09.03.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਜਿਵੇਂ
ਬਾਪ ਦਾ ਪਾਰ੍ਟ ਹੈ ਸਰਵ ਦਾ ਕਲਿਆਣ ਕਰਨਾ , ਇਵੇਂ ਬਾਪ ਸਮਾਨ ਕਲਿਆਣਕਾਰੀ ਬਣੋ , ਆਪਣਾ ਅਤੇ ਸਰਵ
ਦਾ ਕਲਿਆਣ ਕਰੋ ”
ਪ੍ਰਸ਼ਨ:-
ਬੱਚਿਆਂ ਦੀ ਕਿਸ
ਇੱਕ ਵਿਸ਼ੇਸ਼ਤਾ ਨੂੰ ਵੇਖ ਬਾਪਦਾਦਾ ਬਹੁਤ ਖੁਸ਼ ਹੁੰਦੇ ਹਨ?
ਉੱਤਰ:-
ਗਰੀਬ ਬੱਚੇ ਬਾਬਾ
ਦੇ ਯਗਿਆ ਵਿੱਚ 8 ਆਨਾ, ਇਕ ਰੁਪਿਆ ਭੇਜ ਦਿੰਦੇ ਹਨ। ਕਹਿੰਦੇ ਹਨ ਬਾਬਾ ਇਸ ਦੇ ਬਦਲੇ ਸਾਨੂੰ ਮਹਿਲ
ਦੇਣਾ। ਬਾਬਾ ਕਹਿੰਦੇ ਹਨ ਬੱਚੇ, ਇਹ ਇੱਕ ਰੁਪਿਆ ਵੀ ਸ਼ਿਵਬਾਬਾ ਦੇ ਖਜਾਨੇ ਵਿੱਚ ਜਮਾ ਹੋ ਗਿਆ।
ਤੁਹਾਨੂੰ 21 ਜਨਮਾਂ ਦੇ ਲਈ ਮਹਿਲ ਮਿਲ ਜਾਣਗੇ। ਸੁਦਾਮਾ ਦਾ ਮਿਸਾਲ ਹੈ ਨਾ। ਬਗੈਰ ਕੌੜੀ ਖਰਚਾ ਤੁਸੀਂ
ਬੱਚਿਆਂ ਨੂੰ ਵਿਸ਼ਵ ਦੀ ਬਾਦਸ਼ਾਹੀ ਮਿਲ ਜਾਂਦੀ ਹੈ। ਬਾਬਾ ਗਰੀਬ ਬੱਚਿਆਂ ਦੀ ਇਸ ਵਿਸ਼ੇਸ਼ਤਾ ਤੇ ਬਹੁਤ
ਖੁਸ਼ ਹੁੰਦੇ ਹਨ।
ਗੀਤ:-
ਤੁਮਹੇਂ ਪਾਕੇ
ਹਮਨੇ।...
ਓਮ ਸ਼ਾਂਤੀ
ਮਿੱਠੇ - ਮਿੱਠੇ ਬੱਚੇ ਸਮਝਦੇ ਹਨ ਕਿ ਬਾਬਾ ਤੁਹਾਨੂੰ ਬੇਹੱਦ ਦਾ ਵਰਸਾ ਦੇ ਰਹੇ ਹਨ। ਬੱਚੇ ਕਹਿੰਦੇ
ਹਨ ਕਿ ਬਾਬਾ ਆਪ ਦੀ ਸ਼੍ਰੀਮਤ ਅਨੁਸਾਰ ਅਸੀਂ ਤੁਹਾਡੇ ਤੋਂ ਫਿਰ ਤੋਂ ਬੇਹੱਦ ਦਾ ਵਰਸਾ ਪਾ ਰਹੇ ਹਨ।
ਨਵੀਂ ਗੱਲ ਨਹੀਂ ਹੈ। ਬੱਚਿਆਂ ਨੂੰ ਨਾਲੇਜ ਮਿਲੀ ਹੈ। ਜਾਣਦੇ ਹਨ ਸੁੱਖਧਾਮ ਦਾ ਵਰਸਾ ਅਸੀਂ ਕਲਪ -
ਕਲਪ ਪਾਉਂਦੇ ਰਹਿੰਦੇ ਹਨ। ਕਲਪ - ਕਲਪ 84 ਜਨਮ ਤਾਂ ਲੈਣੇ ਪੈਂਦੇ ਹਨ। ਬਰੋਬਰ ਅਸੀਂ ਬੇਹੱਦ ਦੇ
ਬਾਪ ਦਵਾਰਾ 21 ਜਨਮਾਂ ਦਾ ਵਰਸਾ ਪਾਉਂਦੇ ਹਨ। ਫਿਰ ਹੌਲੀ - ਹੌਈ ਗਵਾਉਂਦੇ ਹਨ। ਬਾਪ ਨੇ ਸਮਝਾਇਆ
ਹੈ ਇਹ ਅਨਾਦਿ ਬਣਾ - ਬਣਾਇਆ ਖੇਡ ਹੈ। ਤੁਹਾਡੀ ਬੱਚਿਆਂ ਦੀ ਖਾਤੀਰੀ ਹੁੰਦੀ ਜਾਂਦੀ ਹੈ। ਇਹ ਵੀ
ਜਾਣਦੇ ਹੋ ਡਰਾਮਾ ਵਿੱਚ ਸੁੱਖ ਬਹੁਤ ਹੈ। ਪਿਛਾੜੀ ਵਿੱਚ ਆਕੇ ਰਾਵਣ ਦਵਾਰਾ ਦੁੱਖ ਪਾਉਂਦੇ ਹਨ। ਹੁਣ
ਤੁਸੀਂ ਅਜੁਨ ਥੋੜੇ ਹੋ, ਅੱਗੇ ਚਲਕੇ ਬਹੁਤ ਵ੍ਰਿਧੀ ਹੁੰਦੀ ਜਾਵੇਗੀ। ਮਨੁੱਖ ਤੋਂ ਦੇਵਤਾ ਬਣਦੇ ਹਨ।ਜਰੂਰ
ਦਿਲ ਵਿੱਚ ਸਮਝਣਗੇ ਅਸੀਂ ਕਲਪ - ਕਲਪ ਬਾਪ ਤੋਂ ਵਰਸਾ ਪਾਉਂਦੇ ਹਨ। ਜੋ - ਜੋ ਆਕੇ ਨਾਲੇਜ ਲੈਣਗੇ
ਉਹ ਸਮਝਣਗੇ ਹੁਣ ਗਿਆਨ ਸਾਗਰ ਬਾਪ ਦਵਾਰਾ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦੀ ਨਾਲੇਜ ਪਾਈ ਹੈ।
ਬਾਪ ਹੀ ਗਿਆਨ ਦਾ ਸਾਗਰ, ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਹੈ ਅਰਥਾਤ ਮੁਕਤੀ - ਜੀਵਨਮੁਕਤੀ ਵਿੱਚ
ਲੈ ਜਾਣ ਵਾਲਾ ਹੈ। ਇਹ ਵੀ ਤੁਸੀਂ ਹੁਣ ਜਾਣਦੇ ਹੋ। ਗੁਰੂ ਤਾਂ ਬਹੁਤਿਆਂ ਨੇ ਕੀਤੇ ਹੈ ਨਾ। ਅਖਰੀਨ
ਗੁਰੂਆਂ ਨੂੰ ਵੀ ਛੱਡ ਆਕੇ ਨਾਲੇਜ ਲੈਣਗੇ। ਤੁਹਾਨੂੰ ਵੀ ਹੁਣ ਇਹ ਨਾਲੇਜ ਮਿਲੀ ਹੈ।ਜਾਣਦੇ ਹੋ ਇਸ
ਤੋਂ ਪਹਿਲੇ ਅਗਿਆਨੀ ਸੀ। ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ। ਸ਼ਿਵਬਾਬਾ, ਬ੍ਰਹਮਾ, ਵਿਸ਼ਨੂੰ ,
ਸ਼ੰਕਰ ਕੌਣ ਹੈ, ਇਹ ਕੁਝ ਵੀ ਨਹੀਂ ਜਾਣਦੇ ਸੀ। ਹੁਣ ਮਾਲੂਮ ਪਿਆ ਹੈ ਅਸੀਂ ਵਿਸ਼ਵ ਦੇ ਮਾਲਿਕ ਸੀ ਤਾਂ
ਤੁਹਾਡੀ ਬੁੱਧੀ ਵਿੱਚ ਵੱਡਾ ਚੰਗਾ ਨਸ਼ਾ ਚੜ੍ਹਿਆ ਰਹਿਣਾ ਚਾਹੀਦਾ ਹੈ। ਬਾਪ ਨੂੰ ਅਤੇ ਸ੍ਰਿਸ਼ਟੀ ਚੱਕਰ
ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ। ਅਲਫ਼ ਅਤੇ ਬੇ।ਬਾਪ ਸਮਝਾਉਂਦੇ ਹਨ ਇਨ੍ਹਾਂ ਤੋਂ ਪਹਿਲੇ ਤੁਸੀਂ
ਕੁਝ ਨਹੀਂ ਜਾਣਦੇ ਸੀ ਨਾ। ਨਾ ਬਾਪ ਨੂੰ, ਨਾ ਉਨ੍ਹਾਂ ਦੀ ਰਚਨਾ ਨੂੰ ਜਾਣਦੇ ਸੀ। ਸਾਰੀ ਸ੍ਰਿਸ਼ਟੀ
ਦੇ ਮਨੁੱਖ ਮਾਤਰ ਨਾ ਬਾਪ ਨੂੰ, ਨਾ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹਨ। ਹੁਣ ਤੁਸੀਂ
ਸ਼ੂਦਰ ਤੋਂ ਬ੍ਰਾਹਮਣ ਬਣੇ ਹੋ। ਬਾਪ ਸਭ ਬੱਚਿਆਂ ਤੋਂ ਗੱਲ ਕਰ ਰਹੇ ਹਨ। ਕਿੰਨੇ ਢੇਰ ਬੱਚੇ ਹਨ।
ਸੈਂਟਰਜ਼ ਕਿੰਨੇ ਹਨ। ਹੁਣ ਤਾਂ ਸੈਂਟਰਜ਼ ਖੁੱਲਣਗੇ। ਤਾਂ ਬਾਪ ਸਮਝਾਉਂਦੇ ਹਨ ਅੱਗੇ ਤੁਸੀਂ ਕੁਝ ਨਹੀਂ
ਜਾਣਦੇ ਸੀ। ਹੁਣ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣ ਚੁਕੇ ਹੋ। ਇਹ ਵੀ ਜਾਣਦੇ ਹੋ ਹੁਣ ਅਸੀਂ ਬਾਪ
ਦਵਾਰਾ ਪਤਿਤ ਤੋਂ ਪਾਵਨ ਬਣ ਰਹੇ ਹਨ। ਹੋਰ ਤਾਂ ਪੁਕਾਰਦੇ ਰਹਿੰਦੇ ਹਨ, ਤੁਸੀਂ ਹੋ ਗੁਪਤ।
ਬ੍ਰਹਮਾਕੁਮਾਰ - ਕੁਮਾਰੀ ਕਹਿੰਦੇ ਪਰ ਸਮਝਦੇ ਨਹੀਂ ਕਿ ਇਨ੍ਹਾਂ ਨੂੰ ਪੜ੍ਹਾਉਣ ਵਾਲਾ ਕੌਣ ਹੈ?
ਸ਼ਾਸਤਰਾਂ ਵਿੱਚ ਕਿੱਥੇ ਲਿਖਿਆ ਹੋਇਆ ਨਹੀਂ ਹੈ। ਉਹ ਹੀ ਗੀਤਾ ਦੇ ਭਗਵਾਨ ਸ਼ਿਵ ਨੇ ਆਕੇ ਬੱਚਿਆਂ ਨੂੰ
ਰਾਜਯੋਗ ਸਿਖਾਇਆ ਹੈ। ਇਹ ਤੁਹਾਡੀ ਬੁੱਧੀ ਵਿੱਚ ਆਉਂਦਾ ਹੈ ਨਾ। ਗੀਤਾ ਵੀ ਤੁਸੀਂ ਪੜ੍ਹੀ ਹੋਵੇਗੀ।
ਇਹ ਵੀ ਹੁਣ ਸਮਝਦੇ ਹੋ - ਗਿਆਨ ਮਾਰਗ ਬਿਲਕੁਲ ਵੱਖ ਹੈ। ਵਿਦੁਤ ਮੰਡਲੀ ਤੋਂ ਜੋ ਸ਼ਾਸਤਰ ਆਦਿ ਪੜ੍ਹਕੇ
ਟਾਈਟਲ ਲੈਂਦੇ ਹਨ ਉਹ ਸਭ ਭਗਤੀ ਮਾਰਗ ਦੇ ਸ਼ਾਸਤਰ ਹਨ। ਇਹ ਨਾਲੇਜ ਉਨ੍ਹਾਂ ਵਿੱਚ ਹੈ ਨਹੀਂ। ਇਹ ਤਾਂ
ਬਾਪ ਹੀ ਆਕੇ ਰਚਨਾ ਦੇ ਆਦਿ - ਮੱਧ - ਅੰਤ ਦੀ ਨਾਲੇਜ ਦਿੰਦੇ ਹਨ। ਇਹ ਤਾਂ ਬਾਪ ਨੇ ਆਕੇ ਤੁਹਾਡੀ
ਬੁੱਧੀ ਦਾ ਤਾਲਾ ਖੋਲਿਆ ਹੈ।
ਤੁਸੀਂ ਜਾਣਦੇ ਹੋ ਅਗੇ
ਅਸੀਂ ਕੀ ਸੀ, ਹੁਣ ਕੀ ਬਣੇ ਹਨ! ਬੁੱਧੀ ਵਿੱਚ ਸਾਰਾ ਚੱਕਰ ਆ ਗਿਆ ਹੈ। ਸ਼ੁਰੂ ਵਿੱਚ ਥੋੜੀ ਸਮਝਦੇ
ਸੀ। ਦਿਨ - ਪ੍ਰਤੀਦਿਨ ਗਿਆਨ ਦਾ ਤੀਜਾ ਨੇਤਰ ਚੰਗੀ ਤਰ੍ਹਾਂ ਖੁਲਦਾ ਜਾਂਦਾ ਹੈ। ਇਹ ਵੀ ਕਿਸੇ ਨੂੰ
ਪਤਾ ਨਹੀਂ ਹੈ ਕਿ ਭਗਵਾਨ ਕਦ ਆਇਆ, ਉਹ ਕੌਣ ਸੀ - ਜਿਸ ਨੇ ਆਕੇ ਗੀਤਾ ਦਾ ਗਿਆਨ ਸੁਣਾਇਆ। ਤੁਸੀਂ
ਬੱਚੇ ਹੁਣ ਜਾਣ ਗਏ ਹੋ। ਬੁੱਧੀ ਵਿੱਚ ਸਾਰੇ ਚੱਕਰ ਦਾ ਗਿਆਨ ਹੈ। ਕਦ ਤੋਂ ਅਸੀਂ ਹਰ ਖਾਂਦੇ ਹਨ ਅਤੇ
ਕਿਵੇਂ ਵਾਮ ਮਾਰਗ ਵਿੱਚ ਜਾਂਦੇ ਹਨ, ਕਿਵੇਂ ਸੀੜੀ ਉਤਰਦੇ ਹਨ। ਇਹ ਚਿੱਤਰ ਵਿੱਚ ਕਿੰਨਾ ਸਹਿਜ
ਸਮਝਾਇਆ ਹੋਇਆ ਹੈ। 84 ਜਨਮਾਂ ਦੀ ਸੀੜੀ ਹੈ।ਕਿਵੇਂ ਉਤਰਦੇ ਹਨ ਫਿਰ ਚੜ੍ਹਦੇ ਹਨ। ਪਤਿਤ - ਪਾਵਨ
ਕੌਣ ਹੈ? ਪਤਿਤ ਕਿਸ ਨੇ ਬਣਾਇਆ? ਇਹ ਤੁਸੀਂ ਹੁਣ ਜਾਣਦੇ ਹੋ ਉਹ ਤਾਂ ਸਿਰਫ ਗਾਉਂਦੇ ਰਹਿੰਦੇ ਹਨ -
ਪਤਿਤ - ਪਾਵਨ। ਇਹ ਥੋੜੀ ਸਮਝਦੇ ਹਨ ਕਿ ਰਾਵਣ ਰਾਜ ਕੱਦ ਤੋਂ ਸ਼ੁਰੂ ਹੁੰਦਾ ਹੈ? ਪਤਿਤ ਕੱਦ ਤੋਂ ਬਣੇ?
ਇਹ ਨਾਲੇਜ ਹੈ ਹੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਵਾਲਿਆਂ ਦੇ ਲਈ। ਬਾਪ ਕਹਿੰਦੇ ਹਨ ਮੈ ਹੀ ਆਦਿ
ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਦੀ ਸੀ। ਇਹ ਵਰਲਡ ਦੀ ਹਿਸਟਰੀ - ਜਾਗਰਫ਼ੀ ਬਾਪ ਦੇ ਸਿਵਾਏ
ਕੋਈ ਸਮਝਾ ਨਾ ਸਕੇ। ਤੁਹਾਡੇ ਲਈ ਜਿਵੇਂ ਕਿ ਕਹਾਣੀ ਹੈ। ਇਵੇਂ ਰਾਜ ਪਾਉਂਦੇ ਹਨ, ਕਿਵੇਂ ਗਵਾਉਂਦੇ
ਹਨ। ਉਹ ਅਸੀਂ ਹਿਸਟਰੀ - ਜਗ੍ਰਾਫੀ ਪੜ੍ਹਦੇ ਹਨ। ਇਹ ਹੈ ਬੇਹੱਦ ਦੀ ਗੱਲ। ਅਸੀਂ 84 ਦਾ ਚੱਕਰ ਕਿਵੇਂ
ਲਗਾਉਂਦੇ ਹਨ, ਅਸੀਂ ਵਿਸ਼ਵ ਦੇ ਮਾਲਿਕ ਸੀ ਫਿਰ ਰਾਵਣ ਨੇ ਰਾਜ ਖੋਇਆ, ਇਹ ਨਾਲੇਜ ਬਾਪ ਨੇ ਦਿੱਤੀ
ਹੈ। ਮਨੁੱਖ ਦੁਸ਼ਹਿਰਾ ਆਦਿ ਤਿਓਹਾਰ ਮਨਾਉਂਦੇ ਹਨ ਪਰ ਕੁਝ ਵੀ ਨਾਲੇਜ ਨਹੀਂ ਹੈ। ਜਿਵੇਂ ਤੁਹਾਨੂੰ
ਇਹ ਨਾਲੇਜ ਨਹੀਂ ਸੀ, ਹੁਣ ਨਾਲੇਜ ਮਿਲ ਰਹੀ ਹੈ ਤਾਂ ਤੁਸੀਂ ਖੁਸ਼ੀ ਵਿੱਚ ਰਹਿੰਦੇ ਹੋ। ਨਾਲੇਜ ਖੁਸ਼ੀ
ਦਿੰਦੀ ਹੈ। ਬੇਹੱਦ ਦੀ ਨਾਲੇਜ ਬੁੱਧੀ ਵਿੱਚ ਹੈ। ਬਾਪ ਤੁਹਾਡੀ ਝੋਲੀ ਭਰ ਰਹੇ ਹਨ। ਕਹਿੰਦੇ ਹੈ ਨਾ
- ਝੋਲੀ ਭਰ ਦੇ। ਕਿਸ ਨੂੰ ਕਹਿੰਦੇ ਹਨ? ਸਾਧੂ - ਸੰਤ ਆਦਿ ਨੂੰ ਨਹੀਂ ਕਹਿੰਦੇ। ਭੋਲੇਨਾਥ ਸ਼ਿਵ ਨੂੰ
ਕਹਿੰਦੇ ਹੋ, ਉਸ ਤੋਂ ਹੀ ਭੀਖ ਮੰਗਦੇ ਹਨ। ਤੁਹਾਡਾ ਤਾਂ ਹੁਣ ਖੁਸ਼ੀ ਦਾ ਪਰਿਵਾਰ ਨਹੀਂ। ਤੁਹਾਨੂੰ
ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਬੁੱਧੀ ਵਿੱਚ ਕਿੰਨੀ ਨਾਲੇਜ ਆ ਗਈ ਹੈ। ਬੇਹੱਦ ਬਾਪ ਤੋਂ ਬੇਹੱਦ ਦਾ
ਵਰਸਾ ਮਿਲਦਾ ਹੈ। ਤਾਂ ਹੁਣ ਆਪਣਾ ਅਤੇ ਦੂਜਿਆਂ ਦਾ ਵੀ ਕਲਿਆਣ ਕਰਨਾ ਹੈ। ਸਭ ਦਾ ਕਲਿਆਣ ਕਰਨਾ ਹੈ।
ਅੱਗੇ ਤਾਂ ਇੱਕ - ਦੋ ਦਾ ਅਕਲਿਆਣ ਹੀ ਕਰਦੇ ਸੀ ਕਿਓਂਕਿ ਆਸੁਰੀ ਮੱਤ ਸੀ। ਹੁਣ ਤੁਸੀਂ ਸ਼੍ਰੀਮਤ ਤੇ
ਹੋ ਤਾਂ ਆਪਣਾ ਵੀ ਕਲਿਆਣ ਕਰਨਾ ਹੈ। ਤੁਹਾਡੀ ਦਿਲ ਹੁੰਦੀ ਹੈ ਇਹ ਬੇਹੱਦ ਦੀ ਪੜ੍ਹਾਈ ਸਭ ਪੜ੍ਹਨ,
ਸੈਂਟਰਜ਼ ਖੁਲਦੇ ਜਾਣ। ਕਹਿੰਦੇ ਹਨ ਬਾਬਾ ਪ੍ਰਦਰਸ਼ਨੀ ਦੋ, ਪਰਜੇਕ੍ਟਰ ਦੋ ਅਸੀਂ ਸੈਂਟਰ ਖੋਲਣ। ਸਾਨੂੰ
ਜੋ ਨਾਲੇਜ ਮਿਲੀ ਹੈ, ਜਿਸ ਤੋਂ ਬੇਹੱਦ ਦੀ ਖੁਸ਼ੀ ਦਾ ਪਾਰਾ ਚੜ੍ਹ ਹੈ ਉਹ ਹੋਰਾਂ ਨੂੰ ਵੀ ਅਨੁਭਵ
ਕਰਾਉਣ। ਡਰਾਮਾ ਅਨੁਸਾਰ ਇਹ ਵੀ ਪੁਰਸ਼ਾਰਥ ਚਲਦਾ ਰਹਿੰਦਾ ਹੈ। ਬਾਪ ਆਇਆ ਹੈ ਭਾਰਤ ਨੂੰ ਫਿਰ ਤੋਂ
ਸ੍ਵਰਗ ਬਣਾਉਣ। ਤੁਸੀਂ ਜਾਣਦੇ ਹੋ ਅਸੀਂ ਅੱਗੇ ਨਰਕਵਾਸੀ ਸੀ, ਹੁਣ ਸ੍ਵਰਗਵਾਸੀ ਬਣ ਰਹੇ ਹਨ। ਇਹ
ਚੱਕਰ ਤੁਹਾਡੀ ਬੁੱਧੀ ਵਿੱਚ ਹਮੇਸ਼ਾ ਫਿਰਦਾ ਰਹਿਣਾ ਚਾਹੀਦਾ ਹੈ, ਜਿਸ ਤੋਂ ਹਮੇਸ਼ਾ ਤੁਸੀਂ ਖੁਸ਼ੀ
ਵਿੱਚ ਰਹੋ। ਹੋਰਾਂ ਨੂੰ ਸਮਝਾਉਣ ਦਾ ਵੀ ਨਸ਼ਾ ਰਹੇ। ਅਸੀਂ ਬਾਪ ਤੋਂ ਨਾਲੇਜ ਲੈ ਰਹੇ ਹਨ। ਤੁਹਾਡੇ
ਅਤੇ ਭੈਣ - ਭਰਾ ਜੋ ਨਹੀਂ ਜਾਣਦੇ ਹਨ ਉਨ੍ਹਾਂ ਨੂੰ ਵੀ ਰਸਤਾ ਦੱਸਣਾ ਤੁਹਾਡਾ ਧਰਮ ਹੈ। ਜਿਵੇਂ ਬਾਪ
ਦਾ ਪਾਰ੍ਟ ਹੈ ਸਭ ਦਾ ਕਲਿਆਣ ਕਰਨਾ ਵੈਸੇ ਸਾਡਾ ਵੀ ਪਾਰ੍ਟ ਹੈ ਸਭ ਦਾ ਕਲਿਆਣਕਾਰੀ ਬਣੇ। ਬਾਬਾ ਨੇ
ਕਲਿਆਣਕਾਰੀ ਬਣਾਇਆ ਹੈ ਤਾਂ ਆਪਣਾ ਵੀ ਕਲਿਆਣ ਕਰਨਾ ਹੈ ਹੋਰਾਂ ਦਾ ਵੀ ਕਰਨਾ ਹੈ। ਬਾਪ ਕਹਿੰਦੇ ਹਨ
ਤੁਸੀਂ ਫਲਾਣੇ ਸੈਂਟਰ ਤੇ ਜਾਓ, ਜਾਕੇ ਸਰਵਿਸ ਕਰੋ। ਇੱਕ ਜਗ੍ਹਾ ਬੈਠ ਸਰਵਿਸ ਨਹੀਂ ਕਰਨੀ ਹੈ। ਜਿੰਨਾ
ਜੋ ਹੁਸ਼ਿਆਰ ਹੈ ਉੰਨਾ ਉਨ੍ਹਾਂ ਨੂੰ ਸ਼ੋਂਕ ਹੁੰਦਾ ਹੈ, ਜਾਕੇ ਅਸੀਂ ਸਰਵਿਸ ਕਰੀਏ। ਫਲਾਣਾ ਨਵਾਂ
ਸੈਂਟਰ ਖੁਲਿਆ ਹੈ, ਇਹ ਤਾਂ ਜਾਣਦੇ ਹੈ ਕੌਣ - ਕੌਣ ਸਰਵਿਸੇਬਲ ਹੈ, ਕੌਣ - ਕੌਣ ਆਗਿਆਕਾਰੀ,
ਵਫ਼ਾਦਾਰ, ਫਰਮਾਂਬਰਦਾਰ ਹੈ। ਅਗਿਆਨਕਾਲ ਵਿੱਚ ਵੀ ਕਪੂਤ ਬੱਚਿਆਂਤੇ ਬਾਪ ਨਾਰਾਜ ਹੁੰਦੇ ਹਨ। ਇਹ ਤਾਂ
ਬੇਹੱਦ ਦਾ ਬਾਪ ਕਹਿੰਦੇ ਹਨ ਮੈ ਬਿਲਕੁਲ ਸਾਧਾਰਨ ਰੀਤੀ ਸਮਝਾਉਂਦਾ ਹਾਂ, ਇਸ ਵਿੱਚ ਡਰਨ ਦੀ ਕੋਈ
ਗੱਲ ਨਹੀਂ ਹੈ। ਇਹ ਤਾਂ ਜੋ ਕਰੇਗਾ ਸੋ ਪਵੇਗਾ। ਸ਼ਰਾਪ ਜਾਂ ਨਾਰਾਜ ਹੋਣ ਦੀ ਗੱਲ ਨਹੀਂ ਹੈ। ਬ
ਸਮਝਾਉਂਦੇ ਹਨ ਕਿਓਂ ਨਹੀਂ ਚੰਗੀ ਸਰਵਿਸ ਤੇ ਆਪਣਾ ਵੀ ਅਤੇ ਦੂਜਿਆਂ ਦਾ ਵੀ ਕਲਿਆਣ ਕਰਦੇ ਹਨ। ਜਿੰਨਾ
ਜੋ ਬਹੁਤਿਆਂ ਦਾ ਕਲਿਆਣ ਕਰਦੇ ਹਨ ਉੰਨਾ ਬਾਬਾ ਵੀ ਖੁਸ਼ ਹੁੰਦੇ ਹਨ। ਬਗੀਚੇ ਵਿੱਚ ਬਾਬਾ ਵੇਖਣਗੇ ਇਹ
ਫੁਲ ਕਿੰਨਾ ਚੰਗਾ ਹੈ। ਇਹ ਸਾਰਾ ਬਗੀਚਾ ਹੈ। ਬਗੀਚੇ ਨੂੰ ਵੇਖ ਦੇ ਲਈ ਕਹਿੰਦੇ ਹਨ - ਬਾਬਾ ਅਸੀਂ
ਸੈਂਟਰ ਦਾ ਚੱਕਰ ਲਗਾਉਣ। ਕਿਵੇਂ - ਕਿਵੇਂ ਫੁਲ ਹੈ! ਕਿਵੇਂ ਸਰਵਿਸ ਕਰ ਰਹੇ ਹਨ! ਜਾਣ ਤੋਂ ਮਾਲੂਮ
ਪੈਂਦਾ ਹੈ। ਕਿਵੇਂ ਖੁਸ਼ੀ ਵਿੱਚ ਨੱਚਦੇ ਰਹਿੰਦੇ ਹਨ। ਬਾਬਾ ਨੂੰ ਵੀ ਆਕੇ ਕਹਿੰਦੇ ਸੀ ਬਾਬਾ ਫਲਾਣੇ
ਨੂੰ ਅਸੀਂ ਇਵੇਂ ਸਮਝਾਇਆ। ਅੱਜ ਆਪਣੇ ਪਤੀ ਨੂੰ, ਭਰਾ ਨੂੰ ਲੈ ਆਈ ਹਾਂ। ਸਮਝਾਇਆ ਹੈ ਬਾਬਾ ਆਇਆ
ਹੋਇਆ ਹੈ, ਉਹ ਕਿਵੇਂ ਹੀਰੇ ਵਰਗਾ ਜੀਵਨ ਬਣਾਉਂਦੇ ਹਨ। ਸੁਣਦੇ ਹਨ ਤਾਂ ਚਾਹੁੰਦੇ ਹਨ ਅਸੀਂ ਵੀ
ਵੇਖੀਏ। ਤਾਂ ਬੱਚਿਆਂ ਵਿੱਚ ਉਮੰਗ ਆਉਂਦਾ ਹੈ, ਲੈ ਆਉਂਦੇ ਹਨ। ਵਰਲਡ ਦੀ ਹਿਸਟਰੀ - ਜਗ੍ਰਾਫ਼ੀ ਨੂੰ
ਜਾਨਣਾ ਚਾਹੀਦਾ ਹੈ। ਤੁਸੀਂ ਜੱਜ ਕਰ ਸਕਦੇ ਹੋ ਭਾਰਤ ਸਾਰੇ ਵਿਸ਼ਵ ਦਾ ਮਾਲਿਕ ਸੀ। ਹੁਣ ਤਾਂ ਕੀ
ਹਾਲਤ ਹੈ। ਸਤਿਯੁਗ - ਤ੍ਰੇਤਾ ਵਿੱਚ ਕਿੰਨਾ ਸੁੱਖ ਸੀ। ਹੁਣ ਫਿਰ ਬਾਬਾ ਵਿਸ਼ਵ ਦਾ ਮਾਲਿਕ ਬਣਾ ਰਹੇ
ਹਨ। ਇਹ ਵੀ ਜਾਣਦੇ ਹੋ ਦੁਨੀਆਂ ਵਿੱਚ ਪਿਛਾੜੀ ਵਿੱਚ ਬਹੁਤ ਹੰਗਾਮਾ ਹੋਣਾ ਹੈ। ਲੜਾਈ ਕੋਈ ਬੰਦ ਥੋੜੀ
ਹੁੰਦੀ ਹੈ। ਕਿਥੇ ਨਾ ਕਿੱਥੇ ਲੱਗਦੀ ਰਹਿੰਦੀ ਹੈ। ਜਿੱਥੇ ਵੇਖੋ ਉੱਥੇ ਝਗੜਾ ਹੀ ਹੈ। ਕਿੰਨਾ ਘਮਸਾਨ
ਲੱਗਿਆ ਹੋਇਆ ਹੈ। ਵਿਲਾਇਤ ਵਿੱਚ ਕੀ - ਕੀ ਹੋ ਰਿਹਾ ਹੈ। ਸਮਝਦੇ ਨਹੀਂ ਕਿ ਅਸੀਂ ਕੀ ਕਰ ਰਹੇ ਹਨ।
ਕਿੰਨੇ ਤੂਫ਼ਾਨ ਲੱਗਦੇ ਰਹਿੰਦੇ ਹਨ। ਮਨੁੱਖ ਵੀ ਮਰਦੇ ਰਹਿੰਦੇ ਹਨ। ਕਿੰਨੀ ਦੁੱਖ ਦੀ ਦੁਨੀਆਂ ਹੈ।
ਤੁਸੀਂ ਬੱਚੇ ਜਾਣਦੇ ਹੋ - ਇਸ ਦੁੱਖ ਦੀ ਦੁਨੀਆਂ ਤੋਂ ਬਸ ਹੁਣ ਗਏ ਕਿ ਗਏ। ਬਾਬਾ ਤਾਂ ਧੀਰਜ ਦੇ ਰਹੇ
ਹਨ। ਇਹ ਛੀ - ਛੀ ਦੁਨੀਆਂ ਹੈ। ਥੋੜੇ ਰੋਜ਼ ਵਿੱਚ ਅਸੀਂ ਵਿਸ਼ਵ ਤੇ ਸ਼ਾਂਤੀ ਤੋਂ ਰਾਜ ਕਰਨਗੇ।ਇਸ ਵਿਚ
ਤਾਂ ਖੁਸ਼ੀ ਹੋਣੀ ਚਾਹੀਦੀ ਹੈ ਨਾ। ਸੈਂਟਰਜ਼ ਖੁਲਦੇ ਰਹਿੰਦੇ ਹਨ। ਹੁਣ ਵੇਖੋ ਸੈਂਟਰ ਖੁਲਦੇ ਹਨ ਬਾਬਾ
ਲਿਖਦੇ ਹਨ ਹੁਣ ਚੰਗੇ - ਚੰਗੇ ਬੱਚੇ ਜਾਓ। ਨਾਮ ਵੀ ਲਿਖ ਦਿੰਦਾ ਹਾਂ, ਜੋ ਦਿਲ ਤੇ ਚੜ੍ਹੇ ਰਹਿੰਦੇ
ਹਨ। ਬਹੁਤਿਆਂ ਦਾ ਕਲਿਆਣ ਹੁੰਦਾ ਹੈ। ਇਵੇਂ ਬਹੁਤ ਲਿਖਦੇ ਹਨ - ਬਾਬਾ ਅਸੀਂ ਤਾਂ ਬੰਦੇਲੀ ਹੈ। ਚੰਗਾ
ਸੈਂਟਰ ਖੁਲ ਜਾਵੇ ਤਾਂ ਬਹੁਤ ਆਕੇ ਵਰਸਾ ਪਾਉਣ। ਇਹ ਵੀ ਜਾਣਦੇ ਹੋ ਕਿ ਇਹ ਸਭ ਵਿਨਾਸ਼ ਹੋ ਜਾਣਾ ਹੈ
ਤਾਂ ਕਿਓਂ ਨਹੀਂ ਬਹੁਤਿਆਂ ਦੇ ਕਲਿਆਣ ਅਰਥ ਕੰਮ ਵਿੱਚ ਲਗਾ ਦੋ। ਡਰਾਮਾ ਵਿੱਚ ਉਨ੍ਹਾਂ ਦਾ ਇਵੇਂ
ਪਾਰ੍ਟ ਹੈ। ਹਰ ਇੱਕ ਆਪਣਾ - ਆਪਣਾ ਪਾਰ੍ਟ ਵਜਾ ਰਹੇ ਹਨ। ਤਰਸ ਪੈਂਦਾ ਹੈ। ਦੂਜਿਆਂ ਨੂੰ ਵੀ
ਬੰਧਨਮੁਕਤ ਕਰਨ ਕੁਝ ਤਾਂ ਮਦਦ ਕਰੇ। ਉਹ ਵੀ ਵਰਸਾ ਲੈ ਲੈਣ। ਬਾਪ ਨੂੰ ਕਿੰਨੀ ਫਿਕਰਾਤ ਰਹਿੰਦੀ ਹੈ।
ਸਭ ਕਾਮ ਚਿਤਾ ਤੇ ਜਲ ਮਰੇ ਹਨ। ਸਾਰਾ ਕਬਰਿਸਤਾਨ ਹੋ ਪਿਆ ਹੈ। ਕਹਿੰਦੇ ਵੀ ਹਨ - ਅਲਾਹ ਆਕੇ
ਕਬਰਿਸਤਾਨ ਤੋਂ ਜਗਾਏ ਸਭ ਨੂੰ ਲੈ ਜਾਂਦੇ ਹਨ।
ਤੁਸੀਂ ਹੁਣ ਸਮਝਦੇ ਹੋ
ਰਾਵਣ ਨੇ ਕਿਵੇਂ ਹਰਾਇਆ ਹੈ। ਅੱਗੇ ਥੋੜੀ ਸਮਝਦੇ ਸੀ। ਅਸੀਂ ਜੌਹਰੀ ਲੱਖਪਤੀ ਹਾਂ, ਇੰਨੇ ਬੱਚੇ ਹਨ,
ਨਸ਼ਾ ਤਾਂ ਰਹਿੰਦਾ ਹੈ ਨਾ। ਹੁਣ ਸਮਝਦੇ ਹਨ ਅਸੀਂ ਪੂਰੇ ਪਤਿਤ ਸੀ। ਭਾਵੇਂ ਪੁਰਾਣੀ ਦੁਨੀਆਂ ਵਿੱਚ
ਕਿੰਨੇ ਲੱਖਪਤੀ, ਕਰੋੜਪਤੀ ਹਨ ਪਰ ਇਹ ਸਭ ਹੈ ਕੌੜੀ ਮਿਸਲ। ਹੁਣ ਗਏ ਕਿ ਗਏ। ਮਾਇਆ ਵੀ ਕਿੰਨੀ
ਪ੍ਰਬਲ ਹੈ। ਬਾਪ ਕਹਿੰਦੇ ਹਨ ਬੱਚੇ ਸੈਂਟਰ ਖੋਲੋ, ਬਹੁਤਿਆਂ ਦਾ ਕਲਿਆਣ ਹੋ ਜਾਵੇਗਾ। ਗਰੀਬ ਜਲਦੀ
ਜਾਗਦੇ ਹਨ, ਧਨਵਾਨ ਜਰਾ ਮੁਸ਼ਿਕਲ ਜਾਗਦੇ ਹਨ। ਆਪਣੀ ਖੁਸ਼ੀ ਵਿੱਚ ਵੀ ਮਸਤ ਰਹਿੰਦੇ ਹਨ। ਮਾਇਆ ਨੇ
ਇਕਦਮ ਆਪਣੇ ਵਸ ਵਿੱਚ ਕਰ ਲੀਤਾ ਹੈ। ਸਮਝਾਉਣ ਤੋਂ ਸਮਝਦੇ ਵੀ ਹਨ ਪਰ ਛੱਡ ਕਿਵੇਂ? ਡਰ ਲੱਗਦਾ ਹੈ
ਕਿ ਇਨ੍ਹਾਂ ਨੂੰ ਮੁਅਫਿਕ ਸਭ ਛਡਣਾ ਪਵੇਗਾ। ਤਕਦੀਰ ਵਿੱਚ ਨਹੀਂ ਹੈ ਤਾਂ ਚਲ ਨਹੀਂ ਸਕਦੇ। ਜਿਵੇਂ
ਕਿ ਛੁਟਕਾਰਾ ਪਾਉਣਾ ਹੀ ਮੁਸ਼ਕਿਲ ਹੈ। ਉਸ ਸਮੇਂ ਵੈਰਾਗ ਆਉਂਦਾ ਹੈ - ਬਰੋਬਰ ਛੀ - ਛੀ ਦੁਨੀਆਂ ਹਨ।
ਫਿਰ ਉੱਥੇ ਦੀ ਉੱਥੇ ਰਹੀ। ਕੋਟਾਂ ਵਿੱਚ ਕੋਈ ਨਿਕਲਦੇ ਹਨ। ਬੰਬੇ ਵਿੱਚ ਸੈਕੜਾਂ ਆਉਂਦੇ ਹਨ, ਕੋਈ -
ਕੋਈ ਨੂੰ ਰੰਗ ਲੱਗਦਾ ਹੈ। ਸਮਝਦੇ ਹਨ ਭਵਿੱਖ ਦੇ ਲਈ ਕੁਝ ਬਣਾ ਲੈਣ। ਕੌੜੀ ਬਦਲੇ ਸਾਨੂ ਹੀਰਾ ਮਿਲ
ਜਾਵੇਗਾ। ਬਾਪ ਸਮਝਾਉਂਦੇ ਹੈ ਨਾ - ਬੈਗ ਬੇਗੇਜ ਸਾਰਾ ਟਰਾਂਸਫਰ ਕਰੋ ਸ੍ਵਰਗ ਵਿੱਚ। ਉੱਥੇ 21 ਜਨਮ
ਦੇ ਲਈ ਤੁਹਾਨੂੰ ਰਾਜ - ਭਾਗ ਮਿਲੇਗਾ। ਕੋਈ - ਕੋਈ ਇੱਕ ਰੁਪਿਆ 8 ਆਨਾ ਵੀ ਭੇਜ ਦਿੰਦੇ ਹਨ। ਬਾਪ
ਕਹਿੰਦੇ ਹਨ ਇੱਕ ਰੁਪਿਆ ਵੀ ਤੁਹਾਡਾ ਸ਼ਿਵਬਾਬਾ ਦੇ ਖਜਾਨੇ ਵਿੱਚ ਜਮਾ ਹੋਇਆ। ਤੁਹਾਨੂੰ 21 ਜਨਮਾਂ
ਦੇ ਲਈ ਮਹਿਲ ਮਿਲ ਜਾਣਗੇ। ਸੁਦਾਮਾ ਦਾ ਮਿਸਾਲ ਹੈ ਨਾ। ਇਵੇਂ - ਇਵੇਂ ਨੂੰ ਵੇਖ ਬਾਬਾ ਨੂੰ ਬਹੁਤ
ਖੁਸ਼ੀ ਹੁੰਦੀ ਹੈ। ਬਗੈਰ ਕੋਈ ਖਰਚਾ ਤੁਸੀਂ ਬੱਚਿਆਂ ਨੂੰ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ। ਲੜਾਈ ਆਦਿ
ਕੁਝ ਵੀ ਨਹੀਂ। ਉਹ ਤਾਂ ਥੋੜੇ ਟੁਕੜੇ ਦੇ ਲਈ ਵੀ ਕਿੰਨਾ ਲੜਦੇ ਹਨ। ਤੁਹਾਨੂੰ ਸਿਰਫ ਕਹਿੰਦੇ ਹਨ
ਮਨਮਨਾਭਵ। ਬਸ ਇੱਥੇ ਬੈਠਣ ਦੀ ਦਰਕਾਰ ਨਹੀਂ ਹੈ, ਚਲਦੇ ਫਿਰਦੇ ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰੋ।
ਖੁਸ਼ੀ ਵਿੱਚ ਰਹੋ। ਖਾਣ - ਪਾਨ ਵੀ ਸ਼ੁੱਧ ਰੱਖਣਾ ਹੈ। ਤੁਸੀਂ ਜਾਣਦੇ ਹੋ ਸਾਡੀ ਆਤਮਾ ਕਿੱਥੇ ਤਕ
ਪਵਿੱਤਰ ਬਣੀ ਹੈ, ਜੋ ਫਿਰ ਜਾਕੇ ਪ੍ਰਿੰਸ ਦਾ ਜਨਮ ਲੈਣਗੇ। ਅੱਗੇ ਚਲ ਦੁਨੀਆਂ ਦੀ ਹਾਲਤ ਬਿਲਕੁਲ
ਖਰਾਬ ਹੋਣੀ ਹੈ। ਖਾਣ ਲਈ ਅਨਾਜ ਨਹੀਂ ਮਿਲੇਗਾ ਤਾਂ ਘਾਹ ਖਾਣ ਲੱਗਣਗੇ। ਫਿਰ ਇਵੇਂ ਥੋੜੀ ਕਹਿਣਗੇ
ਮੱਖਣ ਬਗੈਰ ਅਸੀਂ ਰਹਿ ਨਹੀਂ ਸਕਦੇ ਹਨ। ਕੁਝ ਵੀ ਨਹੀਂ ਮਿਲੇਗਾ। ਹੁਣ ਵੀ ਕਿੰਨੀ ਜਗ੍ਹਾ ਤੇ ਮਨੁੱਖ
ਘਾਸ ਖਾਕੇ ਗੁਜ਼ਰ ਕਰ ਰਹੇ ਹਨ। ਤੁਸੀਂ ਤਾਂ ਬਹੁਤ ਮੌਜ ਵਿੱਚ ਬਾਬਾ ਦੇ ਘਰ ਵਿੱਚ ਬੈਠੇ ਹੋ। ਘਰ
ਵਿੱਚ ਬਾਪ ਪਹਿਲੇ ਬੱਚਿਆਂ ਨੂੰ ਖਿਲਾਉਂਦੇ ਹੈ ਨਾ। ਜਮਾਨਾ ਬਹੁਤ ਖਰਾਬ ਹੈ। ਇੱਥੇ ਤੁਸੀਂ ਬਹੁਤ
ਸੁਖੀ ਬੈਠੇ ਹੋ। ਸਿਰਫ ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰਦੇ ਰਹੋ। ਆਪਣਾ ਅਤੇ ਹੋਰਾਂ ਦਾ ਵੀ ਕਲਿਆਣ
ਕਰਨਾ ਹੈ। ਅੱਗੇ ਚਲ ਆਪ ਹੀਆਉਣਗੇ , ਤਕਦੀਰ ਜਾਗੇਗੀ। ਜਗਣੀ ਤਾਂ ਹੈ ਨਾ। ਬੇਹੱਦ ਦੀ ਰਾਜਧਾਨੀ
ਸਥਾਪਨ ਹੋਣੀ ਹੈ। ਹਰ ਇੱਕ ਕਲਪ ਪਹਿਲੇ ਮਿਸਲ ਪੁਰਸ਼ਾਰਥ ਕਰਦੇ ਹਨ। ਬੱਚਿਆਂ ਨੂੰ ਤਾਂ ਬਹੁਤ ਖੁਸ਼ੀ
ਵਿੱਚ ਰਹਿਣਾ ਚਾਹੀਦਾ ਹੈ। ਬਾਪਦਾਦਾ ਦਾ ਚਿੱਤਰ ਵੇਖਦੇ ਹੀ ਖੁਸ਼ੀ ਵਿੱਚ ਰੋਮਾਂਚ ਖੜੇ ਹੋ ਜਾਣੇ
ਚਾਹੀਦੇ ਹਨ। ਉਹ ਖੁਸ਼ੀ ਦਾ ਪਾਰਾ ਸਥਾਈ ਰਹਿਣਾ ਚਾਹੀਦਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਹਮੇਸ਼ਾ ਅਪਾਰ
ਖੁਸ਼ੀ ਵਿੱਚ ਰਹਿਣ ਦੇ ਲਈ ਬੇਹੱਦ ਦੀ ਨਾਲੇਜ ਬੁੱਧੀ ਵਿੱਚ ਰੱਖਣਾ ਹੈ। ਗਿਆਨ ਰਤਨਾਂ ਨਾਲ ਆਪਣੀ ਝੋਲੀ
ਭਰਕੇ ਆਪਣਾ ਅਤੇ ਸਰਵ ਦਾ ਕਲਿਆਣ ਕਰਨਾ ਹੈ। ਨਾਲੇਜ ਵਿੱਚ ਬਹੁਤ - ਬਹੁਤ ਹੁਸ਼ਿਆਰ ਬਣਨਾ ਹੈ।
2. ਭਵਿੱਖ 21 ਜਨਮਾਂ ਦੇ
ਰਾਜ ਭਾਗ ਦਾ ਅਧਿਕਾਰ ਲੈਣ ਦੇ ਲਈ ਆਪਣਾ ਬੈਗ ਬੇਗੇਜ ਸਭ ਟਰਾਂਸਫਰ ਕਰ ਦੇਣਾ ਹੈ। ਇਸ ਛੀ - ਛੀ
ਦੁਨੀਆਂ ਤੋਂ ਛੁਟਕਾਰਾ ਪਾਉਣ ਦੀ ਯੁਕਤੀ ਰਚਨੀ ਹੈ।
ਵਰਦਾਨ:-
ਇੱਕ ਬਾਪ ਦੇ ਲਵ ਵਿਚ ਲਵਲੀਨ ਰਹਿ ਸਦਾ ਚੜ੍ਹਦੀ ਕਲਾ ਦਾ ਅਨੁਭਵ ਕਰਨ ਵਾਲੇ ਸਫਲਤਾਮੂਰਤ ਭਵ।
ਸੇਵਾ ਵਿਚ ਅਤੇ ਖੁਦ ਦੀ
ਚੜਦੀ ਕਲਾ ਵਿਚ ਸਫਲਤਾ ਦਾ ਮੁੱਖ ਆਧਾਰ ਹੈ- ਇੱਕ ਬਾਪ ਨਾਲ ਅਟੁੱਟ ਪਿਆਰ। ਬਾਪ ਦੇ ਸਿਵਾਏ ਹੋਰ ਕੁਝ
ਵਿਖਾਈ ਨਾ ਦੇਵੇ। ਸੰਕਲਪ ਵਿਚ ਵੀ ਬਾਬਾ, ਨਾਲ ਵਿੱਚ ਵੀ ਬਾਬਾ,ਕਰਮ ਵਿਚ ਵੀ ਬਾਪ ਦਾ ਸਾਥ। ਅਜਿਹੀ
ਲਵਲੀਵ ਆਤਮਾ ਇੱਕ ਸ਼ਬਦ ਵੀ ਬੋਲਦੀ ਹੈ ਤਾਂ ਉਸ ਦੇ ਸਨੇਹ ਦੇ ਬੋਲ ਦੂਜੀ ਆਤਮਾ ਨੂੰ ਵੀ ਸਨੇਹ ਵਿੱਚ
ਬੰਨ ਦਿੰਦੇ ਹਨ। ਅਜਿਹੀ ਲਵਲੀਨ ਆਤਮਾ ਦਾ ਇੱਕ ਬਾਬਾ ਸ਼ਬਦ ਹੀ ਜਾਦੂ ਦਾ ਕੰਮ ਕਰਦਾ ਹੈ। ਉਹ ਰੂਹਾਨੀ
ਜਾਦੂਗਰ ਬਣ ਜਾਂਦੀ ਹੈ।
ਸਲੋਗਨ:-
ਯੋਗੀ ਤੂੰ ਆਤਮਾ
ਉਹ ਹੈ ਜੋ ਅੰਤਰਮੁਖੀ ਬਣ ਲਾਈਟ ਮਾਈਟ ਰੂਪ ਵਿੱਚ ਸਥਿਤ ਰਹਿੰਦਾ ਹੈ।
ਇਹ ਅਵਿਅਕਤ ਇਸ਼ਾਰੇ -
“ਨਿਸ਼ਚੇ ਦੇ ਫਾਉਂਡੇਸ਼ਨ ਨੂੰ ਮਜ਼ਬੂਤ ਕਰ ਸਦਾ ਨਿਰਭੇ ਅਤੇ ਨਿਸ਼ਚਿੰਤ ਰਹੋ”
ਤੁਹਾਨੂੰ ਜੋ ਵੀ ਡਿਊਟੀ ਮਿਲੀ ਹੋਈ ਹੈ, ਉਸ ਵਿੱਚ ਸਦਾ ਐਕੁਰੇਟ ਰਹੋ, ਜੋ ਡਿਊਟੀ ਤੇ ਐਕੁਰੇਟ
ਰਹਿੰਦਾ ਹੈ ਉਸਨੂੰ ਸਾਰੇ ਇਮਾਨਦਾਰ ਅਤੇ ਫੇਥਫੁੱਲ ਦੀ ਨਜਰ ਨਾਲ ਵੇਖਦੇ ਹਨ। ਇੱਥੇ ਵੀ ਜੋ ਐਕੁਰੇਟ
ਸੇਵਾ ਤੇ ਰਹਿੰਦੇ ਹਨ ਉਹ ਹੀ ਬਾਪ ਦੇ ਫੇਥਫੁੱਲ ਹਨ। ਇੱਕ ਹੁੰਦਾ ਹੈ ਬਾਪ ਤੇ ਪੂਰਾ ਫੇਥ, ਦੂਜਾ ਹੈ
ਬਾਪ ਦੇ ਨਾਲ ਸੇਵਾ ਵਿਚ ਵੀ ਫੇਥਫੁੱਲ। ਅਜਿਹੇ ਫੇਥਫੁੱਲ ਨਿਸ਼ਚੇਬੁਧੀ ਬੱਚੇ ਸਦਾ ਵਿਜੇਈ ਅਤੇ
ਨਿਸ਼ਚਿੰਤ ਰਹਿੰਦੇ ਹਨ।