09.06.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਸੀਂ
ਸਾਰੇ ਵਿਸ਼ਵ ਵਿੱਚ ਸ਼ਾਂਤੀ ਦਾ ਰਾਜ ਸਥਾਪਨ ਕਰਨ ਵਾਲੇ ਬਾਪ ਦੇ ਮਦਦਗਾਰ ਹੋ, ਹੁਣ ਤੁਹਾਡੇ ਸਾਹਮਣੇ
ਸੁੱਖ - ਸ਼ਾਂਤੀ ਦੀ ਦੁਨੀਆਂ ਹੈ"
ਪ੍ਰਸ਼ਨ:-
ਬਾਪ ਬੱਚਿਆਂ
ਨੂੰ ਕਿਸ ਲਈ ਪੜ੍ਹਾਉਂਦੇ ਹਨ, ਪੜ੍ਹਾਈ ਦਾ ਕੀ ਸਾਰ ਹੈ?
ਉੱਤਰ:-
ਬਾਪ ਆਪਣੇ
ਬੱਚਿਆਂ ਨੂੰ ਸ੍ਵਰਗ ਦਾ ਪ੍ਰਿੰਸ, ਵਿਸ਼ਵ ਦਾ ਮਾਲਿਕ ਬਣਾਉਣ ਦੇ ਲਈ ਪੜ੍ਹਾਉਂਦੇ ਹਨ, ਬਾਪ ਕਹਿੰਦੇ
ਹਨ ਬੱਚੇ ਪੜ੍ਹਾਈ ਦਾ ਸਾਰ ਹੈ ਦੁਨੀਆਂ ਦੀ ਸਭ ਗੱਲਾਂ ਨੂੰ ਛੱਡ ਦੇਵੋ, ਇਵੇਂ ਕਦੀ ਨਹੀਂ ਸਮਝੋ ਸਾਡੇ
ਕੋਲ ਕਰੋੜ ਹੈ, ਲੱਖ ਹੈ। ਕੁਝ ਵੀ ਹੱਥ ਵਿੱਚ ਨਹੀਂ ਆਏਗਾ ਇਸਲਈ ਚੰਗੀ ਤਰ੍ਹਾਂ ਪੁਰਸ਼ਾਰਥ ਕਰੋ,
ਪੜ੍ਹਾਈ ਤੇ ਧਿਆਨ ਦੇਵੋ।
ਗੀਤ:-
ਆਖਿਰ ਉਹ ਦਿਨ
ਆਇਆ ਅੱਜ...
ਓਮ ਸ਼ਾਂਤੀ
ਬੱਚਿਆਂ ਨੇ ਗੀਤ ਸੁਣਿਆ - ਆਖਿਰ ਵਿਸ਼ਵ ਵਿੱਚ ਸ਼ਾਂਤੀ ਦਾ ਵਕ਼ਤ ਆਇਆ। ਸਭ ਕਹਿੰਦੇ ਹਨ ਵਿਸ਼ਵ ਵਿੱਚ
ਕਿਵੇਂ ਸ਼ਾਂਤੀ ਹੋਵੇ ਫਿਰ ਜੋ ਠੀਕ ਰਾਏ ਦਿੰਦੇ ਹਨ ਉਨ੍ਹਾਂ ਨੂੰ ਇਨਾਮ ਦਿੰਦੇ ਹਨ। ਨਹਿਰੂ ਵੀ ਰਾਏ
ਦਿੰਦੇ ਸੀ, ਸ਼ਾਂਤੀ ਤਾਂ ਹੋਈ ਨਹੀਂ। ਸਿਰਫ ਰਾਏ ਦੇਕੇ ਗਏ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ
ਹੈ ਕਿ ਕੋਈ ਸਮੇਂ ਸਾਰੇ ਵਿਸ਼ਵ ਭਰ ਵਿੱਚ ਸੁੱਖ, ਸ਼ਾਂਤੀ, ਸੰਪਤੀ ਆਦਿ ਸੀ। ਉਹ ਹੁਣ ਨਹੀਂ ਹੈ। ਹੁਣ
ਫਿਰ ਹੋਣ ਵਾਲੀ ਹੈ। ਚੱਕਰ ਤਾਂ ਫਿਰੇਗਾ ਨਾ। ਇਹ ਤੁਸੀਂ ਸੰਗਮਯੁਗੀ ਬ੍ਰਾਹਮਣਾਂ ਦੀ ਬੁੱਧੀ ਵਿੱਚ
ਹੈ। ਤੁਸੀਂ ਜਾਣਦੇ ਹੋ ਭਾਰਤ ਫਿਰ ਸੋਨੇ ਦਾ ਬਣਨਾ ਹੈ। ਭਾਰਤ ਨੂੰ ਹੀ ਗੋਲਡਨ ਸਪੈਰੋ (ਚਿੜੀਆ) ਕਿਹਾ
ਜਾਂਦਾ ਹੈ। ਭਾਵੇਂ ਮਹਿਮਾ ਤਾਂ ਕਰਦੇ ਹਨ ਪਰ ਸਿਰਫ ਕਹਿਣ ਮਾਤਰ। ਤੁਸੀਂ ਤਾਂ ਹੁਣ ਪ੍ਰੈਕਟੀਕਲ
ਵਿੱਚ ਪੁਰਸ਼ਾਰਥ ਕਰ ਰਹੇ ਹੋ। ਜਾਣਦੇ ਹੋ ਬਾਕੀ ਥੋੜੇ ਰੋਜ਼ ਹਨ ਤਾਂ ਇਹ ਸਭ ਨਰਕ ਦੇ ਦੁੱਖ ਦੀਆਂ ਗੱਲਾਂ
ਭੁੱਲ ਜਾਂਦੀਆਂ ਹਨ। ਤੁਹਾਡੀ ਬੁੱਧੀ ਵਿੱਚ ਹੁਣ ਸੁੱਖ ਦੀ ਦੁਨੀਆਂ ਸਾਹਮਣੇ ਖੜੀ ਹੈ। ਜਿਵੇਂ ਅੱਗੇ
ਵਿਲਾਇਤ ਤੋਂ ਆਉਂਦੇ ਸੀ ਤਾਂ ਸਮਝਦੇ ਸੀ ਹੁਣ ਬਾਕੀ ਥੋੜਾ ਸਮੇਂ ਹੈ ਪਹੁੰਚਣ ਵਿੱਚ ਕਿਓਂਕਿ ਅੱਗੇ
ਵਿਲਾਇਤ ਤੋਂ ਆਉਣ ਵਿੱਚ ਬਹੁਤ ਟਾਈਮ ਲੱਗਦਾ ਸੀ। ਹੁਣ ਤਾਂ ਐਰੋਪਲੇਨ ਵਿੱਚ ਜਲਦੀ ਪਹੁੰਚ ਜਾਂਦੇ ਹਨ।
ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਹੁਣ ਸਾਡੇ ਸੁੱਖ ਦੇ ਦਿਨ ਆਉਣ ਵਾਲੇ ਹਨ, ਜਿਸ ਦੇ ਲਈ
ਪੁਰਸ਼ਾਰਥ ਕਰ ਰਹੇ ਹਨ। ਬਾਬਾ ਨੇ ਪੁਰਸ਼ਾਰਥ ਵੀ ਸਹਿਜ ਦੱਸਿਆ ਹੈ। ਡਰਾਮਾ ਅਨੁਸਾਰ ਕਲਪ ਪਹਿਲੇ
ਮੁਆਫਿਕ, ਇਹ ਸਰਟੇਨ ਹੈ। ਤੁਸੀਂ ਦੇਵਤਾ ਸੀ, ਦੇਵਤਾਵਾਂ ਦੇ ਕਿੰਨੇ ਢੇਰ ਦੇ ਢੇਰ ਮੰਦਿਰ ਬਣ ਰਹੇ
ਹਨ। ਬੱਚੇ ਜਾਣਦੇ ਹਨ ਇਹ ਮੰਦਿਰ ਆਦਿ ਬਣਾ ਕੇ ਕੀ ਕਰਨਗੇ! ਬਾਕੀ ਦਿਨ ਕਿੰਨੇ ਹਨ! ਤੁਸੀਂ ਬੱਚੇ
ਨਾਲੇਜ ਦੀ ਅਥਾਰਿਟੀ ਹੋ। ਕਿਹਾ ਵੀ ਜਾਂਦਾ ਹੈ ਪਰਮਪਿਤਾ ਪਰਮਾਤਮਾ ਸਰਵਸ਼ਕਤੀਮਾਨ ਅਲਮਾਇਟੀ ਅਥਾਰਟੀ
ਹੈ। ਤੁਸੀਂ ਗਿਆਨ ਦੀ ਅਥਾਰਿਟੀ ਹੋ। ਉਹ ਹੈ ਭਗਤੀ ਦੀ ਅਥਾਰਿਟੀ। ਬਾਪ ਨੂੰ ਕਿਹਾ ਜਾਂਦਾ ਹੈ
ਆਲਮਾਇਟੀ ਅਥਾਰਿਟੀ। ਤੁਸੀਂ ਬੱਚੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਬਣ ਰਹੇ ਹੋ। ਤੁਹਾਨੂੰ ਸ੍ਰਿਸ਼ਟੀ ਦੇ
ਆਦਿ - ਮੱਧ - ਅੰਤ ਦਾ ਗਿਆਨ ਹੈ। ਜਾਣਦੇ ਹੋ ਅਸੀਂ ਪੁਰਸ਼ਾਰਥ ਕਰ ਰਹੇ ਹਾਂ ਬਾਪ ਤੋਂ ਵਰਸਾ ਪਾਉਣ
ਦਾ। ਜੋ ਭਗਤੀ ਦੀ ਅਥਾਰਿਟੀ ਹੈ ਉਹ ਸਭ ਨੂੰ ਭਗਤੀ ਹੀ ਸੁਣਾਉਂਦੇ ਹਨ। ਤੁਸੀਂ ਗਿਆਨ ਦੀ ਅਥਾਰਿਟੀ
ਹੋ ਤਾਂ ਗਿਆਨ ਹੀ ਸੁਣਾਉਂਦੇ ਹੋ। ਸਤਯੁਗ ਵਿੱਚ ਭਗਤੀ ਹੁੰਦੀ ਹੀ ਨਹੀਂ। ਪੁਜਾਰੀ ਇੱਕ ਵੀ ਹੁੰਦਾ
ਨਹੀਂ, ਪੂਜਯ ਹੀ ਪੂਜਯ ਹਨ। ਅੱਧਾਕਲਪ ਹੈ ਪੂਜਯ, ਅੱਧਾਕਲਪ ਹੈ ਪੁਜਾਰੀ। ਭਾਰਤਵਾਸਿਆਂ ਦੇ ਲਈ ਹੀ
ਹੈ ਪੂਜਯ ਸਨ ਤਾਂ ਸ੍ਵਰਗ ਸੀ। ਹੁਣ ਭਾਰਤ ਪੁਜਾਰੀ ਨਰਕ ਹੈ। ਤੁਸੀਂ ਬੱਚੇ ਹੁਣ ਪ੍ਰੈਕਟਿਕਲ ਲਾਈਫ
ਬਣਾ ਰਹੇ ਹੋ। ਨੰਬਰਵਾਰ ਪੁਰਸ਼ਾਰਥ ਅਨੁਸਾਰ ਸਭ ਨੂੰ ਸਮਝਾਉਂਦੇ ਰਹਿੰਦੇ ਹੋ ਅਤੇ ਵ੍ਰਿਧੀ ਨੂੰ
ਪਾਉਂਦੇ ਰਹਿੰਦੇ ਹੋ। ਡਰਾਮਾ ਵਿੱਚ ਪਹਿਲੇ ਤੋਂ ਹੀ ਨੂੰਧ ਹੈ। ਡਰਾਮਾ ਤੁਹਾਨੂੰ ਪੁਰਸ਼ਾਰਥ ਕਰਾਉਂਦੇ
ਰਹਿੰਦੇ ਹਨ, ਤੁਸੀਂ ਕਰਦੇ ਰਹਿੰਦੇ ਹੋ। ਜਾਣਦੇ ਹੋ ਡਰਾਮਾ ਵਿੱਚ ਸਾਡਾ ਅਵਿਨਾਸ਼ੀ ਪਾਰ੍ਟ ਹੈ,
ਦੁਨੀਆਂ ਇਨ੍ਹਾਂ ਗੱਲਾਂ ਨੂੰ ਕੀ ਜਾਣੇ। ਸਾਡਾ ਹੀ ਡਰਾਮਾ ਵਿੱਚ ਪਾਰ੍ਟ ਹੈ। ਜੋ ਕਹੇਗਾ ਉਹ ਹੀ
ਸਮਝੇਗਾ ਨਾ ਕਿ ਕਿਵੇਂ ਸਾਡਾ ਡਰਾਮਾ ਵਿੱਚ ਪਾਰ੍ਟ ਹੈ। ਇਹ ਸ੍ਰਿਸ਼ਟੀ ਚੱਕਰ ਫਿਰਦਾ ਹੀ ਰਹਿੰਦਾ ਹੈ।
ਇਹ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਤੁਹਾਡੇ ਸਿਵਾਏ ਹੋਰ ਕਿਸੇ ਨੂੰ ਪਤਾ ਨਹੀਂ ਹੈ। ਉੱਚ ਤੇ ਉੱਚ
ਕੌਣ ਹੈ, ਦੁਨੀਆਂ ਵਿੱਚ ਕੋਈ ਨਹੀਂ ਜਾਣਦੇ ਹਨ। ਰਿਸ਼ੀ - ਮੁਨੀ ਆਦਿ ਵੀ ਕਹਿੰਦੇ ਸੀ - ਅਸੀਂ ਨਹੀਂ
ਜਾਣਦੇ। ਨੇਤੀ - ਨੇਤੀ ਕਹਿੰਦੇ ਸੀ ਨਾ। ਹੁਣ ਤੁਸੀਂ ਬੱਚੇ ਤਾਂ ਜਾਣਦੇ ਹੋ ਉਹ ਰਚਤਾ ਬਾਪ ਹੈ ਅਤੇ
ਸਾਨੂੰ ਪੜ੍ਹਾ ਰਹੇ ਹਨ। ਇਹ ਵੀ ਬਾਬਾ ਨੇ ਬਾਰ - ਬਾਰ ਸਮਝਾਇਆ ਹੈ ਕੀ ਇੱਥੇ ਜੱਦ ਬੈਠਦੇ ਹੋ ਤਾਂ
ਦੇਹੀ - ਅਭਿਮਾਨੀ ਹੋਕੇ ਬੈਠੋ। ਇਕ ਬਾਪ ਹੀ ਰਾਜਯੋਗ ਸਿਖਾਉਂਦੇ ਹਨ ਅਤੇ ਵਰਲਡ ਦੀ ਹਿਸਟ੍ਰੀ -
ਜੋਗ੍ਰਾਫੀ ਸਮਝਾਉਂਦੇ ਹਨ। ਬਾਪ ਕਹਿੰਦੇ ਹਨ ਮੈਂ ਕੋਈ ਥਾਟ ਰੀਡਰ ਨਹੀਂ ਹਾਂ, ਇੰਨੀ ਵੱਡੀ ਦੁਨੀਆਂ
ਹੈ, ਇਨ੍ਹਾਂ ਨੂੰ ਕੀ ਬੈਠ ਰੀਡ ਕਰਣਗੇ। ਬਾਪ ਤਾਂ ਆਪ ਕਹਿੰਦੇ ਹਨ ਮੈਂ ਡਰਾਮਾ ਦੀ ਨੂੰਧ ਅਨੁਸਾਰ
ਆਉਂਦਾ ਹਾਂ ਤੁਹਾਨੂੰ ਪਾਵਨ ਬਣਾਉਣ। ਡਰਾਮੇ ਵਿੱਚ ਮੇਰਾ ਜੋ ਪਾਰਟ ਹੈ ਉਹ ਵਜਾਉਣ ਆਉਂਦਾ ਹਾਂ। ਬਾਕੀ
ਮੈਂ ਕੋਈ ਥਾਟ ਰੀਡ ਨਹੀਂ ਕਰਦਾ ਹਾਂ, ਦੱਸਦਾ ਹਾਂ ਮੇਰਾ ਕੀ ਪਾਰ੍ਟ ਹੈ ਅਤੇ ਤੁਸੀਂ ਕੀ ਪਾਰ੍ਟ ਵਜਾ
ਰਹੇ ਹੋ। ਤੁਸੀਂ ਇਹ ਨਾਲੇਜ ਸਿਖਕੇ ਦੂਜਿਆਂ ਨੂੰ ਸਿਖਾ ਰਹੇ ਹੋ। ਮੇਰਾ ਪਾਰ੍ਟ ਹੀ ਹੈ ਪਤਿਤਾਂ ਨੂੰ
ਪਾਵਨ ਬਣਾਉਣਾ। ਇਹ ਵੀ ਤੁਸੀਂ ਬੱਚੇ ਜਾਣਦੇ ਹੋ, ਤੁਸੀਂ ਤਿਥੀ ਤਾਰੀਖ ਆਦਿ ਸਭ ਜਾਣਦੇ ਹੋ। ਦੁਨੀਆਂ
ਵਿੱਚ ਕੋਈ ਥੋੜੀ ਹੀ ਜਾਣਦੇ ਹਨ। ਤੁਹਾਨੂੰ ਬਾਪ ਸਿਖਾ ਰਹੇ ਹਨ ਫਿਰ ਜਦੋਂ ਇਹ ਚੱਕਰ ਪੂਰਾ ਕਰਨਗੇ
ਤੱਦ ਫਿਰ ਬਾਬਾ ਆਉਣਗੇ। ਉਸ ਸਮੇਂ ਜੋ ਸੀਨ ਚਲੀ ਉਹ ਫਿਰ ਕਲਪ ਬਾਦ ਚੱਲੇਗੀ। ਇੱਕ ਸੇਕੇਂਡ ਨਾ ਮਿਲੇ
ਦੂਜੇ ਨਾਲ। ਇਹ ਨਾਟਕ ਫਿਰਦਾ ਰਹਿੰਦਾ ਹੈ। ਤੁਸੀਂ ਬੱਚਿਆਂ ਨੂੰ ਬੇਹੱਦ ਦੇ ਨਾਟਕ ਦਾ ਪਤਾ ਹੈ। ਫਿਰ
ਵੀ ਤੁਸੀਂ ਘੜੀ - ਘੜੀ ਭੁੱਲ ਜਾਂਦੇ ਹੋ। ਬਾਬਾ ਕਹਿੰਦੇ ਹਨ ਤੁਸੀਂ ਸਿਰਫ ਯਾਦ ਕਰੋ, ਸਾਡਾ ਬਾਬਾ,
ਬਾਬਾ ਹੈ, ਉਹ ਹੀ ਟੀਚਰ ਹੈ, ਗੁਰੂ ਹੈ। ਤੁਹਾਡੀ ਬੁੱਧੀ ਉਸ ਵਲ ਚਲੀ ਜਾਣੀ ਚਾਹੀਦੀ ਹੈ। ਆਤਮਾ ਖੁਸ਼
ਹੁੰਦੀ ਹੈ ਬਾਪ ਦੀ ਮਹਿਮਾ ਸੁਣਕੇ। ਸਭ ਕਹਿੰਦੇ ਹਨ ਸਾਡਾ ਬਾਬਾ, ਬਾਬਾ ਹੈ, ਟੀਚਰ ਹੈ, ਉਹ ਸੱਚਾ
ਹੀ ਸੱਚਾ ਹੈ। ਪੜ੍ਹਾਈ ਵੀ ਸੱਚੀ ਅਤੇ ਪੂਰੀ ਹੈ। ਉਨ੍ਹਾਂ ਮਨੁੱਖਾਂ ਦੀ ਪੜ੍ਹਾਈ ਅਧੂਰੀ ਹੈ। ਤਾਂ
ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਬੜਾ ਇਮਤਿਹਾਨ ਪਾਸ ਕਰਨ ਵਾਲਿਆਂ
ਦੀ ਬੁੱਧੀ ਵਿੱਚ ਜਾਸਤੀ ਖੁਸ਼ੀ ਰਹਿੰਦੀ ਹੈ। ਤੁਸੀਂ ਕਿੰਨਾ ਉੱਚ ਪੜ੍ਹਦੇ ਹੋ ਤਾਂ ਕਿੰਨੀ ਕਪਾਰੀ
ਖੁਸ਼ੀ ਹੋਣੀ ਚਾਹੀਦੀ ਹੈ। ਰੱਬ ਬਾਬਾ, ਬੇਹੱਦ ਦਾ ਬਾਪ ਸਾਨੂੰ ਪੜ੍ਹਾ ਰਹੇ ਹਨ। ਤੁਹਾਡੇ ਰੋਮਾਂਚ ਖੜੇ
ਹੋ ਜਾਣੇ ਚਾਹੀਦੇ ਹਨ। ਉਹ ਹੀ ਐਪੀਸੋਡ ਰਿਪੀਟ ਹੋ ਰਿਹਾ ਹੈ, ਸਿਵਾਏ ਤੁਹਾਡੇ ਕਿਸੇ ਨੂੰ ਪਤਾ ਨਹੀਂ
ਹੈ। ਕਲਪ ਦੀ ਉਮਰ ਹੀ ਵਧਾ ਦਿੱਤੀ ਹੈ। ਤੁਹਾਡੀ ਬੁੱਧੀ ਵਿੱਚ ਹੁਣ 5 ਹਜ਼ਾਰ ਵਰ੍ਹੇ ਦੀ ਸਾਰੀ ਸਟੋਰੀ
ਚੱਕਰ ਖਾਂਦੀ ਰਹਿੰਦੀ ਹੈ, ਜਿਸ ਨੂੰ ਹੀ ਸ੍ਵਰਦਰਸ਼ਨ ਚੱਕਰ ਕਿਹਾ ਜਾਂਦਾ ਹੈ।
ਬੱਚੇ ਕਹਿੰਦੇ ਹਨ ਬਾਬਾ ਤੂਫ਼ਾਨ ਬਹੁਤ ਆਉਂਦੇ ਹਨ, ਅਸੀਂ ਭੁੱਲ ਜਾਂਦੇ ਹਾਂ। ਬਾਬਾ ਕਹਿੰਦੇ ਹਨ ਤੁਸੀਂ
ਕਿਸ ਨੂੰ ਭੁੱਲ ਜਾਂਦੇ ਹੋ? ਬਾਪ ਜੋ ਤੁਹਾਨੂੰ ਡਬਲ ਸਿਰਤਾਜ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ ਉਨ੍ਹਾਂ
ਨੂੰ ਤੁਸੀਂ ਕਿਵੇਂ ਭੁੱਲਦੇ ਹੋ! ਦੂਜੇ ਕਿਸੇ ਨੂੰ ਨਹੀਂ ਭੁੱਲਦੇ ਹੋ। ਇਸਤ੍ਰੀ, ਬਾਲ - ਬੱਚੇ, ਚਾਚਾ,
ਮਾਮਾ, ਮਿੱਤਰ - ਸੰਬੰਧੀ ਆਦਿ ਸਭ ਯਾਦ ਹਨ। ਬਾਕੀ ਇਨ੍ਹਾਂ ਗੱਲਾਂ ਨੂੰ ਤੁਸੀਂ ਭੁਲਦੇ ਕਿਓਂ ਹੋ।
ਤੁਹਾਡੀ ਯੁੱਧ ਇਸ ਯਾਦ ਵਿਚ ਹੈ, ਜਿੰਨਾ ਹੋ ਸਕੇ ਯਾਦ ਕਰਨਾ ਹੈ। ਬੱਚਿਆਂ ਨੂੰ ਆਪਣੀ ਉੱਨਤੀ ਦੇ ਲਈ
ਸਵੇਰੇ - ਸਵੇਰੇ ਉੱਠ ਬਾਪ ਦੀ ਯਾਦ ਵਿੱਚ ਸੈਰ ਕਰਨੀ ਹੈ। ਤੁਸੀਂ ਛੱਤਾਂ ਤੇ ਜਾਂ ਬਾਹਰ ਠੰਡੀ ਹਵਾ
ਵਿੱਚ ਚਲੇ ਜਾਓ। ਇੱਥੇ ਹੀ ਆਕੇ ਬੈਠਣਾ ਕੋਈ ਜ਼ਰੂਰੀ ਨਹੀਂ ਹੈ। ਬਾਹਰ ਵੀ ਜਾ ਸਕਦੇ ਹੋ, ਸਵੇਰੇ ਦੇ
ਟਾਈਮ ਕੋਈ ਡਰ ਆਦਿ ਦੀ ਗੱਲ ਨਹੀਂ ਰਹਿੰਦੀ ਹੈ। ਬਾਹਰ ਵਿੱਚ ਜਾਕੇ ਪੈਦਲ ਚੱਲੋ। ਆਪਸ ਵਿੱਚ ਇਹ ਹੀ
ਗੱਲਾਂ ਕਰਦੇ ਰਹੋ, ਵੇਖੀਏ ਕੌਣ ਬਾਬਾ ਨੂੰ ਜ਼ਿਆਦਾ ਯਾਦ ਕਰਦਾ ਹੈ, ਫਿਰ ਦੱਸਣਾ ਚਾਹੀਦਾ ਕਿੰਨਾ ਸਮੇਂ
ਅਸੀਂ ਯਾਦ ਕੀਤਾ ਹੈ। ਬਾਕੀ ਸਮੇਂ ਸਾਡੀ ਬੁੱਧੀ ਕਿੱਥੇ ਕਿੱਥੇ ਗਈ। ਇਸ ਨੂੰ ਕਿਹਾ ਜਾਂਦਾ ਹੈ -
ਇੱਕ -ਦੂਜੇ ਵਿੱਚ ਉੱਨਤੀ ਨੂੰ ਪਾਉਣਾ। ਨੋਟ ਕਰੋ ਕਿੰਨਾ ਸਮੇਂ ਬਾਪ ਨੂੰ ਯਾਦ ਕੀਤਾ। ਬਾਬਾ ਦੀ ਜੋ
ਪ੍ਰੈਕਟਿਸ ਹੈ ਉਹ ਦੱਸਦੇ ਹਨ। ਯਾਦ ਵਿੱਚ ਤੁਸੀਂ ਇੱਕ ਘੰਟਾ ਪੈਦਲ ਚੱਲੋ ਤਾਂ ਵੀ ਲੱਤਾਂ ਥਕਣਗੀਆਂ
ਨਹੀਂ। ਯਾਦ ਨਾਲ ਤੁਹਾਡੇ ਕਿੰਨੇ ਪਾਪ ਕਟ ਜਾਣਗੇ। ਚੱਕਰ ਨੂੰ ਤਾਂ ਤੁਸੀਂ ਜਾਣਦੇ ਹੋ, ਰਾਤ - ਦਿਨ
ਤੁਹਾਨੂੰ ਹੁਣ ਇਹ ਹੀ ਬੁੱਧੀ ਵਿੱਚ ਹੈ ਕਿ ਅਸੀਂ ਹੁਣ ਘਰ ਜਾਂਦੇ ਹਾਂ। ਪੁਰਸ਼ਾਰਥ ਕਰਦੇ ਹੋ, ਕਲਯੁਗੀ
ਮਨੁੱਖਾਂ ਨੂੰ ਜ਼ਰਾ ਵੀ ਪਤਾ ਨਹੀਂ ਹੈ - ਮੁਕਤੀ ਦੇ ਲਈ ਕਿੰਨੀ ਭਗਤੀ ਕਰਦੇ ਰਹਿੰਦੇ ਹਨ। ਕਈ ਮੱਤਾਂ
ਹਨ। ਤੁਸੀਂ ਬ੍ਰਾਹਮਣਾਂ ਦੀ ਹੈ ਹੀ ਇੱਕ ਮਤ, ਜੋ ਬ੍ਰਾਹਮਣ ਬਣਦੇ ਹਨ, ਉਨ੍ਹਾਂ ਸਭ ਦੀ ਹੈ ਸ਼੍ਰੀਮਤ।
ਤੁਸੀਂ ਬਾਪ ਦੀ ਸ਼੍ਰੀਮਤ ਨਾਲ ਦੇਵਤਾ ਬਣਦੇ ਹੋ। ਦੇਵਤਾਵਾਂ ਦੀ ਕੋਈ ਸ਼੍ਰੀਮਤ ਨਹੀਂ ਹੈ। ਸ਼੍ਰੀਮਤ
ਹੁਣ ਹੀ ਤੁਸੀਂ ਬ੍ਰਾਹਮਣਾਂ ਨੂੰ ਮਿਲਦੀ ਹੈ। ਰੱਬ ਹੈ ਹੀ ਨਿਰਾਕਾਰ। ਜੋ ਤੁਹਾਨੂੰ ਰਾਜਯੋਗ
ਸਿਖਾਉਂਦੇ ਹਨ, ਜਿਸ ਨਾਲ ਤੁਸੀਂ ਆਪਣਾ ਰਾਜ - ਭਾਗ ਲੈ ਕਿੰਨਾ ਉੱਚ ਵਿਸ਼ਵ ਦਾ ਮਾਲਿਕ ਬਣਦੇ ਹੋ।
ਭਗਤੀ ਮਾਰਗ ਦੇ ਵੇਦ - ਸ਼ਾਸਤਰ ਆਦਿ ਕਿੰਨੇ ਢੇਰ ਦੇ ਢੇਰ ਹਨ। ਪਰ ਕੰਮ ਦੀ ਸਿਰਫ ਇੱਕ ਗੀਤਾ ਹੀ ਹੈ।
ਰੱਬ ਆਕੇ ਰਾਜਯੋਗ ਸਿਖਾਉਂਦੇ ਹਨ। ਉਸ ਨੂੰ ਹੀ ਗੀਤਾ ਕਿਹਾ ਜਾਂਦਾ ਹੈ। ਹੁਣ ਤੁਸੀਂ ਬਾਪ ਤੋਂ
ਪੜ੍ਹਦੇ ਹੋ, ਜਿਸ ਨਾਲ ਸ੍ਵਰਗ ਦਾ ਰਾਜ ਪਾਉਂਦੇ ਹੋ। ਜਿਸ ਨੇ ਪੜ੍ਹਿਆ ਉਸ ਨੇ ਲੀਤਾ। ਡਰਾਮਾ ਵਿੱਚ
ਪਾਰ੍ਟ ਹੈ ਨਾ। ਗਿਆਨ ਸੁਣਾਉਣ ਵਾਲਾ ਗਿਆਨ ਸਾਗਰ ਇੱਕ ਹੀ ਬਾਪ ਹੈ। ਉਹ ਡਰਾਮਾ ਪਲਾਨ ਅਨੁਸਾਰ
ਕਲਯੁਗ ਦੇ ਅੰਤ ਸਤਯੁਗ ਦੇ ਆਦਿ ਦੇ ਸੰਗਮ ਤੇ ਹੀ ਆਉਂਦੇ ਹਨ। ਕਿਸੇ ਵੀ ਗੱਲ ਵਿੱਚ ਮੂੰਝੋਂ ਨਹੀਂ।
ਬਾਪ ਇਸ ਵਿੱਚ ਆਕੇ ਪੜ੍ਹਾਉਂਦੇ ਹਨ ਅਤੇ ਕੋਈ ਵੀ ਪੜ੍ਹਾ ਨਾ ਸਕੇ। ਇਹ (ਦਾਦਾ) ਵੀ ਅੱਗੇ ਕੋਈ ਤੋਂ
ਪੜ੍ਹਿਆ ਹੋਇਆ ਹੁੰਦਾ ਤਾਂ ਹੋਰ ਵੀ ਬਹੁਤ ਉਨ੍ਹਾਂ ਤੋਂ ਪੜ੍ਹੇ ਹੋਏ ਹੁੰਦੇ। ਬਾਪ ਤਾਂ ਕਹਿੰਦੇ ਹੈ
ਇਨ੍ਹਾਂ ਗੁਰੂਆਂ ਆਦਿ ਸਭ ਦਾ ਉੱਧਾਰ ਕਰਨ ਮੈਂ ਆਉਂਦਾ ਹਾਂ। ਹੁਣ ਤੁਸੀਂ ਬੱਚਿਆਂ ਦੀ ਏਮ ਆਬਜੈਕਟ
ਸਾਹਮਣੇ ਖੜੀ ਹੈ। ਅਸੀਂ ਇਹ ਬਣਦੇ ਹਾਂ, ਇਹ ਹੈ ਹੀ ਨਰ ਤੋਂ ਨਾਰਾਇਣ ਬਣਨ ਦੀ ਸੱਤ ਕਥਾ। ਉਨ੍ਹਾਂ
ਦੀ ਫਿਰ ਭਗਤੀ ਮਾਰਗ ਵਿੱਚ ਮਹਿਮਾ ਚਲਦੀ ਹੈ। ਭਗਤੀ ਮਾਰਗ ਦੀ ਰਸਮ ਚਲਦੀ ਆਉਂਦੀ ਹੈ। ਹੁਣ ਇਹ ਰਾਵਣ
ਰਾਜ ਪੂਰਾ ਹੋਣਾ ਹੈ। ਤੁਸੀਂ ਹੁਣ ਦੁਸ਼ਹਿਰਾ ਆਦਿ ਵਿਚ ਥੋੜੀ ਜਾਵੋਗੇ। ਤੁਸੀਂ ਤਾਂ ਸਮਝਾਉਗੇ ਇਹ ਕੀ
ਕਰਦੇ ਹੋ। ਇਹ ਤਾਂ ਬੇਬੀਜ਼ ਦਾ ਕੰਮ ਹੈ। ਵੱਡੇ - ਵੱਡੇ ਆਦਮੀ ਵੇਖਣ ਜਾਂਦੇ ਹਨ। ਰਾਵਣ ਨੂੰ ਕਿਵੇਂ
ਜਲਾਉਂਦੇ ਹਨ। ਇਹ ਹੈ ਕੌਣ, ਕੋਈ ਦੱਸ ਨਾ ਸਕੇ। ਰਾਵਣ ਰਾਜ ਹੈ ਨਾ। ਦੁਸ਼ਹਿਰੇ ਆਦਿ ਵਿੱਚ ਕਿੰਨੀ
ਖੁਸ਼ੀ ਮਨਾਉਂਦੇ ਹਨ, ਜਿਸ ਵਿੱਚ ਰਾਵਣ ਨੂੰ ਜਲਾਉਂਦੇ ਆਉਂਦੇ ਹਨ। ਦੁੱਖ ਵੀ ਚਲਾ ਆਉਂਦਾ ਹੈ, ਕੁਝ
ਵੀ ਸਮਝ ਨਹੀਂ ਹੈ। ਹੁਣ ਤੁਸੀਂ ਸਮਝਦੇ ਹੋ ਅਸੀਂ ਕਿੰਨੇ ਬੇਸਮਝ ਸੀ। ਰਾਵਣ ਬੇਸਮਝ ਬਣਾ ਦਿੰਦਾ ਹੈ।
ਹੁਣ ਤੁਸੀਂ ਕਹਿੰਦੇ ਹੋ ਬਾਬਾ ਅਸੀਂ ਲਕਸ਼ਮੀ - ਨਾਰਾਇਣ ਜਰੂਰ ਬਣਾਂਗੇ। ਅਸੀਂ ਕੋਈ ਘੱਟ ਪੁਰਸ਼ਾਰਥ
ਥੋੜੀ ਕਰਾਂਗੇ। ਇਹ ਇੱਕ ਹੀ ਸਕੂਲ ਹੈ, ਪੜ੍ਹਾਈ ਬਹੁਤ ਸਹਿਜ ਹੈ। ਬੁਢੀਆਂ - ਬੁਢੀਆਂ ਮਾਤਾਵਾਂ ਹੋਰ
ਕੁਝ ਨਹੀਂ ਯਾਦ ਕਰ ਸਕਦੀ ਤਾਂ ਸਿਰਫ ਬਾਪ ਨੂੰ ਯਾਦ ਕਰਨ। ਮੁੱਖ ਤੋਂ ਹੇ ਰਾਮ ਤਾਂ ਕਹਿੰਦੇ ਹਨ ਨਾ।
ਬਾਬਾ ਇਹ ਬਹੁਤ ਸਹਿਜ ਦੱਸਦੇ ਹਨ ਤੁਸੀਂ ਆਤਮਾ ਹੋ, ਪਰਮਾਤਮਾ ਬਾਪ ਨੂੰ ਯਾਦ ਕਰੋ ਤਾਂ ਤੁਹਾਡਾ ਬੇੜਾ
ਪਾਰ ਹੋ ਜਾਏਗਾ। ਕਿੱਥੇ ਚਲੇ ਜਾਣਗੇ? ਸ਼ਾਂਤੀਧਾਮ - ਸੁੱਖਧਾਮ। ਹੋਰ ਸਭ ਕੁਝ ਭੁੱਲ ਜਾਓ। ਜੋ ਕੁਝ
ਸੁਣਿਆ ਹੈ, ਪੜ੍ਹਿਆ ਹੈ ਉਹ ਸਭ ਭੁੱਲਕੇ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਬਾਪ ਤੋਂ
ਵਰਸਾ ਜਰੂਰ ਮਿਲੇਗਾ। ਬਾਪ ਦੀ ਯਾਦ ਨਾਲ ਹੀ ਪਾਪ ਕਟ ਜਾਂਦੇ ਹਨ। ਕਿੰਨਾ ਸਹਿਜ ਹੈ। ਕਹਿੰਦੇ ਵੀ ਹਨ
ਭ੍ਰਿਕੁਟੀ ਦੇ ਵਿੱਚ ਚਮਕਦਾ ਹੈ ਸਿਤਾਰਾ। ਤਾਂ ਜ਼ਰੂਰ ਇੰਨੀ ਛੋਟੀ ਆਤਮਾ ਹੋਵੇਗੀ ਨਾ। ਡਾਕਟਰ ਲੋਕ
ਬਹੁਤ ਕੋਸ਼ਿਸ਼ ਕਰਦੇ ਹਨ, ਆਤਮਾ ਨੂੰ ਵੇਖਣ ਦੀ। ਪਰ ਉਹ ਬਹੁਤ ਸੂਕ੍ਸ਼੍ਮ ਹੈ। ਹੱਠ ਆਦਿ ਨਾਲ ਕੋਈ ਵੇਖ
ਨਾ ਸਕੇ। ਬਾਪ ਵੀ ਇਵੇਂ ਹੀ ਬਿੰਦੀ ਹੈ। ਕਹਿੰਦੇ ਹਨ - ਜਿਵੇਂ ਤੁਸੀਂ ਸਾਧਾਰਨ ਹੋ, ਮੈਂ ਵੀ
ਸਾਧਾਰਨ ਬਣ ਤੁਹਾਨੂੰ ਪੜ੍ਹਾਉਂਦਾ ਹਾਂ। ਕਿਸੇ ਨੂੰ ਕੀ ਪਤਾ ਕੀ ਇਨ੍ਹਾਂ ਨੂੰ ਰੱਬ ਕਿਵੇਂ
ਪੜ੍ਹਾਉਂਦੇ ਹੋਣਗੇ। ਕ੍ਰਿਸ਼ਨ ਪੜ੍ਹਾਉਂਦੇ ਤਾਂ ਸਾਰੇ ਅਮਰੀਕਾ, ਜਪਾਨ ਆਦਿ ਸਭ ਪਾਸਿਉਂ ਆ ਜਾਣ।
ਉਨ੍ਹਾਂ ਵਿੱਚ ਇੰਨੀ ਕਸ਼ਿਸ਼ ਹੈ। ਕ੍ਰਿਸ਼ਨ ਦੇ ਨਾਲ ਪਿਆਰ ਤਾਂ ਸਭ ਦਾ ਹੈ ਨਾ। ਹੁਣ ਤਾਂ ਤੁਸੀਂ ਬੱਚੇ
ਜਾਣਦੇ ਹੋ ਅਸੀਂ ਸੋ ਬਣ ਰਹੇ ਹਾਂ। ਕ੍ਰਿਸ਼ਨ ਹੈ ਪ੍ਰਿੰਸ, ਕ੍ਰਿਸ਼ਨ ਨੂੰ ਗੋਦ ਵਿੱਚ ਲੈਣਾ ਚਾਹੁੰਦੇ
ਹੋ ਤਾਂ ਪੁਰਸ਼ਾਰਥ ਕਰਨਾ ਪਵੇ, ਕੋਈ ਵੱਡੀ ਗੱਲ ਨਹੀਂ ਹੈ। ਬਾਪ ਆਪਣੇ ਬੱਚਿਆਂ ਨੂੰ ਸ੍ਵਰਗ ਦਾ
ਪ੍ਰਿੰਸ, ਵਿਸ਼ਵ ਦਾ ਮਾਲਿਕ ਬਣਾਉਣ ਦੇ ਲਈ ਪੜ੍ਹਾਉਂਦੇ ਹਨ।
ਬਾਪ ਕਹਿੰਦੇ ਹਨ - ਬੱਚੇ, ਪੜ੍ਹਾਈ ਦਾ ਸਾਰ ਹੈ - ਦੁਨੀਆਂ ਦੀਆਂ ਸਭ ਗੱਲਾਂ ਨੂੰ ਛੱਡ ਦੇਵੋ। ਇਵੇਂ
ਕਦੀ ਨਹੀਂ ਸਮਝੋ ਕਿ ਸਾਡੇ ਕੋਲ ਕਰੋੜ ਹੈ, ਲੱਖ ਹੈ। ਕੁਝ ਵੀ ਹੱਥ ਵੀ ਨਹੀਂ ਆਏਗਾ ਇਸਲਈ ਚੰਗੀ ਰੀਤੀ
ਪੁਰਸ਼ਾਰਥ ਕਰੋ। ਬਾਪ ਦੇ ਕੋਲ ਆਉਂਦੇ ਹਨ ਤਾਂ ਬਾਪ ਉਲਾਹਣਾ ਦਿੰਦੇ ਹਨ, 8 ਮਹੀਨੇ ਤੋਂ ਆਉਂਦੇ ਹੋ
ਅਤੇ ਬਾਪ ਜਿਨ੍ਹਾਂ ਤੋਂ ਸ੍ਵਰਗ ਦੀ ਬਾਦਸ਼ਾਹੀ ਮਿਲਦੀ ਹੈ ਉਨ੍ਹਾਂ ਤੋਂ ਇੰਨਾ ਸਮੇਂ ਮਿਲੇ ਵੀ ਨਹੀਂ।
ਕਹਿੰਦੇ ਬਾਬਾ ਫਲਾਣਾ ਕੰਮ ਸੀ। ਅਰੇ, ਤੁਸੀਂ ਮਰ ਜਾਂਦੇ ਫਿਰ ਇੱਥੇ ਕਿਵੇਂ ਆਉਂਦੇ! ਇਹ ਬਹਾਨੇ ਥੋੜੀ
ਚਲ ਸਕਣਗੇ। ਬਾਪ ਰਾਜਯੋਗ ਸਿਖਾ ਰਹੇ ਹਨ ਅਤੇ ਤੁਸੀਂ ਸਿੱਖਦੇ ਨਹੀਂ, ਜਿਸ ਨੇ ਬਹੁਤ ਭਗਤੀ ਕੀਤੀ
ਹੋਵੇਗੀ ਉਨ੍ਹਾਂ ਨੂੰ 7 ਰੋਜ਼ ਤਾਂ ਕੀ ਇੱਕ ਸੇਕੇਂਡ ਵਿੱਚ ਵੀ ਤੀਰ ਲਗ ਜਾਏ। ਸੇਕੇਂਡ ਵਿੱਚ ਵਿਸ਼ਵ
ਦੇ ਮਾਲਿਕ ਬਣ ਸਕਦੇ ਹਨ। ਉਹ ਖੁਦ ਅਨੁਭਵੀ ਬੈਠਾ ਹੈ, ਵਿਨਾਸ਼ ਵੇਖਿਆ, ਚਤੁਰਭੁਜ ਰੂਪ ਵੇਖਿਆ, ਬਸ
ਸਮਝਣ ਲੱਗਾ ਓਹੋ, ਮੈਂ ਵਿਸ਼ਵ ਦਾ ਮਾਲਿਕ ਬਣਦਾ ਹਾਂ। ਸਾਕ੍ਸ਼ਾਤ੍ਕਾਰ ਹੋਇਆ, ਉਮੰਗ ਆਇਆ ਅਤੇ ਸਭ ਕੁਝ
ਛੱਡ ਦਿੱਤਾ। ਇੱਥੇ ਤੁਸੀਂ ਬੱਚਿਆਂ ਨੂੰ ਪਤਾ ਲਗਾ ਬਾਪ ਆਏ ਹਨ, ਵਿਸ਼ਵ ਦੀ ਬਾਦਸ਼ਾਹੀ ਦੇਣ। ਬਾਪ
ਪੁੱਛਦੇ ਹਨ ਨਿਸ਼ਚੈ ਕੱਦ ਹੋਇਆ? ਤਾਂ ਕਹਿੰਦੇ ਹਨ 8 ਮਹੀਨੇ। ਬਾਬਾ ਨੇ ਸਮਝਾਇਆ ਹੈ ਮੂਲ ਗੱਲ ਹੈ
ਯਾਦ ਅਤੇ ਗਿਆਨ। ਬਾਕੀ ਤਾਂ ਦੀਦਾਰ ਕੋਈ ਕੰਮ ਦਾ ਨਹੀਂ। ਬਾਪ ਨੂੰ ਪਹਿਚਾਣ ਲੀਤਾ ਤਾਂ ਫਿਰ ਪੜ੍ਹਨਾ
ਸ਼ੁਰੂ ਕਰੋ ਤਾ ਤੁਸੀਂ ਵੀ ਇਹ ਬਣ ਜਾਵੋਗੇ। ਪੁਆਇੰਟਸ ਮਿਲਦੀ ਹੈ ਜੋ ਕੋਈ ਨੂੰ ਵੀ ਸਮਝਾ ਸਕਦੇ ਹੋ।
ਬਹੁਤ ਮਿਠਾਸ ਨਾਲ ਸਮਝਾਓ। ਸ਼ਿਵਬਾਬਾ ਜੋ ਪਤਿਤ - ਪਾਵਨ ਹੈ, ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ
ਪਾਵਨ ਬਣ ਪਾਵਨ ਦੁਨੀਆਂ ਦਾ ਮਾਲਿਕ ਬਣ ਜਾਵੋਗੇ। ਯੁਕਤੀ ਨਾਲ ਸਮਝਾਉਣਾ ਹੈ। ਤੁਸੀਂ ਚਾਹੁੰਦੇ ਹੋ
ਨਾ - ਗਾਡ ਫਾਦਰ ਲਿਬ੍ਰੇਟ ਕਰ ਸਵੀਟ ਹੋਮ ਵਾਪਿਸ ਲੈ ਜਾਣ। ਅੱਛਾ, ਹੁਣ ਤੁਹਾਡੇ ਉੱਪਰ ਜੋ ਕਟ (ਜੰਕ)
ਚੜ੍ਹੀ ਹੋਈ ਹੈ ਉਸ ਦੇ ਲਈ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਵੇਰੇ -
ਸਵੇਰੇ ਉੱਠ ਪੈਦਲ ਚੱਲਦੇ ਬਾਪ ਨੂੰ ਯਾਦ ਕਰੋ, ਆਪਸ ਵਿੱਚ ਇਹ ਹੀ ਮਿੱਠੀ ਰੂਹਰਿਹਾਨ ਕਰੋ ਤਾਂ ਕਿ
ਵੇਖੀਏ ਕੌਣ ਕਿੰਨਾ ਸਮੇਂ ਬਾਬਾ ਨੂੰ ਯਾਦ ਕਰਦਾ ਹੈ, ਫਿਰ ਆਪਣਾ ਅਨੁਭਵ ਸੁਣਾਓ।
2. ਬਾਪ ਨੂੰ ਪਹਿਚਾਣ
ਲੀਤਾ ਤਾਂ ਫਿਰ ਕੋਈ ਬਹਾਨਾ ਨਹੀਂ ਦੇਣਾ ਹੈ , ਪੜ੍ਹਾਈ ਵਿੱਚ ਲਗ ਜਾਣਾ ਹੈ, ਮੁਰਲੀ ਕਦੀ ਮਿਸ ਨਹੀਂ
ਕਰਨੀ ਹੈ।
ਵਰਦਾਨ:-
ਸਰਵ ਦੇ ਗੁਣ ਵੇਖਦੇ ਹੋਏ ਖੁਦ ਵਿੱਚ ਬਾਪ ਦੇ ਗੁਣਾਂ ਨੂੰ ਧਾਰਨ ਕਰਨ ਵਾਲੇ ਗੁਣਮੂਰਤ ਭਵ।
ਸੰਗਮਯੁੱਗ ਤੇ ਜੋ ਬੱਚੇ
ਗੁਣਾਂ ਦੀ ਮਾਲਾ ਧਾਰਨ ਕਰਦੇ ਹਨ ਉਹ ਹੀ ਵਿਜੇ ਮਾਲਾ ਵਿਚ ਆਉਂਦੇ ਹਨ ਇਸਲਈ ਹੌਲੀ ਹੰਸ ਬਣ ਸਰਵ ਦੇ
ਗੁਣਾਂ ਨੂੰ ਵੇਖੋ ਅਤੇ ਇੱਕ ਬਾਪ ਦੇ ਗੁਣਾਂ ਨੂੰ ਆਪਣੇ ਵਿਚ ਧਾਰਨ ਕਰੋ, ਇਹ ਹੀ ਗੁਣਮਾਲਾ ਸਭ ਦੇ
ਗਲੇ ਵਿਚ ਪਈ ਹੋਈ ਹੋਵੇ। ਜੋ ਜਿੰਨੇ ਬਾਪ ਦੇ ਗੁਣ ਖੁਦ ਵਿੱਚ ਧਾਰਨ ਕਰਦੇ ਹਨ ਉਨ੍ਹਾਂ ਦੇ ਗਲੇ ਵਿਚ
ਉਣੀ ਵੱਡੀ ਮਾਲਾ ਪੈਂਦੀ ਹੈ। ਗੁਣਮਾਲਾ ਨੂੰ ਸਿਮਰਨ ਕਰਨ ਨਾਲ ਖੁਦ ਵੀ ਗੁਣਮੂਰਤ ਬਣ ਜਾਂਦੇ ਹਨ। ਇਸੇ
ਦੀ ਯਾਦਗਰ ਵਿਚ ਦੇਵਤਾਵਾਂ ਅਤੇ ਸ਼ਕਤੀਆਂ ਦੇ ਗਲੇ ਵਿਚ ਮਾਲਾ ਵਿਖਾਉਂਦੇ ਹਨ।
ਸਲੋਗਨ:-
ਸਾਖਸ਼ੀਪਨ ਦੀ
ਸਥਿਤੀ ਹੀ ਅਸਲ ਨਿਰਣੇ ਦਾ ਤਖਤ ਹੈ।
ਅਵਿਅਕਤ ਇਸ਼ਾਰੇ:-
ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।
ਅੰਤਰਮੁੱਖੀ ਹੋਕੇ ਕੰਮ
ਕਰਨ ਨਾਲ ਵਿਘਨਾਂ ਤੋਂ, ਵਿਅਰਥ ਸੰਕਲਪਾਂ ਤੋਂ ਬਚ ਜਾਵੋਗੇ ਅਤੇ ਸਮੇਂ ਵੀ ਬਹੁਤ ਬਚ ਜਾਵੇਗਾ। ਜੋ
ਅੰਤਰਮੁੱਖੀ ਰਹਿੰਦੇ ਹਨ ਉਨ੍ਹਾਂ ਵਿਚ ਸਮ੍ਰਿਤੀ ਦੀ ਸਮਰਥਾ ਵੀ ਆਉਂਦੀ ਹੈ ਅਤੇ ਆਤਮਾ ਰੂਪੀ ਨੇਤ੍ਰ
ਪਾਵਰਫੁਲ ਬਣਦਾ ਜਾਂਦਾ ਹੈ ਜਿਸ ਨਾਲ ਜੇਕਰ ਕੋਈ ਵੀ ਵਿਘਣ ਆਉਣ ਵਾਲਾ ਹੋਵੇਗਾ ਤਾਂ ਇਹ ਮਹਿਸੂਸਤਾ
ਆਵੇਗੀ ਕਿ ਅੱਜ ਕੋਈ ਪੇਪਰ ਹੋਣ ਵਾਲਾ ਹੈ ਅਤੇ ਜਿਨਾਂ ਪਹਿਲਾਂ ਤੋਂ ਪਤਾ ਚਲਦਾ ਜਾਵੇਗਾ ਤਾਂ
ਹੁਸ਼ਿਆਰ ਹੋਣ ਦੇ ਕਾਰਣ ਸਫਲਤਾ ਪਾ ਲੈਣਗੇ।