05.07.26     Avyakt Bapdada     Punjabi Murli     15.12.2010    Om Shanti     Madhuban


“ਮੇਰੇ ਨੂੰ ਤੇਰੇ ਵਿਚ ਪਰਿਵਰਤਨ ਕਰ ਬੇਫ਼ਿਕਰ ਬਾਦਸ਼ਾਹ ਬਣੋ , ਸੈਕਿੰਡ ਵਿਚ ਵਿਅਰਥ ਨੂੰ ਬਿੰਦੀ ਲਗਾਉਣ ਦੇ ਅਭਿਆਸੀ ਬਣ ਹਰ ਸੰਕਲਪ ਅਤੇ ਸਮੇਂ ਨੂੰ ਸਫਲ ਕਰੋ”


ਅੱਜ ਚਾਰੋਂ ਪਾਸੇ ਦੇ ਆਪਣੇ ਬੇਫ਼ਿਕਰ ਬਾਦਸ਼ਾਹ ਬੱਚਿਆਂ ਨੂੰ ਦੇਖ ਰਹੇ ਹਨ। ਅਜਿਹੇ ਬੇਫ਼ਿਕਰ ਬਾਦਸ਼ਾਹ ਦੀ ਸਭਾ ਹੁਣ ਹੀ ਵਿਖਾਈ ਦਿੰਦੀ ਹੈ ਕਿਉਂਕਿ ਹੁਣ ਹੀ ਬਾਪ ਫ਼ਿਕਰ ਲੈਕੇ ਬੇਫ਼ਿਕਰ ਬਾਦਸ਼ਾਹ ਬਣਾਉਂਦੇ ਹਨ ਇਸਲਈ ਇਹ ਸਭ ਇਸ ਵੇਲੇ ਹੀ ਤੁਹਾਡੀ ਵਿਖਾਈ ਦਿੰਦੀ ਹੈ। ਤੁਸੀਂ ਸਭ ਸਵੇਰ ਤੋਂ ਉਠਦੇ ਤਾਂ ਬੇਫ਼ਿਕਰ ਸਥਿਤੀ ਵਿਚ ਸਥਿਤ ਹੁੰਦੇ ਹੋ, ਖਾਂਦੇ ਪੀਂਦੇ, ਕਰਮ ਕਰਦੇ ਕੋਈ ਫ਼ਿਕਰ ਨਹੀਂ। ਸੌਦੇ ਹੋ ਤਾਂ ਵੀ ਬੇਫ਼ਿਕਰ, ਅਜਿਹੇ ਬਾਦਸ਼ਾਹ ਅਤੇ ਬੇਫ਼ਿਕਰ, ਉੱਠੋ ਸੋਵੋ, ਬੇਫ਼ਿਕਰ, ਇਵੇਂ ਅਨੁਭਵ ਕਰਦੇ ਹੋ? ਕਿਉਂਕਿ ਤੁਸੀਂ ਸਭ ਨੇ ਬਾਪ ਨੂੰ ਫ਼ਿਕਰ ਦੇਕੇ ਫਖੁਰ ਲੈ ਲਿਆ ਇਸਲਈ ਬੇਫ਼ਿਕਰ ਬਾਦਸ਼ਾਹ ਬਣ ਗਏ। ਜੇਕਰ ਚਲਦੇ ਹੋਏ ਕੋਈ ਫ਼ਿਕਰ ਆ ਜਾਂਦਾ ਹੈ ਤਾਂ ਫ਼ਿਕਰ ਕੀ ਬਣਾ ਦਿੰਦਾ ਹੈ? ਫਖੂਰ ਹੈ ਤਾਂ ਤੁਹਾਡੇ ਮਸਤੱਕ ਤੇ ਲਾਈਟ ਦੀ ਚਮਕ ਚਮਕਦੀ ਹੈ। ਜੇਕਰ ਫ਼ਿਕਰ ਆ ਜਾਂਦਾ ਹੈ ਤਾਂ ਬੋਝ ਦੀ ਟੋਕਰੀ ਆ ਜਾਂਦੀ ਹੈ। ਦੱਸੋ, ਤੁਹਾਨੂੰ ਲਾਈਟ ਦੀ ਚਮਕ ਚੰਗੀ ਲਗਦੀ ਹੈ ਜਾਂ ਬੋਝ ਦੀ ਟੋਕਰੀ? ਬੇਫ਼ਿਕਰ ਬਾਦਸ਼ਾਹ ਖੁਦ ਨੂੰ ਵੀ ਪ੍ਰਿਅ ਲਗਦੇ ਅਤੇ ਜੋ ਅਜਿਹੀ ਸਥਿਤੀ ਵਿਚ ਉੱਡਦੇ ਹਨ, ਤਾਂ ਉਨ੍ਹਾਂ ਦੀ ਚਮਕਦੀ ਹੋਈ ਲਾਈਟ ਵੇਖ ਦੂਜਿਆਂ ਨੂੰ ਕਿੰਨਾਂ ਪਿਆਰ ਆਉਂਦਾ ਹੈ ਇਸਲਈ ਬਾਪਦਾਦਾ ਸਦਾ ਬੱਚਿਆਂ ਨੂੰ ਬੇਫ਼ਿਕਰ ਬਾਦਸ਼ਾਹ ਦੀ ਸਥਿਤੀ ਵਿਚ, ਇਸੇ ਸਮ੍ਰਿਤੀ ਸਵਰੂਪ ਵਿਚ ਟਿਕਾਉਂਦੇ ਰਹਿੰਦੇ ਹਨ, ਇਸਲਈ ਤੁਸੀ ਲੋਕਾਂ ਦਾ ਚਿੱਤਰ ਵੀ ਭਗਤ ਲੋਕ ਡਬਲ ਤਾਜਧਾਰੀ ਵਿਖਾਉਂਦੇ ਹਨ। ਇੱਕ ਲਾਈਟ ਦਾ ਤਾਜ ਅਤੇ ਦੂਜਾ ਵਿਕਾਰਾਂ ਨੂੰ ਜਿੱਤਣ ਦਾ ਬਾਦਸ਼ਾਹਪਨ ਦਾ ਤਾਜ, ਡਬਲ ਤਾਜ ਵਿਖਾਉਂਦੇ ਹਨ ਇਸਲਈ ਬਾਪਦਾਦਾ ਸਦਾ ਹੈ ਬੱਚੇ ਨੂੰ ਇਹ ਹੀ ਸਿੱਖਿਆ ਦਿੰਦੇ ਹਨ, ਸਦਾ ਮੌਜ ਵਿਚ ਰਹਿਣਾ ਬਹੁਤ ਸਹਿਜ ਹੈ, ਕਿਉਂ ਸਹਿਜ ਹੈ? ਸਿਰਫ ਹੱਦ ਦਾ ਮੇਰਾਪਨ ਬਾਪ ਨੂੰ ਦੇ ਦਵੋ। ਮੇਰੇ ਤੋਂ ਤੇਰਾ ਕੀਤਾ ਤਾਂ ਬੇਫ਼ਿਕਰ ਬਾਦਸ਼ਾਹ ਬਣ ਗਏ। ਇੱਕ ਹੀ ਸ਼ਬਦ ਦਾ ਫ਼ਰਕ ਹੈ, ਤੇਰਾ ਮੇਰਾ। ਤੇ ਅਤੇ ਮੇ। ਇਸ ਸ਼ਬਦ ਦੇ ਫਰਕ ਵਿਚ ਬੇਫਿਕਰ ਬਾਦਸ਼ਾਹ ਬਣ ਜਾਂਦੇ। ਸਹਿਜ ਹੈ ਨਾ! ਬਣੇ ਹੋ ਨਾ ਬੇਫ਼ਿਕਰ ਬਾਦਸ਼ਾਹ? ਕੀ ਹਾਲੇ ਫ਼ਿਕਰ ਰਹਿੰਦਾ ਹੈ? ਜੇਕਰ ਕਦੇ ਵੀ ਫਖੁਰ ਦੇ ਬਜਾਏ ਫਿਕਰ ਆਉਂਦਾ ਹੈ ਤਾਂ ਅੰਤਰ ਸਿਰਫ ਤੇਰੇ ਦੇ ਬਜਾਏ ਮੇਰਾ ਮੰਨਨ ਨਾਲ ਫ਼ਿਕਰ ਆਉਂਦਾ ਹੈ। ਤਾਂ ਸਭ ਦੀ ਪ੍ਰੈਕਟਿਕਲ ਰਿਜਲਟ ਕੀ ਹੈ? ਫ਼ਿਕਰ ਦੇ ਦਿੱਤਾ ਜਾਂ ਵਿਚ ਵਿੱਚ ਫਖੁਰ ਛਡਕੇ ਫ਼ਿਕਰ ਵਿਚ ਆ ਜਾਂਦੇ ਹੋ? ਫ਼ਿਕਰ ਆਉਂਦਾ ਹੈ ਕਿ ਬੇਫ਼ਿਕਰ ਹੀ ਰਹਿੰਦੇ ਹੋ? ਜੋ ਸਦਾ ਬੇਫ਼ਿਕਰ ਬਾਦਸ਼ਾਹ ਰਹਿੰਦਾ ਹੈ ਉਹ ਹੱਥ ਉਠਾਓ। ਬੇਫ਼ਿਕਰ ਬਾਦਸ਼ਾਹ, ਪੱਕਾ ਕਿ ਕਦੇ - ਕਦੇ! ਬੇਫ਼ਿਕਰ ਬਾਦਸ਼ਾਹ, ਹੱਥ ਉੱਚਾ ਉਠਾਓ। ਕਦੇ - ਕਦੇ ਵਾਲੇ ਵੀ ਹਨ। ਸੇਵਾ ਦਾ ਫ਼ਿਕਰ ਉਹ ਵੱਖ ਗੱਲ ਹੈ। ਲੇਕਿਨ ਉਹ ਫ਼ਿਕਰ ਹੋਰਾਂ ਨੂੰ ਵੀ ਬੇਫ਼ਿਕਰ ਬਨਾਉਣ ਦਾ ਸਾਧਨ ਹੈ। ਆਪਣੇ ਸੰਸਕਾਰ ਤੋਂ ਜੇਕਰ ਫ਼ਿਕਰ ਆਉਂਦਾ ਹੈ ਤਾਂ ਉਸ ਨੂੰ ਉਸ ਵੇਲੇ ਹੀ ਮੇਰੇ ਦੀ ਬਜਾਏ ਤੇਰੇ ਵਿਚ ਚੇਂਜ ਕਰ ਦਵੋ। ਬਾਪ ਨੂੰ ਫ਼ਿਕਰ ਦੇ ਦਵੋ ਅਤੇ ਫ਼ਖ਼ਰ ਲੈ ਲਵੋ ਕਿਉਂਕਿ ਬਾਪ ਆਇਆ ਹੀ ਹੈ ਬੱਚਿਆਂ ਦਾ ਫ਼ਿਕਰ ਲੈਕੇ ਫ਼ਖ਼ਰ ਦੇਣ। ਤਾਂ ਚੈਕ ਕਰੋ ਮੇਰੇ ਵਿਚ ਕਦੇ - ਕਦੇ ਬਹੁਤ ਸਮੇਂ ਦਾ ਸੰਸਕਾਰ ਇਮਰਜ ਤੇ ਨਹੀਂ ਹੁੰਦਾ ਹੈ? ਕਿਉਂਕਿ ਬਾਪਦਾਦਾ ਕੁਝ ਸਮੇਂ ਤੋਂ ਬੱਚਿਆਂ ਨੂੰ ਇਹ ਦੱਸ ਰਹੇ ਹਨ ਕਿ ਵਰਤਮਾਨ ਸਮੇਂ ਦੇ ਪ੍ਰਮਾਣ ਕਦੇ ਵੀ ਕੁਝ ਵੀ ਹੋ ਸਕਦਾ ਹੈ ਅਤੇ ਕਦੇ ਵੀ ਹੀ ਸਕਦਾ ਹੈ ਇਸਲਈ ਹਰ ਇੱਕ ਬੱਚੇ ਨੂੰ ਆਪਣੇ ਤੇ ਇਹ ਅਟੈਂਸ਼ਨ ਦੇਣਾ ਹੈ ਕਿ ਇੱਕ ਸੈਕਿੰਡ ਵਿਚ ਬਿੰਦੀ ਲਗਾਉਣਾ ਚਾਹੋ ਤਾਂ ਲਗਾ ਸਕਦੇ ਹੋ? ਮੰਨ ਲਵੋ ਕੋਈ ਵੀ ਵਿਅਰਥ ਸੰਕਲਪ ਆ ਜਾਂਦਾ ਹੈ ਤਾਂ ਬਿੰਦੀ ਦ੍ਵਾਰਾ ਇੱਕ ਸੈਕਿੰਡ ਵਿਚ ਵਿਅਰਥ ਨੂੰ ਸਮਾਪਤ ਕਰ ਸਕਦੇ ਹੋ? ਇਤਨਾ ਅਭਿਆਸ ਹੈ? ਕੀ ਉਸ ਵੇਲੇ ਸਮੇਂ ਦੇ ਸਰਕਮਸਟਾਂਨਸਿਜ ਪ੍ਰਮਾਣ ਪੁਰਸ਼ਾਰਥ ਕਰਕੇ ਵਿਅਰਥ ਨੂੰ ਮਿਟਾਉਣ ਦੀ ਜਰੂਰਤ ਪਵੇਗੀ! ਲਗਾਓ ਬਿੰਦੀ ਅਤੇ ਲੱਗ ਜਾਵੋ ਕੁਵਸ਼ਚਨ ਮਾਰਕ, ਕਿਉਂ, ਕੀ , ਕਿਵੇਂ .. ਉਸ ਵੇਲੇ ਇਹ ਸੋਚਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਜੋ ਲਕਸ਼ ਹੈ ਬਾਪ ਦੇ ਨਾਲ ਚੱਲਾਂਗੇ, ਬਾਪ ਤਾਂ ਸੈਕਿੰਡ ਵਿਚ ਚਲਾ ਜਾਵੇਗਾ, ਕਿਉਂਕਿ ਬਿੰਦੂ ਹੈ ਅਤੇ ਸੈਕਿੰਡ ਵੀ ਬਿੰਦੂ ਹੈ ਅਤੇ ਫੁੱਲਸਟਾਪ ਵੀ ਬਿੰਦੂ ਹੀ ਹੈ। ਤਾਂ ਤੁਹਾਡਾ ਵੀ ਇਤਨਾ ਅਭਿਆਸ ਹੈ? ਇਸ ਦੇ ਲਈ ਹੁਣ ਤੋਂ ਇਸ ਅਭਿਆਸ ਦੇ ਅਭਿਆਸੀ ਹੋਵੋਂਗੇ ਤਾਂ ਬਾਪ ਸਮਾਨ ਸ਼੍ਰੀਮਤ ਦਾ ਹੱਥ ਵਿਚ ਹੱਥ ਦਿੰਦੇ ਹੋਏ ਆਪਣੇ ਘਰ ਪਹੁੰਚ ਜਾਵੋਗੇ ਇਸਲਈ ਬਾਪਦਾਦਾ ਨੇ ਪਹਿਲੇ ਵੀ ਸੁਣਾਇਆ ਕਿ ਦੋ ਗੱਲਾਂ ਦਾ ਅਟੈਂਸ਼ਨ ਅੰਡਰਲਾਈਨ ਕਰੋ। ਦੋ ਗੱਲਾਂ ਕਿਹੜੀਆਂ?

ਇੱਕ ਸੰਕਲਪ ਦਾ ਖਜਾਨਾ ਅਤੇ ਦੂਸਰਾ ਸਮੇਂ ਦਾ ਖਜਾਨਾ, ਖਜਾਨੇ ਤਾਂ ਬਹੁਤ ਮਿਲੇ ਹਨ। ਗਿਆਨ ਦਾ ਖਜਾਨਾ। ਸ਼ਕਤੀਆਂ ਦਾ ਖਜਾਨਾ। ਯੋਗ ਦ੍ਵਾਰਾ ਜੋ ਵੀ ਮੁੱਖ ਸੰਪੰਨ ਬਣਨ ਦੀਆਂ ਯੁਕਤੀਆਂ ਹਨ, ਸਭ ਪ੍ਰਾਪਤ ਕਰਵਾਈਆਂ ਹਨ ਕਿਉਂਕਿ ਇਹ ਸੰਗਮ ਦਾ ਸਮੇਂ ਸਾਰੇ ਕਲਪ ਵਿਚ ਅਮੁੱਲ ਵਿਸ਼ੇਸ਼ ਸਮੇਂ ਹੈ, ਇਸ ਸਮੇਂ ਹੀ ਜਿਤਨੀ ਪ੍ਰਾਪਤੀ ਕਰਨੀ ਚਾਓ ਉਤਨੀ ਕਰ ਸਕਦੇ ਹੋ ਕਿਉਂਕਿ ਇਹ ਇਕ ਜਨਮ ਮਹਾਨ ਜਨਮ ਹੈ। ਇੱਕ ਜਨਮ ਵਿਚ ਅਨੇਕ ਜਨਮ ਦੀ ਪ੍ਰਾਲਬਧ ਬਨਾਉਣ ਦਾ ਹੈ। ਸੰਗਮਯੁੱਗ ਦਾ ਸਮੇਂ ਇੱਕ ਸੈਕਿੰਡ ਵੀ ਗਵਾਉਣਾ ਨਹੀਂ ਹੈ। ਇੱਕ ਸੈਕਿੰਡ ਦਾ ਕੁਨੈਕਸ਼ਨ ਅਨੇਕ ਜਨਮ ਦੇ ਨਾਲ ਹੈ। ਜਮਾ ਕਰਨ ਦਾ ਇੱਕ ਸਾਲ ਅਨੇਕ ਸਾਲਾਂ ਦੀ ਪ੍ਰਾਪਤੀ ਦਾ ਹੈ ਇਸਲਈ ਉਸ ਵੇਲੇ ਦੀ ਵੈਲਯੂ ਸੈਕਿੰਡ ਜਾਂ ਮਿੰਟ ਨਹੀਂ। ਇੱਕ ਘੰਟਾ ਵੀ ਮਹਾਨ ਹੈ, ਇੱਕ ਸੈਕਿੰਡ ਵੀ ਮਹਾਨ ਹੈ। ਅਤੇ ਸੰਕਲਪ ਇਸ ਸੰਗਮ ਦੇ ਜਨਮ ਦਾ ਵਿਸ਼ੇਸ਼ ਆਧਾਰ ਹੈ। ਦੇਖੋ, ਜੋ ਯੋਗ ਲਗਾਉਂਦੇ ਹੋ ਤਾਂ ਮਨਮਨਾਭਵ ਕਹਿੰਦੇ ਹੋ ਅਤੇ ਇਹ ਆਧਾਰ ਹੈ ਫਾਉਂਡੇਸ਼ਨ ਦਾ। ਮਨ ਦਾ ਕੰਮ ਹੀ ਹੈ ਸੰਕਲਪ ਕਰਨਾ। ਸੰਕਲਪ ਦ੍ਵਾਰਾ ਹੀ ਯਾਦ ਦੇ ਯਾਤਰਾ ਦੀ ਅਨੁਭੂਤੀ ਕਰਦੇ ਹੋ। ਇੱਕ ਦੋ ਵਿਚ ਵੀ ਖਾਸ ਵੱਖ - ਵੱਖ ਸੰਕਲਪ ਦੇਕੇ ਅਭਿਆਸ ਕਰਾਉਂਦੇ ਹੋ ਨਾ! ਤਾਂ ਸਭ ਚੈਕ ਕਰੋ - ਸਮੇਂ ਦੀ ਰਫਤਾਰ ਸਾਰੇ ਦਿਨ ਵਿਚ ਤੁਰਦੇ - ਫਿਰਦੇ ਕਰਮ ਕਰਦੇ, ਸੰਬੰਧ ਵਿਚ ਆਉਂਦੇ ਅਮੁੱਲ ਰੂਪ ਨਾਲ ਰਹੀ? ਕਿਉਂਕਿ ਸਮੇਂ ਅਮੁੱਲ ਹੈ। ਸੰਕਲਪ ਸਰਵਸ਼ਕਤੀਮਾਨ ਬਨਾਉਂਦਾ ਹੈ।

ਤਾਂ ਬਾਪਦਾਦਾ ਬਾਰ - ਬਾਰ ਕਹਿੰਦੇ ਹਨ ਹੈ ਬਾਪਦਾਦਾ ਦੇ ਲਾਡਲੇ, ਦਿਲ ਵਿਚ ਰਹਿਣ ਵਾਲੇ ਬੱਚੇ ਹੁਣ ਵਿਅਰਥ ਖਾਤੇ ਨੂੰ ਖਤਮ ਕਰੋ। ਸਫਲ ਕਰੋ। ਸਫਲ ਕਰਨਾ ਹੀ ਸਫਲਤਾ ਹੈ। ਇੱਕ ਸੈਕਿੰਡ ਗਿਆ, ਇਹ ਨਹੀਂ ਸੋਚੋ। ਹਰ ਸੈਕਿੰਡ, ਹਰ ਸੰਕਲਪ ਸਫ਼ਲ ਹੋਇਆ, ਇਤਨਾ ਅਟੈਂਸ਼ਨ ਆਪਣੇ ਉਪਰ ਰੱਖਣਾ ਹੀ ਹੈ। ਇਤਨਾ ਫੁੱਲਸਟਾਪ ਲਗਾਉਣ ਦੀ ਚੈਕਿੰਗ ਕਰੋ। ਅਲਬੇਲੇ ਨਹੀਂ ਬਣਨਾ। ਬਾਪਦਾਦਾ ਨੇ ਕਿਹਾ ਸੀ ਲੇਕਿਨ ਅਸੀਂ ਸਮਝੇ ਨਹੀਂ, ਸਮੇਂ ਨੂੰ ਸਿੱਖਿਆ ਨਹੀਂ, ਇਤਨਾ ਸਮੇਂ ਫਾਸਟ ਜਾ ਰਿਹਾ ਹੈ, ਜਾਵੇਗਾ। ਹੁਣ ਅਲਬੇਲਾਪਨ ਬਾਪਦਾਦਾ ਹਰ ਇੱਕ ਤੋਂ ਲੈਣਾ ਚਾਹੁੰਦੇ ਹਨ। ਇਹ ਨਹੀਂ ਸੁਣਨਾ ਚਾਹੁੰਦੇ ਕਿ ਮੈਂ ਸਮਝਿਆ ਨਹੀਂ, ਸੋਚਿਆ ਨਹੀ। ਹੁਣ ਸਾਲ ਵੀ ਨਵਾਂ ਆਉਣ ਵਾਲਾ ਹੈ, ਤਾਂ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਬ੍ਰਾਹਮਣ ਸੰਸਾਰ ਤੋਂ ਅਲਬੇਲਾਪਨ ਨਾਲ ਹੀ ਆਲਸ, ਆਲਸ ਵੀ ਵੱਖ - ਵੱਖ ਤਰ੍ਹਾਂ ਦਾ ਹੈ, ਇਸ ਦਾ ਹਾਲੇ ਜੋ ਸਾਲ ਪੂਰਾ ਹੋਣ ਵਿਚ ਸਮਾਂ ਪਿਆ ਹੈ, ਇਸ ਵਿੱਚ ਅਭਿਆਸ ਸ਼ੁਰੂ ਕਰੋ ਅਤੇ ਜਦੋਂ ਨਵਾਂ ਸਾਲ ਸ਼ੁਰੂ ਹੋਵੇ ਤਾਂ ਹਿੰਮਤ ਰੱਖ ਸੰਕਲਪ ਕਰਨਾ ਅਤੇ ਇਸ ਨੂੰ ਵਿਦਾਈ ਦੇਣਾ। ਸਾਲ ਦੇ ਨਾਲ ਇਸ ਨੂੰ ਵੀ ਵਿਦਾਈ ਦੇ ਦੇਣਾ। ਦੇ ਸਕਦੇ ਹੋ! ਦੇ ਸਕਦੇ ਹੋ? ਜੋ ਦੇ ਸਕਦਾ ਹੈ ਉਹ ਹੱਥ ਉਠਾਓ ( ਸਭ ਨੇ ਹੱਥ ਉਠਾਇਆ) ਵਾਹ! ਬੱਚੇ ਵਾਹ! ਹੱਥ ਉਠਾਉਣ ਵਿਚ ਤਾਂ ਬਾਪਦਾਦਾ ਨੂੰ ਖੁਸ਼ ਬਹੁਤ ਕਰਦੇ ਹਨ। ਬਾਪਦਾਦਾ ਨੇ ਵੇਖਿਆ ਹੈ ਕਿ ਬਹੁਤਿਆਂ ਬੱਚਿਆਂ ਨੂੰ ਹੱਥ ਉਠਾਉਣਾ ਦਾ ਰਿੱਟਰਨ ਕਰਨਾ ਯਾਦ ਰਹਿੰਦਾ ਹੈ। ਅਤੇ ਕਈ ਯਾਦ ਰੱਖਣ ਵਿਚ ਵੀ ਅਲਬੇਲੇ ਹੋ ਜਾਂਦੇ ਹਨ। ਬਾਪਦਾਦਾ ਨਾਲ ਰੂਹਰਿਹਾਨ ਬਹੁਤ ਚੰਗੀ ਕਰਦੇ ਹਨ। ਹੋ ਜਾਵੇਗਾ, ਬਾਬਾ ਤੁਸੀ ਵੇਖਣਾ ਹੁਣ ਹੋਵੇਗਾ, ਹੁਣੇ ਹੋਵੇਗਾ…। ਬਾਪਦਾਦਾ ਵੀ ਅਜਿਹੇ ਅਲਬੇਲੇ ਬੱਚਿਆਂ ਦਾ ਸੁਣਕੇ ਮੁਸਕਰਾ ਦਿੰਦਾ ਹੈ ਹੋਰ ਕੀ ਕਰੇ! ਚੰਗਾ ਹੈ, ਸੋਚਦੇ ਹਨ ਕਰਨਾ ਹੈ, ਕਰਨਾ ਹੈ, ਕਰਨਾ ਹੈ.. ਇਹ ਬਹੁਤ ਸੋਚਦੇ ਹਨ, ਲੇਕਿਨ ਕਰ ਰਹੇ ਹਨ ਜਾਂ ਨਹੀਂ ਕਰ ਰਹੇ ਹਨ ਉਸ ਵਿੱਚ ਚੈਕਿੰਗ ਵਿਚ ਫਿਰ ਕੀ ਕਹਾਂਗੇ! ਅਲਬੇਲੇ ਹੋ ਜਾਂਦੇ ਹਨ।

ਤਾਂ ਅੱਜ ਚਾਰੋਂ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ ਨੇ ਸੁਣਿਆ ਤਾਂ ਜੋ ਆਪਣੇ ਦੇਸ਼ ਵਿਚ, ਆਪਣੇ ਸਥਾਨ ਵਿਚ ਵੇਖਦੇ ਰਹਿੰਦੇ ਹਨ, ਉਥੇ ਵੀ ਚੰਗਾ ਵਿਖਾਈ ਦਿੰਦਾ ਹੈ, ਸੁਣਾਈ ਵੀ ਦਿੰਦਾ ਹੈ। ਤਾਂ ਬਾਪਦਾਦਾ ਸਾਮ੍ਹਣੇ ਆਉਣ ਵਾਲੇ ਬੱਚਿਆਂ ਨੂੰ ਅਤੇ ਆਪਣੇ ਸਥਾਨਾਂ ਤੇ ਸੁਣਨ ਵਾਲੇ, ਵੇਖਣ ਵਾਲੇ ਬੱਚਿਆਂ ਨੂੰ ਇਹ ਹੀ ਕਹਿੰਦੇ ਹੁਣ ਪੁਰਸ਼ਾਰਥ ਨੂੰ, ਸੰਕਲਪ ਨੂੰ ਅਤੇ ਸੰਗਮ ਦੇ ਸਮੇਂ ਨੂੰ ਅੰਡਰਲਾਈਨ ਲਗਾਓ। ਸਾਰੇ ਬੱਚੇ ਪਿਆਰ ਵਿਚ ਤੇ ਮਿਜੋਰਟੀ ਪਾਸ ਹਨ। ਪਿਆਰ ਦੇ ਆਧਾਰ ਤੇ ਚੰਗੀ ਪ੍ਰੋਗਰਸ ਕਰ ਰਹੇ ਹਨ। ਪਿਆਰ ਦੇ ਕਾਰਣ, ਬਾਪ ਦੇ ਪਿਆਰ ਦਾ ਰਿਸਪਾਂਡ ਮਿਲਣ ਦੇ ਕਾਰਣ ਅੱਗੇ ਵਧ ਵੀ ਰਹੇ ਹਨ ਲੇਕਿਨ ਬਾਪ ਸਮਝਦੇ ਹਨ, ਜਿਵੇਂ ਪਿਆਰ ਵਿਚ ਅਨੁਭਵੀ ਬਣ ਅੱਗੇ ਵਧ ਰਹੇ ਹੋ ਇਵੇਂ ਹੀ ਯਾਦ ਦੀ ਸਬਜੈਕਟ ਵਿਚ ਅਨੇਕ ਜਨਮ ਦੇ ਵਿਕਰਮ ਵਿਨਾਸ਼ ਕਰਨ ਵਿਚ ਹੋਰ ਅਟੈਂਸ਼ਨ ਦਵੋ। ਕਿਉਂ? ਵਿਕਰਮ ਵਿਨਾਸ਼ ਹੋਣਗੇ ਤਾਂ ਸਾਥ - ਸਾਥ ਚੱਲਣਗੇ, ਨਹੀਂ ਤਾਂ ਪਿੱਛੇ - ਪਿੱਛੇ ਆਉਣਗੇ ਅਤੇ ਬਾਪ ਸਮਝਦਾ ਹੈ ਕਿ ਪਿਆਰ ਦਾ ਰਿਸਪਾਂਡ ਇਹ ਹੈ ਜੋ ਪਿਆਰ ਵਾਲੀ ਆਤਮਾ ਕਹੇ ਉਹ ਕਰਨਾ ਹੀ ਹੈ। ਬਾਪ ਚਾਹੁੰਦਾ ਹੈ ਜਦ ਬੱਚਿਆਂ ਦਾ ਪਿਆਰ ਬਾਪ ਨਾਲ ਹੈ ਤਾਂ ਨਾਲ ਰਹਿਣ। ਰਾਜਧਾਨੀ ਵਿਚ ਵੀ ਬ੍ਰਹਮਾ ਬਾਬਾ ਦੇ ਨਾਲ ਰਾਜਧਾਨੀ ਵਿਚ ਆਉਣ। ਰਾਜਧਾਨੀ ਵਿਚ ਆਉਣਾ ਮਤਲਬ ਰਾਇਲ ਫੈਮਲੀ ਵਿਚ ਆਉਣ। ਤਖ਼ਤ ਤੇ ਨਹੀਂ ਬੈਠਨ ਲੇਕਿਨ ਰਾਇਲ ਫੈਮਲੀ ਦੇ ਸਾਥੀ ਤਾਂ ਬਣਨ। ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ ਕਿ ਇਸ ਦੀ ਪਰਖ ਕਿਵੇਂ ਕਰੋ! ਜਦੋਂ ਤੋਂ ਤੁਸੀ ਆਏ ਹੋ, ਜਿੰਨੀ ਉਮਰ ਤੁਹਾਡੀ ਹੈ ਗਿਆਨ ਦੀ, ਉਤਮੇ ਸਮੇਂ ਵਿੱਚ ਜੇਕਰ ਤੁਸੀਂ ਬਾਪਦਾਦਾ ਦੇ ਦਿਲਤਖ਼ਤਨਸ਼ੀਨ ਰਹੇ ਹੋ ਤਾਂ ਜੋ ਜਿਆਦਾ ਸਮੇਂ ਦਿਲਤਖਤ ਤੇ ਰਹੇ ਹਨ, ਮਿੱਟੀ ਵਿਚ ਪੈਰ ਨਹੀਂ ਰੱਖਿਆ ਹੈ ਉਹ ਉਸ ਅਨੁਸਾਰ ਰਾਇਲ ਫੈਮਲੀ ਵਿਚ ਨਜਦੀਕ ਸੰਬੰਧ ਵਿੱਚ ਰਹਿਣਗੇ। ਰਾਇਲ ਫੈਮਲੀ ਵਾਲੇ ਰਹਿਣਗੇ। ਤਾਂ ਪਿਆਰ ਹੈ, ਤਾਂ ਪਿਆਰ ਵਾਲੇ ਸਾਥ ਨਿਭਾਉਣ ਵਿਚ ਪਿੱਛੇ ਨਹੀਂ ਰਹਿੰਦੇ। ਜੋ ਦਿਲਤਖਤਨਸ਼ੀਨ ਹਨ ਉਹ ਦਵਾਪਰ ਕਲਯੁਗ ਦੇ ਵੀ ਸੰਬੰਧ ਵਿਚ ਰਹਿਣਗੇ। ਨੇੜੇ ਰਹਿਨੇਗੇ ਇਸਲਈ ਪਿਆਰ ਨਿਭਾਉਣ ਵਾਲੇ ਸਦਾ ਦਿਲਤਖ਼ਤਨਸ਼ੀਨ ਰਹੋ ਅਤੇ ਜਨਮ - ਜਨਮ ਦਾ ਹੱਕ ਲਵੋ, ਇਸਲਈ ਬਾਪਦਾਦਾ ਹਰ ਬੱਚੇ ਨੂੰ ਪਿਆਰ ਕਰਦੇ ਹਨ। ਬਾਬਾ ਨੇ ਸਰਟੀਫਿਕੇਟ ਦਿਤਾ ਕਿ ਪਿਆਰ ਦੀ ਸਬਜੈਕਟ ਵਿਚ ਮਿਜਿਰਟੀ ਪਾਸ ਹਨ। ਹੁਣ ਸਭ ਸਬਜੈਕਟ ਵਿਚ ਪਾਸ ਹੋਣਾ ਹੀ ਹੈ। ਪਾਸ ਹੋਣਾ ਹੈ, ਪਾਸ ਰਹਿਣਾ ਹੈ।

ਪਹਿਲੀ ਵਾਰੀ ਜੋ ਆਏ ਹਨ ਉਹ ਉੱਠੋ। ਪਹਿਲੀ ਵਾਰੀ ਆਏ! ਅੱਧਾ ਕਲਾਸ ਤਾਂ ਨਵਾਂ ਹੈ। ਆਏ ਹਨ, ਬਾਪਦਾਦਾ ਆਉਣ ਵਾਲਿਆਂ ਦਾ ਸਵਾਗਤ ਕਰ ਰਹੇ ਹਨ। ਮੁਬਾਰਕ ਹੋਵੇ। ਪਹਿਲੀ ਵਾਰੀ ਆਉਣ ਦੀ ਮੁਬਾਰਕ ਹੋਵੇ। ਭਾਵੇਂ ਲੇਟ ਆਏ ਹੋ ਲੇਕਿਨ ਫਿਰ ਵੀ ਟੂਲੇਟ ਦੇ ਪਹਿਲੇ ਆਏ ਹੋ। ਹੁਣ ਇਹ ਅਟੈਂਸ਼ਨ ਰੱਖਣਾ ਹੈ ਕਿ ਥੋੜੇ ਸਮੇਂ ਵਿੱਚ ਤੀਵ੍ਰ ਪੁਰਸ਼ਾਰਥੀ ਬਣ ਆਪਣਾ ਭਵਿਖ ਜਿਨਾਂ ਵਧਾਉਣਾ ਚਾਹੋ ਤੀਵ੍ਰ ਪੁਰਸ਼ਾਰਥ ਦ੍ਵਾਰਾ ਅੱਗੇ ਵਧ ਸਕਦੇ ਹੋ ਕਿਉਂਕਿ ਫਿਰ ਵੀ ਹੁਣ ਵੀ ਪੁਰਸ਼ਾਰਥ ਕਰਨ ਦੀ ਮਾਰਜਿੰਨ ਹੈ। ਜਿਨਾਂ ਅੱਗੇ ਵਧਣਾ ਚਾਹੋ ਉਤਨਾ ਅੱਗੇ ਵਧ ਸਕਦੇ ਹੋ। ਬਾਪਦਾਦਾ ਅਤੇ ਇਹ ਦੇਵੀ ਪਰਿਵਾਰ ਤੁਹਾਨੂੰ ਨਾਲ - ਨਾਲ ਅੱਗੇ ਵਧਨ ਦਾ ਵਾਇਬ੍ਰੇਸ਼ਨ ਦੇਣਗੇ ਇਸਲਈ ਅੱਗੇ ਵਧੋ, ਹਿੰਮਤ ਰੱਖੋ। ਹਿੰਮਤ ਤੁਹਾਡੀ ਅਤੇ ਮਦਦ ਬਾਪਦਾਦਾ ਦੀ ਅਤੇ ਪਰਿਵਾਰ ਦੀ, ਅੱਗੇ ਵਧੋ। ਠੀਕ ਹੈ ਨਾ! ਹਾਂ ਕਰੋ, ਅੱਗੇ ਵਧੋ। ਅੱਛਾ।

ਮਧੂਬਨ ਨਿਵਾਸੀਆਂ ਨਾਲ ;- ਮਧੂਬਨ ਵਾਲੇ ਤਾਂ ਲੱਕੀ ਹਨ, ਥੋੜ੍ਹਾ ਬਹੁਤ ਸੰਗਠਨ ਨੂੰ ਪੱਕਾ ਕਰਕੇ ਸਾਥੀ ਬਣਾਓ ਹੋਰ ਕਿਸੇ ਨੂੰ ਸਾਥੀ ਨਹੀਂ ਬਨਾਉਣਾ, ਇਸ ਦੇ ਵਿਚ ਇਕ ਦੋ ਨੂੰ ਸਾਥੀ ਬਣਾਕੇ ਪਹਿਲਾ ਨੰਬਰ ਮਧੂਬਨ ਨੂੰ ਲੈਣਾ ਚਾਹੀਦਾ ਹੈ। ਲਵੋਗੇ! ਬੀਤੀ ਸੋ ਬੀਤੀ, ਜੋ ਵੀ ਹੋਇਆ, ਸਭਨੇ ਵੇਖਿਆ, ਸੁਣਿਆ ਅਤੇ ਮਧੂਬਨ ਵਾਲਿਆਂ ਨੂੰ ਤਾਂ ਬਹੁਤ ਗੋਲਡਨ ਚਾਂਸ ਹੈ। ਮਧੂਬਨ ਵਿਚ ਸਭ ਆ ਗਏ। ਤਾਂ ਮਧੂਬਨ ਵਾਲੇ ਜੇਕਰ ਮਿਲਕੇ, ਇਹ ਨਹੀਂ ਪਾਂਡਵ ਭਵਨ ਵੱਖ ਹੈ ਜਾਂ ਕੋਈ ਹੋਰ ਸਥਾਨ ਵੱਖ ਹੈ। ਨਹੀਂ, ਮਧੂਬਨ ਮਾਨਾ ਸਭ ਇੱਕ ਹਨ। ਤਾਂ ਮਧੂਬਨ ਵਾਲੇ ਸਮਝਦੇ ਹਨ ਕਰਨਗੇ! ਹੱਥ ਉਠਾਓ ਜੋ ਕਰਨਗੇ। ਸਭ ਨੇ ਹੱਥ ਉਠਾਇਆ, ਜੋ ਸਮਝਦੇ ਹਨ ਕਰਨਾ ਕੀ ਵੱਡੀ ਗੱਲ ਹੈ, ਬਾਪਦਾਦਾ ਹੈ ਦਾਦੀਆਂ ਹਨ, ਤਾਂ ਵੱਡੀ ਗੱਲ ਤੇ ਹੈ ਨਹੀਂ। ਦਾਦੀਆਂ ਕੀ ਸਮਝਦੀਆਂ ਹਨ! ਮਧੂਬਨ ਵਾਲੇ ਤਾਂ ਨੰਬਰਵਨ। ਅੱਛਾ ਹੈ, ਬਾਬਾ ਨੇ ਇਹ ਕਰਕੇ ਵਿਖਾਉਣ ਦਾ ਸਭ ਨੂੰ ਕਿਹਾ ਹੋਇਆ ਹੈ ਲੇਕਿਨ ਮਧੂਬਨ, ਮਧੂਬਨ ਤਾਂ ਮਧੂਬਨ ਹੈ। ਤੁਸੀਂ ਸਭ ਵਾਇਬ੍ਰੇਸ਼ਨ ਦੇਣਾ, ਹੋ ਜਾਵੇਗਾ, ਕੋਈ ਵੱਡੀ ਗੱਲ ਨਹੀਂ ਹੈ। ਵਿਘਣ ਦਾ ਨਾਮ ਨਿਸ਼ਾਨ ਨਹੀਂ। ਚੱਲੋ ਗੱਲ ਹੋਈ ਕੋਈ, ਲੈਣਦੇਣ ਕੀਤਾ, ਖਤਮ। ਕੁਝ ਸਮੇਂ ਪਹਿਲੇ ਜਦੋਂ ਦਾਦੀ ਸੀ ਤਾਂ ਇੱਕ ਵਾਰੀ ਸਭ ਨੇ ਪਾਠ ਪੱਕਾ ਕੀਤਾ ਸੀ ਹਾਂ ਜੀ ਦਾ। ਨਾ ਸ਼ਬਦ ਨਹੀਂ, ਹਾਂ ਜੀ, ਬਹੁਤ ਅੱਛਾ। ਤਾਂ ਮਧੂਬਨ ਪਹਿਲਾ ਨੰਬਰ ਜਾਵੇਗਾ। ਬਾਪਦਾਦਾ ਨੂੰ ਮਧੂਬਨ ਦਾ ਫ਼ਖ਼ਰ ਹੈ ਨਾ! ਹਰ ਇੱਕ ਜੌਨ ਦਾ ਫ਼ਖ਼ਰ ਹੈ, ਹੁਣ ਮਧੂਬਨ ਸਾਮ੍ਹਣੇ ਆਇਆ ਹੈ ਲੇਕਿਨ ਬਾਪਦਾਦਾ ਸਾਰੇ ਜੌਨ ਵਾਲਿਆਂ ਨੂੰ ਕਹਿੰਦੇ ਹਨ, ਹਾਂ ਜੀ, ਮਿੱਠੀ ਆਤਮਾ, ਇਹ ਸਭ ਦਾ ਪਾਠ ਪੱਕਾ ਹੈ। ਪੱਕਾ ਹੈ ਨਾ? ਇਨਾਮ ਤਾਂ ਮਧੂਬਨ ਨੂੰ ਲੈਣਾ ਚਾਹੀਦਾ। ਇੱਕ ਸੈਕਿੰਡ ਵਿਚ ਬੀਤੀ ਨੂੰ ਬੀਤੀ ਕਰ ਸਕਦੇ ਹੋ! ਚੱਲੋ ਪੁਰਸ਼ਾਰਥੀ ਹੋ, ਹੋ ਵੀ ਗਿਆ ਲੇਕਿਨ ਬੀਤੀ ਨੂੰ ਬੀਤੀ ਕਰ ਉੱਡੋ। ਉੱਡਣ ਵਾਲੇ ਪਿੱਛੇ ਨੂੰ ਛੱਡ ਦਿੰਦੇ ਹਨ ਤਾਂ ਹੀ ਉੱਡਦੇ ਹਨ। ਤਾਂ ਬਹੁਤ ਅੱਛਾ।

ਹੁਣ ਗੁਜਰਾਤ ਕੋਈ ਨਵੀਨਤਾ ਕਰੋ। ਬਾਪਦਾਦਾ ਨੇ ਦਿੱਲੀ ਵਾਲਿਆਂ ਨੂੰ ਵੀ ਕਿਹਾ ਨਵੀਨਤਾ ਕਰੋ ਹੁਣ। ਬਾਪਦਾਦਾ ਨੂੰ ਸਮਾਚਾਰ ਮਿਲਿਆ ਤਾਂ ਹੁਣ ਯੂਥ ਨੇ ਵਿਦੇਸ਼ ਅਤੇ ਦੇਸ਼ ਮਿਲਕੇ ਜੋ ਸ਼ੁਰੂ ਕੀਤਾ ਹੈ, ਉਸ ਵਿੱਚ ਚੰਗੀ ਰਿਜਲਟ ਹੋ ਸਕਦੀ ਹੈ। ਹਾਲੇ ਤੇ ਇਨਵੇਸ਼ਨ ਸ਼ੁਰੂ ਕੀਤੀ ਹੈ, ਲੇਕਿਨ ਭਾਰਤ ਜਾਂ ਵਿਦੇਸ਼ ਦੋਵੇਂ ਹੀ ਮਿਲਕੇ ਹੋਰ ਵੀ ਕਮਾਲ ਕਰ ਸਕਦੇ ਹਨ। ਹਾਲੇ ਤੇ ਸ਼ੁਰੂ ਕੀਤਾ ਹੈ ਲੇਕਿਨ ਦਿੱਲੀ ਵਾਲਿਆਂ ਨੇ ਹਿੰਮਤ ਚੰਗੀ ਰੱਖੀ ਹੈ। ਸ਼ੁਰੂ ਕੀਤਾ ਹੈ ਹੁਣ ਵਿਸ਼ਵ ਵਿਚ ਇਹ ਫੈਲ ਜਾਵੇ ਤਾਂ ਵਿਦੇਸ਼ ਤੇ ਦੇਸ਼ ਮਿਲਕੇ ਇੱਕ ਬ੍ਰਾਹਮਣ ਪਰਿਵਾਰ ਬਣਿਆ ਹੈ ਅਤੇ ਵਿਸ਼ਵ ਦੇ ਅੱਗੇ ਵਿਸ਼ਵ ਨੂੰ ਵੀ ਇਕ ਬਣਾਉਣਗੇ। ਸ਼ੁਰੂ ਤਾਂ ਹੋ ਗਿਆ ਹੈ, ਹੁਣ ਮੁਸਲਿਮ ਲੋਕ ਵੀ ਅੱਗੇ ਵਧ ਰਹੇ ਹਨ। ਲੇਕਿਨ ਹੁਣ ਅਜਿਹਾ ਵੱਡਾ ਪ੍ਰੋਗਰਾਮ ਬਣਾਓ ਜਿਸ ਵਿਚ ਮੁੱਖ ਦੇਸ਼ਾਂ ਤੋਂ ਆਉਣ ਅਤੇ ਵਿਸ਼ਵ ਵਿਚ ਇਹ ਪ੍ਰਸਿੱਧ ਹੋਵੇ ਤਾਂ ਸਭ ਇੱਕ ਪਿਤਾ ਦੇ ਬੱਚੇ ਆਪਸ ਵਿੱਚ ਭਾਈ ਭੈਣ ਹਨ, ਬ੍ਰਦਰਹੁਡ, ਸਿਸਟਰਹੁਡ ਇਹ ਆਵਾਜ ਫੈਲਦਾ ਰਹੇ। ਇੱਕ ਹੀ ਸਟੇਜ ਤੇ ਸਭ ਪਾਸੇ ਦੇ ਲੋਕਾਂ ਦਾ ਵਿਸ਼ੇਸ਼ ਅਨੁਭਵ ਹੋਵੇ। ਪਲਾਨ ਤੇ ਬਣਾ ਰਹੇ ਹੋ ਸਭ। ਹੁਣ ਬੇਹੱਦ ਵਿਚ ਜਾ ਹੀ ਰਹੇ ਹੋ। ਸਭ ਨੂੰ ਪਤਾ ਹੋਵੇ ਤਾਂ ਇਹ ਇੱਕ ਗਾੱਡ ਫੈਮਲੀ ਹੈ, ਇਹ ਪ੍ਰਸਿੱਧ ਹੋਵੇ। ਬਾਕੀ ਤਾਂ ਸਭ ਜੋ ਵੀ ਆਉਂਦੇ ਹੋ, ਸੇਵਾ ਵੀ ਕਰ ਰਹੇ ਹੋ, ਖੁਦ ਦਾ ਪੁਰਸ਼ਾਰਥ ਵੀ ਕਰ ਰਹੇ ਹੋ ਅਤੇ ਗਾੱਡਲੀ ਕੰਮ ਹੈ, ਇਹ ਵੀ ਦੁਨੀਆ ਦੇ ਲਈ ਪ੍ਰਸਿੱਧ ਹੋ ਜਾਵੇਗਾ। ਇੱਕ ਫੈਮਲੀ ਹੈ। ਅੱਛਾ।

ਚਾਰੋਂ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ ਹੁਣ ਮੁਬਾਰਕ ਦੇ ਰਹੇ ਹਨ। ਹਰ ਦਿਨ ਹਰ ਘੰਟੇ ਅੱਗੇ ਵਧਨ ਦੀ ਮੁਬਾਰਕ ਹੋਵੇ। ਸਮੇਂ ਤੁਹਾਡਾ ਇੰਤਜਾਰ ਕਰ ਰਿਹਾ ਹੈ, ਤੁਸੀ ਸਮੇਂ ਦਾ ਇੰਤਜਾਰ ਨਹੀਂ ਕਰਨਾ। ਤੁਸੀਂ ਸਮੇਂ ਨੂੰ ਜਿਨਾਂ ਨੇੜੇ ਲਿਆਉਣਾ ਚਾਹੋ ਸਮਾਪਤੀ ਨੂੰ, ਉਤਨਾ ਸਮਾਪਤੀ ਨੂੰ ਨੇੜੇ ਲਿਆ ਸਕਦੇ ਹੋ। ਸਮੇਂ ਆਉਣ ਤੇ ਤਿਆਰ ਹੋਣਾ ਇਹ ਤੁਸੀ ਬ੍ਰਾਹਮਣਾਂ ਦਾ ਸੰਕਲਪ ਨਹੀਂ ਹੋਵੇ, ਤੁਸੀ ਸਮੇਂ ਨੂੰ ਨੇੜੇ ਲਿਆਓ। ਸਮੇਂ ਬਾਪ ਨੂੰ ਕਹਿੰਦਾ ਹੈ ਹੁਣ ਬ੍ਰਾਹਮਣ ਆਤਮਾਵਾਂ ਮੈਨੂੰ ਸਮੇਂ ਨੂੰ ਨੇੜੇ ਲਿਆਉਣ। ਪ੍ਰਾਕ੍ਰਿਤੀ ਵੀ ਬਾਪ ਨੂੰ ਕਹਿੰਦੀ ਹੁਣ ਸਮਾਪਤੀ ਨੂੰ ਨੇੜੇ ਲਿਆਓ। ਤਾਂ ਬਾਪਦਾਦਾ ਕੀ ਜਵਾਬ ਦੇਣ? ਕੀ ਜਵਾਬ ਦੇਣ? ਹੁਣ ਸਮਾਪਤੀ ਨੂੰ ਨੇੜੇ ਲਿਆਉਣਾ ਮਤਲਬ ਖੁਦ ਨੂੰ ਸੰਪੰਨ ਸੰਪੂਰਨ ਬਣਾਉਣਾ ਕਿਉਂਕਿ ਬਾਪਦਾਦਾ ਇਕੱਲਾ ਨਹੀਂ ਜਾਵੇਗਾ, ਬੱਚਿਆਂ ਸਮੇਤ ਜਾਵੇਗਾ। ਤਾਂ ਡੇਟ ਫਿਕਸ ਕਰਨਾ। ਕਦੋਂ ਤੱਕ? ਕੰਮ ਤੇ ਦਿੱਤਾ ਹੈ, ਹੁਣ ਆਪਸ ਵਿੱਚ ਰਾਏ ਕਰਨਾ। ਬਾਪਦਾਦਾ ਜਵਾਬ ਕੀ ਦੇਵੇ ਪ੍ਰਾਕ੍ਰਿਤੀ ਨੂੰ? ਪ੍ਰਾਕ੍ਰਿਤੀ ਬਹੁਤ ਪ੍ਰੇਸ਼ਾਨ ਹੈ। ਦੁਖੀ ਆਤਮਾਵਾਂ ਬਹੁਤ ਮਨ ਵਿਚ ਚਿੱਲਾ ਰਹੀਆਂ ਹਨ। ਮਨਸਾ ਸੇਵਾ ਹੁਣ ਜਿਆਦਾ ਵਧਾਓ। ਕਰਦੇ ਹਨ ਮਨਸਾ ਸੇਵਾ ਲੇਕਿਨ ਲਗਾਤਾਰ ਵਧਦੀ ਰਹੇ, ਉਸਨੂੰ ਹੋਰ ਵਧਾਓ ਕਿਉਂਕਿ ਪ੍ਰਾਕ੍ਰਿਤੀ ਅਤੇ ਦੁਖੀ ਆਤਮਾਵਾਂ ਬਾਪ ਦੇ ਕੋਲ ਆਉਂਦੀਆਂ ਹਨ। ਚਿਲਾਉਂਦੀਆਂ ਹਨ। ਤਾਂ ਤੁਸੀਂ ਉਨ੍ਹਾਂ ਨੂੰ ਕੁਝ ਸ਼ਾਂਤੀ ਜਾਂ ਸੁਖ ਦੀ ਅਨੁਭੂਤੀ ਕਰਵਾਓ। ਉਹ ਇੱਕ ਸੈਕਿੰਡ ਦੀ ਸ਼ਾਂਤੀ ਵੀ ਚਾਹੁੰਦੇ ਹਨ, ਥੋੜ੍ਹੀ ਸ਼ਾਂਤੀ ਦੇ ਦੇਵੋ। ਜਿਵੇਂ ਭੁੱਖਾ ਹੁੰਦਾ ਹੈ, ਤਾਂ ਸਮਝਦਾ ਹੈ ਕਿ ਕੁਝ ਵੀ ਮਿਲ ਜਾਵੇ, ਥੋੜ੍ਹਾ ਵੀ ਮਿਲ ਜਾਵੇ, ਤਾਂ ਹੁਣ ਮਨਸਾ ਸੇਵਾ ਨੂੰ ਵੀ ਵਧਾਓ। ਵਾਚਾ ਦੀ ਤੇ ਚਲ ਰਹੀ ਹੈ, ਬਾਪਦਾਦਾ ਖੁਸ਼ ਹਨ। ਅੱਛਾ, ਬਾਪਦਾਦਾ ਨੇ ਜੋ ਹੋਮਵਰਕ ਦਿੱਤਾ ਉਸਨੂੰ ਯਾਦ ਰੱਖਣਾ ਅਤੇ ਰਖਵਾਉਣਾ। ਅੱਛਾ।

ਬਾਪਦਾਦਾ ਦੇ ਦਿਲਤਖਤਨਸ਼ੀਨ ਬੱਚਿਆਂ ਨੂੰ, ਵਿਸ਼ਵ ਕਲਿਆਣ ਦੇ ਕਰਤੱਵ ਨੂੰ ਸਦਾ ਅੱਗੇ ਵਧਾਉਣ ਵਾਲ਼ਿਆਂ ਨੂੰ ਬਾਪਦਾਦਾ ਦ੍ਰਿਸ਼ਟੀ ਦਿੰਦੇ ਹੋਏ ਦਿਲ ਦਾ ਪਿਆਰ ਅਤੇ ਮੁਬਾਰਕ, ਮੁਬਾਰਕ ਹੋਵੇ… ਦੇ ਰਹੇ ਹਨ। ਹਰ ਇੱਕ ਬੱਚਾ ਦੂਰ ਬੈਠੇ ਵੀ ਸਾਮ੍ਹਣੇ ਅਨੁਭਵ ਕਰ ਰਹੇ ਹਨ ਅਤੇ ਬਾਪਦਾਦਾ ਸਭ ਬੱਚਿਆਂ ਨੂੰ ਦਿਲ ਵਿਚ ਸਮਾਉਂਦੇ ਹੋਏ ਸਾਰੇ ਬੱਚਿਆਂ ਨੂੰ ਨਮਸਤੇ, ਨਮਸਤੇ ਕਰ ਰਹੇ ਹਨ।

ਵਰਦਾਨ:-
ਸਨੇਹ ਅਤੇ ਸ਼ਕਤੀ ਰੂਪ ਦੇ ਬੈਲੈਂਸ ਦ੍ਵਾਰਾ ਸੇਵਾ ਕਰਨ ਵਾਲੇ ਸਫਲਤਾ ਮੂਰਤ ਭਵ।

ਜਿਵੇਂ ਇੱਕ ਅੱਖ ਵਿੱਚ ਬਾਪ ਦਾ ਸਨੇਹ ਅਤੇ ਦੂਜੀ ਅੱਖ ਵਿੱਚ ਬਾਪ ਦ੍ਵਾਰਾ ਮਿਲਿਆ ਹੋਇਆ ਕਰਤਵਿਆ ( ਸੇਵਾ ) ਸਦਾ ਸਮ੍ਰਿਤੀ ਵਿਚ ਰਹਿੰਦਾ ਹੈ। ਉਵੇਂ। ਸਨੇਹੀ - ਮੂਰਤ ਦੇ ਨਾਲ - ਨਾਲ ਹੁਣ ਸ਼ਕਤੀ ਰੂਪ ਵੀ ਬਣੋ। ਸਨੇਹ ਦੇ ਨਾਲ - ਨਾਲ ਸ਼ਬਦਾਂ ਵਿਚ ਅਜਿਹਾ ਜੌਹਰ ਹੋਵੇ ਜੋ ਕਿਸੇ ਦਾ ਵੀ ਹਿਰਦੇ ਵਦੀਰਨ ਕਰ ਦਵੋ। ਜਿਵੇਂ ਮਾਂ ਬੱਚਿਆਂ ਨੂੰ ਕਿਵੇਂ ਦੇ ਵੀ ਸ਼ਬਦਾਂ ਵਿਚ ਸਿੱਖਿਆ ਦਿੰਦੀ ਹੈ ਤਾਂ ਮਾਂ ਦੇ ਸਨੇਹ ਕਾਰਨ ਉਹ ਸ਼ਬਦ ਤੇਜ ਜਾਂ ਕੜਵੇ ਮਹਿਸੂਸ ਨਹੀਂ ਹੁੰਦੇ। ਇਵੇਂ ਹੀ ਗਿਆਨ ਦੀ ਜੋ ਵੀ ਸੱਚੀਆਂ ਗੱਲਾਂ ਹਨ ਉਨ੍ਹਾਂ ਨੂੰ ਸਪਸ਼ਟ ਸ਼ਬਦਾਂ ਵਿਚ ਦਵੋ - ਲੇਕਿਨ ਸ਼ਬਦਾਂ ਵਿਚ ਸਨੇਹ ਸਮਾਇਆ ਹੋਇਆ ਹੋਵੇ ਤਾਂ ਸਫਲਤਾਮੂਰਤ ਬਣ ਜਾਵੋਗੇ।

ਸਲੋਗਨ:-
ਸਰਵਸ਼ਕਤੀਮਾਨ ਬਾਪ ਨੂੰ ਸਾਥੀ ਬਣਾ ਲਵੋ ਤਾਂ ਪਸ਼ਚਾਤਾਪ ਤੋਂ ਛੁੱਟ ਜਾਵੋਗੇ।

ਇਹ ਅਵਿਅਕਤ ਇਸ਼ਾਰੇ :- ਜਵਾਲਾ ਸਵਰੂਪ ਸਥਿਤੀ ਵਿਚ ਸ਼ਕਤੀਸ਼ਾਲੀ ਯਾਦ ਦਾ ਅਨੁਭਵ ਕਰੋ। ਜਿਵੇਂ ਸੂਰਜ ਦੀਆਂ ਕਿਰਨਾਂ ਫੈਲਦੀਆਂ ਹਨ, ਉਵੇਂ ਹੀ ਮਾਸਟਰ ਸਰਵਸ਼ਕਤੀਮਾਨ ਦੀ ਸਟੇਜ ਤੇ ਸ਼ਕਤੀਆਂ ਅਤੇ ਵਿਸ਼ੇਸ਼ਤਾਵਾਂ ਰੂਪੀ ਕਿਰਨਾਂ ਚਾਰੋਂ ਪਾਸੇ ਫੈਲਦੀ ਅਨੁਭਵ ਕਰੋ, ਇਸ ਦੇ ਲਈ “ ਮੈਂ ਮਾਸਟਰ ਸਰਵਸ਼ਕਤੀਮਾਨ, ਵਿਘਣ ਵਿਨਾਸ਼ਕ ਆਤਮਾ ਹਾਂ”, ਇਸ ਉੱਚੇ ਸਵਮਾਨ ਦੀ ਸਮ੍ਰਿਤੀ ਦੀ ਸੀਟ ਤੇ ਸੈੱਟ ਹੋ ਯੋਗ ਨੂੰ ਜਵਾਲਾ ਰੂਪ ਬਣਾਓ ਤਾਂ ਕੋਈ ਵਿਘਣ ਸਾਮ੍ਹਣੇ ਤੱਕ ਵੀ ਨਹੀਂ ਆ ਸਕਦਾ।