08.02.26     Avyakt Bapdada     Punjabi Murli     31.12.2008    Om Shanti     Madhuban


ਇਸ ਨਵੇਂ ਵਰੇ ਵਿੱਚ ਪਰਿਵਰਤਨ ਸ਼ਕਤੀ ਦੇ ਵਰਦਾਨ ਦਵਾਰਾ ਨੇਗਟਿਵ ਨੂੰ ਪੋਜ਼ਟਿਵ ਵਿੱਚ ਪਰਿਵਰਤਨ ਕਰ , ਸੰਕਲਪ , ਸ਼ਵਾਸ ਸਮੇਂ ਨੂੰ ਸਫਲ ਕਰੋ , ਸਫ਼ਲਤਾਮੂਰਤ ਬਣੋ


ਅੱਜ ਨਵ ਜੀਵਨ ਦੇਣ ਵਾਲੇ ਬਾਪ ਆਪਣੇ ਚਾਰੋਂ ਪਾਸੇ ਦੇ ਨਵ ਜੀਵਨ ਧਾਰਨ ਕਰਨ ਵਾਲੇ ਬੱਚਿਆਂ ਨੂੰ ਦੇਖ ਹਰਸ਼ਿਤ ਹੋ ਰਹੇ ਹਨ। ਇਹ ਨਵ ਜੀਵਨ ਹੈ ਹੀ ਨਵ ਯੁਗ ਬਣਾਉਣ ਦੇ ਲਈ। ਲੋਕ ਨਵਾਂ ਵਰਾਂ ਮਨਾਉਂਦੇ ਹਨ ਅਤੇ ਤੁਸੀਂ ਸਭ ਨਵ ਜੀਵਨ ਵਾਲੇ ਬੱਚੇ ਸਭ ਆਤਮਾਵਾਂ ਨੂੰ ਵਧਾਈਆਂ ਵੀ ਦਿੰਦੇ ਹੋ ਅਤੇ ਨਾਲ ਹੀ ਇਹ ਖੁਸ਼ਖ਼ਬਰੀ ਦਿੰਦੇ ਹੋ ਕਿ ਨਵ ਯੁਗ ਆਇਆ ਕਿ ਆਇਆ। ਤੁਸੀਂ ਸਭ ਬੱਚਿਆਂ ਨੂੰ ਤਾਂ ਬਾਪ ਨੇ ਵਰਸੇ ਦੇ ਰੂਪ ਵਿੱਚ ਗੋਲਡਨ ਦੁਨੀਆਂ ਦੀ ਗਿਫ਼੍ਟ ਦੇ ਦਿੱਤੀ ਹੈ। ਜਿਸ ਗੋਲਡਨ ਦੁਨੀਆਂ ਵਿੱਚ ਅਨੇਕ ਗੋਲਡਨ ਸੌਗਾਤਾਂ ਹੈ ਹੀ ਹਨ। ਤੁਸੀਂ ਸਭ ਨੂੰ ਵੀ ਤੇ ਇਹ ਹੀ ਨਸ਼ਾ ਹੈ ਨਾ ਕਿ ਇਹ ਗੋਲਗਨ ਦੁਨੀਆਂ ਦੀ ਸੌਗਾਤ ਤਾਂ ਸਾਡਾ ਜਨਮ ਸਿੱਧ ਅਧਿਕਾਰ ਹੈ। ਅੱਜ ਦੀ ਦੁਨੀਆਂ ਵਿੱਚ ਕੋਈ ਕਿਸੇਨੂੰ ਕਿੰਨਾ ਵੀ ਵੱਡੇ ਤੇ ਵੱਡੀ ਸੌਗਾਤ ਦੇ, ਤਾਂ ਵੱਡੇ ਤੋਂ ਵੱਡਾ ਕੀ ਦੇਣਗੇ! ਤਾਜ ਅਤੇ ਤਖਤ। ਪਰ ਤੁਸੀਂ ਗੋਲਗਨ ਦੁਨੀਆਂ ਦੀ ਗਿਫ਼੍ਟ ਦੇ ਅਗੇ ਉਹ ਕੀ ਚੀਜ਼ ਹੈ? ਕੋਈ ਵੱਡੀ ਚੀਜ਼ ਹੈ? ਕੋਈ ਵੱਡੀ ਚੀਜ਼ ਹੈ! ਤੁਹਾਡੇ ਦਿਲ ਵਿੱਚ ਖੁਸ਼ੀ ਹੈ ਕਿ ਸਾਡੇ ਬਾਪ ਨੇ ਸਾਨੂੰ ਸਭਤੋਂ ਉੱਚੀ ਤੋਂ ਉੱਚੀ ਨਵੇਂ ਵਰ੍ਹੇ ਦੀ ਗਿਫ਼੍ਟ ਦਿੱਤੀ ਹੈ। ਨਿਸ਼ਚੇ ਹੈ ਅਤੇ ਨਿਸਚਿੰਤ ਹਨ। ਇਹ ਭਾਵੀ ਕੋਈ ਟਾਲ ਨਹੀਂ ਸਕਦਾ। ਇਹ ਅਟਲ ਨਿਸ਼ਚੇ ਸਦਾ ਸਮ੍ਰਿਤੀ ਵਿੱਚ ਰਹਿੰਦਾ ਹੈ! ਸਦਾ ਰਹਿੰਦਾ ਹੈ ਜਾਂ ਕਦੀ -ਕਦੀ ਘੱਟ ਹੋ ਜਾਂਦਾ ਹੈ? ਜਨਮ ਸਿੱਧ ਅਧਿਕਾਰ ਹੈ ਤਾਂ ਜਨਮ ਸਿੱਧ ਅਧਿਕਾਰ ਕਦੀ ਟਲ ਨਹੀਂ ਸਕਦਾ। ਅੱਜ ਤੁਸੀਂ ਸਭ ਵੱਖ -ਵੱਖ ਸਥਾਨਾਂ ਤੋਂ ਨਵਾਂ ਵਰਾਂ ਮਨਾਉਣ ਆਏ ਹੋ। ਤਾਂ ਇਸ ਨਵੇਂ ਵਰ੍ਹੇ ਦਾ ਲਕਸ਼ ਕੀ ਰੱਖਿਆ ਹੈ? ਇਸ ਨਵੇਂ ਵਰ੍ਹੇ ਵਿੱਚ ਕੀ ਵਿਸ਼ੇਸ਼ ਕਰਨਾ ਹੈ? ਇਸ ਨਵੇਂ ਵਰ੍ਹੇ ਦੀ ਵਿਸ਼ੇਸ਼ਤਾ ਹੈ ਕਿ ਬਾਪ ਸਮਾਨ ਸੰਪੰਨ ਅਤੇ ਸੰਪੂਰਨ ਬਣਨਾ ਹੀ ਹੈ। ਕੁਝ ਵੀ ਪੁਰਸ਼ਾਰਥ ਕਰਨਾ ਪਵੇ ਪਰ ਨਿਸਚੇ ਹੈ ਕਿ ਬਾਪ ਸਮਾਨ ਬਣਨਾ ਹੀ ਹੈ। ਬੋਲੋ, ਸਭਦੇ ਮਨ ਵਿੱਚ ਇਹ ਹੀ ਪੱਕਾ ਸੰਕਲਪ ਹੈ ਨਾ! ਹੈ? ਕਾਂਧ ਹਿਲਾਓ। ਬਾਪ ਵੀ ਇਹ ਹੀ ਚਾਹੁੰਦੇ ਹਨ ਕਿ ਬੱਚਾ ਬਾਪ ਸਮਾਨ ਬਣੇ। ਬਾਪ ਤਾਂ ਬਾਪ ਹੈ ਪਰ ਬੱਚੇ ਵੀ ਬਾਪ ਤੋਂ ਵੀ ਉੱਚੇ ਹਨ। ਤਾਂ ਬਾਪ ਸਮਾਨ ਬਣਨ ਦੇ ਲਕਸ਼ ਨੂੰ ਪੂਰਾ ਕਰਨ ਵੇ ਲਈ ਬਾਪ ਨੂੰ ਫਾਲੋ ਕਰਨਾ ਪਵੇ। ਸੋਚੋ, ਬਾਪ, ਬ੍ਰਹਮਾਂ ਬਾਪ ਸੰਪੂਰਨ ਕਿਵੇਂ ਬਣਿਆ? ਉਹਨਾਂ ਦੀ ਕੀ ਵਿਸ਼ੇਸ਼ਤਾ ਰਹੀ? ਸੰਪੂਰਨਤਾ ਦਾ ਵਿਸ਼ੇਸ਼ ਅਧਾਰ ਕੀ ਰਿਹਾ? ਬ੍ਰਹਮਾ ਬਾਪ ਨੇ ਆਪਣਾ ਹਰ ਸਮੇਂ ਸਫਲ ਕੀਤਾ। ਸਵਾਸ਼ -ਸਵਾਸ਼, ਸੈਕਿੰਡ -ਸੈਕਿੰਡ ਸਫ਼ਲ ਕੀਤਾ। ਤਾਂ ਬਾਪ ਸਮਾਨ ਬਣਨ ਦੇ ਲਈ ਇਸ ਵਰ੍ਹੇ ਦਾ ਲਕਸ਼ ਕੀ ਰੱਖੋਗੇ? ਸਫ਼ਲ ਕਰਨਾ ਹੈ ਅਤੇ ਸਫ਼ਲਤਾਮੂਰਤ ਬਣਨਾ ਹੀ ਹੈ। ਸਫ਼ਲਤਾ ਸਾਡੇ ਗਲ਼ੇ ਦਾ ਹਾਰ ਹੈ। ਸਫ਼ਲਤਾ ਸਾਡੇ ਬਾਪ ਦਾ ਵਰਸਾ ਹੈ। ਤਾਂ ਇਸ ਲਕਸ਼ ਨਾਲ ਚੈਕ ਕਰਨਾ - ਹਰ ਦਿਨ ਆਪਣੇ ਆਪ ਨੂੰ ਚੈਕ ਕਰਨਾ ਕਿ ਸਫ਼ਲਤਾਮੂਰਤ ਬਣ ਸਮੇਂ, ਸਵਾਸ਼, ਖਜ਼ਾਨੇ, ਸ਼ਕਤੀਆਂ,ਸਭ ਸਫ਼ਲ ਕੀਤਾ? ਸ਼ਵਾਸ -ਸ਼ਵਾਸ, ਸੈਕਿੰਡ -ਸੈਕਿੰਡ ਸਫ਼ਲ ਕੀਤਾ। ਕਿਉਂਕਿ ਹੁਣ ਦੀ ਸਫ਼ਲਤਾ ਤੇ ਭਵਿੱਖ ਵੀ ਜਮਾਂ ਹੁੰਦਾ ਹੈ। ਹੁਣ ਜੋ ਵੀ ਸਫ਼ਲ ਕੀਤਾ, ਉਸਦਾ ਫਲ 21 ਜਨਮ ਦੇ ਲਈ ਜਮਾਂ ਹੁੰਦਾ ਹੈ। ਜਾਣਦੇ ਹੋ ਨਾ! ਪਹਿਲੇ ਵੀ ਸੁਣਾਇਆ ਹੈ ਕਿ ਜੇਕਰ ਤੁਸੀਂ ਸਮੇਂ ਸਫ਼ਲ ਕਰਦੇ ਹੋ ਤਾਂ ਭਵਿੱਖ ਵਿੱਚ ਵੀ ਤੁਹਾਨੂੰ ਰਾਜ ਭਾਗ ਦਾ ਫੁੱਲ ਸਮੇਂ, ਰਾਜ ਭਾਗ ਦੀ ਪ੍ਰਾਪਤੀ ਹੁੰਦੀ ਹੈ।ਸ਼ਵਾਸ ਸਫ਼ਲ ਕਰਦੇ ਹੋ ਤਾਂ 21 ਜਨਮ ਸਵਸਥ ਰਹੋਂਗੇ। ਕਦੀ ਵੀ ਕੋਈ ਵੀ ਸਵਸਥ ਵਿੱਚ ਕਮੀ ਨਹੀਂ ਰਹੇਗੀ ਅਤੇ ਨਾਲ ਵਿੱਚ ਜੋ ਖਜਾਂਨੇ ਜਮਾਂ ਕਰਦੇ ਹੋ। ਸਭਤੋਂ ਵੱਡਾ ਖਜ਼ਾਨਾ ਹੈ ਗਿਆਨ ਦਾ, ਗਿਆਨ ਦਾ ਅਰਥ ਹੈ ਸਮਝ। ਤਾਂ ਗਿਆਨ ਦਾ ਖਜ਼ਾਨਾ ਸਫਲ ਕਰਨ ਨਾਲ ਭਵਿੱਖ ਵਿੱਚ ਤੁਸੀਂ ਸਮਝਦਾਰ ਬਣ ਜਾਂਦੇ ਹਨ ਜੋ ਤੁਹਾਨੂੰ ਕੋਈ ਵਜ਼ੀਰਾਂ ਦੀ ਰਾਏ ਨਹੀਂ ਲੈਣੀ ਪੈਂਦੀ ਹੈ। ਖੁਦ ਹੀ ਅਖੰਡ, ਅਟਲ ਰਾਜ ਚਲਾਉਂਦੇ ਹੋ ਅਤੇ ਤੁਹਾਡੇ ਰਾਜ ਵਿੱਚ ਕੋਈ ਵਿਗਣ ਨਹੀਂ। ਨਿਰਵਿਗਣ ਅਖੰਡ, ਅਟਲ ਹਨ। ਇਹ ਹੈ ਗਿਆਨ ਦਾ ਖਜ਼ਾਨਾ ਜਮਾਂ ਕਰਨ ਦਾ ਫਲ। ਇਕ ਜਨਮ ਸਫ਼ਲ ਕੀਤਾ ਅਤੇ ਅਨੇਕ ਜਨਮ ਸਫ਼ਲਤਾ ਦਾ ਫ਼ਲ ਖਾਂਦੇ ਹੋ। ਇਵੇਂ ਹੀ ਸ਼ਕਤੀਆਂ ਜੋ ਪ੍ਰਾਪਤ ਹਨ ਉਹਨਾਂ ਨੂੰ ਖੁਦ ਪ੍ਰਤੀ ਅਤੇ ਦੂਸਰਿਆਂ ਦੇ ਪ੍ਰਤੀ ਸਫ਼ਲ ਕਰਦੇ ਹੋ ਤਾਂ ਭਵਿੱਖ ਵਿੱਚ ਤੁਹਾਡੇ ਰਾਜ ਵਿੱਚ ਸਰਵ ਸ਼ਕਤੀਆਂ ਹਨ, ਕਦੀ ਸ਼ਕਤੀ ਘੱਟ ਨਹੀਂ ਹੁੰਦੀ। ਕਿਸੇ ਵੀ ਸ਼ਕਤੀ ਦੀ ਕਮੀ ਨਹੀਂ ਹੈ। ਇਵੇਂ ਹੀ ਜੇਕਰ ਗੁਣ ਦਾਨ ਕਰਦੇ ਹੋ ਤਾਂ ਤੁਹਾਡੇ ਅੰਤਿਮ 84 ਵੇ ਜਨਮ ਤਕ ਵੀ ਜੜ੍ਹ ਚਿੱਤਰ ਬਣਾਉਂਦੇ ਹਨ ਉਸਵਿੱਚ ਲਾਸ੍ਟ ਤੱਕ ਤੁਹਾਡੀ ਮਹਮਾ ਕੀ ਕਰਦੇ ਹਨ? ਸਰਵਗੁਣ ਸੰਪੰਨ । ਤਾਂ ਇੱਕ -ਇੱਕ ਸਫ਼ਲਤਾ ਦੀ ਪ੍ਰਾਪਤੀ ਦੇ ਅਨੇਕ ਜਨਮ ਦੇ ਅਧਿਕਾਰੀ ਬਣ ਜਾਂਦੇ ਹੋ। ਤਾਂ ਇਸ ਵਰ੍ਹੇ ਕੀ ਕਰਨਾ ਹੈ? ਲਕਸ਼ ਰੱਖਣਾ ਹੈ ਇੱਕ ਸਵਾਸ਼, ਇਕ ਸੈਕਿੰਡ ਵੀ ਅਸਫ਼ਲ ਨਹੀਂ ਹੋਵੇ। ਜਮਾਂ ਕਰਨਾ ਹੈ। ਜਮਾਂ ਦਾ ਸਮੇਂ ਇੱਕ ਛੋਟਾ ਜਿਹਾ ਜਨਮ ਅਤੇ ਫ਼ਲ ਦਾ ਸਮੇਂ 21 ਜਨਮ, ਤਾਂ ਇਸ ਵਰ੍ਹੇ ਵਿੱਚ ਬਾਪ ਸਮਾਨ ਬਣਨ ਦਾ ਲਕਸ਼ ਹੈ? ਸਭ ਨੂੰ ਲਕਸ਼ ਹੈ ਕਿ ਬਾਪ ਸਮਾਨ ਬਣਨਾ ਹੀ ਹੈ? ਬਣਨਾ ਨਹੀਂ ਹੈ, ਬਣਨਾ ਹੀ ਹੈ। ਬਣਨਾ ਹੀ ਹੈ ਅੰਡਰਲਾਇਨ। ਅੱਛਾ। ਬੱਚੇ ਵੀ ਬਣਨਗੇ? ਛੋਟੇ -ਛੋਟੇ ਬੱਚੇ ਵੀ ਬਣਨਗੇ। ਅੱਛਾ ਲਗਦਾ ਹੈ ਬੱਚਿਆਂ ਦਾ ਤਾਜ। (ਸਭ ਬੱਚਿਆਂ ਨੇ ਤਾਜ ਪਹਿਨਿਆ ਹੋਇਆ ਹੈ) ਬਹੁਤ ਚੰਗਾ ਲੱਗਦਾ ਹੈ।

ਇਸ ਵਰ੍ਹੇ ਦਾ ਲਕਸ਼ ਵੀ ਰਖਿਆ ਅਤੇ ਨਾਲ ਵਿੱਚ ਬਾਪ ਨੂੰ ਫਾਲੋ ਕਰਨ ਦਾ ਮੰਤਰ, ਸਫ਼ਲ ਕਰ ਸਫ਼ਲਤਾ ਮੂਰਤ ਬਣਨਾ ਹੈ। ਇਸਦੇ ਲਈ ਬਾਪਦਾਦਾ ਬੱਚਿਆਂ ਨੂੰ ਜ਼ਿਆਦਾ ਮਿਹਨਤ ਕਰਨ ਦੀ ਤਕਲੀਫ਼ ਵੀ ਨਹੀਂ ਦਿੰਦੇ ਹਨ, ਬਹੁਤ ਸਹਿਜ ਵਿਧੀ ਦੱਸਦੇ ਹਨ, ਸਹਿਜ ਵਿਧੀ ਕੀ ਹੈ? ਜੋ ਵੀ ਸੰਕਲਪ ਕਰੋ, ਪਹਿਲੇ ਚੈਕ ਕਰੋ ਬਾਪ ਦਾ ਇਹ ਸੰਕਲਪ ਰਿਹਾ! ਬੋਲ ਬੋਲਦੇ ਹੋ ਚੈਕ ਕਰੋ, ਬਾਪ ਸਮਾਨ ਬਣਨਾ ਹੈ ਨਾ! ਤਾਂ ਸੰਕਲਪ , ਬੋਲ ਅਤੇ ਕਰਮ, ਸੰਬੰਧ -ਸੰਪਰਕ ਪਹਿਲੇ ਸੋਚੋ, ਚੈਕ ਕਰੋ ਬਾਪ ਦਾ ਕੀ ਰਿਹਾ? ਅਤੇ ਅਜਿਹਾ ਹੀ ਸਵਰੂਪ ਬਣੋ। ਬ੍ਰਹਮਾ ਬਾਪ ਨੂੰ ਫਾਲੋ ਕਰੋ। ਫਾਲੋ ਫ਼ਾਦਰ ਤੇ ਗਾਇਆ ਹੋਇਆ ਹੈ ਨਾ! ਕਈ ਬੱਚੇ ਬਹੁਤ ਚੰਗੇ -ਚੰਗੇ ਖੇਡ ਦਿਖਾਉਦੇ ਹਨ। ਪਤਾ ਹੈ ਕਿਹੜਾ ਖੇਡ ਦਿਖਾਉਦੇ ਹਨ? ਫਾਲੋ ਨਹੀਂ ਕਰਦੇ ਪਰ ਕੀ ਕਹਿੰਦੇ ਹਨ? ਚਾਹੁੰਦਾ ਤਾਂ ਨਹੀਂ ਸੀ, ਹੋ ਗਿਆ। ਪਹਿਲੇ ਸੋਚ ਦੇ, ਸਿਰਫ਼ ਸੋਚੋ ਨਹੀਂ ਸਵਰੂਪ ਬਣੋ। ਜੇਕਰ ਸਵਰੂਪ ਬਣ ਜਾਣਗੇ ਤਾਂ ਇਹ ਨਹੀਂ ਕਹਿਣਗੇ ਸੋਚਿਆ ਨਹੀਂ ਸੀ ਪਰ ਹੋ ਗਿਆ। ਕਰਨ ਵਾਲੇ, ਸੋਚਣ ਵਾਲੇ ਤੁਸੀਂ ਸ਼੍ਰੇਸ਼ਠ ਆਤਮਾਵਾਂ ਹੋ, ਮਾਲਿਕ ਹੋ। ਹੋ ਗਿਆ ਦਾ ਅਰਥ ਹੈ ਕਰਮਇੰਦਰੀਆਂ ਦੇ ਉਪਰ ਕੰਟਰੋਲ ਨਹੀਂ।

ਤਾਂ ਉਸ ਵਰ੍ਹੇ ਹੀ ਸਲੋਗਨ ਯਾਦ ਰੱਖਣਾ - ਬਾਪ ਸਮਾਨ ਕਰਨਾ ਹੀ ਹੈ, ਬਣਨਾ ਹੀ ਹੈ। ਮੁਸ਼ਕਿਲ ਤਾਂ ਨਹੀਂ ਹੈ ਨਾ? ਜਿਵੇਂ ਬਾਪ ਨੇ ਕੀਤਾ ਉਵੇਂ ਕਰਨਾ ਹੈ। ਕਾਪੀ ਕਰਨਾ ਤੇ ਸਹਿਜ ਹੈ ਨਾ. ਸੋਚਣ ਦੀ ਜ਼ਰੂਰਤ ਹੀ ਨਹੀਂ ਹੈ। ਅਤੇ ਨਿਸ਼ਚਿਤ ਹੈ ਕਿ ਤੁਸੀਂ ਸਭ ਨੂੰ ਜਿਵੇਂ ਬਾਪ, ਬ੍ਰਹਮਾ ਬਾਪ ਫਿਰਸਤਾ ਬਣਿਆ ਤਾਂ ਨਿਸ਼ਚਿਤ ਹੈ ਫਰਿਸ਼ਤਾ ਸੋ ਦੇਵਤਾ ਬਣਨ ਹੀ ਹੈ। ਤਾਂ ਤੁਹਾਨੂੰ ਵੀ ਫਰਿਸ਼ਤਾ ਸੋ ਦੇਵਤਾ ਬਣਨ ਹੀ ਹੈ। ਕਈ ਬੱਚੇ ਕਹਿੰਦੇ ਹਨ ਚੱਲਦੇ -ਚੱਲਦੇ ਆਪੋਜਿਸ਼ਨ ਬਹੁਤ ਹੁੰਦੀ ਹੈ, ਤਾਂ ਆਪੋਜਿਸ਼ਨ ਦੇ ਕਾਰਨ ਪੋਜੀਸ਼ਨ ਤੋਂ ਥੱਲੇ ਆ ਜਾਂਦੇ ਹਨ। ਪਰ ਯਾਦ ਕਰੋ ਬਾਪ ਸਮਾਨ ਬਣਨਾ ਹੈ ਤਾਂ ਸਥਾਪਨਾ ਦੇ ਆਦਿ ਵਿੱਚ ਬ੍ਰਹਮਾ ਬਾਪ ਨੇ ਕਿੰਨੇ ਆਪੋਜੀਸ਼ਨ ਦੇ ਪੋਜੀਸ਼ਨ ਵਿੱਚ ਪਰਿਵਰਤਨ ਕੀਤਾ? ਹਰ ਗੱਲ ਨਵੀ, ਚੈਲੇਂਜ ਸੀ। ਹੁਣ ਤੇ ਬਹੁਤ ਜਮਾਨਾ ਬਦਲ ਗਿਆ ਹੈ ਪਰ ਇੱਕਲਾ ਬ੍ਰਹਮਾ ਬਾਪ ਕਿੰਨਾ ਸਵਮਾਨ ਦੀ ਸੀਟ ਤੇ ਬੈਠ ਪੋਜੀਸ਼ਨ ਦਵਾਰਾ ਆਪੋਜੀਸ਼ਨ ਦਾ ਸਾਮਣਾ ਕੀਤਾ। ਜਿੱਥੇ ਪੋਜੀਸ਼ਨ ਹੈ ਉੱਥੇ ਆਪੋਜੀਸ਼ਨ ਕੁਝ ਨਹੀਂ ਕਰ ਸਕਦੀ। ਪਹਿਲੇ ਕੀ ਕਹਿੰਦੇ ਸੀ? ਧਮਾਲ ਕਰ ਰਹੇ ਹਨ ਅਤੇ ਹੁਣ ਕੀ ਕਰੇਂਦੇ ਹਨ? ਕਮਾਲ ਕਰ ਰਹੇ ਹਨ। ਐਨਾ ਫਰਕ ਹੋ ਗਿਆ। ਕਰਨਾ ਕੀ? ਬ੍ਰਹਮਾ ਬਾਪ ਨੇ ਖੁਦ ਸਵਮਾਨ ਦੀ ਸੀਟ ਅਤੇ ਦ੍ਰਿੜ੍ਹ ਨਿਸ਼ਚੇ ਦੇ ਸ਼ਾਸ਼ਤਰਾਂ ਦਵਾਰਾ ਆਪੋਜੀਸ਼ਨ ਨੂੰ ਖ਼ਤਮ ਕੀਤਾ। ਤਾਂ ਤੁਸੀਂ ਇਸ ਵਰ੍ਹੇ ਕੀ ਕਰੋਗੇ? ਸਮਾਨ ਬਣਨ ਹੈ ਨਾ! ਤਾਂ ਜੇਕਰ ਆਪੋਜੀਸ਼ਨ ਹੁੰਦੀ ਵੀ ਹੈ ਤਾਂ ਤੁਸੀਂ ਸਵਮਾਨ ਦੀ ਸੀਟ ਤੇ ਬੈਠ ਜਾਓ, ਤਾਂ ਆਪੋਜੀਸ਼ਨ, ਪੋਜੀਸ਼ਨ ਵਿੱਚ ਪਰਿਵਰਤਨ ਕੀਤਾ। ਹਰ ਗੱਲ ਵਿੱਚ ਚੈਂਲੇਂਜ ਸੀ ਹੁਣ ਤੇ ਉਹ ਜ਼ਮਾਨਾ ਬਦਲ ਗਿਆ ਹੈ। ਪਰ ਇੱਕਲਾ ਬ੍ਰਹਮਾ ਬਾਪ ਸਵਮਾਨ ਦੀ ਸੀਟ ਤੇ ਬੈਠ ਪੋਜੀਸ਼ਨ ਦਵਾਰਾ ਆਪੋਜੀਸ਼ਨ ਦਾ ਸਾਹਮਣਾ ਕੀਤਾ। ਜਿੱਥੇ ਪੋਜੀਸ਼ਨ ਹੈ ਉੱਥੇ ਆਪੋਜੀਸ਼ਨ ਕੁਝ ਨਹੀਂ ਕਰ ਸਕਦੀ। ਪਹਿਲੇ ਕੀ ਕਹਿੰਦੇ ਸੀ? ਧਮਾਲ ਕਰ ਰਹੇ ਹਨ ਅਤੇ ਹੁਣ ਕੀ ਕਹਿੰਦੇ ਹੋ? ਕਮਾਲ ਕਰ ਰਹੇ ਹਾਂ। ਐਨਾ ਫ਼ਰਕ ਹੋ ਗਿਆ। ਕਾਰਨ ਕੀ? ਬ੍ਰਹਮਾ ਬਾਪ ਨੇ ਖੁਦ ਸਵਮਾਨ ਦੀ ਸੀਟ ਅਤੇ ਦ੍ਰਿੜ੍ਹ ਨਿਸਚੇ ਦੇ ਸ਼ਾਸ਼ਤਰਾਂ ਦਵਾਰਾ ਆਪੋਜੀਸ਼ਨ ਨੂੰ ਖ਼ਤਮ ਕੀਤਾ। ਤਾਂ ਤੁਸੀਂ ਇਸ ਵਰ੍ਹੇ ਕੀ ਕਰੋਗੇ? ਸਮਾਨ ਬਣਨਾ ਹੈ ਨਾ! ਤਾਂ ਜੇਕਰ ਆਪੋਜੀਸ਼ਨ ਹੁੰਦੀ ਵੀ ਹੈ ਤਾਂ ਤੁਸੀਂ ਸਵਮਾਨ ਦੀ ਸੀਟ ਤੇ ਬੈਠ ਜਾਓ, ਤਾਂ ਆਪੋਜੀਸ਼ਨ, ਪੋਜੀਸ਼ਨ ਵਿੱਚ ਬਦਲ ਜਾਏ। ਹੈ ਹਿੰਮਤ? ਬ੍ਰਹਮਾ ਬਾਪ ਸਮਾਨ ਬਣਨ ਹੀ ਹੈ, ਉਸਵਿੱਚ ਤਾਂ ਹੱਥ ਉਠਾਇਆ, ਪਰ ਐਨੀ ਹਿੰਮਤ ਹੈ? ਪਹਿਲੇ ਖੁਦ ਦੇ ਪਰਿਵਰਤਨ ਦਾ, ਫਿਰ ਹੈ ਅਨੇਕ ਸੰਬੰਧ -ਸੰਪਰਕ ਵਾਲੀ ਆਤਮਾਵਾਂ ਅਤੇ ਫਿਰ ਵਿਸ਼ਵ ਦੀਆਂ ਆਤਮਾਵਾਂ। ਇਹਨਾਂ ਸਭਨੂੰ ਆਪਣੇ ਮਨਸਾ ਸ਼ੁਭ ਭਾਵਨਾ, ਸ਼ੁਭ ਕਾਮਨਾ ਦਵਾਰਾ, ਦ੍ਰਿੜ੍ਹ ਸੰਕਲਪ ਦਵਾਰਾ ਪਰਿਵਰਤਨ ਕਰਨਾ।

ਇਸ ਵਰ੍ਹੇ ਵਿੱਚ ਬਾਪਦਾਦਾ ਵਿਸ਼ੇਸ਼ ਇਕ ਸ਼ਕਤੀ ਦਾ ਵਰਦਾਨ ਵੀ ਦੇ ਰਹੇ ਹਨ। ਮੇਰਾ ਬਾਬਾ ਦਿਲ ਨਾਲ ਕਹਾਂਗੇ ਤਾਂ ਸ਼ਕਤੀ ਹਾਜ਼ਿਰ, ਇਵੇਂ ਹੀ ਮੇਰਾ ਬਾਬਾ ਨਹੀਂ, ਦਿਲ ਨਾਲ ਕਿਹਾ, ਅਧਿਕਾਰ ਰਖਿਆ, ਮੇਰਾ ਬਾਬਾ ਅਤੇ ਸ਼ਕਤੀ ਤੁਹਾਡੇ ਅਗੇ ਹਾਜ਼ਿਰ ਹੋ ਜਾਏਗੀ। ਉਹ ਕਿਹੜੀ ਸ਼ਕਤੀ? ਪਰਿਵਰਤਨ ਦੀ ਸ਼ਕਤੀ। ਪਰਿਵਰਤਨ ਦੀ ਸ਼ਕਤੀ ਨਾਲ ਵਿਸ਼ੇਸ਼ ਨੇਗਟਿਵ ਨੂੰ ਪੋਜ਼ਟਿਵ ਚੇਂਜ ਕਰੋ। ਨੇਗਟਿਵ ਸੰਕਲਪ, ਨੇਗਟਿਵ ਚਲਣ ਨੂੰ ਦੇਖਦੇ ਹੋਏ ਪੋਜਟਿਵ ਵਿੱਚ ਚੇਂਜ ਕਰੋ। ਪੋਜਟਿਵ ਦੇਖਣਾ, ਬੋਲਣਾ, ਕਰਨਾ, ਸਿਰਫ਼ ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਦਵਾਰਾ ਸਹਿਜ ਹੋ ਜਾਏਗਾ ਕਿਉਂਕਿ ਇਹ ਆਪੋਜੀਸ਼ਨ ਆਏਗੀ, ਪਰ ਤੁਹਾਡੇ ਪਰਿਵਰਤਨ ਦੀ ਸ਼ਕਤੀ ਤੁਹਾਨੂੰ ਸਹਿਜ ਸਫ਼ਲਤਾ ਦਵਾਏਗੀ। ਤਾਂ ਸਮਝਾ ਇਸ ਵਰ੍ਹੇ ਦਾ ਵਿਸ਼ੇਸ਼ ਵਰਦਾਨ ਪਰਿਵਰਤਨ ਸ਼ਕਤੀ ਨੂੰ ਦ੍ਰਿੜ੍ਹ ਸੰਕਲਪ ਨਾਲ ਕੰਮ ਵਿੱਚ ਲਿਆਉਣਾ। ਕਰ ਸਕਦੇ ਹੋ ਨਾ ਪਰਿਵਰਤਨ? ਚੈਲੇਂਜ ਹੈ ਤੁਹਾਡੀ, ਯਾਦ ਹੈ ਨਾ! ਵਿਸ਼ਵ ਪਰਿਵਰਤਕ ਹੋ ਨਾ! ਜਦੋ ਟਾਈਟਲ ਹੀ ਵਿਸ਼ਵ ਪਰਿਵਰਤਕ ਦਾ ਹੈ ਤਾਂ ਕੀ ਖੁਦ ਨੂੰ ਪਰਿਵਰਤਨ ਕਰਨਾ ਮੁਸ਼ਕਿਲ ਹੈ ਕੀ! ਦਿਲ ਵਿੱਚ ਕੋਈ ਵੀ ਮੁਸ਼ਕਿਲ ਗੱਲ ਆਏ, ਉਵੇਂ ਮੁਸ਼ਕਿਲ ਗੱਲ ਨਹੀਂ ਹੁੰਦੀ ਪਰ ਤੁਸੀਂ ਬਣਾ ਦਿੰਦੇ ਹੋ। ਮਾਸਟਰ ਸਰਵਸ਼ਕਤੀਵਾਨ ਉਸਦੇ ਅਗੇ ਮੁਸ਼ਕਿਲ ਕੀ ਹੈ? ਪਰ ਤੁਸੀਂ ਇੱਕ ਗਲਤੀ ਕਰਦੇ ਹੋ ਅਤੇ ਮੁਸ਼ਕਿਲ ਬਣਾ ਦਿੰਦੇ ਹੋ। ਜਿਵੇਂ ਦੇਖੋ ਅਚਾਨਕ ਇੱਥੇ ਹਨ੍ਹੇਰਾ ਹੋ ਜਾਂਦਾ ਹੈ ਤਾਂ ਜੇਕਰ ਕੋਈ ਗਲਤੀ ਨਾਲ ਹਨ੍ਹੇਰੇ ਨੂੰ ਭਜਾਉਣ ਲਗੇ ਤਾਂ ਹਨ੍ਹੇਰਾ ਭੱਜੇਗਾ? ਸਹੀ ਵਿਧੀ ਹੈ ਤੁਸੀਂ ਰੋਸ਼ਨੀ ਦਾ ਸਵਿੱਚ ਆਂਨ ਕਰੋ ਤਾਂ ਹਨ੍ਹੇਰਾ ਸੈਕਿੰਡ ਵਿੱਚ ਭੱਜ ਜਾਏਗਾ। ਤਾਂ ਤੁਸੀਂ ਵੀ ਇਹ ਗਲਤੀ ਕਰਦੇ ਹੋ ਜੋ ਗੱਲ ਹੋ ਗਈ ਨਾ, ਉਸਦੇ ਕਿਉਂ, ਕੀ, ਕਦੋਂ ਕਿਵੇਂ …ਇਸ ਕਿਉਂ ਕਿਉਂ ਵਿੱਚ ਚਲੇ ਜਾਂਦੇ ਹੋ। ਛੋਟੀ ਜਿਹੀ ਗੱਲ ਵੱਡੀ ਕਰ ਦਿੰਦੇ ਹੋ ਅਤੇ ਵੱਡੀ ਗੱਲ ਤਾਂ ਮੁਸ਼ਕਿਲ ਹੁੰਦੀ ਹੈ। ਛੋਟੀ ਗੱਲ ਕਰ ਲਵੋ ਤਾਂ ਸਹਿਜ ਹੋ ਜਾਏ। ਬਾਪ ਨੇ ਕਿਸੇ ਵੀ ਸ਼ਕਤੀ ਨੂੰ ਕੰਮ ਵਿੱਚ ਲਗਾਉਣ ਦੀ ਵਿਧੀ ਬਹੁਤ ਸਹਿਜ ਦਸੀ ਹੈ - “ਮੈਂ ਮਾਸਟਰ ਸਰਵਸ਼ਕਤੀਮਾਨ ਹਾਂ” , ਆਪਣੇ ਇਸ ਸਮ੍ਰਿਤੀ ਦੀ ਸੀਟ ਤੇ ਬੈਠ ਜਾਓ, ਜੇਕਰ ਇਸ ਸੀਟ ਤੇ ਬੈਠਣਗੇ ਤਾਂ ਅਪਸੈੱਟ ਨਹੀਂ ਹੋਣਗੇ। ਬਿਨਾਂ ਸੀਟ ਦੇ ਅਪਸੈੱਟ ਹੁੰਦਾ ਹਨ, ਸੀਟ ਹੈ ਤਾਂ ਅਪਸੈੱਟ ਨਹੀਂ ਹੋਣਗੇ। 63 ਜਨਮ ਦੇ ਸੰਸਕਾਰ ਇਮਰਜ਼ ਹੋ ਜਾਂਦੇ ਹਨ। 63 ਜਨਮ ਕੀ ਰਿਹਾ? ਹੁਣੇ ਹੁਣੇ ਸੀਟ ਸੈੱਟ, ਹੁਣੇ ਹੁਣੇ ਅਪਸੈੱਟ। ਤਾਂ ਸਦਾ ਸਵਮਾਨ ਦੀ ਸੀਟ ਤੇ ਸੈੱਟ ਰਹੋ। ਹੋਰ ਇਸ ਵਰ੍ਹੇ ਕੀ ਕਰੋਗੇ? ਨਵੇਂ ਵਰ੍ਹੇ ਵਿੱਚ ਗਿਫ਼੍ਟ ਤਾਂ ਸਭਨੂੰ ਦਵੋਗੇ ਨਾ। ਤਾਂ ਕਿਹਡ਼ੀ ਗਿਫ਼੍ਟ ਦਵੋਗੇ ? ਵਧਾਈ ਵੀ ਦੇਣਗੇ ਅਤੇ ਨਾਲ ਗਿਫ਼੍ਟ ਕੀ ਦੇਣਗੇ? ਗਿਫ਼੍ਟ ਤਾਂ ਤੁਹਾਡੇ ਕੋਲ ਬਹੁਤ ਹੈ। ਜਿਨਾਂ ਦੇਣਾ ਚਾਹੋ ਓਨਾ ਦੇ ਸਕਦੇ ਹੋ। ਸਥੂਲ ਗਿਫ਼੍ਟ ਤਾਂ ਅਲਪਕਾਲ ਦੇ ਲਈ ਚਲੇਗੀ ਪਰ ਤੁਸੀਂ ਅਵਿਨਾਸ਼ੀ ਬਾਪ ਸਮਾਨ ਬਣਨ ਵਾਲੇ ਅਵਿਨਾਸ਼ੀ ਗਿਫ਼੍ਟ ਦਵੋਮਨਸਾ ਦਵਾਰਾ ਸ਼ਕਤੀਆਂ ਦੀ ਗਿਫ਼੍ਟ ਦਵੋ। ਮਨਸਾ ਦਵਾਰਾ ਸ਼ਕਤੀਆਂ ਦੀ ਗਿਫਟ ਦਵੋ, ਵਾਚਾ ਦਵਾਰਾ ਗਿਆਨ ਦੀ ਗਿਫ਼੍ਟ ਦਵੋ ਅਤੇ ਕਰਮਣਾ ਦਵਾਰਾ ਗੁਣਾਂ ਦੀ ਗਿਫ਼੍ਟ ਦਵੋ। ਹੈ ਨਾ ਸਭ ਦੇ ਕੋਲ? ਹੈ ਤਾਂ ਕਾਂਧ ਹਿਲਾਓ। ਖਜ਼ਾਨੇ ਬਹੁਤ ਹੈ ਨਾ, ਘਟ ਤਾਂ ਨਹੀਂ ਹੈ ਨਾ। ਕਿਸੇ ਨਾਲ ਵੀ ਕੰਮ ਵਿੱਚ ਲਗਾਓ, ਕੰਮ ਵਿੱਚ ਤਾਂ ਆਉਣਾ ਪਵੇਗਾ ਨਾ। ਉਸਨੂੰ ਖੂਬ ਇਸ ਵਰ੍ਹੇ ਵਿੱਚ ਸੌਗਾਤਾਂ ਦਵੋ। ਪਰ ਅਵਿਨਾਸ਼ੀ ਸੌਗਾਤ। ਸੁਣਿਆ ਨਾ ਕਿਸੇ ਨੂੰ ਵੀ ਖਾਲੀ ਜਾਣ ਨਹੀਂ ਦਵੋ, ਭਾਵੇਂ ਮਨਸਾ ਦੀ ਸੌਗਾਤ ਦਵੋ, ਭਾਵੇਂ ਵਾਣੀ ਦੀ, ਭਾਵੇਂ ਕਰਮ ਦੀ। ਇਸਦੇ ਲਈ ਤੁਹਾਨੂੰ ਸਦਾ ਇੱਕ ਅਟੇੰਸ਼ਨ ਰੱਖਣਾ ਪਵੇਗਾ,ਕਿੰਨੀਆਂ ਸ਼ਕਤੀਆਂ ਹਨ? ਲਿਸਟ ਤੇ ਹੈ ਨਾ! ਵਾਚਾ ਦੇ ਕਾਰਨ ਸਦਾ ਮਨ ਵਿੱਚ ਮੰਨਨ ਸ਼ਕਤੀ, ਗਿਆਨ ਨੂੰ ਮੰਨ ਕਰਨ ਦੀ ਸ਼ਕਤੀ, ਸਮ੍ਰਿਤੀ ਵਿੱਚ ਰੱਖਣੀ ਪਵੇਗੀ। ਚਲਣ ਵਿੱਚ, ਚੇਹਰੇ ਵਿੱਚ, ਕਰਮ ਵਿੱਚ, ਗੁਣਾਂ ਦਾ ਸਵਰੂਪ ਬਣਨਾ ਪਵੇਗਾ। ਸਦਾ ਆਪਣੇ ਨੂੰ ਗੁਣਮੂਰਤ, ਗਿਆਨ ਮੂਰਤ, ਸ਼ਕਤੀ ਸਵਰੂਪ ਇਮਰਜ਼ ਰੱਖਣਾ ਪਵੇਗਾ। ਇਵੇਂ ਨਹੀਂ ਸ਼ਕਤੀਆਂ ਤਾਂ ਹੈ ਹੀ, ਗਿਆਨ ਦਵੇਗਾ ਤਾਂ ਹੈ ਹੀ …ਪਰ ਸਵਰੂਪ ਬਣਨਾ ਪਵੇਗਾ। ਹਰ ਇੱਕ ਨੂੰ ਈਸ਼ਵਰੀ ਪਰਿਵਾਰ ਦੀ ਦ੍ਰਿਸ਼ਟੀ ਵ੍ਰਿਤੀ ਨਾਲ ਦੇਖਣਾ ਪਵੇਗਾ। ਇਸ ਵਰ੍ਹੇ ਜਦੋਂ ਸਮਾਨ ਬਣਨਾ ਹੀ ਹੈ, ਉਸਵਿੱਚ ਹੱਥ ਉਠਾ ਲਿਆ ਹੈ, ਬਾਪਦਾਦਾ ਦੇ ਵਤਨ ਵਿੱਚ ਸਭ ਦਾ ਹੱਥ ਦਿਖਾਈ ਦਵੇਗਾ। ਉੱਥੇ ਇਹ ਛੋਟੀ ਟੀ.ਵੀ. ਨਹੀਂ ਹੈ, ਬਹੁਤ ਵੱਡੀ ਹੈ। ਇੱਕ ਸੈਕਿੰਡ ਵਿੱਚ ਸਰਵ ਸੈਂਟਰ ਦੀ ਰਿਜ਼ਲਟ ਨੂੰ ਦੇਖ ਸਕਦੇ ਹਨ। ਤਾਂ ਬਾਪਦਾਦਾ ਤੁਹਾਡਾ ਜੋ ਉਮੰਗ ਹੈ, ਬਾਪ ਸਮਾਨ ਬਣਨਾ ਹੀ ਹੈ, ਇਸਦੇ ਲਈ ਖੁਸ਼ ਹੈ। ਖੁਸ਼ਨਸੀਬ ਹੋ, ਖੁਸ਼ ਚੇਹਰੇ ਵਾਲੇ ਹੋ, ਕਦੀ ਰੌਬ ਦਾ ਚੇਹਰਾ ਨਹੀਂ ਬਨਾਨਾ। ਕਿਸੇ ਵੀ ਤੁਹਾਨੂੰ ਦੇਖੇ ਤਾਂ ਸਦਾ ਖੁਸ਼ ਦੇਖੇ, ਭਾਵੇਂ ਜਿਨ੍ਹਾਂ ਵੀ ਕੰਮ ਵਿੱਚ ਬਿਜ਼ੀ ਹੋ, ਗਲਤੀ ਨੂੰ ਠੀਕ ਕਰ ਰਹੇ ਹੋ, ਸਮਝਾ ਰਹੇ ਹੋ ਪਰ ਰੌਬ ਦਾ ਚੇਹਰਾ, ਬੋਲ ਨਹੀਂ ਹੋਣ। ਇਸ ਵਰ੍ਹੇ ਵਿੱਚ ਇਹ ਪਰਿਵਰਤਨ ਕਰਕੇ ਦਿਖਾਓ। ਪ੍ਰਾਈਜ਼ ਦੇਣਗੇ। ਸਾਰੇ ਵਰ੍ਹੇ ਵਿੱਚ ਜੋ ਸਦਾ ਮੁਸ੍ਕੁਰਾਉਦਾ ਰਹੇਗਾ, ਕੋਈ ਵੀ ਗੱਲ ਆਏ, ਕਈ ਭਰਾ ਭੈਣਾਂ ਕਹਿੰਦੇ ਹਨ, ਰੁਹਰਿਹਾਂਨ ਤੇ ਕਰਦੇ ਹਨ ਨਾ ਸਭ, ਤਾਂ ਕਹਿੰਦੇ ਹਨ ਜੇਕਰ ਰੌਬ ਨਾਲ ਨਹੀਂ ਕਹਾਂਗੇ ਨਾ ਤਾਂ ਸਮਝੇਗਾ ਨਹੀਂ। ਬਦਲੇਗਾ ਹੀ ਨਹੀਂ। ਪਹੀਲੇ ਹੀ ਆਪਣੇ ਭਾਵਨਾ ਰੱਖ ਦਿੱਤੀ ਕਿ ਇਹ ਬਦਲੇਗਾ ਨਹੀਂ ਤਾਂ ਉਸਨੂੰ ਤੁਹਾਡਾ ਵਾਈਬ੍ਰੇਸ਼ਨ ਪਹਿਲੇ ਹੀ ਪਹੁੰਚ ਗਿਆ ਇਸਲਈ ਇਸ ਵਰ੍ਹੇ ਵਿੱਚ ਕ੍ਰੋਧ ਜਾਂ ਬਾਲ -ਬੱਚਾ ਇਸਨੂੰ ਵਿਦਾਈ ਦੇਣੀ ਹੈ। ਹੋ ਸਕਦਾ ਹੈ? ਰੌਬ ਵੀ ਨਹੀਂ। ਬਾਪ ਪੁੱਛਦਾ ਹੈ ਜੋ ਵੀ ਸਮੇਂ ਪ੍ਰਤੀ ਸਮੇਂ ਕ੍ਰੋਧ ਕਰਦੇ ਹਨ, ਕੰਮ ਬਣਨ ਦੇ ਲਈ, ਸੁਧਾਰਨ ਦੇ ਲਈ, ਪਰ ਉਹ ਸੁਧਰਦਾ ਹੈ? ਕ੍ਰੋਧ ਕਰਨ ਨਾਲ ਕੋਈ ਸੁਧਰਿਆ ਹੈ? ਉਹ ਲਿਸਟ ਦਸੋ। ਹੋਰ ਹੀ ਚਿੜ੍ਹ ਜਾਂਦਾ ਹੈ, ਸੁਧਰਦਾ ਨਹੀਂ ਹੈ। ਆਪੋਜੀਸ਼ਨ ਕਰਦਾ ਹੈ ਮਨ ਵਿੱਚ। ਜੇਕਰ ਵੱਡਾ ਹੈ ਤਾਂ ਮਨ ਵਿੱਚ ਆਪੋਜੀਸ਼ਨ ਕਰਦਾ ਹੈ, ਬੋਲ ਤਾਂ ਸਕਦਾ ਨਹੀਂ ਅਤੇ ਛੋਟਾ ਹੈ ਤਾਂ ਰੋਣ ਲਗ ਜਾਂਦਾ ਹੈ। ਤਾਂ ਇਸ ਵਰ੍ਹੇ ਕੀ - ਕੀ ਕਰਨਾ ਹੈ, ਉਹ ਸਾਰਾ ਸੁਣਾ ਰਹੇ ਹਨ। ਪਸ਼ੰਦ ਹੈ? ਕਰਨਾ ਹੈ? ਹੁਣ ਹੱਥ ਉਠਾਓ। ਕਰਨਾ ਹੈ? ਟੀ. ਵੀ. ਵਾਲੇ ਇਹ ਫੋਟੋ ਕੱਢੋ। ਹੱਥ ਉਠਾਓ, ਥੋੜਾ ਖੜ੍ਹਾ ਰੱਖੋ। ਟੀ.ਵੀ. ਵਾਲੇ ਨਿਕਾਲ ਰਹੇ ਹਨ।ਅੱਛਾ।

ਸਮੇਂ ਦੇ ਪ੍ਰਮਾਣ ਬਾਪਦਾਦਾ ਦੇਖ ਰਹੇ ਸਨ ਕਿ ਸਮੇਂ ਦੀ ਰਫ਼ਤਾਰ ਇਸ ਸਮੇਂ ਤੀਵਰ ਹੈ। ਤਾਂ ਸਮੇਂ ਨੂੰ ਸਾਹਮਣਾ ਕੌਣ ਕਰੇਗਾ? ਤੁਸੀਂ ਹੀ ਤਾਂ ਕਰੋਗੇ। ਬਾਪਦਾਦਾ ਨੇ ਦੇਖਿਆ ਕਿ ਦੁਖੀਆ ਦੀ ਪੁਕਾਰ, ਭਗਤ ਦੀ ਪੁਕਾਰ, ਸਮੇਂ ਦੀ ਪੁਕਾਰ ਐਨਾ ਸੁਣਦੇ ਘੱਟ ਹਨ। ਵਿਚਾਰੇ ਹਿੰਮਤਹੀਣ ਹਨ, ਉਹਨਾਂ ਨੂੰ ਪੰਖ ਲਗਾਓ ਤਾਂ ਉਡ ਤਾਂ ਸਕਨ। ਹਿੰਮਤ ਦੇ ਪੰਖ, ਉਮੰਗ - ਉਤਸ਼ਾਹ ਦੇ ਪੰਖ ਲਗਾਓ। ਅੱਛਾ।

ਚਾਰੋਂ ਪਾਸੇ ਦੇ ਬੱਚੇ ਹੁਣ ਬਾਪਦਾਦਾ ਦੇ ਹੋਮਵਰਕ ਨੂੰ ਪ੍ਰੈਕਟੀਕਲ ਵਿੱਚ ਕਰਕੇ ਸਭੁਤ ਦੇਣ ਵਾਲੇ ਸਪੂਤ ਬੱਚਿਆਂ ਦਾ ਆਪਣਾ ਪ੍ਰਭਾਵ ਦਿਖਾਉਣਗੇ। ਤਾਂ ਚਾਰੋਂ ਪਾਸੇ ਦੇ ਬੱਚਿਆਂ ਨੂੰ ਬਹੁਤ -ਬਹੁਤ ਦਿਲ ਦਾ ਦੁਲਾਰ ਅਤੇ ਦਿਲ ਦੀ ਪਦਮਗੁਣਾਂ ਯਾਦਪਿਆਰ ਸਵੀਕਾਰ ਹੋ। ਅਤੇ ਅਜਿਹੇ ਲਾਇਕ ਬੱਚੇ ਸ਼੍ਰੇਸ਼ਠ ਬਚਿਆ ਨੂੰ ਬਾਪਦਾਦਾ ਦਾ ਨਮਸਤੇ।

ਇਸ ਸਾਲ ਦਾ ਹਰ ਦਿਨ ਖੁਦ -ਪਰਿਵਰਤਨ ਅਤੇ ਵਿਸ਼ਵ ਪਰਿਵਰਤਨ ਦੇ ਰੂਪ ਨਾਲ ਮਨਾਉਦੇ ਰਹਿਣਾ। ਹਰ ਦਿਨ ਨਵਾਂ ਪਰਿਵਰਤਨ। ਹਰ ਦਿਨ ਨਵੀਂ ਸੇਵਾ, ਹਰ ਦਿਨ ਸਦਾ ਉਮੰਗ ਅਤੇ ਉਤਸ਼ਾਹ, ਹਰ ਦਿਨ ਦੀ ਚਿੰਤਾ ਦਾ ਚਿੰਤਨ ਨਹੀਂ, ਹਮੇਸ਼ਾ ਉਮੰਗ ਉਤਸ਼ਾਹ ਨਾਲ ਦਿਨ ਅਤੇ ਰਾਤ ਬਿਤਾਉਣਾ, ਇਸ ਨਵੇਂ ਵਰ੍ਹੇ ਵਿੱਚ ਹਰ ਦਿਨ ਕੁਝ ਨਾ ਕੁਝ ਨਵਾਂ ਖੁਦ ਦੇ ਪ੍ਰਤੀ ਵਿਸ਼ਵ ਦੇ ਪ੍ਰਤੀ, ਸੇਵਾ ਦੇ ਪ੍ਰਤੀ ਕਰਨਾ ਹੀ ਹੈ, ਅਜਿਹੇ ਦ੍ਰਿੜ੍ਹ ਸੰਕਲਪ ਕਰ ਸਮੇਂ ਦੇ ਸਮੀਪ ਲਿਆਉਦੇ ਹੋਏ ਸੰਪੂਰਨ ਬਾਪ ਸਮਾਨ ਬਣ ਉੱਡਣਾ ਅਤੇ ਉਡਾਉਣਾ ਹੈ। ਅੱਛਾ। ਓਮ ਸ਼ਾਂਤੀ।

ਵਰਦਾਨ:-
ਹਰ ਇੱਕ ਦੀ ਰਾਏ ਨੂੰ ਰਿਗਾਰ੍ਡ ਦੇ ਵਿਸ਼ਵ ਦਵਾਰਾ ਰਿਗਾਰ੍ਡ ਪ੍ਰਾਪਤ ਕਰਨ ਵਾਲੇ ਬਾਲਕ ਸੋ ਮਾਲਿਕ ਭਵ

ਭਾਵੇਂ ਕੋਈ ਛੋਟਾ ਹੋਵੇ ਜਾਂ ਵੱਡਾ - ਤੁਸੀਂ ਹਰ ਇੱਕ ਦੀ ਰਾਏ ਨੂੰ ਰਿਗਾਰ੍ਡ ਜਰੂਰ ਦਵੋ। ਕਿਉਕਿ ਕਿਸੇ ਦੀ ਵੀ ਰਾਏ ਨੂੰ ਠੁਕਰਾਉਨਣਾ ਗੋਆ ਆਪਣੇ ਆਪ ਨੂੰ ਠੁਕਰਾਉਣਾ ਹੈ ਇਸਲਈ ਜੇਕਰ ਕਿਸੇ ਕਿਸੇ ਦੇ ਵਿਅਰਥ ਨੂੰ ਕਟ ਵੀ ਕਰਨਾ ਹੈ ਤਾਂ ਪਹਿਲੇ ਉਸ ਨੂੰ ਰਿਗਾਰ੍ਡ ਦਵੋ, ਸਵਮਾਨ ਦੇ ਫਿਰ ਸਿਖਿਆ ਦਵੋ। ਇਹ ਵੀ ਤਰੀਕਾ ਹੈ। ਜਦੋਂ ਇਵੇ ਰਿਗਾਰ੍ਡ ਦੇਣ ਦੇ ਸੰਸਕਾਰ ਭਰ ਜਾਣਗੇ ਤਾਂ ਵਿਸ਼ਵ ਕੋਲੋਂ ਤੁਹਾਨੂੰ ਰਿਗਾਰ੍ਡ ਮਿਲੇਗਾ। ਇਸਦੇ ਲਈ ਬਾਲਕ ਸੋ ਮਾਲਿਕ, ਮਾਲਿਕ ਸੋ ਬਾਲਕ ਬਣੋ। ਬੁੱਧੀ ਬੇਹੱਦ ਵਿੱਚ ਸ਼ੁਭ ਕਲਿਆਣ ਦੀ ਭਾਵਨਾ ਨਾਲ ਸੰਪੰਨ ਹੋਵੇ।

ਸਲੋਗਨ:-
ਮੱਥੇ ਤੇ ਸਦਾ ਸਾਥ ਦੀ ਸਮ੍ਰਿਤੀ ਦਾ ਤਿਲਕ ਲਗਾਉਣਾ - ਇਹ ਹੀ ਸੁਹਾਗ ਦੀ ਨਿਸ਼ਾਨੀ ਹੈ।

ਇਹ ਅਵਿਅਕਤ ਇਸ਼ਾਰੇ :- ਏਕਤਾ ਅਤੇ ਵਿਸ਼ਵਾਸ਼ ਦੀ ਵਿਸ਼ੇਸ਼ਤਾ ਦ੍ਵਾਰਾ ਸਫਲਤਾ ਸੰਪੰਨ ਬਣੋ ਏਕਤਾ ਲਿਆਉਣ ਦੇ ਲਈ ਦੋ ਗੱਲਾਂ ਧਾਰਨ ਕਰਨੀ ਹੋਵੇਗੀ - ਇੱਕ ਤਾਂ ਇਕਨਾਮੀ ਬਣ ਸਦੈਵ ਹਰ ਗੱਲ ਵਿੱਚ ਇੱਕ ਦਾ ਹੀ ਨਾਮ ਲਵੋ, ਦੂਸਰਾ - ਸੰਕਲਪਾਂ ਦੀ, ਸਮੇਂ ਦੀ ਅਤੇ ਗਿਆਨ ਖਜ਼ਾਨੇ ਦੀ ਏਕਾਨਾਮੀ ਵਾਲੇ ਬਣ ਜਾਣਗੇ ਉਦੋ ਇੱਕ ਬਾਪ ਵਿੱਚ ਸਭ ਤਰਾਂ ਦੀ ਭਿੰਨਤਾ ਸਮਾ ਜਾਏਗੀ।