08.09.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਪੁੰਨਯ ਆਤਮਾ ਬਣਨ ਦੇ ਲਈ ਜਿੰਨਾ ਹੋ ਸਕੇ ਚੰਗਾ ਕਰਮ ਕਰੋ , ਆਲਰਾਊਂਡਰ ਬਣੋ , ਦੈਵੀਗੁਣ ਧਾਰਨ ਕਰੋ।

ਪ੍ਰਸ਼ਨ:-
ਕਿਹੜੀ ਮਿਹਨਤ ਕਰਨ ਨਾਲ ਤੁਸੀਂ ਬੱਚੇ ਪਦਮਾਪਦਮਪਤੀ ਬਣਦੇ ਹੋ?

ਉੱਤਰ:-
ਸਭ ਤੋਂ ਵੱਡੀ ਮਿਹਨਤ ਹੈ ਕ੍ਰਿਮੀਨਲ ਆਈ ਨੂੰ ਸਿਵਿਲ ਆਈ ਬਣਾਉਣਾ। ਅੱਖਾਂ ਹੀ ਬਹੁਤ ਧੋਖਾ ਦਿੰਦਿਆਂ ਹਨ। ਅੱਖਾਂ ਨੂੰ ਸਿਵਿਲ ਬਣਾਉਣ ਲਈ ਬਾਪ ਨੇ ਯੁਕਤੀ ਦੱਸੀ ਹੈ ਕਿ ਬੱਚੇ ਆਤਮਿਕ ਦ੍ਰਿਸ਼ਟੀ ਨਾਲ ਵੇਖੋ। ਦੇਹ ਨੂੰ ਨਹੀਂ ਵੇਖੋ, ਮੈ ਆਤਮਾ ਹਾਂ, ਇਹ ਅਭਿਆਸ ਪੱਕਾ ਕਰੋ। ਇਸੇ ਮੇਹਨਤ ਨਾਲ ਤੁਸੀਂ ਜਨਮ - ਜਨਮਾਂਤਰਾਂ ਦੇ ਲਈ ਪਦਮਾਪਦਮਪਤੀ ਬਣ ਸਕਦੇ ਹੋ।

ਗੀਤ:-
ਧੀਰਜ ਧਰ ਮਨੁਵਾ…

ਓਮ ਸ਼ਾਂਤੀ
ਇਹ ਕਿਸਨੇ ਕਿਹਾ? ਸ਼ਿਵਬਾਬਾ ਨੇ ਸ਼ਰੀਰ ਦਵਾਰਾ ਕਿਹਾ। ਕੋਈ ਵੀ ਆਤਮਾ ਸ਼ਰੀਰ ਬਿਨਾਂ ਬੋਲ ਨਹੀਂ ਸਕਦੀ। ਬਾਪ ਵੀ ਸ਼ਰੀਰ ਵਿੱਚ ਪ੍ਰਵੇਸ਼ ਕਰ ਆਤਮਾਵਾਂ ਨੂੰ ਸਮਝਾਉਂਦੇ ਹਨ - ਬੱਚੇ ਹਾਲੇ ਤੁਹਾਡਾ ਜਿਸਮਾਨੀ ਕੁਨੈਕਸ਼ਨ ਨਹੀਂ ਹੈ। ਇਹ ਹੈ ਰੂਹਾਨੀ ਕੁਨੈਕਸ਼ਨ। ਆਤਮਾ ਨੂੰ ਗਿਆਨ ਮਿਲਦਾ ਹੈ - ਪਰਮਪਿਤਾ ਪਰਮਾਤਮਾ ਤੋਂ ਦੇਹਧਾਰੀ ਜੋ ਵੀ ਹਨ ਸਭ ਪੜ੍ਹ ਰਹੇ ਹਨ। ਬਾਪ ਨੂੰ ਤੇ ਆਪਣੀ ਦੇਹ ਹੈ ਨਹੀਂ। ਤਾਂ ਥੋੜ੍ਹੇ ਸਮੇਂ ਲਈ ਇਨ੍ਹਾਂ ਦਾ ਆਧਾਰ ਲਿਆ ਹੈ। ਹੁਣ ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਨਿਸ਼ਚੇ ਕਰ ਬੈਠੋ।। ਬੇਹੱਦ ਦਾ ਬਾਪ ਸਾਨੂੰ ਆਤਮਾਵਾਂ ਨੂੰ ਸਮਝਾਉਂਦੇ ਹਨ। ਉਨ੍ਹਾਂ ਦੇ ਬਿਗਰ ਇਵੇਂ ਕੋਈ ਸਮਝਾ ਨਹੀਂ ਸਕਦਾ। ਆਤਮਾ, ਆਤਮਾਂ ਨੂੰ ਕਿਵੇਂ ਸਮਝਾਵੇਗੀ। ਆਤਮਾਵਾਂ ਨੂੰ ਸਮਝਾਉਣ ਵਾਲਾ ਪਰਮਾਤਮਾ ਚਾਹੀਦਾ ਹੈ। ਉਨ੍ਹਾਂ ਨੂੰ ਕੋਈ ਵੀ ਜਾਣਦੇ ਨਹੀਂ। ਤ੍ਰਿਮੂਰਤੀ ਤੋਂ ਵੀ ਸ਼ਿਵ ਨੂੰ ਉਡਾ ਦਿੱਤਾ ਹੈ। ਬ੍ਰਹਮਾ ਦਵਾਰਾ ਸਥਾਪਨਾ ਕੌਣ ਕਰਵਾਉਣਗੇ। ਬ੍ਰਹਮਾ ਤੇ ਨਵੀਂ ਦੁਨੀਆਂ ਦਾ ਰਚਤਾ ਨਹੀਂ ਹੈ। ਬੇਹੱਦ ਦਾ ਬਾਪ ਰਚਤਾ ਸਭ ਦਾ ਇੱਕ ਹੀ ਸ਼ਿਵਬਾਬਾ ਹੈ। ਬ੍ਰਹਮਾ ਵੀ ਸਿਰ੍ਫ ਹੁਣ ਤੁਹਾਡਾ ਬਾਪ ਹੈ ਫਿਰ ਨਹੀਂ ਹੋਵੇਗਾ। ਉੱਥੇ ਤਾਂ ਲੌਕਿਕ ਬਾਪ ਹੀ ਹੁੰਦਾ ਹੈ। ਕਲਯੁਗ ਵਿੱਚ ਹੁੰਦਾ ਹੈ ਲੌਕਿਕ ਅਤੇ ਪਾਰਲੌਕਿਕ। ਹੁਣ ਸੰਗਮ ਤੇ ਲੌਕਿਕ, ਅਲੌਕਿਕ, ਪਾਰਲੌਕਿਕ ਤਿੰਨ ਬਾਪ ਹਨ। ਬਾਪ ਕਹਿੰਦੇ ਹਨ ਸੁਖਧਾਮ ਵਿੱਚ ਮੈਨੂੰ ਕੋਈ ਯਾਦ ਹੀ ਨਹੀਂ ਕਰਦਾ। ਵਿਸ਼ਵ ਦਾ ਮਾਲਿਕ ਬਾਪ ਨੇ ਬਣਾਇਆ ਫਿਰ ਚਿਲਾਉਣਗੇ ਕਿਉਂ? ਉੱਥੇ ਹੋਰ ਕੋਈ ਖੰਡ ਨਹੀਂ ਹੁੰਦੇ। ਸਿਰ੍ਫ ਸੂਰਜਵੰਸ਼ੀ ਹੀ ਹੁੰਦੇ ਹਨ। ਚੰਦ੍ਰਵੰਸ਼ੀ ਵੀ ਬਾਦ ਵਿੱਚ ਆਉਂਦੇ ਹਨ। ਹੁਣ ਬਾਪ ਕਹਿੰਦੇ ਹਨ ਬੱਚੇ ਧੀਰਜ ਰੱਖੋ, ਬਾਕੀ ਥੋੜ੍ਹੇ ਦਿਨ ਹਨ। ਪੁਰਸ਼ਾਰਥ ਚੰਗੀ ਤਰ੍ਹਾਂ ਕਰੋ। ਦੈਵੀਗੁਣ ਧਾਰਨ ਨਹੀਂ ਕਰੋਗੇ ਤਾਂ ਪਦ ਵੀ ਭ੍ਰਿਸ਼ਟ ਹੋ ਜਾਵੇਗਾ। ਇਹ ਬਹੁਤ ਵੱਡੀ ਲਾਟਰੀ ਹੈ। ਬੈਰਿਸਟਰ, ਸਰਜਨ ਆਦਿ ਬਣਨਾ ਵੀ ਲਾਟਰੀ ਹੈ ਨਾ। ਬਹੁਤ ਪੈਸਾ ਕਮਾਉਂਦੇ ਹਨ। ਬਹੁਤਿਆਂ ਤੇ ਹੁਕਮ ਚਲਾਉਂਦੇ ਹਨ। ਜੋ ਚੰਗੀ ਤਰ੍ਹਾਂ ਪੜ੍ਹਦੇ ਪੜ੍ਹਾਉਂਦੇ ਹਨ, ਉਹ ਉੱਚ ਪਦਵੀ ਪਾਉਣਗੇ ਬਾਪ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੋਣਗੇ। ਬਾਪ ਨੂੰ ਵੀ ਘੜੀ - ਘੜੀ ਭੁੱਲ ਜਾਂਦੇ ਹਨ। ਮਾਇਆ ਯਾਦ ਭੁਲਾ ਦਿੰਦੀ ਹੈ। ਗਿਆਨ ਨਹੀਂ ਭੁਲਾਉਂਦਾ ਹੈ। ਬਾਪ ਕਹਿੰਦੇ ਵੀ ਹਨ ਆਪਣੀ ਉੱਨਤੀ ਕਰਨੀ ਹੈ ਤਾਂ ਚਾਰਟ ਰੱਖੋ - ਸਾਰੇ ਦਿਨ ਵਿੱਚ ਕੋਈ ਪਾਪ ਕਰਮ ਤਾਂ ਨਹੀਂ ਕੀਤਾ? ਨਹੀਂ ਤਾਂ 100 ਗੁਣਾ ਪਾਪ ਬਣ ਜਾਵੇਗਾ। ਯੱਗ ਦੀ ਸੰਭਾਲ ਕਰਨ ਵਾਲੇ ਬੈਠੇ ਹਨ, ਉਨ੍ਹਾਂ ਦੀ ਰਾਏ ਨਾਲ ਕਰੋ। ਕਹਿੰਦੇ ਵੀ ਹਨ ਜੋ ਖਿਲਾਓ, ਜਿਥੇ ਬਿਠਾਓ। ਤਾਂ ਬਾਕੀ ਹੋਰ ਆਸ਼ਾਵਾਂ ਛੱਡ ਦੇਣੀ ਹੈ। ਨਹੀਂ ਤਾਂ ਪਾਪ ਬਣਦਾ ਜਾਵੇਗਾ। ਆਤਮਾ ਪਵਿੱਤਰ ਕਿਵੇਂ ਬਣੇਗੀ। ਯਗਿਆ ਵਿਚ ਕੋਈ ਵੀ ਪਾਪ ਦਾ ਕੰਮ ਨਹੀਂ ਕਰਨਾ ਹੈ। ਇਥੇ ਤੁਸੀਂ ਪੁੰਨਯ ਆਤਮਾ ਬਣਦੇ ਹੋ। ਚੋਰੀ ਚਕਾਰੀ ਆਦਿ ਕਰਨਾ ਪਾਪ ਹੈ ਨਾ। ਮਾਇਆ ਦੀ ਪ੍ਰਵੇਸ਼ਤਾ ਹੈ। ਨਾ ਯੋਗ ਵਿਚ ਰਹਿ ਸਕਦੇ, ਨਾ ਗਿਆਨ ਦੀ ਧਾਰਨਾ ਕਰਦੇ ਹਨ। ਆਪਣੀ ਦਿਲ ਤੋਂ ਪੁੱਛਣਾ ਚਾਹੀਦਾ ਹੈ - ਅਸੀਂ ਜੇ ਅੰਨਿਆ ਦੀ ਲਾਠੀ ਨਾ ਬਣੇ ਤਾਂ ਕੀ ਠਹਿਰੇ! ਅੰਨ੍ਹੇ ਹੀ ਕਹਿਣਗੇ ਨਾ। ਇਸ ਵਕਤ ਦੇ ਲਈ ਹੀ ਗਾਇਆ ਹੋਇਆ ਹੈ - ਧ੍ਰਿਤਰਾਸ਼੍ਟ੍ਰ ਦੇ ਬੱਚੇ। ਉਹ ਹੈ ਰਾਵਣ ਰਾਜ ਵਿਚ। ਤੁਸੀਂ ਹੋ ਸੰਗਮ ਤੇ। ਰਾਮਰਾਜ ਵਿਚ ਫਿਰ ਸੁਖ ਪਾਉਣ ਵਾਲੇ ਹੋ। ਪਰਮਪਿਤਾ ਪ੍ਰਮਾਤਮਾ ਕਿਵੇਂ ਸੁਖ ਦਿੰਦੇ ਹਨ, ਕਿਸੇ ਦੀ ਬੁੱਧੀ ਵਿਚ ਨਹੀਂ ਆਉਂਦਾ। ਕਿੰਨਾ ਵੀ ਚੰਗੀ ਰੀਤੀ ਸਮਝਾਓ ਫਿਰ ਵੀ ਬੁੱਧੀ ਵਿਚ ਨਹੀਂ ਬੈਠਦਾ। ਆਪਣੇ ਨੂੰ ਜੱਦ ਆਤਮਾ ਸਮਝਣ ਤੱਦ ਪਰਮਾਤਮਾ ਦਾ ਗਿਆਨ ਵੀ ਸਮਝ ਸਕਣ। ਆਤਮਾ ਹੀ ਜਿਵੇਂ ਦਾ ਪੁਰਸ਼ਾਰਥ ਕਰਦੀ ਹੈ, ਉਵੇਂ ਦਾ ਬਣਦੀ ਹੈ। ਗਾਇਨ ਵੀ ਹੈ ਅੰਤਕਾਲ ਜੋ ਇਸਤਰੀ ਸਿਮਰੇ।… ਬਾਪ ਕਹਿੰਦੇ ਹੈ ਜੋ ਮੈਨੂੰ ਯਾਦ ਕਰਨਗੇ ਤਾਂ ਮੇਰੇ ਨੂੰ ਪਾਉਣਗੇ। ਨਹੀਂ ਤਾਂ ਬਹੁਤ - ਬਹੁਤ ਸਜ਼ਾਵਾਂ ਖਾਕੇ ਆਉਣਗੇ। ਸਤਯੁਗ ਵਿਚ ਵੀ ਨਹੀਂ, ਤ੍ਰੇਤਾ ਦੇ ਵੀ ਪਿਛਾੜੀ ਵਿਚ ਆਉਣਗੇ। ਸਤਯੁਗ - ਤ੍ਰੇਤਾ ਨੂੰ ਕਿਹਾ ਜਾਂਦਾ ਹੈ - ਬ੍ਰਹਮਾ ਦਾ ਦਿਨ। ਇੱਕ ਬ੍ਰਹਮਾ ਤਾਂ ਨਹੀਂ ਹੋਵੇਗਾ, ਬ੍ਰਹਮਾ ਦੇ ਤਾਂ ਬਹੁਤ ਬੱਚੇ ਹਨ ਨਾ। ਬ੍ਰਾਹਮਣਾ ਦਾ ਦਿਨ ਫਿਰ ਬ੍ਰਾਹਮਣਾ ਦੀ ਰਾਤ ਹੋਵੇਗੀ। ਹੁਣ ਬਾਪ ਆਏ ਹਨ ਰਾਤ ਤੋਂ ਦਿਨ ਬਣਾਉਣ। ਬ੍ਰਾਹਮਣ ਹੀ ਦਿਨ ਵਿੱਚ ਜਾਣ ਦੇ ਲਈ ਤਿਆਰੀ ਕਰਦੇ ਹਨ। ਬਾਪ ਕਿੰਨਾ ਸਮਝਾਉਂਦੇ ਹਨ, ਦੈਵੀ ਧਰਮ ਦੀ ਸਥਾਪਨਾ ਤਾਂ ਜਰੂਰ ਹੋਣੀ ਹੀ ਹੈ। ਕਲਯੁਗ ਦਾ ਵਿਨਾਸ਼ ਵੀ ਜਰੂਰ ਹੋਣਾ ਹੈ। ਜਿਨ੍ਹਾਂ ਨੂੰ ਕੁਝ ਵੀ ਅੰਦਰ ਵਿਚ ਸੰਸ਼ੇ ਹੋਵੇਗਾ ਤਾਂ ਉਹ ਭੱਜ ਜਾਣਗੇ। ਪਹਿਲੇ ਨਿਸ਼ਚੇ ਫਿਰ ਸੰਸ਼ੇ ਹੋ ਜਾਂਦਾ ਹੈ। ਇਥੇ ਤੋਂ ਮਰਕੇ ਫਿਰ ਪੁਰਾਣੀ ਦੁਨੀਆਂ ਵਿਚ ਜਾਕੇ ਜਨਮ ਲੈਂਦੇ ਹਨ। ਵਿਸ਼ਯੰਤੀ ਹੋ ਜਾਂਦੇ ਹਨ। ਬਾਪ ਦੀ ਸ਼੍ਰੀਮਤ ਤੇ ਤਾਂ ਚਲਣਾ ਪਵੇ ਨਾ। ਪੁਆਇੰਟ ਤਾਂ ਬਹੁਤ ਚੰਗੀ - ਚੰਗੀ ਬੱਚਿਆਂ ਨੂੰ ਦਿੰਦੇ ਰਹਿੰਦੇ ਹਨ।

ਪਹਿਲੇ - ਪਹਿਲੇ ਤਾਂ ਸਮਝਾਵੋ - ਤੁਸੀਂ ਆਤਮਾ ਹੋ, ਦੇਹ ਨਹੀਂ। ਨਹੀਂ ਤਾਂ ਲਾਟਰੀ ਸਾਰੀ ਗੁੰਮ ਹੋ ਜਾਵੇਗੀ। ਭਾਵੇਂ ਉਥੇ ਰਾਜਾ ਅਥਵਾ ਪਰਜਾ ਸਭ ਸੁਖੀ ਰਹਿੰਦੇ ਹਨ ਫਿਰ ਵੀ ਪੁਰਸ਼ਾਰਥ ਤਾਂ ਉੱਚ ਪਦ ਪਾਉਣ ਦਾ ਕਰਨਾ ਹੈ ਨਾ। ਇਵੇਂ ਨਹੀਂ, ਸੁਖਧਾਮ ਵਿਚ ਤਾਂ ਜਾਵਾਂਗੇ ਨਾ। ਨਹੀਂ, ਉੱਚ ਪਦ ਪਾਉਣਾ ਹੈ, ਰਾਜਾ ਬਣਨ ਦੇ ਲਈ ਆਏ ਹੋ। ਇਵੇਂ ਸਿਆਣੇ ਵੀ ਚਾਹੀਦੇ। ਬਾਪ ਦੀ ਸਰਵਿਸ ਕਰਨੀ ਚਾਹੀਦੀ ਹੈ। ਰੂਹਾਨੀ ਸਰਵਿਸ ਨਹੀਂ ਤਾਂ ਸਥੂਲ ਸਰਵਿਸ ਵੀ ਹੈ। ਕਿਥੇ ਮੇਲਜ਼ ਵੀ ਆਪਸ ਵਿਚ ਕਲਾਸ ਚਲਾਉਂਦੇ ਰਹਿੰਦੇ ਹਨ। ਇੱਕ ਭੈਣ ਵਿਚ - ਵਿਚ ਜਾਕੇ ਕਲਾਸ ਕਰਾਉਂਦੀ ਹੈ। ਝਾੜ ਹੋਲੀ - ਹੋਲੀ ਵ੍ਰਿਧੀ ਨੂੰ ਪਾਉਂਦਾ ਹੈ ਨਾ। ਸੈਂਟਰਜ਼ ਤੇ ਕਿੰਨੇ ਆਉਂਦੇ ਹਨ ਫਿਰ ਚਲਦੇ - ਚਲਦੇ ਗੁੰਮ ਹੋ ਜਾਂਦੇ ਹਨ। ਵਿਕਾਰ ਵਿਚ ਡਿੱਗਣ ਨਾਲ ਫਿਰ ਸੈਂਟਰ ਤੇ ਵੀ ਆਉਣ ਵਿਚ ਲੱਜਾ ਆਉਂਦੀ ਹੈ। ਢਿਲੇ ਪੈ ਜਾਂਦੇ ਹਨ। ਕਹਿਣਗੇ ਇਹ ਬਿਮਾਰ ਹੋ ਗਿਆ। ਬਾਪ ਸਭ ਗੱਲਾਂ ਸਮਝਾਉਂਦੇ ਰਹਿੰਦੇ ਹਨ। ਆਪਣਾ ਪੋਤਾਮੇਲ ਰੋਜ਼ ਰੱਖੋ। ਜਮਾਂ ਅਤੇ ਨਾ ਹੁੰਦੀ ਹੈ। ਘਾਟਾ ਅਤੇ ਫਾਇਦਾ। ਆਤਮਾ ਪਵਿੱਤਰ ਬਣ ਗਈ ਮਤਲਬ 21 ਜਨਮ ਦੇ ਲਈ ਜਮਾਂ ਹੋਇਆ। ਬਾਪ ਦੀ ਯਾਦ ਨਾਲ ਹੀ ਜਮਾਂ ਹੋਵੇਗਾ। ਪਾਪ ਕੱਟ ਜਾਣਗੇ। ਕਹਿੰਦੇ ਵੀ ਹਨ ਨਾ - ਹੇ ਪਤਿਤ - ਪਾਵਨ ਬਾਬਾ ਆਕੇ ਸਾਨੂੰ ਪਾਵਨ ਬਣਾਓ। ਇਵੇਂ ਥੋੜੀ ਕਹਿੰਦੇ ਕਿ ਵਿਸ਼ਵ ਦਾ ਮਾਲਿਕ ਆਕੇ ਬਣਾਓ। ਨਹੀਂ, ਇਹ ਤੁਸੀਂ ਬੱਚੇ ਹੀ ਜਾਣਦੇ ਹੋ - ਮੁਕਤੀ ਅਤੇ ਜੀਵਨਮੁਕਤੀ ਦੋਨੋ ਹੈ ਪਾਵਨਧਾਮ। ਤੁਸੀਂ ਜਾਣਦੇ ਹੋ ਅਸੀਂ ਮੁਕਤੀ - ਜੀਵਨਮੁਕਤੀ ਦਾ ਵਰਸਾ ਪਾਉਂਦੇ ਹਾਂ। ਜੋ ਪੂਰੀ ਤਰ੍ਹਾਂ ਨਹੀਂ ਪੜ੍ਹਣਗੇ ਉਹ ਪਿਛੇ ਆਉਣਗੇ। ਸ੍ਵਰਗ ਵਿਚ ਤਾਂ ਆਉਣਾ ਹੈ, ਸਭ ਆਪਣੇ - ਆਪਣੇ ਸਮੇਂ ਤੇ ਆਉਣਗੇ। ਸਭ ਗੱਲਾਂ ਸਮਝਾਈ ਜਾਂਦੀ ਹੈ। ਫੌਰਨ ਤਾਂ ਕੋਈ ਨਹੀਂ ਸਮਝ ਜਾਣਗੇ। ਇਥੇ ਤੁਹਾਨੂੰ ਬਾਪ ਨੂੰ ਯਾਦ ਕਰਨ ਦੇ ਲਈ ਕਿੰਨਾ ਸਮੇਂ ਮਿਲਦਾ ਹੈ। ਜੋ ਵੀ ਆਏ ਉਨ੍ਹਾਂ ਨੂੰ ਇਹ ਦੱਸੋ ਕਿ ਪਹਿਲੇ ਆਪਣੇ ਨੂੰ ਆਤਮਾ ਸਮਝੋ। ਇਹ ਨਾਲੇਜ ਬਾਪ ਹੀ ਦਿੰਦੇ ਹਨ। ਜੋ ਸਾਰੇ ਆਤਮਾਵਾਂ ਦਾ ਪਿਤਾ ਹੈ। ਆਤਮ - ਅਭਿਮਾਨੀ ਬਣਨਾ ਹੈ। ਆਤਮਾ ਗਿਆਨ ਉਠਾਉਂਦੀ ਹੈ, ਪਰਮਾਤਮਾ ਬਾਪ ਨੂੰ ਯਾਦ ਕਰਨ ਨਾਲ ਹੀ ਵਿਕਰਮ ਵਿਨਾਸ਼ ਹੋਣਗੇ ਫਿਰ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਦਿੰਦੇ ਹਨ। ਰਚਤਾ ਨੂੰ ਯਾਦ ਕਰਨ ਨਾਲ ਹੀ ਪਾਪ ਭਸਮ ਹੋਣਗੇ। ਫਿਰ ਰਚਨਾ ਦੇ ਆਦਿ - ਮੱਧ - ਅੰਤ ਦੇ ਗਿਆਨ ਨੂੰ ਸਮਝਨ ਨਾਲ ਤੁਸੀਂ ਚਕ੍ਰਵਰਤੀ ਰਾਜਾ ਬਣ ਜਾਵੋਗੇ। ਬਸ ਇਹ ਫਿਰ ਹੋਰਾਂ ਨੂੰ ਵੀ ਸੁਣਾਉਣਾ ਹੈ। ਚਿੱਤਰ ਵੀ ਤੁਹਾਡੇ ਕੋਲ ਹੈ। ਇਹ ਤਾਂ ਸਾਰਾ ਦਿਨ ਬੁੱਧੀ ਵਿਚ ਰਹਿਣਾ ਚਾਹੀਦਾ। ਤੁਸੀਂ ਸਟੂਡੈਂਟ ਵੀ ਹੋ ਨਾ। ਬਹੁਤ ਗ੍ਰਹਿਸਥੀ ਵੀ ਸਟੂਡੈਂਟ ਹੁੰਦੇ ਹਨ। ਤੁਹਾਨੂੰ ਵੀ ਗ੍ਰਹਿਸਥ ਵਿਵਹਾਰ ਵਿਚ lਰਹਿੰਦੇ ਕਮਲ ਫੁਲ ਸਮਾਨ ਬਣਨਾ ਹੈ। ਭੈਣ - ਭਰਾ ਦੀ ਕਦੀ ਕ੍ਰਿਮੀਨਲ ਆਈ ਹੋ ਨਾ ਸਕੇ। ਇਹ ਤਾਂ ਬ੍ਰਹਮਾ ਦੇ ਮੁਖ ਵੰਸ਼ਾਵਲੀ ਹੈ ਨਾ। ਕ੍ਰਿਮੀਨਲ ਨੂੰ ਸਿਵਿਲ ਬਨਾਉਣ ਦੇ ਲਈ ਬਹੁਤ ਮਿਹਨਤ ਕਰਨੀ ਹੁੰਦੀ ਹੈ। ਅੱਧਾਕਲਪ ਦੀ ਆਦਤ ਪਈ ਹੋਈ ਹੈ, ਉਨ੍ਹਾਂ ਨੂੰ ਨਿਕਾਲਣ ਦੀ ਬਹੁਤ ਮਿਹਨਤ ਹੈ। ਸਭ ਲਿਖਦੇ ਹਨ ਇਹ ਪੁਆਇੰਟ ਜੋ ਬਾਬਾ ਨੇ ਸਮਝਾਈ ਹੈ, ਕ੍ਰਿਮੀਨਲ ਆਈ ਨੂੰ ਕੱਢਣ ਦੀ, ਇਹ ਬਹੁਤ ਔਖੀ ਹੈ। ਘੜੀ - ਘੜੀ ਬੁੱਧੀ ਚਲੀ ਜਾਂਦੀ ਹੈ। ਬਹੁਤ ਸੰਕਲਪ ਆਉਂਦੇ ਹਨ। ਹੁਣ ਅੱਖਾਂ ਨੂੰ ਕੀ ਕਰੀਏ? ਸੂਰਦਾਸ ਦਾ ਦ੍ਰਿਸ਼ਟਾਂਤ ਦਿੰਦੇ ਹਨ। ਉਹ ਤਾਂ ਇੱਕ ਕਹਾਣੀ ਬਣਾ ਦਿੱਤੀ ਹੈ। ਵੇਖਿਆ ਅੱਖਾਂ ਸਾਨੂੰ ਧੋਖਾ ਦਿੰਦੀਆਂ ਹਨ ਨਾ ਤਾਂ ਅੱਖਾਂ ਕੱਢ ਦਿੱਤੀਆਂ। ਹੁਣ ਤਾਂ ਉਹ ਗੱਲ ਹੈ ਨਹੀਂ। ਇਹ ਅੱਖਾਂ ਤਾਂ ਸਭ ਕੋਲ ਹਨ ਪਰ ਕ੍ਰਿਮੀਨਲ ਹਨ, ਉਨ੍ਹਾਂ ਨੂੰ ਸਿਵਿਲ ਬਣਾਉਣਾ ਹੈ। ਮਨੁੱਖ ਸਮਝਦੇ ਹਨ ਘਰ ਵਿਚ ਰਹਿੰਦੇ, ਇਹ ਨਹੀਂ ਹੋ ਸਕਦਾ। ਬਾਪ ਕਹਿੰਦੇ ਹਨ ਹੋ ਸਕਦਾ ਹੈ ਕਿਓਂਕਿ ਆਮਦਨੀ ਬਹੁਤ - ਬਹੁਤ ਹੈ। ਤੁਸੀਂ ਜਨਮ -ਜਨਮਾਂਤ੍ਹ ਦੇ ਲਈ ਪਦਮਾਪਤੀ ਬਣਦੇ ਹੋ। ਉਥੇ ਗਿਣਤੀ ਹੁੰਦੀ ਹੀ ਨਹੀਂ। ਅੱਜਕਲ ਬਾਬਾ ਨਾਮ ਹੀ ਪਦਮਾਪਤੀ, ਪਦਮਾਵਤੀ ਦੇ ਦਿੰਦੇ ਹਨ। ਤੁਸੀਂ ਅਣਗਿਣਤ ਪਦਮਾਪਤੀ ਬਣਦੇ ਹੋ। ਉਥੇ ਗਿਣਤੀ ਹੁੰਦੀ ਹੀ ਨਹੀਂ। ਗਿਣਤੀ ਉਦੋਂ ਹੁੰਦੀ ਹੈ ਜਦੋਂ ਰੁਪਏ - ਪੈਸੇ ਆਦਿ ਨਿਕਲਦੇ ਹਨ। ਉਥੇ ਤਾਂ ਸੋਨੇ - ਚਾਂਦੀ ਦੀਆਂ ਮੋਹਰਾਂ ਕੰਮ ਵਿਚ ਆਉਂਦੀਆਂ ਹਨ। ਅੱਗੇ ਰਾਮ - ਸੀਤਾ ਦੇ ਰਾਜ ਦੀਆਂ ਮੋਹਰਾਂ ਆਦਿ ਮਿਲਦੀਆਂ ਸਨ। ਬਾਕੀ ਸੂਰਜਵੰਸ਼ੀ ਰਾਜਾਈ ਦੀ ਕਦੇ ਨਹੀਂ ਵੇਖੀ ਹੈ। ਚੰਦ੍ਰਵੰਸ਼ੀ ਦੀ ਵੇਖਦੇ ਹੀ ਆਏ ਹੋ। ਪਹਿਲੇ ਤਾਂ ਸਭ ਸੋਨੇ ਦੇ ਸਿੱਕੇ ਹੀ ਸਨ ਫਿਰ ਚਾਂਦੀ ਦੇ। ਇਹ ਤਾਂਬਾ ਆਦਿ ਤਾਂ ਪਿਛੋਂ ਨਿਕਲਿਆ ਹੈ। ਹੁਣ ਤੁਸੀਂ ਬੱਚੇ ਬਾਪ ਤੋਂ ਫਿਰ ਵਰਸਾ ਲੈਂਦੇ ਹੋ। ਸਤਯੁਗ ਵਿਚ ਜੋ ਰਸਮ ਰਿਵਾਜ ਚਲਣੀ ਹੋਵੇਗੀ ਉਹ ਤਾਂ ਚੱਲੇਗੀ ਹੀ। ਤੁਸੀਂ ਆਪਣਾ ਪੁਰਸ਼ਾਰਥ ਕਰੋ। ਸ੍ਵਰਗ ਵਿਚ ਬਹੁਤ ਥੋੜੇ ਹੁੰਦੇ ਹਨ, ਉਮਰ ਵੀ ਵੱਡੀ ਹੁੰਦੀ ਹੈ। ਅਕਾਲੇ ਮ੍ਰਿਤਯੁ ਨਹੀਂ ਹੁੰਦੀ। ਤੁਸੀਂ ਸਮਝਦੇ ਹੋ ਅਸੀਂ ਕਾਲ ਤੇ ਜਿੱਤ ਪਾਉਂਦੇ ਹਾਂ। ਮਰਨ ਦਾ ਨਾਮ ਹੀ ਨਹੀਂ। ਉਸ ਨੂੰ ਕਹਿੰਦੇ ਹਨ ਅਮਰਲੋਕ। ਅਮਰਲੋਕ ਵਿਚ ਹਾਹਾਕਾਰ ਹੁੰਦੀ ਨਹੀਂ। ਕੋਈ ਬੁੱਢਾ ਮਰੇਗਾ ਤਾਂ ਹੋਰ ਹੀ ਖੁਸ਼ੀ ਹੋਵੇਗੀ, ਜਾਕੇ ਛੋਟਾ ਬੱਚਾ ਬਣਾਂਗੇ। ਇਥੇ ਤਾਂ ਮਰਨ ਤੇ ਰੋਣ ਲੱਗ ਪੈਂਦੇ ਹਨ। ਤੁਹਾਨੂੰ ਕਿੰਨਾ ਚੰਗਾ ਗਿਆਨ ਮਿਲਦਾ ਹੈ, ਕਿੰਨੀ ਧਾਰਨਾ ਹੋਣੀ ਚਾਹੀਦੀ ਹੈ। ਹੋਰਾਂ ਨੂੰ ਵੀ ਸਮਝਾਉਣਾ ਪੈਂਦਾ ਹੈ। ਬਾਬਾ ਨੂੰ ਕੋਈ ਕਹੇ ਅਸੀਂ ਰੂਹਾਨੀ ਸਰਵਿਸ ਕਰਨਾ ਚਾਹੁੰਦੇ ਹਾਂ, ਬਾਬਾ ਝੱਟ ਕਹਿਣਗੇ ਭਲਾ ਕਰੋ। ਬਾਬਾ ਕਿਸੇ ਨੂੰ ਮਨਾ ਨਹੀਂ ਕਰਦੇ ਹਨ। ਗਿਆਨ ਨਹੀਂ ਹੈ ਤਾਂ ਬਾਕੀ ਅਗਿਆਨ ਹੀ ਹੈ। ਅਗਿਆਨ ਨਾਲ ਫਿਰ ਬਹੁਤ ਡਿਸਸਰਵਿਸ ਕਰ ਦਿੰਦੇ ਹਨ। ਸਰਵਿਸ ਤਾਂ ਚੰਗੀ ਰੀਤੀ ਕਰਨੀ ਚਾਹੀਦੀ ਹੈ ਨਾ ਤੱਦ ਹੀ ਲਾਟਰੀ ਮਿਲੇਗੀ। ਬਹੁਤ ਭਾਰੀ ਲਾਟਰੀ ਹੈ। ਇਹ ਹੈ ਈਸ਼ਵਰੀ ਲਾਟਰੀ। ਤੁਸੀਂ ਰਾਜਾ - ਰਾਣੀ ਬਣੋਗੇ ਤਾਂ ਤੁਹਾਡੇ ਪੋਤਰੇ - ਪੋਤਰਿਆਂ ਸਭ ਖਾਂਦੇ ਆਉਣਗੇ। ਇਥੇ ਤਾਂ ਹਰ ਇੱਕ ਆਪਣੇ ਕਰਮਾਂ ਅਨੁਸਾਰ ਫਲ ਪਾਉਂਦੇ ਹਨ। ਕੋਈ ਬਹੁਤ ਧਨ ਦਾਨ ਕਰਦੇ ਹਨ ਤਾ ਰਾਜਾ ਬਣਦੇ ਹਨ, ਤਾਂ ਬਾਪ ਬੱਚਿਆਂ ਨੂੰ ਸਭ ਕੁਝ ਸਮਝਾਉਂਦੇ ਹਨ। ਚੰਗੀ ਰੀਤੀ ਸਮਝਕੇ ਅਤੇ ਧਾਰਨਾ ਕਰਨੀ ਹੈ। ਸਰਵਿਸ ਵੀ ਕਰਨੀ ਹੈ। ਸੈਂਕੜਿਆਂ ਦੀ ਸਰਵਿਸ ਹੁੰਦੀ ਹੈ। ਕਿਤੇ - ਕਿਤੇ ਭਗਤੀ ਭਾਵ ਵਾਲੇ ਬਹੁਤ ਚੰਗੇ ਹੁੰਦੇ ਹਨ । ਬਹੁਤ ਭਗਤੀ ਕੀਤੀ ਹੁੰਦੀ ਤਾਂ ਹੀ ਗਾਇਨ ਵੀ ਜਚੇਗਾ। ਚਿਹਰੇ ਤੋਂ ਹੀ ਪਤਾ ਪੈਂਦਾ ਹੈ। ਸੁਣਨ ਨਾਲ ਖੁਸ਼ ਹੁੰਦੇ ਰਹਿਣਗੇ। ਜੋ ਨਹੀਂ ਸਮਝਣਗੇ ਉਹ ਤਾਂ ਇਧਰ - ਉਧਰ ਵੇਖਦੇ ਰਹਿਣਗੇ ਜਾ ਅੱਖਾਂ ਬੰਦ ਕਰ ਬੈਠਣਗੇ। ਬਾਬਾ ਸਭ ਵੇਖਦੇ ਹਨ। ਕਿਸੇ ਨੂੰ ਸਿਖਾਉਂਦੇ ਨਹੀਂ ਹਨ ਤਾਂ ਗੋਇਆ ਸਮਝਦੇ ਕੁਝ ਨਹੀਂ। ਇੱਕ ਕੰਨ ਤੋਂ ਸੁਣ ਦੂਜੇ ਤੋਂ ਕੱਢ ਦਿੰਦੇ ਹਨ। ਹੁਣ ਇਹ ਸਮੇਂ ਹੈ ਬੇਹੱਦ ਦੇ ਬਾਪ ਤੋਂ ਵਰਸਾ ਲੈਣ ਦਾ। ਜਿੰਨਾ ਲੈਣਗੇ ਜਨਮ - ਜਨਮਾਂਤ੍ਰ ਕਲਪ - ਕਲਪਾਂਤ੍ਰ ਮਿਲੇਗਾ। ਨਹੀਂ ਤਾਂ ਫਿਰ ਪਿਛੇ ਬਹੁਤ ਪਛਤਾਉਣਗੇ ਫਿਰ ਸਭ ਨੂੰ ਸਾਖ਼ਸ਼ਾਤਕਾਰ। ਹੋਵੇਗਾ। ਅਸੀਂ ਪੂਰਾ ਪੜ੍ਹਿਆ ਨਹੀਂ ਇਸਲਈ ਪਦਵੀ ਵੀ ਨਹੀਂ ਪਾ ਸਕਣਗੇ। ਬਾਕੀ ਕੀ ਜਾਕੇ ਬਣਨਗੇ? ਨੌਕਰ ਚਾਕਰ, ਸਧਾਰਣ ਪ੍ਰਜਾ। ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਜਿਵੇਂ - ਜਿਵੇਂ ਕਰਦੇ ਹਨ ਉਸ ਅਨੁਸਾਰ ਫ਼ਲ ਮਿਲਦਾ ਹੈ। ਨਵੀਂ ਦੁਨੀਆਂ ਦੇ ਲਈ ਸਿਰਫ ਤੁਸੀਂ ਹੀ ਪੁਰਸ਼ਾਰਥ ਕਰਦੇ ਹੋ। ਮਨੁੱਖ ਦਾਨ - ਪੁੰਨ ਕਰਦੇ ਹਨ, ਉਹ ਵੀ ਇਸ ਦੁਨੀਆਂ ਦੇ ਲਈ, ਇਹ ਤਾਂ ਕਾਮਨ ਗੱਲ ਹੈ। ਅਸੀਂ ਚੰਗਾ ਕੰਮ ਕਰਦੇ ਹਾਂ ਤਾਂ ਉਸ ਦਾ ਦੂਜੇ ਜਨਮ ਵਿਚ ਚੰਗਾ ਫਲ ਮਿਲੇਗਾ। ਤੁਹਾਡੀ ਤਾਂ ਹੈ 21 ਜਨਮਾਂ ਦੀ ਗੱਲ। ਜਿੰਨਾ ਹੋ ਸਕੇ ਚੰਗਾ ਕਰਮ ਕਰੋ, ਆਲਰਾਉਂਡਰ ਬਣੋ। ਨੰਬਰਵਾਰ ਪਹਿਲੇ ਗਿਆਨੀ ਤੂੰ ਆਤਮਾ ਅਤੇ ਯੋਗੀ ਤੂੰ ਆਤਮਾ ਚਾਹੀਦੀ। ਗਿਆਨੀ ਵੀ ਚਾਹੀਦਾ, ਭਾਸ਼ਣ ਦੇ ਲਈ ਮਹਾਂਰਥੀਆਂ ਨੂੰ ਬੁਲਾਉਂਦੇ ਹਨ ਨਾ ਜੋ ਸਭ ਤਰ੍ਹਾਂ ਦੀ ਸਰਵਿਸ ਕਰਦੇ ਹਨ ਤਾਂ ਪੁੰਨ ਤਾਂ ਹੁੰਦਾ ਹੀ ਹੈ। ਸਬਜੈਕਟ ਹੈ ਨਾ। ਯੋਗ ਵਿਚ ਰਹਿ ਕੇ ਕੋਈ ਵੀ ਕੰਮ ਕਰਨ ਤਾਂ ਚੰਗੇ ਮਾਰਕਸ ਮਿਲ ਸਕਦੇ ਹਨ। ਆਪਣੀ ਦਿਲ ਤੋਂ ਪੁੱਛਣਾ ਚਾਹੀਦਾ ਹੈ ਅਸੀਂ ਸਰਵਿਸ ਕਰਦੇ ਹਾਂ ? ਜਾਂ ਸਿਰਫ ਖਾਂਦੇ ਹਾਂ, ਸੋਂਦੇ ਹਾਂ? ਇਥੇ ਤਾਂ ਇਹ ਪੜ੍ਹਾਈ ਹੈ ਹੋਰ ਕੋਈ ਗੱਲ ਨਹੀਂ ਹੈ। ਤੁਸੀਂ ਮਨੁੱਖ ਤੋਂ ਦੇਵਤਾ, ਨਰ ਤੋਂ ਨਾਰਾਇਣ ਬਣਦੇ ਹੋ। ਅਮਰਕਥਾ, ਤਿਜਰੀ ਦੀ ਕਥਾ ਹੈ ਇਹ ਹੀ ਇੱਕ। ਮਨੁੱਖ ਤਾਂ ਸਭ ਝੂਠੀਆਂ ਕਥਾਵਾਂ ਜਾਕੇ ਸੁਣਦੇ ਹਨ। ਤੀਜਾ ਨੇਤਰ ਤਾਂ ਸਿਵਾਏ ਬਾਪ ਦੇ ਕੋਈ ਦੇ ਨਾ ਸਕੇ। ਹੁਣ ਤੁਹਾਨੂੰ ਤੀਜਾ ਨੇਤਰ ਮਿਲਿਆ ਹੈ ਜਿਸ ਤੋਂ ਤੁਸੀਂ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹੋ। ਇਸ ਪੜ੍ਹਾਈ ਵਿਚ ਕੁਮਾਰ - ਕੁਮਾਰੀਆਂ ਨੂੰ ਬਹੁਤ ਤਿੱਖਾ ਜਾਣਾ ਚਾਹੀਦਾ ਹੈ। ਚਿੱਤਰ ਵੀ ਹੈ, ਕਿਸੇ ਨੂੰ ਪੁੱਛਣਾ ਚਾਹੀਦਾ ਹੈ ਗੀਤਾ ਦਾ ਭਗਵਾਨ ਕੌਣ ਹੈ? ਮੁਖ ਗੱਲ ਹੀ ਇਹ ਹੈ। ਭਗਵਾਨ ਤਾਂ ਇੱਕ ਹੀ ਹੁੰਦਾ ਹੈ, ਜਿਸ ਤੋਂ ਵਰਸਾ ਮਿਲਦਾ ਹੈ ਮੁਕਤੀਧਾਮ ਦਾ। ਅਸੀਂ ਉਥੇ ਰਹਿਣ ਵਾਲੇ ਹਾਂ, ਇਥੇ ਆਏ ਹਾਂ ਪਾਰ੍ਟ ਵਜਾਉਣ। ਹੁਣ ਪਾਵਨ ਕਿਵੇਂ ਬਣੀਏ। ਪਤਿਤ - ਪਾਵਨ ਤਾਂ ਇੱਕ ਹੀ ਬਾਪ ਹੈ। ਅੱਗੇ ਚਲਕੇ ਤੁਸੀਂ ਬੱਚਿਆਂ ਦੀ ਅਵਸਥਾ ਵੀ ਬਹੁਤ ਚੰਗੀ ਹੋ ਜਾਵੇਗੀ। ਬਾਪ ਕਿਸਮ - ਕਿਸਮ ਨਾਲ ਸਮਝਾਉਣੀ ਦਿੰਦੇ ਰਹਿੰਦੇ ਹਨ। ਇੱਕ ਤਾਂ ਬਾਪ ਨੂੰ ਯਾਦ ਕਰਨਾ ਹੈ ਤਾਂ ਜਨਮ - ਜਨਮਾਂਤ੍ਰ ਦੇ ਪਾਪ ਮਿੱਟ ਜਾਣਗੇ। ਆਪਣੀ ਦਿਲ ਤੋਂ ਪੁੱਛਣਾ ਹੈ - ਅਸੀਂ ਕਿੰਨਾ ਯਾਦ ਕਰਦੇ ਹਾਂ? ਚਾਰਟ ਰੱਖਣਾ ਚੰਗਾ ਹੈ, ਆਪਣੀ ਉਨਤੀ ਕਰੋ। ਆਪਣੇ ਉੱਪਰ ਰਹਿਮ ਕਰੋ ਆਪਣੀ ਚਲਨ ਵੇਖਦੇ ਰਹੋ। ਜੇਕਰ ਅਸੀਂ ਭੁੱਲ ਕਰਦੇ ਰਹਾਂਗੇ ਤਾਂ ਰਜਿਸਟਰ ਖਰਾਬ ਹੋ ਜਾਏਗਾ, ਇਸ ਵਿਚ ਦੈਵੀ ਚਲਨ ਹੋਣੀ ਚਾਹੀਦੀ ਹੈ। ਗਾਇਨ ਵੀ ਹੈ ਨਾ - ਜੋ ਖਿਲਾਉਗੇ, ਜਿਥੇ ਬਿਠਾਉਗੇ, ਜੋ ਡਾਇਰੈਕਸ਼ਨ ਦੇਣਗੇ ਉਹ ਕਰਾਂਗੇ। ਡਾਇਰੈਕਸ਼ਨ ਤਾਂ ਜਰੂਰ ਤਨ ਦੁਆਰਾ ਦੇਣਗੇ ਨਾ। ਗੇਟ ਵੇ ਟੂ ਸਵਰਗ, ਇਹ ਅੱਖਰ ਚੰਗਾ ਹੈ। ਇਹ ਦਵਾਰ ਹੈ ਸ੍ਵਰਗ ਜਾਨ ਦਾ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਪੁੰਨਯ ਆਤਮਾ ਬਣਨ ਲਈ ਹੋਰ ਸਭ ਆਸ਼ਾਵਾਂ ਛੱਡ ਇਹ ਪੱਕਾ ਕਰਨਾ ਹੈ ਕਿ ਬਾਬਾ ਜੋ ਖਿਲਾਓਣ, ਜਿਥੇ ਬਿਠਾਓਣ, ਕੋਈ ਵੀ ਪਾਪ ਦਾ ਕੰਮ ਨਹੀਂ ਕਰਨਾ ਹੈ।

2. ਈਸ਼ਵਰੀ ਲਾਟਰੀ ਪ੍ਰਾਪਤ ਕਰਨ ਦੇ ਲਈ ਰੂਹਾਨੀ ਸਰਵਿਸ ਵਿਚ ਲੱਗ ਜਾਣਾ ਹੈ। ਗਿਆਨ ਦੀ ਧਾਰਨਾ ਕਰ ਹੋਰਾਂ ਦੀ ਕਰਾਉਣੀ ਹੈ। ਚੰਗੀ ਮਾਰਕਸ ਲੈਣ ਦੇ ਲਈ ਕੋਈ ਵੀ ਕਰਮ ਯਾਦ ਵਿਚ ਰਹਿਕੇ ਕਰਨਾ ਹੈ।

ਵਰਦਾਨ:-
ਮਾਇਆ ਅਤੇ ਪ੍ਰਾਕ੍ਰਿਤੀ ਨੂੰ ਦਾਸੀ ਬਨਾਉਣ ਵਾਲੇ ਸਦਾ ਸਨੇਹੀ ਭਵ।

ਜੋ ਬੱਚੇ ਸਦਾ ਸਨੇਹੀ ਹਨ ਉਹ ਲਵਲੀਨ ਹੋਣ ਦੇ ਕਾਰਣ ਮੇਹਨਤ ਅਤੇ ਮੁਸ਼ਕਿਲ ਤੋਂ ਸਦਾ ਬਚੇ ਰਹਿੰਦੇ ਹਨ। ਉਨ੍ਹਾਂ ਦੇ ਅੱਗੇ ਪ੍ਰਾਕ੍ਰਿਤੀ ਅਤੇ ਮਾਇਆ ਦੋਵੇਂ ਹੁਣ ਤੋਂ ਹੀ ਦਾਸੀ ਬਣ ਜਾਂਦੀ ਹਨ ਮਤਲਬ ਸਦਾ ਸਨੇਹੀ ਆਤਮਾ ਮਾਲਿਕ ਬਣ ਜਾਂਦੀ ਹੈ ਤਾਂ ਪ੍ਰਾਕ੍ਰਿਤੀ ਮਾਇਆ ਦੀ ਹਿੰਮਤ ਨਹੀਂ ਜੋ ਸਦਾ ਸਨੇਹੀ ਦਾ ਸਮੇਂ ਅਤੇ ਸੰਕਲਪ ਆਪਣੇ ਵੱਲ ਲਗਾਵੇ। ਉਨ੍ਹਾਂ ਦਾ ਹਰ ਸਮੇਂ, ਹਰ ਸੰਕਲਪ ਹੈ ਹੀ ਬਾਪ ਦੀ ਯਾਦ ਅਤੇ ਸੇਵਾ ਦੇ ਪ੍ਰਤੀ। ਸਨੇਹੀ ਆਤਮਾਵਾਂ ਦੀ ਸਥਿਤੀ ਦਾ ਗਾਇਨ ਹੈ ਇੱਕ ਬਾਪ ਦੂਜਾ ਨਾ ਕੋਈ, ਬਾਪ ਹੀ ਸੰਸਾਰ ਹੈ। ਉਹ ਸੰਕਲਪ ਤੋਂ ਵੀ ਅਧੀਨ ਨਹੀਂ ਹੋ ਸਕਦੇ।

ਸਲੋਗਨ:-
ਨਾਲੇਜਫੁਲ ਬਣੋ ਤਾਂ ਸਮੱਸਿਆਵਾਂ ਵੀ ਮਨੋਰੰਜਨ ਦਾ ਖੇਲ੍ਹ ਅਨੁਭਵ ਹੋਣਗੀਆਂ।

ਅਵਿਅਕਤ ਇਸ਼ਾਰੇ - ਹੁਣ ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ

ਇਸ ਕਲਯੁਗੀ ਤਮੋਪ੍ਰਧਾਨ ਜੜਜੜੀਭੂਤ ਪੁਰਾਣੇ ਬ੍ਰਿਖ ਨੂੰ ਭਸਮ ਕਰਨ ਦੇ ਲਈ ਸੰਗਠਿਤ ਰੂਪ ਵਿਚ ਫੁੱਲ ਫੋਰਸ ਨਾਲ ਯੋਗ ਜਵਾਲਾ ਪ੍ਰਜਵੱਲਿਤ ਕਰੋ ਲੇਕਿਨ ਅਜਿਹੀ ਜਵਾਲਾ ਸਵਰੂਪ ਦੀ ਯਾਦ ਤਾਂ ਰਹੇਗੀ ਜਦੋਂ ਯਾਦ ਦਾ ਲਿੰਕ ਸਦਾ ਜੁਟਿਆ ਰਹੇਗਾ। ਜੇਕਰ ਬਾਰ - ਬਾਰ ਲਿੰਕ ਟੁੱਟਦਾ ਹੈ, ਤਾਂ ਉਸ ਨੂੰ ਜੋੜਨ ਵਿਚ ਸਮਾਂ ਵੀ ਲਗਦਾ, ਮੇਹਨਤ ਵੀ ਲਗਦੀ ਅਤੇ ਸ਼ਕਤੀਸ਼ਾਲੀ ਦੇ ਬਜਾਏ ਕਮਜੋਰ ਹੋ ਜਾਂਦੇ ਹਨ।