07.05.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਹੋ , ਤੁਹਾਨੂੰ ਹੀ ਬਾਪ ਦਵਾਰਾ ਗਿਆਨ ਦਾ ਤੀਸਰਾ ਨੇਤ੍ਰ ਮਿਲਿਆ ਹੈ , ਤੁਸੀਂ ਹੁਣ ਈਸ਼ਵਰੀਏ ਗੋਦ ਵਿੱਚ ਹੋ "

ਪ੍ਰਸ਼ਨ:-
ਅਦ੍ਵੈਤ ਰਾਜ, ਜਿੱਥੇ ਦੂਜਾ ਕੋਈ ਧਰਮ ਨਹੀਂ, ਉਸ ਰਾਜ ਦੀ ਸਥਾਪਨਾ ਦਾ ਆਧਾਰ ਕੀ ਹੈ?

ਉੱਤਰ:-
ਯੋਗਬਲ। ਬਾਹੂਬਲ ਨਾਲ ਕਦੇ ਵੀ ਅਦ੍ਵੈਤ ਰਾਜ ਦੀ ਸਥਾਪਨਾ ਹੋ ਨਹੀਂ ਸਕਦੀ। ਉਵੇਂ ਕ੍ਰਿਸ਼ਚਨਾਂ ਦੇ ਕੋਲ ਇਤਨੀ ਸ਼ਕਤੀ ਹੈ ਜੋ ਜੇਕਰ ਆਪਸ ਵਿੱਚ ਮਿਲ ਜਾਣ ਤਾਂ ਸਾਰੇ ਵਿਸ਼ਵ ਤੇ ਰਾਜ ਕਰ ਸਕਦੇ ਹਨ, ਪਰੰਤੂ ਇਹ ਲਾਅ ਨਹੀਂ ਕਹਿੰਦਾ। ਵਿਸ਼ਵ ਤੇ ਇੱਕ ਰਾਜ ਦੀ ਸਥਾਪਨਾ ਕਰਨਾ ਬਾਪ ਦਾ ਹੀ ਕੰਮ ਹੈ।

ਗੀਤ:-
ਛੋੜ ਭੀ ਦੇ ਆਕਾਸ਼ ਸਿੰਘਾਸਨ…

ਓਮ ਸ਼ਾਂਤੀ
ਬੱਚਿਆਂ ਨੂੰ ਓਮ ਸ਼ਾਂਤੀ ਦਾ ਅਰਥ ਤਾਂ ਬਹੁਤ ਵਾਰੀ ਸਮਝਾਇਆ ਹੈ। ਓਮ ਯਾਨੀ ਮੈਂ ਕੌਣ? ਮੈਂ ਆਤਮਾ। ਇਹ ਸ਼ਰੀਰ ਸਾਡੇ ਆਰਗਨਜ ਹਨ। ਮੈਂ ਆਤਮਾ ਪਰਮਧਾਮ ਦੀ ਰਹਿਣ ਵਾਲੀ ਹਾਂ। ਭਾਰਤਵਾਸੀ ਪੁਕਾਰਦੇ ਹਨ ਕਿ ਹੇ ਦੂਰਦੇਸ਼ ਦੇ ਰਹਿਣ ਵਾਲੇ ਆਓ ਕਿਉਂਕਿ ਭਾਰਤ ਵਿੱਚ ਹੁਣ ਬਹੁਤ ਧਰਮ ਗਲਾਨੀ, ਦੁਖ ਹੋ ਗਿਆ ਹੈ। ਤੁਸੀਂ ਫਿਰ ਤੋੰ ਆਕੇ ਗੀਤਾ ਦਾ ਉਪਦੇਸ਼ ਸੁਣਾਓ। ਗੀਤਾ ਦੇ ਲਈ ਹੀ ਕਹਿੰਦੇ ਹਨ - ਸ਼ਿਵਬਾਬਾ ਆਉ ਕਿਉਂਕਿ ਉਹ ਸਭ ਦਾ ਬਾਪ ਹੈ। ਕਹਿੰਦੇ ਹਨ ਭਾਰਤਵਾਸੀਆਂ ਤੇ ਫਿਰ ਤੋਂ ਪਰਛਾਵਾਂ ਪਿਆ ਹੈ, ਮਾਇਆ ਰੂਪੀ ਰਾਵਣ ਦਾ, ਇਸਲਈ ਸਭ ਦੁਖੀ ਪਤਿਤ ਹਨ। ਪੁਕਾਰਦੇ ਹਨ - ਰੂਪ ਬਦਲ ਕੇ ਆਉ ਮਤਲਬ ਮਨੁੱਖ ਦੇ ਰੂਪ ਵਿੱਚ ਆਵੋ। ਤਾਂ ਮਨੁੱਖ ਰੂਪ ਵਿੱਚ ਆਉਂਦਾ ਹਾਂ। ਮੇਰਾ ਆਉਣਾ ਦਿਵਿਯ ਅਲੌਕਿਕ ਹੈ। ਮੈਂ ਗਰਭ ਵਿੱਚ ਨਹੀਂ ਆਉਂਦਾ ਹਾਂ, ਮੈਂ ਆਉਂਦਾ ਹੀ ਹਾਂ ਸਧਾਰਨ ਬੁੱਢੇ ਤਨ ਵਿੱਚ।

ਤੁਸੀਂ ਬੱਚੇ ਜਾਣਦੇ ਹੋ - ਮੈਂ ਕਲਪ - ਕਲਪ ਆਪਣਾ ਨਿਰਾਕਾਰੀ ਰੂਪ ਬਦਲ ਕੇ ਆਉਂਦਾ ਹਾਂ। ਗਿਆਨ ਦਾ ਸਾਗਰ ਤਾਂ ਪਰਮਪਿਤਾ ਪ੍ਰਮਾਤਮਾ ਹੀ ਹੈ। ਕ੍ਰਿਸ਼ਨ ਨੂੰ ਕਦੇ ਨਹੀਂ ਕਹਾਂਗੇ। ਬਾਪ ਕਹਿੰਦੇ ਹਨ ਮੈਂ ਇਸ ਸਧਾਰਨ ਤਨ ਵਿੱਚ ਆਕੇ ਤੁਹਾਨੂੰ ਫਿਰ ਤੋਂ ਸਹਿਜ ਰਾਜਯੋਗ ਸਿਖਾ ਰਿਹਾ ਹਾਂ। ਜਦੋੰ ਦੁਨੀਆਂ ਪਤਿਤ ਬਣ ਜਾਂਦੀ ਹੈ ਫਿਰ ਮੈਨੂੰ ਆਉਣਾ ਪੈਂਦਾ ਹੈ। ਕਲਯੁਗ ਵਿੱਚ ਸਤਿਯੁਗ ਬਨਾਉਣ ਮੈਂ ਆਉਂਦਾ ਹਾਂ। ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ ਚਿੱਤਰ ਵੀ ਹੈ। ਬ੍ਰਹਮਾ ਦਵਾਰਾ ਸਥਾਪਨਾ, ਸ਼ੰਕਰ ਦਵਾਰਾ ਵਿਨਾਸ਼ ਫਿਰ ਵਿਸ਼ਨੂੰ ਦਵਾਰਾ ਪਾਲਣਾ। ਇਹ ਲਕਸ਼ਮੀ - ਨਾਰਾਇਣ, ਵਿਸ਼ਨੂੰ ਦੇ ਦੋ ਰੂਪ ਹਨ। ਇਹ ਤੁਸੀਂ ਬੱਚੇ ਜਾਣਦੇ ਹੋ। ਬਾਬਾ ਫਿਰ ਤੋਂ ਰੂਪ ਬਦਲਕੇ ਆਇਆ ਹੈ। ਉਹ ਸਾਡਾ ਸੁਪ੍ਰੀਮ ਬਾਪ ਵੀ ਹੈ, ਸੁਪ੍ਰੀਮ ਗੁਰੂ ਵੀ ਹੈ ਦੂਜੇ ਗੁਰੂਆਂ ਨੂੰ ਸੁਪ੍ਰੀਮ ਨਹੀਂ ਕਿਹਾ ਜਾਂਦਾ ਹੈ। ਇਹ ਤਾਂ ਬਾਪ, ਟੀਚਰ, ਗੁਰੂ ਤਿੰਨੋਂ ਹਨ। ਲੌਕਿਕ ਬਾਪ ਤਾਂ ਬੱਚੇ ਦੀ ਪਾਲਣਾ ਕਰ ਫਿਰ ਉਨ੍ਹਾਂਨੂੰ ਸਕੂਲ ਵਿੱਚ ਭੇਜ ਦਿੰਦੇ ਹਨ। ਕੋਈ ਵਿਰਲਾ ਹੋਵੇਗਾ ਜੋ ਬਾਪ ਟੀਚਰ ਹੋਵੇਗਾ। ਇਹ ਕੋਈ ਕਹਿ ਨਹੀਂ ਸਕਦਾ। ਸਭ ਆਤਮਾਵਾਂ ਮੈਨੂੰ ਪੁਕਾਰਦੀਆਂ ਹਨ, ਗੌਡ ਫਾਦਰ ਕਹਿੰਦੇ ਹਨ ਤਾਂ ਉਹ ਆਤਮਾ ਦਾ ਬਾਪ ਹੋ ਗਿਆ ਹੈ। ਇਹ ਗੀਤ ਵੀ ਭਗਤੀ ਮਾਰਗ ਦਾ ਹੈ। ਸਤਿਯੁਗ ਵਿੱਚ ਤੇ ਮਾਇਆ ਹੁੰਦੀ ਹੀ ਨਹੀਂ, ਜੋ ਪੁਕਾਰਨਾ ਪਵੇ। ਉੱਥੇ ਤੇ ਸੁਖ ਹੀ ਸੁਖ ਹੈ। ਤੁਸੀਂ ਜਾਣਦੇ ਹੋ 5 ਹਜਾਰ ਵਰ੍ਹੇ ਦਾ ਚੱਕਰ ਹੈ। ਅਧਾਕਲਪ ਸਤਿਯੁਗ - ਤ੍ਰੇਤਾ ਦਿਨ, ਅਧਾਕਲਪ ਦਵਾਪਰ - ਕਲਯੁਗ ਰਾਤ। ਤੁਸੀਂ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਹੋ। ਬ੍ਰਹਮਾ ਦਾ ਅਤੇ ਤੁਸੀਂ ਬ੍ਰਾਹਮਣਾਂ ਦਾ ਹੀ ਰਾਤ - ਦਿਨ ਗਾਇਆ ਜਾਂਦਾ ਹੈ। ਦਿਨ ਅਤੇ ਰਾਤ ਦਾ ਗਿਆਨ ਵੀ ਤੁਸੀਂ ਬੱਚਿਆਂ ਨੂੰ ਹੈ। ਲਕਸ਼ਮੀ - ਨਾਰਾਇਣ ਨੂੰ ਇਹ ਗਿਆਨ ਨਹੀਂ ਹੈ। ਹੁਣ ਤੁਸੀਂ ਸੰਗਮ ਤੇ ਹੋ, ਜਾਣਦੇ ਹੋ ਹੁਣ ਭਗਤੀਮਾਰਗ ਪੂਰਾ ਹੋ, ਦਿਨ ਨਿਕਲਦਾ ਹੈ। ਇਹ ਗਿਆਨ ਹੁਣ ਤੁਹਾਨੂੰ ਬਾਪ ਦਵਾਰਾ ਮਿਲਿਆ ਹੈ। ਕਲਯੁਗ ਵਿੱਚ ਵੀ ਜਾਂ ਸਤਿਯੁਗ ਵਿੱਚ ਇਹ ਗਿਆਨ ਕਿਸੇ ਨੂੰ ਹੁੰਦਾ ਨਹੀਂ, ਇਸਲਈ ਗਾਇਆ ਜਾਂਦਾ ਹੈ - ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ। ਹੁਣ ਤੁਸੀਂ ਸੂਰਜਵੰਸ਼ੀ - ਚੰਦ੍ਰਵੰਸ਼ੀ ਰਾਜ ਪਾਉਣ ਦਾ ਪੁਰਸ਼ਾਰਥ ਕਰ ਰਹੇ ਹੋ। ਫਿਰ ਅਧਾਕਲਪ ਦੇ ਬਾਦ ਤੁਸੀਂ ਰਾਜ ਗਵਾਉਂਦੇ ਹੋ। ਇਹ ਗਿਆਨ ਤੁਸੀਂ ਬ੍ਰਾਹਮਣਾਂ ਦੇ ਸਿਵਾਏ ਕਿਸੇ ਨੂੰ ਨਹੀਂ ਹੈ। ਤੁਸੀਂ ਦੇਵਤੇ ਬਣ ਜਾਵੋਗੇ ਫਿਰ ਇਹ ਗਿਆਨ ਰਹੇਗਾ ਨਹੀਂ। ਹੁਣ ਹੈ ਰਾਤ੍ਰੀ। ਸ਼ਿਵ ਰਾਤ੍ਰੀ ਵੀ ਗਾਈ ਜਾਂਦੀ ਹੈ। ਕ੍ਰਿਸ਼ਨ ਦੀ ਵੀ ਰਾਤ੍ਰੀ ਕਹਿੰਦੇ ਹਨ ਪ੍ਰੰਤੂ ਉਸਦਾ ਅਰਥ ਨਹੀਂ ਸਮਝਦੇ। ਸ਼ਿਵ ਦੀ ਜਯੰਤੀ ਮਤਲਬ ਸ਼ਿਵ ਦਾ ਰਿਇਨਕਾਰਨੇਸ਼ਨ ਹੁੰਦਾ ਹੈ। ਅਜਿਹੇ ਬਾਪ ਦਾ ਦਿਨ ਘੱਟ ਤੋਂ ਘੱਟ ਇੱਕ ਮਹੀਨਾ ਮਨਾਉਣਾ ਚਾਹੀਦਾ ਹੈ। ਜੋ ਸਾਰੀ ਸ੍ਰਿਸ਼ਟੀ ਨੂੰ ਪਤਿਤ ਤੋਂ ਪਾਵਨ ਬਨਾਉਂਦੇ ਹਨ, ਉਨ੍ਹਾਂ ਦਾ ਹੋਲੀ ਡੇ ਵੀ ਨਹੀਂ ਮਨਾਉਂਦੇ ਹਨ। ਬਾਪ ਕਹਿੰਦੇ ਹਨ ਮੈਂ ਸਭ ਦਾ ਲਿਬ੍ਰੇਟਰ ਹਾਂ, ਗਾਈਡ ਬਣ ਸਭ ਨੂੰ ਲੈ ਜਾਂਦਾ ਹਾਂ।

ਹੁਣ ਤੁਸੀਂ ਪੁਰਸ਼ਾਰਥ ਕਰਦੇ ਹੋ - ਰਾਜਯੋਗ ਸਿੱਖਣ ਦਾ। ਬਾਪ ਤੁਹਾਨੂੰ ਗਿਆਨ ਦਾ ਤੀਜਾ ਨੇਤ੍ਰ ਦੇ ਰਹੇ ਹਨ। ਆਤਮਾ ਦਾ ਰੂਪ ਕੀ ਹੈ - ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਬਾਪ ਕਹਿੰਦੇ ਹਨ ਤੁਸੀਂ ਆਤਮਾ ਨਾ ਅੰਗੂਠੇ ਮਿਸਲ ਹੋ, ਨਾ ਅਖੰਡ ਜੋਤੀ ਮਿਸਲ ਹੋ। ਤੁਸੀਂ ਤਾਂ ਸਟਾਰ ਹੋ, ਬਿੰਦੀ ਮਿਸਲ। ਮੈਂ ਵੀ ਆਤਮਾ ਬਿੰਦੀ ਹਾਂ, ਪਰੰਤੂ ਮੈਂ ਪੁਨਰਜਨਮ ਵਿੱਚ ਨਹੀਂ ਆਉਂਦਾ ਹਾਂ। ਮੇਰੀ ਮਹਿਮਾ ਹੀ ਵੱਖ ਹੈ, ਮੈਂ ਸੁਪ੍ਰੀਮ ਹੋਣ ਦੇ ਕਾਰਨ ਜਨਮ - ਮਰਨ ਦੇ ਚੱਕਰ ਵਿੱਚ ਨਹੀਂ ਆਉਂਦਾ ਹਾਂ। ਤੁਸੀਂ ਆਤਮਾਵਾਂ ਸ਼ਰੀਰ ਵਿੱਚ ਆਉਂਦੀਆਂ ਹੋ। ਤਾਂ 84 ਜਨਮ ਲੈਂਦੀਆਂ ਹੋ, ਮੈਂ ਇਸ ਸ਼ਰੀਰ ਵਿੱਚ ਪ੍ਰਵੇਸ਼ ਕਰਦਾ ਹਾਂ। ਇਹ ਲੋਨ ਲਿਆ ਹੋਇਆ ਹੈ। ਬਾਪ ਸਮਝਾਉਂਦੇ ਹਨ - ਤੁਸੀਂ ਵੀ ਆਤਮਾ ਹੋ। ਪਰ ਤੁਸੀਂ ਆਪਣੇ ਨੂੰ ਰਿਲਾਇਜ਼ ਨਹੀਂ ਕਰਦੇ ਹੋ ਕਿ ਮੈਂ ਆਤਮਾ ਹਾਂ, ਆਤਮਾ ਹੀ ਬਾਪ ਨੂੰ ਯਾਦ ਕਰਦੀ ਹੈ। ਦੁਖ ਵਿੱਚ ਸਦਾ ਯਾਦ ਕਰਦੇ ਹਨ, ਹੇ ਭਗਵਾਨ, ਰਹਿਮਦਿਲ ਬਾਬਾ ਰਹਿਮ ਕਰੋ। ਰਹਿਮ ਮੰਗਦੇ ਹੋ ਕਿਉਂਕਿ ਉਹ ਬਾਪ ਹੀ ਨਾਲੇਜਫੁਲ, ਬਲਿਸਫੁਲ, ਪਿਓਰਿਟੀ ਫੁਲ ਹੈ। ਗਿਆਨ ਵਿੱਚ ਵੀ ਫੁਲ ਹੈ। ਗਿਆਨ ਦਾ ਸਾਗਰ ਹੈ ਮਨੁੱਖਾਂ ਨੂੰ ਇਹ ਮਹਿਮਾ ਦੇ ਨਹੀਂ ਸਕਦੇ ਹਾਂ। ਸਾਰੀ ਦੁਨੀਆਂ ਤੇ ਬਲਿਸ ਕਰਨਾ, ਇਹ ਬਾਪ ਦਾ ਹੀ ਕੰਮ ਹੈ। ਉਹ ਹੈ ਰਚਤਾ ਬਾਕੀ ਸਭ ਹੈ ਰਚਨਾ। ਕ੍ਰਿਏਟਰ ਰਚਨਾ ਨੂੰ ਕ੍ਰਿਏਟ ਕਰਦੇ ਹਨ। ਪਹਿਲਾਂ ਇਸਤਰੀ ਨੂੰ ਅਡੋਪਟ ਕਰਦੇ ਹਨ, ਫਿਰ ਉਸ ਦੇ ਦਵਾਰਾ ਰਚਨਾ ਰਚਦੇ ਹਨ, ਫਿਰ ਉਨ੍ਹਾਂ ਦੀ ਪਾਲਣਾ ਵੀ ਕਰਦੇ ਹਨ, ਵਿਨਾਸ਼ ਨਹੀਂ ਕਰਦੇ। ਇਹ ਬੇਹੱਦ ਦਾ ਬਾਪ ਆਕੇ ਸਥਾਪਨਾ - ਪਾਲਣਾ - ਵਿਨਾਸ਼ ਕਰਵਾਉਂਦੇ ਹਨ। ਆਦਿ - ਸਨਾਤਨ ਦੇਵੀ - ਦੇਵਤਾ ਧਰਮ ਦੀ ਪਾਲਣਾ ਕਰਾਉਂਦੇ ਹਨ। ਸਤਿਯਗ ਆਦਿ ਵਿੱਚ ਝੱਟ ਨਾਲ ਰਾਜਧਾਨੀ ਸਥਾਪਨ ਹੋ ਜਾਂਦੀ ਹੈ ਦੂਜੇ ਧਰਮ ਵਾਲੇ ਤਾਂ ਸਿਰ੍ਫ ਆਪਣਾ - ਆਪਣਾ ਧਰਮ ਸਥਾਪਨ ਕਰਦੇ ਹਨ ਫਿਰ ਜਦੋਂ ਲੱਖਾਂ, ਕਰੋੜਾਂ ਦੀ ਅੰਦਾਜ ਨਾਲ ਵਾਧਾ ਹੋ ਜਾਂਦਾ ਹੈ, ਉਦੋਂ ਰਾਜਾਈ ਹੁੰਦੀ ਹੈ। ਹੁਣ ਤੁਸੀਂ ਰਾਜਧਾਨੀ ਸਥਾਪਨ ਕਰ ਰਹੇ ਹੋ। ਯੋਗਬਲ ਨਾਲ ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਬਣਦੇ ਹੋ, ਬਾਹੂਬਲ ਨਾਲ ਕਦੇ ਕੋਈ ਵਿਸ਼ਵ ਤੇ ਰਾਜਾਈ ਕਰ ਨਹੀਂ ਸਕਦਾ। ਬਾਬਾ ਨੇ ਸਮਝਾਇਆ ਹੈ, ਕ੍ਰਿਏਸ਼ਨ ਵਿੱਚ ਇਤਨੀ ਤਾਕਤ ਹੈ, ਉਹ ਆਪਸ ਵਿੱਚ ਮਿਲ ਜਾਣ ਤਾਂ ਸਾਰੇ ਵਿਸ਼ਵ ਤੇ ਰਾਜ ਕਰ ਸਕਦੇ ਹਨ। ਪ੍ਰੰਤੂ ਬਾਹੂਬਲ ਨਾਲ ਵਿਸ਼ਵ ਤੇ ਰਾਜ ਪਾਉਣ, ਇਹ ਲਾਅ ਨਹੀਂ ਕਹਿੰਦਾ। ਡਰਾਮੇ ਵਿੱਚ ਇਹ ਕਾਇਦਾ ਨਹੀਂ ਹੈ, ਜੋ ਬਾਹੂਬਲ ਵਾਲੇ ਵਿਸ਼ਵ ਦੇ ਮਾਲਿਕ ਬਨਣ।

ਾਪ ਸਮਝਾਉਂਦੇ ਹਨ - ਵਿਸ਼ਵ ਦੀ ਬਾਦਸ਼ਾਹੀ ਯੋਗਬਲ ਨਾਲ ਮੇਰੇ ਦਵਾਰਾ ਹੀ ਮਿਲ ਸਕਦੀ ਹੈ। ਉੱਥੇ ਕੋਈ ਪਾਰਟੀਸ਼ਨ ਨਹੀਂ ਹੈ। ਧਰਤੀ, ਆਕਾਸ਼ ਸਭ ਤੁਹਾਡੇ ਹੋਣਗੇ। ਤੁਹਾਨੂੰ ਕੋਈ ਟੱਚ ਨਹੀਂ ਕਰ ਸਕਦਾ। ਉਨ੍ਹਾਂਨੂੰ ਕਿਹਾ ਜਾਂਦਾ ਹੈ ਅਦ੍ਵੈਤ ਰਾਜ। ਇੱਥੇ ਹਨ ਅਨੇਕ ਰਾਜ। ਬਾਪ ਸਮਝਾਉਂਦੇ ਹਨ - 5 ਹਜਾਰ ਵਰ੍ਹੇ ਬਾਦ ਤੁਹਾਨੂੰ ਬੱਚਿਆਂ ਨੂੰ ਇਹ ਰਾਜਯੋਗ ਸਿਖਾਉਂਦਾ ਹਾਂ। ਕ੍ਰਿਸ਼ਨ ਦੀ ਆਤਮਾ ਹੁਣ ਸਿੱਖ ਰਹੀ ਹੈ। ਕ੍ਰਿਸ਼ਨ ਪਹਿਲਾ ਨੰਬਰ ਪ੍ਰਿੰਸ ਸੀ। ਉਹ ਇਸ ਸਮੇਂ 84 ਜਨਮ ਦੇ ਅੰਤ ਵਿੱਚ ਆਕੇ ਬ੍ਰਹਮਾ ਬਣੇ ਹਨ। ਇਹ ਬੱਚਿਆਂ ਨੂੰ ਸਮਝਾਇਆ ਹੈ, ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ। ਬਾਪ ਫਿਰ ਤੋਂ ਸਵਰਗ ਦੀ ਸਥਾਪਨਾ ਕਰ ਰਹੇ ਹਨ। ਅਨੇਕ ਧਰਮ ਵਿਨਾਸ਼ ਹੋਣੇ ਹਨ ਜਰੂਰ। ਇੱਕ ਧਰਮ ਦੀ ਸਥਾਪਨਾ ਹੋ ਜਾਵੇਗੀ। ਭਾਰਤ ਹੀ 100 ਪ੍ਰਤੀਸ਼ਤ ਸਾਲਵੇਂਟ, ਧਰਮ ਸ੍ਰੇਸ਼ਠ ਸੀ। ਦੇਵਤਾਵਾਂ ਦੇ ਕਰਮ ਵੀ ਸ੍ਰੇਸ਼ਠ ਸਨ। ਉਨ੍ਹਾਂ ਦੀ ਹੀ ਮਹਿਮਾ ਗਾਈ ਹੋਈ ਹੈ - ਸ੍ਰਵਗੁਣ ਸੰਪੰਨ… ਪਹਿਲੇ - ਪਹਿਲੇ ਪਵਿੱਤਰ ਸਨ, ਹੁਣ ਪਤਿਤ ਬਣੇ ਹਨ ਫਿਰ ਬਾਪ ਆਕੇ ਇਸਤਰੀ - ਪੁਰਸ਼ ਦੋਵਾਂ ਨੂੰ ਪਵਿੱਤਰ ਬਨਾਉਂਦੇ ਹਨ। ਰੱਖੜੀ ਦਾ ਤਿਉਹਾਰ ਇਤਨਾ ਕਿਉਂ ਮਨਾਉਂਦੇ ਹਨ - ਇਹ ਕਿਸੇ ਨੂੰ ਪਤਾ ਨਹੀਂ ਹੈ। ਬਾਪ ਨੇ ਹੀ ਆਕੇ ਪ੍ਰਤਿੱਗਿਆ ਲਈ ਸੀ ਕਿ ਅੰਤਿਮ ਜਨਮ ਵਿੱਚ ਤੁਸੀਂ ਦੋਵੇਂ ਪਵਿੱਤਰ ਰਹੋ। ਸੰਨਿਆਸੀਆਂ ਦਾ ਤਾਂ ਧਰਮ ਵੀ ਵੱਖ ਹੈ। ਗਿਆਨ, ਭਗਤੀ ਅਤੇ ਵੈਰਾਗ - ਇਹ ਤੁਹਾਡੇ ਲਈ ਹਨ। ਤੁਸੀਂ ਵੇਖਿਆ ਹੋਵੇਗਾ - ਪਾਦਰੀ ਲੋਕ ਚਲਦੇ ਹਨ ਤਾਂ ਅੱਖਾਂ ਇੱਕ ਪਾਸੇ ਰਹਿੰਦੀਆਂ ਹਨ ਹੋਰ ਕਿਸੇ ਵਲ ਵੇਖਦੇ ਨਹੀਂ। ਨਨਸ ਹੁੰਦੀਆਂ ਹਨ ਨਾ। ਹੁਣ ਉਹ ਤੇ ਕ੍ਰਾਇਸਟ ਨੂੰ ਯਾਦ ਕਰਦੀਆਂ ਹਨ। ਕਹਿੰਦੇ ਹਨ ਕ੍ਰਾਇਸਟ ਗੌਡ ਦਾ ਬੱਚਾ ਸੀ। ਤੁਹਾਡਾ ਕੋਈ ਸਫੇਦ ਕਪੜੇ ਆਦਿ ਨਾਲ ਕੁਨੈਕਸ਼ਨ ਨਹੀਂ ਹੈ। ਤੁਸੀਂ ਤਾਂ ਆਤਮਾ ਹੋ। ਨਨ ਬਟ ਵਨ, ਇੱਕ ਨੂੰ ਹੀ ਯਾਦ ਕਰਨਾ ਹੈ। ਸੱਚੀ ਨਨਸ ਤਾਂ ਤੁਸੀਂ ਹੋ, ਤੁਹਾਨੂੰ ਵਰਸਾ ਉਸ ਬਾਬਾ ਤੋੰ ਮਿਲਣਾ ਹੈ, ਉਨ੍ਹਾਂ ਨੂੰ ਯਾਦ ਕਰੋਗੇ ਤਾਂ ਹੀ ਵਿਕਰਮ ਵਿਨਾਸ਼ ਹੋਣਗੇ ਇਸਲਈ ਬਾਪ ਦਾ ਫਰਮਾਨ ਹੈ - ਮਾਮੇਕਮ ਯਾਦ ਕਰੋ। ਆਤਮਾ ਦਾ ਨਿਸ਼ਚੇ ਨਾ ਹੋਣ ਦੇ ਕਾਰਨ ਨਨਸ ਫਿਰ ਕ੍ਰਾਇਸਟ ਨੂੰ ਯਾਦ ਕਰਦੀਆਂ ਹਨ। ਗੌਡ ਕੌਣ ਹੈ - ਇਹ ਨਹੀਂ ਜਾਣਦੇ ਹਨ। ਭਾਰਤਵਾਸੀ ਜੋ ਪਹਿਲਾਂ - ਪਹਿਲਾਂ ਆਉਂਦੇ ਹਨ, ਉਹ ਹੀ ਨਹੀਂ ਜਾਣਦੇ ਹਨ। ਲਕਸ਼ਮੀ - ਨਾਰਾਇਣ ਨੂੰ ਇਹ ਸ੍ਰਿਸ਼ਟੀ ਦਾ ਗਿਆਨ ਥੋੜ੍ਹੀ ਹੀ ਹੈ, ਨਾ ਉਹ ਤ੍ਰਿਕਾਲਦਰਸ਼ੀ ਹਨ। ਤ੍ਰਿਕਾਲਦਰਸ਼ੀ ਤੁਸੀਂ ਬ੍ਰਾਹਮਣ ਬਣਦੇ ਹੋ। ਤੁਹਾਨੂੰ ਕੋਡੀ ਦੇ ਬਦਲੇ ਹੀਰੇ ਵਰਗਾ ਬਾਪ ਬਨਾਉਂਦੇ ਹਨ। ਹੁਣ ਤੁਸੀਂ ਈਸ਼ਵਰੀਏ ਗੋਦ ਵਿੱਚ ਹੋ। ਤੁਹਾਡਾ ਇਹ ਅੰਤਿਮ ਜਨਮ ਬਹੁਤ ਅਮੁੱਲ ਹੈ। ਭਾਰਤ ਦੀ ਖਾਸ ਦੁਨੀਆਂ ਦੀ ਆਮ ਤੁਸੀਂ ਰੂਹਾਨੀ ਸੇਵਾ ਕਰਦੇ ਹੋ। ਬਾਕੀ ਉਹ ਤਾਂ ਹਨ ਜਿਸਮਾਨੀ ਸ਼ੋਸ਼ਲ ਵਰਕਰ, ਤੁਸੀਂ ਹੋ ਰੂਹਾਨੀ। ਤੁਹਾਨੂੰ ਸਿਖਾਉਣ ਵਾਲਾ ਸੁਪ੍ਰੀਮ ਰੂਹ ਹੈ। ਹਰ ਇੱਕ ਆਤਮਾ ਨੂੰ ਬੋਲੋ - ਬਾਪ ਨੂੰ ਯਾਦ ਕਰੋ। ਬਾਪ ਨੂੰ ਹੀ ਪਤਿਤ - ਪਾਵਨ ਗਾਇਆ ਜਾਂਦਾ ਹੈ। ਤੁਹਾਨੂੰ ਡਿੱਗਣ ਵਿੱਚ 84 ਜਨਮ ਲੱਗਦੇ ਹਨ, ਫਿਰ ਚੜ੍ਹਨ ਵਿੱਚ ਇੱਕ ਸੈਕਿੰਡ ਲੱਗਦਾ ਹੈ। ਇਹ ਤੁਹਾਡਾ ਇਸ ਮ੍ਰਿਤੂ ਲੋਕ ਦਾ ਅੰਤਿਮ ਜਨਮ ਹੈ, ਮ੍ਰਿਤੂਲੋਕ ਮੁਰਦਾਬਾਦ, ਅਮਰਲੋਕ ਜਿੰਦਾਬਾਦ ਹੋਣਾ ਹੈ। ਇਸ ਨੂੰ ਅਮਰਕਥਾ ਕਿਹਾ ਜਾਂਦਾ ਹੈ। ਅਮਰ ਬਾਬਾ ਆਕੇ ਤੁਹਾਨੂੰ ਅਮਰ ਆਤਮਾਵਾਂ ਨੂੰ ਅਮਰਯੁਗ ਵਿੱਚ ਲੈ ਚੱਲਣ ਦੇ ਲਈ ਅਮਰਕਥਾ ਸੁਣਾਉਂਦੇ ਹਨ। ਬਾਪ ਕਹਿੰਦੇ ਹਨ - ਅੱਛਾ ਹੋਰ ਗੱਲਾਂ ਭੁੱਲ ਜਾਂਦੇ ਹੋ ਤਾਂ ਸਿਰ੍ਫ ਆਪਣੇ ਨੂੰ ਆਤਮਾ ਨਿਸ਼ਚੇ ਕਰ ਮੈਨੂੰ ਇੱਕ ਬਾਪ ਨੂੰ ਯਾਦ ਕਰੋ। ਬੁੱਧੀ ਦਾ ਯੋਗ ਮੇਰੇ ਨਾਲ ਲਗਾਵੋ ਤਾਂ ਤੁਹਾਡੇ ਪਾਪ ਭਸਮ ਹੋਣ ਅਤੇ ਤੁਸੀਂ ਪੁੰਨ ਆਤਮਾ ਬਣ ਜਾਵੋਗੇ। ਤੁਸੀਂ ਮਨੁੱਖ ਤੋਂ ਦੇਵਤਾ ਬਣਦੇ ਹੋ, ਇਹ ਨਵੀਂ ਗੱਲ ਨਹੀਂ ਹੈ। 5 ਹਜਾਰ ਵਰ੍ਹੇ ਬਾਦ ਬਾਪ ਆਕੇ ਤੁਹਾਨੂੰ ਵਰਸਾ ਦਿੰਦੇ ਹਨ, ਰਾਵਣ ਫਿਰ ਸਰਾਪ ਦਿੰਦੇ ਹਨ - ਇਹ ਹੈ ਖੇਲ੍ਹ। ਭਾਰਤ ਦੀ ਹੀ ਕਹਾਣੀ ਹੈ। ਇਹ ਗੱਲਾਂ ਬਾਪ ਹੀ ਸਮਝਾਉਂਦੇ ਹਨ, ਕੋਈ ਵੀ ਵੇਦ ਸ਼ਾਸਤਰ ਆਦਿ ਵਿਚ ਨਹੀਂ ਹੈ ਇਸਲਈ ਗੌਡ ਫਾਦਰ ਨੂੰ ਹੀ ਨਾਲੇਜਫੁਲ, ਪੀਸਫੁਲ, ਬਲਿਸਫੁਲ ਕਿਹਾ ਜਾਂਦਾ ਹੈ। ਤੁਹਾਨੂੰ ਵੀ ਆਪ ਸਮਾਨ ਬਨਾਉਂਦੇ ਹਨ। ਤੁਸੀਂ ਵੀ ਪੁਜੀਏ ਸੀ ਫਿਰ ਪੁਜਾਰੀ ਬਣਦੇ ਹੋ, ਆਪੇ ਹੀ ਪੁਜੀਏ, ਆਪੇ ਹੀ ਪੁਜਾਰੀ। ਇਹ ਭਗਵਾਨ ਦੇ ਲਈ ਨਹੀਂ ਹੈ। ਤੁਸੀਂ ਭਾਰਤਵਾਸੀਆਂ ਦੀ ਗੱਲ ਹੈ, ਤੁਸੀਂ ਪਹਿਲੇ ਸਿਰ੍ਫ ਇੱਕ ਸ਼ਿਵ ਦੀ ਭਗਤੀ ਕਰਦੇ ਸੀ। ਅਵਿਭਚਾਰੀ ਭਗਤੀ ਕੀਤੀ ਫਿਰ ਦੇਵਤਾਵਾਂ ਦੀ ਭਗਤੀ ਸ਼ੁਰੂ ਕੀਤੀ, ਫਿਰ ਹੇਠਾਂ ਉੱਤਰਦੇ ਆਏ। ਹੁਣ ਫਿਰ ਤੋਂ ਤੁਸੀਂ ਦੇਵੀ - ਦੇਵਤਾ ਬਣ ਰਹੇ ਹੋ, ਜੋ ਥੋੜ੍ਹਾ ਪੜ੍ਹਦੇ ਹਨ ਉਹ ਪ੍ਰਜਾ ਵਿੱਚ ਚਲੇ ਜਾਣਗੇ। ਜੋ ਚੰਗੀ ਤਰ੍ਹਾਂ ਪੜ੍ਹਦੇ - ਪੜ੍ਹਾਉਂਦੇ ਹਨ, ਉਹ ਰਾਜਾਈ ਵਿੱਚ ਆਉਣਗੇ। ਪ੍ਰਜਾ ਤੇ ਢੇਰ ਬਣਦੀ ਹੈ। ਇੱਕ ਮਹਾਰਾਜਾ ਦੀ ਲੱਖਾਂ ਕਰੋੜਾਂ ਦੇ ਅੰਦਾਜ਼ ਵਿੱਚ ਪ੍ਰਜਾ ਹੋਵੇਗੀ। ਤੁਸੀਂ ਪੁਰਸ਼ਾਰਥ ਕਰਦੇ ਹੀ ਹੋ ਕਲਪ ਪਹਿਲੇ ਮੁਆਫ਼ਿਕ। ਪੁਰਸ਼ਾਰਥ ਤੋੰ ਪਤਾ ਪੈ ਜਾਂਦਾ ਹੈ ਕਿ ਮਾਲਾ ਵਿੱਚ ਕੌਣ - ਕੌਣ ਆਉਣ ਵਾਲੇ ਹਨ। ਪ੍ਰਜਾ ਵਿੱਚ ਵੀ ਕੋਈ ਗਰੀਬ, ਕੋਈ ਸ਼ਾਹੂਕਾਰ ਬਣਦੇ ਹਨ। ਭਗਤੀਮਾਰਗ ਵਿੱਚ ਈਸ਼ਵਰ ਅਰਥ ਦਾਨ ਕਰਦੇ ਹਨ। ਕਿਉਂ ਈਸ਼ਵਰ ਦੇ ਕੋਲ ਨਹੀਂ ਹੈ ਕੀ? ਜਾਂ ਤੇ ਕਹਿੰਦੇ ਹਨ ਕ੍ਰਿਸ਼ਨ ਅਰਪਨਮ। ਪਰੰਤੂ ਅਸਲ ਵਿੱਚ ਹੁੰਦਾ ਹੈ ਈਸ਼ਵਰ ਅਰਪਨਮ, ਮਨੁੱਖ ਜੋ ਕੁਝ ਕਰਦੇ ਹਨ ਉਸ ਦਾ ਫਲ ਦੂਜੇ ਜਨਮ ਵਿੱਚ ਮਿਲਦਾ ਹੈ। ਇੱਕ ਜਨਮ ਦੇ ਲਈ ਮਿਲ ਜਾਂਦਾ ਹੈ। ਹੁਣ ਬਾਪ ਕਹਿੰਦੇ ਹਨ - ਮੈਂ ਆਇਆ ਹਾਂ ਤੁਹਾਨੂੰ 21 ਜਨਮ ਦਾ ਵਰਸਾ ਦੇਣ। ਮੇਰੇ ਅਰਥ ਡਾਇਰੈਕਟ ਕੁਝ ਵੀ ਕਰਦੇ ਹੋ ਤਾਂ 21 ਜਨਮ ਦੇ ਲਈ ਉਸਦੀ ਪ੍ਰਾਪਤੀ ਤੁਹਾਨੂੰ ਹੋ ਜਾਂਦੀ ਹੈ। ਇਨਡਾਇਰੈਕਟ ਕਰਦੇ ਹੋ ਤਾਂ ਇੱਕ ਜਨਮ ਦੇ ਲਈ ਅਲਪਕਾਲ ਦਾ ਸੁੱਖ ਮਿਲ ਜਾਂਦਾ ਹੈ। ਬਾਪ ਸਮਝਾਉਂਦੇ ਹਨ ਇਹ ਤੁਹਾਡਾ ਸਭ ਮਿੱਟੀ ਵਿੱਚ ਮਿਲ ਜਾਣਾ ਹੈ, ਇਸਲਈ ਇਸ ਨੂੰ ਸਫਲ ਕਰ ਲਵੋ। ਤੁਸੀਂ ਇਹ ਰੂਹਾਨੀ ਹਸਪਤਾਲ ਕਮ ਯੂਨੀਵਰਸਿਟੀ ਖੋਲ੍ਹਦੇ ਜਾਵੋ, ਜਿਥੋਂ ਸਭ ਏਵਰਹੇਲਦੀ, ਏਵਰਵੇਲਦੀ ਬਣਨਗੇ, ਇਸ ਨਾਲ ਬਹੁਤ ਇਨਕਮ ਹੁੰਦੀ ਹੈ। ਯੋਗ ਨਾਲ ਹੈਲਥ ਅਤੇ ਚੱਕਰ ਨੂੰ ਜਾਨਣ ਨਾਲ ਵੈਲਥ। ਤਾਂ ਘਰ - ਘਰ ਵਿੱਚ ਅਜਿਹੀ ਯੂਨੀਵਰਸਿਟੀ ਕਮ ਹਸਪਤਾਲ ਖੋਲ੍ਹਦੇ ਜਾਵੋ। ਵੱਡਾ ਆਦਮੀ ਹੈ ਤਾਂ ਵੱਡਾ ਖੋਲ੍ਹੇ, ਜਿੱਥੇ ਬਹੁਤ ਆ ਸਕਣ। ਬੋਰਡ ਤੇ ਲਿਖ ਦਵੋ। ਜਿਵੇੰ ਨੇਚਰ - ਕਿਓਰ ਵਾਲੇ ਲਿਖਦੇ ਹਨ। ਬਾਪ ਸਾਰੀ ਦੁਨੀਆਂ ਦੀ ਨੇਚਰ ਬਦਲ ਪਿਓਰ ਬਣਾ ਦਿੰਦੇ ਹਨ। ਇਸ ਵਕਤ ਸਾਰੇ ਇਮਪਿਓਰ ਹਨ। ਸਾਰੀ ਦੁਨੀਆਂ ਨੂੰ ਏਵਰਹੇਲਦੀ, ਏਵਰਵੇਲਦੀ ਬਨਾਉਣ ਵਾਲਾ ਬਾਪ ਹੈ, ਜੋ ਹੁਣ ਤੁਹਾਨੂੰ ਬੱਚਿਆਂ ਨੂੰ ਪੜ੍ਹਾ ਰਹੇ ਹਨ। ਤੁਸੀਂ ਹੋ ਮੋਸ੍ਟ ਸਵੀਟ ਚਿਲਡ੍ਰਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੀ ਇਸ ਅਮੁੱਲ ਜੀਵਨ ਨੂੰ ਰੂਹਾਨੀ ਸੇਵਾ ਵਿੱਚ ਲਗਾਉਣਾ ਹੈ। ਖਾਸ ਭਾਰਤ, ਆਮ ਸਾਰੀ ਦੁਨੀਆਂ ਦੀ ਸੇਵਾ ਕਰਨੀ ਹੈ।

2. ਆਪਣਾ ਸਭ ਕੁਝ ਸਫਲ ਕਰਨ ਦੇ ਲਈ ਡਾਇਰੈਕਟ ਈਸ਼ਵਰ ਅਰਥ ਅਰਪਣ ਕਰਨਾ ਹੈ। ਰੂਹਾਨੀ ਹਸਪਤਾਲ ਅਤੇ ਯੂਨੀਵਰਸਿਟੀ ਖੋਲ੍ਹਣੀ ਹੈ।

ਵਰਦਾਨ:-
ਇੱਕਰਸ ਸਥਿਤੀ ਦ੍ਵਾਰਾ ਅਤਿੰਦਰਿਯ ਸੁਖ ਦੀ ਅਨੁਭੂਤੀ ਕਰਨ ਵਾਲੇ ਸਰਵ ਆਕਰਸ਼ਨ ਤੋਂ ਮੁਕਤ ਭਵ।

ਜਦੋਂ ਇੰਦਰੀਆਂ ਦੀ ਆਕਰਸ਼ਣ ਅਤੇ ਸੰਬੰਧਾਂ ਦੀ ਆਕਰਸ਼ਣ ਤੋਂ ਮੁਕਤ ਬਣੋ ਤਾਂ ਅਤਿੰਦਰਿਯ ਸੁਖ ਦੀ ਅਨੁਭੂਤੀ ਕਰ ਸਕੋਗੇ। ਕਿਸੇ ਵੀ ਕਰਮਿੰਦਰੀ ਦੇ ਵਸ਼ ਹੋਣ ਨਾਲ ਜੋ ਵੱਖ - ਵੱਖ ਆਕਰਸ਼ਣ ਹੁੰਦੇ ਹਨ ਉਹ ਅਤਿੰਦ੍ਰਿਯ ਸੁਖ ਅਤੇ ਖੁਸ਼ੀ ਦਵਾਉਣ ਵਿਚ ਬੰਧਨ ਪਾਉਂਦਾ ਹੈ। ਲੇਕਿਨ ਜਦ ਬੁੱਧੀ ਸਰਵ ਆਕਰਸ਼ਨ ਤੋਂ ਮੁਕਤ ਹੋਕੇ ਇੱਕ ਠਿਕਾਣੇ ਤੇ ਟਿਕ ਜਾਂਦੀ ਹੈ, ਹਲਚਲ ਸਮਾਪਤ ਹੋ ਜਾਂਦੀ ਹੈ ਤਾਂ ਇੱਕਰਸ ਅਵਸਥਾ ਬਣਨ ਨਾਲ ਅਤਿੰਦ੍ਰਿਯ ਸੁਖ ਦੀ ਅਨੁਭੂਤੀ ਹੁੰਦੀ ਹੈ।

ਸਲੋਗਨ:-
ਆਪਣੀ ਬੁੱਧੀ ਦੀ ਲਾਈਨ ਸਦਾ ਕਲੀਅਰ ਰੱਖੋ ਤਾਂ ਇੱਕ ਦੋ ਦੇ ਮਨ ਦੇ ਭਾਵਾਂ ਨੂੰ ਜਾਣ ਲਵੋਗੇ।

ਇਹ ਅਵਿਅਕਤ ਇਸ਼ਾਰੇ :- ਸਦਾ ਅਚਲ, ਅਡੋਲ, ਇਕਰਸ ਸਥਿਤੀ ਦਾ ਅਨੁਭਵ ਕਰੋ।

ਕਿਸੇ ਵੀ ਤਰ੍ਹਾਂ ਦੀ ਹਲਚਲ ਵਿਚ ਅਚਲ ਰਹਿਣਾ, ਇਹ ਹੀ ਸ੍ਰੇਸ਼ਠ ਬ੍ਰਾਹਮਣ ਆਤਮਾਵਾਂ ਦੀ ਨਿਸ਼ਾਨੀ ਹੈ। ਦੁਨੀਆ ਹਲਚਲ ਵਿਚ ਹੋਵੇ ਲੇਕਿਨ ਤੁਸੀਂ ਸ੍ਰੇਸ਼ਠ ਆਤਮਾਵਾਂ ਹਲਚਲ ਵਿਚ ਆ ਨਹੀਂ ਸਕਦੀਆਂ। ਕਿਉਂ? ਡਰਾਮੇ ਦੀ ਹਰ ਸੀਨ ਨੂੰ ਜਾਣਦੇ ਹੋ। ਨਾਲੇਜਫੁੱਲ ਆਤਮਾਵਾਂ, ਪਾਵਰਫੁੱਲ ਆਤਮਾਵਾਂ ਸਦਾ ਆਪੇ ਹੀ ਅਚਲ ਰਹਿੰਦੀਆਂ ਹਨ। ਤਾਂ ਕਦੇ ਵਾਯੂਮੰਡਲ ਤੋਂ ਘਬਰਾਓ ਨਹੀਂ, ਸਦਾ ਨਿਰਭੈ ਰਹੋ।