05.05.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਸੁੱਖ ਸ਼ਾਂਤੀ ਦਾ ਵਰਦਾਨ ਇੱਕ ਬਾਪ ਤੋਂ ਹੀ ਮਿਲਦਾ ਹੈ , ਕੋਈ ਦੇਹਧਾਰੀ ਤੋਂ ਨਹੀਂ , ਬਾਬਾ ਆਏ ਹਨ - ਤੁਹਾਨੂੰ ਮੁਕਤੀ - ਜੀਵਨਮੁਕਤੀ ਦੀ ਰਾਹ ਵਿਖਾਉਣ ”

ਪ੍ਰਸ਼ਨ:-
ਬਾਪ ਦੇ ਨਾਲ ਜਾਣ ਅਤੇ ਸਤਿਯੁਗ ਆਦਿ ਵਿੱਚ ਆਉਣ ਦਾ ਪੁਰਸ਼ਾਰਥ ਕੀ ਹੈ?

ਉੱਤਰ:-
ਬਾਪ ਦੇ ਨਾਲ ਜਾਣਾ ਹੈ ਤਾਂ ਪੂਰਾ ਪਵਿੱਤਰ ਬਣਨਾ ਹੈ। ਸਤਿਯੁਗ ਆਦਿ ਵਿੱਚ ਆਉਣ ਦੇ ਲਈ ਹੋਰ ਸੰਗ ਬੁੱਧੀਯੋਗ ਤੋੜ ਇੱਕ ਬਾਪ ਦੀ ਯਾਦ ਵਿੱਚ ਰੱਖਣਾ ਹੈ। ਆਤਮ - ਅਭਿਮਾਨੀ ਜਰੂਰ ਬਣਨਾ ਹੈ। ਇੱਕ ਬਾਪ ਦੀ ਮੱਤ ਤੇ ਚਲੋਗੇ ਤਾਂ ਉੱਚ ਪਦਵੀ ਦਾ ਅਧਿਕਾਰ ਮਿਲ ਜਾਵੇਗਾ।

ਗੀਤ:-
ਨੈਣ ਹੀਣ ਨੂੰ ਰਾਹ ਵਿਖਾਓ...

ਓਮ ਸ਼ਾਂਤੀ
ਇਹ ਗੀਤ ਕਿਸ ਨੇ ਗਾਇਆ? ਬੱਚਿਆਂ ਨੇ ਕਿਓਂਕਿ ਬਾਪ ਤਾਂ ਇੱਕ ਹੀ ਹੈ, ਉਸ ਨੂੰ ਹੀ ਰਚਤਾ ਕਿਹਾ ਜਾਂਦਾ ਹੈ। ਰਚਨਾ, ਰਚਤਾ ਨੂੰ ਪੁਕਾਰਦੀ ਹੈ। ਬਾਬਾ ਨੇ ਸਮਝਾਇਆ ਹੈ - ਭਗਤੀ ਮਾਰਗ ਵਿੱਚ ਤਾਂ ਤੁਹਾਨੂੰ ਦੋ ਬਾਪ ਹਨ। ਇੱਕ ਲੌਕਿਕ, ਦੂਜਾ ਹੈ ਪਾਰਲੌਕਿਕ। ਸਾਰੀਆਂ ਆਤਮਾਵਾਂ ਦਾ ਬਾਪ ਇੱਕ ਹੀ ਹੈ। ਇੱਕ ਬਾਪ ਹੋਣ ਨਾਲ ਸਾਰੀਆਂ ਆਤਮਾਵਾਂ ਆਪਣੇ ਨੂੰ ਬ੍ਰਦਰ੍ਸ ਕਹਿੰਦੇ ਹਨ। ਉਸ ਬਾਪ ਨੂੰ ਪੁਕਾਰਦੇ ਹਨ ਓ ਗਾਡ ਫਾਦਰ, ਓ ਪਰਮਪਿਤਾ ਰਹਿਮ ਕਰੋ, ਮਾਫ ਕਰੋ। ਭਗਤਾਂ ਦਾ ਰਕਸ਼ਕ ਇੱਕ ਭਗਵਾਨ ਹੀ ਹੈ। ਪਹਿਲੇ - ਪਹਿਲੇ ਤਾਂ ਇਹ ਸਮਝਾਉਣਾ ਚਾਹੀਦਾ ਹੈ ਕਿ ਸਾਡੇ ਦੋ ਬਾਪ ਹਨ। ਹੁਣ ਪਾਰਲੌਕਿਕ ਬਾਪ ਤਾਂ ਸਭ ਦਾ ਇੱਕ ਹੈ। ਬਾਕੀ ਲੋਕਿਕ ਬਾਪ ਹਰ ਇੱਕ ਦਾ ਵੱਖ - ਵੱਖ ਹੈ। ਹੁਣ ਲੋਕਿਕ ਬਾਪ ਵੱਡਾ ਜਾਂ ਪਾਰਲੌਕਿਕ ਬਾਪ ਵੱਡਾ? ਲੌਕਿਕ ਬਾਪ ਨੂੰ ਤਾਂ ਕਦੀ ਭਗਵਾਨ ਜਾਂ ਪਰਮਪਿਤਾ ਨਹੀਂ ਕਹਾਂਗੇ। ਆਤਮਾ ਦਾ ਬਾਪ ਇੱਕ ਹੀ ਪਰਮਪਿਤਾ ਪਰਮਾਤਮਾ ਹੈ। ਆਤਮਾ ਦਾ ਨਾਮ ਕਦੀ ਬਦਲਦਾ ਨਹੀਂ ਹੈ। ਸ਼ਰੀਰ ਦਾ ਨਾਮ ਬਦਲਦਾ ਹੈ। ਆਤਮਾ ਵੱਖ - ਵੱਖ ਸ਼ਰੀਰ ਲੈ ਪਾਰ੍ਟ ਵਜਾਉਂਦੀ ਹੈ ਮਤਲਬ ਪੁਨਰਜਨਮ ਲੈਂਦੀ ਹੈ। ਆਖਿਰ ਵਿੱਚ ਕਿੰਨੇ ਜਨਮ ਮਿਲਦੇ ਹਨ। ਸੋ ਬਾਪ ਹੀ ਆਕੇ ਸਮਝਾਉਂਦੇ ਹਨ। ਬੱਚੇ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਬਾਪ ਆਉਂਦੇ ਹੀ ਭਾਰਤ ਵਿੱਚ ਹਨ, ਉਨ੍ਹਾਂ ਦਾ ਨਾਮ ਸ਼ਿਵ ਹੈ। ਸਮਝਦੇ ਵੀ ਹਨ ਸ਼ਿਵ ਪਰਮਾਤਮਾ ਹੈ। ਸ਼ਿਵ ਜਯੰਤੀ ਜਾਂ ਸ਼ਿਵਰਾਤਰੀ ਵੀ ਮਨਾਉਂਦੇ ਹਨ। ਉਹ ਨਿਰਾਕਾਰ ਹੈ। ਜਿਵੇਂ ਆਤਮਾ ਵੀ ਨਿਰਾਕਾਰ ਹੈ, ਨਿਰਾਕਾਰ ਤੋਂ ਸਾਕਾਰ ਵਿੱਚ ਆਉਂਦੇ ਹਨ ਪਾਰ੍ਟ ਵਜਾਉਣ। ਹੁਣ ਨਿਰਾਕਾਰ ਸ਼ਿਵ ਤਾਂ ਸ਼ਰੀਰ ਬਗੈਰ ਪਾਰ੍ਟ ਵਜਾ ਨਹੀ ਸਕਦੇ। ਮਨੁੱਖ ਇਨ੍ਹਾਂ ਗੱਲਾਂ ਨੂੰ ਕੁਝ ਵੀ ਨਹੀਂ ਸਮਝਦੇ, ਨੈਣ ਹੀਣ ਹਨ। ਇਹ ਸ਼ਰੀਰ ਦੇ ਦੋ ਨੇਤਰ ਤਾਂ ਸਭ ਨੂੰ ਹੈ। ਤੀਜਾ ਗਿਆਨ ਦਾ ਨੇਤਰ ਆਤਮਾ ਨੂੰ ਨਹੀਂ ਹੈ, ਜਿਸ ਨੂੰ ਦਿਵਿਯ - ਚਕਸ਼ੂ ਵੀ ਕਹਿੰਦੇ ਹਨ। ਆਤਮਾ ਆਪਣੇ ਬਾਪ ਨੂੰ ਭੁੱਲ ਗਈ ਹੈ, ਇਸਲਈ ਪੁਕਾਰਦੇ ਹਨ ਨੈਣਹੀਣ ਨੂੰ ਰਾਹ ਦੱਸੋ। ਕਿੱਥੇ ਦੀ ਰਾਹ? ਸ਼ਾਂਤੀਧਾਮ ਅਤੇ ਸੁੱਖਧਾਮ ਦੀ। ਸਰਵ ਦਾ ਸਦਗਤੀ ਦਾਤਾ, ਸਤਿਗੁਰੂ ਇੱਕ ਹੀ ਹੈ। ਮਨੁੱਖ, ਮਨੁੱਖ ਦਾ ਗੁਰੂ ਬਣ ਸਦਗਤੀ ਦੇ ਨਹੀਂ ਸਕਦਾ। ਨਾ ਖੁਦ ਸਦਗਤੀ ਪਾਉਂਦੇ ਹਨ, ਨਾ ਹੋਰਾਂ ਨੂੰ ਦਿੰਦੇ ਹਨ। ਇੱਕ ਬਾਪ ਹੀ ਸਰਵ ਨੂੰ ਸਦਗਤੀ ਦਿੰਦੇ ਹਨ। ਉਸ ਅਲਫ਼ ਬਾਪ ਨੂੰ ਹੀ ਯਾਦ ਕਰਨਾ ਹੈ। ਬਾਪ ਸਮਝਾਉਂਦੇ ਹਨ - ਕੋਈ ਵੀ ਮਨੁੱਖ ਮਾਤਰ ਮੁਕਤੀ - ਜੀਵਨਮੁਕਤੀ, ਸ਼ਾਂਤੀ ਅਤੇ ਸੁੱਖ ਹਮੇਸ਼ਾ ਦੇ ਲਈ ਦੇ ਨਹੀਂ ਸਕਦੇ। ਸੁੱਖ - ਸ਼ਾਂਤੀ ਦਾ ਵਰਦਾਨ ਤਾਂ ਇੱਕ ਬਾਪ ਹੀ ਦੇ ਸਕਦੇ ਹਨ। ਮਨੁੱਖ, ਮਨੁੱਖ ਨੂੰ ਨਹੀਂ ਦੇ ਸਕਦੇ। ਭਾਰਤਵਾਸੀ ਸਤੋਪ੍ਰਧਾਨ ਸੀ ਤਾਂ ਸਤਿਯੁਗੀ ਸ੍ਵਰਗਵਾਸੀ ਸਨ। ਆਤਮਾ ਪਵਿੱਤਰ ਸੀ। ਭਾਰਤ ਨੂੰ ਸ੍ਵਰਗ ਕਿਹਾ ਜਾਂਦਾ ਹੈ ਜਦੋਂ ਕਿ ਆਤਮਾਵਾਂ ਪਵਿੱਤਰ, ਸਤੋਪ੍ਰਧਾਨ ਸੀ।

ਤੁਸੀਂ ਜਾਣਦੇ ਹੋ, ਬਰੋਬਰ ਅੱਜ ਤੋਂ 5 ਹਜਾਰ ਵਰ੍ਹੇ ਪਹਿਲੇ ਭਾਰਤ ਸ੍ਵਰਗ, ਸਤੋਪ੍ਰਧਾਨ ਸੀ। ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਹੁਣ ਕਲਯੁਗ ਦਾ ਵੀ ਅੰਤ ਹੈ, ਇਸ ਨੂੰ ਨਰਕ ਕਿਹਾ ਜਾਂਦਾ ਹੈ। ਇਹ ਹੀ ਭਾਰਤ ਸ੍ਵਰਗ ਸੀ ਤਾਂ ਬਹੁਤ ਧਨਵਾਨ ਸੀ। ਹੀਰੇ - ਜਵਾਹਰਾਤਾਂ ਦੇ ਮਹਿਲ ਸੀ। ਬਾਪ ਬੱਚਿਆਂ ਨੂੰ ਯਾਦ ਦਿਲਾਉਂਦੇ ਹਨ। ਸਤਿਯੁਗ ਆਦਿ ਵਿੱਚ ਇਨ੍ਹਾਂ ਲਕਸ਼ਮੀ - ਨਾਰਾਇਣ ਦੀ ਰਾਜਧਾਨੀ ਸੀ। ਉਸ ਨੂੰ ਸ੍ਵਰਗ ਬੈਕੁੰਠ ਕਿਹਾ ਜਾਂਦਾ ਹੈ। ਹੁਣ ਤਾਂ ਸ੍ਵਰਗ ਹੈ ਨਹੀਂ, ਇਹ ਬਾਪ ਸਮਝਾਉਂਦੇ ਹਨ। ਬਾਬਾ ਭਾਰਤ ਵਿੱਚ ਹੀ ਆਉਂਦੇ ਹਨ। ਨਿਰਾਕਾਰ ਸ਼ਿਵ ਦੀ ਜਯੰਤੀ ਵੀ ਮਨਾਉਂਦੇ ਹਨ, ਪਰ ਉਹ ਕੀ ਕਰਦੇ ਹਨ, ਇਹ ਕੋਈ ਨਹੀਂ ਜਾਣਦੇ। ਅਸੀਂ ਆਤਮਾਵਾਂ ਦਾ ਬਾਪ ਸ਼ਿਵ ਹੈ, ਉਨ੍ਹਾਂ ਦੀ ਅਸੀਂ ਜਯੰਤੀ ਮਨਾਉਂਦੇ ਹਾਂ। ਬਾਪ ਦੀ ਬਾਯੋਗ੍ਰਾਫੀ ਨੂੰ ਵੀ ਨਹੀਂ ਜਾਣਦੇ। ਗਾਇਆ ਵੀ ਜਾਂਦਾ ਹੈ - ਦੁੱਖ ਵਿੱਚ ਸਿਮਰਨ ਸਭ ਕਰਨ। ਪੁਕਾਰਦੇ ਹਨ ਓ ਗਾਡ ਫਾਦਰ ਰਹਿਮ ਕਰੋ। ਅਸੀਂ ਬਹੁਤ ਦੁੱਖੀ ਹਾਂ ਕਿਓਂਕਿ ਰਾਵਣ ਰਾਜ ਹੈ। ਵਰ੍ਹੇ - ਵਰ੍ਹੇ ਰਾਵਣ ਨੂੰ ਸਾੜ੍ਹਦੇ ਹਨ ਨਾ। ਪਰ ਇਹ ਕਿਸੇ ਨੂੰ ਪਤਾ ਨਹੀਂ ਕਿ 10 ਸ਼ੀਸ਼ ਵਾਲਾ ਰਾਵਣ ਕੀ ਚੀਜ਼ ਹੈ। ਅਸੀਂ ਉਸਨੂੰ ਸਾੜ੍ਹਦੇ ਕਿਉਂ ਹਾਂ, ਇਹ ਕਿਹੜਾ ਦੁਸ਼ਮਣ ਹੈ ਜੋ ਉਸਦੀ ਐਫ਼. ਜੀ. ਬਣਾ ਸਾੜ੍ਹਦੇ ਹਾਂ। ਭਾਰਤਵਾਸੀ ਬਿਲਕੁਲ ਨਹੀਂ ਜਾਣਦੇ ਕਿਓਂਕਿ ਗਿਆਨ ਦਾ ਤੀਜਾ ਨੇਤਰ ਨਹੀਂ ਹੈ ਤਾਂ ਹੀ ਤੇ ਰਾਮਰਾਜ ਮੰਗਦੇ ਹਨ। 5 ਵਿਕਾਰ ਇਸਤਰੀ ਵਿੱਚ, 5 ਵਿਕਾਰ ਪੁਰਸ਼ ਵਿੱਚ ਹਨ ਇਸਲਈ ਇਨ੍ਹਾਂ ਨੂੰ ਰਾਵਣ ਸੰਪਰਦਾਏ ਕਿਹਾ ਜਾਂਦਾ ਹੈ। ਇਹ ਰਾਵਣ 5 ਵਿਕਾਰ ਹੀ ਵੱਡੇ ਤੋਂ ਵੱਡਾ ਦੁਸ਼ਮਣ ਹੈ, ਜਿਸ ਦਾ ਐਫ.ਜੀ ਬਣਾ ਸਾੜ੍ਹਦੇ ਹਨ। ਭਾਰਤਵਾਸੀਆਂ ਨੂੰ ਇਹ ਪਤਾ ਨਹੀਂ ਪੈਂਦਾ ਕਿ ਰਾਵਣ ਹੈ ਕੌਣ, ਜਿਸ ਨੂੰ ਸਾੜ੍ਹਦੇ ਹਨ। ਇਹ ਰਾਵਣ ਰਾਜ ਕਦੋਂ ਤੋਂ ਸ਼ੁਰੂ ਹੋਇਆ ਹੈ, ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਬਾਪ ਸਮਝਾਉਂਦੇ ਹਨ - ਰਾਮਰਾਜ - ਸਤਿਯੁਗ, ਤ੍ਰੇਤਾ। ਰਾਵਣ ਰਾਜ - ਦਵਾਪਰ, ਕਲਯੁਗ। ਸਤਿਯੁਗ ਵਿੱਚ ਇਨ੍ਹਾਂ ਲਕਸ਼ਮੀ ਨਾਰਾਇਣ ਦਾ ਰਾਜ ਸੀ, ਇਨ੍ਹਾਂ ਨੂੰ ਇਹ ਰਾਜ ਕਿਥੋਂ , ਕਿਵੇਂ ਮਿਲਿਆ , ਇਹ ਕੋਈ ਨਹੀਂ ਜਾਣਦੇ। ਇਹ ਸਮਝਣ ਦੀਆਂ ਗੱਲਾਂ ਹਨ। ਇਸ ਤੇ ਅਟੈਂਸ਼ਨ ਦੇਣਾ ਪੈਂਦਾ ਹੈ। ਮੋਸ੍ਟ ਬਿਲਵੇਡ ਬਾਪ ਹੈ ਤਾਂ ਹੀ ਤੇ ਉਨ੍ਹਾਂ ਨੂੰ ਭਗਤੀ ਮਾਰਗ ਵਿੱਚ ਵੀ ਪੁਕਾਰਦੇ ਹੈ। ਭਾਰਤ ਵਿੱਚ ਜਦੋਂ ਇਨ੍ਹਾਂ ਦਾ (ਲਕਸ਼ਮੀ - ਨਾਰਾਇਣ ਦਾ) ਰਾਜ ਸੀ ਤਾਂ ਦੁੱਖ ਦਾ ਨਾਮ ਨਹੀਂ ਸੀ। ਹੁਣ ਦੁੱਖਧਾਮ ਹੈ, ਕਿੰਨੇ ਕਈ ਧਰਮ ਹਨ। ਸਤਿਯੁਗ ਵਿੱਚ ਇੱਕ ਧਰਮ ਸੀ, ਇੰਨੀ ਸਭ ਆਤਮਾਵਾਂ ਕਿੱਥੇ ਚਲੀਆਂ ਜਾਣਗੀਆਂ, ਕਿਸੇ ਨੂੰ ਪਤਾ ਨਹੀਂ ਹੈ ਕਿਓਂਕਿ ਨੈਣਹੀਣ ਹਨ। ਸ਼ਾਸਤਰਾਂ ਤੋਂ ਗਿਆਨ ਦਾ ਤੀਜਾ ਨੇਤ੍ਰ ਕਿਸੇ ਨੂੰ ਨਹੀਂ ਮਿਲਦਾ ਹੈ। ਗਿਆਨ ਨੇਤ੍ਰ ਗਿਆਨ ਸਾਗਰ ਪਰਮਪਿਤਾ ਪਰਮਾਤਮਾ ਹੀ ਦਿੰਦੇ ਹਨ। ਆਤਮਾ ਨੂੰ ਤੀਜਾ ਨੇਤ੍ਰ ਮਿਲਦਾ ਹੈ। ਆਤਮਾ ਭੁੱਲ ਗਈ ਹੈ ਕਿ ਅਸੀਂ ਕਿੰਨੇ ਜਨਮ ਲੀਤੇ ਹਨ। ਸਤਿਯੁਗ ਵਿੱਚ ਜੋ ਦੇਵੀ - ਦੇਵਤਾਵਾਂ ਦਾ ਰਾਜ ਸੀ, ਉਹ ਕਿੱਥੇ ਗਿਆ? ਗਾਉਂਦੇ ਵੀ ਹਨ ਮਨੁੱਖ 84 ਜਨਮ ਲੈਂਦੇ ਹਨ। 84 ਦਾ ਚੱਕਰ ਕਹਿੰਦੇ ਹਨ। ਪਰ ਕਿਹੜੀ ਆਤਮਾ 84 ਜਨਮ ਲੈਂਦੀ ਹੈ? ਜੋ ਪਹਿਲੇ ਭਾਰਤ ਵਿੱਚ ਆਉਂਦੇ ਹਨ ਉਹ ਸੀ ਦੇਵੀ - ਦੇਵਤਾ। ਫਿਰ 84 ਜਨਮ ਭੋਗ ਅੰਤ ਵਿੱਚ ਪਤਿਤ ਬਣ ਜਾਂਦੇ ਹਨ। ਗਾਉਂਦੇ ਵੀ ਹਨ - ਹੇ ਪਤਿਤ - ਪਾਵਨ, ਤਾਂ ਸਿੱਧ ਕਰਦੇ ਹਨ ਅਸੀਂ ਪਤਿਤ ਹਾਂ ਇਸਲਈ ਪੁਕਾਰਦੇ ਹਨ, ਹੇ ਪਤਿਤ - ਪਾਵਨ ਸਾਨੂੰ ਪਾਵਨ ਬਣਾਉਣ ਆਓ। ਜੋ ਆਪ ਹੀ ਪਤਿਤ ਹਨ ਉਹ ਫਿਰ ਹੋਰਾਂ ਨੂੰ ਪਾਵਨ ਕਿਵੇਂ ਬਣਾਉਣਗੇ। ਬਾਪ ਸਮਝਾਉਂਦੇ ਹਨ ਅੱਧਾਕਲਪ ਭਗਤੀ ਮਾਰਗ ਵਿੱਚ ਰਾਵਣ ਰਾਜ, 5 ਵਿਕਾਰ ਹੋਣ ਕਾਰਨ ਭਾਰਤ ਨੇ ਇੰਨਾ ਦੁੱਖ ਨੂੰ ਪਾਇਆ ਹੈ। 84 ਜਨਮ ਤਾਂ ਲੈਂਦੇ ਹੀ ਹਨ। ਉਨ੍ਹਾਂ ਦਾ ਵੀ ਹਿਸਾਬ ਸਮਝਾਉਣਾ ਚਾਹੀਦਾ ਹੈ। ਪਹਿਲੇ - ਪਹਿਲੇ ਸਤਿਯੁਗ ਵਿੱਚ ਹਨ ਸਤੋਪ੍ਰਧਾਨ, ਫਿਰ ਤ੍ਰੇਤਾ ਵਿੱਚ ਹਨ ਸਤੋ... ਆਤਮਾ ਵਿੱਚ ਖਾਦ ਪੈਂਦੀ ਹੈ। ਬਾਪ ਆਉਂਦੇ ਹੀ ਭਾਰਤ ਵਿੱਚ ਹਨ। ਸ਼ਿਵ ਜਯੰਤੀ ਹੈ ਨਾ। ਹੋਰ ਸਾਰੀ ਆਤਮਾਵਾਂ ਤਾ ਗਰਭ ਵਿੱਚ ਜਨਮ ਲੈਂਦੀਆਂ ਹਨ। ਬਾਪ ਕਹਿੰਦੇ ਹਨ - ਮੈਂ ਸਾਧਾਰਨ ਬੁੱਢੇ ਤਨ ਵਿੱਚ ਪ੍ਰਵੇਸ਼ ਕਰਦਾ ਹਾਂ, ਜਿਨ੍ਹਾਂ ਦਾ ਇਹ ਬਹੁਤ ਜਨਮਾਂ ਦੇ ਅੰਤ ਦਾ ਜਨਮ ਹੈ। ਇਹ ਸਮਝਾਉਣੀ ਕੋਈ ਇੱਕ ਨੂੰ ਨਹੀਂ ਦਿੱਤੀ ਜਾਂਦੀ। ਇਹ ਗੀਤਾ ਪਾਠਸ਼ਾਲਾ ਹੈ। ਮਨੁੱਖ ਨੂੰ ਦੇਵਤਾ ਬਣਾਉਣ ਦੇ ਲਈ ਇਹ ਰਾਜਯੋਗ ਸਿਖਾਇਆ ਜਾਂਦਾ ਹੈ। ਤੁਸੀਂ ਇੱਥੇ ਆਏ ਹੋ ਸ੍ਵਰਗ ਦੀ ਬਾਦਸ਼ਾਹੀ ਪ੍ਰਾਪਤ ਕਰਨ ਜੋ ਬਾਪ ਹੀ ਦੇ ਸਕਦੇ ਹਨ। ਗੀਤਾ ਪੜ੍ਹਨ ਨਾਲ ਕੋਈ ਰਾਜਾ ਬਣਦੇ ਨਹੀਂ ਹਨ ਹੋਰ ਹੀ ਰੰਕ ਬਣਦੇ ਜਾਂਦੇ ਹਨ। ਬਾਪ ਗੀਤਾ ਦਾ ਗਿਆਨ ਸੁਣਾਕੇ ਰਾਜਾ ਬਣਾਉਂਦੇ ਹਨ, ਹੋਰਾਂ ਦਵਾਰਾ ਗੀਤਾ ਸੁਣਨ ਨਾਲ ਰੰਕ ਬਣ ਗਏ ਹਨ। ਭਾਰਤ ਵਿੱਚ ਜੱਦ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ ਤਾਂ ਪਿਓਰਿਟੀ - ਪੀਸ - ਪ੍ਰਾਸਪੈਰਿਟੀ ਸੀ, ਪਵਿੱਤਰ ਗ੍ਰਹਿਸਥ ਆਸ਼ਰਮ ਸੀ। ਉੱਥੇ ਹਿੰਸਾ ਦਾ ਨਾਮ ਨਹੀਂ ਸੀ ਫਿਰ ਦਵਾਪਰ ਤੋਂ ਲੈਕੇ ਹਿੰਸਾ ਸ਼ੁਰੂ ਹੋਈ ਹੈ। ਕਾਮ ਕਟਾਰੀ ਚਲਾਉਂਦੇ - ਚਲਾਉਂਦੇ ਤੁਹਾਡੀ ਇਹ ਹਾਲਤ ਆਕੇ ਹੋਈ ਹੈ। ਸਤਿਯੁਗ ਵਿੱਚ 100 ਪਰਸੈਂਟ ਸਾਲਵੈਂਟ ਸੀ, ਸਤੋਪ੍ਰਧਾਨ ਸਨ। ਇਹ ਰਾਜ਼ ਕੋਈ ਵੀ ਮਨੁੱਖ ਅਥਵਾ ਸਾਧੂ - ਸੰਤ ਆਦਿ ਨਹੀਂ ਜਾਣਦੇ। ਬਾਪ ਜੋ ਗਿਆਨ ਦਾ ਸਾਗਰ, ਪਤਿਤ - ਪਾਵਨ ਹੈ ਉਹ ਹੀ ਆਕੇ ਸਤੋਪ੍ਰਧਾਨ ਬਣਨ ਦੀ ਯੁਕਤੀ ਦੱਸਦੇ ਹਨ। ਰਾਵਣ ਦੀ ਮੱਤ ਤੇ ਮਨੁੱਖਾਂ ਦਾ ਵੇਖੋ ਕੀ ਹਾਲ ਹੋ ਗਿਆ ਹੈ। ਰਾਜੇ ਲੋਕ ਵੀ, ਉਹ ਜੋ ਪਵਿੱਤਰ ਰਾਜਾ ਹੋਕੇ ਗਏ ਹਨ ਉਨ੍ਹਾਂ ਦੇ ਚਰਨਾਂ ਵਿੱਚ ਜਾਕੇ ਪੈਂਦੇ ਹਨ ਅਤੇ ਮਹਿਮਾ ਗਾਉਂਦੇ ਹਨ - ਤੁਸੀਂ ਸਰਵਗੁਣ ਸੰਪੰਨ, ਅਸੀਂ ਨੀਚ ਪਾਪੀ ਹਾਂ। ਸਾਡੇ ਵਿੱਚ ਕੋਈ ਗੁਣ ਨਹੀਂ ਹੈ ਫਿਰ ਕਹਿੰਦੇ ਹਨ, ਖੁਦ ਹੀ ਤਰਸ ਪਰੋਈ। ਸਾਨੂੰ ਆਕੇ ਮੰਦਿਰ ਲਾਇਕ ਬਣਾਓ। ਕਿਸੇ ਨੂੰ ਵੀ ਸਮਝ ਵਿੱਚ ਨਹੀਂ ਆਉਂਦਾ ਕਿ ਬਾਪ ਕਿਵੇਂ ਆਕੇ ਫਿਰ ਤੋਂ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਾਉਂਦੇ ਹਨ। ਹੁਣ ਤੁਸੀਂ ਸਮਝਦੇ ਹੋ ਅਸੀਂ ਸੋ ਦੇਵੀ - ਦੇਵਤਾ ਧਰਮ ਦੇ ਸੀ। ਅਸੀਂ ਸੋ ਸ਼ਤ੍ਰੀਯ, ਵੈਸ਼, ਸ਼ੂਦ੍ਰ ਬਣੇ, ਇੰਨੇ ਜਨਮ ਲੀਤੇ ਹੁਣ 84 ਜਨਮ ਪੂਰੇ ਹੋਏ ਹਨ। ਫਿਰ ਦੁਨੀਆਂ ਦਾ ਚੱਕਰ ਫਿਰਨਾ ਚਾਹੀਦਾ ਹੈ ਇਸਲਈ ਫਿਰ ਤੁਹਾਨੂੰ ਪਾਵਨ ਇੱਥੇ ਬਣਨਾ ਹੈ। ਪਤਿਤ ਤਾਂ ਸੁੱਖਧਾਮ, ਸ਼ਾਂਤੀਧਾਮ ਵਿੱਚ ਨਹੀਂ ਜਾ ਸਕਦੇ। ਬਾਪ ਸਮਝਾਉਂਦੇ ਹਨ ਤੁਸੀਂ ਜੋ ਸਤੋਪ੍ਰਧਾਨ ਸੀ ਉਹ ਤਮੋਪ੍ਰਧਾਨ ਬਣੇ ਹੋ। ਗੋਲਡਨ ਏਜ਼ ਤੋਂ ਫਿਰ ਆਇਰਨ ਏਜ਼ ਵਿੱਚ ਆਏ ਹੋ ਫਿਰ ਗੋਲਡਨ ਏਜ਼ ਬਣਨਾ ਹੈ ਫਿਰ ਮੁਕਤੀਧਾਮ, ਸੁੱਖਧਾਮ ਵਿੱਚ ਜਾ ਸਕੋਂਗੇ। ਭਾਰਤ ਸੁੱਖਧਾਮ ਸੀ। ਹੁਣ ਦੁੱਖਧਾਮ ਹੈ। ਗੀਤਾ ਵਿੱਚ ਵੀ ਸੁਣਿਆ - ਸਾਨੂੰ ਨੈਣਹੀਣ ਨੂੰ ਰਾਹ ਦੱਸੋ… ਅਸੀਂ ਆਪਣੇ ਸ਼ਾਂਤਧਾਮ ਵਿੱਚ ਕਿਵੇਂ ਜਾਈਏ। ਉਹ ਲੋਕ ਤਾਂ ਕਹਿ ਦਿੰਦੇ ਹਨ - ਪਰਮਾਤਮਾ ਸ੍ਰਵਵਿਆਪੀ ਹੈ ਫਲਾਣਾ ਅਵਤਾਰ ਹੈ, ਪਰਸ਼ੁਰਾਮ ਅਵਤਾਰ ਹੈ। ਹੁਣ ਬਾਪ ਪਰਸ਼ੁਰਾਮ ਬਣ ਕਿਸੇ ਨੂੰ ਮਾਰਦੇ ਹੋਣਗੇ ਕੀ? ਹੋ ਨਹੀਂ ਸਕਦਾ। ਬਾਪ ਸਮਝਾਉਂਦੇ ਹਨ ਤੁਸੀਂ ਇਸ ਚੱਕਰ ਵਿੱਚ ਕਿਵੇਂ 84 ਜਨਮ ਲੀਤੇ ਹਨ। ਹੁਣ ਮੈਨੂੰ ਅਲਫ਼ ਨੂੰ ਯਾਦ ਕਰੋ ਹੇ ਆਤਮਾਵੋ ਦੇਹੀ - ਅਭਿਮਾਨੀ ਬਣੋ। ਦੇਹ - ਅਭਿਮਾਨੀ ਬਨ ਤੁਸੀਂ ਬਿਲਕੁਲ ਹੀ ਦੁਖੀ ਕੰਗਾਲ, ਨਰਕਵਾਸੀ ਬਣ ਪਏ ਹੋ। ਜੇਕਰ ਸ੍ਵਰਗਵਾਸੀ ਬਣਨਾ ਹੈ ਤਾਂ ਆਤਮ - ਅਭਿਮਾਨੀ ਜਰੂਰ ਬਣਨਾ ਹੈ। ਆਤਮਾ ਹੀ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਹੁਣ 84 ਜਨਮ ਪੂਰੇ ਹੋਏ ਹਨ ਫਿਰ ਸਤਿਯੁਗ ਆਦਿ ਵਿੱਚ ਜਾਣਾ ਹੈ। ਹੁਣ ਮੈਨੂੰ ਯਾਦ ਕਰੋ ਹੋਰ ਸੰਗ ਬੁੱਧੀਯੋਗ ਤੋੜੋ। ਰਹੋ ਭਾਵੇਂ ਗ੍ਰਹਿਸਥ ਵਿਵਹਾਰ ਵਿੱਚ, ਆਪਣੇ ਨੂੰ ਆਤਮਾ ਨਿਸ਼ਚਾ ਕਰੋ। ਆਤਮਾ ਇਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਹੁਣ ਦੇਹੀ - ਅਭਿਮਾਨੀ ਬਣਨਾ ਹੈ ਮੈਨੂੰ ਯਾਦ ਕਰੋ ਤਾਂ ਖਾਦ ਸਭ ਸੜ੍ਹ ਜਾਵੇਗੀ। ਤੁਸੀਂ ਪਵਿੱਤਰ ਬਣ ਜਾਵੋਗੇ ਫਿਰ ਮੈਂ ਸਭ ਬੱਚਿਆਂ ਨੂੰ ਲੈ ਜਾਵਾਂਗਾ। ਜੇਕਰ ਮੇਰੀ ਮੱਤ ਤੇ ਨਹੀਂ ਚਲੋਂਗੇ ਤਾਂ ਇੰਨਾ ਉੱਚ ਪਦਵੀ ਨਹੀਂ ਪਾਓਗੇ। ਇਨ੍ਹਾਂ ਲਕਸ਼ਮੀ - ਨਾਰਾਇਣ ਦੀ ਉੱਚ ਪਦਵੀ ਹੈ। ਜੱਦ ਇਨ੍ਹਾਂ ਦਾ ਰਾਜ ਸੀ ਤਾਂ ਹੋਰ ਕੋਈ ਧਰਮ ਨਹੀਂ ਸੀ। ਦਵਾਪਰ ਤੋਂ ਫਿਰ ਹੋਰ ਧਰਮ ਆਉਂਦੇ ਹਨ। ਸਤਿਯੁਗ ਵਿੱਚ ਮਨੁੱਖ ਵੀ ਥੋੜੇ ਹੁੰਦੇ ਹਨ। ਹੁਣ ਤਾਂ ਬਹੁਤ ਧਰਮ ਹੋਣ ਦੇ ਕਾਰਨ ਕਿੰਨੇ ਦੁਖੀ ਹੋ ਗਏ ਹਨ। ਉਹ ਹੀ ਦੇਵਤਾ ਧਰਮ ਵਾਲੇ ਹੁਣ ਫਿਰ ਪਤਿਤ ਹੋਣ ਨਾਲ ਆਪਣੇ ਨੂੰ ਦੇਵਤਾ ਕਹਿੰਦੇ ਨਹੀਂ ਹਨ। ਹਿੰਦੂ ਨਾਮ ਰੱਖ ਦਿੱਤਾ ਹੈ। ਹਿੰਦੂ ਤਾਂ ਕੋਈ ਧਰਮ ਨਹੀਂ ਹੈ। ਬਾਪ ਸਮਝਾਉਂਦੇ ਹਨ ਰਾਵਣ ਨੇ ਤੁਹਾਨੂੰ ਅਜਿਹਾ ਬਣਾ ਦਿੱਤਾ ਹੈ। ਤੁਸੀਂ ਜੱਦ ਲਾਇਕ ਦੇਵੀ - ਦੇਵਤਾ ਸੀ ਤਾਂ ਸਾਰੇ ਵਿਸ਼ਵ ਤੇ ਰਾਜ ਸੀ, ਸਭ ਸੁਖੀ ਸਨ। ਹੁਣ ਦੁਖੀ ਬਣ ਪਏ ਹੋ। ਭਾਰਤ ਹੈਵਿਨ ਸੀ ਹੁਣ ਹੇਲ ਬਣ ਗਿਆ ਹੈ ਫਿਰ ਹੇਲ ਨੂੰ ਹੈਵਿਨ ਬਾਪ ਬਗੈਰ ਕੋਈ ਬਣਾ ਨ ਸਕੇ। ਦੇਵਤਾਵਾਂ ਨੂੰ ਸੰਪੂਰਨ ਨਿਰਵਿਕਾਰੀ ਕਿਹਾ ਜਾਂਦਾ ਹੈ। ਇੱਥੇ ਦੇ ਮਨੁੱਖ ਤਾਂ ਸੰਪੂਰਨ ਵਿਕਾਰੀ ਹਨ, ਇਨ੍ਹਾਂ ਨੂੰ ਕਿਹਾ ਜਾਂਦਾ ਹੈ ਪਤਿਤ। ਭਾਰਤ ਸ਼ਿਵਾਲਾ ਸੀ, ਸ਼ਿਵਬਾਬਾ ਦੀ ਸਥਾਪਨਾ ਕੀਤੀ ਹੋਈ ਸੀ। ਬਾਪ ਸ੍ਵਰਗ ਬਣਾਉਂਦੇ ਹਨ ਫਿਰ ਰਾਵਣ ਨਰਕ ਬਣਾਉਂਦੇ ਹਨ। ਰਾਵਣ ਸ਼ਰਾਪ ਦਿੰਦੇ ਹਨ, ਬਾਪ 21 ਜਨਮ ਦੇ ਲਈ ਵਰਸਾ ਦਿੰਦੇ ਹਨ। ਹੁਣ ਤੁਸੀਂ ਹਰ ਇੱਕ ਬਾਪ ਨੂੰ ਹੀ ਯਾਦ ਕਰੋ, ਕੋਈ ਵੀ ਦੇਹਧਾਰੀ ਨੂੰ ਨਹੀਂ। ਦੇਹਧਾਰੀ ਨੂੰ ਭਗਵਾਨ ਨਹੀਂ ਕਿਹਾ ਜਾਂਦਾ। ਭਗਵਾਨ ਤਾਂ ਇੱਕ ਹੀ ਹੈ। ਬਾਪ ਤਾਂ ਬੇਹੱਦ ਦਾ ਵਰਸਾ ਦਿੰਦੇ ਹਨ ਫਿਰ ਰਾਵਣ ਸ਼ਰਾਪਿਤ ਬਣਾ ਦਿੰਦੇ ਹਨ। ਇਸ ਸਮੇਂ ਭਾਰਤ ਸ਼ਰਾਪਿਤ ਹੈ, ਬਹੁਤ ਦੁਖੀ ਹਨ। ਹੁਣ ਇਸ ਰਾਵਣ ਤੇ ਜਿੱਤ ਪਾਉਣੀ ਹੈ। ਗਾਇਆ ਵੀ ਜਾਂਦਾ ਹੈ ਦੇ ਦਾਨ ਤਾਂ ਛੁਟੇ ਗ੍ਰਹਿਣ। ਇਹ 5 ਵਿਕਾਰ ਦਾਨ ਵਿੱਚ ਦੇ ਦੇਣੇ ਹਨ। ਪਹਿਲਾ ਤਾਂ ਦਾਨ ਦਵੋ ਕਿ ਅਸੀਂ ਕਦੀ ਵਿਕਾਰ ਵਿੱਚ ਨਹੀਂ ਜਾਵਾਂਗੇ। ਇਹ ਕਾਮ - ਕਟਾਰੀ ਹੀ ਮਨੁੱਖ ਨੂੰ ਪਤਿਤ ਬਣਾਉਂਦੀ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਜੋ ਨਾਲੇਜ ਦਿੰਦੇ ਹਨ ਉਸ ਨੂੰ ਪੂਰਾ ਅਟੈਂਸ਼ਨ ਦੇਕੇ ਪੜ੍ਹਨਾ ਹੈ। ਗਿਆਨ ਦੇ ਤੀਜੇ ਨੇਤਰ ਨਾਲ ਆਪਣੇ 84 ਜਨਮਾਂ ਨੂੰ ਜਾਣ ਹੁਣ ਅੰਤਿਮ ਜਨਮ ਵਿੱਚ ਪਾਵਨ ਬਣਨਾ ਹੈ।

2. ਰਾਵਣ ਦੇ ਸ਼ਰਾਪ ਤੋਂ ਬਚਨ ਦੇ ਲਈ ਇੱਕ ਬਾਪ ਦੀ ਯਾਦ ਵਿੱਚ ਰਹਿਣਾ ਹੈ। 5 ਵਿਕਾਰਾਂ ਦਾ ਦਾਨ ਦੇ ਦੇਣਾ ਹੈ। ਬਾਪ ਦੀ ਮੱਤ ਤੇ ਚਲਣਾ ਹੈ।

ਵਰਦਾਨ:-
ਤਾਜ ਅਤੇ ਤਿਲਕ ਨੂੰ ਧਾਰਨ ਕਰ ਬਾਪਦਾਦਾ ਦੇ ਮਦਦਗਾਰ ਬਣਨ ਵਾਲੇ ਦਿਲਤਖਤਨਸ਼ੀਨ ਭਵ।

ਜਦੋਂ ਕੋਈ ਤਖ਼ਤ ਤੇ ਬੈਠਦੇ ਹਨ ਤਾਂ ਤਿਲਕ ਅਤੇ ਤਾਜ ਉਨ੍ਹਾਂ ਦੀ ਨਿਸ਼ਾਨੀ ਹੁੰਦੀ ਹੈ। ਅਜਿਹੇ ਜੋ ਦਿਲ ਤਖ਼ਤਨਸ਼ੀਨ ਹਨ ਉਨ੍ਹਾਂ ਦੇ ਮਸਤੱਕ ਤੇ ਸਦੈਵ ਅਵਿਨਾਸ਼ੀ ਆਤਮਾ ਦੀ ਸਥਿਤੀ ਦਾ ਤਿਲਕ ਦੂਰ ਤੋਂ ਹੀ ਚਮਕਦਾ ਹੋਇਆ ਨਜ਼ਰ ਆਉਂਦਾ ਹੈ। ਸਰਵ ਆਤਮਾਵਾਂ ਦੇ ਕਲਿਆਣ ਦੀ ਸ਼ੁਭ ਭਾਵਨਾ ਉਨ੍ਹਾਂ ਦੇ ਨੈਣਾਂ ਤੋਂ ਜਾਂ ਮੁਖੜੇ ਤੋਂ ਵਿਖਾਈ ਦਿੰਦੀ ਹੈ। ਉਨ੍ਹਾਂ ਦਾ ਹਰ ਸੰਕਲਪ, ਵਚਨ ਅਤੇ ਕਰਮ ਬਾਪ ਦੇ ਸਮਾਨ ਹੁੰਦਾ ਹੈ।

ਸਲੋਗਨ:-
ਸਰਲ ਯਾਦ ਦੇ ਲਈ ਸਰਲਤਾ ਦਾ ਗੁਣ ਧਾਰਨ ਕਰੋ, ਸੰਸਕਾਰਾਂ ਨੂੰ ਸਰਲ ਬਣਾਓ।

ਇਹ ਅਵਿਅਕਤ ਇਸ਼ਾਰੇ :- ਸਦਾ ਅਚਲ, ਅਡੋਲ, ਇਕਰਸ ਸਥਿਤੀ ਦਾ ਅਨੁਭਵ ਕਰੋ।

ਜਿਸ ਨੂੰ ਡਰਾਮੇ ਦੇ ਗਿਆਨ ਦੀ ਸ਼ਕਤੀ ਪ੍ਰੈਕਟਿਕਲ ਜੀਵਨ ਵਿਚ ਧਾਰਨ ਹੈ ਉਹ ਕਦੇ ਵੀ ਹਲਚਲ ਵਿਚ ਨਹੀਂ ਆ ਸਕਦੇ। ਸਦਾ ਇਰਰਸ, ਅਚਲ, ਅਡੋਲ ਬਨਣ ਅਤੇ ਬਨਾਉਣ ਦੀ ਵਿਸ਼ੇਸ਼ ਸ਼ਕਤੀ ਇਹ ਡਰਾਮੇ ਦੀ ਪੁਆਇੰਟ ਹੈ। ਇਸ ਨੂੰ ਸ਼ਕਤੀ ਦੇ ਰੂਪ ਵਿਚ ਧਾਰਨ ਕਰਨ ਵਾਲੇ ਕਦੇ ਹਾਰ ਨਹੀਂ ਖਾ ਸਕਦੇ। ਇਸ ਕਲਿਆਣਕਾਰੀ ਡਰਾਮੇ ਦੀ ਹਰ ਸੀਨ ਵਿਚ ਕੋਈ ਨਾ ਕੋਈ ਕਲਿਆਣ ਸਮਾਇਆ ਹੋਇਆ ਹੈ, ਧੀਰਜਵਾਨ ਬਣ ਸਾਕਸ਼ੀ ਹੋ ਵੇਖਣ ਦਾ ਅਭਿਆਸ ਕਰੋ ਤਾਂ ਅਚਲ - ਅਡੋਲ ਰਹੋਗੇ।