09.08.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਇਹ
ਪੁਰਸ਼ੋਤਮ ਸੰਗਮਯੁਗ ਕਲਿਆਣਕਾਰੀ ਯੁਗ ਹੈ , ਇਸ ਵਿੱਚ ਪੜ੍ਹਾਈ ਨਾਲ ਤੁਹਾਨੂੰ ਸ਼੍ਰੀਕ੍ਰਿਸ਼ਨਪੁਰੀ ਦਾ
ਮਾਲਿਕ ਬਣਨਾ ਹੈ ”
ਪ੍ਰਸ਼ਨ:-
ਬਾਪ ਮਾਤਾਵਾਂ
ਤੇ ਗਿਆਨ ਦਾ ਕਲਸ਼ ਕਿਓਂ ਰੱਖਦੇ ਹਨ? ਕਿਹੜਾ ਇੱਕ ਰਿਵਾਜ਼ ਭਾਰਤ ਵਿੱਚ ਹੀ ਚਲਦਾ ਹੈ?
ਉੱਤਰ:-
ਪਵਿੱਤਰਤਾ ਦੀ
ਰੱਖ਼ੜੀ ਬੰਨ ਸਭ ਨੂੰ ਪਤਿਤ ਤੋਂ ਪਾਵਨ ਬਣਾਉਣ ਦੇ ਲਈ ਬਾਪ ਮਾਤਾਵਾਂ ਤੇ ਗਿਆਨ ਦਾ ਕਲਸ਼ ਰੱਖਦੇ ਹਨ।
ਰੱਖ਼ੜੀ ਦਾ ਵੀ ਭਾਰਤ ਵਿੱਚ ਹੀ ਰਿਵਾਜ਼ ਹੈ। ਭੈਣ ਭਰਾ ਨੂੰ ਰੱਖੜੀ ਬੰਨ੍ਹਦੀ ਹੈ। ਇਹ ਪਵਿੱਤਰਤਾ ਦੀ
ਨਿਸ਼ਾਨੀ ਹੈ। ਬਾਪ ਕਹਿੰਦੇ ਹਨ ਬੱਚੇ ਤੁਸੀਂ ਮਾਮੇਕਮ ਯਾਦ ਕਰੋ ਤਾਂ ਪਾਵਨ ਬਣ ਪਾਵਨ ਦੁਨੀਆਂ ਦੇ
ਮਾਲਿਕ ਬਣ ਜਾਓਗੇ।
ਗੀਤ:-
ਭੋਲੇਨਾਥ ਤੋਂ
ਨਿਰਾਲਾ...
ਓਮ ਸ਼ਾਂਤੀ
ਇਹ ਹੈ ਭੋਲੇਨਾਥ ਦੀ ਮਹਿਮਾ, ਜਿਸ ਦੇ ਲਈ ਕਹਿੰਦੇ ਹਨ ਦੇਣ ਵਾਲਾ ਹੈ। ਤੁਸੀਂ ਬੱਚੇ ਜਾਣਦੇ ਹੋ ਸ਼੍ਰੀ
ਲਕਸ਼ਮੀ - ਨਾਰਾਇਣ ਨੂੰ ਇਹ ਰਾਜ - ਭਾਗ ਕਿਸਨੇ ਦਿੱਤਾ ਹੈ। ਜਰੂਰ ਭਗਵਾਨ ਨੇ ਦਿੱਤਾ ਹੋਵੇਗਾ ਕਿਓਂਕਿ
ਸ੍ਵਰਗ ਦੀ ਸਥਾਪਨਾ ਤਾਂ ਉਹ ਹੀ ਕਰਦੇ ਹਨ। ਸ੍ਵਰਗ ਦੀ ਬਾਦਸ਼ਾਹੀ ਭੋਲੇਨਾਥ ਨੇ ਜਿਵੇਂ ਲਕਸ਼ਮੀ -
ਨਾਰਾਇਣ ਨੂੰ ਦਿੱਤੀ ਉਵੇਂ ਹੀ ਕ੍ਰਿਸ਼ਨ ਨੂੰ ਦਿੱਤੀ। ਰਾਧੇ ਕ੍ਰਿਸ਼ਨ ਅਥਵਾ ਲਕਸ਼ਮੀ - ਨਾਰਾਇਣ ਦੀ
ਗੱਲ ਤਾਂ ਇੱਕ ਹੀ ਹੈ। ਪਰ ਰਾਜਧਾਨੀ ਹੈ ਨਹੀਂ। ਉਨ੍ਹਾਂ ਨੂੰ ਸਿਵਾਏ ਪਰਮਪਿਤਾ ਪਰਮਾਤਮਾ ਦੇ ਕੋਈ
ਰਾਜ ਦੇ ਨਹੀਂ ਸਕਦੇ। ਉਨ੍ਹਾਂ ਦਾ ਜਨਮ ਸ੍ਵਰਗ ਵਿੱਚ ਹੀ ਕਹਿਣਗੇ। ਇਹ ਤੁਸੀਂ ਬੱਚੇ ਹੀ ਜਾਣਦੇ ਹੋ।
ਤੁਸੀਂ ਬੱਚੇ ਹੀ ਜਨ੍ਸ਼ਟਮੀ ਤੇ ਸਮਝਾਓਗੇ। ਕ੍ਰਿਸ਼ਨ ਦੀ ਜਨ੍ਮਸ਼ਟਮੀ ਹੈ ਤਾਂ ਰਾਧੇ ਦੀ ਵੀ ਹੋਣੀ
ਚਾਹੀਦੀ ਹੈ ਕਿਓਂਕਿ ਦੋਨੋਂ ਸ੍ਵਰਗ ਦੇ ਵਾਸੀ ਸੀ। ਰਾਧੇ - ਕ੍ਰਿਸ਼ਨ ਹੀ ਸਵੰਬਰ ਦੇ ਬਾਦ ਲਕਸ਼ਮੀ -
ਨਾਰਾਇਣ ਬਣਦੇ ਹਨ। ਮੁੱਖ ਗੱਲ ਹੈ ਕਿ ਉਨ੍ਹਾਂ ਨੂੰ ਇਹ ਰਾਜ ਕਿਸਨੇ ਦਿੱਤਾ। ਇਹ ਰਾਜਯੋਗ ਕੱਦ ਅਤੇ
ਕਿਸਨੇ ਸਿਖਾਇਆ? ਸ੍ਵਰਗ ਵਿੱਚ ਤਾਂ ਨਹੀਂ ਸਿਖਾਇਆ ਹੋਵੇਗਾ। ਸਤਯੁਗ ਵਿੱਚ ਤਾਂ ਉਹ ਹੈ ਹੀ ਉੱਤਮ
ਪੁਰਸ਼। ਕਲਯੁਗ ਦੇ ਬਾਦ ਹੁੰਦਾ ਹੈ ਸਤਯੁਗ। ਤਾਂ ਜਰੂਰ ਕਲਯੁਗ ਅੰਤ ਵਿੱਚ ਰਾਜਯੋਗ ਸਿੱਖਿਆ ਹੋਵੇਗਾ।
ਜੋ ਫਿਰ ਨਵੇਂ ਜਨਮ ਵਿੱਚ ਰਾਜਾਈ ਪ੍ਰਾਪਤ ਕੀਤੀ। ਪੁਰਾਣੀ ਦੁਨੀਆਂ ਤੋਂ ਨਵੀਂ ਪਾਵਨ ਦੁਨੀਆਂ ਬਣਦੀ
ਹੈ। ਜ਼ਰੂਰ ਪਤਿਤ ਪਾਵਨ ਹੀ ਆਇਆ ਹੋਵੇਗਾ। ਹੁਣ ਸੰਗਮਯੁਗ ਤੇ ਕਿਹੜਾ ਧਰਮ ਹੁੰਦਾ ਹੈ, ਇਹ ਕਿਸੇ ਨੂੰ
ਪਤਾ ਨਹੀਂ। ਪੁਰਾਣੀ ਦੁਨੀਆਂ ਅਤੇ ਨਵੀਂ ਦੁਨੀਆਂ ਦਾ ਇਹ ਹੈ ਪੁਰਸ਼ੋਤਮ ਸੰਗਮਯੁਗ, ਜੋ ਗਾਇਆ ਹੋਇਆ
ਹੈ। ਇਹ ਲਕਸ਼ਮੀ - ਨਰਾਇਣ ਹਨ ਨਵੀਂ ਦੁਨੀਆਂ ਦੇ ਮਾਲਿਕ। ਇਨ੍ਹਾਂ ਦੀ ਆਤਮਾ ਨੂੰ ਅੱਗੇ ਜਨਮ ਵਿੱਚ
ਪਰਮਪਿਤਾ ਪਰਮਾਤਮਾ ਨੇ ਰਾਜਯੋਗ ਸਿਖਾਇਆ ਹੈ। ਜਿਸ ਪੁਰਸ਼ਾਰਥ ਦੀ ਪ੍ਰਾਲਬੱਧ ਫਿਰ ਤੋਂ ਨਵੇਂ ਜਨਮ
ਵਿੱਚ ਮਿਲਦੀ ਹੈ, ਇਸ ਦਾ ਨਾਮ ਹੀ ਹੈ ਕਲਿਆਣਕਾਰੀ ਪੁਰਸ਼ੋਤਮ ਸੰਗਮਯੁਗ। ਜਰੂਰ ਬਹੁਤ ਜਨਮਾਂ ਦੇ ਅੰਤ
ਦੇ ਜਨਮ ਵਿੱਚ ਹੀ ਇਨ੍ਹਾਂ ਨੂੰ ਕਿਸੇ ਨੇ ਰਾਜਯੋਗ ਸਿਖਾਇਆ ਹੋਵੇਗਾ। ਕਲਯੁਗ ਵਿੱਚ ਹਨ ਕਈ ਧਰਮ,
ਸਤਯੁਗ ਵਿੱਚ ਸੀ ਇੱਕ ਦੇਵੀ - ਦੇਵਤਾ ਧਰਮ। ਸੰਗਮ ਤੇ ਕਿਹੜਾ ਧਰਮ ਹੈ, ਜਿਸ ਨਾਲ ਇਹ ਪੁਰਸ਼ਾਰਥ ਕਰ
ਰਾਜਯੋਗ ਸਿੱਖਿਆ ਅਤੇ ਸਤਯੁਗ ਵਿੱਚ ਪ੍ਰਾਲਬੱਧ ਭੋਗੀ। ਸਮਝਿਆ ਜਾਂਦਾ ਹੈ ਸੰਗਮਯੁਗ ਤੇ ਬ੍ਰਹਮਾ
ਦੁਆਰਾ ਬ੍ਰਾਹਮਣ ਹੀ ਪੈਦਾ ਹੋਏ। ਚਿੱਤਰ ਵਿੱਚ ਵੀ ਹੈ ਬ੍ਰਹਮਾ ਦੁਆਰਾ ਸਥਾਪਨਾ, ਕ੍ਰਿਸ਼ਨਪੁਰੀ ਦੀ।
ਵਿਸ਼ਨੂੰ ਅਥਵਾ ਨਾਰਾਇਣਪੁਰੀ ਕਹੋ, ਗੱਲ ਤਾਂ ਇੱਕ ਹੀ ਹੈ। ਹੁਣ ਤੁਸੀਂ ਜਾਣਦੇ ਹੋ ਅਸੀਂ ਕ੍ਰਿਸ਼ਨਪੁਰੀ
ਦੇ ਮਾਲਿਕ ਬਣਦੇ ਹਾਂ, ਇਸ ਪੜ੍ਹਾਈ ਨਾਲ ਅਤੇ ਪਾਵਨ ਬਣਨ ਨਾਲ। ਸ਼ਿਵ ਭਗਵਾਨੁਵਾਚ ਹੈ ਨਾ। ਕ੍ਰਿਸ਼ਨ
ਦੀ ਆਤਮਾ ਹੀ ਬਹੁਤ ਜਨਮਾਂ ਦੇ ਅੰਤ ਦੇ ਜਨਮ ਵਿੱਚ ਫਿਰ ਇਹ ਬਣਦੀ ਹੈ। 84 ਜਨਮ ਲੈਂਦੇ ਹਨ ਨਾ। ਇਹ
ਹੈ 84ਵਾਂ ਜਨਮ, ਇਨ੍ਹਾਂ ਦਾ ਹੀ ਫਿਰ ਬ੍ਰਹਮਾ ਨਾਮ ਰੱਖਦੇ ਹਨ। ਨਹੀਂ ਤਾਂ ਫਿਰ ਬ੍ਰਹਮਾ ਕਿੱਥੋਂ
ਆਇਆ। ਈਸ਼ਵਰ ਨੇ ਰਚਨਾ ਰਚੀ ਤਾਂ ਬ੍ਰਹਮਾ - ਵਿਸ਼ਨੂੰ - ਸ਼ੰਕਰ ਕਿੱਥੋਂ ਆਏ। ਕਿਵੇਂ ਰਚਿਆ? ਕੀ ਛੂ
ਮੰਤਰ ਕੀਤਾ ਜੋ ਪੈਦਾ ਹੋ ਗਏ। ਬਾਪ ਹੀ ਉਨ੍ਹਾਂ ਦੀ ਹਿਸਟਰੀ ਦੱਸਦੇ ਹਨ। ਏਡਾਪਟ ਕੀਤਾ ਜਾਂਦਾ ਹੈ
ਤਾਂ ਨਾਮ ਬਦਲਦੇ ਹਨ। ਬ੍ਰਹਮਾ ਨਾਮ ਤਾਂ ਨਹੀਂ ਸੀ ਨਾ। ਕਹਿੰਦੇ ਹਨ ਬਹੁਤ ਜਨਮਾਂ ਦੇ ਅੰਤ ਵਿੱਚ...ਤਾਂ
ਜਰੂਰ ਪਤਿਤ ਮਨੁੱਖ ਹੋਇਆ। ਬ੍ਰਹਮਾ ਕਿਥੋਂ ਆਇਆ, ਕਿਸੇ ਨੂੰ ਵੀ ਪਤਾ ਨਹੀਂ ਹੈ। ਬਹੁਤ ਜਨਮਾਂ ਦੇ
ਅੰਤ ਦਾ ਜਨਮ ਕਿਸ ਦਾ ਹੋਇਆ? ਉਹ ਤਾਂ ਲਕਸ਼ਮੀ - ਨਾਰਾਇਣ ਨੇ ਹੀ ਬਹੁਤ ਜਨਮ ਲੀਤੇ ਹਨ। ਨਾਮ, ਰੂਪ,
ਦੇਸ਼, ਕਾਲ ਬਦਲਦਾ ਜਾਂਦਾ ਹੈ। ਕ੍ਰਿਸ਼ਨ ਦੇ ਚਿੱਤਰ ਵਿੱਚ 84 ਜਨਮਾਂ ਦੀ ਕਹਾਣੀ ਕਲੀਅਰ ਲਿਖੀ ਹੋਈ
ਹੈ। ਜਨ੍ਮਸ਼ਟਮੀ ਤੇ ਕ੍ਰਿਸ਼ਨ ਦੇ ਚਿੱਤਰ ਵੀ ਬਹੁਤ ਵਿਕਦੇ ਹੋਣਗੇ ਕਿਓਂਕਿ ਕ੍ਰਿਸ਼ਨ ਦੇ ਮੰਦਿਰ ਵਿੱਚ
ਤਾਂ ਸਭ ਜਾਣਗੇ ਨਾ। ਰਾਧੇ - ਕ੍ਰਿਸ਼ਨ ਦੇ ਮੰਦਿਰ ਵਿੱਚ ਵੀ ਜਾਂਦੇ ਹਨ। ਕ੍ਰਿਸ਼ਨ ਦੇ ਨਾਲ ਰਾਧੇ
ਜਰੂਰ ਹੋਵੇਗੀ। ਰਾਧੇ - ਕ੍ਰਿਸ਼ਨ, ਪ੍ਰਿੰਸ - ਪ੍ਰਿੰਸੇਜ਼, ਹੀ ਲਕਸ਼ਮੀ - ਨਰਾਇਣ ਮਹਾਰਾਜਾ - ਮਹਾਰਾਣੀ
ਬਣਦੇ ਹਨ। ਉਨ੍ਹਾਂ ਨੇ ਹੀ 84 ਜਨਮ ਲੀਤੇ ਫਿਰ ਅੰਤ ਦੇ ਜਨਮ ਵਿੱਚ ਬ੍ਰਹਮਾ - ਸਰਸਵਤੀ ਬਣੇ। ਬਹੁਤ
ਜਨਮਾਂ ਦੇ ਅੰਤ ਵਿੱਚ ਬਾਪ ਨੇ ਪ੍ਰਵੇਸ਼ ਕੀਤਾ। ਹੋਰ ਇਨ੍ਹਾਂ ਨੂੰ ਹੀ ਕਹਿੰਦੇ ਹਨ ਤੁਸੀਂ ਆਪਣੇ ਜਨਮਾਂ
ਨੂੰ ਨਹੀਂ ਜਾਣਦੇ ਹੋ। ਤੁਸੀਂ ਪਹਿਲੇ ਜਨਮ ਵਿੱਚ ਲਕਸ਼ਮੀ - ਨਾਰਾਇਣ ਸੀ। ਫਿਰ ਇਹ ਜਨਮ ਲੀਤਾ ਉਨ੍ਹਾਂ
ਨੂੰ ਅਰਜੁਨ ਦਾ ਨਾਮ ਕਹਿ ਦਿੱਤਾ ਹੈ। ਅਰਜੁਨ ਨੂੰ ਰਾਜਯੋਗ ਸਿਖਾਇਆ। ਅਰਜੁਨ ਨੂੰ ਵੱਖ ਕਰ ਦਿੱਤਾ
ਹੈ। ਪਰ ਉਨ੍ਹਾਂ ਦਾ ਨਾਮ ਅਰਜੁਨ ਹੈ ਨਹੀਂ। ਬ੍ਰਹਮਾ ਦਾ ਜੀਵਨ ਚਰਿਤ੍ਰ ਚਾਹੀਦਾ ਹੈ ਨਾ। ਪਰ ਬ੍ਰਹਮਾ
ਅਤੇ ਬ੍ਰਾਹਮਣਾਂ ਦਾ ਵਰਨਣ ਕਿੱਥੇ ਵੀ ਹੈ ਨਹੀਂ। ਇਹ ਗੱਲਾਂ ਬਾਪ ਹੀ ਬੈਠ ਸਮਝਾਉਂਦੇ ਹਨ। ਸਭ ਬੱਚੇ
ਸੁਣਨਗੇ ਫਿਰ ਬੱਚੇ ਹੋਰਾਂ ਨੂੰ ਸਮਝਾਉਣਗੇ। ਕਥਾ ਸੁਣਕੇ ਫਿਰ ਹੋਰਾਂ ਨੂੰ ਬੈਠ ਸੁਣਾਉਂਦੇ ਹਨ। ਤੁਸੀਂ
ਵੀ ਸੁਣਦੇ ਹੋ ਫਿਰ ਸੁਣਾਉਂਦੇ ਹੋ। ਇਹ ਹੈ ਪੁਰਸ਼ੋਤਮ ਸੰਗਮਯੁਗ, ਲੀਪ ਯੁਗ। ਐਕਸਟਰਾ ਯੁਗ। ਪੁਰਸ਼ੋਤਮ
ਮਾਸ ਪੈਂਦਾ ਹੈ ਤਾਂ 13 ਮਾਸ ਹੋ ਜਾਂਦੇ ਹਨ। ਇਸ ਸੰਗਮਯੁਗ ਦੇ ਤਿਓਹਾਰ ਹੀ ਹਰ ਵਰ੍ਹੇ ਮਨਾਉਂਦੇ ਹਨ।
ਇਸ ਪੁਰਸ਼ੋਤਮ ਸੰਗਮਯੁਗ ਦਾ ਕਿਸੇ ਨੂੰ ਪਤਾ ਨਹੀਂ ਹੈ। ਇਸ ਸੰਗਮਯੁਗ ਤੇ ਹੀ ਬਾਪ ਆਕੇ ਪਵਿੱਤਰ
ਬਣਾਉਣ ਦੀ ਪ੍ਰਤਿਗਿਆ ਕਰਾਉਂਦੇ ਹਨ। ਪਤਿਤ ਦੁਨੀਆਂ ਤੋਂ ਪਾਵਨ ਦੁਨੀਆਂ ਦੀ ਸਥਾਪਨਾ ਕਰਦੇ ਹਨ।
ਰੱਖ਼ੜੀ ਦਾ ਵੀ ਭਾਰਤ ਵਿੱਚ ਹੀ ਰਿਵਾਜ਼ ਹੈ। ਭੈਣ ਭਰਾ ਨੂੰ ਰੱਖ਼ੜੀ ਬੰਨ੍ਹਦੀ ਹੈ। ਪਰ ਉਹ ਕੁਮਾਰੀ ਵੀ
ਫਿਰ ਅਪਵਿੱਤਰ ਬਣ ਜਾਂਦੀ ਹੈ। ਹੁਣ ਬਾਪ ਨੇ ਤੁਸੀਂ ਮਾਤਾਵਾਂ ਤੇ ਗਿਆਨ ਦਾ ਕਲਸ਼ ਰੱਖਿਆ ਹੈ।ਬ੍ਰਹਮਾਕੁਮਾਰ-ਬ੍ਰਹਮਾਕੁਮਾਰੀਆਂ
ਬੈਠ ਪਵਿੱਤਰਤਾ ਦੀ ਪ੍ਰਤਿਗਿਆ ਕਰਾਉਣ ਲਈ ਰੱਖੜੀ ਬੰਨ੍ਹਦੀ ਹੈ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ
ਤਾਂ ਤੁਸੀਂ ਪਾਵਨ ਬਣ ਪਾਵਨ ਦੁਨੀਆਂ ਦੇ ਮਾਲਿਕ ਬਣ ਜਾਵੋਗੇ। ਬਾਕੀ ਕੋਈ ਰਾਖੀ ਆਦਿ ਬੰਨਣ ਦੀ ਲੋੜ
ਨਹੀਂ ਹੈ। ਇਹ ਸਮਝਾਇਆ ਜਾਂਦਾ ਹੈ। ਜਿਵੇਂ ਸਾਧੂ - ਸੰਨਿਆਸੀ ਲੋਕ ਦਾਨ ਮੰਗਦੇ ਹਨ। ਕੋਈ ਕਹਿੰਦੇ
ਹਨ ਗੁੱਸੇ ਦਾ ਦਾਨ ਕਰੋ, ਕੋਈ ਕਹਿੰਦੇ ਹਨ ਪਿਆਜ਼ ਨਾ ਖਾਓ। ਜੋ ਆਪ ਨਹੀਂ ਕਹਿੰਦੇ ਹੋਣਗੇ ਉਹ ਦਾਨ
ਲੈਂਦੇ ਹੋਣਗੇ। ਇਨ੍ਹਾਂ ਸਭ ਤੋਂ ਭਾਰੀ ਪ੍ਰੀਤਿਗਿਆ ਤਾਂ ਬੇਹੱਦ ਦਾ ਬਾਪ ਕਰਾਉਂਦੇ ਹਨ। ਤੁਸੀਂ
ਪਾਵਨ ਬਣਨਾ ਚਾਹੁੰਦੇ ਹੋ ਤਾਂ ਪਤਿਤ - ਪਾਵਨ ਬਾਪ ਨੂੰ ਯਾਦ ਕਰੋ। ਦਵਾਪਰ ਤੋਂ ਲੈਕੇ ਤੁਸੀਂ ਪਤਿਤ
ਬਣਦੇ ਆਏ ਹੋ, ਹੁਣ ਸਾਰੀ ਦੁਨੀਆਂ ਪਾਵਨ ਚਾਹੀਦੀ ਹੈ, ਉਹ ਤਾਂ ਬਾਪ ਹੀ ਬਣਾ ਸਕਦੇ ਹਨ। ਸਰਵ ਦਾ ਗਤੀ
- ਸਦਗਤੀ ਦਾਤਾ ਕੋਈ ਮਨੁੱਖ ਹੋ ਨਹੀਂ ਸਕਦਾ। ਬਾਪ ਹੀ ਪਾਵਨ ਬਣਨ ਦੀ ਪ੍ਰਤਿਗਿਆ ਲੈਂਦੇ ਹਨ। ਭਾਰਤ
ਪਾਵਨ ਸ੍ਵਰਗ ਸੀ ਨਾ। ਪਤਿਤ - ਪਾਵਨ ਉਹ ਪਰਮਪਿਤਾ ਪਰਮਾਤਮਾ ਹੀ ਹੈ। ਕ੍ਰਿਸ਼ਨ ਨੂੰ ਪਤਿਤ - ਪਾਵਨ
ਨਹੀਂ ਕਹਾਂਗੇ। ਉਨ੍ਹਾਂ ਦਾ ਤੇ ਜਨਮ ਹੁੰਦਾ ਹੈ। ਉਨ੍ਹਾਂ ਦੇ ਤਾਂ ਮਾਂ - ਬਾਪ ਵੀ ਵਿਖਾਉਂਦੇ ਹਨ।
ਇੱਕ ਸ਼ਿਵ ਦਾ ਹੀ ਅਲੌਕਿਕ ਜਨਮ ਹੈ। ਉਹ ਖੁਦ ਜੀ ਆਪਣਾ ਪਰਿਚੈ ਦਿੰਦੇ ਹਨ ਕਿ ਮੈਂ ਸਧਾਰਣ ਤਨ ਵਿੱਚ
ਪ੍ਰਵੇਸ਼ ਕਰਦਾ ਹਾਂ। ਸ਼ਰੀਰ ਦਾ ਆਧਾਰ ਜ਼ਰੂਰ ਲੈਣਾ ਪਵੇ। ਮੈਂ ਗਿਆਨ ਦਾ ਸਾਗਰ ਪਤਿਤ - ਪਾਵਨ,
ਰਾਜਯੋਗ ਸਿਖਾਉਣ ਵਾਲਾ ਹਾਂ। ਬਾਪ ਹੀ ਸ੍ਵਰਗ ਦਾ ਰਚਤਾ ਹੈ ਅਤੇ ਨਰਕ ਦਾ ਵਿਨਾਸ਼ ਕਰਾਉਂਦੇ ਹਨ। ਜੱਦ
ਸ੍ਵਰਗ ਹੈ ਤਾਂ ਨਰਕ ਨਹੀਂ। ਹੁਣ ਪੂਰਾ ਰੋਰਵ ਨਰਕ ਹੈ, ਜੱਦ ਬਿਲਕੁਲ ਤਮੋਪ੍ਰਧਾਨ ਨਰਕ ਬਣਦਾ ਹੈ
ਤੱਦ ਹੀ ਬਾਪ ਆਕੇ ਸਤੋਪ੍ਰਧਾਨ ਸ੍ਵਰਗ ਬਣਾਉਂਦੇ ਹਨ। 100 ਪ੍ਰਤੀਸ਼ਤ ਪਤਿਤ ਤੋਂ 100 ਪ੍ਰਤੀਸ਼ਤ ਪਾਵਨ
ਬਣਾਉਂਦੇ ਹਨ। ਪਹਿਲਾ ਜਨਮ ਜਰੂਰ ਸਤੋਪ੍ਰਧਾਨ ਹੀ ਮਿਲੇਗਾ। ਬੱਚਿਆਂ ਨੂੰ ਵਿਚਾਰ ਸਾਗਰ ਮੰਥਨ ਕਰ
ਭਾਸ਼ਣ ਕਰਨਾ ਹੈ। ਸਮਝਾਉਣਾ ਹੈ ਫਿਰ ਹਰ ਇਕ ਦਾ ਵੱਖ - ਵੱਖ ਹੋਵੇਗਾ। ਬਾਪ ਵੀ ਅੱਜ ਇਕ ਗੱਲ, ਕਲ
ਫਿਰ ਦੂਜੀ ਗੱਲ ਸਮਝਾਉਣਗੇ। ਇੱਕ ਜਿਹੀ ਸਮਝਾਉਣੀ ਤਾਂ ਹੋ ਨਾ ਸਕੇ। ਸਮਝੋ ਟੇਪ ਨਾਲ ਕੋਈ ਏਕੁਰੇਟ
ਸੁਣਨ ਵੀ ਪਰ ਫਿਰ ਏਕੁਰੇਟ ਸੁਣਾ ਨਹੀ ਸਕਣਗੇ, ਫਰਕ ਜਰੂਰ ਪੈਂਦਾ ਹੈ। ਬਾਪ ਜੋ ਸੁਣਾਉਂਦੇ ਹਨ, ਤੁਸੀਂ
ਜਾਣਦੇ ਹੋ ਡਰਾਮਾ ਵਿੱਚ ਸਾਰੀ ਨੂੰਧ ਹੈ। ਅੱਖਰ ਬਾਈ ਅੱਖਰ ਜੋ ਕਲਪ ਪਹਿਲੇ ਸੁਣਾਇਆ ਸੀ ਉਹ ਫਿਰ
ਅੱਜ ਸੁਣਾਉਂਦੇ ਹਨ। ਇਹ ਰਿਕਾਰਡ ਭਰਿਆ ਹੋਇਆ ਹੈ। ਭਗਵਾਨ ਆਪ ਕਹਿੰਦੇ ਹਨ ਮੈ ਜੋ 5 ਹਜ਼ਾਰ ਵਰ੍ਹੇ
ਪਹਿਲੇ ਹੂਬਹੂ ਅੱਖਰ ਬਾਈ ਅੱਖਰ ਸੁਣਾਇਆ ਹੈ ਉਹ ਹੀ ਸੁਣਾਉਂਦਾ ਹਾਂ। ਇਹ ਸ਼ੂਟ ਕੀਤਾ ਹੋਇਆ ਡਰਾਮਾ
ਹੈ। ਇਸ ਵਿੱਚ ਫਰਕ ਜ਼ਰਾ ਵੀ ਨਹੀਂ ਪੈ ਸਕਦਾ। ਇੰਨੀ ਛੋਟੀ ਆਤਮਾ ਵਿੱਚ ਰਿਕਾਰਡ ਭਰਿਆ ਹੋਇਆ ਹੈ।
ਹੁਣ ਕ੍ਰਿਸ਼ਨ ਜਨਮਸ਼ਟਮੀ ਕੱਦ ਹੋਈ ਸੀ, ਇਹ ਵੀ ਬੱਚੇ ਸਮਝਦੇ ਹਨ। ਅੱਜ ਤੋਂ 5 ਹਜ਼ਾਰ ਵਰ੍ਹੇ ਤੋਂ ਕੁਝ
ਦਿਨ ਘੱਟ ਕਹਾਂਗੇ ਕਿਓਂਕਿ ਹਾਲੇ ਪੜ੍ਹ ਰਹੇ ਹਾਂ। ਨਵੀਂ ਦੁਨੀਆਂ ਦੀ ਸਥਾਪਨਾ ਹੋ ਰਹੀ ਹੈ। ਬੱਚਿਆਂ
ਦੇ ਦਿਲ ਵਿੱਚ ਕਿੰਨੀ ਖੁਸ਼ੀ ਹੈ। ਤੁਸੀਂ ਜਾਣਦੇ ਹੋ ਕ੍ਰਿਸ਼ਨ ਦੀ ਆਤਮਾ ਨੇ 84 ਦਾ ਚੱਕਰ ਲਗਾਇਆ ਹੈ।
ਹੁਣ ਫਿਰ ਕ੍ਰਿਸ਼ਨ ਦੇ ਨਾਮ - ਰੂਪ ਵਿੱਚ ਆ ਰਹੀ ਹੈ। ਚਿੱਤਰ ਵਿੱਚ ਵਿਖਾਇਆ ਹੈ - ਪੁਰਾਣੀ ਦੁਨੀਆਂ
ਨੂੰ ਲੱਤ ਮਾਰ ਰਹੇ ਹਨ। ਨਵੀਂ ਦੁਨੀਆਂ ਹੱਥ ਵਿੱਚ ਹੈ। ਹੁਣ ਪੜ੍ਹ ਰਹੇ ਹਨ ਇਸਲਈ ਕਿਹਾ ਜਾਂਦਾ ਹੈ
- ਸ੍ਰੀਕ੍ਰਿਸ਼ਨ ਆ ਰਹੇ ਹਨ। ਜਰੂਰ ਬਾਪ ਬਹੁਤ ਜਨਮਾਂ ਦੇ ਅੰਤ ਵਿੱਚ ਹੀ ਪੜ੍ਹਾਉਣਗੇ। ਇਹ ਪੜ੍ਹਾਈ
ਪੂਰੀ ਹੋਵੇਗੀ ਤਾਂ ਕ੍ਰਿਸ਼ਨ ਜਨਮ ਲੈਣਗੇ। ਬਾਕੀ ਥੋੜਾ ਟਾਈਮ ਹੈ ਪੜ੍ਹਾਈ ਦਾ। ਜਰੂਰ ਕਈ ਧਰਮਾਂ ਦਾ
ਵਿਨਾਸ਼ ਹੋਣ ਦੇ ਬਾਦ ਕ੍ਰਿਸ਼ਨ ਦਾ ਜਨਮ ਹੋਇਆ ਹੋਵੇਗਾ। ਸੋ ਵੀ ਇੱਕ ਕ੍ਰਿਸ਼ਨ ਤਾਂ ਨਹੀਂ, ਸਾਰੀ
ਕ੍ਰਿਸ਼ਨਪੁਰੀ ਹੋਵੇਗੀ। ਇਹ ਬ੍ਰਾਹਮਣ ਹੀ ਹਨ ਜੋ ਫਿਰ ਇਹ ਰਾਜਯੋਗ ਸਿੱਖ ਦੇਵਤਾ ਪਦ ਪਾਉਣਗੇ। ਦੇਵਤਾ
ਬਣਦੇ ਹੀ ਹਨ ਨਾਲੇਜ ਨਾਲ। ਬਾਪ ਆਕੇ ਮਨੁੱਖ ਤੋਂ ਦੇਵਤਾ ਬਣਾਉਂਦੇ ਹਨ - ਪੜ੍ਹਾਈ ਨਾਲ। ਇਹ ਪਾਠਸ਼ਾਲਾ
ਹੈ, ਇਸ ਵਿੱਚ ਸਭ ਤੋਂ ਜਾਸਤੀ ਟਾਈਮ ਲੱਗਦਾ ਹੈ। ਪੜ੍ਹਾਈ ਤਾਂ ਸਹਿਜ ਹੈ। ਬਾਕੀ ਯੋਗ ਵਿੱਚ ਹੈ
ਮਿਹਨਤ। ਤੁਸੀਂ ਦਸ ਸਕਦੇ ਹੋ ਕ੍ਰਿਸ਼ਨ ਦੀ ਆਤਮਾ ਹੁਣ ਰਾਜਯੋਗ ਸਿੱਖ ਰਹੀ ਹੈ - ਪਰਮਪਿਤਾ ਪਰਮਾਤਮਾ
ਦਵਾਰਾ। ਸ਼ਿਵਬਾਬਾ ਬ੍ਰਹਮਾ ਦਵਾਰਾ ਅਸੀਂ ਆਤਮਾਵਾਂ ਨੂੰ ਪੜ੍ਹਾ ਰਹੇ ਹਨ, ਵਿਸ਼ਨੂੰਪੁਰੀ ਦਾ ਰਾਜ ਦੇਣ
ਲਈ। ਅਸੀਂ ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਬ੍ਰਾਹਮਣ - ਬ੍ਰਾਹਮਣੀਆਂ ਹਾਂ। ਇਹ ਹੈ ਸੰਗਮਯੁਗ। ਇਹ
ਬਹੁਤ ਛੋਟਾ - ਜਿਹਾ ਯੁੱਗ ਹੈ। ਚੋਟੀ ਸਭ ਤੋਂ ਛੋਟੀ ਹੁੰਦੀ ਹੈ ਨਾ। ਫਿਰ ਉਨ੍ਹਾਂ ਤੋਂ ਵੱਡਾ ਮੁੱਖ,
ਉਸ ਤੋਂ ਵੱਡੀਆਂ ਅੱਖਾਂ, ਉਨ੍ਹਾਂ ਤੋਂ ਵੱਡਾ ਪੇਟ, ਉਨ੍ਹਾਂ ਤੋਂ ਵੱਡੀਆਂ ਲੱਤਾਂ। ਵਿਰਾਟ ਰੂਪ
ਵਿਖਾਉਂਦੇ ਹਨ, ਪਰ ਉਸਦੀ ਸਮਝਾਉਣੀ ਕੋਈ ਨਹੀਂ ਦਿੰਦੇ। ਤੁਸੀਂ ਬੱਚਿਆਂ ਨੂੰ ਇਹ 84 ਜਨਮਾਂ ਦੇ
ਚੱਕਰ ਦਾ ਰਾਜ ਸਮਝਾਉਣਾ ਹੈ, ਸ਼ਿਵਜਯੰਤੀ ਦੇ ਬਾਦ ਹੈ ਕ੍ਰਿਸ਼ਨ ਜਯੰਤੀ।
ਤੁਸੀਂ ਬੱਚਿਆਂ ਦੇ ਲਈ
ਇਹ ਹੈ ਸੰਗਮਯੁਗ। ਤੁਹਾਡੇ ਲਈ ਕਲਯੁਗ ਪੂਰਾ ਹੋ ਗਿਆ। ਬਾਪ ਕਹਿੰਦੇ ਹਨ - ਮਿੱਠੇ ਬੱਚਿਓ, ਹੁਣ ਮੈ
ਆਇਆ ਹਾਂ ਤੁਹਾਨੂੰ ਸੁੱਖਧਾਮ, ਸ਼ਾਂਤੀਧਾਮ ਲੈ ਜਾਣ ਲਈ। ਤੁਸੀਂ ਸੁੱਖਧਾਮ ਦੇ ਰਹਿਵਾਸੀ ਸੀ ਫਿਰ
ਦੁੱਖਧਾਮ ਵਿੱਚ ਆਏ ਹੋ। ਪੁਕਾਰਦੇ ਹੋ ਬਾਬਾ ਆਓ, ਇਸ ਪੁਰਾਣੀ ਦੁਨੀਆਂ ਵਿੱਚ। ਤੁਹਾਡੀ ਦੁਨੀਆਂ ਤਾਂ
ਨਹੀਂ ਹੈ। ਹੁਣ ਤੁਸੀਂ ਕੀ ਕਰ ਰਹੇ ਹੋ? ਯੋਗਬਲ ਨਾਲ ਆਪਣੀ ਦੁਨੀਆਂ ਸਥਾਪਨ ਕਰ ਰਹੇ ਹੋ। ਕਿਹਾ ਵੀ
ਜਾਂਦਾ ਹੈ ਅਹਿੰਸਾ ਪਰਮੋ ਦੇਵੀ - ਦੇਵਤਾ ਧਰਮ। ਤੁਹਾਨੂੰ ਅਹਿੰਸਕ ਬਣਨਾ ਹੈ। ਨਾ ਕਾਮ ਕਟਾਰੀ
ਚਲਾਉਣੀ ਹੈ, ਨਾ ਲੜਨਾ - ਝਗੜਨਾ ਹੈ। ਬਾਪ ਕਹਿੰਦੇ ਹਨ ਮੈ ਹਰ 5 ਹਜ਼ਾਰ ਵਰ੍ਹੇ ਬਾਦ ਆਉਂਦਾ ਹਾਂ।
ਲੱਖਾਂ ਵਰ੍ਹੇ ਦੀ ਗੱਲ ਹੀ ਨਹੀਂ। ਬਾਪ ਕਹਿੰਦੇ ਹਨ ਯੱਗ, ਤਪ, ਦਾਨ, ਪੁੰਨ ਆਦਿ ਕਰਦੇ ਤੁਸੀਂ ਥੱਲੇ
ਡਿੱਗਦੇ ਆਏ ਹੋ। ਗਿਆਨ ਨਾਲ ਹੀ ਸਦਗਤੀ ਹੁੰਦੀ ਹੈ। ਮਨੁੱਖ ਤਾਂ ਕੁੰਭਕਰਨ ਦੀ ਨੀਂਦ ਵਿਚ ਸੁੱਤੇ
ਹੋਏ ਹਨ, ਜੋ ਜਗਦੇ ਹੀ ਨਹੀਂ ਇਸਲਈ ਬਾਪ ਕਹਿੰਦੇ ਹਨ ਮੈ ਕਲਪ - ਕਲਪ ਆਉਂਦਾ ਹਾਂ। ਮੇਰਾ ਵੀ ਡਰਾਮਾ
ਵਿੱਚ ਪਾਰ੍ਟ ਹੈ। ਪਾਰ੍ਟ ਬਿਗਰ ਮੈਂ ਕੁਝ ਨਹੀਂ ਕਰ ਸਕਦਾ ਹਾਂ। ਮੈਂ ਵੀ ਡਰਾਮੇ ਦੇ ਬੰਧਨ ਵਿੱਚ
ਹਾਂ। ਪੂਰੇ ਟਾਈਮ ਤੇ ਆਉਂਦਾ ਹਾਂ। ਡਰਾਮੇ ਦੇ ਪਲਾਨ ਅਨੁਸਾਰ ਮੈ ਤੁਸੀਂ ਬੱਚਿਆਂ ਨੂੰ ਵਾਪਿਸ ਲੈ
ਜਾਂਦਾ ਹਾਂ। ਹੁਣ ਕਹਿੰਦਾ ਹਾਂ ਮਨਮਨਾਭਵ। ਪਰ ਇਨ੍ਹਾਂ ਦਾ ਵੀ ਅਰਥ ਕੋਈ ਨਹੀਂ ਜਾਣਦੇ ਹਨ। ਬਾਪ
ਕਹਿੰਦੇ ਹਨ ਦੇਹ ਦੇ ਸਰਵ ਸੰਬੰਧ ਛੱਡ ਮਾਮੇਕਮ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਓਗੇ। ਬੱਚੇ
ਮਿਹਨਤ ਕਰਦੇ ਰਹਿੰਦੇ ਹਨ ਬਾਪ ਨੂੰ ਯਾਦ ਕਰਨ ਦੀ। ਇਹ ਹੈ ਈਸ਼ਵਰੀ ਵਿਸ਼ਵ ਵਿਦਿਆਲਿਆ, ਸਾਰੇ ਵਿਸ਼ਵ
ਨੂੰ ਸਦਗਤੀ ਦੇਣ ਵਾਲਾ ਦੂਜਾ ਕੋਈ ਈਸ਼ਵਰੀ ਵਿਸ਼ਵ ਵਿਦਿਆਲਿਆ ਹੋ ਨਾ ਸਕੇ। ਈਸ਼ਵਰ ਬਾਪ ਆਪ ਆਕੇ ਸਾਰੇ
ਵਿਸ਼ਵ ਨੂੰ ਚੇਂਜ ਕਰ ਦਿੰਦੇ ਹਨ। ਹੇਲ ਤੋਂ ਹੈਵਿਨ ਬਣਾਉਂਦੇ ਹਨ। ਜਿਸ ਤੇ ਫਿਰ ਤੁਸੀਂ ਰਾਜ ਕਰਦੇ
ਹੋ। ਸ਼ਿਵ ਨੂੰ ਬਬੁਲਨਾਥ ਵੀ ਕਹਿੰਦੇ ਹਨ ਕਿਓਂਕਿ ਉਹ ਆਕੇ ਤੁਹਾਨੂੰ ਕਾਮ ਕਟਾਰੀ ਤੋਂ ਛੁਡਾਉਣ ਪਾਵਨ
ਬਣਾਉਂਦੇ ਹਨ। ਭਗਤੀ ਮਾਰਗ ਵਿੱਚ ਤਾਂ ਬਹੁਤ ਸ਼ੋ ਹੈ, ਇੱਥੇ ਤਾਂ ਸ਼ਾਂਤ ਵਿੱਚ ਯਾਦ ਕਰਨਾ ਹੈ। ਉਹ ਕਈ
ਪ੍ਰਕਾਰ ਦੇ ਹਠਯੋਗ ਆਦਿ ਕਰਦੇ ਹਨ। ਉਨ੍ਹਾਂ ਦਾ ਤਾਂ ਨਿਵ੍ਰਿਤੀ ਮਾਰਗ ਹੀ ਵੱਖ ਹੈ। ਉਹ ਬ੍ਰਹਮ ਨੂੰ
ਮੰਨਦੇ ਹਨ। ਬ੍ਰਹਮ ਯੋਗੀ ਤੱਤਵ ਯੋਗੀ ਹਨ। ਉਹ ਤਾਂ ਹੋ ਗਿਆ ਆਤਮਾਵਾਂ ਦੇ ਰਹਿਣ ਦਾ ਸਥਾਨ, ਜਿਸ
ਨੂੰ ਬ੍ਰਹਮਾਂਡ ਕਿਹਾ ਜਾਂਦਾ ਹੈ। ਉਹ ਫਿਰ ਬ੍ਰਹਮ ਨੂੰ ਭਗਵਾਨ ਸਮਝ ਲੈਂਦੇ ਹਨ। ਉਸ ਵਿੱਚ ਲੀਨ ਹੋ
ਜਾਣਗੇ। ਗੋਇਆ ਆਤਮਾ ਨੂੰ ਮਾਰਟਲ ਬਣਾ ਦਿੰਦੇ ਹਨ। ਬਾਪ ਕਹਿੰਦੇ ਹਨ ਮੈ ਹੀ ਆਕੇ ਸਰਵ ਦੀ ਸਦਗਤੀ
ਕਰਦਾ ਹਾਂ। ਸ਼ਿਵਬਾਬਾ ਹੀ ਸਰਵ ਦੀ ਸਦਗਤੀ ਕਰਦੇ, ਤਾਂ ਉਹ ਹੈ ਹੀਰੇ ਵਰਗਾ। ਫਿਰ ਤੁਹਾਨੂੰ ਗੋਲਡਨ
ਏਜ ਵਿੱਚ ਲੈ ਜਾਂਦੇ ਹਨ। ਤੁਹਾਡਾ ਵੀ ਇਹ ਹੀਰੇ ਵਰਗਾ ਜਨਮ ਹੈ ਫਿਰ ਗੋਲਡਨ ਏਜ ਵਿੱਚ ਆਉਂਦੇ ਹੋ।
ਇਹ ਨਾਲੇਜ ਤੁਹਾਨੂੰ ਬਾਪ ਹੀ ਆਕੇ ਪੜ੍ਹਾਉਂਦੇ ਹਨ ਜਿਸ ਨਾਲ ਤੁਸੀਂ ਦੇਵਤਾ ਬਣਦੇ ਹੋ। ਫਿਰ ਇਹ
ਨਾਲੇਜ ਪ੍ਰਾਯਾ ਲੋਪ ਹੋ ਜਾਂਦੀ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਵਿੱਚ ਵੀ ਰਚਤਾ ਅਤੇ ਰਚਨਾ ਦੀ
ਨਾਲੇਜ ਨਹੀਂ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਸ ਪੁਰਾਣੀ
ਦੁਨੀਆਂ ਵਿੱਚ ਰਹਿੰਦੇ ਡਬਲ ਅਹਿੰਸਕ ਬਣ ਯੋਗਬਲ ਨਾਲ ਆਪਣੀ ਨਵੀਂ ਦੁਨੀਆਂ ਸਥਾਪਨ ਕਰਨੀ ਹੈ। ਆਪਣਾ
ਜੀਵਨ ਹੀਰੇ ਵਰਗਾ ਬਣਾਉਣਾ ਹੈ।
2. ਬਾਪ ਜੋ ਸੁਣਾਉਂਦੇ
ਹਨ ਉਸ ਤੇ ਵਿਚਾਰ ਸਾਗਰ ਮੰਥਨ ਕਰ ਦੂਜਿਆਂ ਨੂੰ ਸੁਣਾਉਣਾ ਹੈ। ਹਮੇਸ਼ਾ ਨਸ਼ਾ ਰਹੇ ਕਿ ਇਹ ਪੜ੍ਹਾਈ
ਪੂਰੀ ਹੋਵੇਗੀ ਤਾਂ ਅਸੀਂ ਕ੍ਰਿਸ਼ਨਪੁਰੀ ਵਿੱਚ ਜਾਵਾਂਗੇ।
ਵਰਦਾਨ:-
ਅਪਵਿੱਤਰਤਾ ਦੇ ਨਾਮ - ਨਿਸ਼ਾਨ ਨੂੰ ਵੀ ਸਮਾਪਤ ਕਰ ਹਿਜ਼ ਹੌਲੀਨੇਸ ਦਾ ਟਾਇਟਲ ਪ੍ਰਾਪਤ ਕਰਨ ਵਾਲੇ
ਹੌਲੀਹੰਸ ਭਵ।
ਜਿਵੇਂ ਹੰਸ ਕਦੇ ਵੀ
ਕੰਕੜ ਨਹੀਂ ਚੁਗਦੇ, ਰਤਨ ਧਾਰਨ ਕਰਦੇ ਹਨ। ਅਜਿਹੇ ਹੌਲੀਹੰਸ ਕਿਸੇ ਦੇ ਅਵਗੁਣ ਮਤਲਬ ਕੰਕੜ ਨੂੰ
ਧਾਰਨ ਨਹੀਂ ਕਰਦੇ। ਉਹ ਵਿਅਰਥ ਅਤੇ ਸਮਰੱਥ ਨੂੰ ਵੱਖ ਕਰ ਵਿਅਰਥ ਨੂੰ ਛੱਡ ਦਿੰਦੇ ਹਨ, ਸਮਰੱਥ ਨੂੰ
ਅਪਨਾ ਲੈਂਦੇ ਹਨ। ਅਜਿਹੇ ਹੌਲੀਹੰਸ ਹੀ ਪਵਿੱਤਰ ਸ਼ੁੱਧ ਆਤਮਾਵਾਂ ਹਨ, ਉਨ੍ਹਾਂ ਦਾ ਆਹਾਰ, ਵਿਵਹਾਰ
ਸਭ ਸ਼ੁੱਧ ਹੁੰਦਾ ਹੈ। ਜਦੋਂ ਅਸ਼ੁਦੀ ਮਤਲਬ ਅਪਵਿੱਤਰਤਾ ਦਾ ਨਾਮ ਨਿਸ਼ਾਨ ਵੀ ਸਮਾਪਤ ਹੋ ਜਾਵੇ ਤਾਂ
ਭਵਿੱਖ ਵਿਚ ਹਿਜ਼ ਹੌਲੀਹੰਸ ਦਾ ਟਈਟਲ ਪ੍ਰਾਪਤ ਹੋਵੇ ਇਸਲਈ ਕਦੇ ਗਲਤੀ ਨਾਲ ਵੀ ਕਿਸੇ ਦੇ ਅਵਗੁਣ
ਧਾਰਨ ਨਹੀਂ ਕਰਨਾ।
ਸਲੋਗਨ:-
ਸਰਵੰਸ਼ ਤਿਆਗੀ
ਉਹ ਹੈ ਜੋ ਪੁਰਾਣੇ ਸੁਭਾਅ ਸੰਸਕਾਰ ਦੇ ਵੰਸ਼ ਦਾ ਵੀ ਤਿਆਗ ਕਰਦਾ ਹੈ।
ਅਵਿਅਕਤ ਇਸ਼ਾਰੇ :-
ਸਹਿਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ
ਕੋਈ ਵੀ ਕੰਮ ਕਰਦੇ ਬਾਪ
ਦੀ ਯਾਦ ਵਿੱਚ ਲਵਲੀਨ ਰਹੋ। ਕਿਸੇ ਵੀ ਗੱਲ ਦੇ ਵਿਸਤਾਰ ਵਿਚ ਨਾ ਜਾਕੇ, ਵਿਸਤਾਰ ਨੂੰ ਬਿੰਦੂ ਲਗਾਏ
ਬਿੰਦੀ ਵਿਚ ਸਮਾ ਦਵੋ, ਬਿੰਦੀ ਬਣ ਜਾਵੋ, ਬਿੰਦੀ ਲਗਾ ਦਵੋ, ਤਾਂ ਸਾਰਾ ਵਿਸਤਾਰ, ਸਾਰੀ ਜਾਲ
ਸੈਕਿੰਡ ਵਿਚ ਸਮਾਪਤ ਹੋ ਜਾਵੇਗੀ ਅਤੇ ਸਮਾਂ ਬਚ ਜਾਵੇਗਾ, ਮੇਹਨਤ ਤੋਂ ਛੁੱਟ ਜਾਵੋਗੇ। ਬਿੰਦੀ ਬਣ
ਬਿੰਦੀ ਵਿਚ ਲਵਲੀਨ ਹੋ ਜਾਵੋਗੇ।