05.06.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਦੇ ਨਾਲ - ਨਾਲ ਤਾਂ ਹੀ ਚਲ ਸਕੋਗੇ ਜੱਦ ਇਸ ਪੁਰਾਣੀ ਦੁਨੀਆਂ ਤੋਂ ਬੇਹੱਦ ਦਾ ਵੈਰਾਗ ਹੋਵੇਗਾ”

ਪ੍ਰਸ਼ਨ:-
ਭਗਵਾਨ ਸਮਰਥ ਹੁੰਦੇ ਹੋਏ ਵੀ ਉਸਦੇ ਰਚੇ ਹੋਏ ਯਗ ਵਿੱਚ ਵਿਘਨ ਕਿਓਂ ਪੈਂਦੇ ਹਨ?

ਉੱਤਰ:-
ਕਿਓਂਕਿ ਰਾਵਣ ਭਗਵਾਨ ਤੋਂ ਵੀ ਤਿੱਖਾ ਹੈ। ਜਰੂਰ ਜੱਦ ਉਸ ਦਾ ਰਾਜ ਖੋਇਆ ਜਾਵੇਗਾ ਤਾਂ ਉਹ ਵਿਘਨ ਪਾਵੇਗਾ ਹੀ। ਸ਼ੁਰੂ ਤੋਂ ਲੈਕੇ ਡਰਾਮਾ ਅਨੁਸਾਰ ਇਸ ਯਗ ਵਿੱਚ ਵਿਘਨ ਪੈਂਦੇ ਹੀ ਆਏ ਹਨ। ਪੈਣੇ ਹੀ ਹਨ। ਅਸੀਂ ਪਤਿਤ ਦੁਨੀਆਂ ਤੋਂ ਪਾਵਨ ਦੁਨੀਆਂ ਵਿੱਚ ਟਰਾਂਸਫਰ ਹੋ ਰਹੇ ਹਾਂ ਤਾਂ ਜਰੂਰ ਪਤਿਤ ਮਨੁੱਖ ਵਿਘਨ ਪਾਉਣਗੇ।

ਗੀਤ:-
ਓ ਦੂਰ ਦੇ ਮੁਸਾਫ਼ਿਰ...

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਦੀ ਲਾਈਨ ਸੁਣੀ। ਜਿਵੇਂ ਵੇਦ ਸ਼ਾਸਤਰ ਆਦਿ ਭਗਤੀ ਮਾਰਗ ਦਾ ਰਸਤਾ ਦੱਸਦੇ ਹਨ ਉਵੇਂ ਗੀਤ ਵੀ ਥੋੜ੍ਹਾ ਰਸਤਾ ਦੱਸਦੇ ਹਨ। ਉਹ ਤਾਂ ਕੁਝ ਸਮਝਦੇ ਨਹੀਂ। ਸ਼ਾਸਤਰਾਂ ਦੀਆਂ ਕਥਾਵਾਂ ਆਦਿ ਸੁਣਨਾ, ਉਹ ਜਿਵੇਂ ਹੈ ਕਨਰਸ। ਹੁਣ ਬੱਚੇ ਜਾਣਦੇ ਹਨ - ਦੂਰਦੇਸ਼ ਦਾ ਮੁਸਾਫ਼ਿਰ ਕਿਸ ਨੂੰ ਕਿਹਾ ਜਾਂਦਾ ਹੈ। ਆਤਮਾ ਜਾਣਦੀ ਹੈ - ਅਸੀਂ ਵੀ ਦੂਰ ਦੇ ਮੁਸਾਫ਼ਿਰ ਹਾਂ, ਸਾਡਾ ਘਰ ਸ਼ਾਂਤੀਧਾਮ ਹੈ। ਮਨੁੱਖ ਇਨ੍ਹਾਂ ਗੱਲਾਂ ਨੂੰ ਨਹੀਂ ਸਮਝੇ ਤਾਂ ਗੋਇਆ ਕੁਝ ਨਹੀਂ ਸਮਝੇ। ਬਾਪ ਨੂੰ ਨਾ ਜਾਨਣ ਨਾਲ ਸ੍ਰਿਸ਼ਟੀ ਚੱਕਰ ਨੂੰ ਕੋਈ ਨਹੀਂ ਜਾਣਦੇ ਹਨ। ਇਹ ਆਤਮਾ ਸਮਝਦੀ ਹੈ ਕਿ ਸ਼ਿਵਬਾਬਾ ਕਹਿੰਦੇ ਹਨ - ਮੈਂ ਟੈਮਪ੍ਰੇਰੀ ਜੀਵ ਆਤਮਾ ਹਾਂ। ਤੁਸੀਂ ਸਥਾਈ ਜੀਵ ਆਤਮਾ ਹੋ। ਮੈਂ ਸਿਰ੍ਫ ਸੰਗਮ ਤੇ ਹੀ ਟੈਮਪ੍ਰੇਰੀ ਜੀਵ ਆਤਮਾ ਹਾਂ। ਸੋ ਵੀ ਤੁਹਾਡੇ ਮੁਅਫਿਕ ਨਹੀਂ ਬਣਦਾ। ਮੈਂ ਇਸ ਜੀਵ ਵਿੱਚ ਪ੍ਰਵੇਸ਼ ਕਰਦਾ ਹਾਂ, ਆਪਣਾ ਪਰਿਚੈ ਦੇਣ। ਨਹੀਂ ਤਾਂ ਤੁਹਾਨੂੰ ਪਰਿਚੈ ਕਿਵੇਂ ਮਿਲੇ? ਬਾਪ ਨੇ ਸਮਝਾਇਆ ਹੈ - ਰੂਹਾਨੀ ਬਾਪ ਇੱਕ ਹੀ ਹੈ, ਜਿਸ ਨੂੰ ਸ਼ਿਵਬਾਬਾ ਅਥਵਾ ਭਗਵਾਨ ਕਹਿੰਦੇ ਹਨ। ਦੂਜਾ ਕੋਈ ਨਹੀਂ ਜਾਣਦੇ। ਇਸ ਵਿੱਚ ਪਵਿੱਤਰਤਾ ਦਾ ਵੀ ਬੰਧਨ ਹੈ। ਵੱਡੇ ਤੇ ਵੱਡਾ ਬੰਧਨ ਹੈ ਆਪਣੇ ਨੂੰ ਆਤਮਾ ਸਮਝਣਾ, ਜਿਸ ਦੂਰ ਦੇ ਮੁਸਾਫ਼ਿਰ ਪਤਿਤ - ਪਾਵਨ ਨੂੰ ਭਗਤੀ ਮਾਰਗ ਵਿੱਚ ਯਾਦ ਕਰਦੇ ਹਨ। ਉਹ ਰੂਹਾਨੀ ਬਾਪ ਸਮਝਾਉਂਦੇ ਹਨ ਕਿ ਮੈਂ ਸਭ ਨੂੰ ਲੈ ਚੱਲਾਂਗਾ। ਕਿਸੇ ਨੂੰ ਵੀ ਛੱਡ ਨਹੀਂ ਜਾਵਾਂਗਾ, ਵਾਪਿਸ ਤਾਂ ਸਭ ਨੂੰ ਜਾਣਾ ਹੈ। ਪ੍ਰਲ੍ਯ ਵੀ ਨਹੀਂ ਹੋਣੀ ਹੈ। ਭਾਰਤ ਖੰਡ ਤਾਂ ਰਹਿੰਦਾ ਹੀ ਹੈ। ਭਾਰਤ ਖੰਡ ਦਾ ਕਦੀ ਵਿਨਾਸ਼ ਨਹੀਂ ਹੁੰਦਾ ਹੈ। ਸਤਿਯੁਗ ਆਦਿ ਵਿੱਚ ਸਿਰਫ ਭਾਰਤ ਖੰਡ ਹੀ ਰਹਿੰਦਾ ਹੈ। ਕਲਪ ਦੇ ਸੰਗਮ ਤੇ ਜੱਦ ਬਾਪ ਆਉਂਦੇ ਹਨ ਤਾਂ ਆਦਿ - ਸਨਾਤਨ ਦੇਵੀ - ਦੇਵਤਾ ਧਰਮ ਸਥਾਪਨ ਕਰਨਾ ਹੁੰਦਾ ਹੈ। ਬਾਕੀ ਸਭ ਧਰਮ ਵਿਨਾਸ਼ ਹੋਣੇ ਹਨ। ਤੁਸੀਂ ਵੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸਥਾਪਨ ਕਰਨ ਵਿੱਚ ਮਦਦ ਕਰ ਰਹੇ ਹੋ। ਤਾਂ ਗੀਤ ਸੁਣਿਆ - ਕਹਿੰਦੇ ਹਨ ਬਾਬਾ ਸਾਨੂੰ ਵੀ ਨਾਲ ਲੈ ਚੱਲੋ। ਬਾਪ ਕਹਿੰਦੇ ਹਨ - ਇਵੇਂ ਨਾਲ ਵਿੱਚ ਕੋਈ ਚਲ ਨਾ ਸਕੇ, ਜੱਦ ਤੱਕ ਪੁਰਾਣੀ ਦੁਨੀਆਂ ਤੋਂ ਵੈਰਾਗ ਨਾ ਆਵੇ। ਨਵਾਂ ਮਕਾਨ ਬਣਦਾ ਹੈ ਤਾਂ ਪੁਰਾਣੇ ਤੋਂ ਦਿਲ ਟੁੱਟ ਜਾਂਦਾ ਹੈ। ਤੁਸੀਂ ਵੀ ਜਾਣਦੇ ਹੋ ਇਹ ਪੁਰਾਣੀ ਦੁਨੀਆਂ ਖਤਮ ਹੋਣੀ ਹੈ। ਹੁਣ ਨਵੀਂ ਦੁਨੀਆਂ ਵਿੱਚ ਚਲਣਾ ਹੈ। ਜੱਦ ਤੱਕ ਸਤੋਪ੍ਰਧਾਨ ਨਹੀਂ ਬਣਨਗੇ ਤੱਦ ਤਕ ਸਤੋਪ੍ਰਧਾਨ ਦੇਵੀ - ਦੇਵਤਾ ਬਣ ਨਹੀਂ ਸਕੋਗੇ ਇਸਲਈ ਬਾਬਾ ਬਾਰ - ਬਾਰ ਸਮਝਾਉਂਦੇ ਹਨ - ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਦੇ ਰਹੋ। ਸਦਗਤੀ ਕਰਨ ਵਾਲਾ ਦੂਰ ਦਾ ਮੁਸਾਫ਼ਿਰ ਇੱਕ ਹੀ ਆਇਆ ਹੋਇਆ ਹੈ, ਉਨ੍ਹਾਂ ਨੂੰ ਦੁਨੀਆਂ ਨਹੀਂ ਜਾਣਦੀ। ਸਰਵਵਿਆਪੀ ਕਹਿ ਦਿੱਤਾ ਹੈ। ਹੁਣ ਤੁਸੀਂ ਬੱਚੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹੋ ਕਿ ਅਸੀਂ ਸ਼ਿਵਬਾਬਾ ਦੀ ਸੰਤਾਨ ਹਾਂ। ਆਉਂਦੇ ਵੀ ਹਨ ਤਾਂ ਸਮਝਦੇ ਹਨ ਅਸੀਂ ਬਾਪਦਾਦਾ ਦੇ ਕੋਲ ਜਾਂਦੇ ਹਾਂ, ਤਾਂ ਇਹ ਫੈਮਿਲੀ ਹੋ ਗਈ। ਇਹ ਹੈ ਈਸ਼ਵਰੀਏ ਫੈਮਿਲੀ। ਕਿਸੇ ਨੂੰ ਬਹੁਤ ਬੱਚੇ ਹੁੰਦੇ ਹਨ ਤਾਂ ਵੱਡੀ ਪਲਟਨ ਹੋ ਜਾਂਦੀ ਹੈ। ਸ਼ਿਵਬਾਬਾ ਦੇ ਬੱਚੇ ਜੋ ਇੰਨੇ ਬੀ. ਕੇ. ਭਰਾ - ਭੈਣ ਹਨ, ਇਹ ਵੀ ਵੱਡੀ ਪਲਟਨ ਹੋ ਜਾਂਦੀ ਹੈ। ਬ੍ਰਹਮਕੁਮਾਰੀ - ਕੁਮਾਰੀਆਂ ਸਭ ਜਾਣਦੇ ਹਨ - ਅਸੀਂ ਬੇਹੱਦ ਦੇ ਬਾਪ ਤੋਂ ਵਰਸਾ ਲੈਂਦੇ ਹਾਂ। ਸ਼ਾਸਤਰਾਂ ਵਿੱਚ ਵਿਖਾਉਂਦੇ ਹਨ ਪਾਂਡਵਾਂ ਅਤੇ ਕੌਰਵਾਂ ਨੇ ਖੇਡ ਖੇਡਿਆ। ਰਜਾਈ ਦਾਅ ਵਿੱਚ ਰੱਖੀ। ਹੁਣ ਰਾਜਾਈ ਨਾ ਕੌਰਵਾਂ ਦੀ ਹੈ, ਨਾ ਪਾਂਡਵਾਂ ਦੀ ਹੈ। ਤਾਜ ਆਦਿ ਕੁਝ ਹੈ ਨਹੀਂ। ਵਿਖਾਉਂਦੇ ਹਨ ਉਨ੍ਹਾਂ ਨੂੰ ਸ਼ਹਿਰ ਤੋਂ ਨਿਕਲਣ ਲਈ ਮਿਲਿਆ। ਹਥਿਆਰ ਆਦਿ ਛਿਪਾਕੇ ਜਾ ਰੱਖਿਆ। ਇਹ ਸਭ ਹਨ ਦੰਤ ਕਥਾਵਾਂ। ਨਾ ਪਾਂਡਵ ਰਾਜ ਹੈ, ਨਾ ਕੌਰਵ ਰਾਜ ਹੈ। ਨਾ ਉਨ੍ਹਾਂ ਦੀ ਆਪਸ ਵਿੱਚ ਲੜਾਈ ਚੱਲੀ ਹੈ। ਲੜਾਈ ਰਾਜਾਵਾਂ ਦੀ ਲਗਦੀ ਹੈ। ਇਹ ਤਾਂ ਭਰਾ - ਭਰਾ ਹੈ। ਲੜਾਈ ਹੋਈ ਹੈ ਕੌਰਵਾਂ ਅਤੇ ਯੋਵਨਾਂ ਦੀ। ਬਾਕੀ ਭਰਾ ਇੱਕ ਦੂਜੇ ਨੂੰ ਕਿਵੇਂ ਖਤਮ ਕਰਨਗੇ। ਵਿਖਾਉਂਦੇ ਹਨ ਪਾਂਡਵ, ਕੌਰਵ ਲੜੇ। ਬਾਕੀ 5 ਪਾਂਡਵ ਬਚੇ ਅਤੇ ਇੱਕ ਕੁੱਤਾ ਰਿਹਾ। ਉਹ ਵੀ ਸਭ ਪਹਾੜ ਤੇ ਗੱਲ ਮਰੇ। ਖੇਡ ਹੀ ਖਲਾਸ। ਰਾਜਯੋਗ ਦਾ ਅਰਥ ਹੀ ਨਹੀਂ ਨਿਕਲਿਆ।

ਹੁਣ ਤੁਸੀਂ ਬੱਚੇ ਜਾਣਦੇ ਹੋ ਬਾਪ ਕਲਪ - ਕਲਪ ਆਕੇ ਇੱਕ ਧਰਮ ਦੀ ਸਥਾਪਨਾ ਕਰਦੇ ਹਨ। ਬੁਲਾਉਂਦੇ ਵੀ ਹਨ ਹੇ ਪਤਿਤ - ਪਾਵਨ ਬਾਬਾ ਆਓ, ਆਕੇ ਪਤਿਤ ਤੋਂ ਪਾਵਨ ਬਣਾਓ। ਸਤਿਯੁਗ ਵਿੱਚ ਸੂਰਜਵੰਸ਼ੀ ਰਾਜਧਾਨੀ ਹੀ ਹੁੰਦੀ ਹੈ। ਬ੍ਰਹਮਾ ਦਵਾਰਾ ਵਿਸ਼ਨੂੰ ਪੂਰੀ ਦੀ ਸਥਾਪਨਾ ਹੋ ਰਹੀ ਹੈ। ਹੁਣ ਬਾਪ ਆਏ ਹਨ ਤਾਂ ਉਨ੍ਹਾਂ ਦੇ ਡਾਇਰੈਕਸ਼ਨ ਤੇ ਚਲਣਾ ਹੈ। ਕਮਲ ਪੁਸ਼ਪ ਸਮਾਨ ਪਵਿੱਤਰ ਰਹਿਣਾ ਹੈ। ਕੰਨਿਆਵਾਂ ਨੂੰ ਤਾਂ ਨਹੀਂ ਕਹਿਣਗੇ ਕਿ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਰਹੋ। ਉਹ ਤਾਂ ਹੈ ਹੀ ਪਵਿੱਤਰ। ਇਹ ਗ੍ਰਹਿਸਥਿਆਂ ਦੇ ਲਈ ਕਿਹਾ ਜਾਂਦਾ ਹੈ। ਕੁਮਾਰ ਅਤੇ ਕੁਮਾਰੀਆਂ ਨੂੰ ਤਾਂ ਵਿਆਹ ਕਰਨੀ ਹੀ ਨਹੀਂ ਚਾਹੀਦੀ। ਨਹੀਂ ਤਾਂ ਉਹ ਵੀ ਗ੍ਰਹਿਸਥੀ ਹੋ ਪੈਣਗੇ। ਕੁਝ ਗੰਧਰਵੀ ਵਿਵਾਹ ਦਾ ਨਾਮ ਵੀ ਹੈ। ਕੰਨਿਆ ਤੇ ਮਾਰ ਪੈਂਦੀ ਹੈ ਤਾਂ ਲਾਚਾਰੀ ਹਾਲਤ ਵਿੱਚ ਗੰਧਰਵੀ ਵਿਆਹ ਕਰਾਇਆ ਜਾਂਦਾ ਹੈ। ਅਸਲ ਵਿੱਚ ਮਾਰ ਵੀ ਸਹਿਣ ਕਰਨੀ ਚਾਹੀਦੀ ਹੈ, ਪਰ ਅਧਰਕੁਮਾਰੀ ਨਹੀਂ ਬਣਨਾ ਚਾਹੀਦਾ ਹੈ। ਬਾਲ ਬ੍ਰਹਮਚਾਰੀ ਦਾ ਨਾਮ ਬਹੁਤ ਹੁੰਦਾ ਹੈ। ਸ਼ਾਦੀ ਕੀਤੀ ਤਾਂ ਹਾਫ ਪਾਰਟਨਰ ਹੋ ਗਏ। ਕੁਮਾਰਾਂ ਨੂੰ ਕਿਹਾ ਜਾਂਦਾ ਹੈ - ਤੁਸੀਂ ਤਾਂ ਪਵਿੱਤਰ ਰਹੋ। ਗ੍ਰਹਿਸਥ ਵਿਵਹਾਰ ਵਾਲਿਆਂ ਨੂੰ ਕਿਹਾ ਜਾਂਦਾ ਹੈ - ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਦੇ ਸਮਾਨ ਬਣੋ। ਉਨ੍ਹਾਂਨੂੰ ਹੀ ਮਿਹਨਤ ਹੁੰਦੀ ਹੈ। ਵਿਆਹ ਨਾ ਕਰਨ ਨਾਲ ਬੰਧਨ ਨਹੀਂ ਰਹੇਗਾ। ਕੰਨਿਆ ਨੂੰ ਤਾਂ ਪੜ੍ਹਨਾ ਹੈ ਅਤੇ ਗਿਆਨ ਵਿੱਚ ਬਹੁਤ ਮਜਬੂਤ ਰਹਿਣਾ ਹੈ। ਛੋਟੀ ਕੁਮਾਰੀਆਂ ਜੋ ਸਗੀਰ ਹਨ, ਉਨ੍ਹਾਂ ਨੂੰ ਤਾਂ ਅਸੀਂ ਲੈ ਨਹੀਂ ਸਕਦੇ। ਉਹ ਆਪਣੇ ਘਰ ਵਿੱਚ ਰਹਿਕੇ ਪੜ੍ਹ ਸਕਦੀਆਂ ਹਨ। ਮਾਤਾ - ਪਿਤਾ ਗਿਆਨ ਵਿੱਚ ਆਏ ਤਾਂ ਸਗੀਰ ਨੂੰ ਲੈ ਸਕਦੇ ਹਨ। ਇਹ ਤਾਂ ਸਕੂਲ ਦਾ ਸਕੂਲ ਹੈ, ਘਰ ਦਾ ਘਰ ਹੈ ਅਤੇ ਸਤਿਸੰਗ ਦਾ ਸਤਿਸੰਗ। ਸਤ ਮਾਨਾ ਇੱਕ ਬਾਪ, ਜਿਸ ਦੇ ਲਈ ਹੀ ਕਹਿੰਦੇ ਹਨ ਓ ਦੂਰ ਦੇ ਮੁਸਾਫ਼ਿਰ। ਆਤਮਾ ਗੋਰੀ ਬਣਦੀ ਹੈ। ਬਾਪ ਕਹਿੰਦੇ ਹਨ - ਮੈਂ ਮੁਸਾਫ਼ਿਰ ਹਮੇਸ਼ਾ ਗੋਰਾ ਰਹਿੰਦਾ ਹਾਂ। ਪਿਓਰਿਟੀ ਵਿੱਚ ਰਹਿਣ ਵਾਲਾ ਹਾਂ। ਮੈਂ ਆਕੇ ਸਾਰੀਆਂ ਆਤਮਾਵਾਂ ਨੂੰ ਪਵਿੱਤਰ ਗੋਰਾ ਬਣਾਉਂਦਾ ਹਾਂ ਹੋਰ ਕੋਈ ਅਜਿਹਾ ਮੁਸਾਫ਼ਿਰ ਹੈ ਨਹੀਂ। ਬਾਪ ਸਮਝਾਉਂਦੇ ਹਨ - ਮੈਂ ਆਇਆ ਹਾਂ ਰਾਵਣ ਰਾਜ ਵਿੱਚ। ਇਹ ਸ਼ਰੀਰ ਵੀ ਪਰਾਇਆ ਹੈ। ਤੁਹਾਡੀ ਆਤਮਾ ਕਹੇਗੀ - ਇਹ ਸਾਡਾ ਸ਼ਰੀਰ ਹੈ। ਬਾਬਾ ਕਹਿਣਗੇ ਇਹ ਸਾਡਾ ਸ਼ਰੀਰ ਨਹੀਂ ਹੈ। ਇਹ ਇਨ੍ਹਾਂ ਦਾ ਸ਼ਰੀਰ ਹੈ। ਇਹ ਪਤਿਤ ਸ਼ਰੀਰ ਸਾਡਾ ਨਹੀਂ ਹੈ। ਆਉਂਦੇ ਹੀ ਹਨ ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਦੇ ਜਨਮ ਵਿੱਚ। ਜੋ ਨੰਬਰਵਨ ਪਾਵਨ ਸੀ, ਉਹ ਹੀ ਨੰਬਰ ਲਾਸ੍ਟ ਮਤਲਬ ਅੰਤ ਵਿੱਚ ਵਿਕਾਰੀ ਬਣਦੇ ਹਨ। ਪਹਿਲਾ ਨੰਬਰ 16 ਕਲਾ ਸੰਪੂਰਨ ਸੀ। ਹੁਣ ਕੋਈ ਕਲਾ ਨਹੀਂ ਰਹੀ ਹੈ। ਪਤਿਤ ਤਾਂ ਸਭ ਹੈ ਹੀ। ਤਾਂ ਬਾਪ ਦੂਰਦੇਸ਼ ਦਾ ਮੁਸਾਫ਼ਿਰ ਹੋਇਆ ਨਾ। ਤੁਸੀਂ ਆਤਮਾਵਾਂ ਵੀ ਮੁਸਾਫ਼ਿਰ ਹੋ। ਇੱਥੇ ਆਕੇ ਪਾਰ੍ਟ ਵਜਾਉਂਦੀ ਹੋ। ਇਸ ਸ੍ਰਿਸ਼ਟੀ ਚੱਕਰ ਨੂੰ ਕੋਈ ਨਹੀਂ ਜਾਣਦੇ ਹਨ। ਭਾਵੇਂ ਕੋਈ ਕਿੰਨਾ ਵੀ ਸ਼ਾਸਤਰ ਆਦਿ ਪੜ੍ਹਿਆ ਹੋਵੇ ਪਰ ਇਹ ਗਿਆਨ ਕੋਈ ਨਹੀਂ ਦੇ ਸਕਦੇ। ਬਾਪ ਸਮਝਾਉਂਦੇ ਹਨ - ਮੈਂ ਇਸ ਤਨ ਵਿੱਚ ਪ੍ਰਵੇਸ਼ ਕਰ ਇਨ੍ਹਾਂ ਆਤਮਾਵਾਂ ਨੂੰ ਗਿਆਨ ਦਿੰਦਾ ਹਾਂ। ਉਹ ਤਾਂ ਮਨੁੱਖ, ਮਨੁੱਖ ਨੂੰ ਸ਼ਾਸਤਰਾਂ ਦਾ ਗਿਆਨ ਦਿੰਦੇ ਹਨ। ਉਹ ਹੋ ਗਏ ਭਗਤ। ਸਦਗਤੀ ਦਾਤਾ ਤਾਂ ਇੱਕ ਹੀ ਹੈ। ਉਹ ਹੀ ਗਿਆਨ ਦਾ ਸਾਗਰ ਹੈ, ਉਨ੍ਹਾਂ ਨੂੰ ਨਾ ਜਾਨਣ ਦੇ ਕਾਰਨ ਦੇਹ - ਅਭਿਮਾਨ ਆ ਜਾਂਦਾ ਹੈ। ਉਹ ਕੋਈ ਇਹ ਤਾਂ ਸਮਝਾਉਂਦੇ ਨਹੀਂ ਹਨ ਕਿ ਆਪਣੇ ਨੂੰ ਆਤਮਾ ਨਿਸ਼ਚਾ ਕਰੋ। ਆਤਮਾ ਪੜ੍ਹਦੀ ਹੈ। ਇਹ ਕੋਈ ਸਮਝਾਉਂਦੇ ਨਹੀਂ ਹਨ ਕਿਓਂਕਿ ਦੇਹ - ਅਭਿਮਾਨ ਹੈ। ਹੁਣ ਦੂਰ ਦਾ ਮੁਸਾਫ਼ਿਰ ਤਾਂ ਸ਼ਿਵਬਾਬਾ ਨੂੰ ਹੀ ਕਹਾਂਗੇ। ਤੁਸੀਂ ਜਾਣਦੇ ਹੋ ਅਸੀਂ 84 ਜਨਮ ਦਾ ਚੱਕਰ ਲਗਾ ਚੁੱਕੇ ਹਾਂ।

ਬਾਪ ਕਹਿੰਦੇ ਹਨ - 5 ਹਜਾਰ ਵਰ੍ਹੇ ਪਹਿਲੇ ਵੀ ਸਮਝਾਇਆ ਸੀ ਕਿ ਬੱਚੇ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਮੈਂ ਜਾਣਦਾ ਹਾਂ- ਗੀਤਾ ਵਿੱਚ ਆਟੇ ਵਿੱਚ ਲੂਨ ਮਿਸਲ ਕੁਝ ਹੈ। ਉਹ ਹੀ ਗੀਤਾ ਦਾ ਐਪੀਸੋਡ, ਉਹ ਹੀ ਮਹਾਭਾਰਤ ਦੀ ਲੜਾਈ, ਉਹ ਹੀ ਮਨਮਨਾਭਵ - ਮੱਧਜੀ ਭਵ ਦਾ ਗਿਆਨ ਹੈ। ਮਾਮੇਕਮ ਯਾਦ ਕਰੋ। ਲੜਾਈ ਵੀ ਬਰੋਬਰ ਲੱਗੀ ਹੈ। ਪਾਂਡਵਾਂ ਦੀ ਵਿਜਯ ਹੋਈ। ਵਿਜਯ ਮਾਲਾ ਵਿਸ਼ਨੂੰ ਦੀ ਗਾਈ ਜਾਂਦੀ ਹੈ। ਸ਼ਾਸਤਰਾਂ ਵਿੱਚ ਤਾਂ ਵਿਖਾਇਆ ਹੈ ਪਾਂਡਵ ਗੱਲ ਮਰੇ। ਫਿਰ ਮਾਲਾ ਕਿੱਥੇ ਤੋਂ ਬਣੀ। ਹੁਣ ਤੁਸੀਂ ਸਮਝਦੇ ਹੋ ਕਿ ਅਸੀਂ ਵਿਸ਼ਨੂੰ ਦੀ ਮਾਲਾ ਬਣਨ ਇਥੇ ਆਏ ਹਾਂ। ਉੱਪਰ ਵਿੱਚ ਹੈ ਪਤਿਤ - ਪਾਵਨ ਬਾਪ। ਉਨ੍ਹਾਂ ਦਾ ਯਾਦਗਾਰ ਚਾਹੀਦਾ ਹੈ ਨਾ। ਭਗਤੀ ਮਾਰਗ ਵਿੱਚ ਯਾਦਗਾਰ ਗਾਇਆ ਜਾਂਦਾ ਹੈ। ਕੋਈ 8 ਦੀ ਮਾਲਾ, ਕੋਈ 108 ਦੀ ਮਾਲਾ, ਕੋਈ 16108 ਦੀ ਬਣਾਈ ਹੈ। ਗਾਉਂਦੇ ਹਨ - ਚੜ੍ਹਦੀ ਕਲਾ ਤੇਰੇ ਭਾਣੇ ਸਰਵ ਦਾ ਭਲਾ। ਹੁਣ ਤੁਸੀਂ ਜਾਣਦੇ ਹੋ - ਸਾਡੀ ਚੜ੍ਹਦੀ ਕਲਾ ਹੈ। ਅਸੀਂ ਚਲੇ ਜਾਵਾਂਗੇ ਆਪਣੇ ਸੁੱਖਧਾਮ ਫਿਰ ਅਸੀਂ ਉੱਥੇ ਤੋਂ ਥੱਲੇ ਕਿਵੇਂ ਉਤਰਦੇ ਹਾਂ। 84 ਜਨਮ ਕਿਵੇਂ ਲੈਂਦੇ ਹਾਂ, ਇਹ ਸਾਰਾ ਗਿਆਨ ਤੁਹਾਡੀ ਬੁੱਧੀ ਵਿੱਚ ਹੈ। ਇਹ ਗਿਆਨ ਭੁਲਣਾ ਨਹੀਂ ਚਾਹੀਦਾ। ਸਾਡੇ ਸਭ ਦੁੱਖ ਦੂਰ ਕਰਨ, ਸ਼ਰਾਪ ਮਿਟਾਉਣ ਸੁੱਖ ਦਾ ਵਰਸਾ ਦੇਣ ਬਾਪ ਆਇਆ ਹੈ। ਰਾਵਣ ਦੇ ਸ਼ਰਾਪ ਤੋਂ ਸਭ ਨੂੰ ਦੁੱਖ ਹੁੰਦਾ ਹੈ। ਤਾਂ ਹੁਣ ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰਨਾ ਹੈ। ਤੁਸੀਂ ਜਾਣਦੇ ਹੋ ਅਸੀਂ ਸੂਰਜ਼ਵੰਸ਼ੀਆਂ ਨੇ ਭਾਰਤ ਵਿੱਚ ਰਾਜ ਕੀਤਾ। ਭਾਰਤ ਵਿੱਚ ਹੀ ਸ਼ਿਵਬਾਬਾ ਆਉਂਦੇ ਹਨ। ਭਾਰਤ ਹੀ ਸ੍ਵਰਗ ਸੀ, ਇਹ ਘੜੀ - ਘੜੀ ਬੁੱਧੀ ਵਿੱਚ ਯਾਦ ਕਰਨਾ ਪਵੇ। ਜਿਸ ਨੇ 84 ਦਾ ਚੱਕਰ ਨਹੀਂ ਖਾਇਆ ਹੋਵੇਗਾ, ਉਹ ਨਾ ਧਾਰਨ ਕਰਨਗੇ, ਨਾ ਕਰਾਉਣਗੇ ਉਸ ਦੇ ਲਈ ਸਮਝਿਆ ਜਾਵੇਗਾ ਕਿ ਇਸ ਨੇ 84 ਜਨਮ ਨਹੀਂ ਲਿੱਤੇ ਹਨ। ਇਹ ਦੇਰੀ ਨਾਲ ਆਉਂਦੇ ਹਨ। ਸਵਰਗ ਵਿੱਚ ਨਹੀਂ ਆਉਂਦੇ ਹਨ। ਪਹਿਲੇ - ਪਹਿਲੇ ਜਾਣਾ ਤਾਂ ਚੰਗਾ ਹੈ ਨਾ। ਨਵੇਂ ਮਕਾਨ ਵਿੱਚ ਪਹਿਲੇ ਆਪ ਰਹਿੰਦੇ ਹਨ ਫਿਰ ਕਿਰਾਏ ਤੇ ਚੜ੍ਹਾਉਂਦੇ ਹਨ। ਤਾਂ ਉਹ ਫਿਰ ਸੇਕੇਂਡ ਹੈਂਡ ਹੋਇਆ ਨਾ। ਸਤਿਯੁਗ ਹੈ ਨਵੀਂ ਦੁਨੀਆਂ। ਤ੍ਰੇਤਾ ਸੇਕੇਂਡ ਹੈਂਡ ਕਹਾਂਗੇ। ਤਾਂ ਹੁਣ ਬੁੱਧੀ ਵਿੱਚ ਆਉਂਦਾ ਹੈ ਅਸੀਂ ਸ੍ਵਰਗ ਨਵੀਂ ਦੁਨੀਆਂ ਵਿੱਚ ਜਾਈਏ। ਪੁਰਸ਼ਾਰਥ ਕਰਨਾ ਹੈ, ਪ੍ਰਜਾ ਵੀ ਬਣਦੀ ਜਾਵੇਗੀ। ਤੁਹਾਨੂੰ ਮਾਲੂਮ ਪੈਂਦਾ ਜਾਵੇਗਾ ਕਿ ਮਾਲਾ ਵਿੱਚ ਕੌਣ - ਕੌਣ ਪਿਰੋਏ ਜਾ ਸਕਦੇ ਹਨ। ਜੇ ਕਿਸੇ ਨੂੰ ਸਿੱਧਾ ਕਿਹਾ ਜਾਵੇ ਕਿ ਤੁਸੀਂ ਨਹੀਂ ਆਓਗੇ ਤਾਂ ਹਾਰਟ ਫੇਲ ਹੋ ਜਾਵੇ ਇਸਲਈ ਕਿਹਾ ਜਾਂਦਾ ਹੈ ਕਿ ਪੁਰਸ਼ਾਰਥ ਕਰੋ, ਆਪਣੀ ਜਾਂਚ ਕਰੋ ਕਿ ਸਾਡਾ ਬੁੱਧੀਯੋਗ ਭਟਕਦਾ ਤਾਂ ਨਹੀਂ ਹੈ! ਤੁਹਾਡਾ ਸ਼ਿਵਬਾਬਾ ਨਾਲ ਕਿੰਨਾ ਲਵ ਹੁੰਦਾ ਜਾਂਦਾ ਹੈ! ਕਹਿੰਦੇ ਵੀ ਹਨ ਅਸੀਂ ਬਾਪਦਾਦਾ ਦੇ ਕੋਲ ਜਾਂਦੇ ਹਾਂ। ਸ਼ਿਵਬਾਬਾ ਤੋਂ ਦਾਦਾ ਦਵਾਰਾ ਵਰਸਾ ਲੈਣ ਜਾਂਦੇ ਹਾਂ। ਇਵੇਂ ਦੇ ਬਾਪ ਦੇ ਕੋਲ ਤਾਂ ਕਈ ਵਾਰ ਜਾਈਏ। ਪਰ ਗ੍ਰਹਿਸਥ ਵਿਵਹਾਰ ਵੀ ਸੰਭਾਲਣਾ ਹੈ। ਭਾਵੇਂ ਬਹੁਤ ਧਨਵਾਨ ਹਨ ਪਰ ਇੰਨੀ ਫੁਰਸਤ ਨਹੀਂ। ਪੂਰਾ ਨਿਸ਼ਚਾ ਨਹੀਂ। ਨਹੀਂ ਤਾਂ ਮਹੀਨਾ ਦੋ ਮਹੀਨੇ ਬਾਦ ਆਕੇ ਰਿਫਰੇਸ਼ ਹੋ ਸਕਦੇ ਹਨ। ਉਨ੍ਹਾਂ ਨੂੰ ਘੜੀ - ਘੜੀ ਕਸ਼ਿਸ਼ ਹੋਵੇਗੀ। ਸੂਈ ਤੇ ਜੰਕ ਚੜ੍ਹੀ ਹੋਈ ਹੁੰਦੀ ਹੈ ਤਾਂ ਚੁਮਬਕ ਇੰਨਾ ਖਿੱਚਦਾ ਨਹੀਂ ਹੈ। ਜਿਨ੍ਹਾਂ ਦਾ ਪੂਰਾ ਯੋਗ ਹੋਵੇਗਾ ਉਨ੍ਹਾਂ ਨੂੰ ਝੱਟ ਕਸ਼ਿਸ਼ ਹੋਵੇਗੀ, ਭੱਜ ਆਉਣਗੇ। ਜਿੰਨੀ ਕਟ ਉਤਰਦੀ ਜਾਵੇਗੀ, ਉੱਨੀ ਕਸ਼ਿਸ਼ ਹੋਵੇਗੀ। ਅਸੀਂ ਚੁਮਬਕ ਨੂੰ ਮਿਲੀਏ। ਗੀਤ ਹੈ ਭਾਵੇਂ ਮਾਰੋ, ਭਾਵੇਂ ਕੁਝ ਵੀ ਕਰੋ… ਅਸੀਂ ਦਰ ਤੋਂ ਕਦੀ ਨਹੀਂ ਨਿਕਲਾਂਗੇ। ਪਰ ਉਹ ਅਵਸਥਾ ਤਾਂ ਪਿਛਾੜੀ ਵਿੱਚ ਹੋਵੇਗੀ। ਕਟ ਨਿਕਲੀ ਹੋਈ ਹੋਵੇਗੀ ਤਾਂ ਉਹ ਅਵਸਥਾ ਹੋਵੇਗੀ। ਬਾਪ ਕਹਿੰਦੇ ਹਨ - ਹੇ ਆਤਮਾਓਂ ਮਨਮਨਾਭਵ, ਰਹੋ ਭਾਵੇਂ ਆਪਣੇ ਗ੍ਰਹਿਸਤ ਵਿਵਹਾਰ ਵਿੱਚ। ਇਵੇਂ ਨਹੀਂ ਕਿ ਇੱਥੇ ਭੱਜਕੇ ਆ ਭੈਠ ਜਾਣਾ ਹੈ। ਸਾਗਰ ਕੋਲ ਬਦਲਾਂ ਨੂੰ ਆਉਣਾ ਹੈ - ਰਿਫਰੇਸ਼ ਹੋਣ। ਫਿਰ ਸਰਵਿਸ ਤੇ ਜਾਣਾ ਹੈ। ਬੰਧਨ ਜੱਦ ਖਲਾਸ ਹੋਣ ਤਾਂ ਸਰਵਿਸ ਤੇ ਜਾ ਸਕਣ। ਮਾਂ - ਬਾਪ ਨੂੰ ਆਪਣੇ ਬੱਚਿਆਂ ਨੂੰ ਸੰਭਾਲਣਾ ਹੈ। ਬਾਪ ਦੀ ਯਾਦ ਵਿੱਚ ਰਹਿਣਾ ਹੈ। ਪਵਿੱਤਰ ਬਣਨਾ ਹੈ।

ਬਾਪ ਨੇ ਸਮਝਾਇਆ ਹੈ - ਕਈ ਪ੍ਰਕਾਰ ਦੇ ਵਿਘਨ ਗਿਆਨ ਯਗ ਵਿੱਚ ਪੈਂਦੇ ਹਨ। ਕਹਿੰਦੇ ਹਨ ਈਸ਼ਵਰ ਤਾਂ ਸਮਰਥ ਹੈ ਫਿਰ ਵਿਘਨ ਕਿਓਂ? ਮਨੁੱਖਾਂ ਨੂੰ ਪਤਾ ਹੀ ਨਹੀਂ ਹੈ, ਰਾਵਣ ਭਗਵਾਨ ਤੋਂ ਵੀ ਤਿੱਖਾ ਹੈ। ਉਨ੍ਹਾਂ ਦੀ ਰਜਾਈ ਖੋਈ ਜਾਂਦੀ ਹੈ ਤਾਂ ਕਈ ਪ੍ਰਕਾਰ ਦੇ ਵਿਘਨ ਪੈਂਦੇ ਰਹਿੰਦੇ ਹਨ। ਡਰਾਮਾ ਪਲਾਨ ਅਨੁਸਾਰ ਫਿਰ ਵੀ ਵਿਘਨ ਪੈਣਗੇ। ਸ਼ੁਰੂਆਤ ਤੋਂ ਲੈਕੇ ਪਤਿਤਾਂ ਦੇ ਵਿਘਨ ਪੈਂਦੇ ਹਨ। ਸ਼ਾਸਤਰਾਂ ਵਿੱਚ ਵੀ ਲਿੱਖ ਦਿੱਤਾ ਹੈ - ਕ੍ਰਿਸ਼ਨ ਨੂੰ 16108 ਪਟਰਾਨੀਆ ਸੀ। ਸੱਪ ਨੇ ਡੱਸਿਆ। ਰਾਮ ਦੀ ਸੀਤਾ ਚੁਰਾਈ ਗਈ। ਹੁਣ ਰਾਵਣ ਸ੍ਵਰਗ ਵਿੱਚ ਕਿੱਥੋਂ ਆਇਆ। ਝੂਠ ਤਾਂ ਬਹੁਤ ਹੈ। ਕਹਿੰਦੇ ਹਨ ਵਿਕਾਰ ਬਗੈਰ ਬੱਚੇ ਕਿਵੇਂ ਹੋਣਗੇ। ਉਨ੍ਹਾਂ ਨੂੰ ਪਤਾ ਹੀ ਨਹੀਂ। ਜੋ ਵਰਸਾ ਲੈਣ ਵਾਲੇ ਹੋਣਗੇ ਉਹ ਹੀ ਆਕੇ ਸਮਝਾਉਣਗੇ। ਤਾਂ ਇਸ ਗਿਆਨ ਯਗ ਵਿੱਚ ਅਸੁਰਾਂ ਦੇ ਵਿਘਨ ਪੈਂਦੇ ਹਨ। ਪਤਿਤ ਨੂੰ ਅਸੁਰ ਕਿਹਾ ਜਾਂਦਾ ਹੈ। ਹੈ ਹੀ ਰਾਵਣ ਸੰਪਰਦਾਏ। ਹੁਣ ਤੁਸੀਂ ਸੰਗਮ ਤੇ ਹੋ। ਰਾਵਣ ਰਾਜ ਤੋਂ ਕਿਨਾਰਾ ਕਰ ਲਿੱਤਾ ਹੈ ਫਿਰ ਵੀ ਕੁਝ ਲੈਸ ਆਉਂਦੀ ਹੈ। ਇਹ ਬੁੱਧੀ ਵਿੱਚ ਗਿਆਨ ਹੈ ਕਿ ਅਸੀਂ ਜਾ ਰਹੇ ਹਾਂ। ਬੈਠੇ ਤਾਂ ਇੱਥੇ ਹੀ ਹਾਂ। ਬੁੱਧੀ ਵਿੱਚ ਗਿਆਨ ਹੈ। ਬੈਠੇ ਇੱਥੇ ਹੋ ਪਰ ਉਨ੍ਹਾਂ ਤੋਂ ਜਿਵੇਂ ਤੁਹਾਨੂੰ ਵੈਰਾਗ ਹੈ। ਇਹ ਛੀ - ਛੀ ਦੁਨੀਆਂ ਕਬਰਿਸਤਾਨ ਬਣਨੀ ਹੈ। ਵੱਖ - ਵੱਖ ਪੁਆਇੰਟਸ ਤੋਂ ਸਮਝਾਇਆ ਜਾਂਦਾ ਹੈ। ਅਸਲ ਵਿੱਚ ਤਾਂ ਇੱਕ ਹੀ ਪੁਆਇੰਟ ਹੈ ਮਨਮਨਾਭਵ। ਕਿੰਨੀਆਂ ਦੀਆਂ ਚਿੱਠੀਆਂ ਆਉਂਦੀਆਂ ਹਨ - ਬਾਬਾ ਅਸੀਂ ਬੰਦਹੇਲੀ ਹਾਂ। ਇੱਕ ਦਰੋਪਦੀ ਤਾਂ ਨਹੀਂ ਹੈ, ਹਜਾਰੋਂ ਹੋ ਜਾਣਗੀਆਂ। ਹੁਣ ਤੁਸੀਂ ਪਤਿਤ ਦੁਨੀਆਂ ਤੋਂ ਪਾਵਨ ਦੁਨੀਆਂ ਵਿੱਚ ਟਰਾਂਸਫਰ ਹੋ ਰਹੇ ਹੋ। ਜੋ ਕਲਪ ਪਹਿਲੇ ਫੁੱਲ ਬਣੇ ਹੋਣਗੇ ਉਹ ਹੀ ਨਿਕਲਣਗੇ। ਗਾਰਡਨ ਆਫ ਅਲਾਹ ਦੀ ਇੱਥੇ ਸਥਾਪਨਾ ਹੋਵੇਗੀ। ਕੋਈ - ਕੋਈ ਤਾਂ ਇਵੇਂ ਦੇ ਚੰਗੇ - ਚੰਗੇ ਫੁੱਲ ਹੁੰਦੇ ਹਨ ਜੋ ਵੇਖਣ ਨਾਲ ਹੀ ਅਰਾਮ ਆ ਜਾਂਦਾ ਹੈ। ਨਾਮ ਹੀ ਹੈ ਕਿੰਗ ਆਫ ਫਲਾਵਰਸ। 5 ਰੋਜ਼ ਤੋਂ ਰੱਖਿਆ ਹੋਵੇ ਤਾਂ ਵੀ ਖਿੜਿਆ ਰਹੇਗਾ। ਖੁਸ਼ਬੂ ਫੈਲਦੀ ਰਹੇਗੀ। ਇੱਥੇ ਵੀ ਜੋ ਬਾਪ ਨੂੰ ਯਾਦ ਕਰਦੇ ਅਤੇ ਯਾਦ ਦਿਲਾਉਂਦੇ ਹਨ ਉਨ੍ਹਾਂ ਦੀ ਖੁਸ਼ਬੂ ਫੈਲਦੀ ਹੈ। ਹਮੇਸ਼ਾ ਖੁਸ਼ ਰਹਿੰਦੇ ਹਨ। ਅਜਿਹੇ ਮਿੱਠੇ - ਮਿੱਠੇ ਬੱਚਿਆਂ ਨੂੰ ਵੇਖ ਬਾਪ ਹਰਸ਼ਿਤ ਹੁੰਦੇ ਹਨ। ਉਨ੍ਹਾਂ ਦੇ ਅੱਗੇ ਬਾਬਾ ਦੀ ਗਿਆਨ ਡਾਂਸ ਚੰਗੀ ਹੁੰਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਗਿਆਨ ਅਤੇ ਯੋਗ ਵਿੱਚ ਮਜਬੂਤ ਬਣਨਾ ਹੈ। ਜੇਕਰ ਕੋਈ ਬੰਧਨ ਨਹੀਂ ਹੈ ਤਾਂ ਬੰਧਨਾਂ ਵਿੱਚ ਜਾਣ ਬੁੱਝਕੇ ਫਸਣਾ ਨਹੀਂ ਹੈ। ਬਾਲ ਬ੍ਰਹਮਚਾਰੀ ਹੋਕੇ ਰਹਿਣਾ ਹੈ।

2. ਹੁਣ ਸਾਡੀ ਚੜ੍ਹਦੀ ਕਲਾ ਹੈ, ਬਾਬਾ ਸਾਡੇ ਸਭ ਦੁੱਖ ਦੂਰ ਕਰਨ, ਸ਼ਰਾਪ ਮਿਟਾਏ ਵਰਸਾ ਦੇਣ ਆਏ ਹਨ। ਬਾਪ ਅਤੇ ਵਰਸੇ ਨੂੰ ਯਾਦ ਕਰ ਅਪਾਰ ਖੁਸ਼ੀ ਵਿੱਚ ਰਹਿਣਾ ਹੈ। ਜਾਂਚ ਕਰਨੀ ਹੈ ਕਿ ਸਾਡਾ ਬੁੱਧੀਯੋਗ ਕਿੱਥੇ ਭਟਕਦਾ ਤਾਂ ਨਹੀਂ ਹੈ।

ਵਰਦਾਨ:-
ਸਮਾਉਣ ਅਤੇ ਸਾਮਨਾ ਕਰਨ ਦੀ ਸ਼ਕਤੀ ਦ੍ਵਾਰਾ ਸੇਵਾ ਵਿਚ ਸਫਲਤਾ ਪ੍ਰਾਪਤ ਕਰਨ ਵਾਲੇ ਰੂਹਾਨੀ ਸੇਵਾਦਾਰੀ ਭਵ।

ਰੂਹਾਨੀ ਸੇਵਾਧਾਰੀਆਂ ਨੂੰ ਸੇਵਾ ਦੇ ਸਿਵਾਏ ਕੁਝ ਵੀ ਸੁਝਦਾ ਨਹੀਂ, ਉਹ ਮਨਸਾ - ਵਾਚਾ - ਕਰਮਣਾ ਸਰਵਿਸ ਤੋਂ ਇੱਕ ਸੈਕਿੰਡ ਵੀ ਰੈਸਟ ਨਹੀਂ ਲੈਂਦੇ ਇਸਲਈ ਬੈਸਟ ਬਣ ਜਾਂਦੇ ਹਨ। ਉਹ ਸੇਵਾਵਾਂ ਵਿਚ ਸਫਲਤਾ ਪ੍ਰਾਪਤ ਕਰਨ ਦੇ ਲਈ ਸਦਾ ਇਹ ਹੀ ਯਾਦ ਰੱਖਦੇ ਕਿ ਸਮਾਉਣਾ ਅਤੇ ਸਾਮਨਾ ਕਰਨਾ - ਇਹ ਹੀ ਸਾਡਾ ਨਿਸ਼ਾਨਾ ਹੈ। ਉਹ ਆਪਣੇ ਪੁਰਾਣੇ ਸੰਸਕਾਰਾਂ ਨੂੰ ਸਮਾਉਂਦੇ ਹਨ ਅਤੇ ਸਾਮਨਾ ਮਾਇਆ ਨਾਲ ਕਰਦੇ ਨਾ ਕਿ ਦੈਵੀ ਪਰਿਵਾਰ ਨਾਲ। ਅਜਿਹੇ ਬੱਚੇ ਜੋ ਨਾਲ਼ੇਜ਼ਫੁੱਲ ਦੇ ਨਾਲ - ਨਾਲ ਪਾਵਰਫੁੱਲ ਵੀ ਹਨ ਉਨ੍ਹਾਂ ਨੂੰ ਹੀ ਕਿਹਾ ਜਾਂਦਾ ਹੈ ਰੂਹਾਨੀ ਸੇਵਾਦਾਰੀ।

ਸਲੋਗਨ:-
ਛੋਟੀ ਗੱਲ ਨੂੰ ਵੱਡਾ ਨਹੀਂ ਕਰੋ, ਵਾਤਾਵਰਣ ਨੂੰ ਸ਼ਕਤੀਸ਼ਾਲੀ ਬਣਾਓ।

ਇਹ ਅਵਿਅਕਤ ਇਸ਼ਾਰੇ :- ਸਦਾ ਹਰਸ਼ਿਤ ਰਹਿਣ ਦੇ ਲਈ ਆਪਣੀ ਨੇਚਰ ਨੂੰ ਸਰਲ ਬਣਾਓ, ਸਹਿਣਸ਼ੀਲ ਬਣੋ।

ਦੁਨੀਆਂ ਵਿੱਚ ਲੋਕ ਜਿੰਦਾ ਹੁੰਦੇ ਵੀ ਨਾਉਮੀਦੀ ਦੀ ਚਿੰਤਾ ਤੇ ਬੈਠੇ ਹੋਏ ਹਨ, ਅਜਿਹੀਆਂ ਆਤਮਾਵਾਂ ਨੂੰ ਮਰਜੀਵਾ ਬਣਾਓ, ਨਵੇਂ ਜੀਵਨ ਦਾ ਦਾਨ ਦਵੋ। ਆਪਣੇ ਖੁਸ਼ਨਸੀਬ, ਹਰਸ਼ਿਤ ਮੁੱਖ ਚੇਹਰੇ ਦ੍ਵਾਰਾ ਉਨ੍ਹਾਂ ਨੂੰ ਮਾਨਵ ਜੀਵਨ ਵਿਚ ਜਿਉਣਾ ਸਿਖਾਓ। ਤੁਹਾਨੂੰ ਵੇਖਕੇ ਉਨ੍ਹਾਂ ਵਿਚ ਹਿੰਮਤ, ਉਮੰਗ - ਉਤਸਾਹ ਆ ਜਾਵੇ, ਇਸ ਦੇ ਲਈ ਆਪਣੀ ਨੇਚਰ ਨੂੰ ਸਰਲ ਬਣਾਓ ਅਤੇ ਸਦਾ ਕਮਲ ਸਮਾਨ ਸਥਿਤੀ ਦੇ ਆਸਨ ਤੇ ਡਬਲ ਲਾਈਟ ਸਥਿਤੀ ਵਿਚ ਸਥਿਤ ਰਹੋ।