06.04.25 Avyakt Bapdada Punjabi Murli
15.12.2004 Om Shanti Madhuban
" ਬਾਪਦਾਦਾ ਦੀ ਵਿਸ਼ੇਸ਼
ਆਸ਼ਾ - ਹਰ ਇੱਕ ਬੱਚਾ ਦੁਆਵਾਂ ਦਵੋ ਅਤੇ ਦੁਆਵਾਂ ਲਵੇ"
ਅੱਜ ਬਾਪਦਾਦਾ ਆਪਣੇ ਚਾਰੋਂ
ਪਾਸੇ ਦੇ ਬੇਫ਼ਿਕਰ ਬਾਦਸ਼ਾਹਾਂ ਦੀ ਸਭਾ ਨੂੰ ਦੇਖ ਰਹੇ ਹਨ। ਇਹ ਰਾਜ ਸਭਾ ਸਾਰੇ ਕਲਪ ਵਿਚ ਇਸ ਸਮੇਂ
ਹੀ ਹੈ। ਰੂਹਾਨੀ ਫਖਰ ਵਿਚ ਰਹਿੰਦੇ ਹੋ ਇਸਲਈ ਬੇਫ਼ਿਕਰ ਬਾਦਸ਼ਾਹ ਹੋ। ਸਵੇਰੇ ਉਠਦੇ ਹੋ ਤਾਂ ਵੀ
ਬੇਫ਼ਿਕਰ ਚਲਦੇ - ਫਿਰਦੇ, ਕਰਮ ਕਰਦੇ ਵੀ ਬੇਫ਼ਿਕਰ ਅਤੇ ਸੌਂਦੇ ਹੋ ਤਾਂ ਵੀ ਬੇਫ਼ਿਕਰ ਨੀਂਦ ਵਿਚ
ਸੌਂਦੇ ਹੋ। ਇਵੇਂ ਅਨੁਭਵ ਕਰਦੇ ਹੋ ਨਾ! ਬੇਫ਼ਿਕਰ ਹੋ? ਬਣੇ ਹੋ ਜਾਂ ਬਣ ਰਹੇ ਹੋ? ਬਣ ਗਏ ਹੋ ਨਾ!
ਬੇਫ਼ਿਕਰ ਅਤੇ ਬਾਦਸ਼ਾਹ ਹੋ, ਸਵਰਾਜ ਅਧਿਕਾਰੀ ਇਨ੍ਹਾਂ ਕਰਮਿੰਦ੍ਰਿਆਂ ਦੇ ਉਪਰ ਰਾਜ ਕਰਨ ਵਾਲੇ
ਬੇਫ਼ਿਕਰ ਬਾਦਸ਼ਾਹ ਹੋ, ਮਤਲਬ ਸਵਰਾਜ ਅਧਿਕਾਰੀ ਹੋ। ਤਾਂ ਅਜਿਹੀ ਸਭ ਤੁਸੀਂ ਬੱਚਿਆਂ। ਦੀ ਹੀ ਹੈ।
ਕੋਈ ਫ਼ਿਕਰ ਹੈ? ਹੈ ਕੋਈ ਫ਼ਿਕਰ? ਕਿਉਕਿ ਆਪਣੇ ਸਾਰੇ ਫ਼ਿਕਰ ਬਾਪ ਨੂੰ ਦੇ ਦਿੱਤੇ ਹਨ। ਤਾਂ ਬੋਝ
ਉਤਰ ਗਿਆ ਨਾ! ਫ਼ਿਕਰ ਖਤਮ ਅਤੇ ਬੇਫ਼ਿਕਰ ਬਾਦਸ਼ਾਹ ਬਣ ਅਮੁੱਲ ਜੀਵਨ ਅਨੁਭਵ ਕਰ ਰਹੇ ਹੋ। ਸਭ ਦੇ
ਸਿਰ ਤੇ ਪਵਿੱਤਰਤਾ ਦੇ ਲਾਇਟ ਦਾ ਤਾਜ ਖੁਦ ਹੀ ਚਮਕਦਾ ਹੀ। ਬੇਫ਼ਿਕਰ ਦੇ ਉਪਰ ਲਾਈਟ ਦਾ ਤਾਜ ਹੈ,
ਜੇਕਰ ਕੋਈ ਫ਼ਿਕਰ ਕਰਦੇ ਹੋ, ਕੋਈ ਬੋਝ ਆਪਣੇ ਉਪਰ ਚੁੱਕ ਲੈਂਦੇ ਹੋ ਤਾਂ ਪਤਾ ਹੈ ਸਿਰ ਤੇ ਕੀ ਆ
ਜਾਂਦਾ ਹੈ? ਬੋਝ ਦੇ ਟੋਕਰੇ ਆ ਜਾਂਦੇ ਹਨ। ਤਾਂ ਸੋਚੋ ਤਾਜ ਅਤੇ ਟੋਕਰੇ ਦੋਵੇਂ ਸਾਮ੍ਹਣੇ ਲਿਆਓ, ਕੀ
ਚੰਗਾ ਲਗਦਾ ਹੈ. ਟੋਕਰੇ ਚੰਗੇ ਲਗਦੇ ਹਨ ਜਾਂ ਲਾਈਟ ਦਾ ਤਾਜ ਚੰਗਾ ਲਗਦਾ ਹੈ? ਬੋਲੋ ਟੀਚਰਜ਼ ਕੀਂ
ਚੰਗਾ ਲਗਦਾ ਹੈ? ਤਾਜ ਚੰਗਾ ਲਗਦਾ ਹੈ ਨਾ! ਸਭ ਕਰਮਿੰਦਰੀਆਂ ਤੇ ਰਾਜ ਕਰਨ ਵਾਲੇ ਬਾਦਸ਼ਾਹ ਹੋ।
ਪਵਿਤ੍ਰਤਾ ਲਾਈਟ ਦਾ ਤਾਜਧਾਰੀ ਬਣਾਉਂਦੀ ਹੈ ਇਸਲਈ ਤੁਹਾਡੇ ਯਾਦਗਰ ਜੜ ਚਿੱਤਰਾਂ ਵਿਚ ਡਬਲ ਤਾਜ
ਵਿਖਾਇਆ ਹੈ। ਦਵਾਪਰ ਤੋਂ ਲੈਕੇ ਬਾਦਸ਼ਾਹ ਤੇ ਬਹੁਤ ਬਣੇ ਹਨ ਰਾਜੇ ਤਾਂ ਬਹੁਤ ਬਣੇ ਹਨ ਲੇਕਿਨ ਡਬਲ
ਤਾਜਧਾਰੀ ਕੋਈ ਨਹੀਂ ਬਣਿਆ। ਬੇਫ਼ਿਕਰ ਬਾਦਸ਼ਾਹ ਸਵਰਾਜ ਅਧਿਕਾਰੀ ਵੀ ਕੋਈ ਨਹੀਂ ਬਣਿਆ ਕਿਉਂਕਿ
ਪਵਿੱਤਰਤਾ ਦੀ ਸ਼ਕਤੀ ਮਾਇਆਜਿੱਤ, ਕਰਮਿੰਦ੍ਰਿਆਜਿੱਤ ਵਿਜੇਈ ਬਣਾ ਦਿੰਦੀ ਹੈ। ਬੇਫ਼ਿਕਰ ਬਾਦਸ਼ਾਹ
ਦੀ ਨਿਸ਼ਾਨੀ ਹੈ - ਸਦਾ ਖੁਦ ਵੀ ਸੰਤੁਸ਼ਟ ਅਤੇ ਅਤੇ ਦੂਜਿਆਂ ਨੂੰ ਵੀ ਸੰਤੁਸ਼ਟ ਕਰਨ ਵਾਲੇ। ਕਦੇ
ਵੀ ਕੋਈ ਅਪ੍ਰਾਪਤੀ ਹੈ ਹੀ ਨਹੀਂ ਜੋ ਅਸੰਤੁਸ਼ਟ ਹੋਣ। ਜਿੱਥੇ ਅਪ੍ਰਾਪਤੀ ਹੈ ਉਥੇ ਅਸੰਤੁਸ਼ਟਤਾ ਹੈ।
ਜਿੱਥੇ ਪ੍ਰਾਪਤੀ ਹੈ ਉਥੇ ਸੰਤੁਸ਼ਟਤਾ ਹੈ। ਅਜਿਹੇ ਬਣੇ ਹੋ? ਚੈਕ ਕਰੋ - ਸਦਾ ਸਰਵ ਪ੍ਰਾਪਤੀ ਸਵਰੂਪ,
ਸੰਤੁਸ਼ਟ ਹੋ? ਗਾਇਨ ਵੀ ਹੈ - ਅਪ੍ਰਾਪਤ ਨਹੀਂ ਕੋਈ ਚੀਜ ਦੇਵਤਾਵਾਂ ਦੇ ਨਹੀਂ ਲੇਕਿਨ ਬ੍ਰਾਹਮਣਾਂ
ਦੇ ਖਜਾਨੇ ਵਿੱਚ। ਸੰਤੁਸ਼ਟਤਾ ਜੀਵਨ ਦਾ ਸ੍ਰੇਸ਼ਠ ਸ਼ਿੰਗਾਰ ਹੈ ਸ੍ਰੇਸ਼ਠ ਵੈਲਯੂ ਹੈ। ਤਾਂ
ਸੰਤੁਸ਼ਟ ਆਤਮਾਵਾਂ ਹੋ ਨਾ!
ਬਾਪਦਾਦਾ ਅਜਿਹੇ
ਬੇਫ਼ਿਕਰ ਬਾਦਸ਼ਾਹ ਬੱਚਿਆਂ ਨੂੰ ਵੇਖ ਖੁਸ਼ ਹੁੰਦੇ ਹਨ। ਵਾਹ ਮੇਰੇ ਬੇਫ਼ਿਕਰ ਬਾਦਸ਼ਾਹ ਵਾਹ! ਵਾਹ!
ਵਾਹ! ਹੋ ਨਾ! ਹੱਥ ਉਠਾਓ ਜੋ ਬੇਫ਼ਿਕਰ ਹਨ। ਬੇਫ਼ਿਕਰ? ਫ਼ਿਕਰ ਨਹੀਂ ਆਉਂਦਾ? ਕਦੇ ਤੇ ਆਉਂਦਾ ਹੈ?
ਨਹੀਂ? ਚੰਗਾ ਹੈ! ਬੇਫ਼ਿਕਰ ਬਣਨ ਦੀ ਵਿਧੀ ਬਹੁਤ ਸਹਿਜ ਹੈ, ਮੁਸ਼ਕਿਲ ਨਹੀਂ ਹੈ। ਸਿਰਫ ਇੱਕ ਸ਼ਬਦ
ਦੀ ਮਾਤਰਾ ਦਾ ਥੋੜ੍ਹਾ ਜਿਹਾ ਫਰਕ ਹੈ। ਉਹ ਸ਼ਬਦ ਹੈ ਮੇਰੇ ਨੂੰ ਤੇਰੇ ਵਿਚ ਬਦਲੋ। ਮੇਰਾ ਨਹੀਂ ਤੇਰਾ,
ਤਾਂ ਹਿੰਦੀ ਭਾਸ਼ਾ ਵਿਚ ਮੇਰਾ ਲਿਖੋ ਅਤੇ ਤੇਰਾ ਵੀ ਲਿਖੋ ਤਾਂ ਇਸ ਵਿੱਚ ਕੀ ਫਰਕ ਹੁੰਦਾ ਹੈ, ਮੈਂ
ਅਤੇ ਤੇ ਦਾ? ਲੇਕਿਨ ਫਰਕ ਇਤਨਾ ਹੋ ਜਾਂਦਾ ਹੈ। ਤਾਂ ਤੁਸੀਂ ਸਭ ਮੇਰੇ - ਮੇਰੇ ਵਾਲੇ ਹੈ ਜਾਂ ਤੇਰੇ
- ਤੇਰੇ ਵਾਲੇ ਹੈ? ਮੇਰੇ ਨੂੰ ਤੇਰੇ ਵਿਚ ਬਦਲ ਲਿਆ? ਨਹੀਂ ਕੀਤਾ ਹੋਵੇ ਤਾਂ ਕਰ ਲਵੋ। ਮੇਰਾ - ਮੇਰਾ
ਮਤਲਬ ਦਾਸ ਬਣਨ ਵਾਲਾ। ਉਦਾਸ ਬਣਾਉਣ ਵਾਲਾ। ਮਾਇਆ ਦੇ ਦਾਸ ਬਣ ਜਾਦੇ ਹਨ ਤਾਂ ਉਦਾਸ ਤਾਂ ਹੋਵੋਗੇ
ਹੀ ਨਾ! ਉਦਾਸੀ ਮਤਲਬ ਮਾਇਆ ਦੇ ਦਾਸੀ ਬਣਨ ਵਾਲੇ। ਤਾਂ ਤੁਸੀ ਮਾਇਆ ਜਿੱਤ ਹੋ, ਮਾਇਆ ਦੇ ਦਾਸ ਨਹੀਂ।
ਤਾਂ ਉਦਾਸੀ ਆਉਂਦੀ ਹੈ? ਕਦੇ - ਕਦੇ ਟੈਸਟ ਕਰ ਲੈਂਦੇ ਹੋ। 63 ਜਨਮ ਉਦਾਸ ਰਹਿਣ ਦਾ ਅਭਿਆਸ ਹੈ ਨਾ!
ਤਾਂ ਕਦੇ - ਕਦੇ ਉਹ ਇਮਰਜ਼ ਹੋ ਜਾਂਦੀ ਹੈ ਇਸਲਈ ਬਾਪਦਾਦਾ ਨੇ ਕੀ ਕਿਹਾ? ਹਰ ਇੱਕ ਬੱਚਾ ਬੇਫ਼ਿਕਰ
ਬਾਦਸ਼ਾਹ ਹੈ। ਜੇਕਰ ਹਾਲੇ ਵੀ ਕਿਸੇ ਕੋਨੇ ਵਿਚ ਕੋਈ ਫ਼ਿਕਰ ਰੱਖ ਦਿੱਤਾ ਹੋਵੇ ਤਾਂ ਦੇ ਦੇਵੋ। ਆਪਣੇ
ਕੋਲ ਬੋਝ ਕਿਉਂ ਰੱਖਦੇ ਹੋ? ਬੋਝ ਰੱਖਣ ਦੀ ਆਦਤ ਪੈ ਗਈ ਹੈ? ਜਦੋਂ ਬਾਪ ਕਹਿੰਦੇ ਹਨ ਬੋਝ ਮੈਨੂੰ ਦੇ
ਦੇਵੋ, ਤੁਸੀਂ ਲਾਈਟ ਹੋ ਜਾਵੋ, ਡਬਲ ਲਾਈਟ। ਡਬਲ ਲਾਈਟ ਚੰਗਾ ਹੈ ਜਾਂ ਬੋਝ ਚੰਗਾ ਹੈ? ਤਾਂ ਚੰਗੀ
ਤਰ੍ਹਾਂ ਨਾਲ ਚੈਕ ਕਰਨਾ। ਅੰਮ੍ਰਿਤਵੇਲੇ ਜਦੋਂ ਉੱਠੋ ਤਾਂ ਚੈਕ ਕਰਨਾ ਕਿ ਵਿਸ਼ੇਸ਼ ਵਰਤਮਾਨ ਸਮੇਂ
ਸਬ੍ - ਕੰਸ਼ਿਅਸ਼ ਵਿਚ ਵੀ ਕੋਈ ਬੋਝ ਤੇ ਨਹੀਂ ਹੈ? ਸਬ ਕੰਸ਼ਿਆਸ ਤਾਂ ਕੀ ਸਵਪਨ ਮਾਤ੍ਰ ਵੀ ਬੋਝ ਦਾ
ਅਨੁਭਵ ਨਾ ਹੋਵੇ। ਪਸੰਦ ਤੇ ਡਬਲ ਲਾਈਟ ਹੈ ਨਾ! ਤਾਂ ਵਿਸ਼ੇਸ਼ ਇਹ ਹੋਮ ਵਰਕ ਦੇ ਰਹੇ ਹਾਂ,
ਅੰਮ੍ਰਿਤਵੇਲੇ ਚੈਕ ਕਰਨਾ। ਚੈਕ ਕਰਨਾ ਤੇ ਆਉਂਦਾ ਹੈ ਨਾ, ਲੇਕਿਨ ਚੈਕ ਦੇ ਨਾਲ, ਸਿਰਫ ਚੈਕ ਨਹੀਂ
ਕਰਨਾ ਚੈਂਜ ਵੀ ਕਰਨਾ ਹੈ। ਮੇਰੇ ਨੂੰ ਤੇਰੇ ਵਿਚ ਚੇਂਜ ਕਰ ਦੇਣਾ। ਮੇਰਾ, ਤੇਰਾ। ਤਾਂ ਚੈਕ ਕਰੋ ਅਤੇ
ਚੇਂਜ ਕਰੋ ਕਿਉਂਕਿ ਬਾਪਦਾਦਾ ਬਾਰ - ਬਾਰ ਸੁਣਾ ਰਹੇ ਹਨ - ਸਮੇਂ। ਅਤੇ ਖੁਦ ਦੋਵਾਂ ਨੂੰ ਦੇਖੋ। ਸਮੇਂ
ਦੀ ਰਫਤਾਰ ਵੀ ਦੇਖੋ ਅਤੇ ਖੁਦ ਦੀ ਰਫਤਾਰ ਵੀ ਦੇਖੋ। ਫਿਰ ਇਹ ਨਹੀਂ ਕਹਿਣਾ ਕਿ ਸਾਨੂੰ ਤੇ ਪਤਾ ਨਹੀਂ
ਸੀ, ਸਮੇਂ ਇਤਨਾ ਤੇਜ ਚਲਾ ਗਿਆ। ਕਈ ਬੱਚੇ ਸਮਝਦੇ ਹਨ ਕਿ ਹਾਲੇ ਜੇਕਰ ਥੋੜ੍ਹਾ ਢਿੱਲਾ ਪੁਰਸ਼ਾਰਥੀ
ਵੀ ਤਾਂ ਅੰਤ ਵਿਚ ਤੇਜ ਕਰ ਲਵਾਂਗੇ। ਲੇਕਿਨ ਬਹੁਤਕਾਲ ਦਾ ਅਭਿਆਸ ਅੰਤ ਵਿਚ ਸਹਿਯੋਗੀ ਬਣਾਏਗਾ।
ਬਾਦਸ਼ਾਹ ਬਣ ਕੇ ਤਾਂ ਵੇਖੋ। ਬਣੇ ਹਨ ਲੇਕਿਨ ਕੋਈ ਬਣੇ ਹਨ, ਕੋਈ ਨਹੀਂ ਬਣੇ ਹਨ। ਚਲ ਰਚੇ ਹਨ, ਕਰ
ਰਹੇ ਹਨ, ਸੰਪੰਨ ਹੋ ਜਾਵਾਂਗੇ… । ਹੁਣ ਚਲਣਾ ਨਹੀਂ ਹੈ, ਕਰਨਾ ਨਹੀਂ ਹੈ, ਉੱਡਣਾ ਹੈ। ਹੁਣ ਉੱਡਣ
ਦੀ ਰਫਤਾਰ ਚਾਹੀਦੀ ਹੈ। ਪੰਖ ਤੇ ਮਿਲ ਗਏ ਹਨ ਨਾ! ਉਮੰਗ - ਉਤਸਾਹ ਅਤੇ ਹਿੰਮਤ ਦੇਂ ਪੰਖ ਸਭ ਨੂੰ
ਮਿਲੇ ਹਨ ਅਤੇ ਬਾਪ ਦਾ ਵਰਦਾਨ ਵੀ ਹੀ, ਯਾਦ ਹੈ ਵਰਦਾਨ? ਹਿੰਮਤ ਦਾ ਇੱਕ ਕਦਮ ਤੁਹਾਡਾ ਅਤੇ ਹਜਾਰ
ਕਦਮ ਮਦਦ ਬਾਪ ਦੀ, ਕਿਉਂਕਿ ਬਾਪ ਦਾ ਬੱਚਿਆਂ ਨਾਲ ਦਿਲ ਦਾ ਪਿਆਰ ਗੇ। ਤਾਂ ਪਿਆਰ ਵਾਲੇ ਬਚਿਆ ਦੀ
ਬਾਪ ਮਿਹਨਤ ਨਹੀਂ ਵੇਖ ਸਕਦੇ। ਮੁਹੱਬਤ ਵਿਚ ਇਹੋ ਤਾਂ ਮਿਹਨਤ ਸਮਾਪਤ ਹੋ ਜਾਵੇਗੀ। ਮਿਹਨਤ ਚੰਗੀ
ਲਗਦੀ ਹੈ ਕੀ? ਥੱਕ ਤੇ ਗਏ ਹੋ। 63 ਜਨਮ ਭਟਕਦੇ, ਭਟਕਦੇ ਮਿਹਨਤ ਕਰਦੇ ਥੱਕ ਗਏ ਸੀ ਅਤੇ ਬਾਪ ਨੇ
ਆਪਣੀ ਮੁੱਹਬਤ ਨਾਲ ਭਟਕਣ ਦੀ ਬਜਾਏ ਤਿੰਨ ਤਖਤਾਂ ਦੇ ਮਾਲਿਕ ਬਣਾ ਦਿੱਤਾ। ਤਿੰਨ ਤਖ਼ਤ ਜਾਣਦੇ ਹੋ?
ਜਾਣਦੇ ਕੀ ਹੋ ਲੇਕਿਨ ਤਖ਼ਤ ਨਿਵਾਸੀ ਹੋ। ਅਕਾਲਤਖ਼ਤ ਨਿਵਾਸੀ ਵੀ ਹੋ, ਬਾਪਦਾਦਾ ਦੇ ਦਿਲਤਖਤ ਨਸ਼ੀਨ
ਵੀ ਹੋ ਅਤੇ ਭਵਿੱਖ ਵਿਸ਼ਵ ਰਾਜ ਦੇ ਤਖ਼ਤ ਨਸ਼ੀਨ ਵੀ ਹੋ। ਤਾਂ ਬਾਪਦਾਦਾ ਸਾਰੇ ਬੱਚਿਆਂ ਨੂੰ
ਤਖਤਨਸ਼ੀਨ ਵੇਖ ਰਹੇ ਹਨ। ਅਜਿਹਾ ਪਰਮਾਤਮ ਦਿਲਤਖ਼ਤ ਸਾਰਾ ਕਲਪ ਵਿਚ ਅਨੁਭਵ ਨਹੀਂ ਕਰ ਸਕੋਗੇ। ਕੀ
ਸਮਝਦੇ ਹਨ ਪਾਂਡਵ? ਬਾਦਸ਼ਾਹ ਹੋ? ਹੱਥ ਉੱਠਾ ਰਹੇ ਹਨ। ਤਖ਼ਤ ਨਹੀਂ ਛੱਡਣਾ। ਦੇਹ ਭਾਨ ਵਿਚ ਆਏ
ਮਤਲਬ ਮਿੱਟੀ ਵਿਚ ਆ ਗਏ। ਇਹ ਦੇਹ ਮਿੱਟੀ ਹੈ। ਤਖ਼ਤ ਨਸ਼ੀਨ ਬਣੇ ਤਾਂ ਬਾਦਸ਼ਾਹ ਬਣੇ।
ਬਾਪਦਾਦਾ ਸਾਰੇ ਬੱਚਿਆਂ
ਦੇ ਪੁਰਸ਼ਾਰਥ ਦਾ ਚਾਰਟ ਚੈਕ ਕਰਦੇ ਹਨ। ਚਾਰੋਂ ਹੀ ਸਬਜੈਕਟ ਵਿਚ ਕੌਣ - ਕੌਣ ਕਿੱਥੋਂ ਤੱਕ
ਪਹੁੰਚਿਆ ਹੈ? ਤਾਂ ਬਾਪਦਾਦਾ ਨੇ ਹਰ ਇੱਕ ਬੱਚੇ ਦਾ ਚਾਰਟ ਚੈਕ ਕੀਤਾ ਕਿ ਬਾਪਦਾਦਾ ਨੇ ਜੋ ਵੀ ਖਜਾਨੇ
ਦਿੱਤੇ ਹਨ ਉਹ ਸਾਰੇ ਖਜਾਨੇ ਕਿੱਥੋਂ ਤੱਕ ਜਮਾ ਕੀਤੇ ਹਨ? ਤਾਂ ਜਮਾ ਦਾ ਖਾਤਾ ਚੈਕ ਕੀਤਾ ਕਿਉਂਕਿ
ਖਜਾਨੇ ਬਾਪ ਨੇ ਸਭ ਨੂੰ ਇੱਕ ਜਿਹੇ, ਇੱਕ ਜਿੰਨੇ ਦਿੱਤੇ ਹਨ, ਕਿਸੇ ਨੂੰ ਘਟ ਕਿਸੇ ਨੂੰ ਜਿਆਦਾ ਨਹੀਂ
ਦਿੱਤੇ ਹਨ। ਖਜਾਨੇ ਜਮਾ ਹੋਣ ਦੀ ਨਿਸ਼ਾਨੀ ਕੀ ਹੈ? ਖਜਾਨੇ ਦਾ ਤੇ ਪਤਾ ਹੀ ਹੈ ਨਾ, ਸਭ ਤੋਂ ਵੱਡਾ
ਖਜਾਨਾ ਹੈ ਸ੍ਰੇਸ਼ਠ ਸੰਕਲਪ ਦਾ ਖਜਾਨਾ। ਸੰਕਲਪ ਦਾ ਵੀ ਖਜਾਨਾ ਹੈ ਤਾਂ ਵਰਤਮਾਨ ਸਮੇਂ ਵੀ ਬਹੁਤ
ਵੱਡਾ ਖਜਾਨਾ ਹੈ ਕਿਉਂਕਿ ਵਰਤਮਾਨ ਸਮੇਂ ਵਿੱਚ ਜੋ ਕੁਝ ਪ੍ਰਾਪਤ ਕਰਨਾ ਚਾਹੋ, ਜੋ ਵਰਦਾਨ ਲੈਣਾ ਚਾਹੋ,
ਜਿਨਾਂ ਆਪਣੇ ਨੂੰ ਸ੍ਰੇਸ਼ਠ ਬਣਾਉਣਾ ਚਾਹੋ ਉਤਨਾ ਹੁਣ ਬਣਾ ਸਕਦੇ ਹੋ। ਹੁਣ ਨਹੀਂ ਤਾਂ ਕਦੇ ਨਹੀਂ।
ਜਿਵੇਂ ਸੰਕਲਪ ਦੇ ਖਜਾਨੇ ਨੂੰ ਵਿਅਰਥ ਗਵਾਉਣਾ, ਸਫਲ ਨਹੀਂ ਕੀਤਾ ਤਾਂ ਬਹੁਤ ਪ੍ਰਾਪਤੀਆਂ ਨੂੰ
ਗਵਾਉਣਾ। ਇਵੇਂ ਹੀ ਸਮੇਂ ਦੇ ਇੱਕ ਸੈਕਿੰਡ ਨੂੰ ਵੀ ਵਿਅਰਥ ਗਵਾਇਆ, ਸਫਲ ਨਹੀਂ ਕੀਤਾ ਤਾਂ ਬਹੁਤ
ਗਵਾਇਆ। ਨਾਲ ਹੀ ਗਿਆਨ ਦਾ ਖਜਾਨਾ, ਗੁਣਾਂ ਦਾ ਖਜਾਨਾ, ਸ਼ਕਤੀਆਂ ਦਾ ਖਜਾਨਾ ਅਤੇ ਹਰ ਆਤਮਾ ਅਤੇ
ਪ੍ਰਮਾਤਮਾ ਦ੍ਵਾਰਾ ਦੁਆਵਾਂ ਦਾ ਖਜਾਨਾ। ਸਭ ਤੋਂ ਸਹਿਜ ਹੈ ਪੁਰਸ਼ਾਰਥ ਵਿਚ "ਦੁਆਵਾਂ ਦਵੋ ਅਤੇ
ਦੁਆਵਾਂ ਲਵੋ।" ਸੁਖ ਦਵੋ ਅਤੇ ਸੁਖ ਲਵੋ, ਨਾ ਦੁੱਖ ਲਓ ਅਤੇ ਨੇ ਦੁੱਖ ਦਵੋ। ਇਵੇਂ ਨਹੀਂ ਕਿ ਦੁੱਖ
ਦਿੱਤਾ ਨਹੀਂ ਲੇਕਿਨ ਲੇ ਲਿਆ ਤਾਂ ਵੀ ਦੁਖੀ ਹੋਵੋਗੇ ਨਾ। ਤਾਂ ਦੁਆਵਾਂ ਦਵੋ ਸੁਖ ਲਵੋ ਅਤੇ ਸੁਖ ਦਵੋ।
ਦੁਆਵਾਂ ਦੇਣਾ ਆਉਂਦਾ ਹੈ? ਲੈਣਾ ਵੀ ਆਉਂਦਾ ਹੈ। ਜਿਸ ਨੂੰ ਦੁਆਵਾਂ ਲੈਣਾ ਅਤੇ ਦੇਣਾ ਆਉਂਦਾ ਹੈ ਉਹ
ਹੱਥ ਉਠਾਓ। ਚੰਗਾ - ਸਭ ਨੂੰ ਆਉਂਦਾ ਹੈ? ਚੰਗਾ - ਡਬਲ ਫਾਰਨਰਜ ਨੂੰ ਵੀ ਆਉਂਦਾ ਹੈ? ਮੁਬਾਰਕ ਹੈ,
ਦੇਣਾ ਆਉਂਦਾ ਹੈ, ਲੈਣਾ ਵੀ ਆਉਂਦਾ ਹੈ ਤਾਂ ਮੁਬਾਰਕ ਹੈ। ਸਭ ਨੂੰ ਮੁਬਾਰਕ ਹੈ, ਜੇਕਰ ਲੈਣਾ ਵੀ
ਆਉਂਦਾ ਹੈ ਅਤੇ ਦੇਣਾ ਵੀ ਆਉਂਦਾ ਹੈ ਫਿਰ ਹੋਰ ਚਾਹੀਦਾ ਕੀ ਹੈ! ਦੁਆਵਾਂ ਲੈਂਦੇ ਜਾਵੋ, ਦੁਆਂਵਾਂ
ਦਿੰਦੇ ਜਾਵੋ, ਸੰਪੰਨ ਹੋ ਜਾਵੋਗੇ। ਕੋਈ ਬਦ ਦੁਆ ਦਵੋ ਤਾਂ ਕੀ ਕਰੋਗੇ? ਲਵੋਗੇ? ਬਦ - ਦੁਆ ਤੁਹਾਨੂੰ
ਦਿੰਦਾ ਹੈ ਤਾਂ ਤੁਸੀ ਕੀ ਕਰੋਗੇ? ਲਵੋਗੇ? ਜੇਕਰ ਬਦ - ਦੁਆ ਮੰਨ ਲਓ ਲੈਅ ਲਿਆ ਤਾਂ ਤੁਹਾਡੇ ਅੰਦਰ
ਸਵੱਛਤਾ ਰਹੀ? ਬਦ- ਦੁਆ ਤੇ ਖਰਾਬ ਚੀਜ ਹੈ ਨਾ? ਤੁਸੀ ਲੈਅ ਲਈ ਆਪਣੇ ਅੰਦਰ ਸਵੀਕਾਰ ਕਰ ਲਈ ਤਾਂ
ਤੁਹਾਡਾ ਅੰਦਰ ਸਵੱਛ ਤਾਂ ਨਹੀਂ ਰਿਹਾ ਨਾ! ਜੇਕਰ ਜਰਾ ਵੀ ਡੀਫੈਕਟ ਰਿਹਾ ਤਾਂ ਪ੍ਰਫ਼ੇਕਟ ਨਹੀਂ ਬਣ
ਸਕਦੇ। ਜੇਕਰ ਖਰਾਬ ਚੀਜ ਕੋਈ ਦੇਵੇ ਤਾਂ ਕੀ ਤੁਸੀਂ ਲੈਅ ਲਵੋਗੇ? ਕੋਈ ਬਹੁਤ ਸੁੰਦਰ ਫਲ ਹੋਵੇ
ਲੇਕਿਨ ਤੁਹਾਨੂੰ ਖਰਾਬ ਹੋਇਆ ਦੇ ਦੇਵੇ, ਫਲ ਤੇ ਵਧੀਆ ਹੈ ਫਿਰ ਲੈਅ ਲਵੋਗੇ? ਨਹੀਂ ਲਵੋਗੇ ਨਾ ਕਿ
ਕਹੋ ਗੇ ਚੰਗਾ ਤੇ ਹੈ, ਚਲੋ ਦਿੱਤਾ ਹੈ ਤਾਂ ਲੈਅ ਲੈਈਏ। ਕਦੇ ਵੀ ਕੋਈ ਬਦ - ਦੁਆ ਦਵੈ ਤਾਂ ਤੁਸੀ
ਮਨ ਵਿਚ ਅੰਦਰ ਧਾਰਨ ਨਹੀਂ ਕਰੋ। ਸਮਝ ਵਿਚ ਆਉਂਦਾ ਹੈ ਇਹ ਬਦ - ਦੁਆ ਹੈ ਪਰ ਬਦ - ਦੁਆ ਅੰਦਰ ਧਾਰਨ
ਨਹੀਂ ਕਰੋ, ਨਹੀਂ ਤਾਂ ਡੀਫੈਕਟ ਹੋ ਜਾਵੇਗਾ। ਤਾਂ ਹੁਣ ਇਸ ਵਰ੍ਹੇ, ਹਾਲੇ ਥੋੜੇ ਦਿਨ ਪਏ ਹਨ ਪੁਰਾਣੇ
ਵਰ੍ਹੇ ਵਿਚ ਲੇਕਿਨ ਆਪਣੇ ਦਿਲ ਵਿਚ ਦ੍ਰਿੜ ਸੰਕਲਪ ਕਰੋ, ਹਾਲੇ ਵੀ ਕਿਸੇ ਦੀ ਬਦ - ਦੁਆ ਦਿਲ ਵਿਚ
ਹੋਵੇ ਤਾਂ ਉਸਨੂੰ ਕੱਢ ਦਵੋ ਅਤੇ ਕਲ ਤੋਂ ਦੁਆ ਦਵੋਗੇ ਅਤੇ ਲਵੋਗੇ, ਦੁਆ ਲਵੋਗੇ। ਮੰਜੂਰ ਹੈ? ਪਸੰਦ
ਹੈ? ਪਸੰਦ ਹੈ ਜਾਂ ਕਰਨਾ ਹੀ ਹੈ? ਪਸੰਦ ਤੇ ਹੈ ਪਰ ਜੋ ਸਮਝਦੇ ਹਨ ਕਰਨਾ ਹੀ ਹੈ, ਕੁਝ ਵੀ ਹੋ ਜਾਵੇ,
ਪਰ ਕਰਨਾ ਹੀ ਹੈ, ਉਹ ਹੱਥ ਉਠਾਓ। ਕਰਨਾ ਹੀ ਹੈ।
ਜੋ ਸਨੇਹੀ, ਸਹਿਯੋਗੀ
ਅੱਜ ਆਏ ਹਨ ਉਹ ਹੱਥ ਉਠਾਓ। ਤਾਂ ਜੋ ਸਨੇਹੀ, ਸਹਿਯੋਗੀ ਆਏ ਹਨ, ਬਾਪਦਾਦਾ ਉਨਾਂ ਨੂੰ ਮੁਬਾਰਕ ਦੇ
ਰਹੇ ਹਨ ਕਿਉਂਕਿ ਸਹਿਯੋਗੀ ਤਾਂ ਹੋ, ਸਨੇਹੀ ਵੀ ਹੋ ਪਰ ਅੱਜ ਇੱਕ ਹੋਰ ਕਦਮ ਚੁੱਕ ਕੇ ਬਾਪ ਦੇ ਘਰ
ਵਿਚ ਅਤੇ ਆਪਣੇ ਘਰ ਵਿਚ ਆਏ ਹੋ, ਤਾਂ ਆਪਣੇ ਘਰ ਵਿਚ ਆਉਣ ਦੀ ਮੁਬਾਰਕ ਹੈ। ਅੱਛਾ, ਜੋ ਸਨੇਹੀ,
ਸਹਿਯੋਗੀ ਆਏ ਹਨ ਉਹ ਵੀ ਸਮਝਦੇ ਹਨ ਕਿ ਦੁਆਵਾਂ ਦੇਣਗੇ ਅਤੇ ਲੈਣਗੇ? ਸਮਝਦੇ ਹੋ? ਹਿੰਮਤ ਰੱਖਦੇ
ਹੋ? ਜੋ ਸਨੇਹੀ, ਸਹਿਯੋਗੀ ਹਿੰਮਤ ਰੱਖਦੇ ਹਨ ਮਦਦ ਮਿਲੇਗੀ, ਲੰਬਾ ਹੱਥ ਉਠਾਓ। ਅੱਛਾ। ਫਿਰ ਤੇ ਤੁਸੀ
ਵੀ ਸੰਪੰਨ ਹੋ ਜਾਵੋਗੇ, ਮੁਬਾਰਕ ਹੋ। ਅੱਛਾ ਜੋ ਗੋਡਲੀ ਸਟੂਡੈਂਟ ਰੈਗੂਲਰ ਹਨ, ਭਾਵੇਂ ਬ੍ਰਾਹਮਣ
ਜੀਵਨ ਵਿਚ ਬਾਪਦਾਦਾ ਨੂੰ ਮਿਲਣ ਪਹਿਲੀ ਵਾਰੀ ਆਏ ਹਨ ਪਰ ਆਪਣੇ ਨੂੰ ਬ੍ਰਾਹਮਣ ਸਮਝਦੇ ਹਨ, ਰੈਗੂਲਰ
ਸਟੂਡੈਂਟ ਸਮਝਦੇ ਹਨ ਜੇਕਰ ਸਮਝਦੇ ਹਨ ਕਿ ਕਰਨਾ ਹੀ ਹੈ, ਉਹ ਹੱਥ ਉਠਾਓ। ਦੁਆ ਦੇਵੋਗੇ, ਦੁਆ ਲਵੋ
ਗੇ? ਕਰੋਗੇ? ਟੀਚਰਜ਼ ਉਠਾ ਰਹੇ ਹਨ? ਇਹ ਕੈਬਿਨ ਵਾਲੇ ਨਹੀਂ ਉਠਾ ਰਹੇ ਹਨ? ਇਹ ਸਮਝਦੇ ਹਨ ਅਸੀਂ
ਤਾਂ ਦਿੰਦੇ ਹੀ ਹਾਂ। ਹੁਣ ਕਰਨਾ ਹੀ ਹੈ। ਕੁਝ ਵੀ ਹੋ ਜਾਵੇ, ਹਿੰਮਤ ਰੱਖੋ। ਦ੍ਰਿੜ ਸੰਕਲਪ ਰੱਖੋ।
ਜੇਕਰ ਮੰਨ ਲਵੋ ਕਦੇ ਬਦ ਦੁਆ ਦਾ ਅਸਰ ਹੋ ਵੀ ਜਾਵੇ ਨਾ ਤੇ 10 ਗੁਣਾ ਦੁਆਵਾਂ ਜਿਆਦਾ ਦੇਕੇ ਉਸ ਨੂੰ
ਖਤਮ ਕਰ ਦੇਣਾ। ਇੱਕ ਬਦ - ਦੁਆ ਦੇ ਪ੍ਰਭਾਵ ਨੂੰ ਦਸ ਗੁਣਾ ਦੁਆਵਾਂ ਦੇਕੇ ਖਤਮ ਕਰ ਦੇਣਾ ਫਿਰ
ਹਿੰਮਤ ਆ ਜਾਵੇਗੀ। ਨੁਕਸਾਨ ਤੇ ਖੁਦ ਨੂੰ ਹੀ ਹੁੰਦਾ ਹੈ ਨਾ, ਦੂਜਾ ਤੇ ਬਦ - ਦੁਆ ਦੇ ਕੇ ਚਲਾ ਗਿਆ
ਪਰ ਜਿਸ ਨੇ ਬਦ -ਦੁਆ ਸਮਾ ਲਈ, ਦੁਖੀ ਕੌਣ ਹੁੰਦਾ ਹੈ? ਲੈਣ ਵਾਲਾ ਜਾਂ ਦੇਣ ਵਾਲਾ? ਦੇਣ ਵਾਲਾ ਵੀ
ਹੁੰਦਾ ਹੈ ਪਰ ਲੈਣ ਵਾਲਾ ਜਿਆਦਾ ਹੁੰਦਾ ਹੈ। ਦੇਣ ਵਾਲਾ ਤੇ ਅਲਬੇਲਾ ਹੁੰਦਾ ਹੈ।
ਅੱਜ ਬਾਪਦਾਦਾ ਆਪਣੇ ਦਿਲ
ਦੀ ਵਿਸ਼ੇਸ਼ ਆਸ਼ਾ ਸੁਣਾ ਰਹੇ ਹਨ। ਬਾਪਦਾਦਾ ਨੂੰ ਸਾਰੇ ਬੱਚਿਆਂ ਪ੍ਰਤੀ, ਇੱਕ - ਇੱਕ ਬੱਚੇ ਦੇ
ਪ੍ਰਤੀ ਭਾਵੇਂ ਦੇਸ਼ ਭਾਵੇਂ ਵਿਦੇਸ਼ ਵਿਚ ਹਨ, ਭਾਵੇਂ ਸਹਿਯੋਗੀ ਹਨ ਕਿਉਂਕਿ ਸਹਿਯੋਗੀਆਂ ਨੂੰ ਵੀ
ਪਰਿਚੈ ਤੇ ਮਿਲਿਆ ਹੈ ਨਾ ਤਾਂ ਜਦ ਪਰਿਚੈ ਮਿਲਿਆ ਹੈ ਤਾਂ ਪਰਿਚੈ ਨਾਲ ਪ੍ਰਾਪਤੀ ਤੇ ਕਰਨੀ ਚਾਹੀਦੀ
ਹੈ ਨਾ। ਤਾਂ ਬਾਪਦਾਦਾ ਦੀ ਇਹ ਹੀ ਆਸ ਹੈ ਕਿ ਹਰ ਬੱਚਾ ਦੁਆਵਾਂ ਦਿੰਦਾ ਰਹੇ। ਦੁਆਵਾਂ ਦਾ ਖਜਾਨਾ
ਜਿਨਾਂ ਜਮਾ ਕਰ ਸਕੋ ਉਤਨਾ ਕਰਦੇ ਜਾਵੋ ਕਿਉਂਕਿ ਇਸ ਵੇਲੇ ਜਿੰਨੀਆਂ ਦੁਆਵਾਂ ਇੱਕਠੀਆਂ ਕਰੋਗੇ, ਜਮਾ
ਕਰੋਗੇ, ਉਤਨਾ ਹੀ ਜਦੋਂ ਤੁਸੀ ਪੂਜੀਏ ਬਣੋਗੇ ਤਾਂ ਆਤਮਾਵਾਂ ਨੂੰ ਦੁਆਵਾਂ ਦੇ ਸਕੋਗੇ। ਸਿਰਫ ਹੁਣ
ਹੀ ਦੁਆਵਾਂ ਤੁਹਾਨੂੰ ਨਹੀਂ ਦੇਣੀਆਂ ਹਨ, ਦਵਾਪਰ ਤੋਂ ਲੈਕੇ ਭਗਤਾਂ ਨੂੰ ਵੀ ਦੁਆਵਾਂ ਦੇਣੀਆਂ ਹਨ।
ਤਾਂ ਇਤਨਾ ਦੁਆਵਾਂ ਦਾ ਸਟਾਕ ਜਮਾ ਕਰਨਾ ਹੈ। ਰਾਜਾ ਬੱਚੇ ਹੋ ਨਾ! ਬਾਪਦਾਦਾ ਹਰ ਇੱਕ ਬੱਚੇ ਨੂੰ
ਰਾਜਾ ਬੱਚਾ ਵੇਖਦੇ ਹਨ। ਘਟ ਨਹੀਂ। ਚੰਗਾ
ਬਾਪਦਾਦਾ ਦੀ ਆਸ਼ਾ
ਅੰਡਰਲਾਈਨ ਕੀਤੀ? ਜਿਸ ਨੇ ਕੀਤੀ ਉਹ ਹੱਥ ਉਠਾਓ, ਕਰ ਲਵੋ। ਅੱਛਾ। ਬਾਪ ਦਾਦਾ ਨੇ ਛੇ ਮਹੀਨੇ ਦਾ
ਹੋਮ ਵਰਕ ਵੀ ਦਿੱਤਾ ਹੈ, ਯਾਦ ਹੈ? ਟੀਚਰਜ਼ ਨੂੰ ਯਾਦ ਹੈ? ਛੇ ਮਹੀਨੇ ਦਾ ਹੋਮ ਵਰਕ ਆਪਣਾ ਹੈ, ਉਹ
ਇੱਕ ਮਹੀਨੇ ਇਸ ਦ੍ਰਿੜ ਸੰਕਲਪ ਦੀ ਰਿਜਲਟ ਦੇਖਣਗੇ। ਠੀਕ ਹੈ ਨਾ? ਟੀਚਰਜ਼ ਇੱਕ ਮਹੀਨੇ ਠੀਕ ਹੈ?
ਪਾਂਡਵ ਠੀਕ ਹੈ? ਅੱਛਾ - ਜੋ ਪਹਿਲੀ ਵਾਰੀ ਮਧੂਬਨ ਵਿਚ ਪਹੁੰਚੇ ਹਨ, ਉਹ ਹੱਥ ਉਠਾਓ। ਬਹੁਤ ਚੰਗਾ।
ਦੇਖੋ, ਬਾਪਦਾਦਾ ਨੂੰ ਸਦਾ ਨਵੇਂ ਬੱਚੇ ਬਹੁਤ ਪਿਆਰੇ ਲਗਦੇ ਹਨ। ਲੇਕਿਨ ਨਵੇਂ ਬੱਚੇ ਜਿਵੇਂ ਬ੍ਰਿਖ
ਹੁੰਦਾ ਹੈ ਨਾ, ਉਸ ਵਿਚ ਜੋ ਛੋਟੇ - ਛੋਟੇ ਪੱਤੇ ਨਿਕਲਦੇ ਹਨ ਉਹ ਚਿੜੀਆਂ ਨੂੰ ਬਹੁਤ ਪਿਆਰੇ ਲਗਦੇ
ਹਨ, ਅਜਿਹੇ ਨਵੇਂ - ਨਵੇਂ ਜੋ ਬੱਚੇ ਹਨ ਤਾਂ ਮਾਇਆ ਨੂੰ ਵੀ ਨਵੇਂ ਬੱਚੇ ਬਹੁਤ ਪਿਆਰੇ ਲਗਦੇ ਹਨ
ਇਸਲਈ ਹਰ ਇੱਕ ਜੋ ਨਵੇਂ ਹਨ, ਉਹ ਹਰ ਰੋਜ ਆਪਣੇ ਨਵੀਨਤਾ ਨੂੰ ਚੈਕ ਕਰਨਾ, ਅੱਜ ਦੇ ਦਿਨ ਆਪਣੇ ਵਿਚ
ਕੀ ਨਵੀਨਤਾ ਲਿਆਂਦੀ? ਕਿਹੜਾ ਵਿਸ਼ੇਸ਼ ਹੁਣ, ਕਿਹੜੀ ਸ਼ਕਤੀ ਆਪਣੇ ਵਿਚ ਵਿਸ਼ੇਸ਼ ਧਾਰਨ ਕੀਤੀ? ਤਾਂ
ਚੈਕ ਕਰਦੇ ਰਹੋਗੇ, ਖੁਦ ਨੂੰ ਪਰੀਪਕਵ ਕਰਦੇ ਰਹੋਗੇ ਤਾਂ ਸੈਫ਼ ਰਹੋਗੇ। ਅਮਰ ਰਹੋਗੇ। ਤਾਂ ਅਮਰ
ਰਹਿਣਾ, ਅਮਰ ਪਦ ਪਾਉਣਾ ਹੀ ਹੈ। ਅੱਛਾ!
ਚਾਰੋਂ ਪਾਸੇ ਦੇ
ਬੇਫ਼ਿਕਰ ਬਾਦਸ਼ਾਹਾਂ ਨੂੰ, ਸਦਾ ਰੂਹਾਨੀ ਫਖੁਰ ਵਿਚ ਰਹਿਣ ਵਾਲੇ ਸ੍ਰੇਸ਼ਠ ਆਤਮਾਵਾਂ ਨੂੰ, ਸਦਾ
ਪ੍ਰਾਪਤ ਹੋਏ ਖਜਾਨਿਆਂ ਨੂੰ ਜਮਾ ਖਾਤੇ ਵਿੱਚ ਵਧਾਉਣ ਵਾਲੇ ਤੀਵ੍ਰ ਪੁਰਸ਼ਾਰਥੀ ਆਤਮਾਵਾਂ ਨੂੰ, ਸਦਾ
ਇੱਕ ਸਮੇਂ ਵਿੱਚ ਤਿੰਨਾਂ ਤਰ੍ਹਾਂ ਦੀ ਸੇਵਾ ਕਰਨ ਵਾਲੇ ਸ੍ਰੇਸ਼ਠ ਸੇਵਾਦਾਰੀ ਬੱਚਿਆਂ ਨੂੰ ਬਾਪਦਾਦਾ
ਦੀ ਯਾਦ ਪਿਆਰ, ਪਦਮ - ਪਦਮ - ਪਦਮ ਗੁਣਾ ਯਾਦਪਿਆਰ ਅਤੇ ਨਮਸਤੇ।
ਵਰਦਾਨ:-
ਸਰਵ ਸ਼ਕਤੀਆਂ
ਨੂੰ ਆਰਡਰ ਪ੍ਰਮਾਣ ਆਪਣਾ ਸਹਿਯੋਗੀ ਬਣਾਉਣ ਵਾਲੇ ਪ੍ਰਾਕ੍ਰਿਤੀ ਜਿੱਤ ਭਵ।
ਸਭ ਤੋਂ ਵੱਡੀ ਤੋਂ ਵੱਡੀ
ਦਾਸੀ ਪ੍ਰਾਕ੍ਰਿਤੀ ਹੈ ਜੋ ਬੱਚੇ ਪ੍ਰਾਕ੍ਰਿਤੀ ਜਿੱਤ ਬਣਨ ਦਾ ਵਰਦਾਨ ਪ੍ਰਾਪਤ ਕਰ ਲੈਂਦੇ ਹਨ ਉਨ੍ਹਾਂ
ਦੇ ਆਰਡਰ ਪ੍ਰਮਾਣ ਸਰਵ ਸ਼ਕਤੀਆਂ ਅਤੇ ਪ੍ਰਾਕ੍ਰਿਤੀ ਰੂਪੀ ਦਾਸੀ ਕੰਮ ਕਰਦੀ ਹੈ ਮਤਲਬ ਸਮੇਂ ਤੇ
ਸਹਿਯੋਗ ਦਿੰਦੀ ਹੈ। ਲੇਕਿਨ ਜੇਕਰ ਪ੍ਰਾਕ੍ਰਿਤੀ ਜਿੱਤ ਬਣਨ ਦੇ ਬਜਾਏ ਅਲਬੇਲੇਪਨ ਦੀ ਨੀਂਦ ਵਿਚ ਜਾਂ
ਅਲਪਕਾਲ ਦੀ ਪ੍ਰਾਪਤੀ ਦੇ ਨਸ਼ੇ ਵਿਚ ਜਾਂ ਵਿਅਰਥ ਸੰਕਲਪਾਂ ਦੇ ਨਾਚ ਵਿਚ ਮਸਤ ਹੋਕੇ ਆਪਣਾ ਸਮੇਂ
ਗਵਾਉਂਦੇ ਹੋ ਤਾਂ ਸ਼ਕਤੀਆਂ ਆਰਡਰ ਤੇ ਕੰਮ ਨਹੀਂ ਕਰ ਸਕਦੀਆਂ ਇਸਲਈ ਚੈਕ ਕਰੋ ਕਿ ਪਹਿਲੇ ਮੁੱਖ
ਸੰਕਲਪ ਸ਼ਕਤੀ, ਨਿਰਣੇ ਸ਼ਕਤੀ ਅਤੇ ਸੰਸਕਾਰ ਦੀ ਸ਼ਕਤੀ ਤਿੰਨੋਂ ਹੀ ਆਰਡਰ ਵਿਚ ਹਨ?
ਸਲੋਗਨ:-
ਬਾਪ ਦਾਦਾ ਦੇ
ਗੁਣ ਗਾਉਂਦੇ ਰਹੋ ਤਾਂ ਖੁਦ ਹੀ ਗੁਣ ਮੂਰਤ ਬਣ ਜਾਵੋਗੇ।
ਅਵਿਅਕਤ ਇਸ਼ਾਰੇ -
ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ ਕੰਮਬਾਇੰਡ ਸੇਵਾ ਦੇ ਬਿਨਾਂ ਸਫਲਤਾ ਅਸੰਭਵ ਹੈ।
ਉਵੇਂ ਨਹੀਂ ਕਿ ਜਾਵੋ ਸੇਵਾ ਕਰਨ ਅਤੇ ਮੁੜੋ ਤਾਂ ਕਹੋ ਮਾਇਆ ਆ ਗਈ, ਮੂਡ ਆਫ ਹੋ ਗਿਆ, ਡਿਸਟਰਬ ਹੋ
ਗਏ ਇਸਲਈ ਅੰਡਰਲਾਈਨ ਕਰੋ - ਸੇਵਾ ਵਿਚ ਸਫਲਤਾ ਜਾਂ ਸੇਵਾ ਵਿਚ ਵ੍ਰਿਧੀ ਦਾ ਸਾਧਨ ਹੈ ਖੁਦ ਦੀ ਸੇਵਾ
ਅਤੇ ਸਰਵ ਦੀ ਕੰਮਬਾਇੰਡ ਸੇਵਾ।