04.12.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਹਾਨੂੰ ਹੁਣ ਬਾਪ ਦੁਆਰਾ ਦਿਵਯ ਦ੍ਰਿਸ਼ਟੀ ਮਿਲੀ ਹੈ , ਉਸ ਦਿਵਯ ਦ੍ਰਿਸ਼ਟੀ ਤੋਂ ਹੀ ਤੁਸੀਂ ਆਤਮਾ ਅਤੇ ਪਰਮਾਤਮਾ ਨੂੰ ਵੇਖ ਸਕਦੇ ਹੋ "

ਪ੍ਰਸ਼ਨ:-
ਡਰਾਮਾ ਦੇ ਕਿਸ ਰਾਜ ਨੂੰ ਸਮਝਣ ਵਾਲੇ ਕਿਹੜੀ ਰਾਏ ਕਿਸੇ ਨੂੰ ਵੀ ਨਹੀਂ ਦੇਣਗੇ?

ਉੱਤਰ:-
ਜੋ ਸਮਝਦੇ ਹਨ ਕਿ ਡਰਾਮਾ ਵਿੱਚ ਜੋ ਕੁਝ ਪਾਸਟ ਹੋ ਗਿਆ ਉਹ ਫਿਰ ਤੋਂ ਏਕੁਰੇਟ ਰਿਪੀਟ ਹੋਵੇਗਾ, ਉਹ ਕਦੀ ਕਿਸੇ ਨੂੰ ਭਗਤੀ ਛੱਡਣ ਦੀ ਰਾਏ ਨਹੀਂ ਦੇਣਗੇ। ਜਦੋਂ ਉਨ੍ਹਾਂ ਦੀ ਬੁੱਧੀ ਵਿੱਚ ਗਿਆਨ ਚੰਗੀ ਤਰ੍ਹਾਂ ਬੈਠ ਜਾਵੇਗਾ, ਸਮਝਣਗੇ ਅਸੀਂ ਆਤਮਾ ਹਾਂ, ਅਸੀਂ ਬੇਹੱਦ ਦੇ ਬਾਪ ਤੋਂ ਵਰਸਾ ਲੈਣਾ ਹੈ। ਜਦੋਂ ਬੇਹੱਦ ਦੇ ਬਾਪ ਦੀ ਪਹਿਚਾਣ ਹੋ ਜਾਵੇਗੀ ਤਾਂ ਹੱਦ ਦੀਆਂ ਗੱਲਾਂ ਖ਼ੁਦ ਹੀ ਖਤਮ ਹੋ ਜਾਣਗੀਆਂ।

ਓਮ ਸ਼ਾਂਤੀ
ਆਪਣੀ ਆਤਮਾ ਦੇ ਸਵਧਰ੍ਮ ਵਿੱਚ ਬੈਠੇ ਹੋ? ਰੂਹਾਨੀ ਬਾਪ ਰੂਹਾਨੀ ਬੱਚਿਆਂ ਤੋਂ ਪੁੱਛਦੇ ਹਨ ਕਿਓਂਕਿ ਇਹ ਤਾਂ ਬੱਚੇ ਜਾਣਦੇ ਹਨ ਇੱਕ ਹੀ ਬੇਹੱਦ ਦਾ ਬਾਪ ਹੈ, ਜਿਸ ਨੂੰ ਰੂਹ ਕਹਿੰਦੇ ਹਨ। ਸਿਰਫ ਉਨ੍ਹਾਂ ਨੂੰ ਸੁਪ੍ਰੀਮ ਕਿਹਾ ਜਾਂਦਾ ਹੈ। ਸੁਪ੍ਰੀਮ ਰੂਪ ਜਾਂ ਪਰਮ ਆਤਮਾ ਕਹਿੰਦੇ ਹਨ। ਪਰਮਾਤਮਾ ਹੈ ਜਰੂਰ, ਇਵੇਂ ਨਹੀਂ ਕਹਾਂਗੇ ਕਿ ਪਰਮਾਤਮਾ ਹੈ ਹੀ ਨਹੀਂ। ਪਰਮ ਆਤਮਾ ਮਾਨਾ ਪਰਮਾਤਮਾ। ਇਹ ਵੀ ਸਮਝਾਇਆ ਗਿਆ ਹੈ, ਮੂੰਝਣਾ ਨਹੀਂ ਚਾਹੀਦਾ ਹੈ ਕਿਓਂਕਿ 5 ਹਜ਼ਾਰ ਵਰ੍ਹੇ ਪਹਿਲੇ ਵੀ ਇਹ ਗਿਆਨ ਤੁਸੀਂ ਸੁਣਿਆ ਸੀ। ਆਤਮਾ ਹੀ ਸੁਣਦੀ ਹੈ ਨਾ। ਆਤਮਾ ਬਹੁਤ ਛੋਟੀ ਸੂਕ੍ਸ਼੍ਮ ਹੈ। ਇੰਨਾ ਹੈ ਜੋ ਇਨ੍ਹਾਂ ਅੱਖਾਂ ਤੋਂ ਵੇਖਿਆ ਨਹੀਂ ਜਾਂਦਾ। ਅਜਿਹਾ ਕੋਈ ਮਨੁੱਖ ਨਹੀਂ ਹੋਵੇਗਾ ਜਿਸ ਨੇ ਆਤਮਾ ਨੂੰ ਇਨ੍ਹਾਂ ਅੱਖਾਂ ਨਾਲ ਵੇਖਿਆ ਹੋਵੇਗਾ। ਵੇਖਣ ਵਿੱਚ ਆਉਂਦੀ ਹੈ ਪਰ ਦਿਵਯ ਦ੍ਰਿਸ਼ਟੀ ਨਾਲ। ਸੋ ਵੀ ਡਰਾਮਾ ਪਲਾਨ ਅਨੁਸਾਰ। ਅੱਛਾ, ਸਮਝੋ ਕਿਸੇ ਨੂੰ ਆਤਮਾ ਦਾ ਸਾਖ਼ਸ਼ਾਤਕਾਰ ਹੁੰਦਾ ਹੈ, ਜਿਵੇਂ ਹੋਰ ਚੀਜ਼ ਵੇਖਣ ਵਿੱਚ ਆਉਂਦੀ ਹੈ। ਭਗਤੀ ਮਾਰਗ ਵਿੱਚ ਵੀ ਕੁਝ ਸਾਖ਼ਸ਼ਾਤਕਾਰ ਹੁੰਦਾ ਹੈ ਤਾਂ ਇਨ੍ਹਾਂ ਅੱਖਾਂ ਨਾਲ ਹੀ। ਉਹ ਦਿਵਯ ਦ੍ਰਿਸ਼ਟੀ ਮਿਲਦੀ ਹੈ ਜਿਸ ਤੋਂ ਚੇਤੰਨ ਵਿੱਚ ਵੇਖਦੇ ਹਨ। ਆਤਮਾ ਨੂੰ ਗਿਆਨ ਚਕਸ਼ੂ ਮਿਲਦੀ ਹੈ ਜਿਸ ਨਾਲ ਵੇਖ ਸਕਦੇ ਹਨ, ਪਰ ਧਿਆਨ ਵਿੱਚ। ਭਗਤੀ ਮਾਰਗ ਵਿੱਚ ਬਹੁਤ ਭਗਤੀ ਕਰਦੇ ਹਨ ਤਾਂ ਸ਼ਾਖਸ਼ਤਕਾਰ ਹੁੰਦਾ ਹੈ। ਜਿਵੇਂ ਮੀਰਾ ਨੂੰ ਸਾਖ਼ਸ਼ਾਤਕਾਰ ਹੋਇਆ, ਡਾਂਸ ਕਰਦੀ ਸੀ। ਬੈਕੁੰਠ ਤਾਂ ਸੀ ਨਹੀਂ। 5 - 6 ਹੀ ਵਰ੍ਹੇ ਹੋਇਆ ਹੋਵੇਗਾ। ਉਸ ਸਮੇਂ ਬੈਕੁੰਠ ਸੀ ਥੋੜ੍ਹੀ ਨਾ। ਜੋ ਪਾਸਟ ਹੋ ਗਿਆ ਹੈ ਉਹ ਦਿਵਯ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਹੈ। ਜਦੋਂ ਬਹੁਤ ਭਗਤੀ ਕਰਦੇ - ਕਰਦੇ ਇੱਕਦਮ ਭਗਤੀਮਯ ਹੋ ਜਾਂਦੇ ਹਨ ਉਦੋਂ ਦੀਦਾਰ ਹੁੰਦਾ ਹੈ ਪਰ ਉਨ੍ਹਾਂ ਨਾਲ ਮੁਕਤੀ ਨਹੀਂ ਮਿਲਦੀ। ਮੁਕਤੀ - ਜੀਵਨਮੁਕਤੀ ਦਾ ਰਸਤਾ ਭਗਤੀ ਨਾਲੋਂ ਬਿਲਕੁਲ ਨਿਆਰਾ ਹੈ। ਭਾਰਤ ਵਿੱਚ ਕਿੰਨੇ ਢੇਰ ਮੰਦਿਰ ਹਨ। ਸ਼ਿਵ ਦਾ ਲਿੰਗ ਰੱਖਦੇ ਹਨ। ਵੱਡਾ ਲਿੰਗ ਵੀ ਰੱਖਦੇ ਹਨ, ਛੋਟਾ ਵੀ ਰੱਖਦੇ ਹਨ। ਹੁਣ ਇਹ ਤਾਂ ਬੱਚੇ ਜਾਣਦੇ ਹਨ ਜਿਵੇਂ ਆਤਮਾ ਹੈ ਉਵੇਂ ਪਰਮਪਿਤਾ ਪਰਮਾਤਮਾ ਹੈ। ਸਾਈਜ਼ ਸਭ ਦਾ ਇੱਕ ਹੀ ਹੈ। ਜਿਵੇਂ ਬਾਪ ਉਵੇਂ ਬੱਚੇ। ਆਤਮਾਵਾਂ ਸਭ ਭਰਾ - ਭਰਾ ਹਨ। ਆਤਮਾਵਾਂ ਇਸ ਸ਼ਰੀਰ ਵਿੱਚ ਆਉਂਦੀਆਂ ਹਨ ਪਾਰ੍ਟ ਵਜਾਉਣ।, ਇਹ ਸਮਝਣ ਦੀਆਂ ਗੱਲਾਂ ਹਨ। ਇਹ ਕੋਈ ਭਗਤੀ ਮਾਰਗ ਦੀਆਂ ਦੰਤ ਕਥਾਵਾਂ ਨਹੀਂ ਹਨ। ਗਿਆਨ ਮਾਰਗ ਦੀਆਂ ਗੱਲਾਂ ਸਿਰਫ ਇੱਕ ਬਾਪ ਹੀ ਸਮਝਾਉਂਦੇ ਹਨ। ਪਹਿਲੇ - ਪਹਿਲੇ ਸਮਝਾਉਣ ਵਾਲਾ ਬੇਹੱਦ ਦਾ ਬਾਪ ਨਿਰਾਕਾਰ ਹੀ ਹੈ, ਉਨ੍ਹਾਂ ਦੇ ਲਈ ਪੂਰੀ ਤਰ੍ਹਾਂ ਕੋਈ ਵੀ ਸਮਝ ਨਹੀਂ ਸਕਦੇ। ਕਹਿੰਦੇ ਹਨ ਉਹ ਤਾਂ ਸਰਵਵਿਆਪੀ ਹੈ। ਇਹ ਕੋਈ ਰਾਈਟ ਨਹੀਂ। ਬਾਪ ਨੂੰ ਪੁਕਾਰਦੇ ਹਨ, ਬਹੁਤ ਪਿਆਰ ਨਾਲ ਬੁਲਾਉਂਦੇ ਹਨ। ਕਹਿੰਦੇ ਹਨ ਬਾਬਾ ਤੁਸੀਂ ਜਦੋਂ ਆਓੰਗੇ ਤਾਂ ਤੁਹਾਡੇ ਤੇ ਅਸੀਂ ਵਾਰੀ ਜਾਵਾਂਗੇ। ਮੇਰੇ ਤਾਂ ਤੁਸੀਂ, ਦੂਜਾ ਨਾ ਕੋਈ। ਤਾਂ ਜਰੂਰ ਉਨ੍ਹਾਂ ਨੂੰ ਯਾਦ ਕਰਨਾ ਪਵੇ। ਉਹ ਆਪ ਵੀ ਕਹਿੰਦੇ ਹਨ ਹੇ ਬੱਚਿਓ। ਆਤਮਾਵਾਂ ਨਾਲ ਹੀ ਗੱਲ ਕਰਦੇ ਹਨ। ਇਸ ਨੂੰ ਰੂਹਾਨੀ ਨਾਲੇਜ ਕਿਹਾ ਜਾਂਦਾ ਹੈ। ਗਾਇਆ ਵੀ ਜਾਂਦਾ ਹੈ ਆਤਮਾ ਅਤੇ ਪਰਮਾਤਮਾ ਵੱਖ ਰਹੇ ਬਹੁਕਾਲ… ਇਹ ਵੀ ਹਿਸਾਬ ਦੱਸਿਆ ਹੈ। ਬਹੁਤਕਾਲ ਤੋਂ ਤੁਸੀਂ ਆਤਮਾਵਾਂ ਵੱਖ ਰਹਿੰਦੀਆਂ ਹੋ, ਜੋ ਹੀ ਫਿਰ ਇਸ ਸਮੇਂ ਬਾਪ ਦੇ ਕੋਲ ਆਈ ਹੋ। ਫਿਰ ਤੋਂ ਰਾਜਯੋਗ ਸਿੱਖਣ। ਇਹ ਟੀਚਰ ਸਰਵੈਂਟ ਹੈ। ਟੀਚਰ ਹਮੇਸ਼ਾ ਓਬੀਡੀਐਂਟ ਸਰਵੈਂਟ ਹੁੰਦੇ ਹਨ। ਬਾਪ ਵੀ ਕਹਿੰਦੇ ਹਨ ਅਸੀਂ ਤਾਂ ਸਭ ਬੱਚਿਆਂ ਦੇ ਸਰਵੈਂਟ ਹਾਂ। ਤੁਸੀਂ ਕਿੰਨਾ ਹੁੱਜਤ ਨਾਲ ਬੁਲਾਉਂਦੇ ਹੋ ਹੇ ਪਤਿਤ - ਪਾਵਨ ਆਕੇ ਸਾਨੂੰ ਪਾਵਨ ਬਣਾਓ। ਸਭ ਹਨ ਭਗਤੀਆਂ। ਕਹਿੰਦੇ ਹਨ - ਹੇ ਭਗਵਾਨ ਆਓ, ਸਾਨੂੰ ਫਿਰ ਤੋਂ ਪਾਵਨ ਬਣਾਓ। ਪਾਵਨ ਦੁਨੀਆਂ ਸਵਰਗ ਨੂੰ, ਪਤਿਤ ਦੁਨੀਆਂ ਨਰਕ ਨੂੰ ਕਿਹਾ ਜਾਂਦਾ ਹੈ। ਇਹ ਸਭ ਸਮਝਣ ਦੀਆਂ ਗੱਲਾਂ ਹਨ। ਇਹ ਕਾਲੇਜ ਅਥਵਾ ਗੌਡ ਫਾਦਰਲੀ ਵਰਲਡ ਯੂਨੀਵਰਸਿਟੀ ਹੈ। ਇਸ ਦੀ ਏਮ ਆਬਜੈਕਟ ਹੈ ਮਨੁੱਖ ਤੋਂ ਦੇਵਤਾ ਬਣਨਾ। ਬੱਚੇ ਨਿਸ਼ਚਾ ਕਰਦੇ ਹਨ ਸਾਨੂੰ ਇਹ ਬਣਨਾ ਹੈ। ਜਿਸ ਨੂੰ ਨਿਸ਼ਚਾ ਹੀ ਨਹੀਂ ਹੋਵੇਗਾ ਉਹ ਸਕੂਲ ਵਿੱਚ ਬੈਠੇਗਾ ਕੀ? ਏਮ ਆਬਜੈਕਟ ਤਾਂ ਬੁੱਧੀ ਵਿੱਚ ਹੈ। ਅਸੀਂ ਬੈਰਿਸਟਰ ਅਤੇ ਡਾਕਟਰ ਬਣਾਂਗੇ ਤਾਂ ਪੜ੍ਹਾਂਗੇ ਨਾ। ਨਿਸ਼ਚਾ ਨਹੀਂ ਹੋਵੇਗਾ ਤਾਂ ਆਉਣਗੇ ਹੀ ਨਹੀਂ। ਤੁਹਾਨੂੰ ਨਿਸ਼ਚਾ ਹੈ ਅਸੀਂ ਮਨੁੱਖ ਤੋਂ ਦੇਵਤਾ, ਨਰ ਤੋਂ ਨਰਾਇਣ ਬਣਦੇ ਹਾਂ। ਇਹ ਸੱਚੀ - ਸੱਚੀ ਸੱਤ ਨਰ ਤੋਂ ਨਰਾਇਣ ਬਣਨ ਦੀ ਕਥਾ ਹੈ। ਅਸਲ ਵਿੱਚ ਇਹ ਹੈ ਪੜ੍ਹਾਈ ਪਰ ਇਸ ਨੂੰ ਕਥਾ ਕਿਓਂ ਕਹਿੰਦੇ ਹਨ? ਕਿਓਂਕਿ 5 ਹਜ਼ਾਰ ਵਰ੍ਹੇ ਪਹਿਲੇ ਵੀ ਸੁਣੀ ਸੀ। ਪਾਸਟ ਹੋ ਗਈ ਹੈ। ਪਾਸਟ ਨੂੰ ਕਥਾ ਕਿਹਾ ਜਾਂਦਾ ਹੈ। ਇਹ ਹੈ ਨਰ ਤੋਂ ਨਾਰਾਇਣ ਬਣਨ ਦੀ ਸਿੱਖਿਆ। ਬੱਚੇ ਦਿਲ ਤੋਂ ਸਮਝਦੇ ਹਨ ਨਵੀਂ ਦੁਨੀਆਂ ਵਿੱਚ ਦੇਵਤਾ, ਪੁਰਾਣੀ ਦੁਨੀਆਂ ਵਿੱਚ ਮਨੁੱਖ ਰਹਿੰਦੇ ਹਨ। ਦੇਵਤਾਵਾਂ ਵਿੱਚ ਜੋ ਗੁਣ ਹਨ ਉਹ ਮਨੁੱਖਾਂ ਵਿੱਚ ਨਹੀਂ ਹਨ ਇਸਲਈ ਉਨ੍ਹਾਂ ਨੂੰ ਦੇਵਤਾ ਕਿਹਾ ਜਾਂਦਾ ਹੈ। ਮਨੁੱਖ ਦੇਵਤਾਵਾਂ ਦੇ ਅੱਗੇ ਨਮਨ ਕਰਦੇ ਹਨ। ਤੁਸੀਂ ਸਰਵਗੁਣ ਸੰਪੰਨ… ਹੋ ਫਿਰ ਆਪਣੇ ਨੂੰ ਕਹਿੰਦੇ ਹਨ ਅਸੀਂ ਪਾਪੀ ਨੀਚ ਹਾਂ। ਮਨੁੱਖ ਹੀ ਕਹਿੰਦੇ ਹਨ, ਦੇਵਤਾਵਾਂ ਨੂੰ ਤਾਂ ਨਹੀਂ ਕਹਿਣਗੇ। ਦੇਵਤਾ ਸਨ ਸਤਿਯੁਗ ਵਿੱਚ, ਕਲਯੁਗ ਵਿੱਚ ਹੋ ਨਾ ਸਕਣ। ਪਰ ਅੱਜਕਲ ਤਾਂ ਸਭ ਨੂੰ ਸ਼੍ਰੀ ਸ਼੍ਰੀ ਕਹਿ ਦਿੰਦੇ ਹਨ। ਸ਼੍ਰੀ ਮਾਨਾ ਸ਼੍ਰੇਸ਼ਠ। ਸ੍ਰਵਸ਼੍ਰੇਸ਼ਠ ਤਾਂ ਭਗਵਾਨ ਹੀ ਬਣਾ ਸਕਦੇ ਹਨ। ਸ਼੍ਰੇਸ਼ਠ ਦੇਵਤਾ ਸਤਯੁਗ ਵਿੱਚ ਸੀ, ਇਸ ਸਮੇਂ ਕੋਈ ਮਨੁੱਖ ਸ਼੍ਰੇਸ਼ਠ ਹੈ ਨਹੀਂ। ਤੁਸੀਂ ਬੱਚੇ ਹੁਣ ਬੇਹੱਦ ਦਾ ਸੰਨਿਆਸ ਕਰਦੇ ਹੋ। ਤੁਸੀਂ ਜਾਣਦੇ ਹੋ ਇਹ ਪੁਰਾਣੀ ਦੁਨੀਆਂ ਖਤਮ ਹੋਣ ਵਾਲੀ ਹਨ, ਇਸਲਈ ਇਸ ਸਭ ਤੋਂ ਵੈਰਾਗ ਹੈ। ਉਹ ਤਾਂ ਹਨ ਹਠਯੋਗੀ ਸੰਨਿਆਸੀ। ਘਰਬਾਰ ਛੱਡ ਨਿਕਲੇ, ਫਿਰ ਆਕੇ ਮਹਿਲਾਂ ਵਿੱਚ ਬੈਠੇ ਹਨ। ਨਹੀਂ ਤਾਂ ਕੁਟੀਆ ਤੇ ਕੋਈ ਖਰਚਾ ਥੋੜ੍ਹੀ ਨਾ ਲਗਦਾ ਹੈ, ਕੁਝ ਵੀ ਨਹੀਂ। ਇਕਾਂਤ ਦੇ ਲਈ ਕੁਟੀਆ ਵਿੱਚ ਬੈਠਣਾ ਹੁੰਦਾ ਹੈ, ਨਾਕਿ ਮਹਿਲਾਂ ਵਿੱਚ। ਬਾਬਾ ਦੀ ਵੀ ਕੁਟੀਆ ਬਣੀ ਹੋਈ ਹੈ। ਕੁਟੀਆ ਵਿੱਚ ਸਭ ਸੁਖ ਹਨ। ਹੁਣ ਤੁਸੀਂ ਬੱਚਿਆਂ ਨੂੰ ਪੁਰਸ਼ਾਰਥ ਕਰ ਮਨੁੱਖ ਤੋਂ ਦੇਵਤਾ ਬਣਨਾ ਹੈ। ਤੁਸੀਂ ਜਾਣਦੇ ਜੋ ਡਰਾਮੇ ਵਿੱਚ ਜੋ ਕੁਝ ਪਾਸਟ ਹੋ ਗਿਆ ਉਹ ਫਿਰ ਤੋਂ ਅਕੂਰੇਟ ਰਪੀਟ ਹੋਵੇਗਾ, ਇਸਲਈ ਕਿਸੇ ਨੂੰ ਵੀ ਅਜਿਹੀ ਸਲਾਹ ਨਹੀਂ ਦੇਣੀ ਹੈ ਕਿ ਭਗਤੀ ਛੱਡੋ। ਜਦੋਂ ਗਿਆਨ ਬੁੱਧੀ ਵਿੱਚ ਆ ਜਾਵੇਗਾ ਤਾਂ ਸਮਝਣਗੇ ਅਸੀਂ ਆਤਮਾ ਹਾਂ, ਸਾਨੂੰ ਹੁਣ ਤਾਂ ਬੇਹੱਦ ਦੇ ਬਾਪ ਤੋਂ ਵਰਸਾ ਲੈਣਾ ਹੈ। ਬੇਹੱਦ ਦੇ ਬਾਪ ਦੀ ਜਦੋਂ ਪਹਿਚਾਣ ਹੁੰਦੀ ਹੈ ਤਾਂ ਫਿਰ ਹੱਦ ਦੀਆਂ ਗੱਲਾਂ ਖਤਮ ਹੋ ਜਾਂਦੀਆਂ ਹਨ। ਬਾਪ ਕਹਿੰਦੇ ਹਨ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਸਿਰਫ ਬੁੱਧੀ ਦਾ ਯੋਗ ਬਾਪ ਨਾਲ ਲਗਾਉਣਾ ਹੈ। ਸ਼ਰੀਰ ਨਿਰਵਾਹ ਦੇ ਲਈ ਕਰਮ ਵੀ ਕਰਨਾ ਹੈ, ਜਿਵੇਂ ਭਗਤੀ ਵਿੱਚ ਵੀ ਕੋਈ - ਕੋਈ ਬਹੁਤ ਨੌਧਾ ਭਗਤੀ ਕਰਦੇ ਹਨ। ਨਿਯਮ ਨਾਲ ਰੋਜ਼ ਜਾਕੇ ਦਰਸ਼ਨ ਕਰਦੇ ਹਨ। ਦੇਹਧਾਰੀਆਂ ਦੇ ਕੋਲ ਜਾਣਾ ਹੈ, ਉਹ ਸਭ ਹੈ ਜਿਸਮਾਨੀ ਯਾਤਰਾ। ਭਗਤੀ ਮਾਰਗ ਵਿੱਚ ਕਿੰਨੇ ਧੱਕੇ ਖਾਣੇ ਪੈਂਦੇ ਹਨ। ਇੱਥੇ ਕੁਝ ਵੀ ਧੱਕਾ ਨਹੀਂ ਖਾਣਾ ਹੈ। ਆਉਂਦੇ ਹਨ ਤਾਂ ਸਮਝਾਉਣ ਦੇ ਲਈ ਬਿਠਾਇਆ ਜਾਂਦਾ ਹੈ। ਬਾਕੀ ਯਾਦ ਦੇ ਲਈ ਕੋਈ ਇੱਕ ਜਗ੍ਹਾ ਬੈਠ ਨਹੀਂ ਜਾਣਾ ਹੈ। ਭਗਤੀ ਮਾਰਗ ਵਿੱਚ ਕੋਈ ਕ੍ਰਿਸ਼ਨ ਦਾ ਭਗਤ ਹੁੰਦਾ ਹੈ ਤਾਂ ਇਵੇਂ ਨਹੀਂ ਚਲਦੇ - ਫਿਰਦੇ ਕ੍ਰਿਸ਼ਨ ਨੂੰ ਯਾਦ ਨਹੀਂ ਕਰ ਸਕਦੇ ਇਸਲਈ ਜੋ ਪੜ੍ਹੇ ਲਿਖੇ ਮਨੁੱਖ ਹੁੰਦੇ ਹਨ, ਕਹਿੰਦੇ ਹਨ ਕ੍ਰਿਸ਼ਨ ਦਾ ਚਿੱਤਰ ਘਰ ਵਿੱਚ ਰੱਖਿਆ ਹੈ ਫਿਰ ਤੁਸੀਂ ਮੰਦਿਰਾਂ ਵਿੱਚ ਕਿਓਂ ਜਾਂਦੇ ਹੋ। ਕ੍ਰਿਸ਼ਨ ਦੇ ਚਿੱਤਰਾਂ ਦੀ ਪੂਜਾ ਤੁਸੀਂ ਕਿੱਧਰੇ ਵੀ ਕਰੋ। ਅੱਛਾ, ਚਿੱਤਰ ਨਾ ਰੱਖੋ, ਯਾਦ ਕਰਦੇ ਰਹੋ। ਇੱਕ ਵਾਰ ਚੀਜ਼ ਵੇਖੀ ਤਾਂ ਫਿਰ ਉਹ ਯਾਦ ਰਹਿੰਦੀ ਹੈ। ਤੁਹਾਨੂੰ ਵੀ ਇਹ ਹੀ ਕਹਿੰਦੇ ਹਨ, ਸ਼ਿਵਬਾਬਾ ਨੂੰ ਤੁਸੀਂ ਘਰ ਬੈਠੇ ਯਾਦ ਨਹੀਂ ਕਰ ਸਕਦੇ ਹੋ? ਇਹ ਤਾਂ ਹੈ ਨਵੀਂ ਗੱਲ। ਸ਼ਿਵਬਾਬਾ ਨੂੰ ਕੋਈ ਵੀ ਜਾਣਦੇ ਨਹੀਂ। ਨਾਮ, ਰੂਪ, ਦੇਸ਼, ਕਾਲ ਨੂੰ ਜਾਣਦੇ ਹੀ ਨਹੀਂ, ਕਹਿ ਦਿੰਦੇ ਹਨ ਸਰਵਵਿਆਪੀ ਹੈ। ਆਤਮਾ ਨੂੰ ਪਰਮਾਤਮਾ ਤਾਂ ਨਹੀਂ ਕਿਹਾ ਜਾਂਦਾ ਹੈ। ਆਤਮਾ ਨੂੰ ਬਾਪ ਦੀ ਯਾਦ ਆਉਂਦੀ ਹੈ। ਪਰ ਬਾਪ ਨੂੰ ਜਾਣਦੇ ਨਹੀਂ ਤਾਂ ਸਮਝਾਉਣਾ ਪਵੇ 7 ਰੋਜ਼। ਫਿਰ ਰੇਜ਼ਗਾਰੀ ਪੁਆਇੰਟਸ ਵੀ ਸਮਝਾਈ ਜਾਂਦੀ ਹੈ। ਬਾਪ ਗਿਆਨ ਦਾ ਸਾਗਰ ਹੈ ਨਾ। ਕਿੰਨੇ ਸਮੇਂ ਤੋਂ ਸੁਣਦੇ ਆਏ ਹੋ ਕਿਓਂਕਿ ਨਾਲੇਜ ਹੈ ਨਾ। ਸਮਝਦੇ ਹੋ ਸਾਨੂੰ ਮਨੁੱਖ ਤੋਂ ਦੇਵਤਾ ਬਣਨ ਦੀ ਨਾਲੇਜ ਮਿਲਦੀ ਹੈ। ਬਾਪ ਕਹਿੰਦੇ ਹਨ ਤੁਹਾਨੂੰ ਨਵੀਂਆਂ - ਨਵੀਂਆਂ ਗੂੜੀਆਂ ਗੱਲਾਂ ਸੁਣਾਉਂਦੇ ਹਾਂ। ਮੁਰਲੀ ਤੁਹਾਨੂੰ ਨਹੀਂ ਮਿਲਦੀ ਹੈ ਤਾਂ ਤੁਸੀਂ ਕਿੰਨਾ ਚਿੱਲਾਉਂਦੇ ਹੋ। ਬਾਪ ਕਹਿੰਦੇ ਹਨ ਤੁਸੀਂ ਬਾਪ ਨੂੰ ਤਾਂ ਯਾਦ ਕਰੋ। ਮੁਰਲੀ ਪੜ੍ਹਦੇ ਹੋ ਫਿਰ ਵੀ ਭੁੱਲ ਜਾਂਦੇ ਹੋ। ਪਹਿਲੇ - ਪਹਿਲੇ ਤਾਂ ਇਹ ਯਾਦ ਕਰਨਾ ਹੈ - ਮੈਂ ਆਤਮਾ ਹਾਂ, ਇੰਨੀ ਛੋਟੀ ਬਿੰਦੀ ਹਾਂ। ਆਤਮਾ ਨੂੰ ਵੀ ਜਾਨਣਾ ਹੈ। ਕਹਿੰਦੇ ਹਨ ਇਨ੍ਹਾਂ ਦੀ ਆਤਮਾ ਨਿਕਲ ਦੂਜੇ ਵਿੱਚ ਪ੍ਰਵੇਸ਼ ਕੀਤਾ। ਅਸੀਂ ਆਤਮਾ ਹੀ ਜਨਮ ਲੈਂਦੇ - ਲੈਂਦੇ ਹੁਣ ਪਤਿਤ, ਅਪਵਿੱਤਰ ਬਣੇ ਹਾਂ। ਪਹਿਲੇ ਤੁਸੀਂ ਪਵਿੱਤਰ ਗ੍ਰਹਿਸਥ ਧਰਮ ਦੇ ਸੀ। ਲਕਸ਼ਮੀ - ਨਾਰਾਇਣ ਦੋਨੋਂ ਪਵਿੱਤਰ ਸੀ। ਫਿਰ ਦੋਨੋਂ ਹੀ ਅਪਵਿੱਤਰ ਬਣੇ, ਫਿਰ ਦੋਨੋਂ ਪਵਿੱਤਰ ਹੁੰਦੇ ਹਨ ਤਾਂ ਕੀ ਅਪਵਿੱਤਰ ਤੋਂ ਪਵਿੱਤਰ ਬਣੇ? ਜਾਂ ਪਵਿੱਤਰ ਜਨਮ ਲਿੱਤਾ? ਬਾਪ ਬੈਠ ਸਮਝਾਉਂਦੇ ਹਨ, ਕਿਵੇਂ ਤੁਸੀਂ ਪਵਿੱਤਰ ਸੀ। ਫਿਰ ਵਾਮ ਮਾਰਗ ਵਿੱਚ ਜਾਣ ਨਾਲ ਅਪਵਿੱਤਰ ਬਣੇ ਹੋ। ਪੁਜਾਰੀ ਨੂੰ ਅਪਵਿੱਤਰ, ਪੂਜਯ ਨੂੰ ਪਵਿੱਤਰ ਕਹਾਂਗੇ। ਸਾਰੇ ਵਰਲਡ ਦੀ ਹਿਸਟਰੀ - ਜਾਗਰਫ਼ੀ ਤੁਹਾਡੇ ਬੁੱਧੀ ਵਿੱਚ ਹੈ। ਕਿਹੜਾ - ਕਿਹੜਾ ਰਾਜ ਕਰਦੇ ਸੀ? ਕਿਵੇਂ ਉਨ੍ਹਾਂ ਨੂੰ ਰਾਜ ਮਿਲਿਆ, ਇਹ ਤੁਸੀਂ ਜਾਣਦੇ ਹੋ, ਹੋਰ ਕੋਈ ਨਹੀਂ ਜੋ ਜਾਣਦਾ ਹੋਵੇ। ਤੁਹਾਡੇ ਕੋਲ ਵੀ ਅੱਗੇ ਇਹ ਨਾਲੇਜ, ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦੀ ਨਹੀਂ ਸੀ, ਗੋਇਆ ਨਾਸਤਿਕ ਸੀ। ਨਹੀਂ ਜਾਣਦੇ ਸੀ। ਨਾਸਤਿਕ ਬਣਨ ਨਾਲ ਕਿੰਨਾ ਦੁਖੀ ਬਣ ਜਾਂਦੇ ਹੋ। ਹੁਣ ਤੁਸੀਂ ਇੱਥੇ ਆਏ ਹੋ ਇਹ ਦੇਵਤਾ ਬਣਨ। ਉੱਥੇ ਕਿੰਨੇ ਸੁਖ ਹੋਣਗੇ। ਦੈਵੀਗੁਣ ਵੀ ਇੱਥੇ ਧਾਰਨ ਕਰਨੇ ਹਨ। ਪ੍ਰਜਾਪਿਤਾ ਬ੍ਰਹਮਾ ਦੀ ਔਲਾਦ ਭਰਾ - ਭੈਣ ਠਹਿਰੇ ਨਾ। ਕ੍ਰਿਮੀਨਲ ਦ੍ਰਿਸ਼ਟੀ ਜਾਣੀ ਨਹੀਂ ਚਾਹੀਦੀ, ਇਸ ਵਿੱਚ ਹੈ ਮਿਹਨਤ। ਅੱਖਾਂ ਬਹੁਤ ਕ੍ਰਿਮੀਨਲ ਹਨ। ਸਭ ਅੰਗਾਂ ਨਾਲੋਂ ਕ੍ਰਿਮੀਨਲ ਹਨ ਅੱਖਾਂ। ਅੱਧਾਕਲਪ ਕ੍ਰਿਮੀਨਲ, ਅੱਧਾਕਲਪ ਸਿਵਿਲ ਰਹਿੰਦੀਆਂ ਹਨ। ਸਤਿਯੁਗ ਵਿੱਚ ਕ੍ਰਿਮੀਨਲ ਨਹੀਂ ਰਹਿੰਦੀਆਂ ਹਨ। ਅੱਖਾਂ ਕ੍ਰਿਮੀਨਲ ਹੈ ਤਾਂ ਅਸੁਰ ਕਹਿਲਾਉਂਦੇ ਹਨ। ਬਾਪ ਖ਼ੁਦ ਕਹਿੰਦੇ ਹਨ ਮੈਂ ਪਤਿਤ ਦੁਨੀਆਂ ਵਿੱਚ ਆਉਂਦਾ ਹਾਂ। ਜੋ ਪਤਿਤ ਬਣੇ ਹਨ, ਉਨ੍ਹਾਂ ਨੂੰ ਹੀ ਪਾਵਨ ਬਣਨਾ ਹੈ। ਮਨੁੱਖ ਤਾਂ ਕਹਿੰਦੇ ਹਨ ਇਹ ਆਪਣੇ ਨੂੰ ਭਗਵਾਨ ਕਹਿਲਾਉਂਦੇ ਹਨ। ਝਾੜ ਵਿੱਚ ਵੇਖੋ ਇੱਕਦਮ ਤਮੋਪ੍ਰਧਾਨ ਦੁਨੀਆਂ ਦੇ ਅੰਤ ਵਿੱਚ ਖੜਿਆ ਹੈ, ਉਹ ਹੀ ਫਿਰ ਤੱਪਸਿਆ ਕਰ ਰਹੇ ਹਨ। ਸਤਿਯੁਗ ਤੋਂ ਲਕਸ਼ਮੀ - ਨਰਾਇਣ ਦੀ ਡਾਈਨੈਸਟੀ ਚਲਦੀ ਹੈ। ਸੰਵਤ ਵੀ ਇਨ੍ਹਾਂ ਲਕਸ਼ਮੀ - ਨਾਰਾਇਣ ਤੋਂ ਗਿਣਿਆ ਜਾਵੇਗਾ ਇਸਲਈ ਬਾਬਾ ਕਹਿੰਦੇ ਹਨ ਲਕਸ਼ਮੀ - ਨਰਾਇਣ ਦਾ ਰਾਜ ਵਿਖਾਉਂਦੇ ਹੋ ਤਾਂ ਲਿਖੋ ਇਸ ਤੋੰ 1250 ਵਰ੍ਹੇ ਦੇ ਬਾਦ ਤ੍ਰੇਤਾ। ਸ਼ਾਸਤਰਾਂ ਵਿੱਚ ਫਿਰ ਲੱਖਾਂ ਵਰ੍ਹੇ ਲਿਖ ਦਿੱਤੇ ਹਨ। ਰਾਤ - ਦਿਨ ਦਾ ਫਰਕ ਹੋ ਗਿਆ ਨਾ। ਬ੍ਰਹਮਾ ਦੀ ਰਾਤ ਅੱਧਾਕਲਪ, ਬ੍ਰਹਮਾ ਦਾ ਦਿਨ ਅੱਧਾਕਲਪ - ਇਹ ਗੱਲਾਂ ਬਾਪ ਹੀ ਸਮਝਾਉਂਦੇ ਹਨ। ਫਿਰ ਵੀ ਕਹਿੰਦੇ ਹਨ - ਮਿੱਠੇ ਬੱਚੇ, ਆਪਣੇ ਨੂੰ ਆਤਮਾ ਸਮਝੋ, ਬਾਪ ਨੂੰ ਯਾਦ ਕਰੋ। ਉਨ੍ਹਾਂ ਨੂੰ ਯਾਦ ਕਰਦੇ - ਕਰਦੇ ਤੁਸੀਂ ਪਾਵਨ ਬਣ ਜਾਓਗੇ, ਫਿਰ ਅੰਤ ਮਤਿ ਸੋ ਗਤੀ ਹੋ ਜਾਏਗੀ। ਬਾਬਾ ਇਵੇਂ ਨਹੀਂ ਕਹਿੰਦੇ ਹਨ ਇੱਥੇ ਬੈਠ ਜਾਓ। ਸਰਵਿਸਏਬਲ ਬੱਚਿਆਂ ਨੂੰ ਤਾਂ ਬਿਠਾਉਂਣਗੇ ਨਹੀਂ। ਸੈਂਟਰਜ਼ ਮਯੂਜ਼ਿਯਮ ਆਦਿ ਖੋਲਦੇ ਰਹਿੰਦੇ ਹਨ। ਕਿੰਨੇ ਨੂੰ ਨਿਮੰਤਰਣ ਵੰਡਦੇ ਹਨ, ਆਕੇ ਗਾਡਲੀ ਬਰਥ ਰਾਈਟ ਵਿਸ਼ਵ ਦੀ ਬਾਦਸ਼ਾਹੀ ਲਵੋ। ਤੁਸੀਂ ਬਾਪ ਦੇ ਬੱਚੇ ਹੋ। ਬਾਪ ਹੈ ਸ੍ਵਰਗ ਦਾ ਰਚਤਾ ਤਾਂ ਤੁਹਾਨੂੰ ਵੀ ਸ੍ਵਰਗ ਦਾ ਵਰਸਾ ਹੋਣਾ ਚਾਹੀਦਾ ਹੈ। ਬਾਪ ਕਹਿੰਦੇ ਹਨ ਮੈ ਇੱਕ ਹੀ ਵਾਰ ਸ੍ਵਰਗ ਦੀ ਸਥਾਪਨਾ ਕਰਨ ਆਉਂਦਾ ਹਾਂ। ਇੱਕ ਹੀ ਦੁਨੀਆਂ ਹੈ ਜਿਨ੍ਹਾਂ ਦਾ ਚੱਕਰ ਫਿਰਦਾ ਰਹਿੰਦਾ ਹੈ। ਮਨੁੱਖਾਂ ਦੀ ਤਾਂ ਕਈ ਮੱਤਾਂ, ਕਈ ਗੱਲਾਂ ਹਨ। ਮਤ - ਮਤਾਂਤਰ ਕਿੰਨੇ ਹਨ, ਇਸ ਨੂੰ ਕਿਹਾ ਜਾਂਦਾ ਹੈ ਅਦਵੈਤ ਮਤ। ਝਾੜ ਕਿੰਨਾ ਵੱਡਾ ਹੈ। ਕਿੰਨੀ ਟਾਲ -ਟਾਲੀਆਂ ਨਿਕਲਦੀ ਹੈ। ਕਿੰਨੇ ਧਰਮ ਫੈਲ ਰਹੇ ਹਨ, ਪਹਿਲੇ ਤਾਂ ਇੱਕ ਮਤ, ਇੱਕ ਰਾਜ ਸੀ। ਸਾਰੇ ਵਿਸ਼ਵ ਤੇ ਇਨ੍ਹਾਂ ਦਾ ਰਾਜ ਸੀ। ਇਹ ਵੀ ਹੁਣ ਤੁਹਾਨੂੰ ਪਤਾ ਪਿਆ ਹੈ। ਅਸੀਂ ਹੀ ਸਾਰੇ ਵਿਸ਼ਵ ਦੇ ਮਾਲਿਕ ਸੀ। ਫਿਰ 84 ਜਨਮ ਭੋਗ ਕੰਗਾਲ ਬਣੇ ਹਨ। ਹੁਣ ਤੁਸੀਂ ਕਾਲ ਤੇ ਜਿੱਤ ਪਾਉਂਦੇ ਹੋ, ਉੱਥੇ ਕਦੀ ਅਕਾਲੇ ਮ੍ਰਿਤੂ ਹੁੰਦਾ ਨਹੀਂ। ਇੱਥੇ ਤਾਂ ਵੇਖੋ ਬੈਠੇ - ਬੈਠੇ ਅਕਾਲੇ ਮ੍ਰਿਤੂ ਹੁੰਦੀ ਰਹਿੰਦੀ ਹੈ। ਚਾਰੋਂ ਪਾਸੇ ਮੌਤ ਹੀ ਮੌਤ ਹੈ। ਉੱਥੇ ਇਵੇਂ ਨਹੀਂ ਹੁੰਦਾ, ਪੂਰੀ ਏਜ਼ ਲਾਈਫ ਚਲਦੀ ਹੈ। ਭਾਰਤ ਵਿੱਚ ਪਿਓਰਿਟੀ, ਪੀਸ, ਪ੍ਰੋਸਪਰਟੀ ਸੀ। 150 ਵਰ੍ਹੇ ਐਵਰੇਜ ਉਮਰ ਸੀ, ਹੁਣ ਕਿੰਨੀ ਉਮਰ ਰਹਿੰਦੀ ਹੈ।

ਈਸ਼ਵਰ ਨੇ ਤੁਹਾਨੂੰ ਯੋਗ ਸਿਖਾਇਆ ਤਾਂ ਤੁਹਾਨੂੰ ਯੋਗੇਸ਼ਵਰ ਕਹਿੰਦੇ ਹਨ। ਉੱਥੇ ਥੋੜੀ ਕਹਿਣਗੇ। ਇਸ ਸਮੇਂ ਤੁਸੀਂ ਯੋਗੇਸ਼ਵਰ ਹੋ, ਤੁਹਾਨੂੰ ਈਸ਼ਵਰ ਰਾਜਯੋਗ ਸਿਖਾ ਰਹੇ ਹਨ। ਫਿਰ ਰਾਜ - ਰਾਜੇਸ਼ਵਰ ਬਣਨਾ ਹੈ। ਹੁਣ ਤੁਸੀਂ ਗਿਆਨੇਸ਼੍ਵਰ ਹੋ ਫਿਰ ਰਾਜੇਸ਼ਵਰ ਮਤਲਬ ਰਾਜਾਵਾਂ ਦਾ ਰਾਜਾ ਬਣੋਂਗੇ। ਅੱਛਾ।

ਮਿਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅੱਖਾਂ ਨੂੰ ਸਿਵਿਲ ਬਣਾਉਣ ਦੀ ਮਿਹਨਤ ਕਰਨੀ ਹੈ। ਬੁੱਧੀ ਵਿੱਚ ਹਮੇਸ਼ਾ ਰਹੇ ਅਸੀਂ ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਭਰਾ - ਭੈਣ ਹਾਂ, ਕ੍ਰਿਮੀਨਲ ਦ੍ਰਿਸ਼ਟੀ ਰੱਖ ਨਹੀਂ ਸਕਦੇ।

2. ਸ਼ਰੀਰ ਨਿਰਵਾਹ ਅਰਥ ਕਰਮ ਕਰਦੇ ਬੁੱਧੀ ਦਾ ਯੋਗ ਇੱਕ ਬਾਪ ਨਾਲ ਲਗਾਉਣਾ ਹੈ, ਹੱਦ ਦੀਆਂ ਸਭ ਗੱਲਾਂ ਛੱਡ ਬੇਹੱਦ ਦੇ ਬਾਪ ਨੂੰ ਯਾਦ ਕਰਨਾ ਹੈ। ਬੇਹੱਦ ਦਾ ਸੰਨਿਆਸੀ ਬਣਨਾ ਹੈ।

ਵਰਦਾਨ:-
ਬਾਬਾ ਸ਼ਬਦ ਦੀ ਸਮ੍ਰਿਤੀ ਨਾਲ ਕਾਰਣ ਨੂੰ ਨਿਵਾਰਣ ਵਿਚ ਪ੍ਰਵਰਤਿਤ ਕਰਨ ਵਾਲੇ ਸਦਾ ਅਚਲ ਅਡੋਲ ਭਵ।

ਕੋਈ ਵੀ ਪ੍ਰਸਥਿਤੀ ਜੋ ਭਾਵੇਂ ਹਲਚਲ ਵਾਲੀ ਹੋਵੇ ਲੇਕਿਨ ਬਾਬਾ ਕਿਹਾ ਅਤੇ ਅਚਲ ਬਣੇ। ਜਦੋਂ ਪ੍ਰਸਥਿਤੀਆਂ ਦੇ ਚਿੰਤਨ ਵਿਚ ਚਲੇ ਜਾਂਦੇ ਹੋ ਤਾਂ ਮੁਸ਼ਕਿਲ ਦਾ ਅਨੁਭਵ ਹੁੰਦਾ ਹੈ। ਜੇਕਰ ਕਾਰਣ ਦੀ ਬਜਾਏ ਨਿਵਾਰਨ ਵਿਚ ਚਲੇ ਜਾਵੋ ਤਾਂ ਕਾਰਣ ਹੀ ਨਿਵਾਰਨ ਬਣ ਜਾਵੇ ਕਿਉਂਕਿ ਮਾਸਟਰ ਸਰਵ ਸ਼ਕਤੀਮਾਨ ਬ੍ਰਾਹਮਣਾਂ ਦੇ ਅੱਗੇ ਪ੍ਰਸਥਿਤੀਆਂ ਚਿੰਟੀ ਸਮਾਨ ਵੀ ਨਹੀਂ। ਸਿਰਫ ਕੀ ਹੋਇਆ, ਕਿਉਂ ਹੋਇਆ ਇਹ ਸੋਚਣ ਦੀ ਬਜਾਏ, ਜੋ ਹੋਇਆ ਉਸ ਵਿੱਚ ਕਲਿਆਣ ਭਰਿਆ ਹੋਇਆ ਹੈ, ਸੇਵਾ ਸਮਾਈ ਹੋਈ ਹੈ… ਭਾਵੇਂ ਰੂਪ ਸਰਕਮਸਟਾਸਿਜ ਦਾ ਹੋਵੇ ਲੇਕਿਨ ਸਮਾਈ ਸੇਵਾ ਹੈ - ਇਸ ਰੂਪ ਨਾਲ ਵੇਖੋਗੇ ਤਾਂ ਸਦਾ ਅਚਲ ਅਡੋਲ ਰਹੋਗੇ

ਸਲੋਗਨ:-
ਇੱਕ ਬਾਪ ਦੇ ਪ੍ਰਭਾਵ ਵਿਚ ਰਹਿਣ ਵਾਲੇ ਕਿਸੇ ਵੀ ਆਤਮਾ ਦੇ ਪ੍ਰਭਾਵ ਵਿਚ ਆ ਨਹੀਂ ਸਕਦੇ।

ਅਵਿਅਕਤ ਇਸ਼ਾਰੇ : ਹੁਣ ਸੰਪੰਨ ਅਤੇ ਕਰਮਾਤੀਤ ਬਣਨ ਦੀ ਧੁਨ ਲਗਾਓ।

ਕਰਮਾਤੀਤ ਸਥਿਤੀ ਨੂੰ ਪ੍ਰਾਪਤ ਕਰਨ ਦੇ ਲਈ ਸਦਾ ਸਾਕਸ਼ੀ ਬਣ ਕੰਮ ਕਰੋ। ਸਾਕਸ਼ੀ ਮਤਲਬ ਸਦਾ ਨਿਆਰੀ ਅਤੇ ਪਿਆਰੀ ਸਥਿਤੀ ਵਿਚ ਰਹਿ ਕਰਮ ਕਰਨ ਵਾਲੀ ਅਲੌਕਿਕ ਆਤਮਾ ਹਾਂ, ਅਲੌਕਿਕ ਅਨੁਭੂਤੀ ਕਰਨ ਵਾਲੀ, ਅਲੌਕਿਕ ਜੀਵਨ, ਸ੍ਰੇਸ਼ਠ ਜੀਵਨ ਵਾਲੀ ਆਤਮਾ ਹਾਂ - ਇਹ ਨਸ਼ਾ ਰਹੇ। ਕਰਮ ਕਰਦੇ ਇਹ ਹੀ ਅਭਿਆਸ ਵਧਾਉਂਦੇ ਰਹੋ ਤਾਂ ਕਰਮਤੀਤ ਸਥਿਤੀ ਨੂੰ ਪ੍ਰਾਪਤ ਕਰ ਲਵੋਗੇ।