07.09.25     Avyakt Bapdada     Punjabi Murli     31.12.2006    Om Shanti     Madhuban


“ ਦ੍ਰਿੜਤਾ ਅਤੇ ਪਰਿਵਰਤਨ ਸ਼ਕਤੀ ਦੇ ਕਾਰਨ ਅਤੇ ਸਮੱਸਿਆ ਸ਼ਬਦ ਨੂੰ ਵਿਦਾਈ ਦੇ ਨਿਵਾਰਨ ਅਤੇ ਸਮਾਧਾਨ ਸਵਰੂਪ ਬਣੋ ”


ਅੱਜ ਨਵਯੁੱਗ ਰਚਤਾ ਬਾਪਦਾਦਾ ਆਪਣੇ ਚਾਰੋ ਪਾਸੇ ਦੇ ਬੱਚਿਆਂ ਨੂੰ ਨਵਾਂ ਵਰ੍ਹਾ ਅਤੇ ਨਵਯੁਗ ਦੋਵਾ ਦੀ ਮੁਬਾਰਕ ਦੇਣ ਆਏ ਹਨ। ਚਾਰੋਂ ਪਾਸੇ ਦੇ ਬੱਚੇ ਵੀ ਮੁਬਾਰਕ ਦੇਣ ਪਹੁੰਚ ਗਏ ਹਨ। ਕੀ ਸਿਰਫ਼ ਨਵੇਂ ਵਰ੍ਹੇ ਦੀ ਮੁਬਾਰਕ ਦੇਣ ਆਏ ਹੋ ਜਾਂ ਨਵਯੁਗ ਦੀ ਵੀ ਮੁਬਾਰਕ ਦੇਣ ਆਏ ਹੋ? ਜਿਵੇਂ ਨਵੇ ਵਰ੍ਹੇ ਦੀ ਖੁਸ਼ੀ ਹੁੰਦੀ ਹੈ ਅਤੇ ਖੁਸ਼ੀਆਂ ਦਿੰਦੇ ਹਨ। ਤਾਂ ਤੁਸੀਂ ਬ੍ਰਾਹਮਣ ਆਤਮਾਵਾਂ ਨੂੰ ਨਵਯੁਗ ਵੀ ਇਤਨਾ ਯਾਦ ਹੈ? ਨਵਯੁਗ ਨੈਣਾਂ ਦੇ ਸਾਹਮਣੇ ਆ ਗਿਆ ਹੈ? ਜਿਵੇਂ ਨਵੇਂ ਵਰ੍ਹੇ ਦੇ ਲਈ ਦਿਲ ਵਿੱਚ ਆ ਰਿਹਾ ਹੈ ਕਿ ਆਇਆ ਕਿ ਆਇਆ, ਇਵੇਂ ਹੀ ਆਪਣੇ ਨਵਯੁਗ ਦੇ ਲਈ ਇਤਨਾ ਅਨੁਭਵ ਕਰਦੇ ਹੋ ਕਿ ਆਇਆ ਕਿ ਆਇਆ? ਉਸ ਨਵਯੁਗ ਦੀ ਸਮ੍ਰਿਤੀ ਐਨੀ ਸਮੀਪ ਆਉਂਦੀ ਹੈ? ਉਹ ਸ਼ਰੀਰ ਰੂਪੀ ਆਪਣੀ ਡਰੈਸ ਚਮਕਦੀ ਹੋਈ ਸਾਹਮਣੇ ਨਜ਼ਰ ਆ ਰਹੀ ਹੈ? ਬਾਪਦਾਦਾ ਡਬਲ ਮੁਬਾਰਕ ਦਿੰਦੇ ਹਨ। ਬੱਚਿਆਂ ਦੇ ਮਨ ਵਿੱਚ, ਨੈਣਾਂ ਵਿੱਚ ਨਵਯੁਗ ਦੀ ਸੀਨ ਸਿਨਰੀਆਂ ਇਮਰਜ਼ ਹਨ, ਕਿੰਨਾ ਆਪਣੇ ਨਵਯੁਗ ਵਿੱਚ ਤਨ-ਮਨ -ਧਨ ਜਨ ਸ਼੍ਰੇਸ਼ਠ ਹਨ, ਸਰਵ ਪ੍ਰਾਪਤੀਆਂ ਦੇ ਭੰਡਾਰ ਹਨ। ਖੁਸ਼ੀ ਹੈ ਕਿ ਅੱਜ ਪੁਰਾਣੀ ਦੁਨੀਆਂ ਵਿੱਚ ਹਨ ਅਤੇ ਹੁਣੇ -ਹੁਣੇ ਆਪਣੇ ਰਾਜ ਵਿੱਚ ਹੋਣਗੇ! ਯਾਦ ਹੈ ਆਪਣਾ ਰਾਜ? ਜਿਵੇਂ ਅੱਜ ਡਬਲ ਕੰਮ ਦੇ ਲਈ ਆਏ ਹੋ, ਪੁਰਾਣੇ ਨੂੰ ਵਿਦਾਈ ਦੇਣ ਅਤੇ ਨਵੇਂ ਵਰ੍ਹੇ ਨੂੰ ਵਧਾਈ ਦੇਣ ਆਏ ਹੋ। ਤਾਂ ਸਿਰਫ ਪੁਰਾਣੇ ਵਰ੍ਹੇ ਨੂੰ ਵਿਦਾਈ ਦੇਣ ਹੋ ਜਾਂ ਪੁਰਾਣੀ ਦੁਨੀਆਂ ਦੇ ਪੁਰਾਣੇ ਸੰਸਕਾਰ, ਪੁਰਾਣੇ ਸੁਭਾਵ, ਪੁਰਾਣੀ ਚਾਲ ਉਸਨੂੰ ਵੀ ਵਿਦਾਈ ਦੇਣ ਆਏ ਹੋ? ਪੁਰਾਣੇ ਵਰ੍ਹੇ ਨੂੰ ਤਾਂ ਵਿਦਾਈ ਦੇਣਾ ਤਾਂ ਸਹਿਜ ਹੈ, ਪਰ ਪੁਰਾਣੇ ਸੰਸਕਾਰ ਨੂੰ ਵਿਦਾਈ ਦੇਣਾ ਵੀ ਐਨਾ ਸਹਿਜ ਲਗਦਾ ਹੈ? ਮਾਇਆ ਨੂੰ ਵੀ ਵਿਦਾਈ ਦੇਣ ਆਏ ਹੋ ਵਰ੍ਹੇ ਨੂੰ ਵੀ ਵਿਦਾਈ ਦੇਣ ਆਏ ਹੋ? ਵਿਦਾਈ ਦੇਣੀ ਹੈ ਨਾ! ਜਾਂ ਮਾਇਆ ਨਾਲ ਥੋੜ੍ਹਾ ਪਿਆਰ ਹੈ? ਥੋੜਾ - ਥੋੜਾ ਰੱਖਣਾ ਚਾਹੁੰਦੇ ਹੋ?

ਬਾਪਦਾਦਾ ਅੱਜ ਚਾਰੋਂ ਪਾਸੇ ਦੇ ਬੱਚਿਆਂ ਕੋਲੋਂ ਪੁਰਾਣੇ ਸੰਸਕਾਰ ਸੁਭਾਵ ਤੋਂ ਵਿਦਾਈ ਦਵਾਉਣਾ ਚਾਹੁੰਦੇ ਹਨ। ਦੇ ਸਕਦੇ ਹੋ? ਹਿੰਮਤ ਹੈ ਕਿ ਸੋਚਦੇ ਹੋ ਕਿ ਵਿਦਾਈ ਦੇਣਾ ਚਾਹੁੰਦੇ ਹਨ ਪਰ ਫਿਰ ਮਾਇਆ ਆ ਜਾਂਦੀ ਹੈ! ਕੀ ਅੱਜ ਦੇ ਦਿਨ ਦ੍ਰਿੜ੍ਹ ਸੰਕਲਪ ਦੀ ਸ਼ਕਤੀ ਨਾਲ ਪੁਰਾਣੇ ਸੰਸਕਾਰ ਨੂੰ ਵਿਦਾਈ ਦੇ ਨਵੇਂ ਯੁਗ ਦੇ ਸੰਸਕਾਰ ਨੂੰ, ਜੀਵਨ ਨੂੰ ਵਧਾਈ ਦੇਣ ਦੀ ਹਿੰਮਤ ਹੈ? ਹੈ ਹਿੰਮਤ? ਜੋ ਸਮਝਦੇ ਹਨ ਹੋ ਸਕਦਾ ਹੈ, ਹੋ ਸਕਦਾ ਹੈ, ਜਾਂ ਹੋਣਾ ਹੀ ਹੈ, ਹੈ ਹਿੰਮਤ ਵਾਲੇ? ਜੋ ਸਮਝਦੇ ਹਨ ਹਿੰਮਤ ਹੈ ਉਹ ਹੱਥ ਉਠਾਓ। ਹਿੰਮਤ ਹੈ? ਅੱਛਾ ਜਿਨ੍ਹਾਂ ਨੇ ਨਹੀਂ ਉਠਾਇਆ ਹੈ ਉਹ ਸੋਚ ਰਹੇ ਹਨ? ਡਬਲ ਫਾਰੇਨਰਸ ਨੇ ਉਠਾਇਆ ਹੱਥ, ਜਿਸ ਵਿੱਚ ਹਿੰਮਤ ਹੈ ਉਹ ਹੱਥ ਉਠਾਓ, ਸਭ ਨਹੀਂ। ਅੱਛਾ, ਡਬਲ ਫਾਰੇਨਰਸ ਤਾਂ ਹੁਸ਼ਿਆਰ ਹਨ। ਡਬਲ ਨਸ਼ਾ ਹੈ ਇਸਲਈ ਦੇਖਣਾ, ਬਾਪਦਾਦਾ ਹਰ ਮਹੀਨੇ ਰਿਜ਼ਲਟ ਦੇਖਣਗੇ। ਬਾਪਦਾਦਾ ਨੂੰ ਖੁਸ਼ੀ ਹੈ ਕਿ ਹਿੰਮਤ ਵਾਲੇ ਬੱਚੇ ਹਨ। ਚਤੁਰਾਈ ਨਾਲ ਜਵਾਬ ਦੇਣ ਵਾਲੇ ਬੱਚੇ ਹਨ। ਕਿਉਂ? ਕਿਉਂਕਿ ਜਾਣਦੇ ਹਨ ਕਿ ਇੱਕ ਕਦਮ ਸਾਡੀ ਹਿੰਮਤ ਦਾ ਅਤੇ ਹਜ਼ਾਰਾਂ ਕਦਮ ਬਾਪ ਦੀ ਮਦਦ ਤਾਂ ਮਿਲਣਾ ਹੀ ਹੈ। ਅਧਿਕਾਰੀ ਹੋ। ਹਜ਼ਾਰ ਕਦਮ ਮਦਦ ਦੇ ਅਧਿਕਾਰੀ ਹੋ। ਸਿਰਫ਼ ਹਿੰਮਤ ਨੂੰ ਮਾਇਆ ਹਿਲਾਉਣ ਦੀ ਕੋਸ਼ਿਸ਼ ਕਰਦੀ ਹੈ। ਬਾਪਦਾਦਾ ਦੇਖਦੇ ਹਨ ਕਿ ਹਿੰਮਤ ਚੰਗੀ ਰੱਖਦੇ ਹਨ, ਬਾਪਦਾਦਾ ਦਿਲ ਤੋਂ ਮੁਬਾਰਕ ਵੀ ਦਿੰਦ ਪਰ ਹਿੰਮਤ ਰੱਖਦੇ ਫਿਰ ਨਾਲ ਆਪਣੇ ਅੰਦਰ ਵਿਅਰਥ ਸੰਕਲਪ ਪੈਦਾ ਕਰ ਲੈਂਦੇ, ਕਰ ਤੇ ਰਹੇ ਹਨ, ਹੋਣਾ ਤਾਂ ਚਾਹੀਦਾ ਹੈ, ਕਰਾਗੇ ਤਾਂ ਜਰੂਰ, ਪਤਾ ਨਹੀਂ … ਪਤਾ ਨਹੀਂ ਦਾ ਸੰਕਲਪ ਆਉਣਾ ਇਹ ਹਿੰਮਤ ਨੂੰ ਕਮਜ਼ੋਰ ਕਰ ਦਿੰਦਾ ਹੈ। ਤੇ ਤੇ ਆ ਜਾਂਦਾ ਹੈ ਨਾ, ਕਰਦੇ ਤਾਂ ਹਾਂ, ਕਰਨਾ ਤਾਂ ਹੈ ... ਅੱਗੇ ਉੱਡਣਾ ਤਾਂ ਹੈ …। ਇਹ ਹਿੰਮਤ ਨੂੰ ਹਿਲਾ ਦਿੰਦੇ ਹਨ। ਤਾਂ ਨਹੀਂ ਸੋਚੋ, ਕਰਨਾ ਹੀ ਹੈ। ਕਿਉਂ ਨਹੀਂ ਹੋਵੇਗਾ! ਜਦੋਂ ਬਾਪ ਨਾਲ ਹੈ, ਤਾਂ ਬਾਪ ਦੇ ਸਾਥ ਵਿੱਚ ਤੋਂ -ਤੋਂ ਨਹੀਂ ਆ ਸਕਦਾ। ਤਾਂ ਨਵੇਂ ਵਰ੍ਹੇ ਵਿੱਚ ਨਵੀਨਤਾ ਕੀ ਕਰੋਗੇ? ਹਿੰਮਤ ਦੇ ਪੈਰ ਨੂੰ ਮਜ਼ਬੂਤ ਬਣਾਓ। ਅਜਿਹੀ ਹਿੰਮਤ ਦਾ ਪੈਰ ਮਜ਼ਬੂਤ ਬਣਾਓ ਜੋ ਮਾਇਆ ਖੁਦ ਹਿਲ ਜਾਏ ਪਰ ਪੈਰ ਨਹੀਂ ਹਿੱਲੇ। ਤਾਂ ਨਵੇਂ ਵਰ੍ਹੇ ਵਿੱਚ ਨਵੀਨਤਾ ਕਰੋਗੇ, ਜਾਂ ਜਿਵੇਂ ਕਦੀ ਹਿਲਦੇ ਕਦੀ ਮਜਬੂਤ ਰਹਿੰਦੇ, ਇਵੇਂ ਤਾਂ ਨਹੀਂ ਕਰੋਗੇ ਨਾ! ਤੁਹਾਡਾ ਸਭ ਦਾ ਕਰਤਵ ਅਤੇ ਆਕੁਪੇਸ਼ਨ ਕੀ ਹੈ? ਆਪਣੇ ਨੂੰ ਕੀ ਕਹਾਉਦੇ ਹੋ? ਯਾਦ ਕਰੋ। ਵਿਸ਼ਵ ਕਲਿਆਣਕਾਰੀ, ਵਿਸ਼ਵ ਪਰਿਵਰਤਕ, ਇਹ ਤੁਹਾਡਾ ਆਕੁਪੇਸ਼ਨ ਹੈ ਨਾ! ਤਾਂ ਬਾਪਦਾਦਾ ਨੂੰ ਕਦੀ - ਕਦੀ ਮਿੱਠੀ -ਮਿੱਠੀ ਹੱਸੀ ਆਉਂਦੀ ਹੈ। ਵਿਸ਼ਵ ਪਰਿਵਰਤਕ ਟਾਈਟਲ ਤਾਂ ਹੈ ਨਾ! ਵਿਸ਼ਵ ਪਰਿਵਰਤਕ ਹੋ? ਜਾਂ ਲੰਡਨ ਪਰਿਵਰਤਕ, ਇੰਡੀਆ ਪਰਿਵਰਤਕ? ਵਿਸ਼ਵ ਪਰਿਵਰਤਕ ਹੋ ਨਾ, ਸਭ? ਭਾਵ ਪਿੰਡ ਵਿੱਚ ਰਹਿੰਦੇ ਹਨ ਭਾਵੇਂ ਲੰਡਨ ਵਿੱਚ ਰਹਿੰਦੇ ਹਨ ਪਰ ਵਿਸ਼ਵ ਕਲਿਆਣਕਾਰੀ ਹੋ ਨਾ? ਹੋ ਤਾਂ ਕਾਂਧ ਹਿਲਾਓ। ਪੱਕਾ ਨਾ! ਕਿ 75 ਪਰਸੈਂਟ ਹੋ। 75 ਪਰਸੈਂਟ ਵਿਸ਼ਵ ਕਲਿਆਣੀ ਅਤੇ 25 ਪਰਸੈਂਟ ਮਾਫ਼ ਹੈ, ਇਵੇਂ? ਤੁਹਾਡਾ ਚੈਲੇਂਜ ਕੀ ਹੈ? ਪ੍ਰਕ੍ਰਿਤੀ ਨੂੰ ਚੈਂਲੇਂਜ ਕੀਤੀ ਹੈ ਕਿ ਪ੍ਰਕ੍ਰਿਤੀ ਨੂੰ ਵੀ ਪਰਿਵਤਨ ਕਰਨਾ ਹੀ ਹੈ। ਤਾਂ ਆਪਣਾ ਆਕੂਪੇਸ਼ਨ ਯਾਦ ਕਰੋ। ਕਦੀ -ਕਦੀ ਲਈ ਵੀ ਸੋਚਦੇ ਹੋ - ਕਰਨਾ ਤਾਂ ਨਹੀਂ ਚਾਹੀਦਾ ਪਰ ਹੋ ਜਾਂਦਾ ਹੈ। ਤਾਂ ਵਿਸ਼ਵ ਪਰਿਵਰਤਕ, ਪ੍ਰਕ੍ਰਿਤੀ ਪਰਿਵਰਤਕ, ਖੁਦ ਪਰਿਵਰਤਕ ਨਹੀਂ ਬਣ ਸਕਦੇ? ਸ਼ਕਤੀ ਸੈਨਾ ਕੀ ਸੋਚਦੇ ਹੋ? ਇਸ ਵਰ੍ਹੇ ਵਿੱਚ ਆਪਣਾ ਆਕੁਪੇਸ਼ਨ ਵਿਸ਼ਵ ਪਰਿਵਤਕ ਦਾ ਯਾਦ ਰੱਖਣਾ। ਖੁਦ ਪ੍ਰਤੀ ਜਾਂ ਆਪਣੇ ਬ੍ਰਾਹਮਣ ਪਰਿਵਾਰ ਪ੍ਰਤੀ ਵੀ ਪਰਿਵਰਤਕ ਬਣਨਾ ਕਿਉਂਕਿ ਪਹਿਲੇ ਤਾਂ ਚੈਰਿਟੀ ਬਿਗਨਸ ਏਟ ਹੋਮ ਹੈ ਨਾ! ਤਾਂ ਆਪਣੇ ਆਕੁਪੇਸ਼ਨ ਦਾ ਪ੍ਰੈਕਟੀਕਲ ਸਵਰੂਪ ਪ੍ਰਤੱਖ ਕਰੋਂਗੇ ਨਾ! ਖੁਦ ਪਰਿਵਰਤਕ ਜੋ ਖੁਦ ਵੀ ਚਾਹੁੰਦੇ ਹੋ ਅਤੇ ਬਾਪਦਾਦਾ ਵੀ ਚਾਹੁੰਦੇ ਹਨ, ਜਾਣਦੇ ਹੋ ਨਾ! ਬਾਪਦਾਦਾ ਪੁੱਛਦੇ ਹਨ ਕਿ ਤੁਸੀਂ ਸਭ ਬੱਚਿਆਂ ਦਾ ਲਕਸ਼ ਕੀ ਹੈ? ਤਾਂ ਮੈਜੋਰਿਟੀ ਇੱਕ ਹੀ ਜਵਾਬ ਦਿੰਦੇ ਹਨ ਬਾਪ ਸਮਾਨ ਬਣਨਾ ਹੈ। ਠੀਕ ਹੈ ਨਾ! ਬਾਪ ਸਮਾਨ ਬਣਨਾ ਹੀ ਹੈ। ਠੀਕ ਹੈ ਨਾ! ਬਾਪ ਸਮਾਨ ਬਣਨਾ ਹੀ ਹੈ ਨਾ, ਕਿ ਦੇਖੇਂਗੇ, ਸੋਚਾਂਗੇ …! ਤਾਂ ਬਾਪ ਵੀ ਇਹ ਹੀ ਚਾਹੁੰਦੇ ਹਨ ਕਿ ਇਸ ਨਵੇਂ ਵਰ੍ਹੇ ਵਿੱਚ 70 ਵਰ੍ਹੇ ਪੂਰੇ ਹੋ ਰਹੇ ਹਨ, (2006 ਵਿੱਚ) ਹੁਣ 71 ਵਰ੍ਹੇ ਵਿੱਚ ਕੋਈ ਕਮਾਲ ਕਰਕੇ ਦਿਖਾਓ। ਸਭ ਐਨੀ ਸੇਵਾ ਦੇ ਉਮੰਗ ਵਿੱਚ ਵੱਖ -ਵੱਖ ਪ੍ਰੋਗ੍ਰਾਮ ਬਣਾਉਂਦੇ ਰਹਿੰਦੇ ਹਨ, ਸਫਲ ਵੀ ਹੁੰਦੇ ਰਹਿੰਦੇ ਹਨ, ਬਾਪਦਾਦਾ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਮਿਹਨਤ ਜੋ ਕਰਦੇ ਹਨ ਉਸਦੀ ਸਫ਼ਲਤਾ ਮਿਲਦੀ ਹੈ ਵਿਅਰਥ ਨਹੀਂ ਜਾਂਦੀ ਹੈ ਪਰ ਸੇਵਾ ਕਿਸਲਈ ਕਰਦੇ ਹੋ? ਤਾਂ ਕੀ ਜਵਾਬ ਦਿੰਦੇ ਹਨ? ਬਾਪ ਨੂੰ ਪ੍ਰਤੱਖ ਕਰਨ ਦੇ ਲਈ। ਤਾਂ ਬਾਪ ਅੱਜ ਬੱਚਿਆਂ ਕੋਲੋਂ ਪ੍ਰਸ਼ਨ ਪੁੱਛਦੇ ਹਨ, ਕਿ ਬਾਪ ਨੂੰ ਪ੍ਰਤੱਖ ਤਾਂ ਕਰਨਾ ਹੀ ਹੈ, ਕਰੋਗੇ ਹੀ । ਪਰ ਬਾਪ ਨੂੰ ਪ੍ਰਤੱਖ ਕਰਨ ਤੋਂ ਪਹਿਲੇ ਖੁਦ ਨੂੰ ਪ੍ਰਤੱਖ ਕਰੋ। ਬੋਲੋ, ਸ਼ਿਵ ਸ਼ਕਤੀਆਂ ਇਹ ਵਰ੍ਹੇ ਸ਼ਿਵ ਸ਼ਕਤੀ ਦੇ ਰੂਪ ਵਿੱਚ ਖੁਦ ਨੂੰ ਪ੍ਰਤੱਖ ਕਰੇਗੀ? ਕਰੇਗੀ? ਜਨੱਕ ਬੋਲੋ? ਕਰੇਗੇ? (ਕਰਨਾ ਹੀ ਹੈ) ਸਾਥੀ, ਪਹਿਲੀ ਲਾਇਨ ਦੂਸਰੀ ਲਾਇਨ ਵਿੱਚ ਬੈਠੀ ਹੋਈ ਟੀਚਰਸ ਹੱਥ ਉਠਾਓ ਜੋ ਇਸ ਵਰ੍ਹੇ ਵਿੱਚ ਕਰਕੇ ਦਿਖਾਉਣਗੇ। ਕਰਾਂਗੇ ਨਹੀਂ, ਕਰਕੇ ਦਿਖਾਉਣਾ ਹੀ ਹੈ। ਅੱਛਾ -ਸਭ ਟੀਚਰਸ ਨੇ ਹੱਥ ਉਠਾਇਆ ਜਾਂ ਕਿਸੇ ਨੇ ਨਹੀਂ ਉਠਾਇਆ।

ਅੱਛਾ -ਮਧੂਬਨ ਵਾਲੇ। ਕਰਨਾ ਹੀ ਹੈ, ਕਰਨਾ ਪਵੇਗਾ ਕਿਉਂਕਿ ਮਧੂਬਨ ਤਾਂ ਨਜ਼ਦੀਕ ਹੈ ਨਾ। ਤਾਰੀਖ਼ ਨੋਟ ਕਰ ਦੇਣਾ। 31 ਤਾਰੀਖ਼ ਹੈ। ਟਾਇਮ ਵੀ ਨੋਟ ਕਰਨਾ (9 ਵੱਜਕੇ 20 ਮਿੰਟ)। ਅਤੇ ਪਾਂਡਵ ਸੈਨਾ, ਪਾਂਡਵਾਂ ਨੂੰ ਕੀ ਦਿਖਾਉਣਾ ਹੈ? ਵਿਜੇਈ ਪਾਂਡਵ। ਕਦੀ -ਕਦੀ ਦੇ ਵਿਜੇਈ ਨਹੀਂ, ਹੈ ਹੀ ਵਿਜੇਈ ਪਾਂਡਵ। ਤਾਂ ਇਸ ਵਰ੍ਹੇ ਵਿੱਚ ਇਵੇਂ ਬਣਕੇ ਦਿਖਾਉਣਾ ਜਾਂ ਕਹਿਣਗੇ ਕੀ ਕਰੀਏ? ਮਾਇਆ ਆ ਗਈ ਨਾ! ਚਾਹੁੰਦੇ ਨਹੀਂ ਸੀ ਆ ਗਈ! ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ -ਮਾਇਆ ਆਪਣਾ ਲਾਸ੍ਟ ਟਾਇਮ ਤੱਕ ਆਉਣਾ ਬੰਦ ਨਹੀਂ ਕਰੇਗੀ। ਪਰ ਮਾਇਆ ਦਾ ਕੰਮ ਹੈ ਆਉਣਾ ਅਤੇ ਤੁਹਾਡਾ ਕੰਮ ਕੀ ਹੈ? ਵਿਜੇਈ ਬਣਨਾ। ਤਾਂ ਇਹ ਨਹੀਂ ਸੋਚੋ, ਚਾਹੁੰਦੇ ਥੋੜੀ ਹੀ ਹਾਂ ਪਰ ਮਾਇਆ ਆ ਜਾਂਦੀ ਹੈ। ਹੋ ਜਾਂਦਾ ਹੈ …। ਹੁਣ ਬਾਪਦਾਦਾ ਇਸ ਵਰ੍ਹੇ ਦੇ ਨਾਲ, ਇਹਨਾਂ ਸ਼ਬਦਾਂ ਨੂੰ ਵਿਦਾਈ ਦਵਾਉਣਾ ਚਾਹੁੰਦੇ ਹਨ। 12 ਵਜੇ ਇਸ ਵਰ੍ਹੇ ਨੂੰ ਵਿਦਾਈ ਦਵੋਗੇ ਨਾ! ਤਾਂ ਜੋ ਘੰਟੇ ਵਜਾਓ ਨਾ, ਅੱਜ ਜਦੋਂ ਘੰਟੇ ਵਜਾਓ ਤਾਂ ਕਿਸਦਾ ਘੰਟਾ ਵਜਾਓਗੇ । ਦਿਨ ਦਾ, ਵਰ੍ਹੇ ਦਾ ਜਾਂ ਮਾਇਆ ਦੀ ਵਿਦਾਈ ਦਾ ਘੰਟਾ ਵਜਾਉਣਾ। ਦੋ ਗੱਲਾਂ ਹਨ - ਇ ਤਾਂ ਪਰਿਵਰਤਨ ਸ਼ਕਤੀ, ਉਸਦੀ ਕਮਜ਼ੋਰੀ ਹੈ। ਪਲੈਨ ਬਹੁਤ ਚੰਗੇ ਬਣਾਉਦੇ ਹੋ, ਇਵੇਂ ਕਰਾਂਗੇ, ਇਵੇਂ ਕਰਾਂਗੇ, ਇਵੇਂ ਕਰਾਂਗੇ …। ਬਾਪਦਾਦਾ ਵੀ ਖੁਸ਼ ਹੋ ਜਾਂਦੇ ਹਨ, ਬਹੁਤ ਵਧੀਆ ਪਲੈਨ ਬਣਾਏ ਹਨ ਪਰ ਪਰਿਵਰਤਨ ਸ਼ਕਤੀ ਦੀ ਕਮੀ ਹੋਣ ਦੇ ਕਾਰਨ ਕੁਝ ਪਰਿਵਰਤਨ ਹੁੰਦਾ ਹੈ, ਕੁਝ ਰਹਿ ਜਾਂਦਾ ਹੈ। ਅਤੇ ਦੂਸਰੀ ਕਮੀ ਹੈ -ਦ੍ਰਿੜ੍ਹਤਾ ਦੀ। ਸੰਕਲਪ ਚੰਗੇ -ਚੰਗੇ ਕਰਦੇ ਹੋ, ਅੱਜ ਵੀ ਦੇਖੋ ਕਿੰਨੇ ਕਾਰਡ, ਕਿੰਨੇ ਅੰਜ਼ਾਮ, ਕਿੰਨੇ ਵਾਇਦੇ ਦੇਖੇ, ਬਾਪਦਾਦਾ ਨੇ ਦੇਖਿਆ ਹੈ। ਬਹੁਤ ਪੱਤਰ ਚੰਗੇ -ਚੰਗੇ ਆਏ ਹਨ। (ਕਾਰਡ ਪੱਤਰ ਆਦਿ ਸਭ ਸਟੇਜ ਤੇ ਸਜੇ ਹੋਏ ਰੱਖੇ ਹਨ) ਤਾਂ ਕਰਨਗੇ, ਦਿਖਾਏਗੇ, ਹੋਣਾ ਹੀ ਹੈ, ਬਣਨਾ ਹੀ ਹੈ, ਪਦਮ -ਪਦਮਗੁਣਾ ਯਾਦਪਿਆਰ, ਸਭ ਬਾਪਦਾਦਾ ਦੇ ਕੋਲ ਪਹੁੰਚਿਆਂ ਹੈ। ਤੁਸੀਂ ਜੋ ਸਮੁੱਖ ਬੈਠੇ ਹੋ, ਉਹਨਾਂ ਦੇ ਦਿਲ ਦਾ ਆਵਾਜ਼ ਵੀ ਬਾਪ ਦੇ ਕੋਲ ਪਹੁੰਚਿਆ। ਪਰ ਹੁਣ ਬਾਪਦਾਦਾ ਇਹਨਾਂ ਦੋ ਸ਼ਕਤੀਆਂ ਦੇ ਅੰਡਰਲਾਇਨ ਕਰ ਰਿਹਾ ਹੈ। ਇੱਕ ਦ੍ਰਿੜ੍ਹਤਾ ਦੀ ਕਮੀ ਆ ਜਾਂਦੀ ਹੈ। ਕਮੀ ਦਾ ਕਾਰਨ, ਅਲਬੇਲਾਪਨ ਦੂਸਰੇ ਨੂੰ ਦੇਖਣ ਦਾ। ਹੋ ਜਾਏਗਾ, ਕਰ ਤੇ ਰਹੇ ਹਾਂ, ਕਰਾਂਗੇ, ਜ਼ਰੂਰ ਕਰਾਂਗੇ …।

ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਇਸ ਵਰ੍ਹੇ ਇੱਕ ਸ਼ਬਦ ਨੂੰ ਸਦਾ ਦੇ ਲਈ ਵਿਦਾਈ ਦਵੋ। ਉਹ ਕਿਹੜਾ? ਦੱਸਣ, ਬੋਲਣ? ਦੇਣੀ ਪਵੇਗੀ। ਇਸ ਵਰ੍ਹੇ ਬਾਪਦਾਦਾ ਕਾਰਨ ਸ਼ਬਦ ਨੂੰ ਵਿਦਾਈ ਦਵਾਉਣਾ ਚਾਹੁੰਦੇ ਹਨ। ਨਿਵਾਰਣ ਹੋਵੇ, ਕਾਰਨ ਖ਼ਤਮ। ਸਮੱਸਿਆ ਖ਼ਤਮ, ਸਮਾਧਾਨ ਸਵਰੂਪ। ਭਾਵੇਂ ਖੁਦ ਦਾ ਕਾਰਨ ਹੋਵੇ, ਭਾਵੇਂ ਸਾਥੀ ਦਾ ਕਾਰਨ ਹੋਵੇ, ਭਾਵੇਂ ਸੰਗਠਨ ਦਾ ਕਾਰਨ ਹੋਵੇ, ਭਾਵੇਂ ਕੋਈ ਸਰਕਮਸਟਾਨਸ਼ ਦਾ ਕਾਰਨ ਹੋਵੇ, ਬ੍ਰਾਹਮਣਾ ਦੀ ਡਿਕਸ਼ਨਰੀ ਵਿੱਚ ਕਾਰਨ ਸ਼ਬਦ, ਸਮੱਸਿਆ ਸ਼ਬਦ ਪਰਿਵਰਤਨ ਹੋਵੇ, ਸਮਾਧਾਨ ਅਤੇ ਨਿਵਾਰਣ ਹੋ ਜਾਏ ਕਿਉਂਕਿ ਬਹੁਤੀਆਂ ਨੇ ਅੱਜ ਅੰਮ੍ਰਿਤਵੇਲੇ ਵੀ ਬਾਪਦਾਦਾ ਨਾਲ ਰੂਹਰਿਹਾਂਨ ਵਿੱਚ ਇਹੀ ਗੱਲਾਂ ਕੀਤੀਆਂ, ਕਿ ਨਵੇਂ ਵਰ੍ਹੇ ਵਿੱਚ ਕੁਝ ਨਵੀਨਤਾ ਕਰੇ। ਤਾਂ ਬਾਪਦਾਦਾ ਚਾਹੁੰਦੇ ਹਨ ਕਿ ਇਹ ਨਵਾਂ ਵਰਾਂ ਇਵੇਂ ਮਨਾਓ ਜੋ ਇਹ ਦੋ ਸ਼ਬਦ ਸਮਾਪਤ ਹੋ ਜਾਏ। ਪਰ - ਉਪਕਾਰੀ ਬਣੋ। ਖੁਦ ਕਾਰਨ ਬਣਦੇ ਹਨ ਜਾਂ ਦੂਸਰਾ ਕੋਈ ਕਾਰਨ ਬਣਦਾ ਹੈ, ਪਰ ਉਪਕਾਰੀ ਆਤਮਾ ਬਣ, ਰਹਿਮਦਿਲ ਆਤਮਾ ਬਣ, ਸ਼ੁਭ ਭਾਵਨਾ, ਸ਼ੁਭ ਕਾਮਨਾ ਦੇ ਦਿਲ ਵਾਲੇ ਬਣ ਸਹਿਯੋਗ ਦਵੋ, ਸਨੇਹ ਲਵੋ।

ਤਾਂ ਇਸ ਨਵੇਂ ਵਰ੍ਹੇ ਨੂੰ ਕੀ ਨਾਮ ਦੇਣਗੇ ? ਪਹਿਲੇ ਹਰ ਵਰ੍ਹੇ ਨੂੰ ਨਾਮ ਦਿੰਦੇ ਸਨ, ਯਾਦ ਹੈ ਨਾ? ਤਾਂ ਬਾਪਦਾਦਾ ਇਸ ਵਰ੍ਹੇ ਨੂੰ ਸ਼੍ਰੇਸ਼ਠ ਸ਼ੁਭ ਸੰਕਲਪ, ਦ੍ਰਿੜ੍ਹ ਸੰਕਲਪ, ਸਨੇਹ ਸਹਿਯੋਗ ਸੰਕਲਪ ਵਰਾਂ - ਇਹ ਨਾਮ ਨਹੀਂ, ਪਰ ਇਵੇਂ ਦੇਖਣਾ ਚਾਹੁੰਦੇ ਹਨ। ਦ੍ਰਿੜ੍ਹਤਾ ਦੀ ਸ਼ਕਤੀ, ਪਰਿਵਰਤਨ ਦੀ ਸ਼ਕਤੀ ਨੂੰ ਸਦਾ ਸਾਥੀ ਬਣਾਓ। ਕੋਈ ਕੁਝ ਵੀ ਨੇਗਟਿਵ ਦਵੇ ਪਰ ਜਿਵੇਂ ਤੁਸੀਂ ਦੂਸਰੇ ਨੂੰ ਕੋਰਸ ਕਰਾਉਂਦੇ ਹੋ ਨੇਗਟਿਵ ਨੂੰ ਪੋਜ਼ਟਿਵ ਵਿੱਚ ਬਦਲੀ ਕਰੋ, ਤਾਂ ਕੀ ਤੁਸੀਂ ਖੁਦ ਨਿਗਟਿਵ ਨੂੰ ਪੌਜ਼ਟਿਵ ਵਿੱਚ ਚੇਂਜ ਨਹੀਂ ਕਰ ਸਕਦੇ? ਦੂਸਰਾ ਪ੍ਰਵਸ਼ ਹੁੰਦਾ ਹੈ, ਪ੍ਰਵਸ਼ ਤੇ ਰਹੀਮ ਕੀਤਾ ਜਾਂਦਾ ਹੈ। ਤੁਹਾਡੇ ਜੜ੍ਹ ਚਿੱਤਰ, ਤੁਹਾਡੇ ਹੀ ਚਿੱਤਰ ਹੈ ਨਾ। ਭਾਰਤ ਵਿੱਚ ਡਬਲ ਫਾਰੇਨਰਸ ਦੇ ਵੀ ਚਿੱਤਰ ਵੀ ਹਨ ਨਾ, ਜੋ ਪੁਜੇ ਜਾਂਦੇ ਹਨ। ਦਿਲਵਾਲਾ ਮੰਦਿਰ ਵਿੱਚ ਤਾਂ ਤੁਹਾਡਾ ਚਿੱਤਰ ਦੇਖਿਆ ਹੈ ਨਾ! ਬਹੁਤ ਅੱਛਾ। ਜਦੋਂ ਤੁਹਾਡੇ ਜੜ੍ਹ ਚਿੱਤਰ ਰਹਿਮਦਿਲ ਹਨ, ਕੋਈ ਵੀ ਚਿੱਤਰ ਦੇ ਅੱਗੇ ਜਾਂਦੇ ਹਨ ਤਾਂ ਕੀ ਮੰਗਦੇ ਹਨ? ਦਯਾ ਕਰੋ, ਕ੍ਰਿਪਾ ਕਰੋ, ਰਹਿਮ ਕਰੋ, ਮਰਸੀ, ਮਰਸੀ …ਤਾਂ ਸਦਾ ਪਹਿਲੇ ਆਪਣੇ ਉਪਰ ਰਹਿਮ ਕਰੋ, ਫਿਰ ਬ੍ਰਾਹਮਣ ਪਰਿਵਾਰ ਦੇ ਉੱਪਰ ਰਹਿਮ ਕਰੋ, ਜੇਕਰ ਕੋਈ ਪ੍ਰਵਸ਼ ਹੈ, ਸੰਸਕਾਰ ਦੇ ਵਸ਼ ਹਨ, ਕਮਜ਼ੋਰ ਹਨ, ਉਸ ਸਮੇਂ ਬੇਸਮਝ ਹੋ ਜਾਂਦਾ ਹੈ, ਤਾਂ ਕ੍ਰੋਧ ਨਹੀਂ ਕਰੋ। ਕ੍ਰੋਧ ਦੀ ਰਿਪੋਰਟ ਜ਼ਿਆਦਾ ਆਉਂਦੀ ਹੈ। ਕ੍ਰੋਧ ਨਹੀਂ ਤਾਂ ਉਸਦੇ ਬਾਲ ਬੱਚਿਆਂ ਨਾਲ ਬਹੁਤ ਪਿਆਰ ਹੈ। ਰੌਬ ਆਉਂਦਾ ਹੈ,ਇਹ ਰੌਬ ਕ੍ਰੋਧ ਦਾ ਬੱਚਾ ਹੈ। ਤਾਂ ਜਿਵੇਂ ਪਰਿਵਾਰ ਵਿੱਚ ਹੁੰਦਾ ਹੈ ਨਾ, ਵੱਡੇ ਬੱਚਿਆਂ ਨਾਲ ਪਿਆਰ ਘੱਟ ਹੋ ਜਾਂਦਾ ਹੈ ਅਤੇ ਪੋਤਰੇ ਧੋਤਰੇ ਨਾਲ ਪਿਆਰ ਜ਼ਿਆਦਾ ਹੁੰਦਾ ਹੈ। ਤਾਂ ਕ੍ਰੋਧ ਬਾਪ ਹੈ ਅਤੇ ਰੌਬ ਅਤੇ ਉਲਟਾ ਨਸ਼ਾ, ਨਸ਼ੇ ਵੀ ਵੱਖ -ਵੱਖ ਹੁੰਦੇ ਹਨ, ਬੁੱਧੀ ਦਾ ਨਸ਼ਾ, ਡੀਊਟੀ ਦਾ ਨਸ਼ਾ, ਸੇਵਾ ਵਿੱਚ ਕੋਈ ਵਿਸ਼ੇਸ਼ ਕਰਤਵ ਦਾ ਨਸ਼ਾ, ਇਹ ਰੌਬ ਹੁੰਦਾ ਹੈ। ਤਾਂ ਦਯਾਲੁ ਬਣੋ, ਕਿਰਪਾਲੁ ਬਣੋ। ਦੇਖੋ, ਨਵੇਂ ਵਰ੍ਹੇ ਵਿੱਚ ਇੱਕ ਦੋ ਦਾ ਮੁੱਖ ਮਿੱਠਾ ਕਰਾਉਦੇ ਹਨ ਨਾ , ਵਧਾਈ ਦੇਣਗੇ, ਤਾਂ ਮੁੱਖ ਮਿੱਠਾ ਵੀ ਕਰਾਉਂਦੇ ਹਨ ਨਾ! ਤਾਂ ਸਾਰਾ ਵਰ੍ਹੇ ਕੜਵਾਪਨ ਨਹੀਂ ਦਿਖਾਣਾ। ਉਹ ਮੁਖ ਮਿੱਠਾ ਕਰਾਉਂਦੇ, ਤੁਸੀਂ ਸਿਰਫ਼ ਮੁੱਖ ਮਿੱਠਾ ਨਹੀਂ ਕਰਾਉਂਦੇ ਪਰ ਤੁਹਾਡਾ ਮੁਖੜਾ ਵੀ ਮਿੱਠਾ ਹੋਵੇ। ਸਦਾ ਆਪਣਾ ਮੁਖੜਾ ਰੁਹਾਨੀਅਤ ਦੇ ਸਨੇਹ ਦਾ ਹੋਵੇ, ਮੁਸਕੁਰਾਉਂਦੇ ਦਾ ਹੋ। ਕੜੁਵਾਪਨ ਨਹੀਂ। ਮੈਂਜੋਰਿਟੀ ਜਦੋਂ ਬਾਪਦਾਦਾ ਨਾਲ ਰੂਹਰਿਹਾਂਨ ਕਰਦੇ ਹਨ ਨਾ ਤਾਂ ਆਪਣੀ ਸੱਚੀ ਗੱਲ ਸੁਣਾ ਦਿੰਦੇ ਹਨ ਹੋਰ ਤਾਂ ਕੋਈ ਸੁਣਦਾ ਹੀ ਨਹੀਂ ਹੈ। ਤਾਂ ਮੈਂਜੋਰਿਟੀ ਦੀ ਰਿਜ਼ਲਟ ਵਿੱਚ ਅਤੇ ਵਿਕਾਰਾਂ ਨਾਲ ਕ੍ਰੋਧ ਜਾਂ ਕ੍ਰੋਧ ਦੇ ਬਾਲ ਬੱਚੇ ਦੀ ਰਿਪੋਰਟ ਜ਼ਿਆਦਾ ਹੈ।

ਤਾਂ ਬਾਪਦਾਦਾ ਇਸ ਨਵੇਂ ਵਰ੍ਹੇ ਵਿੱਚ ਇਸ ਕੜੁਵਾਈਸ ਨੂੰ ਨਿਕਲਣਾ ਚਾਹੁੰਦੇ ਹਨ। ਕਈਆਂ ਨਾ ਆਪਣਾ ਵਾਇਆ ਵੀ ਲਿਖਿਆ ਹੈ ਕਿ ਚਾਹੁੰਦੇ ਨਹੀਂ ਹਾਂ ਪਰ ਆ ਜਾਂਦਾ ਹੈ। ਤਾਂ ਬਾਪਦਾਦਾ ਨੇ ਕਰਨਾ ਸੁਣਾਇਆ ਕਿ ਦ੍ਰਿੜ੍ਹਤਾ ਦੀ ਕਮੀ ਹੈ। ਬਾਪ ਦੇ ਅੱਗੇ ਸੰਕਲਪ ਦਵਾਰਾ ਵਚਨ ਵੀ ਲੈਂਦੇ ਹਨ, ਪਰ ਦ੍ਰਿੜ੍ਹਤਾ ਇਵੇਂ ਦੀ ਸ਼ਕਤੀ ਹੈ ਜੋ ਦੁਨੀਆਂ ਵਾਲੇ ਵੀ ਕਹਿੰਦੇ ਹਨ ਸ਼ਰੀਰ ਚਲਾ ਜਾਏ ਪਰ ਵਚਨ ਨਹੀਂ ਜਾਏ। ਮਰਨਾ ਪਵੇ, ਝੁਕਣਾ ਪਵੇ, ਬਦਲਣਾ ਪਵੇ, ਸਹਿਣ ਕਰਨਾ ਪਵੇ, ਪਰ ਵਚਨ ਵਿੱਚ ਦ੍ਰਿੜ੍ਹ ਰਹਿਣ ਵਾਲਾ ਹਰ ਕਦਮ ਵਿੱਚ ਸਫ਼ਲਤਾਮੂਰਤ ਹੈ ਕਿਉਂਕਿ ਦ੍ਰਿੜ੍ਹਤਾ ਸਫ਼ਲਤਾ ਦੀ ਚਾਬੀ ਹੈ। ਇਹ ਚਾਬੀ ਸਭ ਦੇ ਕੋਲ ਹੈ, ਪਰ ਸਮੇਂ ਤੇ ਗ਼ੁੰਮ ਹੋ ਜਾਂਦੀ ਹੈ। ਤਾਂ ਕੀ ਵਿਚਾਰ ਹੈ?

ਨਵੇਂ ਵਰ੍ਹੇ ਵਿੱਚ ਨਵੀਨਤਾ ਕਰਨੀ ਹੀ ਹੈ - ਖੁਦ ਦੇ, ਸਹਿਯੋਗੀਆਂ ਦੇ ਅਤੇ ਵਿਸ਼ਵ ਦੇ ਪਰਿਵਰਤਨ ਦੀ। ਪਿੱਛੇ ਵਾਲੇ ਸੁਣ ਰਹੇ ਹਨ? ਤਾਂ ਕਰਨਾ ਹੈ ਨਾ, ਇਹ ਨਹੀਂ ਸੋਚਣਾ ਪਹਿਲੇ ਤਾਂ ਵੱਡਾ ਕਰਨਗੇ ਨਾ, ਅਸੀਂ ਤਾਂ ਛੋਟੇ ਹਾਂ ਨਾ। ਛੋਟੇ ਸਮਾਨ ਬਾਪ। ਹਰ ਇੱਕ ਬੱਚਾ ਬਾਪ ਦੇ ਅਧਿਕਾਰੀ ਹਨ, ਭਾਵੇਂ ਪਹਿਲੀ ਵਾਰੀ ਵੀ ਆਏ ਹੋ ਪਰ ਮੇਰਾ ਬਾਬਾ ਕਿਹਾ ਤਾਂ ਅਧਿਕਾਰੀ ਹੋ। ਸ਼੍ਰੀਮਤ ਤੇ ਚੱਲਣ ਦੇ ਵੀ ਅਧਿਕਾਰੀ ਅਤੇ ਸਰਵ ਪ੍ਰਾਪਤੀਆਂ ਦੇ ਵੀ ਅਧਿਕਾਰੀ। ਟੀਚਰਸ ਆਪਸ ਵਿੱਚ ਪ੍ਰੋਗ੍ਰਾਮ ਬਨਾਉਣਾ, ਫ਼ਾਰੇਨ ਵਾਲੇ ਵੀ ਬਣਾਉਣਾ, ਭਾਰਤ ਵਾਲੇ ਵੀ ਮਿਲਕੇ ਬਣਾਉਣਾ। ਬਾਪਦਾਦਾ ਪ੍ਰਾਈਜ਼ ਦੇਣਗੇ, ਕੌਣ ਸਾ ਜ਼ੋਨ, ਭਾਵੇਂ ਫਰੇਂਨ ਹੋਵੇ, ਭਾਵੇਂ ਇੰਡਿਆ ਹੋਵੇ, ਕਿਹੜਾ ਜ਼ੋਨ ਨੰਬਰਵਨ ਲੈਂਦਾ ਹੈ, ਉਸਨੂੰ ਗੋਲਡਨ ਕੱਪ ਦੇਣਗੇ। ਸਿਰਫ਼ ਆਪਣੇ ਨੂੰ ਨਹੀਂ ਬਣਾਉਣਾ, ਸਾਥੀਆਂ ਨੂੰ ਵੀ ਬਣਾਉਣਾ ਕਿਉਂਕਿ ਬਾਪਦਾਦਾ ਦੇ ਦੇਖਿਆ ਕਿ ਬੱਚਿਆਂ ਦੇ ਪਰਿਵਰਤਨ ਬਿਨਾਂ ਵਿਸ਼ਵ ਦਾ ਪਰਿਵਰਤਨ ਵੀ ਢਿਲਾ ਹੋ ਰਿਹਾ ਹੈ। ਅਤੇ ਆਤਮਾਵਾਂ ਨਵੇਂ -ਨਵੇਂ ਤਰ੍ਹਾਂ ਦੇ ਦੁੱਖ ਦੇ ਪਾਤਰ ਬਣ ਰਹੀ ਹੈ। ਦੁੱਖ ਅਸ਼ਾਂਤੀ ਦੇ ਨਵੇਂ -ਨਵੇਂ ਕਾਰਨ ਬਣ ਰਹੇ ਹਨ। ਤਾਂ ਬਾਪ ਹੁਣ ਬੱਚਿਆਂ ਦੇ ਦੁੱਖ ਦੀ ਪੁਕਾਰ ਸੁਣਦੇ ਹੋਏ ਪਰਿਵਰਤਨ ਚਾਹੁੰਦੇ ਹਨ। ਤਾਂ ਹੈ ਮਾਸਟਰ ਸੁਖਦਾਤਾ ਬੱਚੇ, ਦੁਖਿਆ ਤੇ ਰਹਿਮ ਕਰੋ। ਭਗਤ ਵੀ ਭਗਤੀ ਕਰ ਕਰਕੇ ਆਪਣੀ ਹੀ ਦਿਨਚਰਯਾ ਵਿੱਚ ਬਿਜ਼ੀ ਹਨ? ਨਿਮਿਤ ਹੋ, ਇਵੇਂ ਨਹੀਂ ਵੱਡੇ ਨਿਮਿਤ ਹਨ, ਇੱਕ ਇੱਕ ਬੱਚਾ ਜਿਸਨੇ ਮੇਰਾ ਬਾਬਾ ਕਿਹਾ ਹੈ, ਮੰਨਿਆ ਹੈ ਉਹ ਸਭ ਨਿਮਿਤ ਹਨ। ਤਾਂ ਨਵੇਂ ਵਰ੍ਹੇ ਵਿੱਚ ਇੱਕ ਦੋ ਨੂੰ ਗਿਫ਼੍ਟ ਵੀ ਦਿੰਦੇ ਹਨ ਨਾ। ਤਾਂ ਤੁਸੀਂ ਭਗਤਾਂ ਦੀ ਆਸ਼ ਪੂਰੀ ਕਰੋ, ਉਸਦੀ ਗਿਫਟ ਦਵਾਓ। ਦੁੱਖਿਆ ਨੂੰ ਦੁੱਖ ਤੋਂ ਛੁਡਾਓ, ਮੁਕਤੀਧਾਮ ਵਿੱਚ ਸ਼ਾਂਤੀ ਦਵਾਓ -ਇਹ ਗਿਫ਼੍ਟ ਦਵੋ। ਬ੍ਰਾਹਮਣ ਪਰਿਵਾਰ ਵਿੱਚ ਹਰ ਆਤਮਾ ਨੂੰ ਦਿਲ ਦੇ ਸਨੇਹ ਅਤੇ ਸਹਿਯੋਗ ਦੀ ਗਿਫ਼੍ਟ ਦਵੋ। ਤੁਹਾਡੇ ਕੋਲ ਗਿਫ਼੍ਟ ਦਾ ਸਟਾਕ ਹੈ? ਸਨੇਹ ਹੈ? ਸਹਿਯੋਗ ਹੈ? ਮੁਕਤੀ ਦਵਾਉਣ ਦੀ ਸ਼ਕਤੀ ਹੈ? ਜਿਸਦੇ ਕੋਲ ਸਟਾਕ ਬਹੁਤ ਹੈ, ਉਹ ਹੱਥ ਉਠਾਓ। ਹੈ ਸਟਾਕ? ਸਟਾਕ ਘੱਟ ਹੈ? ਪਹਿਲੀ ਲਾਇਨ ਵਾਲਿਆਂ ਦੇ ਕੋਲ ਸਟਾਕ ਘੱਟ ਹੈ ਕੀ? ਇਹ ਬ੍ਰਿਜਮੋਹਨ ਹੱਥ ਨਹੀਂ ਉਠਾ ਰਿਹਾ ਹੈ। ਸਟਾਕ ਤੇ ਹੈ ਨਾ, ਸਟਾਕ ਹੈ? ਸਭ ਨੇ ਉਠਾਇਆ? ਸਟਾਕ ਹੈ? ਤਾਂ ਸਟਾਕ ਰੱਖਕੇ ਕੀ ਕਰ ਰਹੇ ਹੋ? ਜਮਾਂ ਕਰਕੇ ਰੱਖਿਆ ਹੈ! ਟੀਚਰਸ ਸਟਾਕ ਹੈ ਨਾ? ਤਾਂ ਦੋ ਨਾ, ਫਰਾਕਦਿਲ ਬਣੋ। ਮਧੂਬਨ ਵਾਲੇ ਕੀ ਕਰਨਗੇ? ਹੈ ਸਟਾਕ, ਮਧੂਬਨ ਵਿੱਚ ਹੈ? ਮਦੁਬਨ ਵਿੱਚ ਤਾਂ ਚਾਰੋਂ ਪਾਸੇ ਸਟਾਕ ਭਰਿਆ ਹੋਇਆ ਹੈ। ਤਾਂ ਹੁਣ ਦਾਤਾ ਬਣੋ, ਸਿਰਫ਼ ਜਮਾਂ ਨਹੀਂ ਕਰੋ। ਦਾਤਾ ਬਣੋ, ਦਿੰਦੇ ਜਾਓ। ਠੀਕ ਹੈ। ਅੱਛਾ।

ਹੁਣ ਹਰ ਇੱਕ ਆਪਣੇ ਨੂੰ ਮਨ ਦੇ ਮਾਲਿਕ ਅਨੁਭਵ ਕਰ ਇੱਕ ਸੈਕਿੰਡ ਵਿੱਚ ਮਨ ਨੂੰ ਇਕਾਗਰ ਕਰ ਸਕਦੇ ਹੋ? ਆਡਰ ਕਰ ਸਕਦੇ ਹੋ? ਇੱਕ ਸੈਕਿੰਡ ਵਿੱਚ ਆਪਣੇ ਸਵੀਟ ਹੋਮ ਵਿੱਚ ਪਹੁੰਚ ਜਾਓ। ਇੱਕ ਸੈਕਿੰਡ ਵਿੱਚ ਆਪਣੇ ਰਾਜ ਸਵਰਗ ਵਿੱਚ ਪਹੁੰਚ ਜਾਓ। ਮਨ ਤੁਹਾਡਾ ਆਡਰ ਮੰਨਦਾ ਹੈ ਅਤੇ ਹਲਚਲ ਕਰਦਾ ਹੈ? ਮਾਲਿਕ ਜੇਕਰ ਯੋਗ ਹੈ, ਸ਼ਕਤੀਵਾਂਨ ਹੈ, ਤਾਂ ਮਨ ਨਹੀਂ ਮਨੇ, ਹੋ ਨਹੀਂ ਸਕਦਾ। ਤਾਂ ਹਾਲੇ ਅਭਿਆਸ ਕਰੋ ਇੱਕ ਸੈਕਿੰਡ ਵਿੱਚ ਸਭ ਆਪਣੇ ਸਵੀਟ ਹੋਮ ਵਿੱਚ ਪਹੁੰਚ ਜਾਓ। ਇਹ ਅਭਿਆਸ ਸਾਰੇ ਦਿਨ ਵਿੱਚ ਵਿੱਚ -ਵਿੱਚ ਕਰਨ ਦਾ ਅਟੇੰਸ਼ਨ ਰੱਖੋ। ਮਨ ਦੀ ਇਕਾਗਰਤਾ ਖੁਦ ਨੂੰ ਵੀ ਅਤੇ ਵਾਯੂਮੰਡਲ ਨੂੰ ਵੀ ਪਾਵਰਫੁੱਲ ਬਣਾਉਂਦੀ ਹੈ। ਅੱਛਾ।

ਚਾਰੋਂ ਪਾਸੇ ਦੇ ਅਤਿ ਸਰਵ ਦੇ ਸਨੇਹੀ, ਸਰਵ ਦੇ ਸਹਿਯੋਗੀ ਸ਼੍ਰੇਸ਼ਠ ਆਤਮਾਵਾਂ ਨੂੰ, ਚਾਰੋਂ ਪਾਸੇ ਦੇ ਵਿਜੇਈ ਬੱਚਿਆਂ ਨੂੰ, ਚਾਰੋਂ ਪਾਸੇ ਦੇ ਪਰਿਵਰਤਨ ਸ਼ਕਤੀਵਾਂਨ ਬੱਚਿਆਂ ਨੂੰ, ਚਾਰੋਂ ਪਾਸੇ ਦੇ ਸਦਾ ਖੁਦ ਨੂੰ ਪ੍ਰਤਖ ਕਰ ਬਾਪ ਨੂੰ ਪ੍ਰਤੱਖ ਕਰਨ ਵਾਲੇ ਬੱਚਿਆਂ ਨੂੰ, ਸਦਾ ਸਮਾਧਾਨ ਸਵਰੂਪ ਵਿਸ਼ਵ ਪਰਿਵਰਤਕ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਦਿਲ ਦੀਆਂ ਦੁਆਵਾਂ ਸਵੀਕਾਰ ਹੋਵੇ। ਸਾਥ ਵਿੱਚ ਸਭ ਬੱਚਿਆਂ ਨੂੰ ਜੋ ਬਾਪ ਦੇ ਵੀ ਸਿਰਤਾਜ ਹਨ, ਇਵੇਂ ਸਰਤਾਜ ਬੱਚਿਆਂ ਨੂੰ ਬਾਪਦਾਦਾ ਦੀ ਨਮਸਤੇ।

ਵਰਦਾਨ:-
ਮੁਰਲੀਧਰ ਦੀ ਮੁਰਲੀ ਨਾਲ ਪ੍ਰੀਤ ਰੱਖਣ ਵਾਲੇ ਸਦਾ ਸ਼ਕਤੀਸ਼ਾਲੀ ਆਤਮਾ ਭਵ

ਜਿਨ ਬੱਚਿਆਂ ਦਾ ਪੜ੍ਹਾਈ ਮਤਲਬ ਮੁਰਲੀ ਨਾਲ ਪਿਆਰ ਹੈ ਉਹਨਾਂ ਨੂੰ ਸਦਾ ਸ਼ਕਤੀਸ਼ਾਲੀ ਭਵ ਦਾ ਵਰਦਾਨ ਮਿਲ ਜਾਂਦਾ ਹੈ, ਉਹਨਾਂ ਸਾਹਮਣੇ ਕੋਈ ਵੀ ਵਿਗਣ ਠਹਿਰ ਨਹੀਂ ਸਕਦਾ। ਮੁਰਲੀਧਰ ਨਾਲ ਪ੍ਰੀਤ ਰੱਖਣਾ ਮਾਨਾ ਉਹਨਾਂ ਦੀ ਮੁਰਲੀ ਨਾਲ ਪ੍ਰੀਤ ਰੱਖਣਾ। ਜੇਕਰ ਕੋਈ ਕਹੇ ਕਿ ਮੁਰਲੀਧਰ ਨਾਲ ਤਾਂ ਮੇਰੀ ਬਹੁਤ ਪ੍ਰੀਤ ਹੈ ਪਰ ਪੜ੍ਹਾਈ ਦੇ ਲਈ ਟਾਇਮ ਨਹੀਂ ਹੈ, ਤਾਂ ਬਾਪ ਨਹੀਂ ਮੰਨਦੇ ਕਿਉਂਕਿ ਜਿੱਥੇ ਲਗਨ ਹੁੰਦੀ ਹੈ ਉੱਥੇ ਕੋਈ ਵੀ ਬਹਾਨਾ ਨਹੀਂ ਹੁੰਦਾ। ਪੜ੍ਹਾਈ ਅਤੇ ਪਰਿਵਾਰ ਦਾ ਪਿਆਰ ਕਿਲਾ ਬਣ ਜਾਂਦਾ ਹੈ, ਜਿਸਨਾਲ ਉਹ ਸੇਫ਼ ਰਹਿੰਦੇ ਹਨ।

ਸਲੋਗਨ:-
ਹਰ ਪਰਿਸਥਿਤੀ ਵਿੱਚ ਖੁਦ ਨੂੰ ਮੋਲਡ ਕਰ ਲਵੋ ਤਾਂ ਰੀਅਲ ਗੋਲ੍ਡ ਬਣ ਜਾਣਗੇ।

ਅਵਿਅਕਤ ਇਸ਼ਾਰੇ - ਹੁਣ ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ ਯੋਗ ਨੂੰ ਜਵਾਲਾ ਰੂਪ ਸ਼ਕਤੀਸ਼ਾਲੀ ਬਣਾਉਣ ਦੇ ਲਈ ਯੋਗ ਵਿੱਚ ਬੈਠਦੇ ਸਮੇਂ ਸਾਹਮਣੇ ਦੀ ਸ਼ਕਤੀ ਯੂਜ਼ ਕਰੋ। ਸੇਵਾ ਦੇ ਸੰਕਲਪ ਵੀ ਸਮਾ ਜਾਏ ਐਨੀ ਸ਼ਕਤੀ ਹੋਵੇ ਜੋ ਸਟਾਪ ਕਿਹਾ ਅਤੇ ਸਟਾਪ ਹੋ ਜਾਏ। ਫੁੱਲ ਬ੍ਰੇਕ ਲਗੇ, ਢਿਲੀ ਬ੍ਰੇਕ ਨਹੀਂ। ਜੇਕਰ ਇੱਕ ਸੈਕਿੰਡ ਦੇ ਬਜਾਏ ਜ਼ਿਆਦਾ ਸਮੇਂ ਲਗ ਜਾਂਦਾ ਹੈ ਤਾਂ ਸਮਾਉਣ ਦੀ ਸ਼ਕਤੀ ਕਮਜ਼ੋਰ ਕਹਾਂਗੇ।