09.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ :-ਹਰੇਕ
ਦੀ ਨਬਜ਼ ਵੇਖ ਪਹਿਲਾਂ ਉਸਨੂੰ ਅਲਫ਼ ਦਾ ਨਿਸ਼ਚੇ ਕਰਵਾਓ ਫਿਰ ਅੱਗੇ ਵੱਧੋ, ਅਲਫ਼ ਦੇ ਨਿਸ਼ਚੇ ਬਿਨਾਂ
ਗਿਆਨ ਦੇਣਾ ਟਾਈਮ ਵੇਸਟ ਕਰਨਾ ਹੈ।
ਪ੍ਰਸ਼ਨ:-
ਕਿਹੜਾ ਮੁੱਖ
ਇੱਕ ਪੁਰਾਸ਼ਰਥ ਸਕਾਲਰਸ਼ਿਪ ਲੈਣ ਦਾ ਅਧਿਕਾਰੀ ਬਣਾ ਦਿੰਦਾ ਹੈ?
ਉੱਤਰ:-
ਅੰਤਰਮੁਖਤਾ ਦਾ।
ਤੁਹਾਨੂੰ ਬਹੁਤ ਅੰਤਰਮੁਖੀ ਰਹਿਣਾ ਹੈ। ਬਾਪ ਤੇ ਹੈ ਕਲਿਆਣਕਾਰੀ। ਕਲਿਆਣ ਦੇ ਲਈ ਹੀ ਰਾਏ ਦਿੰਦੇ ਹਨ।
ਜੋ ਅੰਤਰਮੁਖੀ ਯੋਗੀ ਬੱਚੇ ਹਨ ਉਹ ਕਦੇ ਦੇਹ - ਅਭਿਮਾਨ ਵਿੱਚ ਆਕੇ ਰੁੱਸਦੇ ਜਾਂ ਲੜ੍ਹਦੇ ਨਹੀਂ।
ਉਨ੍ਹਾਂ ਦੀ ਚਲਨ ਬੜੀ ਰਾਇਲ ਸ਼ਾਨਦਾਰ ਹੁੰਦੀ ਹੈ। ਬਹੁਤ ਥੋੜ੍ਹਾ ਬੋਲਦੇ ਹਨ, ਯੱਗ ਦੀ ਸਰਵਿਸ ਵਿੱਚ
ਰੁਚੀ ਰੱਖਦੇ ਹਨ। ਉਹ ਗਿਆਨ ਦੀ ਜ਼ਿਆਦਾ ਤਿਕ - ਤਿਕ ਨਹੀਂ ਕਰਦੇ, ਯਾਦ ਵਿੱਚ ਰਹਿ ਕੇ ਸਰਵਿਸ ਕਰਦੇ
ਹਨ।
ਓਮ ਸ਼ਾਂਤੀ
ਅਕਸਰ ਕਰਕੇ ਵੇਖਿਆ ਜਾਂਦਾ ਹੈ ਪ੍ਰਦਰਸ਼ਨੀ ਸਰਵਿਸ ਦੇ ਸਮਾਚਾਰ ਵੀ ਆਉਂਦੇ ਹਨ ਤਾਂ ਮੂਲ ਗੱਲ ਜੋ ਬਾਪ
ਦੀ ਪਹਿਚਾਣ ਕੀ ਹੈ, ਉਸਤੇ ਪੂਰਾ ਨਿਸ਼ਚੇ ਨਾ ਬਿਠਾਉਣ ਨਾਲ ਬਾਕੀ ਜੋ ਕੁਝ ਸਮਝਾਉਂਦੇ ਰਹਿੰਦੇ ਹਨ,
ਉਹ ਕਿਸੇ ਦੀ ਬੁੱਧੀ ਵਿੱਚ ਬੈਠਣਾ ਮੁਸ਼ਕਿਲ ਹੈ। ਭਾਵੇਂ ਚੰਗਾ - ਚੰਗਾ ਕਹਿੰਦੇ ਹਨ ਪ੍ਰੰਤੂ ਬਾਪ ਦੀ
ਪਹਿਚਾਣ ਨਹੀਂ। ਪਹਿਲਾਂ ਤਾਂ ਬਾਪ ਦੀ ਪਹਿਚਾਣ ਹੋਵੇ। ਬਾਪ ਦੇ ਮਹਾਵਾਕਿਆ ਹਨ ਮੈਨੂੰ ਯਾਦ ਕਰੋ,
ਮੈਂ ਹੀ ਪਤਿਤ ਪਾਵਨ ਹਾਂ। ਮੈਨੂੰ ਯਾਦ ਕਰਨ ਨਾਲ ਤੁਸੀਂ ਪਤਿਤ ਤੋਂ ਪਾਵਨ ਬਣ ਜਾਵੋਗੇ। ਇਹ ਹੈ
ਮੁੱਖ ਗੱਲ। ਭਗਵਾਨ ਇੱਕ ਹੈ, ਉਹ ਹੀ ਪਤਿਤ ਪਾਵਨ ਹੈ। ਗਿਆਨ ਦਾ ਸਾਗਰ, ਸੁੱਖ ਦਾ ਸਾਗਰ ਹੈ। ਉਹ ਹੀ
ਉੱਚ ਤੋਂ ਉੱਚ ਹੈ। ਇਹ ਨਿਸ਼ਚੇ ਹੋ ਜਾਵੇ ਤਾਂ ਫਿਰ ਭਗਤੀ ਮਾਰਗ ਦੇ ਜੋ ਸ਼ਾਸਤਰ, ਵੇਦ ਅਤੇ ਗੀਤਾ
ਭਾਗਵਤ ਆਦਿ ਹਨ, ਸਭ ਖੰਡਨ ਹੋ ਜਾਣ। ਭਗਵਾਨ ਤੇ ਖੁਦ ਕਹਿੰਦੇ ਹਨ, ਇਹ ਮੈਂ ਨਹੀਂ ਸੁਣਾਇਆ ਹੈ। ਮੇਰਾ
ਗਿਆਨ ਸ਼ਾਸਤਰਾਂ ਵਿੱਚ ਨਹੀਂ ਹੈ। ਉਹ ਹੈ ਭਗਤੀ ਮਾਰਗ ਦਾ ਗਿਆਨ। ਮੈਂ ਤੇ ਗਿਆਨ ਦੇਕੇ ਸਦਗਤੀ ਕਰਕੇ
ਚਲਾ ਜਾਂਦਾ ਹਾਂ। ਫਿਰ ਇਹ ਗਿਆਨ ਪਰਾਏ ਲੋਪ ਹੋ ਜਾਂਦਾ ਹੈ। ਗਿਆਨ ਦੀ ਪ੍ਰਾਲਬੱਧ ਪੂਰੀ ਹੋਣ ਦੇ
ਬਾਦ ਫਿਰ ਭਗਤੀ ਮਾਰਗ ਸ਼ੁਰੂ ਹੁੰਦਾ ਹੈ। ਜਦੋਂ ਬਾਪ ਦਾ ਨਿਸ਼ਚੇ ਬੈਠੇ ਤਾਂ ਸਮਝਣ, ਭਗਵਾਨੁਵਾਚ - ਇਹ
ਭਗਤੀ ਮਾਰਗ ਦੇ ਸ਼ਾਸਤਰ ਹਨ। ਗਿਆਨ ਅਤੇ ਭਗਤੀ ਅੱਧਾ - ਅੱਧਾ ਚਲਦੀ ਹੈ। ਭਗਵਾਨ ਜਦੋਂ ਆਉਂਦੇ ਹਨ
ਤਾਂ ਆਪਣਾ ਪਰਿਚੈ ਦਿੰਦੇ ਹਨ - ਮੈਂ ਕਹਿੰਦਾ ਹਾਂ 5 ਹਜ਼ਾਰ ਵਰ੍ਹਿਆਂ ਦਾ ਕਲਪ ਹੈ, ਮੈਂ ਤੇ ਬ੍ਰਹਮਾ
ਮੁੱਖ ਤੋਂ ਸਮਝਾ ਰਿਹਾ ਹਾਂ। ਤਾਂ ਪਹਿਲੀ ਮੁੱਖ ਗੱਲ ਬੁੱਧੀ ਵਿੱਚ ਬਿਠਾਉਣੀ ਹੈ ਕਿ ਭਗਵਾਨ ਕੌਣ
ਹੈ? ਇਹ ਗੱਲ ਜਦੋਂ ਤੱਕ ਬੁੱਧੀ ਵਿੱਚ ਨਹੀਂ ਬੈਠੀ ਹੈ ਉਦੋਂ ਤੱਕ ਹੋਰ ਕੁਝ ਵੀ ਸਮਝਾਉਣ ਦਾ ਕੋਈ
ਅਸਰ ਨਹੀ ਹੋਵੇਗਾ। ਸਾਰੀ ਮਿਹਨਤ ਹੀ ਇਸ ਗੱਲ ਵਿੱਚ ਹੈ। ਬਾਪ ਆਉਂਦੇ ਹੀ ਹੈ ਕਬਰ ਵਿਚੋਂ ਜਗਾਉਣ।
ਸ਼ਾਸਤਰ ਆਦਿ ਪੜ੍ਹਨ ਨਾਲ ਤੇ ਨਹੀਂ ਜਾਗਣਗੇ। ਪਰਮ ਆਤਮਾ ਹੈ ਜੋਤੀ ਸਰੂਪ ਤਾਂ ਉਨ੍ਹਾਂ ਦੇ ਬੱਚੇ ਵੀ
ਜੋਤੀ ਸਰੂਪ ਹਨ। ਪਰੰਤੂ ਤੁਸੀਂ ਬੱਚਿਆਂ ਦੀ ਆਤਮਾ ਪਤਿਤ ਬਣੀ ਹੈ, ਜਿਸ ਕਾਰਣ ਜੋਤੀ ਬੁਝ ਗਈ ਹੈ।
ਤਮੋਪ੍ਰਧਾਨ ਹੋ ਗਏ ਹਨ। ਪਹਿਲਾਂ - ਪਹਿਲਾਂ ਬਾਪ ਦਾ ਪਰਿਚੈ ਨਾ ਦੇਣ ਨਾਲ ਫਿਰ ਜੋ ਮਿਹਨਤ ਕਰਦੇ ਹਨ,
ਓਪੀਨੀਅਨ ਆਦਿ ਲਿਖਵਾਉਂਦੇ ਹਨ ਉਹ ਕੁਝ ਕੰਮ ਦਾ ਨਹੀਂ ਰਹਿੰਦਾ। ਇਸਲਈ ਸਰਵਿਸ ਹੁੰਦੀ ਨਹੀਂ ਹੈ।
ਨਿਸ਼ਚੇ ਹੋਵੇ ਤਾਂ ਸਮਝਣ ਬਰੋਬਰ ਬ੍ਰਹਮਾ ਦੁਆਰਾ ਗਿਆਨ ਦੇ ਰਹੇ ਹਨ। ਮਨੁੱਖ ਬ੍ਰਹਮਾ ਨੂੰ ਵੇਖ ਕਿੰਨਾ
ਮੂੰਝਦੇ ਹਨ ਕਿਉਂਕਿ ਬਾਪ ਦੀ ਪਹਿਚਾਣ ਨਹੀਂ ਹੈ। ਤੁਸੀਂ ਸਭ ਜਾਣਦੇ ਹੋ ਭਗਤੀ ਮਾਰਗ ਪਾਸ ਹੋ ਗਿਆ
ਹੈ। ਕਲਯੁਗ ਵਿੱਚ ਹੈ ਭਗਤੀ ਮਾਰਗ ਅਤੇ ਹੁਣ ਸੰਗਮ ਤੇ ਹੈ ਗਿਆਨ ਮਾਰਗ। ਅਸੀਂ ਸੰਗਮਯੁਗੀ ਹਾਂ।
ਰਾਜਯੋਗ ਸਿੱਖ ਰਹੇ ਹਾਂ। ਦੈਵੀਗੁਣ ਧਾਰਨ ਕਰਦੇ ਹਾਂ ਨਵੀਂ ਦੁਨੀਆਂ ਦੇ ਲਈ। ਜੋ ਸੰਗਮਯੁਗ ਤੇ ਨਹੀਂ
ਉਹ ਦਿਨ - ਪ੍ਰਤੀਦਿਨ ਤਮੋਪ੍ਰਧਾਨ ਬਣਦੇ ਹੀ ਜਾਂਦੇ ਹਨ। ਉਸ ਪਾਸੇ ਤਮੋਪ੍ਰਧਾਨਤਾ ਵੱਧਦੀ ਹੀ ਜਾਂਦੀ
ਹੈ, ਇਸ ਪਾਸੇ ਤੁਹਾਡਾ ਸੰਗਮਯੁਗ ਪੂਰਾ ਹੁੰਦਾ ਜਾ ਰਿਹਾ ਹੈ। ਇਹ ਸਮਝਣ ਦੀਆਂ ਗੱਲਾਂ ਹਨ ਨਾ।
ਸਮਝਾਉਣ ਵਾਲੇ ਵੀ ਨੰਬਰਵਾਰ ਹਨ। ਬਾਬਾ ਰੋਜ ਪੁਰਾਸ਼ਰਥ ਕਰਵਾਉਂਦੇ ਹਨ। ਨਿਸ਼ਚੇਬੁਧੀ ਵਿਜੰਤੀ। ਬੱਚਿਆਂ
ਵਿੱਚ ਤਿਕ - ਤਿਕ ਕਰਨ ਦੀ ਆਦਤ ਬਹੁਤ ਹੈ। ਬਾਪ ਨੂੰ ਯਾਦ ਕਰਦੇ ਹੀ ਨਹੀਂ। ਯਾਦ ਕਰਨਾ ਬਹੁਤ ਔਖਾ
ਹੈ। ਬਾਪ ਨੂੰ ਯਾਦ ਕਰਨਾ ਛੱਡ ਆਪਣੀ ਹੀ ਤਿਕ - ਤਿਕ ਸੁਣਾਉਂਦੇ ਰਹਿੰਦੇ ਹਨ। ਬਾਪ ਦੇ ਨਿਸ਼ਚੇ ਬਿਨਾਂ
ਹੋਰ ਕਿਸੇ ਚਿੱਤਰਾਂ ਵਲ ਵੱਧਣਾ ਹੀ ਨਹੀਂ ਚਾਹੀਦਾ। ਨਿਸ਼ਚੇ ਨਹੀਂ ਤਾਂ ਹੋਰ ਕੁਝ ਵੀ ਨਹੀਂ ਸਮਝਣਗੇ।
ਅਲਫ਼ ਦਾ ਨਿਸ਼ਚੇ ਨਹੀਂ ਤਾਂ ਬਾਕੀ ਬੇ ਤੇ ਜਾਣਾ ਟਾਈਮ ਵੇਸਟ ਕਰਨਾ ਹੈ। ਕਿਸੇ ਦੀ ਨਬਜ਼ ਨੂੰ ਜਾਣਦੇ
ਨਹੀਂ, ਓਪਨਿੰਗ ਕਰਨ ਵਾਲੇ ਨੂੰ ਵੀ ਪਹਿਲੇ ਬਾਪ ਦਾ ਪਰਿਚੈ ਦੇਣਾ ਹੈ। ਇਹ ਹੈ ਉੱਚ ਤੋਂ ਉੱਚ ਬਾਪ
ਗਿਆਨ ਦਾ ਸਾਗਰ। ਬਾਪ ਇਹ ਗਿਆਨ ਹੁਣੇ ਹੀ ਦਿੰਦੇ ਹਨ। ਸਤਿਯੁਗ ਵਿੱਚ ਇਸ ਗਿਆਨ ਦੀ ਲੋੜ ਨਹੀਂ
ਰਹਿੰਦੀ। ਪਿੱਛੋਂ ਸ਼ੁਰੂ ਹੁੰਦੀ ਹੈ ਭਗਤੀ। ਬਾਪ ਕਹਿੰਦੇ ਹਨ ਜਦੋਂ ਦੁਰਗਤੀ ਮਤਲਬ ਮੇਰੀ ਨਿੰਦਾ ਹੋਣ
ਦਾ ਵਕਤ ਪੂਰਾ ਹੁੰਦਾ ਹੈ ਉਦੋਂ ਮੈਂ ਆਉਂਦਾ ਹਾਂ। ਅੱਧਾਕਲਪ ਉਨ੍ਹਾਂਨੇ ਨਿੰਦਾ ਕਰਨੀ ਹੀ ਹੈ,
ਜਿਨ੍ਹਾਂ ਦੀ ਵੀ ਪੂਜਾ ਕਰਦੇ, ਆਕੁਪੇਸ਼ਨ ਦਾ ਪਤਾ ਨਹੀਂ। ਤੁਸੀਂ ਬੱਚੇ ਬੈਠ ਸਮਝਾਉਂਦੇ ਹੋ ਪਰੰਤੂ
ਖੁਦ ਦਾ ਵੀ ਬਾਬਾ ਨਾਲ ਯੋਗ ਨਹੀਂ ਤਾਂ ਹੋਰਾਂ ਨੂੰ ਕੀ ਸਮਝਾ ਸਕੋਗੇ। ਭਾਵੇਂ ਸ਼ਿਵਬਾਬਾ ਕਹਿੰਦੇ ਹਨ
ਪਰੰਤੂ ਯੋਗ ਵਿੱਚ ਬਿਲਕੁਲ ਰਹਿੰਦੇ ਨਹੀਂ ਤਾਂ ਵਿਕਰਮ ਵੀ ਵਿਨਾਸ਼ ਨਹੀ ਹੁੰਦੇ ਹਨ, ਧਾਰਨਾ ਨਹੀਂ
ਹੁੰਦੀ ਹੈ। ਮੁੱਖ ਗੱਲ ਹੈ ਇੱਕ ਬਾਪ ਨੂੰ ਯਾਦ ਕਰਨਾ।
ਜੋ ਬੱਚੇ ਗਿਆਨੀ ਤੂ ਆਤਮਾ
ਦੇ ਨਾਲ - ਨਾਲ ਯੋਗੀ ਨਹੀਂ ਬਣਦੇ ਹਨ, ਉਨ੍ਹਾਂ ਵਿੱਚ ਦੇਹ - ਅਭਿਮਾਨ ਦਾ ਅੰਸ਼ ਜਰੂਰ ਹੋਵੇਗਾ। ਯੋਗ
ਦੇ ਬਗੈਰ ਸਮਝਾਉਣਾ ਕਿਸੇ ਕੰਮ ਦਾ ਨਹੀਂ। ਫਿਰ ਦੇਹ - ਅਭਿਮਾਨ ਵਿੱਚ ਆਕੇ ਕਿਸੇ ਨਾ ਕਿਸੇ ਨੂੰ ਤੰਗ
ਕਰਦੇ ਰਹਿਣਗੇ। ਬੱਚੇ ਭਾਸ਼ਣ ਚੰਗਾ ਕਰਦੇ ਹਨ ਤਾਂ ਸਮਝਦੇ ਹਨ ਅਸੀਂ ਗਿਆਨੀ ਤੂ ਆਤਮਾ ਹੈ। ਬਾਪ
ਕਹਿੰਦੇ ਗਿਆਨੀ ਤੂ ਆਤਮਾ ਤੇ ਹੋ ਪਰੰਤੂ ਯੋਗ ਘੱਟ ਹੈ, ਯੋਗ ਤੇ ਪੁਰਾਸ਼ਰਥ ਬਹੁਤ ਘੱਟ ਹੈ। ਬਾਪ
ਕਿੰਨਾ ਸਮਝਾਉਂਦੇ ਹਨ - ਚਾਰਟ ਰੱਖੋ। ਮੁੱਖ ਹੈ ਹੀ ਯੋਗ ਦੀ ਗੱਲ। ਬੱਚਿਆਂ ਵਿੱਚ ਗਿਆਨ ਨੂੰ
ਸਮਝਾਉਣ ਦਾ ਸ਼ੌਂਕ ਤੇ ਹੈ ਲੇਕਿਨ ਯੋਗ ਨਹੀਂ ਹੈ। ਤਾਂ ਯੋਗ ਬਗੈਰ ਵਿਕਰਮ ਵਿਨਾਸ਼ ਨਹੀਂ ਹੋਣਗੇ ਫਿਰ
ਪਦ ਕੀ ਪਾਵੋਗੇ! ਯੋਗ ਵਿੱਚ ਤੇ ਬਹੁਤ ਬੱਚੇ ਫੇਲ੍ਹ ਹਨ। ਸਮਝਦੇ ਹਨ ਅਸੀਂ 100 ਪ੍ਰਤੀਸ਼ਤ ਹਾਂ।
ਪਰੰਤੂ ਬਾਬਾ ਕਹਿੰਦੇ ਹਨ 2 ਪ੍ਰਤੀਸ਼ਤ ਹਨ। ਬਾਬਾ ਖੁਦ ਦੱਸਦੇ ਹਨ ਭੋਜਨ ਖਾਂਦੇ ਵਕਤ ਯਾਦ ਵਿੱਚ
ਰਹਿੰਦਾ ਹਾਂ, ਫਿਰ ਭੁੱਲ ਜਾਂਦਾ ਹਾਂ। ਇਸ਼ਨਾਨ ਕਰਦਾ ਹਾਂ ਤਾਂ ਵੀ ਬਾਬਾ ਨੂੰ ਯਾਦ ਕਰਦਾ ਹਾਂ। ਭਾਵੇਂ
ਉਨ੍ਹਾਂ ਦਾ ਬੱਚਾ ਹਾਂ ਫਿਰ ਵੀ ਯਾਦ ਭੁੱਲ ਜਾਂਦੀ ਹੈ। ਸਮਝਦੇ ਹੋ ਇਹ ਤੇ ਨੰਬਰਵਨ ਵਿੱਚ ਜਾਣ ਵਾਲਾ
ਹੈ, ਜਰੂਰ ਗਿਆਨ ਅਤੇ ਯੋਗ ਠੀਕ ਹੋਵੇਗਾ। ਫਿਰ ਵੀ ਬਾਬਾ ਕਹਿੰਦੇ ਯੋਗ ਵਿੱਚ ਬਹੁਤ ਮਿਹਨਤ ਹੈ।
ਟ੍ਰਾਇਲ ਕਰਕੇ ਵੇਖੋ ਫਿਰ ਅਨੁਭਵ ਸੁਣਾਓ। ਸਮਝੋ ਦਰਜੀ ਕਪੜੇ ਸਿਲਾਈ ਕਰਦੇ ਹਨ ਤਾਂ ਵੇਖਣਾ ਚਾਹੀਦਾ
ਹੈ ਬਾਬਾ ਦੀ ਯਾਦ ਵਿੱਚ ਰਹਿੰਦਾ ਹਾਂ। ਬਹੁਤ ਮਿੱਠਾ ਮਸ਼ੂਕ ਹੈ। ਉਨ੍ਹਾਂ ਨੂੰ ਜਿਨ੍ਹਾਂ ਯਾਦ ਕਰਾਂਗੇ
ਤਾਂ ਸਾਡੇ ਵਿਕਰਮ ਵਿਨਾਸ਼ ਹੋਣਗੇ, ਅਸੀਂ ਸਤੋਪ੍ਰਧਾਨ ਬਣ ਜਾਵਾਂਗੇ। ਆਪਣੇ ਨੂੰ ਵੇਖੋ ਮੈਂ ਕਿੰਨਾ
ਵਕਤ ਯਾਦ ਵਿੱਚ ਰਹਿੰਦਾ ਹਾਂ। ਬਾਬਾ ਨੂੰ ਰਿਜ਼ਲਟ ਦੱਸਣੀ ਚਾਹੀਦੀ ਹੈ। ਯਾਦ ਵਿੱਚ ਰਹਿਣ ਨਾਲ ਹੀ
ਕਲਿਆਣ ਹੋਵੇਗਾ। ਬਾਕੀ ਜ਼ਿਆਦਾ ਸਮਝਾਉਣ ਨਾਲ ਕਲਿਆਣ ਨਹੀਂ ਹੋਵੇਗਾ। ਸਮਝਦੇ ਕੁਝ ਨਹੀਂ ਹਨ। ਅਲਫ਼
ਬਿਨਾਂ ਕੰਮ ਕਿਵ਼ੇਂ ਚਲੇਗਾ? ਇੱਕ ਅਲਫ਼ ਦਾ ਪਤਾ ਨਹੀਂ ਬਾਕੀ ਤਾਂ ਬਿੰਦੀ, ਬਿੰਦੀ ਹੋ ਜਾਂਦੀ। ਅਲਫ਼
ਦੇ ਨਾਲ ਬਿੰਦੀ ਦੇਣ ਵਿੱਚ ਫਾਇਦਾ ਹੁੰਦਾ ਹੈ। ਯੋਗ ਨਹੀਂ ਤਾਂ ਸਾਰਾ ਦਿਨ ਟਾਈਮ ਵੇਸਟ ਕਰਦੇ ਰਹਿੰਦੇ।
ਬਾਪ ਨੂੰ ਤੇ ਤਰਸ ਆਉਂਦਾ ਹੈ, ਇਹ ਕੀ ਪਦ ਪਾਉਣਗੇ। ਤਕਦੀਰ ਵਿੱਚ ਨਹੀਂ ਤਾਂ ਬਾਪ ਵੀ ਕੀ ਕਰੇ। ਬਾਪ
ਤਾਂ ਘੜੀ - ਘੜੀ ਸਮਝਾਉਂਦੇ ਹਨ - ਦੈਵੀਗੁਣ ਚੰਗੇ ਰੱਖੋ, ਬਾਪ ਦੀ ਯਾਦ ਵਿੱਚ ਰਹੋ। ਯਾਦ ਬਹੁਤ
ਜਰੂਰੀ ਹੈ। ਯਾਦ ਨਾਲ ਪਿਆਰ ਹੋਵੇਗਾ ਤਾਂ ਹੀ ਸ਼੍ਰੀਮਤ ਤੇ ਚੱਲ ਸਕੋਗੇ। ਪ੍ਰਜਾ ਤੇ ਢੇਰ ਬਣਨੀ ਹੈ।
ਤੁਸੀਂ ਇੱਥੇ ਆਏ ਹੋ - ਇਹ ਲਕਸ਼ਮੀ - ਨਾਰਾਇਣ ਬਣਨ, ਇਸ ਵਿੱਚ ਮਿਹਨਤ ਹੈ। ਭਾਵੇਂ ਸ੍ਵਰਗ ਵਿੱਚ
ਜਾਵੋਗੇ ਪਰੰਤੂ ਸਜ਼ਾਵਾਂ ਖਾਕੇ ਫਿਰ ਪਿਛਾੜੀ ਵਿੱਚ ਆਕੇ ਪਦ ਪਾਉਣਗੇ ਥੋੜ੍ਹਾ ਜਿਹਾ। ਬਾਬਾ ਤੇ ਸਭ
ਬੱਚਿਆਂ ਨੂੰ ਜਾਣਦੇ ਹਨ ਨਾ। ਜੋ ਬੱਚੇ ਯੋਗ ਵਿੱਚ ਕੱਚੇ ਹਨ ਉਹ ਦੇਹ - ਅਭਿਮਾਨ ਵਿੱਚ ਆਕੇ ਰੁੱਸਦੇ
ਅਤੇ ਲੜ੍ਹਦੇ ਝਗੜ੍ਹਦੇ ਰਹਿੰਦੇ ਹਨ। ਜੋ ਪੱਕੇ ਯੋਗੀ ਹਨ ਉਨ੍ਹਾਂ ਦੀ ਚਲਨ ਬੜੀ ਰਾਇਲ ਅਤੇ ਸ਼ਾਨਦਾਰ
ਹੋਵੇਗੀ, ਬਹੁਤ ਥੋੜ੍ਹਾ ਬੋਲਣਗੇ। ਯੱਗ ਦੀ ਸਰਵਿਸ ਵਿੱਚ ਵੀ ਰੁਚੀ ਰਹੇਗੀ। ਯੱਗ ਦੀ ਸਰਵਿਸ ਵਿੱਚ
ਹੱਡੀਆਂ ਵੀ ਚਲੀਆਂ ਜਾਣ। ਅਜਿਹੇ - ਅਜਿਹੇ ਕੋਈ ਹਨ ਵੀ। ਪਰੰਤੂ ਬਾਬਾ ਕਹਿੰਦੇ ਯਾਦ ਵਿੱਚ ਜ਼ਿਆਦਾ
ਰਹੋ ਤਾਂ ਲਵ ਰਹੇਗਾ ਅਤੇ ਖੁਸ਼ੀ ਵਿੱਚ ਰਹੋਗੇ।
ਬਾਪ ਕਹਿੰਦੇ ਹਨ ਮੈਂ
ਭਾਰਤ ਖੰਡ ਵਿੱਚ ਹੀ ਆਉਂਦਾ ਹਾਂ। ਭਾਰਤ ਨੂੰ ਹੀ ਆਕੇ ਉੱਚਾ ਬਣਾਉਂਦਾ ਹਾਂ। ਸਤਿਯੁਗ ਵਿੱਚ ਤੁਸੀਂ
ਵਿਸ਼ਵ ਦੇ ਮਾਲਿਕ ਸੀ, ਸਦਗਤੀ ਵਿੱਚ ਸੀ ਫਿਰ ਦੁਰਗਤੀ ਕਿਸਨੇ ਕੀਤੀ? ( ਰਾਵਣ ਨੇ ) ਕਦੋਂ ਸ਼ੁਰੂ ਹੋਈ
? ( ਦਵਾਪਰ ਤੋਂ ) ਅੱਧਾਕਲਪ ਲਈ ਸਦਗਤੀ ਇੱਕ ਸੈਕਿੰਡ ਵਿੱਚ ਪਾਉਂਦੇ ਹੋ, 21 ਜਨਮਾਂ ਦਾ ਵਰਸਾ ਪਾ
ਲੈਂਦੇ ਹੋ। ਤਾਂ ਜਦ ਵੀ ਕੋਈ ਚੰਗਾ ਆਦਮੀ ਆਵੇ ਤਾਂ ਪਹਿਲਾਂ - ਪਹਿਲਾਂ ਉਸਨੂੰ ਬਾਪ ਦਾ ਪਰਿਚੈ ਦੇਵੋ।
ਬਾਪ ਕਹਿੰਦੇ ਹਨ - ਬੱਚੇ ਇਸ ਗਿਆਨ ਨਾਲ ਹੀ ਤੁਹਾਡੀ ਸਦਗਤੀ ਹੋਵੇਗੀ। ਤੁਸੀਂ ਬੱਚੇ ਜਾਣਦੇ ਹੋ ਇਹ
ਡਰਾਮਾ ਚੱਲ ਰਿਹਾ ਹੈ ਸੈਕਿੰਡ ਬਾਏ ਸੈਕਿੰਡ। ਇਹ ਬੁੱਧੀ ਵਿੱਚ ਯਾਦ ਰਹੇ ਤਾਂ ਚੰਗੀ ਤਰ੍ਹਾਂ ਸਥਿਰ
ਰਹੋਗੇ। ਇੱਥੇ ਬੈਠੇ ਹੋ ਤਾਂ ਬੁੱਧੀ ਵਿੱਚ ਰਹੇ ਇਹ ਸ੍ਰਿਸ਼ਟੀ ਚੱਕਰ ਜੂੰ ਮੁਆਫ਼ਿਕ ਕਿਵ਼ੇਂ ਫਿਰਦਾ
ਰਹਿੰਦਾ ਹੈ। ਸੈਕਿੰਡ - ਸੈਕਿੰਡ ਟਿਕ - ਟਿਕ ਹੁੰਦੀ ਰਹਿੰਦੀ ਹੈ। ਡਰਾਮੇ ਅਨੁਸਾਰ ਹੀ ਸਾਰਾ ਪਾਰਟ
ਵਜ ਰਿਹਾ ਹੈ। ਇੱਕ ਸੈਕਿੰਡ ਪਾਸ ਹੋਇਆ ਖ਼ਤਮ। ਰੋਲ ਹੁੰਦਾ ਜਾਂਦਾ ਹੈ। ਬਹੁਤ ਅਹਿਸਤੇ - ਅਹਿਸਤੇ
ਫਿਰਦਾ ਹੈ। ਇਹ ਹੈ ਬੇਹੱਦ ਦਾ ਡਰਾਮਾ। ਬੁੱਢੇ ਆਦਿ ਜੋ ਹਨ ਉਨ੍ਹਾਂ ਦੀ ਬੁੱਧੀ ਵਿੱਚ ਇਹ ਗੱਲਾਂ
ਬੈਠ ਨਹੀਂ ਸਕਦੀਆਂ। ਗਿਆਨ ਵੀ ਬੈਠ ਨਹੀਂ ਸਕਦਾ। ਯੋਗ ਵੀ ਨਹੀਂ ਫਿਰ ਵੀ ਬੱਚੇ ਤਾਂ ਹਨ। ਹਾਂ
ਸਰਵਿਸ ਕਰਨ ਵਾਲਿਆਂ ਦਾ ਪਦ ਉੱਚ ਹੈ। ਬਾਕੀਆਂ ਦਾ ਪਦ ਘੱਟ ਹੋਵੇਗਾ। ਇਹ ਪੱਕਾ ਖਿਆਲ ਰੱਖੋ। ਇਹ
ਬੇਹੱਦ ਦਾ ਡਰਾਮਾ ਹੈ, ਚੱਕਰ ਫਿਰਦਾ ਰਹਿੰਦਾ ਹੈ। ਜਿਵੇਂ ਰਿਕਾਰਡ ਫ਼ਿਰਦਾ ਰਹਿੰਦਾ ਹੈ ਨਾ। ਸਾਡੀ
ਆਤਮਾ ਵਿੱਚ ਇੰਵੇਂ ਹੀ ਰਿਕਾਰਡ ਭਰਿਆ ਹੋਇਆ ਹੈ। ਛੋਟੀ ਆਤਮਾ ਵਿੱਚ ਇਨਾਂ ਸਾਰਾ ਪਾਰਟ ਭਰਿਆ ਹੋਇਆ
ਹੈ, ਇਸਨੂੰ ਹੀ ਕੁਦਰਤ ਕਿਹਾ ਜਾਂਦਾ ਹੈ। ਵੇਖਣ ਵਿੱਚ ਤਾਂ ਕੁਝ ਵੀ ਨਹੀਂ ਆਉਂਦਾ ਹੈ। ਇਹ ਸਮਝ ਦੀਆਂ
ਗੱਲਾਂ ਹਨ। ਮੋਟੀ ਬੁੱਧੀ ਵਾਲੇ ਸਮਝ ਨਾ ਸਕਣ। ਇਸ ਵਿੱਚ ਮੈਂ ਜੋ ਬੋਲਦਾ ਜਾਂਦਾ ਹਾਂ, ਟਾਈਮ ਪਾਸ
ਹੁੰਦਾ ਜਾਂਦਾ ਹੈ ਫਿਰ 5 ਹਜ਼ਾਰ ਵਰ੍ਹੇ ਬਾਦ ਰਪੀਟ ਹੋਵੇਗਾ। ਅਜਿਹੀ ਸਮਝ ਕਿਸੇ ਦੇ ਕੋਲ ਨਹੀਂ। ਜੋ
ਮਹਾਂਰਥੀ ਹੋਣਗੇ ਉਹ ਘੜੀ - ਘੜੀ ਇਨ੍ਹਾਂ ਗੱਲਾਂ ਵਲ ਧਿਆਨ ਦੇਕੇ ਸਮਝਾਉਂਦੇ ਰਹਿਣਗੇ ਇਸਲਈ ਬਾਬਾ
ਕਹਿੰਦੇ ਹਨ ਪਹਿਲਾਂ - ਪਹਿਲਾਂ ਤੇ ਗੰਢ ਬੰਨੋ - ਬਾਪ ਦੇ ਯਾਦ ਦੀ। ਬਾਪ ਕਹਿੰਦੇ ਹਨ ਮੈਨੂੰ ਯਾਦ
ਕਰੋ। ਆਤਮਾ ਨੂੰ ਹੁਣ ਘਰ ਜਾਣਾ ਹੈ। ਦੇਹ ਦੇ ਸਭ ਸੰਬੰਧ ਛੱਡ ਦੇਣੇ ਹਨ। ਜਿਨ੍ਹਾਂ ਹੋ ਸਕੇ ਬਾਪ
ਨੂੰ ਯਾਦ ਕਰਦੇ ਰਹੋ। ਇਹ ਪੁਰਾਸ਼ਰਥ ਹੈ ਗੁਪਤ। ਬਾਬਾ ਰਾਏ ਦਿੰਦੇ ਹਨ, ਪਰਿਚੈ ਵੀ ਬਾਪ ਦਾ ਹੀ ਦੇਵੋ।
ਯਾਦ ਘੱਟ ਕਰਦੇ ਹਨ ਤਾਂ ਪਰਿਚੈ ਵੀ ਘੱਟ ਦਿੰਦੇ ਹਨ। ਪਹਿਲਾਂ ਤਾਂ ਬਾਪ ਦਾ ਪਰਿਚੈ ਬੁੱਧੀ ਵਿੱਚ
ਬੈਠੇ। ਬੋਲੋ, ਹੁਣ ਲਿਖੋ ਬਰੋਬਰ ਉਹ ਸਾਡਾ ਬਾਪ ਹੈ। ਦੇਹ ਸਮੇਤ ਸਭ ਕੁਝ ਛੱਡ ਇੱਕ ਬਾਪ ਨੂੰ ਯਾਦ
ਕਰਨਾ ਹੈ। ਯਾਦ ਨਾਲ ਹੀ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣੋਗੇ। ਮੁਕਤੀਧਾਮ, ਜੀਵਨਮੁਕਤੀਧਾਮ
ਵਿੱਚ ਤਾਂ ਦੁੱਖ - ਦਰਦ ਹੁੰਦਾ ਹੀ ਨਹੀਂ। ਦਿਨ - ਪ੍ਰਤੀਦਿਨ ਚੰਗੀਆਂ ਗੱਲਾਂ ਸਮਝਾਈਆਂ ਜਾਂਦੀਆਂ
ਹਨ। ਆਪਸ ਵਿੱਚ ਵੀ ਇਹ ਗੱਲਾਂ ਕਰੋ। ਲਾਇਕ ਵੀ ਬਣਨਾ ਚਾਹੀਦਾ ਹੈ ਨਾ। ਬ੍ਰਾਹਮਣ ਹੋ ਕੇ ਬਾਪ ਦੀ
ਰੂਹਾਨੀ ਸੇਵਾ ਨਾ ਕਰੇ ਤਾਂ ਕਿਸ ਕੰਮ ਦਾ। ਪੜ੍ਹਾਈ ਨੂੰ ਤੇ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ
ਨਾ। ਬਾਬਾ ਜਾਣਦੇ ਹਨ ਬਹੁਤ ਹਨ ਜਿਨ੍ਹਾਂ ਨੂੰ ਇੱਕ ਅੱਖਰ ਵੀ ਧਾਰਨ ਨਹੀਂ ਹੁੰਦਾ। ਚੰਗੀ ਤਰ੍ਹਾਂ
ਨਾਲ ਬਾਪ ਨੂੰ ਯਾਦ ਕਰਦੇ ਨਹੀਂ ਹਨ। ਰਾਜਾ - ਰਾਣੀ ਦਾ ਪਦ ਪਾਉਣ ਵਿੱਚ ਮਿਹਨਤ ਹੈ। ਜੋ ਮਿਹਨਤ
ਕਰਣਗੇ ਉਹ ਹੀ ਉਂਚ ਪਦ ਪਾਉਣਗੇ। ਮਿਹਨਤ ਕਰਨ ਤਾਂ ਰਾਜਾਈ ਵਿੱਚ ਜਾ ਸਕਦੇ। ਨੰਬਰਵਨ ਨੂੰ ਹੀ
ਸਕਾਲਰਸ਼ਿਪ ਮਿਲਦੀ ਹੈ। ਇਹ ਲਕਸ਼ਮੀ - ਨਾਰਾਇਣ ਸਕਾਲਰਸ਼ਿਪ ਲਏ ਹੋਏ ਹਨ। ਫਿਰ ਹੈ ਨੰਬਰਵਾਰ। ਬਹੁਤ
ਵੱਡਾ ਇਮਤਿਹਾਨ ਹੈ ਨਾ। ਸਕਾਲਰਸ਼ਿਪ ਦੀ ਹੀ ਮਾਲਾ ਬਣੀ ਹੋਈ ਹੈ। 8 ਰਤਨ ਹਨ ਨਾ। 8 ਹੈ, ਫਿਰ ਹੈ
100, ਫਿਰ ਹੈ 16 ਹਜ਼ਾਰ। ਤਾਂ ਕਿੰਨਾ ਪੁਰਾਸ਼ਰਥ ਕਰਨਾ ਚਾਹੀਦਾ ਮਾਲਾ ਵਿੱਚ ਪਿਰੋਣ ਦੇ ਲਈ।
ਅੰਤਰਮੁਖੀ ਰਹਿਣ ਦਾ ਪੁਰਾਸ਼ਰਥ ਕਰਨ ਨਾਲ ਸਕਾਲਰਸ਼ਿਪ ਲੈਣ ਦੇ ਅਧਿਕਾਰੀ ਬਣ ਜਾਵਾਂਗੇ। ਤੁਹਾਨੂੰ
ਬਹੁਤ ਅੰਤਰਮੁਖੀ ਰਹਿਣਾ ਹੈ। ਬਾਪ ਤੇ ਹੈ ਕਲਿਆਣਕਾਰੀ। ਕਲਿਆਣ ਦੇ ਲਈ ਹੀ ਰਾਏ ਦਿੰਦੇ ਹਨ। ਕਲਿਆਣ
ਤੇ ਸਾਰੀ ਦੁਨੀਆਂ ਦਾ ਹੋਣਾ ਹੈ। ਪਰੰਤੂ ਨੰਬਰਵਾਰ ਹਨ। ਤੁਸੀਂ ਇੱਥੇ ਬਾਪ ਦੇ ਕੋਲ ਪੜ੍ਹਨ ਆਏ ਹੋ।
ਤੁਹਾਡੇ ਵਿੱਚ ਵੀ ਉਹ ਸਟੂਡੈਂਟ ਚੰਗੇ ਹਨ ਜੋ ਪੜ੍ਹਾਈ ਤੇ ਧਿਆਨ ਦਿੰਦੇ ਹਨ। ਕੋਈ ਤੇ ਬਿਲਕੁਲ ਧਿਆਨ
ਨਹੀਂ ਦਿੰਦੇ ਹਨ। ਇੰਵੇਂ ਵੀ ਬਹੁਤ ਸਮਝਦੇ ਹਨ ਜੋ ਭਾਗਿਆ ਵਿੱਚ ਹੋਵੇਗਾ। ਪੜ੍ਹਾਈ ਦੀ ਏਮ ਹੀ ਨਹੀਂ
ਹੈ। ਤਾਂ ਬੱਚਿਆਂ ਨੂੰ ਪੜ੍ਹਾਈ ਦਾ ਚਾਰਟ ਰੱਖਣਾ ਹੈ। ਸਾਨੂੰ ਹੁਣ ਵਾਪਿਸ ਘਰ ਜਾਣਾ ਹੈ। ਗਿਆਨ ਤੇ
ਇੱਥੇ ਹੀ ਛੱਡ ਜਾਵਾਂਗੇ। ਗਿਆਨ ਦਾ ਪਾਰਟ ਪੂਰਾ ਹੋ ਜਾਂਦਾ ਹੈ। ਆਤਮਾ ਇਤਨੀ ਛੋਟੀ ਹੈ, ਉਸ ਵਿੱਚ
ਕਿੰਨਾ ਪਾਰਟ ਹੈ, ਵੰਡਰ ਹੈ ਨਾ। ਇਹ ਸਾਰਾ ਅਵਿਨਾਸ਼ੀ ਡਰਾਮਾ ਹੈ ਇੰਵੇਂ - ਇੰਵੇਂ ਵੀ ਤੁਸੀਂ
ਅੰਤਰਮੁਖੀ ਹੋਕੇ ਤੁਸੀਂ ਆਪਣੇ ਨਾਲ ਗੱਲਾਂ ਕਰਦੇ ਰਹੋ ਤਾਂ ਤੁਹਾਨੂੰ ਬਹੁਤ ਖੁਸ਼ੀ ਹੋਵੇ ਕਿ ਬਾਪ ਆਕੇ
ਅਜਿਹੀਆਂ ਗੱਲਾਂ ਸੁਣਾਉਂਦੇ ਹਨ ਕਿ ਆਤਮਾ ਕਦੇ ਵਿਨਾਸ਼ ਨਹੀਂ ਹੋਵੇਗੀ। ਡਰਾਮੇ ਵਿੱਚ ਇੱਕ - ਇੱਕ
ਮਨੁੱਖ ਦਾ ਇੱਕ - ਇੱਕ ਚੀਜ ਦਾ ਪਾਰਟ ਨੂੰਧਿਆ ਹੋਇਆ ਹੈ। ਇਸਨੂੰ ਬੇਅੰਤ ਵੀ ਨਹੀਂ ਕਹਾਂਗੇ। ਅੰਤ
ਤਾਂ ਪਾਇਆ ਹੈ ਪ੍ਰੰਤੂ ਇਹ ਹੈ ਅਨਾਦਿ। ਕਿੰਨੀਆਂ ਚੀਜਾਂ ਹਨ। ਇਸਨੂੰ ਕੁਦਰਤ ਕਹੀਏ! ਈਸ਼ਵਰ ਦੀ
ਕੁਦਰਤ ਵੀ ਨਹੀਂ ਕਹਿ ਸਕਦੇ। ਉਹ ਕਹਿੰਦੇ ਹਨ ਸਾਡਾ ਵੀ ਇਸ ਵਿਚ ਪਾਰਟ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤv- ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਯੋਗ ਵਿੱਚ
ਬਹੁਤ ਮਿਹਨਤ ਹੈ, ਟ੍ਰਾਇਲ ਕਰਕੇ ਵੇਖਣਾ ਹੈ ਕਿ ਕਰਮ ਕਰਦੇ ਕਿੰਨਾ ਸਮਾਂ ਬਾਬਾ ਦੀ ਯਾਦ ਰਹਿੰਦੀ
ਹੈ! ਯਾਦ ਵਿੱਚ ਰਹਿਣ ਨਾਲ ਹੀ ਕਲਿਆਣ ਹੈ, ਮਿੱਠੇ ਮਸ਼ੂਕ ਨੂੰ ਬਹੁਤ ਪਿਆਰ ਨਾਲ ਯਾਦ ਕਰਨਾ ਹੈ, ਯਾਦ
ਦਾ ਚਾਰਟ ਰੱਖਣਾ ਹੈ।
2. ਬਰੀਕ ਬੁੱਧੀ ਨਾਲ ਇਸ
ਡਰਾਮੇ ਦੇ ਰਾਜ਼ ਨੂੰ ਸਮਝਣਾ ਹੈ। ਇਹ ਬਹੁਤ - ਬਹੁਤ ਕਲਿਆਣਕਾਰੀ ਡਰਾਮਾ ਹੈ, ਅਸੀਂ ਜੋ ਬੋਲਦੇ ਜਾਂ
ਕਰਦੇ ਹਾਂ ਉਹ ਫਿਰ 5 ਹਜ਼ਾਰ ਵਰ੍ਹੇ ਬਾਦ ਰਪੀਟ ਹੋਵੇਗਾ, ਇਸਨੂੰ ਠੀਕ ਤਰ੍ਹਾਂ ਸਮਝ ਖੁਸ਼ੀ ਵਿੱਚ
ਰਹਿਣਾ ਹੈ।
ਵਰਦਾਨ:-
ਆਪਣੇ ਸਨੇਹੀ ਜੀਵਨ ਦ੍ਵਾਰਾ ਪਰਮਾਤਮ ਗਿਆਨ ਦਾ ਪ੍ਰਤੱਖ ਪ੍ਰੂਫ਼ ਦੇਣ ਵਾਲੇ ਮਾਇਆ ਪ੍ਰੂਫ਼ ਭਵ।
ਖੁਦ ਨੂੰ ਪਰਮਾਤਮ ਗਿਆਨ
ਦਾ ਪ੍ਰਤੱਖ ਪ੍ਰਮਾਣ ਜਾਂ ਪ੍ਰੂਫ਼ ਸਮਝਣ ਨਾਲ ਮਾਇਆ ਪ੍ਰੂਫ਼ ਬਣ ਜਾਵੋਗੇ। ਪ੍ਰਤੱਖ ਪ੍ਰੂਫ਼ ਹੈ -
ਤੁਹਾਡੀ ਸ੍ਰੇਸ਼ਠ ਪਵਿੱਤਰ ਜੀਵਨ। ਸਭ ਤੋਂ ਵੱਡੀ ਅਸੰਭਵ ਤੋਂ ਸੰਭਵ ਹੋਣ ਵਾਲੀ ਗੱਲ ਪ੍ਰਵ੍ਰਤੀ ਵਿਚ
ਰਹਿੰਦੇ ਪਰਵ੍ਰਿਤੀ ਵਿਚ ਰਹਿਣਾ। ਦੇਹ ਅਤੇ ਦੇਹ ਦੀ ਦੁਨੀਆ ਦੇ ਸਬੰਧਾਂ ਤੋਂ ਪਰ (ਨਿਆਰਾ ) ਰਹਿਣਾ।
ਪੁਰਾਣੇ ਸ਼ਰੀਰ ਦੀਆਂ ਅੱਖਾਂ ਤੋਂ ਪੁਰਾਣੀ ਦੁਨੀਆ ਦੀਆਂ ਚੀਜਾਂ ਨੂੰ ਵੇਖਦੇ ਹੋਏ ਵੀ ਨਾ ਵੇਖਣਾ ਅਤੇ
ਸੰਪੂਰਨ ਪਵਿੱਤਰ ਜੀਵਨ ਵਿਚ ਚਲਣਾ - ਇਹ ਹੀ ਪਰਮਾਤਮਾ ਨੂੰ ਪ੍ਰਤੱਖ ਕਰਨ ਜਾਂ ਮਾਇਆ ਪ੍ਰੂਫ਼ ਬਣਨ
ਦਾ ਸਹਿਜ ਸਾਧਨ ਹੈ।
ਸਲੋਗਨ:-
ਅਟੈਂਸ਼ਨ ਰੂਪੀ
ਪਹਿਰੇਦਾਰ ਠੀਕ ਹਨ ਤਾਂ ਅਤਿੰਦਰੀਏ ਸੁਖ ਦਾ ਖਜਾਨਾ ਗੁਆਚ ਨਹੀਂ ਸਕਦਾ।
ਅਵਿਅਕਤ ਇਸ਼ਾਰੇ :-
ਕੰਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ
ਬਾਪ ਨੂੰ ਕੰਪੇਨਿਆਂਨ
ਤਾਂ ਬਣਾਇਆ ਹੈ ਹੁਣ ਉਸ ਨੂੰ ਕੰਮਬਾਇੰਡ ਰੂਪ ਵਿਚ ਅਨੁਭਵ ਕਰੋ ਅਤੇ ਇਸ ਅਨੁਭਵ ਨੂੰ ਬਾਰ - ਬਰ
ਸਮ੍ਰਿਤੀ ਵਿਚ ਲਿਆਉਂਦੇ ਸਮ੍ਰਿਤੀ ਸਵਰੂਪ ਬਣ ਜਾਵੋ। ਬਾਰ - ਬਾਰ ਚੈਕ ਕਰੋ ਕਿ ਕੰਮਬਾਇੰਡ ਹਾਂ,
ਕਿਨਾਰਾ ਤੇ ਨਹੀਂ ਕਰ ਲਿਆ? ਜਿਨਾਂ ਕੰਮਬਾਇੰਡ ਸਵਰੂਪ ਦਾ ਅਨੁਭਵ ਵਧਾਉਂਦੇ ਜਾਵੋਗੇ ਉਤਨਾ ਬ੍ਰਾਹਮਣ
ਜੀਵਨ ਬਹੁਤ ਪਿਆਰੀ, ਮਨੋਰੰਜਨ ਅਨੁਭਵ ਹੋਵੇਗੀ।