08.05.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਹੁਣ ਤੁਸੀਂ
ਸ਼ੂਦ੍ਰ ਘਰਾਣੇ ਤੋਂ ਨਿਕਲ ਬ੍ਰਾਹਮਣ ਘਰਾਣੇ ਵਿੱਚ ਆਏ ਹੋ , ਬਾਪ ਨੇ ਬ੍ਰਹਮਾ ਮੁੱਖ ਤੋਂ ਤੁਹਾਨੂੰ
ਏਡਾਪਟ ਕੀਤਾ ਹੈ - ਤਾਂ ਇਸੀ ਖੁਸ਼ੀ ਵਿੱਚ ਰਹੋ ”
ਪ੍ਰਸ਼ਨ:-
ਕਿਹੜਾ ਗੁਪਤ
ਰਾਜ਼, ਬ੍ਰਾਹਮਣ ਕੁਲ ਵਾਲੇ ਬੱਚੇ ਹੀ ਸਮਝ ਸਕਦੇ ਹਨ?
ਉੱਤਰ:-
ਨਿਰਾਕਾਰ
ਸ਼ਿਵਬਾਬਾ ਸਾਡਾ ਪਿਤਾ ਹੈ ਅਤੇ ਇਹ ਬ੍ਰਹਮਾ ਸਾਡੀ ਮਾਤਾ ਹੈ। ਨਿਰਾਕਾਰ ਭਗਵਾਨ ਕਿਵੇਂ ਮਾਤਾ - ਪਿਤਾ
ਬੰਧੂ - ਸਖਾ ਬਣਦੇ ਹਨ, ਇਹ ਗੂੜਾ ਗੁਪਤ ਰਾਜ਼ ਬ੍ਰਾਹਮਣ ਕੁਲ ਦੇ ਬੱਚੇ ਹੀ ਸਮਝ ਸਕਦੇ ਹਨ। ਉਸ ਵਿੱਚ
ਵੀ ਜੋ ਦੈਵੀ ਕੁਲ ਵਿੱਚ ਉੱਚ ਪਦਵੀ ਪਾਉਣ ਵਾਲੇ ਹਨ ਉਹ ਹੀ ਇਹ ਰਾਜ਼ ਪੂਰੀ ਤਰ੍ਹਾਂ ਸਮਝਣਗੇ।
ਓਮ ਸ਼ਾਂਤੀ
ਬੱਚੇ ਬੈਠੇ ਹਨ - ਸਮਝ ਰਹੇ ਹਨ ਕਿ ਸਾਡਾ ਬਾਪਦਾਦਾ ਆਇਆ ਹੋਇਆ ਹੈ। ਬਾਪ ਤਾਂ ਇਕੱਠਾ ਹੋ ਜਾਂਦਾ ਹੈ
ਦਾਦਾ ਦੇ ਨਾਲ, ਤਾਂ ਕਹਿਣਗੇ ਬਾਪਦਾਦਾ ਆਏ ਹਨ। ਉਹ ਟੀਚਰ ਵੀ ਹੈ। ਬਾਪ, ਦਾਦਾ ਦੇ ਬਗੈਰ ਤਾਂ ਕੁਝ
ਦੱਸ ਨਾ ਸਕਣ। ਬੁੱਧੀ ਚਲਨੀ ਚਾਹੀਦੀ ਹੈ ਕਿਓਂਕਿ ਇਹ ਨਵੀਂ ਗੱਲ ਹੈ ਨਾ। ਅਗਿਆਨ ਕਾਲ ਵਿੱਚ ਯਾਦ
ਕਰਦੇ ਹਨ ਸਿੰਗਲ ਨੂੰ। ਕਹਿਣਗੇ ਸਾਡੇ ਗੁਰੂ ਫਲਾਣੀ ਜਗ੍ਹਾ ਹੈ। ਉਨ੍ਹਾਂ ਦੇ ਸ਼ਰੀਰ ਦਾ ਨਾਮ ਜਾਣਦੇ
ਹਨ। ਸਾਡਾ ਬਾਬਾ, ਸਾਡੀ ਮਾਂ ਫਲਾਣੀ ਜਗ੍ਹਾ ਹੈ। ਉਨ੍ਹਾਂ ਦਾ ਨਾਮ ਰੂਪ ਸਭ ਕੁਝ ਹੈ। ਮਨੁੱਖਾਂ ਨੇ
ਫਿਰ ਸ਼ਾਰਟ ਵਿੱਚ ਲਿਖ ਦਿੱਤਾ ਹੈ। ਮਨੁੱਖਾਂ ਨੇ ਜੋ ਬਣਾਇਆ ਹੈ, ਉਸ ਵਿੱਚ ਕੁਝ ਨਾ ਕੁਝ ਰਾਂਗ ਹੈ।
ਭਾਵੇਂ ਗਾਇਨ ਹੈ ਤਵਮੇਵ... ਮਾਤਾਸ਼ ਚ ਪਿਤਾ… ਇਹ ਇੱਕ ਦੇ ਲਈ ਹੀ ਗਾਇਆ ਜਾਂਦਾ ਹੈ। ਬ੍ਰਹਮਾ ਦੇ
ਲਈ ਵੀ ਨਹੀਂ ਗਾਇਆ ਜਾਂਦਾ ਹੈ। ਉਨ੍ਹਾਂ ਦਾ ਨਾਮ ਰੂਪ ਬੁੱਧੀ ਵਿੱਚ ਨਹੀਂ ਆਉਂਦਾ। ਨਾ ਵਿਸ਼ਨੂੰ ਦਾ,
ਨਾ ਸ਼ੰਕਰ ਦਾ। ਗਾਉਂਦੇ ਤਾਂ ਹਨ ਤੁਸੀਂ ਮਾਤਾ - ਪਿਤਾ ਅਸੀਂ ਬਾਲਿਕ ਤੇਰੇ। ਤਾਂ ਵੀ ਬੁੱਧੀ ਉੱਪਰ
ਵਿੱਚ ਜਾਵੇਗੀ। ਕ੍ਰਿਸ਼ਨ ਨੂੰ ਯਾਦ ਕੋਈ ਕਰ ਨਾ ਸਕੇ। ਯਾਦ ਫਿਰ ਵੀ ਨਿਰਾਕਾਰ ਨੂੰ ਹੀ ਕਰਨਗੇ, ਉਨ੍ਹਾਂ
ਦੀ ਮਹਿਮਾ ਹੈ। ਤਾਂ ਬਾਪ ਸਮਝਾਉਂਦੇ ਹਨ - ਇੱਥੇ ਜੱਦ ਬੈਠਦੇ ਹੋ ਤਾਂ ਲੌਕਿਕ ਸੰਬੰਧ ਤੋਂ
ਬੁੱਧੀਯੋਗ ਨਿਕਾਲ, ਪਾਰਲੌਕਿਕ ਬਾਪ ਨੂੰ ਯਾਦ ਕਰੋ। ਇਸ ਸਮੇਂ ਇਹ ਸਮੁੱਖ ਹੈ। ਭਗਤੀ ਮਾਰਗ ਵਿੱਚ ਜੋ
ਗਾਉਂਦੇ ਹਨ ਤਾਂ ਅੱਖਾਂ ਉੱਪਰ ਕਰਕੇ ਕਹਿੰਦੇ ਹਨ - ਤੁਸੀਂ ਮਾਤਾ - ਪਿਤਾ...ਹੇ ਭਗਵਾਨ ਕਹਿ ਯਾਦ
ਕਰਦੇ ਹਨ। ਭਗਵਾਨ ਜਦ ਕਹਿੰਦੇ ਹਨ ਤਾਂ ਸ਼ਿਵਲਿੰਗ ਨੂੰ ਵੀ ਯਾਦ ਨਹੀਂ ਕਰਦੇ। ਤੋਤੇ ਮਿਸਲ ਇਵੇਂ ਹੀ
ਗਾਉਂਦੇ ਹਨ। ਲਕਸ਼ਮੀ - ਨਾਰਾਇਣ ਦੇ ਲਈ ਵੀ ਇਵੇਂ ਨਹੀਂ ਕਹਿ ਸਕਦੇ ਹਨ, ਇਹ ਤਾਂ ਮਹਾਰਾਜ਼ - ਮਹਾਰਾਣੀ
ਹੈ। ਉਨ੍ਹਾਂ ਦਾ ਬੱਚਾ ਹੀ ਮਾਤਾ - ਪਿਤਾ ਕਹਿਣਗੇ, ਬੰਧੂ ਨਹੀਂ ਕਹਿਣਗੇ। ਭਗਤ ਲੋਕ ਗਾਉਂਦੇ ਹਨ
ਪਤਿਤ - ਪਾਵਨ, ਪਰ ਇਹ ਬੁੱਧੀ ਵਿੱਚ ਨਹੀਂ ਆਉਂਦਾ ਕਿ ਸ਼ਿਵਲਿੰਗ ਹੋਵੇਗਾ, ਇਵੇਂ ਹੀ ਸਿਰਫ ਕਹਿ
ਦਿੰਦੇ ਹਨ - ਹੇ ਭਗਵਾਨ! ਹੇ ਭਗਵਾਨ ਕਿਸ ਨੇ ਕਿਹਾ, ਕਿਸ ਨੂੰ ਕਿਹਾ? ਕੁਝ ਵੀ ਪਤਾ ਨਹੀਂ। ਜੇਕਰ
ਇਹ ਗਿਆਨ ਹੁੰਦਾ ਮੈਂ ਆਤਮਾ ਹਾਂ, ਉਨ੍ਹਾਂ ਨੂੰ ਬੁਲਾਉਂਦਾ ਹਾਂ ਤਾਂ ਇਹ ਸਮਝਣ ਕਿ ਉਹ ਨਿਰਾਕਾਰ
ਪਰਮਾਤਮਾ ਹੈ। ਉਨ੍ਹਾਂ ਦਾ ਰੂਪ ਹੀ ਲਿੰਗ ਹੈ। ਠੀਕ ਤਰ੍ਹਾਂ ਕੋਈ ਬਾਪ ਨੂੰ ਯਾਦ ਨਹੀਂ ਕਰਦੇ। ਉਨ੍ਹਾਂ
ਤੋਂ ਪ੍ਰਾਪਤੀ ਕੀ ਹੋਵੇਗੀ ਕਦੋਂ ਹੋਵੇਗੀ - ਇਹ ਕੁਝ ਵੀ ਨਹੀਂ ਜਾਣਦੇ। ਤੁਸੀਂ ਵੀ ਨਹੀਂ ਜਾਣਦੇ
ਸੀ। ਹੁਣ ਤਾਂ ਬਾਪ ਦੇ ਬਣੇ ਹੋ। ਤੁਸੀਂ ਜਾਣਦੇ ਹੋ ਸਾਨੂੰ ਸ਼ਿਵਬਾਬਾ ਨੇ ਬ੍ਰਹਮਾ ਦਵਾਰਾ ਆਪਣਾ ਬੱਚਾ
ਬਣਾਇਆ ਹੈ। ਇਹ ਬ੍ਰਹਮਾ ਮਾਂ ਹੈ। ਇਸ ਬ੍ਰਹਮਾ ਮਾਤਾ ਦਵਾਰਾ ਸ਼ਿਵਬਾਬਾ ਨੇ ਏਡਾਪਟ ਕੀਤਾ ਹੈ। ਇਸ ਸਮੇਂ
ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਅਸੀਂ ਸ਼ਿਵਬਾਬਾ ਦੇ ਬੱਚੇ ਹਾਂ। ਸਾਕਾਰ ਵਿੱਚ ਫਿਰ ਪ੍ਰਜਾਪਿਤਾ
ਬ੍ਰਹਮਾ ਦੇ ਬੱਚੇ ਹਾਂ। ਪ੍ਰਜਾਪਿਤਾ ਬ੍ਰਹਮਾ ਦਵਾਰਾ ਮਨੁੱਖ ਸ੍ਰਿਸ਼ਟੀ ਰਚਦੇ ਹਨ। ਇਵੇਂ ਨਹੀਂ ਕਿ
ਕੋਈ ਨਵੀਂ ਸ੍ਰਿਸ਼ਟੀ ਰਚਦੇ ਹਨ? ਨਹੀਂ, ਇਸ ਸਮੇਂ ਆਕੇ ਗੋਦ ਵਿੱਚ ਲੈਂਦੇ ਹਨ, ਏਡਾਪਟ ਕਰਦੇ ਹਨ।
ਹੁਣ ਮਾਤਾ - ਪਿਤਾ ਕਹਿੰਦੇ ਹਨ ਤਾਂ ਸ਼ਿਵ ਪਿਤਾ ਠਹਿਰਿਆ ਅਤੇ ਮਾਤਾ ਬ੍ਰਹਮਾ ਠਹਿਰੀ। ਉਨ੍ਹਾਂ ਨੂੰ
ਕਿਹਾ ਜਾਂਦਾ ਹੈ ਮਾਤਾ - ਪਿਤਾ। ਬਾਪ ਬ੍ਰਹਮਾ ਦਵਾਰਾ ਕਹਿੰਦੇ ਹਨ ਤੁਸੀਂ ਆਤਮਾਵਾਂ ਮੇਰੇ ਬੱਚੇ
ਹੋ। ਫਿਰ ਆਤਮਾ ਨੂੰ ਬੈਠ ਪਹਿਚਾਣ ਦਿੰਦੇ ਹਨ ਕਿ ਆਤਮਾ ਕੀ ਹੈ? ਕਹਿੰਦੇ ਵੀ ਹਨ ਭ੍ਰਿਕੁਟੀ ਦੇ
ਵਿੱਚ ਰਹਿੰਦੀ ਹੈ, ਸਟਾਰ ਮਿਸਲ ਹੈ ਹੋਰ ਕੁਝ ਵੀ ਨਹੀਂ ਜਾਣਦੇ। ਇਹ ਕਹਿ ਨਾ ਸਕਦੇ ਕਿ ਆਤਮਾ 84
ਜਨਮ ਭੋਗਦੀ ਹੈ। ਆਤਮਾ ਸ਼ਰੀਰ ਦਵਾਰਾ ਪਾਰ੍ਟ ਵਜਾਉਂਦੀ ਹੈ। ਵੱਖ - ਵੱਖ ਨਾਮ, ਰੂਪ, ਦੇਸ਼, ਕਾਲ ਨਾਲ
ਆਤਮਾ ਇੱਕ ਸ਼ਰੀਰ ਛੱਡਦੀ ਹੈ ਤਾਂ ਸਾਰਾ ਪਰਿਵਾਰ ਹੀ ਬਦਲ ਜਾਂਦਾ ਹੈ। ਕੋਈ ਏਡਾਪਟ ਕਰਦੇ ਹਨ ਤਾਂ
ਪਰਿਵਾਰ ਹੀ ਬਦਲ ਜਾਂਦਾ ਹੈ। ਮਾਤਾ - ਪਿਤਾ ਜਿਸ ਤੋਂ ਜਨਮ ਲੀਤਾ ਹੈ, ਉਨ੍ਹਾਂ ਨੂੰ ਵੀ ਜਾਣਦੇ ਹਨ।
ਫਿਰ ਜੋ ਏਡਾਪਟ ਕਰਦੇ ਹਨ ਉਨ੍ਹਾਂ ਦੇ ਘਰ ਦਾ ਬਣ ਜਾਂਦੇ ਹਨ। ਇੱਥੇ ਤੁਸੀਂ ਸ਼ੂਦ੍ਰ ਘਰਾਣੇ ਤੋਂ
ਨਿਕਲ ਹੁਣ ਬ੍ਰਾਹਮਣ ਘਰਾਣੇ ਵਿੱਚ ਆਏ ਹੋ। ਬ੍ਰਹਮਾ ਤਨ ਤੋਂ ਤੁਹਾਨੂੰ ਏਡਾਪਟ ਕੀਤਾ ਹੈ। ਤੁਸੀਂ
ਤਾਂ ਬ੍ਰਾਹਮਣ ਕੁਲ ਵਿੱਚ ਆ ਗਏ। ਇਹ ਗੱਲਾਂ ਸ਼ਾਸਤਰਾਂ ਵਿੱਚ ਨਹੀਂ ਲਿਖੀਆਂ ਜਾ ਸਕਦੀਆਂ ਹਨ, ਇਹ
ਸਮਝਾਇਆ ਜਾਂਦਾ ਹੈ। ਲਿਖਣ ਨਾਲ ਕੋਈ ਸਮਝਦੇ ਨਹੀਂ।
ਹੁਣ ਤੁਸੀਂ ਬੱਚੇ ਹੀ
ਜਾਣਦੇ ਹੋ - ਅਸੀਂ ਪਰਮਪਿਤਾ ਪਰਮਾਤਮਾ ਦੀ ਸੰਤਾਨ ਬਣੇ ਹਾਂ। ਇਹ ਹੋ ਗਈ ਮਾਂ। ਬ੍ਰਹਮਾ ਨੂੰ
ਪ੍ਰਜਾਪਿਤਾ ਹੀ ਕਹਿੰਦੇ ਹਨ। ਇਸ ਦਵਾਰਾ ਤੁਸੀਂ ਬੱਚਿਆਂ ਨੂੰ ਏਡਾਪਟ ਕਰਾਉਂਦਾ ਹਾਂ - ਇਹ ਕਿੰਨੀਆਂ
ਗੁਪਤ ਗੱਲਾਂ ਹਨ। ਸਿਵਾਏ ਸਮੁੱਖ ਦੇ ਕੋਈ ਸਮਝ ਨਾ ਸਕਣ। ਸਮਝਣਗੇ ਵੀ ਉਹ ਜੋ ਇਸ ਬ੍ਰਾਹਮਣ ਕੁਲ ਦੇ
ਹੋਣਗੇ। ਦੈਵੀ ਕੁਲ ਵਿੱਚ ਉੱਚ ਪਦਵੀ ਪਾਉਣ ਵਾਲੇ ਹੋਣਗੇ। ਨਵੇਂ ਕਿਸੇ ਦੀ ਬੁੱਧੀ ਵਿੱਚ ਇਹ ਗੱਲਾਂ
ਬੈਠਣਗੀਆਂ ਨਹੀਂ। ਨਾ ਬੁੱਧੀ ਵਿੱਚ ਬੈਠੇਗਾ, ਨਾ ਕਿਸੇ ਨੂੰ ਸਮਝਾ ਸਕਣਗੇ। ਤੁਹਾਡੇ ਵਿੱਚ ਵੀ
ਨੰਬਰਵਾਰ ਪੁਰਸ਼ਾਰਥ ਅਨੁਸਾਰ ਹਨ, ਜਿਨ੍ਹਾਂ ਦੀ ਬੁੱਧੀ ਵਿੱਚ ਬੈਠਦਾ ਹੈ। ਗਾਇਆ ਜਾਂਦਾ ਹੈ ਤਵਮੇਵ
ਮਾਤਸ਼ ਚ ਪਿਤਾ.... ਯਾਦ ਕੀਤਾ ਜਾਂਦਾ ਹੈ ਸ਼ਿਵ ਬਾਬਾ ਨੂੰ। ਫਿਰ ਕਹਿੰਦੇ ਹਨ ਤੁਸੀਂ ਮਾਤਾ - ਪਿਤਾ।
ਇੱਕ ਬਾਪ ਫਿਰ ਮਾਤਾ - ਪਿਤਾ ਕਿਵੇਂ? ਇਹ ਗੱਲਾਂ ਹੋਰ ਕੋਈ ਸਮਝਾ ਨਾ ਸਕੇ। ਜਿਵੇਂ ਸ਼ਾਸਤਰਾਂ ਵਿੱਚ
ਵਿਆਸ ਨੇ ਜੋ ਲਿਖਿਆ ਹੈ ਉਹ ਮਨੁੱਖਾਂ ਨੇ ਕੰਠ ਕਰ ਲੀਤਾ ਹੈ ਉਵੇਂ ਹੀ ਤੁਹਾਨੂੰ ਵੀ ਕਹਿਣਗੇ,
ਤੁਹਾਨੂੰ ਕਿਸੇ ਨੇ ਦੱਸਿਆ ਹੈ, ਤੁਹਾਨੂੰ ਕੰਠ ਕਰਵਾ ਦਿੱਤਾ ਹੈ। ਨਵੇਂ ਮਨੁੱਖ ਦੇ ਲਈ ਸਮਝਾਉਣਾ ਬੜਾ
ਮੁਸ਼ਕਿਲ ਹੈ। ਇੱਥੇ ਰਹਿਣ ਵਾਲੇ ਵੀ ਕੋਈ ਕਿਸੇ ਨੂੰ ਇੰਨਾ ਵੀ ਸਮਝਾ ਨਹੀਂ ਸਕਦੇ। ਤੁਸੀਂ ਆਤਮਾ ਹੋ
- ਤੁਹਾਡਾ ਬਾਪ ਪਰਮਪਿਤਾ ਪਰਮਾਤਮਾ ਹੈ। ਉਹ ਬੇਹੱਦ ਦਾ ਬਾਪ ਹੀ ਬੇਹੱਦ ਦਾ ਵਰਸਾ ਦਿੰਦੇ ਹਨ। ਵਰਸਾ
ਦਿੱਤਾ ਸੀ ਫਿਰ ਪੁਨਰਜਨਮ ਲੈਂਦੇ - ਲੈਂਦੇ 84 ਜਨਮ ਪੂਰੇ ਹੋਏ, ਹੁਣ ਬਾਪ ਫਿਰ ਵਰਸਾ ਦੇਣ ਆਏ ਹਨ।
ਇਹ ਕਿਸੇ ਨੂੰ ਸਮਝਾਉਣਾ ਕਿੰਨਾ ਸਹਿਜ ਹੈ। ਤੁਸੀਂ ਮਾਤਾ - ਪਿਤਾ ਕਿਸ ਨੂੰ ਕਿਹਾ ਜਾਂਦਾ ਹੈ -
ਵਿਚਾਰ ਦੀ ਗੱਲ ਹੈ ਨਾ। ਬ੍ਰਹਮਾ ਦਵਾਰਾ ਏਡਾਪਟ ਕਰਦੇ ਹਨ ਫਿਰ ਮਾਂ ਵੀ ਜਰੂਰ ਚਾਹੀਦੀ ਹੈ। ਤਾਂ ਜੋ
ਅਨੰਨਯ ਬੱਚੀ ਹੁੰਦੀ ਹੈ, ਡਰਾਮਾ ਪਲਾਨ ਅਨੁਸਾਰ ਉਨ੍ਹਾਂ ਨੂੰ ਜਗਤ - ਅੰਬਾ ਦਾ ਟਾਈਟਲ ਦਿੱਤਾ ਜਾਂਦਾ
ਹੈ। ਮੇਲ ਨੂੰ ਜਗਤ - ਅੰਬਾ ਨਹੀਂ ਕਹਿ ਸਕਦੇ, ਇਨ੍ਹਾਂ ਨੂੰ ਜਗਤਪਿਤਾ ਕਹਿਣਗੇ। ਇਨ੍ਹਾਂ ਦਾ
ਪ੍ਰਜਾਪਿਤਾ ਨਾਮ ਮਸ਼ਹੂਰ ਹੈ। ਅੱਛਾ ਪ੍ਰਜਾ ਮਾਤਾ ਕਿਥੇ? ਤਾਂ ਅਡੋਪਟ ਕੀਤਾ ਜਾਂਦਾ ਹੈ ਮਾਤਾ ਨੂੰ।
ਆਦਿ ਦੇਵ ਤਾਂ ਫਿਰ ਆਦਿ ਦੇਵੀ ਨੂੰ ਮੁਕਰਰ ਕੀਤਾ ਜਾਂਦਾ ਹੈ। ਜਗਤ - ਅੰਬਾ ਤਾਂ ਇੱਕ ਹੀ ਹੈ -
ਉਨ੍ਹਾਂ ਦੀ ਹੀ ਮਹਿਮਾ ਹੈ। ਜਗਤ - ਅੰਬਾ ਤੇ ਕਿੰਨਾ ਮੇਲਾ ਲਗਦਾ ਹੈ। ਪਰ ਉਨ੍ਹਾਂ ਦੇ ਆਕੁਪੇਸ਼ਨ
ਨੂੰ ਕੋਈ ਨਹੀਂ ਜਾਣਦੇ। ਕਲਕੱਤੇ ਵਿੱਚ ਕਾਲੀ ਦਾ ਮੰਦਿਰ ਹੈ। ਬੰਬੇ ਵਿੱਚ ਵੀ ਜਗਤ ਅੰਬਾ ਦਾ ਮੰਦਿਰ
ਹੈ। ਸ਼ਕਲ ਵੱਖ - ਵੱਖ ਹੈ। ਜਗਤ - ਅੰਬਾ ਹੈ ਕੌਣ? ਇਹ ਕੋਈ ਨਹੀਂ ਜਾਣਦੇ। ਉਨ੍ਹਾਂ ਨੂੰ ਵੀ ਭਗਵਤੀ
ਕਹਿੰਦੇ ਹਨ। ਹੁਣ ਜਗਤ - ਅੰਬਾ ਨੂੰ ਭਗਵਤੀ ਨਹੀਂ ਕਹਿ ਸਕਦੇ। ਉਹ ਤਾਂ ਬ੍ਰਾਹਮਣੀ ਹੈ, ਗਿਆਨ -
ਗਿਆਨੇਸ਼੍ਵਰੀ ਹੈ, ਉਨ੍ਹਾਂ ਨੂੰ ਬਾਪ ਤੋਂ ਗਿਆਨ ਮਿਲਿਆ ਹੈ। ਤੁਸੀਂ ਸਭ ਜਗਤ - ਅੰਬਾ ਦੇ ਬੱਚੇ ਹੋ।
ਗਿਆਨ ਸੁਣਕੇ ਫਿਰ ਸੁਣਾਉਂਦੇ ਹੋ। ਤੁਹਾਡਾ ਧੰਧਾ ਹੀ ਇਹ ਹੋਇਆ। ਤੁਹਾਨੂੰ ਈਸ਼ਵਰ ਪੜ੍ਹਾਉਂਦੇ ਹਨ,
ਕੋਈ ਮਨੁੱਖ ਨਹੀਂ ਪੜ੍ਹਾਉਂਦੇ ਹਨ। ਇਹ ਬ੍ਰਹਮਾ ਵੀ ਤਾਂ ਮਨੁੱਖ ਹੈ। ਮਨੁੱਖ਼ ਕਿਸੇ ਨੂੰ ਵੀ ਪਾਵਨ
ਬਣਾ ਨਹੀਂ ਸਕਦੇ। ਮਨੁੱਖਾਂ ਦੀ ਬੁੱਧੀ ਇੰਨੀ ਡਲ ਹੋ ਗਈ ਹੈ ਜੋ ਕੁਝ ਵੀ ਸਮਝਦੇ ਨਹੀਂ ਹਨ। ਪਤਿਤ -
ਪਾਵਨ ਤਾਂ ਇੱਕ ਹੀ ਬਾਪ ਹੈ। ਉਹ ਆਉਂਦੇ ਹੀ ਹਨ, ਪਤਿਤਾਂ ਨੂੰ ਪਾਵਨ ਬਣਾਉਣ। ਇਹ ਸਾਰੀ ਦੁਨੀਆਂ
ਤਮੋਪ੍ਰਧਾਨ ਹੈ, ਸਭ ਪਤਿਤ ਹਨ। ਨਵੀਂ ਦੁਨੀਆਂ ਪਾਵਨ, ਪੁਰਾਣੀ ਦੁਨੀਆਂ ਪਤਿਤ। ਪੁਰਾਣੀ ਦੁਨੀਆਂ
ਵਿੱਚ ਹਨ ਨਰਕਵਾਸੀ। ਨਵੀਂ ਦੁਨੀਆਂ ਵਿੱਚ ਹਨ ਸ੍ਵਰਗਵਾਸੀ। ਬੁੱਧੀ ਵੀ ਕਹਿੰਦੀ ਹੈ ਸਤਿਯੁਗ ਵਿੱਚ
ਸਿਰਫ ਭਾਰਤਵਾਸੀ ਦੇਵੀ - ਦੇਵਤੇ ਹੋਣਗੇ ਹੋਰ ਕੋਈ ਨਹੀਂ ਸੀ। ਹੁਣ ਤੁਸੀਂ ਬੱਚਿਆਂ ਨੂੰ ਇਹ ਗਿਆਨ
ਮਿਲਿਆ ਹੈ। ਨਵੀਂ ਦੁਨੀਆਂ ਵਿੱਚ ਪਹਿਲੇ ਸੂਰਜਵੰਸ਼ੀ ਦੇਵਤਾ ਸੀ ਫਿਰ ਚੰਦ੍ਰਵੰਸ਼ੀ ਹੋਏ, ਤਾਂ
ਸੂਰਜਵੰਸ਼ੀ ਪਾਸਟ ਹੋ ਗਏ। ਚੰਦਰਵੰਸ਼ੀ ਦੇ ਬਾਦ ਫਿਰ ਵੈਸ਼ ਵੰਸ਼ੀ… ਆਉਂਦੇ ਹਨ ਬਰੋਬਰ ਲਕਸ਼ਮੀ - ਨਾਰਾਇਣ
ਦਾ ਰਾਜ ਸੀ। ਅੱਛਾ ਉਨ੍ਹਾਂ ਦੇ ਅੱਗੇ ਕੀ ਸੀ। ਇਹ ਕੋਈ ਸਮਝ ਨਾ ਸਕਣ। ਤੁਸੀਂ ਬੱਚਿਆਂ ਨੂੰ ਬਾਪ ਨੇ
ਚੱਕਰ ਦਾ ਰਾਜ਼ ਸਮਝਾਇਆ ਹੈ। ਦਵਾਪਰ ਵਿੱਚ ਵੈਸ਼ ਵੰਸ਼ੀ। ਕਲਯੁਗ ਵਿੱਚ ਹੁੰਦੇ ਹਨ ਸ਼ੂਦ੍ਰ ਵੰਸ਼ੀ।
ਹੁਣ ਤੁਸੀਂ ਜਾਣਦੇ ਹੋ -
ਅਸੀਂ ਬ੍ਰਾਹਮਣ ਬਣੇ ਹਾਂ। ਤੁਹਾਨੂੰ ਬਾਪ ਨੇ ਆਪਣਾ ਬਣਾਇਆ ਹੈ ਮਤਲਬ ਸ਼ੂਦ੍ਰ ਧਰਮ ਤੋਂ ਦੇਵਤਾ ਧਰਮ
ਵਿੱਚ ਟਰਾਂਸਫਰ ਕੀਤਾ ਹੈ। ਹੁਣ ਸੂਰਜਵੰਸ਼ੀ, ਚੰਦ੍ਰਵੰਸ਼ੀ ਤਾਂ ਹੈ ਨਹੀਂ। ਨਾ ਲਕਸ਼ਮੀ - ਨਾਰਾਇਣ ਦਾ
ਰਾਜ ਹੈ, ਨਾ ਰਾਮਰਾਜ ਹੈ। ਹੁਣ ਹੈ ਕਲਯੁਗ ਦਾ ਅੰਤ। ਕਲਯੁਗ ਦੇ ਬਾਦ ਜਰੂਰ ਸਤਿਯੁਗ ਆਵੇਗਾ। ਕਲਯੁਗ
ਵਿੱਚ ਇਹ ਪੁਰਾਣੀ, ਪਤਿਤ ਦੁਨੀਆਂ ਹੈ, ਮਹਾਨ ਦੁੱਖੀ ਹੈ ਇਸਲਈ ਦੇਵਤਾਵਾਂ ਦੀ ਜਾਕੇ ਮਹਿਮਾ ਗਾਉਂਦੇ
ਹਨ, ਮੱਥਾ ਟੇਕਦੇ ਹਨ। ਅੱਛਾ ਲਕਸ਼ਮੀ - ਨਾਰਾਇਣ ਨੂੰ ਇਹ ਰਾਜ ਕਿਸ ਨੇ ਦਿੱਤਾ? ਕੋਈ ਹੈ ਜੋ ਦੱਸ ਸਕੇ।
ਕਿਸੇ ਦੇ ਵੀ ਖਿਆਲ ਵਿੱਚ ਨਹੀਂ ਹੋਵੇਗਾ ਕਿਓਂਕਿ ਬੁੱਧੀ ਵਿੱਚ ਹੈ ਕਲਯੁਗ ਹੁਣ ਬੱਚਾ ਹੈ। 40 ਹਜਾਰ
ਵਰ੍ਹੇ ਪਏ ਹਨ ਇਸਲਈ ਇਹ ਖਿਆਲ ਆਉਂਦੇ ਹੀ ਨਹੀਂ। ਹੁਣ ਤੁਹਾਨੂੰ ਇਹ ਖਿਆਲ ਆਉਂਦਾ ਹੈ। ਕੋਈ ਬੱਚੇ
ਕਹਿੰਦੇ ਹਨ ਸਾਨੂੰ ਯਾਦ ਨਹੀਂ ਰਹਿੰਦੀ। ਕਿਓਂ ਨਹੀਂ ਰਹਿੰਦੀ? ਕਿਓਂਕਿ ਸਵੇਰੇ - ਸਵੇਰੇ ਉੱਠਕੇ
ਯਾਦ ਵਿੱਚ ਬੈਠਕੇ ਧਾਰਨਾ ਨਹੀਂ ਕਰਦੇ। ਸਮਝਦੇ ਵੀ ਹਨ ਫਿਰ ਕਿਸ ਨੂੰ ਸਮਝਾ ਨਹੀਂ ਸਕਦੇ। ਇਹ ਤਾਂ
ਜਰੂਰ ਹੋਵੇਗਾ। ਸਭ ਇੱਕਰਸ ਤਾਂ ਸਮਝਦਾਰ ਬਣ ਨਾ ਸਕਣ। ਸਮਝਦਾਰ ਵੀ ਚਾਹੀਦਾ ਹੈ, ਬੇਸਮਝ ਵੀ ਚਾਹੀਦਾ
ਹੈ। ਬਹੁਤ ਸਮਝਦਾਰ ਤਾਂ ਜਾਕੇ ਰਾਜਾ - ਰਾਣੀ ਬਣਨਗੇ। ਜਿੰਨਾ - ਜਿੰਨਾ ਜੋ ਜਾਸਤੀ ਸਮਝਦੇ ਅਤੇ
ਸਮਝਾਉਂਦੇ ਹਨ ਉਨ੍ਹਾਂ ਦਾ ਨਾਮ ਬਾਲਾ ਹੁੰਦਾ ਹੈ। ਪ੍ਰਦਰਸ਼ਨੀਆਂ ਹੁੰਦੀਆਂ ਹਨ ਤਾਂ ਲਿਖਦੇ ਹਨ ਬਾਬਾ
ਫਲਾਣੀ ਨੂੰ ਭੇਜ ਦੋ। ਤਾਂ ਕੀ ਤੁਸੀਂ ਨਹੀਂ ਸਮਝਾ ਸਕਦੇ ਹੋ? ਬਾਬਾ ਉਨ੍ਹਾਂ ਦੀ ਪ੍ਰੈਕਟਿਸ ਜਾਸਤੀ
ਹੈ। ਅਸੀਂ ਥੋੜੇ ਕੱਚੇ ਹਾਂ। ਬਾਬਾ ਖੁਦ ਵੀ ਕਹਿੰਦੇ ਹਨ - ਕਿੱਥੇ ਤੋਂ ਵੀ ਨਿਮੰਤਰਣ ਮਿਲਦਾ ਹੈ
ਤਾਂ ਲਿਖ ਕੇ ਭੇਜੋ, ਕੌਣ - ਕੌਣ ਹਨ, ਤਾਂ ਅਸੀਂ ਵੇਖਾਂਗੇ ਕਿਸ - ਕਿਸ ਨੂੰ ਭੇਜਣਾ ਚਾਹੀਦਾ ਹੈ।
ਸੰਨਿਆਸੀ ਵੀ ਉਸ ਨਿਮੰਤਰਣ ਤੇ ਹਨ ਕੀ? ਫਿਰ ਬਹੁਤ ਚੰਗੀ ਬ੍ਰਹਮਾਕੁਮਾਰੀ ਨੂੰ ਭੇਜਣਾ ਹੋਵੇਗਾ। ਅੱਛਾ
ਕੁਮਾਰਕਾ ਹੈ, ਮਨੋਹਰ ਹੈ, ਗੰਗੇ ਹੈ - ਇਨ੍ਹਾਂ ਵਿਚੋਂ ਕਿਸੇ ਨੂੰ ਭੇਜ ਦੋ। ਬੱਚੇ ਤਾਂ ਢੇਰ ਹਨ।
ਜਗਦੀਸ਼ ਨੂੰ ਭੇਜ ਦੋ, ਰਮੇਸ਼ ਨੂੰ ਭੇਜ ਦੋ। ਤੁਸੀਂ ਵੀ ਸਮਝਦੇ ਹੋ, ਇੱਕ ਦੋ ਤੋਂ ਹੁਸ਼ਿਆਰ ਹਨ। ਜਿਵੇਂ
ਜੱਜ ਮੈਜਿਸਟ੍ਰੇਟ ਹੁੰਦੇ ਹਨ। ਇੱਕ ਦੋ ਤੋਂ ਹੁਸ਼ਿਆਰ ਹੁੰਦੇ ਹਨ। ਗੌਰਮਿੰਟ ਜਾਣਦੀ ਹੈ, ਇੱਕ ਦੋ
ਤੋਂ ਹੁਸ਼ਿਆਰ ਹਨ। ਤਾਂ ਹੀ ਤੇ ਕੇਸ ਇੱਕ ਦੋ ਤੋਂ ਉੱਪਰ ਜਾਂਦੇ ਹਨ ਫਿਰ ਹਾਈਕੋਰਟ ਵਿੱਚ ਜਾਓ ਫਿਰ
ਉਨ੍ਹਾਂ ਤੋਂ ਉੱਪਰ। ਉਸ ਨੇ ਵੀ ਜੱਜਮੈਂਟ ਠੀਕ ਨਾ ਦਿੱਤੀ ਫਿਰ ਉਸ ਤੋਂ ਉੱਪਰ ਜਾਣਗੇ। ਇਨ੍ਹਾਂ ਦੇ
ਉੱਪਰ ਤੁਸੀਂ ਰਹਿਮ ਕਰੋ। ਹੁਣ ਇਹ ਸਭ ਗੱਲਾਂ ਇੱਥੇ ਹੁੰਦੀਆਂ ਹਨ। ਸਤਿਯੁਗ, ਤ੍ਰੇਤਾ ਵਿੱਚ ਹੁੰਦੀ
ਨਹੀਂ। ਫਿਰ ਦਵਾਪਰ ਵਿੱਚ ਰਾਜਾ - ਰਾਣੀ ਦਾ ਰਾਜ ਹੁੰਦਾ ਹੈ। ਉੱਥੇ ਤਾਂ ਮਹਾਰਾਜਾ - ਮਹਾਰਾਣੀ ਹੀ
ਕੇਸ ਸੰਭਾਲਦੇ ਹਨ। ਕੇਸ ਹੋਣਗੇ ਵੀ ਥੋੜੇ। ਹੁਣ ਤਾਂ ਤਮੋਪ੍ਰਧਾਨ ਪਤਿਤ ਹਨ ਨਾ। ਤਾਂ ਬਾਦਸ਼ਾਹ ਦੇ
ਕੋਲ ਕੇਸ ਜਾਵੇਗਾ ਤਾ ਥੋੜੀ ਸਜ਼ਾ ਦੇ ਦਿੰਦੇ ਹਨ। ਵੱਡੀ ਭੁੱਲ ਹੋਵੇਗੀ ਤਾਂ ਵੱਡੀ ਸਜ਼ਾ ਦੇਣਗੇ। ਇੱਥੇ
ਤਾਂ ਕਿੰਨੇ ਜੱਜ ਵਕੀਲ ਢੇਰ ਹਨ। ਇੰਨਾ ਕਾਰੋਬਾਰ ਵਿੱਚ ਫਰਕ ਹੈ, ਸਤਿਯੁਗ ਵਿੱਚ ਕੀ ਹੁੰਦਾ ਹੈ, ਇਹ
ਕਿਸੇ ਨੂੰ ਪਤਾ ਨਹੀਂ ਹੈ। ਹੁਣ ਬਾਪ ਨੇ ਸਮਝਾਇਆ ਹੈ - ਕਿਸੇ ਤੋਂ ਵੀ ਪੁੱਛੋ, ਇਨ੍ਹਾਂ ਲਕਸ਼ਮੀ -
ਨਾਰਾਇਣ ਨੂੰ ਜਾਣਦੇ ਹੋ? ਜਿਵੇਂ ਬਿਰਲਾ ਹੈ, ਬਹੁਤ ਮੰਦਿਰ ਬਣਾਉਂਦੇ ਰਹਿੰਦੇ ਹਨ ਤਾਂ ਕੋਈ ਚੰਗਾ
ਬੱਚਾ ਹੋਵੇ, ਉਨ੍ਹਾਂ ਨੂੰ ਚਿੱਠੀ ਲਿਖੋ। ਤੁਸੀਂ ਲਕਸ਼ਮੀ - ਨਾਰਾਇਣ ਦੇ ਮੰਦਿਰ ਤਾਂ ਬਹੁਤ ਬਣਵਾਉਂਦੇ
ਹੋ। ਇਨ੍ਹਾਂ ਨੂੰ ਇਹ ਰਾਜਧਾਨੀ ਕਿਵੇਂ ਮਿਲੀ, ਜਦਕਿ ਸਤਿਯੁਗ ਤੋਂ ਪਹਿਲੇ ਕਲਯੁਗ ਸੀ? ਕਲਯੁਗ ਵਿੱਚ
ਤਾਂ ਕੁਝ ਹੈ ਨਹੀਂ। ਦੇਵਤਾਵਾਂ ਨੇ ਤਾਂ ਕਿਸੇ ਨਾਲ ਲੜਾਈ ਕੀਤੀ ਨਹੀਂ ਹੋਵੇਗੀ। ਲੜਾਈ ਨਾਲ ਕੋਈ
ਵਿਸ਼ਵ ਦੇ ਮਾਲਿਕ ਬਣ ਨਹੀਂ ਸਕਦੇ। ਵਿਸ਼ਵ ਦੇ ਮਾਲਿਕ ਜੋ ਸਨ ਉਨ੍ਹਾਂ ਦੇ ਇਹ ਲਕਸ਼ਮੀ - ਨਾਰਾਇਣ ਦੇ
ਚਿੱਤਰ ਰੱਖੇ ਹੋਏ ਹਨ। ਹਾਲੇ ਤਾਂ ਹੈ ਕਲਯੁਗ। ਇੱਥੇ ਲੜ੍ਹਾਈ ਚਲਦੀ ਹੈ ਹਥਿਆਰਾਂ ਦੀ। ਬਾਪ ਨੇ
ਸਮਝਾਇਆ ਹੈ ਕ੍ਰਿਸ਼ਚਨ ਧਰਮ ਵਾਲੇ ਹੀ ਆਪਸ ਵਿੱਚ ਮਿਲ ਜਾਣ, ਆਪਸ ਵਿੱਚ ਪ੍ਰੀਤ ਰੱਖਣ ਤਾਂ ਵਿਸ਼ਵ ਦੇ
ਮਾਲਿਕ ਬਣ ਸਕਦੇ ਹਨ। ਪਰ ਵਿਸ਼ਵ ਦੇ ਮਾਲਿਕ ਤਾਂ ਲਕਸ਼ਮੀ - ਨਰਾਇਣ ਹੀ ਬਣਦੇ ਹਨ। ਬੁੱਧੀ ਕਹਿੰਦੀ ਹੈ
ਇਹ ਆਪਸ ਵਿੱਚ ਮਿਲ ਜਾਣ - ਤਾਂ ਮਾਲਿਕ ਬਣ ਸਕਦੇ ਹਨ ਪਰੰਤੂ ਸਤਿਯੁਗ ਵਿੱਚ ਕਿੰਗ - ਕਵੀਨ ਤਾਂ ਕੋਈ
ਬਣ ਨਾ ਸਕਣ। ਡਰਾਮਾ ਹੀ ਇਵੇਂ ਬਣਿਆ ਹੋਇਆ ਹੈ ਹੁਣ ਅਸੀਂ ਫਿਰ ਤੋਂ ਯੋਗਬਲ ਨਾਲ ਸ੍ਵਰਗ ਦਾ ਵਰਸਾ
ਲੈ ਰਹੇ ਹਾਂ। ਤੁਸੀਂ ਦੱਸ ਸਕਦੇ ਹੋ - ਕਲਪ ਪਹਿਲੇ ਵੀ ਸੰਗਮ ਤੇ ਬਾਪ ਤੋਂ ਪਦਵੀ ਪਾਈ ਹੈ। 84 ਜਨਮ
ਪੂਰੇ ਹੋਏ ਫਿਰ ਤੋਂ ਵਰਸਾ ਲੈ ਰਹੇ ਹਾਂ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਖੁਦ ਵਿੱਚ
ਧਾਰਨਾ ਕਰਨ ਅਤੇ ਦੂਜਿਆਂ ਨੂੰ ਕਰਾਉਣ ਦੇ ਲਈ - ਸਵੇਰੇ - ਸਵੇਰੇ ਉੱਠ ਕੇ ਬਾਪ ਦੀ ਯਾਦ ਵਿਚ ਬੈਠਣਾ
ਹੈ। ਜੋ ਸਮਝਿਆ ਹੈ ਉਸ ਨੂੰ ਦੂਜਿਆਂ ਨੂੰ ਸਝਾਉਂਣ ਦੀ ਪ੍ਰੈਕਟਿਸ ਕਰਨੀ ਹੈ।
2. ਲੌਕਿਕ ਸੰਬੰਧਾਂ ਤੋਂ
ਬੁੱਧੀ ਯੋਗ ਕੱਢ ਇੱਕ ਪਾਰਲੌਕਿਕ ਬਾਪ ਨੂੰ ਯਾਦ ਕਰਨਾ ਹੈ। ਬਾਪ ਤੋਂ ਜੋ ਗਿਆਨ ਮਿਲਿਆ ਹੈ, ਉਹ
ਸੁਣਕੇ ਸਭ ਨੂੰ ਸੁਣਾਉਣਾ ਹੈ। ਇਹ ਹੀ ਤੁਹਾਡਾ ਧੰਧਾ ਹੈ।
ਵਰਦਾਨ:-
ਆਪਣੀ ਸੰਪੂਰਨ ਸਟੇਜ ਦਵਾਰਾ ਸਰਵ ਪ੍ਰਕਾਰ ਦੀ ਅਧੀਨਤਾ ਸਮਾਪਤ ਕਰਨ ਵਾਲੇ ਪ੍ਰਕ੍ਰਿਤੀ ਜੀਤ ਭਵ :
ਜੱਦ ਹੁਣ ਆਪਣੀ ਸੰਪੂਰਨ
ਸਟੇਜ ਤੇ ਸਥਿਤ ਹੋਣਗੇ ਤਾਂ ਪ੍ਰਕ੍ਰਿਤੀ ਤੇ ਵੀ ਵਿਜੇ ਮਤਲਬ ਅਧਿਕਾਰ ਦਾ ਅਨੁਭਵ ਹੋਵੇਗਾ। ਸੰਪੂਰਨ
ਸਟੇਜ ਵਿੱਚ ਕਿਸੀ ਵੀ ਪ੍ਰਕਾਰ ਦੀ ਅਧੀਨਤਾ ਨਹੀਂ ਰਹਿੰਦੀ ਹੈ। ਪਰ ਇਵੇਂ ਸੰਪੂਰਨ ਸਟੇਜ ਬਣਾਉਣ ਦੇ
ਲਈ ਤਿੰਨ ਗੱਲਾਂ ਨਾਲ - ਨਾਲ ਚਾਹੀਦੀਆਂ ਹਨ :- 1. ਰੂਹਾਨੀਯਤ, 2. ਰੁਹਾਬ ਅਤੇ 3. ਰਹਿਮਦਿਲ ਦਾ
ਗੁਣ। ਜੱਦ ਇਹ ਤਿੰਨੋ ਗੱਲਾਂ ਪ੍ਰਤੱਖ ਰੂਪ ਵਿੱਚ, ਸਥਿਤੀ ਵਿੱਚ, ਚਿਹਰੇ ਅਤੇ ਕਰਮ ਵਿੱਚ ਵਿਖਾਈ
ਦੇਵੇ ਤਾਂ ਕਹਾਂਗੇ ਅਧਿਕਾਰੀ ਜਾਂ ਪ੍ਰਕ੍ਰਿਤੀ ਜੀਤ ਆਤਮਾ।
ਵਰਦਾਨ:-
ਸਮਾਉਣ ਦੀ ਸ਼ਕਤੀ ਦ੍ਵਾਰਾ ਇੱਕਮਤ ਦਾ ਵਾਤਾਵਰਨ ਬਨਾਉਣ ਵਾਲੇ ਦ੍ਰਿਸਟਾਂਤ ਸਵਰੂਪ ਭਵ।
ਜੋ ਇੱਕ ਜਿਹੇ
ਮਣਕੇ ਹਨ, ਇੱਕ ਦੀ ਹੀ ਲੱਗਣ ਅਤੇ ਇਕਰਸ ਸਥਿਤੀ ਵਿਚ ਸਥਿਤ, ਇੱਕ ਦੀ ਮਤ ਤੇ ਚੱਲਣ ਵਾਲੇ ਹਨ, ਆਪਸ
ਵਿੱਚ ਸੰਕਲਪਾਂ ਵਿਚ ਵੀ ਇਕਮਤ ਹਨ, ਉਹ ਹੀ ਮਾਲਾ ਵਿਚ ਪਿਰੋਏ ਜਾਂਦੇ ਹਨ। ਲੇਕਿਨ ਇਕਮਤ ਦਾ
ਵਾਤਾਵਰਨ ਤਾਂ ਬਣੇਗਾ ਜਦੋਂ ਸਮਾਉਣ ਦੀ ਸ਼ਕਤੀ ਹੋਵੇਗੀ। ਜੇਕਰ ਕਿਸੇ ਗੱਲ ਵਿਚ ਭਿੰਨਤਾ ਹੋ ਜਾਂਦੀ
ਹੈ ਤਾਂ ਉਸ ਭਿੰਨਤਾ ਨੂੰ ਸਮਾਓ ਤਾਂ ਆਪਸ ਵਿਚ ਏਕਤਾ ਨਾਲ ਨੇੜੇ ਆਉਣਗੇ ਅਤੇ ਸਭਦੇ ਅੱਗੇ
ਦ੍ਰਿਸਟਾਂਤ ਰੂਪ ਬਣਨਗੇ।
ਸਲੋਗਨ:-
ਹਰ ਸੰਕਲਪ ਵਾਣੀ
ਅਤੇ ਕਰਮ ਵਿਚ ਰੂਹਾਨੀਅਤ ਧਾਰਨ ਕਰੋ ਤਾਂ ਸਰਵਿਸ ਹਿਚ ਰੌਣਕ ਆਵੇਗੀ।
ਇਹ ਅਵਿਅਕਤ ਇਸ਼ਾਰੇ :-
ਸਦਾ ਅਚਲ, ਅਡੋਲ, ਇਕਰਸ ਸਥਿਤੀ ਦਾ ਅਨੁਭਵ ਕਰੋ।
ਕੋਈ ਵੀ ਦਰਦਨਾਕ ਸੀਨ
ਦੇਖਦੇ ਹੋਏ ਨਥਿੰਗ ਨਿਊ, ਜਿਨ੍ਹਾਂ ਨੂੰ ਇਹ ਨਥਿੰਗ ਨਿਊ ਦਾ ਪਾਠ ਪੱਕਾ ਹੈ ਉਹ ਘਬਰਾ ਨਹੀਂ ਸਕਦੇ।
ਕੀ ਹੋਇਆ, ਕਿਵੇਂ ਹੋਇਆ, ਇਹ ਹੋਇਆ… ਸਮਾਚਾਰ ਸੁਣਦੇ, ਵੇਖਦੇ ਵੀ ਡਰਾਮਾ ਦੀ ਬਣੀ ਹੋਈ ਭਾਵੀ ਨੂੰ
ਸ਼ਕਤੀਸ਼ਾਲੀ ਬਣ ਵੇਖਦੇ ਅਤੇ ਹੋਰਾਂ ਨੂੰ ਵੀ ਸ਼ਕਤੀ ਦਿੰਦੇ ਚੱਲੋ। ਦੁਨੀਆ ਵਾਲੇ ਘਬਰਾਉਂਦੇ ਅਤੇ
ਤੁਸੀਂ ਇਕਰਸ ਸਥਿਤੀ ਵਿਚ ਰਹਿ ਉਨ੍ਹਾਂ ਆਤਮਾਵਾਂ ਵਿਚ ਸ਼ਕਤੀ ਭਰਦੇ ਜੋ ਵੀ ਸੰਪਰਕ ਵਿਚ ਆਵੇ, ਉਸ
ਨੂੰ ਸ਼ਕਤੀਆਂ ਦਾ ਸ਼ਾਂਤੀ ਦਾ ਦਾਨ ਦਿੰਦੇ ਚੱਲੋ।