08.03.26     Avyakt Bapdada     Punjabi Murli     18.01.2009    Om Shanti     Madhuban


40 ਵਰ੍ਹੇ ਦੀ ਅਵਿਅਕਤ ਪਾਲਣਾ ਦਾ ਰਿਟਰਨ - 4 ਗੱਲਾਂ - ਸ਼ੁਭਚਿੰਤਕ ਬਣੋ , ਸ਼ੁਭਚਿੰਤਨ ਕਰੋ , ਸ਼ੁਭ ਵ੍ਰਿਤੀ ਨਾਲ ਸ਼ੁਭ ਵਾਯੂਮੰਡਲ ਬਣਾਓ ਅਤੇ (0) ਜੀਰੋ ਅਤੇ ਹੀਰੋ ਦੀ ਸਮ੍ਰਿਤੀ ਵਿੱਚ ਰਹੋ


ਅੱਜ ਬਾਪਦਾਦਾ ਚਾਰੋਂ ਪਾਸੇ ਦੇ ਆਪਣੇ ਸੇਵਾ ਦੇ ਸਾਥੀ ਬੱਚਿਆਂ ਨੂੰ ਮਿਲਣ ਆਏ ਹਨ। ਆਦਿ ਸੇਵਾ ਦੇ ਸਾਥੀ ਅਤੇ ਸਾਥ ਵਿੱਚ ਹੋਰ ਵੀ ਸੇਵਾ ਦੇ ਸਾਥੀ ਬਣ ਬਹੁਤ ਚੰਗੀ ਸੇਵਾ ਦੀ ਵ੍ਰਿਧੀ ਕਰ ਰਹੇ ਹਨ, ਤਾਂ ਬਾਪਦਾਦਾ ਆਪਣੇ ਸਾਥੀਆਂ ਨੂੰ ਦੇਖ ਖੁਸ਼ ਹੋ ਰਹੇ ਹਨ। ਅਤੇ ਦਿਲ ਵਿੱਚ ਗੀਤ ਗਾ ਰਹੇ ਹਨ ਵਾਹ! ਮੇਰੇ ਵਿਸ਼ਵ ਪਰਿਵਰਤਨ ਸੇਵਾ ਦੇ ਸਾਥੀ ਵਾਹ!

ਅੱਜ ਅੰਮ੍ਰਿਤਵੇਲੇ ਤੋਂ ਚਾਰੋਂ ਪਾਸੇ ਅਤੇ ਸਨੇਹ ਦੀਆਂ ਮਾਲਾਵਾਂ ਬਾਪਦਾਦਾ ਨੂੰ ਪਾ ਰਹੇ ਸਨ। ਤਿੰਨ ਤਰ੍ਹਾਂ ਦੀ ਮਾਲਾਵਾਂ ਸੀ ਇੱਕ ਸੀ ਬਾਪ ਸਮਾਨ ਬਣਨ ਦੇ ਉਮੰਗ -ਉਤਸ਼ਾਹ ਦੀ, ਦੂਸਰੀ ਸੀ ਅਤਿ ਬਿਛੁੜੀ ਹੋਈ ਬੰਧਨ ਵਾਲੀ ਬਾਧੇਲੀ ਗੋਪਿਕਾਵਾਂ ਦੀ, ਉਹਨਾਂ ਦੀ ਮਾਲਾਵਾਂ ਤਾਂ ਸੀ ਪਰ ਚਮਕਦੇ ਹੋਏ ਅਤਿ ਅਮੁਲ ਅਸੂਆ ਦੀ ਮਾਲਾ ਵੀ ਸੀ। ਇੱਕ -ਇੱਕ ਆਂਸੂ ਮੋਤੀ ਸਮਾਨ ਚਮਕ ਰਹੇ ਸਨ ਤੀਸਰੀ ਮਾਲਾ ਕੁਝ -ਕੁਝ ਬੱਚਿਆਂ ਦੇ ਉਲਾਹਣਾ ਦੀ ਸੀ।

ਅੱਜ ਅੰਮ੍ਰਿਤਵੇਲੇ ਤੋਂ ਲੈਕੇ ਸਭ ਵਿੱਚ ਵਿਸ਼ੇਸ਼ ਸਨੇਹ ਸਮਾਇਆ ਹੋਇਆ ਦਿਖਾਈ ਦੇ ਰਿਹਾ ਸੀ। ਬਾਪਦਾਦਾ ਨੇ ਵਿਰਾਟ ਰੂਪ ਜਿਵੇਂ ਬਾਹੇ ਪਸਾਰ ਸਭ ਬੱਚਿਆਂ ਨੂੰ ਬਾਹਾਂ ਵਿੱਚ ਸਮਾ ਲਿਆ। ਉਵੇਂ ਅੱਜ ਦਾ ਦਿਨ ਸਨੇਹ ਦੇ ਸਾਥ ਸਰਵ ਪਾਵਰਸ ਦੀ ਵਿਲ ਦੇਣ ਦਾ ਵੀ ਸੀ। ਇੱਕ ਬੱਚੀ ਨੂੰ ਹੱਥ ਵਿੱਚ ਹੱਥ ਮਿਲਾਕੇ, ਨਾਲ ਸਭ ਬੱਚਿਆਂ ਨੂੰ(ਸ਼ਕਤੀ ਸੈਨਾ ਅਤੇ ਪਾਂਡਵਾਂ ਨੂੰ) ਵਿਲ ਪਾਵਰਸ ਦੀ ਵਿਲ ਦੀ। ਬਾਪਦਾਦਾ ਨੇ ਦੇਖਿਆ ਕਈ ਬੱਚੇ ਪਾਂਡਵ ਵੀ ਅਤੇ ਸ਼ਕਤੀਆਂ ਵੀ, ਗੁਪਤ ਰੂਪ ਨਾਲ ਅੰਤਮੁਰਖੀ ਬਣ ਪੁਰਸ਼ਾਰਥ ਵਿੱਚ ਤੀਵਰ ਗਤੀ ਨਾਲ ਚਲ ਰਹੇ ਹਨ। ਬਾਹਰ ਤੋਂ ਦਿਖਾਈ ਨਹੀਂ ਦਿੰਦੇ ਹਨ ਪਰ ਪੁਰਸ਼ਾਰਥੀ ਚੰਗੇ ਹਨ। ਬਾਪਦਾਦਾ ਨੇ ਅੱਜ ਸਭ ਬੱਚਿਆਂ ਦਾ ਵਿਸ਼ੇਸ਼ ਰੂਪ ਦੇਖਿਆ, ਸਨੇਹ ਦੀ ਸਬਜੈਕਟ ਸਭ ਦੇ ਚੇਹਰਿਆਂ ਨੂੰ ਚਮਕਾ ਰਹੀ ਸੀ। ਗਿਆਨੀ ਤੂੰ ਆਤਮਾ ਬੱਚੇ ਤਾਂ ਹਨ ਪਰ ਸਨੇਹ ਦੀ ਸਬਜੈਕਟ ਜ਼ਰੂਰੀ ਹੈ ਕਿਉਂਕਿ ਸਨੇਹੀ ਮਿਹਨਤ ਘੱਟ ਅਤੇ ਮੁਹੱਬਤ ਦੇ ਅਨੁਭਵ ਵਿੱਚ ਸ਼ਹਿਜ ਰਹਿੰਦੇ ਹਨ। ਸਨੇਹ ਦੀ ਸ਼ਕਤੀ ਕਿਵੇਂ ਵੀ ਪਹਾੜ ਵਰਗੀ ਸਮੱਸਿਆ ਹੋਵੇ, ਪਹਾੜ ਨੂੰ ਵੀ ਰੂਈ ਬਣਾ ਦਿੰਦੀ ਹੈ। ਪਹਾੜ ਨੂੰ ਵੀ ਪਾਣੀ ਵਰਗਾ ਹਲਕਾ ਬਣਾ ਦਿੰਦੀ ਹੈ। ਸਨੇਹ ਇੱਕ ਛਤਰਛਾਇਆ ਹੈ। ਛਤਰਛਾਇਆ ਦੇ ਕਾਰਨ ਉਹ ਸਦਾ ਸੇਫ਼ ਰਹਿੰਦਾ ਹੈ। ਸਹਿਜ ਹੁੰਦਾ ਹੈ। ਸਨੇਹ ਨਾਲ ਪਰਮਾਤਮਾ ਅਤੇ ਭਗਵਾਨ ਨੂੰ ਵੀ ਆਪਣਾ ਦੋਸਤ ਬਣਾ ਦਿੰਦੇ ਹਨ। ਜੋ ਯਾਦਗਾਰ ਹੈ ਖੁਦਾ ਦੋਸਤ ਦਾ। ਖੁਦਾ ਨੂੰ ਦੋਸਤ ਬਣਾਕੇ ਕੋਈ ਵੀ ਸਮੱਸਿਆ ਦੋਸਤੀ ਦੇ ਨਾਤੇ ਨਾਲ ਸਹਿਜ ਕਰ ਦਿੰਦੇ ਹਨ। ਬਾਪ ਨੂੰ ਆਪਣਾ ਸਾਥੀ ਬਣਾ ਦਿੰਦੇ ਹਨ। ਗਿਆਨ ਬੀਜ਼ ਹੈ, ਪਰ ਪ੍ਰੇਮ ਦਾ ਪਾਣੀ ਬੀਜ਼ ਵਿੱਚ ਪ੍ਰਾਪਤੀ ਦੇ ਫ਼ਲ ਲਗਾ ਦਿੰਦਾ ਹੈ। ਤਾਂ ਅਜਿਹੇ ਬਾਪ ਦੇ ਸਨੇਹੀ ਬੱਚੇ ਬਾਪ ਨੂੰ ਯਾਦ ਕਰਨਾ ਮਿਹਨਤ ਨਹੀਂ ਸਮਝਦੇ ਹਨ ਪਰ ਭੁਲਣਾ ਮੁਸ਼ਕਿਲ ਸਮਝਦੇ ਹਨ। ਸਨੇਹੀ ਕਦੀ ਸਨੇਹ ਨੂੰ ਭੁੱਲ ਨਹੀਂ ਸਕਦਾ। ਮੇਰਾ ਬਾਬਾ ਕਿਹਾ, ਦਿਲ ਦੇ ਸਨੇਹ ਨਾਲ ਅਤੇ ਸਰਵ ਖਜ਼ਾਨਿਆਂ ਦੀ ਚਾਬੀ ਮਿਲ ਜਾਂਦੀ ਹੈ। ਤਾਂ ਦੋਵੇ, ਬਾਪਦਾਦਾ ਅਜਿਹੇ ਸਨੇਹੀ, ਜਿਨ੍ਹਾਂਦੇ ਅੱਗੇ ਬਾਪਦਾਦਾ ਵੀ ਹਜ਼ੂਰ ਹਾਜ਼ਿਰ ਹੋ ਜਾਂਦਾ ਹੈ। ਯਾਦ ਤਾਂ ਸਭ ਕਰਦੇ ਹਨ ਪਰ ਕਈ ਥੋੜੀ -ਥੋੜੀ ਮਿਹਨਤ ਨਾਲ ਕਰਦੇ ਹਨ ਅਤੇ ਕਈ ਤਾਂ ਸਨੇਹ ਦੇ ਸਾਗਰ ਵਿੱਚ ਲਵਲੀਨ ਰਹਿੰਦੇ ਹਨ। ਦੁਨੀਆਂ ਵਾਲੇ ਕਹਿੰਦੇ ਹਨ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਪਰ ਆਤਮਾ ਪਰਮਾਤਮਾ ਦੇ ਪਿਆਰ ਵਿੱਚ ਲਵ ਲੀਨ ਹੋ ਜਾਂਦੀ ਹੈ। ਲੀਨ ਨਹੀਂ ਹੁੰਦੀ ਲਵਲੀਨ ਹੁੰਦੀ ਹੈ।

ਤਾਂ ਅੱਜ ਦਾ ਦਿਨ ਮੁਹੱਬਤ ਵਿੱਚ ਲਵਲੀਨ ਦਾ ਹੈ। ਮਿਹਨਤ ਖ਼ਤਮ ਹੋ ਮੁਹੱਬਤ ਦੇ ਰੂਪ ਵਿੱਚ ਬਦਲ ਜਾਂਦੀ ਹੈ। ਤਾਂ ਬਾਪਦਾਦਾ ਨੇ ਸਭ ਬੱਚਿਆਂ ਦੀ ਰਿਜ਼ਲਟ ਵੀ ਦੇਖੀ, ਹੋਮਵਰਕ ਮਜ਼ੋਰਿਟੀ ਨੇ ਕੀਤਾ ਹੈ। ਬਾਪ ਸਮਾਨ ਬਣਦਾ ਲਕਸ਼ ਬਾਰ -ਬਾਰ ਰਿਵਾਇਜ ਵੀ ਕੀਤਾ, ਰੀਅਲਾਇਜ ਵੀ ਕੀਤਾ। 75 ਪਰਸੈਂਟ ਬੱਚਿਆਂ ਦੀ ਰਿਜ਼ਲਟ ਚੰਗੀ ਰਹੀ। ਅਤੇ ਇਹ ਬਾਪ ਸਮਾਨ ਬਣਨਾ ਹੀ ਹੈ, ਕੁਝ ਵੀ ਤੂਫਾਨ ਆਏ, ਹੈ ਹੀ ਕਲਿਯੁਗ ਦੇ ਸਮਾਪਤੀ ਦਾ ਸਮੇਂ, ਤਾਂ ਤੂਫ਼ਾਨ ਤਾਂ ਆਉਣਗੇ, ਪਰਿਵਰਤਨ ਦਾ ਸਮੇਂ ਹੈ ਨਾ, ਪਰ ਤੁਸੀਂ ਬੱਚਿਆਂ ਦੇ ਲਈ ਤੂਫਾਨ ਕੀ ਹੈ! ਤੂਫ਼ਾਨ, ਨਹੀਂ ਪਰ ਤੋਹਫਾ ਹੈ ਕਿਉਂਕਿ ਬਾਪਦਾਦਾ ਦੇ ਵਰਦਾਨ ਦਾ ਹੱਥ ਸਭ ਪੁਰਸ਼ਾਰਥੀ ਬੱਚਿਆਂ ਦੇ ਮੱਥੇ ਉਤੇ ਹੈ। ਜਿਨ੍ਹਾਂ ਨੇ ਦ੍ਰਿੜ੍ਹ ਸੰਕਲਪ ਮਤਲਬ ਦ੍ਰਿੜ੍ਹਤਾ ਦੀ ਚਾਬੀ ਕੰਮ ਵਿੱਚ ਲਗਾਈ ਉਹਨਾਂ ਨੇ ਹੁਣ ਦੀ ਰਿਜ਼ਲਟ ਪ੍ਰਮਾਣ ਸਫ਼ਲਤਾ ਵੀ ਪ੍ਰਾਪਤ ਕੀਤੀ ਹੈ ਪਰ ਸਦਾਕਾਲ ਦੇ ਲਈ ਤੁਫਾਨ ਨੂੰ ਤੋਹਫ਼ਾ ਬਣਾਏ, ਸਮੱਸਿਆ ਨੂੰ ਸਮਾਧਾਨ ਰੂਪ ਦੇ ਅੱਗੇ ਵੱਧਦੇ ਚਲੋ। ਤਾਂ ਬਾਪਦਾਦਾ ਹੁਣ ਦੀ ਰਿਜ਼ਲਟ ਵਿੱਚ ਖੁਸ਼ ਹਨ। ਜੋ ਯੋਗ ਤਪੱਸਿਆ ਕੀਤੀ ਹੈ ਉਸਵਿੱਚ ਲਕਸ਼ ਦ੍ਰਿੜ੍ਹ ਰੱਖਿਆ ਹੈ, ਬਣਨਾ ਹੀ ਹੈ।

40 ਵਰ੍ਹੇ ਅਵਿਅਕਤ ਪਲਾਣਾ ਦੇ ਪੂਰੇ ਹੋਏ ਹਨ। ਤਾਂ 40 ਵਰ੍ਹੇ ਦੇ ਪਹਿਲੇ ਕੀ ਆਉਂਦਾ -ਬਿੰਦੂ, ਜੀਰੋ। ਤਾਂ ਜੀਰੋ ਯਾਦ ਦਵਾਉਂਦਾ ਹੈ ਕੀ ਮੈਂ ਹੀਰੋ, ਸੱਚਾ ਹੀਰੋ, ਮਹਾਨ ਹੀਰੋ ਹਾਂ ਅਤੇ ਹੀਰੋ ਪਾਰ੍ਟਧਾਰੀ ਬਣ ਹਰ ਕੰਮ ਹੀਰੋ ਸਮਾਨ ਕਰਨਾ ਹੈ। ਤਾਂ ਜੀਰੋ, ਹੀਰੋ ਇਹ ਯਾਦ ਰਹੇ ਅਤੇ ਬਾਕੀ ਜੋ ਚਾਰ ਹਨ, ਉਸਵਿੱਚ ਚਾਰ ਗੱਲਾਂ ਨੇਚਰੁਲ ਜੀਵਨ ਵਿੱਚ ਕਰਨੀ ਹੈ, ਦ੍ਰਿੜ੍ਹਤਾ ਪੂਰਵਕ ਕਰਨੀ ਹੈ, ਕਰੋਗੋ? ਤਿਆਰ ਹੋ? ਕੁਝ ਵੀ ਪੇਪਰ ਆਏ ਪਰ ਚਾਰ ਗੱਲਾਂ ਜੀਵਨ ਵਿੱਚ ਕਰਨੀ ਹੀ ਹੈ। ਪੱਕਾ? ਪੱਕਾ? ਪੱਕਾ? ਪਿੱਛੇ ਵਾਲੇ, ਪੱਕੇ ਹਨ ਨਾ! ਕੱਚੇ ਨੂੰ ਮਾਇਆ ਖਾ ਜਾਂਦੀ ਹੈ ਇਸਲਈ ਪੱਕਾ ਰੱਖਣਾ। ਇਕ ਗੱਲ - ਸਦਾ ਸ਼ੁਭਚਿੰਤਕ, ਕੋਈ ਵੀ ਕਮਜ਼ੋਰੀ ਦੇਖ ਅਤੇ ਸੁਨ ਰਹਿਮਦਿਲ ਬਣ ਸ਼ੁਭ ਚਿੰਤਕ ਬਣ ਉਹਨਾਂ ਨੂੰ ਸਹਿਯੋਗ ਦੇਣਾ ਹੀ ਹੈ। ਕਮਜ਼ੋਰੀ ਨੂੰ ਨਹੀਂ ਦੇਖਣਾ ਹੈ ਪਰ ਸਹਿਯੋਗ ਦੇਣਾ ਹੀ ਹੈ। ਇਸਨੂੰ ਕਹਿੰਦੇ ਹਨ ਸ਼ੁਭਚਿੰਤਕ। ਪੱਕਾ ਰਹੇਂਗਾ ਨਾ! ਸਹਾਰੇ ਦਾਤਾ, ਰਹਿਮਦਿਲ ਬਣ ਸਹਿਯੋਗ ਦਵੋ। ਉਸਨਾਲ ਕਿਨਾਰਾ ਜਾਂ ਘ੍ਰਿਣਾ ਨਹੀਂ ਕਰਨਾ, ਸ਼ਮਾ ਕਰਨਾ। ਪ੍ਰਵਸ਼ ਦੇ ਉੱਪਰ ਕਦੀ ਘ੍ਰਿਣਾ ਨਹੀਂ ਕੀਤੀ ਜਾਂਦੀ ਹੈ। ਸਹਾਰਾ ਦਿੱਤਾ ਜਾਂਦਾ ਹੈ। ਤਾਂ ਸ਼ੁਭ ਚਿੰਤਕ ਅਤੇ ਦੂਸਰਾ ਹੈ ਸ਼ੁਭ ਚਿੰਤਨ। ਅੱਜਕਲ ਬਾਪਦਾਦਾ ਦੇਖਦੇ ਹਨ - ਮਜ਼ੋਰਿਟੀ ਬੱਚਿਆਂ ਵਿੱਚ ਕਦੀ -ਕਦੀ ਵਿਅਰਥ ਸੰਕਲਪ ਬਹੁਤ ਚੱਲਦਾ ਹੈ, ਇਸਵਿੱਚ ਆਪਣੀ ਜਮਾਂ ਹੋਈ ਸ਼ਕਤੀਆਂ ਵਿਅਰਥ ਚਲੀ ਜਾਂਦੀ ਹੈ, ਇਸਲਈ ਸ਼ੁਭ ਚਿੰਤਨ ਦੇ ਲਈ ਸਵਮਾਨ ਦਾ ਕੋਈ ਨਾ ਕੋਈ ਆਪਣਾ ਟਾਈਟਲ ਮਨ ਨੂੰ ਹੋਮਵਰਕ ਦੇ ਦਵੋ, ਮਨ ਦਾ ਟਾਇਮਟੇਬਲ ਬਣਾਓ, ਕਰਮ ਦਾ ਤਾਂ ਟਾਇਮਟੇਬਲ ਬਣਾਉਦੇ ਹੋ ਪਰ ਮਨ ਦਾ ਟਾਇਮਟੇਬਲ ਬਣਾਓ। ਅੰਮ੍ਰਿਤਵੇਲੇ ਮਿਲਣ ਮਨਾਉਣ ਦੇ ਬਾਦ ਮਨ ਨੂੰ ਕੋਈ ਨਾ ਕੋਈ ਸਵਮਾਨ ਦੇ ਦਵੋ ਪਰ ਜਿਵੇਂ ਸੁਣਾਇਆ ਹੈ ਕਿ 12 -13 ਵਾਰੀ ਸਭ ਨੂੰ ਟਾਇਮ ਮਿਲਦਾ ਹੈ, ਉਸਵਿੱਚ ਰਿਅਲਾਇਜ ਵੀ ਕਰੋ, ਰਿਵਾਇਜ ਵੀ ਕਰੋ ਤਾਂ ਮਨ ਬਿਜ਼ੀ ਰਹਿਣ ਨਾਲ ਵਿਅਰਥ ਸੰਕਲਪ ਵਿੱਚ ਸਮੇਂਨਹੀਂ ਜਾਏਗਾ, ਮਿਹਨਤ ਨਹੀਂ ਕਰਨੀ ਪਵੇਗੀ, ਹਰ ਸਮੇਂ ਸੰਗਮਯੁਗ ਜੋ ਮੋਜ਼ ਦਾ ਯੁਗ ਹੈ, ਉਸੀ ਮੌਜ ਵਿੱਚ ਰਹੋਂਗੇ। ਤਾਂ ਦੂਸਰਾ ਸੁਣਿਆ - ਸ਼ੁਭਚਿੰਤਨ। ਚੈਕ ਕਰੋ ਅਤੇ ਚੇਂਜ ਕਰੋ। ਤੀਸਰਾ ਹੈ - ਸ਼ੁਭ ਵ੍ਰਿਤੀ। ਅਸ਼ੁਭ ਵ੍ਰਿਤੀ ਵਾਯੂਮੰਡਲ ਵੀ ਅਸ਼ੁੱਧ ਫੈਲਾਉਂਦੀ ਹੈ ਇਸਲਈ ਸ਼ੁਭ ਵ੍ਰਿਤੀ। ਅਤੇ ਚੋਥੀ ਹੈ ਹਰ ਇੱਕ ਨੂੰ ਇਹ ਜਿੰਮੇਵਾਰੀ ਲੈਣੀ ਹੈ ਕਿ ਮੈਨੂੰ, ਮੇਰਾ ਕੰਮ ਹੈ ਖਾਸ, ਦੂਸਰੇ ਨੂੰ ਨਹੀਂ ਦੇਖਣਾ ਹੈ, ਮੇਰਾ ਕੰਮ ਹੈ ਸ਼ੁਭ ਵਾਯੂਮੰਡਲ ਬਣਾਉਣਾ। ਜਿਵੇਂ ਕਦੀ ਵੀ ਵਾਯੂਮੰਡਲ ਵਿੱਚ ਬਦਬੂ ਹੁੰਦੀ ਹੈ ਤਾਂ ਕੀ ਕਰਦੇ ਹੋ? ਖੁਸ਼ਬੂ ਫੈਲਾਉਂਦੇ ਹੋ ਨਾ! ਬਦਬੂ ਸਹਿਣ ਨਹੀਂ ਹੁੰਦੀ, ਕੋਈ ਨਾ ਕੋਈ ਖ਼ੁਸ਼ਬੂ ਦਾ ਸਾਧਨ ਅਪਣਾਉਦੇ ਹੋ, ਅਜਿਹੇ ਸਾਧਾਰਨ ਵਾਯੂਮੰਡਲ ਜਾਂ ਅਸ਼ੁਭ ਵਾਯੂਮੰਡਲ ਬਦਲਣਾ ਹੀ ਹੈ। ਭਾਵੇਂ ਛੋਟਾ ਹੈ, ਭਾਵੇਂ ਨਵਾਂ ਹੈ, ਪਰ ਸਭਦੀ ਜਿੰਮੇਵਾਰੀ ਹੈ। ਦ੍ਰਿੜ੍ਹ ਸੰਕਲਪ ਕਰਨਾ ਹੈ ਮੈਨੂੰ ਸ਼ੁਭ ਵਾਯੂਮੰਡਲ ਬਣਾਉਣਾ ਹੀ ਹੈ। ਇਹ ਪ੍ਰਤਿਗਿਆ ਪ੍ਰਤਖਤਾ ਕਰੇਗੀ। ਪ੍ਰਤਿਗਿਆ ਕਰਦੇ ਹੋ, ਬਾਪਦਾਦਾ ਖੁਸ਼ ਹੁੰਦਾ ਹੈ ਪਰ ਪ੍ਰਤਿਗਿਆ ਵਿੱਚ ਕਦੀ - ਕਦੀ ਦ੍ਰਿੜ੍ਹਤਾ ਨਹੀਂ ਹੁੰਦੀ ਹੈ ਇਸਲਈ ਸਫ਼ਲਤਾ ਜੋ ਚਾਹੁੰਦੇ ਹੋ, ਜਿੰਨੀ ਚਾਹੁੰਦੇ ਹੋ ਓਨੀ ਨਹੀਂ ਹੁੰਦੀ। ਸਾਰੇ ਵਿਸ਼ਵ ਦਾ, ਪ੍ਰਕ੍ਰਿਤੀ ਦਾ, ਆਤਮਾਵਾਂ ਦਾ, ਆਤਮਾਵਾਂ ਵਿੱਚ ਬ੍ਰਾਹਮਣ ਆਤਮਾਵਾਂ ਵੀ ਆ ਜਾਂਦੀਆਂ ਹਨ, ਹਰ ਇੱਕ ਆਪਣੇ ਸੇਵਾਸਥਾਨ ਦਾ ਅਜਿਹਾ ਵਾਯੂਮੰਡਲ ਦ੍ਰਿੜ੍ਹਤਾ ਨਾਲ ਬਣਾਓ, ਕੁਝ ਤਿਆਗ ਕਰਨਾ ਪਵੇ ਤਾਂ ਕਰ ਲਵੋ, ਇਹ ਤਿਆਗ ਕਰ ਤਾਂ ਮੈਂ ਕਰਾਂ, ਨਹੀਂ। ਸਿਸਟਮ ਠੀਕ ਹੋਵੇ ਤਾਂ …ਤਾਂ ਤਾਂ ਨਹੀਂ ਕਰੋ। ਮੈਨੂੰ ਤਾਂ ਕਰਨਾ ਹੀ ਹੈ। ਵਿਸ਼ਵ ਪਰਿਵਤਕ ਹਾਂ, ਇਹ ਸਵਮਾਨ ਹੈ ਨਾ! ਸਭ ਵਿਸ਼ਵ ਪਰਿਵਰਤਕ ਹੋ ਨਾ! ਹੱਥ ਉਠਾਓ। ਅੱਛਾ ਵਿਸ਼ਵ ਪਰਿਵਰਤਕ! ਬਹੁਤ ਅੱਛਾ। ਤਾਂ ਪਹਿਲੇ ਬਾਪਦਾਦਾ ਦੇਖਣਾ ਚਾਹੁੰਦੇ ਹਨ, ਹੈ ਵੀ ਹੋਵੇਗਾ ਵੀ ਪਰ ਇਸ ਵਰ੍ਹੇ ਵਿੱਚ ਬਾਪਦਾਦਾ ਛੋਟੇ ਜਾਂ ਵੱਡੇ ਸੇਵਾਕੇਂਦਰ ਦਾ ਚੱਕਰ ਲਗਾਏ ਤਾਂ ਵਾਯੂਮਾਡਲ ਕਿਵੇਂ ਹੋਵੇ? ਜਿਵੇ ਅੱਜ ਦੇ ਦਿਨ ਸਨੇਹ ਅਤੇ ਸ਼ਕਤੀ ਦਾ ਹੈ, ਇਵੇਂ ਪਿੰਡ -ਪਿੰਡ ਦਾ ਸੈਂਟਰ ਸਭ ਦਾ ਵਾਯੂਮੰਡਲ ਚੇਤਨ ਮੰਦਿਰ ਹੋਵੇ। ਨੇਗਟਿਵ ਨੂੰ ਪੋਜ਼ਟਿਵ ਬਣਾਉਣਾ ਇਸ ਵਿੱਚ ਪਹਿਲੇ ਮੈਂ। ਪਹਿਲੇ ਆਪ ਨਹੀਂ ਕਰਨਾ, ਪਹਿਲੇ ਮੈਂ, ਕਿਉਕਿ ਬਾਪਦਾਦਾ ਅਤੇ ਐਡਵਾਂਸ ਪਾਰਟੀ ਅਤੇ ਅੱਜਕਲ ਤਾਂ ਪ੍ਰਕ੍ਰਿਤੀ ਵੀ ਇੰਤਜਾਰ ਕਰ ਰਹੀ ਹੈ। ਇੰਤਜ਼ਾਮ ਕਰਨ ਵਾਲੇ ਤੁਸੀਂ ਹੋ, ਤੁਹਾਨੂੰ ਇੰਤਜ਼ਾਰ ਨਹੀਂ ਕਰਨਾ ਹੈ, ਇੰਤਜ਼ਾਮ ਕਰਨਾ ਹੈ।

ਅੱਜ ਚਾਰੋਂ ਪਾਸੇ ਡਰ ਫੈਲਿਆ ਹੋਇਆ ਹੈ, ਸਭਦੇ ਦਿਲ ਵਿੱਚ ਇੱਕ ਹੀ ਸੰਕਲਪ ਹੈ ਮਜ਼ੋਰਿਟੀ ਦੁਨੀਆਂ ਵਾਲਿਆਂ ਦੇ, ਕਲ ਕੀ ਹੋਵੇਗਾ! ਤੁਹਾਨੂੰ ਪਤਾ ਹੈ ਕਲ ਕੀ ਹੋਵੇਗਾ! ਤਾਂ ਪਰਿਵਰਤਨ ਕਰਨ ਵਿੱਚ ਪਹਿਲੇ ਮੈਂ ਨਿਮਿਤ ਬਣੂਗਾ, ਇਹ ਸੰਕਲਪ ਕੌਣ ਕਰਦਾ ਹੈ? ਇਸਵਿੱਚ ਹੱਥ ਉਠਾਓ। ਕਰਨਾ ਪਵੇਗਾ, ਕਰਨਾ ਪਵੇਗਾ। ਬਦਲਣਾ ਪਵੇਗਾ। ਰਕਸ਼ਕ ਬਣਨਾ ਪਵੇਗਾ। ਕੁਝ ਛੱਡਣਾ ਪਵੇਗਾ ਅਤੇ ਪਿਆਰ ਲੈਣਾ ਪਵੇਗਾ। ਮਨ ਦਾ ਹੱਥ ਉਠਾਇਆ ਜਾਂ ਇਹ ਹੱਥ ਉਠਾਇਆ? ਕਿਸਨੇ ਮਨ ਦਾ ਹੱਥ ਉਠਾਇਆ? ਕਿਉਂਕਿ ਮਨ ਬਦਲਾ ਤਾਂ ਵਿਸ਼ਵ ਬਦਲਾ। ਤਾਂ ਇਸ ਵਰ੍ਹੇ ਵਿੱਚ ਕੀ ਸਲੋਗਨ ਹੋਵੇਗਾ? ਕੀ ਸਲੋਗਨ ਹੋਵੇਗਾ? “ਨੋ ਪ੍ਰੋਬਲਮ”। ਵਿਜੇ ਦਾ ਝੰਡਾ ਦਿਲ ਵਿੱਚ ਲਹਿਰਾਏਗਾ ਅਤੇ ਸਭ ਖੁਸ਼ੀ ਦੀ ਡਾਂਸ ਸਦਾ ਮਨ ਵਿੱਚ ਕਰਨਗੇ, ਮਨ ਦੀ ਡਾਂਸ ਹੈ ਖੁਸ਼ੀ। ਤਾਂ ਹਰ ਸਮੇਂ ਖੁਸ਼ੀ ਦੀ ਡਾਂਸ ਕਰਨਗੇ। ਅਤੇ ਦਾਤਾ ਦੇ ਬੱਚੇ ਹੋ ਜੋ ਵੀ ਆਵੇ ਹਰ ਇਕ ਨੂੰ ਕੋਈ ਨਾ ਕੋਈ ਗੁਣ ਦੀ ਗਿਫ਼੍ਟ ਦਵੋ।ਤਾਂ ਇੱਕ ਸੈਕਿੰਡ ਵਿੱਚ ਉਹ ਦ੍ਰਿੜ੍ਹ ਸੰਕਲਪ, ਦਾਤਾ ਦਾ ਸੰਕਲਪ ਲਿਫ਼ਟ ਬਣ ਜਾਏਗਾ ਅਤੇ ਸੈਕਿੰਡ ਵਿੱਚ ਪ੍ਰੰਧਾਮ, ਸੂਕ੍ਸ਼੍ਮਵਤਨ, ਸਥੂਲ ਮਧੂਬਨ ਵਤਨ, ਜਿੱਥੇ ਚਾਹੋਗੇ ਉੱਥੇ ਬਿਨਾਂ ਮਿਹਨਤ ਦੇ ਸੈਕਿੰਡ ਵਿੱਚ ਪਹੁੰਚ ਜਾਣਗੇ। ਕੋਈ ਵੀ ਸਾਹਮਣੇ ਆਏ ਉਸਨੂੰ ਖਾਲੀ ਹੱਥ ਨਹੀਂ ਭੇਜਣਾ, ਕਿਸੇ ਨਾ ਕਿਸੇ ਗੁਣ ਦੀ, ਚੇਹਰੇ ਨਾਲ, ਮੁਖ ਤੋਂ ਗੁਣ ਦੀ ਸੋਗਾਤ ਦੇ ਬਿਨਾਂ ਨਹੀਂ ਮਿਲਣਾ।

ਤਾਂ ਇਸ ਵਰ੍ਹੇ ਦੇ ਹਰ ਮਾਸ ਦੀ ਰਿਜ਼ਲਟ ਆਪਣੇ ਕੋਲ ਵੀ ਰੱਖਣਾ ਅਤੇ ਯੱਗ ਵਿੱਚ ਟੀਚਰ ਦਵਾਰਾ ਓ.ਕੇ. ਦਾ ਕਾਰਡ ਭੇਜਣਾ, ਲੰਬਾ ਪੱਤਰ ਨਹੀਂ ਭੇਜਣਾ, ਓ. ਕੇ. ਦਾ ਕਾਰਡ ਭੇਜਣਾ। ਕਾਰਡ ਵੀ ਲੰਬਾ ਨਹੀਂ ਭੇਜਣਾ, ਸ਼ਕਤੀਆਂ ਦੀ ਸੌਗਾਤ ਕਿੰਨੀ ਹੈ? ਲਿਸਟ ਵੱਡੀ ਕਰੋ ਤਾਂ ਕਿੰਨੀ ਵੱਡੀ ਲਿਸਟ ਹੈ। ਅਤੇ ਜਿਨਾਂ ਦਵੋਗੇ ਓਨਾ ਘੱਟ ਨਹੀਂ ਹੋਵੇਗੀ ਵੱਧਦੀ ਜਾਏਗੀ। ਜਿਵੇਂ ਕਹਿੰਦੇ ਹਨ ਨਾ ਛੁ ਮੰਤਰ, ਤਾਂ ਇਹ ਸ਼ਿਵ ਮੰਤਰ ਕਦੀ ਕੋਈ ਗੁਣ ਤੁਹਾਡਾ ਘੱਟ ਨਹੀਂ ਹੋਵੇਗਾ ਹੋਰ ਹੀ ਵੱਧਦਾ ਜਾਏਗਾ ਕਿਉਂਕਿ ਕਹਾਵਤ ਹੈ, ਦੇ ਦਾਨ ਛੁਟੇ ਗ੍ਰਿਹਣ। ਅੱਛਾ।

ਇਸ ਵਾਰੀ ਜੋ ਪਹਿਲੇ ਵਾਰੀ ਆਏ ਹਨ ਉਹ ਉੱਠਕੇ ਖੜੇ ਹੋ। ਚੰਗਾ ਹੈ -(ਮੱਧ ਪ੍ਰਦੇਸ਼ ਦੇ ਰਾਜਪਾਲ ਸਾਹਮਣੇ ਬੈਠੇ ਹਨ) ਇਸ ਸੰਗਠਨ ਵਿੱਚ ਪਧਾਰੇ ਹੋ, ਚੰਗਾ ਹੈ। ਬਾਪਦਾਦਾ ਤੁਸੀਂ ਸਭ ਨੂੰ, ਆਉਣ ਵਾਲਿਆਂ ਨੂੰ ਵਰਦਾਨ ਦੇ ਰਹੇ ਹਨ ਕਿ ਸਦਾ ਬਾਪ ਨਾਲ ਗੁਡ ਮਾਰਨਿੰਗ ਅਤੇ ਗੁਡਨਾਇਟ ਜ਼ਰੂਰ ਕਰਨਾ ਕਿਉਂਕਿ ਪਹਿਲੇ -ਪਹਿਲੇ ਅੱਖ ਖੁਲ੍ਹਦੇ ਹੀ ਬਾਪ ਨੂੰ ਦੇਖਣਗੇ ਤਾਂ ਸਾਰਾ ਦਿਨ ਚੰਗਾ ਹੋਵੇਗਾ। ਤਾਂ ਪਹਿਲੇ ਵਾਰੀ ਆਉਣ ਵਾਲੇ ਬੱਚਿਆਂ ਨੂੰ ਬਾਪਦਾਦਾ ਦਾ ਪਦਮਗੁਣਾਂ ਯਾਦਪਿਆਰ ਅਤੇ ਵਧਾਈ ਹੋਵੇ। ਅੱਛਾ।

ਹਾਲੇ ਸਭ ਸਦਾ ਜੋ ਚਾਰ ਗੱਲਾਂ ਸੁਣਾਈ ਅਤੇ ਪਾਂਚਵਾਂ ਜੀਰੋ ਅਤੇ ਹੀਰੋ ਸੁਣਾਇਆ, ਤਾਂ ਇਹਨਾਂ ਗੱਲਾਂ ਦਾ ਮੰਨਣ ਕਰਦੇ ਹੋਏ ਮਗਨ ਅਵਸਥਾ ਵਿੱਚ ਰਹਿਣ ਵਾਲੇ ਬ੍ਰਾਹਮਣ ਸੋ ਫਰਿਸ਼ਤਾ ਆਤਮਾਵਾਂ, ਦੇਵਤਾ ਬਣਨਾ ਤਾਂ ਤੁਹਾਡਾ ਜਨਮ ਸਿੱਧ ਅਧਿਕਾਰ ਹੈ, ਫਰਿਸ਼ਤਾ ਸੋ ਦੇਵਤਾ ਹੈ ਹੀ, ਤਾਂ ਸਦਾ ਸਨੇਹ ਦੇ ਲਵ ਵਿੱਚ ਲੀਨ ਰਹਿਣ ਵਾਲੇ, ਲਵਲੀਨ ਰਹਿਣ ਵਾਲੇ, ਸਦਾ ਦ੍ਰਿੜ੍ਹਤਾ ਕੇ ਸੰਕਲਪ ਦੀ ਚਾਬੀ ਨੂੰ ਮਨ ਵਿੱਚ, ਬੁੱਧੀ ਵਿੱਚ ਸਮ੍ਰਿਤੀ ਵਿੱਚ ਰੱਖਣ ਵਾਲੇ ਕਿਉਕਿ ਇਸ ਚਾਬੀ ਦੇ ਪਿੱਛੇ ਮਾਇਆ ਬਹੁਤ ਚੱਕਰ ਲਗਾਉਦੀ ਹੈ ਤਾਂ ਮਨ ਅਤੇ ਬੁੱਧੀ ਨਾਲ ਸਦਾ ਸਮਰਥ ਰਹਿਣ ਵਾਲੇ ਚਾਰੋਂ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਦਾਦੀਆਂ ਨਾਲ :- (ਦਾਦੀ ਜਾਨਕੀ ਨਾਲ) ਚੱਕਰ ਲਗਾਕੇ ਆਈ ਬਹੁਤ ਚੰਗਾ। ਜੋ ਕਰ ਰਹੇ ਹਨ ਬਹੁਤ ਚੰਗਾ। ਬਾਬਾ ਨੂੰ ਚਿੱਤਰ ਯਾਦ ਆਇਆ ਕਿ ਜਗਦੰਬਾ ਵਿੱਚ ਖੜੀ ਹੈ ਝੰਡਾ ਲਹਿਰਾ ਰਹੇ ਹਨ ਅਤੇ ਪਿੱਛੇ ਸਭ ਸ਼ਕਤੀਆਂ ਨਾਲ ਖੜੀ ਹੈ। ਤਾਂ ਹੁਣ ਉਹ ਚਿੱਤਰ ਬਾਪਦਾਦਾ ਵਿਸ਼ਵ ਦਾ ਅੱਗੇ ਦਿਖਾਉਣਾ ਚਾਹੁੰਦਾ ਹੈ। ਸਾਰੇ ਬ੍ਰਾਹਮਣਾਂ ਨਾਲ ਸ਼ਕਤੀ ਸੈਨਾ ਇਵੇਂ ਤਿਆਰ ਕਰੋ ਜੋ ਨਿਮਿਤ ਬਣੇ, ਚੱਕਰ ਲਗਾਉਦੇ ਹੋਏ ਵਾਯੂਮੰਡਲ ਨੂੰ ਪਾਵਰਫੁੱਲ ਬਣਾਏ ਅਤੇ ਦ੍ਰਿੜ੍ਹ ਸੰਕਲਪ ਕਰ ਤਾਂ ਅਸੀਂ ਇਹ ਦ੍ਰਿੜ੍ਹ ਸੰਕਲਪ ਰੱਖਦੇ ਹਾਂ ਕਿ ਅਸੀਂ ਵਾਯੂਮੰਡਲ ਨੂੰ ਬਦਲਕੇ ਦਿਖਾਵਾਂਗਾ। ਇਹ ਝੰਡਾ ਉਠਾਵੇਂ। ਇਵੇਂ ਗਰੁੱਪ ਕਿ ਇਹ ਨਿਕਾਲੋ ਜੋ ਚੱਕਰ ਲਗਾਕੇ ਵਾਯੂਮੰਡਲ ਨੂੰ ਠੀਕ ਕਰੇ, ਆਪਣੀ ਸਥਿਤੀ, ਵਾਣੀ ਅਤੇ ਸੰਗ ਨਾਲ। ਇਵੇਂ ਗਰੁੱਪ ਤਿਆਰ ਕਰਕੇ ਦਿਖਾਓ। ਤਾਂ ਬਾਪਦਾਦਾ ਨੂੰ ਚਿੱਤਰ ਯਾਦ ਆਇਆ ਤਾਂ ਇਹ ਪ੍ਰੈਕਟੀਕਲ ਹੋਣਾ, ਚਾਹੀਦਾ ਹੈ। ਇਵੇਂ ਨਹੀਂ ਕਹਿਣਾ ਸਮੇਂ ਨਹੀਂ ਮਿਲਦਾ। ਕੋਈ ਨਹੀਂ ਕਹੇਗਾ ਸਮੇਂ ਨਹੀਂ ਮਿਲਦਾ।ਸਮੇਂ ਮਿਲੇਗਾ ਜੇਕਰ ਸ਼ੁਭ ਭਾਵਨਾ ਹੈ ਤਾਂ, ਅਜਿਹਾ ਗਰੁੱਪ ਬਾਪਦਾਦਾ ਨੂੰ ਬਣਾ ਕੇ ਦੇਣਾ। ਅੱਛਾ।

ਯੂਥ ਗਰੁੱਪ ਨਾਲ :- ਇਸ ਵਰ੍ਹੇ ਜੋ ਵੀ ਬ੍ਰਾਹਮਣਾਂ ਦੀਆਂ ਮਰਿਆਦਾਵਾਂ ਹੈ, ਇੱਕ ਇੱਕ ਮਰਿਆਦਾ ਨੂੰ ਪੂਰਨ ਤਰ੍ਹਾਂ ਨਾਲ, ਮਨਸਾ ਨਾਲ, ਵਾਚਾ ਨਾਲ, ਕਰਮਣਾ ਨਾਲ ਹੋਰ ਸੰਬੰਧ -ਸੰਪਰਕ ਨਾਲ, ਚਾਰੋਂ ਹੀ ਰੂਪ ਵਿੱਚ ਪਾਲਣ ਕਰਨ ਵਾਲੇ ਹੋ - ਅਜਿਹਾ ਗਰੁੱਪ ਤਿਆਰ ਕਰੋ, ਇਸ ਵਰ੍ਹੇ ਵਿੱਚ ਕੋਈ ਵੀ ਮਾਰਿਆਦਾ ਭੰਗ ਨਾ ਹੋਵੇ। ਅਜਿਹਾ ਗਰੁੱਪ ਬਣਾਓ, ਆਪਸ ਵਿੱਚ ਬਣਾਓ। ਜੋ ਓਟੇ ਸੋ ਅਰਜੁਨ। ਪਸੰਦ ਹੈ? ਕੌਣ ਕਰੇਗਾ? ਤੁਸੀਂ ਕਰੋਗੇ? ਹੱਥ ਉਠਾਓ। ਕਰੇਗੇ? ਸਭ ਯੁਵਾ ਕਰਨਗੇ? ਕਿੰਨੇ ਹਨ? (400) ਆਪਸ ਵਿੱਚ ਗਰੁੱਪ ਗਰੁੱਪ ਵਿੱਚ ਪੱਕਾ ਕਰੋ ਫਿਰ ਗੌਰਮਿੰਟ ਨੂੰ ਦਿਖਾਉਣਗੇ ਕਿ ਇਹ ਮਰਿਆਦਾ ਪੁਰਸ਼ੋਤਮ ਹਨ। ਗੌਰਮਿੰਟ ਵੀ ਚਾਹੁੰਦੀ ਹੈ ਪਰ ਕਰ ਨਹੀਂ ਪਾਉਂਦੀ ਹੈ, ਤੁਸੀਂ ਕਰਕੇ ਦਿਖਾਉਣ। ਵਿਅਰਥ ਸੰਕਲਪ ਦੀ ਧਮਾਲ ਵੀ ਨਹੀਂ ਹੋਵੇ। ਸ਼ੁੱਧ ਸੰਕਲਪ ਐਨਾ ਜਮਾਂ ਕਰੋ ਜੋ ਵਿਅਰਥ ਨੂੰ ਆਉਣ ਦਾ ਸਮੇਂ ਨਹੀਂ ਮਿਲੇ। ਹੈ ਨਾ ਖਜ਼ਾਨਾ। ਸ਼ੁੱਧ ਸੰਕਲਪ ਦਾ ਐਨਾ ਖਜ਼ਾਨਾ ਇਕੱਠਾ ਹੈ? ਹੈ, ਹੱਥ ਉਠਾਓ। ਸ਼ਕਤੀਆਂ ਵੀ ਹਨ, ਚੰਗਾ ਹੈ, ਸ਼ਕਤੀਆਂ ਵੀ ਏਕਜਾਮਪਲ ਬਣੇ ਅਤੇ ਪਾਂਡਵ ਵੀ ਏਕਜਾਪਲ ਬਣੇ। ਅੱਛਾ। ਬਾਪਦਾਦਾ ਖੁਸ਼ ਹਨ।

ਵਰਦਾਨ:-
ਸ਼ੁਕਸ਼ਮ ਸੰਕਲਪਾਂ ਦੇ ਬੰਧਨ ਤੋਂ ਵੀ ਮੁਕਤ ਬਣ ਉੱਚੀ ਸਟੇਜ ਦਾ ਅਨੁਭਵ ਕਰਨ ਵਾਲੇ ਨਿਰਬੰਧਨ ਭਵ

ਜੋ ਬੱਚੇ ਜਿੰਨਾ ਨਿਰਬੰਧਨ ਹਨ ਓਨਾ ਉੱਚੀ ਸਟੇਜ ਤੇ ਸਥਿਤ ਰਹਿ ਸਕਦੇ ਹਨ, ਇਸਲਈ ਚੈਕ ਕਰੋ ਕਿ ਮਨਸਾ-ਵਾਚਾ-ਅਤੇ ਕਰਮਣਾ ਵਿੱਚ ਕੋਈ ਸੂਕ੍ਸ਼੍ਮ ਵਿੱਚ ਵੀ ਧਾਗਾ ਜੁਟਿਆ ਹੋਇਆ ਤਾਂ ਨਹੀਂ ਹੈ। ਇਕ ਬਾਪ ਦੇ ਸਿਵਾਏ ਹੋਏ ਕੋਈ ਯਾਦ ਨਾ ਆਏ। ਆਪਣੀ ਦੇਹ ਵੀ ਯਾਦ ਆਈ ਤਾਂ ਦੇਹ ਦੇ ਨਾਲ ਦੇਹ ਦੇ ਸੰਬੰਧ, ਪਦਾਰਥ, ਦੁਨੀਆਂ ਸਭ ਇੱਕ ਦੇ ਪਿੱਛੇ ਆ ਜਾਣਗੇ। ਮੈਂ ਨਿਰਬੰਧਨ ਹਾਂ- ਇਸ ਵਰਦਾਨ ਨੂੰ ਸਮ੍ਰਿਤੀ ਵਿੱਚ ਰੱਖ ਸਾਰੀ ਦੁਨੀਆਂ ਨੂੰ ਮਾਇਆ ਦੀ ਜਾਲ ਤੋਂ ਮੁਕਤ ਕਰਨ ਦੀ ਸੇਵਾ ਕਰੋ।

ਸਲੋਗਨ:-
ਦੇਹੀ - ਅਭਿਮਾਨੀ ਸਥਿਤੀ ਤਨ ਅਤੇ ਮਨ ਦੀ ਹਲਚਲ ਨੂੰ ਖ਼ਤਮ ਕਰਨ ਵਾਲੇ ਹੀ ਅਚਲ ਰਹਿੰਦੇ ਹਨ।

ਇਹ ਅਵਿਅਕਤ ਇਸ਼ਾਰੇ - “ਨਿਸ਼ਚੇ ਦੇ ਫਾਉਂਡੇਸ਼ਨ ਨੂੰ ਮਜ਼ਬੂਰ ਕਰ ਸਦਾ ਨਿਰਭੇ ਅਤੇ ਨਿਸ਼ਚਿੰਤ ਰਹੋ” ਸਮੱਸਿਆ ਦਾ ਕੰਮ ਹੈ ਆਉਣਾ, ਨਿਸ਼ਚੇਬੁੱਧੀ ਆਤਮਾ ਦਾ ਕੰਮ ਹੈ ਸਮਾਧਾਨ ਸਵਰੂਪ ਨਾਲ ਸਮੱਸਿਆ ਨੂੰ ਪਰਿਵਰਤਨ ਕਰਨਾ। ਕਿਉਂ? ਤੁਸੀਂ ਹਰ ਬ੍ਰਾਹਮਣ ਆਤਮਾ ਨੇ ਬ੍ਰਾਹਮਣ ਜਨਮ ਲੈਂਦੇ ਹੀ ਮਾਇਆ ਨੂੰ ਚੈਲੇਂਜ ਕੀਤਾ ਹੈ ਕਿ ਅਸੀਂ ਮਾਇਆਜਿੱਤ ਬਣਨ ਵੇਲ ਹਾਂ। ਤਾਂ ਸਮੱਸਿਆ ਦਾ ਸਵਰੂਪ ਮਾਇਆ ਦਾ ਸਵਰੂਪ ਹੈ। ਜਦੋਂ ਚੈਂਲੇਂਜ ਕੀਤਾ ਹੈ ਤਾਂ ਮਾਇਆ ਸਾਹਮਣਾ ਤਾਂ ਕਰੇਗੀ ਪਰ ਤੁਸੀਂ ਉਸਨੂੰ ਨਿਸ਼ਚੇਬੁੱਧੀ ਵੀਜੇਈ ਸਵੁਰਪ ਨਾਲ, ਨਥਿਨਗਨਿਊ ਸਮਝਕੇ ਪਾਰ ਕਰ ਲਵੋ ਤਾਂ ਬੇਫ਼ਿਕਰ ਬਾਦਸ਼ਾਹ ਰਹੋਂਗੇ।