07.08.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਅਵਿਨਾਸ਼ੀ ਗਿਆਨ ਰਤਨ ਧਾਰਨ ਕਰ ਹੁਣ ਤੁਹਾਨੂੰ ਫਕੀਰ ਤੋਂ ਅਮੀਰ ਬਣਨਾ ਹੈ , ਤੁਸੀਂ ਆਤਮਾ ਹੋ ਰੂਪ - ਬਸੰਤ ”

ਪ੍ਰਸ਼ਨ:-
ਕਿਹੜੀ ਸੁਭ ਭਾਵਨਾ ਰੱਖ ਪੁਰਸ਼ਾਰਥ ਵਿਚ ਸਦਾ ਤੱਤਪਰ ਰਹਿਣਾ ਹੈ?

ਉੱਤਰ:-
ਸਦਾ ਇਹ ਸੁਭ ਭਾਵਨਾ ਰੱਖਣੀ ਹੈ ਕਿ ਅਸੀਂ ਸਤੋਪ੍ਰਧਾਨ ਸੀ, ਅਸੀਂ ਹੀ ਬਾਪ ਕੋਲੋਂ ਸ਼ਕਤੀ ਦਾ ਵਰਸਾ ਲਿਆ ਸੀ। ਹੁਣ ਫਿਰ ਤੋਂ ਲੈ ਰਹੇ ਹੈ। ਇਸੇ ਸੁਭ ਭਾਵਨਾ ਨਾਲ ਪੁਰਸ਼ਾਰਥ ਕਰ ਸਤੋਪ੍ਰਧਾਨ ਬਣਨਾ ਹੈ। ਇਵੇਂ ਨਹੀਂ ਸੋਚਣਾ ਕਿ ਸਭ ਸਤੋਪ੍ਰਧਾਨ ਥੋੜੀ ਨਾ ਬਣਾਂਗੇ। ਨਹੀਂ, ਯਾਦ ਦੀ ਯਾਤਰਾ ਵਿੱਚ ਰਹਿਣ ਦਾ ਪੁਰਸ਼ਾਰਰਥ ਕਰਦੇ ਰਹਿਣਾ ਹੈ। ਸਰਵਿਸ ਨਾਲ ਤਾਕਤ ਲੈਣੀ ਹੈ।

ਗੀਤ:-
ਇਸ ਪਾਪ ਕੀ ਦੁਨੀਆਂ ਸੇ…

ਓਮ ਸ਼ਾਂਤੀ
ਇਹ ਹੈ ਪੜ੍ਹਾਈ। ਹਰ ਇਕ ਗੱਲ ਸਮਝਣੀ ਹੈ ਹੋਰ ਜੋ ਵੀ ਸਤਸੰਗ ਆਦਿ ਹਨ ਉਹ ਸਭ ਹਨ ਭਗਤੀ ਦੇ, ਭਗਤੀ ਕਰਦੇ - ਕਰਦੇ ਬੇਗਰ ਬਣ ਗਏ ਹੋ। ਉਹ ਬੇਗਰਜ਼ ਫ਼ਕੀਰ ਹੋਰ ਹਨ, ਤੁਸੀਂ ਹੋਰ ਤਰ੍ਹਾਂ ਦੇ ਬੇਗਰਜ਼ ਹੋ। ਤੁਸੀਂ ਅਮੀਰ ਸੀ, ਹੁਣ ਫਕੀਰ ਬਣੇ ਹੋ। ਇਹ ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਅਸੀਂ ਅਮੀਰ ਸੀ, ਤੁਸੀਂ ਬ੍ਰਾਹਮਣ ਜਾਣਦੇ ਹੋ - ਅਸੀਂ ਵਿਸ਼ਵ ਦੇ ਮਾਲਿਕ ਅਮੀਰ ਸੀ। ਅਮੀਰਚੰਦ ਤੋਂ ਫਕੀਰਚੰਦ ਬਣੇ ਹੈਂ। ਹੁਣ ਇਹ ਪੜ੍ਹਾਈ, ਜਿਸ ਨੂੰ ਚੰਗੀ ਰੀਤੀ ਪੜ੍ਹਨਾ ਹੈ, ਧਾਰਨ ਕਰਨਾ ਹੈ, ਅਤੇ ਧਾਰਨ ਕਰਵਾਉਣ ਦੀ ਕੋਸ਼ਿਸ਼ ਕਰਨੀ ਹੈ। ਅਵਿਨਾਸ਼ੀ ਗਿਆਨ ਰਤਨ ਧਾਰਨ ਕਰਨੇ ਹਨ। ਆਤਮਾ ਰੂਪ ਬਸੰਤ ਹੈ ਨਾ। ਆਤਮਾ ਹੀ ਧਾਰਨ ਕਰਦੀ ਹੈ, ਸ਼ਰੀਰ ਤਾ ਵਿਨਾਸ਼ੀ ਹੈ। ਕੰਮ ਦੀ ਜੋ ਚੀਜ਼ ਨਹੀਂ ਹੁੰਦੀ ਹੈ ਉਸ ਨੂੰ ਜਲਾਇਆ ਜਾਂਦਾ ਹੈ। ਸ਼ਰੀਰ ਵੀ ਕੰਮ ਦਾ ਨਹੀਂ ਰਹਿੰਦਾ ਹੈ ਤਾਂ ਉਸਨੂੰ ਅੱਗ ਵਿੱਚ ਜਲਾਉਂਦੇ ਹਨ। ਆਤਮਾ ਨੂੰ ਤਾਂ ਨਹੀਂ ਜਲਾਉਂਦੇ। ਅਸੀਂ ਆਤਮਾ ਹਾਂ, ਜਦੋਂ ਤੋਂ ਰਾਵਣ ਰਾਜ ਹੋਇਆ ਹੈ ਮਨੁੱਖ ਦੇਹ - ਅਭਿਮਾਨ ਵਿੱਚ ਆ ਗਏ ਹਨ। ਮੈਂ ਸ਼ਰੀਰ ਹਾਂ ਇਹ ਪੱਕਾ ਹੋ ਜਾਂਦਾ ਹੈ। ਆਤਮਾ ਤੇ ਅਮਰ ਹੈ। ਅਮਰਨਾਥ ਬਾਪ ਆ ਕੇ ਆਤਮਾਵਾਂ ਨੂੰ ਅਮਰ ਬਣਾਉਂਦੇ ਹਨ। ਉੱਥੇ ਤੇ ਆਪਣੇ ਸਮੇਂ ਤੇ ਆਪਣੀ ਮਰਜੀ ਨਾਲ ਇਕ ਸ਼ਰੀਰ ਛੱਡ ਦੂਜਾ ਲੈਂਦੇ ਹਨ ਕਿਉਂਕਿ ਆਤਮਾ ਮਾਲਿਕ ਹੈ। ਜਦੋਂ ਚਾਹੇ ਸ਼ਰੀਰ ਛੱਡੇ। ਉੱਥੇ ਸ਼ਰੀਰ ਦੀ ਉਮਰ ਵੱਡੀ ਹੁੰਦੀ ਹੈ। ਸੱਪ ਦਾ ਮਿਸਾਲ ਹੈ। ਹੁਣ ਤੁਸੀਂ ਜਾਣਦੇ ਹੋ ਇਹ ਤੁਹਾਡੇ ਬਹੁਤ ਜਨਮਾਂ ਦੇ ਅੰਤ ਦਾ ਜਨਮ ਦੀ ਪੁਰਾਣੀ ਖੱਲ ਹੈ। 84 ਜਨਮ ਪੂਰੇ ਲੀਤੇ ਹਨ। ਕਿਸੇ ਦੇ 60 - 70 ਜਨਮ ਵੀ ਹਨ, ਕਿਸੇ ਦੇ 50 ਵੀ ਹਨ, ਤ੍ਰੇਤਾ ਵਿੱਚ ਉਮਰ ਕੁਝ ਨਾ ਕੁਝ ਘੱਟ ਹੋ ਜਾਂਦੀ ਹੈ। ਸਤਯੁਗ ਵਿੱਚ ਪੂਰੀ ਉਮਰ ਹੁੰਦੀ ਹੈ। ਹੁਣ ਪੁਰਸ਼ਾਰਥ ਕਰਨਾ ਹੈ ਕਿ ਅਸੀਂ ਪਹਿਲਾਂ - ਪਹਿਲਾਂ ਸਤਯੁਗ ਵਿੱਚ ਆਈਏ। ਉੱਥੇ ਤਾਕਤ ਰਹਿੰਦੀ ਹੈ ਤਾਂ ਅਕਾਲੇ ਮ੍ਰਿਤੁ ਨਹੀਂ ਹੁੰਦੀ। ਤਾਕਤ ਘੱਟ ਹੁੰਦੀ ਹੈ ਤੇ ਫਿਰ ਉਮਰ ਵੀ ਘੱਟ ਹੋ ਜਾਂਦੀ ਹੈ। ਹੁਣ ਜਿਵੇਂ ਬਾਪ ਸਰਵ ਸ਼ਕਤੀਮਾਨ ਹੈ, ਤੁਹਾਡੀ ਆਤਮਾ ਨੂੰ ਵੀ ਸਰਵ ਸ਼ਕਤੀਮਾਨ ਬਣਾਉਂਦੇ ਹਨ। ਇੱਕ ਤੇ ਪਵਿੱਤਰ ਬਣਨਾ ਹੈ ਅਤੇ ਯਾਦ ਵਿੱਚ ਰਹਿਣਾ ਹੈ। ਤਾਂ ਸ਼ਕਤੀ ਮਿਲਦੀ ਹੈ। ਬਾਪ ਤੋਂ ਸ਼ਕਤੀ ਦਾ ਵਰਸਾ ਲੈਂਦੇ ਹੋ। ਪਾਪ ਆਤਮਾ ਤੇ ਸ਼ਕਤੀ ਲੈ ਨਾ ਸਕੇ। ਪੁੰਨਯ ਆਤਮਾ ਬਣਦੇ ਹਾਂ ਤਾਂ ਸ਼ਕਤੀ ਮਿਲਦੀ ਹੈ। ਇਹ ਖਿਆਲ ਕਰੋ - ਸਾਡੀ ਆਤਮਾ ਸਤੋਪ੍ਰਧਾਨ ਸੀ। ਹਮੇਸ਼ਾ ਸੁਭ ਭਾਵਨਾ ਰੱਖਣੀ ਚਾਹੀਦੀ ਹੈ। ਇਵੇਂ ਨਹੀਂ ਕਿ ਸਭ ਸਤੋਪ੍ਰਧਾਨ ਹੋਣਗੇ। ਕਈ ਤਾ ਸਤੋ ਵੀ ਤਾਂ ਹੋਣਗੇ ਨਾ। ਨਹੀਂ, ਆਪਣੇ ਨੂੰ ਸਮਝਾਉਣਾ ਚਾਹੀਦਾ ਹੈ ਕਿ ਅਸੀਂ ਪਹਿਲਾਂ - ਪਹਿਲਾਂ ਸਤੋਪ੍ਰਧਾਨ ਸੀ । ਨਿਸਚੈ ਨਾਲ ਹੀ ਸਤੋਪ੍ਰਧਾਨ ਬਣਾਂਗੇ। ਇਵੇਂ ਨਹੀਂ ਕਿ ਅਸੀਂ ਸਤੋਪ੍ਰਧਾਨ ਕਿਵੇਂ ਬਣ ਸਕਾਂਗੇ। ਫਿਰ ਖਿਸਕ ਜਾਂਦੇ ਹੈ। ਯਾਦ ਦੀ ਯਾਤਰਾ ਤੇ ਨਹੀਂ ਰਹਿੰਦੇ। ਜਿਨ੍ਹਾਂ ਹੋ ਸਕੇ ਪੁਰਸ਼ਾਰਥ ਕਰਨਾ ਚਾਹੀਦਾ ਹੈ। ਆਪਣੇ ਨੂੰ ਆਤਮਾ ਸਮਝ ਸਤੋਪ੍ਰਧਾਨ ਬਣਨਾ ਹੈ। ਇਸ ਸਮੇਂ ਸਭ ਮਨੁੱਖ ਮਾਤਰ ਤਮੋਪ੍ਰਧਾਨ ਹਨ। ਤੁਹਾਡੀ ਆਤਮਾ ਵੀ ਤਮੋਪ੍ਰਧਾਨ ਹੈ। ਆਤਮਾ ਨੂੰ ਹੁਣ ਸਤੋਪ੍ਰਧਾਨ ਬਣਾਉਣਾ ਹੈ। ਬਾਪ ਦੀ ਯਾਦ ਨਾਲ। ਨਾਲ - ਨਾਲ ਸਰਵਿਸ ਵੀ ਕਰਾਂਗੇ ਤਾਂ ਆਤਮਾ ਨੂੰ ਤਾਕਤ ਮਿਲੇਗੀ। ਸਮਝੋ ਕੋਈ ਸੈਂਟਰ ਖੋਲਦੇ ਹਨ ਤੇ ਬਹੁਤਿਆਂ ਦੀ ਅਸ਼ੀਰਵਾਦ ਉਨ੍ਹਾਂ ਦੇ ਸਿਰ ਤੇ ਆਏਗੀ। ਮਨੁੱਖ ਧਰਮਸ਼ਾਲਾ ਬਣਾਉਂਦੇ ਹਨ ਕਿ ਕੋਈ ਵੀ ਆਏ ਵਿਸ਼ਰਾਮ ਪਾਏ। ਆਤਮਾ ਖੁਸ਼ ਹੋਵੇਗੀ ਨਾ । ਰਹਿਣ ਵਾਲਿਆਂ ਨੂੰ ਵਿਸ਼ਰਾਮ ਮਿਲਦਾ ਹੈ ਤਾਂ ਉਸਦਾ ਅਸ਼ੀਰਵਾਦ ਬਣਾਉਣ ਵਾਲਿਆਂ ਨੂੰ ਵੀ ਮਿਲਦਾ ਹੈ ਫਿਰ ਪਰਿਣਾਮ ਕਿ ਹੋਵੇਗਾ? ਦੁਸਰੇ ਜਨਮ ਵਿੱਚ ਉਹ ਸੁੱਖੀ ਰਹੇਗਾ। ਮਕਾਨ ਚੰਗਾ ਮਿਲੇਗਾ। ਮਕਾਨ ਦਾ ਸੁੱਖ ਮਿਲੇਗਾ ਇਸ ਤਰ੍ਹਾਂ ਨਹੀਂ ਕਿ ਕਦੀ ਬਿਮਾਰ ਨਹੀਂ ਹੋਣਗੇ। ਸਿਰਫ ਮਕਾਨ ਚੰਗਾ ਮਿਲੇਗਾ। ਹਾਸਪੀਟਲ ਖੋਲੀ ਹੋਵੇਗੀ ਤੇ ਤੰਦਰੁਸਤੀ ਚੰਗੀ ਰਹੇਗੀ। ਯੂਨੀਵਰਸਿਟੀ ਖੋਲੀ ਹੋਏਗੀ ਤੇ ਪੜ੍ਹਾਈ ਚੰਗੀ ਰਹੇਗੀ। ਸਵਰਗ ਵਿੱਚ ਤੇ ਇਹ ਹਾਸਪੀਟਲ ਆਦਿ ਹੁੰਦੇ ਨਹੀਂ। ਇੱਥੇ ਤੁਸੀਂ ਪੁਰਸ਼ਾਰਥ ਨਾਲ 21 ਜਨਮਾਂ ਦੇ ਲਈ ਪ੍ਰਾਲਬੱਧ ਬਣਾਉਂਦੇ ਹੋ। ਬਾਕੀ ਉੱਥੇ ਹਾਸਪੀਟਲ, ਕੋਰਟ, ਪੁਲਿਸ ਆਦਿ ਕੁਝ ਨਹੀਂ ਹੋਵੇਗਾ। ਹੁਣ ਤੁਸੀਂ ਚਲਦੇ ਹੋ ਸੁਖਧਾਮ ਵਿੱਚ। ਉੱਥੇ ਵਜ਼ੀਰ ਵੀ ਹੁੰਦਾ ਨਹੀਂ। ਉੱਚ ਤੇ ਉੱਚ ਖੁੱਦ ਮਹਾਰਾਜਾ - ਮਹਾਰਾਣੀ, ਉਹ ਵਜੀਰ ਦੀ ਰਾਏ ਥੋੜੀ ਹੀ ਲੈਣਗੇ। ਰਾਏ ਉਦੋਂ ਮਿਲਦੀ ਹੈ ਜਦੋਂ ਬੇਅਕਲ ਬਣਦੇ ਹਾਂ, ਜਦੋਂ ਵਿਕਾਰਾਂ ਵਿੱਚ ਡਿੱਗਦੇ ਹਨ। ਰਾਵਣ ਰਾਜ ਵਿੱਚ ਬਿਲਕੁਲ ਹੀ ਬੇਅਕਲ ਤੁੱਛ ਬੁੱਧੀ ਬਣ ਜਾਂਦੇ ਹਨ ਇਸਲਈ ਵਿਨਾਸ਼ ਦਾ ਰਸਤਾ ਲੱਭਦੇ ਰਹਿੰਦੇ ਹੈ। ਖੁੱਦ ਸਮਝਦੇ ਹਨ ਅਸੀਂ ਵਿਸ਼ਵ ਨੂੰ ਬਹੁਤ ਉੱਚਾ ਬਣਾਉਦੇ ਹਾਂ ਪ੍ਰੰਤੂ ਇਹ ਹੋਰ ਹੀ ਥੱਲੇ ਡਿੱਗਦੇ ਜਾਂਦੇ ਹਨ। ਹੁਣ ਵਿਨਾਸ਼ ਸਾਹਮਣੇ ਖੜਾ ਹੈ। ਤੁਸੀਂ ਬੱਚੇ ਜਾਣਦੇ ਹੋ ਸਾਨੂੰ ਘਰ ਜਾਣਾ ਹੈ। ਅਸੀਂ ਭਾਰਤ ਦੀ ਸੇਵਾ ਕਰ ਦੈਵੀ ਰਾਜ ਸਥਾਪਨ ਕਰਦੇ ਹਾਂ। ਫਿਰ ਅਸੀਂ ਰਾਜ ਕਰਾਂਗੇ। ਗਾਇਆ ਵੀ ਜਾਂਦਾ ਹੈ ਫਾਲੋ ਫਾਦਰ। ਫਾਦਰ ਸੋਜ਼ ਸਨ, ਸਨ ਸੋਜ਼ ਫਾਦਰ। ਬੱਚੇ ਜਾਣਦੇ ਹਨ - ਇਸ ਵਕ਼ਤ ਸ਼ਿਵਬਾਬਾ ਬ੍ਰਹਮਾ ਦੇ ਤਨ ਵਿੱਚ ਆਕੇ ਸਾਨੂੰ ਪੜ੍ਹਾਉਂਦੇ ਹਨ। ਸਮਝਾਉਣਾ ਵੀ ਇਵੇਂ ਹੀ ਹੈ। ਅਸੀਂ ਬ੍ਰਹਮਾ ਨੂੰ ਭਗਵਾਨ ਜਾਂ ਦੇਵਤਾ ਆਦਿ ਨਹੀਂ ਮੰਨਦੇ। ਇਹ ਤਾਂ ਪਤਿਤ ਸਨ, ਬਾਪ ਨੇ ਪਤਿਤ ਸ਼ਰੀਰ ਵਿੱਚ ਪ੍ਰਵੇਸ਼ ਕੀਤਾ ਹੈ। ਪਹਾੜ ਵੀ ਵੇਖੋ ਉੱਪਰ ਚੋਟੀ ਤੇ ਖੜ੍ਹਾ ਹੈ ਨਾ। ਪਤਿਤ ਹਨ ਫਿਰ ਹੇਠਾਂ ਪਾਵਨ ਬਣਨ ਦੇ ਲਈ ਤੱਪ ਕਰ ਫਿਰ ਦੇਵਤਾ ਬਣਦੇ ਹਨ। ਤੱਪ ਕਰਨ ਵਾਲੇ ਹਨ ਬ੍ਰਾਹਮਣ। ਤੁਸੀਂ ਬ੍ਰਹਮਾਕੁਮਾਰ - ਕੁਮਾਰੀਆਂ ਸਭ ਰਾਜਯੋਗ ਸਿੱਖ ਰਹੇ ਹੋ। ਕਿਨ੍ਹਾਂ ਕਲੀਅਰ ਹੈ। ਇਸ ਵਿੱਚ ਯੋਗ ਬਹੁਤ ਚੰਗਾ ਚਾਹੀਦਾ ਹੈ। ਯਾਦ ਵਿੱਚ ਨਹੀਂ ਰਹੋਗੇ ਤਾਂ ਮੁਰਲੀ ਵਿੱਚ ਵੀ ਉਹ ਤਾਕਤ ਨਹੀਂ ਰਹੇਗੀ। ਤਾਕਤ ਮਿਲਦੀ ਹੈ ਸ਼ਿਵਬਾਬਾ ਦੀ ਯਾਦ ਨਾਲ। ਯਾਦ ਨਾਲ ਹੀ ਸਤੋਪ੍ਰਧਾਨ ਬਣਾਂਗੇ ਨਹੀਂ ਤਾਂ ਸਜਾਵਾਂ ਖ਼ਾਕੇ ਫਿਰ ਘੱਟ ਪਦਵੀ ਪਾ ਲਵੋਗੇ। ਮੂਲ ਗੱਲ ਹੈ ਬਾਪ ਦੀ, ਜਿਸਨੂੰ ਹੀ ਭਾਰਤ ਦਾ ਪ੍ਰਾਚੀਨ ਯੋਗ ਕਿਹਾ ਜਾਂਦਾ ਹੈ। ਨਾਲੇਜ਼ ਦਾ ਕਿਸੇ ਨੂੰ ਪਤਾ ਨਹੀਂ ਹੈ। ਪਹਿਲੋਂ ਦੇ ਰਿਸ਼ੀ ਮੁਨੀ ਕਹਿੰਦੇ ਸਨ - ਰਚਿਅਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਅਸੀਂ ਨਹੀਂ ਜਾਣਦੇ। ਪਹਿਲੋਂ ਤੁਸੀ ਵੀ ਨਹੀਂ ਜਾਣਦੇ ਸੀ। ਇਨ੍ਹਾਂ 5 ਵਿਕਾਰਾਂ ਨੇ ਹੀ ਤੁਹਾਨੂੰ ਬਿਲਕੁਲ ਵਰਥ ਨਾਟ ਏ ਪੇਨੀ ਬਣਾਇਆ ਹੈ। ਹੁਣ ਇਹ ਪੁਰਾਣੀ ਦੁਨੀਆਂ ਸੜਕੇ ਬਿਲਕੁਲ ਖ਼ਤਮ ਹੋ ਜਾਣੀ ਹੈ। ਕੁਝ ਵੀ ਰਹਿਣ ਵਾਲਾ ਨਹੀਂ ਹੈ। ਤੁਸੀਂ ਸਾਰੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਭਾਰਤ ਨੂੰ ਸਵਰਗ ਬਣਾਉਣ ਦੀ ਤਨ - ਮਨ - ਧਨ ਨਾਲ ਸੇਵਾ ਕਰਦੇ ਹੋ। ਪ੍ਰਦਰਸ਼ਨੀ ਵਿੱਚ ਵੀ ਤੁਹਾਨੂੰ ਪੁੱਛਦੇ ਹਨ ਤਾਂ ਬੋਲੋ ਅਸੀਂ ਬੀ. ਕੇ. ਆਪਣੇ ਹੀ ਤਨ- ਮਨ- ਧਨ ਨਾਲ ਸ਼੍ਰੀਮਤ ਤੇ ਸੇਵਾ ਕਰ ਰਾਮਰਾਜ ਸਥਾਪਨ ਕਰ ਰਹੇ ਹਾਂ। ਗਾਂਧੀ ਜੀ ਤਾਂ ਇਵੇਂ ਨਹੀਂ ਕਹਿੰਦੇ ਸਨ ਕਿ ਸ਼੍ਰੀਮਤ ਤੇ ਅਸੀਂ ਰਾਮਰਾਜ ਸਥਾਪਨ ਕਰਦੇ ਹਾਂ। ਇੱਥੇ ਤਾਂ ਇਸ ਵਿੱਚ ਸ਼੍ਰੀ ਸ਼੍ਰੀ 108, ਬਾਪ ਬੈਠੇ ਹਨ। 108 ਦੀ ਮਾਲਾ ਵੀ ਬਣਾਉਂਦੇ ਹਨ। ਮਾਲਾ ਤੇ ਵੱਡੀ ਬਣਦੀ ਹੈ। ਉਸ ਵਿੱਚ 8 - 108 ਚੰਗੀ ਮਿਹਨਤ ਕਰਦੇ ਹਨ। ਨੰਬਰਵਾਰ ਤੇ ਬਹੁਤ ਹਨ, ਜੋ ਚੰਗੀ ਮਿਹਨਤ ਕਰਦੇ ਹਨ। ਰੁਦ੍ਰ ਯਗਿਆ ਹੁੰਦਾ ਹੈ ਤਾਂ ਸਾਲੀਗ੍ਰਾਮ ਦੀ ਵੀ ਪੂਜਾ ਹੁੰਦੀ ਹੈ। ਜਰੂਰ ਕੁਝ ਸਰਵਿਸ ਕੀਤੀ ਹੈ ਤਾਂ ਹੀ ਤੇ ਪੂਜਾ ਹੁੰਦੀ ਹੈ। ਤੁਸੀਂ ਬ੍ਰਾਹਮਣ ਰੂਹਾਨੀ ਸੇਵਾਧਾਰੀ ਹੋ। ਸਭ ਦੀ ਆਤਮਾ ਨੂੰ ਜਗਾਉਣ ਵਾਲੇ ਹੋ। ਮੈਂ ਆਤਮਾ ਹਾਂ, ਇਹ ਭੁਲਣ ਨਾਲ ਦੇਹ - ਅਭਿਮਾਨ ਆ ਜਾਂਦਾ ਹੈ। ਸਮਝਦੇ ਹਨ ਮੈਂ ਫਲਾਣਾ ਹਾਂ। ਕਿਸੇ ਨੂੰ ਵੀ ਇਹ ਪਤਾ ਥੋੜ੍ਹੀ ਹੀ ਹੈ - ਮੈਂ ਆਤਮਾ ਹਾਂ, ਫਲਾਣਾ ਨਾਮ ਤੇ ਇਸ ਸ਼ਰੀਰ ਦਾ ਹੈ। ਅਸੀਂ ਆਤਮਾ ਕਿਥੋਂ ਆਉਂਦੀਆਂ ਹਾਂ - ਇਹ ਜਰਾ ਵੀ ਕਿਸੇ ਨੂੰ ਖਿਆਲ ਨਹੀਂ। ਇੱਥੇ ਪਾਰ੍ਟ ਵਜਾਉਂਦੇ - ਵਜਾਉਂਦੇ ਸ਼ਰੀਰ ਦਾ ਭਾਣ ਹੋ ਪੱਕਾ ਹੋ ਗਿਆ ਹੈ। ਬਾਪ ਸਮਝਾਉਂਦੇ ਹਨ - ਬੱਚੇ, ਹੁਣ ਗਫ਼ਲਤ ਛੱਡੋ। ਮਾਇਆ ਬੜੀ ਜ਼ਬਰਦਸਤ ਹੈ, ਤੁਸੀਂ ਯੁੱਧ ਦੇ ਮੈਦਾਨ ਵਿੱਚ ਹੋ। ਤੁਸੀਂ ਆਤਮ ਅਭਿਮਾਨੀ ਬਣੋ। ਆਤਮਾਵਾਂ ਅਤੇ ਪ੍ਰਮਾਤਮਾ ਦਾ ਇਹ ਮੇਲਾ ਹੈ। ਗਾਇਨ ਹੈ ਆਤਮਾ - ਪਰਮਾਤਮਾ ਵੱਖ ਰਹੇ ਬਹੂਕਾਲ। ਇਸਦਾ ਵੀ ਅਰਥ ਉਹ ਨਹੀਂ ਜਾਣਦੇ। ਤੁਸੀਂ ਹੁਣ ਜਾਣਦੇ ਹੋ - ਅਸੀਂ ਆਤਮਾਵਾਂ ਬਾਪ ਦੇ ਨਾਲ ਰਹਿਣ ਵਾਲੀਆਂ ਹਾਂ। ਉਹ ਆਤਮਾਵਾਂ ਦਾ ਘਰ ਹੈ ਨਾ। ਬਾਪ ਵੀ ਉੱਥੇ ਹੈ, ਉਨ੍ਹਾਂ ਦਾ ਨਾਮ ਹੈ ਸ਼ਿਵ। ਸ਼ਿਵ ਜੇਯੰਤੀ ਵੀ ਗਾਈ ਜਾਂਦੀ ਹੈ, ਦੂਜਾ ਕੋਈ ਨਾਮ ਦੇਣਾ ਹੀ ਨਹੀਂ ਚਾਹੀਦਾ। ਬਾਪ ਕਹਿੰਦੇ ਹਨ - ਮੇਰਾ ਅਸਲੀ ਨਾਮ ਹੈ ਕਲਿਆਣਕਾਰੀ ਸ਼ਿਵ। ਕਲਿਆਣਕਾਰੀ ਰੁਦ੍ਰ ਨਹੀਂ ਕਹਾਂਗੇ। ਕਲੀਆਣਕਾਰੀ ਸ਼ਿਵ ਕਹਿੰਦੇ ਹਨ। ਕਾਸ਼ੀ ਵਿੱਚ ਵੀ ਸ਼ਿਵ ਦਾ ਮੰਦਿਰ ਹੈ ਨਾ। ਉੱਥੇ ਜਾਕੇ ਸਾਧੂ ਲੋਕੀ ਮੰਤਰ ਜਪਦੇ ਹਨ। ਸ਼ਿਵ ਕਾਸ਼ੀ ਵਿਸ਼ਵਨਾਥ ਗੰਗਾ। ਹੁਣ ਬਾਪ ਸਮਝਾਉਂਦੇ ਹਨ ਸ਼ਿਵ ਜੋ ਕਾਸ਼ੀ ਦੇ ਮੰਦਿਰ ਵਿੱਚ ਬਿਠਾਇਆ ਹੈ, ਉਨ੍ਹਾਂਨੂੰ ਕਹਿੰਦੇ ਹਨ - ਵਿਸ਼ਵਨਾਥ। ਹੁਣ ਮੈਂ ਤੇ ਵਿਸ਼ਵਨਾਥ ਹਾਂ ਨਹੀਂ। ਵਿਸ਼ਵ ਦੇ ਨਾਥ ਤੁਸੀਂ ਬਣਦੇ ਹੋ। ਮੈਂ ਬਣਦਾ ਹੀ ਨਹੀਂ ਹਾਂ। ਬ੍ਰਹਮ ਤਤ੍ਵ ਦੇ ਨਾਥ ਵੀ ਤੁਸੀਂ ਬਣਦੇ ਹੋ। ਤੁਹਾਡਾ ਉਹ ਘਰ ਹੈ। ਉਹ ਰਾਜਧਾਨੀ ਹੈ। ਮੇਰਾ ਘਰ ਤਾਂ ਇੱਕ ਹੀ ਬ੍ਰਹਮ ਤਤ੍ਵ ਹੈ। ਮੈਂ ਸਵਰਗ ਵਿੱਚ ਆਉਂਦਾ ਹੀ ਨਹੀਂ ਹਾਂ। ਨਾ ਮੈਂ ਨਾਥ ਬਣਦਾ ਹਾਂ। ਮੇਰੇ ਨੂੰ ਕਹਿੰਦੇ ਹੀ ਹਨ ਸ਼ਿਵਬਾਬਾ। ਮੇਰਾ ਪਾਰ੍ਟ ਹੀ ਹੈ ਪਤਿਤਾਂ ਨੂੰ ਪਾਵਨ ਬਣਾਉਣ ਦਾ। ਸਿੱਖ ਲੋਕੀ ਵੀ ਕਹਿੰਦੇ ਹਨ ਮੂਤ ਪਲੀਤੀ ਕਪੜ ਧੋਇ… ਪਰ ਅਰਥ ਨਹੀਂ ਸਮਝਦੇ । ਮਹਿਮਾ ਵੀ ਗਾਉਂਦੇ ਹਨ ਇੱਕ ਉਂਕਾਰ… ਅਜੋਨਿ ਮਤਲਬ ਜਨਮ - ਮਰਨ ਰਹਿਤ। ਮੈਂ ਤੇ 84 ਜਨਮ ਲੈਂਦਾ ਨਹੀਂ ਹਾਂ। ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕਰਦਾ ਹਾਂ। ਮਨੁੱਖ 84 ਜਨਮ ਲੈਂਦੇ ਹਨ। ਇਨ੍ਹਾਂ ਦੀ ਆਤਮਾ ਜਾਣਦੀ ਹੈ - ਬਾਬਾ ਮੇਰੇ ਨਾਲ ਇਕੱਠਾ ਬੈਠਾ ਹੋਇਆ ਹੈ ਤਾਂ ਵੀ ਘੜੀ - ਘੜੀ ਯਾਦ ਭੁੱਲ ਜਾਂਦੀ ਹੈ। ਇਸ ਦਾਦਾ ਦੀ ਆਤਮਾ ਕਹਿੰਦੀ ਹੈ ਮੈਨੂੰ ਮਿਹਨਤ ਕਰਨੀ ਪੈਂਦੀ ਹੈ। ਇਵੇਂ ਨਹੀਂ ਕਿ ਮੇਰੇ ਨਾਲ ਬੈਠਾ ਹੈ ਤਾਂ ਯਾਦ ਚੰਗੀ ਰਹਿੰਦੀ ਹੈ। ਨਹੀਂ। ਇੱਕਦਮ ਇਕੱਠਾ ਹੈ। ਜਾਣਦਾ ਹਾਂ ਕਿ ਮੇਰੇ ਨਾਲ ਹੈ। ਇਸ ਸ਼ਰੀਰ ਦਾ ਜਿਵੇਂ ਉਹ ਮਾਲਿਕ ਹੈ। ਫਿਰ ਵੀ ਭੁੱਲ ਜਾਂਦਾ ਹਾਂ। ਬਾਬਾ ਨੂੰ ਇਹ (ਸ਼ਰੀਰ) ਮਕਾਨ ਦਿੱਤਾ ਹੈ ਰਹਿਣ ਦੇ ਲਈ। ਬਾਕੀ ਇੱਕ ਕੋਣੇ ਵਿੱਚ ਮੈਂ ਬੈਠਾ ਹਾਂ। ਵੱਡਾ ਆਦਮੀ ਹੋਇਆ ਨਾ। ਵਿਚਾਰ ਕਰਦਾ ਹਾਂ, ਬਾਜੂ ਵਿੱਚ ਮਾਲਿਕ ਬੈਠਾ ਹੈ। ਇਹ ਉਨ੍ਹਾਂ ਦਾ ਰਥ ਹੈ। ਉਹ ਇਸਦੀ ਸੰਭਾਲ ਕਰਦੇ ਹਨ। ਮੈਨੂੰ ਸ਼ਿਵਬਾਬਾ ਖਿਲਾਉਂਦੇ ਵੀ ਹਨ। ਮੈਂ ਉਨ੍ਹਾਂ ਦਾ ਰਥ ਹਾਂ। ਕੁਝ ਤੇ ਖ਼ਾਤਰੀ ਕਰਨਗੇ। ਇਸ ਖੁਸ਼ੀ ਵਿੱਚ ਖਾਂਦਾ ਹਾਂ। ਦੋ -ਚਾਰ ਮਿੰਟ ਬਾਦ ਭੁੱਲ ਜਾਂਦਾ ਹਾਂ, ਤਾਂ ਸਮਝਦਾ ਹਾਂ ਬੱਚਿਆਂ ਨੂੰ ਕਿੰਨੀ ਮਿਹਨਤ ਹੋਵੇਗੀ ਇਸਲਈ ਬਾਬਾ ਸਮਝਾਉਂਦੇ ਰਹਿੰਦੇ ਹਨ - ਜਿਨਾਂ ਹੋ ਸਕੇ ਬਾਪ ਨੂੰ ਯਾਦ ਕਰੋ। ਬਹੁਤ - ਬਹੁਤ ਫ਼ਾਇਦਾ ਹੈ। ਇੱਥੇ ਤਾਂ ਥੋੜ੍ਹੀ ਜਿਹੀ ਗੱਲ ਵਿੱਚ ਤੰਗ ਹੋ ਜਾਂਦੇ ਹਨ ਫਿਰ ਪੜ੍ਹਾਈ ਛੱਡ ਦਿੰਦੇ ਹਨ। ਬਾਬਾ - ਬਾਬਾ ਕਹਿ ਫਾਰਕਤੀ ਦੇ ਦਿੰਦੇ ਹਨ। ਬਾਪ ਨੂੰ ਆਪਣਾ ਬਣਾਵੰਤੀ, ਗਿਆਨ ਸੁਣਾਵੰਤੀ, ਪਸ਼ੰਤੀ, ਦਿਵਿਯ ਦ੍ਰਿਸ਼ਟੀ ਨਾਲ ਸਵਰਗ ਦੇਖੰਤੀ, ਰਾਸ ਕਰੰਤੀ, ਅਹੋ ਮਮ ਮਾਇਆ ਫ਼ਾਰਕਤੀ ਦੇਵੰਤੀ, ਭਾਗੰਤੀ। ਜੋ ਵਿਸ਼ਵ ਦਾ ਮਾਲਿਕ ਬਣਾਉਂਦੇ ਉਨ੍ਹਾਂਨੂੰ ਫਾਰਕਤੀ ਦੇ ਦਿੰਦੇ ਹਨ।

ਹੁਣ ਤੁਹਾਨੂੰ ਰਸਤਾ ਦੱਸਿਆ ਜਾਂਦਾ ਹੈ। ਇਵੇਂ ਨਹੀਂ ਕਿ ਹੱਥ ਵਿੱਚ ਫੜ੍ਹ ਕੇ ਲੈ ਜਾਣਗੇ। ਇਨ੍ਹਾਂ ਅੱਖਾਂ ਤੋਂ ਤਾਂ ਅੰਨ੍ਹੇ ਨਹੀਂ ਹਨ। ਹਾਂ ਗਿਆਨ ਦਾ ਤੀਜਾ ਨੇਤ੍ਰ ਤੁਹਾਨੂੰ ਮਿਲਦਾ ਹੈ। ਤੁਸੀਂ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹੋ ਇਹ 84 ਦਾ ਚੱਕਰ ਬੁੱਧੀ ਵਿੱਚ ਫਿਰਨਾ ਚਾਹੀਦਾ ਹੈ। ਤੁਹਾਡਾ ਨਾਮ ਹੈ ਸਵਦਰਸ਼ਨ ਚੱਕਰਧਾਰੀ। ਇੱਕ ਬਾਪ ਨੂੰ ਹੀ ਯਾਦ ਕਰਨਾ ਹੈ। ਦੂਸਰਾ ਕਿਸੇ ਦੀ ਯਾਦ ਨਾ ਰਹੇ। ਪਿਛਾੜੀ ਵਿੱਚ ਇਹ ਅਵਸਥਾ ਰਹੇ। ਜਿਵੇਂ ਇਸਤ੍ਰੀ ਦਾ ਪੁਰਸ਼ ਨਾਲ ਲਵ ਰਹਿੰਦਾ ਹੈ। ਉਨ੍ਹਾਂ ਦਾ ਹੈ ਜਿਸਮਾਨੀ ਲਵ, ਇਹ ਤੁਹਾਡਾ ਹੈ ਰੂਹਾਨੀ ਲਵ। ਤੁਹਾਨੂੰ ਉੱਠਦੇ - ਬਹਿੰਦੇ, ਪਤੀਆਂ ਦੇ ਪਤੀ, ਬਾਪਾਂ ਦੇ ਬਾਪ ਨੂੰ ਯਾਦ ਕਰਨਾ ਹੈ। ਦੁਨੀਆਂ ਵਿੱਚ ਅਜਿਹੇ ਬਹੁਤ ਘਰ ਹਨ ਜਿੱਥੇ ਇਸਤ੍ਰੀ - ਪੁਰਸ਼ ਅਤੇ ਪਰਿਵਾਰ ਆਪਸ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਹਨ। ਘਰ ਵਿੱਚ ਜਿਵੇਂ ਸਵਰਗ ਲੱਗਿਆ ਰਹਿੰਦਾ ਹੈ। 5 - 6 ਬੱਚੇ ਇਕੱਠੇ ਰਹਿੰਦੇ, ਸਵੇਰੇ ਜਲਦੀ ਉੱਠ ਪੂਜਾ ਵਿੱਚ ਬੈਠਦੇ, ਕੋਈ ਝਗੜਾ ਆਦਿ ਘਰ ਵਿੱਚ ਨਹੀਂ। ਇੱਕਰਸ ਰਹਿੰਦੇ ਹਨ। ਕਿਧਰੇ ਤਾਂ ਫਿਰ ਇੱਕ ਹੀ ਘਰ ਵਿੱਚ ਕੋਈ ਰਾਧਾਸਵਾਮੀ ਦੇ ਸ਼ਿਸ਼ਯ ਹੋਣਗੇ ਤਾਂ ਕੋਈ ਫਿਰ ਧਰਮ ਨੂੰ ਹੀ ਨਹੀਂ ਮੰਨਦੇ। ਥੋੜ੍ਹੀ ਜਿਹੀ ਗੱਲ ਤੇ ਨਾਰਾਜ਼ ਹੋ ਜਾਂਦੇ। ਤਾਂ ਬਾਪ ਕਹਿੰਦੇ ਹਨ - ਇਸ ਅੰਤਿਮ ਜਨਮ ਵਿੱਚ ਪੂਰਾ ਪੁਰਸ਼ਾਰਥ ਕਰਨਾ ਹੈ। ਆਪਣਾ ਪੈਸਾ ਵੀ ਸਫ਼ਲ ਕਰ ਆਪਣਾ ਕਲਿਆਣ ਕਰੋ। ਤਾਂ ਭਾਰਤ ਦਾ ਵੀ ਕਲਿਆਣ ਹੋਵੇਗਾ। ਤੁਸੀਂ ਜਾਣਦੇ ਹੋ - ਅਸੀਂ ਆਪਣੀ ਰਾਜਧਾਨੀ ਸ਼੍ਰੀਮਤ ਤੇ ਫਿਰ ਤੋਂ ਸਥਾਪਨ ਕਰਦੇ ਹਾਂ। ਯਾਦ ਦੀ ਯਾਤ੍ਰਾ ਨਾਲ ਅਤੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਜਾਨਣ ਨਾਲ ਹੀ ਅਸੀਂ ਚਕ੍ਰਵ੍ਰਤੀ ਰਾਜਾ ਬਣ ਜਾਵਾਂਗੇ ਫਿਰ ਉਤਰਨਾ ਸ਼ੁਰੂ ਹੋਵੇਗਾ। ਫਿਰ ਅੰਤ ਵਿੱਚ ਬਾਬਾ ਦੇ ਕੋਲ ਆ ਜਾਵਾਂਗੇ। ਸ਼੍ਰੀਮਤ ਤੇ ਚੱਲਣ ਨਾਲ ਹੀ ਉੱਚ ਪਦਵੀ ਪਾਵੋਗੇ। ਬਾਪ ਕੋਈ ਫਾਂਸੀ ਤੇ ਨਹੀਂ ਚੜ੍ਹਾਉਂਦੇ ਹਨ। ਇੱਕ ਤਾਂ ਕਹਿੰਦੇ ਹਨ ਪਵਿੱਤਰ ਬਣੋ ਅਤੇ ਬਾਪ ਨੂੰ ਯਾਦ ਕਰੋ। ਸਤਿਯੁਗ ਵਿੱਚ ਪਤਿਤ ਕੋਈ ਹੁੰਦਾ ਨਹੀਂ। ਦੇਵੀ - ਦੇਵਤੇ ਵੀ ਬਹੁਤ ਥੋੜ੍ਹੇ ਹੋ ਰਹਿੰਦੇ ਹਨ। ਫਿਰ ਹੋਲੀ - ਹੋਲੀ ਵਾਧਾ ਹੁੰਦਾ ਹੈ। ਦੇਵਤਿਆਂ ਦਾ ਹੈ ਛੋਟਾ ਝਾੜ। ਫਿਰ ਕਿੰਨਾ ਵਾਧਾ ਹੋ ਜਾਂਦਾ ਹੈ। ਆਤਮਾਵਾਂ ਸਭ ਆਉਂਦੀਆਂ ਰਹਿੰਦੀਆਂ ਹਨ, ਇਹ ਬਣਾ ਬਣਾਇਆ ਖੇਡ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਰੂਹਾਨੀ ਸੇਵਾਧਾਰੀ ਬਣ ਆਤਮਾਵਾਂ ਨੂੰ ਜਗਾਉਣ ਦੀ ਸੇਵਾ ਕਰਨੀ ਹੈ। ਤਨ - ਮਨ - ਧਨ ਨਾਲ ਸੇਵਾ ਕਰ ਸ੍ਰੀਮਤ ਤੇ ਰਾਮਰਾਜ ਦੀ ਸਥਾਪਨਾ ਦੇ ਨਿਮਿਤ ਬਣਨਾ ਹੈ।

2. ਸ੍ਵਦਰਸਨ ਚਕਰਧਾਰੀ ਬਣ 84 ਦਾ ਚੱਕਰ ਬੁੱਧੀ ਵਿੱਚ ਫਿਰਾਉਣਾ ਹੈ। ਇੱਕ ਬਾਪ ਨੂੰ ਯਾਦ ਕਰਨਾ ਹੈ। ਦੂਸਰੇ ਕੋਈ ਦੀ ਯਾਦ ਨਾ ਰਹੇ। ਕਦੇ ਕਿਸੀ ਗੱਲ ਤੋਂ ਤੰਗ ਹੋ ਪੜ੍ਹਾਈ ਨਹੀਂ ਛੱਡਣੀ ਹੈ।

ਵਰਦਾਨ:-
ਸੰਗਠਨ ਵਿਚ ਰਹਿੰਦੇ ਲਕਸ਼ ਅਤੇ ਲਕਸ਼ਨ ਨੂੰ ਸਮਾਨ ਬਣਾਉਣ ਵਾਲੇ ਸਦਾ ਸ਼ਕਤੀਸ਼ਾਲੀ ਆਤਮਾ ਭਵ।

ਸੰਗਠਨ ਵਿਚ ਇੱਕ ਦੋ ਨੂੰ ਵੇਖਕੇ ਉਮੰਗ ਉਤਸਾਹ ਵੀ ਆਉਂਦਾ ਹੈ ਤਾਂ ਅਲਬੇਲਾਪਨ ਵੀ ਆਉਂਦਾ ਹੈ। ਸੋਚਦੇ ਹਨ ਇਹ ਵੀ ਕਰਦੇ ਹਨ, ਅਸੀਂ ਵੀ ਕੀਤਾ ਤਾਂ ਕੀ ਹੋਈ ਇਸਲਈ ਸੰਗਠਨ ਤੋਂ ਸ੍ਰੇਸ਼ਠ ਬਣਨ ਦਾ ਸਹਿਯੋਗ ਲਵੋ। ਹਰ ਕਰਮ ਕਰਨ ਦੇ ਪਹਿਲੇ ਇਹ ਵਿਸ਼ੇਸ਼ ਅਟੈਂਸ਼ਨ ਅਤੇ ਲਕਸ਼ ਹੋਵੇ ਕਿ ਮੈਨੂੰ ਖੁਦ ਨੂੰ ਸੰਪੰਨ ਬਣਕੇ ਸੈਂਪਲ ਬਣਨਾ ਹੈ। ਮੈਨੂੰ ਖੁਦ ਕਰਕੇ ਹੋਰਾਂ ਨੂੰ ਕਰਾਉਣਾ ਹੈ। ਫਿਰ ਬਾਰ - ਬਾਰ ਇਸ ਲਕਸ਼ ਨੂੰ ਇਮਰਜ ਕਰੋ। ਲਕਸ਼ ਅਤੇ ਲਕਸ਼ਨ ਨੂੰ ਮਿਲਾਉਂਦੇ ਚੱਲੋ ਤਾਂ ਸ਼ਕਤਿਸ਼ਾਲੀ ਹੋ ਜਾਵੋਗੇ।

ਸਲੋਗਨ:-
ਲਾਸ੍ਟ ਵਿਚ ਫਾਸਟ ਜਾਣਾ ਹੈ ਤਾਂ ਸਧਾਰਨ ਅਤੇ ਵਿਅਰਥ ਸੰਕਲਪਾਂ ਵਿਚ ਸਮੇਂ ਨਹੀਂ ਗਵਾਓ।

ਅਵਿਅਕਤ ਇਸ਼ਾਰੇ :- ਸਹਿਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ।

ਜੋ ਪਿਆਰਾ ਹੁੰਦਾ ਹੈ, ਉਸ ਨੂੰ ਯਾਦ ਕੀਤਾ ਨਹੀਂ ਜਾਂਦਾ, ਉਸ ਦੀ ਆਪੇ ਹੀ ਯਾਦ ਆਉਂਦੀ ਹੈ। ਸਿਰਫ ਪਿਆਰ ਦਿਲ ਦਾ ਹੋਵੇ, ਸੱਚਾ ਅਤੇ ਨਿਸਵਾਰਥ ਹੋਵੇ। ਜਦੋਂ ਕਹਿੰਦੇ ਹੋ ਮੇਰਾ ਬਾਬਾ, ਪਿਆਰਾ ਬਾਬਾ - ਤਾਂ ਪਿਆਰੇ ਨੂੰ ਕਦੇ ਭੁੱਲ ਨਹੀਂ ਸਕਦੇ ਤੇ ਨਿਸਵਾਰਥ ਪਿਆਰ ਦੇ ਸਿਵਾਏ ਬਾਪ ਦੇ ਕਿਸੇ ਆਤਮਾ ਨੂੰ ਮਿਲ ਨਹੀਂ ਸਕਦਾ ਇਸਲਈ ਕਦੇ ਮਤਲਬ ਨਾਲ ਯਾਦ ਨਹੀਂ ਕਰੋ, ਨਿਸਵਾਰਥ ਪਿਆਰ ਵਿਚ ਲਵਲੀਨ ਰਹੋ।

ਵਿਸ਼ੇਸ਼ ਸੂਚਨਾ :- ਬਾਬਾ ਦੀ ਸ਼੍ਰੀਮਤ ਅਨੁਸਾਰ, ਮੁਰਲੀ ਸਿਰਫ ਬਾਬਾ ਦੇ ਬੱਚਿਆਂ ਦੇ ਲਈ ਹੈ, ਨਾ ਕਿ ਉਨ੍ਹਾਂ ਆਤਮਾਵਾਂ ਦੇ ਲਈ ਜਿਨ੍ਹਾਂ ਨੇ ਰਾਜਯੋਗ ਦਾ ਕੋਰਸ ਵੀ ਨਹੀਂ ਕੀਤਾ ਹੈ। ਇਸਲਈ ਸਾਰੇ ਨਿਮਿਤ ਟੀਚਰਜ਼ ਅਤੇ ਭਾਈ ਭੈਣਾਂ ਨੂੰ ਵਿਨਰਮ ਨਿਵੇਦਨ ਹੈ ਕਿ ਸਾਕਾਰ ਮੁਰਲੀ ਦੀ ਆਡੀਓ ਜਾਂ ਵੀਡਿਓ ਨੂੰ ਯੂ ਟਿਉਬ, ਫੇਸਬੁੱਕ, ਇੰਸਟਾਗ੍ਰਾਮ ਜਾਂ ਕਿਸੇ ਵੀ ਵਟਸਐਪ ਗਰੁੱਪ ਤੇ ਪੋਸਟ ਨਾ ਕਰਨ।