08.08.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਸਦਾ ਇਸੇ
ਖੁਸ਼ੀ ਵਿੱਚ ਰਹੋ ਕਿ ਅਸੀਂ 84 ਦਾ ਚੱਕਰ ਪੂਰਾ ਕੀਤਾ , ਹੁਣ ਜਾਂਦੇ ਹਾਂ ਆਪਣੇ ਘਰ , ਬਾਕੀ ਥੋੜ੍ਹੇ
ਦਿਨ ਇਹ ਕਰਮਭੋਗ ਹੈ "
ਪ੍ਰਸ਼ਨ:-
ਵਿਕਰਮਾਜੀਤ ਬਣਨ
ਵਾਲੇ ਬੱਚਿਆਂ ਨੂੰ ਵਿਕਰਮਾਂ ਤੋਂ ਬਚਣ ਦੇ ਲਈ ਕਿਹੜੀ ਗੱਲ ਤੇ ਬਹੁਤ ਧਿਆਨ ਦੇਣਾ ਹੈ?
ਉੱਤਰ:-
ਜੋ ਸਾਰੇ ਵਿਕਰਮਾਂ
ਦੀ ਜੜ੍ਹ ਦੇਹ - ਅਭਿਮਾਨ ਹੈ, ਉਸ ਦੇਹ - ਅਭਿਮਾਨ ਵਿੱਚ ਕਦੇ ਨਾ ਆਓ, ਇਹ ਧਿਆਨ ਰੱਖਣਾ ਹੈ। ਇਸ ਦੇ
ਲਈ ਬਾਰ - ਬਾਰ ਦੇਹੀ - ਅਭਿਮਾਨੀ ਬਣ ਬਾਪ ਨੂੰ ਯਾਦ ਕਰਨਾ ਹੈ। ਚੰਗੇ ਅਤੇ ਬੁਰੇ ਦਾ ਫ਼ਲ ਜਰੂਰ
ਮਿਲਦਾ ਹੈ, ਅੰਤ ਵਿੱਚ ਵਿਵੇਕ ਖਾਂਦਾ ਹੈ। ਲੇਕਿਨ ਇਸ ਜਨਮ ਦੇ ਪਾਪਾਂ ਦੇ ਬੋਝ ਨੂੰ ਹਲਕਾ ਕਰਨ ਦੇ
ਲਈ ਬਾਪ ਨੂੰ ਸੱਚ - ਸੱਚ ਸੁਣਾਉਣਾ ਹੈ।
ਓਮ ਸ਼ਾਂਤੀ
ਵੱਡੀ ਤੋਂ ਵੱਡੀ ਮੰਜਿਲ ਹੈ ਯਾਦ ਦੀ। ਬਹੁਤਿਆਂ ਨੂੰ ਸਿਰਫ ਸੁਣਨ ਦਾ ਸ਼ੌਂਕ ਰਹਿੰਦਾ ਹੈ। ਗਿਆਨ ਨੂੰ
ਸਮਝਣਾ ਤੇ ਬਹੁਤ ਸਹਿਜ ਹੈ। 84 ਦੇ ਚੱਕਰ ਨੂੰ ਸਮਝਣਾ ਹੈ, ਸਵਦਰਸ਼ਨ ਚੱਕਰਧਾਰੀ ਬਣਨਾ ਹੈ। ਜ਼ਿਆਦਾ
ਕੁਝ ਨਹੀਂ ਹੈ। ਤੁਸੀਂ ਬੱਚੇ ਸਮਝਦੇ ਹੋ ਅਸੀਂ ਸਭ ਸਵਦਰਸ਼ਨ ਚੱਕਰਧਾਰੀ ਹਾਂ। ਸਵਦਰਸ਼ਨ ਚੱਕਰ ਨਾਲ
ਕਿਸੇ ਦਾ ਗਲਾ ਨਹੀਂ ਕੱਟਦੇ ਹਾਂ। ਜਿਵੇਂ ਕ੍ਰਿਸ਼ਨ ਦੇ ਲਈ ਵਿਖਾਇਆ ਹੈ। ਹੁਣ ਇਹ ਲਕਸ਼ਮੀ- ਨਾਰਾਇਣ
ਵਿਸ਼ਨੂੰ ਦੇ ਦੋ ਰੂਪ ਹਨ। ਕੀ ਉਨ੍ਹਾਂ ਨੂੰ ਸਵਦਰਸ਼ਨ ਚੱਕਰ ਹੈ? ਫਿਰ ਕ੍ਰਿਸ਼ਨ ਨੂੰ ਚੱਕਰ ਕਿਉਂ
ਵਿਖਾਉਂਦੇ ਹਨ? ਇੱਕ ਮੈਗਜ਼ੀਨ ਕੱਢਦੇ ਹਨ, ਜਿਸ ਵਿੱਚ ਕ੍ਰਿਸ਼ਨ ਦੇ ਅਜਿਹੇ ਬਹੁਤ ਚਿੱਤਰ ਵਿਖਾਉਂਦੇ
ਹਨ। ਬਾਪ ਤੇ ਆਕੇ ਤੁਹਾਨੂੰ ਰਾਜਯੋਗ ਸਿਖਾਉਂਦੇ ਹਨ ਨਾ, ਨਾ ਕਿ ਚੱਕਰ ਨਾਲ ਕਿਸੇ ਦਾ ਘਾਤ ਕਰਦੇ ਹਨ।
ਅਸੁਰ ਉਨ੍ਹਾਂਨੂੰ ਕਿਹਾ ਜਾਂਦਾ ਹੈ, ਜਿੰਨਾਂ ਦਾ ਆਸੁਰੀ ਸੁਭਾਅ ਹੈ। ਬਾਕੀ ਮਨੁੱਖ ਤੇ ਮਨੁੱਖ ਹਨ
ਨਾ। ਇਵੇਂ ਨਹੀਂ ਸਵਦਰਸ਼ਨ ਚੱਕਰ ਨਾਲ ਬੈਠ ਸਭਨੂੰ ਮਾਰਦੇ ਹਨ। ਭਗਤੀ ਮਾਰਗ ਵਿੱਚ ਕੀ - ਕੀ ਚਿੱਤਰ
ਬੈਠ ਬਣਾਏ ਹਨ। ਰਾਤ - ਦਿਨ ਦਾ ਫ਼ਰਕ ਹੈ। ਤੁਸੀਂ ਬੱਚਿਆਂ ਨੂੰ ਇਸ ਸ੍ਰਿਸ਼ਟੀ ਚੱਕਰ ਨੂੰ ਅਤੇ ਸਾਰੇ
ਡਰਾਮੇ ਨੂੰ ਜਾਨਣਾ ਹੈ ਕਿਉਂਕਿ ਸਭ ਐਕਟਰਸ ਹਨ। ਉਹ ਹੱਦ ਦੇ ਐਕਟਰਸ ਤਾਂ ਡਰਾਮੇ ਨੂੰ ਜਾਣਦੇ ਹਨ।
ਇਹ ਹੈ ਬੇਹੱਦ ਦਾ ਡਰਾਮਾ। ਇਸ ਵਿੱਚ ਡਿਟੇਲ ਨਹੀਂ ਸਮਝ ਸਕਣਗੇ। ਉਹ ਤੇ 2 ਘੰਟੇ ਦਾ ਡਰਾਮਾ ਹੁੰਦਾ
ਹੈ। ਡਿਟੇਲ ਵਿੱਚ ਪਾਰ੍ਟ ਜਾਣਦੇ ਹਨ। ਇਹ ਤਾਂ 84 ਜਨਮਾਂ ਨੂੰ ਜਾਨਣਾ ਹੁੰਦਾ ਹੈ।
ਬਾਪ ਨੇ ਸਮਝਾਇਆ ਹੈ -
ਮੈਂ ਬ੍ਰਹਮਾ ਦੇ ਰਥ ਵਿੱਚ ਪ੍ਰਵੇਸ਼ ਕਰਦਾ ਹਾਂ। ਬ੍ਰਹਮਾ ਦੇ ਵੀ 84 ਜਨਮਾਂ ਦੀ ਕਹਾਣੀ ਚਾਹੀਦੀ ਹੈ।
ਮਨੁੱਖਾਂ ਦੀ ਬੁੱਧੀ ਵਿੱਚ ਇਹ ਗੱਲਾਂ ਆ ਨਹੀਂ ਸਕਦੀਆਂ। ਇਹ ਵੀ ਨਹੀਂ ਸਮਝਦੇ ਕਿ 84 ਲੱਖ ਜਨਮ ਹਨ
ਜਾਂ 84 ਜਨਮ ਹਨ? ਬਾਪ ਕਹਿੰਦੇ ਹਨ ਤੁਹਾਡੇ 84 ਜਨਮਾਂ ਦੀ ਕਹਾਣੀ ਸੁਣਾਉਂਦਾ ਹਾਂ। 84 ਲੱਖ ਜਨਮ
ਹੋਣ ਤਾਂ ਕਿੰਨੇ ਵਰ੍ਹੇ ਸੁਣਾਉਣ ਵਿੱਚ ਲੱਗ ਜਾਣ। ਤੁਸੀਂ ਤੇ ਸੈਕਿੰਡ ਵਿੱਚ ਜਾਣ ਜਾਂਦੇ ਹੋ - ਕਿ
ਇਹ 84 ਜਨਮ ਦੀ ਕਹਾਣੀ ਹੈ। ਅਸੀਂ 84 ਦਾ ਚੱਕਰ ਕਿਵੇਂ ਲਗਾਇਆ ਹੈ, 84 ਲੱਖ ਹੋਣ ਤਾਂ ਸੈਕਿੰਡ
ਵਿੱਚ ਥੋੜ੍ਹੀ ਨਾ ਸਮਝ ਸਕਦੇ। 84 ਲੱਖ ਜਨਮ ਹਨ ਹੀ ਨਹੀਂ। ਤੁਸੀਂ ਬੱਚਿਆਂ ਨੂੰ ਵੀ ਖੁਸ਼ੀ ਹੋਣੀ
ਚਾਹੀਦੀ। ਸਾਡਾ 84 ਦਾ ਚੱਕਰ ਪੂਰਾ ਹੋਇਆ। ਹੁਣ ਅਸੀਂ ਘਰ ਜਾਂਦੇ ਹਾਂ। ਬਾਕੀ ਥੋੜ੍ਹੇ ਦਿਨ ਇਹ ਕਰਮ
ਭੋਗ ਹੈ। ਕਰਮ ਭਸਮ ਹੋ ਕਰਮਾਤੀਤ ਅਵਸਥਾ ਕਿਵੇਂ ਹੋ ਜਾਵੇ, ਇਸ ਦੇ ਲਈ ਇਹ ਯੁਕਤੀ ਦੱਸੀ ਹੈ। ਬਾਕੀ
ਸਮਝਦੇ ਹਨ ਇਸ ਜਨਮ ਵਿੱਚ ਜੋ ਵੀ ਵਿਕਰਮ ਕੀਤੇ ਹੋਏ ਹਨ ਉਹ ਲਿਖਕੇ ਦੇਵੋ ਤਾਂ ਬੋਝ ਹਲਕਾ ਹੋ ਜਾਵੇ।
ਜਨਮ - ਜਨਮਾਂਤ੍ਰ ਦੇ ਵਿਕਰਮ ਤਾਂ ਕੋਈ ਲਿਖ ਨਹੀ ਸਕਦਾ। ਵਿਕਰਮ ਤਾਂ ਹੁੰਦੇ ਆਏ ਹਨ। ਜਦੋਂ ਤੋਂ
ਰਾਵਣ ਰਾਜ ਸ਼ੁਰੂ ਹੋਇਆ ਹੈ ਤਾਂ ਕਰਮ ਵਿਕਰਮ ਹੋ ਜਾਂਦੇ ਹਨ। ਸਤਿਯੁਗ ਵਿੱਚ ਕਰਮ ਅਕਰਮ ਹੁੰਦੇ ਹਨ।
ਭਗਵਾਨੁਵਾਚ - ਤੁਹਾਨੂੰ ਕਰਮ - ਅਕਰਮ - ਵਿਕਰਮ ਦੀ ਗਤੀ ਨੂੰ ਸਮਝਾਉਂਦਾ ਹਾਂ। ਵਿਕਰਮਾਜੀਤ ਦਾ
ਸੰਵਤ ਲਕਸ਼ਮੀ - ਨਰਾਇਣ ਤੋਂ ਸ਼ੁਰੂ ਹੁੰਦਾ ਹੈ। ਪੌੜੀ ਵਿੱਚ ਬਹੁਤ ਕਲੀਅਰ ਹੈ। ਸ਼ਾਸਤਰਾਂ ਵਿੱਚ ਕੋਈ
ਇਹ ਗੱਲਾਂ ਨਹੀਂ ਹਨ। ਸੂਰਜਵੰਸ਼ੀ, ਚੰਦਰਵੰਸ਼ੀ ਦਾ ਰਾਜ਼ ਵੀ ਤੁਸੀਂ ਬੱਚਿਆਂ ਨੇ ਸਮਝਿਆ ਹੈ ਕਿ ਅਸੀਂ
ਹੀ ਸੀ। ਵਿਰਾਟ ਰੂਪ ਦਾ ਚਿੱਤਰ ਵੀ ਬਹੁਤ ਬਣਾਉਂਦੇ ਹਨ ਪ੍ਰੰਤੂ ਅਰਥ ਕੁਝ ਵੀ ਨਹੀਂ ਜਾਣਦੇ। ਬਾਪ
ਬਿਨਾਂ ਕੋਈ ਸਮਝ ਨਹੀਂ ਸਕਦੇ। ਇਸ ਬ੍ਰਹਮਾ ਦੇ ਉੱਪਰ ਵੀ ਕੋਈ ਹੈ ਨਾ, ਜਿਸਨੇ ਸਿਖਾਇਆ ਹੋਵੇਗਾ।
ਜੇਕਰ ਕਿਸੇ ਗੁਰੂ ਨੇ ਸਿਖਾਇਆ ਹੁੰਦਾ ਤਾਂ ਉਸ ਗੁਰੂ ਦਾ ਸਿਰਫ ਇੱਕ ਸ਼ਿਸ਼ਯ ( ਚੇਲਾ )ਤੇ ਨਹੀਂ ਹੋ
ਸਕਦਾ। ਬਾਪ ਕਹਿੰਦੇ ਹਨ - ਬੱਚੇ, ਤੁਸੀਂ ਪਤਿਤ ਤੋਂ ਪਾਵਨ, ਪਾਵਨ ਤੋਂ ਪਤਿਤ ਬਣਨਾ ਹੀ ਹੈ। ਇਹ ਵੀ
ਡਰਾਮੇ ਵਿੱਚ ਨੂੰਧ ਹੈ। ਅਨੇਕ ਵਾਰੀ ਇਹ ਚੱਕਰ ਪਾਸ ਕੀਤਾ ਹੈ। ਪਾਸ ਕਰਦੇ ਹੀ ਰਹੋਗੇ। ਤੁਸੀਂ ਹੋ
ਆਲਰਉਂਡਰ ਪਾਰਟਧਾਰੀ। ਆਦਿ ਤੋਂ ਅੰਤ ਤੱਕ ਪਾਰ੍ਟ ਹੋਰ ਕਿਸੇ ਦਾ ਹੈ ਨਹੀਂ। ਤੁਹਾਨੂੰ ਹੀ ਬਾਪ
ਸਮਝਾਉਂਦੇ ਹਨ। ਫਿਰ ਤੁਸੀਂ ਇਹ ਵੀ ਸਮਝਦੇ ਹੋ ਕਿ ਦੂਸਰੇ ਧਰਮ ਵਾਲੇ ਫਲਾਣੇ - ਫਲਾਣੇ ਸਮੇਂ ਤੇ
ਆਉਂਦੇ ਹਨ। ਤੁਹਾਡਾ ਤੇ ਆਲਰਾਊਂਡਰ ਪਾਰ੍ਟ ਹੈ। ਕ੍ਰਿਸ਼ਚਨਾਂ ਦੇ ਲਈ ਤਾਂ ਨਹੀਂ ਕਹਾਂਗੇ ਸਤਿਯੁਗ
ਵਿੱਚ ਸਨ। ਉਹ ਤਾਂ ਦਵਾਪਰ ਦੇ ਵਿਚਕਾਰ ਆਉਂਦੇ ਹਨ। ਇਹ ਨਾਲੇਜ਼ ਤੁਸੀਂ ਬੱਚਿਆਂ ਦੀ ਹੀ ਬੁੱਧੀ ਵਿੱਚ
ਹੈ। ਕਿਸੇ ਨੂੰ ਸਮਝਾ ਸਕਦੇ ਹੋ। ਦੂਜਾ ਕੋਈ ਸ੍ਰਿਸ਼ਟੀ ਦੇ ਆਦਿ - ਮੱਧ- ਅੰਤ ਨੂੰ ਨਹੀ ਜਾਣਦੇ।
ਰਚਿਅਤਾ ਨੂੰ ਹੀ ਨਹੀਂ ਜਾਣਦੇ ਤਾਂ ਰਚਨਾ ਨੂੰ ਕਿਵੇਂ ਜਾਨਣਗੇ। ਬਾਬਾ ਨੇ ਸਮਝਾਇਆ ਹੈ ਜੋ ਰਾਈਟਿਅਸ
ਗੱਲਾਂ ਹਨ ਉਹ ਛਪਵਾਕੇ ਐਰੋਪਲੇਨ ਨਾਲ ਸਭ ਜਗ੍ਹਾ ਗਿਰਾਨੀ ਚਾਹੀਦੀ ਹੈ। ਉਹ ਪੁਆਇੰਟਸ ਅਤੇ ਟੋਪਿਕਸ
ਬੈਠ ਲਿਖਣੀ ਚਾਹੀਦੀ ਹੈ। ਬੱਚੇ ਕਹਿੰਦੇ ਹਨ ਕੰਮ ਨਹੀਂ ਹੈ। ਬਾਬਾ ਕਹਿੰਦੇ ਹਨ ਇਹ ਸਰਵਿਸ ਤਾਂ
ਬਹੁਤ ਹੈ। ਇੱਥੇ ਇਕਾਂਤ ਵਿੱਚ ਬੈਠ ਇਹ ਕੰਮ ਕਰੋ। ਜੋ ਵੀ ਵੱਡੀਆਂ - ਵੱਡੀਆਂ ਸੰਸਥਾਵਾਂ ਹਨ, ਗੀਤਾ
ਪਾਠਸ਼ਲਾਵਾਂ ਆਦਿ ਹਨ, ਉਨ੍ਹਾਂ ਸਭਨੂੰ ਜਗਾਉਣਾ ਹੈ। ਸਭਨੂੰ ਸੰਦੇਸ਼ ਦੇਣਾ ਹੈ। ਇਹ ਪੁਰਸ਼ੋਤਮ
ਸੰਗਮਯੁਗ ਹੈ। ਜੋ ਸਮਝਦਾਰ ਹੋਣਗੇ ਉਹ ਝੱਟ ਸਮਝ ਜਾਣਗੇ, ਜਰੂਰ ਸੰਗਮਯੁਗ ਤੇ ਹੀ ਨਵੀਂ ਦੁਨੀਆਂ ਦੀ
ਸਥਾਪਨਾ ਅਤੇ ਪੁਰਾਣੀ ਦੁਨੀਆਂ ਦਾ ਵਿਨਾਸ਼ ਹੁੰਦਾ ਹੈ। ਸਤਿਯੁਗ ਵਿੱਚ ਪੁਰਸ਼ੋਤਮ ਮਨੁੱਖ ਹੁੰਦੇ ਹਨ।
ਇੱਥੇ ਹਨ ਆਸੁਰੀ ਸੁਭਾਅ ਵਾਲੇ ਪਤਿਤ ਮਨੁੱਖ। ਇਹ ਵੀ ਬਾਬਾ ਨੇ ਸਮਝਾਇਆ ਹੈ, ਕੁੰਭ ਦਾ ਮੇਲਾ ਆਦਿ
ਜੋ ਲਗਦਾ ਹੈ। ਬਹੁਤ ਮਨੁੱਖ ਜਾਂਦੇ ਹਨ ਸ਼ਨਾਨ ਕਰਨ। ਕਿਉਂ ਸ਼ਨਾਨ ਕਰਨ ਜਾਂਦੇ ਹਨ? ਪਾਵਨ ਹੋਣਾ
ਚਾਹੁੰਦੇ ਹਨ। ਤਾਂ ਜਿੱਥੇ - ਜਿੱਥੇ ਮਨੁੱਖ ਸ਼ਨਾਨ ਕਰਨ ਜਾਂਦੇ ਹਨ ਉੱਥੇ - ਉੱਥੇ ਜਾਕੇ ਸਰਵਿਸ ਕਰਨੀ
ਚਾਹੀਦੀ ਹੈ। ਮਨੁੱਖਾਂ ਨੂੰ ਸਮਝਾਉਣ ਚਾਹੀਦਾ ਹੈ ਇਹ ਪਾਣੀ ਕੋਈ ਪਤਿਤ ਪਾਵਨੀ ਨਹੀਂ ਹੈ। ਤੁਹਾਡੇ
ਕੋਲ ਚਿੱਤਰ ਵੀ ਹਨ। ਗੀਤਾ ਪਾਠਸ਼ਲਾਵਾਂ ਵਿੱਚ ਜਾਕੇ ਇਹ ਪਰਚੇ ਵੰਡਣੇ ਚਾਹੀਦੇ ਹਨ। ਬੱਚੇ ਸਰਵਿਸ
ਮੰਗਦੇ ਹਨ। ਇਹ ਬੈਠ ਕੇ ਲਿਖੋ - ਗੀਤਾ ਦਾ ਭਗਵਾਨ ਪਰਮਪਿਤਾ ਪਰਮਾਤਮਾ ਸ਼ਿਵ ਹੈ, ਨਾ ਕਿ
ਸ਼੍ਰੀਕ੍ਰਿਸ਼ਨ। ਫਿਰ ਉਨ੍ਹਾਂ ਦੀ ਬਾਇਓਗ੍ਰਾਫੀ ਦੀ ਮਹਿਮਾ ਲਿਖੋ। ਸ਼ਿਵਬਾਬਾ ਦੀ ਬਾਇਓਗ੍ਰਾਫੀ ਲਿਖੋ।
ਫਿਰ ਆਪੇ ਹੀ ਉਹ ਜੱਜ ਕਰਨਗੇ। ਇਹ ਪੁਆਇੰਟਸ ਵੀ ਲਿਖਣੇ ਹਨ ਕਿ ਪਤਿਤ ਪਾਵਨ ਕੌਣ? ਫਿਰ ਸ਼ਿਵ ਅਤੇ
ਸ਼ੰਕਰ ਦਾ ਭੇਦ ਵੀ ਵਿਖਾਉਣਾ ਹੈ। ਸ਼ਿਵ ਵੱਖ ਹੈ, ਸ਼ੰਕਰ ਵੱਖ ਹੈ। ਇਹ ਵੀ ਬਾਬਾ ਨੇ ਸਮਝਾਇਆ ਹੈ- ਕਲਪ
5 ਹਜ਼ਾਰ ਵਰ੍ਹੇ ਦਾ ਹੈ। ਮਨੁੱਖ 84 ਜਨਮ ਲੈਂਦੇ ਹਨ, ਨਾਕਿ 84 ਲੱਖ। ਇਹ ਮੁੱਖ - ਮੁੱਖ ਗੱਲਾਂ
ਸ਼ਾਰਟ ਵਿੱਚ ਲਿਖਣੀਆਂ ਚਾਹੀਦੀਆਂ ਹਨ। ਜੋ ਹਵਾਈ ਜਹਾਜ ਤੋਂ ਵੀ ਗਿਰਾ ਸਕਦੇ ਹੋ, ਸਮਝਾ ਵੀ ਸਕਦੇ
ਹੋ। ਇਹ ਜਿਵੇਂ ਗੋਲਾ ਹੈ, ਇਸ ਵਿੱਚ ਕਲੀਅਰ ਹੈ ਫਲਾਣੇ - ਫਲਾਣੇ ਧਰਮ ਫਲਾਣੇ - ਫਲਾਣੇ ਸਮੇਂ
ਸਥਾਪਨ ਹੁੰਦੇ ਹਨ। ਤਾਂ ਇਹ ਗੋਲਾ ਵੀ ਹੋਣਾ ਚਾਹੀਦਾ ਹੈ ਇਸਲਈ ਮੁੱਖ 12 ਚਿੱਤਰਾਂ ਦੇ ਕਲੈਂਡਰ ਵੀ
ਛਪਵਾ ਸਕਦੇ ਹੋ ਜਿਸ ਵਿੱਚ ਸਾਰਾ ਗਿਆਨ ਆ ਜਾਵੇ ਅਤੇ ਸਰਵਿਸ ਸਹਿਜ ਹੋ ਸਕੇ। ਇਹ ਚਿੱਤਰ ਬਿਲਕੁਲ
ਜਰੂਰੀ ਹਨ। ਕਿਹੜੇ ਚਿੱਤਰ ਬਣਾਉਣੇ ਹਨ, ਕੀ - ਕੀ ਪੁਆਇੰਟਸ ਲਿਖਣੇ ਚਾਹੀਦੇ ਹਨ। ਉਹ ਬੈਠ ਲਿਖੋ।
ਤੁਸੀਂ ਗੁਪਤ ਵੇਸ਼ ਵਿੱਚ
ਇਸ ਪੁਰਾਣੀ ਦੁਨੀਆ ਦਾ ਪ੍ਰੀਵਰਤਨ ਕਰ ਰਹੇ ਹੋ। ਅਣਨੌਨ ਵਾਰੀਅਰਸ ਹੋ। ਤੁਹਾਨੂੰ ਕੋਈ ਨਹੀ ਜਾਣਦੇ।
ਬਾਬਾ ਵੀ ਗੁਪਤ, ਨਾਲੇਜ਼ ਵੀ ਗੁਪਤ। ਇਸਦਾ ਕੋਈ ਸ਼ਾਸਤਰ ਆਦਿ ਬਣਦਾ ਨਹੀਂ, ਹੋਰ ਧਰਮ ਸਥਾਪਕਾਂ ਦੇ
ਬਾਈਬਲ ਆਦਿ ਛਪਦੇ ਹਨ ਜੋ ਪੜ੍ਹਦੇ ਆਉਂਦੇ ਹਨ। ਹਰ ਇੱਕ ਦੇ ਛਪਦੇ ਹਨ। ਤੁਹਾਡਾ ਫਿਰ ਭਗਤੀਮਾਰਗ
ਵਿੱਚ ਛਪਦਾ ਹੈ। ਹਾਲੇ ਨਹੀਂ ਛਪਣਾ ਹੈ ਕਿਉਂਕਿ ਹੁਣ ਤੇ ਇਹ ਸ਼ਾਸਤਰ ਆਦਿ ਸਭ ਖ਼ਤਮ ਹੋ ਜਾਣੇ ਹਨ।
ਹੁਣ ਤੁਸੀਂ ਬੁੱਧੀ ਵਿੱਚ ਸਿਰਫ਼ ਯਾਦ ਕਰਨਾ ਹੈ। ਬਾਪ ਦੇ ਕੋਲ ਵੀ ਬੁੱਧੀ ਵਿੱਚ ਗਿਆਨ ਹੈ। ਕੋਈ
ਸ਼ਾਸਤਰ ਆਦਿ ਥੋੜ੍ਹੀ ਨਾ ਪੜ੍ਹਦੇ ਹਨ। ਉਹ ਤਾਂ ਨਾਲੇਜਫੁਲ ਹਨ। ਨਾਲੇਜਫੁਲ ਦਾ ਅਰਥ ਵੀ ਫਿਰ ਮਨੁੱਖ
ਸਮਝਦੇ ਹਨ ਸਭ ਦੇ ਦਿਲਾਂ ਨੂੰ ਜਾਨਣ ਵਾਲਾ ਹੈ। ਭਗਵਾਨ ਵੇਖਦੇ ਹਨ ਤਾਂ ਤੇ ਕਰਮਾਂ ਦਾ ਫਲ ਦਿੰਦੇ
ਹਨ। ਬਾਪ ਕਹਿੰਦੇ ਹਨ ਇਹ ਡਰਾਮੇ ਵਿੱਚ ਨੂੰਧ ਹੈ। ਡਰਾਮੇ ਵਿੱਚ ਜੋ ਵਿਕਰਮ ਕਰਦੇ ਹਨ ਤਾਂ ਉਸਦੀ ਸਜ਼ਾ
ਹੁੰਦੀ ਜਾਂਦੀ ਹੈ। ਚੰਗੇ ਜਾਂ ਬੁਰੇ ਕਰਮਾਂ ਦਾ ਫਲ ਮਿਲਦਾ ਹੈ। ਉਸਦੀ ਲਿਖਤ ਤੇ ਕੋਈ ਹੈ ਨਹੀਂ।
ਮਨੁੱਖ ਸਮਝ ਸਕਦੇ ਹਨ ਜ਼ਰੂਰ ਕਰਮਾਂ ਦਾ ਫਲ ਦੂਸਰੇ ਜਨਮ ਵਿੱਚ ਮਿਲਦਾ ਹੈ। ਅੰਤਿਮ ਘੜੀ ਵਿਵੇਕ ਫਿਰ
ਜਰੂਰ ਖਾਂਦਾ ਹੈ। ਅਸੀਂ ਇਹ - ਇਹ ਪਾਪ ਕੀਤੇ ਹਨ। ਸਭ ਯਾਦ ਆਉਂਦਾ ਹੈ। ਜਿਵੇਂ ਦਾ ਕਰਮ ਉਵੇਂ ਦਾ
ਜਨਮ ਮਿਲੇਗਾ। ਹੁਣ ਤੁਸੀਂ ਵਿਕਰਮਾਜੀਤ ਬਣਦੇ ਹੋ ਤਾਂ ਕਿ ਅਜਿਹਾ ਕਰਮ ਨਹੀਂ ਕਰਨਾ ਚਾਹੀਦਾ। ਵੱਡੇ
ਤੋਂ ਵੱਡਾ ਵਿਕਰਮ ਹੈ ਦੇਹ - ਅਭਿਮਾਨੀ ਬਣਨਾ। ਬਾਬਾ ਬਾਰ - ਬਾਰ ਕਹਿੰਦੇ ਹਨ ਦੇਹੀ - ਅਭਿਮਾਨੀ ਬਣ
ਬਾਪ ਨੂੰ ਯਾਦ ਕਰੋ, ਪਵਿੱਤਰ ਤੇ ਰਹਿਣਾ ਹੀ ਹੈ। ਸਭ ਤੋਂ ਵੱਡਾ ਪਾਪ ਹੈ ਕਾਮ ਕਟਾਰੀ ਚਲਾਉਣਾ। ਇਹ
ਹੀ ਆਦਿ - ਮੱਧ - ਅੰਤ ਦੁਖ ਦੇਣ ਵਾਲਾ ਹੈ ਇਸਲਈ ਸੰਨਿਆਸੀ ਵੀ ਕਹਿੰਦੇ ਹਨ ਇਹ ਕਾਗ ਵਿਸ਼ਟਾ ਸਮਾਨ
ਸੁਖ ਹੈ। ਉੱਥੇ ਦੁਖ ਦਾ ਨਾਮ ਨਹੀਂ ਹੁੰਦਾ। ਇਥੇ ਦੁਖ ਹੀ ਦੁਖ ਹੈ, ਇਸਲਈ ਸੰਨਿਆਸੀਆਂ ਨੂੰ ਵੈਰਾਗ
ਆਉਂਦਾ ਹੈ। ਪਰੰਤੂ ਉਹ ਜੰਗਲ ਵਿੱਚ ਚਲੇ ਜਾਂਦੇ ਹਨ। ਉਨ੍ਹਾਂ ਦਾ ਹੈ ਹੱਦ ਦਾ ਵੈਰਾਗ, ਤੁਹਾਡਾ ਹੈ
ਬੇਹੱਦ ਦਾ ਵੈਰਾਗ। ਇਹ ਦੁਨੀਆਂ ਛੀ - ਛੀ ਹੈ। ਸਭ ਕਹਿੰਦੇ ਹਨ ਬਾਬਾ ਆ ਕੇ ਸਾਡੇ ਦੁੱਖ ਦੂਰ ਕਰ ਕੇ
ਸੁਖ ਦੋ। ਬਾਪ ਹੀ ਦੁੱਖਹਰਤਾ ਸੁੱਖਹਰਤਾ ਹੈ। ਤੁਸੀਂ ਬੱਚੇ ਹੀ ਸਮਝਦੇ ਹੋ ਕਿ ਨਵੀਂ ਦੁਨੀਆਂ ਵਿੱਚ
ਦੇਵਤਾਵਾਂ ਦਾ ਹੀ ਰਾਜ ਸੀ। ਉੱਥੇ ਕਿਸੇ ਵੀ ਤਰ੍ਹਾਂ ਦਾ ਦੁੱਖ ਨਹੀਂ ਸੀ। ਜਦੋਂ ਕੋਈ ਸ਼ਰੀਰ ਛੱਡਦੇ
ਹਨ ਤਾਂ ਕਹਿੰਦੇ ਹਨ ਸਵਰਗਵਾਸੀ ਹੋਇਆ। ਪਰ ਇਹ ਥੋੜੇ ਹੀ ਸਮਝਦੇ ਹਨ ਕਿ ਅਸੀਂ ਨਰਕ ਵਿੱਚ ਹਾਂ। ਜਦ
ਅਸੀਂ ਮਰੀਏ ਤਾਂ ਸਵਰਗ ਵਿੱਚ ਜਾਈਏ। ਪਰੰਤੂ ਉਹ ਵੀ ਸਵਰਗ ਵਿੱਚ ਗਿਆ ਜਾਂ ਇੱਥੇ ਨਰਕ ਵਿੱਚ ਆਇਆ?
ਕੁਝਵੀ ਸਮਝਦੇ ਨਹੀਂ। ਤੁਸੀਂ ਬੱਚੇ ਤਿੰਨ ਬਾਪ ਦਾ ਰਾਜ਼ ਵੀ ਸੱਭ ਨੂੰ ਸਮਝਾ ਸਕਦੇ ਹੋ। ਦੋ ਬਾਪ ਤਾਂ
ਸਭ ਸਮਝਦੇ ਹਨ ਲੌਕਿਕ ਅਤੇ ਪਾਰਲੌਕਿਕ ਅਤੇ ਇਹ ਆਲੌਕਿਕ ਪ੍ਰਜਾਪਿਤਾ ਬ੍ਰਹਮਾ ਫਿਰ ਹੈ ਇੱਥੇ ਸਗਮਯੁਗ
ਤੇ। ਬ੍ਰਾਹਮਣ ਵੀ ਚਾਹੀਦੇ ਹਨ ਨਾ। ਉਹ ਬ੍ਰਾਹਮਣ ਕੋਈ ਬ੍ਰਹਮਾ ਦੇ ਮੁੱਖ ਵੰਸ਼ਾਵਲੀ ਥੋੜੀ ਹੀ ਹਨ।
ਜਾਣਦੇ ਹਨ ਬ੍ਰਹਮਾ ਸੀ ਇਸ ਲਈ ਬ੍ਰਾਹਮਣ ਦੇਵੀ - ਦੇਵਤਾ ਨਮਾ ਕਹਿੰਦੇ ਹਨ। ਇਹ ਨਹੀਂ ਜਾਣਦੇ ਕਿ
ਕਿਸ ਨੂੰ ਕਹਿੰਦੇ ਹਨ , ਕਿਹੜ੍ਹੇ ਬ੍ਰਾਹਮਣ? ਤੁਸੀਂ ਹੋ ਪੁਰਸ਼ੋਤਮ ਸੰਗਮਯੁਗੀ ਬ੍ਰਾਹਮਣ ਉਹ ਹਨ
ਕਲਯੁਗੀ। ਇਹ ਹੈ ਪੁਰਸ਼ੋਤਮ ਸੰਗਮਯੁਗ, ਜਦੋਂ ਤੁਸੀਂ ਮਨੁੱਖ ਤੋਂ ਦੇਵਤਾ ਬਣਦੇ ਹੋ। ਦੇਵੀ - ਦੇਵਤਾ
ਧਰਮ ਦੀ ਸਥਾਪਨਾ ਹੋ ਰਹੀ ਹੈ। ਤਾਂ ਬੱਚਿਆਂ ਨੂੰ ਸਾਰੀਆਂ ਪੁਆਇੰਟ ਧਾਰਣ ਕਰਨੀਆਂ ਹਨ ਅਤੇ ਫਿਰ
ਸਰਵਿਸ ਕਰਨੀ ਹੈ। ਪੂਜਾ ਕਰਨ ਤੇ ਸ਼ਰਾਧ ਖਾਣ ਲਈ ਬ੍ਰਾਹਮਣ ਲੋਕ ਆਉਂਦੇ ਹਨ। ਉਨ੍ਹਾਂ ਨਾਲ ਵੀ ਤੁਸੀਂ
ਚਿੱਟਚੈਟ ਕਰ ਸਕਦੇ ਹੋ। ਤੁਹਾਨੂੰ ਸੱਚਾ ਬ੍ਰਾਹਮਣ ਬਣਾ ਸਕਦੇ ਹਾਂ। ਹੁਣ ਭਾਦੋ ਦਾ ਵਰ੍ਹਾ ਆਉਂਦਾ
ਹੈ , ਸਾਰੇ ਪਿੱਤਰਾਂ ਨੂੰ ਖਵਾਉਂਦੇ ਹਨ। ਉਹ ਵੀ ਤਰਕੀਬ ਨਾਲ ਕਰਨਾ ਚਾਹੀਦਾ ਹੈ, ਨਹੀਂ ਤੇ ਕਹਿਣਗੇ
ਕਿ ਬ੍ਰਹਮਾਕੁਮਾਰੀਆਂ ਦੇ ਕੋਲ ਜਾ ਕੇ ਸਭ ਕੁਝ ਛੱਡ ਦਿੱਤਾ ਹੈ। ਅਜਿਹਾ ਕੁਝ ਨਹੀਂ ਕਰਨਾ ਹੈ, ਜਿਸ
ਵਿੱਚ ਨਾਰਾਜ ਹੋਣ। ਯੁਕਤੀ ਨਾਲ ਤੁਸੀਂ ਗਿਆਨ ਦੇ ਸਕਦੇ ਹੋ। ਜਰੂਰ ਬ੍ਰਾਹਮਣ ਲੋਕ ਆਉਣਗੇ, ਤਾਂ ਹੀ
ਤੇ ਗਿਆਨ ਦੇਣਗੇ ਨਾ ਇਸ ਮਹੀਨੇ ਵਿੱਚ ਤੁਸੀਂ ਬ੍ਰਾਹਮਣਾ ਦੀ ਬਹੁਤ ਸਰਵਿਸ ਕਰ ਸਕਦੇ ਹੋ। ਤੁਸੀਂ
ਬ੍ਰਾਹਮਣ ਤਾਂ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਹੋ। ਦੱਸੋ ਬ੍ਰਾਹਮਣ ਧਰਮ ਕਿਸਨੇ ਸਥਾਪਨ ਕੀਤਾ? ਤੁਸੀਂ
ਉਨ੍ਹਾਂ ਦਾ ਵੀ ਕਲਿਆਣ ਕਰ ਸਕਦੇ ਹੋ ਘਰ ਬੈਠੇ। ਜਿਸ ਤਰ੍ਹਾਂ ਅਮਰਨਾਥ ਦੀ ਯਾਤਰਾ ਤੇ ਜਾਂਦੇ ਹਨ
ਤਾਂ ਉਹ ਸਿਰਫ਼ ਲਿਖਤ ਨਾਲ ਇਹਨਾ ਨਹੀਂ ਸਮਝਣਗੇ। ਉਥੇ ਬੈਠ ਸਮਝਾਉਣਾ ਚਾਹੀਦਾ ਹੈ। ਅਸੀਂ ਤੁਹਾਨੂੰ
ਸੱਚੀ ਅਮਰਨਾਥ ਦੀ ਕਥਾ ਸੁਣਾਈਏ। ਅਮਰਨਾਥ ਤੇ ਇੱਕ ਨੂੰ ਹੀ ਕਿਹਾ ਜਾਂਦਾ ਹੈ। ਅਮਰਨਾਥ ਮਤਲਬ ਜੋ
ਅਮਰਪੁਰੀ ਸਥਾਪਨ ਕਰੇ। ਉਹ ਹੈ ਸਤਯੁਗ। ਇਸ ਤਰ੍ਹਾਂ ਸਰਵਿਸ ਕਰਨੀ ਪਵੇਗੀ। ਉਥੇ ਪੈਦਲ ਜਾਣਾ ਪੈਂਦਾ
ਹੈ। ਜੋ ਚੰਗੇ - ਚੰਗੇ ਵੱਡੇ - ਵੱਡੇ ਆਦਮੀ ਹੋਣ ਉਨ੍ਹਾਂ ਨੂੰ ਜਾਕੇ ਸਮਝਾਉਣਾ ਚਾਹੀਦਾ ਹੈ।
ਸੰਨਿਆਸੀਆਂ ਨੂੰ ਵੀ ਤੁਸੀਂ ਗਿਆਨ ਦੇ ਸਕਦੇ ਹੋ। ਤੁਸੀਂ ਸਾਰੀ ਸ੍ਰਿਸ਼ਟੀ ਦੇ ਕਲਿਆਣਕਾਰੀ ਹੋ।
ਸ਼੍ਰੀਮਤ ਤੇ ਅਸੀਂ ਵਿਸ਼ਵ ਦਾ ਕਲਿਆਣ ਕਰ ਰਹੇ ਹਾਂ - ਬੁੱਧੀ ਵਿੱਚ ਇਹ ਨਸ਼ਾ ਰਹਿਣਾ ਚਾਹੀਦਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਜਦੋ ਏਕਾਂਤ
ਜਾਂ ਫੁਰਸਤ ਮਿਲਦੀ ਹੈ ਤਾਂ ਗਿਆਨ ਦੀ ਚੰਗੀ - ਚੰਗੀ ਪੁਆਇੰਟ੍ਸ ਤੇ ਵਿਚਾਰ ਸਾਗਰ ਮੰਥਨ ਕਰ ਲਿਖਣਾ
ਹੈ। ਸਭ ਨੂੰ ਸੰਦੇਸ਼ ਪਹੁੰਚਾਉਣ ਅਤੇ ਸਭ ਦਾ ਕਲਿਆਣ ਕਰਨ ਦੀ ਯੁਕਤੀ ਰਚਨੀ ਹੈ।
2. ਵਿਕਰਮਾਂ ਤੋਂ ਬਚਨ
ਦੇ ਲਈ ਦੇਹੀ - ਅਭਿਮਾਨੀ ਬਣ ਬਾਪ ਨੂੰ ਯਾਦ ਕਰਨਾ ਹੈ। ਹੁਣ ਕੋਈ ਵੀ ਵਿਕਰਮ ਨਹੀਂ ਕਰਨਾ ਹੈ, ਇਸ
ਜਨਮ ਦੇ ਕੀਤੇ ਹੋਏ ਵਿਕਰਮ ਬਾਪਦਾਦਾ ਨੂੰ ਸੱਚ ਸੱਚ ਸੁਣਾਉਣੇ ਹਨ।
ਵਰਦਾਨ:-
ਅਟਲ ਭਾਵੀ ਨੂੰ ਜਾਣਦੇ ਹੋਏ ਵੀ ਸ੍ਰੇਸ਼ਠ ਕੰਮ ਨੂੰ ਪ੍ਰਤੱਖ ਰੂਪ ਦੇਣ ਵਾਲੇ ਸਦਾ ਸਮਰੱਥ ਭਵ।
ਨਵਾਂ ਸ੍ਰੇਸ਼ਠ ਵਿਸ਼ਵ
ਬਣਨ ਦੀ ਭਾਵੀ ਅਟਲ ਹੁੰਦੇ ਹੋਏ ਵੀ ਸਮਰੱਥ ਭਵ ਦੇ ਵਰਦਾਨੀ ਬੱਚੇ ਸਿਰਫ ਕਰਮ ਅਤੇ ਫਲ ਦੇ,
ਪੁਰਸ਼ਾਰਥ ਅਤੇ ਪ੍ਰਾਲਬਧ ਦੇ, ਨਿਮਿਤ ਅਤੇ ਨਿਰਮਾਣ ਦੇ ਕਰਮ ਫਿਲਾਸਫੀ ਅਨੁਸਾਰ ਨਿਮਿਤ ਬਣ ਕੰਮ ਕਰਦੇ
ਹਨ। ਦੁਨੀਆ ਵਾਲਿਆਂ ਨੂੰ ਉਮੀਦ ਨਹੀਂ ਵਿਖਾਈ ਦਿੰਦੀ। ਅਤੇ ਤੁਸੀਂ ਕਹਿੰਦੇ ਹੋ ਇਹ ਕੰਮ ਅਨੇਕ ਵਾਰੀ
ਹੋਇਆ ਹੈ, ਹੁਣ ਵੀ ਹੋਇਆ ਹੀ ਪਿਆ ਹੈ ਕਿਉਂਕਿ ਸਵ ਪਰਿਵਰਤਨ ਦੇ ਪ੍ਰਤੱਖ ਪ੍ਰਮਾਣ ਦੇ ਅੱਗੇ ਹੋਰ
ਕਿਸੇ ਪ੍ਰਮਾਣ ਦੀ ਜਰੂਰਤ ਹੀ ਨਹੀਂ। ਨਾਲ - ਨਾਲ ਪਰਮਾਤਮ ਕੰਮ ਸਦਾ ਸਫਲ ਹੈ ਹੀ।
ਸਲੋਗਨ:-
ਕਹਿਣਾ ਘਟ, ਕਰਨਾ
ਜਿਆਦਾ - ਇਹ ਸ੍ਰੇਸ਼ਠ ਲਕਸ਼ ਮਹਾਨ ਬਣਾ ਦਵੇਗੀ।
ਅਵਿਅਕਤ ਇਸ਼ਾਰੇ :-
ਸਹਿਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ
ਸੇਵਾ ਵਿਚ ਜਾਂ ਖੁਦ ਦੀ
ਚੜਦੀ ਕਲਾ ਵਿਚ ਸਫਲਤਾ ਦਾ ਮੁੱਖ ਆਧਾਰ ਹੈ - ਇੱਕ ਬਾਪ ਨਾਲ ਅਟੁੱਟ ਪਿਆਰ। ਬਾਪ ਦੇ ਸਿਵਾਏ ਹੋਰ
ਕੁਝ ਵਿਖਾਈ ਨਾ ਦਵੇ। ਸੰਕਲਪ ਵਿਚ ਵੀ ਬਾਬਾ, ਬੋਲ ਵਿਚ ਵੀ ਬਾਬਾ, ਕਰਮ ਵਿਚ ਵੀ ਬਾਪ ਦਾ ਸਾਥ,
ਅਜਿਹੀ ਲਵਲੀਨ ਸਥਿਤੀ ਵਿਚ ਰਹਿ ਇੱਕ ਸ਼ਬਦ ਵੀ ਬੋਲੋਗੇ ਤਾਂ ਉਹ ਸਨੇਹ ਦੇ ਬੋਲ ਦੂਸਰੀ ਆਤਮਾ ਨੂੰ
ਵੀ ਸਨੇਹ ਵਿਚ ਬੰਨ ਦਵੇਗੀ। ਅਜਿਹੀ ਲਵਲੀਨ ਆਤਮਾ ਦਾ ਇੱਕ ਬਾਬਾ ਸ਼ਬਦ ਹੀ ਜਾਦੂ ਮੰਤ੍ਰ ਦਾ ਕੰਮ
ਕਰੇਗਾ।