂੰ ਸ਼ਕਤੀਸ਼ਾਲੀ ਬਣਾ ਦਿੰਦਾ ਹੈ, ਕਹਿੰਦੇ ਵੀ ਹਨ - ਖੁਸ਼ੀ ਜਿਹੀ ਖੁਰਾਕ ਨਹੀਂ। ਇਸ ਦੇ ਲਈ ਡਰਾਮੇ
ਦੀ ਢਾਲ ਨੂੰ ਚੰਗੀ ਤਰ੍ਹਾਂ ਨਾਲ ਕੰਮ ਵਿਚ ਲਗਾਓ। ਜੇਕਰ ਸਦਾ ਡਰਾਮਾ ਦੀ ਸਮ੍ਰਿਤੀ ਰਹੇ ਤਾਂ ਕਦੇ
ਵੀ ਮੁਰਝਾ ਨਹੀਂ ਸਕਦੇ, ਖੁਸ਼ੀ ਗਾਇਬ ਹੋ ਨਹੀਂ ਸਕਦੀ ਕਿਉਂਕਿ ਇਹ ਡਰਾਮਾ ਕਲਿਆਣਕਾਰੀ ਹੈ ਇਸਲਈ
ਅਕਲਿਆਣਕਾਰੀ ਦ੍ਰਿਸ਼ ਵਿਚ ਵੀ ਕਲਿਆਣ ਸਮਾਇਆ ਹੋਇਆ ਹੈ, ਅਜਿਹਾ ਸਮਝ ਸਦਾ ਖੁਸ਼ ਰਹੋਗੇ।
ਸਲੋਗਨ:-
ਪਰਚਿੰਤਨ ਅਤੇ
ਪ੍ਰਦਰਸ਼ਨ ਦੀ ਧੂਲ ਤੋਂ ਦੂਰ ਰਹਿਣ ਵਾਲੇ ਹੀ ਸੱਚੇ ਅਮੁੱਲ ਹੀਰੇ ਹਨ।
ਇਹ ਅਵਿਅਕਤ ਇਸ਼ਾਰੇ -
ਬ੍ਰਹਮਾ ਬਾਪ ਸਮਾਨ ਸੰਪੰਨ ਅਤੇ ਸੰਪੂਰਨ ਸਥਿਤੀ ਦਾ ਅਨੁਭਵ ਕਰੋ।
ਸੰਪੰਨਤਾ ਅਤੇ ਸੰਪੂਰਨਤਾ
ਨੂੰ ਪ੍ਰਾਪਤ ਕਰਨ ਦੇ ਲਈ ਦੇਹ ਦੇ ਅਭਿਮਾਨ ਤੋਂ ਸੰਪੂਰਨ ਸਮਰਪਣ ਹੋਣਾ ਹੈ। ਦੇਹ ਦੀ ਅਭਿਮਾਨ
ਬਿਲਕੁਲ ਹੀ ਟੁੱਟ ਜਾਵੇ ਤਾਂ ਕਿਹਾ ਜਾਵੇਗਾ ਸਰਵ ਸਮਰਪਣਮਯ ਜੀਵਨ, ਅਜਿਹੇ ਜੋ ਸਰਵ ਤਿਆਗੀ, ਸਰਵ
ਸਮਰਪਣ ਜੀਵਨ ਵਾਲੇ ਹਨ ਉਨ੍ਹਾਂ ਦੀ ਹੀ ਸੰਪੂਰਨ ਅਵਸਥਾ ਗਾਈ ਜਾਂਦੀ ਹੈ ਅਤੇ ਜਦੋਂ ਸੰਪੂਰਨ ਬਣ
ਜਾਣਗੇ ਤਾਂ ਨਾਲ ਜਾਵੋਗੇ।