08.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ :-
ਸਰਵੋਤਮ ਯੁਗ ਇਹ ਸੰਗਮ ਹੈ, ਇਸ ਵਿੱਚ ਹੀ ਤੁਸੀਂ ਆਤਮਾਵਾਂ ਪ੍ਰਮਾਤਮਾ ਬਾਪ ਨਾਲ ਮਿਲਦੀਆਂ ਹੋ, ਇਹ
ਹੀ ਹੈ ਸੱਚਾ - ਸੱਚਾ ਕੁੰਭ"
ਪ੍ਰਸ਼ਨ:-
ਕਿਹੜਾ ਪਾਠ ਬਾਪ
ਹੀ ਪੜ੍ਹਾਉਂਦੇ ਹਨ, ਕੋਈ ਮਨੁੱਖ ਨਹੀਂ ਪੜ੍ਹਾ ਸਕਦੇ?
ਉੱਤਰ:-
ਦੇਹੀ - ਅਭਿਮਾਨੀ
ਬਣਨ ਦਾ ਪਾਠ ਇੱਕ ਬਾਪ ਹੀ ਪੜ੍ਹਾਉਂਦੇ ਹਨ, ਇਹ ਪਾਠ ਕੋਈ ਦੇਹਧਾਰੀ ਨਹੀਂ ਪੜ੍ਹਾ ਸਕਦਾ। ਪਹਿਲਾਂ -
ਪਹਿਲਾਂ ਤੁਹਾਨੂੰ ਆਤਮਾ ਦਾ ਗਿਆਨ ਮਿਲਦਾ ਹੈ। ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਪਰਮਧਾਮ ਤੋਂ
ਐਕਟਰ ਬਣ ਪਾਰਟ ਵਜਾਉਣ ਆਏ ਹਾਂ, ਹੁਣ ਨਾਟਕ ਪੂਰਾ ਹੁੰਦਾ ਹੈ, ਇਹ ਡਰਾਮਾ ਬਣਿਆ ਬਣਾਇਆ ਹੈ, ਇਸਨੂੰ
ਕਿਸੇ ਨੇ ਬਣਾਇਆ ਨਹੀਂ ਇਸਲਈ ਇਸ ਦਾ ਆਦਿ ਅਤੇ ਅੰਤ ਵੀ ਨਹੀਂ ਹੈ।
ਗੀਤ:-
ਜਾਗ ਸਜਨੀਆਂ
ਜਾਗ...
ਓਮ ਸ਼ਾਂਤੀ
ਬੱਚਿਆਂ ਨੇ ਇਹ ਗੀਤ ਤੇ ਕਈ ਵਾਰ ਸੁਣਿਆ ਹੋਵੇਗਾ। ਸਾਜਨ ਸਜਨੀਆਂ ਨੂੰ ਕਹਿੰਦੇ ਹਨ। ਉਨ੍ਹਾਂਨੂੰ
ਸਾਜਨ ਕਿਹਾ ਜਾਂਦਾ ਹੈ, ਜਦੋਂ ਸ਼ਰੀਰ ਵਿਚ ਆਉਂਦੇ ਹਨ। ਨਹੀਂ ਤਾਂ ਉਹ ਬਾਪ ਹੈ, ਤੁਸੀਂ ਬੱਚੇ ਹੋ।
ਤੁਸੀਂ ਸਭ ਭਗਤੀਆਂ ਹੋ। ਭਗਵਾਨ ਨੂੰ ਯਾਦ ਕਰਦੇ ਹੋ। ਬ੍ਰਾਈਡਸ, ਬ੍ਰਾਈਡਗਰੂਮ ਨੂੰ ਯਾਦ ਕਰਦੀ ਹੈ।
ਸਭ ਦਾ ਮਸ਼ੂਕ ਹੈ ਬ੍ਰਾਈਡਗਰੂਮ। ਉਹ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ - ਹੁਣ ਜਾਗੋ, ਨਵਾਂ ਯੁੱਗ
ਆਉਂਦਾ ਹੈ। ਨਵਾਂ ਮਤਲਬ ਨਵੀਂ ਦੁਨੀਆਂ ਸਤਿਯੁਗ। ਪੁਰਾਣੀ ਦੁਨੀਆਂ ਹੈ ਕਲਯੁਗ। ਹੁਣ ਬਾਪ ਆਏ ਹੋਏ
ਹਨ, ਤੁਹਾਨੂੰ ਸਵਰਗਵਾਸੀ ਬਣਾਉਂਦੇ ਹਨ। ਕੋਈ ਮਨੁੱਖ ਤੇ ਕਹਿ ਨਹੀਂ ਸਕਦਾ ਅਸੀਂ ਤੁਹਾਨੂੰ ਸਵਰਗਵਾਸੀ
ਬਣਾਉਂਦੇ ਹਾਂ। ਸੰਨਿਆਸੀ ਤਾਂ ਸ੍ਵਰਗ ਅਤੇ ਨਰਕ ਨੂੰ ਬਿਲਕੁਲ ਨਹੀਂ ਜਾਣਦੇ। ਜਿਵੇਂ ਹੋਰ ਧਰਮ ਹਨ
ਇੰਵੇਂ ਸੰਨਿਆਸੀਆਂ ਦਾ ਵੀ ਇੱਕ ਹੋਰ ਧਰਮ ਹੈ। ਉਹ ਕੋਈ ਆਦਿ - ਸਨਾਤਨ ਦੇਵੀ - ਦੇਵਤਾ ਧਰਮ ਨਹੀਂ
ਹੈ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਭਗਵਾਨ ਹੀ ਆਕੇ ਸਥਾਪਨ ਕਰਦੇ ਹਨ, ਜੋ ਨਰਕਵਾਸੀ ਹਨ ਉਹ
ਹੀ ਫਿਰ ਸਤਿਯੁਗੀ ਸਵਰਗਵਾਸੀ ਬਣਦੇ ਹਨ। ਹੁਣ ਤੁਸੀਂ ਨਰਕਵਾਸੀ ਨਹੀਂ ਹੋ। ਹੁਣ ਤੁਸੀਂ ਹੋ ਸੰਗਮਯੁਗ
ਤੇ। ਸੰਗਮ ਹੁੰਦਾ ਹੈ ਵਿਚਕਾਰ ਦਾ। ਸੰਗਮ ਤੇ ਸਵਰਗਵਾਸੀ ਬਣਨ ਦਾ ਤੁਸੀਂ ਪੁਰਾਸ਼ਰਥ ਕਰਦੇ ਹੋ, ਇਸਲਈ
ਸੰਗਮਯੁਗ ਦੀ ਮਹਿਮਾ ਹੈ। ਕੁੰਭ ਦਾ ਮੇਲਾ ਵੀ ਅਸਲ ਵਿੱਚ ਇਹ ਹੈ ਸਰਵੋਤਮ। ਇਸਨੂੰ ਹੀ ਪੁਰਸ਼ੋਤਮ ਕਿਹਾ
ਜਾਂਦਾ ਹੈ। ਤੁਸੀਂ ਜਾਣਦੇ ਹੋ ਅਸੀਂ ਸਭ ਇੱਕ ਬਾਪ ਦੇ ਬੱਚੇ ਹਾਂ, ਬ੍ਰਦਰਹੁੱਡ ਕਹਿੰਦੇ ਹਨ ਨਾ।
ਸਾਰੀਆਂ ਆਤਮਾਵਾਂ ਆਪਸ ਵਿੱਚ ਭਰਾ - ਭਰਾ ਹਨ। ਕਹਿੰਦੇ ਹਨ ਹਿੰਦੂ - ਚੀਨੀ ਭਾਈ - ਭਾਈ, ਸਭ ਧਰਮ
ਦੇ ਹਿਸਾਬ ਨਾਲ ਤਾਂ ਭਾਈ - ਭਾਈ ਹਨ - ਇਹ ਗਿਆਨ ਤੁਹਾਨੂੰ ਹੁਣੇ ਮਿਲਿਆ ਹੈ। ਬਾਪ ਸਮਝਾਉਂਦੇ ਹਨ
ਤੁਸੀਂ ਮੁਝ ਬਾਪ ਦੀ ਸੰਤਾਨ ਹੋ। ਹੁਣ ਤੁਸੀਂ ਸਨਮੁੱਖ ਸੁਣਦੇ ਹੋ। ਉਹ ਤੇ ਸਿਰ੍ਫ ਕਹਿਣ ਮਾਤਰ ਕਹਿ
ਦਿੰਦੇ ਹਨ ਕਿ ਸਭ ਆਤਮਾਵਾਂ ਦਾ ਬਾਪ ਇੱਕ ਹੈ, ਉਸ ਇੱਕ ਨੂੰ ਹੀ ਯਾਦ ਕਰਦੇ ਹਨ। ਮੇਲ ਜਾਂ ਫੀਮੇਲ
ਦੋਵਾਂ ਵਿੱਚ ਆਤਮਾ ਹੈ। ਇਸ ਹਿਸਾਬ ਨਾਲ ਭਾਈ - ਭਾਈ ਹਨ ਫਿਰ ਭਾਈ - ਭੈਣ ਫਿਰ ਉਸਦੇ ਬਾਅਦ ਇਸਤ੍ਰੀ
- ਪੁਰਖ ਹੋ ਜਾਂਦੇ ਹਨ। ਤਾਂ ਬਾਪ ਆਕੇ ਬੱਚਿਆਂ ਨੂੰ ਸਮਝਾਉਂਦੇ ਹਨ। ਗਾਇਆ ਵੀ ਜਾਂਦਾ ਹੈ ਆਤਮਾਵਾਂ
- ਪ੍ਰਮਾਤਮਾ ਵੱਖ ਰਹੇ ਬਹੁਕਾਲ… ਇੰਵੇਂ ਨਹੀਂ ਕਿਹਾ ਜਾਂਦਾ ਕਿ ਨਦੀਆਂ ਅਤੇ ਸਾਗਰ ਵੱਖ ਰਹੇ
ਬਹੁਕਾਲ… ਵੱਡੀਆਂ - ਵੱਡੀਆਂ ਨਦੀਆਂ ਤਾਂ ਸਾਗਰ ਵਿੱਚ ਮਿਲੀਆਂ ਰਹਿੰਦੀਆਂ ਹਨ। ਇਹ ਵੀ ਬੱਚੇ ਜਾਣਦੇ
ਹਨ, ਨਦੀ ਸਾਗਰ ਦੀ ਬੱਚੀ ਹੈ। ਸਾਗਰ ਵਿਚੋਂ ਪਾਣੀ ਨਿਕਲਦਾ ਹੈ, ਬੱਦਲਾਂ ਦੁਆਰਾ ਫਿਰ ਬਰਸਾਤ ਪੈਂਦੀ
ਹੈ ਪਹਾੜਾਂ ਤੇ। ਫਿਰ ਨਦੀਆਂ ਬਣ ਜਾਂਦੀਆਂ ਹਨ। ਤਾਂ ਸਾਰੇ ਹੋ ਜਾਂਦੇ ਹਨ ਸਾਗਰ ਦੇ ਬੱਚੇ ਅਤੇ
ਬੱਚੀਆਂ। ਬਹੁਤਿਆਂ ਨੂੰ ਇਹ ਵੀ ਪਤਾ ਨਹੀਂ ਹੈ ਪਾਣੀ ਕਿਥੋਂ ਨਿਕਲਦਾ ਹੈ। ਇਹ ਵੀ ਸਿਖਾਇਆ ਜਾਂਦਾ
ਹੈ। ਤਾਂ ਹੁਣ ਬੱਚੇ ਜਾਣਦੇ ਹਨ ਗਿਆਨ ਸਾਗਰ ਇੱਕ ਬਾਪ ਹੀ ਹੈ। ਇਹ ਵੀ ਸਮਝਾਇਆ ਜਾਂਦਾ ਹੈ ਤੁਸੀਂ
ਸਭ ਆਤਮਾਵਾਂ ਹੋ, ਬਾਪ ਇੱਕ ਹੈ। ਆਤਮਾ ਵੀ ਨਿਰਾਕਾਰ ਹੈ, ਫਿਰ ਜਦੋਂ ਸਾਕਾਰ ਵਿੱਚ ਆਉਂਦੇ ਹੋ ਤਾਂ
ਪੁਨਰਜਨਮ ਲੈਂਦੇ ਹੋ। ਬਾਪ ਵੀ ਜਦੋਂ ਸਾਕਾਰ ਵਿੱਚ ਆਵੇ ਉਦੋਂ ਆਕੇ ਮਿਲੇ। ਬਾਪ ਦਾ ਮਿਲਣਾ ਇੱਕ ਹੀ
ਵਾਰ ਹੁੰਦਾ ਹੈ। ਇਸ ਵਕਤ ਆਕੇ ਸਭ ਨਾਲ ਮਿਲੇ ਹਨ। ਇਹ ਵੀ ਜਾਣਦੇ ਜਾਣਗੇ ਕਿ ਭਗਵਾਨ ਹੈ। ਗੀਤਾ
ਵਿੱਚ ਸ਼੍ਰੀਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ ਲੇਕਿਨ ਸ਼੍ਰੀਕ੍ਰਿਸ਼ਨ ਤਾਂ ਇੱਥੇ ਆ ਨਹੀਂ ਸਕਣ। ਉਹ
ਕਿਵ਼ੇਂ ਗਾਲੀ ਖਾਣਗੇ? ਇਹ ਤੁਸੀਂ ਜਾਣਦੇ ਹੋ ਸ਼੍ਰੀਕ੍ਰਿਸ਼ਨ ਦੀ ਆਤਮਾ ਇਸ ਸਮੇਂ ਹੈ। ਪਹਿਲਾਂ -
ਪਹਿਲਾਂ ਤੁਹਾਨੂੰ ਗਿਆਨ ਮਿਲਦਾ ਹੈ ਆਤਮਾ ਦਾ। ਤੁਸੀਂ ਆਤਮਾ ਹੋ, ਆਪਣੇ ਆਪ ਨੂੰ ਸ਼ਰੀਰ ਸਮਝ ਇਨਾਂ
ਵਕਤ ਚੱਲੇ ਹੋ, ਹੁਣ ਬਾਪ ਆਕੇ ਦੇਹੀ - ਅਭਿਮਾਨੀ ਬਣਾਉਂਦੇ ਹਨ। ਸਾਧੂ - ਸੰਤ ਆਦਿ ਕਦੇ ਤੁਹਾਨੂੰ
ਦੇਹੀ - ਅਭਿਮਾਨੀ ਨਹੀਂ ਬਣਾਉਂਦੇ ਹਨ। ਤੁਸੀਂ ਬੱਚੇ ਹੋ, ਤੁਹਾਨੂੰ ਬੇਹੱਦ ਦੇ ਬਾਪ ਤੋਂ ਵਰਸਾ
ਮਿਲਦਾ ਹੈ। ਤੁਹਾਡੀ ਬੁੱਧੀ ਵਿੱਚ ਹੈ ਕਿ ਅਸੀਂ ਪਰਮਧਾਮ ਦੇ ਰਹਿਣ ਵਾਲੇ ਹਾਂ ਫਿਰ ਇੱਥੇ ਅਸੀਂ
ਪਾਰਟ ਵਜਾਉਣ ਆਏ ਹਾਂ। ਹੁਣ ਇਹ ਨਾਟਕ ਪੂਰਾ ਹੁੰਦਾ ਹੈ। ਇਹ ਡਰਾਮਾ ਕਿਸੇ ਨੇ ਬਣਾਇਆ ਨਹੀਂ ਹੈ। ਇਹ
ਬਣਿਆ - ਬਣਾਇਆ ਡਰਾਮਾ ਹੈ। ਤੁਹਾਡੇ ਤੋਂ ਪੁੱਛਦੇ ਹਨ ਇਹ ਡਰਾਮਾ ਕਦੋਂ ਤੋਂ ਸ਼ੁਰੂ ਹੋਇਆ? ਤੁਸੀਂ
ਕਹੋ ਇਹ ਤੇ ਅਨਾਦਿ ਡਰਾਮਾ ਹੈ। ਇਸ ਦਾ ਆਦਿ ਅੰਤ ਹੁੰਦਾ ਨਹੀਂ। ਪੁਰਾਣਾ ਸੋ ਨਵਾਂ, ਨਵਾਂ ਸੋ
ਪੁਰਾਣਾ ਹੁੰਦਾ ਹੈ। ਇਹ ਪਾਠ ਤੁਹਾਨੂੰ ਬੱਚਿਆਂ ਨੂੰ ਪੱਕਾ ਹੈ। ਤੁਸੀਂ ਜਾਣਦੇ ਹੋ ਨਵੀਂ ਦੁਨੀਆਂ
ਕਦੋਂ ਬਣਦੀ ਹੈ ਫਿਰ ਪੁਰਾਣੀ ਕਦੋਂ ਹੁੰਦੀ ਹੈ। ਇਹ ਵੀ ਕਿਸੇ - ਕਿਸੇ ਦੀ ਬੁੱਧੀ ਵਿੱਚ ਪੂਰੀ ਤਰ੍ਹਾਂ
ਹੈ। ਤੁਸੀਂ ਜਾਣਦੇ ਹੋ ਹੁਣ ਨਾਟਕ ਪੂਰਾ ਹੁੰਦਾ ਹੈ ਫਿਰ ਰਿਪੀਟ ਹੋਵੇਗਾ। ਬਰੋਬਰ ਸਾਡਾ 84 ਜਨਮਾਂ
ਦਾ ਪਾਰਟ ਪੂਰਾ ਹੋਇਆ। ਹੁਣ ਬਾਪ ਸਾਨੂੰ ਲੈ ਜਾਣ ਦੇ ਲਈ ਆਏ ਹਨ। ਬਾਪ ਗਾਈਡ ਵੀ ਹੈ ਨਾ। ਤੁਸੀਂ ਸਭ
ਪੰਡੇ ਹੋ। ਪੰਡੇ ਲੋਕ ਯਾਤਰੀਆਂ ਨੂੰ ਲੈ ਜਾਂਦੇ ਹਨ। ਉਹ ਹਨ ਜਿਸਮਾਨੀ ਪੰਡੇ, ਤੁਸੀਂ ਹੋ ਰੂਹਾਨੀ
ਪੰਡੇ ਇਸਲਈ ਤੁਹਾਡਾ ਨਾਮ ਪਾਂਡਵ ਗੌਰਮਿੰਟ ਵੀ ਹੈ, ਪਰੰਤੂ ਗੁਪਤ। ਪਾਂਡਵ, ਕੌਰਵ, ਯਾਦਵ ਕੀ ਕਰਦੇ
ਹਨ। ਇਸ ਵਕ਼ਤ ਦੀ ਗੱਲ ਹੈ ਜਦਕਿ ਮਹਾਭਾਰਤ ਦੀ ਲੜਾਈ ਦਾ ਵਕਤ ਵੀ ਹੈ। ਅਨੇਕ ਧਰਮ ਹਨ, ਦੁਨੀਆਂ ਵੀ
ਤਮੋਪ੍ਰਧਾਨ ਹੈ, ਵੈਰਾਇਟੀ ਧਰਮਾਂ ਦਾ ਝਾੜ ਪੁਰਾਣਾ ਹੋ ਗਿਆ ਹੈ। ਤੁਸੀਂ ਜਾਣਦੇ ਹੋ ਇਸ ਝਾੜ ਦਾ
ਪਹਿਲਾ - ਪਹਿਲਾ ਫਾਊਂਡੇਸ਼ਨ ਹੈ ਆਦਿ - ਸਨਾਤਨ ਦੇਵੀ - ਦੇਵਤਾ ਧਰਮ। ਸਤਿਯੁਗ ਵਿੱਚ ਥੋੜ੍ਹੇ ਹੁੰਦੇ
ਹਨ ਫਿਰ ਵ੍ਰਿਧੀ ਨੂੰ ਪਾਉਂਦੇ ਹਨ। ਇਹ ਕਿਸੇ ਨੂੰ ਵੀ ਪਤਾ ਨਹੀਂ, ਤੁਹਾਡੇ ਵਿੱਚ ਵੀ ਨੰਬਰਵਾਰ ਹਨ।
ਸਟੂਡੈਂਟਸ ਵਿੱਚ ਕੋਈ ਚੰਗਾ ਸਮਝਦਾਰ ਹੁੰਦੇ ਹਨ, ਅੱਛੀ ਧਾਰਨਾ ਕਰਦੇ ਹਨ ਅਤੇ ਕਰਵਾਉਣ ਦਾ ਸ਼ੌਂਕ
ਹੁੰਦਾ ਹੈ। ਕੋਈ ਤਾਂ ਚੰਗੀ ਰੀਤੀ ਧਾਰਨ ਕਰਦੇ ਹਨ। ਕੋਈ ਮੀਡੀਅਮ, ਕੋਈ ਥਰਡ, ਕੋਈ ਫੋਰਥ। ਪ੍ਰਦਰਸ਼ਨੀ
ਵਿੱਚ ਤਾਂ ਰਿਫਾਈਨ ਰੀਤੀ ਸਮਝਾਉਣ ਵਾਲੇ ਚਾਹੀਦੇ ਹਨ। ਪਹਿਲਾਂ ਦੱਸੋ ਕਿ ਦੋ ਬਾਪ ਹਨ। ਇੱਕ ਬੇਹੱਦ
ਦਾ ਪਾਰਲੌਕਿਕ ਬਾਪ, ਦੂਸਰਾ ਹੱਦ ਦਾ ਲੌਕਿਕ ਬਾਪ। ਭਾਰਤ ਨੂੰ ਬੇਹੱਦ ਦਾ ਵਰਸਾ ਮਿਲਿਆ ਸੀ। ਭਾਰਤ
ਸ੍ਵਰਗ ਸੀ ਜੋ ਫਿਰ ਨਰਕ ਬਣਿਆ ਹੈ, ਇਸਨੂੰ ਆਸੁਰੀ ਰਾਜ ਕਿਹਾ ਜਾਂਦਾ ਹੈ। ਭਗਤੀ ਵੀ ਪਹਿਲਾਂ -
ਪਹਿਲਾਂ ਅਵਿਭਚਾਰੀ ਹੁੰਦੀ ਹੈ। ਇੱਕ ਸ਼ਿਵਬਾਬਾ ਨੂੰ ਹੀ ਯਾਦ ਕਰਦੇ ਹਨ।
ਬਾਪ ਕਹਿੰਦੇ ਹਨ - ਬੱਚੇ
ਪੁਰਸ਼ੋਤਮ ਬਣਨਾ ਹੈ ਤਾਂ ਜੋ ਕਨਿਸ਼ਟ ਬਣਾਉਣ ਵਾਲੀਆਂ ਗੱਲਾਂ ਹਨ ਉਨ੍ਹਾਂਨੂੰ ਨਾ ਸੁਣੋ। ਇੱਕ ਬਾਪ
ਤੋਂ ਸੁਣੋ। ਅਵਿਭਚਾਰੀ ਗਿਆਨ ਸੁਣੋ ਹੋਰ ਕਿਸੇ ਤੋਂ ਜੋ ਸੁਣੋਗੇ ਉਹ ਹੈ ਝੂਠ। ਬਾਪ ਹੁਣ ਤੁਹਾਨੂੰ
ਸੱਚ ਸੁਣਾ ਕੇ ਪੁਰਸ਼ੋਤਮ ਬਣਾਉਂਦੇ ਹਨ। ਈਵਲ ਗੱਲਾਂ ਤੁਸੀਂ ਸੁਣਦੇ - ਸੁਣਦੇ ਕਨਿਸ਼ਟ ਬਣ ਗਏ ਹੋ।
ਸੋਝਰਾ ਹੈ ਬ੍ਰਹਮਾ ਦਾ ਦਿਨ, ਹਨ੍ਹੇਰਾ ਹੈ ਬ੍ਰਹਮਾ ਦੀ ਰਾਤ। ਇਹ ਸਭ ਪੁਆਇੰਟਸ ਧਾਰਨ ਕਰਨੇ ਹਨ।
ਨੰਬਰ ਤੇ ਹਰ ਗੱਲ ਵਿੱਚ ਹੁੰਦੇ ਹੀ ਹਨ। ਡਾਕਟਰ ਕੋਈ 10 - 20 ਹਜ਼ਾਰ ਇੱਕ ਅਪਰੇਸ਼ਨ ਦਾ ਲੈਂਦੇ ਹਨ,
ਕਿਸੇ ਕੋਲ ਖਾਣ ਲਈ ਵੀ ਨਹੀਂ। ਬੈਰਿਸਟਰ ਵੀ ਅਜਿਹੇ ਹੁੰਦੇ ਹਨ। ਤੁਸੀਂ ਵੀ ਜਿਨ੍ਹਾਂ ਪੜ੍ਹੋਗੇ ਅਤੇ
ਪੜ੍ਹਾਵੋਗੇ ਉਨਾਂ ਉੱਚ ਪਦ ਪਾਵੋਗੇ। ਫਰਕ ਤੇ ਹੈ ਨਾ। ਦਾਸ - ਦਾਸੀਆਂ ਵਿੱਚ ਵੀ ਨੰਬਰਵਾਰ ਹੁੰਦੇ
ਹਨ। ਸਾਰਾ ਮਦਾਰ ਪੜ੍ਹਾਈ ਤੇ ਹੈ। ਆਪਣੇ ਕੋਲੋਂ ਪੁੱਛਣਾ ਚਾਹੀਦਾ ਹੈ ਅਸੀਂ ਕਿੰਨਾ ਪੜ੍ਹਦੇ ਹਾਂ,
ਭਵਿੱਖ ਜਨਮ - ਜਨਮਾਂਤ੍ਰ ਕੀ ਬਣਾਂਗੇ? ਜੋ ਜਨਮ - ਜਨਮਾਂਤ੍ਰ ਬਣਨਗੇ ਸੋ ਕਲਪ - ਕਲਪਾਂਤਰ ਬਣਨਗੇ
ਇਸਲਈ ਪੜ੍ਹਾਈ ਤੇ ਤਾਂ ਪੂਰਾ ਅਟੈਂਸ਼ਨ ਦੇਣਾ ਚਾਹੀਦਾ ਹੈ। ਵਿਸ਼ ਪੀਣਾ ਤਾਂ ਇੱਕਦਮ ਛੱਡ ਦੇਣਾ ਹੁੰਦਾ
ਹੈ। ਸਤਿਯੁਗ ਵਿੱਚ ਤਾਂ ਇੰਵੇਂ ਨਹੀਂ ਕਿਹਾ ਜਾਵੇਗਾ - ਮੂਤ ਪਲੀਤੀ ਕਪੜ੍ਹ ਧੋਇ। ਇਸ ਵਕਤ ਸਭ ਦੀ
ਚੋਲੀ ਸੜੀ ਹੋਈ ਹੈ। ਤਮੋਪ੍ਰਧਾਨ ਹਨ ਨਾ। ਇਹ ਵੀ ਸਮਝਾਉਣ ਵਾਲੀ ਗੱਲ ਹੈ ਨਾ। ਸਭਤੋਂ ਪੁਰਾਣਾ ਚੋਲਾ
ਕਿਸ ਦਾ ਹੈ? ਸਾਡਾ। ਅਸੀਂ ਇਸ ਸ਼ਰੀਰ ਨੂੰ ਬਦਲਦੇ ਰਹਿੰਦੇ ਹਾਂ। ਆਤਮਾ ਪਤਿਤ ਬਣਦੀ ਜਾਂਦੀ ਹੈ।
ਸ਼ਰੀਰ ਵੀ ਪਤਿਤ ਪੁਰਾਣਾ ਹੁੰਦਾ ਜਾਂਦਾ ਹੈ। ਸ਼ਰੀਰ ਬਦਲਣਾ ਹੁੰਦਾ ਹੈ। ਆਤਮਾ ਤੇ ਨਹੀਂ ਬਦਲੇਗੀ।
ਸ਼ਰੀਰ ਬੁੱਢਾ ਹੋਇਆ, ਮੌਤ ਹੋਈ- ਇਹ ਵੀ ਡਰਾਮਾ ਬਣਿਆ ਹੋਇਆ ਹੈ। ਸਭ ਦਾ ਪਾਰਟ ਹੈ। ਆਤਮਾ ਹੈ
ਅਵਿਨਾਸ਼ੀ। ਆਤਮਾ ਖੁਦ ਕਹਿੰਦੀ ਹੈ - ਮੈਂ ਸ਼ਰੀਰ ਛੱਡਦੀ ਹਾਂ। ਦੇਹੀ - ਅਭਿਮਾਨੀ ਬਣਨਾ ਪਵੇ। ਮਨੁੱਖ
ਸਾਰੇ ਦੇਹ - ਅਭਿਮਾਨੀ ਹਨ। ਅੱਧਾਕਲਪ ਹੈ ਦੇਹ - ਅਭਿਮਾਨ, ਅੱਧਾਕਲਪ ਹਨ ਦੇਹੀ - ਅਭਿਮਾਨੀ।
ਦੇਹੀ - ਅਭਿਮਾਨੀ ਹੋਣ
ਦੇ ਕਾਰਨ ਸਤਿਯੁਗੀ ਦੇਵਤਾਵਾਂ ਨੂੰ ਮੋਹਜੀਤ ਦਾ ਟਾਈਟਲ ਮਿਲਿਆ ਹੋਇਆ ਹੈ ਕਿਉਂਕਿ ਉੱਥੇ ਸਮਝਦੇ ਹਨ
ਅਸੀਂ ਆਤਮਾ ਹਾਂ, ਹੁਣ ਇਹ ਸ਼ਰੀਰ ਛੱਡ ਦੂਸਰਾ ਲੈਣਾ ਹੈ। ਮੋਹਜੀਤ ਰਾਜੇ ਦੀ ਕਥਾ ਵੀ ਹੈ ਨਾ। ਬਾਪ
ਸਮਝਾਉਂਦੇ ਹਨ ਦੇਵੀ - ਦੇਵਤੇ ਮੋਹਜੀਤ ਹੁੰਦੇ ਹਨ। ਖੁਸ਼ੀ ਨਾਲ ਇੱਕ ਸ਼ਰੀਰ ਛੱਡ ਦੂਜਾ ਲੈਂਦੇ ਹਨ।
ਬੱਚਿਆਂ ਨੂੰ ਸਾਰੀ ਨਾਲੇਜ ਬਾਪ ਦੁਆਰਾ ਮਿਲ ਰਹੀ ਹੈ। ਤੁਸੀਂ ਵੀ ਚੱਕਰ ਲਗਾਕੇ ਹੁਣ ਫਿਰ ਆ ਮਿਲੇ
ਹੋ। ਜੋ ਹੋਰ - ਹੋਰ ਧਰਮਾਂ ਵਿੱਚ ਕਨਵਰਟ ਹੋ ਗਏ ਹਨ ਉਹ ਵੀ ਆਕੇ ਮਿਲਣਗੇ। ਆਪਣਾ ਥੋੜ੍ਹਾ ਬਹੁਤ
ਵਰਸਾ ਲੈ ਲੈਣਗੇ। ਧਰਮ ਹੀ ਬਦਲ ਗਿਆ ਨਾ। ਪਤਾ ਨਹੀਂ ਕਿੰਨਾ ਵਕਤ ਉਸ ਧਰਮ ਵਿੱਚ ਰਹੇ ਹਨ। 2- 3
ਜਨਮ ਲੈ ਸਕਦੇ ਹਨ। ਕਿਸੇ ਨੂੰ ਹਿੰਦੂ ਤੋਂ ਮੁਸਲਮਾਨ ਬਣਾ ਦਿੱਤਾ ਤਾਂ ਉਸ ਧਰਮ ਵਿੱਚ ਆਉਂਦਾ ਰਹੇਗਾ
ਅਤੇ ਫਿਰ ਇੱਥੇ ਆਉਂਦਾ ਹੈ। ਇਹ ਵੀ ਹਨ ਡਿਟੇਲ ਦੀਆਂ ਗੱਲਾਂ। ਬਾਪ ਕਹਿੰਦੇ ਹਨ ਇਨੀਆਂ ਗੱਲਾਂ ਯਾਦ
ਨਹੀਂ ਕਰ ਸਕਦੇ ਹੋ, ਅੱਛਾ ਆਪਣੇ ਨੂੰ ਬਾਪ ਦਾ ਬੱਚਾ ਤੇ ਸਮਝੋ। ਚੰਗੇ - ਚੰਗੇ ਬੱਚੇ ਵੀ ਭੁੱਲ
ਜਾਂਦੇ ਹਨ। ਬਾਪ ਨੂੰ ਯਾਦ ਨਹੀਂ ਕਰਦੇ ਹਨ। ਮਾਇਆ ਇਸ ਵਿੱਚ ਭੁਲਾਉਂਦੀ ਹੈ। ਤੁਸੀਂ ਵੀ ਪਹਿਲੇ
ਮਾਇਆ ਦੇ ਮੁਰੀਦ ਸੀ ਨਾ। ਹੁਣ ਈਸ਼ਵਰ ਦੇ ਬਣਦੇ ਹੋ। ਉਹ ਡਰਾਮੇ ਵਿੱਚ ਪਾਰਟ ਹੈ। ਆਪਣੇ ਨੂੰ ਆਤਮਾ
ਸਮਝ ਬਾਪ ਨੂੰ ਯਾਦ ਕਰਨਾ ਹੈ। ਜਦੋਂ ਤੁਸੀਂ ਪਹਿਲਾਂ - ਪਹਿਲਾਂ ਸ਼ਰੀਰ ਵਿੱਚ ਆਏ ਸੀ ਤਾਂ ਪਵਿੱਤਰ
ਸੀ, ਫਿਰ ਪੁਨਰਜਨਮ ਲੈਂਦੇ - ਲੈਂਦੇ ਪਤਿਤ ਬਣੇ ਹੋ। ਹੁਣ ਫਿਰ ਬਾਪ ਕਹਿੰਦੇ ਹਨ ਨਸ਼ਟੋਮੋਹਾ ਬਣੋ।
ਇਸ ਸ਼ਰੀਰ ਵਿੱਚ ਵੀ ਮੋਹ ਨਾ ਰੱਖੋ।
ਹੁਣ ਤੁਸੀਂ ਬੱਚਿਆਂ ਨੂੰ
ਇਸ ਪੁਰਾਣੀ ਦੁਨੀਆਂ ਤੋਂ ਬੇਹੱਦ ਦਾ ਵੈਰਾਗ ਆਉਂਦਾ ਹੈ ਕਿਓਂਕਿ ਇਸ ਦੁਨੀਆਂ ਵਿੱਚ ਸਭ ਇੱਕ - ਦੂਜੇ
ਨੂੰ ਦੁੱਖ ਦੇਣ ਵਾਲੇ ਹਨ ਇਸਲਈ ਇਸ ਪੁਰਾਣੀ ਦੁਨੀਆਂ ਨੂੰ ਵੀ ਭੁੱਲ ਜਾਵੋ। ਅਸੀਂ ਅਸ਼ਰੀਰੀ ਆਏ ਸੀ
ਫਿਰ ਹੁਣ ਅਸ਼ਰੀਰੀ ਹੋਕੇ ਵਾਪਿਸ ਜਾਣਾ ਹੈ। ਹੁਣ ਇਹ ਦੁਨੀਆਂ ਹੀ ਖ਼ਤਮ ਹੋਣੀ ਹੈ। ਤਮੋਪ੍ਰਧਾਨ ਤੋਂ
ਸਤੋਪ੍ਰਧਾਨ ਬਣਨ ਦੇ ਲਈ ਬਾਪ ਕਹਿੰਦੇ ਹਨ - ਮਾਮੇਕਮ ਯਾਦ ਕਰੋ। ਸ਼੍ਰੀਕ੍ਰਿਸ਼ਨ ਤਾਂ ਕਹਿ ਨਾ ਸਕੇ
ਕਿ ਮਾਮੇਕਮ ਯਾਦ ਕਰੋ। ਸ਼੍ਰੀਕ੍ਰਿਸ਼ਨ ਤਾਂ ਸਤਿਯੁਗ ਵਿੱਚ ਹੁੰਦਾ ਹੈ। ਬਾਪ ਹੀ ਕਹਿੰਦੇ ਹਨ ਮੈਨੂੰ
ਤੁਸੀਂ ਪਤਿਤ - ਪਾਵਨ ਵੀ ਕਹਿੰਦੇ ਹੋ ਤਾਂ ਹੁਣ ਮੈਨੂੰ ਯਾਦ ਕਰੋ, ਮੈਂ ਇਹ ਯੁਕਤੀ ਦੱਸਦਾ ਹਾਂ,
ਪਾਵਨ ਬਣਨ ਦੀ। ਕਲਪ - ਕਲਪ ਦੀ ਯੁਕਤੀ ਦਸਦਾ ਹਾਂ ਜਦੋਂ ਪੁਰਾਣੀ ਦੁਨੀਆਂ ਹੁੰਦੀ ਹੈ ਤਾਂ ਭਗਵਾਨ
ਨੂੰ ਆਉਣਾ ਪੈਂਦਾ ਹੈ। ਮਨੁੱਖਾਂ ਨੇ ਡਰਾਮਾ ਦੀ ਉੱਮਰ ਲੰਬੀ - ਚੌੜੀ ਕਰ ਦਿੱਤੀ ਹੈ। ਤਾਂ ਮਨੁੱਖ
ਬਿਲਕੁਲ ਹੀ ਭੁੱਲ ਗਏ ਹਨ। ਹੁਣ ਤੁਸੀਂ ਜਾਣਦੇ ਹੋ ਇਹ ਸੰਗਮਯੁਗ ਹੈ, ਇਹ ਹੈ ਪੁਰਸ਼ੋਤਮ ਬਣਨ ਦਾ ਯੁਗ।
ਮਨੁੱਖ ਤੇ ਬਿਲਕੁਲ ਹੀ ਘੋਰ ਹਨ੍ਹੇਰੇ ਵਿੱਚ ਪਏ ਹਨ। ਇਸ ਵਕਤ ਹਨ ਸਭ ਤਮੋਪ੍ਰਧਾਨ। ਹੁਣ ਤੁਸੀਂ
ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਦੇ ਹੋ। ਤੁਸੀਂ ਹੀ ਸਭ ਤੋਂ ਜਿਆਦਾ ਭਗਤੀ ਕੀਤੀ ਹੈ। ਹੁਣ ਭਗਤੀ
ਮਾਰਗ ਖਤਮ ਹੁੰਦਾ ਹੈ। ਭਗਤੀ ਹੈ ਮ੍ਰਿਤੁਲੋਕ ਵਿੱਚ। ਫਿਰ ਆਵੇਗਾ ਅਮਰਲੋਕ। ਤੁਸੀਂ ਇਸ ਵਕਤ ਗਿਆਨ
ਲੈਂਦੇ ਹੋ ਫਿਰ ਭਗਤੀ ਦਾ ਨਾਮ - ਨਿਸ਼ਾਨ ਨਹੀਂ ਰਹੇਗਾ। ਹੇ ਭਗਵਾਨ, ਹੇ ਰਾਮ ਸਭ ਭਗਤੀ ਦੇ ਅੱਖਰ ਹਨ।
ਇਸ ਵਿੱਚ ਕੋਈ ਆਵਾਜ਼ ਨਹੀਂ ਕਰਨੀ ਹੈ। ਬਾਪ ਗਿਆਨ ਦਾ ਸਾਗਰ ਹੈ, ਆਵਾਜ਼ ਥੋੜੀ ਨਾ ਕਰਦੇ ਹਨ। ਉਨ੍ਹਾਂ
ਨੂੰ ਕਿਹਾ ਹੀ ਜਾਂਦਾ ਹੈ ਸੁੱਖ - ਸ਼ਾਂਤੀ ਦਾ ਸਾਗਰ। ਤਾਂ ਸੁਣਨ ਦੇ ਲਈ ਵੀ ਉਨ੍ਹਾਂਨੂੰ ਸ਼ਰੀਰ
ਚਾਹੀਦਾ ਹੈ ਨਾ। ਭਗਵਾਨ ਦੀ ਭਾਸ਼ਾ ਕੀ ਹੈ, ਇਹ ਕੋਈ ਜਾਣਦੇ ਨਹੀਂ। ਇੰਵੇਂ ਤੇ ਨਹੀਂ, ਬਾਬਾ ਸਭ
ਭਾਸ਼ਾਵਾਂ ਵਿੱਚ ਬੋਲਣਗੇ। ਨਹੀਂ, ਉਨ੍ਹਾਂ ਦੀ ਭਾਸ਼ਾ ਹੈ ਹੀ ਹਿੰਦੀ। ਬਾਬਾ ਇੱਕ ਹੀ ਭਾਸ਼ਾ ਵਿੱਚ
ਸਮਝਾਉਂਦੇ ਹਨ ਫਿਰ ਟ੍ਰਾੰਸਲੇਟ ਕਰ ਤੁਸੀਂ ਸਮਝਾਉਂਦੇ ਹੋ। ਫੌਰਨਰਜ਼ ਆਦਿ ਵੀ ਜੋ ਮਿਲੇ ਉਨ੍ਹਾਂਨੂੰ
ਬਾਪ ਦਾ ਪਰਿਚੈ ਦੇਣਾ ਹੈ। ਬਾਪ ਆਦਿ - ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹਨ।
ਤ੍ਰਿਮੂਰਤੀ ਤੇ ਸਮਝਾਉਣਾ ਚਾਹੀਦਾ ਹੈ। ਪ੍ਰਜਾਪਿਤਾ ਬ੍ਰਹਮਾ ਦੇ ਕਿੰਨੇ ਬ੍ਰਹਮਾਕੁਮਾਰ - ਕੁਮਾਰੀਆਂ
ਹਨ। ਕੋਈ ਵੀ ਆਵੇ ਤਾਂ ਪਹਿਲਾਂ ਉਨ੍ਹਾਂਨੂੰ ਪੁੱਛੋਂ ਕਿਸ ਦੇ ਕੋਲ ਆਏ ਹੋ? ਬੋਰਡ ਤੇ ਲੱਗਿਆ ਪਿਆ
ਹੈ ਪ੍ਰਜਾਪਿਤਾ… ਉਹ ਤਾਂ ਰਚਨ ਵਾਲਾ ਹੋ ਗਿਆ। ਪਰੰਤੂ ਉਨ੍ਹਾਂਨੂੰ ਭਗਵਾਨ ਨਹੀਂ ਕਹਿ ਸਕਦੇ ਹਾਂ।
ਭਗਵਾਨ ਨਿਰਾਕਾਰ ਨੂੰ ਹੀ ਕਿਹਾ ਜਾ ਸਕਦਾ ਹੈ। ਇਹ ਬ੍ਰਹਮਾਕੁਮਾਰ - ਕੁਮਾਰੀਆਂ ਬ੍ਰਹਮਾ ਦੀ ਸੰਤਾਨ
ਹਨ। ਤੁਸੀਂ ਇੱਥੇ ਕਿਸ ਦੇ ਲਈ ਆਏ ਹੋ? ਸਾਡੇ ਬਾਪ ਨਾਲ ਤੁਹਾਡਾ ਕੀ ਕੰਮ! ਬਾਪ ਨਾਲ ਬੱਚਿਆਂ ਨੂੰ
ਹੀ ਕੰਮ ਹੋਵੇਗਾ ਨਾ। ਅਸੀਂ ਬਾਪ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਗਾਇਆ ਹੋਇਆ ਹੈ - ਸਨ ਸ਼ੋਜ਼ ਫਾਦਰ।
ਅਸੀਂ ਉਨ੍ਹਾਂ ਦੇ ਬੱਚੇ ਹਾਂ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਪੁਰਸ਼ੋਤਮ
ਬਣਨ ਦੇ ਲਈ ਕਨਿਸ਼ਟ ਬਣਾਉਣ ਵਾਲੀਆਂ ਜੋ ਈਵਲ ਗੱਲਾਂ ਹਨ ਉਹ ਨਹੀਂ ਸੁਣਨੀਆਂ ਹਨ। ਇੱਕ ਬਾਪ ਤੋਂ ਵੀ
ਅਵਿਭਚਾਰੀ ਗਿਆਨ ਸੁਣਨਾ ਹੈ।
2. ਨਸ਼ਟੋਮੋਹਾ ਬਣਨ ਦੇ
ਲਈ ਦੇਹੀ - ਅਭਿਮਾਨੀ ਬਣਨ ਦਾ ਪੂਰਾ - ਪੂਰਾ ਪੁਰਾਸ਼ਰਥ ਕਰਨਾ ਹੈ। ਬੁੱਧੀ ਵਿੱਚ ਰਹੇ ਇਹ ਪੁਰਾਣੀ
ਦੁੱਖ ਦੇਣ ਵਾਲੀ ਦੁਨੀਆਂ ਹੈ, ਇਸਨੂੰ ਭੁੱਲਣਾ ਹੈ। ਇਸਤੋਂ ਬੇਹੱਦ ਦਾ ਵੈਰਾਗ ਹੋਵੇ।
ਵਰਦਾਨ:-
ਸੰਗਮਯੁੱਗ ਦੀਆਂ ਸਰਵ ਪ੍ਰਾਪਤੀਆਂ ਨੂੰ ਸਮ੍ਰਿਤੀ ਵਿਚ ਰੱਖ ਕੇ ਚੜਦੀ ਕਲਾ ਦਾ ਅਨੁਭਵ ਕਰਨ ਵਾਲੇ
ਸ੍ਰੇਸ਼ਠ ਪ੍ਰਾਰਬਧੀ ਭਵ।
ਪਰਮਾਤਮ ਮਿਲਣ ਅਤੇ
ਪਰਮਾਤਮ ਗਿਆਨ ਦੀ ਵਿਸ਼ੇਸ਼ਤਾ ਹੈ - ਅਵਿਨਾਸ਼ੀ ਪ੍ਰਾਪਤੀਆਂ ਹੋਣਾ। ਇਵੇਂ ਨਹੀਂ ਕਿ ਸੰਗਮਯੁਗ
ਪੁਰਸ਼ਾਰਥੀ ਜੀਵਨ ਹੈ ਅਤੇ ਸਤਿਯੁਗੀ ਪ੍ਰਾਰਬਧੀ ਜੀਵਨ ਹੈ। ਸੰਗਮ੍ਯੁੱਗ ਦੀ ਵਿਸ਼ੇਸ਼ਤਾ ਹੈ ਇੱਕ
ਕਦਮ ਚੁੱਕੋ ਅਤੇ ਹਜ਼ਾਰ ਕਦਮ ਪ੍ਰਾਰਬਧ ਵਿਚ ਪਾਓ। ਤਾਂ ਸਿਰਫ ਪੁਰਸ਼ਾਰਥੀ ਨਹੀਂ ਲੇਕਿਨ ਸ੍ਰੇਸ਼ਠ
ਪ੍ਰਾਰਬਧੀ ਹਨ - ਸਵਰੂਪ ਨੂੰ ਸਦਾ ਸਾਮ੍ਹਣੇ ਰੱਖੋ। ਪ੍ਰਾਰਬਧ ਨੂੰ ਵੇਖਕੇ ਸਹਿਜ ਹੀ ਚੜਦੀ ਕਲਾ ਦਾ
ਅਨੁਭਵ ਕਰੋਗੇ। "ਪਾਉਣਾ ਸੀ ਸੋ ਪਾ ਲਿਆ" - ਇਹ ਗੀਤ ਗਾਓ ਤਾਂ ਘੁੱਟਕੇ ਅਤੇ ਝੁਟਕੇ ਖਾਣ ਤੋਂ ਬਚ
ਜਾਵੋਗੇ।
ਸਲੋਗਨ:-
ਬ੍ਰਾਹਮਣ ਦਾ
ਸਵਾਸ ਹਿੰਮਤ ਹੈ, ਜਿਸ ਨਾਲ ਕਠਿਨ ਤੋਂ ਕਠਿਨ ਕੰਮ ਵੀ ਆਸਾਨ ਹੋ ਜਾਂਦਾ ਹੈ।
ਅਵਿਅਕਤ ਇਸ਼ਾਰੇ -
ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ
ਜਿਵੇਂ ਬ੍ਰਹਮਾ ਬਾਪ ਨੂੰ
ਵੇਖਿਆ ਕਿ ਬਾਪ ਦੇ ਨਾਲ ਖੁਦ ਨੂੰ ਸਦਾ ਕੰਮਬਾਇੰਡ ਰੂਪ ਵਿਚ ਅਨੁਭਵ ਕੀਤਾ ਅਤੇ ਕਰਵਾਇਆ। ਇਸ
ਕੰਮਬਾਇੰਡ ਸਵਰੂਪ ਨੂੰ ਕੋਈ ਵੱਖ ਕਰ ਨਹੀਂ ਸਕਦਾ। ਅਜਿਹੇ ਸਪੂਤ ਬੱਚੇ ਸਦਾ ਆਪਣੇ ਨੂੰ ਬਾਪ ਦੇ ਨਾਲ
ਕੰਮਬਾਇੰਡ ਅਨੁਭਵ ਕਰਦੇ ਹਨ। ਕੋਈ ਤਾਕਤ ਨਹੀਂ ਜੋ ਉਨ੍ਹਾਂਨੂੰ ਵੱਖ ਕਰ ਸਕੇ।