06.02.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਹੁਣ ਇਹ
ਚੜ੍ਹਦੀ ਕਲਾ ਦਾ ਸਮੇਂ ਹੈ , ਭਾਰਤ ਗਰੀਬ ਸਾਹੂਕਾਰ ਬਣਦਾ ਹੈ , ਤੁਸੀਂ ਬਾਪ ਤੋਂ ਸਤਿਯੁਗੀ ਬਾਦਸ਼ਾਹੀ
ਦਾ ਵਰਸਾ ਲੈ ਲਵੋ ”
ਪ੍ਰਸ਼ਨ:-
ਬਾਪ ਦਾ ਕਿਹੜਾ
ਟਾਈਟਲ ਸ੍ਰੀਕ੍ਰਿਸ਼ਨ ਨੂੰ ਨਹੀਂ ਦੇ ਸਕਦੇ ਹਾਂ?
ਉੱਤਰ:-
ਬਾਪ ਹੈ ਗਰੀਬ -
ਨਿਵਾਜ਼। ਸ੍ਰੀਕ੍ਰਿਸ਼ਨ ਨੂੰ ਇਵੇਂ ਨਹੀਂ ਕਹਾਂਗੇ। ਉਹ ਤਾਂ ਬਹੁਤ ਧਨਵਾਨ ਹੈ, ਉਨ੍ਹਾਂ ਦੇ ਰਾਜ ਵਿੱਚ
ਸਭ ਸਾਹੂਕਾਰ ਹਨ। ਬਾਪ ਜੱਦ ਆਉਂਦੇ ਹਨ ਤਾਂ ਸਭ ਤੋਂ ਗਰੀਬ ਭਾਰਤ ਹੈ। ਭਾਰਤ ਨੂੰ ਹੀ ਸਾਹੂਕਾਰ
ਬਣਾਉਂਦੇ ਹਨ। ਤੁਸੀਂ ਕਹਿੰਦੇ ਹੋ ਸਾਡਾ ਭਾਰਤ ਸ੍ਵਰਗ ਸੀ, ਹੁਣ ਨਹੀਂ ਹੈ, ਫਿਰ ਤੋਂ ਬਣਨ ਵਾਲਾ
ਹੈ। ਗਰੀਬ - ਨਿਵਾਜ਼ ਬਾਬਾ ਹੀ ਭਾਰਤ ਨੂੰ ਸ੍ਵਰਗ ਬਣਾਉਂਦੇ ਹਨ।
ਗੀਤ:-
ਆਖਿਰ ਵੋ ਦਿਨ
ਆਇਆ ਆਜ…
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਇਹ ਗੀਤ ਸੁਣਿਆ। ਜਿਵੇਂ ਆਤਮਾ ਗੁਪਤ ਹੈ ਅਤੇ ਸ਼ਰੀਰ ਪ੍ਰਤੱਖ
(ਸਾਹਮਣੇ) ਹੈ। ਆਤਮਾ ਇਨ੍ਹਾਂ ਅੱਖਾਂ ਨਾਲ ਵੇਖਣ ਵਿੱਚ ਨਹੀਂ ਆਉਂਦੀ ਹੈ, ਇਨਕਾਗਨੀਟੋ ਹੈ। ਹੈ
ਜਰੂਰ ਪਰ ਇਸ ਸ਼ਰੀਰ ਨਾਲ ਢੱਕੀ ਹੋਈ ਹੈ ਇਸਲਈ ਕਿਹਾ ਜਾਂਦਾ ਹੈ ਆਤਮਾ ਗੁਪਤ ਹੈ। ਆਤਮਾ ਆਪ ਕਹਿੰਦੀ
ਹੈ ਮੈਂ ਨਿਰਾਕਾਰ ਹਾਂ, ਇੱਥੇ ਸਾਕਾਰ ਵਿੱਚ ਆਕੇ ਗੁਪਤ ਬਣੀ ਹਾਂ। ਆਤਮਾਵਾਂ ਦੀ ਨਿਰਾਕਾਰੀ ਦੁਨੀਆਂ
ਹੈ। ਉਸ ਵਿੱਚ ਤਾਂ ਗੁਪਤ ਦੀ ਗੱਲ ਹੀ ਨਹੀਂ। ਪਰਮਪਿਤਾ ਪਰਮਾਤਮਾ ਵੀ ਉੱਥੇ ਰਹਿੰਦੇ ਹਨ। ਉਨ੍ਹਾਂ
ਨੂੰ ਕਿਹਾ ਜਾਂਦਾ ਹੈ ਸੁਪ੍ਰੀਮ। ਉੱਚ ਤੇ ਉੱਚ ਆਤਮਾ, ਪਰੇ ਤੇ ਪਰੇ ਰਹਿਣ ਵਾਲਾ ਪਰਮ ਆਤਮਾ। ਬਾਪ
ਕਹਿੰਦੇ ਹਨ ਜਿਵੇਂ ਤੁਸੀਂ ਗੁਪਤ ਹੋ, ਮੈਨੂੰ ਵੀ ਗੁਪਤ ਆਉਣਾ ਪਵੇ। ਮੈਂ ਗਰਭਜੇਲ ਵਿੱਚ ਆਉਂਦਾ ਨਹੀਂ
ਹਾਂ। ਮੇਰਾ ਨਾਮ ਇੱਕ ਹੀ ਸ਼ਿਵ ਚਲਿਆ ਆਉਂਦਾ ਹੈ। ਮੈਂ ਇਸ ਤਨ ਵਿੱਚ ਆਉਂਦਾ ਹਾਂ ਤਾਂ ਵੀ ਮੇਰਾ ਨਾਮ
ਨਹੀਂ ਬਦਲਦਾ। ਇਨ੍ਹਾਂ ਦੀ ਆਤਮਾ ਦਾ ਜੋ ਸ਼ਰੀਰ ਹੈ, ਇਨ੍ਹਾਂ ਦਾ ਨਾਮ ਬਦਲਦਾ ਹੈ। ਮੈਨੂੰ ਤਾਂ ਸ਼ਿਵ
ਹੀ ਕਹਿੰਦੇ ਹਨ - ਸਭ ਆਤਮਾਵਾਂ ਦਾ ਬਾਪ। ਤਾਂ ਤੁਸੀਂ ਆਤਮਾਵਾਂ ਇਸ ਸ਼ਰੀਰ ਵਿੱਚ ਗੁਪਤ ਹੋ, ਇਸ
ਸ਼ਰੀਰ ਦਵਾਰਾ ਕਰਮ ਕਰਦੀ ਹੋ। ਮੈਂ ਵੀ ਗੁਪਤ ਹਾਂ। ਤਾਂ ਬੱਚਿਆਂ ਨੂੰ ਇਹ ਗਿਆਨ ਹੁਣ ਮਿਲ ਰਿਹਾ ਹੈ
ਕਿ ਆਤਮਾ ਇਸ ਸ਼ਰੀਰ ਨਾਲ ਢਕੀ ਹੋਈ ਹੈ। ਆਤਮਾ ਇਨਕਾਗਨੀਟੋ ਹੈ ਸ਼ਰੀਰ ਹੈ ਕਾਗਨੀਟੋ। ਮੈਂ ਵੀ ਹਾਂ
ਅਸ਼ਰੀਰੀ। ਬਾਪ ਇਨਕਾਗਨੀਟੋ ਇਸ ਸ਼ਰੀਰ ਦਵਾਰਾ ਸੁਣਾਉਂਦੇ ਹਨ। ਤੁਸੀਂ ਵੀ ਇਨਕਾਗਨੀਟੋ ਹੋ, ਸ਼ਰੀਰ
ਦਵਾਰਾ ਸੁਣਦੇ ਹੋ। ਤੁਸੀਂ ਜਾਣਦੇ ਹੋ ਬਾਬਾ ਆਇਆ ਹੋਇਆ ਹੈ - ਭਾਰਤ ਨੂੰ ਫਿਰ ਤੋਂ ਗਰੀਬ ਤੋਂ
ਸਾਹੂਕਾਰ ਬਣਾਉਣ। ਤੁਸੀਂ ਕਹੋਗੇ ਸਾਡਾ ਭਾਰਤ। ਹਰ ਇੱਕ ਆਪਣੇ ਸਟੇਟ ਦੇ ਲਈ ਕਹਿਣਗੇ - ਸਾਡਾ
ਗੁਜਰਾਤ, ਸਾਡਾ ਰਾਜਸਥਾਨ। ਸਾਡਾ - ਸਾਡਾ ਕਹਿਣ ਨਾਲ ਉਸ ਵਿੱਚ ਮੋਹ ਰਹਿੰਦਾ ਹੈ। ਸਾਡਾ ਭਾਰਤ ਗਰੀਬ
ਹੈ। ਇਹ ਸਾਰੇ ਮੰਨਦੇ ਹਨ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਸਾਡਾ ਭਾਰਤ ਸਾਹੂਕਾਰ ਕਦੋਂ ਸੀ, ਕਿਵੇਂ
ਸੀ। ਤੁਸੀਂ ਬੱਚਿਆਂ ਨੂੰ ਬਹੁਤ ਨਸ਼ਾ ਹੈ। ਸਾਡਾ ਭਾਰਤ ਤਾਂ ਬਹੁਤ ਸਾਹੂਕਾਰ ਸੀ, ਦੁਖ ਦੀ ਗੱਲ ਨਹੀਂ
ਸੀ। ਸਤਿਯੁਗ ਵਿੱਚ ਦੂਜਾ ਕੋਈ ਧਰਮ ਨਹੀਂ ਸੀ। ਇੱਕ ਹੀ ਦੇਵੀ - ਦੇਵਤਾ ਧਰਮ ਸੀ, ਇਹ ਕਿਸੇ ਨੂੰ ਪਤਾ
ਨਹੀਂ ਹੈ। ਇਹ ਜੋ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਹੈ ਇਹ ਕੋਈ ਨਹੀਂ ਜਾਣਦੇ। ਹੁਣ ਤੁਸੀਂ ਚੰਗੀ
ਤਰ੍ਹਾਂ ਸਮਝਦੇ ਹੋ, ਸਾਡਾ ਭਾਰਤ ਬਹੁਤ ਸਾਹੂਕਾਰ ਸੀ। ਹੁਣ ਬਹੁਤ ਗਰੀਬ ਹੈ। ਹੁਣ ਫਿਰ ਬਾਪ ਆਏ ਹਨ
ਸਾਹੂਕਾਰ ਬਣਾਉਣ। ਭਾਰਤ ਸਤਿਯੁਗ ਵਿੱਚ ਬਹੁਤ ਸਾਹੂਕਾਰ ਸੀ ਜਦੋਂ ਕਿ ਦੇਵੀ - ਦੇਵਤਿਆਂ ਦਾ ਰਾਜ ਸੀ
ਫਿਰ ਉਹ ਰਾਜ ਕਿੱਥੇ ਚਲਾ ਗਿਆ। ਇਹ ਕੋਈ ਨਹੀਂ ਜਾਣਦੇ। ਰਿਸ਼ੀ - ਮੁਨੀ ਆਦਿ ਵੀ ਕਹਿੰਦੇ ਸੀ ਅਸੀਂ
ਰਚਤਾ ਅਤੇ ਰਚਨਾ ਨੂੰ ਨਹੀਂ ਜਾਣਦੇ ਹਾਂ। ਬਾਪ ਕਹਿੰਦੇ ਹਨ ਸਤਿਯੁਗ ਵਿੱਚ ਵੀ ਦੇਵੀ - ਦੇਵਤਾਵਾਂ
ਨੂੰ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦਾ ਗਿਆਨ ਨਹੀਂ ਸੀ। ਜੇਕਰ ਉਨ੍ਹਾਂ ਨੂੰ ਵੀ ਗਿਆਨ
ਹੋਵੇ ਕਿ ਅਸੀਂ ਸੀੜੀ ਉਤਰਦੇ ਕਲਯੁਗ ਵਿੱਚ ਚਲੇ ਜਾਵਾਂਗੇ ਤਾਂ ਬਾਦਸ਼ਾਹੀ ਦਾ ਸੁੱਖ ਵੀ ਨਾ ਰਹੇ,
ਚਿੰਤਾ ਲੱਗ ਜਾਵੇ। ਹੁਣ ਤੁਹਾਨੂੰ ਚਿੰਤਾ ਲੱਗੀ ਹੋਈ ਹੈ ਅਸੀਂ ਸਤੋਪ੍ਰਧਾਨ ਸੀ ਫਿਰ ਅਸੀਂ
ਸਤੋਪ੍ਰਧਾਨ ਕਿਵੇਂ ਬਣੀਏ! ਅਸੀਂ ਆਤਮਾਵਾਂ ਜੋ ਨਿਰਾਕਾਰੀ ਦੁਨੀਆਂ ਵਿੱਚ ਰਹਿੰਦੀ ਸੀ, ਉੱਥੇ ਤੋਂ
ਫਿਰ ਕਿਵੇਂ ਸੁੱਖਧਾਮ ਵਿੱਚ ਆਏ ਇਹ ਵੀ ਗਿਆਨ ਹੈ। ਅਸੀਂ ਹੁਣ ਚੜ੍ਹਦੀ ਕਲਾ ਵਿੱਚ ਹਾਂ। ਇਹ 84 ਜਨਮਾਂ
ਦੀ ਸੀੜੀ ਹੈ। ਡਰਾਮਾ ਅਨੁਸਾਰ ਹਰ ਇੱਕ ਐਕਟਰ ਨੰਬਰਵਾਰ ਆਪਣੇ - ਆਪਣੇ ਸਮੇਂ ਤੇ ਆਕੇ ਪਾਰ੍ਟ
ਵਜਾਉਂਣਗੇ। ਹੁਣ ਤੁਸੀਂ ਬੱਚੇ ਜਾਣਦੇ ਹੋ ਗਰੀਬ - ਨਿਵਾਜ਼ ਕਿਸ ਨੂੰ ਕਿਹਾ ਜਾਂਦਾ ਹੈ, ਇਹ ਦੁਨੀਆਂ
ਨਹੀਂ ਜਾਣਦੀ। ਗੀਤਾ ਵਿੱਚ ਵੀ ਸੁਣਿਆ - ਆਖਿਰ ਉਹ ਦਿਨ ਆਇਆ ਆਜ, ਜਿਸ ਦਿਨ ਦਾ ਰਸਤਾ ਤੱਕਦੇ ਸੀ…
ਸਭ ਭਗਤ। ਭਗਵਾਨ ਕਦੋਂ ਆਕੇ ਸਾਨੂੰ ਭਗਤਾਂ ਨੂੰ ਇਸ ਭਗਤੀ ਮਾਰਗ ਤੋਂ ਛੁੜਾਕੇ ਸਦਗਤੀ ਵਿੱਚ ਲੈ
ਜਾਣਗੇ, ਇਹ ਹੁਣ ਸਮਝਿਆ ਹੈ। ਬਾਬਾ ਫਿਰ ਤੋਂ ਆ ਗਿਆ ਹੈ ਇਸ ਸ਼ਰੀਰ ਵਿੱਚ। ਸ਼ਿਵ ਜਯੰਤੀ ਵੀ ਮਨਾਉਂਦੇ
ਹਨ ਤਾਂ ਜਰੂਰ ਆਉਂਦੇ ਹਨ। ਇਵੇਂ ਵੀ ਨਹੀਂ ਕਹਿਣਗੇ ਮੈਂ ਕ੍ਰਿਸ਼ਨ ਦੇ ਤਨ ਵਿੱਚ ਆਉਂਦਾ ਹਾਂ। ਨਹੀਂ।
ਬਾਪ ਕਹਿੰਦੇ ਹਨ ਕਿ ਕ੍ਰਿਸ਼ਨ ਦੀ ਆਤਮਾ ਨੇ 84 ਜਨਮ ਲੀਤੇ ਹਨ। ਉਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ
ਦਾ ਇਹ ਅੰਤਿਮ ਜਨਮ ਹੈ। ਜੋ ਪਹਿਲੇ ਨੰਬਰ ਵਿੱਚ ਸੀ ਉਹ ਹੁਣ ਅੰਤ ਵਿੱਚ ਹੈ ਤੱਤਵਮ। ਮੈਂ ਤਾਂ ਆਉਂਦਾ
ਹਾਂ ਸਾਧਾਰਨ ਤਨ ਵਿੱਚ। ਤੁਹਾਨੂੰ ਆਕੇ ਦੱਸਦਾ ਹਾਂ- ਤੁਸੀਂ ਕਿਵੇਂ 84 ਜਨਮ ਭੋਗੇ ਹਨ। ਸਰਦਾਰ ਲੋਕ
ਵੀ ਸਮਝਦੇ ਹਨ ਇਕ ਓਂਕਾਰ ਪਰਮਪਿਤਾ ਪਰਮਾਤਮਾ ਬਾਪ ਹੈ। ਉਹ ਬਰੋਬਰ ਮਨੁੱਖ ਤੋਂ ਦੇਵਤਾ ਬਣਾਉਣ ਵਾਲਾ
ਹੈ। ਤਾਂ ਕਿਓਂ ਨਹੀਂ ਅਸੀਂ ਵੀ ਦੇਵਤਾ ਬਣੀਏ। ਜੋ ਦੇਵਤਾ ਬਣੇ ਹੋਣਗੇ ਉਹ ਇੱਕਦਮ ਚਟਕ ਪੈਣਗੇ। ਦੇਵੀ
- ਦੇਵਤਾ ਧਰਮ ਦਾ ਤਾਂ ਇੱਕ ਵੀ ਆਪਣੇ ਨੂੰ ਸਮਝਦੇ ਨਹੀਂ। ਹੋਰ ਧਰਮਾਂ ਦੀ ਹਿਸਟ੍ਰੀ ਬਹੁਤ ਛੋਟੀ
ਹੈ। ਕਿਸੇ ਦੀ 50 ਵਰ੍ਹੇ ਦੀ, ਕਿਸੇ ਦੀ 1250 ਵਰ੍ਹੇ ਦੀ। ਤੁਹਾਡੀ ਹਿਸਟ੍ਰੀ ਹੈ 5 ਹਜ਼ਾਰ ਵਰ੍ਹੇ
ਦੀ। ਦੇਵਤਾ ਧਰਮ ਵਾਲੇ ਹੀ ਸ੍ਵਰਗ ਵਿੱਚ ਆਉਣਗੇ। ਹੋਰ ਧਰਮ ਤਾਂ ਆਉਂਦੇ ਹੀ ਬਾਦ ਵਿੱਚ ਹਨ। ਦੇਵਤਾ
ਧਰਮ ਵਾਲੇ ਵੀ ਹੁਣ ਹੋਰ ਧਰਮਾਂ ਵਿੱਚ ਕਨਵਰਟ ਹੋ ਗਏ ਹਨ ਡਰਾਮਾ ਅਨੁਸਾਰ। ਫਿਰ ਵੀ ਇਵੇਂ ਹੀ ਕਨਵਰਟ
ਹੋ ਜਾਣਗੇ। ਫਿਰ ਆਪਣੇ - ਆਪਣੇ ਧਰਮ ਵਿੱਚ ਵਾਪਿਸ ਆਉਣਗੇ।
ਬਾਪ ਸਮਝਾਉਂਦੇ ਹਨ -
ਬੱਚੇ, ਤੁਸੀਂ ਤਾਂ ਵਿਸ਼ਵ ਦੇ ਮਾਲਿਕ ਸੀ। ਤੁਸੀਂ ਵੀ ਸਮਝਦੇ ਹੋ ਬਾਬਾ ਸ੍ਵਰਗ ਦੀ ਸਥਾਪਨਾ ਕਰਨ ਵਾਲਾ
ਹੈ ਤਾਂ ਅਸੀਂ ਕਿਓਂ ਨਹੀਂ ਸ੍ਵਰਗ ਵਿੱਚ ਹੋਵਾਂਗੇ, ਬਾਪ ਤੋਂ ਅਸੀਂ ਵਰਸਾ ਜਰੂਰ ਲਵਾਂਗੇ - ਤਾਂ ਇਸ
ਵਿੱਚ ਸਿੱਧ ਹੁੰਦਾ ਹੈ ਇਹ ਸਾਡੇ ਧਰਮ ਦਾ ਹੈ। ਜੋ ਨਹੀਂ ਹੋਵੇਗਾ ਉਹ ਆਏਗਾ ਹੀ ਨਹੀਂ। ਕਹਿਣਗੇ
ਪਰਾਏ ਧਰਮ ਵਿੱਚ ਕਿਓਂ ਜਾਈਏ। ਤੁਸੀਂ ਬੱਚੇ ਜਾਣਦੇ ਹੋ ਸਤਿਯੁਗ ਨਵੀਂ ਦੁਨੀਆਂ ਵਿੱਚ ਦੇਵਤਾਵਾਂ
ਨੂੰ ਬਹੁਤ ਸੁੱਖ ਸੀ, ਸੋਨੇ ਦੇ ਮਹਿਲ ਸੀ। ਸੋਮਨਾਥ ਦੇ ਮੰਦਿਰ ਵਿੱਚ ਕਿੰਨਾ ਸੋਨਾ ਸੀ। ਇਵੇਂ ਕੋਈ
ਦੂਜਾ ਧਰਮ ਹੁੰਦਾ ਹੀ ਨਹੀਂ। ਸੋਮਨਾਥ ਮੰਦਿਰ ਵਰਗਾ ਇੰਨਾ ਭਾਰੀ ਮੰਦਿਰ ਕੋਈ ਹੋਵੇਗਾ ਨਹੀਂ। ਬਹੁਤ
ਹੀਰੇ - ਜਵਾਹਰਾਤ ਸੀ। ਬੁੱਧ ਆਦਿ ਦੇ ਕੋਈ ਹੀਰੇ - ਜਵਾਹਰਾਤ ਦੇ ਮਹਿਲ ਥੋੜੀ ਹੋਣਗੇ। ਤੁਸੀਂ
ਬੱਚਿਆਂ ਨੂੰ ਜਿਸ ਬਾਪ ਨੇ ਇੰਨਾ ਉੱਚ ਬਣਾਇਆ ਹੈ ਉਨ੍ਹਾਂ ਦੀ ਤੁਸੀਂ ਇੰਨੀ ਇੱਜਤ ਰੱਖੀ ਹੈ ਇੱਜਤ
ਰੱਖੀ ਜਾਂਦੀ ਹੈ ਨਾ। ਸਮਝਦੇ ਹਨ ਚੰਗਾ ਕਰਮ ਕਰਕੇ ਗਏ ਹਨ। ਹੁਣ ਤੁਸੀਂ ਜਾਣਦੇ ਹੋ ਸਭ ਤੋਂ ਚੰਗੇ
ਕਰਮ ਪਤਿਤ - ਪਾਵਨ ਬਾਪ ਹੀ ਕਰਕੇ ਜਾਂਦੇ ਹਨ। ਤੁਹਾਡੀ ਆਤਮਾ ਕਹਿੰਦੀ ਹੈ ਸਭ ਤੋਂ ਉੱਤਮ ਤੋਂ ਉੱਤਮ
ਸੇਵਾ ਬੇਹੱਦ ਦਾ ਬਾਪ ਆਕੇ ਕਰਦੇ ਹਨ। ਸਾਨੂੰ ਰੰਕ ਤੋਂ ਰਾਵ, ਬੈਗਰ ਤੋਂ ਪ੍ਰਿੰਸ ਬਣਾ ਦਿੰਦੇ ਹਨ।
ਜੋ ਭਾਰਤ ਨੂੰ ਸ੍ਵਰਗ ਬਣਾਉਂਦੇ ਹਨ, ਉਨ੍ਹਾਂ ਦੀ ਹੁਣ ਇੱਜਤ ਕੋਈ ਨਹੀਂ ਰੱਖਦੇ। ਤੁਸੀਂ ਜਾਣਦੇ ਹੋ
ਉੱਚ ਤੇ ਉੱਚ ਮੰਦਿਰ ਗਾਇਆ ਹੋਇਆ ਹੈ ਜਿਸ ਨੂੰ ਲੁੱਟਕੇ ਲੈ ਗਏ। ਲਕਸ਼ਮੀ - ਨਾਰਾਇਣ ਦੇ ਮੰਦਿਰ ਨੂੰ
ਕਦੀ ਕਿਸੇ ਨੇ ਲੁੱਟਿਆ ਨਹੀਂ ਹੈ। ਸੋਮਨਾਥ ਦੇ ਮੰਦਿਰ ਨੂੰ ਲੁੱਟਿਆ ਹੈ। ਭਗਤੀ ਮਾਰਗ ਵਿੱਚ ਵੀ
ਬਹੁਤ ਧਨਵਾਨ ਹੁੰਦੇ ਹਨ। ਰਾਜਿਆਂ ਵਿੱਚ ਵੀ ਨੰਬਰਵਾਰ ਹੁੰਦੇ ਹਨ ਨਾ। ਜੋ ਉੱਚ ਮਰਤਬੇ ਵਾਲੇ ਹੁੰਦੇ
ਹਨ ਤਾਂ ਛੋਟੇ ਮਰਤਬੇ ਵਾਲੇ ਉਨ੍ਹਾਂ ਦੀ ਇੱਜਤ ਰੱਖਦੇ ਹਨ। ਦਰਬਾਰ ਵਿੱਚ ਵੀ ਨੰਬਰਵਾਰ ਬੈਠਦੇ ਹਨ।
ਬਾਬਾ ਅਨੁਭਵੀ ਹਨ ਨਾ। ਇੱਥੇ ਦੀ ਦਰਬਾਰ ਹੈ ਪਤਿਤ ਰਾਜਾ ਦੀ। ਪਾਵਨ ਰਾਜਿਆਂ ਦੀ ਦਰਬਾਰ ਕਿਵੇਂ
ਹੋਵੇਗੀ। ਜੱਦ ਕਿ ਉਨ੍ਹਾਂ ਦੇ ਕੋਲ ਇੰਨਾ ਧਨ ਹੈ ਤਾਂ ਉਨ੍ਹਾਂ ਦੇ ਘਰ ਵੀ ਇੰਨੇ ਚੰਗੇ ਹੋਣਗੇ। ਹੁਣ
ਤੁਸੀਂ ਜਾਣਦੇ ਹੋ ਬਾਪ ਸਾਨੂੰ ਪੜ੍ਹਾ ਰਹੇ ਹਨ, ਸ੍ਵਰਗ ਦੀ ਸਥਾਪਨਾ ਕਰ ਰਹੇ ਹਨ। ਅਸੀਂ ਮਹਾਰਾਣੀ -
ਮਹਾਰਾਜਾ ਸ੍ਵਰਗ ਦੇ ਬਣਦੇ ਹਾਂ ਫਿਰ ਅਸੀਂ ਡਿੱਗਦੇ - ਡਿੱਗਦੇ ਭਗਤ ਬਣਾਂਗੇ ਤਾਂ ਪਹਿਲੇ - ਪਹਿਲੇ
ਸ਼ਿਵਬਾਬਾ ਦੇ ਪੁਜਾਰੀ ਬਣਾਂਗੇ। ਜਿਸ ਨੇ ਸ੍ਵਰਗ ਦਾ ਮਾਲਿਕ ਬਣਾਇਆ ਉਨ੍ਹਾਂ ਦੀ ਹੀ ਪੂਜਾ ਕਰਾਂਗੇ।
ਉਹ ਸਾਨੂੰ ਬਹੁਤ ਸਾਹੂਕਾਰ ਬਣਾਉਂਦੇ ਹਨ। ਹੁਣ ਭਾਰਤ ਕਿੰਨਾ ਗਰੀਬ ਹੈ, ਜੋ ਜਮੀਨ 500 ਰੁਪਏ ਵਿੱਚ
ਲੀਤੀ ਸੀ ਉਸ ਦੀ ਵੈਲਿਊ ਅੱਜ 5 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਈ ਹੈ। ਇਹ ਸਭ ਹੈ ਆਰਟੀਫਿਸ਼ਲ ਦਾਮ। ਉੱਥੇ
ਤਾਂ ਧਰਤੀ ਦਾ ਮੁੱਲ ਹੁੰਦਾ ਨਹੀਂ, ਜਿਸ ਨੂੰ ਜਿੰਨਾ ਚਾਹੀਦਾ ਲੈ ਲਵੇ। ਢੇਰ ਦੀ ਢੇਰ ਜਮੀਨ ਪਈ
ਹੋਵੇਗੀ। ਮਿੱਠੀ ਨਦੀਆਂ ਤੇ ਤੁਹਾਡੇ ਮਹਿਲ ਹੋਣਗੇ। ਮਨੁੱਖ ਬਹੁਤ ਥੋੜ੍ਹੇ ਹੁੰਦੇ ਹੋਣਗੇ।
ਪ੍ਰਕ੍ਰਿਤੀ ਦਾਸੀ ਹੋਵੇਗੀ। ਫਲ ਫੁੱਲ ਬਹੁਤ ਚੰਗੇ ਮਿਲਦੇ ਰਹਿੰਦੇ ਹਨ। ਹੁਣ ਤਾਂ ਕਿੰਨੀ ਮਿਹਨਤ
ਕਰਨੀ ਪੈਂਦੀ ਹੈ ਤਾਂ ਵੀ ਅੰਨ ਨਹੀਂ ਮਿਲਦਾ। ਮਨੁੱਖ ਬਹੁਤ ਭੁੱਖ ਪਿਆਸ ਵਿੱਚ ਮਰਦੇ ਹਨ। ਤਾਂ ਗੀਤ
ਸੁਣਨ ਨਾਲ ਤੁਹਾਡੇ ਰੋਮਾਂਚ ਖੜੇ ਹੋ ਜਾਣੇ ਚਾਹੀਦੇ ਹਨ। ਬਾਪ ਨੂੰ ਗਰੀਬ - ਨਿਵਾਜ਼ ਕਹਿੰਦੇ ਹਨ।
ਗਰੀਬ - ਨਿਵਾਜ਼ ਦਾ ਅਰਥ ਸਮਝਿਆ ਨਾ! ਕਿਸੇ ਨੂੰ ਸਾਹੂਕਾਰ ਬਣਾਉਂਦੇ ਹਨ? ਜਰੂਰ ਇੱਥੇ ਆਏਗਾ ਉਹ
ਸਾਹੂਕਾਰ ਬਣਾਏਗਾ ਨਾ। ਤੁਸੀਂ ਬੱਚੇ ਜਾਣਦੇ ਹੋ - ਸਾਨੂੰ ਪਾਵਨ ਤੋਂ ਪਤਿਤ ਬਣਨ ਵਿੱਚ 5 ਹਜ਼ਾਰ
ਵਰ੍ਹੇ ਲੱਗਦੇ ਹਨ। ਹੁਣ ਫਿਰ ਫੱਟ ਤੋਂ ਬਾਬਾ ਪਤਿਤ ਤੋਂ ਪਾਵਨ ਬਣਾਉਂਦੇ ਹਨ। ਉੱਚ ਤੇ ਉੱਚ ਬਣਾਉਂਦੇ
ਹਨ ਇੱਕ ਸੈਕਿੰਡ ਵਿੱਚ ਜੀਵਨਮੁਕਤੀ ਮਿਲ ਜਾਂਦੀ ਹੈ। ਕਹਿੰਦੇ ਹਨ ਬਾਬਾ ਅਸੀਂ ਤੁਹਾਡੇ ਹਾਂ। ਬਾਪ
ਕਹਿੰਦੇ ਹਨ ਬੱਚੇ, ਤੁਸੀਂ ਵਿਸ਼ਵ ਦੇ ਮਾਲਿਕ ਹੋ। ਬੱਚਾ ਪੈਦਾ ਹੋਇਆ ਅਤੇ ਵਾਰਿਸ ਬਣਿਆ। ਕਿੰਨੀ ਖੁਸ਼ੀ
ਹੁੰਦੀ ਹੈ। ਬੱਚੀ ਨੂੰ ਵੇਖ ਚਿਹਰਾ ਉਤਰ ਜਾਂਦਾ ਹੈ। ਇੱਥੇ ਤਾਂ ਸਾਰੀਆਂ ਆਤਮਾਵਾਂ ਬੱਚੇ ਹਨ। ਹੁਣ
ਪਤਾ ਪਿਆ ਹੈ ਕਿ ਅਸੀਂ 5 ਹਜ਼ਾਰ ਵਰ੍ਹੇ ਪਹਿਲੇ ਸ੍ਵਰਗ ਦੇ ਮਾਲਿਕ ਸੀ। ਬਾਬਾ ਨੇ ਇਵੇਂ ਬਣਾਇਆ ਸੀ।
ਸ਼ਿਵਜਯੰਤੀ ਵੀ ਮਨਾਉਂਦੇ ਹਨ ਪਰ ਇਹ ਨਹੀਂ ਜਾਣਦੇ ਕਿ ਉਹ ਕਦੋਂ ਆਇਆ ਸੀ। ਲਕਸ਼ਮੀ - ਨਾਰਾਇਣ ਦਾ ਰਾਜ
ਸੀ, ਇਹ ਵੀ ਕੋਈ ਨਹੀਂ ਜਾਣਦੇ। ਜਯੰਤੀ ਮਨਾਉਂਦੇ ਸਿਰਫ ਲਿੰਗ ਦੇ ਵੱਡੇ - ਵੱਡੇ ਮੰਦਿਰ ਬਣਾਉਂਦੇ
ਹਨ। ਪਰ ਉਹ ਕਿਵੇਂ ਆਇਆ, ਕੀ ਆਕੇ ਕੀਤਾ, ਕੁਝ ਵੀ ਨਹੀਂ ਜਾਣਦੇ, ਇਸ ਨੂੰ ਕਿਹਾ ਜਾਂਦਾ ਹੈ ਬਲਾਇੰਡ
ਫੇਥ, ਅੰਧਸ਼ਰਧਾ। ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਸਾਡਾ ਧਰਮ ਕਿਹੜਾ ਹੈ, ਕਦੋਂ ਸਥਾਪਨ ਹੋਇਆ।
ਹੋਰ ਧਰਮ ਵਾਲਿਆਂ ਨੂੰ ਪਤਾ ਹੈ, ਬੁੱਧ ਕਦੋਂ ਆਇਆ ਤਿਥੀ ਤਾਰੀਖ ਵੀ ਹੈ। ਸ਼ਿਵਬਾਬਾ ਦੀ, ਲਕਸ਼ਮੀ -
ਨਰਾਇਣ ਦੀ ਕੋਈ ਤਿਥੀ ਤਾਰੀਖ ਨਹੀਂ ਹੈ। 5 ਹਜ਼ਾਰ ਵਰ੍ਹੇ ਦੀ ਗੱਲ ਨੂੰ ਲੱਖਾਂ ਵਰ੍ਹੇ ਲਿੱਖ ਦਿੱਤਾ
ਹੈ। ਲੱਖਾਂ ਵਰ੍ਹੇ ਦੀ ਗੱਲ ਕਿਸ ਨੂੰ ਯਾਦ ਆ ਸਕੇਗੀ? ਭਾਰਤ ਵਿੱਚ ਦੇਵੀ - ਦੇਵਤਾ ਧਰਮ ਕਦੋਂ ਸੀ,
ਇਹ ਸਮਝਦੇ ਨਹੀਂ ਹਨ।। ਲੱਖਾਂ ਵਰ੍ਹੇ ਦੇ ਹਿਸਾਬ ਨਾਲ ਤਾਂ ਭਾਰਤ ਦੀ ਅਬਾਦੀ ਸਭ ਤੋਂ ਵੱਡੀ ਹੋਣੀ
ਚਾਹੀਦੀ ਹੈ। ਭਾਰਤ ਦੀ ਜਮੀਨ ਵੀ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ। ਲੱਖਾਂ ਵਰ੍ਹੇ ਵਿੱਚ ਕਿੰਨੇ
ਮਨੁੱਖ ਪੈਦਾ ਹੁੰਦੇ ਹਨ, ਬੇਸ਼ੁਮਾਰ ਮਨੁੱਖ ਹੋ ਜਾਣ। ਇੰਨੇ ਤਾਂ ਹੈ ਨਹੀਂ, ਹੋਰ ਹੀ ਘੱਟ ਹੋ ਗਏ ਹਨ,
ਇਹ ਸਭ ਗੱਲਾਂ ਬਾਪ ਬੈਠ ਸਮਝਾਉਂਦੇ ਹਨ। ਮਨੁੱਖ ਸੁਣਦੇ ਹਨ ਤਾਂ ਕਹਿੰਦੇ ਹਨ ਇਹ ਗੱਲਾਂ ਤਾਂ ਕਦੀ
ਨਹੀਂ ਸੁਣੀਆਂ, ਨਾ ਕੋਈ ਸ਼ਾਸਤਰ ਵਿੱਚ ਪੜ੍ਹੀਆਂ। ਇਹ ਵੰਡਰਫੁਲ ਗੱਲਾਂ ਹਨ।
ਹੁਣ ਤੁਸੀਂ ਬੱਚਿਆਂ ਦੀ
ਬੁੱਧੀ ਵਿੱਚ ਸਾਰੇ ਚੱਕਰ ਦੀ ਨਾਲੇਜ ਹੈ। ਇਹ ਬਹੁਤ ਜਨਮਾਂ ਦੇ ਅੰਤ ਵਿੱਚ ਹੁਣ ਪਤਿਤ ਆਤਮਾ ਹੈ ਜੋ
ਸਤੋਪ੍ਰਧਾਨ ਸੀ ਸੋ ਹੁਣ ਤਮੋਪ੍ਰਧਾਨ ਹੈ ਫਿਰ ਸਤੋਪ੍ਰਧਾਨ ਬਣਨਾ ਹੈ। ਤੁਸੀਂ ਆਤਮਾਵਾਂ ਨੂੰ ਹੁਣ
ਸਿੱਖਿਆ ਮਿਲ ਰਹੀ ਹੈ। ਆਤਮਾ ਕੰਨਾਂ ਦਵਾਰਾ ਸੁਣਦੀ ਹੈ ਤਾਂ ਸ਼ਰੀਰ ਝੂਲਦਾ ਹੈ ਕਿਓਂਕਿ ਆਤਮਾ ਸੁਣਦੀ
ਹੈ ਨਾ। ਬਰੋਬਰ ਅਸੀਂ ਆਤਮਾਵਾਂ 84 ਜਨਮ ਲੈਂਦੀਆਂ ਹਾਂ। 84 ਜਨਮ ਵਿੱਚ 84 ਮਾਂ - ਬਾਪ ਜਰੂਰ ਮਿਲੇ
ਹੋਣਗੇ। ਇਹ ਵੀ ਹਿਸਾਬ ਹੈ ਨਾ। ਬੁੱਧੀ ਵਿੱਚ ਆਉਂਦਾ ਹੈ ਅਸੀਂ 84 ਜਨਮ ਲੈਂਦੇ ਹਾਂ ਫਿਰ ਘੱਟ ਜਨਮ
ਵਾਲੇ ਵੀ ਹੋਣਗੇ। ਇਵੇਂ ਥੋੜੀ ਹੀ ਸਭ 84 ਜਨਮ ਲੈਣਗੇ। ਬਾਪ ਬੈਠ ਸਮਝਾਉਂਦੇ ਹਨ ਸ਼ਾਸਤਰਾਂ ਵਿੱਚ ਕੀ
- ਕੀ ਲਿੱਖ ਦਿੱਤਾ ਹੈ। ਤੁਹਾਡੇ ਲਈ ਤਾਂ ਫਿਰ ਵੀ 84 ਜਨਮ ਕਹਿੰਦੇ ਹਨ, ਮੇਰੇ ਲਈ ਤਾਂ ਅਣਗਿਣਤ,
ਬੇਸ਼ੁਮਾਰ ਜਨਮ ਕਹਿ ਦਿੰਦੇ ਹਨ। ਕਣ - ਕਣ ਵਿੱਚ ਪੱਥਰ - ਭੀਤਰ ਵਿੱਚ ਠੋਕ ਦਿੱਤਾ ਹੈ। ਬਸ ਜਿੱਥੇ
ਵੇਖਦਾ ਹਾਂ ਤੂੰ ਹੀ ਤੂੰ। ਕ੍ਰਿਸ਼ਨ ਹੀ ਕ੍ਰਿਸ਼ਨ ਹੈ। ਮਥੁਰਾ, ਵ੍ਰਿੰਦਾਵਨ ਵਿੱਚ ਇਵੇਂ ਕਹਿੰਦੇ
ਰਹਿੰਦੇ ਹਨ। ਕ੍ਰਿਸ਼ਨ ਹੀ ਸਰਵਵਿਆਪੀ ਹੈ। ਰਾਧੇ ਪੰਥੀ ਵਾਲੇ ਫਿਰ ਕਹਿਣਗੇ ਰਾਧੇ ਹੀ ਰਾਧੇ। ਤੁਸੀਂ
ਵੀ ਰਾਧੇ, ਅਸੀਂ ਵੀ ਰਾਧੇ।
ਤਾਂ ਇੱਕ ਬਾਪ ਹੀ ਬਰੋਬਰ
ਗਰੀਬ - ਨਿਵਾਜ਼ ਹੈ। ਭਾਰਤ ਜੋ ਸਭ ਤੋਂ ਸਾਹੂਕਾਰ ਸੀ, ਹੁਣ ਸਭ ਤੋਂ ਗਰੀਬ ਬਣਿਆ ਹੈ ਇਸਲਈ ਮੈਨੂੰ
ਭਾਰਤ ਵਿੱਚ ਆਉਣਾ ਪਵੇ। ਇਹ ਬਣਿਆ - ਬਣਾਇਆ ਡਰਾਮਾ ਹੈ, ਇਸ ਵਿੱਚ ਜ਼ਰਾ ਵੀ ਫਰਕ ਨਹੀਂ ਹੋ ਸਕਦਾ।
ਡਰਾਮਾ ਜੋ ਸ਼ੂਟ ਹੋਇਆ ਉਹ ਹੂਬਹੂ ਰਿਪੀਟ ਹੋਵੇਗਾ, ਇਸ ਵਿੱਚ ਪਾਈ ਦਾ ਵੀ ਫਰਕ ਨਹੀਂ ਹੋ ਸਕਦਾ।
ਡਰਾਮਾ ਦਾ ਵੀ ਪਤਾ ਹੋਣਾ ਚਾਹੀਦਾ ਹੈ। ਡਰਾਮਾ ਮਾਨਾ ਡਰਾਮਾ। ਉਹ ਹੁੰਦੇ ਹਨ ਹੱਦ ਦੇ ਡਰਾਮਾ, ਇਹ
ਹੈ ਬੇਹੱਦ ਦਾ ਡਰਾਮਾ। ਇਸ ਬੇਹੱਦ ਦੇ ਡਰਾਮਾ ਦੇ ਆਦਿ - ਮੱਧ - ਅੰਤ ਨੂੰ ਕੋਈ ਨਹੀਂ ਜਾਣਦੇ। ਜੋ
ਗਰੀਬ - ਨਿਵਾਜ ਨਿਰਾਕਾਰ ਭਗਵਾਨ ਨੂੰ ਹੀ ਮੰਨਣਗੇ, ਕ੍ਰਿਸ਼ਨ ਨੂੰ ਨਹੀਂ ਮੰਨਣਗੇ। ਕ੍ਰਿਸ਼ਨ ਤਾਂ
ਧਨਵਾਨ ਸਤਿਯੁਗ ਦਾ ਪ੍ਰਿੰਸ ਬਣਦੇ ਹਨ। ਭਗਵਾਨ ਨੂੰ ਤਾਂ ਆਪਣਾ ਸ਼ਰੀਰ ਹੈ ਨਹੀਂ। ਉਹ ਆਕੇ ਤੁਸੀਂ
ਬੱਚਿਆਂ ਨੂੰ ਧਨਵਾਨ ਬਣਾਉਂਦੇ ਹਨ, ਤੁਹਾਨੂੰ ਰਾਜਯੋਗ ਦੀ ਸਿਖਿਆ ਦਿੰਦੇ ਹਨ। ਪੜ੍ਹਾਈ ਨਾਲ
ਬੈਰਿਸਟਰ ਆਦਿ ਬਣ ਕੇ ਫਿਰ ਕਮਾਈ ਕਰਦੇ ਹਨ। ਬਾਪ ਵੀ ਤੁਹਾਨੂੰ ਹੁਣ ਪੜ੍ਹਾਉਂਦੇ ਹਨ। ਤੁਸੀਂ ਭਵਿੱਖ
ਵਿੱਚ ਨਰ ਤੋਂ ਨਾਰਾਇਣ ਬਣਦੇ ਹੋ। ਤੁਹਾਡਾ ਜਨਮ ਤਾਂ ਹੋਵੇਗਾ ਨਾ। ਇਵੇਂ ਤਾਂ ਨਹੀਂ ਸ੍ਵਰਗ ਕੋਈ
ਸਮੁੰਦਰ ਤੋਂ ਨਿਕਲ ਆਵੇਗਾ। ਕ੍ਰਿਸ਼ਨ ਨੇ ਵੀ ਜਨਮ ਲੀਤਾ ਹੈ ਨਾ। ਕੰਸਪੁਰੀ ਆਦਿ ਤਾਂ ਉਸ ਸਮੇਂ ਸੀ
ਨਹੀਂ। ਕ੍ਰਿਸ਼ਨ ਦਾ ਕਿੰਨਾ ਨਾਮ ਗਾਇਆ ਜਾਂਦਾ ਹੈ। ਉਨ੍ਹਾਂ ਦੇ ਬਾਪ ਦਾ ਗਾਇਨ ਹੀ ਨਹੀਂ। ਉਨ੍ਹਾਂ
ਦਾ ਬਾਪ ਕਿੱਥੇ ਹੈ? ਜਰੂਰ ਕ੍ਰਿਸ਼ਨ ਕਿਸੇ ਦਾ ਬੱਚਾ ਹੋਵੇਗਾ ਨਾ। ਕ੍ਰਿਸ਼ਨ ਜਦੋਂ ਜਨਮ ਲੈਂਦੇ ਹਨ ਉਦੋਂ
ਥੋੜੇ ਬਹੁਤ ਪਤਿਤ ਵੀ ਰਹਿੰਦੇ ਹਨ। ਜਦੋਂ ਉਹ ਬਿਲਕੁਲ ਖਤਮ ਹੋ ਜਾਂਦੇ ਹਨ ਉਦੋਂ ਉਹ ਗੱਦੀ ਤੇ ਬੈਠਦੇ
ਹਨ। ਆਪਣਾ ਰਾਜ ਲੈ ਲੈਂਦੇ ਹਨ, ਉਦੋਂ ਤੋਂ ਹੀ ਉਨ੍ਹਾਂ ਦਾ ਸੰਵਤ ਸ਼ੁਰੂ ਹੁੰਦਾ ਹੈ। ਲਕਸ਼ਮੀ -
ਨਾਰਾਇਣ ਤੋਂ ਹੀ ਸੰਵਤ ਸ਼ੁਰੂ ਹੁੰਦਾ ਹੈ। ਤੁਸੀਂ ਪੂਰਾ ਹਿਸਾਬ ਲਿਖਦੇ ਹੋ। ਇਨ੍ਹਾਂ ਦਾ ਰਾਜ ਇੰਨਾ
ਸਮੇਂ, ਫਿਰ ਇਨ੍ਹਾਂ ਦਾ ਇੰਨਾ ਸਮੇਂ, ਤਾਂ ਮਨੁੱਖ ਸਮਝਦੇ - ਇਹ ਕਲਪ ਦੀ ਉਮਰ ਵੱਡੀ ਹੋ ਨਹੀਂ ਸਕਦੀ।
5 ਹਜ਼ਾਰ ਵਰ੍ਹੇ ਦਾ ਪੂਰਾ ਹਿਸਾਬ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਆਉਂਦਾ ਹੈ ਨਾ। ਅਸੀਂ ਕਲ
ਸ੍ਵਰਗ ਦੇ ਮਾਲਿਕ ਸੀ। ਬਾਪ ਨੇ ਬਣਾਇਆ ਸੀ ਤਾਂ ਹੀ ਤੇ ਉਨ੍ਹਾਂ ਦੀ ਅਸੀਂ ਸ਼ਿਵ ਜਯੰਤੀ ਮਨਾ ਰਹੇ
ਹਾਂ। ਤੁਸੀਂ ਸਭ ਨੂੰ ਜਾਣਦੇ ਹੋ। ਕ੍ਰਾਈਸਟ, ਗੁਰੂਨਾਨਕ ਆਦਿ ਫਿਰ ਕਦੋਂ ਆਉਣਗੇ, ਇਹ ਤੁਹਾਨੂੰ
ਨਾਲੇਜ ਹੈ। ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਹੂਬਹੂ ਰਿਪੀਟ ਹੁੰਦੀ ਹੈ। ਇਹ ਪੜ੍ਹਾਈ ਕਿੰਨੀ ਸਹਿਜ
ਹੈ। ਤੁਸੀਂ ਸ੍ਵਰਗ ਨੂੰ ਜਾਣਦੇ ਹੋ, ਬਰੋਬਰ ਭਾਰਤ ਸ੍ਵਰਗ ਸੀ। ਭਾਰਤ ਅਵਿਨਾਸ਼ੀ ਖੰਡ ਹੈ। ਭਾਰਤ ਜਿਹੀ
ਮਹਿਮਾ ਤੇ ਹੋਰ ਕਿਸੇ ਦੀ ਹੋ ਨਹੀਂ ਸਕਦੀ। ਸਭ ਨੂੰ ਪਤਿਤ ਤੋਂ ਪਾਵਨ ਬਨਾਉਣ ਵਾਲਾ ਇੱਕ ਹੀ ਬਾਪ
ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਡਰਾਮਾ ਦੇ
ਆਦਿ - ਮੱਧ - ਅੰਤ ਦਾ ਗਿਆਨ ਬੁੱਧੀ ਵਿੱਚ ਰੱਖਦੇ ਹੋਏ ਸਭ ਚਿੰਤਾਂਵਾਂ ਛੱਡ ਦੇਣੀਆਂ ਹਨ। ਇੱਕ
ਸਤੋਪ੍ਰਧਾਨ ਬਣਨ ਦੀ ਚਿੰਤਾ ਰੱਖਣੀ ਹੈ।
2. ਗਰੀਬ ਨਵਾਜ਼ ਬਾਬਾ
ਭਾਰਤ ਨੂੰ ਗਰੀਬ ਤੋਂ ਸਾਹੂਕਾਰ ਬਨਾਉਣ ਆਇਆ ਹਾਂ, ਉਨ੍ਹਾਂ ਦਾ ਪੂਰਾ - ਪੂਰਾ ਮਦਦਗਾਰ ਬਣਨਾ ਹੈ।
ਆਪਣੀ ਨਵੀਂ ਦੁਨੀਆਂ ਨੂੰ ਯਾਦ ਕਰ ਹਮੇਸ਼ਾ ਖੁਸ਼ੀ ਵਿੱਚ ਰਹਿਣਾ ਹੈ।
ਵਰਦਾਨ:-
ਦਿਲ ਵਿਚ ਸਦਾ ਇੱਕ ਰਾਮ ਨੂੰ ਵਸਾ ਕੇ ਸੱਚੀ ਸੇਵਾ ਕਰਨ ਵਾਲੇ ਮਾਇਆਜਿੱਤ , ਵਿਜੇਈ ਭਵ।
ਹਨੂਮਾਨ ਦੀ ਵਿਸ਼ੇਸ਼ਤਾ
ਵਿਖਾਉਂਦੇ ਹਨ ਕਿ ਉਹ ਸਦਾ ਸੇਵਾਦਾਰੀ, ਮਹਾਵੀਰ ਸੀ, ਇਸਲਈ ਖੁਦ ਨਹੀਂ ਜਲਾ ਲੇਕਿਨ ਪੂੰਛ ਦ੍ਵਾਰਾ
ਲੰਕਾ ਨੂੰ ਜਲਾ ਦਿੱਤਾ। ਤਾਂ ਇੱਥੇ ਜੋ ਵੀ ਸੇਵਾਦਾਰੀ ਹਨ ਉਹ ਹੀ ਮਾਇਆ ਦੇ ਅਧਿਕਾਰ ਨੂੰ ਖਤਮ ਕਰ
ਸਕਦੇ ਹਨ। ਜੋ ਸੇਵਾਦਾਰੀ ਨਹੀਂ ਉਹ ਮਾਇਆ ਦੇ ਰਾਜ ਨੂੰ ਜਲਾ ਨਹੀਂ ਸਕਦੇ। ਹਨੂਮਾਨ ਦੇ ਦਿਲ ਵਿਚ ਸਦਾ
ਇੱਕ ਰਾਮ ਵਸਦਾ ਸੀ, ਤਾਂ ਬਾਪ ਦੇ ਸਿਵਾਏ ਹੋਰ ਕੋਈ ਦਿਲ ਵਿਚ ਨਾ ਹੋਵੇ, ਆਪਣੀ ਦੇਹ ਦੀ ਸਮ੍ਰਿਤੀ
ਵੀ ਨਾ ਹੋਵੇ ਤਾਂ ਮਾਇਆਜਿੱਤ, ਵਿਜੇਈ ਬਣੋਗੇ।
ਸਲੋਗਨ:-
ਜਿਵੇਂ ਆਤਮਾ ਅਤੇ
ਸ਼ਰੀਰ ਕੰਮਬਾਇੰਡ ਹਨ ਇਵੇਂ ਤੁਸੀਂ ਬਾਪ ਦੇ ਨਾਲ ਕੰਮਬਾਇੰਡ ਰਹੋ।
ਇਹ ਅਵਿਅਕਤ ਇਸ਼ਾਰੇ :-
ਏਕਤਾ ਅਤੇ ਵਿਸ਼ਵਾਸ਼ ਦੀ ਵਿਸ਼ੇਸ਼ਤਾ ਦ੍ਵਾਰਾ ਸਫਲਤਾ ਸੰਪੰਨ ਬਣੋ
ਸੰਗਠਨ ਵਿਚ ਹਰ ਇੱਕ ਦੀ
ਵਿਸ਼ੇਸ਼ਤਾ ਨੂੰ ਦੇਖਣਾ। ਵਿਸ਼ੇਸ਼ਤਾ ਹੀ ਗ੍ਰਹਿਣ ਕਰਨਾ ਅਤੇ ਕਮਜੋਰੀਆਂ ਨੂੰ ਮਿਟਾਉਣ ਦੀ ਕੋਸ਼ਿਸ਼
ਕਰਨਾ - ਇਹ ਹੀ ਵਿਧੀ ਹੈ, ਏਕਤਾ ਦਾ ਸੰਗਠਨ ਮਜ਼ਬੂਤ ਕਰਨ ਦੀ। ਜਿਵੇਂ ਤੁਹਾਡਾ ਸਭ ਦਾ ਉੱਠਣਾ,
ਬੋਲਣਾ, ਚਲਣਾ ਇੱਕ ਜਿਹਾ ਹੈ ਸਭ ਦੀਆਂ ਇੱਕ ਜਿਹੀਆਂ ਗੱਲਾਂ, ਇੱਕ ਹੀ ਗਤੀ, ਇੱਕ ਹੀ ਰੀਤੀ, ਇੱਕ
ਹੀ ਨੀਤੀ। ਇਵੇਂ ਹੀ ਸੰਸਕਾਰ ਵੀ ਸਮਾਨ ਵਿਖਾਈ ਦੇਣ। ਭਿੰਨਤਾ ਹੁੰਦੇ ਹੋਏ ਵੀ ਇੱਕ ਦੂਜੇ ਵਿਚ
ਵਿਸ਼ਵਾਸ਼ ਰੱਖ ਸਭ ਦੇ ਵਿਚਾਰਾਂ ਨੂੰ ਸਤਿਕਾਰ ਦਵੋ, ਇਹ ਹੀ ਏਕਤਾ ਦਾ ਆਧਾਰ ਹੈ।