05.08.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਆਏ ਹਨ ਇਸ ਵੇਸ਼ਾਲਿਆ ਨੂੰ ਸ਼ਿਵਾਲਾ ਬਣਾਉਣ। ਤੁਹਾਡਾ ਕਰ੍ਤਵ੍ ਹੈ - ਵੇਸ਼ਯਾਵਾਂ ਨੂੰ ਵੀ ਈਸ਼ਵਰੀ ਸੰਦੇਸ਼ ਦੇ ਉਨ੍ਹਾਂ ਦਾ ਵੀ ਕਲਿਆਣ ਕਰਨਾ”

ਪ੍ਰਸ਼ਨ:-
ਕਿਹੜੇ ਬੱਚੇ ਆਪਣਾ ਬਹੁਤ ਵੱਡਾ ਨੁਕਸਾਨ ਕਰਦੇ ਹਨ?

ਉੱਤਰ:-
ਜੋ ਕਿਸੇ ਵੀ ਕਾਰਨ ਤੋਂ ਮੁਰਲੀ (ਪੜ੍ਹਾਈ) ਮਿਸ ਕਰਦੇ ਹਨ, ਉਹ ਆਪਣਾ ਬਹੁਤ ਵੱਡਾ ਨੁਕਸਾਨ ਕਰਦੇ ਹਨ। ਕਈ ਬੱਚੇ ਤਾਂ ਆਪਸ ਵਿਚ ਰੁੱਸ ਜਾਣ ਦੇ ਕਾਰਨ ਕਲਾਸ ਵਿੱਚ ਹੀ ਨਹੀਂ ਆਉਂਦੇ । ਕੋਈ ਨਾ ਕੋਈ ਬਹਾਨਾ ਕਰਕੇ ਘਰ ਵਿੱਚ ਹੀ ਸੋ ਜਾਂਦੇ ਹਨ, ਇਸ ਨਾਲ ਉਹ ਆਪਣਾ ਹੀ ਨੁਕਸਾਨ ਕਰਦੇ ਹਨ ਕਿਓਂਕਿ ਬਾਬਾ ਤਾਂ ਰੋਜ਼ ਕੋਈ ਨਾ ਕੋਈ ਨਵੀਂ ਯੁਕਤੀਆਂ ਦੱਸਦੇ ਰਹਿੰਦੇ ਹਨ, ਸੁਣਨਗੇ ਹੀ ਨਹੀਂ ਤਾਂ ਅਮਲ ਵਿੱਚ ਕਿਵੇਂ ਲਿਆਉਣਗੇ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚੇ ਇਹ ਤਾਂ ਜਾਣਦੇ ਹਨ ਕਿ ਹੁਣ ਅਸੀਂ ਵਿਸ਼ਵ ਦੇ ਮਾਲਿਕ ਬਣਨ ਦੇ ਲਈ ਪੁਰਸ਼ਾਰਥ ਕਰ ਰਹੇ ਹੈ। ਭਾਵੇਂ ਮਾਇਆ ਵੀ ਭੁਲਾ ਦਿੰਦੀ ਹੈ। ਕਿਸੇ - ਕਿਸੇ ਨੂੰ ਤਾਂ ਸਾਰਾ ਦਿਨ ਭੁਲਾ ਦਿੰਦੀ ਹੈ। ਕਦੀ ਯਾਦ ਹੀ ਨਹੀਂ ਕਰਦੇ ਜੋ ਖੁਸ਼ੀ ਵੀ ਹੋਵੇ। ਸਾਨੂੰ ਭਗਵਾਨ ਪੜ੍ਹਾਉਂਦੇ ਹਨ ਇਹ ਵੀ ਭੁੱਲ ਜਾਂਦੇ ਹਨ। ਭੁੱਲ ਜਾਣ ਦੇ ਕਾਰਨ ਫਿਰ ਕੋਈ ਸਰਵਿਸ ਨਹੀਂ ਕਰ ਸਕਦੇ। ਰਾਤ ਨੂੰ ਬਾਬਾ ਨੇ ਸਮਝਾਇਆ ਹੈ - ਅਧਮ ਤੇ ਅਧਮ ਜੋ ਵੇਸ਼ਯਾਵਾਂ ਹਨ ਉਨ੍ਹਾਂ ਦੀ ਸਰਵਿਸ ਕਰਨੀ ਚਾਹੀਦੀ ਹੈ। ਵੇਸ਼ਯਾਵਾਂ ਦੇ ਲਈ ਤੁਸੀਂ ਐਲਾਨ ਕਰੋ ਕਿ ਤੁਸੀਂ ਬਾਪ ਦੇ ਇਸ ਗਿਆਨ ਨੂੰ ਧਾਰਨ ਕਰਨ ਨਾਲ ਸ੍ਵਰਗ ਦੇ ਵਿਸ਼ਵ ਦੀ ਮਹਾਰਾਣੀ ਬਣ ਸਕਦੀ ਹੋ, ਸਾਹੂਕਾਰ ਲੋਕ ਨਹੀਂ ਬਣ ਸਕਦੇ। ਜੋ ਜਾਣਦੇ ਹਨ, ਪੜ੍ਹੇ ਲਿਖੇ ਹਨ ਉਹ ਪ੍ਰਬੰਧ ਕਰਨਗੇ, ਉਨ੍ਹਾਂ ਨੂੰ ਗਿਆਨ ਦੇਣ ਦਾ, ਤਾਂ ਵਿਚਾਰੀ ਬਹੁਤ ਖੁਸ਼ ਹੋਣਗੀਆਂ ਕਿਓਂਕਿ ਉਹ ਵੀ ਅਬਲਾਵਾਂ ਹਨ, ਉਨ੍ਹਾਂ ਨੂੰ ਤੁਸੀਂ ਸਮਝਾ ਸਕਦੇ ਹੋ। ਯੁਕਤੀਆਂ ਤਾਂ ਬਹੁਤ ਹੀ ਬਾਪ ਸਮਝਾਉਂਦੇ ਰਹਿੰਦੇ ਹਨ। ਬੋਲੋ, ਤੁਸੀ ਹੀ ਉੱਚ ਤੇ ਉੱਚ, ਨੀਚ ਤੋਂ ਨੀਚ ਬਣੀ ਹੋ। ਤੁਹਾਡੇ ਨਾਮ ਨਾਲ ਹੀ ਭਾਰਤ ਵਿਸ਼ਾਲਿਆ ਬਣਿਆ ਹੈ। ਫਿਰ ਤੁਸੀਂ ਸ਼ਿਵਾਲੇ ਵਿਚ ਜਾ ਸਕਦੀਆਂ ਹੋ - ਇਹ ਪੁਰਸ਼ਾਰਥ ਕਰਨ ਨਾਲ। ਤੁਸੀਂ ਹੁਣ ਪੈਸੇ ਦੇ ਲਈ ਕਿੰਨਾ ਗੰਦਾ ਕੰਮ ਕਰਦੀ ਹੋ। ਹੁਣ ਇਹ ਛੱਡੋ। ਇਵੇਂ ਸਮਝਾਉਣ ਨਾਲ ਉਹ ਬਹੁਤ ਖੁਸ਼ ਹੋਣਗੀਆਂ। ਤੁਹਾਨੂੰ ਕੋਈ ਰੋਕ ਨਹੀਂ ਸਕਦੇ। ਇਹ ਤਾਂ ਚੰਗੀ ਗੱਲ ਹੈ ਨਾ। ਗਰੀਬਾਂ ਦਾ ਹੈ ਹੀ ਭਗਵਾਨ। ਪੈਸੇ ਦੇ ਕਾਰਨ ਬਹੁਤ ਗੰਦਾ ਕੰਮ ਕਰਦੀਆਂ ਹਨ। ਉਨ੍ਹਾਂ ਦਾ ਜਿਵੇਂ ਧੰਦਾ ਚਲਦਾ ਹੈ। ਹੁਣ ਬੱਚੇ ਕਹਿੰਦੇ ਹਨ ਅਸੀਂ ਯੁਕਤੀਆਂ ਨਿਕਾਲਾਂਗੇ, ਸਰਵਿਸ ਵ੍ਰਿਧੀ ਨੂੰ ਕਿਵੇਂ ਪਾਵੇ। ਕੋਈ ਬੱਚੇ ਕੋਈ ਨਾ ਕੋਈ ਗੱਲ ਵਿਚ ਰੁੱਸ ਵੀ ਪੈਂਦੇ ਹਨ। ਪੜ੍ਹਾਈ ਵੀ ਛੱਡ ਦਿੰਦੇ ਹਨ। ਇਹ ਨਹੀਂ ਸਮਝਦੇ ਕਿ ਅਸੀਂ ਨਹੀਂ ਪੜ੍ਹਾਂਗੇ ਤਾਂ ਆਪਣਾ ਹੀ ਨੁਕਸਾਨ ਕਰਾਂਗੇ। ਰੁੱਸਕੇ ਬੈਠ ਜਾਂਦੇ ਹਨ। ਫਲਾਣੀ ਨੇ ਇਵੇਂ ਕਿਹਾ, ਇਵੇਂ ਕਿਹਾ ਇਸਲਈ ਆਉਂਦੇ ਨਹੀਂ। ਹਫ਼ਤੇ ਵਿੱਚ ਇੱਕ ਵਾਰੀ ਮੁਸ਼ਕਿਲ ਨਾਲ ਆਉਂਦੇ ਹਨ। ਬਾਬਾ ਤਾਂ ਮੁਰਲੀਆਂ ਵਿੱਚ ਕਦੀ ਕੀ ਰਾਏ, ਕਦੀ ਕੀ ਰਾਏ ਦਿੰਦੇ ਰਹਿੰਦੇ ਹਨ। ਮੁਰਲੀ ਸੁਣਨੀ ਤਾਂ ਚਾਹੀਦੀ ਹੈ ਨਾ। ਕਲਾਸ ਵਿੱਚ ਜੱਦ ਆਉਣਗੇ ਤਾਂ ਸੁਣਨਗੇ। ਇਵੇਂ ਬਹੁਤ ਹਨ, ਕਾਰਨੇ - ਅਕਾਰਨੇ ਬਹਾਨਾ ਬਣਾਏ ਸੋ ਜਾਣਗੇ। ਅੱਛਾ, ਅੱਜ ਨਹੀਂ ਜਾਂਦੇ ਹਾਂ। ਅਰੇ ਬਾਬਾ ਅਜਿਹੀਆਂ ਚੰਗੀਆਂ - ਚੰਗੀਆਂ ਪੁਆਇੰਟਸ ਸੁਣਾਉਂਦੇ ਹਨ। ਸਰਵਿਸ ਕਰਨਗੇ ਤਾਂ ਉੱਚ ਪਦਵੀ ਵੀ ਪਾਉਣਗੇ। ਇਹ ਤਾਂ ਪੜ੍ਹਾਈ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਆਦਿ ਵਿੱਚ ਸ਼ਾਸਤਰ ਬਹੁਤ ਪੜ੍ਹਦੇ ਹਨ। ਦੂਸਰਾ ਕੋਈ ਧੰਧਾ ਨਹੀਂ ਹੋਵੇਗਾ ਤਾਂ ਬਸ ਸ਼ਾਸਤਰ ਕੰਠ ਕਰ ਸਤਿਸੰਗ ਸ਼ੁਰੂ ਕਰ ਦਿੰਦੇ ਹਨ। ਉਸ ਵਿੱਚ ਏਮ ਆਦਿ ਤੇ ਕੁਝ ਹੈ ਨਹੀਂ। ਇਸ ਪੜ੍ਹਾਈ ਨਾਲ ਤਾਂ ਸਭ ਦਾ ਬੇੜਾ ਪਾਰ ਹੁੰਦਾ ਹੈ। ਤਾਂ ਤੁਸੀਂ ਬੱਚਿਆਂ ਨੇ ਫਿਰ ਇਵੇਂ - ਇਵੇਂ ਅਧਮ ਦੀ ਸਰਵਿਸ ਕਰਨੀ ਹੈ। ਸ਼ਾਹੂਕਾਰ ਲੋਕੀ ਜਦੋਂ ਵੇਖਣਗੇ ਇੱਥੇ ਇਵੇਂ - ਇਵੇਂ ਆਉਂਦੇ ਹਨ ਤਾਂ ਉਨ੍ਹਾਂ ਦੇ ਆਉਣ ਦੀ ਦਿਲ ਨਹੀਂ ਹੋਵੇਗੀ। ਦੇਹ - ਅਭਿਮਾਨ ਹੈ ਨਾ। ਉਨ੍ਹਾਂ ਨੂੰ ਲੱਜਾ ਆਵੇਗੀ। ਅੱਛਾ, ਤਾਂ ਉਨ੍ਹਾਂ ਦਾ ਇੱਕ ਵੱਖ ਸਕੂਲ ਖੋਲ੍ਹ ਲਵੋ। ਉਹ ਪੜ੍ਹਾਈ ਤਾਂ ਹੈ ਪਾਈ ਪੈਸੇ ਦੀ, ਸ਼ਰੀਰ ਨਿਰਵਾਹ ਅਰਥ। ਇਹ ਤਾਂ ਹੈ 21 ਜਨਮਾਂ ਦੇ ਲਈ। ਕਿੰਨਿਆਂ ਦਾ ਕਲਿਆਣ ਹੋ ਜਾਵੇਗਾ। ਅਕਸਰ ਕਰਕੇ ਮਾਤਾਵਾਂ ਵੀ ਪੁੱਛਦੀਆਂ ਹਨ ਕਿ ਬਾਬਾ ਘਰ ਵਿੱਚ ਗੀਤਾ ਪਾਠਸ਼ਾਲਾ ਖੋਲੀਏ? ਉਨ੍ਹਾਂ ਨੂੰ ਈਸ਼ਵਰ ਸੇਵਾ ਦਾ ਸ਼ੌਂਕ ਰਹਿੰਦਾ ਹੈ। ਪੁਰਸ਼ ਲੋਕੀ ਤਾਂ ਇੱਧਰ - ਉੱਧਰ ਕਲੱਬਾਂ ਵਗੈਰਾ ਵਿੱਚ ਘੁਮੰਦੇ ਰਹਿੰਦੇ ਹਨ। ਸ਼ਾਹੂਕਾਰਾਂ ਲਈ ਤਾਂ ਇੱਥੇ ਹੀ ਸਵਰਗ ਹੈ। ਕਿੰਨੇ ਫੈਸ਼ਨ ਆਦਿ ਕਰਦੇ ਰਹਿੰਦੇ ਹਨ। ਪ੍ਰੰਤੂ ਦੇਵਤਿਆਂ ਦੀ ਤਾਂ ਨੈਚੁਰਲ ਬਿਊਟੀ ਵੇਖੋ ਕਿੰਨੀ ਹੈ। ਕਿੰਨਾ ਫ਼ਰਕ ਹੈ। ਉਵੇਂ ਇੱਥੇ ਤੁਹਾਨੂੰ ਸੱਚ ਸੁਣਾਇਆ ਜਾਂਦਾ ਹੈ ਤਾਂ ਕਿੰਨੇ ਥੋੜ੍ਹੇ ਆਉਂਦੇ ਹਨ। ਉਹ ਵੀ ਗ਼ਰੀਬ। ਉਸ ਪਾਸੇ ਝੱਟ ਚਲੇ ਜਾਂਦੇ ਹਨ। ਉੱਥੇ ਵੀ ਸ਼ਿੰਗਾਰ ਆਦਿ ਕਰਕੇ ਜਾਂਦੇ ਹਨ। ਗੁਰੂ ਲੋਕ ਸਗਾਈ ਵੀ ਕਰਵਾਉਂਦੇ ਹਨ। ਇੱਥੇ ਕਿਸੇ ਦੀ ਸਗਾਈ ਕਰਵਾਈ ਜਾਂਦੀ ਹੈ ਤਾਂ ਵੀ ਬਚਾਉਣ ਦੇ ਲਈ। ਕਾਮ ਚਿਤਾ ਤੇ ਚੜ੍ਹਨ ਤੋਂ ਬੱਚ ਜਾਣ। ਗਿਆਨ ਚਿਤਾ ਤੇ ਬੈਠ ਪਦਮ ਭਾਗਿਆਸ਼ਾਲੀ ਬਣ ਜਾਣ। ਮਾਂ - ਬਾਪ ਨੂੰ ਕਹਿੰਦੇ ਹਨ ਇਹ ਬਰਬਾਦੀ ਦਾ ਧੰਧਾ ਛੱਡ ਚੱਲੋ ਸਵਰਗ ਵਿੱਚ। ਤਾਂ ਕਹਿੰਦੇ ਹਨ ਕੀ ਕਰੀਏ, ਇਹ ਦੁਨੀਆਂ ਵਾਲੇ ਸਾਡੇ ਉੱਪਰ ਵਿਗੜ੍ਹਣਗੇ ਕਿ ਕੁੱਲ ਦਾ ਨਾਮ ਬਦਨਾਮ ਕਰਦੇ ਹਨ। ਸ਼ਾਦੀ ਨਾ ਕਰਵਾਉਣਾ ਕਾਇਦੇ ਦੇ ਬਰਖਿਲਾਫ਼ ਹੈ। ਲੋਕ ਲਾਜ, ਕੁੱਲ ਦੀ ਮਰਿਯਾਦਾ ਛੱਡਦੇ ਨਹੀਂ ਹਨ। ਭਗਤੀ ਮਾਰਗ ਵਿੱਚ ਜਾਂਦੇ ਹਨ - ਮੇਰਾ ਤਾਂ ਇੱਕ, ਦੂਜਾ ਨਹੀਂ ਕੋਈ। ਮੀਰਾਂ ਦੇ ਵੀ ਗੀਤ ਹਨ। ਫੀਮੇਲਸ ਵਿੱਚ ਨੰਬਰਵਨ ਭਗਤਨ ਮੀਰਾਂ ਸੀ, ਮੇਲਜ਼ ਵਿੱਚ ਨਾਰਦ ਗਾਇਆ ਹੋਇਆ ਹੈ। ਨਾਰਦ ਦੀ ਵੀ ਕਹਾਣੀ ਹੈ ਨਾ। ਤੁਹਾਨੂੰ ਕੋਈ ਨਵਾਂ ਆਦਮੀ ਕਹੇ - ਮੈਂ ਲਕਸ਼ਮੀ ਨੂੰ ਵਰ ਸਕਦਾ ਹਾਂ। ਤਾਂ ਬੋਲੋ, ਆਪਣੇ ਨੂੰ ਵੇਖੋ ਲਾਇਕ ਹੋ? ਪਵਿੱਤਰ ਸ੍ਰਵਗੁਣ ਸੰਪੰਨ… ਹੋ? ਇਹ ਤਾਂ ਵਿਕਾਰੀ ਪਤਿਤ ਦੁਨੀਆਂ ਹੈ। ਬਾਪ ਆਏ ਹਨ ਉਸ ਤੋਂ ਕੱਢ ਕੇ ਪਾਵਨ ਬਣਾਉਣ। ਪਾਵਨ ਬਣੋ ਤਾਂ ਤੇ ਲਕਸ਼ਮੀ ਦੇ ਲਾਇਕ ਬਣ ਸਕੋਗੇ। ਇੱਥੇ ਬਾਬਾ ਦੇ ਕੋਲ ਆਉਂਦੇ ਹਨ, ਪ੍ਰਤਿਗਿਆ ਕਰਦੇ ਫਿਰ ਘਰ ਵਿੱਚ ਜਾਕੇ ਵਿਕਾਰ ਵਿੱਚ ਡਿੱਗਦੇ ਹਨ। ਅਜਿਹੇ ਸਮਾਚਾਰ ਆਉਂਦੇ ਹਨ। ਬਾਬਾ ਕਹਿੰਦੇ ਹਨ ਅਜਿਹੀਆਂ ਨੂੰ ਜੋ ਬ੍ਰਾਹਮਣੀਆਂ ਲੈ ਆਉਂਦੀਆਂ ਹਨ ਉਨ੍ਹਾਂ ਦੇ ਉੱਪਰ ਵੀ ਅਸਰ ਪੈ ਜਾਂਦਾ ਹੈ। ਇੰਦ੍ਰ ਸਭਾ ਦੀ ਕਹਾਣੀ ਵੀ ਹੈ ਨਾ। ਤਾਂ ਲੈ ਆਉਣ ਵਾਲੇ ਤੇ ਵੀ ਦੰਡ ਪੈ ਜਾਂਦਾ ਹੈ। ਬਾਬਾ ਬ੍ਰਾਹਮਣੀਆਂ ਨੂੰ ਹਮੇਸ਼ਾ ਕਹਿੰਦੇ ਹਨ ਕੱਚੇ - ਕੱਚੇ ਨੂੰ ਨਾ ਲੈਕੇ ਆਵੋ। ਤੁਹਾਡੀ ਅਵਸਥਾ ਵੀ ਡਿੱਗ ਪਵੇਗੀ ਕਿਉਂਕਿ ਬੇਕਾਇਦੇ ਲੈ ਆਈ। ਅਸਲ ਵਿੱਚ ਬ੍ਰਾਹਮਣੀ ਬਣਨਾ ਹੈ ਬਹੁਤ ਸਹਿਜ। 10 - 15 ਦਿਨਾਂ ਵਿੱਚ ਬਣ ਸਕਦੀ ਹੈ। ਬਾਬਾ ਕਿਸੇ ਨੂੰ ਵੀ ਸਮਝਾਉਣ ਦੀ ਬਹੁਤ ਸਹਿਜ ਯੁਕਤੀ ਦੱਸਦੇ ਹਨ। ਤੁਸੀਂ ਭਾਰਤਵਾਸੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਸੀ, ਸਵਰਗਵਾਸੀ ਸੀ। ਹੁਣ ਨਰਕਵਾਸੀ ਹੋ ਫਿਰ ਸਵਰਗਵਾਸੀ ਬਣਨਾ ਹੈ ਤਾਂ ਇਹ ਵਿਕਾਰ ਛੱਡੋ। ਸਿਰਫ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣ। ਕਿੰਨਾ ਸਹਿਜ ਹੈ। ਪਰੰਤੂ ਕੋਈ ਬਿਲਕੁਲ ਸਮਝਦੇ ਨਹੀ ਹਨ। ਖ਼ੁਦ ਹੀ ਨਹੀਂ ਸਮਝਦੇ ਤਾਂ ਹੋਰਾਂ ਨੂੰ ਕੀ ਸਮਝਾਉਣਗੇ। ਵਾਣਪ੍ਰਸਥ ਅਵਸਥਾ ਵਿੱਚ ਵੀ ਮੋਹ ਦੀ ਰਗ ਜਾਂਦੀ ਰਹਿੰਦੀ ਹੈ। ਅੱਜਕਲ ਵਾਣਪ੍ਰਸਥ ਅਵਸਥਾ ਵਿੱਚ ਇਤਨੇ ਨਹੀਂ ਜਾਂਦੇ ਹਨ। ਤਮੋਪ੍ਰਧਾਨ ਹਨ ਨਾ। ਇੱਥੇ ਹੀ ਫ਼ਸੇ ਰਹਿੰਦੇ ਹਨ। ਪਹਿਲਾਂ ਵਾਣਪ੍ਰਸਥੀਆਂ ਦੇ ਵੱਡੇ - ਵੱਡੇ ਆਸ਼ਰਮ ਸਨ। ਅੱਜਕਲ ਇੰਨੇ ਨਹੀਂ ਹਨ। 80 - 90 ਵਰ੍ਹਿਆਂ ਦੇ ਹੋ ਜਾਂਦੇ ਤਾਂ ਵੀ ਘਰ ਨਹੀਂ ਛੱਡਦੇ। ਸਮਝਦੇ ਹੀ ਨਹੀਂ ਵਾਣੀ ਤੋਂ ਪਰੇ ਜਾਣਾ ਹੈ। ਹੁਣ ਈਸ਼ਵਰ ਨੂੰ ਯਾਦ ਕਰਨਾ ਹੈ। ਭਗਵਾਨ ਕੌਣ ਹਨ, ਇਹ ਸਭ ਨਹੀਂ ਜਾਣਦੇ। ਸਰਵਵਿਆਪੀ ਕਹਿ ਦਿੰਦੇ ਤਾਂ ਯਾਦ ਕਿਸਨੂੰ ਕਰਨ। ਇਹ ਵੀ ਨਹੀਂ ਸਮਝਦੇ ਕਿ ਅਸੀਂ ਪੁਜਾਰੀ ਹਾਂ। ਬਾਪ ਤੇ ਤੁਹਾਨੂੰ ਪੁਜਾਰੀ ਤੋਂ ਪੁਜੀਏ ਬਣਾਉਂਦੇ ਹਨ ਸੋ ਵੀ 21 ਜਨਮਾਂ ਦੇ ਲਈ। ਇਸ ਦੇ ਲਈ ਪੁਰਸ਼ਾਰਥ ਤਾਂ ਕਰਨਾ ਪਵੇਗਾ।

ਬਾਬਾ ਨੇ ਸਮਝਾਇਆ ਇਹ ਪੁਰਾਣੀ ਦੁਨੀਆਂ ਤਾਂ ਖ਼ਤਮ ਹੋਣੀ ਹੈ। ਹੁਣ ਅਸੀਂ ਜਾਣਾ ਹੈ ਘਰ - ਬਸ ਇਹ ਹੀ ਤਾਤ ਰਹੇ। ਉੱਥੇ ਕ੍ਰਿਮੀਨਲ ਗੱਲ ਹੁੰਦੀ ਹੀ ਨਹੀਂ। ਬਾਪ ਆਕੇ ਉਸ ਪਵਿੱਤਰ ਦੁਨੀਆਂ ਦੇ ਲਈ ਤਿਆਰੀ ਕਰਵਾਉਂਦੇ ਹਨ। ਸਰਵਿਸੇਬਲ ਲਾਡਲੇ ਬੱਚਿਆਂ ਨੂੰ ਤਾਂ ਨੈਣਾਂ ਤੇ ਬਿਠਾਕੇ ਲੈ ਜਾਂਦੇ ਹਨ। ਤਾਂ ਅਧਮਾਂ ਦਾ ਉੱਧਾਰ ਕਰਨ ਲਈ ਤਾਂ ਬਹਾਦੁਰੀ ਚਾਹੀਦੀ ਹੈ, ਉਸ ਗੌਰਮਿੰਟ ਵਿੱਚ ਤਾਂ ਵੱਡੇ - ਵੱਡੇ ਝੁੰਡ ਹੁੰਦੇ ਹਨ ਟਿਪਟਾਪ ਹੋ ਜਾਂਦੇ ਹਨ ਪੜ੍ਹੇ - ਲਿਖੇ। ਇੱਥੇ ਤਾਂ ਕਈ ਗਰੀਬ ਸਧਾਰਨ ਹਨ। ਉਨ੍ਹਾਂ ਨੂੰ ਬਾਪ ਬੈਠ ਇਨ੍ਹਾਂ ਉੱਚ ਉਠਾਉਂਦੇ ਹਨ। ਚਲਨ ਵੀ ਬਹੁਤ ਰਾਇਲ ਚਾਹੀਦੀ ਹੈ। ਭਗਵਾਨ ਪੜ੍ਹਾਉਂਦੇ ਹਨ। ਉਸ ਪੜ੍ਹਾਈ ਵਿੱਚ ਕਈ ਵੱਡਾ ਇਮਤਿਹਾਨ ਪਾਸ ਕਰਦੇ ਹਨ ਤਾਂ ਕਿੰਨਾ ਟਿਪਟਾਪ ਹੋ ਜਾਂਦੇ ਹਨ। ਇੱਥੇ ਤਾਂ ਬਾਪ ਗ਼ਰੀਬ ਨਵਾਜ਼ ਹੈ। ਗ਼ਰੀਬ ਹੀ ਕੁਝ ਨਾ ਕੁਝ ਭੇਜ ਦਿੰਦੇ ਹਨ। ਇੱਕ - ਦੋ ਰੁਪਏ ਦਾ ਵੀ। ਮਨੀਆਰਡਰ ਭੇਜ ਦਿੰਦੇ ਹਨ। ਬਾਪ ਕਹਿੰਦੇ ਹਨ ਤੁਸੀਂ ਤਾਂ ਮਹਾਨ ਭਾਗਿਆਸ਼ਾਲੀ ਹੋ। ਰਿਟਰਨ ਵਿੱਚ ਬਹੁਤ ਮਿਲ ਜਾਂਦਾ ਹੈ। ਇਹ ਵੀ ਕੋਈ ਨਵੀਂ ਗੱਲ ਨਹੀਂ। ਸਾਖਸ਼ੀ ਹੋ ਡਰਾਮਾ ਵੇਖਦੇ ਹਨ। ਬਾਪ ਕਹਿੰਦੇ ਹਨ ਬੱਚੇ ਚੰਗੀ ਤਰ੍ਹਾਂ ਪੜ੍ਹੋ। ਇਹ ਇਸ਼ਵਰੀਏ ਯੱਗ ਹੈ ਜੋ ਚਾਹੋ ਸੋ ਲਵੋ। ਲੇਕਿਨ ਇੱਥੇ ਲਵੋਗੇ ਤਾਂ ਉੱਥੇ ਕੰਮ ਹੋ ਜਾਵੇਗਾ। ਸਵਰਗ ਵਿੱਚ ਤੇ ਸਭ ਕੁਝ ਮਿਲਣਾ ਹੈ। ਬਾਬਾ ਨੂੰ ਤੇ ਸਰਵਿਸ ਵਿੱਚ ਬੜੇ ਫੁਰਤ ਬੱਚੇ ਚਾਹੀਦੇ। ਸੁਦੇਸ਼ ਵਰਗੀ, ਮੋਹਣੀ ਵਰਗੀ, ਜਿੰਨ੍ਹਾਂਨੂੰ ਸਰਵਿਸ ਦਾ ਉਮੰਗ ਹੋਵੇ। ਤੁਹਾਡਾ ਨਾਮ ਬਹੁਤ ਬਾਲਾ ਹੋ ਜਾਵੇਗਾ। ਫਿਰ ਤੁਹਾਨੂੰ ਬਹੁਤ ਮਾਨ ਦੇਣਗੇ। ਬਾਬਾ ਸਭ ਡਾਇਰੈਕਸ਼ਨ ਦਿੰਦੇ ਰਹਿੰਦੇ ਹਨ। ਬਾਬਾ ਤਾਂ ਕਹਿੰਦੇ ਹਨ ਇੱਥੇ ਬੱਚਿਆਂ ਨੂੰ ਜਿੰਨਾ ਸਮੇਂ ਮਿਲੇ, ਯਾਦ ਵਿਚ ਰਹੋ। ਇਮਤਿਹਾਨ ਦੇ ਦਿਨ ਨਜ਼ਦੀਕ ਹੁੰਦੇ ਹਨ ਤਾਂ ਏਕਾਂਤ ਵਿਚ ਜਾਕੇ ਪੜ੍ਹਦੇ ਹਨ। ਪ੍ਰਾਈਵੇਟ ਟੀਚਰ ਵੀ ਰੱਖਦੇ ਹਨ। ਸਾਡੇ ਕੋਲ ਟੀਚਰ ਤਾਂ ਬਹੁਤ ਹਨ, ਸਿਰਫ ਪੜ੍ਹਨ ਦਾ ਸ਼ੌਂਕ ਚਾਹੀਦਾ ਹੈ। ਬਾਪ ਤਾਂ ਬਹੁਤ ਸਹਿਜ ਸਮਝਾਉਂਦੇ ਹਨ। ਸਿਰਫ ਆਪਣੇ ਨੂੰ ਆਤਮਾ ਨਿਸ਼ਚਾ ਕਰੋ। ਇਹ ਸ਼ਰੀਰ ਤਾਂ ਅਵਿਨਾਸ਼ੀ ਹੈ। ਤੁਸੀਂ ਆਤਮਾ ਅਵਿਨਾਸ਼ੀ ਹੈ। ਇਹ ਗਿਆਨ ਇੱਕ ਹੀ ਵਾਰ ਮਿਲਦਾ ਹੈ ਫਿਰ ਸਤਯੁਗ ਤੋਂ ਲੈਕੇ ਕਲਯੁਗ ਅੰਤ ਤਕ ਕਿਸ ਨੂੰ ਮਿਲਦਾ ਹੀ ਨਹੀਂ। ਤੁਹਾਨੂੰ ਹੀ ਮਿਲਦਾ ਹੈ। ਅਸੀਂ ਆਤਮਾ ਹਾਂ ਇਹ ਤਾਂ ਪੱਕਾ ਨਿਸ਼ਚਾ ਕਰ ਲਵੋ। ਬਾਪ ਤੋਂ ਸਾਨੂੰ ਵਰਸਾ ਮਿਲਦਾ ਹੈ। ਬਾਪ ਦੀ ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਬਸ ਇਹ ਅੰਦਰ ਰੱਟਦੇ ਰਹੋ ਤਾਂ ਵੀ ਬਹੁਤ ਕਲਿਆਣ ਹੋ ਸਕਦਾ ਹੈ। ਪਰ ਚਾਰਟ ਰੱਖਦੇ ਹੀ ਨਹੀਂ। ਲਿਖਦੇ - ਲਿਖਦੇ ਫਿਰ ਥੱਕ ਜਾਂਦੇ ਹਨ। ਬਾਬਾ ਬਹੁਤ ਸਹਿਜ ਕਰ ਦੱਸਦੇ ਹਨ। ਅਸੀਂ ਆਤਮਾ ਸਤੋਪ੍ਰਧਾਨ ਸੀ, ਹੁਣ ਤਮੋਪ੍ਰਧਾਨ ਬਣੀ ਹਾਂ । ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਸਤੋਪ੍ਰਧਾਨ ਬਣ ਜਾਵੋਗੇ। ਕਿੰਨਾ ਸਹਿਜ ਹੈ ਫਿਰ ਵੀ ਭੁੱਲ ਜਾਂਦੇ ਹਨ। ਜਿੰਨਾ ਸਮੇਂ ਬੈਠੋ ਆਪਣੇ ਨੂੰ ਆਤਮਾ ਸਮਝੋ। ਮੈਂ ਆਤਮਾ ਬਾਬਾ ਦਾ ਬੱਚਾ ਹਾਂ। ਬਾਪ ਨੂੰ ਯਾਦ ਕਰਨ ਨਾਲ ਸ੍ਵਰਗ ਦੀ ਬਾਦਸ਼ਾਹੀ ਮਿਲੇਗੀ। ਬਾਪ ਨੂੰ ਯਾਦ ਕਰਨ ਨਾਲ ਅੱਧਾਕਲਪ ਦੇ ਪਾਪ ਭਸਮ ਹੋ ਜਾਣਗੇ। ਕਿੰਨਾ ਸਹਿਜ ਯੁਕਤੀ ਦੱਸਦੇ ਹਨ। ਸਭ ਬੱਚੇ ਸੁਣ ਰਹੇ ਹਨ। ਇਹ ਬਾਬਾ ਆਪ ਵੀ ਪ੍ਰੈਕਟਿਸ ਕਰਦੇ ਹਨ ਤੱਦ ਤਾਂ ਸਿਖਾਉਂਦੇ ਹਨ ਨਾ। ਮੈਂ ਬਾਬਾ ਦਾ ਰੱਥ ਹਾਂ, ਬਾਬਾ ਮੈਨੂੰ ਖਿਲਾਉਂਦੇ ਹਨ। ਤੁਸੀਂ ਬੱਚੇ ਵੀ ਇਵੇਂ ਸਮਝੋ। ਸ਼ਿਵਬਾਬਾ ਨੂੰ ਯਾਦ ਕਰਦੇ ਰਹੋ ਤਾਂ ਕਿੰਨਾ ਫਾਇਦਾ ਹੋ ਜਾਵੇ। ਪਰ ਭੁੱਲ ਜਾਂਦੇ ਹਨ। ਬਹੁਤ ਸਹਿਜ ਹੈ। ਧੰਧੇ ਵਿਚ ਕੋਈ ਗ੍ਰਾਹਕ ਨਹੀਂ ਹੈ ਤਾਂ ਯਾਦ ਵਿੱਚ ਬੈਠ ਜਾਓ। ਮੈ ਆਤਮਾ ਹਾਂ, ਬਾਬਾ ਨੂੰ ਯਾਦ ਕਰਨਾ ਹੈ। ਬਿਮਾਰੀ ਵਿੱਚ ਵੀ ਯਾਦ ਕਰ ਸਕਦੇ ਹੋ। ਬੰਧੇਲੀ ਹੋ ਤਾਂ ਉੱਥੇ ਬੈਠ ਤੁਸੀਂ ਯਾਦ ਕਰਦੀ ਰਹੋ ਤਾਂ 10 - 20 ਵਰ੍ਹੇ ਵਾਲਿਆਂ ਤੋਂ ਵੀ ਉੱਚ ਪਦ ਪਾ ਸਕਦੀ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਰਵਿਸ ਵਿੱਚ ਬਹੁਤ - ਬਹੁਤ ਫੁਰਤੀਲਾ ਬਣਨਾ ਹੈ। ਜਿੰਨਾ ਸਮੇਂ ਮਿਲੇ ਏਕਾਂਤ ਵਿੱਚ ਬੈਠ ਬਾਪ ਨੂੰ ਯਾਦ ਕਰਨਾ ਹੈ। ਪੜ੍ਹਾਈ ਦਾ ਸ਼ੋਂਕ ਰੱਖਣਾ ਹੈ। ਪੜ੍ਹਾਈ ਤੋਂ ਰੁੱਸਣਾ ਨਹੀਂ ਹੈ।

2. ਆਪਣੀ ਚਲਨ ਬਹੁਤ - ਬਹੁਤ ਰਾਇਲ ਰੱਖਣੀ ਹੈ, ਬਸ ਹੁਣ ਘਰ ਜਾਣਾ ਹੈ, ਪੁਰਾਣੀ ਦੁਨੀਆਂ ਖਤਮ ਹੋਣੀ ਹੈ ਇਸਲਈ ਮੋਹ ਦੀ ਰਗਾਂ ਤੋੜ ਦੇਣੀਆਂ ਹਨ। ਵਾਨਪ੍ਰਸਥ (ਵਾਨੀ ਤੋਂ ਪਰੇ) ਅਵਸਥਾ ਵਿੱਚ ਰਹਿਣ ਦਾ ਅਭਿਆਸ ਕਰਨਾ ਹੈ। ਅਧਮ ਦਾ ਵੀ ਉੱਧਾਰ ਕਰਨ ਦੀ ਸੇਵਾ ਕਰਨੀ ਹੈ।

ਵਰਦਾਨ:-
ਸ੍ਰੇਸ਼ਠ ਵ੍ਰਿਤੀ ਦ੍ਵਾਰਾ ਵ੍ਰਿਤੀਆਂ ਦਾ ਪਰਿਵਰਤਨ ਕਰਨ ਵਾਲੇ ਸਦਾ ਸਿੱਧੀ ਸਵਰੂਪ ਭਵ।

ਸਿੱਧੀ ਸਵਰੂਪ ਬਣਨ ਦੇ ਲਈ ਵ੍ਰਿਤੀ ਦ੍ਵਾਰਾ ਵ੍ਰਿਤੀਆਂ ਨੂੰ, ਸੰਕਲਪ ਦ੍ਵਾਰਾ ਸੰਕਲਪਾਂ ਨੂੰ ਪਰਿਵਰਤਨ ਕਰਨ ਦਾ ਕੰਮ ਕਰੋ, ਇਸ ਦੀ ਰਿਸਰਚ ਕਰੋ। ਜਦੋਂ ਉਸ ਸੇਵਾ ਵਿਚ ਬਿਜੀ ਹੋ ਜਾਵੋਗੇ ਤਾਂ ਇਹ ਸੂਕਸ਼ਮ ਸੇਵਾ ਖੁਦ ਹੀ ਕਈ ਕਮਜੋਰੀਆਂ ਤੋਂ ਪਾਰ ਕਰ ਦਵੇਗੀ। ਹੁਣ ਇਸ ਦਾ ਪਲਾਨ ਬਣਾਓ ਤਾਂ ਜਿਗਿਆਸੂ ਵੀ ਜਿਆਦਾ ਵੱਧਣਗੇ, ਮਦੋਗਰੀ ਵੀ ਬਹੁਤ ਵਧੇਗੀ, ਮਕਾਨ ਵੀ ਮਿਲ ਜਾਣਗੇ - ਸਭ ਸਿੱਧੀਆਂ ਸਹਿਜ ਹੋ ਜਾਣਗੀਆਂ। ਇਹ ਵਿਧੀ ਸਿੱਧੀ ਸਵਰੂਪ ਬਣਾ ਦਵੇਗੀ।

ਸਲੋਗਨ:-
ਸਮੇਂ ਨੂੰ ਸਫਲ ਕਰਦੇ ਰਹੋ ਤਾਂ ਸਮੇਂ ਦੇ ਧੋਖੇ ਤੋਂ ਬਚ ਜਾਵੋਗੇ।

ਅਵਿਅਕਤ ਇਸ਼ਾਰੇ :- ਸਹਿਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ।

ਬਾਪ ਦਾ ਬੱਚਿਆਂ ਨਾਲ ਇਨਾਂ ਪਿਆਰ ਹੈ ਜੋ ਰੋਜ਼ ਪਿਆਰ ਦਾ ਰਿਸਪਾਂਡ ਦੇਣ ਲਈ ਇਨਾਂ ਵੱਡਾ ਪੱਤਰ ਲਿਖਦੇ ਹਨ। ਯਾਦਪਿਆਰ ਦਿੰਦੇ ਹਨ ਅਤੇ ਸਾਥੀ ਬਣ ਸਦਾ ਸਾਥ ਨਿਭਾਉਂਦੇ ਹਨ, ਤਾਂ ਇਸ ਪਿਆਰ ਵਿਚ ਆਪਣੀਆਂ ਸਾਰੀਆਂ ਕਮਜੋਰੀਆਂ ਕਰੁਬਾਣ ਕਰ ਦਵੋ। ਪਰਮਾਤਮ ਪਿਆਰ ਵਿਚ ਇਵੇਂ ਸਮਾਏ ਰਹੋ ਜੋ ਕਦੇ ਹੱਦ ਦਾ ਪ੍ਰਭਾਵ ਆਪਣੇ ਵੱਲ ਆਕਰਸ਼ਿਤ ਨਾ ਕਰ ਸਕੇ। ਸਦਾ ਬੇਹੱਦ ਦੀਆਂ ਪ੍ਰਾਪਤੀਆਂ ਵਿਚ ਮਗਨ ਰਹੋ ਜਿਸ ਨਾਲ ਰੂਹਾਨੀਅਤ ਦੀ ਖੁਸ਼ਬੂ ਵਾਤਾਵਰਣ ਵਿੱਚ ਫੈਲ ਜਾਵੇ।

ਵਿਸ਼ੇਸ਼ ਸੂਚਨਾ :-
ਬਾਬਾ ਦੀ ਸ਼੍ਰੀਮਤ ਅਨੁਸਾਰ, ਮੁਰਲੀ ਸਿਰਫ ਬਾਬਾ ਦੇ ਬੱਚਿਆਂ ਦੇ ਲਈ ਹੈ, ਨਾ ਕਿ ਉਨ੍ਹਾਂ ਆਤਮਾਵਾਂ ਦੇ ਲਈ ਜਿਨ੍ਹਾਂ ਨੇ ਰਾਜਯੋਗ ਦਾ ਕੋਰਸ ਵੀ ਨਹੀਂ ਕੀਤਾ ਹੈ। ਇਸਲਈ ਸਾਰੇ ਨਿਮਿਤ ਟੀਚਰਜ਼ ਅਤੇ ਭਾਈ ਭੈਣਾਂ ਨੂੰ ਵਿਨਰਮ ਨਿਵੇਦਨ ਹੈ ਕਿ ਸਾਕਾਰ ਮੁਰਲੀ ਦੀ ਆਡੀਓ ਜਾਂ ਵੀਡਿਓ ਨੂੰ ਯੂ ਟਿਉਬ, ਫੇਸਬੁੱਕ, ਇੰਸਟਾਗ੍ਰਾਮ ਜਾਂ ਕਿਸੇ ਵੀ ਵਟਸਐਪ ਗਰੁੱਪ ਤੇ ਪੋਸਟ ਨਾ ਕਰਨ।