05.04.26 Avyakt Bapdada Punjabi Murli
15.11.2009 Om Shanti Madhuban
“ਸਵਰਾਜ ਦੀ ਰਿਜਲਟ ਚੈਕ ਕਰਕੇ ਖੁਦ ਨੂੰ ਚੇਂਜ ਕਰੋ ਅਤੇ ਅਖੰਡ ਰਾਜ ਦੇ ਅਧਿਕਾਰੀ ਬਣੋ।”
ਅੱਜ ਦਿਲਾਰਾਮ ਬਾਪ ਆਪਣੇ
ਰਾਜਦੁਲਾਰੇ ਬੱਚਿਆਂ ਨੂੰ ਮਿਲਣ ਆਏ ਹਨ। ਦੁਲਾਰੇ ਕਿਉਂ ਹਨ? ਜਾਣਦੇ ਕਿ ਤੁਸੀਂ ਹਰ ਇੱਕ ਬੱਚਾ ਤਿੰਨ
ਤਖ਼ਤ ਦੇ ਮਾਲਿਕ ਹੋ? ਇੱਕ ਸਵਰਾਜ ਦਾ ਤਖ਼ਤ, ਦੂਜਾ ਹੈ ਬਾਪਦਾਦਾ ਦੇ ਦਿਲ ਦਾ ਤਖ਼ਤ ਅਤੇ ਤੀਸਰਾ ਹੈ
ਭਵਿੱਖ ਦਾ ਤਖ਼ਤ। ਤਿੰਨੋ ਤਖ਼ਤ ਦੇ ਅਧਿਕਾਰੀ ਹੋ। ਆਪਣੇ ਭਵਿੱਖ ਤਖ਼ਤ ਦਾ ਵੀ ਇਥੇ ਹੀ ਅਭਿਆਸ ਕਰ
ਰਹੇ ਹੋ। ਭਵਿੱਖ ਦੀ ਤਿਆਰੀ ਅਤੇ ਪੁਰਸ਼ਾਰਥ ਹੁਣ ਹੀ ਕਰ ਰਹੇ ਹੋ। ਹੁਣ ਦਾ ਪੁਰਸ਼ਾਰਥ ਅਨੇਕ ਜਨਮ
ਦਾ ਰਾਜ ਭਾਗ ਦਵਾਉਣ ਵਾਲਾ ਹੈ। ਇਸ ਵੇਲੇ ਹੀ ਆਪਣੇ ਰਾਜ ਭਾਗ ਦੇ ਸੰਸਕਾਰ ਧਾਰਨ ਕਰ ਰਹੇ ਹੋ ਕਿਉਂਕਿ
ਹੁਣ ਦਾ ਪੁਰਸ਼ਾਰਥ ਭਵਿੱਖ ਦੇ ਰਾਜ ਦਾ ਅਧਿਕਾਰੀ ਬਣਾਉਂਦਾ ਹੈ। ਤਾਂ ਚੈਕ ਕਰੋ ਕਿ ਇਸ ਵੇਲੇ ਆਪਣਾ
ਪੁਰਸ਼ਾਰਥ ਠੀਕ ਹੈ? ਜਿਵੇਂ ਭਵਿੱਖ ਵਿਚ ਇੱਕ ਰਾਜ ਹੋਵੇਗਾ ਤਾਂ ਹੁਣੇ ਚੈਕ ਕਰੋ ਕਿ ਸਾਡਾ ਇੱਕ ਰਾਜ
ਮਨ ਵਿਚ ਚਲਦਾ ਹੈ? ਪੁਰਸ਼ਾਰਥ ਵਿਚ ਇੱਕ ਰਾਜ ਹੈ? ਜਾਂ ਮਾਇਆ ਰਾਜ ਵਿਚ ਵਿਘਣ ਪਾਉਂਦੀ ਹੈ! ਇੱਕ
ਰਾਜ ਦੀ ਬਜਾਏ ਮਾਇਆ ਦਾ ਪ੍ਰਭਾਵ ਤੇ ਨਹੀਂ ਪੈਂਦਾ? ਦੋ ਰਾਜ ਤੇ ਨਹੀਂ ਹੁੰਦੇ ਹਨ? ਭਵਿੱਖ ਦੀ
ਵਿਸ਼ੇਸ਼ਤਾ ਹੈ ਹੀ ਇੱਕ ਰਾਜ ਦੀ। ਤਾਂ ਹੁਣੇ ਦਾ ਅਭਿਆਸ ਭਵਿੱਖ ਵਿਚ ਚਲਦਾ ਹੈ। ਤਾਂ ਚੈਕ ਕਰੋ ਕਿ
ਹੁਣ ਸਵਰਾਜ ਹੈ? ਸਵਰਾਜ ਵਿਚ ਕਿਤੇ ਲਗਾਵ ਮਾਇਆ ਦਖਲ ਤੇ ਨਹੀਂ ਕਰਦੀ ਹੈ? ਦੋ ਰਾਜ ਤੇ ਨਹੀਂ ਹਨ?
ਜੇਕਰ ਦੋ ਰਾਜ ਚਲਦਾ ਹੈ ਤਾਂ ਇੱਕ ਰਾਜ ਦੇ ਸੰਸਕਾਰ ਕਦੋਂ ਭਰੋਂਗੇ? ਭਵਿੱਖ ਦੀ ਵਿਸ਼ੇਸ਼ਤਾ ਹੈ ਹੀ
ਇੱਕ ਰਾਜ ਅਤੇ ਇਕ ਧਰਮ। ਧਰਮ ਕਿਹੜਾ ਹੈ? ਤੁਹਾਡੀ ਵਿਸ਼ੇਸ਼ ਧਾਰਨਾ ਕਿਹੜੀ ਹੈ? ਸੰਪੂਰਨ ਪਵਿੱਤਰਤਾ।
ਤਾਂ ਚੈਕ ਕਰੋ ਕਿ ਇੱਕ ਧਰਮ ਹੈ? ਵਿਚ ਦੀ ਦੂਜਾ ਧਰਮ ਅਪਵਿੱਤਰਤਾ ਦਾ ਦਖ਼ਲ ਤੇ ਨਹੀਂ ਦਿੰਦਾ? ਨਾਲ
ਹੀ ਇਹ ਵੀ ਚੈਕ ਕਰੋ ਕਿ ਲਾਅ ਐਂਡ ਆਰਡਰ ਇੱਕ ਦਾ ਹੈ ਜਾਂ ਮਾਇਆ ਵੀ ਵਿਚ ਦੀ ਦਖਲ ਕਰਦੀ ਹੈ? ਇੱਕ
ਦਾ ਰਾਜ ਨਿਰਵਿਘਨ ਚਲ਼ਦਾ ਹੈ? ਹੋਰ ਗੱਲ - ਰਾਜ ਵਿਚ ਸਦਾ ਸੁਖ ਅਤੇ ਸ਼ਾਂਤੀ ਨੈਚੁਰਲ ਰਹਿੰਦੀ ਹੈ।
ਤਾਂ ਹੁਣ ਵੇਖੋ ਆਪਣੇ ਰਾਜ ਵਿਚ ਸਦਾ ਸੁਖ ਸ਼ਾਂਤੀ ਹੈ? ਕੋਈ ਦਖਲ ਤੇ ਨਹੀਂ ਹੁੰਦਾ? ਸਵਰਾਜ ਵਿਚ
ਮਾਇਆ ਆਪਣਾ ਦਖਲ ਦੇਕੇ ਅਸ਼ਾਂਤੀ ਤੇ ਨਹੀਂ ਫੈਲਾਉਂਦੀ ਹੈ? ਸਵਰਾਜ ਵਿਚ ਕੋਈ ਸੈਲਵੇਸ਼ਨ, ਕੋਈ
ਪ੍ਰਸ਼ੰਸਾ ਦਾ ਪ੍ਰਭਾਵ ਤਾਂ ਮਾਇਆ ਨਹੀਂ ਪਾਉਂਦੀ ਹੈ? ਸਦਾ ਸੁਖ, ਸ਼ਾਂਤੀ, ਆਨੰਦ, ਪ੍ਰੇਮ,
ਅਤਿੰਦਰੀਏ ਸੁਖ ਕਾਇਮ ਰਹਿੰਦਾ ਹੈ? ਕਿਉਂਕਿ ਜਾਣਦੇ ਹੋ ਕਿ ਭਵਿੱਖ ਰਾਜ ਵਿਚ ਸਰਵ ਪ੍ਰਾਪਤੀਆਂ ਹਨ,
ਸੰਪੰਨਤਾ ਹੈ, ਇਸ ਕਾਰਣ ਸੰਤੁਸ਼ਟਤਾ ਵੀ ਹੈ। ਤਾਂ ਹੁਣ ਵੀ ਸਵਰਾਜ ਸੰਪੰਨ ਰਹਿੰਦਾ ਹੈ ਕਿ ਕੋਈ ਕਮੀ
ਰਹਿੰਦੀ ਹੈ? ਕਿਉਂਕਿ ਹੁਣੇ ਦੇ ਪੁਰਸ਼ਾਰਥ ਵਿਚ ਜੇਕਰ ਕਮੀ ਰਹਿ ਗਈ ਤਾਂ ਭਵਿੱਖ ਅਖੰਡ ਰਾਜ ਦੇ
ਅਧਿਕਾਰੀ ਕਿਵੇਂ ਬਣੋਗੇ! ਸਾਰਾ ਆਧਾਰ ਹੁਣੇ ਦੇ ਪੁਰਸ਼ਾਰਥ ਤੇ ਹੈ। ਹੁਣ ਦੀ ਕੋਈ ਵੀ ਕਮੀ ਭਵਿੱਖ
ਦੇ ਸੰਪੂਰਨ ਰਾਜ ਦੇ ਅਧਿਕਾਰੀ ਨਹੀਂ ਬਣ ਸਕਦੇ। ਬਹੁਤਕਾਲ ਦਾ ਇਹ ਸਵਰਾਜ ਦਾ ਅਭਿਆਸ ਭਵਿੱਖ ਰਾਜ ਦੇ
ਅਧਿਕਾਰੀ ਬਨਾਉਂਦਾ ਹੈ। ਤਾਂ ਇਹ ਆਪਣੀ ਚੈਕਿੰਗ ਸਦਾ ਰਹੇ ਕਿਉਂਕਿ ਹੁਣ ਜੇਕਰ ਬਹੁਤਕਾਲ ਦਾ
ਪੁਰਸ਼ਾਰਥ ਨਹੀਂ ਹੋਵੇਗਾ ਤਾਂ ਪ੍ਰਾਲਬਧ ਵੀ ਘੱਟ ਮਿਲਦੀ ਹੈ ਇਸਲਈ ਬਾਪਦਾਦਾ ਸਮੇਂ ਪ੍ਰਤੀ ਸਮੇਂ ਇਹ
ਅਟੈਂਸ਼ਨ ਖਿਚਵਾ ਰਿਹਾ ਹੈ ਕਿ ਇਸ ਦੇ ਲਈ ਹੁਣੇ ਆਪਣੇ ਨੂੰ ਸੰਪੰਨ ਅਤੇ ਸੰਪੂਰਨ ਬਣਾਓ। ਜੇਕਰ ਹੁਣ
ਵਿਚ ਵਿੱਚ ਦੀ ਕਹਿ ਦਿੰਦੇ ਹਨ ਕਿ ਪੁਰਸ਼ਾਰਥ ਚੱਲ ਰਿਹਾ ਹੈ ਲੇਕਿਨ ਪੁਰਸ਼ਾਰਥ ਦੇ ਵਿਚ ਤੇ ਤਾਂ
ਤਾਂ ਨਹੀਂ ਆਉਂਦਾ! ਇਹ ਤਾਂ ਹੋ ਜਾਵੇਗਾ, ਇਹ ਤਾਂ ਕਰ ਲਵਾਂਗੇ, ਇਹ ਸੰਸਕਾਰ ਅਵਿਨਾਸ਼ੀ 21 ਜਨਮ
ਦਾ, ਅਖੰਡ ਰਾਜ ਦਾ ਅਧਿਕਾਰੀ ਨਹੀਂ ਬਣਾਏਗਾ।
ਬਾਪਦਾਦਾ ਸਦਾ ਦੇ ਲਈ ਅਟੈਂਸ਼ਨ ਦਿਲਾ ਰਿਹਾ ਹੈ, ਚੈਕ ਕਰੋ ਕਿ ਜੇਕਰ ਕੋਈ ਵੀ ਵਿਘਣ ਆਉਂਦਾ ਹੈ,
ਤੂਫਾਨ ਆਉਂਦਾ ਹੈ ਤਾਂ ਤੂਫ਼ਾਨ ਤੋਹਫ਼ਾ ਬਣ ਜਾਂਦਾ ਹੈ? ਤੂਫ਼ਾਨ, ਤੂਫਾਨ ਨਹੀਂ ਲੇਕਿਨ ਤੋਹਫ਼ਾ ਬਣ
ਜਾਵੇ। ਕੋਈ ਵੀ ਮਾਇਆ ਦਾ ਵਾਰ ਹੁੰਦਾ ਹੈ, ਅਨੁਭਵ ਕਰਾਉਂਦੀ ਹੈ ਮਾਇਆ, ਤਾਂ ਉਹ ਅਨੁਭਵ ਵੀ ਇਵੇਂ
ਅਨੁਭਵ ਹੋਵੇ ਕਿ ਸਾਨੂੰ ਇਹ ਅਨੁਭਵ ਦੀ ਸੀੜੀ ਅੱਗੇ ਵਧਾਉਂਦੀ ਹੈ। ਇਸ ਦੇ ਲਈ ਬਾਪਦਾਦਾ ਕਹਿੰਦੇ ਹਨ
ਸਦਾ ਆਪਣਾ ਚਾਰਟ ਆਪੇ ਹੀ ਚੈਕ ਕਰੋ। ਜਿਨਾਂ ਆਪਣਾ ਚਾਰਟ ਚੈਕ ਕਰੋਗੇ ਉਤਨਾ ਹੀ ਚੈਕ ਕਰਕੇ ਚੇਂਜ
ਕਰੋਗੇ। ਤਾਂ ਹਰੇਕ ਆਪਣਾ ਚਾਰਟ ਚੈਕ ਕਰਦੇ ਹੋ! ਕਰਦੇ ਹੋ? ਜੋ ਰੋਜ ਕਰਦਾ ਹੈ ਉਹ ਹੱਥ ਉਠਾਓ। ਜੋ
ਰੋਜ ਕਰਦਾ ਹੈ ਕਦੇ - ਕਦੇ ਨਹੀਂ? ਰੋਜ਼ ਚਾਰਟ ਚੈਕ ਕਰੋ ਅਤੇ ਚੇਂਜ ਕਰੋ ਕਿਉਂਕਿ ਸਮੇਂ ਦਾ ਇਸ਼ਾਰਾ
ਬਾਪਦਾਦਾ ਨੇ ਕਾਫੀ ਸਮੇਂ ਤੋਂ ਦਿੱਤਾ ਹੈ। ਸਮੇਂ ਨੂੰ ਵੇਖ ਵੀ ਰਹੇ ਹੋ, ਮਨੁੱਖਾਂ ਦੇ ਮਨ ਵਿਚ
ਚਿੰਤਾ ਵਧ ਰਹੀ ਹੈ ਅਤੇ ਤੁਹਾਡੇ ਮਨ ਵਿਚ ਚਿੰਤਾ ਨਹੀਂ ਲੇਕਿਨ ਪ੍ਰਭੂ ਚਿੰਤਨ ਹੈ। ਪ੍ਰਭੂ ਚਿੰਤਨ
ਹੋਣ ਦੇ ਕਾਰਣ ਤੁਸੀ ਸਦਾ ਜਾਣਦੇ ਹੋ ਕਿ ਅਸੀਂ ਨਿਮਿਤ ਹਾਂ, ਨਿਰਮਾਣ ਹਾਂ ਕਿਉਂਕਿ ਕਰਾਵਨਹਾਰ ਬਾਪ
ਹੈ। ਇਸ ਦੇ ਕਾਰਨ ਤੁਹਾਡੇ ਮਨ ਵਿਚ ਚਿੰਤਾ ਨਹੀਂ ਹੈ, ਕਰਾਵਨਹਾਰ ਕਰਵਾ ਰਿਹਾ ਹੈ, ਇਹ ਸਮ੍ਰਿਤੀ ਸਦਾ
ਅੱਗੇ ਵਧਾ ਰਹੀ ਹੈ।
ਹੁਣ ਵਿਸ਼ੇਸ਼ ਹਰ ਇੱਕ ਨੂੰ ਇਹ ਚੈਕ ਕਰਨਾ ਹੈ ਕਿ ਇਸ ਸੰਗਮਯੁੱਗ ਦਾ ਇੱਕ- ਇੱਕ ਸੈਕਿੰਡ ਸਮੇਂ ਅਤੇ
ਸੰਕਲਪ ਸ਼ੁਭ ਚਲਦਾ ਹੈ? ਇਸ ਸਮੇਂ ਦੇ ਮਹੱਤਵ ਨੂੰ ਜਾਣ ਇੱਕ ਸੈਕਿੰਡ, ਸੈਕਿੰਡ ਨਹੀਂ ਲੇਕਿਨ ਇਕ
ਸੈਕਿੰਡ ਦੀ ਵੈਲਯੂ ਹੈ, ਮਹੱਤਵ ਹੈ। ਕਦੇ - ਕਦੇ ਬੱਚੇ ਕਹਿੰਦੇ ਹਨ ਕਿ ਸੰਕਲਪ ਚੱਲਿਆ ਲੇਕਿਨ ਦੋ -
ਚਾਰ ਸੈਕਿੰਡ ਚੱਲਿਆ। ਲੇਕਿਨ ਸੰਗਮ ਦੇ ਸਮੇਂ ਦੀ ਵੈਲਿਊ ਹੈ, ਹੁਣ ਇੱਕ ਸੈਕਿੰਡ ਇੱਕ ਘੰਟੇ ਦੇ
ਬਰਾਬਰ ਹੈ। ਇਤਨੀ ਇਸ ਵੇਲੇ ਦੀ ਵੈਲਯੁ ਹੈ ਕਿਉਂਕਿ ਬਾਪਦਾਦਾ ਨੇ ਕਹਿ ਦਿੱਤਾ ਹੈ ਕਿ ਅਚਾਨਕ ਕਿਸੇ
ਵੀ ਸਮੇਂ ਤੁਹਾਡਾ ਫਾਈਨਲ ਪੇਪਰ ਹੋਵੇਗਾ। ਬਾਪਦਾਦਾ ਵੀ ਦੱਸੇਗਾ ਨਹੀਂ ਇਸਲਈ ਇਸ ਵੇਲੇ ਦਾ ਅਟੇਂਸ਼ਨ
ਖੁਦ ਨੂੰ ਸੰਪੂਰਨ ਅਤੇ ਸੰਪੰਨ ਬਣਾਉਣਾ ਹੈ। ਬਾਪਦਾਦਾ ਨੇ ਜੋ ਸਰਵ ਖਜਾਨੇ ਦਿੱਤੇ ਹਨ ਉਸ ਇੱਕ -
ਇੱਕ ਖਜਾਨੇ ਨੂੰ ਸਮੇਂ ਤੇ ਕੰਮ ਵਿਚ ਲਗਾਉਣਾ ਹੈ। ਖਜਾਨਿਆਂ ਦੇ ਮਾਲਿਕ ਹੋ, ਮਾਲਿਕ ਦੀ ਵਿਸ਼ੇਸ਼ਤਾ
ਇਹ ਹੈ ਕਿ ਜਿਸ ਵਕਤ ਜਿਸ ਖਜਾਨੇ ਦੀ ਲੋੜ ਹੈ ਉਸ ਵੇਲੇ ਉਹ ਖਜਾਨਾ ਕੰਮ ਵਿਚ ਲਗਾਉਣਾ ਹੈ। ਤੁਸੀਂ
ਆਰਡਰ ਕਰੋ ਸਮਾਉਣ ਦੀ ਸ਼ਕਤੀ ਨੂੰ ਤਾਂ ਸਮਾਉਣ ਦੀ ਸ਼ਕਤੀ ਕੰਮ ਵਿਚ ਲਗਦੀ ਹੈ? ਕਿਉਂਕਿ ਮਾਲਿਕ ਉਸ
ਨੂੰ ਕਿਹਾ ਜਾਂਦਾ ਹੈ ਜੋ ਸਮੇਂ ਤੇ ਆਪਣੇ ਖਜ਼ਾਨੇ ਕੰਮ ਵਿਚ ਲਗਾ ਸਕੇ। ਤਾਂ ਹੁਣ ਇਤਨਾ ਸਭ ਨੂੰ
ਖੁਦ ਤੇ ਅਟੈਂਸ਼ਨ ਦੇਣਾ ਹੈ। ਸਭ ਦੇ ਅੰਦਰ ਖੁਸ਼ੀ ਦਾ ਖਜਾਨਾ ਸਦਾ ਹੀ ਚੇਹਰੇ ਅਤੇ ਚਲਣ ਵਿਚ ਵਿਖਾਈ
ਦੇਵੇ। ਖੁਸ਼ੀ ਅਵਿਨਾਸ਼ੀ ਬਾਪ ਦੀ ਦੇਣ ਹੈ। ਤਾਂ ਅਵਿਨਾਸ਼ੀ ਬਾਪ ਦੀ ਦੇਣ ਨੂੰ ਅਵਿਨਾਸ਼ੀ ਰੱਖੋ।
ਖੁਸ਼ੀ ਦੇ ਲਈ ਕਿਹਾ ਜਾਂਦਾ ਹੈ - ਖੁਸ਼ੀ ਜਿਹੀ ਕੋਈ ਖੁਰਾਕ ਨਹੀਂ, ਖੁਸ਼ੀ ਜਿਹਾ ਕੋਈ ਖਜਾਨਾ ਨਹੀਂ।
ਤਾਂ ਜਿਸ ਦੇ ਅੰਦਰ ਸਦਾ ਖੁਸ਼ੀ ਹੈ ਉਨ੍ਹਾਂ ਦੇ ਨੈਣਾਂ ਤੋਂ, ਚੇਹਰੇ ਤੋਂ, ਚਲਣ ਤੋਂ ਆਟੋਮੈਟਿਕ
ਵਿਖਾਈ ਦਿੰਦੀ ਹੈ। ਬਾਪਦਾਦਾ ਦਾ ਵਰਦਾਨ ਹੈ ਕਿ ਸਦਾ ਖੁਸ਼ ਰਹੋ ਅਤੇ ਸਦਾ ਖੁਸ਼ੀ ਵੰਡੋ ਕਿਉਂਕਿ
ਖੁਸ਼ੀ ਵੰਡਣ ਤੇ ਖੁਸ਼ੀ ਵਧੇਗੀ ਹੋਰ ਕੋਈ ਵੀ ਖਜਾਨਾ ਵੰਡਣ ਤੇ ਘਟ ਹੁੰਦਾ ਹੈ ਲੇਕਿਨ ਖੁਸ਼ੀ ਦਾ
ਖਜਾਨਾ ਜਿਨਾਂ ਵੰਡੋਗੇ ਉਨਾਂ ਵਧੇਗਾ। ਤਾਂ ਚੈਕ ਕਰੋ ਖੁਸ਼ੀ ਦਾ ਖਜਾਨਾ ਸਦਾ ਕਾਇਮ ਹੈ?
ਹੁਣ ਸਾਰੇ ਬੱਚਿਆਂ ਨੂੰ ਭਾਵੇਂ ਦੇਸ਼, ਭਾਵੇਂ ਵਿਦੇਸ਼ ਸਭ ਬੱਚਿਆਂ ਨੂੰ ਬਾਪਦਾਦਾ ਇੱਕ ਗੱਲ ਦੀ
ਵਿਸ਼ੇਸ਼ ਮੁਬਾਰਕ ਦੇ ਰਹੇ ਹਨ। ਕਿਹੜੀ ਗੱਲ? ਜੋ ਸਭ ਨੇ ਭਾਵੇਂ ਦੇਸ਼ ਵਿਚ, ਭਾਵੇਂ ਵਿਦੇਸ਼ ਵਿਚ
ਆਪਣੇ ਉਮੰਗ - ਉਤਸਾਹ ਨਾਲ ਆਤਮਾਵਾਂ ਨੂੰ ਬਾਪ ਦਾ ਸੰਦੇਸ਼ ਦੇ ਦਿੱਤਾ। ਸਭ ਨੇ ਆਪਣੀ ਖੁਸ਼ੀ ਨਾਲ
ਜੋ ਕੰਮ ਕੀਤਾ ਉਸ ਕੰਮ ਵਿਚ ਪ੍ਰੋਗਰਾਮ ਇੱਕ ਕੀਤਾ, ਹਰ ਜਗ੍ਹਾ ਇੱਕ ਪ੍ਰੋਗਰਾਮ ਕੀਤਾ ਲੇਕਿਨ ਉਸ ਦਾ
ਫਲ ਹਜ਼ਾਰ ਗੁਣਾਂ ਪ੍ਰਾਪਤ ਕੀਤਾ। ਬਾਪਦਾਦਾ ਨੂੰ ਇਹ ਹੀ ਸੰਕਲਪ ਹੈ ਕਿ ਹੁਣ ਦੇ ਸਮੇਂ ਅਨੁਸਾਰ ਜੋ
ਸਰਕਮਸਟਾਂਸਿਜ ਹਨ ਉਹ ਅੱਗੇ - ਅੱਗੇ ਨਾਜੁਕ ਹੁੰਦੇ ਜਾਣਗੇ ਇਸਲਈ ਭਾਵੇਂ ਪਿੰਡ ਹੈ, ਭਾਵੇਂ ਕੋਈ ਵੀ
ਕੌਣਾ ਹੈ, ਇਵੇਂ ਉਲ੍ਹਾਮਾ ਨਹੀਂ ਰਹਿ ਜਾਵੇ ਕਿ ਸਾਡਾ ਬਾਪ ਆਇਆ ਅਤੇ ਸਾਨੂੰ ਤੁਸੀਂ ਸੰਦੇਸ਼ ਨਹੀਂ
ਦਿੱਤਾ। ਇਸਲਈ ਸਭ ਨੇ ਜੋ ਉਮੰਗ - ਉਤਸਾਹ ਨਾਲ ਕੰਮ ਕੀਤਾ, ਬਾਪਦਾਦਾ ਖੁਸ਼ ਹਨ ਤੇ ਇਵੇਂ ਹੀ ਆਪਸ
ਵਿੱਚ ਮਿਲਕੇ ਅਜਿਹੇ ਪ੍ਰੋਗਰਾਮ ਬਣਾਉਂਦੇ ਰਹਿਣਾ। ਬਾਪਦਾਦਾ ਨੇ ਵੇਖਿਆ ਕਿ ਉਮੰਗ - ਉਤਸਾਹ ਅਤੇ
ਹਿੰਮਤ ਸਭ ਨੇ ਆਪਣੇ - ਆਪਣੇ ਵਿਧੀ ਨਾਲ ਕੰਮ ਵਿਚ ਲਗਾਇਆ ਹੈ ਲੇਕਿਨ ਹੁਣ ਤੇ ਸਭ ਨੇ ਬਹੁਤ ਵਧੀਆ
ਕੀਤਾ। ਅੱਗੇ ਵੀ ਸਮੇਂ ਅਨੁਸਾਰ ਇਹ ਲਕਸ਼ ਰੱਖੋ ਕਿ ਕੋਈ ਵੀ ਕੋਨਾ ਬਿਨਾਂ ਸੰਦੇਸ਼ ਦੇ ਰਹਿ ਨਹੀਂ
ਜਾਵੇ। ਇਸ ਵਿੱਚ ਆਪਣਾ ਹੀ ਪੁਰਸ਼ਾਰਥ ਚੰਗਾ ਚਲਦਾ ਅਤੇ ਹੋਰ ਆਤਮਾਵਾਂ ਦਾ ਵੀ ਕਲਿਆਣ ਹੁੰਦਾ ਹੈ।
ਸਭ ਨੂੰ ਇਹ ਪ੍ਰੋਗਰਾਮ ਚੰਗੇ ਲੱਗੇ ਨਾ! ਚੰਗਾ ਲੱਗਿਆ! ਤਾਂ ਬਾਪਦਾਦਾ ਸਾਰੇ ਬੱਚਿਆਂ ਨੂੰ ਇਹ ਹੀ
ਬਾਰ - ਬਾਰ ਕਹਿੰਦੇ ਕਿ ਆਤਮਾਵਾਂ ਦੇ ਪ੍ਰਤੀ ਰਹਿਮਦਿਲ ਬਣੋ।
ਅਜਕਲ ਦੁੱਖ ਅਸ਼ਾਂਤੀ ਦੇ ਕਾਰਨ ਸਭ ਦਿਲ ਤੋਂ ਕਹਿੰਦੇ ਹਨ ਰਹਿਮ ਕਰੋ, ਦਯਾ ਕਰੋ। ਤਾਂ ਬਾਪ ਦੇ ਸਾਥੀ
ਤੁਸੀਂ ਬੱਚੇ ਹੋ, ਤਾਂ ਬਾਪ ਬੱਚਿਆਂ ਦ੍ਵਾਰਾ ਹੁਣ ਹਰ ਇੱਕ ਬੱਚੇ ਦਾ ਰਹਿਮਦਿਲ ਦਾ ਪਾਰਟ ਦੇਖਣਾ
ਚਾਹੁੰਦੇ ਹਨ। ਤੁਹਾਡਾ ਉਮੰਗ ਹੈ ਕਿ ਦੁੱਖਮਯ ਸੰਸਾਰ ਬਦਲਕੇ ਸੁੱਖਮਯ ਸੰਸਾਰ ਆਉਣਾ ਹੀ ਹੈ। ਤਾਂ
ਸੁੱਖਮਯ ਦਾ ਸਾਰ ਆਉਣ ਦੇ ਲਈ ਇਹ ਦੁੱਖ ਅਸ਼ਾਂਤੀ ਦਾ ਵਿਨਾਸ਼ ਹੋਣ ਦੇ ਲਈ ਹਾਲਾਤ ਬਦਲ ਰਹੀਆਂ ਹਨ।
ਤਾਂ ਅੱਜ ਦਾ ਇਹ ਹੀ ਬਾਪ ਦਾ ਸੰਦੇਸ਼ ਯਾਦ ਰੱਖੋ ਕਿ ਹੁਣ ਭਾਵੇਂ ਮਨਸਾ, ਭਾਵੇਂ ਵਾਚਾ, ਭਾਵੇਂ
ਚੇਹਰੇ ਅਤੇ ਚਲਣ ਤੋਂ ਸੇਵਾ ਦੀ ਗਤੀ ਵਧਾਉਂਦੇ ਚੱਲੋ। ਆਪਣਾ ਰਾਜ ਨੇੜੇ ਲਿਆਉਂਦੇ ਚੱਲੋ। ਅੱਛਾ।
ਇਸ ਵਾਰੀ ਜੋ ਪਹਿਲੀ ਵਾਰ ਆਏ ਹਨ ਬਾਪਦਾਦਾ ਨੂੰ ਮਿਲਣ, ਉਹ ਹੱਥ ਉਠਾਓ। ਚੰਗਾ ਬਹੁਤ ਹਨ। ਸਾਰੇ ਉੱਠੋ।
ਮੁਬਾਰਕ ਹੋਵੇ। ਫਿਰ ਵੀ ਸਮਾਪਤੀ ਦੇ ਪਹਿਲੇ ਪਹੁੰਚ ਗਏ ਹੋ। ਨਵਾਂ ਜਨਮ ਲੈ ਲਿਆ, ਇਸ ਦੀ ਸਭ ਦੇ ਵਲੋਂ
ਹੁਣ ਆਉਣ ਵਾਲੇ ਬੱਚਿਆਂ ਨੂੰ ਬਾਪਦਾਦਾ ਅਤੇ ਚਾਰੋਂ ਪਾਸੇ ਦੇ ਬੱਚਿਆਂ ਦ੍ਵਾਰਾ ਮੁਬਾਰਕ ਹੋਵੇ,
ਮੁਬਾਰਕ ਹੋਵੇ। ਬ੍ਰਾਹਮਣ ਪਰਿਵਾਰ ਨੂੰ ਵੇਖ ਖੁਸ਼ੀ ਹੁੰਦੀ ਹੈ ਨਾ! ਲੇਕਿਨ ਜੋ ਹੁਣੇ ਆਏ ਹਨ ਉਨ੍ਹਾਂ
ਨੂੰ ਬਾਪਦਾਦਾ ਇਹ ਹੀ ਕਹਿੰਦੇ ਤਾਂ ਹੁਣ ਬਹੁਤ ਸਮੇਂ ਬੀਤ ਗਿਆ, ਬਹੁਤ ਘੱਟ ਰਿਹਾ ਇਸਲਈ ਪੁਰਸ਼ਾਰਥ
ਤੀਵ੍ਰ ਕਰਨਾ ਹੈ। ਤੀਵ੍ਰ ਪੁਰਸ਼ਾਰਥੀ ਅੱਗੇ ਵਧਣਗੇ, ਚਲਣਾ ਨਹੀਂ ਉੱਡਣਾ। ਉੱਡਦੀ ਕਲਾ ਦਾ
ਪੁਰਸ਼ਾਰਥ ਕਰਨਗੇ ਤਾਂ ਬਾਪ ਦਾ ਵਰਸਾ ਦੇਰ ਨਾਲ ਆਉਂਦੇ ਹੋਏ ਵੀ ਪੂਰਾ ਆਪਣਾ ਹੱਕ ਲੈ ਸਕਦੇ ਹੋ। ਹਰ
ਸੈਕਿੰਡ ਖੁਸ਼ ਰਹਿਣਾ ਅਤੇ ਸਭ ਨੂੰ ਪੈਗ਼ਾਮ ਦੇਣਾ, ਸੰਦੇਸ਼ ਦੇਣਾ। ਅੱਛਾ।
ਅੱਜ ਜੋ ਬਾਪਦਾਦਾ ਨੇ ਕਿਹਾ ਕਿ ਸਵਰਾਜ ਅਧਿਕਾਰੀ ਬਣ ਸਵਰਾਜ ਦੀ ਰਿਜ਼ਲਟ ਚੈਕ ਕਰੋ, ਉਹ ਚੈਕ ਕਰਨ
ਨਾਲ ਕੋਈ ਵੀ ਕਮੀ ਨੂੰ ਬਹੁਤ ਸਮੇਂ ਤੋਂ ਚੇਂਜ ਕਰਨਾ ਹੈ ਕਿਉਂਕਿ ਬਹੁਤ ਸਮੇਂ ਅਖੰਡ ਰਾਜ ਚਲੇ ਇਸਦੀ
ਜ਼ਰੂਰਤ ਹੈ, ਬਹੁਤ ਸਮੇਂ ਦਾ ਪੁਰਸ਼ਾਰਥ, ਬਹੁਤ ਸਮੇਂ ਦੀ ਪ੍ਰਾਲਬੱਧ ਅਖੰਡ ਚਲੇ ਇਸਦੀ ਜ਼ਰੂਰਤ ਹੈ,
ਬਹੁਤ ਸਮੇਂ ਦਾ ਪੁਰਸ਼ਾਰਥ, ਬਹੁਤ ਸਮੇਂ ਦੀ ਪ੍ਰਾਲਬੱਧ ਦੇ ਖੁਦ ਹੀ ਅਧਿਕਾਰੀ ਬੜੇ ਹਨ ਇਸਲਈ
ਅੰਡਰਲਾਇਨ ਬਹੁਤ ਸਮੇਂ ਆ ਪੁਰਸ਼ਾਰਥ ਹੋਵੇ। ਚੈਕਿੰਗ ਕਰੋ ਤੇ ਚੇੰਜ ਕਰੋ।
ਚਾਰੋਂ ਪਾਸੇ ਦੇ ਬਾਪਦਾਦਾ ਦੇ ਦਿਲਤਖ਼ਤਨਸ਼ੀਨ ਹਰ ਇਕ ਬੱਚੇ ਨੂੰ ਬਾਪਦਾਦਾ ਰੋਜ਼ ਅੰਮ੍ਰਿਤਵੇਲੇ ਵਿਸ਼ੇਸ਼
ਸ਼ਕਤੀ ਵੱਢਦੇ ਹਨ। ਅੰਮ੍ਰਿਤਵੇਲੇ ਵਿਸ਼ੇਸ਼ ਵਰਦਾਨ, ਸ਼ਕਤੀ ਵੱਢਦੇ ਹਨ। ਜੋ ਅੰਮ੍ਰਿਤਵੇਲੇ ਦੀ ਸ਼ਕਤੀ
ਵਿਸ਼ੇਸ਼ ਵਰਦਾਨ ਸਵੀਕਾਰ ਕਰਦੇ ਹਨ ਉਹ ਵਿਸ਼ੇਸ਼ ਤੀਵਰ ਪੁਰਸ਼ਾਰਥੀ ਬਣਦੇ ਹਨ। ਅੰਮ੍ਰਿਤਵੇਲੇ ਦਾ ਮਹੱਤਵ
ਰੱਖਣਾ ਮਤਲਬ ਬਾਪਦਾਦਾ ਦੇ ਸਦਾ ਤਖ਼ਤਨਸ਼ੀਨ ਬਣਨਾ। ਤਾਂ ਕਈ ਬੱਚਿਆਂ ਦਾ ਅਟੇੰਸ਼ਨ ਹੈ ਅਤੇ ਬਾਪਦਾਦਾ
ਰੋਜ਼ ਉਹਨਾਂ ਨੂੰ ਖਾਸ ਸਰਟੀਫਿਕੇਟ ਦਿੰਦੇ ਹਨ ਵਾਹ ਬੱਚਾ ਵਾਹ!
ਚਾਰੋਂ ਪਾਸੇ ਦੇ ਤੀਵਰ ਪੁਰਸ਼ਾਰਥੀ, ਹਰ ਸਮੇਂ ਬਾਪਦਾਦਾ ਨੂੰ ਆਪਣਾ ਸਾਥੀ ਬਣਾਕੇ ਰਹਿਣ ਦੇ ਅਭਿਆਸ
ਬੱਚਿਆਂ ਨੂੰ ਬਾਪਦਾਦਾ ਵਿਸ਼ੇਸ਼ ਵਰਦਾਨ ਦੇ ਰਹੇ ਹਨ ਕਿ ਸਦਾ ਉੱਡਦੇ ਚਲੋਂ ਅਤੇ ਦੂਸਰੇ ਨੂੰ ਵੀ
ਉਡਾਉਣ ਦਾ ਸਹਿਯੋਗ ਦੇਕੇ ਉੱਡਦੇ ਚੱਲੋ। ਸਭ ਵਿਜੇਈ ਹੈ ਅਤੇ ਵਿਜੇ ਦਾ ਫ਼ਲ ਬਾਪਦਾਦਾ ਦੀ ਹਰ ਸਮੇਂ
ਦੁਆਵਾਂ ਪ੍ਰਾਪਤ ਹੁੰਦੀਆਂ ਹਨ। ਤਾਂ ਅਮਰ ਬਣ ਸਭਨੂੰ ਅੰਮ੍ਰਿਤ ਪਿਲਾਉਂਦੇ ਰਹੋ। ਚਾਰੋ ਪਾਸੇ ਦੇ
ਬੱਚੇ ਬਾਪਦਾਦਾ ਦੇ ਸਾਹਮਣੇ ਹਨ। ਹਰ ਬੱਚੇ ਨਾਲ ਬਾਪਦਾਦਾ ਨੂੰ ਦਿਲ ਦਾ ਪਿਆਰ ਹੈ ਕਿਉਂਕਿ ਹਰ ਬੱਚੇ
ਵਿੱਚ ਕੋਈ ਨਾ ਕੋਈ ਵਿਸ਼ੇਸ਼ਤਾ ਹੈ। ਹੁਣ ਸਰਵ ਵਿਸ਼ੇਸ਼ਤਾਵਾਂ ਨਾਲ ਆਪਣੇ ਨੂੰ ਵਿਸ਼ੇਸ਼ ਆਤਮਾ ਬਣਾਏ ਅਗੇ
ਵੱਧਦੇ ਚਲੋ। ਬਾਪਦਾਦਾ ਦਾ ਹਰ ਇੱਕ ਬੱਚੇ ਨੂੰ ਪ੍ਰਸਨਲ ਪਦਮਗੁਣਾ ਯਾਦਪਿਆਰ ਸਵੀਕਾਰ ਹੋਵੇ। ਅੱਛਾ,
ਹੁਣ ਤਾਂ ਮਿਲਦੇ ਰਹਾਂਗੇ। ਨਮਸਤੇ।
ਦਾਦੀਆਂ ਨਾਲ:-
ਸਭ ਨੇ ਖੂਬ ਚੱਕਰ ਲਗਾਇਆ। ਅੱਜਕਲ ਅਸ਼ਾਂਤੀ ਵੱਧਦੀ ਰਹਿੰਦੀ ਹੈ ਤਾਂ ਸਾਰਾ ਦਿਨ ਪ੍ਰੇਸ਼ਾਨ ਰਹਿੰਦੇ
ਹਨ ਅਤੇ ਸ਼ਾਂਤੀ ਦਾ ਵਾਈਬ੍ਰੇਸ਼ਨ ਸ਼ਾਂਤੀ ਦਵਾਉਂਦਾ ਹੈ, ਤਾਂ ਖੁਸ਼ ਹੋ ਜਾਂਦੇ ਹਨ। ਜਿਵੇਂ ਕੋਈ ਥੱਕਿਆ
ਹੋਇਆ ਹੋਵੇ ਉਸਨੂੰ ਅੱਧਾ ਘੰਟਾ ਵੀ ਅਰਾਮ ਦਾ ਮਿਲਦਾ ਹੈ ਤਾਂ ਖੁਸ਼ ਹੋ ਜਾਂਦਾ ਹੈ। ਚੰਗਾ ਕੀਤਾ। ਸਭ
ਜੱਗਹ, ਭਾਵੇਂ ਛੋਟੇ ਭਾਵੇਂ ਵੱਡੇ ਸਭਨੇ ਵਧੀਆ ਕੀਤਾ। ਉਮੰਗ ਜਿੱਥੇ ਹੈ ਉੱਥੇ ਖ਼ਰਚੇ ਦੀ ਕੋਈ ਗੱਲ
ਨਹੀਂ। ਐਨੀਆਂ ਆਤਮਾਵਾਂ ਨੂੰ ਸੰਦੇਸ਼ ਤਾਂ ਮਿਲ ਗਿਆ। ਤੁਹਾਡਾ ਉਲਾਹਣਾ ਤਾਂ ਪੂਰਾ ਹੋਇਆ। ਚੰਗਾ ਹੈ।
ਇਵੇਂ ਵਿੱਚ -ਵਿੱਚ ਪ੍ਰੋਗਰਾਮਸ ਬਣਾਉਂਦੇ ਰਹੋ। ਹਰ ਇੱਕ ਸ਼ਹਿਰ ਆਪਣੇ ਅਨੁਸਾਰ ਜਿਵੇਂ ਵੀ ਕਰੇ ਉਹ
ਠੀਕ ਹੈ।
ਡਬਲ ਵਿਦੇਸ਼ੀ
ਵੱਡੀਆਂ ਭੈਣਾਂ ਤੋਂ:
ਡਬਲ ਵਿਦੇਸ਼ੀ ਵੱਡੀਆਂ ਭੈਣਾਂ ਤੋਂ: ਸਭ ਨੇ ਖੂਬ ਚੱਕਰ ਲਗਾਇਆ। ਅੱਜਕਲ ਅਸ਼ਾਂਤੀ ਵੱਧਦੀ ਰਹਿੰਦੀ ਹੈ
ਤਾਂ ਸਾਰਾ ਦਿਨ ਪ੍ਰੇਸ਼ਾਨ ਰਹਿੰਦੇ ਹਨ ਅਤੇ ਸ਼ਾਂਤੀ ਦਾ ਵਾਈਬ੍ਰੇਸ਼ਨ ਸ਼ਾਂਤੀ ਦਵਾਉਂਦਾ ਹੈ, ਤਾਂ ਖੁਸ਼
ਹੋ ਜਾਂਦੇ ਹਨ। ਜਿਵੇਂ ਕੋਈ ਥੱਕਿਆ ਹੋਇਆ ਹੋਵੇ ਉਸਨੂੰ ਅੱਧਾ ਘੰਟਾ ਵੀ ਅਰਾਮ ਦਾ ਮਿਲਦਾ ਹੈ ਤਾਂ
ਖੁਸ਼ ਹੋ ਜਾਂਦਾ ਹੈ। ਚੰਗਾ ਕੀਤਾ। ਸਭ ਜੱਗਹ, ਭਾਵੇਂ ਛੋਟੇ ਭਾਵੇਂ ਵੱਡੇ ਸਭਨੇ ਵਧੀਆ ਕੀਤਾ। ਉਮੰਗ
ਜਿੱਥੇ ਹੈ ਉੱਥੇ ਖ਼ਰਚੇ ਦੀ ਕੋਈ ਗੱਲ ਨਹੀਂ। ਐਨੀਆਂ ਆਤਮਾਵਾਂ ਨੂੰ ਸੰਦੇਸ਼ ਤਾਂ ਮਿਲ ਗਿਆ। ਤੁਹਾਡਾ
ਉਲਾਹਣਾ ਤਾਂ ਪੂਰਾ ਹੋਇਆ। ਚੰਗਾ ਹੈ। ਇਵੇਂ ਵਿੱਚ -ਵਿੱਚ ਪ੍ਰੋਗਰਾਮਸ ਬਣਾਉਂਦੇ ਰਹੋ। ਹਰ ਇੱਕ
ਸ਼ਹਿਰ ਆਪਣੇ ਅਨੁਸਾਰ ਜਿਵੇਂ ਵੀ ਕਰੇ ਉਹ ਠੀਕ ਹੈ।
ਯੂ.ਪੀ.
ਜੋਨਦੇਸੇਵਾਧਾਰਿਆਂਨਾਲ:-
ਬਾਪਦਾਦਾ ਸਭ ਜੋਨ ਨੂੰ ਕਹਿੰਦੇ ਹਨ ਕਿ ਹਰ ਇੱਕ ਆਪਣੇ ਜੋਨ ਵਿਚ ਅਜਿਹਾ ਗਰੁੱਪ ਬਣਾਓ ਜਿਸ ਗਰੁੱਪ
ਵਿਚ ਸਾਰੇ ਵਰਗਾਂ ਦੇ ਹੋਣ। ਜੋ ਤੁਹਾਡੇ ਵਰਗ ਬਣੇ ਹੋਏ ਹਨ, ਸੇਵਾ ਦੇ ਲਈ ਅਤੇ ਹਰ ਇੱਕ ਜੋਨ ਆਪਣੇ
ਏਰੀਏ ਵਿਚ ਹਰ ਵਰਗ ਦੀ ਸੇਵਾ ਕਰ ਰਹੇ ਹੋ ਕਰਦੇ ਵੀ ਰਹਿਣਗੇ ਲੇਕਿਨ ਹਰ ਜੋਨ ਵਿਚ ਅਜਿਹਾ ਗਰੁੱਪ
ਸਰਵਿਸ ਦਾ ਹੋਵੇ ਜਿਸ ਵਿਚ ਹਰ ਵਰਗ ਦਾ ਇੱਕ - ਇੱਕ ਹੋਵੇ। ਅਤੇ ਜਿਥੇ ਵੀ ਪ੍ਰੋਗਰਾਮ ਕਰੋ ਉਥੇ ਉਹ
ਗਰੁੱਪ ਆਪਣੇ ਵਰਗ ਨੂੰ ਵਿਸ਼ੇਸ਼ ਨਿਮੰਤਰਣ ਦਵੋ। ਕੋਈ ਵੀ ਵਰਗ ਉਲਹਨਾ ਨਹੀਂ ਦੇਵੇ ਕਿ ਸਾਨੂੰ ਤੇ
ਸੁਨੇਹਾ ਨਹੀਂ ਮਿਲਿਆ। ਅਤੇ ਹਰ ਇੱਕ ਜੋ ਵਰੇਇਟੀ ਗਰੁੱਪ ਬਣਨ ਉਹ ਸੇਵਾ ਵੀ ਵਧਾਉਣ, ਆਪਣੇ ਵਰਗ ਦੀ
ਅਤੇ ਨਾਲ ਹੀ ਹਰ ਇੱਕ ਆਪਣਾ - ਆਪਣਾ ਅਨੁਭਵ ਸੁਣਾਵੇ ਕਿ ਸਾਨੂੰ ਇਸ ਨਾਲੇਜ ਤੋਂ ਕੀ ਮਿਲਿਆ ਅਤੇ ਕੀ
ਅਨੁਭਵ ਕਰ ਰਹੇ ਹਨ। ਤਾਂ ਹਰ ਜੋਨ ਵਿਚ ਅਜਿਹਾ ਸੇਵਾ ਦਾ ਗਰੁੱਪ ਤਿਆਰ ਕਰੋ। ਭਾਵੇਂ ਭਾਸ਼ਣ ਕਰਨ ਦਾ
ਸਮੇਂ ਇਨਾਂ ਨਾ ਵੀ ਮਿਲੇ ਲੇਕਿਨ ਉਨ੍ਹਾਂ ਨੂੰ ਫੰਕਸ਼ਨ ਦੇ ਵੇਲੇ ਪਿੱਛੇ ਲਾਈਨ ਵਿਚ ਬਿਠਾਕੇ ਉਨ੍ਹਾਂ
ਦਾ ਪਰਿਚੈ ਸਟੇਜ ਸੈਕਟਰੀ ਦੇਵੇ। ਇਕ ਦੋ ਦਾ ਅਨੁਭਵ ਵੀ ਰੱਖ ਸਕਦੇ ਹੋ ਅਤੇ ਪਰਿਵਾਰ ਵਿਚ ਰਹਿੰਦੇ
ਆਪਣਾ ਕੰਮ ਕਰਦੇ ਹੋਏ ਸਾਡੀ ਜੀਵਨ ਕਿਵੇਂ ਬਿੱਤੀ, ਕਿਵੇਂ ਬਦਲੀ, ਇਹ ਅਨੁਭਵ ਚਾਂਸ ਲੈਕੇ ਟਾਇਮ ਹੋਵੇ
ਤਾਂ ਸੁਣਾਓ। ਤਾਂ ਇਵੇਂ ਵਿਸ਼ੇਸ਼ ਮਾਇਕ ਤਿਆਰ ਕਰੋ ਜੋ ਸੇਵਾ ਕਰਦਾ ਰਹੇ। ਚੰਗਾ ਹੈ ਯੂ. ਪੀ. ਨੇ
ਵਿਸ਼ੇਸ਼ ਬ੍ਰਹਮਾ ਬਾਪ ਦੀ ਪਾਲਣਾ ਲੈਣ ਦਾ ਅਧਿਕਾਰ ਪ੍ਰਾਪਤ ਕੀਤਾ ਹੈ। ਯੂ. ਪੀ. ਵਿੱਚ ਬ੍ਰਹਮਾ ਦੇ
ਨਾਮ ਨਾਲ ਯਾਦਗਰ ਵੀ ਹੈ। ਤਾਂ ਯੂ. ਪੀ. ਦਾ ਭਾਗ ਹੈ, ਜੋ ਜਗਤ ਅੰਬਾ, ਬ੍ਰਹਮਾ ਬਾਬਾ ਦੀ ਪਾਲਣਾ ਲਈ।
ਤਾਂ ਪਾਲਣਾ ਦੀ ਧਰਨੀ ਹੈ। ਭਾਗ ਦਾ ਸਿਤਾਰਾ ਬ੍ਰਹਮਾ ਬਾਪ ਅਤੇ ਜਗਤ ਅੰਬਾ ਨੇ ਯੂ. ਪੀ. ਨੂੰ ਵਰਦਾਨ
ਵਿੱਚ ਦਿੱਤਾ। ਚੰਗਾ ਹੈ। ਹੁਣ ਦਿਨ ਪ੍ਰਤੀਦਿਨ ਬਾਪ ਨੇ ਵੇਖਿਆ ਕਿ ਸੇਵਾ ਸਥਾਨ ਅਤੇ ਜੋ ਵੀ ਉਪ
ਸੇਵਾਕੇਂਦਰ ਜਾਂ ਗੀਤਾ ਪਾਠਸ਼ਲਾਵਾਂ ਹਨ ਉਹ ਪਹਿਲੇ ਤੋਂ ਹੁਣ ਬ੍ਰਿਧੀ ਚੰਗੀ ਹੈ ਇਸਲਈ ਬਾਪਦਾਦਾ
ਖ਼ਾਸ ਮੁਬਾਰਕ ਦੇ ਰਹੇ ਹਨ ਕਿ ਵਧਦੇ ਚੱਲੋ ਅਤੇ ਨੰਬਰ ਵਰਿਧੀ ਕਰਨ ਵਿਚ, ਸੰਦੇਸ਼ ਦੇਣ ਵਿਚ ਨੰਬਰਵਨ
ਬਣੋ। ਚੰਗਾ ਹੈ। ਬਾਪਦਾਦਾ ਖੁਸ਼ ਹੈ ਹੋਰ ਵਧਾਉਂਦੇ ਚਲਣਾ। ਟੀਚਰਜ਼ ਨੂੰ ਮੁਬਾਰਕ ਹੈ। ਵਰੀਧੀ ਕਰ
ਰਹੀ ਹੋ ਹੋਰ ਇਸ ਤੋਂ ਵੀ ਜਿਆਦਾ ਵਰਿਧਿ ਕਰਦੇ ਰਹਿਣਾ। ਚੰਗਾ।
ਵਰਦਾਨ:-
ਸੰਗਠਨ ਵਿੱਚ
ਸਹਿਯੋਗ ਦੀ ਸ਼ਕਤੀ ਰਾਹੀਂ ਜੇਤੂ ਬਣਨ ਵਾਲੇ ਸਾਰਿਆਂ ਦੇ ਸ਼ੁਭਚਿੰਤਕ।
ਜੇਕਰ ਸੰਗਠਨ ਵਿਚ ਹਰ
ਇੱਕ, ਇੱਕ ਦੋ ਦੇ ਮਦਦਗਾਰ, ਸ਼ੁਭਚਿੰਤਕ ਬਣਕੇ ਰਹਿਣ ਤਾਂ ਸਹਿਯੋਗ ਦੀ ਸ਼ਕਤੀ ਦਾ ਘੇਰਾਵ ਬਹੁਤ
ਕਮਾਲ ਕਰ ਸਕਦਾ ਹੈ। ਆਪਸ ਵਿੱਚ ਇੱਕ ਦੂਜੇ ਦੇ ਸ਼ੁਭ ਚਿੰਤਕ ਸਹਿਯੋਗੀ ਬਣਕੇ ਰਹੋ ਤਾਂ ਮਾਇਆ ਦੀ
ਹਿੰਮਤ ਨਹੀਂ ਜੋ ਇਸ ਘੇਰਾਵ ਦੇ ਅੰਦਰ ਆ ਸਕੇ। ਲੇਕਿਨ ਸੰਗਠਨ ਵਿਚ ਸਹਿਯੋਗ ਦੀ ਸ਼ਕਤੀ ਉਦੋਂ ਆਵੇਗੀ
ਜਦੋਂ ਇਹ ਦ੍ਰਿੜ ਸੰਕਲਪ ਕਰੋਗੇ ਕਿ ਭਾਵੇਂ ਕਿੰਨੀ ਵੀ ਗੱਲਾਂ ਸਹਿਣ ਕਰਨਾ ਪਵੇ ਲੇਕਿਨ ਸਾਮਨਾ ਕਰਕੇ
ਵਿਖਾਵਾਂਗੇ, ਵਿਜੇਈ ਬਣਕੇ ਵਿਖਾਵਾਂਗੇ।
ਸਲੋਗਨ:-
ਕੋਈ ਵੀ ਇੱਛਾ,
ਅੱਛਾ ਬਣਨ ਨਹੀਂ ਦਵੇਗੀ, ਇਸਲਈ ਇੱਛਾ ਮਾਤਰਮ ਅਵਿਧਿਆ ਬਣੋ। ਇਹ ਅਵਿਅਕਤ ਇਸ਼ਾਰੇ
ਮਹਾਨ ਬਣਨ ਦੇ ਲਈ ਮਧੁਰਤਾ
ਅਤੇ ਨਿਮਰਤਾ ਦਾ ਗੁਣ ਧਾਰਨ ਕਰੋ। ਜਿਵੇਂ ਮਿੱਠਾ ਖਾਣ ਅਤੇ ਖਵਾਉਣ ਨਾਲ ਥੋੜੇ ਸਮੇਂ ਦੇ ਲਈ ਮੂੰਹ
ਮਿੱਠਾ ਹੁੰਦਾ ਹੈ, ਖੁਸ਼ ਹੁੰਦੇ ਹਨ। ਇਵੇਂ ਖੁਦ ਹੀ ਮਿੱਠਾ ਬਣ ਜਾਵੋ ਤਾਂ ਸਦਾ ਹੀ ਮੂੰਹ ਵਿੱਚ
ਮਧੁਰ ਬੋਲ ਰਹਿਣਗੇ। ਅਜਿਹੇ ਮਧੁਰ ਬੋਲ ਖੁਦ ਨੂੰ ਵੀ ਖੁਸ਼ ਕਰਨਗੇ, ਦੂਜੇ ਨੂੰ ਵੀ ਖੁਸ਼ ਕਰਨਗੇ।
ਇਸੇ ਵਿਧੀ ਨਾਲ ਸਦਾ ਸਰਵ ਦਾ ਮੂੰਹ ਮਿੱਠਾ ਕਰਦੇ ਰਹੋ, ਸਦਾ ਮਿੱਠੇ ਦ੍ਰਿਸ਼ਟੀ, ਮਿੱਠਾ ਬੋਲ, ਮਿੱਠੇ
ਕਰਮ ਹੋਣ।