06.09.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਹਾਡੀ ਇਹ ਪੜ੍ਹਾਈ ਸੋਰਸ ਆਫ ਇਨਕਮ ਹੈ, ਇਸ ਪੜ੍ਹਾਈ ਨਾਲ 21 ਜਨਮਾਂ ਦੇ ਲਈ ਕਮਾਈ ਦਾ ਪ੍ਰਬੰਧ ਹੋ ਜਾਂਦਾ ਹੈ ”

ਪ੍ਰਸ਼ਨ:-
ਮੁਕਤੀਧਾਮ ਵਿੱਚ ਜਾਣਾ ਕਮਾਈ ਹੈ ਜਾਂ ਘਾਟਾ?

ਉੱਤਰ:-
ਭਗਤਾਂ ਦੇ ਲਈ ਇਹ ਵੀ ਕਮਾਈ ਹੈ ਕਿਉਂਕਿ ਅੱਧਾਕਲਪ ਤੋਂ ਸ਼ਾਂਤੀ - ਸ਼ਾਂਤੀ ਮੰਗਦੇ ਆਏ ਹਨ। ਬਹੁਤ ਮਿਹਨਤ ਦੇ ਬਾਦ ਵੀ ਸ਼ਾਂਤੀ ਨਹੀਂ ਮਿਲੀ। ਹੁਣ ਬਾਪ ਦੁਆਰਾ ਸ਼ਾਂਤੀ ਮਿਲਦੀ ਹੈ ਮਤਲਬ ਮੁਕਤੀਧਾਮ ਵਿੱਚ ਜਾਂਦੇ ਹਾਂ ਤਾਂ ਇਹ ਵੀ ਅੱਧਾਕਲਪ ਦੀ ਮਿਹਨਤ ਦਾ ਫ਼ਲ ਹੋਇਆ ਇਸ ਲਈ ਇਸ ਨੂੰ ਵੀ ਕਮਾਈ ਕਹਾਂਗੇ ਘਾਟਾ ਨਹੀਂ। ਤੁਸੀਂ ਬੱਚੇ ਤੇ ਜੀਵਨਮੁਕਤੀ ਵਿੱਚ ਜਾਣ ਦਾ ਪੁਰਸ਼ਾਰਥ ਕਰਦੇ ਹੋ। ਤੁਹਾਡੀ ਬੁੱਧੀ ਵਿੱਚ ਹਾਲੇ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਨੱਚ ਰਹੀ ਹੈ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੂੰ ਰੂਹਾਨੀ ਬਾਪ ਨੇ ਇਹ ਤਾਂ ਸਮਝਾਇਆ ਹੈ ਕਿ ਰੂਹ ਹੀ ਸਭ ਕੁਝ ਸਮਝਦੀ ਹੈ। ਇਸ ਵਕ਼ਤ ਤੁਹਾਨੂੰ ਬੱਚਿਆਂ ਨੂੰ ਰੂਹਾਨੀ ਦੁਨੀਆਂ ਵਿੱਚ ਬਾਪ ਲੈ ਜਾਂਦੇ ਹਨ। ਉਨ੍ਹਾਂਨੂੰ ਕਿਹਾ ਜਾਂਦਾ ਹੈ ਰੂਹਾਨੀ ਦੈਵੀ ਦੁਨੀਆਂ, ਇਸ ਨੂੰ ਕਿਹਾ ਜਾਂਦਾ ਹੈ ਜਿਸਮਾਨੀ ਦੁਨੀਆਂ, ਮਨੁੱਖਾਂ ਦੀ ਦੁਨੀਆਂ। ਬੱਚੇ ਸਮਝਦੇ ਹਨ ਦੈਵੀ ਦੁਨੀਆਂ ਸੀ, ਉਹ ਦੈਵੀ ਮਨੁੱਖਾਂ ਦੀ ਪਵਿੱਤਰ ਦੁਨੀਆਂ ਸੀ। ਹੁਣ ਮਨੁੱਖ ਅਪਵਿੱਤਰ ਹਨ ਇਸ ਲਈ ਉਨ੍ਹਾਂ ਦੇਵਤਿਆਂ ਦਾ ਗਾਇਨ ਪੂਜਨ ਕਰਦੇ ਹਨ। ਇਹ ਸਮ੍ਰਿਤੀ ਹੈ ਕਿ ਬਰੋਬਰ ਪਹਿਲਾਂ ਝਾੜ ਵਿੱਚ ਇੱਕ ਹੀ ਧਰਮ ਹੋਵੇਗਾ। ਵਿਰਾਟ ਰੂਪ ਵਿੱਚ ਇਸ ਝਾੜ ਤੇ ਵੀ ਸਮਝਾਉਂਣਾ ਹੈ। ਇਸ ਝਾੜ ਦਾ ਬੀਜਰੂਪ ਉਪਰ ਵਿੱਚ ਹੈ। ਝਾੜ ਦਾ ਬੀਜ ਹੈ ਬਾਪ, ਫੇਰ ਜਿਵੇਂ ਦਾ ਬੀਜ ਉਵੇਂ ਦਾ ਫ਼ਲ ਮਤਲਬ ਪੱਤੇ ਨਿਕਲਦੇ ਹਨ। ਇਹ ਵੀ ਵੰਡਰ ਹੈ ਨਾ। ਕਿੰਨੀ ਛੋਟੀ ਚੀਜ ਕਿੰਨਾ ਫ਼ਲ ਦਿੰਦੀ ਹੈ। ਕਿੰਨਾ ਉਨ੍ਹਾਂ ਦਾ ਰੂਪ ਬਦਲਦਾ ਜਾਂਦਾ ਹੈ। ਇਸ ਮਨੁੱਖ ਸ੍ਰਿਸ਼ਟੀ ਰੂਪੀ ਝਾੜ ਨੂੰ ਕੋਈ ਨਹੀਂ ਜਾਣਦਾ। ਇਸਨੂੰ ਕਿਹਾ ਜਾਂਦਾ ਹੈ ਕਲਪ ਵ੍ਰਿਖ਼, ਇਸ ਦਾ ਬਸ ਗੀਤਾ ਵਿੱਚ ਹੀ ਵਰਨਣ ਹੈ। ਸਭ ਜਾਣਦੇ ਹਨ ਗੀਤਾ ਹੀ ਨੰਬਰਵਨ ਧਰਮ ਦਾ ਸ਼ਾਸਤਰ ਹੈ। ਸ਼ਾਸਤਰ ਵੀ ਨੰਬਰਵਾਰ ਤਾਂ ਹੁੰਦੇ ਹਨ ਨਾ। ਕਿਵੇਂ ਨੰਬਰਵਾਰ ਧਰਮਾਂ ਦੀ ਸਥਾਪਨਾ ਹੁੰਦੀ ਹੈ, ਇਹ ਵੀ ਸਿਰ੍ਫ ਤੁਸੀਂ ਹੀ ਸਮਝਦੇ ਹੋ, ਹੋਰ ਕਿਸੇ ਵਿੱਚ ਵੀ ਇਹ ਗਿਆਨ ਹੁੰਦਾ ਨਹੀਂ। ਤੁਹਾਡੀ ਬੁੱਧੀ ਵਿੱਚ ਹੈ ਪਹਿਲਾਂ - ਪਹਿਲਾਂ ਕਿਸ ਧਰਮ ਦਾ ਝਾੜ ਹੁੰਦਾ ਹੈ ਫੇਰ ਉਸ ਵਿੱਚ ਹੋਰ ਧਰਮਾਂ ਦੀ ਵ੍ਰਿਧੀ ਕਿਵ਼ੇਂ ਹੁੰਦੀ ਹੈ। ਇਸ ਨੂੰ ਕਿਹਾ ਜਾਂਦਾ ਹੈ ਵਿਰਾਟ ਨਾਟਕ। ਬੱਚਿਆਂ ਦੀ ਬੁੱਧੀ ਵਿੱਚ ਸਾਰਾ ਝਾੜ ਹੈ। ਝਾੜ ਦੀ ਉਤਪੱਤੀ ਕਿਵੇਂ ਹੁੰਦੀ ਹੈ ਮੁੱਖ ਗੱਲ ਹੈ ਇਹ। ਦੇਵੀ - ਦੇਵਤਿਆਂ ਦਾ ਝਾੜ ਹਾਲੇ ਨਹੀਂ ਹੈ। ਹੋਰ ਸਭ ਟਾਲ - ਟਾਲਿਆਂ ਖੜ੍ਹੀਆਂ ਹਨ। ਬਾਕੀ ਆਦਿ - ਸਨਾਤਨ ਦੇਵੀ - ਦੇਵਤਾ ਧਰਮ ਦਾ ਫਾਊਂਡੇਸ਼ਨ ਹੈ ਨਹੀਂ। ਇਹ ਵੀ ਗਾਇਨ ਹੈ - ਇੱਕ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਦੇ ਹਨ, ਬਾਕੀ ਹੋਰ ਸਭ ਧਰਮ ਵਿਨਾਸ਼ ਹੋ ਜਾਂਦੇ ਹਨ। ਹੁਣ ਤੁਸੀਂ ਜਾਣਦੇ ਹੋ ਕਿੰਨਾਂ ਛੋਟਾ ਜਿਹਾ ਦੈਵੀ ਝਾੜ ਹੋਵੇਗਾ। ਫੇਰ ਹੋਰ ਸਭ ਇਨੇ ਧਰਮ ਹੋਣਗੇ ਹੀ ਨਹੀਂ। ਝਾੜ ਪਹਿਲਾਂ ਛੋਟਾ ਹੁੰਦਾ ਹੈ ਫੇਰ ਵੱਡਾ ਹੁੰਦਾ ਜਾਂਦਾ ਹੈ। ਵਧਦੇ - ਵਧਦੇ ਹੁਣ ਕਿੰਨਾ ਵੱਡਾ ਹੋ ਗਿਆ ਹੈ। ਹੁਣ ਇਸ ਦੀ ਉੱਮਰ ਪੂਰੀ ਹੁੰਦੀ ਹੈ, ਇਸ ਨਾਲ ਬਨੈਨ ( ਬੜ੍ਹ) ਟ੍ਰੀ ਦਾ ਮਿਸਾਲ ਬਹੁਤ ਵਧੀਆ ਸਮਝਾਉਂਦੇ ਹਨ। ਇਹ ਵੀ ਗੀਤਾ ਦਾ ਗਿਆਨ ਹੈ ਜੋ ਬਾਪ ਤੁਹਾਨੂੰ ਸਾਹਮਣੇ ਬੈਠ ਕੇ ਸਮਝਾਉਂਦੇ ਹਨ, ਜਿਸ ਨਾਲ ਤੁਸੀਂ ਰਾਜਾਵਾਂ ਦੇ ਰਾਜੇ ਬਣਦੇ ਹੋ। ਫੇਰ ਭਗਤੀ ਮਾਰਗ ਵਿੱਚ ਇਹ ਗੀਤਾ ਸ਼ਾਸਤਰ ਆਦਿ ਬਣਨਗੇ। ਇਹ ਅਨਾਦਿ ਡਰਾਮਾ ਬਣਿਆ ਹੋਇਆ ਹੈ। ਫੇਰ ਵੀ ਇੰਵੇਂ ਹੀ ਹੋਵੇਗਾ। ਫੇਰ ਜੋ - ਜੋ ਧਰਮ ਸਥਾਪਨ ਹੋਣਗੇ ਉਨ੍ਹਾਂ ਦਾ ਆਪਣਾ ਸ਼ਾਸਤਰ ਹੋਵੇਗਾ। ਸਿੱਖ ਧਰਮ ਦਾ ਆਪਣਾ ਸ਼ਾਸਤਰ, ਕ੍ਰਿਸ਼ਚਨ ਅਤੇ ਬੋਧੀਆਂ ਦਾ ਆਪਣਾ ਸ਼ਾਸਤਰ ਹੋਵੇਗਾ। ਹੁਣ ਤੁਹਾਡੀ ਬੁੱਧੀ ਵਿੱਚ ਸਾਰੇ ਵਿਸ਼ਵ ਦੀ ਹਿਸਟ੍ਰੀ- ਜੋਗ੍ਰਾਫੀ ਨੱਚ ਰਹੀ ਹੈ। ਬੁੱਧੀ ਗਿਆਨ ਡਾਂਸ ਕਰ ਰਹੀ ਹੈ। ਤੁਸੀਂ ਸਾਰੇ ਝਾੜ ਨੂੰ ਜਾਣ ਗਏ ਹੋ। ਕਿਵੇਂ - ਕਿਵੇਂ ਧਰਮ ਆਉਂਦੇ ਹਨ, ਕਿਵੇਂ ਵ੍ਰਿਧੀ ਨੂੰ ਪਾਉਂਦੇ ਹਨ। ਫੇਰ ਆਪਣਾ ਇੱਕ ਧਰਮ ਸਥਾਪਨ ਹੁੰਦਾ ਹੈ, ਬਾਕੀ ਖ਼ਲਾਸ ਹੋ ਜਾਂਦੇ ਹਨ। ਗਾਉਂਦੇ ਹਨ ਨਾ - ਗਿਆਨ ਸੂਰਜ ਪ੍ਰਗਟਿਆ… ਹਾਲੇ ਬਿਲਕੁਲ ਹਨ੍ਹੇਰਾ ਹੈ ਨਾ। ਕਿੰਨੇ ਢੇਰ ਮਨੁੱਖ ਹਨ, ਫੇਰ ਇੰਨੇ ਸਭ ਹੋਣਗੇ ਹੀ ਨਹੀਂ। ਇਨ੍ਹਾਂ ਲਕਸ਼ਮੀ - ਨਰਾਇਣ ਦੇ ਰਾਜ ਵਿੱਚ ਇਹ ਨਹੀਂ ਸਨ। ਫੇਰ ਇੱਕ ਧਰਮ ਸਥਾਪਨ ਹੋਣਾ ਹੀ ਹੈ। ਇਹ ਨਾਲੇਜ ਬਾਪ ਹੀ ਆਕੇ ਸੁਣਾਉਂਦੇ ਹਨ। ਤੁਸੀਂ ਬੱਚੇ ਕਮਾਈ ਦੇ ਲਈ ਕਿੰਨੀ ਨਾਲੇਜ ਆਕੇ ਪੜ੍ਹਦੇ ਹੋ। ਬਾਪ ਟੀਚਰ ਬਣਕੇ ਆਉਂਦੇ ਹਨ ਤਾਂ ਅੱਧਾਕਲਪ ਤੁਹਾਡੀ ਕਮਾਈ ਦਾ ਪ੍ਰਬੰਧ ਹੋ ਜਾਂਦਾ ਹੈ। ਤੁਸੀਂ ਬਹੁਤ ਧਨਵਾਨ ਬਣ ਜਾਂਦੇ ਹੋ। ਤੁਸੀਂ ਜਾਣਦੇ ਹੋ ਹਾਲੇ ਅਸੀਂ ਪੜ੍ਹ ਰਹੇ ਹਾਂ। ਇਹ ਹੈ ਅਵਿਨਾਸ਼ੀ ਗਿਆਨ ਰਤਨਾਂ ਦੀ ਪੜ੍ਹਾਈ। ਭਗਤੀ ਨੂੰ ਅਵਿਨਾਸ਼ੀ ਗਿਆਨ ਰਤਨ ਨਹੀ ਕਹਾਂਗੇ। ਭਗਤੀ ਵਿੱਚ ਮਨੁੱਖ ਜੋ ਕੁਝ ਵੀ ਪੜ੍ਹਦੇ ਹਨ ਉਸ ਨਾਲ ਘਾਟਾ ਹੀ ਹੁੰਦਾ ਹੈ। ਰਤਨ ਨਹੀਂ ਬਣਦੇ। ਗਿਆਨ ਰਤਨਾਂ ਦਾ ਸਾਗਰ ਇੱਕ ਬਾਪ ਨੂੰ ਹੀ ਕਿਹਾ ਜਾਂਦਾ ਹੈ। ਬਾਕੀ ਉਹ ਹੈ ਭਗਤੀ। ਉਸ ਵਿੱਚ ਕੋਈ ਵੀ ਏਮ ਅਬਜੈਕਟ ਹੈ ਨਹੀਂ। ਕਮਾਈ ਹੈ ਨਹੀਂ। ਕਮਾਈ ਦੇ ਲਈ ਤਾਂ ਸਕੂਲ ਵਿੱਚ ਪੜ੍ਹਦੇ ਹਾਂ। ਫੇਰ ਭਗਤੀ ਕਰਨ ਦੇ ਲਈ ਗੁਰੂ ਦੇ ਕੋਲ ਜਾਂਦੇ ਹਨ। ਕੋਈ ਜਵਾਨੀ ਵਿੱਚ ਗੁਰੂ ਕਰਦੇ ਹਨ, ਕੋਈ ਬੁੜਾਪੇ ਵਿੱਚ ਕਰਦੇ ਹਨ। ਕੋਈ ਛੋਟੇਪਨ ਵਿੱਚ ਹੀ ਸੰਨਿਆਸ ਲੈ ਲੈਂਦੇ ਹਨ। ਕੁੰਭ ਦੇ ਮੇਲੇ ਤੇ ਕਿੰਨੇ ਢੇਰ ਆਉਂਦੇ ਹਨ। ਸਤਿਯੁਗ ਵਿੱਚ ਤੇ ਇਹ ਕੁਝ ਵੀ ਨਹੀਂ ਹੋਵੇਗਾ। ਤੁਹਾਡੀ ਬੱਚਿਆਂ ਦੀ ਯਾਦ ਵਿੱਚ ਸਾਰੀਆਂ ਗੱਲਾਂ ਆ ਗਈਆਂ ਹਨ। ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਤੁਸੀਂ ਜਾਣ ਗਏ ਹੋ। ਉਨ੍ਹਾਂਨੇ ਤੇ ਕਲਪ ਦੀ ਉੱਮਰ ਹੀ ਵੱਡੀ ਕਰ ਦਿੱਤੀ ਹੈ। ਈਸ਼ਵਰ ਸਰਵਵਿਆਪੀ ਕਹਿ ਦਿੱਤਾ ਹੈ। ਗਿਆਨ ਦਾ ਪਤਾ ਨਹੀਂ ਹੈ। ਬਾਪ ਆਕੇ ਅਗਿਆਨ ਨੀਂਦ ਤੋਂ ਸੁਜਾਗ ਕਰਦੇ ਹਨ। ਹੁਣ ਤੁਹਾਂਨੂੰ ਗਿਆਨ ਦੀ ਧਾਰਨਾ ਹੁੰਦੀ ਜਾਂਦੀ ਹੈ। ਬੈਟਰੀ ਭਰਦੀ ਜਾਂਦੀ ਹੈ। ਗਿਆਨ ਨਾਲ ਹੈ ਕਮਾਈ, ਭਗਤੀ ਨਾਲ ਹੈ ਘਾਟਾ। ਟਾਈਮ ਤੇ ਜਦੋਂ ਘਾਟੇ ਦਾ ਸਮਾਂ ਪੂਰਾ ਹੁੰਦਾ ਹੈ ਤਾਂ ਫੇਰ ਬਾਪ ਕਮਾਈ ਕਰਵਾਉਣ ਆਉਂਦੇ ਹਨ। ਮੁਕਤੀ ਵਿੱਚ ਜਾਣਾ - ਉਹ ਵੀ ਕਮਾਈ ਹੈ। ਸ਼ਾਂਤੀ ਤਾਂ ਸਭ ਮੰਗਦੇ ਰਹਿੰਦੇ ਹਨ। ਸ਼ਾਂਤੀ ਦੇਵਾ ਕਹਿਣ ਨਾਲ ਬੁੱਧੀ ਬਾਪ ਵਲ ਚਲੀ ਜਾਂਦੀ ਹੈ। ਕਹਿੰਦੇ ਹਨ - ਵਿਸ਼ਵ ਵਿੱਚ ਸ਼ਾਂਤੀ ਹੋਵੇ, ਪਰੰਤੂ ਉਹ ਕਿਵੇਂ ਹੋਵੇਗੀ - ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਸ਼ਾਂਤੀਧਾਮ, ਸੁੱਖਧਾਮ ਵੱਖ ਹੁੰਦੇ ਹਨ - ਇਹ ਵੀ ਨਹੀਂ ਜਾਣਦੇ ਹਨ। ਜੋ ਪਹਿਲਾ ਨੰਬਰ ਹੈ, ਉਨ੍ਹਾਂ ਨੂੰ ਵੀ ਕੁਝ ਪਤਾ ਨਹੀਂ ਸੀ। ਹੁਣ ਤੁਹਾਨੂੰ ਸਾਰੀ ਨਾਲੇਜ ਹੈ। ਤੁਸੀਂ ਜਾਣਦੇ ਹੋ ਅਸੀਂ ਇਸ ਕਰਮ - ਖੇਤਰ ਤੇ ਕਰਮ ਦਾ ਪਾਰ੍ਟ ਵਜਾਉਂਣ ਆਏ ਹਾਂ। ਕਿਥੋਂ ਆਏ ਹਾਂ? ਬ੍ਰਹਮਲੋਕ ਤੋਂ। ਨਿਰਾਕਾਰੀ ਦੁਨੀਆਂ ਤੋਂ ਆਏ ਹਾਂ ਇਸ ਸਾਕਾਰੀ ਦੁਨੀਆਂ ਵਿੱਚ ਪਾਰ੍ਟ ਵਜਾਉਣ। ਅਸੀਂ ਆਤਮਾਵਾਂ ਦੂਸਰੀ ਜਗ੍ਹਾ ਦੀਆਂ ਰਹਿਣ ਵਾਲੀਆਂ ਹਾਂ। ਇੱਥੇ ਇਹ 5 ਤੱਤਵਾਂ ਦਾ ਸ਼ਰੀਰ ਰਹਿੰਦਾ ਹੈ। ਸ਼ਰੀਰ ਹੈ ਤਾਂ ਅਸੀਂ ਬੋਲ ਸਕਦੇ ਹਾਂ। ਅਸੀਂ ਚੇਤੰਨ ਪਾਰ੍ਟਧਾਰੀ ਹਾਂ। ਹੁਣ ਤੁਸੀਂ ਇੰਵੇਂ ਨਹੀਂ ਕਹੋਗੇ ਕਿ ਇਸ ਡਰਾਮੇ ਦੇ ਆਦਿ - ਮੱਧ - ਅੰਤ ਨੂੰ ਅਸੀਂ ਨਹੀ ਜਾਣਦੇ। ਪਹਿਲਾਂ ਨਹੀਂ ਜਾਣਦੇ ਸੀ। ਆਪਣੇ ਬਾਪ ਨੂੰ, ਆਪਣੇ ਘਰ ਨੂੰ, ਆਪਣੇ ਰੂਪ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਸੀ। ਹੁਣ ਜਾਣਦੇ ਹਾਂ ਆਤਮਾ ਕਿਵੇਂ ਪਾਰ੍ਟ ਵਜਾਉਂਦੀ ਰਹਿੰਦੀ ਹੈ। ਸਮ੍ਰਿਤੀ ਆਈ ਹੈ। ਪਹਿਲਾਂ ਸਮ੍ਰਿਤੀ ਨਹੀਂ ਸੀ।

ਤੁਸੀਂ ਜਾਣਦੇ ਹੋ ਸੱਚਾ ਬਾਪ ਹੀ ਸੱਚ ਸੁਣਾਉਂਦੇ ਹਨ, ਜਿਸ ਨਾਲ ਅਸੀਂ ਸੱਚਖੰਡ ਦੇ ਮਾਲਿਕ ਬਣ ਜਾਂਦੇ ਹਾਂ। ਸੱਚ ਦੇ ਉਪਰ ਵੀ ਸੁਖਮਣੀ ਵਿੱਚ ਹੈ। ਸਤ ਕਿਹਾ ਜਾਂਦਾ ਹੈ ਸੱਚਖੰਡ ਨੂੰ। ਦੇਵਤੇ ਸਾਰੇ ਸੱਚ ਬੋਲਣ ਵਾਲੇ ਹੁੰਦੇ ਹਨ। ਸੱਚ ਸਿਖਾਉਣ ਵਾਲਾ ਹੈ ਬਾਪ ਉਨ੍ਹਾਂ ਦੀ ਮਹਿਮਾ ਵੇਖੋ ਕਿੰਨੀ ਹੈ। ਗਾਈ ਹੋਈ ਮਹਿਮਾ ਤੁਹਾਨੂੰ ਕੰਮ ਵਿੱਚ ਆਉਂਦੀ ਹੈ। ਸ਼ਿਵਬਾਬਾ ਦੀ ਮਹਿਮਾ ਕਰਦੇ ਹਨ। ਉਹ ਹੀ ਝਾੜ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹਨ। ਸੱਚ ਬਾਪ ਸੁਣਾਉਂਦੇ ਹਨ ਤਾਂ ਤੁਸੀਂ ਬੱਚੇ ਸੱਚੇ ਬਣ ਜਾਂਦੇ ਹੋ। ਸੱਚਖੰਡ ਵੀ ਬਣ ਜਾਂਦਾ ਹੈ। ਭਾਰਤ ਸੱਚਖੰਡ ਸੀ। ਨੰਬਰਵਨ ਉੱਚ ਤੋਂ ਉੱਚ ਤੀਰਥ ਵੀ ਇਹ ਹੈ ਕਿਉਂਕਿ ਸਭ ਦੀ ਸਦਗਤੀ ਕਰਨ ਵਾਲਾ ਬਾਪ ਭਾਰਤ ਵਿੱਚ ਹੀ ਆਉਂਦੇ ਹਨ। ਇੱਕ ਧਰਮ ਦੀ ਸਥਾਪਨਾ ਹੁੰਦੀ ਹੈ, ਬਾਕੀ ਸਭ ਦਾ ਵਿਨਾਸ਼ ਹੋ ਜਾਂਦਾ ਹੈ। ਬਾਪ ਨੇ ਸਮਝਾਇਆ ਹੈ - ਸੂਕਸ਼ਮ ਵਤਨ ਵਿੱਚ ਕੁਝ ਹੈ ਨਹੀਂ। ਇਹ ਸਭ ਸਾਕਸ਼ਤਕਾਰ ਹੁੰਦੇ ਹਨ। ਭਗਤੀ ਮਾਰਗ ਵਿੱਚ ਵੀ ਸਾਕਸ਼ਤਕਾਰ ਹੁੰਦਾ ਹੈ। ਸਾਕਸ਼ਤਕਾਰ ਨਹੀਂ ਹੁੰਦਾ ਤਾਂ ਇੰਨੇ ਮੰਦਿਰ ਆਦਿ ਕਿਵੇਂ ਬਣਦੇ! ਪੂਜਾ ਕਿਓੰ ਹੁੰਦੀ। ਸਾਕਸ਼ਤਕਾਰ ਕਰਦੇ ਹਨ ਮਹਿਸੂਸ ਕਰਦੇ ਹਨ ਇਹ ਚੇਤੰਨ ਸਨ। ਬਾਪ ਸਮਝਾਉਂਦੇ ਹਨ - ਭਗਤੀ ਮਾਰਗ ਵਿੱਚ ਜੋ ਕੁਝ ਮੰਦਿਰ ਆਦਿ ਬਣਦੇ ਹਨ, ਜੋ ਤੁਸੀਂ ਸੁਣਿਆ ਵੇਖਿਆ ਹੈ, ਉਹ ਸਭ ਰਪੀਟ ਹੋਵੇਗਾ। ਚੱਕਰ ਫਿਰਦਾ ਹੀ ਰਹਿੰਦਾ ਹੈ। ਗਿਆਨ ਅਤੇ ਭਗਤੀ ਦਾ ਖੇਡ ਬਣਿਆ ਹੋਇਆ ਹੈ। ਸਦਾ ਕਹਿੰਦੇ ਹਨ ਗਿਆਨ, ਭਗਤੀ, ਵੈਰਾਗ। ਪਰੰਤੂ ਡਿਟੇਲ ਕੁਝ ਨਹੀਂ ਜਾਣਦੇ। ਬਾਪ ਬੈਠ ਸਮਝਾਉਂਦੇ ਹਨ - ਗਿਆਨ ਹੈ ਦਿਨ, ਭਗਤੀ ਹੈ ਰਾਤ। ਵੈਰਾਗ ਹੈ ਰਾਤ ਦਾ। ਫੇਰ ਦਿਨ ਹੁੰਦਾ ਹੈ। ਭਗਤੀ ਵਿੱਚ ਹੈ ਦੁੱਖ ਇਸ ਲਈ ਉਸ ਦਾ ਵੈਰਾਗ। ਸੁੱਖ ਦਾ ਤੇ ਵੈਰਾਗ ਨਹੀਂ ਕਹਾਂਗੇ। ਸੰਨਿਆਸ ਆਦਿ ਵੀ ਦੁੱਖ ਦੇ ਕਾਰਨ ਲੈਂਦੇ ਹਨ। ਸਮਝਦੇ ਹਨ ਪਵਿੱਤਰਤਾ ਵਿਚ ਸੁੱਖ ਹੈ ਇਸ ਲਈ ਇਸਤ੍ਰੀ ਨੂੰ ਤਿਆਗ ਕੇ ਚਲੇ ਜਾਂਦੇ ਹਨ। ਅੱਜਕਲ ਤਾਂ ਧਨਵਾਨ ਵੀ ਬਣ ਗਏ ਹਨ ਕਿਉਂਕਿ ਸੰਪਤੀ ਬਿਨਾਂ ਤੇ ਸੁੱਖ ਮਿਲ ਨਾ ਸਕੇ। ਮਾਯਾ ਵਾਰ ਕਰ ਫੇਰ ਜੰਗਲ ਤੋੰ ਸ਼ਹਿਰ ਵਿੱਚ ਲੈ ਆਉਂਦੀ ਹੈ। ਵਿਵੇਕਾਨੰਦ ਅਤੇ ਰਾਮਕ੍ਰਿਸ਼ਨ ਵੀ ਦੋ ਵੱਡੇ ਸੰਨਿਆਸੀ ਹੋਕੇ ਗਏ ਹਨ। ਸੰਨਿਆਸ ਦੀ ਤਾਕਤ ਰਾਮਕ੍ਰਿਸ਼ਨ ਵਿੱਚ ਸੀ। ਬਾਕੀ ਭਗਤੀ ਦਾ ਸਮਝਾਉਣਾ ਕਰਨਾ ਵਿਵੇਕਾਨੰਦ ਦਾ ਸੀ। ਦੋਵਾਂ ਦੀਆਂ ਕਿਤਾਬਾਂ ਹਨ। ਕਿਤਾਬ ਜਦੋਂ ਲਿਖਦੇ ਹਨ ਤਾਂ ਇਕਾਗਰਚਿਤ ਹੋ ਬੈਠ ਲਿਖਦੇ ਹਨ। ਰਾਮਕ੍ਰਿਸ਼ਨ ਜਦੋਂ ਆਪਣੀ ਬਾਓਗ੍ਰਾਫ਼ੀ ਬੈਠ ਲਿਖਦੇ ਸਨ ਤਾਂ ਸ਼ਿਸ਼ਯ ਨੂੰ ਵੀ ਕਿਹਾ ਤੁਸੀਂ ਦੂਰ ਜਾਕੇ ਬੈਠੋ। ਸੀ ਬਹੁਤ ਤਿੱਖਾ ਕੜਾ ਸੰਨਿਆਸੀ, ਨਾਮ ਵੀ ਬਹੁਤ ਹੈ। ਬਾਪ ਇੰਵੇਂ ਨਹੀਂ ਕਹਿੰਦੇ ਕਿ ਇਸਤ੍ਰੀ ਨੂੰ ਮਾਂ ਕਹੋ। ਬਾਪ ਤਾਂ ਕਹਿੰਦੇ ਹਨ ਉਸ ਨੂੰ ਵੀ ਆਤਮਾ ਸਮਝੋ। ਆਤਮਾਵਾਂ ਤੇ ਸਾਰੀਆਂ ਭਰਾ - ਭਰਾ ਹਨ। ਸੰਨਿਆਸੀਆਂ ਦੀ ਗੱਲ ਵੱਖ ਹੈ, ਉਸਨੇ ਇਸਤਰੀ ਨੂੰ ਮਾਂ ਸਮਝਿਆ। ਮਾਂ ਦੀ ਬੈਠ ਵਡਿਆਈ ਕੀਤੀ ਹੈ। ਇਹ ਗਿਆਨ ਦਾ ਰਸਤਾ ਹੈ, ਵੈਰਾਗ ਦੀ ਗੱਲ ਵੱਖ ਹੈ। ਵੈਰਾਗ ਵਿੱਚ ਆਕੇ ਇਸਤ੍ਰੀ ਨੂੰ ਮਾਂ ਸਮਝਿਆ। ਮਾਤਾ ਅੱਖਰ ਵਿੱਚ ਕ੍ਰਿਮੀਨਲ ਆਈ ਨਹੀਂ ਹੋਵੇਗੀ। ਭੈਣ ਵਿੱਚ ਵੀ ਕ੍ਰਿਮੀਨਲ ਦ੍ਰਿਸ਼ਟੀ ਜਾ ਸਕਦੀ ਹੈ। ਮਾਤਾ ਵਿੱਚ ਕਦੇ ਖ਼ਰਾਬ ਖ਼ਿਆਲ ਨਹੀਂ ਜਾਣਗੇ। ਬਾਪ ਦੀ ਬੱਚੀ ਵਿੱਚ ਵੀ ਕ੍ਰਿਮੀਨਲ ਦ੍ਰਿਸ਼ਟੀ ਜਾ ਸਕਦੀ ਹੈ, ਮਾਂ ਵਿੱਚ ਕਦੇ ਨਹੀਂ ਜਾਵੇਗੀ। ਸੰਨਿਆਸੀ ਇਸਤ੍ਰੀ ਨੂੰ ਮਾਂ ਸਮਝਣ ਲੱਗਾ। ਉਨ੍ਹਾਂ ਦੇ ਲਈ ਇੰਵੇਂ ਨਹੀਂ ਕਹਿੰਦੇ ਕਿ ਦੁਨੀਆਂ ਕਿਵ਼ੇਂ ਚੱਲੇਗੀ, ਪੈਦਾਇਸ਼ ਕਿਵ਼ੇਂ ਹੋਵੇਗੀ? ਉਹ ਤਾਂ ਇੱਕ ਨੂੰ ਵੈਰਾਗ ਆਇਆ ਮਾਂ ਕਹਿ ਦਿੱਤਾ। ਉਨ੍ਹਾਂ ਦੀ ਮਹਿਮਾ ਵੇਖੋ ਕਿੰਨੀ ਹੈ। ਇੱਥੇ ਭਾਈ - ਭੈਣ ਕਹਿਣ ਨਾਲ ਵੀ ਬਹੁਤਿਆਂ ਦੀ ਦ੍ਰਿਸ਼ਟੀ ਜਾਂਦੀ ਹੈ ਇਸ ਲਈ ਬਾਬਾ ਕਹਿੰਦੇ ਹਨ - ਭਾਈ - ਭਾਈ ਸਮਝੋ। ਇਹ ਹੈ ਗਿਆਨ ਦੀ ਗੱਲ। ਉਹ ਹੈ ਇੱਕ ਦੀ ਗੱਲ, ਇਥੇ ਤਾਂ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਢੇਰ ਭਾਈ - ਭੈਣ ਹਨ ਨਾ। ਬਾਪ ਬੈਠ ਸਭ ਗੱਲਾਂ ਸਮਝਾਉਂਦੇ ਹਨ। ਇਹ ਵੀ ਤਾਂ ਸ਼ਾਸਤ੍ਰ ਆਦਿ ਪੜ੍ਹਿਆ ਹੋਇਆ ਹੈ। ਉਹ ਧਰਮ ਹੀ ਵੱਖ ਹੈ ਨ੍ਰਿਵ੍ਰਿਤੀ ਮਾਰਗ ਦਾ, ਸਿਰ੍ਫ ਪੁਰਸ਼ਾਂ ਦੇ ਲਈ ਹੈ। ਉਹ ਹੈ ਹੱਦ ਦਾ ਵੈਰਾਗ, ਤੁਹਾਂਨੂੰ ਤੇ ਸਾਰੀ ਬੇਹੱਦ ਦੀ ਦੁਨੀਆਂ ਨਾਲ ਵੈਰਾਗ ਹੈ। ਸੰਗਮ ਤੇ ਹੀ ਬਾਪ ਆਕੇ ਤੁਹਾਨੂੰ ਬੇਹੱਦ ਦੀਆਂ ਗੱਲਾਂ ਸਮਝਾਉਂਦੇ ਹਨ। ਹੁਣ ਇਸ ਪੁਰਾਣੀ ਦੁਨੀਆਂ ਨਾਲ ਵੈਰਾਗ ਕਰਨਾ ਹੈ। ਇਹ ਬਹੁਤ ਪਤਿਤ ਛੀ - ਛੀ ਦੁਨੀਆਂ ਹੈ। ਇੱਥੇ ਸ਼ਰੀਰ ਪਾਵਨ ਹੋ ਨਾ ਸਕੇ। ਆਤਮਾ ਨੂੰ ਨਵਾਂ ਸ਼ਰੀਰ ਸਤਿਯੁਗ ਵਿੱਚ ਹੀ ਮਿਲ ਸਕਦਾ ਹੈ। ਭਾਵੇਂ ਇੱਥੇ ਆਤਮਾ ਪਵਿੱਤਰ ਬਣਦੀ ਹੈ, ਪਰ ਸ਼ਰੀਰ ਫੇਰ ਵੀ ਅਪਵਿੱਤਰ ਰਹਿੰਦਾ ਹੈ, ਜਦੋਂ ਤੱਕ ਕਰਮਾਤੀਤ ਅਵਸਥਾ ਹੋਵੇ। ਸੋਨੇ ਵਿੱਚ ਖਾਦ ਪੈਂਦੀ ਹੈ ਤਾਂ ਜੇਵਰ ਵੀ ਖ਼ਾਦ ਵਾਲਾ ਬਣਦਾ ਹੈ। ਖਾਦ ਨਿਕਲ ਜਾਵੇ ਤਾਂ ਜੇਵਰ ਵੀ ਸੱਚਾ ਬਣੇਗਾ। ਇਨ੍ਹਾਂ ਲਕਸ਼ਮੀ - ਨਰਾਇਣ ਦੀਆਂ ਆਤਮਾ ਅਤੇ ਸ਼ਰੀਰ ਦੋਂਵੇਂ ਹੀ ਸਤੋਪ੍ਰਧਾਨ ਹਨ। ਤੁਹਾਡੀ ਆਤਮਾ ਅਤੇ ਸ਼ਰੀਰ ਦੋਂਵੇਂ ਹੀ ਤਮੋਪ੍ਰਧਾਨ ਕਾਲੇ ਹਨ। ਆਤਮਾ ਕਾਮ ਚਿਤਾ ਤੇ ਬੈਠ ਕਾਲੀ ਬਣ ਗਈ ਹੈ। ਬਾਪ ਕਹਿੰਦੇ ਹਨ ਫੇਰ ਮੈਂ ਆਕੇ ਸਾਂਵਰੇ ਤੋਂ ਗੌਰਾ ਬਣਾਉਂਦਾ ਹਾਂ। ਇਹ ਗਿਆਨ ਦੀ ਸਾਰੀ ਗੱਲ ਹੈ। ਬਾਕੀ ਪਾਣੀ ਆਦਿ ਦੀ ਗੱਲ ਨਹੀਂ। ਸਭ ਕਾਮ ਚਿਤਾ ਤੇ ਬੈਠ ਪਤਿਤ ਬਣ ਗਏ ਹਨ ਇਸ ਲਈ ਰਾਖੀ ਬੰਧਵਾਈ ਜਾਂਦੀ ਹੈ ਕਿ ਪਾਵਨ ਬਣਨ ਦੀ ਪ੍ਰਤਿਗਿਆ ਕਰੋ।

ਬਾਪ ਕਹਿੰਦੇ ਹਨ ਮੈਂ ਆਤਮਾਵਾਂ ਨਾਲ ਗੱਲ ਕਰਦਾ ਹਾਂ। ਮੈਂ ਆਤਮਾਵਾਂ ਦਾ ਬਾਪ ਹਾਂ ਜਿਸਨੂੰ ਤੁਸੀਂ ਯਾਦ ਕਰਦੇ ਆਏ ਹੋ - ਬਾਬਾ ਆਓ, ਸਾਨੂੰ ਸੁੱਖਧਾਮ ਵਿੱਚ ਲੈ ਚੱਲੋ। ਦੁੱਖ ਹਰੋ, ਕਲਯੁਗ ਵਿੱਚ ਹੁੰਦੇ ਹਨ ਅਪਾਰ ਦੁੱਖ। ਬਾਪ ਸਮਝਾਉਂਦੇ ਹਨ ਤੁਸੀਂ ਕਾਮ ਚਿਤਾ ਤੇ ਬੈਠ ਕਾਲੇ ਤਮੋਪ੍ਰਧਾਨ ਬਣ ਗਏ ਹੋ। ਹੁਣ ਮੈਂ ਆਇਆ ਹਾਂ - ਕਾਮ ਚਿਤਾ ਤੋਂ ਉਤਾਰ ਗਿਆਨ ਚਿਤਾ ਤੇ ਬਿਠਾਉਣ ਦੇ ਲਈ। ਹੁਣ ਪਵਿੱਤਰ ਬਣ ਸ੍ਵਰਗ ਵਿੱਚ ਜਾਣਾ ਹੈ। ਬਾਪ ਨੂੰ ਯਾਦ ਕਰਨਾ ਹੈ। ਬਾਪ ਕਸ਼ਿਸ਼ ਕਰਦੇ ਹਨ। ਬਾਬਾ ਦੇ ਕੋਲ ਯੁਗਲ਼ ਆਉਂਦੇ ਹਨ - ਇੱਕ ਨੂੰ ਕਸ਼ਿਸ਼ ਹੁੰਦੀ ਹੈ, ਦੂਸਰੇ ਨੂੰ ਨਹੀਂ ਹੁੰਦੀ। ਪੁਰਸ਼ ਨੇ ਫੱਟ ਤੋੰ ਕਹਿ ਦਿੱਤਾ - ਅਸੀਂ ਇਸ ਅੰਤਿਮ ਜਨਮ ਵਿੱਚ ਪਵਿੱਤਰ ਰਹਾਂਗੇ, ਕਾਮ ਚਿਤਾ ਤੇ ਨਹੀ ਚੜ੍ਹਾਂਗੇ। ਇੰਵੇਂ ਨਹੀਂ ਕਿ ਨਿਸ਼ਚੇ ਹੋ ਗਿਆ। ਨਿਸ਼ਚੇ ਜੇਕਰ ਹੁੰਦਾ ਤਾਂ ਬੇਹੱਦ ਬਾਪ ਨੂੰ ਚਿੱਠੀ ਲਿਖਦੇ, ਕੁਨੈਕਸ਼ਨ ਵਿੱਚ ਰਹਿੰਦੇ। ਸੁਣਿਆ ਹੈ ਪਵਿੱਤਰ ਰਹਿੰਦੇ ਹਨ, ਆਪਣੇ ਧੰਧੇ ਆਦਿ ਵਿੱਚ ਹੀ ਮਸਤ ਰਹਿੰਦੇ ਹਨ। ਬਾਪ ਦੀ ਯਾਦ ਹੀ ਕਿੱਥੇ ਹੈ। ਅਜਿਹੇ ਬਾਪ ਨੂੰ ਤਾਂ ਬਹੁਤ ਯਾਦ ਕਰਨਾ ਚਾਹੀਦਾ ਹੈ। ਇਸਤ੍ਰੀ - ਪੁਰਸ਼ ਦਾ ਆਪਸ ਵਿੱਚ ਕਿੰਨਾ ਪਿਆਰ ਹੁੰਦਾ ਹੈ, ਪਤੀ ਨੂੰ ਕਿੰਨਾ ਯਾਦ ਕਰਦੀ ਹੈ। ਬੇਹੱਦ ਦੇ ਬਾਪ ਨੂੰ ਤਾਂ ਸਭ ਤੋਂ ਜ਼ਿਆਦਾ ਯਾਦ ਕਰਨਾ ਚਾਹੀਦਾ ਹੈ। ਗਾਇਨ ਵੀ ਹੈ ਨਾ - ਪਿਆਰ ਕਰੋ ਭਾਵੇਂ ਠੁਕਰਾਓ, ਅਸੀਂ ਹੱਥ ਕਦੇ ਨਹੀਂ ਛੱਡਾਂਗੇ। ਇੰਵੇਂ ਨਹੀਂ, ਇੱਥੇ ਆਕੇ ਰਹਿਣਾ ਹੈ, ਉਹ ਤਾਂ ਫੇਰ ਸੰਨਿਆਸ ਹੋ ਗਿਆ। ਘਰਬਾਰ ਛੱਡ ਇੱਥੇ ਆਕੇ ਰਹੇ। ਤੁਹਾਨੂੰ ਤੇ ਕਿਹਾ ਜਾਂਦਾ ਹੈ, ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਪਵਿੱਤਰ ਰਹੋ। ਇਹ ਪਹਿਲਾਂ ਤਾਂ ਭੱਟੀ ਬਨਣੀ ਸੀ, ਜਿਸ ਨਾਲ ਇਤਨੇ ਤਿਆਰ ਹੋਕੇ ਨਿਕਲੇ, ਉਨ੍ਹਾਂ ਦਾ ਵੀ ਬੜਾ ਵਧੀਆ ਵ੍ਰਿਤਾਂਤ ਹੈ। ਜੋ ਬਾਪ ਦਾ ਬਣਕੇ ਅੰਦਰ (ਯੱਗ ਵਿੱਚ) ਰਹਿ ਕਰਕੇ ਰੂਹਾਨੀ ਸਰਵਿਸ ਨਹੀਂ ਕਰਦੇ ਉਹ ਜਾਕੇ ਦਾਸ - ਦਾਸੀਆਂ ਬਣਦੇ ਹਨ ਫੇਰ ਪਿਛਾੜੀ ਵਿੱਚ ਨੰਬਰਵਾਰ ਪੁਰਸ਼ਾਰਥ ਅਨੁਸਾਰ ਤਾਜ ਮਿਲ ਜਾਂਦਾ ਹੈ। ਉਨ੍ਹਾਂ ਦਾ ਵੀ ਘਰਾਣਾ ਹੁੰਦਾ ਹੈ, ਪ੍ਰਜਾ ਵਿੱਚ ਨਹੀਂ ਆ ਸਕਦੇ। ਕੋਈ ਬਾਹਰ ਦਾ ਆਕੇ ਅੰਦਰ ਵਾਲਾ ਨਹੀਂ ਬਣ ਸਕਦਾ। ਵਲਭਾਚਾਰੀ ਬਾਹਰ ਵਾਲਿਆਂ ਨੂੰ ਕਦੇ ਅੰਦਰ ਆਉਣ ਨਹੀਂ ਦਿੰਦੇ ਹਨ। ਇਹ ਸਭ ਸਮਝਣ ਦੀਆਂ ਗੱਲਾਂ ਹਨ। ਗਿਆਨ ਹੈ ਸੈਕਿੰਡ ਦਾ ਫੇਰ ਬਾਪ ਨੂੰ ਗਿਆਨ ਦਾ ਸਾਗਰ ਕਿਓੰ ਕਿਹਾ ਜਾਂਦਾ ਹੈ? ਸਮਝਾਉਂਦੇ ਹੀ ਰਹਿੰਦੇ ਹਨ ਫੇਰ ਪਿਛਾੜੀ ਤੱਕ ਸਮਝਾਉਂਦੇ ਹੀ ਰਹਿਣਗੇ। ਜਦੋਂ ਰਾਜਧਾਨੀ ਸਥਾਪਨ ਹੋ ਜਾਵੇਗੀ ਤੁਸੀਂ ਕਰਮਾਤੀਤ ਅਵਸਥਾ ਵਿੱਚ ਆ ਜਾਓਗੇ ਫੇਰ ਗਿਆਨ ਪੂਰਾ ਹੋ ਜਾਵੇਗਾ। ਹੈ ਸੈਕਿੰਡ ਦੀ ਗੱਲ। ਪ੍ਰੰਤੂ ਫੇਰ ਸਮਝਾਉਂਣਾ ਪੈਂਦਾ ਹੈ। ਹੱਦ ਦੇ ਬਾਪ ਤੋੰ ਹੱਦ ਦਾ ਵਰਸਾ, ਬੇਹੱਦ ਦਾ ਬਾਪ ਵਿਸ਼ਵ ਦਾ ਮਾਲਿਕ ਬਣਾ ਦਿੰਦੇ ਹਨ। ਤੁਸੀਂ ਸੁੱਖਧਾਮ ਵਿੱਚ ਜਾਵੋਗੇ ਤਾਂ ਬਾਕੀ ਸਭ ਸ਼ਾਂਤੀਧਾਮ ਵਿੱਚ ਚਲੇ ਜਾਣਗੇ। ਉੱਥੇ ਤਾਂ ਹੈ ਹੀ ਸੁੱਖ ਹੀ ਸੁੱਖ। ਇਹ ਤਾਂ ਖਾਤਰੀ ਹੈ, ਬਾਪ ਆਏ ਹਨ। ਅਸੀਂ ਨਵੀਂ ਦੁਨੀਆਂ ਦੇ ਮਾਲਿਕ ਬਣ ਰਹੇ ਹਾਂ - ਰਾਜਯੋਗ ਦੀ ਪੜ੍ਹਾਈ ਨਾਲ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਪਤਿਤ ਛੀ - ਛੀ ਦੁਨੀਆਂ ਨਾਲ ਬੇਹੱਦ ਦਾ ਵੈਰਾਗ ਰੱਖ ਆਤਮਾ ਨੂੰ ਪਾਵਨ ਬਣਾਉਣ ਦਾ ਪੂਰਾ - ਪੂਰਾ ਪੁਰਸ਼ਾਰਥ ਕਰਨਾ ਹੈ। ਇੱਕ ਬਾਪ ਦੀ ਹੀ ਕਸ਼ਿਸ਼ ਵਿੱਚ ਰਹਿਣਾ ਹੈ।

2. ਗਿਆਨ ਦੀ ਧਾਰਨਾ ਨਾਲ ਆਪਣੀ ਬੈਟਰੀ ਭਰਨੀ ਹੈ। ਗਿਆਨ ਰਤਨਾ ਨਾਲ ਆਪਣੇ ਨੂੰ ਧਨਵਾਨ ਬਣਾਉਣਾ ਹੈ। ਹੁਣ ਕਮਾਈ ਦਾ ਸਮਾਂ ਹੈ ਇਸ ਲਈ ਘਾਟੇ ਤੋਂ ਬਚਣਾ ਹੈ।

ਵਰਦਾਨ:-
ਗਿਆਨ ਰਤਨਾਂ ਦੀ ਧਾਰਨਾ ਕਰ ਵਿਅਰਥ ਨੂੰ ਸਮਾਪਤ ਕਰਨ ਵਾਲੇ ਹੋਲੀਹੰਸ ਭਵ

ਹੋਲੀਹੰਸ ਦੀਆਂ ਦੋ ਵਿਸ਼ੇਸ਼ਤਾਵਾਂ ਹਨ - ਇੱਕ ਹੈ ਗਿਆਨ ਰਤਨ ਚੁਗਣਾ ਅਤੇ ਦੂਸਰਾ ਨਿਰਣੇ ਸ਼ਕਤੀ ਦਵਾਰਾ ਦੁੱਧ ਅਤੇ ਪਾਣੀ ਨੂੰ ਵੱਖ ਕਰਨਾ। ਦੁੱਧ ਅਤੇ ਪਾਣੀ ਦਾ ਅਰਥ ਹੈ - ਸਮਰਥ ਅਤੇ ਵਿਅਰਥ ਦਾ ਨਿਰਣੇ। ਵਿਅਰਥ ਨੂੰ ਪਾਣੀ ਦੇ ਸਮਾਨ ਕਹਿੰਦੇ ਹਨ ਅਤੇ ਸਮਰਥ ਨੂੰ ਦੁੱਧ ਸਮਾਨ। ਤਾਂ ਵਿਅਰਥ ਨੂੰ ਖ਼ਤਮ ਕਰਨਾ ਮਤਲਬ ਹੋਲੀਹੰਸ ਬਣਨਾ। ਹਰ ਸਮੇਂ ਬੁੱਧੀ ਵਿੱਚ ਗਿਆਨ ਚੱਲਦੇ ਰਹਿਣ, ਮਨਣ ਚਲਦਾ ਰਹੇ ਤਾਂ ਰਤਨਾਂ ਨਾਲ ਭਰਪੂਰ ਹੋ ਜਾਣਗੇ।

ਸਲੋਗਨ:-
ਸਦਾ ਆਪਣੇ ਸ਼੍ਰੇਸ਼ਠ ਪੋਜੀਸ਼ਨ ਵਿੱਚ ਸਥਿਤ ਰਹਿ ਓਪੋਜਿਸ਼ਨ ਨੂੰ ਸਮਾਪਤ ਕਰਨ ਵਾਲੇ ਹੀ ਵਿਜੇਈ ਆਤਮਾ ਹਨ।