09.05.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਇੱਥੇ ਆਏ ਹੋ ਸੇਲ੍ਫ਼ ਰਿਲਾਇਜ਼ ਕਰਨ , ਤੁਸੀਂ ਆਪਣੇ ਨੂੰ ਆਤਮਾ ਸਮਝ ਪਰਮਾਤਮਾ ਬਾਪ ਤੋੰ ਸੁਣੋ , ਦੇਹੀ
- ਅਭਿਮਾਨੀ ਰਹਿਣ ਦਾ ਅਭਿਆਸ ਕਰੋ " ।
ਪ੍ਰਸ਼ਨ:-
ਕਈ ਵਾਰ ਬੱਚਿਆਂ
ਤੋਂ ਕੋਈ - ਕੋਈ ਪੁੱਛਦੇ ਹਨ ਕਿ ਤੁਸੀਂ ਆਤਮਾ ਦਾ ਸਾਖਸ਼ਤਕਾਰ ਕੀਤਾ ਹੈ, ਤਾਂ ਤੁਸੀਂ ਉਨ੍ਹਾਂ ਨੂੰ
ਕਿਹੜਾ ਉੱਤਰ ਦੇਵੋ?
ਉੱਤਰ:-
ਬੋਲੋ ਹਾਂ ਅਸੀਂ
ਆਤਮਾ ਦਾ ਸਾਖਸ਼ਤਕਾਰ ਕੀਤਾ ਹੈ। ਆਤਮਾ ਜੋਤੀ ਬਿੰਦੂ ਹੈ। ਆਤਮਾ ਵਿੱਚ ਹੀ ਚੰਗੇ ਜਾਂ ਬੁਰੇ ਸੰਸਕਾਰ
ਹਨ। ਆਤਮਾ ਦੀ ਸਾਰੀ ਨਾਲੇਜ਼ ਹੁਣ ਸਾਨੂੰ ਮਿਲੀ ਹੈ। ਜਦੋਂ ਤੱਕ ਡਰਾਮੇ ਦਾ ਸਾਖਸ਼ਤਕਾਰ ਨਹੀਂ ਕੀਤਾ
ਸੀ ਉਦੋਂ ਤੱਕ ਦੇਹੀ - ਅਭਿਮਾਨੀ ਸਨ। ਹੁਣ ਸਾਨੂੰ ਪਰਮਾਤਮਾ ਦਵਾਰਾ ਗੌਡ ਰਿਲਾਈਜੇਸ਼ਨ ਅਤੇ ਸੇਲ੍ਫ਼
ਰਿਲਾਈਜੇਸ਼ਨ ਹੋਇਆ ਹੈ।
ਗੀਤ:-
ਨਾ ਵੋਹ ਹਮਸੇ
ਜੁਦਾ ਹੋਂਗੇ …
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਇਹ ਗੀਤ ਸੁਣਿਆ। ਰੂਹਾਨੀ ਬੱਚੇ ਕਹਿੰਦੇ ਹਨ ਸ਼ਰੀਰ ਦਵਾਰਾ।
ਇਵੇਂ ਕੋਈ ਕਦੇ ਨਹੀਂ ਕਹਿਣਗੇ ਕਿ ਅਸੀਂ ਮਰ ਮਿਟਾਂਗੇ ਸਾਧੂ - ਸੰਤਾਂ ਦੇ ਉੱਪਰ। ਬੱਚੇ ਜਾਣਦੇ ਹਨ
- ਸਾਨੂੰ ਉਨ੍ਹਾਂ ਦੇ ਨਾਲ ਜਾਣਾ ਹੈ, ਇਹ ਸ਼ਰੀਰ ਛੱਡ ਦੇਣਾ ਹੈ ਇਸਲਈ ਕਹਿੰਦੇ ਹਨ, ਇਹ ਸ਼ਰੀਰ ਛੱਡਕੇ
ਅਸੀਂ ਚਲੇ ਜਾਵਾਂਗੇ ਬਾਪ ਦੇ ਨਾਲ। ਬਾਪ ਆਏ ਹੀ ਹਨ ਨਾਲ ਲੈ ਜਾਣ। ਇਹ ਬਹੁਤ ਸਮਝ ਦੀ ਗੱਲ ਹੈ। ਬੱਚੇ
ਬੁਲਾਉਂਦੇ ਹਨ, ਸਾਨੂੰ ਪਤਿਤਾਂ ਨੂੰ ਆਕੇ ਪਾਵਨ ਬਨਾਓ, ਫਿਰ ਕੀ ਕਰਾਂ। ਇੱਥੇ ਤਾਂ ਨਹੀਂ ਛੱਡ
ਜਾਵਾਂਗਾ। ਇਹ ਸਾਰੀ ਦੁਨੀਆਂ ਪਤਿਤ ਹੈ ਇਸ ਪਤਿਤ ਦੁਨੀਆਂ ਤੋਂ ਪਾਵਨ ਦੁਨੀਆਂ ਵਿੱਚ ਲੈ ਜਾਣ ਦੇ ਲਈ
ਬਾਪ ਆਏ ਹਨ। ਸਾਨੂੰ ਆਤਮਾਵਾਂ ਨੂੰ ਨਾਲ ਲੈ ਜਾਣਗੇ। ਇਹ ਸਾਰੀ ਦੁਨੀਆਂ ਵਿਸ਼ਸ਼ ਹੈ - ਇਹ ਵੀ ਤੁਸੀਂ
ਜਾਣਦੇ ਹੋ। ਤੁਸੀਂ ਕਿਸੇ ਨੂੰ ਵਿਕਾਰੀ, ਪਤਿਤ ਕਹੋਗੇ ਤਾਂ ਵੀ ਵਿਗੜ ਪੈਣਗੇ। ਮਨੁੱਖਾਂ ਨੂੰ
ਸਮਝਾਉਣਾ ਬਹੁਤ ਯੂਕਤੀ ਨਾਲ ਹੈ। ਮਹਿਮਾ ਕਰਨੀ ਹੈ ਇੱਕ ਬਾਪ ਦੀ। ਹੁਣ ਤੁਹਾਨੂੰ ਬੱਚਿਆਂ ਨੂੰ
ਨਾਲੇਜ ਮਿਲੀ ਹੈ। ਬੜੀ ਸਮਝ ਦੀ ਗੱਲ ਕਰਨੀ ਹੈ। ਕਿਧਰੇ ਵੇਖਦੇ ਹੋ, ਪ੍ਰਸ਼ਨ - ਉੱਤਰ ਕਰਦੇ ਹਨ ਤਾਂ
ਬੋਲੋ ਅਸੀਂ ਅਜੇ ਕੱਚੇ ਹਾਂ, ਵੱਡੀ ਭੈਣ ਆਕੇ ਦੱਸੇਗੀ।
ਤੁਸੀਂ ਕਹਿੰਦੇ ਹੋ,
ਸ਼ਿਵਬਾਬਾ ਸਮਝਾਉਂਦੇ ਹਨ, ਭਗਵਾਨੁਵਾਚ - ਮਨੁੱਖ ਸਭ ਪਤਿਤ ਹਨ, ਪਤਿਤ ਤਾਂ ਭਗਵਾਨ ਹੋ ਨਹੀਂ ਸਕਦਾ।
ਪਤਿਤ - ਪਾਵਨ ਨੂੰ ਬੁਲਾਉਂਦੇ ਹਨ ਕਿਉਂਕਿ ਪਤਿਤ ਹਨ। ਦੇਹਧਾਰੀਆਂ ਨੂੰ ਭਗਵਾਨ ਨਹੀਂ ਕਹਿ ਸਕਦੇ।
ਭਗਵਾਨ ਨਿਰਾਕਾਰ ਸ਼ਿਵ ਨੂੰ ਕਿਹਾ ਜਾਂਦਾ ਹੈ, ਸ਼ਿਵ ਦੇ ਮੰਦਿਰ ਵੀ ਬਹੁਤ ਹਨ। ਪਹਿਲਾਂ - ਪਹਿਲਾਂ ਜਦੋਂ
ਇੱਕ ਗੱਲ ਨੂੰ ਸਮਝ ਲੈਣ ਤਾਂ ਠਹਿਰ ਸਕਣਗੇ। ਪਹਿਲਾਂ - ਪਹਿਲਾਂ ਦੱਸੋ ਕੀ ਸ਼ਿਵ ਭਗਵਾਨੁਵਾਚ -
ਸ਼ਿਵਬਾਬਾ ਕਹਿੰਦੇ ਹਨ ਕਿ ਮਾਮੇਕਮ ਯਾਦ ਕਰੋ। ਉਨ੍ਹਾਂਨੂੰ ਆਪਣਾ ਸ਼ਰੀਰ ਹੈ ਨਹੀਂ। ਬ੍ਰਹਮਾ - ਵਿਸ਼ਨੂੰ
- ਸ਼ੰਕਰ ਨੂੰ ਵੀ ਆਪਣਾ ਸੂਖਸ਼ਮ ਸ਼ਰੀਰ ਹੈ। ਵੇਖਣ ਵਿੱਚ ਆਉਂਦਾ ਹੈ। ਇਹ ਤਾਂ ਵੇਖਣ ਵਿੱਚ ਨਹੀਂ ਆਉਂਦਾ
ਹੈ। ਉਨ੍ਹਾਂਨੂੰ ਕਿਹਾ ਹੀ ਜਾਂਦਾ ਹੈ - ਪਰਮਪਿਤਾ ਪ੍ਰਮਾਤਮਾ। ਤੁਸੀਂ ਵੀ ਕਹੋਗੇ ਅਸੀਂ ਆਤਮਾ ਇੱਕ
ਸ਼ਰੀਰ ਛੱਡ ਦੂਜਾ ਲੈਂਦਾ ਹਾਂ। ਤੁਸੀਂ ਆਪਣੀ ਆਤਮਾ ਦਾ ਸਾਖਸ਼ਤਕਾਰ ਕੀਤਾ ਹੈ। ਭਗਤੀਮਾਰਗ ਵਿੱਚ
ਸਾਖਸ਼ਤਕਾਰ ਦੇ ਲਈ ਨੌਉਧਾ ਭਗਤੀ ਕਰਦੇ ਹਨ। ਪ੍ਰੰਤੂ ਭਗਤੀ ਕਰਨ ਵਾਲਿਆਂ ਨੇ ਕਦੇ ਸਾਖਸ਼ਤਕਾਰ ਨਹੀਂ
ਕੀਤਾ ਹੈ। ਉਹ ਕੀ ਚੀਜ ਹੈ ਉਹ ਬਿਲਕੁਲ ਨਹੀਂ ਜਾਣਦੇ ਹਨ। ਸਿਰ੍ਫ ਕਹਿੰਦੇ ਹਨ - ਉਹ ਨਿਰਾਕਾਰ ਹੈ।
ਗੱਲਬਾਤ ਤੇ ਆਤਮਾ ਕਰਦੀ ਹੈ। ਸੰਸਕਾਰ ਵੀ ਆਤਮਾ ਵਿੱਚ ਰਹਿੰਦੇ ਹਨ। ਆਤਮਾ ਨਿਕਲ ਜਾਂਦੀ ਹੈ ਤਾਂ ਨਾ
ਆਤਮਾ, ਨਾ ਸ਼ਰੀਰ ਗੱਲ ਕਰ ਸਕਦੇ ਹਨ। ਆਤਮਾ ਬਿਗਰ ਸ਼ਰੀਰ ਕੁਝ ਕਰ ਨਹੀਂ ਸਕਦਾ। ਪਹਿਲਾਂ ਤਾਂ ਆਤਮਾ
ਨੂੰ ਪਹਿਚਾਨਣਾ ਹੈ ਅਤੇ ਬਾਪ ਦਵਾਰਾ ਹੀ ਬਾਪ ਨੂੰ ਪਹਿਚਾਣ ਸਕੋਗੇ। ਆਤਮਾ ਨੂੰ ਪਰਮਪਿਤਾ ਪਰਮਾਤਮਾ
ਦਾ ਸਾਖਸ਼ਤਕਾਰ ਕਿਵੇਂ ਹੋ ਸਕਦਾ ਹੈ - ਜਦੋਂਕਿ ਆਪਣੇ ਨੂੰ ਹੀ ਨਹੀਂ ਜਾਣ, ਵੇਖ ਸਕਦੀ। ਭਾਵੇਂ
ਕਹਿੰਦੇ ਹਨ "ਚਮਕਦਾ ਹੈ ਅਜ਼ਬ ਸਿਤਾਰਾ" ਪਰ ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਆਤਮਾ ਵਿੱਚ 84 ਜਨਮਾਂ
ਦਾ ਪਾਰਟ ਨੂੰਧਿਆ ਹੋਇਆ ਹੈ। ਮਨੁੱਖ ਬਿਲਕੁਲ ਦੇਹੀ ਅਭਿਮਾਨੀ ਰਹਿੰਦੇ ਹਨ। ਹੁਣ ਬਾਪ ਕਹਿੰਦੇ ਹਨ
ਦੇਹੀ - ਅਭਿਮਾਨੀ ਬਣੋ। ਆਪਣੇ ਨੂੰ ਆਤਮਾ ਸਮਝ ਫਿਰ ਮੇਰੇ ਦਵਾਰਾ ਸੁਣੋ। ਸੁਣਨ ਵਾਲੀ ਆਤਮਾ ਹੈ,
ਆਤਮਾ ਨੂੰ ਸੁਣਾਉਣ ਵਾਲਾ ਪਰਮਾਤਮਾ ਚਾਹੀਦਾ ਹੈ। ਮਨੁੱਖਾਂ ਨੂੰ ਸਮਝਾਉਣ ਵਾਲਾ ਮਨੁੱਖ ਹੀ ਹੋਵੇਗਾ।
ਇਹ ਆਤਮਾ ਦਾ ਗਿਆਨ ਕਿਸੇ ਨੂੰ ਹੈ ਨਹੀਂ ਇਸਲਈ ਕਿਹਾ ਜਾਂਦਾ ਹੈ ਪਹਿਲਾਂ ਆਤਮਾ ਨੂੰ ਜਾਣੋ, ਸੇਲ੍ਫ਼
ਰਿਲਾਇਜ਼ ਕਰੋ। ਆਤਮਾ ਖੁਦ ਹੀ ਕਹਿੰਦੀ ਹੈ - ਆਤਮਾ ਨੂੰ ਅਸੀਂ ਰਿਲਾਇਜ਼ ਕਿਵੇਂ ਕਰੀਏ। ਇਹ ਥੋੜ੍ਹੀ
ਨਾ ਕਿਸੇ ਨੂੰ ਪਤਾ ਹੈ, ਸਾਡੀ ਆਤਮਾ ਵਿੱਚ ਕਿਵੇਂ ਪਾਰਟ ਭਰਿਆ ਹੋਇਆ ਹੈ। ਸਾਧੂ ਸੰਨਿਆਸੀ ਆਦਿ ਕੋਈ
ਦੱਸ ਨਹੀਂ ਸਕਦੇ। ਬਾਪ ਨੂੰ ਹੀ ਆਕੇ ਬੱਚਿਆਂ ਨੂੰ ਸੇਲ੍ਫ਼ ਰਿਲਾਇਜ਼ ਕਰਵਾਉਣਾ ਪੈਂਦਾ ਹੈ। ਬਾਪ
ਕਹਿੰਦੇ ਹਨ - ਆਪਣੇ ਨੂੰ ਆਤਮਾ ਸਮਝ ਮੈਨੂੰ ਨਿਰਾਕਾਰ ਪਰਮਪਿਤਾ ਪਰਮਾਤਮਾ ਨੂੰ ਸੁਣੋ। ਆਤਮਾ ਅਤੇ
ਪ੍ਰਮਾਤਮਾ ਜਦੋੰ ਮਿਲਣ ਤਾਂ ਇਹ ਗੱਲਾਂ ਹੋਣ। ਦੁਨੀਆਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਪਰਮਪਿਤਾ
ਪ੍ਰਮਾਤਮਾ ਕਦੋਂ ਆਉਣਗੇ। ਕਿਵੇਂ ਆਕੇ ਸਮਝਾਉਣਗੇ? ਨਾ ਜਾਨਣ ਦੇ ਕਾਰਨ ਮਤਭੇਦ ਵਿੱਚ ਆ ਜਾਂਦੇ ਹਨ।
ਉਨ੍ਹਾਂ ਸਭਨਾਂ ਦਾ ਮਦਾਰ ਹੈ ਸ਼ਾਸਤਰਾਂ ਤੇ। ਬਾਪ ਕਹਿੰਦੇ ਹਨ ਉਨਾਂ ਨਾਲ ਨਾਂ ਤੁਸੀਂ ਮੈਨੂੰ
ਰਿਲਾਇਜ਼ ਕਰ ਸਕੋਗੇ, ਨਾ ਖੁਦ ਨੂੰ ਰਿਲਾਇਜ਼ ਕਰ ਸਕੋਗੇ। ਉਹ ਤੇ ਕਹਿ ਦਿੰਦੇ ਆਤਮਾ ਸੋ ਪਰਮਾਤਮਾ। ਇਵੇਂ
ਕਹਿਣ ਨਾਲ ਕੀ ਹੁੰਦਾ ਹੈ। ਸਾਨੂੰ ਪਤਿਤ ਤੋੰ ਪਾਵਨ ਕੌਣ ਬਣਾਏਗਾ? ਤ੍ਰਿਕਾਲਦ੍ਰਸ਼ੀ ਕੌਣ ਬਣਾਵੇਗਾ?
ਕੋਈ ਵੀ ਆਤਮਾ ਅਤੇ ਪ੍ਰਮਾਤਮਾ ਦਾ ਗਿਆਨ ਤਾਂ ਦੇ ਨਹੀਂ ਸਕਦਾ । ਇਸਲਈ ਤੁਸੀਂ ਕਹਿੰਦੇ ਹੋ ਜੋ
ਆਤਮਾਵਾਂ ਆਪਣੇ ਬਾਪ ਨੂੰ ਨਹੀਂ ਜਾਣਦੀਆਂ ਹਨ, ਉਹ ਨਾਸਤਿਕ ਹਨ। ਉਹ ਫ਼ਿਰ ਕਹਿ ਦਿੰਦੇ ਕਿ ਜੋ ਭਗਤੀ
ਨਹੀਂ ਕਰਦੇ, ਉਹ ਨਾਸਤਿਕ ਹਨ। ਹੁਣ ਤੁਸੀਂ ਬੱਚੇ ਭਗਤੀ ਤਾਂ ਕਰਦੇ ਨਹੀਂ ਹੋ। ਤੁਹਾਡੇ ਕੋਲ ਚਿੱਤਰ
ਬਹੁਤ ਚੰਗੇ ਹਨ। ਚਿੱਤਰਾਂ ਉਪਰ ਹੀ ਸਮਝਾਇਆ ਜਾਂਦਾ ਹੈ। ਕਿਸੇ ਨੇ ਵਰਲਡ ਦੇ ਨਕਸ਼ੇ ਵੇਖੇ ਨਹੀਂ
ਹੋਣਗੇ ਤਾਂ ਉਨ੍ਹਾਂ ਨੂੰ ਕੀ ਪਤਾ - ਲੰਡਨ ਕਿੱਥੇ ਹੈ? ਅਮਰੀਕਾ ਕਿੱਥੇ ਹੈ? ਜਦੋਂ ਤੱਕ ਟੀਚਰ ਬੈਠ
ਮੈਪ ਤੇ ਸਮਝਾਵੇ ਇਸਲਈ ਤੁਸੀਂ ਇਹ ਚਿੱਤਰ ਬਣਾਏ ਹਨ ਪਰ ਡਿਟੇਲ ਵਿੱਚ ਕੋਈ ਸਮਝ ਨਹੀਂ ਸਕਦੇ।
ਸੂਰਜਵੰਸ਼ੀਆਂ ਨੇ ਇਹ ਰਾਜਧਾਨੀ ਕਿਥੋਂ ਲਈ? ਫਿਰ ਚੰਦ੍ਰਵੰਸ਼ੀਆਂ ਨੇ ਕਿਥੋਂ ਲਈ? ਕੀ ਸੂਰਜਵੰਸ਼ੀਆਂ
ਨਾਲ ਲੜ੍ਹਾਈ ਕੀਤੀ? ਤੁਸੀਂ ਸਮਝਦੇ ਹੋ ਸਭਨੂੰ ਵਰਸਾ ਇੱਕ ਬਾਪ ਤੋਂ ਮਿਲਦਾ ਹੈ। ਸੂਰਜਵੰਸ਼ੀ,
ਚੰਦ੍ਰਵੰਸ਼ੀ ਤਾਂ ਵਿਸ਼ਵ ਦੇ ਮਾਲਿਕ ਹਨ। ਦੂਜਾ ਕੋਈ ਧਰਮ ਹੀ ਨਹੀਂ ਹੁੰਦਾ ਹੈ ਤਾਂ ਲੜ੍ਹਾਈ ਦੀ ਗੱਲ
ਹੀ ਨਹੀਂ। ਹੁਣ ਤੁਸੀਂ ਸਮਝਦੇ ਹੋ, ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਇਵੇਂ ਨਹੀਂ ਕਿ ਸੂਰਜਵੰਸ਼ੀਆਂ
ਨੂੰ ਚੰਦ੍ਰਵੰਸ਼ੀਆਂ ਨੇ ਜਿੱਤਿਆ ਜਾਂ ਯੁੱਧ ਕੀਤਾ। ਨਹੀਂ, ਵੱਖ - ਵੱਖ ਘਰਾਣਾ ਹੁੰਦਾ ਹੈ।
ਹੁਣ ਤੁਹਾਡੀ ਬੁੱਧੀ
ਵਿੱਚ ਇਨਾਂ ਚਿੱਤਰਾਂ ਦੀ ਸਾਰੀ ਨਾਲੇਜ ਹੈ। ਸਕੂਲ ਵਿੱਚ ਵੀ ਸਟੂਡੈਂਟ ਪੜ੍ਹਦੇ ਹਨ ਤਾਂ ਬੁੱਧੀ
ਵਿੱਚ ਸਾਰੀ ਨਾਲੇਜ ਆ ਜਾਂਦੀ ਹੈ। ਛੋਟੇ ਬੱਚਿਆਂ ਨੂੰ ਕਿਤਾਬ ਵਿੱਚ ਵਿਖਾਇਆ ਜਾਂਦਾ ਹੈ - ਇਹ ਹਾਥੀ
ਹੈ, ਇਹ ਫਲਾਣਾ ਹੈ। ਹੁਣ ਤੁਸੀਂ ਇਸ ਡਰਾਮੇ ਨੂੰ ਜਾਣ ਗਏ ਹੋ। ਇਹ ਸਾਰਾ ਚਕ੍ਰ ਬੁੱਧੀ ਵਿੱਚ ਹੈ।
ਇਹ ਸਾਰੀਆਂ ਹਨ ਨਵੀਆਂ ਗੱਲਾਂ ਅਤੇ ਇਨ੍ਹਾਂ ਗੱਲਾਂ ਨੂੰ ਬ੍ਰਾਹਮਣ ਕੁਲ ਹੀ ਸਮਝਣਗੇ। ਦੂਜੇ ਤੇ ਬੈਠ
ਫਾਲਤੂ ਡਿਬੇਟ ਕਰਨਗੇ। ਇਵੇਂ ਵੀ ਨਹੀਂ ਸਭਨੂੰ ਇਕੱਠਾ ਸਮਝਾਇਆ ਜਾ ਸਕਦਾ ਹੈ। ਨਹੀਂ, ਵੱਖ - ਵੱਖ
ਸਮਝਾਉਣਾ ਹੁੰਦਾ ਹੈ। ਕਾਇਦਾ ਵੀ ਹੈ ਪਹਿਲਾਂ ਬਾਪ ਨੂੰ, ਆਤਮਾ ਨੂੰ ਸਮਝਣ ਫਿਰ ਕਲਾਸ ਵਿੱਚ ਬੈਠਣ
ਤਾਂ ਸਮਝਣਗੇ, ਨਹੀਂ ਤਾਂ ਸਮਝ ਨਹੀਂ ਸਕਣਗੇ। ਸ਼ੰਸ਼ੇ ਉੱਠਦੇ ਹੀ ਰਹਿਣਗੇ। ਤੁਹਾਨੂੰ ਸਮਝਾਉਣਾ ਹੈ -
ਭਗਵਾਨ ਇੱਕ ਹੀ ਹੈ - ਉਹ ਉੱਚ ਤੇ ਉੱਚ ਹੈ। ਦੇਵਤਾਵਾਂ ਨੂੰ ਵੀ ਭਗਵਾਨ ਨਹੀਂ ਕਹਿ ਸਕਦੇ। ਆਤਮਾ ਦਾ
ਗਿਆਨ ਵੀ ਹੁਣ ਤੁਹਾਨੂੰ ਮਿਲਿਆ ਹੈ। ਕਰਮ ਦਾ ਫਲ ਆਤਮਾ ਹੀ ਭੋਗਦੀ ਹੈ। ਸੰਸਕਾਰ ਆਤਮਾ ਵਿੱਚ ਹੀ
ਰਹਿੰਦੇ ਹਨ। ਆਤਮਾ ਸੁਣਦੀ ਹੈ ਇਨਾਂ ਆਰਗਨਜ ਦਵਾਰਾ। ਭਗਵਾਨ ਬਾਪ ਇੱਕ ਹੈ, ਵਰਸਾ ਉਨ੍ਹਾਂ ਤੋਂ
ਮਿਲਦਾ ਹੈ। ਬਾਬਾ ਨੇ ਸਮਝਾਇਆ ਹੈ - ਤੁਸੀਂ ਆਪਣੇ ਨੂੰ ਆਤਮਾ ਨਿਸਚੇ ਕਰੋ ਅਤੇ ਬਾਪ ਨਾਲ ਬੁੱਧੀਯੋਗ
ਲਗਾਓ। ਜਨਮ - ਜਨਮਾਂਤਰ ਭਗਤੀ ਕਰਦੇ ਆਏ ਹੋ। ਹਨੂੰਮਾਨ ਦੇ ਵੀ ਪੂਜਾਰੀ ਹੋਣਗੇ ਤਾਂ ਹਨੂੰਮਾਨ ਨੂੰ
ਯਾਦ ਕਰਨਗੇ ਅਤੇ ਕ੍ਰਿਸ਼ਨ ਦੇ ਪੂਜਾਰੀ ਹੋਣਗੇ ਤਾਂ ਕ੍ਰਿਸ਼ਨ ਨੂੰ ਯਾਦ ਕਰਨਗੇ। ਹੁਣ ਤੁਹਾਨੂੰ
ਸਮਝਾਇਆ ਜਾਂਦਾ ਹੈ - ਤੁਸੀਂ ਆਤਮਾ ਹੋ। ਤੁਹਾਡਾ ਪਰਮਪਿਤਾ ਪਰਮਾਤਮਾ ਹੈ। ਉਨ੍ਹਾਂ ਨੂੰ ਯਾਦ ਕਰਨ
ਨਾਲ ਹੀ ਬਾਪ ਦਾ ਵਰਸਾ ਮਿਲੇਗਾ, ਜੋ ਬਾਪ ਹੈ ਸਵਰਗ ਦਾ ਰਚਿਯਤਾ, ਤਾਂ ਜ਼ਰੂਰ ਅਸੀਂ ਸਵਰਗ ਵਿੱਚ ਹੋਣੇ
ਚਾਹੀਦੇ ਹਾਂ। ਭਾਰਤ ਸਵਰਗ ਸੀ। ਹੁਣ ਤਾਂ ਸਵਰਗ ਨਹੀਂ ਹੈ, ਜੋ ਰਾਜਾਈ ਹੋਵੇ। ਸਾਡੀ ਰਾਜਧਾਨੀ ਕਿਵੇਂ
ਚੱਲੀ ਫਿਰ ਥੱਲੇ ਉੱਤਰੇ, ਕੁਝ ਵੀ ਨਹੀਂ ਜਾਣਦੇ। ਹੁਣ ਤੁਸੀਂ ਜਾਣਦੇ ਹੋ ਪੁਨਰਜਨਮ ਲੈਂਦੇ - ਲੈਂਦੇ
ਸਾਨੂੰ ਥੱਲੇ ਉਤਰਨਾ ਹੀ ਹੈ। ਹੁਣ ਫਿਰ ਤੋਂ ਬਾਪ ਕਹਿੰਦੇ ਹਨ, ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ
ਬਣੋਂਗੇ। ਸਵਰਗ ਦਾ ਵਰਸਾ ਮਿਲੇਗਾ। ਅਸੀਂ ਬਾਪ ਦੇ ਬਣਦੇ ਹਾਂ ਤਾਂ ਬਾਪ ਦਾ ਵਰਸਾ ਮਿਲਦਾ ਹੈ। ਪਰ
ਜਦੋ ਤੱਕ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਨਾ ਬਣੋਂ, ਯੋਗ ਨਾਲ ਪਾਵਨ ਨਾ ਬਣੇ ਉਦੋਂ ਤੱਕ ਵਰਸਾ ਮਿਲ
ਨਾ ਸਕੇ। ਬਾਪ ਕਹਿੰਦੇ ਹਨ - ਮੈਨੂੰ ਯਾਦ ਕਰਨ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਂਣਗੇ, ਵਿਕ੍ਰਮਾਂ
ਜੀਤ ਬਣਾਂਗੇ, ਇਹ ਗਾਰੰਟੀ ਹੈ। ਸਮਝਾਉਂਣੀ ਦੇਣੀ ਪੈਂਦੀ ਹੈ। ਕਈ ਸਮਝਣਗੇ, ਕਈ ਤੇਜ਼ ਬੁੱਧੀ ਵਾਲੇ
ਹੁੰਦੇਂ ਤਾਂ ਸ਼ੋਰ ਮਚਾਉਣ ਲਗਦੇ ਹਨ। ਕੋਈ ਨਾ ਕੋਈ ਵਿਘਨ ਪਾਉਂਣ ਵਾਲੇ ਨਿਕਲ ਪੈਂਦੇ ਹਨ। ਕੋਈ
ਹੰਗਾਮਾਂ ਕਰੇ ਤਾਂ ਬੋਲਣਾ ਚਾਹੀਦਾ ਹੈ - ਏਕਾਂਤ ਵਿੱਚ ਆਕੇ ਸਮਝੋ। ਇੱਥੇ ਦਾ ਕ਼ਾਇਦਾ ਹੈ - 7 ਰੋਜ਼
ਭੱਠੀ ਵਿੱਚ ਰਹਿਕੇ ਸਮਝਣਾ ਕਿਉਂਕਿ ਇਹ ਗਿਆਨ ਨਵਾਂ ਹੋਣ ਦੇ ਕਾਰਨ ਮਨੁੱਖ ਮੁੰਝਦੇ ਹਨ। ਕੋਈ ਵੀ
ਪਹਿਲਾਂ ਨਵਾਂ ਸੈਂਟਰ ਖੁਲਦਾ ਹੈ ਤਾਂ ਉਸ ਵਿੱਚ ਹੁਸ਼ਿਆਰ ਹੋਣਾ ਚਾਹੀਦਾ ਹੈ ਜੋ ਸਭ ਨੂੰ ਸਮਝਾ ਸਕਣ।
ਭਗਵਾਨ ਤੇ ਸਭ ਦਾ ਇੱਕ ਹੈ, ਸਾਰੀਆਂ ਆਤਮਾਵਾਂ ਭਰਾ - ਭਰਾ ਹਨ। ਪਰਮਾਤਮਾ ਸਭ ਦਾ ਬਾਪ ਹੈ। ਪੁਕਾਰਦੇ
ਹਨ ਪਤਿਤ - ਪਾਵਨ ਆਓ ਤਾਂ ਜ਼ਰੂਰ ਉਹ ਪਾਵਨ ਹੈ, ਉਹ ਕਦੀ ਪਤਿਤ ਹੁੰਦੇ ਨਹੀਂ। ਬਾਪ ਹੀ ਆਕੇ ਪਤਿਤਾਂ
ਨੂੰ ਪਾਵਨ ਬਣਾਉਂਨਗੇ। ਸਤਿਯੁਗ ਵਿੱਚ ਹਨ ਸਭ ਪਾਵਨ। ਕਲਿਯੁਗ ਵਿੱਚ ਸਭ ਹਨ - ਪਤਿਤ। ਪਤਿਤ ਬਹੁਤ
ਹੁੰਦੇ ਹਨ, ਪਾਵਨ ਥੋੜੇ ਹੁੰਦੇ ਹਨ। ਸਤਿਯੁਗ ਵਿੱਚ ਸਭ ਤਾਂ ਨਹੀਂ ਜਾਣਗੇ। ਜੋ ਪਤਿਤ ਤੋਂ ਪਾਵਨ
ਬਣਦੇ ਹਨ, ਉਹ ਹੀ ਪਾਵਨ ਦੁਨੀਆਂ ਵਿੱਚ ਜਾਂਦੇ ਹਨ। ਬਾਕੀ ਸਭ ਨਿਰਵਾਣ ਦੁਨੀਆਂ ਵਿੱਚ ਚਲੇ ਜਾਣਗੇ।
ਇਹ ਵੀ ਜਾਣਦੇ ਹਨ, ਸਾਰੀ ਦੁਨੀਆਂ ਆਕੇ ਮੱਤ ਨਹੀਂ ਲਵੇਗੀ। ਇਹ ਮੁਸ਼ਕਿਲ ਹੈ ਜੋ ਤੁਸੀਂ ਸਾਰੀ ਦੁਨੀਆਂ
ਨੂੰ ਮੱਤ ਦਵੋ। ਹੁਣ ਸਭ ਦਾ ਕਿਆਮਤ ਦਾ ਸਮਾਂ ਹੈ। ਵਿਨਾਸ਼ ਸਭ ਦਾ ਹੋਣਾ ਹੈ। ਸਮਝਾਉਂਣ ਦੀ ਬੜੀ
ਯੁਕਤੀ ਚਾਹੀਦੀ ਹੈ। ਜੋ ਸ਼ਾਂਤੀ ਨਾਲ ਬੈਠ ਸੁਣਨ, ਡਿਸਟਰਬੈਂਸ ਨਾ ਕਰਨ। ਪਹਿਲਾਂ - ਪਹਿਲਾਂ ਤਾਂ
ਬਾਪ ਦਾ ਪਰਿਚੇ ਦੇਣਾ ਹੈ। ਸ਼ਿਵਬਾਬਾ ਹੀ ਪਤਿਤ - ਪਾਵਨ ਠਹਿਰਿਆ, ਉਹ ਹੀ ਸਮਝਾਉਂਦੇ ਹਨ। ਗੀਤਾ
ਵਿੱਚ ਵੀ ਅੱਖਰ ਮਸ਼ਹੂਰ ਹਨ। ਪਤਿਤ - ਪਾਵਨ ਬਾਪ ਹੀ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ ਤਾਂ ਤੁਹਾਡੇ
ਵਿਕਰਮ ਵਿਨਾਸ਼ ਹੋਣਗੇ। ਗੀਤਾ ਨਾਲ਼ ਹੀ ਇਹ ਅੱਖਰ ਤਾਲੁਕ ਰੱਖਦੇ ਹਨ। ਸ਼ਿਵਬਾਬਾ ਨੇ ਕਿਹਾ ਹੈ - ਮੈਨੂੰ
ਯਾਦ ਕਰੋ। ਮੈਂ ਸਰਵਸ਼ਕਤੀਮਾਨ, ਪਤਿਤ - ਪਾਵਨ ਹਾਂ। ਗੀਤਾ ਗਿਆਨ ਦਾਤਾ, ਗਿਆਨ ਦਾ ਸਾਗਰ ਹਾਂ। ਗੀਤਾ
ਦੇ ਅੱਖਰ ਤਾਂ ਹੈ ਨਾ। ਸਿਰਫ ਉਹ ਕਹਿੰਦੇ ਹਨ ਕ੍ਰਿਸ਼ਨ ਭਗਵਾਨੁਵਾਚ, ਤੁਸੀਂ ਕਹਿੰਦੇ ਹੋ ਸ਼ਿਵ
ਭਗਵਾਨੁਵਾਚ। ਭਗਵਾਨ ਨਿਰਾਕਾਰ ਹੈ, ਉਹ ਕੋਈ ਪੁਨਰਜਨਮ ਵਿੱਚ ਨਹੀਂ ਆਉਂਦੇ ਹਨ, ਅਲੌਕਿਕ ਦਿਵਯ ਜਨਮ
ਲੈਂਦੇ ਹਨ। ਖ਼ੁਦ ਹੀ ਸਮਝਾਉਂਦੇ ਹਨ - ਮੈਂ ਸਧਾਰਨ ਬੁੱਢੇ ਤਨ ਵਿੱਚ ਆਉਂਦਾ ਹਾਂ, ਜਿਸਨੂੰ ਹੀ
ਭਾਗੀਰਥ ਕਹਿੰਦੇ ਹਨ। ਬ੍ਰਹਮਾ ਦਵਾਰਾ ਹੀ ਰਚਨਾ ਰਚਦੇ ਹਨ। ਤਾਂ ਮਨੁੱਖ ਦਾ ਨਾਮ ਹੀ ਬ੍ਰਹਮਾ ਰੱਖਿਆ
ਜਾਂਦਾ ਹੈ। ਵਿਅਕਤ ਬ੍ਰਹਮਾ ਤੋਂ ਫ਼ਿਰ ਪਾਵਨ ਅਵਿਯਕਤ ਫਰਿਸ਼ਤਾ ਬਣ ਜਾਂਦੇ ਹਨ। ਬਾਪ ਆਉਂਦੇ ਹੀ ਹਨ -
ਪਤਿਤਾਂ ਨੂੰ ਪਾਵਨ ਬਣਾਉਣ। ਤਾਂ ਜ਼ਰੂਰ ਫਿਰ ਪਤਿਤ ਦੁਨੀਆਂ ਪਤਿਤ ਸ਼ਰੀਰ ਵਿੱਚ ਆਉਂਣਗੇ। ਇਹ ਹੈ
ਡਿਟੇਲ ਦੀ ਸਮਝਾਉਂਣੀ। ਪਹਿਲਾਂ ਤਾਂ ਸਮਝਾਉਣਾ ਚਾਹੀਦਾ ਹੈ - ਭਗਵਾਨ ਕਹਿੰਦੇ ਹਨ ਕਿ ਕਲਪ ਪਹਿਲੇ
ਮੁਆਫਿਕ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ, ਪਤਿਤ ਤੋਂ ਪਾਵਨ ਬਣੋ। ਗਾਉਂਦੇ ਵੀ
ਹਨ, ਹੇ ਪਤਿਤ - ਪਾਵਨ ਆਓ। ਗੰਗਾ ਤਾਂ ਹੈ ਹੀ। ਤੁਸੀਂ ਪੁਕਾਰਦੇ ਹੋ ਤਾਂ ਜਰੂਰ ਕਿਧਰੋਂ ਆਉਣਗੇ।
ਪਤਿਤ- ਪਾਵਨ ਆਉਂਦੇ ਹਨ ਪਤਿਤ - ਤੋੰ ਪਾਵਨ ਬਨਾਉਣ ਦਾ ਪਾਰਟ ਵਜਾਉਣ। ਬਾਪ ਕਹਿੰਦੇ ਹਨ, ਤੁਸੀਂ
ਪਾਵਨ ਸੀ ਫਿਰ ਤੁਹਾਡੇ ਵਿੱਚ ਖ਼ਾਦ ਪਈ ਹੈ, ਉਹ ਯੋਗਬਲ ਨਾਲ ਹੀ ਨਿਕਲੇਗੀ। ਤੁਸੀਂ ਪਵਿੱਤਰ ਬਣ ਜਾਓਗੇ
ਫਿਰ ਤੋਂ ਪਾਵਨ ਦੁਨੀਆਂ ਵਿੱਚ ਆਓਗੇ। ਪਤਿਤ ਦੁਨੀਆਂ ਦਾ ਵਿਨਾਸ਼ ਹੋ ਜਾਏਗਾ। ਜੋ ਸਮਝਾਇਆ ਜਾਂਦਾ ਹੈ
ਉਸਨੂੰ ਚੰਗੀ ਤਰ੍ਹਾਂ ਧਾਰਨ ਕਰਨਾ ਹੈ। ਅਸੀਂ ਤਾਂ ਸਿਰਫ਼ ਉੱਚ ਤੋਂ ਉੱਚ ਬਾਪ ਦੀ ਮਹਿਮਾ ਕਰਦੇ ਹਾਂ।
ਬੇਹੱਦ ਦਾ ਬਾਪ ਸਮਝਾਉਂਦੇ ਹਨ ਤੁਸੀਂ 84 ਜਨਮਾਂ ਦਾ ਪਾਰ੍ਟ ਵਜਾਉਂਦੇ - ਵਜਾਉਂਦੇ ਕਿੰਨੇ ਪਤਿਤ ਬਣੇ
ਹੋ। ਪਹਿਲੇ ਪਾਵਨ ਸੀ, ਹੁਣ ਪਤਿਤ ਬਣੇ ਹੋ ਫ਼ਿਰ ਯਾਦ ਦੀ ਯਾਤਰਾ ਵਿੱਚ ਰਹਿਣ ਨਾਲ ਤੁਸੀਂ ਪਾਵਨ ਬਣ
ਜਾਓਗੇ। ਭਗਤੀ ਮਾਰਗ ਵਿੱਚ ਤੁਸੀਂ ਸੀੜੀ ਥੱਲੇ ਉਤਰਦੇ ਆਏ ਹੋ। ਇਹ ਬਿਲਕੁਲ ਹੀ ਸਹਿਜ ਗੱਲ ਹੈ। ਇਹ
ਤਾਂ ਬੱਚਿਆਂ ਨੂੰ ਬੁੱਧੀ ਵਿੱਚ ਬੈਠਣਾ ਚਾਹੀਦਾ ਹੈ। ਸਵੇਰੇ ਉੱਠਕੇ ਵਿਚਾਰ ਸਾਗਰ ਮੰਥਨ ਕਰਨਾ
ਚਾਹੀਦਾ ਹੈ ਫਿਰ ਜੋ ਵੀ ਆਏ ਉਨ੍ਹਾਂਨੂੰ ਸਮਝਾਉਂਣਾ ਹੈ। ਮੁਰਲੀ ਦੀਆਂ ਮੁੱਖ ਪੁਆਇਂਟ੍ਸ ਨੋਟ ਕਰ
ਦੇਣੀ ਚਾਹੀਦੀ ਹੈ ਫਿਰ ਰਪੀਟ ਕਰਨੀਆਂ ਚਾਹੀਦੀਆਂ ਹਨ। ਤਾਂ ਦਿਲ ਵਿੱਚ ਪੱਕਾ ਹੋ ਜਾਏ।
ਪਹਿਲੀ - ਪਹਿਲੀ ਮੁਖ
ਗੱਲ ਹੈ ਬਾਪ ਨੂੰ ਯਾਦ ਕਰਨਾ। ਬਾਪ ਹੀ ਕਹਿੰਦੇ ਹਨ ਮਨਮਨਾਭਵ, ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼
ਹੋਣਗੇ। ਹੁਣ ਕਰੋ ਨਾ ਕਰੋ ਤੁਹਾਡੀ ਮਰਜ਼ੀ। ਬਾਪ ਦਾ ਫਰਮਾਨ ਮਿਲਿਆ ਹੋਇਆ ਹੈ। ਪਾਵਨ ਦੁਨੀਆਂ ਵਿੱਚ
ਚਲਣਾ ਹੈ ਤਾਂ ਫਿਰ ਤਾਂ ਪਤਿਤ ਦੁਨੀਆਂ ਵਿੱਚ ਤਾਂ ਬੁੱਧੀ ਦਾ ਯੋਗ ਨਹੀਂ ਜਾਣਾ ਚਾਹੀਦਾ ਹੈ। ਵਿਕਾਰ
ਵਿੱਚ ਨਹੀਂ ਜਾਣਾ ਹੈ। ਸਮਝਾਉਣੀ ਤਾਂ ਬਹੁਤ ਮਿਲਦੀ ਰਹਿੰਦੀ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਵੇਰੇ -
ਸਵੇਰ ਉੱਠ ਕੇ ਵਿਚਾਰ ਸਾਗਰ ਮੰਥਨ ਕਰਨਾ ਹੈ। ਬਾਪ ਜੋ ਸੁਣਾਉਂਦੇ ਹਨ ਉਸਨੂੰ ਨੋਟ ਕਰ ਰਪੀਟ ਕਰਨਾ
ਹੈ, ਦੂਸਰਿਆਂ ਨੂੰ ਸੁਣਾਉਣਾ ਹੈ। ਸਭ ਨੂੰ ਪਹਿਲਾਂ - ਪਹਿਲਾ ਬਾਪ ਦਾ ਹੀ ਪਰਿਚੈ ਦੇਣਾ ਹੈ।
2. ਪਾਵਨ ਦੁਨੀਆਂ ਵਿੱਚ
ਚੱਲਣ ਲਈ ਇਸ ਪਤਿਤ ਦੁਨੀਆਂ ਨਾਲ ਬੁੱਧੀਯੋਗ ਨਿਕਾਲ ਦੇਣਾ ਹੈ।
ਵਰਦਾਨ:-
ਨੰਬਰਵਨ
ਬਿਜ਼ਨਸਮੈਨ ਉਹ ਹੈ ਜੋ ਖੁਦ ਨੂੰ ਬਿਜੀ ਰੱਖਣ ਦਾ ਤਰੀਕਾ ਜਾਂਦਾ ਹੈ। ਬਿਜ਼ਨਸਮੈਨ ਮਤਲਬ ਜਿਸ ਦਾ ਇਕ
ਸੰਕਲਪ ਵੀ ਵਿਅਰਥ ਨਾ ਜਾਵੇ, ਹਰ ਸੰਕਲਪ ਵਿਚ ਕਮਾਈ ਹੋਵੇ। ਜਿਵੇਂ ਉਹ ਬਿਜਨੈਸਮੈਨ ਇੱਕ - ਇੱਕ ਪੈਸੇ
ਨੂੰ ਕੰਮ ਵੀ ਲਗਾਕੇ ਪਦਮਗੁਣਾ ਬਣਾ ਦਿੰਦੇ ਹਨ, ਇਵੇਂ ਤੁਸੀਂ ਹੀ ਇੱਕ - ਇੱਕ ਸੈਕਿੰਡ ਅਤੇ ਸੰਕਲਪ
ਕਮਾਈ ਕਰਕੇ ਵਿਖਾਓ ਤਾਂ ਪਦਮਪਤੀ ਬਣੋਗੇ। ਇਸ ਨਾਲ ਬੁੱਧੀ ਦਾ ਭਟਕਣਾ ਬੰਦ ਹੋ ਜਾਵੇਗਾ ਅਤੇ ਵਿਅਰਥ
ਸੰਕਲਪਾਂ ਦੀ ਕੰਪਲੇਂਨ ਵੀ ਸਮਾਪਤ ਹੋ ਜਾਵੇਗੀ।
ਸਲੋਗਨ:-
ਜੋ ਮੰਗਦਾ ਹੈ
ਉਹ ਖ਼ੁਸ਼ੀ ਦੇ ਖਜਾਨੇ ਨਾਲ ਅਚਲ, ਅਡੋਲ, ਇਕਰਸ ਸਥਿਤੀ ਦਾ ਅਨੁਭਵ ਕਰੋ।
ਇਹ ਅਵਿਅਕਤ ਇਸ਼ਾਰੇ :-
ਸਦਾ ਅਚਲ , ਅਡੋਲ , ਇਕਰਸ ਸਥਿਤੀ ਦਾ ਅਨੁਭਵ ਕਰੋ।
ਸਦਾ ਮਾਸਟਰ
ਸਰਬਸ਼ਕਤੀਵਾਨ ਦੀ ਸੀਟ ਤੇ ਸੈੱਟ ਰਹਿਣ ਵਾਲੇ ਜੀ ਅਚਲ ਅਡੋਲ ਰਹਿੰਦੇ ਹਨ। ਬਾਪਦਾਦਾ ਕਹਿੰਦੇ ਹਨ
ਬੱਚੇ ਸ਼ਰੀਰ ਵੀ ਚਲਾ ਜਾਵੇ ਲੇਕਿਨ ਤੁਹਾਡੀ ਖੁਸ਼ੀ ਨਹੀਂ ਜਾਵੇ। ਪੈਸਾ ਤੇ ਉਸ ਦੇ ਅੱਗੇ ਕੁਝ ਵੀ
ਨਹੀਂ ਹੈ, ਜਿਸ ਦੇ ਕੋਲ ਖੁਸ਼ੀ ਦਾ ਖਜਾਨਾ ਹੈ ਉਸ ਦੇ ਅੱਗੇ ਕੋਈ ਵੱਡੀ ਗੱਲ ਨਹੀਂ ਅਤੇ ਸਦਾ
ਸਹਿਯੋਗੀ ਸੇਵਾਦਾਰੀ ਬੱਚਿਆਂ ਦੇ ਨਾਲ ਬਾਪਦਾਦਾ ਰਹਿੰਦੇ ਹਨ ਇਸਲਈ ਘਬਰਾਉਣ ਦੀ ਕੋਈ ਗੱਲ ਨਹੀਂ ਹੈ।