06.05.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਜਦੋਂ
ਤੁਸੀਂ ਸੰਪੂਰਨ ਪਾਵਨ ਬਣੋਗੇ ਉਦੋਂ ਹੀ ਬਾਪ ਤੁਹਾਡੀ ਬਲਿਹਾਰੀ ਸਵੀਕਾਰ ਕਰਨਗੇ , ਆਪਣੇ ਦਿਲ ਕੋਲੋਂ
ਪੁੱਛੋ ਅਸੀਂ ਕਿੰਨਾ ਪਾਵਨ ਬਣੇ ਹਾਂ ! ”
ਪ੍ਰਸ਼ਨ:-
ਤੁਸੀਂ ਬੱਚੇ
ਹਾਲੇ ਖੁਸ਼ੀ - ਖੁਸ਼ੀ ਬਾਪ ਤੇ ਬਲੀ ਚੜਦੇ ਹੋ - ਕਿਉਂ ?
ਉੱਤਰ:-
ਕਿਉਂਕਿ ਤੁਸੀਂ
ਜਾਣਦੇ ਹੋ, ਹੁਣ ਅਸੀਂ ਬਲਿਹਾਰ ਜਾਂਦੇ ਹਾਂ ਤਾਂ ਬਾਪ 21 ਜਨਮਾਂ ਦੇ ਲਈ ਬਲਿਹਾਰ ਜਾਂਦੇ ਹਨ।
ਤੁਹਾਨੂੰ ਬੱਚਿਆਂ ਨੂੰ ਇਹ ਵੀ ਪਤਾ ਹੈ ਕਿ ਹੁਣ ਇਸ ਅਵਿਨਾਸ਼ੀ ਰੁਦ੍ਰ ਗਿਆਨ ਯੱਗ ਨਾਲ ਸਭ ਮਨੁੱਖ -
ਮਾਤਰ ਨੂੰ ਸਵਾਹਾ ਹੋਣਾ ਹੀ ਹੈ ਇਸਲਈ ਤੁਸੀਂ ਪਹਿਲਾਂ ਹੀ ਖੁਸ਼ੀ - ਖੁਸ਼ੀ ਨਾਲ ਆਪਣਾ ਤਨ - ਮਨ - ਧਨ
ਸਭ ਕੁਝ ਸਵਾਹਾ ਕਰ ਸਫ਼ਲ ਕਰ ਲੈਂਦੇ ਹੋ।
ਗੀਤ:-
ਮੁਖੜਾ ਦੇਖ ਲੇ
ਪ੍ਰਾਣੀ ...
ਓਮ ਸ਼ਾਂਤੀ
ਸ਼ਿਵ ਭਗਵਾਨੁਵਾਚ। ਜਰੂਰ ਆਪਣੇ ਬੱਚਿਆਂ ਪ੍ਰਤੀ ਹੀ ਨਾਲੇਜ ਸਿਖਾਉਂਦੇ ਹਨ ਅਤੇ ਸ਼੍ਰੀਮਤ ਦਿੰਦੇ ਹਨ -
ਹੇ ਬੱਚਿਓ ਜਾਂ ਹੇ ਪ੍ਰਾਣੀ, ਸ਼ਰੀਰ ਤੋਂ ਪ੍ਰਾਣ ਨਿਕਲ ਜਾਂਦੇ ਹਨ ਜਾਂ ਆਤਮਾ ਨਿਕਲ ਜਾਂਦੀ ਹੈ, ਇੱਕ
ਹੀ ਗੱਲ ਹੈ। ਹੇ ਪ੍ਰਾਣੀ ਅਤੇ ਹੇ ਬੱਚਿਓ, ਤੁਸੀਂ ਦੇਖਿਆ ਹੈ ਕਿ ਤੁਹਾਡੇ ਜੀਵਨ ਵਿੱਚ ਕਿੰਨਾ ਪਾਪ
ਸੀ ਕਿੰਨਾ ਪੁੰਨ ਸੀ। ਹਿਸਾਬ ਤੇ ਦੱਸ ਦਿੱਤਾ ਹੈ - ਤੁਹਾਡੇ ਜੀਵਨ ਵਿੱਚ ਅੱਧਾਕਲਪ ਪੁੰਨ, ਅਧਾਕਲਪ
ਪਾਪ ਹੁੰਦਾ ਹੈ। ਪੁੰਨ ਦਾ ਵਰਸਾ ਬਾਪ ਕੋਲੋਂ ਮਿਲਦਾ ਹੈ, ਜਿਸਨੂੰ ਰਾਮ ਕਹਿੰਦੇ ਹਨ। ਰਾਮ,
ਨਿਰਾਕਾਰ ਨੂੰ ਕਿਹਾ ਜਾਂਦਾ ਹੈ, ਨਾ ਕਿ ਸੀਤਾ ਵਾਲਾ ਰਾਮ। ਤਾਂ ਹੁਣ ਤੁਸੀਂ ਬੱਚੇ ਜੋ ਆਕੇ ਬ੍ਰਹਮਾ
ਮੁਖ ਵੰਸ਼ਾਵਲੀ ਬ੍ਰਾਹਮਣ ਬਣੇ ਹੋ, ਤੁਹਾਡੀ ਬੁੱਧੀ ਵਿੱਚ ਆਇਆ ਹੈ ਬਰੋਬਰ ਅਧਾਕਲਪ ਅਸੀਂ ਪੁੰਨ -
ਆਤਮਾ ਹੀ ਸੀ ਫਿਰ ਅਧਾਕਲਪ ਪਾਪ - ਆਤਮਾ ਬਣੇ। ਹੁਣ ਪੁੰਨ ਆਤਮਾ ਬਣਨਾ ਹੈ। ਕਿੰਨਾ ਪੁੰਨ ਆਤਮਾ ਬਣੇ
ਹੋ, ਉਹ ਹਰ ਇੱਕ ਆਪਣੇ ਦਿਲ ਕੋਲੋਂ ਪੁੱਛੇ। ਪਾਪ - ਆਤਮਾ ਤੋਂ ਪੁੰਨ ਆਤਮਾ ਕਿਵੇਂ ਬਣਾਂਗੇ… ਉਹ ਵੀ
ਬਾਪ ਨੇ ਸਮਝਾਇਆ ਹੈ। ਯਗ, ਤਪ ਆਦਿ ਨਾਲ ਤੁਸੀਂ ਪੁੰਨ - ਆਤਮਾ ਨਹੀਂ ਬਣੋਗੇ, ਉਹ ਹੈ ਭਗਤੀ ਮਾਰਗ,
ਇਸ ਨਾਲ ਕੋਈ ਵੀ ਮਨੁੱਖ ਪੁੰਨ - ਆਤਮਾ ਨਹੀਂ ਬਣਦੇ ਹਨ। ਹੁਣ ਤੁਸੀਂ ਬੱਚੇ ਸਮਝਦੇ ਹੋ, ਅਸੀਂ ਪੁੰਨ
- ਆਤਮਾ ਬਣ ਰਹੇ ਹਾਂ। ਆਸੁਰੀ ਮਤ ਨਾਲ ਪਾਪ - ਆਤਮਾ ਬਣਦੇ - ਬਣਦੇ ਸੀੜੀ ਉਤਰਦੇ ਹੀ ਆਏ ਹਨ। ਕਿੰਨਾ
ਸਮੇਂ ਅਸੀਂ ਪੁੰਨ - ਆਤਮਾ ਬਣਦੇ ਹਾਂ ਅਤੇ ਸੁਖ ਦਾ ਵਰਸਾ ਲੈਂਦੇ ਹਾਂ - ਇਹ ਕਿਸੇ ਨੂੰ ਪਤਾ ਨਹੀਂ
ਹੈ। ਉਸ ਬਾਪ ਨੂੰ ਯਾਦ ਤਾਂ ਸਾਰੇ ਮਨੁੱਖ ਕਰਦੇ ਹਨ, ਉਨ੍ਹਾਂ ਨੂੰ ਹੀ ਪਰਮਪਿਤਾ ਪਰਮਾਤਮਾ ਕਹਿੰਦੇ
ਹਨ। ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ ਪਰਮਾਤਮਾ ਨਹੀਂ ਕਹਾਂਗੇ ਅਤੇ ਹੋਰ ਕਿਸੇ ਨੂੰ ਪਰਮਾਤਮਾ ਨਹੀਂ
ਕਹਿ ਸਕਦੇ। ਭਾਵੇਂ ਇਸ ਸਮੇਂ ਤੁਸੀਂ ਪ੍ਰਜਾਪਿਤਾ ਬ੍ਰਹਮਾ ਕਹਿੰਦੇ ਹੋ ਪਰ ਪ੍ਰਜਾ ਪਿਤਾ ਨੂੰ ਕਦੀ
ਭਗਤੀਮਾਰਗ ਵਿੱਚ ਯਾਦ ਨਹੀਂ ਕਰਦੇ ਹਨ। ਯਾਦ ਸਾਰੇ ਫਿਰ ਵੀ ਨਿਰਾਕਾਰ ਬਾਪ ਨੂੰ ਹੀ ਕਰਦੇ ਹਨ - ਓ
ਗੌਡ ਫਾਦਰ, ਓ ਭਗਵਾਨ ਅੱਖਰ ਹੀ ਨਿਕਲਦੇ ਹਨ। ਇੱਕ ਨੂੰ ਹੀ ਯਾਦ ਕਰਦੇ ਹਨ। ਮਨੁੱਖ ਆਪਣੇ ਨੂੰ ਗੌਡ
ਫਾਦਰ ਕਹਿ ਨਾ ਸਕਣ। ਨਾ ਹੀ ਬ੍ਰਹਮਾ - ਵਿਸ਼ਨੂੰ - ਸ਼ੰਕਰ ਆਪਣੇ ਨੂੰ ਗੌਡ ਫਾਦਰ ਕਹਿ ਸਕਦੇ ਹਨ। ਉਹਨਾਂ
ਦੇ ਸ਼ਰੀਰ ਦਾ ਨਾਮ ਤੇ ਹੈ ਨਾ। ਇੱਕ ਹੀ ਗੌਡ ਫਾਦਰ ਹੈ, ਉਨ੍ਹਾਂ ਦਾ ਆਪਣਾ ਸ਼ਰੀਰ ਨਹੀਂ ਹੈ। ਭਗਤੀ
ਮਾਰਗ ਵਿੱਚ ਵੀ ਸ਼ਿਵ ਦੀ ਹੀ ਪੂਜਾ ਕਰਦੇ ਸਨ। ਹੁਣ ਤੁਸੀਂ ਬੱਚੇ ਜਾਣਦੇ ਹੋ - ਸ਼ਿਵਬਾਬਾ ਇਸ ਸ਼ਰੀਰ
ਦਵਾਰਾ ਸਾਡੇ ਨਾਲ ਗੱਲ ਕਰਦੇ ਹਨ - ਹੇ ਬੱਚਿਓ, ਕਿੰਨਾ ਪਿਆਰ ਦੇ ਨਾਲ ਕਹਿੰਦੇ ਹਨ, ਸਮਝਾਉਂਦੇ ਹਨ,
ਮੈਂ ਸ੍ਰਵ ਦਾ ਪਤਿਤ - ਪਾਵਨ ਸਦਗਤੀ ਦਾਤਾ ਹਾਂ। ਮਨੁੱਖ ਬਾਪ ਦੀ ਮਹਿਮਾ ਕਰਦੇ ਹਨ ਨਾ ਪਰ ਉਨ੍ਹਾਂ
ਨੂੰ ਇਹ ਪਤਾ ਨਹੀਂ ਹੈ ਕਿ 5 ਹਜ਼ਾਰ ਵਰ੍ਹੇ ਬਾਦ ਆਉਂਦੇ ਹਨ। ਜਰੂਰ ਜਦੋਂ ਕਲਿਯੁਗ ਦਾ ਅੰਤ ਹੋਵੇਗਾ
ਤਾਂ ਹੀ ਤਾ ਆਉਣਗੇ। ਹੁਣ ਕਲਿਯੁਗ ਦਾ ਅੰਤ ਹੈ ਤਾਂ ਜਰੂਰ ਹੁਣ ਆਇਆ ਹੋਇਆ ਹੈ। ਤੁਹਾਨੂੰ ਕ੍ਰਿਸ਼ਨ
ਨਹੀਂ ਪੜਾਉਦੇ ਹਨ। ਸ਼੍ਰੀਮਤ ਮਿਲਦੀ ਹੈ, ਸ੍ਰੀਮਤ ਕੋਈ ਕ੍ਰਿਸ਼ਨ ਦੀ ਨਹੀਂ ਹੈ। ਕ੍ਰਿਸ਼ਨ ਦੀ ਆਤਮਾ ਵੀ
ਸ਼੍ਰੀਮਤ ਨਾਲ ਹੀ ਦੇਵਤਾ ਬਣੀ ਸੀ ਫਿਰ 84 ਜਨਮ ਲੈਂਦੇ ਹੁਣ ਤੁਸੀਂ ਆਸੁਰੀ ਮਤ ਦੇ ਬਣੇ ਹੋ। ਬਾਪ
ਕਹਿੰਦੇ ਹਨ - ਮੈਂ ਆਉਂਦਾ ਹੀ ਉਦੋਂ ਹਾਂ ਜੱਦ ਤੁਹਾਡਾ ਚੱਕਰ ਪੂਰਾ ਹੁੰਦਾ ਹੈ। ਤੁਸੀਂ ਜੋ ਸ਼ੁਰੂ
ਵਿੱਚ ਆਏ ਸੀ, ਹੁਣ ਜੜ੍ਹਜੜ੍ਹੀਭੂਤ ਅਵਸਥਾ ਵਿੱਚ ਹੋ। ਝਾੜ ਪੁਰਾਣਾ ਜੜਜੜੀਭੂਤ ਹੁੰਦਾ ਹੈ ਤਾਂ ਸਾਰਾ
ਝਾੜ ਅਜਿਹਾ ਹੀ ਹੋ ਜਾਂਦਾ ਹੈ। ਬਾਪ ਸਮਝਾਉਂਦੇ ਹਨ - ਤੁਹਾਡੇ ਤਮੋਪ੍ਰਧਾਨ ਬਣਨ ਨਾਲ ਸਾਰੇ
ਤਮੋਪ੍ਰਧਾਨ ਬਣ ਗਏ ਹਨ। ਇਹ ਮੱਨੁਖ ਸ੍ਰਿਸ਼ਟੀ ਦਾ, ਵੈਰਾਇਟੀ ਧਰਮਾਂ ਦਾ ਝਾੜ ਹੈ, ਇਸਨੂੰ ਉਲਟਾ ਝਾੜ
ਕਹਿੰਦੇ ਹਨ, ਇਸਦਾ ਬੀਜ਼ ਉੱਪਰ ਵਿੱਚ ਹੈ। ਉਸ ਬੀਜ਼ ਤੋ ਹੀ ਸਾਰਾ ਝਾੜ ਨਿਕਲਦਾ ਹੈ। ਮਨੁੱਖ ਕਹਿੰਦੇ
ਵੀ ਹਨ - ‘ਗੌਡ ਫਾਦਰ”। ਆਤਮਾ ਕਹਿੰਦੀ ਹੈ, ਆਤਮਾ ਦਾ ਨਾਮ ਆਤਮਾ ਹੀ ਹੈ। ਆਤਮਾ ਸ਼ਰੀਰ ਵਿੱਚ ਆਉਂਦੀ
ਹੈ ਤਾਂ ਸ਼ਰੀਰ ਦਾ ਨਾਮ ਰੱਖਿਆ ਜਾਂਦਾ ਹੈ, ਖੇਲ ਚਲਦਾ ਹੈ। ਆਤਮਾਵਾਂ ਦੀ ਦੁਨੀਆਂ ਵਿੱਚ ਖੇਡ ਨਹੀਂ
ਚਲਦਾ। ਖੇਡ ਦੀ ਜਗ੍ਹਾ ਹੀ ਇਹ ਹੈ। ਨਾਟਕ ਵਿੱਚ ਰੌਸ਼ਨੀ ਆਦਿ ਸਭ ਹੁੰਦੀ ਹੈ, ਬਾਕੀ ਜਿੱਥੇ ਆਤਮਾਵਾਂ
ਰਹਿੰਦੀਆਂ ਹਨ, ਉੱਥੇ ਸੂਰਜ਼ ਚੰਦ ਨਹੀਂ ਹੈ, ਡਰਾਮੇ ਦਾ ਖੇਡ ਨਹੀਂ ਚਲਦਾ ਹੈ। ਰਾਤ - ਦਿਨ ਇੱਥੇ
ਹੁੰਦੇ ਹਨ। ਸੂਕ੍ਸ਼੍ਮ ਵਤਨ ਅਤੇ ਮੁਲਵਤਨ ਵਿੱਚ ਰਾਤ - ਦਿਨ ਨਹੀਂ ਹੁੰਦੇ, ਕਰਮਸ਼ੇਤਰ ਇਹ ਹੈ। ਇਸ
ਵਿੱਚ ਮਨੁੱਖ ਚੰਗੇ ਕਰਮ ਵੀ ਕਰਦੇ ਹਨ, ਬੁਰੇ ਕਰਮ ਵੀ ਕਰਦੇ ਹਨ। ਸਤਿਯੁਗ - ਤ੍ਰੇਤਾ ਵਿੱਚ ਚੰਗੇ
ਕਰਮ ਹੁੰਦੇ ਹਨ ਕਿਉਂਕਿ ਉੱਥੇ 5 ਵਿਕਾਰ ਰੂਪੀ ਰਾਵਣ ਰਾਜ ਹੀ ਨਹੀਂ। ਬਾਪ ਬੈਠ ਕਰਮ, ਅਕਰਮ, ਵਿਕਰਮ
ਦਾ ਰਾਜ ਦੱਸਦੇ ਹਨ। ਕਰਮ ਤਾਂ ਕਰਨਾ ਹੀ ਹੈ, ਇਹ ਕਰਮਸ਼ੇਤਰ ਹੈ। ਸਤਿਯੁਗ ਵਿੱਚ ਮਨੁੱਖ ਜੋ ਕਰਮ ਕਰਦੇ
ਹਨ ਉਹ ਅਕਰਮ ਹੋ ਜਾਂਦੇ ਹਨ। ਉੱਥੇ ਰਾਵਣ ਰਾਜ ਹੀ ਨਹੀਂ, ਉਸਨੂੰ ਹੈਵਿਨ ਕਿਹਾ ਜਾਂਦਾ ਹੈ। ਇਸ ਸਮੇਂ
ਹੈਵਿਨ ਹੈ ਨਹੀਂ। ਸਤਿਯੁਗ ਵਿੱਚ ਇੱਕ ਹੀ ਭਾਰਤ ਸੀ ਹੋਰ ਕੋਈ ਖੰਡ ਨਹੀਂ ਸੀ। ਹੈਵਿਨਲੀ ਗੌਡ ਫ਼ਾਦਰ
ਕਹਿੰਦੇ ਹਨ ਤਾਂ ਬਾਪ ਜਰੂਰ ਹੈਵਿਨ ਹੀ ਰਚਣਗੇ। ਇਹ ਸਭ ਦੇਸ਼ਾਂ ਵਾਲੇ ਜਾਣਦੇ ਹਨ ਕਿ ਭਾਰਤ ਪ੍ਰਾਚੀਨ
ਦੇਸ਼ ਹੈ। ਪਹਿਲਾਂ- ਪਹਿਲਾਂ ਸਿਰ੍ਫ ਭਾਰਤ ਹੀ ਸੀ, ਇਹ ਕੋਈ ਨਹੀਂ ਜਾਣਦੇ ਹਨ। ਹੁਣ ਤਾਂ ਨਹੀਂ ਹੈ
ਨਾ। ਇਹ ਹੈ ਹੀ 5 ਹਜ਼ਾਰ ਵਰ੍ਹੇ ਦੀ ਗੱਲ। ਕਹਿੰਦੇ ਵੀ ਹਨ ਕ੍ਰਾਇਸਟ ਤੋ 3 ਹਜ਼ਾਰ ਵਰ੍ਹੇ ਪਹਿਲਾਂ
ਭਾਰਤ ਹੈਵਿਨ ਸੀ। ਰਚਿਅਤਾ ਜਰੂਰ ਰਚਨਾ ਰਚਣਗੇ। ਤਮੋਂਪ੍ਰਧਾਨ ਬੁੱਧੀ ਹੋਣ ਦੇ ਕਾਰਨ ਇਨ੍ਹਾਂ ਵੀ ਨਹੀਂ
ਸਮਝਦੇ। ਭਾਰਤ ਹੀ ਸਭ ਤੋ ਉੱਚ ਖੰਡ ਹੈ। ਪਹਿਲੀ ਬਿਰਾਦਰੀ ਹੈ, ਮਨੁੱਖ ਸ੍ਰਿਸ਼ਟੀ ਦੀ। ਇਹ ਵੀ ਡਰਾਮਾ
ਬਣਿਆ ਹੋਇਆ ਹੈ। ਸ਼ਾਹੂਕਾਰ ਗਰੀਬਾਂ ਦੀ ਮਦਦ ਕਰਦੇ ਹਨ। ਇਹ ਵੀ ਚਲਿਆ ਆਉਂਦਾ ਹੈ। ਭਗਤੀ ਮਾਰਗ ਵਿੱਚ
ਸ਼ਾਹੂਕਾਰ ਗਰੀਬਾਂ ਨੂੰ ਦਾਨ ਕਰਦੇ ਹਨ। ਪਰ ਇਹ ਹੈ ਹੀ ਪਤਿਤ ਦੁਨੀਆਂ। ਤਾਂ ਜੋ, ਜੋ ਕੁਝ ਵੀ ਦਾਨ
ਪੁੰਨ ਕਰਦੇ ਹਨ, ਪਤਿਤ ਹੀ ਕਰਦੇ ਹਨ, ਜਿਸਨੂੰ ਦਾਨ ਕਰਦੇ ਹਨ ਉਹ ਵੀ ਪਤਿਤ ਹਨ। ਪਤਿਤ - ਪਤਿਤ ਨੂੰ
ਦਾਨ ਕਰਨਗੇ, ਉਸ ਦਾ ਫ਼ਲ ਕੀ ਪਾਉਣਗੇ। ਭਾਵੇਂ ਕਿੰਨਾ ਵੀ ਦਾਨ - ਪੁੰਨ ਕਰਦੇ ਆਏ ਹਨ, ਪਰ ਫਿਰ ਵੀ
ਡਿੱਗਦੇ ਆਏ ਹਨ। ਭਾਰਤ ਵਰਗਾ ਦਾਨੀ ਖੰਡ ਹੋਰ ਕੋਈ ਨਹੀਂ ਹੁੰਦਾ। ਇਸ ਸਮੇਂ ਤੁਹਾਡਾ ਜੋ ਵੀ ਤਨ, ਮਨ,
ਧਨ ਹੈ, ਸਭ ਇਸ ਵਿੱਚ ਸਵਾਹ ਕਰਦੇ ਹੋ, ਇਸਨੂੰ ਕਿਹਾ ਜਾਂਦਾ ਹੈ ਰਾਜਸਵ ਅਸ਼ਵਮੇਘ ਅਵਿਨਾਸ਼ੀ ਗਿਆਨ ਯਗ।
ਆਤਮਾ ਕਹਿੰਦੀ ਹੈ - ਇਹ ਜੋ ਪੁਰਾਣਾ ਸ਼ਰੀਰ ਹੈ, ਇਸ ਨੂੰ ਵੀ ਇੱਥੇ ਹੀ ਸਵਾਹਾ ਕਰਦੇ ਹਨ ਕਿਉਂਕਿ
ਤੁਸੀਂ ਜਾਣਦੇ ਹੋ - ਸਾਰੀ ਦੁਨੀਆਂ ਦੇ ਮਨੁੱਖ ਮਾਤਰ ਇਸ ਵਿੱਚ ਸਵਾਹਾ ਹੁੰਦੇ ਹਨ, ਇਸਲਈ ਅਸੀਂ ਕਿਉਂ
ਨਹੀਂ ਬਾਬਾ ਤੇ ਬਲੀ ਚੜ੍ਹ ਜਾਈਏ। ਆਤਮਾ ਜਾਣਦੀ ਹੈ - ਅਸੀਂ ਬਾਪ ਨੂੰ ਯਾਦ ਕਰਦੇ ਹਾਂ। ਕਹਿੰਦੇ ਵੀ
ਆਏ ਹਨ, ਬਾਬਾ ਤੁਸੀਂ ਜਦੋਂ ਆਉਗੇ ਤਾਂ ਅਸੀਂ ਬਲਿਹਾਰ ਜਾਵਾਂਗੇ ਕਿਉਕਿ ਹੁਣ ਸਾਡੇ ਬਲਿਹਾਰ ਜਾਣ
ਨਾਲ ਤੁਸੀਂ ਫਿਰ 21 ਜਨਮ ਦੇ ਲਈ ਬਲਿਹਾਰ ਜਾਵੋਗੇ। ਇਹ ਸੌਦਾਗਰੀ ਹੈ। ਅਸੀਂ ਤੁਹਾਡੇ ਤੋਂ ਬਲਿਹਾਰ
ਜਾਂਦੇ ਹਾਂ ਤੇ ਤੁਸੀਂ ਵੀ 21 ਵਾਰ ਬਲਿਹਾਰ ਜਾਂਦੇ ਹੋ। ਬਾਪ ਕਹਿੰਦੇ ਹਨ - ਜਦੋਂ ਤੱਕ ਤੁਹਾਡੀ
ਆਤਮਾ ਪਵਿੱਤਰ ਨਹੀਂ ਬਣੀ ਹੈ ਉਦੋਂ ਤੱਕ ਬਲਿਹਾਰੀ ਸਵੀਕਾਰ ਨਹੀਂ ਕਰਦੇ ਹਨ।
ਬਾਪ ਕਹਿੰਦੇ ਹਨ -
ਮਾਮੇਕਮ ਯਾਦ ਕਰੋ ਤਾਂ ਆਤਮਾ ਪਿਓਰ ਬਣ ਜਾਵੇਗੀ। ਬਾਪ ਨੂੰ ਭੁੱਲਣ ਨਾਲ ਤੁਸੀਂ ਕਿੰਨੇ ਪਤਿਤ ਦੁਖੀ
ਹੋਏ ਹੋ। ਮਨੁੱਖ ਦੁਖੀ ਹੁੰਦੇ ਹਨ ਤਾਂ ਫਿਰ ਸ਼ਰਨਾਗਤੀ ਲੈਦੇ ਹਨ। ਹੁਣ ਤੁਸੀਂ 63 ਜਨਮ ਰਾਵਣ ਕੋਲੋਂ
ਬਹੁਤ ਦੁਖੀ ਹੋਏ ਹੋ। ਇੱਕ ਸੀਤਾ ਦੀ ਗੱਲ ਨਹੀਂ, ਸਭ ਸੀਤਾਵਾਂ ਹਨ, ਜੋ ਮਨੁੱਖ ਮਾਤਰ ਹਨ। ਰਮਾਇਣ
ਵਿੱਚ ਤਾਂ ਕਹਾਣੀ ਲਿੱਖ ਦਿੱਤੀ ਹੈ। ਸੀਤਾ ਨੂੰ ਰਾਵਣ ਨੇ ਸ਼ੋਕ ਵਾਟਿਕਾ ਵਿੱਚ ਰੱਖਿਆ। ਅਸਲ ਵਿੱਚ
ਗੱਲ ਇਸ ਸਮੇਂ ਦੀ ਹੈ। ਸਾਰੇ ਰਾਵਣ ਮਤਲਬ 5 ਵਿਕਾਰਾਂ ਦੀ ਜੇਲ ਵਿਚ ਹਨ ਇਸਲਈ ਦੁਖੀ ਹੋ ਪੁਕਾਰਦੇ
ਹਨ - ਸਾਨੂੰ ਇਨ੍ਹਾਂ ਤੋਂ ਛੁਡਾਓ। ਇੱਕ ਦੀ ਗੱਲ ਨਹੀਂ। ਬਾਪ ਸਮਝਾਉਂਦੇ ਹਨ ਸਾਰੀ ਦੁਨੀਆਂ ਰਾਵਣ
ਦੀ ਜੇਲ ਵਿੱਚ ਹੈ। ਰਾਵਣ ਰਾਜ ਹੈ ਨਾ। ਕਹਿੰਦੇ ਵੀ ਹਨ ਰਾਮ ਰਾਜ ਚਾਹੀਦਾ ਹੈ। ਗਾਂਧੀ ਨੇ ਵੀ ਕਿਹਾ,
ਸੰਨਿਆਸੀ ਕਦੀ ਇਵੇ ਨਹੀਂ ਕਹਿਣਗੇ ਕਿ ਰਾਮਰਾਜ ਚਾਹੀਦਾ ਹੈ। ਭਾਰਤਵਾਸੀ ਹੀ ਕਹਿਣਗੇ। ਇਸ ਸਮੇਂ ਆਦਿ
- ਸਨਾਤਨ ਦੇਵੀ ਦੇਵਤਾ ਧਰਮ ਹੈ ਨਹੀਂ ਅਤੇ ਬ੍ਰਾਂਚਏਜ ਹਨ। ਸਤਿਯੁਗ ਵਿੱਚ ਇੱਕ ਹੀ ਆਦਿ ਸਨਾਤਨ ਦੇਵੀ
- ਦੇਵਤਾ ਧਰਮ ਸੀ। ਹੁਣ ਉਹ ਨਾਮ ਹੀ ਬਦਲਿਆ ਹੋਇਆ ਹੈ। ਆਪਣੇ ਧਰਮ ਨੂੰ ਭੁੱਲ ਫਿਰ ਹੋਰ - ਹੋਰ ਧਰਮ
ਵਿੱਚ ਕਨਵਰਟ ਹੂੰਦੇ ਜਾਂਦੇ ਹਨ। ਮੁਸਲਮਾਨ ਆਏ ਕਿੰਨੇ ਹਿੰਦੂਆਂ ਨੂੰ ਆਪਣੇ ਧਰਮ ਵਿੱਚ ਕਨਵਰਟ ਕਰ
ਲਿਆ। ਕ੍ਰਿਸ਼ਚਨ ਧਰਮ ਵਿੱਚ ਵੀ ਬਹੁਤ ਕਨਵਰਟ ਹੋਏ ਹਨ ਇਸਲਈ ਭਾਰਤਵਾਸੀਆਂ ਦੀ ਜਨਸੰਖਿਆਂ ਘੱਟ ਹੋ ਗਈ
ਹੈ। ਨਹੀਂ ਤਾਂ ਭਾਰਤਵਾਸਿਆਂ ਦੀ ਜਨਸੰਖਿਆਂ ਸਭ ਤੋਂ ਵੱਧ ਹੋਣੀ ਚਾਹੀਦੀ ਸੀ। ਅਨੇਕ ਧਰਮਾਂ ਵਿੱਚ
ਕਨਵਰਟ ਹੋ ਗਏ ਹਨ। ਬਾਪ ਕਹਿੰਦੇ ਹਨ - ਤੁਹਾਡਾ ਜੋ ਆਦਿ - ਸਨਾਤਨ ਦੇਵੀ ਦੇਵਤਾ ਧਰਮ ਹੈ, ਉਹ ਸਭ
ਤੋਂ ਉੱਚ ਹੈ। ਸਤੋਪ੍ਰਧਾਨ ਸੀ, ਹੁਣ ਉਹੀ ਬਦਲ ਕੇ ਤਮੋਂਪ੍ਰਧਾਨ ਬਣੇ ਹਨ। ਹੁਣ ਤੁਸੀਂ ਬੱਚੇ ਸਮਝਦੇ
ਹੋ - ਗਿਆਨ ਸਾਗਰ, ਪਤਿਤ - ਪਾਵਨ ਜਿਸਨੂੰ ਬੁਲਾਉਂਦੇ ਹਨ, ਉਹ ਹੀ ਸਮੁੱਖ ਪੜ੍ਹਾ ਰਹੇ ਹਨ। ਉਹ
ਗਿਆਨ ਦਾ ਸਾਗਰ ਹੈ। ਕ੍ਰਾਇਸਟ ਦੀ ਅਜਿਹੀ ਮਹਿਮਾ ਨਹੀਂ ਕਰਾਂਗੇ। ਕ੍ਰਿਸ਼ਨ ਨੂੰ ਗਿਆਨ ਦਾ ਸਾਗਰ,
ਪਤਿਤ - ਪਾਵਨ ਨਹੀਂ ਕਿਹਾ ਜਾਂਦਾ ਹੈ। ਸਾਗਰ ਇੱਕ ਹੁੰਦਾ ਹੈ। ਚਾਰੋਂ ਪਾਸੇ ਆਲਰਾਉਂਡ ਸਾਗਰ ਹੀ
ਸਾਗਰ ਹੈ। ਦੋ ਸਾਗਰ ਨਹੀਂ ਹੁੰਦੇ ਹਨ। ਇਹ ਮਨੁੱਖ ਸ੍ਰਿਸ਼ਟੀ ਦਾ ਨਾਟਕ ਹੈ, ਇਸ ਵਿੱਚ ਵੱਖ - ਵੱਖ
ਪਾਰ੍ਟ ਹੈ। ਬਾਪ ਕਹਿੰਦੇ ਹਨ ਮੇਰਾ ਕਰਤਵ ਸਭ ਤੋ ਵੱਖਰਾ ਹੈ, ਮੈਂ ਗਿਆਨ ਦਾ ਸਾਗਰ ਹਾਂ। ਮੈਨੂੰ ਹੀ
ਪੁਕਾਰਦੇ ਹੋ ਹੇ ਪਤਿਤ - ਪਾਵਨ, ਫਿਰ ਕਹਿੰਦੇ ਹੋ ਲਿਬ੍ਰੇਟਰ। ਲਿਬ੍ਰੇਟ ਕਿਸ ਤੋਂ ਕਰਦੇ ਹਨ? ਇਹ
ਵੀ ਕੋਈ ਨਹੀਂ ਜਾਣਦੇ ਹਨ। ਤੁਸੀਂ ਜਾਣਦੇ ਹੋ, ਅਸੀਂ ਸਤਿਯੁਗ ਤ੍ਰੇਤਾ ਵਿੱਚ ਬਹੁਤ ਸੁਖੀ ਸੀ, ਉਸਨੂੰ
ਸਵਰਗ ਕਿਹਾ ਜਾਂਦਾ ਹੈ। ਹੁਣ ਤੇ ਹੈ ਹੀ ਨਰਕ ਇਸਲਈ ਪੁਕਾਰਦੇ ਹਨ - ਦੁੱਖ ਤੋਂ ਲਿਬ੍ਰੇਟ ਕਰ
ਸੁਖਧਾਮ ਵਿੱਚ ਲੈ ਚੱਲੋ। ਸੰਨਿਆਸੀ ਕਦੀ ਨਹੀਂ ਕਹਿਣਗੇ ਕਿ ਫਲਾਣਾ ਸਵਰਗਵਾਸੀ ਹੋਇਆ, ਉਹ ਫਿਰ
ਕਹਿੰਦੇ ਹਨ ਪਾਰ ਨਿਰਵਾਣ ਗਿਆ। ਵਿਲਾਇਤ ਵਿੱਚ ਵੀ ਕਹਿੰਦੇ ਹਨ ਲੇਫ਼੍ਟ ਫਾਰ ਹੈਵਿਨਲੀ ਅਬੋਡ। ਸਮਝਦੇ
ਹਨ, ਗੌਡ ਫਾਦਰ ਕੋਲ ਗਏ। ਹੈਵਿਨਲੀ ਗੌਡ ਫ਼ਾਦਰ ਕਹਿੰਦੇ ਹਨ, ਬਰੋਬਰ ਹੈਵਿਨ ਸੀ। ਹੁਣ ਨਹੀਂ ਹੈ।
ਹੈਲ ਦੇ ਬਾਦ ਹੈਵਿਨ ਚਾਹੀਦਾ ਹੈ। ਗੌਡ ਫ਼ਾਦਰ ਨੂੰ ਇੱਥੇ ਆਕੇ ਹੈਵਿਨ ਸਥਾਪਨ ਕਰਨਾ ਹੈ।
ਸੂਕ੍ਸ਼੍ਮਵਤਨ, ਮੂਲ ਵਤਨ ਵਿੱਚ ਕੋਈ ਹੈਵਿਨ ਨਹੀਂ ਹੁੰਦਾ ਹੈ। ਜਰੂਰ ਬਾਪ ਨੂੰ ਹੈ ਆਉਣਾ ਪੈਂਦਾ ਹੈ।
ਬਾਪ ਕਹਿੰਦੇ ਹਨ - ਮੈਂ
ਆਕੇ ਪ੍ਰਾਕ੍ਰਿਤੀ ਦਾ ਅਧਾਰ ਲੈਂਦਾ ਹਾਂ, ਮੇਰਾ ਜਨਮ ਮਨੁੱਖਾਂ ਵਾਂਗ ਨਹੀਂ ਹੈ। ਮੈਂ ਗਰਭ ਵਿੱਚ ਨਹੀਂ
ਆਉਂਦਾ ਹਾਂ, ਤੁਸੀਂ ਸਾਰੇ ਗਰਭ ਵਿੱਚ ਆਉਂਦੇ ਹੋ। ਸਤਿਯੁਗ ਵਿੱਚ ਗਰਭ ਮਹਿਲ ਹੁੰਦਾ ਹੈ ਕਿਉਂਕਿ
ਉੱਥੇ ਕੋਈ ਵਿਕਰਮ ਨਹੀਂ ਹੁੰਦਾ ਜੋ ਸਜਾ ਭੋਜਣ। ਇਸਲਈ ਉਸਨੂੰ ਗਰਭ ਮਹਿਲ ਕਿਹਾ ਜਾਂਦਾ ਹੈ। ਇੱਥੇ
ਵਿਕਰਮ ਕਰਦੇ, ਜਿਸਦੀ ਸਜ਼ਾ ਭੋਗਣੀ ਪੈਂਦੀ ਹੈ, ਇਸਲਈ ਗਰਭ ਜੇਲ ਕਿਹਾ ਜਾਂਦਾ ਹੈ। ਇੱਥੇ ਰਾਵਣ ਰਾਜ
ਵਿੱਚ ਮਨੁੱਖ ਪਾਪ ਕਰਦੇ ਰਹਿੰਦੇ ਹਨ। ਇਹ ਹੈ ਹੀ ਪਾਪ ਆਤਮਾਵਾਂ ਦੀ ਦੁਨੀਆਂ। ਉਹ ਹੈ ਪੁੰਨ ਆਤਮਾਵਾਂ
ਦੀ ਦੁਨੀਆਂ - ਸਵਰਗ, ਇਸਲਈ ਕਹਿੰਦੇ ਹਨ। ਪੀਪਲ ਦੇ ਪੱਤੇ ਤੇ ਕ੍ਰਿਸ਼ਨ ਆਇਆ। ਇਹ ਕ੍ਰਿਸ਼ਨ ਦੀ ਮਹਿਮਾ
ਹੈ। ਸਤਿਯੁਗ ਵਿੱਚ ਗਰਭ ਵਿੱਚ ਦੁੱਖ ਨਹੀਂ ਹੁੰਦਾ ਹੈ। ਬਾਪ ਕਰਮ - ਅਕਰਮ - ਵਿਕਰਮ ਦੀ ਗਤੀ
ਸਮਝਾਉਂਦੇ ਹਨ ਜਿਸਦਾ ਫਿਰ ਸ਼ਾਸ਼ਤਰ ਗੀਤਾ ਬਣਾਇਆ ਹੈ। ਪਰ ਉਸ ਵਿੱਚ ਕ੍ਰਿਸ਼ਨ ਭਗਵਾਨੁਵਾਚ ਦੇ ਬਦਲੇ
ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਹੁਣ ਤੁਸੀਂ ਜਾਣਦੇ ਹੋ, ਅਸੀਂ ਬੇਹੱਦ ਦੇ ਬਾਪ ਕੋਲੋਂ ਬੇਹੱਦ ਸੁਖ
ਦਾ ਵਰਸਾ ਲੈਂਦੇ ਹਾਂ। ਹੁਣ ਭਾਰਤ ਸ਼ਰਾਪਿਤ ਹੈ ਇਸਲਈ ਦੁਰਗਤੀ ਹੋ ਗਈ ਹੈ। ਇਹ ਵੱਡਾ ਸ਼ਰਾਪ ਵੀ ਡਰਾਮੇ
ਵਿੱਚ ਨੂੰਧਿਆ ਹੋਇਆ ਹੈ। ਬਾਪ ਆਕੇ ਵਰ ਦਿੰਦੇ ਹਨ - ਆਯੂਸ਼ਮਾਨ ਭਵ, ਪੁਤਰਵਾਨ ਭਵ, ਸੰਪਤੀਵਾਨ ਭਵ
...ਸਾਰੇ ਸੁੱਖਾਂ ਦਾ ਵਰਸਾ ਦਿੰਦੇ ਹਨ। ਤੁਹਾਨੂੰ ਆਕੇ ਪੜ੍ਹਾਉਂਦੇ ਹਨ, ਜਿਸ ਪੜ੍ਹਾਈ ਨਾਲ ਤੁਸੀਂ
ਦੇਵਤਾ ਬਣਦੇ ਹੋ। ਇਹ ਨਵੀਂ ਰਚਨਾ ਹੋ ਰਹੀ ਹੈ। ਬ੍ਰਹਮਾ ਦਵਾਰਾ ਤੁਹਾਨੂੰ ਬਾਪ ਆਪਣਾ ਬਣਾਉਂਦੇ ਹਨ।
ਗਾਇਆ ਵੀ ਜਾਂਦਾ ਹੈ ਪ੍ਰਜਾਪਿਤਾ ਬ੍ਰਹਮਾ। ਤੁਸੀਂ ਉਨ੍ਹਾਂ ਦੇ ਬੱਚੇ ਬ੍ਰਹਮਾ ਕੁਮਾਰ - ਕੁਮਾਰੀਆ
ਬਣੇ ਹੋ। ਦਾਦੇ ਦਾ ਵਰਸਾ ਬਾਪ ਦੇ ਦਵਾਰਾ ਲੈਂਦੇ ਹੋ। ਅੱਗੇ ਵੀ ਲਿਆ ਸੀ। ਹੁਣ ਫਿਰ ਬਾਪ ਆਇਆ ਹੈ।
ਬਾਪ ਦੇ ਬੱਚੇ ਤਾਂ ਫਿਰ ਬਾਪ ਦੇ ਕੋਲ ਜਾਣੇ ਚਾਹੀਦੇ ਹਨ। ਪਰ ਗਾਇਆ ਵੀ ਹੋਇਆ ਹੈ, ਪ੍ਰਜਾਪਿਤਾ
ਬ੍ਰਹਮਾ ਦਵਾਰਾ ਮਨੁੱਖ ਸ੍ਰਿਸ਼ਟੀ ਦੀ ਸਥਾਪਨਾ ਹੁੰਦੀ ਹੈ। ਤਾਂ ਇੱਥੇ ਹੁੰਦੀ ਹੈ ਨਾ। ਆਤਮਾ ਦੇ
ਸੰਬੰਧ ਵਿੱਚ ਕਹਿੰਦੇ ਹਨ ਅਸੀਂ ਭਰਾ - ਭਰਾ ਹਾਂ। ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਬਣਨ ਨਾਲ ਤੁਸੀਂ
ਭਰਾ - ਭੈਣ ਬਣਦੇ ਹੋ। ਇਸ ਸਮੇਂ ਤੁਸੀਂ ਸਭ ਭਰਾ - ਭੈਣ ਹੋ, ਤੁਸੀਂ ਬਾਪ ਕੋਲੋਂ ਵਰਸਾ ਲੀਤਾ ਸੀ।
ਹੁਣ ਵੀ ਬਾਪ ਕੋਲੋ ਵਰਸਾ ਲੈ ਰਹੇ ਹੋ। ਸ਼ਿਵਬਾਬਾ ਕਹਿੰਦੇ ਹਨ - ਮੈਨੂੰ ਯਾਦ ਕਰੋ। ਤੁਹਾਨੂੰ ਆਤਮਾਵਾਂ
ਨੇ ਸ਼ਿਵਬਾਬਾ ਨੂੰ ਯਾਦ ਕਰਨਾ ਹੈ। ਯਾਦ ਕਰਨ ਨਾਲ ਹੀ ਤੁਸੀਂ ਪਾਵਨ ਬਣੋਗੇ ਹੋਰ ਕੋਈ ਉਪਾਅ ਨਹੀਂ
ਹੈ। ਪਾਵਨ ਬਣਨ ਬਿਗਰ ਸਿਵਾਏ ਤੁਸੀਂ ਮੁਕਤੀਧਾਮ ਵਿੱਚ ਜਾ ਵੀ ਨਹੀਂ ਸਕਦੇ ਹੋ। ਜੀਵਨ ਮੁਕਤੀਧਾਮ
ਵਿੱਚ ਪਹਿਲੇ - ਪਹਿਲੇ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ ਫਿਰ ਨੰਬਰਵਾਰ ਹੋਰ - ਹੋਰ ਧਰਮ ਆਏ।
ਬਾਪ ਅੰਤ ਵਿੱਚ ਆਕੇ ਸਭ ਨੂੰ ਦੁੱਖਾਂ ਤੋਂ ਮੁਕਤ ਕਰਦੇ ਹਨ। ਉਨ੍ਹਾਂ ਨੂੰ ਕਿਹਾ ਜਾਂਦਾ ਹੈ
ਲਿਬ੍ਰੇਟਰ। ਬਾਪ ਕਹਿੰਦੇ ਹਨ - ਤੁਸੀਂ ਸਿਰਫ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਭਸਮ ਹੋ ਜਾਣਗੇ।
ਬੁਲਾਉਂਦੇ ਵੀ ਹੋ ਬਾਬਾ ਆਓ - ਸਾਨੂੰ ਪਤਿਤ ਤੋ ਪਾਵਨ ਬਣਾਓ। ਟੀਚਰ ਤਾਂ ਪੜ੍ਹਾਉਦੇ ਹਨ, ਇਸ ਵਿੱਚ
ਚਰਿੱਤਰ ਕਰਦੇ ਹਨ ਕੀ? ਇਹ ਵੀ ਪੜ੍ਹਾਈ ਹੈ। ਬਾਪ ਗਿਆਨ ਦਾ ਸਾਗਰ ਹੀ ਆਕੇ ਗਿਆਨ ਦਿੰਦੇ ਹਨ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਰਮ, ਅਕਰਮ
ਅਤੇ ਵਿਕਰਮ ਦੀ ਗਤੀ ਨੂੰ ਜਾਣ ਹੁਣ ਕੋਈ ਵਿਕਰਮ ਨਹੀਂ ਕਰਨਾ ਹੈ। ਕਰਮਸ਼ੇਤਰ ਤੇ ਕੰਮ ਕਰਦੇ ਹੋਏ
ਵਿਕਾਰਾਂ ਦਾ ਤਿਆਗ ਕਰਨਾ ਹੀ ਵਿਕਰਮ ਤੋਂ ਬਚਣਾ ਹੈ।
2. ਅਜਿਹਾ ਪਾਵਨ ਬਣਨਾ
ਹੈ ਜੋ ਸਾਡੀ ਬਲਿਹਾਰੀ ਬਾਪ ਸਵੀਕਾਰ ਕਰ ਲੈਣ। ਪਾਵਨ ਬਣਕੇ ਪਾਵਨ ਦੁਨੀਆਂ ਵਿੱਚ ਜਾਣਾ ਹੈ। ਤਨ -
ਮਨ - ਧਨ ਇਸ ਯੱਗ ਵਿੱਚ ਸਵਾਹਾ ਕਰ ਸਫਲ ਕਰਨਾ ਹੈ।
ਵਰਦਾਨ:-
ਨਾਲੇਜ ਦੀ ਲਾਇਟ ਮਾਇਟ ਦਵਾਰਾ ਵਿਘਣ - ਵਿਨਾਸ਼ਕ ਬਣਨ ਵਾਲੇ ਮਾਸਟਰ ਮਾਸਟਰ ਨਾਲੇਜ਼ਫੁੱਲ ਭਵ।
ਭਗਤੀ ਮਾਰਗ ਵਿਚ ਗਣੇਸ਼
ਨੂੰ ਵਿਘਣ - ਵਿਨਾਸ਼ਕ ਕਹਿ ਕੇ ਪੂਜਦੇ ਹਨ, ਨਾਲ - ਨਾਲ ਉਨ੍ਹਾਂ ਨੂੰ ਮਾਸਟਰ ਨਾਲੇਜ਼ਫੁੱਲ ਮਤਲਬ
ਵਿਧਿਆਪਤੀ ਵੀ ਮੰਨਦੇ ਹਨ। ਤਾਂ ਜੋ ਬੱਚੇ ਮਾਸਟਰ ਨਾਲੇਜ਼ਫੁੱਲ ਬਣਦੇ ਹਨ ਉਹ ਕਦੇ ਵਿਘਨਾਂ ਤੋਂ ਹਾਰ
ਖਾ ਨਹੀਂ ਸਕਦੇ ਕਿਉਂਕਿ ਨਾਲੇਜ਼ ਨੂੰ ਲਾਇਟ - ਮਾਇਟ ਕਿਹਾ ਜਾਂਦਾ ਹੈ, ਜਿਸ ਨਾਲ ਮੰਜਿਲ ਤੇ
ਪਹੁੰਚਣਾ ਸੌਖਾ ਹੋ ਜਾਂਦਾ ਹੈ। ਅਜਿਹੇ ਜੋ ਵਿਘਣ - ਵਿਨਾਸ਼ਕ ਹਨ। ਬਾਪ ਦੇ ਨਾਲ ਸਦਾ ਕੰਬਾਇੰਡ
ਰਹਿੰਦੇ ਹੋਏ ਨਾਲੇਜ ਦਾ ਸਿਮਰਨ ਕਰਦੇ ਰਹਿੰਦੇ ਹਨ ਉਹ ਕਦੇ ਵਿਘਨ ਹਾਰ ਨਹੀਂ ਬਣ ਸਕਦੇ।
ਸਲੋਗਨ:-
ਅੰਦਰ ਬਾਹਰ ਜੋ
ਵੀ ਬੁਰਾਈਆਂ ਹਨ ਉਨ੍ਹਾਂ ਨੂੰ ਸੰਪੂਰਨ ਵਿਲ ਕਰ ਦਵੋ ਤਾਂ ਵਿਲ ਪਾਵਰ ਆ ਜਾਵੇਗੀ।
ਇਹ ਅਵਿਅਕਤ ਇਸ਼ਾਰੇ :-
ਸਦਾ ਅਚਲ, ਅਡੋਲ, ਇਕਰਸ ਸਥਿਤੀ ਦਾ ਅਨੁਭਵ ਕਰੋ।
ਹੁਣ ਅਨੁਭਵੀ ਬਣ ਹੋਰਾਂ
ਨੂੰ ਵੀ ਅਚਲ ਅਡੋਲ ਬਣਾਉਣ ਦਾ, ਅਨੁਭਵ ਕਰਾਉਣ ਦਾ ਸਮੇਂ ਹੈ। ਹੁਣ ਖੇਲ ਕਰਨ ਦਾ ਸਮੇਂ ਸਮਾਪਤ ਹੋਇਆ।
ਹੁਣ ਸਦਾ ਸਮਰੱਥ ਬਣ ਨਿਰਬਲ ਆਤਮਾਵਾਂ ਨੂੰ ਸਮਰਥ ਬਣਾਉਂਦੇ ਚੱਲੋ। ਤੁਸੀਂ ਲੋਕਾਂ ਵਿਚ ਨਿਰਬਲਤਾ ਦੇ
ਸੰਸਕਾਰ ਹੋਣਗੇ ਤਾਂ ਦੂਜਿਆਂ ਨੂੰ ਵੀ ਨਿਰਬਲ ਬਣਾ ਦੇਣਗੇ। ਗਿਆਨ ਦੀ ਹਰ ਪੁਆਇੰਟ ਦਾ ਅਨੁਭਵੀ ਬਣਨ
ਦੇ ਲਈ ਇਕਾਂਤਪ੍ਰਿਅ ਬਣੋ, ਇਕਾਗਰਤਾ ਦਾ ਅਭਿਆਸ ਵਧਾਓ।