08.11.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਦੇਹੀ ਅਭਿਮਾਨੀ ਬਣੋ ਤਾਂ ਸਭ ਬਿਮਾਰੀਆਂ ਖ਼ਤਮ ਹੋ ਜਾਣਗੀਆਂ ਅਤੇ ਤੁਸੀਂ ਡਬਲ ਸਿਰਤਾਜ ਵਿਸ਼ਵ ਦੇ
ਮਾਲਿਕ ਬਣ ਜਾਓਗੇ "
ਪ੍ਰਸ਼ਨ:-
ਬਾਪ ਦੇ ਸਮੁੱਖ
ਕਿੰਨਾ ਬੱਚਿਆਂ ਨੂੰ ਬੈਠਣਾ ਚਾਹੀਦਾ ਹੈ?
ਉੱਤਰ:-
ਜਿਨ੍ਹਾਂ ਨੂੰ
ਗਿਆਨ ਡਾਂਸ ਕਰਨਾ ਆਉਂਦਾ ਹੈ। ਗਿਆਨ ਡਾਂਸ ਕਰਨ ਵਾਲੇ ਬੱਚੇ ਜਦੋ ਬਾਪ ਦੇ ਸਮੁੱਖ ਹੁੰਦੇ ਹਨ ਤਾਂ
ਬਾਬਾ ਦੀ ਮੁਰਲੀ ਵੀ ਅਜਿਹੀ ਚਲਦੀ ਹੈ। ਜੇਕਰ ਕੋਈ ਸਾਹਮਣੇ ਬੈਠ ਇੱਧਰ - ਉੱਧਰ ਵੇਖਦੇ ਤਾਂ ਬਾਬਾ
ਸਮਝਦੇ ਇਹ ਬੱਚਾ ਕੁੱਝ ਵੀ ਸਮਝਦਾ ਨਹੀਂ ਹੈ। ਬਾਬਾ ਬ੍ਰਾਹਮਣੀਆਂ ਨੂੰ ਵੀ ਕਹਿਣਗੇ ਤੁਸੀਂ ਇਹ ਕਿਸਨੂੰ
ਲੈ ਕੇ ਆਏ ਹੋ, ਜੋ ਬਾਬਾ ਦੇ ਸਾਹਮਣੇ ਵੀ ਉਬਾਸੀ ਦਿੰਦੇ ਹਨ। ਬੱਚਿਆਂ ਨੂੰ ਤਾਂ ਅਜਿਹਾ ਬਾਪ ਮਿਲਿਆ
ਹੈ, ਜੋ ਖੁਸ਼ੀ ਵਿੱਚ ਡਾਂਸ ਕਰਨਾ ਚਾਹੀਦਾ ਹੈ।
ਗੀਤ:-
ਦੂਰਦੇਸ਼ ਦਾ
ਰਹਿਣ ਵਾਲਾ…
ਓਮ ਸ਼ਾਂਤੀ
ਮਿੱਠੇ - ਮਿੱਠੇ ਬੱਚਿਆਂ ਨੇ ਗੀਤ ਸੁਣਿਆ। ਰੂਹਾਨੀ ਬੱਚੇ ਸਮਝਦੇ ਹਨ ਕਿ ਰੂਹਾਨੀ ਬਾਬਾ ਜਿਸਨੂੰ ਅਸੀਂ
ਯਾਦ ਕਰਦੇ ਆਏ ਹਾਂ, ਦੁਖ ਹਰਤਾ, ਸੁਖ ਕਰਤਾ ਵਾ ਤੁਮ ਮਾਤ - ਪਿਤਾ … ਫਿਰ ਤੋਂ ਆਕੇ ਸਾਨੂੰ ਸੁਖ
ਘਨੇਰੇ ਦੇਵੋ, ਅਸੀਂ ਦੁਖੀ ਹਾਂ, ਇਹ ਸਾਰੀ ਦੁਨੀਆਂ ਦੁਖੀ ਹੈ ਕਿਉਂਕਿ ਇਹ ਹੈ ਕਲਯੁਗ ਦੀ ਪੁਰਾਣੀ
ਦੁਨੀਆਂ। ਪੁਰਾਣੀ ਦੁਨੀਆਂ ਅਤੇ ਪੁਰਾਣੇ ਘਰ ਵਿੱਚ ਇਨ੍ਹਾਂ ਸੁਖ ਨਹੀਂ ਹੋ ਸਕਦਾ, ਜਿਨ੍ਹਾਂ ਨਵੀਂ
ਦੁਨੀਆਂ ਨਵੇਂ ਘਰ ਵਿੱਚ ਹੁੰਦਾ ਹੈ। ਤੁਸੀਂ ਬੱਚੇ ਸਮਝਦੇ ਹੋ ਅਸੀਂ ਵਿਸ਼ਵ ਦੇ ਮਾਲਿਕ ਆਦਿ ਸਨਾਤਨ
ਦੇਵੀ - ਦੇਵਤਾ ਸੀ, ਅਸੀਂ ਹੀ 84 ਜਨਮ ਲਏ ਹਨ। ਬਾਪ ਬੱਚਿਆਂ ਨੂੰ ਕਹਿੰਦੇ ਹਨ ਤੁਸੀਂ ਆਪਣੇ ਜਨਮਾਂ
ਨੂੰ ਨਹੀਂ ਜਾਣਦੇ ਹੋ ਕਿ ਕਿੰਨੇ ਜਨਮ ਪਾਰ੍ਟ ਵਜਾਇਆ ਹੈ। ਮਨੁੱਖ ਸਮਝਦੇ ਹਨ 84 ਲੱਖ ਪੁਨਰਜਨਮ ਹਨ।
ਇੱਕ - ਇੱਕ ਪੁਨਰਜਨਮ ਕਿੰਨੇ ਵਰ੍ਹੇ ਦਾ ਹੁੰਦਾ ਹੈ। 84 ਲੱਖ ਦੇ ਹਿਸਾਬ ਨਾਲ ਤਾਂ ਸ੍ਰਿਸ਼ਟੀ ਚੱਕਰ
ਬਹੁਤ ਵੱਡਾ ਹੋ ਜਾਏਗਾ। ਤੁਸੀਂ ਬੱਚੇ ਜਾਣਦੇ ਹੋ ਅਸੀਂ ਆਤਮਾਵਾਂ ਦਾ ਬਾਪ ਸਾਨੂੰ ਪੜਾਉਣ ਆਏ ਹਨ।
ਅਸੀਂ ਵੀ ਦੁਰਦੇਸ਼ ਵਿੱਚ ਰਹਿਣ ਵਾਲੇ ਹਾਂ। ਅਸੀਂ ਕੋਈ ਇੱਥੇ ਦੇ ਰਹਿਣ ਵਾਲੇ ਨਹੀਂ ਹਾਂ। ਇੱਥੇ ਅਸੀਂ
ਪਾਰ੍ਟ ਵਜਾਉਣ ਆਏ ਹਾਂ। ਬਾਪ ਨੂੰ ਵੀ ਪਰਮਧਾਮ ਵਿੱਚ ਯਾਦ ਕਰਦੇ ਹਨ। ਹੁਣ ਇਸ ਪਰਾਏ ਦੇਸ਼ ਵਿੱਚ ਆਏ
ਹਾਂ। ਸ਼ਿਵ ਨੂੰ ਬਾਬਾ ਕਹਾਂਗੇ। ਰਾਵਣ ਨੂੰ ਬਾਬਾ ਨਹੀਂ ਕਹਾਂਗੇ। ਭਗਵਾਨ ਨੂੰ ਬਾਬਾ ਕਹਾਂਗੇ। ਬਾਪ
ਦੀ ਮਹਿਮਾ ਵੱਖਰੀ ਹੈ, 5 ਵਿਕਾਰਾਂ ਦੀ ਥੋੜੀ ਮਹਿਮਾ ਕਰਾਂਗੇ। ਕੀ? ਦੇਹ ਅਭਿਮਾਨ ਤੇ ਬਹੁਤ ਵੱਡੀ
ਬਿਮਾਰੀ ਹੈ। ਅਸੀਂ ਦੇਹ - ਅਭਿਮਾਨੀ ਬਣਾਂਗੇ ਤਾਂ ਕੋਈ ਬਿਮਾਰੀ ਨਹੀਂ ਰਹੇਗੀ ਅਤੇ ਅਸੀਂ ਵਿਸ਼ਵ ਦੇ
ਮਾਲਿਕ ਬਣ ਜਾਵਾਂਗੇ। ਇਹ ਗੱਲਾਂ ਤੁਹਾਡੀ ਬੁੱਧੀ ਵਿੱਚ ਹਨ। ਤੁਸੀਂ ਜਾਣਦੇ ਹੋ ਸ਼ਿਵਬਾਬਾ ਅਸੀਂ
ਆਤਮਾਵਾਂ ਨੂੰ ਪੜਾਉਂਦੇ ਹਨ। ਜੋ ਵੀ ਹੋਰ ਇੰਨੇ ਸਤਸੰਗ ਆਦਿ ਹਨ, ਕਿੱਥੇ ਵੀ ਇੰਜ ਨਹੀਂ ਸਮਝਣਗੇ ਕਿ
ਸਾਨੂੰ ਬਾਬਾ ਆਕੇ ਰਾਜਯੋਗ ਸਿਖਾਉਣਗੇ। ਰਾਜਾਈ ਦੇ ਲਈ ਪੜਾਉਂਣਗੇ। ਰਾਜਾ ਬਣਨ ਵਾਲਾ ਤੇ ਰਾਜਾ ਹੀ
ਚਾਹੀਦਾ ਹੈ ਨਾ। ਸਰਜਨ ਪੜ੍ਹਾਕੇ ਆਪ ਸਮਾਨ ਸਰਜਨ ਬਣਾਉਣਗੇ। ਅੱਛਾ, ਡਬਲ ਸਿਰਤਾਜ ਬਣਾਉਣ ਵਾਲਾ ਕਿਥੋਂ
ਆਏਗਾ, ਜੋ ਸਾਨੂੰ ਡਬਲ ਸਿਰਤਾਜ ਬਣਾਏ ਇਸਲਈ ਮਨੁੱਖਾਂ ਨੇ ਡਬਲ ਸਿਰਤਾਜ ਸ਼੍ਰੀ ਕ੍ਰਿਸ਼ਨ ਨੂੰ ਰੱਖ
ਦਿੱਤਾ ਹੈ। ਪ੍ਰੰਤੂ ਕ੍ਰਿਸ਼ਨ ਕਿੰਵੇਂ ਪੜਾਉਂਣਗੇ! ਜ਼ਰੂਰ ਬਾਪ ਸੰਗਮ ਤੇ ਆਏ ਹੋਣਗੇ, ਆਕੇ ਰਾਜਾਈ
ਸਥਾਪਨ ਕੀਤੀ ਹੋਵੇਗੀ। ਬਾਪ ਕਿਵੇਂ ਆਉਂਦੇ ਹਨ, ਇਹ ਤੁਹਾਡੇ ਸਿਵਾਏ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ
ਹੋਵੇਗਾ। ਦੁਰਦੇਸ਼ ਤੋਂ ਬਾਪ ਆਕੇ ਸਾਨੂੰ ਪੜਾਉਂਦੇ ਹਨ, ਰਾਜਯੋਗ ਸਿਖਲਾਉਦੇ ਹਨ। ਬਾਪ ਕਹਿੰਦੇ ਹਨ
ਮੈਨੂੰ ਕੋਈ ਲਾਇਟ ਦਾ ਜਾਂ ਰਤਨ ਜੜਿਤ ਤਾਜ ਨਹੀਂ ਹੈ। ਉਹ ਕਦੀ ਰਾਜਾਈ ਪਾਉਂਦੇ ਨਹੀਂ। ਡਬਲ ਸਿਰਤਾਜ
ਬਣਦੇ ਨਹੀਂ, ਦੂਸਰਿਆਂ ਨੂੰ ਬਣਾਉਂਦੇ ਹਨ। ਬਾਪ ਕਹਿੰਦੇ ਹਨ ਮੈਂ ਜੇਕਰ ਰਾਜਾ ਬਣਦਾ ਤਾਂ ਰੰਕ ਵੀ
ਬਣਨਾ ਪੈਂਦਾ। ਭਾਰਤਵਾਸੀ ਰਾਵ ਸੀ, ਹੁਣ ਰੰਕ ਹਨ। ਤੁਸੀਂ ਵੀ ਡਬਲ ਸਿਰਤਾਜ ਬਣਦੇ ਹੋ ਤਾਂ ਤੁਹਾਨੂੰ
ਬਣਾਉਣ ਵਾਲਾ ਵੀ ਡਬਲ ਸਿਰਤਾਜ ਹੋਣਾ ਚਾਹੀਦਾ ਹੈ, ਜੋ ਫਿਰ ਤੁਹਾਡਾ ਯੋਗ ਵੀ ਲੱਗੇ। ਜੋ ਜਿਵੇਂ ਦਾ
ਹੋਵੇਗਾ ਉਵੇਂ ਦਾ ਹੀ ਬਣਾਏਗਾ। ਸੰਨਿਆਸੀ ਕੋਸ਼ਿਸ਼ ਕਰ ਸੰਨਿਆਸੀ ਬਣਾਉਣਗੇ। ਤੁਸੀਂ ਗ੍ਰਹਿਸਤੀ, ਉਹ
ਸੰਨਿਆਸੀ ਤਾਂ ਫਿਰ ਫਾਲੋਅਰਸ ਤਾਂ ਠਹਿਰੇ ਨਹੀਂ। ਕਹਿੰਦੇ ਹਨ ਫਲਾਣਾ ਸ਼ਿਵਾਨੰਦ ਦਾ ਫਾਲੋਅਰ ਹੈ।
ਪ੍ਰੰਤੂ ਉਹ ਸੰਨਿਆਸੀ ਮੱਥਾ ਮੁੰਢਣ ਵਾਲੇ ਹਨ, ਤੁਸੀਂ ਤਾਂ ਫਾਲੋ ਕਰਦੇ ਨਹੀਂ! ਤਾਂ ਤੁਸੀਂ ਫਿਰ
ਫੋਲੋਅਰਜ਼ ਕਿਉਂ ਕਹਿੰਦੇ ਹੋ! ਫ਼ਾਲੋਅਰ ਤਾਂ ਉਹ ਜੋ ਝੱਟ ਕਪੜਾ ਉਤਾਰ ਕਫ਼ਨੀ ਪਹਿਣ ਲੈਣ। ਤੁਸੀਂ ਤਾਂ
ਗ੍ਰਹਿਸਤ ਵਿੱਚ ਵਿਕਾਰਾਂ ਆਦਿ ਦੇ ਵਿੱਚ ਰਹਿੰਦੇ ਹੋ ਫਿਰ ਸ਼ਿਵਾਨੰਦ ਦਾ ਫ਼ਾਲੋਅਰ ਕਿਵੇਂ ਕਹਿੰਦੇ
ਹੋ। ਗੁਰੂ ਦਾ ਤਾਂ ਕੰਮ ਹੈ ਸਦਗਤੀ ਕਰਨਾ। ਗੁਰੂ ਅਜਿਹਾ ਤਾਂ ਨਹੀਂ ਕਹਿਣਗੇ ਫਲਾਣੇ ਨੂੰ ਯਾਦ ਕਰੋ।
ਫਿਰ ਤਾਂ ਖੁਦ ਗੁਰੂ ਨਹੀਂ ਹੋਇਆ। ਮੁਕਤੀਧਾਮ ਵਿੱਚ ਜਾਣ ਲਈ ਵੀ ਯੁਕਤੀ ਚਾਹੀਦੀ ਹੈ।
ਤੁਹਾਨੂੰ ਬੱਚਿਆਂ ਨੂੰ
ਸਮਝਾਇਆ ਜਾਂਦਾ ਹੈ। ਤੁਹਾਡਾ ਘਰ ਹੈ ਮੁਕਤੀਧਾਮ ਮਤਲਬ ਨਿਰਾਕਾਰੀ ਦੁਨੀਆਂ। ਆਤਮਾ ਨੂੰ ਕਿਹਾ ਜਾਂਦਾ
ਹੈ ਨਿਰਾਕਾਰੀ ਸੋਲ। ਸ਼ਰੀਰ ਹੈ 5 ਤੱਤਾਂ ਦਾ ਬਣਿਆ ਹੋਇਆ। ਆਤਮਾਵਾਂ ਕਿਥੋਂ ਆਉਦੀਆਂ ਹਨ? ਪਰਮਧਾਮ
ਨਿਰਾਕਾਰੀ ਦੁਨੀਆਂ ਤੋਂ। ਉੱਥੇ ਬਹੁਤ ਆਤਮਾਵਾਂ ਰਹਿੰਦੀਆਂ ਹਨ। ਉਨ੍ਹਾਂ ਨੂੰ ਕਹਾਂਗੇ ਸਵੀਟ
ਸਾਈਲੈਂਸ ਹੋਮ। ਉੱਥੇ ਆਤਮਾਵਾਂ ਦੁਖ - ਸੁਖ ਤੋਂ ਨਿਆਰੀ ਰਹਿੰਦੀਆਂ ਹਨ। ਇਹ ਚੰਗੀ ਰੀਤੀ ਪੱਕਾ ਕਰਨਾ
ਹੈ। ਅਸੀਂ ਹਾਂ ਸਵੀਟ ਸਾਈਲੈਂਸ ਹੋਮ ਵਿੱਚ ਰਹਿਣ ਵਾਲੇ। ਇੱਥੇ ਇਹ ਨਾਟਕਸ਼ਾਲਾ ਹੈ, ਜਿੱਥੇ ਅਸੀਂ
ਪਾਰ੍ਟ ਵਜਾਉਣ ਆਉਂਦੇ ਹਾਂ। ਇਸ ਨਾਟਕਸ਼ਾਲਾ ਵਿੱਚ ਸੂਰਜ, ਚੰਦ, ਸਿਤਾਰੇ ਆਦਿ ਬੱਤੀਆਂ ਹਨ। ਕੋਈ
ਗਿਣਤੀ ਕਰ ਨਾ ਸਕੇ ਕਿ ਇਹ ਨਾਟਕਸ਼ਾਲਾ ਕਿੰਨੇ ਮਾਇਲਸ ਦੀ ਹੈ। ਐਰੋਪਲੈਨ ਵਿੱਚ ਉੱਪਰ ਜਾਂਦੇ ਹਾਂ ਪਰ
ਉਸ ਵਿੱਚ ਪਟ੍ਰੋਲ ਆਦਿ ਇਨ੍ਹਾਂ ਨਹੀਂ ਪਾ ਸਕਦੇ ਜੋ ਜਾਕੇ ਫਿਰ ਵਾਪਿਸ ਵੀ ਆ ਜਾਈਏ। ਇਨ੍ਹਾਂ ਦੂਰ
ਨਹੀਂ ਜਾ ਸਕਦੇ। ਉਹ ਕਹਿੰਦੇ ਹਨ ਇੰਨੇ ਮਾਇਲਸ ਤੱਕ ਹਨ, ਵਾਪਿਸ ਨਹੀਂ ਜਾਵਾਂਗੇ ਤਾਂ ਡਿੱਗ ਪਵਾਂਗੇ।
ਸਮੁੰਦਰ ਦਾ ਅਤੇ ਅਕਾਸ਼ ਤੱਤਵ ਦਾ ਅੰਤ ਪਾ ਨਹੀਂ ਸਕਦੇ। ਹੁਣ ਬਾਪ ਤੁਹਾਨੂੰ ਆਪਣਾ ਅੰਤ ਦਿੰਦੇ ਹਨ।
ਆਤਮਾ ਇਸ ਅਕਾਸ਼ ਤੱਤਵ ਤੋਂ ਪਾਰ ਚਲੀ ਜਾਂਦੀ ਹੈ। ਕਿੰਨਾ ਵੱਡਾ ਰਾਕੇਟ ਹੈ। ਤੁਸੀਂ ਆਤਮਾਵਾਂ ਜਦੋਂ
ਪਵਿੱਤਰ ਬਣੋਗੇ ਤਾਂ ਰਾਕੇਟ ਮਿਸਲ ਤੁਸੀਂ ਉੱਡਣ ਲੱਗ ਜਾਓਗੇ। ਕਿੰਨਾ ਛੋਟਾ ਰਾਕੇਟ ਹੈ। ਸੂਰਜ -
ਚੰਦ ਤੋਂ ਵੀ ਉਸ ਪਾਰ ਮੂਲਵਤਨ ਵਿੱਚ ਚਲੇ ਜਾਓਗੇ। ਸ਼ੂਰਜ - ਚੰਦ ਦਾ ਅੰਤ ਪਾਉਣ ਦੀ ਬਹੁਤ ਕੋਸ਼ਿਸ
ਕਰਦੇ ਹਨ। ਦੂਰ ਤੋਂ ਸ੍ਟਾਰਜ਼ ਆਦਿ ਕਿੰਨੇ ਛੋਟੇ ਦੇਖਣ ਵਿੱਚ ਆਉਂਦੇ ਹਨ। ਹਨ ਤਾਂ ਬਹੁਤ ਵੱਡੇ। ਜਿਸ
ਤਰ੍ਹਾਂ ਤੁਸੀਂ ਪਤੰਗ ਉਡਾਉਂਦੇ ਹੋ ਤਾਂ ਉੱਪਰ ਵਿੱਚ ਕਿੰਨੀ ਛੋਟੀ - ਛੋਟੀ ਦਿਖਾਈ ਦਿੰਦੀ ਹੈ। ਬਾਪ
ਕਹਿੰਦੇ ਹਨ ਤੁਹਾਡੀ ਆਤਮਾ ਤਾਂ ਸਭ ਤੋਂ ਤਿੱਖੀ ਹੈ। ਸੈਕਿੰਡ ਵਿੱਚ ਇੱਕ ਸ਼ਰੀਰ ਵਿਚੋਂ ਨਿਕਲ ਦੂਸਰੇ
ਗਰਭ ਵਿੱਚ ਜਾਕੇ ਪ੍ਰਵੇਸ਼ ਕਰਦੀ ਹੈ। ਕਿਸੇ ਦੇ ਕਰਮਾਂ ਦਾ ਹਿਸਾਬ ਕਿਤਾਬ ਲੰਡਨ ਵਿੱਚ ਹੈ ਤਾਂ
ਸੈਕਿੰਡ ਵਿੱਚ ਲੰਡਨ ਜਾਕੇ ਜਨਮ ਲਵੇਗੀ। ਸੈਕਿੰਡ ਵਿੱਚ ਜੀਵਨਮੁਕਤੀ ਵੀ ਗਾਈ ਹੋਈ ਹੈ ਨਾ। ਬੱਚਾ
ਗਰਭ ਤੋਂ ਨਿਕਲਿਆ ਅਤੇ ਮਾਲਿਕ ਬਣਿਆ, ਵਾਰਿਸ ਹੋ ਹੀ ਗਿਆ। ਤੁਸੀਂ ਬੱਚਿਆਂ ਨੇ ਵੀ ਬਾਪ ਨੂੰ ਜਾਣਿਆ
ਗੋਇਆ ਵਿਸ਼ਵ ਦੇ ਮਾਲਿਕ ਬਣ ਗਏ। ਬੇਹੱਦ ਦਾ ਬਾਪ ਹੀ ਆਕੇ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ।
ਸਕੂਲ ਵਿੱਚ ਬੇਰਿਸਟਰੀ ਪੜ੍ਹਦੇ ਤਾਂ ਬੇਰਿਸਟਰ ਬਣੋਗੇ। ਇੱਥੇ ਤੁਸੀਂ ਡਬਲ ਸਿਰਤਾਜ ਬਣਨ ਦੇ ਲਈ
ਪੜ੍ਹਦੇ ਹੋ। ਜੇਕਰ ਪਾਸ ਹੋਵੋਗੇ ਤਾਂ ਡਬਲ ਸਿਰਤਾਜ ਜਰੂਰ ਬਣੋਗੇ। ਫਿਰ ਵੀ ਸਵਰਗ ਵਿੱਚ ਤਾਂ ਜਰੂਰ
ਆਉਣਗੇ। ਤੁਸੀਂ ਜਾਣਦੇ ਹੋ ਬਾਪ ਤਾਂ ਸਦੈਵ ਉੱਥੇ ਹੀ ਰਹਿੰਦੇ ਹਨ। ਓ ਗੌਡ ਫਾਦਰ ਕਹਿਣਗੇ ਤਾਂ ਵੀ
ਦ੍ਰਿਸ਼ਟੀ ਜਰੂਰ ਉੱਪਰ ਜਾਵੇਗੀ। ਗੌਡ ਫਾਦਰ ਹੈ ਤਾਂ ਜਰੂਰ ਕੁਝ ਤਾਂ ਉਨ੍ਹਾਂ ਦਾ ਪਾਰਟ ਹੋਵੇਗਾ ਨਾ।
ਹੁਣ ਪਾਰ੍ਟ ਵਜਾ ਰਹੇ ਹਨ। ਉਨ੍ਹਾਂ ਨੂੰ ਬਾਗਵਾਨ ਵੀ ਕਹਿੰਦੇ ਹਨ। ਕੰਡਿਆਂ ਤੋਂ ਆਕੇ ਫੁਲ ਬਣਾਉਂਦੇ
ਹਨ। ਤਾਂ ਤੁਸੀਂ ਬੱਚਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ। ਬਾਬਾ ਆਇਆ ਹੋਇਆ ਹੈ ਇਸ ਦੇਸ਼ ਪਰਾਏ। ਦੂਰ
ਦੇਸ਼ ਦਾ ਰਹਿਣ ਵਾਲਾ ਆਇਆ ਦੇਸ਼ ਪਰਾਏ। ਦੂਰ ਦੇਸ਼ ਦਾ ਰਹਿਣ ਵਾਲਾ ਤਾਂ ਬਾਪ ਹੀ ਹੈ। ਹੋਰ ਆਤਮਾਵਾਂ
ਵੀ ਉੱਥੇ ਰਹਿੰਦੀਆਂ ਹਨ। ਇੱਥੇ ਫਿਰ ਪਾਰ੍ਟ ਵਜਾਉਣ ਆਉਂਦੀ ਹੈ। ਦੇਸ਼ ਪਰਾਏ - ਇਹ ਅਰਥ ਕੋਈ ਨਹੀਂ
ਜਾਣਦੇ ਹਨ। ਮਨੁੱਖ ਤਾਂ ਭਗਤੀ ਮਾਰਗ ਵਿੱਚ ਜੋ ਸੁਣਦੇ ਹਨ ਉਹ ਸੱਤ - ਸੱਤ ਕਹਿੰਦੇ ਰਹਿੰਦੇ ਹਨ।
ਤੁਸੀਂ ਬੱਚਿਆਂ ਨੂੰ ਬਾਪ ਕਿੰਨਾਂ ਚੰਗੀ ਤਰ੍ਹਾਂ ਸਮਝਾਉਂਦੇ ਹਨ। ਆਤਮਾ ਇਮਪਿਓਰ ਹੋਣ ਕਾਰਨ ਉੱਡ ਨਹੀਂ
ਸਕਦੀ ਹੈ। ਪਿਓਰ ਬਣੇ ਬਿਗਰ ਵਾਪਿਸ ਜਾ ਨਹੀਂ ਸਕਦੀ। ਪਤਿਤ - ਪਾਵਨ ਇੱਕ ਹੀ ਬਾਪ ਨੂੰ ਕਿਹਾ ਜਾਂਦਾ
ਹੈ। ਉਨ੍ਹਾਂ ਨੂੰ ਆਉਣਾ ਵੀ ਹੈ ਸੰਗਮ ਤੇ। ਤੁਹਾਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਬਾਬਾ ਸਾਨੂੰ
ਡਬਲ ਸਿਰਤਾਜ ਬਣਾ ਰਹੇ ਹਨ, ਇਸ ਤੋਂ ਉੱਚਾ ਦਰਜਾ ਕਿਸੇ ਦਾ ਹੁੰਦਾ ਨਹੀਂ। ਬਾਪ ਕਹਿੰਦੇ ਹਨ ਮੈਂ
ਡਬਲ ਸਿਰਤਾਜ ਬਣਦਾ ਨਹੀਂ ਹਾਂ। ਮੈਂ ਆਉਂਦਾ ਹੀ ਹਾਂ ਇੱਕ ਵਾਰੀ। ਪਰਾਏ ਦੇਸ਼, ਪਰਾਏ ਸ਼ਰੀਰ ਵਿੱਚ।
ਇਹ ਦਾਦਾ ਵੀ ਕਹਿੰਦੇ ਹਨ ਮੈਂ ਸ਼ਿਵ ਥੋੜ੍ਹੀ ਹੀ ਹਾਂ। ਮੈਨੂੰ ਤੇ ਲੱਖੀ ਰਾਜ ਕਹਿੰਦੇ ਸਨ ਫਿਰ
ਸਰੈਂਡਰ ਹੋਇਆ ਤਾਂ ਬਾਬਾ ਨੇ ਬ੍ਰਹਮਾ ਨਾਮ ਰੱਖ ਦਿੱਤਾ। ਇਨ੍ਹਾਂ ਵਿੱਚ ਪ੍ਰਵੇਸ਼ ਕਰ ਇਨ੍ਹਾਂ ਨੂੰ
ਕਿਹਾ ਕਿ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। 84 ਜਨਮਾਂ ਦਾ ਵੀ ਹਿਸਾਬ ਹੋਣਾ ਚਾਹੀਦਾ ਹੈ
ਨਾ। ਉਹ ਲੋਕ ਤਾਂ 84 ਲੱਖ ਕਹਿ ਦਿੰਦੇ ਹਨ ਜੋ ਬਿਲਕੁਲ ਹੀ ਇਮਪੋਸੀਬਲ ਹੈ। 84 ਲੱਖ ਵਰ੍ਹਿਆਂ ਦਾ
ਹਿਸਾਬ ਸਮਝਾਉਣ ਵਿੱਚ ਹੀ ਸੈਂਕੜੇ ਵਰ੍ਹੇ ਲੱਗ ਜਾਣ। ਯਾਦ ਵੀ ਪੈ ਨਹੀਂ ਸਕਦੀ। 84 ਲੱਖ ਜੂਨਾਂ
ਵਿੱਚ ਤਾਂ ਪਸ਼ੂ - ਪੰਛੀ ਆਦਿ ਸਭ ਆ ਜਾਂਦੇ ਹਨ। ਮਨੁੱਖ ਦਾ ਹੀ ਜਨਮ ਦੁਰਲਭ ਗਾਇਆ ਜਾਂਦਾ ਹੈ।
ਜਾਨਵਰ ਥੋੜ੍ਹੀ ਨਾ ਨਾਲੇਜ ਸਮਝ ਸਕਣਗੇ। ਤੁਹਾਨੂੰ ਬਾਪ ਆਕੇ ਨਾਲੇਜ ਪੜ੍ਹਾਉਂਦੇ ਹਨ। ਖ਼ੁਦ ਕਹਿੰਦੇ
ਹਨ ਮੈਂ ਆਉਂਦਾ ਹਾਂ ਰਾਵਣਰਾਜ ਵਿੱਚ। ਮਾਇਆ ਨੇ ਤੁਹਾਨੂੰ ਕਿੰਨਾ ਪਥਰਬੁੱਧੀ ਬਣਾ ਦਿੱਤਾ ਹੈ। ਹੁਣ
ਫਿਰ ਬਾਪ ਤੁਹਾਨੂੰ ਪਾਰਸਬੁੱਧੀ ਬਣਾਉਂਦੇ ਹਨ। ਉਤਰਤੀ ਕਲਾ ਵਿੱਚ ਤੁਸੀਂ ਪਥਰਬੁੱਧੀ ਬਣ ਗਏ। ਹੁਣ
ਫਿਰ ਬਾਪ ਚੜ੍ਹਦੀ ਕਲਾ ਵਿੱਚ ਲੈ ਜਾਂਦੇ ਹਨ, ਨੰਬਰਵਾਰ ਤੇ ਹੁੰਦੇ ਹਨ ਨਾ। ਹਰ ਇੱਕ ਨੂੰ ਆਪਣੇ
ਪੁਰਸ਼ਾਰਥ ਨਾਲ ਸਮਝਣਾ ਹੈ। ਮੁੱਖ ਗੱਲ ਹੈ ਯਾਦ ਦੀ। ਰਾਤ ਨੂੰ ਜਦੋਂ ਸੌਂਦੇ ਹੋ ਤਾਂ ਵੀ ਇਹ ਖਿਆਲ
ਕਰੋ। ਬਾਬਾ ਅਸੀਂ ਤੁਹਾਡੀ ਯਾਦ ਵਿੱਚ ਸੌਂ ਜਾਂਦੇ ਹਾਂ। ਮਤਲਬ ਅਸੀਂ ਇਸ ਸ਼ਰੀਰ ਨੂੰ ਛੱਡ ਦਿੰਦੇ
ਹਾਂ। ਤੁਹਾਡੇ ਕੋਲ ਆ ਜਾਂਦੇ ਹਾਂ। ਇਵੇਂ ਬਾਬਾ ਨੂੰ ਯਾਦ ਕਰਦੇ - ਕਰਦੇ ਸੌਂ ਜਾਵੋ ਤਾਂ ਫਿਰ ਵੇਖੋ
ਕਿੰਨਾ ਮਜ਼ਾ ਆਉਂਦਾ ਹੈ। ਹੋ ਸਕਦਾ ਹੈ ਸ਼ਾਖਸ਼ਤਕਾਰ ਵੀ ਹੋ ਜਾਵੇ। ਪਰ ਇਸ ਸ਼ਾਖਸ਼ਤਕਾਰ ਆਦਿ ਵਿੱਚ ਖੁਸ਼
ਨਹੀਂ ਹੋਣਾ ਹੈ। ਬਾਬਾ ਅਸੀਂ ਤਾਂ ਤੁਹਾਨੂੰ ਹੀ ਯਾਦ ਕਰਦੇ ਹਾਂ। ਤੁਹਾਡੇ ਕੋਲ ਆਉਣਾ ਚਾਹੁੰਦੇ
ਹਾਂ। ਬਾਪ ਨੂੰ ਤੁਸੀਂ ਯਾਦ ਕਰਦੇ - ਕਰਦੇ ਬੜੇ ਆਰਾਮ ਨਾਲ ਚਲੇ ਜਾਵੋਗੇ। ਹੋ ਸਕਦਾ ਹੈ ਸੁਖਸ਼ਮਵਤਨ
ਵਿੱਚ ਵੀ ਚਲੇ ਜਾਵੋ। ਮੂਲਵਤਨ ਵਿੱਚ ਤੇ ਜਾ ਨਹੀਂ ਸਕਣਗੇ। ਹਾਲੇ ਵਾਪਿਸ ਜਾਣ ਦਾ ਸਮਾਂ ਕਿੱਥੇ ਆਇਆ
ਹੈ। ਹਾਂ ਸ਼ਾਖਸ਼ਤਕਾਰ ਹੋਇਆ ਬਿੰਦੀ ਦਾ ਫਿਰ ਛੋਟੀਆਂ - ਛੋਟੀਆਂ ਆਤਮਾਵਾਂ ਦਾ ਝਾੜ ਵਿਖਾਈ ਪਵੇਗਾ।
ਜਿਵੇਂ ਤੁਹਾਨੂੰ ਬੈਕੁੰਠ ਦਾ ਸ਼ਾਖਸ਼ਤਕਾਰ ਹੁੰਦਾ ਹੈ ਨਾ। ਇਵੇਂ ਨਹੀਂ, ਸ਼ਾਖਸ਼ਤਕਾਰ ਹੋਇਆ ਤਾਂ
ਬੈਕੁੰਠ ਵਿੱਚ ਚਲੇ ਜਾਵੋਗੇ। ਨਹੀਂ, ਉਸਦੇ ਲਈ ਤੇ ਫਿਰ ਮਿਹਨਤ ਕਰਨੀ ਪਵੇ। ਤੁਹਾਨੂੰ ਸਮਝਾਇਆ ਜਾਂਦਾ
ਹੈ ਤੁਸੀਂ ਪਹਿਲਾਂ - ਪਹਿਲਾਂ ਜਾਵੋਗੇ ਸਵੀਟ ਹੋਮ। ਸਾਰੀਆਂ ਆਤਮਾਵਾਂ ਪਾਰ੍ਟ ਵਜਾਉਣ ਤੋਂ ਮੁਕਤ ਹੋ
ਜਾਣਗੀਆਂ। ਜਦੋਂ ਤੱਕ ਆਤਮਾ ਪਵਿੱਤਰ ਨਹੀਂ ਬਣੀ ਹੈ ਉਦੋਂ ਤੱਕ ਜ਼ਾ ਨਹੀਂ ਸਕਦੀ। ਬਾਕੀ ਸ਼ਾਖਸ਼ਤਕਾਰ
ਨਾਲ ਮਿਲਦਾ ਕੁਝ ਵੀ ਨਹੀਂ ਹੈ। ਮੀਰਾ ਨੂੰ ਸ਼ਾਖਸ਼ਤਕਾਰ ਹੋਇਆ, ਬੈਕੁੰਠ ਵਿੱਚ ਚਲੀ ਥੋੜ੍ਹੀ ਨਾ ਗਈ।
ਬੈਕੁੰਠ ਤਾਂ ਸਤਿਯੁਗ ਵਿੱਚ ਹੀ ਹੁੰਦਾ ਹੈ। ਹੁਣ ਤੁਸੀਂ ਤਿਆਰੀ ਕਰ ਰਹੇ ਹੋ ਬੈਕੁੰਠ ਦਾ ਮਾਲਿਕ
ਬਣਨ ਦੇ ਲਈ। ਬਾਬਾ ਧਿਆਨ ਆਦਿ ਵਿੱਚ ਇਤਨਾ ਜਾਣ ਨਹੀਂ ਦਿੰਦੇ ਹਨ ਕਿਉਂਕਿ ਤੁਹਾਨੂੰ ਤੇ ਪੜ੍ਹਨਾ ਹੈ
ਨਾ। ਬਾਪ ਆਕੇ ਪੜ੍ਹਾਉਂਦੇ ਹਨ, ਸਰਵ ਦੀ ਸਦਗਤੀ ਕਰਦੇ ਹਨ। ਵਿਨਾਸ਼ ਵੀ ਸਾਹਮਣੇ ਖੜ੍ਹਾ ਹੈ। ਬਾਕੀ
ਆਸੂਰਾਂ ਅਤੇ ਦੇਵਤਾਵਾਂ ਦੀ ਲੜ੍ਹਾਈ ਤੇ ਹੈ ਨਹੀਂ। ਉਹ ਆਪਸ ਵਿੱਚ ਲੜ੍ਹਦੇ ਹਨ ਤੁਹਾਡੇ ਲਈ ਕਿਉਂਕਿ
ਤੁਹਾਡੇ ਲਈ ਨਵੀਂ ਦੁਨੀਆਂ ਚਾਹੀਦੀ ਹੈ। ਬਾਕੀ ਤੁਹਾਡੀ ਲੜ੍ਹਾਈ ਹੈ ਮਾਇਆ ਦੇ ਨਾਲ। ਤੁਸੀਂ ਬਹੁਤ
ਨਾਮੀਗ੍ਰਾਮੀ ਵਾਰਿਅਰਸ ਹੋ। ਪਰੰਤੂ ਕੋਈ ਜਾਣਦੇ ਨਹੀਂ ਕਿ ਦੇਵੀਆਂ ਇੰਨੀਆਂ ਕਿਉਂ ਗਾਈ ਜਾਂਦੀਆਂ ਹਨ।
ਹੁਣ ਤੁਸੀਂ ਭਾਰਤ ਨੂੰ ਯੋਗਬਲ ਦਵਾਰਾ ਸਵਰਗ ਬਣਾਉਂਦੇ ਹੋ। ਤੁਹਾਨੂੰ ਹੁਣ ਬਾਪ ਮਿਲ ਗਿਆ ਹੈ।
ਤੁਹਾਨੂੰ ਸਮਝਾਉਂਦੇ ਰਹਿੰਦੇ ਹਨ - ਗਿਆਨ ਨਾਲ ਨਵੀਂ ਦੁਨੀਆਂ ਜ਼ਿੰਦਾਬਾਦ ਹੁੰਦੀ ਹੈ। ਇਹ ਲਕਸ਼ਮੀ -
ਨਾਰਾਇਣ ਨਵੀਂ ਦੁਨੀਆਂ ਦੇ ਮਾਲਿਕ ਸਨ ਨਾ। ਹੁਣ ਪੁਰਾਣੀ ਦੁਨੀਆਂ ਹੈ। ਪੁਰਾਣੀ ਦੁਨੀਆਂ ਦਾ ਵਿਨਾਸ਼
ਪਹਿਲੋਂ ਵੀ ਮੁਸਲਾਂ ਨਾਲ ਹੋਇਆ ਸੀ। ਮਹਾਭਾਰਤ ਲੜ੍ਹਾਈ ਲੱਗੀ ਸੀ। ਉਸ ਸਮੇਂ ਬਾਪ ਰਾਜਯੋਗ ਵੀ ਸਿੱਖਾ
ਰਹੇ ਸਨ। ਹੁਣ ਪ੍ਰੈਕਟੀਕਲ ਵਿੱਚ ਬਾਪ ਰਾਜਯੋਗ ਸਿੱਖਾ ਰਹੇ ਹਨ ਨਾ। ਬਾਪ ਹੀ ਤੁਹਾਨੂੰ ਸੱਚ ਦੱਸਦੇ
ਹਨ। ਸੱਚਾ ਬਾਬਾ ਆਉਂਦੇ ਹਨ ਤਾਂ ਤੁਸੀਂ ਸਦਾ ਖੁਸ਼ੀ ਦੇ ਵਿੱਚ ਡਾਂਸ ਕਰਦੇ ਹੋ। ਇਹ ਹੈ ਗਿਆਨ ਡਾਂਸ।
ਤਾਂ ਜੋ ਗਿਆਨ ਡਾਂਸ ਦੇ ਸ਼ੌਕੀਨ ਹਨ, ਉਨ੍ਹਾਂ ਨੂੰ ਹੀ ਸਾਮ੍ਹਣੇ ਬੈਠਣਾ ਚਾਹੀਦਾ ਹੈ। ਜੋ ਨਹੀਂ
ਸਮਝਣ ਵਾਲੇ ਹੋਣਗੇ ਉਨ੍ਹਾਂਨੂੰ ਉਬਾਸੀ ਆਵੇਗੀ। ਸਮਝ ਜਾਂਦੇ ਹਨ, ਇਹ ਕੁਝ ਵੀ ਸਮਝਦੇ ਨਹੀਂ ਹਨ।
ਗਿਆਨ ਨੂੰ ਕੁਝ ਵੀ ਸਮਝਣਗੇ ਨਹੀਂ ਤਾਂ ਇੱਧਰ - ਉੱਧਰ ਵੇਖਦੇ ਰਹਿਣਗੇ। ਬਾਬਾ ਵੀ ਬ੍ਰਾਹਮਣੀ ਨੂੰ
ਕਹਿਣਗੇ ਤੁਸੀਂ ਕਿਸਨੂੰ ਲਿਆਂਦਾ ਹੈ। ਜੋ ਸਿੱਖਦੇ ਹਨ ਅਤੇ ਸਿਖਾਉਂਦੇ ਹਨ ਉਨ੍ਹਾਂਨੂੰ ਸਾਮ੍ਹਣੇ
ਬੈਠਣਾ ਚਾਹੀਦਾ ਹੈ। ਉਨ੍ਹਾਂਨੂੰ ਖੁਸ਼ੀ ਹੁੰਦੀ ਰਹੇਗੀ। ਅਸੀਂ ਵੀ ਡਾਂਸ ਕਰਨਾ ਹੈ। ਇਹ ਹੈ ਗਿਆਨ
ਡਾਂਸ। ਕ੍ਰਿਸ਼ਨ ਨੇ ਤਾਂ ਨਾ ਗਿਆਨ ਸੁਣਾਇਆ, ਨਾ ਡਾਂਸ ਕੀਤਾ। ਮੁਰਲੀ ਤੇ ਇਹ ਗਿਆਨ ਦੀ ਹੈ। ਤਾਂ
ਬਾਪ ਨੇ ਸਮਝਾਇਆ ਹੈ - ਰਾਤ ਨੂੰ ਸੌਂਦੇ ਸਮੇਂ ਬਾਬਾ ਨੂੰ ਯਾਦ ਕਰਦੇ, ਚੱਕਰ ਨੂੰ ਬੁੱਧੀ ਤੋਂ ਯਾਦ
ਕਰਦੇ ਰਹੋ। ਬਾਬਾ ਅਸੀਂ ਹੁਣ ਇਸ ਸ਼ਰੀਰ ਨੂੰ ਛੱਡ ਤੁਹਾਡੇ ਕੋਲ ਆਉਂਦੇ ਹਾਂ। ਇਵੇਂ ਯਾਦ ਕਰਦੇ -
ਕਰਦੇ ਸੌਂ ਜਾਵੋ ਫਿਰ ਵੇਖੋ ਕੀ ਹੁੰਦਾ ਹੈ। ਪਹਿਲੋਂ ਕਬਰਿਸਥਾਨ ਬਣਾਉਂਦੇ ਸਨ ਫਿਰ ਕਈ ਸ਼ਾਂਤੀ ਵਿੱਚ
ਚਲੇ ਜਾਂਦੇ ਸਨ, ਕਈ ਰਾਸ ਕਰਨ ਲੱਗ ਜਾਂਦੇ ਸਨ। ਜੋ ਬਾਪ ਨੂੰ ਜਾਣਦੇ ਹੀ ਨਹੀਂ, ਤਾਂ ਉਹ ਯਾਦ ਕਿਵੇਂ
ਕਰ ਸਕਣਗੇ। ਮਨੁੱਖ - ਮਾਤਰ ਬਾਪ ਨੂੰ ਜਾਣਦੇ ਹੀ ਨਹੀਂ ਤਾਂ ਬਾਪ ਨੂੰ ਯਾਦ ਕਿਵੇਂ ਕਰਨ, ਤਾਂ ਬਾਪ
ਕਹਿੰਦੇ ਹਨ ਮੈਂ ਜੋ ਹਾਂ, ਜਿਵੇਂ ਦਾ ਹਾਂ, ਮੈਨੂੰ ਕੋਈ ਵੀ ਨਹੀਂ ਜਾਣਦੇ।
ਹੁਣ ਤੁਹਾਨੂੰ ਕਿੰਨੀ
ਸਮਝ ਆਈ ਹੈ। ਤੁਸੀਂ ਹੋ ਗੁਪਤ ਵਾਰਿਅਰਸ। ਵਾਰਿਅਰਸ। ਨਾਮ ਸੁਣਕੇ ਦੇਵੀਆਂ ਨੂੰ ਫਿਰ ਤਲਵਾਰ ਬਾਣ ਆਦਿ
ਦੇ ਦਿੰਦੇ ਹਨ। ਤੁਸੀਂ ਵਾਰਿਅਰਸ ਹੋ ਯੋਗਬਲ ਦੇ। ਯੋਗਬਲ ਨਾਲ ਵਿਸ਼ਵ ਦੇ ਮਾਲਿਕ ਬਣਦੇ ਹੋ। ਬਾਹੂਬਲ
ਨਾਲ ਭਾਵੇਂ ਕੋਈ ਕਿੰਨੀ ਵੀ ਕੋਸ਼ਿਸ਼ ਕਰੇ ਪਰੰਤੂ ਜਿੱਤ ਪਾ ਨਹੀਂ ਸਕਦੇ। ਭਾਰਤ ਦਾ ਯੋਗ ਮਸ਼ਹੂਰ ਹੈ।
ਇਹ ਬਾਪ ਹੀ ਆਕੇ ਸਿਖਾਉਂਦੇ ਹਨ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਉੱਠਦੇ - ਬਹਿੰਦੇ ਬਾਪ ਨੂੰ ਹੀ
ਯਾਦ ਕਰਦੇ ਰਹੋ। ਕਹਿੰਦੇ ਹਨ ਯੋਗ ਨਹੀਂ ਲਗਦਾ ਹੈ। ਯੋਗ ਅੱਖਰ ਉੱਡਾ ਦੇਵੋ। ਬੱਚੇ ਤਾਂ ਬਾਪ ਨੂੰ
ਯਾਦ ਕਰਦੇ ਹਨ ਨਾ। ਸ਼ਿਵਬਾਬਾ ਕਹਿੰਦੇ ਹਨ ਮਾਮੇਕਮ ਯਾਦ ਕਰੋ। ਮੈਂ ਹੀ ਸ੍ਰਵਸ਼ਕਤੀਮਾਨ ਹਾਂ, ਮੈਨੂੰ
ਯਾਦ ਕਰਨ ਨਾਲ ਤੁਸੀਂ ਸਤੋਪ੍ਰਧਾਨ ਬਣ ਜਾਵੋਗੇ। ਜਦੋਂ ਸਤੋਪ੍ਰਧਾਨ ਬਣ ਜਾਵੋਗੇ ਉਦੋਂ ਫਿਰ ਆਤਮਾਵਾਂ
ਦੀ ਬਾਰਾਤ ਨਿਕਲੇਗੀ। ਜਿਵੇਂ ਮੱਖੀਆਂ ਦੀ ਬਾਰਾਤ ਹੁੰਦੀ ਹੈ ਨਾ। ਇਹ ਹੈ ਸ਼ਿਵਬਾਬਾ ਦੀ ਬਾਰਾਤ।
ਸ਼ਿਵਬਾਬਾ ਦੇ ਪਿਛਾੜੀ ਸਭ ਆਤਮਾਵਾਂ ਮੱਖੀਆਂ ਤਰ੍ਹਾਂ ਭੱਜਣਗੀਆਂ। ਬਾਕੀ ਸ਼ਰੀਰ ਸਭ ਖ਼ਤਮ ਹੋ ਜਾਣਗੇ।
ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਰਾਤ ਨੂੰ
ਸੌਣ ਤੋਂ ਪਹਿਲਾਂ ਸ਼ਿਵਬਾਬਾ ਨਾਲ ਮਿੱਠੀਆਂ - ਮਿੱਠੀਆਂ ਗੱਲਾਂ ਕਰਨੀਆਂ ਹਨ। ਬਾਬਾ ਅਸੀਂ ਇਸ ਸ਼ਰੀਰ
ਨੂੰ ਛੱਡ ਤੁਹਾਡੇ ਕੋਲ ਆਉਂਦੇ ਹਾਂ, ਇਵੇਂ ਯਾਦ ਕਰਕੇ ਸੌਣਾ ਹੈ। ਯਾਦ ਹੀ ਮੁੱਖ ਹੈ, ਯਾਦ ਨਾਲ ਹੀ
ਪਾਰਸਬੁੱਧੀ ਬਣੋਗੇ।
2. 5 ਵਿਕਾਰਾਂ ਦੀ
ਬਿਮਾਰੀ ਤੋਂ ਬਚਣ ਦੇ ਲਈ ਦੇਹੀ - ਅਭਿਮਾਨੀ ਰਹਿਣ ਦਾ ਪੁਰਸ਼ਾਰਥ ਕਰਨਾ ਹੈ। ਅਥਾਹ ਖੁਸ਼ੀ ਵਿੱਚ ਰਹਿਣਾ
ਹੈ, ਗਿਆਨ ਡਾਂਸ ਕਰਨਾ ਹੈ। ਕਲਾਸ ਵਿੱਚ ਸੁਸਤੀ ਨਹੀਂ ਫੈਲਾਉਣੀ ਹੈ।
ਵਰਦਾਨ:-
ਸੇਵਾ ਦ੍ਵਾਰਾ ਅਨੇਕ ਆਤਮਾਵਾਂ ਦੀ ਅਸ਼ੀਰਵਾਦ ਪ੍ਰਾਪਤ ਕਰ ਸਦਾ ਅੱਗੇ ਵਧਣ ਵਾਲੇ ਮਹਾਦਾਨੀ ਭਵ।
ਮਹਾਦਾਨੀ ਬਣਨਾ ਮਤਲਬ
ਦੂਜਿਆਂ ਦੀ ਸੇਵਾ ਕਰਨਾ, ਦੂਜਿਆਂ ਦੀ ਸੇਵਾ ਕਰਨ ਨਾਲ ਆਪਣੀ ਸੇਵਾ ਖੁਦ ਹੀ ਹੋ ਜਾਂਦੀ ਹੈ। ਮਹਾਦਾਨੀ
ਬਣਨਾ ਮਤਲਬ ਖੁਦ ਨੂੰ ਮਾਲਾਮਾਲ ਕਰਨਾ, ਜਿੰਨੀਆਂ ਆਤਮਾਵਾਂ ਨੂੰ ਸੁਖ, ਸ਼ਕਤੀ ਅਤੇ ਗਿਆਨ ਦਾ ਦਾਨ
ਦਵੋਗੇ ਉਣੀਆਂ ਆਤਮਾਵਾਂ ਦੇ ਪ੍ਰਾਪਤੀ ਦੀ ਆਵਾਜ਼ ਜਾਂ ਸ਼ੁਕਰੀਆ ਜੋ ਨਿਕਲਦਾ ਉਹ ਤੁਹਾਡੇ ਲਈ
ਅਸ਼ੀਰਵਾਦ ਦਾ ਰੂਪ ਹੋ ਜਾਵੇਗਾ। ਇਹ ਅਸ਼ੀਰਵਾਦ ਹੀ ਅੱਗੇ ਵਧਣ ਦਾ ਸਾਧਨ ਹੈ, ਜਿਨ੍ਹਾਂ ਨੂੰ
ਅਸ਼ੀਰਵਾਦ ਮਿਲਦੀ ਹੈ ਉਹ ਸਦਾ ਖੁਸ਼ ਰਹਿੰਦੇ ਹਨ। ਤਾਂ ਰੋਜ਼ ਅੰਮ੍ਰਿਤਵੇਲੇ ਮਹਾਦਾਨੀ ਬਣਨ ਦਾ
ਪ੍ਰੋਗਰਾਮ ਬਣਾਓ। ਕੋਈ ਸਮਾ ਜਾਂ ਦਿਨ ਅਜਿਹਾ ਨਾ ਹੋਵੇ ਜਿਸ ਵਿਚ ਦਾਨ ਨਾ ਹੋਵੇ।
ਸਲੋਗਨ:-
ਹੁਣ ਦਾ
ਪ੍ਰਤੱਖਫਲ ਆਤਮਾ ਨੂੰ ਉੱਡਦੀ ਕਲਾ ਦਾ ਬਲ ਦਿੰਦਾ ਹੈ।
ਅਵਿਅਕਤ ਇਸ਼ਾਰੇ :-
ਅਸ਼ਰੀਰੀ ਅਤੇ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ।
ਬਾਪ ਦੇ ਨੇੜੇ ਅਤੇ ਸਮਾਨ
ਬਣਨ ਦੇ ਲਈ ਦੇਹ ਵਿਚ ਰਹਿੰਦੇ ਵਿਦੇਹੀ ਬਣਨ ਦਾ ਅਭਿਆਸ ਕਰੋ। ਜਿਵੇਂ ਕਰਮਾਤੀਤ ਬਣਨ ਦਾ ਅੱਗਜੈਪਲ
ਸਾਕਾਰ ਵਿਚ ਬ੍ਰਹਮਾ ਬਾਪ ਨੂੰ ਵੇਖਿਆ, ਇਵੇਂ ਫਾਲੋ ਫਾਦਰ ਕਰੋ। ਜਦ ਤੱਕ ਇਹ ਦੇਹ ਹੈ। ਕਰਮਇੰਦਰੀਆਂ
ਦੇ ਨਾਲ ਇਸ ਕਰਮਖੇਤਰ ਤੇ ਪਾਰਟ ਵਜਾ ਰਹੇ ਹੋ, ਉਦੋਂ ਤੱਕ ਕਰਮ ਕਰਦੇ ਕਰਮਇੰਦਰੀਆਂ ਦਾ ਆਧਾਰ ਲਵੋ
ਅਤੇ ਨਿਆਰੇ ਬਣ ਜਾਵੋ, ਇਹ ਅਭਿਆਸ ਹੀ ਵਿਦੇਹੀ ਬਣਾ ਦੇਵੇਗਾ।