08.06.25 Avyakt Bapdada Punjabi Murli
15.11.2005 Om Shanti Madhuban
"ਸੱਚੇ ਦਿਲ ਨਾਲ ਬਾਪ ਅਤੇ
ਪਰਿਵਾਰ ਦੇ ਸਨੇਹੀ ਬਣ ਮਿਹਨਤ ਮੁਕਤ ਬਣਨ ਦਾ ਵਾਇਦਾ ਕਰੋ ਅਤੇ ਫਾਇਦਾ ਲਵੋ"
ਅੱਜ ਬਾਪਦਾਦਾ ਆਪਣੇ ਚਾਰੋਂ
ਪਾਸੇ ਦੇ ਸ੍ਰੇਸ਼ਠ ਸਵਰਾਜ ਅਧਿਕਾਰੀ, ਸਵਮਾਨਧਾਰੀ ਬੱਚਿਆਂ ਨੂੰ ਵੇਖ ਰਹੇ ਹਨ। ਬਾਪ ਨੇ ਬੱਚਿਆਂ
ਨੂੰ ਆਪਣੇ ਤੋਂ ਵੀ ਉੱਚਾ ਸਵਮਾਨ ਦਿੱਤਾ ਹੈ। ਹਰ ਇੱਕ ਬੱਚੇ ਨੂੰ ਪੈਰ ਵਿਚ ਡਿੱਗਣ ਤੋਂ ਛੁਡਾ ਸਿਰ
ਦਾ ਤਾਜ ਦਿੱਤਾ। ਖੁਦ ਨੂੰ ਸਦਾ ਹੀ ਪਿਆਰੇ ਬੱਚਿਆਂ ਦਾ ਸੇਵਾਦਾਰੀ ਕਹਾਇਆ। ਇੰਨੀ ਵੱਡੀ ਅਥਾਰਟੀ ਦਾ
ਸਵਮਾਨ ਬੱਚਿਆਂ ਨੂੰ ਦਿੱਤਾ। ਤਾਂ ਹਰ ਇੱਕ ਆਪਣੇ ਇਤਨਾ ਸਵਮਾਨਧਾਰੀ ਸਮਝਦੇ ਹੋ? ਸਵਮਾਨਧਾਰੀ ਦਾ
ਵਿਸ਼ੇਸ਼ ਲਕਸ਼ਨ ਕੀ ਹੁੰਦਾ ਹੈ? ਜਿਨਾਂ ਜੋ ਸਵਮਾਨਧਾਰੀ ਹੋਵੇਗਾ ਉਤਨਾ ਹੀ ਸਭ ਨੂੰ ਸਨਮਾਨ ਦੇਣ
ਵਾਲਾ ਹੋਵੇਗਾ। ਜਿਨਾਂ ਸਵਮਾਨਧਾਰੀ ਉਤਨਾ ਹੀ ਨਿਰਮਾਣ, ਸਰਵ ਦਾ ਸਨੇਹੀ ਹੋਵੇਗਾ। ਸਵਮਾਨਧਾਰੀ ਦੀ
ਨਿਸ਼ਾਨੀ ਹੈ - ਬਾਪ ਦਾ ਪਿਆਰਾ ਨਾਲੇ ਸਰਵ ਦਾ ਪਿਆਰਾ। ਹੱਦ ਦਾ ਪਿਆਰਾ ਨਹੀਂ, ਬੇਹੱਦ ਦਾ ਪਿਆਰਾ।
ਜਿਵੇਂ ਬਾਪ ਸਰਵ ਦੇ ਪਿਆਰੇ ਹਨ, ਭਾਵੇਂ ਇੱਕ ਮਹੀਨੇ ਦਾ ਬੱਚਾ ਹੈ, ਭਾਵੇਂ ਆਦਿ ਰਤਨ ਵੀ ਹਨ ਲੇਕਿਨ
ਹਰ ਇੱਕ ਮੰਨਦਾ ਹੈ ਮੈਂ ਬਾਬਾ ਦਾ, ਬਾਬਾ ਮੇਰਾ। ਇਹ ਨਿਸ਼ਾਨੀ ਹੈ ਸਰਵ ਦੇ ਪਿਆਰੇਪਨ ਦੀ, ਸ੍ਰੇਸ਼ਠ
ਸਵਮਾਨ ਦੀ, ਕਿਉਂਕਿ ਅਜਿਹੇ ਬੱਚੇ ਫਾਲੋ ਫਾਦਰ ਕਰਨ ਵਾਲੇ ਹਨ। ਦੇਖੋ ਬਾਪ ਨੇ ਹਰ ਵਰਗ ਦੇ ਬੱਚਿਆਂ
ਨੂੰ, ਛੋਟੇ ਬੱਚਿਆਂ ਤੋਂ ਲੈਕੇ, ਬਜੁਰਗ ਸਮਾਨ ਬੱਚਿਆਂ ਨੂੰ ਸਵਮਾਨ ਦਿੱਤਾ। ਯੂਥ ਨੂੰ ਵਿਨਾਸ਼ਕਾਰੀ
ਤੋਂ ਵਿਸ਼ਵ ਕਲਿਆਣਕਾਰੀ ਦਾ ਸਵਮਾਨ ਦਿੱਤਾ। ਮਹਾਨ ਬਨਾਇਆ। ਪ੍ਰਵ੍ਰਤੀ ਵਾਲਿਆਂ ਨੂੰ ਮਹਾਤਮਾਵਾਂ,
ਵੱਡੇ - ਵੱਡੇ ਜਗਤ ਗੁਰੂ ਉਨ੍ਹਾਂ ਤੋਂ ਵੀ ਉੱਚਾ, ਪ੍ਰਵ੍ਰਤੀ ਵਿਚ ਰਹਿੰਦੇ, ਪਰ - ਵ੍ਰਿਤੀ ਵਾਲੇ
ਮਹਾਤਮਾਵਾਂ ਦਾ ਵੀ ਸਿਰ ਝੁਕਾਉਣ ਵਾਲਾ ਬਨਾਇਆ। ਕੰਨਿਆਂਵਾਂ ਨੂੰ ਸ਼ਿਵ ਸ਼ਕਤੀ ਸਵਰੂਪ ਦਾ ਸਵਮਾਨ
ਯਾਦ ਦਵਾਇਆ, ਬਣਾਇਆ। ਬਜੁਰਗ ਬੱਚਿਆਂ ਨੂੰ ਬ੍ਰਹਮਾ ਬਾਪ ਦੀ ਹਮਜੀਨਸ ਅਨੁਭਵੀ ਦਾ ਸਵਮਾਨ ਦਿੱਤਾ।
ਅਜਿਹੇ ਹੀ ਸਵਮਾਨਧਾਰੀ ਬੱਚੇ ਹਰ ਆਤਮਾ ਨੂੰ ਅਜਿਹੇ ਸਵਮਾਨ ਨਾਲ ਵੇਖਣਗੇ। ਸਿਰਫ ਵੇਖਣਗੇ ਨਹੀਂ ਪਰ
ਸੰਬੰਧ - ਸੰਪਰਕ ਵਿਚ ਆਉਣਗੇ, ਕਿਉਂਕਿ ਸਵਮਾਨ ਦੇਹ - ਅਭਿਮਾਨ ਨੂੰ ਮਿਟਾਉਣ ਵਾਲਾ ਹੈ। ਜਿੱਥੇ
ਸਵਮਾਨ ਹੋਵੇਗਾ ਉਥੇ ਦੇਹ ਦਾ ਅਭਿਮਾਨ ਨਹੀਂ ਹੋਵੇਗਾ। ਬਹੁਤ ਸਹਿਜ ਸਾਧਨ ਹੈ, ਦੇਹ - ਅਭਿਮਾਨ ਨੂੰ
ਮਿਟਾਉਣ ਦਾ - ਸਦਾ ਸਵਮਾਨ ਵਿਚ ਰਹਿਣਾ। ਸਦਾ ਹਰ ਇੱਕ ਨੂੰ ਸਵਮਾਨ ਨਾਲ ਵੇਖਣਾ। ਭਾਵੇਂ ਪਿਆਦਾ ਹੈ,
16 ਹਜਾਰ ਦੀ ਮਾਲਾ ਵਿਚ ਲਾਸ੍ਟ ਨੰਬਰ ਵੀ ਹੈ ਲੇਕਿਨ ਲਾਸ੍ਟ ਨੰਬਰ ਵਿਚ ਵੀ ਡਰਾਮਾ ਅਨੁਸਾਰ ਬਾਪ
ਦਵਾਰਾ ਕੋਈ ਨਾ ਕੋਈ ਵਿਸ਼ੇਸ਼ਤਾ ਹੈ। ਸਵਮਾਨਧਾਰੀ ਵਿਸ਼ੇਸ਼ਤਾ ਨੂੰ ਵੇਖ ਸਵਮਾਨ ਦਿੰਦੇ ਹਨ। ਉਨ੍ਹਾਂ
ਦੀ ਦ੍ਰਿਸ਼ਟੀ ਵਿਚ,ਵ੍ਰਿਤੀ ਵਿਚ, ਹਰ ਇੱਕ ਦੀ ਵਿਸ਼ੇਸ਼ਤਾ ਸਮਾਈ ਹੋਈ ਹੁੰਦੀ ਹੈ। ਜੋ ਵੀ ਬਾਪ ਦਾ
ਬਣਿਆ ਉਹ ਵਿਸ਼ੇਸ਼ ਆਤਮਾ ਹੈ, ਭਾਵੇਂ ਨੰਬਰਵਾਰ ਹੈ ਲੇਕਿਨ ਦੁਨੀਆ ਵਿਚ ਕੋਟਾਂ ਵਿੱਚੋ ਕੋਈ ਹੈ। ਇਵੇਂ
ਆਪਣੇ ਨੂੰ ਸਾਰੇ ਵਿਸ਼ੇਸ਼ ਆਤਮਾ ਸਮਝਦੇ ਹੋ? ਸਵਮਾਨ ਵਿਚ ਸਥਿਤ ਰਹਿਣਾ ਹੈ। ਦੇਹ ਅਭਿਮਾਨ ਵਿਚ ਨਹੀਂ,
ਸਵਮਾਨ।
ਬਾਪ ਨੂੰ ਹਰ ਇੱਕ ਬੱਚੇ
ਨਾਲ ਪਿਆਰ ਕਿਓਂ ਹੈ? ਕਿਉਂਕਿ ਬਾਪ ਜਾਣਦੇ ਹਨ ਮੈਨੂੰ ਪਹਿਚਾਣ, ਮੇਰੇ ਬਣੇ ਹਨ ਨਾ। ਭਾਵੇਂ ਅੱਜ ਇਸ
ਮੇਲੇ ਵਿਚ ਵੀ ਪਹਿਲੀ ਵਾਰੀ ਆਏ ਹਨ, ਫਿਰ ਵੀ ਬਾਬਾ ਕਿਹਾ ਤਾਂ ਬਾਪ ਦੇ ਪਿਆਰ ਦੇ ਪਾਤਰ ਹਨ।
ਬਾਪਦਾਦਾ ਨੂੰ ਚਾਰੋਂ ਪਾਸੇ ਦੇ ਸਾਰੇ ਬੱਚੇ ਪਿਆਰੇ ਹਨ। ਇਵੇਂ ਹੀ ਫਾਲੋ ਫਾਦਰ। ਕੋਈ ਵੀ ਅਪ੍ਰਿਅ
ਨਹੀਂ, ਸਰਵ ਪ੍ਰਿਅ ਹਨ। ਵੇਖੋ, ਜੋ ਵੀ ਬੱਚੇ ਮੇਰਾ ਬਾਬਾ ਕਹਿੰਦੇ ਹਨ, ਤਾਂ ਮੇਰਾਪਨ ਕਿਸ ਨੇ
ਲਿਆਂਦਾ? ਸਨੇਹ ਨੇ। ਜੋ ਵੀ ਇਥੇ ਬੈਠੇ ਹਨ, ਉਹ ਸਮਝਦੇ ਹੋ ਕਿ ਸਨੇਹ ਨੇ ਬਾਪ ਦਾ ਬਣਾ ਲਿਆ। ਬਾਪ
ਦਾ ਸਨੇਹ ਚੁੰਬਕ ਹੈ, ਸਨੇਹ ਦੇ ਚੁੰਬਕ ਨਾਲ ਬਾਪ ਦੇ ਬਣ ਗਏ। ਦਿਲ ਦਾ ਸਨੇਹ, ਕਹਿਣ ਮਾਤ੍ਰ ਸਨੇਹੀ
ਨਹੀਂ। ਦਿਲ ਦਾ ਸਨੇਹ ਇਸ ਬ੍ਰਾਹਮਣ ਜੀਵਨ ਦਾ ਸਨੇਹੀ ਹੈ। ਮਿਲਣ ਕਿਉਂ ਆਉਂਦੇ ਹੋ? ਸਨੇਹ ਲੇ ਆਇਆ
ਹੈ ਨਾ! ਜੋ ਵੀ ਸਾਰੇ ਬੈਠੇ ਹਨ, ਆਏ ਹਨ, ਕਿਉਂ ਆਏ ਹੋ? ਸਨੇਹ ਨੇ ਖਿੱਚਿਆ ਨਾ। ਸਨੇਹ ਵੀ ਕਿੰਨਾਂ
ਹੈ? 100 ਪਰਸੈਂਟ ਹੈ ਜਾਂ ਘੱਟ ਹੈ? ਜੋ ਸਮਝਦੇ ਹਨ ਸਨੇਹ ਵਿਚ ਅਸੀਂ 100 ਪ੍ਰਸੈਂਟ ਹਾਂ, ਉਹ ਹੱਥ
ਉਠਾਓ। ਸਨੇਹ ਵਿਚ 100%। ਥੋੜ੍ਹਾ ਵੀ ਘੱਟ ਨਹੀਂ? ਚੰਗਾ। ਤਾਂ ਇਤਨਾ ਹੀ ਸਨੇਹ ਆਪਸ ਵਿੱਚ ਬ੍ਰਾਹਮਣਾਂ
ਵਿਚ ਹੈ? ਇਸ ਵਿੱਚ ਹੱਥ ਉਠਾਓ? ਇਸ ਵਿੱਚ ਪ੍ਰ੍ਸੇਂਟੇਜ ਹੈ। ਜਿਵੇਂ ਬਾਪ ਦਾ ਸਭ ਨਾਲ ਸਨੇਹ ਹੈ, ਇਵੇਂ
ਹੀ ਬੱਚਿਆਂ ਦਾ ਵੀ ਸਰਵ ਨਾਲ ਸਨੇਹ, ਸਰਵ ਦੇ ਸਨੇਹੀ। ਦੂਜੇ ਦੀ ਕਮਜੋਰੀ ਨੂੰ ਵੇਖੋ ਨਹੀਂ। ਜੇਕਰ
ਕੋਈ ਸੰਸਕਾਰ ਦੇ ਵਸ਼ੀਭੂਤ ਹੈ, ਤਾਂ ਫਾਲੋ ਕਿਸਨੂੰ ਕਰਨਾ ਹੈ? ਵਸ਼ੀਭੂਤ ਵਾਲੇ ਨੂੰ? ਤੁਸੀਂ
ਵਸ਼ੀਕਰਨ ਮੰਤ੍ਰ ਦੇਣ ਵਾਲੇ ਹੋ, ਵਸ਼ੀਭੂਤ ਤੋਂ ਛੁਡਾਉਣ ਵਾਲੇ ਮੰਤ੍ਰ, ਛੁਡਾਉਣ ਵਾਲੇ ਹੋ ਨਾ! ਜਾਂ
ਵੇਖਣ ਵਾਲੇ ਹੋ? ਕਿ ਵਿਖਾਈ ਦੇ ਦਿੰਦਾ ਹੈ? ਜੇਕਰ ਕੋਈ ਖਰਾਬ ਚੀਜ ਵਿਖਾਈ ਵੀ ਦਿੰਦੀ ਹੈ ਤਾਂ ਕੀ
ਕਰਦੇ ਹੋ? ਵੇਖਦੇ ਰਹਿੰਦੇ ਹੋ ਜਾਂ ਕਿਨਾਰਾ ਕਰ ਲੈਂਦੇ ਹੋ? ਕਿਉਂਕਿ ਬਾਪਦਾਦਾ ਨੇ ਵੇਖਿਆ ਕਿ ਜੋ
ਦਿਲ ਦੇ ਸਨੇਹੀ ਹਨ, ਬਾਪ ਦੇ ਦਿਲ ਦੇ ਸਨੇਹੀ, ਸਰਵ ਦੇ ਸਨੇਹੀ ਜਰੂਰ ਹੋਣਗੇ। ਦਿਲ ਦਾ ਸਨੇਹ ਬਹੁਤ
ਸਹਿਜ ਵਿਧੀ ਹੈ ਸੰਪੰਨ ਅਤੇ ਸੰਪੂਰਨ ਬਣਨ ਦੀ। ਭਾਵੇਂ ਕੋਈ ਕਿੰਨਾਂ ਵੀ ਗਿਆਨੀ ਹੋਵੇ, ਪਰ ਜੇਕਰ
ਦਿਲ ਦਾ ਸਨੇਹ ਨਹੀਂ ਹੈ ਤਾਂ ਬ੍ਰਾਹਮਣ ਜੀਵਨ ਵਿਚ ਰਮਣੀਕ ਜੀਵਨ ਨਹੀਂ ਹੋਵੇਗੀ। ਰੁਖੀ ਜੀਵਨ ਹੋਵੇਗੀ
ਕਿਉਂਕਿ ਗਿਆਨ ਵਿਚ, ਸਨੇਹ ਬਿਨਾ ਜੇਕਰ ਗਿਆਨ ਹੈ ਤਾਂ ਗਿਆਨ ਵਿਚ ਪ੍ਰਸ਼ਨ ਉੱਠਦੇ ਹਨ ਕਿਉਂ, ਕੀ!
ਲੇਕਿਨ ਸਨੇਹ ਗਿਆਨ ਸਹਿਤ ਹੈ ਤਾਂ ਸਨੇਹੀ ਸਦਾ ਸਨੇਹ ਵਿਚ ਲਵਲੀਨ ਰਹਿੰਦੇ ਹਨ। ਸਨੇਹੀ ਨੂੰ ਯਾਦ
ਕਰਨ ਦੀ ਮੇਹਨਤ ਕਰਨੀ ਨਹੀਂ ਪੈਂਦੀ। ਸਿਰਫ ਗਿਆਨੀ ਹਨ, ਸਨੇਹ ਨਹੀਂ ਹੈ ਤਾਂ ਮੇਹਨਤ ਕਰਨੀ ਪੈਂਦੀ
ਹੈ। ਉਹ ਮੇਹਨਤ ਦਾ ਫਲ ਖਾਂਦਾ, ਉਹ ਮੁੱਹਬਤ ਦਾ ਫਲ ਖਾਂਦਾ। ਗਿਆਨ ਹੈ ਬੀਜ ਲੇਕਿਨ ਪਾਣੀ ਹੈ ਸਨੇਹ।
ਜੇਕਰ ਬੀਜ ਨੂੰ ਸਨੇਹ ਦਾ ਪਾਣੀ ਨਹੀਂ ਮਿਲਦਾ ਤਾਂ ਫਲ ਨਹੀਂ ਨਿਕਲਦਾ ਹੈ।
ਤਾਂ ਅੱਜ ਬਾਪਦਾਦਾ ਸਰਵ
ਬੱਚਿਆਂ ਡੇ ਦਿਲ ਦਾ ਸਨੇਹ ਚੈਕ ਕਰ ਰਹੇ ਸਨ। ਭਾਵੇਂ ਬਾਪ ਨਾਲ, ਭਾਵੇਂ ਸਰਵ ਨਾਲ। ਤਾਂ ਤੁਸੀਂ ਸਭ
ਆਪਣੇ ਨੂੰ ਕੀ ਸਮਝਦੇ ਹੋ? ਸਨੇਹੀ ਹੋ? ਹੋ ਸਨੇਹੀ? ਜੋ ਸਮਝਦੇ ਹਨ ਦਿਲ ਦੇ ਸਨੇਹੀ ਹਾਂ, ਉਹ ਹੱਥ
ਉਠਾਓ। (ਮਿਜੋਰਟੀ ਸਭ ਨੇ ਹੱਥ ਉਠਾਇਆ) ਅੱਛਾ - ਸਰਵ ਦੇ ਸਨੇਹੀ। ਬਾਪ ਦੇ ਤਾਂ ਦਿਲ ਦੇ ਸਨੇਹੀ ਹੋ,
ਸਰਵ ਦੇ ਸਨੇਹੀ ਹੋ? ਸਰਵ ਦੇ? ਹਰ ਇੱਕ ਸਮਝਦਾ ਹੈ - ਉਹ ਮੇਰਾ ਭਾਈ - ਭੈਣ ਹੈ? ਹਰ ਇੱਕ ਸਮਝਦਾ ਹੈ
ਇਹ ਮੇਰਾ ਹੈ? ਸਮਝਦਾ ਹੈ? ਕੀ ਕੋਈ - ਕੋਈ ਸਮਝਦਾ ਹੈ? ਜਿਵੇਂ ਬਾਪ ਦੇ ਸਨੇਹ ਵਿਚ ਸਾਰੇ ਹੱਥ
ਉਠਾਉਂਦੇ ਹਨ, ਹਾਂ ਬਾਪ ਦੇ ਸਨੇਹੀ ਹਾਂ, ਇਵੇਂ ਤੁਸੀਂ ਹਰ ਇੱਕ ਦੇ ਲਈ ਹੱਥ ਉਠਾਓ ਗੇ, ਕਿ ਹਾਂ ਇਹ
ਸਰਵ ਦੇ ਸਨੇਹੀ ਹਨ? ਇਹ ਸਰਟੀਫਿਕੇਟ ਮਿਲੇਗਾ? ਕਿਉਂਕਿ ਬਾਪਦਾਦਾ ਨੇ ਪਹਿਲੇ ਵੀ ਕਿਹਾ ਸੀ ਕਿ ਸਿਰਫ
ਬਾਪ ਤੋਂ ਸਰਟੀਫਿਕੇਟ ਨਹੀਂ ਲੈਣਾ ਹੈ, ਬ੍ਰਾਹਮਣ ਪਰਿਵਾਰ ਤੋਂ ਵੀ ਲੈਣਾ ਹੈ ਕਿਉਂਕਿ ਇਸ ਵੇਲੇ ਬਾਪ
ਧਰਮ ਅਤੇ ਰਾਜ ਦੋਵੇਂ ਨਾਲ - ਨਾਲ ਸਥਾਪਨ ਕਰ ਰਹੇ ਹਨ। ਰਾਜ ਵਿਚ ਸਿਰਫ ਬਾਪ ਨਹੀਂ ਹੋਣ ਗੇ,
ਪਰਿਵਾਰ ਵੀ ਹੋਵੇਗਾ। ਬਾਪ ਦੇ ਵੀ ਪਿਆਰੇ, ਪਰਿਵਾਰ ਦੇ ਵੀ ਪਿਆਰੇ।
ਗਿਆਨੀ ਬਣੇ ਹੋ ਲੇਕਿਨ
ਨਾਲ ਹੀ ਸਨੇਹੀ ਬਣਨਾ ਵੀ ਜਰੂਰੀ ਹੈ। ਸਵਮਾਨ ਵਿਚ ਰਹਿਣਾ ਅਤੇ ਸਨਮਾਨ ਦੇਣਾ, ਇਹ ਦੋਵੇਂ ਜਰੂਰੀ ਹਨ।
ਬਾਪ ਨੇ ਬ੍ਰਾਹਮਣ ਜਨਮ ਲਈ ਹੀ ਹਰ ਇੱਕ ਬੱਚੇ ਨੂੰ ਸਨਮਾਨ ਦਿੱਤਾ, ਤਾਂ ਤੇ ਉੱਚੇ ਬਣੇ। ਇਸ ਇੱਕ
ਜਨਮ ਵਿਚ ਸਨਮਾਨ ਦੇਣਾ ਹੈ ਅਤੇ ਸਾਰਾ ਕਲਪ ਉਸਦੀ ਪ੍ਰਾਲਬਧ ਸਨਮਾਨ ਪ੍ਰਾਪਤ ਹੁੰਦਾ ਹੈ। ਅੱਧਾਕਲਪ
ਰਾਜ ਅਧਿਕਾਰੀ ਸਨਮਾਨ ਮਿਲਦਾ ਹੈ, ਅੱਧਾਕਲਪ ਭਗਤੀ ਵਿੱਚ ਭਗਤਾਂ ਦ੍ਵਾਰਾ ਸਨਮਾਨ ਮਿਲਦਾ ਹੈ। ਲੇਕਿਨ
ਇਸ ਦਾ, ਸਾਰੇ ਕਲਪ ਦਾ ਆਧਾਰ ਹੈ ਇਸ ਇੱਕ ਜਨਮ ਵਿਚ ਸਨਮਾਨ ਦੇਣਾ, ਸਨਮਾਨ ਲੈਣਾ।
ਹੁਣੇ - ਹੁਣੇ ਬਾਪਦਾਦਾ
ਵੇਖ ਰਹੇ ਹਨ ਚਾਰੋਂ ਪਾਸੇ ਵਿਦੇਸ਼ ਵਿਚ ਕੋਈ ਰਾਤ ਵਿਚ, ਕੋਈ ਦਿਨ ਵਿਚ ਮਿਲਣ ਮਨ ਰਹੇ ਹਨ। ਅੱਛੀ
ਪੁਰਸ਼ਾਰਥ ਦੀ ਗਤੀ ਨੂੰ ਵਧਾਉਂਦੇ ਦੇ ਲਈ ਤੁਹਾਨੂੰ ਦਾਦੀ ਵੀ ( ਜਾਨਕੀ ਦਾਦੀ ) ਚੰਗੀ ਮਿਲੀ ਹੈ।
ਹੈ ਨਾ ਇਵੇਂ ? ਜਰਾ ਜਿਹੀ ਕੋਈ ਕਮੀਂ ਵਿਖਦੀ ਹੈ, ਫੌਰਨ ਕਲਾਸ ਤੇ ਕਲਾਸ ਕਰਾਉਂਦੀ ਹੈ। ਕਿਸੇ ਵੀ
ਬੱਚੇ ਨੂੰ, ਭਾਵੇਂ ਦੇਸ਼ ਵਾਲੇ ਭਾਵੇਂ ਵਿਦੇਸ਼ ਵਾਲ਼ੇ ਨੂੰ, ਕਿਸੇ ਵੀ ਸਬਜੈਕਟ ਵਿਚ ਮੇਹਨਤ ਲਗਦੀ
ਹੈ ਤਾਂ ਉਸ ਦਾ ਮੂਲ ਕਾਰਨ ਹੈ - ਦਿਲ ਦੇ ਸਨੇਹ ਦੀ ਕਮੀ। ਸਨੇਹ ਮਾਨਾ ਲਵਲੀਨ। ਯਾਦ ਕਰਨਾ ਨਹੀਂ
ਪੈਂਦਾ, ਯਾਦ ਭੁਲਾਉਣਾਨਹੀਂ ਮੁਸ਼ਕਿਲ ਹੁੰਦਾ। ਜੇਕਰ ਮੇਹਨਤ ਕਰਨੀ ਪੈਂਦੀ ਹੈ ਤਾਂ ਦਿਲ ਦੇ ਸਨੇਹ
ਨੂੰ ਚੈਕ ਕਰੋ - ਕਿਧਰੇ ਲੀਕੇਜ ਤਾਂ ਨਹੀਂ ਹੈ? ਭਾਵੇਂ ਲਗਾਵ ਕਿਸੇ ਵਿਅਕਤੀ ਨਾਲ, ਭਾਵੇਂ ਵਿਅਕਤੀ
ਦੀ ਵਿਸ਼ੇਸ਼ਤਾ ਨਾਲ, ਭਾਵੇਂ ਕੋਈ ਸਾਧਨ ਨਾਲ, ਸੈਲਵੇਸ਼ਨ ਨਾਲ, ਐਕਸਟ੍ਰਾ ਸੇਲਵੇਸ਼ਨ, ਕਾਇਦੇ
ਪ੍ਰਮਾਣ ਸੇਲਵੇਸ਼ਨ ਠੀਕ ਹੈ, ਲੇਕਿਨ ਐਕਸਟ੍ਰਾ ਸੈਲਵੇਸ਼ਨ ਨਾਲ ਵੀ ਪਿਆਰ ਹੁੰਦਾ ਹੈ, ਲਗਾਵ ਹੁੰਦਾ
ਹੈ। ਉਹ ਸੈਲਵੇਸ਼ਣ ਯਾਦ ਆਉਂਦੀ ਰਹੇਗੀ। ਉਸਦੀ ਨਿਸ਼ਾਨੀ ਹੈ - ਕਿਧਰੇ ਵੀ ਲੀਕੇਜ਼ ਹੋਵੇਗੀ ਤਾਂ ਸਦਾ
ਜੀਵਨ ਵਿਚ ਕਿਸੇ ਵੀ ਕਾਰਨ ਤੋਂ ਸੰਤੁਸ਼ਟਤਾ ਦੀ ਅਨੁਭੂਤੀ ਨਹੀਂ ਹੋਵੇਗੀ। ਕੋਈ ਨਾ ਕੋਈ ਕਾਰਨ
ਅਸੰਤੁਸ਼ਟਤਾ ਦਾ ਅਨੁਭਵ ਕਰਾਉਣਗੇ। ਅਤੇ ਸੰਤੁਸ਼ਟਤਾ ਜਿੱਥੇ ਹੋਵੇਗੀ ਉਸ ਦੀ ਨਿਸ਼ਾਨੀ ਸਦਾ
ਪ੍ਰਸੰਨਤਾ ਹੋਵੇਗੀ। ਸਦਾ ਰੂਹਾਨੀ ਗੁਲਾਬ ਦੀ ਤਰ੍ਹਾਂ ਮੁਸਕਰਾਉਂਦਾ ਰਹੇਗਾ, ਖਿੜਿਆ ਹੋਇਆ ਰਹੇਗਾ।
ਮੂਡ ਆਫ ਨਹੀਂ ਹੋਵੇਗੀ, ਸਦਾ ਡਬਲ ਲਾਈਟ। ਤਾਂ ਸਮਝਾ ਮੇਹਨਤ ਤੋਂ ਹੁਣ ਬਚ ਜਾਵੋ। ਬਾਪਦਾਦਾ ਨੂੰ
ਬੱਚਿਆਂ ਦੀ ਮੇਹਨਤ ਨਹੀਂ ਚੰਗੀ ਲਗਦੀ। ਅੱਧਾ ਕਲਪ ਮੇਹਨਤ ਕੀਤੀ ਹੈ, ਹੁਣ ਮੌਜ ਕਰੋ। ਮੁੱਹਬਤ ਵਿਚ
ਲਵਲੀਨ ਹੋ, ਅਨੁਭਵ ਦੇ ਮੋਤੀ ਗਿਆਨ ਸਾਗਰ ਦੇ ਤਲੇ ਵਿਚ ਅਨੁਭਵ ਕਰੋ। ਸਿਰਫ ਡੁੱਬਕੀ ਲਗਾਕੇ ਸਾਗਰ
ਤੋਂ ਨਿਕਲ ਨਹੀਂ ਆਵੋ, ਲਵਲੀਨ ਰਹੋ।
ਸਭ ਨੇ ਵਾਇਦਾ ਤੇ ਕੀਤਾ
ਹੈ ਨਾ! ਕਿ ਨਾਲ ਰਹਾਂਗੇ, ਨਾਲ ਚੱਲਾਂਗੇ? ਵਾਇਦਾ ਕੀਤਾ ਹੈ? ਨਾਲ ਚੱਲਾਂਗੇ ਜਾਂ ਪਿੱਛੇ - ਪਿੱਛੇ
ਆਵਾਂਗੇ? ਜੋ ਨਾਲ ਚੱਲਣ ਨੂੰ ਤਿਆਰ ਹਨ ਉਹ ਹੱਥ ਉਠਾਓ। ਤਿਆਰ ਹੋ, ਸੋਚਕੇ ਉਠਾਓ, ਤਿਆਰ ਹੋ, ਮਤਲਬ
ਬਾਪ ਸਮਾਨ ਹੋ। ਕੌਣ ਨਾਲ ਚੱਲੇਗਾ? ਸਮਾਨ ਨਾਲ ਚੱਲੇਗਾ ਨ! ਤਾਂ ਚਲੋਗੇ? ਐਵਰੇਡੀ? ਪਹਿਲੀ ਲਾਈਨ
ਐਵਰੇਡੀ? ਕੱਲ ਚੱਲਣ ਦੇ ਲਈ ਆਰਡਰ ਕਰੀਏ, ਚੱਲੋਗੇ? ਅੱਛਾ ਪ੍ਰਵ੍ਰਤੀ ਵਾਲੇ ਚੱਲੋ ਗੇ? ਬੱਚੇ ਨਹੀਂ
ਯਾਦ ਆਉਣਗੇ? ਮਾਤਾਵਾਂ ਚੱਲਣਗੀਆਂ? ਮਾਤਾਵਾਂ ਤਿਆਰ ਹਨ? ਕੋਈ ਵੀ ਚੀਜ਼ ਯਾਦ ਨਹੀਂ ਆਵੇਗੀ? ਟੀਚਰਜ਼
ਨੂੰ ਸੈਂਟਰ ਯਾਦ ਆਵੇਗਾ, ਜਿਗਿਆਸੂ ਯਾਦ ਆਉਣਗੇ? ਨਹੀਂ ਯਾਦ ਆਉਣਗੇ? ਅੱਛਾ। ਸਾਰੇ ਨਿਰਮੋਹੀ ਹੋ ਗਏ
ਹੋ? ਫਿਰ ਤੇ ਬਹੁਤ ਚੰਗੀ ਗੱਲ ਹੈ। ਫਿਰ ਤਾਂ ਮੇਹਨਤ ਨਹੀਂ ਕਰਨੀ ਪਵੇਗੀ ਨਾ।
ਅੱਜ ਬਾਪਦਾਦਾ ਸਭ ਨੂੰ
ਭਾਵੇਂ ਸਾਮ੍ਹਣੇ ਬੈਠੇ ਹਨ, ਭਾਵੇਂ ਦੂਰ ਬੈਠੇ ਵੀ ਬਾਪ ਦੇ ਦਿਲ ਵਿਚ ਬੈਠੇ ਹਨ, ਸਭ ਨੂੰ ਅੱਜ ਦਾ
ਦਿਨ ਮੇਹਨਤ ਮੁਕਤ ਬਨਾਉਣਾ ਚਾਉਂਦੇ ਹਨ। ਬਣੋਗੇ? ਤਾਲੀ ਤੇ ਵਜਾ ਦਵੋ, ਬਣੋਗੇ? ਕੱਲ ਤੋਂ ਕੋਈ
ਦਾਦੀਆਂ ਦੇ ਕੋਲ ਨਹੀਂ ਆਵੇਗਾ। ਮੇਹਨਤ ਨਹੀਂ ਕਰਵਾਉਣਗੇ? ਮੌਜ ਨਾਲ ਮਿਲੋਗੇ। ਜੋਨ ਹੈਡ ਦੇ ਕੋਲ ਨਹੀਂ
ਜਾਵੋਗੇ, ਕੰਪਲੈਂਟ ਨਹੀਂ ਕਰੋਗੇ, ਕੰਪਲੀਟ। ਠੀਕ ਹੈ? ਹੁਣ ਹੱਥ ਉਠਾਓ। ਦੇਖੋ ਸੋਚ ਕੇ ਹੱਥ ਉਠਾਉਣਾ,
ਇਵੇਂ ਹੀ ਨਹੀਂ ਉੱਠਾ ਲੈਣਾ। ਕੋਈ ਕੰਪਲੈਂਟ ਨਹੀਂ, ਕੋਈ ਮੇਰਾ - ਮੇਰਾ ਨਹੀਂ, ਕੋਈ ਮੇਰਾ ਨਹੀਂ।
ਮੈਂ ਵੀ ਨਹੀਂ, ਮੇਰਾ ਵੀ ਨਹੀਂ, ਖਤਮ। ਦੇਖੋ ਵਾਇਦਾ ਤੇ ਕੀਤਾ ਹੈ, ਅੱਛਾ ਹੈ ਮੁਬਾਰਕ ਹੋਵੇ ਲੇਕਿਨ
ਕੀ ਹੈ, ਵਾਇਦੇ ਦਾ ਫਾਇਦਾ ਨਹੀਂ ਉਠਾਉਂਦੇ ਹੋ। ਵਾਇਦਾ ਬਹੁਤ ਜਲਦੀ ਕਰ ਲੈਂਦੇ ਹੋ ਲੇਕਿਨ ਫਾਇਦਾ
ਉਠਾਉਣ ਦੇ ਲਈ ਰੋਜ ਇੱਕ ਤਾਂ ਰੀਲਾਈਜੇਸ਼ਨ ਦੂਸਰਾ ਰੀਵਾਇਜ ਕਰੋ, ਵਾਇਦੇ ਨੂੰ ਰੋਜ ਰੀਵਾਇਜ ਕਰੋ ਕੀ
ਵਾਇਦਾ ਕੀਤਾ? ਅੰਮ੍ਰਿਤਵੇਲੇ ਮਿਲਣ ਤੋਂ ਬਾਅਦ ਵਾਇਦਾ ਅਤੇ ਫਾਇਦਾ ਦੋਵਾਂ ਦਾ ਚਾਰਟ ਬਣਾਓ। ਵਾਇਦਾ
ਕੀ ਕੀਤਾ? ਅਤੇ ਫਾਇਦਾ ਕੀ ਉੱਠਾ ਰਹੇ ਹਨ? ਰੀਲਾਈਜ਼ ਕਰੋ, ਰੀਵਾਇਜ ਕਰੋ, ਬੈਲੈਨਸ ਹੋ ਜਾਵੇਗਾ ਤਾਂ
ਠੀਕ ਹੋ ਜਾਵੇਗਾ। ਬਾਪਦਾਦਾ ਨੂੰ ਪਤਾ ਹੈ ਮੀਟਿੰਗ ਵਾਲਿਆਂ ਨੇ ਵਾਇਦਾ ਕੀਤਾ ਹੈ।
ਬਾਪਦਾਦਾ ਨੇ ਵੇਖਿਆ ਹੈ
ਪਲਾਨ ਬਹੁਤ ਚੰਗਾ - ਚੰਗਾ ਬਣਾਉਂਦੇ ਹਨ, ਬਾਪਦਾਦਾ ਨੂੰ ਪਸੰਦ ਹੈ। ਬਾਪਦਾਦਾ ਕੀ ਚਾਉਂਦੇ ਹਨ?
ਬਾਪਦਾਦਾ ਸਿਰਫ ਇਕ ਸ਼ਬਦ ਚਾਹੁੰਦਾ ਹੈ - ਇੱਕ ਸ਼ਬਦ ਹੈ - ਸਫਲ ਕਰੋ, ਸਫਲ ਬਣੋ। ਜੋ ਵੀ ਖਜਾਨੇ ਹਨ,
ਸ਼ਕਤੀਆਂ ਹਨ, ਸੰਕਲਪ ਹਨ, ਬੋਲ ਹਨ, ਕਰਮ ਵੀ ਸ਼ਕਤੀ ਹੈ, ਇਹ ਸਮੇਂ ਵੀ ਸ਼ਕਤੀ ਹੈ, ਖਜਾਨਾ ਹੈ। ਸਭ
ਨੂੰ ਸਫਲ ਕਰਨਾ ਹੈ। ਭਾਵੇਂ ਸ਼ਥੂਲ ਧਨ, ਭਾਵੇਂ ਅਲੌਕਿਕ ਖਜਾਨੇ, ਸਭ ਨੂੰ ਸਫਲ ਕਰਨ ਹੈ।
ਸਫਲਤਾਮੂਰਤ ਦਾ ਸਰਟੀਫਿਕੇਟ ਲੈਣਾ ਹੀ ਹੈ। ਸਫਲ ਕਰੋ ਤੇ ਸਫਲ ਕਰਵਾਓ। ਜੇਕਰ ਕੋਈ ਅਸਫਲ ਕਰਦਾ ਹੈ,
ਤਾਂ ਬੋਲ ਦ੍ਵਾਰਾ ਸਿੱਖਿਆ ਦ੍ਵਾਰਾ ਨਹੀਂ, ਆਪਣੇ ਸ਼ੁਭ ਭਾਵਨਾ, ਸ਼ੁਭ ਕਾਮਨਾ ਅਤੇ ਸਦਾ ਸ਼ੁਭ
ਸਨਮਾਨ ਦੇਣ ਦ੍ਵਾਰਾ ਸਫਲ ਕਰਵਾਓ। ਸਿਰਫ ਸਿੱਖਿਆ ਨਹੀਂ ਦਵੋ, ਜੇਕਰ ਸਿੱਖਿਆ ਦੇਣੀ ਵੀ ਪੈਂਦੀ ਹੈ
ਤਾਂ ਸ਼ਮਾ ਅਤੇ ਸਿੱਖਿਆ, ਸ਼ਮਾ ਰੂਪ ਬਣ ਕੇ ਸਿੱਖਿਆ ਦਵੋ। ਮਰਸੀਫੁੱਲ ਬਣੋ, ਰਹਿਮਦਿਲ ਬਣੋ। ਤੁਹਾਡਾ
ਮਰਸੀਫੁੱਲ ਰੂਪ ਜਰੂਰ ਸਿੱਖਿਆ ਦਾ ਫਲ ਵਿਖਾਵੇਗਾ। ਦੇਖੋ, ਅੱਜਕਲ ਸਾਇੰਸ ਵਾਲੇ ਡਾਕਟਰਜ਼ ਵੀ ਜਦੋਂ
ਅਪ੍ਰੇਸ਼ਨ ਕਰਦੇ ਹਨ, ਤਾਂ ਪਹਿਲੇ ਕੀ ਕਰਦੇ ਹਨ? ਪਹਿਲੇ ਸੁਲਾ ਦਿੰਦੇ ਹਨ, ਪਿੱਛੇ ਕੱਟਦੇ ਹਨ,
ਪਹਿਲੇ ਹੀ ਨਹੀਂ ਕੱਟਦੇ ਹਨ। ਟਿੰਚਰ ਵੀ ਲਗਾਉਂਦੇ ਹਨ ਤਾਂ ਪਹਿਲੇ ਫੂੰਕ ਦਿੰਦੇ ਹਨ ਫਿਰ ਟਿੰਚਰ
ਲਗਾਉਂਦੇ ਹਨ। ਤਾਂ ਤੁਸੀਂ ਵੀ ਪਹਿਲੇ ਮਰਸੀਫੁੱਲ ਬਣੋ ਫਿਰ ਸਿੱਖਿਆ ਦਵੋ ਤਾਂ ਪ੍ਰਭਾਵ ਪਾਏਗੀ, ਨਹੀਂ
ਤਾਂ ਕੀ ਹੁੰਦਾ ਹੈ, ਤੁਸੀਂ ਸਿੱਖਿਆ ਦੇਣ ਲਗਦੇ ਹੋ, ਉਹ ਪਹਿਲੇ ਹੀ ਤੁਹਾਡੇ ਤੋਂ ਜਿਆਦਾ ਸਿੱਖਿਅਕ
ਹਨ। ਤਾਂ ਸਿੱਖਿਅਕ, ਸਿੱਖਿਅਕ ਦੀ ਸਿੱਖਿਆ ਨਹੀਂ ਮੰਨਦਾ। ਜੋ ਪੁਆਇੰਟ ਤੁਸੀਂ ਦਵੋਗੇ, ਇਵੇਂ ਨਹੀਂ
ਕਰੋ, ਇਵੇਂ ਕਰੋ, ਉਸਦੇ ਕੋਲ ਕੱਟ ਕਰਨ ਦੇ ਦਸ ਪੁਆਇੰਟ ਹੋਣਗੇ, ਇਸਲਈ ਸ਼ਮਾ ਅਤੇ ਸਿੱਖਿਆ ਨਾਲ -
ਨਾਲ ਹੋਵੇ, ਤਾਂ ਇਸ 70ਵੇਂ ਵਰ੍ਹੇ ਦਾ ਥੀਮ ਹੈ - ਸਫਲ ਕਰੋ, ਸਫਲ ਕਰਵਾਓ। ਸਫਲਤਾ ਮੂਰਤ ਬਣੋ ਸਭ
ਸਫਲ ਕਰੋ। ਡਬਲ ਲਾਈਟ ਬਣਨਾ ਹੈ ਨਾ ਤਾਂ ਸਫਲ ਕਰ ਲਵੋ। ਸੰਸਕਾਰ ਨੂੰ ਵੀ ਸਫਲ ਕਰੋ। ਜੋ ਅਰੀਜਨਲ
ਤੁਹਾਡੇ ਆਦਿ ਸੰਸਕਾਰ, ਦੇਵਤਾਈ ਸੰਸਕਾਰ, ਅਨਾਦਿ ਸੰਸਕਾਰ ਆਤਮਾ ਦੇ ਉਸਨੂੰ ਇਮਰਜ਼ ਕਰੋ। ਉਲਟੇ
ਸੰਸਕਾਰਾਂ ਦਾ ਸੰਸਕਾਰ ਕਰੋ। ਆਦਿ, ਅਨਾਦਿ ਸੰਸਕਾਰ ਇੱਮਰਜ ਕਰੋ। ਹੁਣ ਸਭ ਦੀ ਕੰਪਲੇਂਨ ਵਿਸ਼ੇਸ਼
ਰਹਿ ਗਈ ਹੈ, ਸੰਸਕਾਰ ਨਹੀਂ ਬਦਲਦੇ, ਸੰਸਕਾਰ ਨਹੀਂ ਬਦਲਦੇ। ਸਭ ਨੇ ਮੇਹਨਤ ਮੁਕਤ ਦਾ ਵਾਇਦਾ ਤੇ
ਕੀਤਾ ਹੈ ਨਾ! (ਸਭ ਨੇ ਹੱਥ ਉਠਾਇਆ) ਅੱਛਾ - ਇਨ੍ਹਾਂ ਦਾ ਫੋਟੋ ਕੱਢੋ। ਹੁਣ ਇੱਕ ਮਿੰਟ ਦੇ ਲਈ ਆਪਣੇ
ਦਿਲ ਤੋਂ ਇਸ ਵਾਇਦੇ ਨੂੰ ਦ੍ਰਿੜ੍ਹਤਾ ਦਾ ਅੰਡਰਲਾਈਨ ਲਗਾਓ। ਆਪਣੇ ਮਨ ਵਿਚ ਪੱਕਾ ਕਰੋ। (ਡਰਿੱਲ)
ਅੱਛਾ।
ਸਰਬ ਚਾਰੋਂ ਪਾਸੇ ਦੇ
ਸਵਮਾਨਧਾਰੀ ਬੱਚਿਆਂ ਨੂੰ, ਸਦਾ ਬਾਪ ਦੇ ਦਿਲ ਦੇ ਸਨੇਹੀ, ਸਰਵ ਦੇ ਸਨੇਹੀ ਸ੍ਰੇਸ਼ਠ ਆਤਮਾਵਾਂ ਨੂੰ,
ਸਦਾ ਮੇਹਨਤ ਮੁਕਤ, ਜੀਵਨਮੁਕਤ ਨੂੰ ਅਨੁਭਵ ਕਰਨ ਵਾਲੇ ਤੀਵ੍ਰ ਪੁਰਸ਼ਾਰਥੀ ਬੱਚਿਆਂ ਨੂੰ, ਸਦਾ ਵਾਇਦਾ
ਅਤੇ ਵਾਇਦੇ ਦਾ ਫਾਇਦਾ ਲੈਣ ਵਾਲੇ, ਬੈਲੈਂਸ ਰੱਖਣ ਵਾਲੇ ਬਲਿਸਫੁੱਲ ਬੱਚਿਆਂ ਨੂੰ, ਸਦਾ ਮੌਜ ਵਿਚ
ਰਹਿਣ ਵਾਲੇ, ਮੌਜ ਵਿਚ ਹੋਰਾਂ ਨੂੰ ਵੀ ਰਖਾਉਣ ਵਾਲੇ, ਅਜਿਹੇ ਸੰਗਮਯੁੱਗੀ ਸ੍ਰੇਸ਼ਠ ਭਾਗ ਦੇ
ਅਧਿਕਾਰੀ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਦਿਲਾਰਾਮ ਦੇ ਦਿਲ ਦੀਆਂ ਦੁਆਵਾਂ ਸਵੀਕਾਰ ਹੋਣ।
ਯਾਦਪਿਆਰ ਅਤੇ ਨਮਸਤੇ।
ਦਾਦੀਆਂ ਨਾਲ :-
ਠੀਕ ਹੈ ਨਾ! ਸਾਰੇ ਤੁਸੀ ਲੋਕਾਂ ਨੂੰ ਵੇਖ ਕੇ ਖੁਸ਼ ਹੁੰਦੇ ਹਨ। ਬਾਪ ਅਤੇ ਬੱਚੇ, ਦੋਵਾਂ ਨੂੰ
ਵੇਖਕੇ ਖੁਸ਼ ਹੁੰਦੇ ਹਨ। ਦੋਵੇਂ ਸਮਾਨ। ਸਭ ਦੇ ਸਿਕਿਲਧੇ ਹੋ। ਸਭ ਦਾ ਦਾਦੀਆਂ ਨਾਲ ਵਿਸ਼ੇਸ਼ ਪਿਆਰ
ਹੈ ਨਾ! ਬਹੁਤ ਪਿਆਰ ਹੈ ਕਿਉਂਕਿ ਜੋ ਨਿਮਿਤ ਬਣਦੇ ਹਨ, ਤਾਂ ਨਿਮਿਤ ਬਣਨ ਵਾਲੀਆਂ ਦੇ ਉੱਪਰ
ਜਿੰਮੇਵਾਰੀ ਵੀ ਹੁੰਦੀ ਹੈ, ਤਾਂ ਸਨੇਹ ਵੀ ਇਤਨਾ ਹੁੰਦਾ ਹੈ ਕਿਉਂਕਿ ਸਭ ਦੇ ਪਿਆਰ ਅਤੇ ਦੁਆਵਾਂ ਦੀ
ਉਨ੍ਹਾਂ ਦੇ ਜੀਵਨ ਵਿਚ ਲਿਫਟ ਮਿਲ ਜਾਂਦੀ ਹੈ। ਤੁਸੀਂ ਵੀ ਜੋ ਨਿਮਿਤ ਬਣਦੇ ਹੋ ਉਨ੍ਹਾਂ ਨੂੰ ਵੀ
ਲਿਫਟ ਮਿਲਦੀ ਹੈ ਲੇਕਿਨ ਲਿਫਟ ਦੀ ਗਿਫ਼ਟ ਨੂੰ ਕਾਇਮ ਰੱਖਣ ਤਾਂ ਬਹੁਤ ਫਾਇਦਾ ਹੋ ਸਕਦਾ ਹੈ। ਇਹ
ਐਕਸਟ੍ਰਾ ਵਰਦਾਨ ਮਿਲਦਾ ਹੈ। ਕਿਸੇ ਵੀ ਕੰਮ ਵਿਚ, ਇਸ਼ਵਰੀਏ ਕੰਮ ਵਿਚ ਜਾਂ ਯਗ ਸੇਵਾ ਵਿਚ ਜੋ
ਵਿਸ਼ੇਸ਼ ਨਿਮਿਤ ਬਣਦਾ ਹੈ ਉਸਨੂੰ ਦੁਆਵਾਂ ਅਤੇ ਪਿਆਰ ਦੋਵਾਂ ਦੀ ਲਿਫਟ ਮਿਲਦੀ ਹੈ। ਪਿਆਰ ਇੱਕ
ਅਜਿਹੀ ਚੀਜ਼ ਹੈ ਜੋ ਕੀ ਤੋਂ ਕੀ ਬਣਾ ਦਿੰਦੀ ਹੈ। ਅੱਜ ਦੁਨੀਆਂ ਵਿਚ ਵੀ ਕਿਸੇ ਨੂੰ ਪੁੱਛੋ ਕੀ
ਚਾਹੀਦਾ? ਕਹਿਣਗੇ ਪਿਆਰ ਚਾਹੀਦਾ। ਸ਼ਾਂਤੀ ਚਾਹੀਦੀ, ਉਹ ਵੀ ਪਿਆਰ ਤੋਂ ਮਿਲੇਗੀ। ਤਾਂ ਪਿਆਰ,
ਆਤਮਿਕ ਪਿਆਰ ਸਭ ਤੋਂ ਸ੍ਰੇਸ਼ਠ ਹੈ। ਅੱਛਾ।
ਵਰਦਾਨ:-
ਕੰਮਬਾਈਂਡ
ਸਵਰੂਪ ਦੀ ਸਮ੍ਰਿਤੀ ਦ੍ਵਾਰਾ ਅਭੁੱਲ ਬਣਨ ਵਾਲੇ ਨਿਰੰਤਰ ਯੋਗੀਂ ਭਵ।
ਜੋ ਬੱਚੇ ਖ਼ੁਦ ਨੂੰ ਬਾਪ
ਦੇ ਨਾਲ ਕੰਮਬਾਈਂਡ ਅਨੁਭਵ ਕਰਦੇ ਹਨ ਉਨ੍ਹਾਂ ਨੂੰ ਨਿਰੰਤਰ ਯੋਗੀ ਭਵ ਦਾ ਵਰਦਾਨ ਆਪੇ ਹੀ ਮਿਲ ਜਾਂਦਾ
ਹੈ ਕਿਉਂਕਿ ਉਹ ਜਿੱਥੇ ਵੀ ਰਹਿੰਦੇ ਹਨ ਮਿਲਣ ਮੇਲਾ ਹੁੰਦਾ ਰਹਿੰਦਾ ਹੈ। ਉਨ੍ਹਾਂ ਨੂੰ ਕੋਈ ਕਿੰਨਾਂ
ਵੀ ਭੁਲਾਉਣ ਦੀ ਕੋਸ਼ਿਸ਼ ਕਰੇ - ਪਰ ਉਹ ਅਭੁੱਲ ਹੁੰਦੇ ਹਨ। ਅਜਿਹੇ ਅਭੁੱਲ ਬੱਚੇ ਜੋ ਬਾਪ ਨੂੰ ਅਤਿ
ਪਿਆਰੇ ਹਨ ਉਹ ਹੀ ਨਿਰੰਤਰ ਯੋਗੀ ਹਨ ਕਿਉਂਕਿ ਪਿਆਰ ਦੀ ਨਿਸ਼ਾਨੀ ਹੈ - ਸਵਤਾ( ਖੁਦ ) ਯਾਦ। ਉਨ੍ਹਾਂ
ਦੇ ਸੰਕਲਪ ਰੂਪੀ ਨਾਖੁਨ ਨੂੰ ਮਾਇਆ ਹਿਲਾ ਨਹੀਂ ਸਕਦੀ।
ਸਲੋਗਨ:-
ਕਾਰਨ ਸੁਨਾਉਣ
ਦੀ ਬਜਾਏ ਉਸ ਦਾ ਨਿਵਾਰਨ ਕਰੋ ਤਾਂ ਦੁਆਵਾਂ ਦੇ ਅਧਿਕਾਰੀ ਬਣ ਜਾਵੋਗੇ।
ਅਵਿਅਕਤ ਇਸ਼ਾਰੇ:-
ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ। ਅੰਤਰਮੁੱਖੀ ਬਣ ਗਿਆਨ ਮਨਨ ਦੇ ਅਭਿਆਸ
ਦਵਾਰਾ ਅਲੌਕਿਕ ਮਸਤੀ ਵਿਚ ਸਦਾ ਮਸਤ ਰਹੋ ਤਾਂ ਇਸ ਦੁਨੀਆ ਦੀਆਂ ਉਲਝਣਾਂ ਆਪਣੇ ਵੱਲ ਆਕਰਸ਼ਿਤ ਨਹੀਂ
ਕਰਨਗੀਆਂ। ਜਿਵੇਂ ਮਿਲਟ੍ਰੀ ਵਾਲੇ ਅੰਡਰ ਗਰਾਉਂਡ ਚਲੇ ਜਾਂਦੇ ਹਨ ਤਾਂ ਬਾਹਰ ਤੋਂ ਬੰਬਜ ਆਦਿ ਦਾ
ਅਸਰ ਨਹੀਂ ਹੁੰਦਾ ਹੈ, ਇਵੇਂ ਤੁਸੀ ਅੰਤਰਮੁੱਖੀ, ਆਲਰਾਉਂਡਰ ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ
ਕਰੋ ਤਾਂ ਬਾਹਰਮੁਖਤਾ ਦੀਆਂ ਗੱਲਾਂ ਡਿਸਟ੍ਰਬ ਨਹੀਂ ਕਰਨਗੀਆਂ।