09.04.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਹੁਣ ਸੱਤ ਬਾਪ ਦਵਾਰਾ ਸੱਚੀਆਂ ਗੱਲਾਂ ਸੁਣ ਸੋਝਰੇ ਵਿੱਚ ਆਏ ਹੋ ਤਾਂ ਤੁਹਾਡਾ ਕਰ੍ਤਵ੍ਯ ਹੈ ਸਭ ਨੂੰ
ਹਨ੍ਹੇਰੇ ਤੋਂ ਕੱਢ ਸੋਝਰੇ ਵਿੱਚ ਲਿਆਉਣਾ ”
ਪ੍ਰਸ਼ਨ:-
ਜਦੋੰ ਤੁਸੀਂ
ਬੱਚੇ ਕਿਸੇ ਨੂੰ ਗਿਆਨ ਸੁਣਾਉਂਦੇ ਹੋ ਤਾਂ ਕਿਹੜੀ ਇੱਕ ਗੱਲ ਜਰੂਰ ਯਾਦ ਰੱਖੋ?
ਉੱਤਰ:-
ਮੂੰਹ ਤੋਂ ਬਾਰ
- ਬਾਰ ਬਾਬਾ ਬਾਬਾ ਕਹਿੰਦੇ ਰਹੋ, ਇਸ ਨਾਲ ਆਪਣਾ - ਪਨ ਸਮਾਪਤ ਹੋ ਜਾਵੇਗਾ। ਵਰਸਾ ਵੀ ਯਾਦ ਰਹੇਗਾ।
ਬਾਬਾ ਕਹਿਣ ਨਾਲ ਸਰਵਵਿਆਪੀ ਦਾ ਗਿਆਨ ਪਹਿਲੇ ਤੋਂ ਹੀ ਖਤਮ ਹੋ ਜਾਂਦਾ ਹੈ। ਜੇ ਕੋਈ ਕਹੇ ਭਗਵਾਨ
ਸਰਵਵਿਆਪੀ ਹੈ ਤਾਂ ਬੋਲੋ ਬਾਪ ਸਭ ਦੇ ਅੰਦਰ ਕਿਵੇਂ ਹੋ ਸਕਦਾ ਹੈ!
ਗੀਤ:-
ਆਜ ਹਨੇਰੇ ਮੇਂ
ਹੈ ਇਨਸਾਨ...
ਓਮ ਸ਼ਾਂਤੀ
ਬੱਚਿਆਂ ਨੇ ਕੀ ਕਿਹਾ ਅਤੇ ਕਿਸ ਨੂੰ ਪੁਕਾਰਿਆ? ਹੇ ਗਿਆਨ ਦੇ ਸਾਗਰ ਅਤੇ ਹੇ ਗਿਆਨ ਸੂਰਜ ਬਾਬਾ...ਭਗਵਾਨ
ਨੂੰ ਬਾਬਾ ਕਿਹਾ ਜਾਂਦਾ ਹੈ ਨਾ। ਭਗਵਾਨ ਬਾਪ ਹੈ ਤਾਂ ਤੁਸੀਂ ਸਭ ਬੱਚੇ ਹੋ। ਬੱਚੇ ਕਹਿੰਦੇ ਹਨ ਅਸੀਂ
ਹਨੇਰੇ ਵਿੱਚ ਆਕੇ ਪਏ ਹਾਂ। ਤੁਸੀਂ ਸਾਨੂੰ ਸੋਝਰੇ ਵਿੱਚ ਲੈ ਜਾਵੋ। ਬਾਬਾ ਕਹਿਣ ਨਾਲ ਸਿੱਧ ਹੁੰਦਾ
ਹੈ ਕਿ ਬਾਪ ਨੂੰ ਪੁਕਾਰਦੇ ਹਨ। ਬਾਬਾ ਅਖਰ ਕਹਿਣ ਨਾਲ ਲਵ ਆ ਜਾਂਦਾ ਹੈ ਕਿਓਂਕਿ ਬਾਪ ਤੋਂ ਵਰਸਾ
ਲੀਤਾ ਜਾਂਦਾ ਹੈ। ਸਿਰਫ ਈਸ਼ਵਰ ਜਾਂ ਰੱਬ ਕਹਿਣ ਨਾਲ ਬਾਪ ਦੇ ਵਰਸੇ ਦੀ ਰਸਨਾ ਨਹੀਂ ਆਉਂਦੀ। ਬਾਬਾ
ਕਹਿਣ ਨਾਲ ਵਰਸਾ ਯਾਦ ਆ ਜਾਂਦਾ ਹੈ। ਤੁਸੀਂ ਪੁਕਾਰਦੇ ਹੋ ਬਾਬਾ ਅਸੀਂ ਹਨ੍ਹੇਰੇ ਵਿੱਚ ਆਕੇ ਪਏ
ਹਾਂ, ਤੁਸੀਂ ਹੁਣ ਫਿਰ ਗਿਆਨ ਨਾਲ ਸਾਡਾ ਦੀਪਕ ਜਗਾਵੋ ਕਿਓਂਕਿ ਆਤਮਾਵਾਂ ਦਾ ਦੀਪਕ ਬੁਝਿਆ ਹੋਇਆ
ਹੈ। ਮਨੁੱਖ ਮਰਦੇ ਹਨ ਤਾਂ 12 ਦਿਨ ਦੀਵਾ ਜਗਾਉਂਦੇ ਹਨ। ਇੱਕ ਘਿਓ ਪਾਉਣ ਦੇ ਲਈ ਬੈਠਾ ਰਹਿੰਦਾ ਹੈ
ਕਿ ਕਿੱਥੇ ਦੀਵਾ ਬੁਝ ਨਾ ਜਾਵੇ।
ਬਾਪ ਸਮਝਾਉਂਦੇ ਹਨ -
ਤੁਸੀਂ ਭਾਰਤਵਾਸੀ ਸੋਝਰੇ ਵਿੱਚ ਮਤਲਬ ਦਿਨ ਵਿੱਚ ਸੀ। ਹੁਣ ਰਾਤ ਵਿੱਚ ਹੋ। 12 ਘੰਟਾ ਦਿਨ, 12 ਘੰਟਾ
ਰਾਤ। ਉਹ ਹੈ ਹੱਦ ਦੀ ਗੱਲ। ਇਹ ਤਾਂ ਬੇਹੱਦ ਦਾ ਦਿਨ ਅਤੇ ਬੇਹੱਦ ਦੀ ਰਾਤ ਹੈ, ਜਿਸ ਨੂੰ ਕਿਹਾ
ਜਾਂਦਾ ਹੈ ਬ੍ਰਹਮਾ ਦਾ ਦਿਨ - ਸਤਿਯੁਗ ਤ੍ਰੇਤਾ, ਬ੍ਰਹਮਾ ਦੀ ਰਾਤ - ਦਵਾਪਰ ਕਲਯੁਗ। ਰਾਤ ਵਿੱਚ
ਹਨ੍ਹੇਰਾ ਹੁੰਦਾ ਹੈ। ਮਨੁੱਖ ਠੋਕਰਾਂ ਖਾਂਦੇ ਰਹਿੰਦੇ ਹਨ। ਰੱਬ ਨੂੰ ਲੱਭਣ ਦੇ ਲਈ ਚਾਰੋਂ ਪਾਸੇ
ਫੇਰੇ ਲਗਾਉਂਦੇ ਹਨ, ਪਰ ਪਰਮਾਤਮਾ ਨੂੰ ਪਾ ਨਹੀਂ ਸਕਦੇ। ਪਰਮਾਤਮਾ ਨੂੰ ਪਾਉਣ ਦੇ ਲਈ ਹੀ ਭਗਤੀ ਕਰਦੇ
ਹਨ। ਦਵਾਪਰ ਤੋਂ ਭਗਤੀ ਸ਼ੁਰੂ ਹੁੰਦੀ ਹੈ ਮਤਲਬ ਰਾਵਣ ਰਾਜ ਸ਼ੁਰੂ ਹੁੰਦਾ ਹੈ। ਦੁਸ਼ਹਿਰੇ ਦੀ ਵੀ ਇੱਕ
ਸਟੋਰੀ ਬਣਾਈ ਹੈ। ਸਟੋਰੀ ਹਮੇਸ਼ਾ ਮਨੋਮਯ ਬਣਾਉਂਦੇ ਹਨ, ਜਿਵੇਂ ਬਾਈਸਕੋਪ, ਨਾਟਕ ਆਦਿ ਬਣਾਉਂਦੇ ਹਨ।
ਸ਼੍ਰੀਮਤ ਭਗਵਤ ਗੀਤਾ ਹੀ ਹੈ ਸੱਚੀ। ਪਰਮਾਤਮਾ ਨੇ ਬੱਚਿਆਂ ਨੂੰ ਰਾਜਯੋਗ ਸਿਖਾਇਆ, ਰਾਜਾਈ ਦਿੱਤੀ।
ਫਿਰ ਭਗਤੀਮਾਰਗ ਵਿੱਚ ਬੈਠ ਕੇ ਸਟੋਰੀ ਬਣਾਉਂਦੇ ਹਨ। ਵਿਆਸ ਨੇ ਗੀਤਾ ਬਣਾਈ ਮਤਲਬ ਸਟੋਰੀ ਬਣਾਈ।
ਸੱਚੀ ਗੱਲ ਤਾਂ ਬਾਪ ਦਵਾਰਾ ਤੁਸੀਂ ਹੁਣ ਸੁਣ ਰਹੇ ਹੋ। ਹਮੇਸ਼ਾ ਬਾਬਾ - ਬਾਬਾ ਕਹਿਣਾ ਚਾਹੀਦਾ ਹੈ।
ਪਰਮਾਤਮਾ ਸਾਡਾ ਬਾਬਾ ਹੈ, ਨਵੀਂ ਦੁਨੀਆਂ ਦਾ ਰਚਤਾ ਹੈ। ਤਾਂ ਜਰੂਰ ਉਨ੍ਹਾਂ ਤੋਂ ਸਾਨੂੰ ਸ੍ਵਰਗ ਦਾ
ਵਰਸਾ ਮਿਲਣਾ ਚਾਹੀਦਾ ਹੈ। ਹੁਣ ਤਾਂ 84 ਜਨਮ ਭੋਗ ਅਸੀਂ ਨਰਕ ਵਿੱਚ ਆਕੇ ਪਏ ਹਾਂ। ਬਾਪ ਸਮਝਾਉਂਦੇ
ਹਨ ਬੱਚਿਓ, ਤੁਸੀਂ ਭਾਰਤਵਾਸੀ ਸੂਰਜਵੰਸ਼ੀ, ਚੰਦ੍ਰਵੰਸ਼ੀ ਸੀ, ਵਿਸ਼ਵ ਦੇ ਮਾਲਿਕ ਸੀ, ਦੂਜਾ ਕੋਈ ਧਰਮ
ਨਹੀਂ ਸੀ, ਉਸ ਨੂੰ ਸ੍ਵਰਗ ਅਥਵਾ ਕ੍ਰਿਸ਼ਨਪੁਰੀ ਕਿਹਾ ਜਾਂਦਾ ਹੈ। ਇੱਥੇ ਹੈ ਕੰਸਪੁਰੀ। ਬਾਪਦਾਦਾ
ਯਾਦ ਦਿਲਾਉਂਦੇ ਹਨ, ਲਕਸ਼ਮੀ - ਨਾਰਾਇਣ ਦਾ ਰਾਜ ਸੀ। ਬਾਪ ਹੀ ਗਿਆਨ ਦਾ ਸਾਗਰ, ਸ਼ਾਂਤੀ ਦਾ ਸਾਗਰ
ਪਤਿਤ - ਪਾਵਨ ਹੈ, ਨਾ ਕਿ ਪਾਣੀ ਦੀ ਗੰਗਾ। ਸਭ ਬ੍ਰਾਈਡਸ ਦਾ ਇੱਕ ਹੀ ਭਗਵਾਨ ਬ੍ਰਾਈਡਗਰੂਮ ਹੈ -
ਇਹ ਮਨੁੱਖ ਨਹੀਂ ਜਾਣਦੇ, ਇਸਲਈ ਪੁੱਛਿਆ ਜਾਂਦਾ ਹੈ - ਆਤਮਾ ਦਾ ਬਾਪ ਕੌਣ ਹੈ? ਤਾਂ ਮੂੰਝ ਪੈਂਦੇ
ਹਨ। ਕਹਿੰਦੇ ਹਨ ਅਸੀਂ ਨਹੀਂ ਜਾਣਦੇ। ਅਰੇ ਆਤਮਾ, ਤੁਸੀਂ ਆਪਣੇ ਬਾਪ ਨੂੰ ਨਹੀਂ ਜਾਣਦੀ ਹੋ? ਕਹਿੰਦੇ
ਹਨ ਗੌਡ ਫਾਦਰ, ਫਿਰ ਪੁੱਛਿਆ ਜਾਂਦਾ ਹੈ - ਉਨ੍ਹਾਂ ਦਾ ਨਾਮ ਰੂਪ ਕੀ ਹੈ? ਗੌਡ ਨੂੰ ਪਹਿਚਾਣਦੇ ਹੋ?
ਤਾਂ ਕਹਿ ਦਿੰਦੇ ਹਨ ਸਰਵਵਿਆਪੀ ਹੈ। ਅਰੇ ਬੱਚਿਆਂ ਦਾ ਬਾਪ ਕਦੇ ਸਰਵਵਿਆਪੀ ਹੁੰਦਾ ਹੈ ਕੀ? ਰਾਵਣ
ਦੀ ਆਸੁਰੀ ਮੱਤ ਤੇ ਕਿੰਨੇ ਬੇਸਮਝ ਬਣ ਜਾਂਦੇ ਹਨ। ਦੇਹ - ਅਭਿਮਾਨ ਹੈ ਨੰਬਰਵਨ। ਆਪਣੇ ਨੂੰ ਆਤਮਾ
ਨਿਸ਼ਚਾ ਨਹੀਂ ਕਰਦੇ। ਕਹਿ ਦਿੰਦੇ ਹਨ ਮੈਂ ਫਲਾਣਾ ਹਾਂ। ਇਹ ਤਾਂ ਹੋ ਗਈ ਸ਼ਰੀਰ ਦੀ ਗੱਲ। ਅਸਲ ਵਿੱਚ
ਤੁਸੀਂ ਕੌਣ ਹੋ - ਇਹ ਨਹੀਂ ਜਾਣਦੇ। ਮੈ ਜੱਜ ਹਾਂ, ਮੈ ਇਹ ਹਾਂ… ‘ਮੈਂ’ ‘ਮੈਂ’ ਕਹਿੰਦੇ ਰਹਿੰਦੇ
ਹਨ, ਪਰ ਇਹ ਰਾਂਗ ਹੈ। ਮੈਂ ਅਤੇ ਮੇਰਾ ਇਹ ਦੋ ਚੀਜ਼ਾਂ ਹਨ। ਆਤਮਾ ਅਵਿਨਾਸ਼ੀ ਹੈ, ਸ਼ਰੀਰ ਵਿਨਾਸ਼ੀ ਹੈ।
ਨਾਮ ਸ਼ਰੀਰ ਦਾ ਪੈਂਦਾ ਹੈ। ਆਤਮਾ ਦਾ ਕੋਈ ਨਾਮ ਨਹੀਂ ਰੱਖਿਆ ਜਾਂਦਾ ਹੈ। ਬਾਪ ਕਹਿੰਦੇ ਹਨ - ਮੇਰਾ
ਨਾਮ ਸ਼ਿਵ ਹੀ ਹੈ। ਸ਼ਿਵ ਜਯੰਤੀ ਵੀ ਮਨਾਉਂਦੇ ਹਨ। ਹੁਣ ਨਿਰਾਕਾਰ ਦੀ ਜਯੰਤੀ ਕਿਵੇਂ ਹੋ ਸਕਦੀ ਹੈ?
ਉਹ ਕਿਸ ਵਿੱਚ ਆਉਂਦੇ ਹਨ, ਇਹ ਕਿਸੇ ਨੂੰ ਪਤਾ ਨਹੀਂ ਹੈ। ਸਭ ਆਤਮਾਵਾਂ ਦਾ ਨਾਮ ਆਤਮਾ ਹੀ ਹੈ।
ਪਰਮਾਤਮਾ ਦਾ ਨਾਮ ਹੈ ਸ਼ਿਵ। ਬਾਕੀ ਸਭ ਹਨ ਸਾਲੀਗ੍ਰਾਮ। ਆਤਮਾਵਾਂ ਬੱਚੇ ਹਨ। ਇੱਕ ਸ਼ਿਵ ਸਭ ਆਤਮਾਵਾਂ
ਦਾ ਬਾਪ ਹੈ। ਉਹ ਹੈ ਬੇਹੱਦ ਦਾ ਬਾਪ। ਉਨ੍ਹਾਂ ਨੂੰ ਸਭ ਪੁਕਾਰਦੇ ਹਨ ਕਿ ਸਾਨੂੰ ਆਕੇ ਪਾਵਨ ਬਣਾਓ।
ਅਸੀਂ ਦੁਖੀ ਹਾਂ। ਆਤਮਾ ਪੁਕਾਰਦੀ ਹੈ, ਦੁੱਖ ਵਿੱਚ ਸਭ ਬੱਚੇ ਯਾਦ ਕਰਦੇ ਹਨ ਅਤੇ ਫਿਰ ਇਹ ਹੀ ਬੱਚੇ
ਸੁੱਖ ਵਿੱਚ ਰਹਿੰਦੇ ਹਨ ਤਾਂ ਕੋਈ ਵੀ ਯਾਦ ਨਹੀਂ ਕਰਦੇ। ਦੁਖੀ ਬਣਾਇਆ ਹੈ ਰਾਵਣ ਨੇ।
ਬਾਪ ਸਮਝਾਉਂਦੇ ਹਨ - ਇਹ
ਰਾਵਣ ਤੁਹਾਡਾ ਪੁਰਾਣਾ ਦੁਸ਼ਮਣ ਹੈ। ਇਹ ਵੀ ਡਰਾਮਾ ਦਾ ਖੇਡ ਬਣਿਆ ਹੋਇਆ ਹੈ। ਤਾਂ ਹੁਣ ਸਾਰੇ
ਹਨ੍ਹੇਰੇ ਵਿੱਚ ਹਨ ਇਸਲਈ ਪੁਕਾਰਦੇ ਹਨ ਹੇ ਗਿਆਨ ਸੂਰਜ ਆਓ, ਸਾਨੂੰ ਸੋਝਰੇ ਵਿੱਚ ਲੈ ਜਾਓ। ਭਾਰਤ
ਸੁੱਖਧਾਮ ਸੀ ਤਾਂ ਕੋਈ ਪੁਕਾਰਦੇ ਨਹੀਂ ਸਨ। ਕੋਈ ਅਪ੍ਰਾਪ੍ਤ ਵਸਤੂ ਨਹੀਂ ਸੀ। ਇੱਥੇ ਤਾਂ ਚਿਲਾਉਂਦੇ
ਰਹਿੰਦੇ ਹਨ, ਹੇ ਸ਼ਾਂਤੀ ਦੇਵਾ। ਬਾਪ ਆਕੇ ਸਮਝਾਉਂਦੇ ਹਨ - ਸ਼ਾਂਤੀ ਤਾਂ ਤੁਹਾਡਾ ਸਵਧਰ੍ਮ ਹੈ। ਗਲੇ
ਦਾ ਹਾਰ ਹੈ। ਆਤਮਾ ਸ਼ਾਂਤੀਧਾਮ ਦੀ ਰਹਿਵਾਸੀ ਹੈ। ਸ਼ਾਂਤੀਧਾਮ ਤੋਂ ਫਿਰ ਸੁੱਖਧਾਮ ਵਿੱਚ ਜਾਂਦੀ ਹੈ।
ਉੱਥੇ ਤਾਂ ਸੁੱਖ ਹੀ ਸੁੱਖ ਹੈ। ਤੁਹਾਨੂੰ ਚਿਲਾਉਣਾ ਨਹੀਂ ਹੁੰਦਾ ਹੈ। ਦੁੱਖ ਵਿੱਚ ਹੀ ਚਿਲਾਉਂਦੇ
ਹਨ - ਰਹਿਮ ਕਰੋ, ਦੁੱਖ ਹਰਤਾ ਸੁੱਖ ਕਰਤਾ ਬਾਬਾ ਆਓ। ਸ਼ਿਵਬਾਬਾ, ਮਿੱਠਾ ਬਾਬਾ ਫਿਰ ਤੋਂ ਆਓ। ਆਉਂਦੇ
ਜਰੂਰ ਹਨ ਤਾਂ ਹੀ ਤੇ ਸ਼ਿਵਜਯੰਤੀ ਮਨਾਉਂਦੇ ਹਨ। ਸ੍ਰੀਕ੍ਰਿਸ਼ਨ ਹੈ ਸ੍ਵਰਗ ਦਾ ਪ੍ਰਿੰਸ। ਉਨ੍ਹਾਂ ਦੀ
ਵੀ ਜਯੰਤੀ ਮਨਾਉਂਦੇ ਹਨ। ਪਰ ਕ੍ਰਿਸ਼ਨ ਕਦੋਂ ਆਇਆ, ਇਹ ਕਿਸੇ ਨੂੰ ਪਤਾ ਨਹੀਂ। ਰਾਧੇ - ਕ੍ਰਿਸ਼ਨ ਹੀ
ਸਵੰਬਰ ਦੇ ਬਾਦ ਲਕਸ਼ਮੀ - ਨਾਰਾਇਣ ਬਣਦੇ ਹਨ। ਇਹ ਕੋਈ ਵੀ ਨਹੀਂ ਜਾਣਦੇ। ਮਨੁੱਖ ਹੀ ਪੁਕਾਰਦੇ
ਰਹਿੰਦੇ ਹਨ - ਓ ਗਾਡ ਫਾਦਰ… ਅੱਛਾ ਉਨ੍ਹਾਂ ਦਾ ਨਾਮ - ਰੂਪ ਕੀ ਹੈ ਤਾਂ ਕਹਿ ਦਿੰਦੇ ਹਨ ਨਾਮ -
ਰੂਪ ਤੋਂ ਨਿਆਰਾ ਹੈ। ਅਰੇ, ਤੁਸੀਂ ਕਹਿੰਦੇ ਹੋ ਗੌਡ ਫਾਦਰ ਫਿਰ ਨਾਮ - ਰੂਪ ਤੋਂ ਨਿਆਰਾ ਕਹਿ ਦਿੰਦੇ
ਹੋ। ਆਕਾਸ਼ ਪੋਲਾਰ ਹੈ, ਉਨ੍ਹਾਂ ਦਾ ਵੀ ਨਾਮ ਹੈ ਅਕਾਸ਼। ਤੁਸੀਂ ਕਹਿੰਦੇ ਹੋ ਅਸੀਂ ਬਾਪ ਦੇ ਨਾਮ -
ਰੂਪ ਆਦਿ ਨੂੰ ਨਹੀਂ ਜਾਣਦੇ, ਅੱਛਾ ਆਪਣੇ ਨੂੰ ਜਾਣਦੇ ਹੋ? ਹਾਂ ਅਸੀਂ ਆਤਮਾ ਹਾਂ। ਅੱਛਾ ਆਤਮਾ ਦਾ
ਨਾਮ - ਰੂਪ ਦੱਸੋ। ਫਿਰ ਕਹਿ ਦਿੰਦੇ ਆਤਮਾ ਸੋ ਪਰਮਾਤਮਾ ਹੈ। ਆਤਮਾ ਨਾਮ - ਰੂਪ ਤੋਂ ਨਿਆਰੀ ਤਾਂ
ਹੋ ਨਹੀਂ ਸਕਦੀ। ਆਤਮਾ ਇੱਕ ਬਿੰਦੀ ਸਟਾਰ ਮਿਸਲ ਹੈ। ਭ੍ਰਿਕੁਟੀ ਦੇ ਵਿੱਚ ਰਹਿੰਦੀ ਹੈ। ਜਿਸ ਛੋਟੀ
ਜਿਹੀ ਆਤਮਾ ਵਿੱਚ 84 ਜਨਮਾਂ ਦਾ ਪਾਰ੍ਟ ਨੂੰਦਿਆ ਹੋਇਆ ਹੈ। ਇਹ ਬਹੁਤ ਸਮਝਣ ਦੀ ਗੱਲ ਹੈ ਇਸਲਈ 7
ਰੋਜ਼ ਭੱਠੀ ਗਾਈ ਹੋਈ ਹੈ। ਦਵਾਪਰ ਤੋਂ ਰਾਵਣਰਾਜ ਸ਼ੁਰੂ ਹੋਇਆ ਹੈ ਉਦੋਂ ਤੋਂ ਵਿਕਾਰਾਂ ਦੀ ਪ੍ਰਵੇਸ਼ਤਾ
ਹੋਈ ਹੈ। ਸੀੜੀ ਉਤਰਦੇ ਹਨ। ਹੁਣ ਸਭ ਨੂੰ ਗ੍ਰਹਿਣ ਲੱਗਿਆ ਹੋਇਆ ਹੈ, ਕਾਲੇ ਹੋ ਗਏ ਹਨ ਇਸਲਈ
ਪੁਕਾਰਦੇ ਹਨ ਹੇ ਗਿਆਨ ਸੂਰਜ ਆਓ। ਆਕੇ ਸਾਨੂੰ ਸੋਝਰੇ ਵਿੱਚ ਲੈ ਜਾਓ। ਗਿਆਨ ਅੰਜਨ ਸਤਿਗੁਰੂ ਦਿੱਤਾ,
ਅਗਿਆਨ ਹਨ੍ਹੇਰ ਵਿਨਾਸ਼...ਬੁੱਧੀ ਵਿੱਚ ਬਾਪ ਆਉਂਦਾ ਹੈ। ਇਵੇਂ ਨਹੀਂ ਗਿਆਨ ਅੰਜਨ ਗੁਰੂ ਦਿੱਤਾ..
ਗੁਰੂ ਤਾਂ ਢੇਰ ਹਨ ਉਨ੍ਹਾਂ ਵਿੱਚ ਗਿਆਨ ਕਿੱਥੇ ਹੈ। ਉਨ੍ਹਾਂ ਦਾ ਥੋੜੀ ਨਾ ਗਾਇਨ ਹੈ। ਗਿਆਨ -
ਸਾਗਰ, ਪਤਿਤ - ਪਾਵਨ, ਸਰਵ ਦਾ ਸਦਗਤੀ ਦਾਤਾ ਇੱਕ ਹੀ ਬਾਪ ਹੈ। ਫਿਰ ਦੂਜਾ ਕੋਈ ਗਿਆਨ ਦੇ ਕਿਵੇਂ
ਸਕਦਾ ਹੈ। ਸਾਧੂ ਲੋਕ ਕਹਿ ਦਿੰਦੇ ਹਨ ਭਗਵਾਨ ਨੂੰ ਮਿਲਣ ਦੇ ਕਈ ਰਸਤੇ ਹਨ। ਸ਼ਾਸਤਰ ਪੜ੍ਹਨਾ, ਯਗ,
ਤਪ ਆਦਿ ਕਰਨਾ - ਇਹ ਸਭ ਭਗਵਾਨ ਨੂੰ ਮਿਲਣ ਦੇ ਰਸਤੇ ਹਨ ਪਰ ਪਤਿਤ ਫਿਰ ਪਾਵਨ ਦੁਨੀਆਂ ਵਿੱਚ ਜਾ
ਕਿਵੇਂ ਸਕਦੇ ਹਨ। ਬਾਪ ਕਹਿੰਦੇ ਹਨ - ਮੈਂ ਖ਼ੁਦ ਆਉਂਦਾ ਹਾਂ। ਭਗਵਾਨ ਤਾਂ ਇੱਕ ਹੀ ਹੈ ਬ੍ਰਹਮਾ -
ਵਿਸ਼ਨੂੰ - ਸ਼ੰਕਰ ਵੀ ਦੇਵਤਾ ਹਨ, ਉਨ੍ਹਾਂ ਨੂੰ ਭਗਵਾਨ ਨਹੀਂ ਕਹਾਂਗੇ। ਉਨ੍ਹਾਂ ਦਾ ਵੀ ਬਾਪ ਸ਼ਿਵ
ਹੈ। ਪ੍ਰਜਾਪਿਤਾ ਬ੍ਰਹਮਾ ਤਾਂ ਇੱਥੇ ਹੀ ਹੋਵੇਗਾ ਨਾ। ਪ੍ਰਜਾ ਇੱਥੇ ਹੈ। ਨਾਮ ਵੀ ਲਿਖਿਆ ਹੋਇਆ ਹੈ
ਪ੍ਰਜਾਪਿਤਾ ਬ੍ਰਹਮਾਕੁਮਾਰੀ ਇੰਸਟੀਟਿਊਸ਼ਨ। ਤਾਂ ਬੱਚੇ ਠਹਿਰੇ। ਢੇਰ ਬੀ. ਕੇ. ਹਨ। ਵਰਸਾ ਸ਼ਿਵ ਤੋਂ
ਮਿਲਦਾ ਹਨ, ਨਾ ਕਿ ਬ੍ਰਹਮਾ ਤੋਂ। ਵਰਸਾ ਦਾਦੇ ਤੋਂ ਮਿਲਦਾ ਹੈ। ਬ੍ਰਹਮਾ ਦਵਾਰਾ ਬੈਠਕੇ ਸਵਰਗ ਵਿੱਚ
ਜਾਣ ਲਾਇਕ ਬਣਾਉਂਦੇ ਹਨ। ਬ੍ਰਹਮਾ ਦਵਾਰਾ ਬੱਚਿਆਂ ਨੂੰ ਅਡੋਪਟ ਕਰਦੇ ਹਨ। ਬੱਚੇ ਵੀ ਕਹਿੰਦੇ ਹਨ
ਬਾਬਾ ਅਸੀਂ ਤੁਹਾਡੇ ਹੀ ਹਾਂ, ਤੁਹਾਡੇ ਤੋਂ ਵਰਸਾ ਲੈਂਦੇ ਹਾਂ। ਬ੍ਰਹਮਾ ਦਵਾਰਾ ਸਥਾਪਨਾ ਹੁੰਦੀ ਹੈ
ਵਿਸ਼ਨੂੰਪੂਰੀ ਦੀ। ਸ਼ਿਵਬਾਬਾ ਰਾਜਯੋਗ ਸਿਖਾਉਂਦੇ ਹਨ। ਸ਼੍ਰੀਮਤ ਅਥਵਾ ਸ਼੍ਰੇਸ਼ਠ ਤੇ ਸ਼੍ਰੇਸ਼ਠ ਭਗਵਾਨ ਦੀ
ਗੀਤਾ ਹੈ। ਭਗਵਾਨ ਇੱਕ ਹੀ ਨਿਰਾਕਾਰ ਹੈ। ਬਾਪ ਸਮਝਾਉਂਦੇ ਹਨ - ਤੁਸੀਂ ਬੱਚਿਆਂ ਨੇ 84 ਜਨਮ ਲੀਤੇ
ਹਨ। ਆਤਮਾ ਪਰਮਾਤਮਾ ਵੱਖ ਰਹੇ ਬਹੁਕਾਲ…ਬਹੁਕਾਲ ਤੋਂ ਵੱਖ ਤਾਂ ਭਾਰਤਵਾਸੀ ਹੀ ਸਨ। ਦੂਜਾ ਕੋਈ ਧਰਮ
ਨਹੀਂ ਸੀ। ਉਹ ਹੀ ਪਹਿਲੇ ਵਿਛੜੇ ਹਨ। ਬਾਪ ਤੋਂ ਵਿਛੜ ਕੇ ਇੱਥੇ ਪਾਰ੍ਟ ਵਜਾਉਣ ਆਏ ਹਨ। ਬਾਬਾ
ਕਹਿੰਦੇ ਹਨ - ਹੇ ਆਤਮਾਵੋ ਹੁਣ ਮੈਨੂੰ ਬਾਪ ਨੂੰ ਯਾਦ ਕਰੋ। ਇਹ ਹੈ ਯਾਦ ਦੀ ਯਾਤਰਾ ਅਥਵਾ ਯੋਗ ਅਗਨੀ।
ਤੁਹਾਡੇ ਸਿਰ ਤੇ ਜੋ ਪਾਪ ਦਾ ਬੋਝ ਹੈ, ਉਹ ਇਸ ਯੋਗ ਅਗਨੀ ਨਾਲ ਭਸਮ ਹੋਵੇਗਾ। ਹੇ ਮਿੱਠੇ ਬੱਚਿਓ,
ਤੁਸੀਂ ਗੋਲਡਨ ਏਜ ਤੋਂ ਆਇਰਨ ਏਜ ਵਿੱਚ ਆ ਗਏ ਹੋ। ਹੁਣ ਮੈਨੂੰ ਯਾਦ ਕਰੋ। ਇਹ ਬੁੱਧੀ ਦਾ ਕੰਮ ਹੈ
ਨਾ। ਦੇਹ ਸਹਿਤ ਦੇਹ ਦੇ ਸਾਰੇ ਸੰਬੰਧ ਛੱਡ ਮਾਮੇਕਮ ਯਾਦ ਕਰੋ। ਤੁਸੀਂ ਆਤਮਾ ਹੋ ਨਾ। ਇਹ ਤੁਹਾਡਾ
ਸ਼ਰੀਰ ਹੈ। ਮੈਂ, ਮੈਂ ਆਤਮਾ ਕਰਦੀ ਹੈ। ਤੁਹਾਨੂੰ ਰਾਵਣ ਨੇ ਪਤਿਤ ਬਣਾਇਆ ਹੈ। ਇਹ ਖੇਡ ਬਣਿਆ ਹੋਇਆ
ਹੈ ਪਾਵਨ ਭਾਰਤ ਅਤੇ ਪਤਿਤ ਭਾਰਤ। ਜਦੋਂ ਪਤਿਤ ਬਣਦੇ ਹਨ ਤਾਂ ਬਾਪ ਨੂੰ ਪੁਕਾਰਦੇ ਹਨ। ਰਾਮਰਾਜ
ਚਾਹੀਦਾ ਹੈ। ਕਹਿੰਦੇ ਵੀ ਹਨ, ਪਰ ਅਰਥ ਨੂੰ ਨਹੀਂ ਸਮਝਦੇ। ਗਿਆਨ ਦੇਣ ਵਾਲਾ ਗਿਆਨ ਦਾ ਸਾਗਰ ਤਾਂ
ਇੱਕ ਹੀ ਬਾਪ ਹੈ। ਬਾਪ ਹੀ ਆਕੇ ਸੇਕੇਂਡ ਵਿੱਚ ਵਰਸਾ ਦਿੰਦੇ ਹਨ। ਹੁਣ ਤੁਸੀਂ ਬਾਪ ਦੇ ਬਣੇ ਹੋ।
ਬਾਪ ਤੋਂ ਸੂਰਜਵੰਸ਼ੀ, ਚੰਦ੍ਰਵੰਸ਼ੀ ਵਰਸਾ ਲੈਣ। ਫਿਰ ਸਤਿਯੁਗ, ਤ੍ਰੇਤਾ ਵਿੱਚ ਤੁਸੀਂ ਅਮਰ ਬਣ ਜਾਂਦੇ
ਹੋ। ਉੱਥੇ ਇਵੇਂ ਨਹੀਂ ਕਹਿਣਗੇ ਕਿ ਫਲਾਣਾ ਮਰ ਗਿਆ। ਸਤਿਯੁਗ ਵਿੱਚ ਅਕਾਲੇ ਮ੍ਰਿਤੂ ਹੁੰਦੀ ਨਹੀਂ।
ਤੁਸੀਂ ਕਾਲ ਤੇ ਜਿੱਤ ਪਾਉਂਦੇ ਹੋ। ਦੁੱਖ ਦਾ ਨਾਮ ਨਹੀਂ ਰਹਿੰਦਾ। ਉਨ੍ਹਾਂ ਨੂੰ ਕਹਿੰਦੇ ਹਨ
ਸੁੱਖਧਾਮ। ਬਾਪ ਕਹਿੰਦੇ ਹਨ ਅਸੀਂ ਤਾਂ ਤੁਹਾਨੂੰ ਸ੍ਵਰਗ ਦੀ ਬਾਦਸ਼ਾਹੀ ਦਿੰਦੇ ਹਾਂ। ਉੱਥੇ ਤਾਂ
ਬਹੁਤ ਵੈਭਵ ਹੈ। ਭਗਤੀਮਾਰਗ ਵਿੱਚ ਮੰਦਿਰ ਬਣਾਏ ਹਨ ਉਸ ਸਮੇਂ ਵੀ ਕਿੰਨਾ ਧਨ ਸੀ। ਭਾਰਤ ਕੀ ਸੀ!
ਬਾਕੀ ਹੋਰ ਸਭ ਆਤਮਾਵਾਂ ਨਿਰਾਕਾਰੀ ਦੁਨੀਆਂ ਵਿੱਚ ਸਨ। ਬੱਚੇ ਜਾਣ ਗਏ ਹਨ - ਉੱਚ ਤੇ ਉੱਚ ਬਾਬਾ
ਹੁਣ ਸ੍ਵਰਗ ਦੀ ਸਥਾਪਨਾ ਕਰ ਰਹੇ ਹਨ। ਉੱਚ ਤੇ ਉੱਚ ਹੈ ਸ਼ਿਵਬਾਬਾ, ਫਿਰ ਹੈ ਬ੍ਰਹਮਾ - ਵਿਸ਼ਨੂੰ -
ਸ਼ੰਕਰ ਸੂਕ੍ਸ਼੍ਮਵਤਨ ਵਾਸੀ। ਫਿਰ ਇਹ ਦੁਨੀਆਂ।
ਗਿਆਨ ਨਾਲ ਹੀ ਤੁਸੀਂ
ਬੱਚਿਆਂ ਦੀ ਸਦਗਤੀ ਹੁੰਦੀ ਹੈ। ਗਾਇਆ ਵੀ ਜਾਂਦਾ ਹੈ - ਗਿਆਨ, ਭਗਤੀ ਅਤੇ ਵੈਰਾਗ। ਪੁਰਾਣੀ ਦੁਨੀਆਂ
ਨਾਲ ਵੈਰਾਗ ਆਉਂਦਾ ਹੈ, ਕਿਓਂਕਿ ਸਤਿਯੁਗ ਦੀ ਬਾਦਸ਼ਾਹੀ ਮਿਲਦੀ ਹੈ। ਹੁਣ ਬਾਪ ਕਹਿੰਦੇ ਹਨ - ਬੱਚੇ,
ਮਾਮੇਕਮ ਯਾਦ ਕਰੋ। ਮੇਰੇ ਨੂੰ ਯਾਦ ਕਰਦੇ ਤੁਸੀਂ ਮੇਰੇ ਕੋਲ ਆ ਜਾਵੋਗੇ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਿਰ ਤੇ ਜੋ
ਪਾਪ ਦਾ ਬੋਝ ਹੈ ਉਸ ਨੂੰ ਯੋਗ ਅਗਨੀ ਨਾਲ ਭਸਮ ਕਰਨਾ ਹੈ। ਬੁੱਧੀ ਵਿੱਚ ਦੇਹ ਸਹਿਤ ਦੇਹ ਦੇ ਸਭ
ਸੰਬੰਧ ਛੱਡ ਇੱਕ ਬਾਪ ਨੂੰ ਯਾਦ ਕਰਨਾ ਹੈ।
2. ਪੁਕਾਰਨ ਜਾਂ ਚਿਲਾਉਣ
ਦੀ ਬਜਾਏ ਆਪਣੇ ਸ਼ਾਂਤ ਸਵਧਰ੍ਮ ਵਿੱਚ ਸਥਿਤ ਰਹਿਣਾ ਹੈ, ਸ਼ਾਂਤੀ ਗਲੇ ਦਾ ਹਾਰ ਹੈ। ਦੇਹ - ਅਭਿਮਾਨ
ਵਿੱਚ ਆਕੇ “ਮੈਂ” ਅਤੇ “ਮੇਰਾ” ਸ਼ਬਦ ਨਹੀਂ ਕਹਿਣਾ ਹੈ, ਖ਼ੁਦ ਨੂੰ ਆਤਮਾ ਨਿਸ਼ਚਾ ਕਰਨਾ ਹੈ।
ਵਰਦਾਨ:-
ਆਪਣੀ ਸਤੋਗੁਣੀ ਦ੍ਰਿਸ਼ਟੀ ਦ੍ਵਾਰਾ ਦੂਜੀਆਂ ਆਤਮਾਵਾਂ ਦੀ ਦ੍ਰਿਸ਼ਟੀ ਅਜਿਹੀ ਸਤੋਗੁਣੀ ਹੋਵੇ ਜੋ
ਕਿਵੇਂ ਦੀ ਵੀ ਤਮੋਗੁਣੀ ਜਾਂ ਰਜੋਗੁਣੀ
ਆਤਮਾ ਦੀ ਦ੍ਰਿਸ਼ਟੀ,
ਵ੍ਰਿਤੀ ਅਤੇ ਉਨ੍ਹਾਂ ਦੀ ਸਥਿਤੀ ਬਦਲ ਜਾਵੇ। ਜੋ ਵੀ ਤੁਹਾਡੇ ਸਾਮ੍ਹਣੇ ਆਵੇ ਉਨ੍ਹਾਂ ਨੂੰ ਦ੍ਰਿਸ਼ਟੀ
ਦ੍ਵਾਰਾ ਤਿੰਨਾਂ ਲੋਕਾਂ ਦਾ, ਆਪਣੀ ਪੂਰੀ ਜੀਵਨ ਕਹਾਣੀ ਦਾ ਪਤਾ ਪੈ ਜਾਵੇ - ਇਹ ਹੀ ਹੈ ਨਜ਼ਰ ਤੋਂ
ਨਿਹਾਲ ਕਰਨਾ। ਅੰਤ ਵਿੱਚ ਜਦੋਂ ਗਿਆਨ ਦੀ ਸਰਵਿਸ ਨਹੀਂ ਹੋਵੇਗੀ ਤਾਂ ਇਹ ਸਰਵਿਸ ਚੱਲੇਗੀ।
ਸਲੋਗਨ:-
ਪਵਿੱਤਰਤਾ ਦਾ
ਪ੍ਰੈਕਟਿਕਲ ਸਵਰੂਪ ਸਤਿਯਤਾ ਮਤਲਬ ਦੀਵਿਯਤਾ ਹੈ।
ਇਹ ਅਵਿਅਕਤ ਇਸ਼ਾਰੇ :-
ਮਹਾਨ ਬਣਨ ਦੇ ਲਈ ਮਧੁਰਤਾ ਅਤੇ ਨਿਮਰਤਾ ਦਾ ਗੁਣ ਧਾਰਨ ਕਰੋ।
ਮਧੁਰਤਾ ਅਤੇ ਨਿਮਰਤਾ ਦਾ
ਗੁਣ ਝੁਕਣਾ ਸਿਖਾਉਂਦਾ ਹੈ। ਜਿਨਾਂ ਹੁਣ ਤੁਸੀਂ ਸੰਸਕਾਰਾਂ ਵਿਚ, ਸੰਕਲਪਾਂ ਵਿਚ ਝੁਕੋਗੇ ਉਤਨਾ
ਵਿਸ਼ਵ ਤੁਹਾਡੇ ਅੱਗੇ ਝੁਕੇਗਾ। ਝੁਕਣਾ ਮਤਲਬ ਝੁਕਾਉਣਾ। ਸੰਸਕਾਰ ਵਿਚ ਵੀ ਝੁਕਣਾ। ਇਹ ਸੰਕਲਪ ਵੀ
ਨਾ ਹੋਵੇ ਦੂਜੇ ਸਾਡੇ ਅੱਗੇ ਵੀ ਤੇ ਕੁਝ ਝੁਕਣ! ਅਸੀਂ ਝੁਕਾਂਗੇ ਤਾਂ ਸਾਰੇ ਝੁਕਣ ਗੇ। ਜੋ ਸੱਚੇ
ਸੇਵਾਦਾਰੀ ਹੁੰਦੇ ਹਨ ਉਹ ਜਦੋਂ ਸਭ ਦੇ ਅੱਗੇ ਝੁਕਣਗੇ ਤਾਂ ਸੇਵਾ ਕਰ ਸਕਣਗੇ।