06.11.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਹੁਣ ਬਿਲਕੁਲ ਸ਼ਡਪੰਥ ( ਕਿਨਾਰੇ ) ਤੇ ਖੜ੍ਹੇ ਹੋ , ਤੁਹਾਨੂੰ ਹੁਣ ਇਸ ਪਾਰ ਤੋਂ ਉਸ ਪਾਰ ਜਾਣਾ ਹੈ
, ਘਰ ਜਾਣ ਦੀ ਤਿਆਰੀ ਕਰਨੀ ਹੈ "
ਪ੍ਰਸ਼ਨ:-
ਕਿਹੜੀ ਇੱਕ ਗੱਲ
ਯਾਦ ਰੱਖੋ ਤਾਂ ਅਵਸਥਾ ਅਚਲ - ਅਡੋਲ ਬਣ ਜਾਵੇਗੀ?
ਉੱਤਰ:-
ਪਾਸਟ ਇਜ਼ ਪਾਸਟ।
ਬੀਤੀ ਦਾ ਚਿੰਤਾਨ ਨਹੀਂ ਕਰਨਾ ਹੈ, ਅੱਗੇ ਵਧਦੇ ਜਾਣਾ ਹੈ। ਸਦਾ ਇੱਕ ਵੱਲ ਵੇਖਦੇ ਰਹੋ ਤਾਂ ਅਵਸਥਾ
ਅਚਲ ਅਡੋਲ ਹੋ ਜਾਵੇਗੀ। ਤੁਸੀਂ ਹੁਣ ਕਲਯੁਗ ਦੀ ਹੱਦ ਛੱਡ ਦਿੱਤੀ, ਫਿਰ ਪਿਛਾੜੀ ਵੱਲ ਕਿਉਂ ਵੇਖਦੇ
ਹੋ? ਉਸ ਵਿੱਚ ਬੁੱਧੀ ਜਰਾ ਵੀ ਨਾ ਜਾਵੇ -ਇਹ ਹੈ ਸੂਖਸ਼ਮ ਪੜ੍ਹਾਈ।
ਓਮ ਸ਼ਾਂਤੀ
ਦਿਨ ਬਦਲਦੇ ਜਾਂਦੇ ਹਨ, ਟਾਈਮ ਪਾਸ ਹੁੰਦਾ ਜਾਂਦਾ ਹੈ। ਵਿਚਾਰ ਕਰੋ, ਸਤਿਯੁਗ ਤੋਂ ਲੈਕੇ ਟਾਈਮ ਪਾਸ
ਹੁੰਦੇ - ਹੁੰਦੇ - ਹੁੰਦੇ ਹੁਣ ਆਕੇ ਕਲਯੁਗ ਦੇ ਕੰਡੇ ਖੜ੍ਹੇ ਹੋ। ਇਹ ਸਤਿਯੁਗ, ਤ੍ਰੇਤਾ, ਦਵਾਪਰ,
ਕਲਯੁਗ ਦਾ ਚੱਕਰ ਜਿਵੇਂਕਿ ਮਾਡਲ ਹੈ। ਸ੍ਰਿਸ਼ਟੀ ਤਾਂ ਬਹੁਤ ਲੰਬੀ - ਚੋੜੀ ਹੈ। ਉਸਦੇ ਮਾਡਲ ਰੂਪ
ਨੂੰ ਬੱਚਿਆਂ ਨੇ ਜਾਣ ਲਿਆ ਹੈ। ਪਹਿਲੋਂ ਇਹ ਪਤਾ ਨਹੀਂ ਸੀ ਕਿ ਹੁਣ ਕਲਯੁਗ ਪੂਰਾ ਹੁੰਦਾ ਹੈ। ਹੁਣ
ਪਤਾ ਪਿਆ ਹੈ - ਤਾਂ ਬੱਚਿਆਂ ਦੀ ਵੀ ਬੁੱਧੀ ਵਿੱਚ ਸਤਿਯੁਗ ਤੋਂ ਲੈਕੇ ਚੱਕਰ ਲਗਾਏ ਕਲਯੁਗ ਦੇ ਅੰਤ
ਵਿੱਚ ਕਿਨਾਰੇ ਤੇ ਆਕੇ ਠਹਿਰਨਾ ਚਾਹੀਦਾ ਹੈ। ਸਮਝਣਾ ਚਾਹੀਦਾ ਹੈ ਟਿਕ - ਟਿਕ ਹੁੰਦੀ ਰਹਿੰਦੀ ਹੈ।
ਡਰਾਮਾ ਫਿਰਦਾ ਰਹਿੰਦਾ ਹੈ। ਬਾਕੀ ਕੀ ਹਿਸਾਬ ਰਿਹਾ ਹੋਵੇਗਾ? ਜਰਾ ਜਿਹਾ ਰਿਹਾ ਹੀ ਹੋਵੇਗਾ। ਪਹਿਲੋਂ
ਪਤਾ ਨਹੀ ਸੀ। ਹੁਣ ਬਾਪ ਨੇ ਸਮਝਾਇਆ ਹੈ - ਬਾਕੀ ਕੋਨਾ ਆਕੇ ਰਿਹਾ ਹੈ। ਇਸ ਦੁਨੀਆਂ ਤੋਂ ਉਸ ਦੁਨੀਆਂ
ਵਿੱਚ ਜਾਣ ਦਾ ਹੁਣ ਬਾਕੀ ਥੋੜ੍ਹਾ ਸਮਾਂ ਹੈ। ਇਹ ਗਿਆਨ ਵੀ ਹੁਣ ਮਿਲਿਆ ਹੈ। ਅਸੀਂ ਸਤਿਯੁਗ ਤੋਂ
ਲੈਕੇ ਚੱਕਰ ਲਗਾਉਂਦੇ - ਲਗਾਉਂਦੇ ਹੁਣ ਕਲਯੁਗ ਅੰਤ ਵਿੱਚ ਆਕੇ ਪਹੁੰਚੇ ਹਾਂ। ਹੁਣ ਫਿਰ ਵਾਪਿਸ ਜਾਣਾ
ਹੈ। ਆਉਣ ਦਾ ਅਤੇ ਨਿਕਲਣ ਦਾ ਗੇਟ ਹੁੰਦਾ ਹੈ ਨਾ। ਇਹ ਵੀ ਇਵੇਂ ਹੈ। ਬੱਚਿਆਂ ਨੂੰ ਸਮਝਾਉਣਾ ਚਾਹੀਦਾ
ਹੈ - ਬਾਕੀ ਥੋੜ੍ਹਾ ਕਿਨਾਰਾ ਹੈ। ਇਹ ਪੁਰਸ਼ੋਤਮ ਸੰਗਮਯੁਗ ਹੈ ਨਾ। ਹੁਣ ਅਸੀਂ ਕਿਨਾਰੇ ਤੇ ਹਾਂ।
ਬਹੁਤ ਘੱਟ ਸਮਾਂ ਹੈ। ਹੁਣ ਇਸ ਪੁਰਾਣੀ ਦੁਨੀਆਂ ਤੋਂ ਮਮਤਵ ਕੱਡਣਾ ਹੈ। ਹੁਣ ਤਾਂ ਨਵੀਂ ਦੁਨੀਆਂ
ਵਿੱਚ ਜਾਨਾ ਹੈ। ਸਮਝਾਉਣੀ ਤਾਂ ਬਹੁਤ ਸਹਿਜ ਮਿਲਦੀ ਹੈ। ਇਹ ਬੁੱਧੀ ਵਿੱਚ ਰੱਖਣਾ ਚਾਹੀਦਾ ਹੈ। ਹੁਣ
ਤੁਸੀਂ ਕਲਯੁਗ ਵਿੱਚ ਨਹੀਂ ਹੋ। ਤੁਸੀਂ ਇਸ ਹੱਦ ਨੂੰ ਛੱਡ ਦਿੱਤਾ ਹੈ ਫਿਰ ਉਸ ਤਰਫ਼ ਵਾਲਿਆਂ ਨੂੰ
ਯਾਦ ਕਿਉਂ ਕਰਨਾ ਚਾਹੀਦਾ ਹੈ? ਜਦਕਿ ਛੱਡ ਦਿੱਤਾ ਹੈ, ਪੁਰਾਣੀ ਦੁਨੀਆਂ ਨੂੰ। ਅਸੀਂ ਪੁਰਸ਼ੋਤਮ
ਸੰਗਮਯੁਗ ਤੇ ਹਾਂ ਫਿਰ ਪਿਛਾੜੀ ਵੇਖੀਏ ਵੀ ਕਿਉਂ? ਬੁੱਧੀਯੋਗ ਵਿਕਾਰੀ ਦੁਨੀਆਂ ਨਾਲ ਕਿਉਂ ਲਗਾਈਏ?
ਇਹ ਬਹੁਤ ਸੂਖਸ਼ਮ ਗੱਲਾਂ ਹਨ। ਬਾਬਾ ਜਾਣਦੇ ਹਨ ਕੋਈ - ਕੋਈ ਤਾਂ ਰੁਪਈਏ ਵਿਚੋਂ ਇੱਕ ਆਣਾ ਵੀ ਸਮਝਦੇ
ਨਹੀਂ ਹਨ। ਸੁਣਿਆ ਅਤੇ ਭੁੱਲ ਜਾਂਦੇ ਹਨ। ਤੁਹਾਨੂੰ ਪਿਛਾੜੀ ਵੱਲ ਨਹੀਂ ਵੇਖਣਾ ਹੈ। ਬੁੱਧੀ ਤੋਂ
ਕੰਮ ਲੈਣਾ ਹੈ ਨਾ। ਅਸੀਂ ਪਾਰ ਨਿਕਲ ਗਏ - ਫਿਰ ਪਿਛਾੜੀ ਵਿੱਚ ਵੇਖੀਏ ਹੀ ਕਿਉਂ? ਪਾਸਟ ਇਜ਼ ਪਾਸਟ।
ਬਾਪ ਕਹਿੰਦੇ ਹਨ ਕਿੰਨੀਆਂ ਮਹੀਨ ਗੱਲਾਂ ਸਮਝਾਉਂਦਾ ਹਾਂ। ਫਿਰ ਵੀ ਬੱਚਿਆਂ ਦਾ ਕੰਧਾਂ ਪਿਛਾੜੀ
ਵਿੱਚ ਕਿਉਂ ਲਟਕਿਆ ਰਹਿੰਦਾ ਹੈ। ਕਲਯੁਗ ਵੱਲ ਲਟਕਿਆ ਹੋਇਆ ਹੈ। ਬਾਪ ਕਹਿੰਦੇ ਹਨ ਕੰਧਾ ਇਸ ਪਾਸੇ
ਕਰ ਲਵੋ। ਉਹ ਪੁਰਾਣੀ ਦੁਨੀਆਂ ਤੁਹਾਡੇ ਕੰਮ ਦੀ ਚੀਜ਼ ਨਹੀਂ ਹੈ। ਬਾਬਾ ਪੁਰਾਣੀ ਦੁਨੀਆਂ ਤੋਂ ਵੈਰਾਗ
ਦਵਾਉਂਦੇ ਹਨ, ਨਵੀਂ ਦੁਨੀਆਂ ਸਾਮਣੇ ਖੜ੍ਹੀ ਹੈ, ਪੁਰਾਣੀ ਦੁਨੀਆਂ ਤੋਂ ਵੈਰਾਗ। ਵਿਚਾਰ ਕਰੋ -
ਅਜਿਹੀ ਸਾਡੀ ਅਵਸਥਾ ਹੈ? ਬਾਪ ਕਹਿੰਦੇ ਹਨ ਪਾਸਟ ਇਜ਼ ਪਾਸਟ। ਬੀਤੀ ਗੱਲ ਨੂੰ ਚਿੱਤਵੋ ਨਹੀਂ। ਪੁਰਾਣੀ
ਦੁਨੀਆਂ ਵਿੱਚ ਕੋਈ ਆਸ ਨਹੀਂ ਰੱਖੋ। ਹੁਣ ਤਾਂ ਇੱਕ ਹੀ ਉੱਚ ਆਸ ਰੱਖਣੀ ਹੈ - ਅਸੀਂ ਚੱਲੇ ਸੁਖਧਾਮ।
ਬੁੱਧੀ ਵਿੱਚ ਸੁਖਧਾਮ ਹੀ ਯਾਦ ਰਹਿਣਾ ਚਾਹੀਦਾ ਹੈ। ਪਿਛਾੜੀ ਵਿੱਚ ਕਿਉਂ ਫਿਰਨਾ ਚਾਹੀਦਾ। ਪਰ
ਬਹੁਤਿਆਂ ਦੀ ਪਿੱਠ ਮੁੜ ਜਾਂਦੀ ਹੈ। ਤੁਸੀਂ ਹੁਣ ਹੋ ਪੁਰਸ਼ੋਤਮ ਸੰਗਮਯੁਗ ਤੇ। ਪੁਰਾਣੀ ਦੁਨੀਆਂ ਤੋਂ
ਕਿਨਾਰਾ ਕਰ ਲਿਆ ਹੈ। ਬਾਪ ਕਹਿੰਦੇ ਹਨ ਅੱਗੇ ਵੱਧਦੇ ਜਾਵੋ, ਪਿਛਾੜੀ ਨੂੰ ਨਹੀਂ ਵੇਖੋ। ਇੱਕ ਪਾਸੇ
ਹੀ ਵੇਖਦੇ ਰਹੋ ਤਾਂ ਹੀ ਅਚਲ, ਸਥਿਰ, ਅਡੋਲ ਅਵਸਥਾ ਰਹਿ ਸਕਦੀ ਹੈ। ਉਸ ਪਾਸੇ ਵੇਖਦੇ ਰਹੋਗੇ ਤਾਂ
ਪੁਰਾਣੀ ਦੁਨੀਆਂ ਦੇ ਮਿੱਤਰ - ਸੰਬੰਧੀ ਆਦਿ ਯਾਦ ਪੈਂਦੇ ਰਹਿਣਗੇ। ਨੰਬਰਵਾਰ ਤਾਂ ਹਨ ਨਾ। ਅੱਜ ਵੇਖੋ
ਤਾਂ ਬਹੁਤ ਵਧੀਆ ਚੱਲ ਰਿਹਾ ਹੈ, ਕਲ ਡਿੱਗਿਆ ਤਾਂ ਦਿਲ ਇੱਕਦਮ ਹੱਟ ਜਾਂਦੀ ਹੈ। ਅਜਿਹੀ ਗ੍ਰਹਿਚਾਰੀ
ਬੈਠ ਜਾਂਦੀ ਹੈ ਜੋ ਮੁਰਲੀ ਸੁਣਨ ਨੂੰ ਵੀ ਦਿਲ ਨਹੀਂ ਹੁੰਦੀ। ਵਿਚਾਰ ਕਰੋ - ਇਵੇਂ ਹੁੰਦਾ ਹੈ ਨਾ?
ਬਾਪ ਕਹਿੰਦੇ ਹਨ ਤੁਸੀਂ
ਹੁਣ ਸੰਗਮ ਤੇ ਖੜ੍ਹੇ ਹੋ ਤਾਂ ਰੁੱਖ ਅੱਗੇ ਰੱਖਣਾ ਚਾਹੀਦਾ ਹੈ। ਅੱਗੇ ਹੈ ਨਵੀਂ ਦੁਨੀਆਂ, ਤਾਂ ਹੀ
ਖੁਸ਼ੀ ਹੋਵੇਗੀ। ਹੁਣ ਬਾਕੀ ਸ਼ਡਪੰਥ ਮਤਲਬ ਬਿਲਕੁਲ ਸਾਮਣੇ ਹੈ। ਤੁਸੀਂ ਯਾਦ ਕਰਦੇ ਹੋ ਅਤੇ ਦੇਵਤਾ ਆ
ਜਾਂਦੇ ਹਨ। ਪਹਿਲੋਂ ਥੋੜ੍ਹੀ ਨਾ ਆਉਂਦੇ ਸਨ। ਸੁਖਸ਼ਮਵਤਨ ਵਿੱਚ ਸਸੁਰ ਘਰ ਵਾਲੇ ਆਉਂਦੇ ਸੀ ਕੀ? ਹੁਣ
ਤਾਂ ਪੀਅਰ ਘਰ ਅਤੇ ਸਸੁਰ ਘਰ ਵਾਲੇ ਜਾਕੇ ਮਿਲਦੇ ਹਨ। ਫਿਰ ਵੀ ਬੱਚੇ ਚਲੱਦੇ - ਚਲੱਦੇ ਭੁੱਲ ਜਾਂਦੇ
ਹਨ। ਬੁੱਧੀਯੋਗ ਪਿਛਾੜੀ ਵਿੱਚ ਹੱਟ ਜਾਂਦਾ ਹੈ। ਬਾਪ ਕਹਿੰਦੇ ਹਨ ਤੁਹਾਡਾ ਸਭ ਦਾ ਹੁਣ ਅੰਤਿਮ ਜਨਮ
ਹੈ। ਤੁਹਾਨੂੰ ਪਿੱਛੇ ਨਹੀਂ ਹਟਣਾ ਹੈ। ਹੁਣ ਪਾਰ ਹੋਣਾ ਹੈ। ਇਸ ਪਾਸਿਓਂ ਉਸ ਪਾਸੇ ਜਾਣਾ ਹੈ। ਮੌਤ
ਵੀ ਨੇੜ੍ਹੇ ਹੁੰਦੀ ਜਾਂਦੀ ਹੈ। ਬਾਕੀ ਸਿਰ੍ਫ ਕਦਮ ਭਰਨਾ ਹੈ, ਨਾਂਵ ਕਿਨਾਰੇ ਆਉਂਦੀ ਹੈ ਤਾਂ ਉਸ
ਤਰਫ ਕਦਮ ਚੁੱਕਣਾ ਪੈਂਦਾ ਹੈ ਨਾ। ਤੁਸੀਂ ਬੱਚਿਆਂ ਨੂੰ ਹੀ ਖੜ੍ਹਾ ਹੋਣਾ ਹੈ ਕਿਨਾਰੇ ਤੇ। ਤੁਹਾਡੀ
ਬੁੱਧੀ ਵਿੱਚ ਹੈ। ਆਤਮਾਵਾਂ ਜਾਂਦੀਆਂ ਹਨ ਆਪਣੇ ਸਵੀਟ ਹੋਮ। ਇਹ ਯਾਦ ਰਹਿਣ ਨਾਲ ਵੀ ਖੁਸ਼ੀ ਤੁਹਾਨੂੰ
ਅਚਲ - ਅਡੋਲ ਬਣਾ ਦੇਵੇਗੀ। ਇਹ ਵਿਚਾਰ ਸਾਗਰ ਮੰਥਨ ਕਰਦੇ ਰਹਿਣਾ ਹੈ। ਇਹ ਹੈ ਬੁੱਧੀ ਦੀ ਗੱਲ। ਅਸੀਂ
ਆਤਮਾ ਜਾ ਰਹੀ ਹਾਂ। ਬਾਕੀ ਨਜਦੀਕ ਸ਼ਡਪੰਥ ਤੇ ਹਾਂ। ਬਾਕੀ ਥੋੜ੍ਹਾ ਵਕਤ ਹੈ। ਇਸ ਨੂੰ ਹੀ ਯਾਦ ਦੀ
ਯਾਤ੍ਰਾ ਕਿਹਾ ਜਾਂਦਾ ਹੈ। ਇਹ ਵੀ ਭੁੱਲ ਜਾਂਦੇ ਹਨ। ਚਾਰਟ ਲਿਖਣਾ ਵੀ ਭੁੱਲ ਜਾਂਦੇ ਹਨ। ਆਪਣੇ ਦਿਲ
ਤੇ ਹੱਥ ਰੱਖਕੇ ਵੇਖੋ - ਬਾਬਾ ਜੋ ਕਹਿੰਦੇ ਹਨ ਕਿ ਆਪਣੇ ਨੂੰ ਅਜਿਹਾ ਸਮਝੋ - ਅਸੀਂ ਨੇੜ੍ਹੇ ਸ਼ਡਪੰਥ
ਤੇ ਖੜ੍ਹੇ ਹਾਂ, ਅਜਿਹੀ ਅਵਸਥਾ ਸਾਡੀ ਹੈ? ਬੁੱਧੀ ਵਿੱਚ ਇੱਕ ਬਾਬਾ ਹੀ ਯਾਦ ਹੋਵੇ। ਬਾਬਾ ਯਾਦ ਦੀ
ਯਾਤਰਾ ਵੱਖ - ਵੱਖ ਤਰ੍ਹਾਂ ਨਾਲ ਸਿਖਾਉਂਦੇ ਰਹਿੰਦੇ ਹਨ। ਇਸ ਯਾਦ ਦੀ ਯਾਤ੍ਰਾ ਵਿੱਚ ਹੀ ਮਸਤ ਰਹਿਣਾ
ਹੈ। ਬਸ ਹੁਣ ਸਾਨੂੰ ਜਾਣਾ ਹੈ। ਇੱਥੇ ਹਨ ਸਾਰੇ ਝੂਠੇ ਸੰਬੰਧ। ਸੱਚਾ ਸਤਿਯੁਗ ਦਾ ਸੰਬੰਧ ਹੈ। ਆਪਣੇ
ਨੂੰ ਵੇਖੋ ਅਸੀਂ ਕਿੱਥੇ ਖੜ੍ਹੇ ਹਾਂ? ਸਤਿਯੁਗ ਤੋਂ ਲੈਕੇ ਬੁੱਧੀ ਵਿੱਚ ਇਹ ਚੱਕਰ ਯਾਦ ਕਰੋ। ਤੁਸੀਂ
ਸਵਦਰਸ਼ਨ ਚੱਕਰਧਾਰੀ ਹੋ ਨਾ। ਸਤਿਯੁਗ ਤੋਂ ਲੈਕੇ ਚੱਕਰ ਲਗਾਏ ਆਕੇ ਕਿਨਾਰੇ ਤੇ ਖੜ੍ਹੇ ਹੋਏ ਹੋ।
ਸ਼ਡਪੰਥ ਹੋਇਆ ਨਾ। ਕਈ ਤਾਂ ਆਪਣਾ ਟਾਈਮ ਵੇਸਟ ਕਰਦੇ ਰਹਿੰਦੇ ਹਨ। 5 - 10 ਮਿੰਟ ਵੀ ਮੁਸ਼ਕਿਲ ਯਾਦ
ਵਿੱਚ ਰਹਿੰਦੇ ਹਨ। ਸਵਦਰਸ਼ਨ ਚਕ੍ਰਧਾਰੀ ਤਾਂ ਸਾਰਾ ਦਿਨ ਬਣਨਾ ਚਾਹੀਦਾ ਹੈ। ਇਵੇਂ ਤਾਂ ਹੈ ਨਹੀਂ।
ਬਾਬਾ ਵੱਖ - ਵੱਖ ਤਰੀਕੇ ਨਾਲ ਸਮਝਾਉਂਦੇ ਹਨ। ਆਤਮਾ ਦੀ ਹੀ ਗੱਲ ਹੈ। ਤੁਹਾਡੀ ਬੁੱਧੀ ਵਿੱਚ ਚੱਕਰ
ਫਿਰਦਾ ਰਹਿੰਦਾ ਹੈ। ਬੁੱਧੀ ਵਿੱਚ ਇਹ ਯਾਦ ਕਿਉਂ ਨਹੀ ਰਹਿਣੀ ਚਾਹੀਦੀ। ਹੁਣ ਅਸੀਂ ਕਿਨਾਰੇ ਤੇ
ਖੜ੍ਹੇ ਹਾਂ। ਉਹ ਕਿਨਾਰਾ ਬੁੱਧੀ ਵਿੱਚ ਕਿਉਂ ਨਹੀਂ ਯਾਦ ਰਹਿੰਦਾ ਹੈ, ਜਦੋਂਕਿ ਜਾਣਦੇ ਹੋ ਅਸੀਂ
ਪੁਰਸ਼ੋਤਮ ਬਣ ਰਹੇ ਹਾਂ ਤਾਂ ਜਾਕੇ ਕਿਨਾਰੇ ਤੇ ਖੜ੍ਹੇ ਰਹੋ। ਜੂੰ ਮੁਆਫ਼ਿਕ ਚਲੱਦੇ ਹੀ ਰਹੋ। ਕਿਉਂ
ਨਹੀਂ ਇਹ ਪ੍ਰੈਕਟਿਸ ਕਰਦੇ ਹੋ? ਕਿਉਂ ਨਹੀਂ ਚੱਕਰ ਬੁੱਧੀ ਵਿੱਚ ਆਉਂਦਾ ਹੈ? ਇਹ ਸਵਦਰਸ਼ਨ ਚਕ੍ਰ ਹੈ
ਨਾ। ਬਾਬਾ ਸ਼ੁਰੂ ਤੋਂ ਲੈਕੇ ਸਾਰਾ ਚੱਕਰ ਸਮਝਾਉਂਦੇ ਰਹਿੰਦੇ ਹਨ। ਤੁਹਾਡੀ ਬੁੱਧੀ ਸਾਰਾ ਚੱਕਰ ਲਗਾਕੇ
ਆਕੇ ਕਿਨਾਰੇ ਤੇ ਖੜ੍ਹੀ ਰਹਿਣੀ ਚਾਹੀਦੀ ਹੈ, ਹੋਰ ਕੋਈ ਵੀ ਬਾਹਰ ਦਾ ਵਾਤਾਵਰਣ ਝੰਝਟ ਨਾ ਰਹੇ। ਦਿਨ
- ਪ੍ਰਤੀਦਿਨ ਤੁਸੀਂ ਬੱਚਿਆਂ ਨੂੰ ਸਾਈਲੈਂਸ ਵਿੱਚ ਹੀ ਜਾਣਾ ਹੈ। ਟਾਈਮ ਵੇਸਟ ਨਹੀਂ ਗਵਾਉਣਾ ਹੈ।
ਪੁਰਾਣੀ ਦੁਨੀਆਂ ਨੂੰ ਛੱਡ ਨਵੇਂ ਸੰਬੰਧ ਨਾਲ ਆਪਣਾ ਬੁੱਧੀਯੋਗ ਲਗਾਵੋ। ਯੋਗ ਨਹੀਂ ਲਗਾਵੋਗੇ ਤਾਂ
ਪਾਪ ਕਿਵੇਂ ਕੱਟਣਗੇ? ਤੁਸੀਂ ਜਾਣਦੇ ਹੋ ਇਹ ਦੁਨੀਆਂ ਹੀ ਖ਼ਤਮ ਹੋਣੀ ਹੈ, ਇਸ ਦਾ ਮਾਡਲ ਕਿੰਨਾ ਛੋਟਾ
ਹੈ। 5 ਹਜ਼ਾਰ ਵਰ੍ਹਿਆਂ ਦੀ ਦੁਨੀਆਂ ਹੈ। ਅਜਮੇਰ ਵਿੱਚ ਸਵਰਗ ਦਾ ਮਾਡਲ ਹੈ ਪਰ ਕਿਸੇ ਨੂੰ ਸਵਰਗ ਯਾਦ
ਆਵੇਗਾ ਕੀ? ਉਹ ਕੀ ਜਾਨਣ ਸਵਰਗ ਨਾਲ। ਸਮਝਦੇ ਹਨ ਸਵਰਗ ਤਾਂ 40 ਹਜ਼ਾਰ ਵਰ੍ਹੇ ਬਾਦ ਆਵੇਗਾ। ਬਾਪ
ਤੁਸੀਂ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ ਇਸ ਦੁਨੀਆਂ ਵਿੱਚ ਕੰਮਕਾਜ ਕਰਦੇ ਬੁੱਧੀ ਵਿੱਚ ਇਹ ਯਾਦ
ਰੱਖੋ ਕਿ ਇਹ ਦੁਨੀਆਂ ਖ਼ਤਮ ਹੋਣ ਵਾਲੀ ਹੈ। ਹੁਣ ਜਾਣਾ ਹੈ ਅਸੀਂ ਪਿਛਾੜੀ ਵਿੱਚ ਖੜ੍ਹੇ ਹਾਂ। ਕਦਮ -
ਕਦਮ ਜੂੰ ਮਿਸਲ ਚਲਦਾ ਹੈ। ਮੰਜਿਲ ਕਿੰਨੀ ਵੱਡੀ ਹੈ। ਬਾਪ ਤਾਂ ਮੰਜਿਲ ਨੂੰ ਜਾਣਦੇ ਹਨ ਨਾ। ਬਾਪ ਦੇ
ਨਾਲ ਦਾਦਾ ਵੀ ਇਕੱਠਾ ਹੈ। ਉਹ ਸਮਝਾਉਂਦੇ ਹਨ ਤਾਂ ਇਹ ਨਹੀਂ ਸਮਝਾ ਸਕਦੇ। ਇਹ ਵੀ ਸੁਣਦੇ ਤਾਂ ਹਨ
ਨਾ। ਕੀ ਇਹ ਇਵੇਂ - ਇਵੇਂ ਵਿਚਾਰ ਸਾਗਰ ਮੰਥਨ ਨਹੀਂ ਕਰਦਾ ਹੋਵੇਗਾ? ਬਾਪ ਤੁਹਾਨੂੰ ਵਿਚਾਰ ਸਾਗਰ
ਮੰਥਨ ਕਰਨ ਦੀ ਪੋਇੰਟਸ ਸੁਣਾਉਂਦੇ ਹਨ। ਅਜਿਹਾ ਨਹੀਂ ਕਿ ਬਾਬਾ ਬਹੁਤ ਪਿਛਾੜੀ ਵਿੱਚ ਹਨ। ਅਰੇ, ਇਹ
ਤਾਂ ਦੁਮ ਲਟਕਿਆ ਹੋਇਆ ਹੈ ਫਿਰ ਪਿਛਾੜੀ ਵਿੱਚ ਕਿਵੇਂ ਹੋਵੇਗਾ। ਇਹ ਸਭ ਗੁਹੈ - ਗੁਹੈ ਗੱਲਾਂ ਧਾਰਨ
ਕਰਨੀਆਂ ਹਨ। ਗਫ਼ਲਤ ਛੱਡ ਦੇਣੀ ਹੈ। ਬਾਬਾ ਦੇ ਕੋਲ ਦੋ - ਦੋ ਸਾਲ ਬਾਅਦ ਆਉਂਦੇ ਹਨ। ਕੀ ਇਹ ਯਾਦ
ਰਹਿੰਦਾ ਹੋਵੇਗਾ ਕਿ ਅਸੀਂ ਕਿਨਾਰੇ ਤੇ ਖੜ੍ਹੇ ਹਾਂ? ਹੁਣ ਜਾਣਾ ਹੈ। ਅਜਿਹੀ ਅਵਸਥਾ ਹੋ ਜਾਵੇ ਤਾਂ
ਬਾਕੀ ਕੀ ਚਾਹੀਦਾ? ਬਾਬਾ ਨੇ ਇਹ ਵੀ ਸਮਝਾਇਆ ਹੈ - ਡਬਲ ਸਿਰਤਾਜ… ਇਹ ਸਿਰ੍ਫ ਨਾਮ ਹੈ, ਬਾਕੀ ਲਾਈਟ
ਦਾ ਤਾਜ ਕੋਈ ਉੱਥੇ ਰਹਿੰਦਾ ਨਹੀਂ ਹੈ। ਇਹ ਤਾਂ ਪਵਿਤ੍ਰਤਾ ਦੀ ਨਿਸ਼ਾਨੀ ਹੈ। ਜੋ ਵੀ ਧਰਮ ਸਥਾਪਕ ਹਨ,
ਉਨ੍ਹਾਂ ਦੇ ਚਿੱਤਰ ਵਿੱਚ ਲਾਈਟ ਜਰੂਰ ਵਿਖਾਉਂਦੇ ਹਨ ਕਿਉਂਕਿ ਉਹ ਵਈਸਲੇਸ ਸਤੋਪ੍ਰਧਾਨ ਹਨ ਫਿਰ ਰਜੋ,
ਤਮੋ ਵਿੱਚ ਆਉਂਦੇ ਹਨ। ਤੁਹਾਨੂੰ ਬੱਚਿਆਂ ਨੂੰ ਨਾਲੇਜ ਮਿਲਦੀ ਹੈ, ਉਸ ਵਿੱਚ ਮਸਤ ਰਹਿਣਾ ਚਾਹੀਦਾ
ਹੈ। ਭਾਵੇਂ ਤੁਸੀਂ ਇਸ ਦੁਨੀਆਂ ਵਿੱਚ ਹੋ ਪਰ ਬੁੱਧੀ ਦਾ ਯੋਗ ਉੱਥੇ ਲੱਗਿਆ ਰਹਿਣਾ ਚਾਹੀਦਾ ਹੈ।
ਇੰਨਾਂ ਨਾਲ ਵੀ ਤੋੜ ਤੇ ਨਿਭਾਉਣਾ ਹੈ, ਜੋ ਇਸ ਕੁੱਲ ਦੇ ਹੋਣਗੇ ਉਹ ਨਿਕਲ ਅਉਣਗੇ। ਸੈਪਲਿੰਗ ਲਗਣਾ
ਹੈ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਵਾਲੇ ਜੋ ਹੋਣਗੇ ਉਹ ਜਰੂਰ ਅੱਗੇ - ਪਿੱਛੇ ਆਉਣਗੇ। ਪਿਛਾੜੀ
ਵਿੱਚ ਆਉਣ ਵਾਲੇ ਵੀ ਅੱਗੇ ਵਾਲਿਆਂ ਤੋਂ ਤਿੱਖੇ ਜਾਣਗੇ। ਇਹ ਪਿਛਾੜੀ ਤੱਕ ਹੁੰਦਾ ਰਹੇਗਾ। ਉਹ
ਪੁਰਾਣਿਆਂ ਤੋੰ ਤਿੱਖੇ ਕਦਮ ਵਧਾਉਣਗੇ। ਸਾਰਾ ਇਮਤਿਹਾਨ ਹੈ ਯਾਦ ਦੀ ਯਾਤ੍ਰਾ ਦਾ। ਭਾਵੇਂ ਦੇਰੀ ਨਾਲ
ਆਏ ਹਨ, ਯਾਦ ਦੀ ਯਾਤ੍ਰਾ ਵਿੱਚ ਲੱਗ ਜਾਣ ਹੋਰ ਸਭ ਧੰਧਾਦੋਰੀ ਛੱਡ ਇਸ ਯਾਤ੍ਰਾ ਵਿੱਚ ਬੈਠ ਜਾਣ,
ਭੋਜਨ ਤਾਂ ਖਾਣਾ ਹੀ ਹੈ। ਚੰਗੀ ਤਰ੍ਹਾਂ ਯਾਦ ਵਿੱਚ ਰਹਿਣ ਤਾਂ ਇਸ ਖੁਸ਼ੀ ਜਿਹੀ ਖ਼ੁਰਾਕ ਨਹੀਂ। ਇਹ
ਹੀ ਤਾਤ ਲੱਗੀ ਰਹੇਗੀ - ਹੁਣ ਅਸੀਂ ਜਾਂਦੇ ਹਾਂ। 21 ਜਨਮਾਂ ਦਾ ਰਾਜਭਾਗ ਮਿਲਦਾ ਹੈ। ਲਾਟਰੀ ਮਿਲਣ
ਵਾਲੇ ਨੂੰ ਖੁਸ਼ੀ ਦਾ ਪਾਰਾ ਚੜ੍ਹਿਆ ਰਹਿੰਦਾ ਹੈ ਨਾ। ਤੁਹਾਨੂੰ ਬਹੁਤ ਮਿਹਨਤ ਕਰਨੀ ਹੈ। ਇਸਨੂੰ ਹੀ
ਅੰਤਿਮ ਅਮੁੱਲ ਜੀਵਨ ਕਿਹਾ ਜਾਂਦਾ ਹੈ। ਯਾਦ ਦੀ ਯਾਤ੍ਰਾ ਵਿੱਚ ਬਹੁਤ ਮਜ਼ਾ ਹੈ। ਹਨੂਮਾਨ ਵੀ
ਪੁਰਸ਼ਾਰਥ ਕਰਦੇ - ਕਰਦੇ ਸਥੇਰੀਅਮ ਬਣਿਆ ਨਾ। ਭੰਭੋਰ ਨੂੰ ਅੱਗ ਲੱਗੀ, ਰਾਵਣ ਦਾ ਰਾਜ ਜਲ ਗਿਆ। ਇਹ
ਇੱਕ ਕਹਾਣੀ ਬਣਾ ਦਿੱਤੀ ਹੈ। ਬਾਪ ਅਸਲ ਗੱਲ ਬੈਠ ਸਮਝਾਉਂਦਾ ਹਨ। ਰਾਵਣਰਾਜ ਖ਼ਤਮ ਹੋ ਜਾਵੇਗਾ।
ਸਥੇਰੀਅਮ ਬੁੱਧੀ ਇਸ ਨੂੰ ਕਿਹਾ ਜਾਂਦਾ ਹੈ। ਬਸ ਹੁਣ ਸ਼ਡਪੰਥ ਹੈ, ਅਸੀਂ ਜਾ ਰਹੇ ਹਾਂ। ਇਸ ਯਾਦ
ਵਿੱਚ ਰਹਿਣ ਦਾ ਪੁਰਸ਼ਾਰਥ ਕਰੋ ਤਾਂ ਖੁਸ਼ੀ ਦਾ ਪਾਰਾ ਚੜ੍ਹੇਗਾ, ਉੱਮਰ ਵੀ ਯੋਗਬਲ ਨਾਲ ਵੱਧਦੀ ਹੈ।
ਤੁਸੀਂ ਹੁਣ ਦੈਵੀਗੁਣ ਧਾਰਨ ਕਰਦੇ ਹੋ ਫਿਰ ਉਹ ਅਧਾਕਲਪ ਚਲਦੀ ਹੈ। ਬਸ ਇੱਕ ਜਨਮ ਵਿੱਚ ਤੁਸੀਂ ਇਨਾਂ
ਪੂਰਸ਼ਾਰਥ ਕਰਦੇ ਹੋ, ਤਾਂ ਤੁਸੀਂ ਜਾਕੇ ਇਹ ਲਕਸ਼ਮੀ - ਨਾਰਾਇਣ ਬਣਦੇ ਹੋ। ਤਾਂ ਕਿੰਨਾ ਪੁਰਸ਼ਾਰਥ ਕਰਨਾ
ਚਾਹੀਦਾ ਹੈ। ਇਸ ਵਿੱਚ ਗਫ਼ਲਤ ਜਾਂ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ, ਜੋ ਕਰੇਗਾ, ਸੋ ਪਾਵੇਗਾ। ਬਾਪ
ਸਿੱਖਿਆ ਦਿੰਦੇ ਰਹਿੰਦੇ ਹਨ। ਤੁਸੀਂ ਸਮਝਦੇ ਹੋ - ਕਲਪ - ਕਲਪ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ,
ਇਨ੍ਹੇ ਥੋੜੇ ਸਮੇਂ ਵਿੱਚ ਕਮਾਲ ਕਰ ਦਿੰਦੇ ਹਨ। ਸਾਰੀ ਦੁਨੀਆਂ ਨੂੰ ਚੇਜ਼ ਕਰ ਦਿੰਦੇ ਹਨ। ਬਾਪ ਦੇ
ਲਈ ਕੋਈ ਵੱਡੀ ਗੱਲ ਨਹੀਂ। ਕਲਪ - ਕਲਪ ਕਰਦੇ ਹਨ। ਬਾਪ ਸਮਝਾਂਉਦੇ ਹਨ - ਚੱਲਦੇ - ਫਿਰਦੇ, ਖਾਂਦੇ
-ਪੀਂਦੇ ਆਪਣਾ ਬੁੱਧੀ ਯੋਗ ਬਾਪ ਦੇ ਨਾਲ ਲਗਾਓ। ਇਹ ਗੁਪਤ ਗੱਲ ਤੁਹਾਨੂੰ ਹੀ ਬੱਚਿਆਂ ਨੂੰ ਬੈਠ
ਸਮਝਾਉਂਦੇ ਹਨ। ਆਪਣੀ ਅਵਸਥਾ ਨੂੰ ਚੰਗੀ ਰੀਤੀ ਜਮਾਉਂਦੇ ਰਹੋ। ਨਹੀਂ ਤਾਂ ਉੱਚ ਪਦ ਨਹੀਂ ਪਾਓਗੇ।
ਤੁਸੀਂ ਬੱਚੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਮਿਹਨਤ ਕਰਦੇ ਹੋ। ਸਮਝਦੇ ਹਨ ਹੁਣ ਤਾਂ ਅਸੀਂ ਕਿਨਾਰੇ ਤੇ
ਖੜੇ ਹਾਂ। ਫਿਰ ਪਿਛਾੜੀ ਵਿੱਚ ਅਸੀਂ ਕੀ ਦੇਖੀਏ? ਅਗੇ ਕਦਮ ਵਧਾਉਂਦੇ ਰਹਿੰਦੇ ਹਨ। ਇਸ ਵਿੱਚ ਅੰਤਰ
ਮੁੱਖਤਾ ਬਹੁਤ ਚਾਹੀਦੀ ਹੈ, ਇਸਲਈ ਕਛੂਏ ਦਾ ਵੀ ਮਿਸਾਲ ਹੈ। ਇਹ ਮਿਸਾਲ ਆਦਿ ਸਭ ਤੁਹਾਡੇ ਲਈ ਹੈ।
ਸੰਨਿਆਸੀ ਤਾਂ ਹੈ ਹੀ ਹੱਠ ਯੋਗੀ, ਉਹ ਤਾਂ ਰਾਜਯੋਗ ਸਿਖਾ ਨਾ ਸਕਣ। ਉਹ ਲੋਕੀ ਸੁਣਦੇ ਹਨ ਤਾਂ ਸਮਝਦੇ
ਹਨ ਇਹ ਲੋਕ ਸਾਡੀ ਇੰਸਲਟ ਕਰਦੇ ਹਨ। ਇਸਲਈ ਇਹ ਵੀ ਯੁਕਤੀ ਨਾਲ ਲਿਖਣਾ ਹੈ। ਬਾਪ ਦੇ ਬਗੈਰ ਕੋਈ
ਰਾਜਯੋਗ ਸਿਖਾ ਨਾ ਸਕਣ। ਇਨਡਾਇਰੈਕਟ ਕਿਹਾ ਜਾਂਦਾ ਹੈ - ਤਾਂ ਖਿਆਲ ਨਾ ਹੋਵੇ। ਯੁਕਤੀ ਨਾਲ ਚਲਣਾ
ਹੁੰਦਾ ਹੈ ਨਾ, ਜੋ ਸੱਪ ਵੀ ਮਰੇ ਤੇ ਲਾਠੀ ਵੀ ਨਾ ਟੁਟੇ। ਕਟੁੰਬ, ਪਰਿਵਾਰ ਸਭ ਦੇ ਨਾਲ ਪ੍ਰੀਤ ਰੱਖੋ
ਪ੍ਰੰਤੂ ਬੁੱਧੀ ਦਾ ਯੋਗ ਬਾਪ ਨਾਲ ਲਗਾਉਣਾ ਹੈ। ਤੁਸੀਂ ਜਾਣਦੇ ਹੋ ਹੁਣ ਅਸੀਂ ਬਾਪ ਦੀ ਮੱਤ ਤੇ
ਹਾਂ। ਇਹ ਹੈ ਦੇਵਤਾ ਬਣਨ ਦੀ ਮੱਤ, ਇਸਨੂੰ ਹੀ ਅਦਵੈਤ ਮਤ ਕਿਹਾ ਜਾਂਦਾ ਹੈ। ਬੱਚਿਆਂ ਨੂੰ ਦੇਵਤਾ
ਬਣਾਉਣਾ ਹੈ। ਕਿੰਨੀ ਵਾਰ ਤੁਸੀਂ ਬਣੇ ਹੋ? ਅਨੇਕ ਵਾਰ। ਹੁਣ ਤੁਸੀਂ ਸੰਗਮਯੁਗ ਤੇ ਖੜੇ ਹੋ। ਇਹ
ਅੰਤਿਮ ਜਨਮ ਹੈ। ਹੁਣ ਤਾਂ ਜਾਣਾ ਹੈ। ਪਿਛਾੜੀ ਵਿੱਚ ਕੀ ਦੇਖਣਾ ਹੈ। ਦੇਖਦੇ ਹੋਏ ਫੇਰ ਵੀ ਆਪਣੀ
ਅਡੋਲਤਾ ਵਿੱਚ ਤੁਸੀਂ ਖੜੇ ਹੋ। ਮੰਜ਼ਿਲ ਨੂੰ ਭੁਲਣਾ ਨਹੀਂ ਹੈ। ਤੁਸੀਂ ਹੀ ਮਹਾਵੀਰ ਹੋ ਜੋ ਮਾਇਆ ਤੇ
ਜਿੱਤ ਪਾਉਂਦੇ ਹੋ। ਹੁਣ ਤੁਸੀਂ ਸਮਝਦੇ ਹੋ - ਹਾਰ ਅਤੇ ਜਿੱਤ ਦਾ ਚੱਕਰ ਫਿਰਦਾ ਰਹਿੰਦਾ ਹੈ। ਕਿੰਨਾ
ਵੰਡਰਫੁੱਲ ਗਿਆਨ ਹੈ ਬਾਬਾ ਦਾ। ਇਹ ਪਤਾ ਸੀ ਕਿ ਆਪਣੇ ਨੂੰ ਬਿੰਦੀ ਸਮਝਣਾ ਹੈ, ਇਨੀ ਛੋਟੀ ਜਿਹੀ
ਬਿੰਦੀ ਵਿੱਚ ਸਾਰਾ ਪਾਰ੍ਟ ਨੂੰਧਿਆ ਹੋਇਆ ਹੈ ਜੋ ਚੱਕਰ ਫਿਰਦਾ ਰਹਿੰਦਾ ਹੈ। ਬਹੁਤ ਵੰਡਰਫੁੱਲ ਹੈ।
ਵੰਡਰਫੁੱਲ ਕਹਿ ਛੱਡਣਾ ਹੀ ਪੈਂਦਾ ਹੈ। ਅੱਛਾ
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਪਿੱਛੇ ਮੁੜ
ਕੇ ਨਹੀਂ ਦੇਖਣਾ ਹੈ। ਕਿਸੇ ਵੀ ਗੱਲ ਵਿੱਚ ਠਹਿਰ ਨਹੀਂ ਜਾਣਾ ਹੈ। ਇੱਕ ਬਾਪ ਦੇ ਤਰਫ਼ ਵੇਖਦੇ ਹੋਏ
ਆਪਣੀ ਅਵਸਥਾ ਇਕਰਸ ਰੱਖਣੀ ਹੈ ।
2. ਬੁੱਧੀ ਵਿੱਚ ਯਾਦ
ਰੱਖਣਾ ਹੈ ਕਿ ਹੁਣ ਅਸੀਂ ਕਿਨਾਰੇ ਤੇ ਖੜੇ ਹਾਂ। ਘਰ ਜਾਣਾ ਹੈ।, ਗਫ਼ਲਤ ਛੱਡ ਦੇਣੀ ਹੈ।
ਵਰਦਾਨ:-
ਸਰਵ ਦੇ ਦਿਲ ਦਾ ਪਿਆਰ ਪ੍ਰਾਪਤ ਕਰਨ ਵਾਲੇ ਨਿਆਰੇ , ਪਿਆਰੇ , ਨਿਰਸੰਕਲਪ ਭਵ।
ਜਿਨ੍ਹਾਂ ਬੱਚਿਆਂ ਵਿਚ
ਨਿਆਰੇ ਅਤੇ ਪਿਆਰੇ ਰਹਿਣ ਦਾ ਗੁਣ ਅਤੇ ਨਿਰਸੰਕਲਪ ਰਹਿਣ ਦੀ ਵਿਸ਼ੇਸ਼ਤਾ ਹੈ ਮਤਲਬ ਜਿਨ੍ਹਾਂ ਨੂੰ
ਇਹ ਵਰਦਾਨ ਪ੍ਰਾਪਤ ਹੈ ਉਹ ਸਭ ਦੇ ਪਿਆਰੇ ਬਣ ਜਾਂਦੇ ਹਨ ਕਿਉਂਕਿ ਨਿਆਰੇਪਨ ਨਾਲ ਸਭ ਦੇ ਦਿਲ ਦਾ
ਪਿਆਰ ਖੁਦ ਹੀ ਪ੍ਰਾਪਤ ਹੁੰਦਾ ਹੈ। ਉਹ ਆਪਣੀ ਸ਼ਕਤੀਸ਼ਾਲੀ ਨਿਸਸੰਕਲਪ ਸਥਿਤੀ ਅਤੇ ਸ੍ਰੇਸ਼ਠ ਕਰਮ
ਦ੍ਵਾਰਾ ਅਨੇਕਾਂ ਦੀ ਸੇਵਾ ਦੇ ਨਿਮਿਤ ਬਣਦੇ ਹਨ ਇਸਲਈ ਖੁਦ ਵੀ ਸੰਤੁਸ਼ਟ ਰਹਿੰਦੇ ਅਤੇ ਦੂਜਿਆਂ ਦਾ
ਵੀ ਕਲਿਆਣ ਕਰਦੇ ਹਨ। ਉਨ੍ਹਾਂ ਨੂੰ ਹਰ ਕੰਮ ਵਿਚ ਸਫਲਤਾ ਖੁਦ ਹੀ ਪ੍ਰਾਪਤ ਹੁੰਦੀ ਹੈ।
ਸਲੋਗਨ:-
ਇੱਕ “ ਬਾਬਾ”
ਸ਼ਬਦ ਹੀ ਸਰਵ ਖਜਨਾਇਆਂ ਦੀ ਚਾਬੀ ਹੈ - ਇਸ ਚਾਬੀ ਨੂੰ ਸਦਾ ਸੰਭਾਲਕੇ ਰੱਖੋ।
ਅਵਿਅਕਤ ਇਸ਼ਾਰੇ :-
ਅਸ਼ਰਿਰੀ ਅਤੇ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ।
ਇਕ ਸੈਕਿੰਡ ਵਿਚ ਚੋਲੇ
ਤੋਂ ਵੱਖ ਤਾਂ ਹੋ ਸਕੋਗੇ ਜਦੋਂ ਕਿਸੇ ਵੀ ਸੰਸਕਾਰਾਂ ਦੀ ਟਾਇਟਨੈਸ ਨਹੀਂ ਹੋਵੇਗੀ। ਜਿਵੇਂ ਕੋਈ ਵੀ
ਚੀਜ਼ ਜੇਕਰ ਚਿਪਕੀ ਹੋਈ ਹੁੰਦੀ ਹੈ ਤਾਂ ਉਸਨੂੰ ਖੋਲਣਾ ਮੁਸ਼ਕਿਲ ਹੁੰਦਾ ਹੈ। ਹਲਕੇ ਹੋਣ ਤੇ ਸਹਿਜ
ਹੀ ਵੱਖ ਹੋ ਜਾਂਦੇ ਹਨ। ਇਵੇਂ ਹੀ ਜੇਕਰ ਆਪਣੇ ਸੰਸਕਾਰਾਂ ਵਿਚ ਜਰਾ ਵੀ ਇਜੀਪਨ ਨਹੀਂ ਹੋਵੇਗਾ ਤਾਂ
ਫਿਰ ਅਸ਼ਰੀਰੀਪਨ ਦਾ ਅਨੁਭਵ ਕਰ ਨਹੀਂ ਸਕੋਗੇ ਇਸਲਈ ਇਜੀ ਅਤੇ ਅਲਰਟ ਰਹੇ।