07.06.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਹੁਣ ਪੁਜਾਰੀ ਤੋਂ ਪੂਜਯ ਬਣ ਜਾਂਦੇ ਹੋ, ਪੂਜਯ ਬਾਪ ਆਏ ਹਨ ਤੁਹਾਨੂੰ ਆਪ ਸਮਾਨ ਪੂਜਯ ਬਣਾਉਂਣ"

ਪ੍ਰਸ਼ਨ:-
ਤੁਸੀੰ ਬੱਚਿਆਂ ਦੇ ਅੰਦਰ ਕਿਹੜਾ ਦ੍ਰਿੜ੍ਹ ਵਿਸ਼ਵਾਸ ਹੈ?

ਉੱਤਰ:-
ਤੁਹਾਨੂੰ ਦ੍ਰਿੜ੍ਹ ਵਿਸ਼ਵਾਸ਼ ਹੈ ਕਿ ਅਸੀਂ ਜਿਉਂਦੇ ਜੀ ਬਾਪ ਕੋਲ਼ੋਂ ਪੂਰਾ ਵਰਸਾ ਲੈ ਕੇ ਹੀ ਛੱਡਾਂਗੇ। ਬਾਬਾ ਦੀ ਯਾਦ ਵਿੱਚ ਇਹ ਪੁਰਾਣਾ ਸ਼ਰੀਰ ਛੱਡ ਬਾਪ ਦੇ ਨਾਲ ਜਾਵਾਂਗੇ। ਬਾਬਾ ਸਾਨੂੰ ਘਰ ਦਾ ਸਹਿਜ ਰਸਤਾ ਦੱਸ ਰਹੇ ਹਨ।

ਗੀਤ:-
ਓਮ ਨਮੋਂ ਸਿਵਾਏ...

ਓਮ ਸ਼ਾਂਤੀ
ਓਮ ਸ਼ਾਂਤੀ। ਓਮ ਸ਼ਾਂਤੀ ਤਾਂ ਬਹੁਤ ਮਨੁੱਖ ਕਹਿੰਦੇ ਰਹਿੰਦੇ ਹਨ। ਬੱਚੇ ਵੀ ਕਹਿੰਦੇ ਹਨ, ਓਮ ਸ਼ਾਂਤੀ। ਅੰਦਰ ਜੋ ਆਤਮਾ ਹੈ - ਉਹ ਕਹਿੰਦੀ ਹੈ ਓਮ ਸ਼ਾਂਤੀ। ਪਰੰਤੂ ਆਤਮਾਵਾਂ ਤੇ ਆਪਣੇ ਨੂੰ ਪੂਰੀ ਤਰ੍ਹਾਂ ਜਾਣਦੀਆਂ ਨਹੀਂ ਹਨ। ਨਾ ਬਾਪ ਨੂੰ ਜਾਣਦਿਆਂ ਹਨ। ਭਾਵੇਂ ਪੁਕਰਦੀਆਂ ਹਨ ਪਰ ਬਾਪ ਕਹਿੰਦੇ ਮੈਂ ਜੋ ਹਾਂ, ਜਿਵੇਂ ਦਾ ਹਾਂ ਪੂਰੀ ਤਰ੍ਹਾਂ ਮੈਨੂੰ ਕੋਈ ਨਹੀਂ ਜਾਣਦੇ। ਇਹ (ਬ੍ਰਹਮਾ ) ਵੀ ਕਹਿੰਦੇ ਹਨ ਮੈਂ ਆਪਣੇ ਨੂੰ ਨਹੀਂ ਜਾਣਦਾ ਸੀ ਕਿ ਮੈਂ ਕੌਣ ਹਾਂ, ਕਿਥੋਂ ਆਇਆ ਹਾਂ! ਆਤਮਾ ਤੇ ਮੇਲ ਹੈ ਨਾ। ਬੱਚਾ ਹੈ। ਫਾਦਰ ਹੈ ਪਰਮਾਤਮਾ। ਤਾਂ ਆਤਮਾਵਾਂ ਆਪਸ ਵਿੱਚ ਬ੍ਰਦਰਜ਼ ਹੋ ਗਈਆਂ। ਤਾਂ ਸ਼ਰੀਰ ਵਿੱਚ ਆਉਣ ਦੇ ਕਾਰਣ ਕਿਸੇ ਨੂੰ ਮੇਲ, ਕਿਸੇ ਨੂੰ ਫੀਮੇਲ ਕਹਿੰਦੇ ਹਨ। ਪ੍ਰੰਤੂ ਅਸਲ ਆਤਮਾ ਕੀ ਹੈ, ਇਹ ਕੋਈ ਵੀ ਮਨੁੱਖ ਮਾਤਰ ਨਹੀਂ ਜਾਣਦੇ। ਹੁਣ ਤੁਹਾਨੂੰ ਬੱਚਿਆਂ ਨੂੰ ਇਹ ਨਾਲੇਜ਼ ਮਿਲਦੀ ਹੈ ਜੋ ਫ਼ਿਰ ਤੁਸੀ ਨਾਲ ਲੈ ਜਾਂਦੇ ਹੋ। ਉੱਥੇ ਇਹ ਨਾਲੇਜ਼ ਰਹਿੰਦੀ ਹੈ, ਅਸੀਂ ਆਤਮਾ ਹਾਂ ਇਹ ਪੁਰਾਣਾ ਸ਼ਰੀਰ ਛੱਡ ਦੂਜਾ ਲੈਂਦੇ ਹਾਂ। ਆਤਮਾ ਦੀ ਪਹਿਚਾਣ ਨਾਲ ਲੈ ਜਾਂਦੇ। ਪਹਿਲਾਂ ਤਾਂ ਆਤਮਾ ਨੂੰ ਵੀ ਨਹੀਂ ਜਾਣਦੇ ਸੀ। ਅਸੀਂ ਕਦੋਂ ਤੋਂ ਪਾਰਟ ਵਜਾਉਂਦੇ ਹਾਂ, ਕੁਝ ਨਹੀਂ ਜਾਣਦੇ ਸੀ। ਹੁਣ ਤੱਕ ਵੀ ਕਈ ਆਪਣੇ ਆਪ ਨੂੰ ਪੂਰਾ ਪਹਿਚਾਣਦੇ ਨਹੀਂ ਹਨ। ਮੋਟੇ ਰੂਪ ਨਾਲ ਜਾਣਦੇ ਹਨ ਅਤੇ ਮੋਟੇ ਲਿੰਗ ਰੂਪ ਨੂੰ ਹੀ ਯਾਦ ਕਰਦੇ ਹਨ। ਮੈਂ ਆਤਮਾ ਬਿੰਦੀ ਹਾਂ। ਬਾਪ ਵੀ ਬਿੰਦੀ ਹੈ ਉਸੇ ਰੂਪ ਵਿੱਚ ਯਾਦ ਕਰੋ, ਅਜਿਹੇ ਬਹੁਤ ਘੱਟ ਹਨ। ਨੰਬਰਵਾਰ ਬੁੱਧੀ ਹੈ ਨਾ। ਕਈ ਤਾਂ ਚੰਗੀ ਤਰ੍ਹਾਂ ਸਮਝ ਕੇ ਦੂਜਿਆਂ ਨੂੰ ਵੀ ਸਮਝਾਉਣ ਲੱਗ ਜਾਂਦੇ ਹਨ। ਤੁਸੀਂ ਸਮਝਾਉਂਦੇ ਹੋ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਉਹ ਹੀ ਪਤਿਤ ਪਾਵਨ ਹੈ। ਪਹਿਲਾਂ ਤਾਂ ਮਨੁੱਖਾਂ ਨੂੰ ਆਤਮਾ ਦੀ ਹੀ ਪਹਿਚਾਣ ਨਹੀਂ ਹੈ, ਤਾਂ ਉਹ ਵੀ ਸਮਝਾਉਂਣਾ ਪਵੇ। ਆਪਣੇ ਨੂੰ ਜਦੋਂ ਆਤਮਾ ਨਿਸ਼ਚੇ ਕਰਨ ਉਦੋਂ ਬਾਪ ਨੂੰ ਵੀ ਜਾਣ ਸਕਣ। ਆਤਮਾ ਨੂੰ ਹੀ ਨਹੀਂ ਜਾਣਦੇ ਹਨ ਇਸਲਈ ਬਾਪ ਨੂੰ ਪੂਰਾ ਜਾਣ ਨਹੀਂ ਸਕਦੇ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਆਤਮਾ ਬਿੰਦੀ ਹਾਂ। ਇੰਨੀ ਛੋਟੀ ਜਿਹੀ ਆਤਮਾ ਵਿੱਚ 84 ਜਨਮਾਂ ਦਾ ਪਾਰਟ ਹੈ ਇਹ ਵੀ ਤੁਹਾਨੂੰ ਸਮਝਾਉਂਣਾ ਪਵੇ। ਨਹੀਂ ਤਾਂ ਸਿਰ੍ਫ ਕਹਿੰਦੇ ਗਿਆਨ ਬਹੁਤ ਚੰਗਾ ਹੈ। ਭਗਵਾਨ ਨੂੰ ਮਿਲਣ ਦਾ ਰਾਹ ਬਹੁਤ ਵਧੀਆ ਦਸੱਦੇ ਹਨ। ਪ੍ਰੰਤੂ ਮੈਂ ਕੌਣ ਹਾਂ, ਬਾਪ ਕੌਣ ਹੈ, ਇਹ ਨਹੀਂ ਜਾਣਦੇ। ਸਿਰ੍ਫ ਚੰਗਾ - ਚੰਗਾ ਕਹਿ ਦਿੰਦੇ ਹਨ। ਕਈ ਤਾਂ ਫਿਰ ਇੰਵੇਂ ਵੀ ਕਹਿੰਦੇ ਹਨ ਇਹ ਤਾਂ ਨਾਸਤਿਕ ਬਣਾ ਦਿੰਦੇ ਹਨ। ਤੁਸੀ ਜਾਣਦੇ ਹੋ - ਗਿਆਨ ਦੀ ਸਮਝ ਕਿਸੇ ਵਿੱਚ ਵੀ ਨਹੀਂ ਹੈ। ਤੁਸੀ ਸਮਝਉਂਦੇ ਹੋ ਹਾਲੇ ਅਸੀਂ ਪੁਜੀਏ ਬਣ ਰਹੇ ਹਾਂ। ਅਸੀਂ ਕਿਸੇ ਦੀ ਪੂਜਾ ਨਹੀਂ ਕਰਦੇ ਹਾਂ ਕਿਉਂਕਿ ਜੋ ਸਭਦਾ ਪੁਜੀਏ ਹੈ ਉੱਚ ਤੋਂ ਉੱਚ ਭਗਵਾਨ, ਉਨ੍ਹਾਂ ਦੀ ਅਸੀਂ ਸੰਤਾਨ ਹਾਂ। ਉਹ ਹਨ ਹੀ ਪੁਜੀਏ ਪਿਤਾ ਸ਼੍ਰੀ। ਹੁਣ ਤੁਸੀਂ ਬੱਚੇ ਜਾਣਦੇ ਹੋ - ਪਿਤਾਸ਼੍ਰੀ ਸਾਨੂੰ ਆਪਣਾ ਬਣਾਕੇ ਅਤੇ ਪੜ੍ਹਾ ਰਹੇ ਹਨ। ਸਭਤੋਂ ਉੱਚ ਤੇ ਉੱਚ ਪੁਜੀਏ ਇੱਕ ਹੀ ਹੈ, ਉਨ੍ਹਾਂ ਦੇ ਸਿਵਾਏ ਹੋਰ ਕੋਈ ਪੁਜੀਏ ਬਣਾ ਨਹੀਂ ਸਕਦਾ। ਪੁਜਾਰੀ ਜਰੂਰ ਪੁਜਾਰੀ ਹੀ ਬਣਾਉਣਗੇ। ਦੁਨੀਆਂ ਵਿੱਚ ਸਭ ਹਨ ਪੁਜਾਰੀ। ਤੁਹਾਨੂੰ ਹੁਣ ਪੁਜੀਏ ਮਿਲਿਆ ਹੈ, ਜੋ ਆਪਣੇ ਵਰਗੇ ਬਣਾ ਰਹੇ ਹਨ। ਤੁਹਾਡੇ ਤੋੰ ਪੂਜਾ ਛੁਡਾ ਦਿੱਤੀ ਹੈ। ਆਪਣੇ ਨਾਲ ਲੈ ਜਾਂਦੇ ਹਨ। ਇਹ ਛੀ - ਛੀ ਦੁਨੀਆਂ ਹੈ। ਇਹ ਹੈ ਮ੍ਰਿਤੁਲੋਕ। ਭਗਤੀ ਸ਼ੁਰੂ ਹੀ ਉਦੋਂ ਹੁੰਦੀ ਹੈ ਜਦੋਂ ਰਾਵਣ ਰਾਜ ਹੁੰਦਾ ਹੈ। ਪੁਜੀਯ ਤੋਂ ਪੁਜਾਰੀ ਬਣ ਜਾਂਦੇ ਹਨ। ਫਿਰ ਪੁਜਾਰੀ ਤੋਂ ਪੁਜੀਯ ਬਣਾਉਣ ਦੇ ਲਈ ਬਾਪ ਨੂੰ ਆਉਣਾ ਪੈਂਦਾ ਹੈ। ਹੁਣ ਤੁਸੀਂ ਪੁਜੀਯ ਦੇਵਤਾ ਬਣ ਰਹੇ ਹੋ। ਆਤਮਾ ਸ਼ਰੀਰ ਦੁਆਰਾ ਪਾਰਟ ਵਜਾਉਂਦੀ ਹੈ। ਹੁਣ ਬਾਪ ਸਾਨੂੰ ਪੁਜੀਯ ਦੇਵਤਾ ਬਣਾ ਰਹੇ ਹਨ, ਆਤਮਾ ਨੂੰ ਪਵਿੱਤਰ ਬਣਾਉਣ ਦੇ ਲਈ। ਤਾਂ ਤੁਹਾਨੂੰ ਬੱਚਿਆਂ ਨੂੰ ਯੁਕਤੀ ਦਿੱਤੀ ਹੈ - ਬਾਪ ਨੂੰ ਯਾਦ ਕਰਨ ਨਾਲ ਤੁਸੀ ਪੁਜਾਰੀ ਤੋਂ ਪੁਜੀਯ ਬਣ ਜਾਵੋਗੇ ਕਿਉਂਕਿ ਉਹ ਬਾਪ ਹੈ ਸਭ ਦਾ ਪੁਜੀਯ। ਜੋ ਅਧਾਕਲਪ ਪੁਜਾਰੀ ਬਣਦੇ ਹਨ, ਉਹ ਫਿਰ ਅਧਾਕਲਪ ਪੁਜੀਯ ਬਣਦੇ ਹਨ। ਇਹ ਵੀ ਡਰਾਮੇ ਵਿੱਚ ਪਾਰਟ ਹੈ। ਡਰਾਮੇ ਦੇ ਆਦਿ - ਮੱਧ - ਅੰਤ ਨੂੰ ਕੋਈ ਵੀ ਨਹੀਂ ਜਾਣਦੇ। ਹੁਣ ਬਾਪ ਦਵਾਰਾ ਤੁਸੀਂ ਬੱਚੇ ਜਾਣਦੇ ਹੋ ਅਤੇ ਦੂਸਰੇ ਨੂੰ ਵੀ ਸਮਝਾਉਂਦੇ ਹੋ। ਪਹਿਲੀ - ਪਹਿਲੀ ਮੁੱਖ ਗੱਲ ਇਹ ਸਮਝਾਉਣੀ ਹੈ - ਆਪਣੇ ਨੂੰ ਆਤਮਾ ਬਿੰਦੀ ਸਮਝੋ। ਆਤਮਾ ਦਾ ਬਾਪ ਉਹ ਨਿਰਾਕਾਰ ਹੈ, ਉਹ ਨਾਲੇਜਫੁਲ ਹੀ ਆਕੇ ਸਮਝਾਉਂਦੇ ਹਨ। ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਰਾਜ਼ ਸਮਝਾਉਂਦੇ ਹਨ। ਬਾਪ ਆਉਂਦੇ ਹਨ ਇੱਕ ਵਾਰੀ। ਉਸਨੂੰ ਜਾਨਣਾ ਵੀ ਇੱਕ ਵਾਰੀ ਹੁੰਦਾ ਹੈ। ਆਉਂਦੇ ਵੀ ਇੱਕ ਵਾਰੀ ਸੰਗਮਯੁਗ ਤੇ ਹਨ। ਪੁਰਾਣੀ ਪਤਿਤ ਦੁਨੀਆਂ ਨੂੰ ਆਕੇ ਪਾਵਨ ਬਣਾਉਂਦੇ ਹਨ। ਹੁਣ ਬਾਪ ਡਰਾਮਾ ਪਲਾਨ ਅਨੂਸਾਰ ਆਏ ਹਨ। ਕੋਈ ਨਵੀਂ ਗੱਲ ਨਹੀਂ ਹੈ। ਕਲਪ - ਕਲਪ ਇੰਵੇਂ ਹੀ ਆਉਂਦਾ ਹਾਂ। ਇੱਕ ਸੈਕਿੰਡ ਵਿੱਚ ਅੱਗੇ - ਪਿੱਛੇ ਨਹੀਂ ਹੋ ਸਕਦਾ ਹੈ। ਤੁਸੀਂ ਬੱਚਿਆਂ ਦੀ ਦਿਲ ਨੂੰ ਜੱਚਦਾ ਹੈ ਕਿ ਬਰੋਬਰ ਸਾਨੂੰ ਆਤਮਾਵਾਂ ਨੂੰ ਸੱਚਾ ਗਿਆਨ ਦੇ ਰਹੇ ਹਨ, ਫਿਰ ਕਲਪ ਬਾਦ ਵੀ ਬਾਪ ਨੂੰ ਆਉਣਾ ਪਵੇਗਾ। ਬਾਪ ਦਵਾਰਾ ਜੋ ਇਸ ਸਮੇਂ ਜਾਣਿਆ ਹੈ ਫਿਰ ਕਲਪ ਬਾਦ ਜਾਣਾਂਗੇ। ਇਹ ਵੀ ਜਾਣਦੇ ਹਨ ਹੁਣ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਵੇਗਾ ਫਿਰ ਸਤਿਯੁਗ ਵਿੱਚ ਆਕੇ ਆਪਣਾ ਪਾਰਟ ਵਜਾਵਾਂਗੇ। ਇਹ ਤਾਂ ਬੁੱਧੀ ਵਿੱਚ ਯਾਦ ਹੈ ਨਾ। ਯਾਦ ਰਹਿਣ ਨਾਲ ਖੁਸ਼ੀ ਵੀ ਰਹਿੰਦੀ ਹੈ। ਸਟੂਡੇੰਟ ਲਾਈਫ ਹੈ ਨਾ। ਅਸੀਂ ਸਵਰਗਵਾਸੀ ਬਣਨ ਦੇ ਲਈ ਪੜ੍ਹ ਰਹੇ ਹਾਂ। ਇਹ ਖੁਸ਼ੀ ਸਥਾਈ ਰਹਿਣੀ ਚਾਹੀਦੀ ਹੈ, ਜਦੋਂ ਤੱਕ ਸਟੱਡੀ ਪੂਰੀ ਹੋਵੇ। ਬਾਪ ਸਮਝਾਉਂਦੇ ਰਹਿੰਦੇ ਹਨ ਕਿ ਸਟੱਡੀ ਪੂਰੀ ਉਦੋਂ ਹੋਵੇਗੀ ਜਦੋਂ ਵਿਨਾਸ਼ ਦੇ ਲਈ ਸਮਗ੍ਰੀ ਤਿਆਰ ਹੋਵੇਗੀ। ਫ਼ਿਰ ਤੁਸੀ ਸਮਝ ਜਾਵੋਗੇ - ਅੱਗ ਜਰੂਰ ਲਗੇਗੀ। ਤਿਆਰੀਆਂ ਤਾਂ ਹੁੰਦੀਆਂ ਰਹਿੰਦੀਆਂ ਹਨ ਨਾ। ਇੱਕ - ਦੂਜੇ ਨਾਲ ਕਿੰਨਾ ਗਰਮ ਹੁੰਦੇ ਰਹਿੰਦੇ ਹਨ। ਕੋਈ ਨਾ ਕੋਈ ਅਟਕ ਅਜਿਹੀ ਪਾਉਂਦੇ ਜੋ ਲੜ੍ਹਾਈ ਜ਼ਰੂਰ ਲਗੇ। ਕਲਪ ਪਹਿਲਾਂ ਮੁਆਫ਼ਿਕ ਵਿਨਾਸ਼ ਤਾਂ ਹੋਣਾ ਹੀ ਹੈ। ਤੁਸੀੰ ਬੱਚੇ ਵੇਖੋਗੇ। ਪਹਿਲੋਂ ਵੀ ਬੱਚਿਆਂ ਨੇ ਵੇਖਿਆ ਹੈ ਇੱਕ ਚਿੰਗਾਰੀ ਨਾਲ ਕਿੰਨੀ ਲੜ੍ਹਾਈ ਲੱਗੀ ਸੀ। ਇੱਕ - ਦੂਜੇ ਨੂੰ ਡਰਾਉਂਦੇ ਰਹਿੰਦੇ ਹਨ ਕਿ ਇੰਵੇਂ ਕਰੋ ਨਹੀਂ ਤਾਂ ਸਾਨੂੰ ਇਹ ਬੋਮਬਜ਼ ਹੱਥ ਵਿੱਚ ਲੈਣੇ ਪੈਣਗੇ। ਮੌਤ ਸਾਮ੍ਹਣੇ ਆ ਜਾਂਦੀ ਹੈ ਤਾਂ ਫਿਰ ਬਣਾਉਣ ਦੇ ਸਿਵਾਏ ਰਹਿ ਨਹੀਂ ਸਕਦੇ ਹਨ। ਪਹਿਲੋਂ ਵੀ ਲੜ੍ਹਾਈ ਲੱਗੀ ਤਾਂ ਬੋਮਬਜ਼ ਲਗਾ ਦਿੱਤੇ। ਭਾਵੀ ਸੀ ਨਾ। ਹੁਣ ਤਾਂ ਹਜਾਰਾਂ ਬੋਮਬਜ਼ ਹਨ।

ਤੁਸੀ ਬੱਚਿਆਂ ਨੂੰ ਇਹ ਜ਼ਰੂਰ ਸਮਝਾਉਣਾ ਹੈ ਕਿ ਹੁਣ ਬਾਪ ਆਇਆ ਹੋਇਆ ਹੈ, ਸਭ ਨੂੰ ਵਾਪਿਸ ਲੈ ਜਾਣ। ਸਭ ਪੁਕਾਰ ਰਹੇ ਹਨ, ਹੇ ਪਤਿਤ ਪਾਵਨ ਆਓਂ। ਇਸ ਛੀ- ਛੀ ਦੁਨੀਆਂ ਤੋਂ ਸਾਨੂੰ ਪਾਵਨ ਦੁਨੀਆਂ ਵਿੱਚ ਲੈ ਚੱਲੋ। ਤੁਸੀ ਬੱਚੇ ਜਾਣਦੇ ਹੋ ਪਾਵਨ ਦੁਨੀਆਂ ਹਨ ਦੋ - ਮੁਕਤੀ ਅਤੇ ਜੀਵਨਮੁਕਤੀ। ਸਭ ਦੀਆਂ ਆਤਮਾਵਾਂ ਪਵਿੱਤਰ ਬਣ ਮੁਕਤੀਧਾਮ ਵਿੱਚ ਚਲੀਆਂ ਜਾਣਗੀਆਂ। ਇਹ ਦੁੱਖਧਾਮ ਵਿਨਾਸ਼ ਹੋ ਜਾਵੇਗਾ, ਜਿਸਨੂੰ ਮ੍ਰਿਤੁਲੋਕ ਕਿਹਾ ਜਾਂਦਾ ਹੈ। ਪਹਿਲੇ ਅਮਰਲੋਕ ਸੀ, ਫ਼ਿਰ ਚੱਕਰ ਲਗਾਕੇ ਮ੍ਰਿਤੁਲੋਕ ਵਿੱਚ ਆਏ ਹੋ। ਫਿਰ ਅਮਰਲੋਕ ਦੀ ਸਥਾਪਨਾ ਹੁੰਦੀ ਹੈ। ਉੱਥੇ ਅਕਾਲੇ ਮ੍ਰਿਤੂ ਕੋਈ ਹੁੰਦੀ ਨਹੀਂ ਇਸਲਈ ਉਸਨੂੰ ਅਮਰਲੋਕ ਕਿਹਾ ਜਾਂਦਾ ਹੈ। ਸ਼ਾਸਤਰਾਂ ਵਿੱਚ ਵੀ ਭਾਵੇਂ ਅੱਖਰ ਹੈ ਪਰ ਪੂਰੀ ਤਰ੍ਹਾਂ ਕੋਈ ਸਮਝਦੇ ਥੋੜ੍ਹੀ ਹਨ। ਇਹ ਵੀ ਤੁਸੀੰ ਜਾਣਦੇ ਹੋ - ਹੁਣ ਬਾਬਾ ਆਇਆ ਹੋਇਆ ਹੈ। ਮ੍ਰਿਤੁਲੋਕ ਦਾ ਵਿਨਾਸ਼ ਜ਼ਰੂਰ ਹੋਣਾ ਹੈ। ਇਹ 100 ਪ੍ਰਤੀਸ਼ਤ ਸਰਟੇਨ ਹੈ। ਬਾਪ ਸਮਝਾ ਰਹੇ ਹਨ ਕਿ ਆਪਣੀ ਆਤਮਾ ਨੂੰ ਯੋਗਬਲ ਨਾਲ ਪਵਿੱਤਰ ਬਣਾਓ। ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਪਰ ਇਹ ਵੀ ਬੱਚੇ ਯਾਦ ਨਹੀਂ ਕਰ ਸਕਦੇ ਹਨ। ਬਾਪ ਤੋਂ ਵਰਸਾ ਜਾਂ ਰਾਜਾਈ ਲੈਣ ਵਿੱਚ ਮਿਹਨਤ ਤਾਂ ਲੱਗਦੀ ਹੈ ਨਾ। ਜਿਨ੍ਹਾਂ ਹੋ ਸਕੇ ਯਾਦ ਵਿੱਚ ਰਹਿਣਾ ਹੈ। ਆਪਣੇ ਆਪ ਨੂੰ ਵੇਖਣਾ ਹੈ - ਕਿੰਨਾ ਵਕ਼ਤ ਅਸੀਂ ਯਾਦ ਵਿੱਚ ਰਹਿੰਦੇ ਹਾਂ ਅਤੇ ਕਿਨਿਆਂ ਨੂੰ ਯਾਦ ਦਿਵਾਉਂਦੇ ਹਾਂ? ਮਨਮਨਾਭਵ, ਇਸਨੂੰ ਮੰਤਰ ਵੀ ਨਹੀਂ ਕਿਹਾ ਜਾਵੇ, ਇਹ ਹੈ ਬਾਪ ਦੀ ਯਾਦ। ਦੇਹ - ਅਭਿਮਾਨ ਨੂੰ ਛੱਡ ਦੇਣਾ ਹੈ। ਤੁਸੀਂ ਆਤਮਾ ਹੋ, ਇਹ ਤੁਹਾਡਾ ਰਥ ਹੈ, ਇਸ ਨਾਲ ਤੁਸੀੰ ਕਿੰਨਾ ਕੰਮ ਕਰਦੇ ਹੋ। ਸਤਿਯੁਗ ਵਿੱਚ ਤੁਸੀੰ ਦੇਵੀ - ਦੇਵਤਾ ਬਣ ਕਿਵ਼ੇਂ ਰਾਜ ਕਰਦੇ ਹੋ ਫਿਰ ਤੁਸੀਂ ਇਹ ਹੀ ਅਨੁਭਵ ਪਾਵੋਗੇ। ਉਸ ਵਕਤ ਤਾਂ ਪ੍ਰੈਕਟੀਕਲ ਵਿੱਚ ਆਤਮ - ਅਭਿਮਾਨੀ ਰਹਿੰਦੇ ਹੋ। ਆਤਮਾ ਕਹੇਗੀ ਸਾਡਾ ਇਹ ਸ਼ਰੀਰ ਬੁੱਢਾ ਹੋਇਆ ਹੈ, ਇਸਨੂੰ ਛੱਡ ਨਵਾਂ ਲਵਾਂਗੇ। ਦੁਖ਼ ਦੀ ਗੱਲ ਹੀ ਨਹੀਂ। ਇੱਥੇ ਤਾਂ ਸ਼ਰੀਰ ਨਾ ਛੁੱਟੇ ਇਸ ਦੇ ਲਈ ਵੀ ਕਿੰਨੀ ਡਾਕਟਰ ਦੀਆਂ ਦਵਾਈਆਂ ਆਦਿ ਦੀ ਮਿਹਨਤ ਕਰਦੇ ਹਨ। ਤੁਸੀੰ ਬੱਚਿਆਂ ਨੂੰ ਬਿਮਾਰੀ ਆਦਿ ਵਿੱਚ ਵੀ ਪੁਰਾਣੇ ਸ਼ਰੀਰ ਤੋਂ ਕਦੇ ਤੰਗ ਨਹੀਂ ਹੋਣਾ ਹੈ ਕਿਉਂਕਿ ਤੁਸੀੰ ਸਮਝਦੇ ਜੋ ਇਸ ਸ਼ਰੀਰ ਵਿੱਚ ਹੀ ਜਿੰਦਾ ਰਹਿ ਕਰਕੇ ਬਾਪ ਤੋਂ ਵਰਸਾ ਲੈਣਾ ਹੈ। ਸ਼ਿਵਬਾਬਾ ਦੀ ਯਾਦ ਨਾਲ ਹੀ ਪਵਿੱਤਰ ਬਣ ਜਾਵੋਗੇ। ਇਹ ਹੈ ਮਿਹਨਤ। ਲੇਕਿਨ ਪਹਿਲਾਂ ਤਾਂ ਆਤਮਾ ਨੂੰ ਜਾਨਣਾ ਪਵੇ। ਮੁੱਖ ਤੁਹਾਡੀ ਹੈ ਹੀ ਯਾਦ ਦੀ ਯਾਤ੍ਰਾ। ਯਾਦ ਵਿੱਚ ਰਹਿੰਦੇ - ਰਹਿੰਦੇ ਫਿਰ ਅਸੀਂ ਚਲੇ ਜਾਵਾਂਗੇ ਮੂਲਵਤਨ। ਜਿੱਥੋਂ ਦੇ ਅਸੀਂ ਨਿਵਾਸੀ ਹਾਂ, ਉਹ ਹੀ ਸਾਡਾ ਸ਼ਾਂਤੀਧਾਮ ਹੈ। ਸ਼ਾਂਤੀਧਾਮ, ਸੁੱਖਧਾਮ ਨੂੰ ਤੁਸੀਂ ਹੀ ਜਾਣਦੇ ਹੋ ਅਤੇ ਯਾਦ ਕਰਦੇ ਹੋ। ਹੋਰ ਕੋਈ ਨਹੀਂ ਜਾਣਦੇ। ਜਿੰਨ੍ਹਾਂਨੇ ਕਲਪ ਪਹਿਲੋਂ ਬਾਪ ਤੋਂ ਵਰਸਾ ਲੀਤਾ ਹੈ, ਉਹ ਹੀ ਲੈਣਗੇ।

ਮੁੱਖ ਹੈ ਯਾਦ ਦੀ ਯਾਤ੍ਰਾ। ਭਗਤੀਮਾਰਗ ਦੀਆਂ ਯਾਤਰਾਵਾਂ ਹੁਣ ਖ਼ਤਮ ਹੋਣੀਆਂ ਹਨ। ਭਗਤੀਮਾਰਗ ਹੀ ਖ਼ਤਮ ਹੋ ਜਾਵੇਗਾ। ਭਗਤੀਮਾਰਗ ਕੀ ਹੈ? ਜਦੋਂ ਗਿਆਨ ਹੋਵੇ ਤਾਂ ਸਮਝਣ। ਸਮਝਦੇ ਹਨ ਭਗਤੀ ਨਾਲ ਭਗਵਾਨ ਮਿਲੇਗਾ। ਭਗਤੀ ਦਾ ਫ਼ਲ ਕੀ ਦੇਣਗੇ? ਕੁਝ ਵੀ ਪਤਾ ਨਹੀਂ। ਤੁਸੀੰ ਬੱਚੇ ਹੁਣ ਸਮਝਦੇ ਹੋ ਬਾਪ ਬੱਚਿਆਂ ਨੂੰ ਜ਼ਰੂਰ ਸ੍ਵਰਗ ਦੀ ਬਾਦਸ਼ਾਹੀ ਦਾ ਹੀ ਵਰਸਾ ਦੇਣਗੇ। ਸਭ ਨੂੰ ਵਰਸਾ ਦਿੱਤਾ ਸੀ। ਯਥਾ ਰਾਜਾ - ਰਾਣੀ ਤਥਾ ਪ੍ਰਜਾ ਸਭ ਸਵਰਗਵਾਸੀ ਸਨ। ਬਾਪ ਕਹਿੰਦੇ ਹਨ 5000 ਵਰ੍ਹੇ ਪਹਿਲਾਂ ਵੀ ਤੁਹਾਨੂੰ ਸਵਰਗਵਾਸੀ ਬਣਾਇਆ ਸੀ। ਹੁਣ ਫਿਰ ਤੁਹਾਨੂੰ ਬਣਾਉਂਦਾ ਹਾਂ। ਫਿਰ ਤੁਸੀਂ ਇੰਵੇਂ 84 ਜਨਮ ਲਵੋਗੇ। ਇਹ ਬੁੱਧੀ ਵਿੱਚ ਯਾਦ ਰਹਿਣਾ ਚਾਹੀਦਾ ਹੈ। ਭੁੱਲਣਾ ਨਹੀਂ ਚਾਹੀਦਾ। ਜੋ ਨਾਲੇਜ਼ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦੀ ਬਾਪ ਦੇ ਕੋਲ ਹੈ ਉਹ ਬੱਚਿਆਂ ਦੀ ਬੁੱਧੀ ਵਿੱਚ ਟਪਕਦੀ ਹੈ। ਅਸੀਂ ਕਿਵ਼ੇਂ 84 ਜਨਮ ਲੈਂਦੇ ਹਾਂ, ਹੁਣ ਫਿਰ ਬਾਬਾ ਤੋੰ ਵਰਸਾ ਲੈਂਦੇ ਹਾਂ, ਅਨੇਕ ਵਾਰੀ ਬਾਪ ਤੋਂ ਵਰਸਾ ਲਿਆ ਹੈ, ਬਾਪ ਕਹਿੰਦੇ ਹਨ ਜਿਵੇਂ ਲਿਆ ਸੀ ਫਿਰ ਲਵੋ। ਬਾਪ ਤਾਂ ਸਭ ਨੂੰ ਪੜ੍ਹਾਉਂਦੇ ਰਹਿੰਦੇ ਹਨ। ਦੈਵੀਗੁਣ ਧਾਰਨ ਕਰਨ ਦੇ ਲਈ ਵੀ ਸਾਵਧਾਨੀ ਮਿਲਦੀ ਰਹਿੰਦੀ ਹੈ। ਆਪਣੀ ਜਾਂਚ ਕਰਨ ਦੇ ਲਈ ਸਾਖ਼ਸ਼ੀ ਹੋਕੇ ਵੇਖਣਾ ਚਾਹੀਦਾ ਹੈ ਕਿ ਕਿੱਥੋਂ ਤੱਕ ਅਸੀਂ ਪੁਰਸ਼ਾਰਥ ਕਰਦੇ ਹਾਂ, ਕੋਈ ਸਮਝਦੇ ਹਨ ਅਸੀਂ ਬਹੁਤ ਚੰਗਾ ਪੁਰਸ਼ਾਰਥ ਕਰ ਰਹੇ ਹਾਂ। ਪ੍ਰਦਰਸ਼ਨੀ ਆਦਿ ਦਾ ਪ੍ਰਬੰਧ ਕਰਦਾ ਰਹਿੰਦਾ ਹਾਂ ਤਾਂਕਿ ਸਭ ਨੂੰ ਪਤਾ ਚਲ ਜਾਵੇ ਕਿ ਭਗਵਾਨ ਬਾਪ ਆਇਆ ਹੋਇਆ ਹੈ। ਮਨੁੱਖ ਵਿਚਾਰੇ ਸਾਰੇ ਘੋਰ ਨੀਂਦ ਵਿੱਚ ਸੁੱਤੇ ਪਏ ਹਨ। ਗਿਆਨ ਦਾ ਕਿਸੇ ਨੂੰ ਪਤਾ ਨਹੀਂ ਹੈ ਤਾਂ ਜ਼ਰੂਰ ਭਗਤੀ ਨੂੰ ਹੀ ਉੱਚ ਸਮਝਣਗੇ। ਪਹਿਲੋਂ ਤੁਹਾਡੇ ਵਿੱਚ ਵੀ ਕੋਈ ਗਿਆਨ ਸੀ ਕੀ? ਹੁਣ ਤੁਹਾਨੂੰ ਪਤਾ ਚੱਲਿਆ ਹੈ, ਗਿਆਨ ਦਾ ਸਾਗਰ ਬਾਪ ਹੀ ਹੈ, ਉਹ ਹੀ ਭਗਤੀ ਦਾ ਫਲ ਦਿੰਦੇ ਹਨ, ਜਿਸਨੇ ਜ਼ਿਆਦਾ ਭਗਤੀ ਕੀਤੀ ਹੈ, ਉਨ੍ਹਾਂ ਨੂੰ ਜ਼ਿਆਦਾ ਫਲ ਮਿਲੇਗਾ। ਉਹ ਹੀ ਚੰਗੀ ਤਰ੍ਹਾਂ ਪੜ੍ਹਦੇ ਹਨ ਉੱਚ ਪਦ ਪਾਉਣ ਦੇ ਲਈ। ਇਹ ਕਿਨਿਆਂ ਮਿੱਠੀਆਂ - ਮਿੱਠੀਆਂ ਗੱਲਾਂ ਹਨ। ਬੁੱਢੀਆਂ ਆਦਿ ਲਈ ਵੀ ਸਹਿਜ ਕਰ ਸਮਝਾਉਂਦੇ ਹਨ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਉੱਚ ਤੋਂ ਉੱਚ ਹੈ ਭਗਵਾਨ ਸ਼ਿਵ। ਸ਼ਿਵ ਪ੍ਰਮਾਤਮਾਏ ਨਮਾ ਕਿਹਾ ਜਾਂਦਾ ਹੈ, ਉਹ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣ। ਬਸ। ਹੋਰ ਕੋਈ ਤਕਲੀਫ ਨਹੀਂ ਦਿੰਦੇ ਹਨ। ਅੱਗੇ ਚੱਲ ਸ਼ਿਵਬਾਬਾ ਨੂੰ ਵੀ ਯਾਦ ਕਰਨ ਲੱਗ ਪੈਣਗੇ। ਵਰਸਾ ਤਾਂ ਲੈਣਾ ਹੈ, ਜਿਉਂਦੇ ਜੀ ਬਾਪ ਤੋਂ ਵਰਸਾ ਲੈਕੇ ਹੀ ਛੱਡਾਂਗੇ। ਸ਼ਿਵਬਾਬਾ ਦੀ ਯਾਦ ਵਿੱਚ ਸ਼ਰੀਰ ਛੱਡ ਦਿੰਦੇ ਹਨ, ਤਾਂ ਫਿਰ ਸੰਸਕਾਰ ਲੈ ਜਾਂਦੇ ਹਨ, ਸਵਰਗ ਵਿੱਚ ਜਰੂਰ ਆਉਣਗੇ, ਜਿਨ੍ਹਾਂ ਯੋਗ ਉਣਾਂ ਫਲ ਮਿਲੇਗਾ। ਮੂਲ ਗੱਲ ਹੈ - ਚੱਲਦੇ - ਫਿਰਦੇ ਜਿਨ੍ਹਾਂ ਹੋ ਸਕੇ ਯਾਦ ਵਿੱਚ ਰਹਿਣਾ ਹੈ। ਆਪਣੇ ਸਿਰ ਤੋਂ ਬੋਝਾ ਉਤਾਰਨਾ ਹੈ। ਸਿਰ੍ਫ ਯਾਦ ਚਾਹੀਦੀ ਹੋਰ ਕੋਈ ਬਾਪ ਤਕਲੀਫ ਥੋੜ੍ਹੀ ਦਿੰਦੇ ਹਨ। ਜਾਣਦੇ ਹਨ ਅਧਾਕਲਪ ਤੋਂ ਬੱਚਿਆਂ ਨੇ ਤਕਲੀਫ ਵੇਖੀ ਹੈ ਇਸ ਲਈ ਹੀ ਆਇਆ ਹਾਂ। ਤੁਹਾਨੂੰ ਸੌਖਾ ਰਸਤਾ ਦੱਸਣ - ਵਰਸਾ ਲੈਣ ਦਾ। ਬਾਪ ਨੂੰ ਸਿਰ੍ਫ ਯਾਦ ਕਰੋ। ਭਾਵੇਂ ਯਾਦ ਤਾਂ ਪਹਿਲੋਂ ਵੀ ਕਰਦੇ ਸੀ ਪਰ ਕੋਈ ਗਿਆਨ ਨਹੀਂ ਸੀ, ਹੁਣ ਬਾਪ ਨੇ ਗਿਆਨ ਦਿੱਤਾ ਹੈ ਕਿ ਇਸ ਤਰ੍ਹਾਂ ਮੈਨੂੰ ਯਾਦ ਕਰਨ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਭਾਵੇਂ ਸ਼ਿਵ ਦੀ ਭਗਤੀ ਤਾਂ ਦੁਨੀਆਂ ਵਿੱਚ ਬਹੁਤ ਕਰਦੇ ਹਨ। ਬਹੁਤ ਯਾਦ ਕਰਦੇ ਹਨ ਪਰ ਪਹਿਚਾਣ ਨਹੀਂ ਹੈ। ਇਸ ਵਕ਼ਤ ਬਾਪ ਖੁੱਦ ਹੀ ਆਕੇ ਪਹਿਚਾਣ ਦਿੰਦੇ ਹਨ ਕਿ ਮੈਨੂੰ ਯਾਦ ਕਰੋ। ਹੁਣ ਤੁਸੀਂ ਸਮਝਦੇ ਹੋ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਤੁਸੀਂ ਕਹੋਗੇ ਅਸੀਂ ਜਾਂਦੇ ਹਾਂ ਬਾਪਦਾਦਾ ਦੇ ਕੋਲ। ਬਾਪ ਨੇ ਇਹ ਭਾਗੀਰਥ ਲਿਆ ਹੈ, ਭਾਗੀਰਥ ਵੀ ਮਸ਼ਹੂਰ ਹੈ, ਇਨ੍ਹਾਂ ਦਵਾਰਾ ਬੈਠ ਗਿਆਨ ਸੁਣਾਉਂਦੇ ਹਨ। ਇਹ ਵੀ ਡਰਾਮੇ ਵਿੱਚ ਪਾਰਟ ਹੈ। ਕਲਪ - ਕਲਪ ਇਸ ਭਗਿਆਸ਼ਾਲੀ ਰਥ ਤੇ ਆਉਂਦੇ ਹਨ। ਤੁਸੀਂ ਜਾਣਦੇ ਹੋ ਕਿ ਇਹ ਉਹ ਹੀ ਹੈ ਜਿਸਨੂੰ ਸ਼ਾਮ ਸੁੰਦਰ ਕਹਿੰਦੇ ਹਨ। ਇਹ ਵੀ ਤੁਸੀ ਸਮਝਦੇ ਹੋ। ਮਨੁੱਖਾਂ ਨੇ ਫਿਰ ਅਰਜੁਨ ਨਾਮ ਰੱਖ ਦਿੱਤਾ ਹੈ। ਹੁਣ ਬਾਪ ਅਸਲ ਸਮਝਾਉਂਦੇ ਹਨ - ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਕਿਵ਼ੇਂ ਬਣਦੇ ਹਨ। ਬੱਚਿਆਂ ਵਿੱਚ ਹੁਣ ਇਹ ਸਮਝ ਹੈ ਕਿ ਅਸੀਂ ਬ੍ਰਹਮਾਪੁਰੀ ਦੇ ਹਾਂ ਫਿਰ ਵਿਸ਼ਨੂਪੁਰੀ ਦੇ ਬਣਾਂਗੇ। ਵਿਸ਼ਨੂਪੁਰੀ ਤੋਂ ਬ੍ਰਹਮਾਪੁਰੀ ਵਿੱਚ ਆਉਣ ਵਿੱਚ 84 ਜਨਮ ਲੱਗਦੇ ਹਨ। ਇਹ ਵੀ ਕਈ ਵਾਰੀ ਸਮਝਾਇਆ ਹੈ ਜੋ ਤੁਸੀੰ ਫਿਰ ਤੋਂ ਸੁਣਦੇ ਹੋ। ਆਤਮਾ ਨੂੰ ਹੁਣ ਬਾਪ ਕਹਿੰਦੇ ਹਨ ਸਿਰ੍ਫ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਇਸਲਈ ਤੁਹਾਨੂੰ ਖੁਸ਼ੀ ਵੀ ਹੁੰਦੀ ਹੈ। ਇਸ ਅੰਤਿਮ ਜਨਮ ਪਵਿੱਤਰ ਬਣਨ ਨਾਲ ਅਸੀਂ ਪਵਿੱਤਰ ਦੁਨੀਆਂ ਦੇ ਮਾਲਿਕ ਬਣਾਂਗੇ। ਤਾਂ ਕਿਓੰ ਨਾ ਪਵਿੱਤਰ ਬਣੀਏ। ਅਸੀਂ ਇੱਕ ਬਾਪ ਦੇ ਬੱਚੇ ਬ੍ਰਹਮਾਕੁਮਾਰ - ਕੁਮਾਰੀ ਹਾਂ, ਫਿਰ ਵੀ ਉਹ ਜਿਸਮਾਨੀ ਵ੍ਰਿਤੀ ਬਦਲਣ ਵਿੱਚ ਸਮਾਂ ਲੱਗਦਾ ਹੈ। ਹੋਲੀ - ਹੋਲੀ ਪਿਛਾੜੀ ਵਿੱਚ ਕਰਮਾਤੀਤ ਅਵਸਥਾ ਹੋਣੀ ਹੈ। ਇਸ ਵਕਤ ਕਿਸੇ ਦੀ ਵੀ ਕਰਮਾਤੀਤ ਅਵਸਥਾ ਹੋਣਾ ਅਸੰਭਵ ਹੈ। ਕਰਮਾਤੀਤ ਅਵਸਥਾ ਹੋ ਜਾਵੇ ਫਿਰ ਤਾਂ ਸ਼ਰੀਰ ਵੀ ਨਾ ਰਹੇ, ਇਸਨੂੰ ਛੱਡਣਾ ਪਵੇ। ਲੜ੍ਹਾਈ ਲੱਗ ਜਾਵੇ, ਇੱਕ ਬਾਪ ਦੀ ਹੀ ਯਾਦ ਰਹੇ, ਇਸ ਵਿੱਚ ਮਿਹਨਤ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਾਖ਼ਸ਼ੀ ਹੋ ਆਪਣੇ ਆਪ ਨੂੰ ਵੇਖਣਾ ਹੈ ਕਿ ਅਸੀਂ ਕਿੱਥੋਂ ਤੱਕ ਪੁਰਸ਼ਾਰਥ ਕਰਦੇ ਹਾਂ? ਤੁਰਦੇ - ਫਿਰਦੇ ਕਰਮ ਕਰਦੇ ਕਿੰਨਾ ਵਕ਼ਤ ਬਾਪ ਦੀ ਯਾਦ ਵਿੱਚ ਰਹਿੰਦੇ ਹਾਂ।

2. ਇਸ ਸ਼ਰੀਰ ਤੋਂ ਕਦੇ ਵੀ ਤੰਗ ਨਹੀਂ ਹੋਣਾ ਹੈ। ਇਸ ਸ਼ਰੀਰ ਵਿੱਚ ਹੀ ਜਿੰਦੇ ਰਹਿ ਕਰਕੇ ਬਾਪ ਤੋਂ ਵਰਸਾ ਪਾਉਣਾ ਹੈ। ਸਵਰਗਵਾਸੀ ਬਣਨ ਦੇ ਲਈ ਇਸ ਲਾਈਫ ਵਿੱਚ ਪੂਰੀ ਸਟੱਡੀ ਕਰਨੀ ਹੈ।

ਵਰਦਾਨ:-
ਤ੍ਰਿਕਾਲਦ੍ਰਸ਼ੀ ਅਤੇ ਸਾਕਸ਼ੀ ਦ੍ਰਿਸ਼ਟਾ ਬਣ ਹਰ ਕਰਮ ਕਰਦੇ ਬੰਧਨਮੁਕਤ ਸਥਿਤੀ ਦੇ ਅਨੁਭਵ ਦ੍ਵਾਰਾ ਦ੍ਰਿਸਟਾਂਤ ਰੂਪ ਭਵ।

ਜੇਕਰ ਤ੍ਰਿਕਾਲਦ੍ਰਸ਼ੀ ਸਟੇਜ ਤੇ ਸਥਿਤ ਹੋ, ਕਰਮ ਦੇ ਆਦਿ ਮਧ ਅੰਤ ਨੂੰ ਜਾਣਕੇ ਕਰਮ ਕਰਦੇ ਹੋ ਤਾਂ ਕੋਈ ਵੀ ਕਰਮ ਵਿਕਰਮ ਨਹੀਂ ਹੀ ਸਕਦਾ ਹੈ, ਸਦਾ ਸੁਕਰਮ ਹੀ ਹੋਵੇਗਾ। ਇਵੇਂ ਹੀ ਸਾਕਸ਼ੀ ਦ੍ਰਿਸ਼ਟਾ ਬਣ ਕਰਮ ਕਰਨ ਨਾਲ ਕਿਸੇ ਵੀ ਕਰਮ ਦੇ ਬੰਧਨ ਵਿੱਚ ਕਰਮ ਬੰਧਨੀ ਆਤਮਾ ਨਹੀਂ ਬਣੋਗੇ। ਕਰਮ ਦਾ ਫਲ ਸ੍ਰੇਸ਼ਠ ਹੋਣ ਦੇ ਕਾਰਨ ਕਰਮ ਸੰਬੰਧ ਵਿੱਚ ਆਉਣਗੇ, ਬੰਧਨ ਵਿੱਚ ਨਹੀਂ। ਕਰਮ ਕਰਦੇ ਨਿਆਰੇ ਅਤੇ ਪਿਆਰੇ ਰਹੋਗੇ ਤਾਂ ਅਨੇਕ ਆਤਮਾਵਾਂ ਦੇ ਸਾਮ੍ਹਣੇ ਦ੍ਰਿਸਟਾਂਤ ਰੂਪ ਮਤਲਬ ਐਗਜੈਂਪਲ ਬਣ ਜਾਵੋਗੇ।

ਸਲੋਗਨ:-
ਜੋ ਮਨ ਤੋਂ ਸਦਾ ਸੰਤੁਸ਼ਟ ਹਨ ਉਹ ਹੀ ਡਬਲ ਲਾਈਟ ਹਨ।

ਅਵਿਅਕਤ ਇਸ਼ਾਰੇ:- ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।

ਕੋਈ ਵੀ ਸਮਰੱਥ ਸੰਕਲਪ ਆਤਮਿਕ ਸ਼ਕਤੀ ਮਤਲਬ ਐਨਰਜੀ ਜਮਾ ਕਰਦਾ ਹੈ, ਸਮੇਂ ਵੀ ਸਫਲ ਕਰਦਾ ਹੈ। ਵਿਅਰਥ ਸੰਕਲਪ ਐਨਰਜੀ ਅਤੇ ਸਮੇਂ ਨੂੰ ਵਿਅਰਥ ਗਵਾਉਂਦਾ ਹੈ ਇਸਲਈ ਹੁਣ ਵਿਅਰਥ ਸੰਕਲਪ ਦੀ ਰਚਨਾ ਬੰਦ ਕਰੋ। ਇਹ ਰਚਨਾ ਹੀ ਆਤਮਾ ਰਚਤਾ ਨੂੰ ਪ੍ਰੇਸ਼ਾਨ ਕਰਨ ਵਾਲੀ ਹੈ ਇਸਲਈ ਸਦਾ ਇਸੇ ਸ਼ਾਨ ਵਿਚ ਰਹੋ ਕਿ ਮੈਂ ਆਤਮਾ ਮਾਸਟਰ ਸਰਵਸ਼ਕਤੀਮਾਨ ਹਾਂ, ਸਮਰੱਥ ਆਤਮਾ ਹਾਂ ਤਾਂ ਕਦੇ ਪ੍ਰੇਸ਼ਾਨ ਨਹੀਂ ਹੋਵੋਗੇ ਅਤੇ ਅਨੇਕਾਂ ਦੀ ਪ੍ਰੇਸ਼ਾਨੀ ਨੂੰ ਮਿਟਾਉਣ ਵਾਲੇ ਬਣ ਜਾਵੋਗੇ।