06.08.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਜਿਨ੍ਹਾਂ ਸਮਾਂ ਮਿਲੇ ਇਕਾਂਤ ਵਿਚ ਜਾ ਕੇ ਯਾਦ ਦੀ ਯਾਤਰਾ ਕਰੋ , ਜਦੋਂ ਤੁਸੀਂ ਮੰਜਿਲ ਤੇ ਪਹੁੰਚ ਜਾਓਗੇ ਤਦ ਇਹ ਯਾਤਰਾ ਪੂਰੀ ਹੋ ਜਾਵੇਗੀ ”

ਪ੍ਰਸ਼ਨ:-
ਸੰਗਮ ਤੇ ਬਾਪ ਆਪਣੇ ਬੱਚਿਆਂ ਵਿੱਚ ਕਿਹੜਾ ਅਜਿਹਾ ਗੁਣ ਭਰ ਦਿੰਦੇ ਹਨ, ਜੋ ਅੱਧਾ ਕਲਪ ਤੱਕ ਚਲਦਾ ਰਹਿੰਦਾ ਹੈ?

ਉੱਤਰ:-
ਬਾਪ ਕਹਿੰਦੇ - ਜਿਸ ਤਰ੍ਹਾਂ ਮੈਂ ਅਤਿ ਸਵੀਟ ਹਾਂ, ਇਸ ਤਰ੍ਹਾਂ ਬੱਚਿਆਂ ਨੂੰ ਵੀ ਬਣਾ ਦਿੰਦਾ ਹਾਂ। ਦੇਵਤਾ ਬਹੁਤ ਸਵੀਟ ਹਨ। ਤੁਸੀਂ ਬੱਚੇ ਹੁਣ ਸਵੀਟ ਬਣਨ ਦਾ ਪੁਰਸ਼ਾਰਥ ਕਰ ਰਹੇ ਹੋ। ਜੋ ਬਹੁਤਿਆਂ ਦਾ ਕਲਿਆਣ ਕਰਦੇ ਹਨ, ਜਿਨ੍ਹਾਂ ਵਿੱਚ ਕੋਈ ਸ਼ੈਤਾਨੀ ਖਿਆਲ ਨਹੀਂ ਹੈ, ਉਹ ਹੀ ਸਵੀਟ ਹਨ। ਉਨ੍ਹਾਂ ਨੂੰ ਹੀ ਉੱਚ ਪਦਵੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਦੀ ਹੀ ਫਿਰ ਪੂਜਾ ਹੁੰਦੀ ਹੈ।

ਓਮ ਸ਼ਾਂਤੀ
ਬਾਪ ਬੈਠ ਸਮਝਾਉਂਦੇ ਹਨ ਇਸ ਸਰੀਰ ਦੀ ਮਾਲਿਕ ਹੈ ਆਤਮਾ। ਇਹ ਪਹਿਲਾਂ ਸਮਝਣਾ ਚਾਹੀਦਾ ਹੈ ਕਿਉਂਕਿ ਹੁਣ ਬੱਚਿਆਂ ਨੂੰ ਗਿਆਨ ਮਿਲਿਆ ਹੈ। ਪਹਿਲਾਂ - ਪਹਿਲਾ ਤਾਂ ਸਮਝਣਾ ਹੈ ਅਸੀਂ ਆਤਮਾ ਹਾਂ। ਸ਼ਰੀਰ ਤੋਂ ਆਤਮਾ ਕੰਮ ਲੈਂਦੀ ਹੈ, ਪਾਰ੍ਟ ਵਜਾਉਂਦੀ ਹੈ। ਅਜਿਹੇ ਖਿਆਲਤ ਹੋਰ ਕਿਸੇ ਮਨੁੱਖ ਨੂੰ ਆਉਂਦੇ ਨਹੀਂ ਕਿਉਂਕਿ ਦੇਹ - ਅਭਿਮਾਨ ਵਿੱਚ ਹਨ। ਇੱਥੇ ਇਸ ਖਿਆਲਤ ਨਾਲ ਬਿਠਾਇਆ ਜਾਂਦਾ ਹੈ - ਮੈਂ ਆਤਮਾ ਹਾਂ। ਇਹ ਮੇਰਾ ਸ਼ਰੀਰ ਹੈ। ਮੈਂ ਆਤਮਾ ਪਰਮਪਿਤਾ ਪਰਮਾਤਮਾ ਦੀ ਸੰਤਾਨ ਹਾਂ। ਇਹ ਯਾਦ ਹੀ ਘੜੀ - ਘੜੀ ਭੁੱਲ ਜਾਂਦੀ ਹੈ। ਇਹ ਪਹਿਲਾਂ ਪੂਰੀ ਯਾਦ ਕਰਨੀ ਚਾਹੀਦੀ ਹੈ। ਯਾਤ੍ਰਾ ਤੇ ਜਦੋਂ ਜਾਂਦੇ ਹਨ ਤਾਂ ਕਹਿੰਦੇ ਹਨ ਚੱਲਦੇ ਰਹੋ। ਤੁਹਾਨੂੰ ਵੀ ਯਾਦ ਦੀ ਯਾਤ੍ਰਾ ਤੇ ਚਲਦੇ ਰਹਿਣਾ ਹੈ, ਮਤਲਬ ਯਾਦ ਕਰਨਾ ਹੈ। ਯਾਦ ਨਹੀਂ ਕਰਦੇ, ਗੋਇਆ ਯਾਤ੍ਰਾ ਤੇ ਨਹੀਂ ਚਲਦੇ। ਦੇਹ - ਅਭਿਮਾਨ ਆਉਂਦਾ ਹੈ। ਦੇਹ - ਅਭਿਮਾਨ ਨਾਲ ਕੁਝ ਨਾ ਕੁਝ ਵਿਕਰਮ ਬਣ ਜਾਂਦਾ ਹੈ। ਇਵੇਂ ਵੀ ਨਹੀਂ ਮਨੁੱਖ ਸਦਾ ਵਿਕਰਮ ਕਰਦੇ ਹਨ। ਫਿਰ ਵੀ ਕਮਾਈ ਤਾਂ ਬੰਦ ਹੋ ਜਾਂਦੀ ਹੈ ਨਾ ਇਸਲਈ ਜਿਨ੍ਹਾਂ ਹੋ ਸਕੇ ਯਾਦ ਦੀ ਯਾਤ੍ਰਾ ਵਿੱਚ ਢਿੱਲਾ ਨਹੀਂ ਪੈਣਾ ਚਾਹੀਦਾ। ਇਕਾਂਤ ਵਿੱਚ ਬੈਠ ਆਪਣੇ ਨਾਲ ਵਿਚਾਰ ਸਾਗਰ ਮੰਥਨ ਕਰ ਪੁਆਇੰਟਸ ਕੱਢਣੀ ਹੁੰਦੀ ਹੈ। ਕਿੰਨਾ ਵਕਤ ਬਾਬਾ ਦੀ ਯਾਦ ਵਿੱਚ ਰਹਿੰਦੇ ਹਾਂ, ਮਿੱਠੀ ਚੀਜ਼ ਦੀ ਯਾਦ ਪੈਂਦੀ ਹੈ ਨਾ।

ਬੱਚਿਆਂ ਨੂੰ ਸਮਝਾਇਆ ਜਾਂਦਾ ਹੈ, ਇਸ ਵਕ਼ਤ ਸਾਰੇ ਮਨੁੱਖ ਮਾਤਰ ਇੱਕ - ਦੋ ਨੂੰ ਨੁਕਸਾਨ ਹੀ ਪਹੁੰਚਾਉਂਦੇ ਹਨ। ਸਿਰਫ਼ ਟੀਚਰ ਦੀ ਮਹਿਮਾ ਬਾਬਾ ਕਰਦੇ ਹਨ। ਉਨ੍ਹਾਂ ਵਿੱਚ ਕੋਈ - ਕੋਈ ਟੀਚਰ ਖ਼ਰਾਬ ਹੁੰਦੇ ਹਨ, ਨਹੀਂ ਤਾਂ ਟੀਚਰ ਮਾਨਾ ਟੀਚ ਕਰਨ ਵਾਲਾ, ਮੈਨਰਜ਼ ਸਿਖਾਉਣ ਵਾਲਾ। ਜੋ ਰਿਲੀਜ਼ਿਅਸ ਮਾਇੰਡਿਡ, ਚੰਗੇ ਸੁਭਾਅ ਦੇ ਹੁੰਦੇ ਹਨ, ਉਨ੍ਹਾਂ ਦੀ ਚਲਨ ਵੀ ਚੰਗੀ ਹੁੰਦੀ ਹੈ। ਬਾਪ ਜੇਕਰ ਸ਼ਰਾਬ ਆਦਿ ਪੀਂਦੇ ਹਨ ਤਾਂ ਬੱਚਿਆਂ ਨੂੰ ਵੀ ਉਹ ਸੰਗ ਲੱਗ ਜਾਂਦਾ ਹੈ। ਇਸਨੂੰ ਕਹਾਂਗੇ ਖ਼ਰਾਬ ਸੰਗ ਕਿਉਂਕਿ ਰਾਵਣ ਰਾਜ ਹੈ ਨਾ। ਰਾਮਰਾਜ ਸੀ ਜ਼ਰੂਰ ਪਰ ਉਹ ਕਿਵੇਂ ਦਾ ਸੀ, ਕਿਵੇਂ ਸਥਾਪਨ ਹੋਇਆ, ਇਹ ਵੰਡਰਫੁਲ ਮਿੱਠੀਆਂ ਗੱਲਾਂ ਤੁਸੀਂ ਬੱਚੇ ਹੀ ਜਾਣਦੇ ਹੋ। ਸਵੀਟ, ਸਵੀਟਰ, ਸਵੀਟੇਸਟ ਕਿਹਾ ਜਾਂਦਾ ਹੈ ਨਾ। ਬਾਪ ਦੀ ਯਾਦ ਵਿੱਚ ਰਹਿਕੇ ਹੀ ਤੁਸੀਂ ਪਵਿੱਤਰ ਬਣ ਅਤੇ ਪਵਿੱਤਰ ਬਣਾਉਂਦੇ ਹੋ। ਬਾਪ ਨਵੀਂ ਸ੍ਰਿਸ਼ਟੀ ਵਿੱਚ ਨਹੀਂ ਆਉਂਦੇ ਹਨ। ਸ੍ਰਿਸ਼ਟੀ ਵਿੱਚ ਮਨੁੱਖ, ਜ਼ਾਨਵਰ, ਖੇਤੀ - ਬਾੜੀ ਆਦਿ ਸਭ ਹੁੰਦਾ ਹੈ। ਮਨੁੱਖ ਦੇ ਲਈ ਸਭ ਕੁਝ ਚਾਹੀਦਾ ਹੈ ਨਾ। ਸ਼ਾਸਤਰਾਂ ਵਿੱਚ ਪ੍ਰਲੱਯ ਦਾ ਵ੍ਰਿਤਾਂਤ ਵੀ ਰਾਂਗ ਹੈ। ਪ੍ਰਲੱਯ ਹੁੰਦੀ ਹੀ ਨਹੀਂ। ਇਹ ਸ੍ਰਿਸ਼ਟੀ ਦਾ ਚੱਕਰ ਫ਼ਿਰਦਾ ਹੀ ਰਹਿੰਦਾ ਹੈ। ਬੱਚਿਆਂ ਨੂੰ ਆਦਿ ਤੋਂ ਅੰਤ ਤੱਕ ਖ਼ਿਆਲ ਵਿੱਚ ਰੱਖਣਾ ਹੈ। ਮਨੁੱਖਾਂ ਨੂੰ ਤਾਂ ਅਨੇਕ ਪ੍ਰਕਾਰ ਦੇ ਚਿੱਤਰ ਯਾਦ ਆਉਂਦੇ ਹਨ। ਮੇਲੇ ਮਲਖੜ੍ਹੇ ਯਾਦ ਆਉਂਦੇ ਹਨ। ਉਹ ਸਾਰੇ ਹਨ ਹੱਦ ਦੇ, ਤੁਹਾਡੀ ਹੈ ਬੇਹੱਦ ਦੀ ਯਾਦ, ਬੇਹੱਦ ਦੀ ਖੁਸ਼ੀ, ਬੇਹੱਦ ਦਾ ਧਨ। ਬੇਹੱਦ ਦਾ ਬਾਪ ਹੈ ਨਾ। ਹੱਦ ਦੇ ਬਾਪ ਤੋਂ ਸਭ ਹੱਦ ਦਾ ਮਿਲਦਾ ਹੈ। ਬੇਹੱਦ ਦੇ ਬਾਪ ਤੋਂ ਬੇਹੱਦ ਦਾ ਸੁੱਖ ਮਿਲਦਾ ਹੈ। ਸੁਖ ਹੁੰਦਾ ਹੀ ਹੈ ਧਨ ਨਾਲ। ਧਨ ਤਾਂ ਉੱਥੇ ਅਪਾਰ ਹੈ। ਸਭ ਕੁਝ ਸਤੋਪ੍ਰਧਾਨ ਹੈ ਉੱਥੇ। ਤੁਹਾਡੀ ਬੁੱਧੀ ਵਿੱਚ ਹੈ, ਅਸੀਂ ਸਤੋਪ੍ਰਧਾਨ ਸੀ ਫਿਰ ਬਣਨਾ ਹੈ। ਇਹ ਵੀ ਤੁਸੀਂ ਹੁਣ ਜਾਣਦੇ ਹੋ। ਤੁਹਾਡੇ ਵਿੱਚ ਵੀ ਨੰਬਰਵਾਰ ਹਨ - ਸਵੀਟ, ਸਵੀਟਰ, ਸਵੀਟੇਸਟ ਹਨ ਨਾ। ਬਾਬਾ ਨਾਲੋਂ ਵੀ ਸਵੀਟ ਹੋਣ ਵਾਲੇ ਹਨ। ਉਹ ਹੀ ਉੱਚ ਪਦਵੀ ਪਾਉਣਗੇ। ਸਵੀਟੇਸਟ ਉਹ ਹਨ ਜੋ ਹੋਰਾਂ ਦਾ ਕਲਿਆਣ ਕਰਦੇ ਹਨ। ਬਾਪ ਵੀ ਸਵੀਟੇਸਟ ਹੈ ਨਾ, ਤਾਂ ਤੇ ਸਭ ਉਨ੍ਹਾਂ ਨੂੰ ਯਾਦ ਕਰਦੇ ਹਨ। ਕੋਈ ਸ਼ਹਿਦ ਜਾਂ ਚੀਨੀ ਨੂੰ ਹੀ ਸਵੀਟੇਸਟ ਨਹੀਂ ਕਿਹਾ ਜਾਂਦਾ। ਇਹ ਮਨੁੱਖ ਦੀ ਚਲਨ ਨੂੰ ਕਿਹਾ ਜਾਂਦਾ ਹੈ। ਕਹਿੰਦੇ ਹਨ ਨਾ ਇਹ ਸਵੀਟ ਚਾਈਲਡ ( ਮਿੱਠਾ ਬੱਚਾ ) ਹੈ। ਸਤਿਯੁਗ ਵਿੱਚ ਕੋਈ ਵੀ ਸ਼ੈਤਾਨੀ ਗੱਲ ਨਹੀਂ ਹੁੰਦੀ। ਇੰਨਾਂ ਉੱਚ ਪਦਵੀ ਜੋ ਪਾਉਂਦੇ ਹਨ, ਜਰੂਰ ਇੱਥੇ ਪੁਰਸ਼ਾਰਥ ਕੀਤਾ ਹੈ।

ਤੁਸੀਂ ਹੁਣ ਨਵੀਂ ਦੁਨੀਆਂ ਨੂੰ ਜਾਣਦੇ ਹੋ। ਤੁਹਾਡੇ ਲਈ ਤਾਂ ਜਿਵੇਂ ਕੱਲ ਨਵੀਂ ਦੁਨੀਆਂ ਸੁਖਧਾਮ ਹੋਵੇਗੀ। ਮਨੁੱਖਾਂ ਨੂੰ ਤੇ ਪਤਾ ਹੀ ਨਹੀ ਹੈ - ਸ਼ਾਂਤੀ ਕਦੋਂ ਸੀ ਕਹਿੰਦੇ ਹਨ ਵਿਸ਼ਵ ਵਿੱਚ ਸ਼ਾਂਤੀ ਹੋਵੇ। ਤੁਸੀਂ ਬੱਚੇ ਜਾਣਦੇ ਹੋ - ਵਿਸ਼ਵ ਵਿੱਚ ਸ਼ਾਂਤੀ ਸੀ ਜੋ ਹੁਣ ਫਿਰ ਸਥਾਪਨ ਕਰ ਰਹੇ ਹੋ। ਹੁਣ ਇਹ ਸਭ ਨੂੰ ਸਮਝਾਈਏ ਕਿਵੇਂ? ਇਵੇਂ - ਇਵੇਂ ਦੀਆਂ ਪੁਆਇੰਟਸ ਕੱਢਣੀਆਂ ਚਾਹੀਦੀਆਂ ਹਨ, ਜਿਸ ਦੀ ਬਹੁਤ ਚਾਹੁਣਾ ਹੈ ਮਨੁੱਖਾਂ ਨੂੰ। ਵਿਸ਼ਵ ਵਿੱਚ ਸ਼ਾਂਤੀ ਹੋਵੇ, ਇਸਦੇ ਲਈ ਰੜੀ ਮਾਰਦੇ ਰਹਿੰਦੇ ਹਨ ਕਿਉਂਕਿ ਅਸ਼ਾਂਤੀ ਬਹੁਤ ਹੈ। ਇਹ ਲਕਸ਼ਮੀ - ਨਾਰਾਇਣ ਦਾ ਚਿੱਤਰ ਸਾਹਮਣੇ ਦੇਣਾ ਹੈ। ਇਨਾਂ ਦਾ ਜਦੋਂ ਰਾਜ ਸੀ ਤਾਂ ਵਿਸ਼ਵ ਵਿੱਚ ਸ਼ਾਂਤੀ ਸੀ, ਉਸਨੂੰ ਹੀ ਹੈਵਿਨ ਡੀ.ਟੀ. ਵਰਲਡ ਕਹਿੰਦੇ ਹਨ। ਉੱਥੇ ਵਿਸ਼ਵ ਵਿੱਚ ਸ਼ਾਂਤੀ ਸੀ। ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲਾਂ ਦੀਆਂ ਗੱਲਾਂ ਹਨ ਹੋਰ ਕੋਈ ਨਹੀਂ ਜਾਣਦੇ। ਇਹ ਹੈ ਮੁੱਖ ਗੱਲ। ਸਭ ਆਤਮਾਵਾਂ ਮਿਲ ਕੇ ਕਹਿੰਦੀਆਂ ਹਨ ਵਿਸ਼ਵ ਵਿੱਚ ਸ਼ਾਂਤੀ ਕਿਵੇਂ ਹੋਵੇ? ਸਾਰੀਆਂ ਆਤਮਾਵਾਂ ਪੁਕਾਰਦੀਆਂ ਹਨ, ਤੁਸੀਂ ਇੱਥੇ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਰਨ ਦਾ ਪੁਰਸ਼ਾਰਥ ਕਰ ਰਹੇ ਹੋ। ਜੋ ਵਿਸ਼ਵ ਵਿੱਚ ਸ਼ਾਂਤੀ ਚਾਹੁੰਦੇ ਹਨ ਉਨ੍ਹਾਂਨੂੰ ਤੁਸੀਂ ਸੁਣਾਓ ਕਿ ਭਾਰਤ ਵਿੱਚ ਹੀ ਸ਼ਾਂਤੀ ਸੀ। ਜਦੋਂ ਭਾਰਤ ਸਵਰਗ ਸੀ ਤਾਂ ਸ਼ਾਂਤੀ ਸੀ, ਹੁਣ ਨਰਕ ਹੈ। ਨਰਕ ( ਕਲਯੁਗ ) ਵਿੱਚ ਅਸ਼ਾਂਤੀ ਹੈ ਕਿਉਂਕਿ ਧਰਮ ਅਨੇਕ ਹਨ, ਮਾਇਆ ਦਾ ਰਾਜ ਹੈ। ਭਗਤੀ ਦਾ ਵੀ ਪਾਮਪ ਹੈ। ਦਿਨ ਪ੍ਰਤੀਦਿਨ ਵ੍ਰਿਧੀ ਹੁੰਦੀ ਜਾਂਦੀ ਹੈ। ਮਨੁੱਖ ਵੀ ਮੇਲੇ ਮਲਖੜੇ ਆਦਿ ਤੇ ਜਾਂਦੇ ਹਨ, ਸਮਝਦੇ ਹਨ ਜ਼ਰੂਰ ਕੁਝ ਸੱਚ ਹੋਵੇਗਾ। ਹੁਣ ਤੁਸੀਂ ਸਮਝਦੇ ਹੋ ਉਨਾਂ ਨਾਲ ਕੋਈ ਪਾਵਨ ਨਹੀਂ ਬਣ ਸਕਦੇ ਹਨ। ਪਾਵਨ ਬਣਨ ਦਾ ਰਾਹ ਮਨੁੱਖ ਕੋਈ ਦੱਸ ਨਹੀਂ ਸਕਦਾ। ਪਤਿਤ - ਪਾਵਨ ਇੱਕ ਹੀ ਬਾਪ ਹੈ। ਦੁਨੀਆਂ ਇੱਕ ਹੀ ਹੈ, ਸਿਰਫ਼ ਨਵੀਂ ਦੁਨੀਆ ਤੇ ਪੁਰਾਣੀ ਦੁਨੀਆਂ ਕਿਹਾ ਜਾਂਦਾ ਹੈ। ਨਵੀਂ ਦੁਨੀਆਂ ਵਿੱਚ ਨਵਾਂ ਭਾਰਤ, ਨਵੀਂ ਦਿੱਲੀ ਕਹਿੰਦੇ ਹਨ। ਨਵੀਂ ਹੋਣੀ ਹੈ, ਜਿਸ ਵਿੱਚ ਫਿਰ ਨਵਾਂ ਰਾਜ ਹੋਵੇਗਾ। ਇੱਥੇ ਪੁਰਾਣੀ ਦੁਨੀਆਂ ਵਿੱਚ ਪੁਰਾਣਾ ਰਾਜ ਹੈ। ਪੁਰਾਣੀ ਅਤੇ ਨਵੀਂ ਦੁਨੀਆਂ ਕਿਸਨੂੰ ਕਿਹਾ ਜਾਂਦਾ ਹੈ, ਇਹ ਵੀ ਤੁਸੀਂ ਜਾਣਦੇ ਹੋ। ਭਗਤੀ ਦਾ ਕਿਨ੍ਹਾਂ ਵੱਡਾ ਪ੍ਰਸਤਾਵ ਹੈ। ਇਸਨੂੰ ਕਿਹਾ ਜਾਂਦਾ ਹੈ ਅਗਿਆਨ। ਗਿਆਨ ਸਾਗਰ ਇੱਕ ਬਾਪ ਹੈ। ਬਾਪ ਤੁਹਾਨੂੰ ਇਵੇਂ ਨਹੀਂ ਕਹਿੰਦੇ ਕਿ ਰਾਮ - ਰਾਮ ਕਹੋ ਜਾਂ ਕੁਝ ਕਰੋ। ਨਹੀਂ, ਬੱਚਿਆਂ ਨੂੰ ਸਮਝਾਇਆ ਜਾਂਦਾ ਹੈ। ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਕਿਵੇਂ ਰਪੀਟ ਹੁੰਦੀ ਹੈ। ਇਹ ਐਜੂਕੇਸ਼ਨ ਤੁਸੀਂ ਪੜ੍ਹ ਰਹੇ ਹੋ। ਇਸ ਦਾ ਨਾਮ ਹੀ ਹੈ ਰੂਹਾਨੀ ਐਜੂਕੇਸ਼ਨ। ਸਪ੍ਰੀਚੂਅਲ ਨਾਲੇਜ਼। ਇਸ ਦਾ ਅਰਥ ਵੀ ਕੋਈ ਨਹੀਂ ਜਾਣਦੇ। ਗਿਆਨ ਸਾਗਰ ਤੇ ਇੱਕ ਹੀ ਬਾਪ ਨੂੰ ਕਿਹਾ ਜਾਂਦਾ ਹੈ। ਉਹ ਹੈ ਸਪ੍ਰੀਚੂਅਲ ਨਾਲੇਜਫੁਲ ਫਾਦਰ। ਬਾਪ ਰੂਹਾਂ ਨਾਲ ਗੱਲ ਕਰਦੇ ਹਨ। ਤੁਸੀਂ ਬੱਚੇ ਸਮਝਦੇ ਹੋ ਰੂਹਾਨੀ ਬਾਪ ਪੜ੍ਹਾਉਂਦੇ ਹਨ। ਇਹ ਹੈ ਸਪ੍ਰੀਚੂਅਲ ਨਾਲੇਜ਼। ਰੂਹਾਨੀ ਨਾਲੇਜ਼ ਨੂੰ ਹੀ ਸਪ੍ਰੀਚੂਅਲ ਨਾਲੇਜ਼ ਕਿਹਾ ਜਾਂਦਾ ਹੈ।

ਤੁਸੀਂ ਬੱਚੇ ਜਾਣਦੇ ਹੋ ਪਰਮਪਿਤਾ ਪਰਮਾਤਮਾ ਬਿੰਦੀ ਹੈ, ਉਹ ਸਾਨੂੰ ਪੜ੍ਹਾਉਂਦੇ ਹਨ। ਅਸੀਂ ਆਤਮਾਵਾਂ ਪੜ੍ਹ ਰਹੇ ਹਾਂ। ਇਹ ਭੁੱਲਣਾ ਨਹੀਂ ਚਾਹੀਦਾ। ਸਾਨੂੰ ਆਤਮਾ ਨੂੰ ਜੋ ਨਾਲੇਜ ਮਿਲਦੀ ਹੈ, ਫਿਰ ਅਸੀਂ ਦੂਜਿਆਂ ਆਤਮਾਵਾਂ ਨੂੰ ਦਿੰਦੇ ਹਾਂ। ਇਹ ਯਾਦ ਉਦੋਂ ਠਹਿਰੇਗੀ ਜਦੋਂ ਆਪਣੇ ਨੂੰ ਆਤਮਾ ਸਮਝ ਬਾਪ ਦੀ ਯਾਦ ਵਿੱਚ ਰਹੋਗੇ। ਯਾਦ ਵਿੱਚ ਬਹੁਤ ਕੱਚੇ ਹਨ, ਝੱਟ ਦੇਹ - ਅਭਿਮਾਨ ਆ ਜਾਂਦਾ ਹੈ। ਦੇਹੀ - ਅਭਿਮਾਨੀ ਬਣਨ ਦੀ ਪ੍ਰੈਕਟਿਸ ਕਰਨੀ ਹੈ। ਅਸੀਂ ਆਤਮਾ ਇਨ੍ਹਾਂ ਨੂੰ ਸੌਦਾ ਦਿੰਦੇ ਹਾਂ। ਅਸੀਂ ਆਤਮਾ ਦਾ ਵਪਾਰ ਕਰਦੇ ਹਾਂ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨ ਵਿੱਚ ਹੀ ਫ਼ਾਇਦਾ ਹੈ। ਆਤਮਾ ਨੂੰ ਗਿਆਨ ਹੈ ਅਸੀਂ ਯਾਤ੍ਰਾ ਤੇ ਹਾਂ। ਕਰਮ ਤੇ ਕਰਨਾ ਹੀ ਹੈ। ਬੱਚਿਆਂ ਆਦਿ ਨੂੰ ਵੀ ਸੰਭਾਲਣਾ ਹੈ। ਧੰਧਾ ਧੋਰੀ ਵੀ ਕਰਨਾ ਹੈ। ਧੰਦੇ ਆਦਿ ਵਿੱਚ ਯਾਦ ਰਹੇ ਅਸੀਂ ਆਤਮਾ ਹਾਂ, ਇਹ ਬਹੁਤ ਮੁਸ਼ਕਿਲ ਹੈ। ਬਾਪ ਕਹਿੰਦੇ ਹਨ ਕੋਈ ਵੀ ਉਲਟਾ ਕੰਮ ਕਦੀ ਨਹੀਂ ਕਰਨਾ। ਸਭਤੋਂ ਵੱਡਾ ਪਾਪ ਹੈ ਵਿਕਾਰ ਦਾ। ਉਹ ਹੀ ਬਹੁਤ ਤੰਗ ਕਰਨ ਵਾਲਾ ਹੈ। ਹੁਣ ਤੁਸੀਂ ਬੱਚੇ ਪਾਵਨ ਬਣਨ ਦੀ ਪ੍ਰਤਿਗਿਆ ਕਰਦੇ ਹੋ। ਉਸਦਾ ਹੀ ਯਾਦਗਰ ਇਹ ਰਾਖੀ ਬੰਧਨ ਹੈ। ਪਹਿਲੋਂ ਤਾਂ ਕੋਈ ਪਾਈ - ਪੈਸੇ ਦੀ ਰਾਖੀ ਮਿਲਦੀ ਸੀ। ਬ੍ਰਾਹਮਣ ਲੋਕੀ ਜਾਕੇ ਰਾਖੀ ਬੰਨਦੇ ਸਨ। ਅੱਜਕਲ ਤਾਂ ਰਾਖੀ ਵੀ ਕਿੰਨੀ ਫੈਸ਼ਨੇਬਲ ਬਣਾਉਂਦੇ ਹਨ। ਅਸਲ ਵਿੱਚ ਹੈ ਹੁਣ ਦੀ ਗੱਲ। ਤੁਸੀ ਬਾਪ ਨਾਲ ਪ੍ਰਤਿਗਿਆ ਕਰਦੇ ਹੋ - ਅਸੀਂ ਕਦੇ ਵਿਕਾਰ ਵਿੱਚ ਨਹੀਂ ਜਾਵਾਂਗੇ। ਤੁਹਾਡੇ ਤੋਂ ਵਿਸ਼ਵ ਦਾ ਮਾਲਿਕ ਬਣਨ ਦਾ ਵਰਸਾ ਲਵਾਂਗੇ। ਬਾਪ ਕਹਿਣਗੇ 63 ਜਨਮ ਤੇ ਵਿਸ਼ੇ ਵੈਤਰਨੀ ਨਦੀ ਵਿੱਚ ਗੋਤੇ ਖਾਏ ਹੁਣ ਤੁਹਾਨੂੰ ਕਸ਼ੀਰਸਾਗਰ ਵਿੱਚ ਲੈ ਜਾਂਦਾ ਹਾਂ। ਸਾਗਰ ਕੋਈ ਹੈ ਨਹੀਂ। ਭੇਂਟ ( ਤੁਲਨਾ ) ਵਿੱਚ ਕਿਹਾ ਜਾਂਦਾ ਹੈ। ਤੁਹਾਨੂੰ ਸ਼ਿਵਾਲੇ ਵਿੱਚ ਲੈ ਜਾਂਦਾ ਹਾਂ। ਉੱਥੇ ਅਥਾਹ ਸੁਖ ਹੈ। ਹੁਣ ਇਹ ਅੰਤਿਮ ਜਨਮ ਹੈ, ਹੇ ਆਤਮਾਓ ਪਵਿੱਤਰ ਬਣੋ। ਕੀ ਬਾਪ ਦਾ ਕਹਿਣਾ ਨਹੀਂ ਮਨੋਗੇ। ਈਸ਼ਵਰ ਤੁਹਾਡਾ ਬਾਪ ਕਹਿੰਦੇ ਹਨ ਮਿੱਠੇ ਬੱਚੇ ਵਿਕਾਰ ਵਿੱਚ ਨਹੀਂ ਜਾਵੋ। ਜਨਮ - ਜਨਮਾਂਤ੍ਰ ਦੇ ਪਾਪ ਸਿਰ ਤੇ ਹਨ, ਉਹ ਮੈਨੂੰ ਯਾਦ ਕਰਨ ਨਾਲ ਹੀ ਭਸਮ ਹੋਣਗੇ। ਕਲਪ ਪਹਿਲੋਂ ਵੀ ਤੁਹਾਨੂੰ ਸਿੱਖਿਆ ਦਿੱਤੀ ਸੀ। ਬਾਪ ਗਾਰੰਟੀ ਉਦੋਂ ਕਰਦੇ ਹਨ ਜਦੋਂ ਤੁਸੀਂ ਇਹ ਗਾਰੰਟੀ ਕਰਦੇ ਹੋ ਕਿ ਬਾਬਾ ਅਸੀਂ ਤੁਹਾਨੂੰ ਯਾਦ ਕਰਦੇ ਰਹਾਂਗੇ। ਇਨਾਂ ਯਾਦ ਕਰਦੇ ਰਹੋ ਜੋ ਸ਼ਰੀਰ ਦਾ ਭਾਣ ਨਾ ਰਹੇ। ਸੰਨਿਆਸੀਆਂ ਵਿੱਚ ਵੀ ਕਈ- ਕਈ ਤਿੱਖੇ ਬਹੁਤ ਪੱਕੇ ਬ੍ਰਹਮ ਗਿਆਨੀ ਹੁੰਦੇ ਹਨ, ਉਹ ਵੀ ਇਵੇਂ ਬੈਠੇ - ਬੈਠੇ ਸ਼ਰੀਰ ਛੱਡਦੇ ਹਨ। ਇੱਥੇ ਤੁਹਾਨੂੰ ਬਾਪ ਸਮਝਾਉਂਦੇ ਹਨ, ਪਾਵਨ ਬਣਕੇ ਜਾਣਾ ਹੈ। ਉਹ ਤੇ ਆਪਣੀ ਮਤ ਤੇ ਚਲਦੇ ਹਨ। ਇਵੇਂ ਨਹੀਂ ਕਿ ਉਹ ਸ਼ਰੀਰ ਛੱਡਕੇ ਮੁਕਤੀ - ਜੀਵਨਮੁਕਤੀ ਵਿੱਚ ਜਾਂਦੇ ਹਨ। ਨਹੀਂ। ਆਉਂਦੇ ਫਿਰ ਵੀ ਇੱਥੇ ਹੀ ਹਨ ਪ੍ਰੰਤੂ ਉਨ੍ਹਾਂ ਦੇ ਫਾਲੋਵਰਸ ਸਮਝਦੇ ਹਨ ਕਿ ਉਹ ਨਿਰਵਾਣ ਗਿਆ। ਬਾਪ ਸਮਝਾਉਂਦੇ ਹਨ - ਇੱਕ ਵੀ ਵਾਪਿਸ ਜਾ ਨਹੀਂ ਸਕਦਾ, ਕ਼ਾਇਦਾ ਹੀ ਨਹੀਂ। ਝਾੜ ਵ੍ਰਿਧੀ ਨੂੰ ਜਰੂਰ ਪਾਉਣਾ ਹੈ।

ਹੁਣ ਤੁਸੀਂ ਸੰਗਮਯੁਗ ਤੇ ਬੈਠੇ ਹੋ, ਅਤੇ ਸਭ ਮਨੁੱਖ ਹਨ ਕਲਯੁਗ ਵਿੱਚ। ਤੁਸੀਂ ਦੈਵੀ ਸੰਪਰਦਾਇ ਬਣ ਰਹੇ ਹੋ। ਜੋ ਤੁਹਾਡੇ ਧਰਮ ਦੇ ਹੋਣਗੇ ਉਹ ਆਉਂਦੇ ਜਾਣਗੇ। ਦੇਵੀ - ਦੇਵਤਿਆਂ ਦਾ ਵੀ ਉੱਥੇ ਸਿਜਰਾ ਹੈ ਨਾ। ਇੱਥੇ ਬਦਲੀ ਹੋਕੇ ਹੋਰਾਂ ਧਰਮਾਂ ਵਿੱਚ ਕਨਵਰਟ ਹੋ ਗਏ ਹਨ, ਫਿਰ ਨਿਕਲ ਆਉਣਗੇ। ਨਹੀਂ ਤੇ ਉੱਥੇ ਜਗ੍ਹਾ ਕੌਣ ਭਰਣਗੇ। ਜਰੂਰ ਉਹ ਆਪਣੀ ਜਗ੍ਹਾ ਭਰਨ ਫਿਰ ਆ ਜਾਣਗੇ। ਇਹ ਬਹੁਤ ਮਹੀਨ ਗੱਲਾਂ ਹਨ। ਬਹੁਤ ਚੰਗੇ - ਚੰਗੇ ਵੀ ਆਉਣਗੇ ਜੋ ਦੂਜਿਆਂ ਧਰਮਾਂ ਵਿੱਚ ਕਨਵਰਟ ਹੋ ਗਏ ਹਨ ਤਾਂ ਫਿਰ ਆਪਣੀ ਜਗ੍ਹਾ ਤੇ ਆ ਜਾਣਗੇ। ਤੁਹਾਡੇ ਕੋਲ ਮੁਸਲਮਾਨ ਆਦਿ ਵੀ ਆਉਂਦੇ ਹਨ ਨਾ। ਬੜੀ ਖ਼ਬਰਦਾਰੀ ਰੱਖਣੀ ਪੈਂਦੀ ਹੈ, ਝੱਟ ਜਾਂਚ ਕਰਣਗੇ, ਇੱਥੇ ਦੂਜੇ ਧਰਮਾਂ ਵਾਲੇ ਕਿਵੇਂ ਜਾਂਦੇ ਹਨ? ਐਮਰਜੰਸੀ ਵਿੱਚ ਤਾਂ ਬਹੁਤਿਆਂ ਨੂੰ ਫੜ੍ਹਦੇ ਹਨ ਫਿਰ ਪੈਸੇ ਮਿਲਣ ਤੇ ਛੱਡ ਵੀ ਦਿੰਦੇ ਹਨ। ਜੋ ਕਲਪ ਪਹਿਲਾ ਹੋਇਆ ਹੈ, ਤੁਸੀਂ ਹੁਣ ਦੇਖ ਰਹੇ ਹੋ। ਕਲਪ ਅੱਗੇ ਵੀ ਇਦਾਂ ਹੀ ਹੋਇਆ ਸੀ। ਤੁਸੀਂ ਹੁਣ ਮਨੁੱਖ ਤੋਂ ਦੇਵਤਾ ਉੱਤਮ ਪੁਰਖ ਬਣਦੇ ਹੋ। ਇਹ ਹੈ ਸਰਵੋਤਮ ਬ੍ਰਾਹਮਣਾ ਦਾ ਕੁਲ। ਇਸ ਸਮੇਂ ਬਾਪ ਤੇ ਬੱਚੇ ਰੂਹਾਨੀ ਸੇਵਾ ਤੇ ਹਨ। ਕੋਈ ਗਰੀਬ ਨੂੰ ਧਨਵਾਨ ਬਣਾਉਣਾ - ਇਹ ਰੂਹਾਨੀ ਸੇਵਾ ਹੈ। ਬਾਪ ਕਲਿਆਣ ਕਰਦੇ ਹਨ ਤੇ ਬੱਚਿਆਂ ਨੂੰ ਵੀ ਮਦਦ ਕਰਨੀ ਚਾਹੀਦੀ ਹੈ। ਜੋ ਬਹੁਤਿਆਂ ਨੂੰ ਰਸਤਾ ਦਸਦੇ ਹਨ ਉਹ ਬਹੁਤ ਉੱਚ ਚੜ੍ਹ ਜਾਂਦੇ ਹਨ। ਤੁਹਾਨੂੰ ਬੱਚਿਆਂ ਨੂੰ ਪੁਰਸ਼ਾਰਥ ਕਾਰਨਾ ਹੈ ਪਰ ਚਿੰਤਾ ਨਹੀਂ, ਕਿਉਕਿ ਤੁਹਾਡੀ ਰਿਸਪਾਂਸੀਬਲਿਟੀ ਬਾਪ ਦੇ ਉੱਪਰ ਹੈ। ਪੁਰਸ਼ਾਰਥ ਜ਼ੋਰ ਨਾਲ ਕਰਾਇਆ ਜਾਂਦਾ ਹੈ ਫਿਰ ਜੋ ਫਲ ਨਿਕਲਦਾ ਹੈ, ਸਮਝਿਆ ਜਾਂਦਾ ਹੈ ਕਲਪ ਪਹਿਲਾ ਮਿਸਲ। ਬਾਪ ਬੱਚਿਆਂ ਨੂੰ ਕਹਿੰਦੇ ਹਨ - ਬੱਚੇ, ਫਿਕਰ ਨਾ ਕਰੋ। ਸੇਵਾ ਵਿੱਚ ਮਿਹਨਤ ਕਰੋ। ਨਹੀ ਬਣਦੇ ਤਾਂ ਕੀ ਕਰਨਗੇ! ਇਸ ਕੁਲ ਦਾ ਨਹੀਂ ਹੋਵੇਗਾ ਤਾਂ ਤੁਸੀਂ ਭਾਵੇਂ ਕਿੰਨਾ ਵੀ ਮੱਥਾ ਮਾਰੋ, ਕੋਈ ਘੱਟ ਤੁਹਾਡਾ ਮੱਥਾ ਖਪਾਉਣਗੇ, ਕੋਈ ਜ਼ਿਆਦਾ। ਬਾਬਾ ਕਹਿੰਦੇ ਹਨ ਜਦੋ ਦੁੱਖ ਬਹੁਤਾ ਆਉਂਦਾ ਜਾਵੇਗਾ ਤੇ ਫਿਰ ਆਉਣਗੇ। ਤੁਹਾਡਾ ਵਿਅਰ੍ਥ ਕੁਝ ਨਹੀਂ ਜਾਵੇਗਾ। ਤੁਹਾਡਾ ਕੰਮ ਹੈ ਰਾਈਟ ਦੱਸਣਾ। ਸ਼ਿਵਬਾਬਾ ਕਹਿੰਦੇ ਹਨ ਕੀ ਮੈਨੂੰ ਯਾਦ ਕਰੋ ਤੇ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਇਸ ਤਰ੍ਹਾਂ ਬਹੁਤ ਕਹਿੰਦੇ ਹਨ ਭਗਵਾਨ ਜਰੂਰ ਹੈ। ਮਹਾਭਾਰਤ ਲੜ੍ਹਾਈ ਦੇ ਸਮੇਂ ਭਗਵਾਨ ਸੀ। ਸਿਰਫ ਕਿਹੜਾ ਭਗਵਾਨ ਸੀ ਇਸ ਵਿੱਚ ਮੂੰਝ ਗਏ ਹਨ। ਕ੍ਰਿਸ਼ਨ ਤਾਂ ਹੋ ਨਾ ਸਕੇ। ਕ੍ਰਿਸ਼ਨ ਉਸੀ ਤਰ੍ਹਾਂ ਦੇ ਫ਼ੀਚਰ ਨਾਲ ਫਿਰ ਸਤਯੁਗ ਵਿੱਚ ਹੋਵੇਗਾ। ਹਰ ਜਨਮ ਵਿੱਚ ਫੀਚਰ ਬਦਲਦੇ ਜਾਂਦੇ ਹਨ । ਸ੍ਰਿਸ਼ਟੀ ਹੁਣ ਬਦਲਦੀ ਜਾਂਦੀ ਹੈ। ਪੁਰਾਣੇ ਨੂੰ ਨਵਾਂ ਭਗਵਾਨ ਕਿਵੇਂ ਬਣਾਉਦੇ ਹਨ, ਉਹ ਕੋਈ ਵੀ ਨਹੀਂ ਜਾਣਦੇ। ਤੁਹਾਡਾ ਆਖਿਰ ਨਾਮ ਨਿਕਲੇਗਾ। ਸਥਾਪਨਾ ਹੋ ਰਹੀ ਹੈ ਫਿਰ ਇਹ ਰਾਜ ਕਰਾਂਗੇ, ਵਿਨਾਸ਼ ਵੀ ਹੋਵੇਗਾ। ਇਕ ਪਾਸੇ ਨਵੀਂ ਦੁਨੀਆਂ, ਇਕ ਪਾਸੇ ਪੁਰਾਣੀ ਦੁਨੀਆਂ - ਇਹ ਚਿੱਤਰ ਬੜਾ ਚੰਗਾ ਹੈ। ਕਹਿੰਦੇ ਵੀ ਹਨ ਬ੍ਰਹਮਾ ਦੁਆਰਾ ਸਥਾਪਨਾ, ਸ਼ੰਕਰ ਦੁਆਰਾ ਵਿਨਾਸ਼... ਪ੍ਰੰਤੂ ਸਮਝਦੇ ਕੁਝ ਨਹੀਂ। ਮੁੱਖ ਚਿੱਤਰ ਹੈ ਤ੍ਰਿਮੂਰਤੀ ਦਾ। ਉੱਚ ਤੋਂ ਉੱਚ ਹੈ ਸ਼ਿਵਬਾਬਾ। ਤੁਸੀਂ ਜਾਣਦੇ ਹੋ - ਸ਼ਿਵਬਾਬਾ ਬ੍ਰਹਮਾ ਦੁਆਰਾ ਸਾਨੂੰ ਯਾਦ ਦੀ ਯਾਤਰਾ ਸਿਖਾ ਰਹੇ ਹਨ। ਬਾਬਾ ਨੂੰ ਯਾਦ ਕਰੋ, ਯੋਗ ਅੱਖਰ ਡਿਫਿਕਲਟ ਲਗਦਾ ਹੈ। ਯਾਦ ਆਖਰ ਬਹੁਤ ਸੌਖਾ ਹੈ। ਬਾਬਾ ਅੱਖਰ ਬਹੁਤ ਲਵਲੀ ਹੈ। ਤੁਹਾਨੂੰ ਖੁਦ ਹੀ ਲੱਜਾ ਆਏਗੀ - ਅਸੀਂ ਆਤਮਾਵਾਂ ਬਾਪ ਨੂੰ ਯਾਦ ਨਹੀਂ ਕਰ ਸਕਦੀਆਂ ਹਾਂ, ਜਿਨ੍ਹਾਂ ਤੋਂ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ! ਆਪੇਹੀ ਲਜਾ ਆਏਗੀ। ਬਾਪ ਵੀ ਕਹਿਣਗੇ ਤੁਸੀਂ ਤਾਂ ਬੇਸਮਝ ਹੋ, ਬਾਪ ਨੂੰ ਯਾਦ ਨਹੀਂ ਕਰ ਸਕਦੇ ਹੋ ਤਾਂ ਵਰਸਾ ਕਿਵੇਂ ਪਾਓਗੇ! ਵਿਕਰਮ ਵਿਨਾਸ਼ ਕਿਵੇਂ ਹੋਣਗੇ! ਤੁਸੀਂ ਆਤਮਾ ਹੋ ਮੈਂ ਤੁਹਾਡਾ ਪਰਮ ਪਿਤਾ ਅਵਿਨਾਸੀ ਹਾਂ ਨਾ! ਤੁਸੀਂ ਚਾਹੁੰਦੇ ਹੋ ਅਸੀਂ ਪਾਵਨ ਬਣ ਸੁਖਧਾਮ ਵਿੱਚ ਜਾਈਏ ਤਾਂ ਸ੍ਰੀਮਤ ਤੇ ਚੱਲੋ। ਮੈਨੂੰ ਬਾਪ ਨੂੰ ਯਾਦ ਕਰੋ ਤੇ ਵਿਕਰਮ ਵਿਨਾਸ਼ ਹੋਣਗੇ। ਯਾਦ ਨਹੀਂ ਕਰੋਗੇ ਤਾਂ ਵਿਕਰਮ ਵਿਨਾਸ਼ ਕਿਵੇਂ ਹੋਣਗੇ! ਅੱਛਾ !

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਹਰ ਤਰ੍ਹਾਂ ਨਾਲ ਪੁਰਸ਼ਾਰਥ ਕਰਨਾ ਹੈ, ਫ਼ਿਕਰ (ਚਿੰਤਾ ) ਨਹੀਂ ਕਿਉਂਕਿ ਸਾਡਾ ਰਿਸਪਾਂਸੀਬਲ ਖ਼ੁਦ ਬਾਪ ਹੈ। ਸਾਡਾ ਕੁਝ ਵੀ ਵਿਅਰਥ ਨਹੀਂ ਜਾ ਸਕਦਾ ।

2. ਬਾਪ ਸਮਾਨ ਬਹੁਤ - ਬਹੁਤ ਸਵੀਟ ਬਨਣਾ ਹੈ। ਅਨੇਕਾਂ ਦਾ ਕਲਿਆਣ ਕਰਨਾ ਹੈ। ਇਸ ਜਨਮ ਵਿੱਚ ਪਵਿੱਤਰ ਜਰੂਰ ਬਣਨਾ ਹੈ। ਧੰਧਾ ਆਦਿ ਕਰਦੇ ਅਭਿਆਸ ਕਰਨਾ ਹੈ ਕਿ ਮੈਂ ਆਤਮਾ ਹਾਂ।

ਵਰਦਾਨ:-
ਪ੍ਰਵ੍ਰਤੀ ਦੇ ਵਿਸਤਾਰ ਵਿਚ ਰਹਿੰਦੇ ਫਰਿਸ਼ਤੇ ਪਨ ਦਾ ਸਾਖਸ਼ਾਤਕਾਰ ਕਰਾਉਣ ਵਾਲੇ ਸਾਖਸ਼ਾਤਕਾਰ ਮੂਰਤ ਭਵ।

ਪ੍ਰਵ੍ਰਤੀ ਦਾ ਵਿਸਤਾਰ ਹੁੰਦੇ ਹੋਏ ਵੀ ਵਿਸਤਾਰ ਨੂੰ ਸਮੇਟਣ ਅਤੇ ਉਪਰਾਮ ਰਹਿਣ ਦਾ ਅਭਿਆਸ ਕਰੋ। ਹੁਣੇ - ਹੁਣੇ ਸਥੂਲ ਕੰਮ ਕਰ ਰਹੇ ਹੋ, ਹੁਣੇ - ਹੁਣੇ ਅਸ਼ਰਿਰੀ ਹੋ ਗਏ - ਇਹ ਅਭਿਆਸ ਫਰਿਸ਼ਤੇ ਪਨ ਦਾ ਸਾਖਸ਼ਾਤਕਾਰ ਕਰਵਾਏਗਾ। ਉੱਚੀ ਸਥਿਤੀ ਵਿਚ ਰਹਿਣ ਨਾਲ ਛੋਟੀਆਂ - ਛੋਟੀਆਂ ਗੱਲਾਂ ਵਿਅਕਤ ਭਾਵ ਦੀਆਂ ਅਨੁਭਵ ਹੋਣਗੀਆਂ। ਉੱਚਾ ਜਾਣ ਨਾਲ ਨੀਚਪਨ ਆਪੇ ਹੀ ਛੁੱਟ ਜਾਵੇਗਾ। ਮੇਹਨਤ ਤੋਂ ਬਚ ਜਾਵੋਗੇ। ਸਮੇਂ ਵੀ ਬਚੇਗਾ, ਸੇਵਾ ਵੀ ਫਾਸਟ ਹੋਵੇਗੀ। ਬੁੱਧੀ ਇਤਨੀ ਵਿਸ਼ਾਲ ਹੋ ਜਾਵੇਗੀ ਜੋ ਇੱਕ ਸਮੇਂ ਤੇ ਕਈ ਕੰਮ ਕਰ ਸਕਦੀ ਹੈ।

ਸਲੋਗਨ:-
ਖੁਸ਼ੀ ਨੂੰ ਕਾਇਮ ਰੱਖਣ ਲਈ ਆਤਮਾ ਰੂਪੀ ਦੀਪਕ ਵਿਚ ਗਿਆਨ ਦਾ ਘਿਓ ਰੋਜ਼ ਪਾਉਂਦੇ ਰਹੋ।

ਅਵਿਅਕਤ ਇਸ਼ਾਰੇ :- ਸਹਿਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ।

ਬੱਚਿਆਂ ਨਾਲ ਬਾਪ ਦਾ ਪਿਆਰ ਹੈ ਇਸਲਈ ਸਦਾ ਕਹਿੰਦੇ ਹਨ ਬੱਚੇ ਜੋ ਹੋ, ਜਿਵੇਂ ਹੋ - ਮੇਰੇ ਹੋ। ਇਵੇਂ ਤੁਸੀਂ ਵੀ ਸਦਾ ਪਿਆਰ ਦੇ ਵਿਚ ਲਵਲੀਨ ਰਹੋ, ਦਿਲ ਤੋਂ ਕਹੋ ਬਾਬਾ ਜੋ ਹੋ ਉਹ ਸਭ ਤੁਸੀਂ ਹੀ ਹੋ। ਕਦੇ ਅਸਤ ਦੇ ਰਾਜ ਦੇ ਪ੍ਰਭਾਵ ਵਿਚ ਨਹੀਂ ਆਓ। ਸ੍ਰੇਸ਼ਠ ਭਾਗ ਦੀ ਲਕੀਰ ਖਿੱਚਣ ਦਾ ਕਲਮ ਬਾਪ ਨੇ ਤੁਸੀਂ ਬੱਚਿਆਂ ਡੇ ਹੱਥ ਵਿਚ ਦਿੱਤੀ ਹੈ, ਤੁਸੀਂ ਜਿਨਾਂ ਚਾਹੋ ਉਨਾਂ ਭਾਗ ਬਣਾ ਸਕਦੇ ਹੋ।

ਵਿਸ਼ੇਸ਼ ਸੂਚਨਾ :- ਬਾਬਾ ਦੀ ਸ਼੍ਰੀਮਤ ਅਨੁਸਾਰ, ਮੁਰਲੀ ਸਿਰਫ ਬਾਬਾ ਦੇ ਬੱਚਿਆਂ ਦੇ ਲਈ ਹੈ, ਨਾ ਕਿ ਉਨ੍ਹਾਂ ਆਤਮਾਵਾਂ ਦੇ ਲਈ ਜਿਨ੍ਹਾਂ ਨੇ ਰਾਜਯੋਗ ਦਾ ਕੋਰਸ ਵੀ ਨਹੀਂ ਕੀਤਾ ਹੈ। ਇਸਲਈ ਸਾਰੇ ਨਿਮਿਤ ਟੀਚਰਜ਼ ਅਤੇ ਭਾਈ ਭੈਣਾਂ ਨੂੰ ਵਿਨਰਮ ਨਿਵੇਦਨ ਹੈ ਕਿ ਸਾਕਾਰ ਮੁਰਲੀ ਦੀ ਆਡੀਓ ਜਾਂ ਵੀਡਿਓ ਨੂੰ ਯੂ ਟਿਉਬ, ਫੇਸਬੁੱਕ, ਇੰਸਟਾਗ੍ਰਾਮ ਜਾਂ ਕਿਸੇ ਵੀ ਵਟਸਐਪ ਗਰੁੱਪ ਤੇ ਪੋਸਟ ਨਾ ਕਰਨ।