09.09.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਆਪਣੇ ਉਪਰ ਆਪੇ ਹੀ ਕ੍ਰਿਪਾ ਕਰਨੀ ਹੈ , ਪੜ੍ਹਾਈ ਵਿੱਚ ਗੈਲਪ ਕਰੋ , ਕੋਈ ਵੀ ਵਿਕਰਮ ਕਰਕੇ ਆਪਣਾ ਰਜਿਸਟਰ ਖਰਾਬ ਨਹੀਂ ਕਰੋ ”

ਪ੍ਰਸ਼ਨ:-
ਇਸ ਉੱਚੀ ਪੜ੍ਹਾਈ ਵਿੱਚ ਪਾਸ ਹੋਣ ਦੇ ਲਈ ਮੁੱਖ ਸਿੱਖਿਆ ਕਿਹੜੀ ਮਿਲਦੀ ਹੈ? ਉਸ ਦੇ ਲਈ ਕਿਸ ਗੱਲ ਦੀ ਵਿਸ਼ੇਸ਼ ਅਟੈਂਸ਼ਨ ਚਾਹੀਦੀ ਹੈ?

ਉੱਤਰ:-
ਇਸ ਪੜ੍ਹਾਈ ਵਿੱਚ ਪਾਸ ਹੋਣਾ ਹੈ ਤਾਂ ਅੱਖਾਂ ਬਹੁਤ - ਬਹੁਤ ਪਵਿੱਤਰ ਹੋਣੀਆਂ ਚਾਹੀਦੀਆ ਹਨ ਕਿਉਂਕਿ ਇਹ ਅੱਖਾਂ ਹੈ ਧੋਖਾ ਦਿੰਦੀਆਂ ਹਨ, ਇਹ ਕ੍ਰਿਮੀਨਲ ਬਣਦੀਆਂ ਹਨ। ਸਰੀਰ ਨੂੰ ਵੇਖਣ ਨਾਲ ਹੀ ਕ੍ਰਮਇੰਦਰੀਆਂ ਵਿੱਚ ਚੰਚਲਤਾ ਆਉਂਦੀ ਹੈ ਇਸਲਈ ਅੱਖਾਂ ਕਦੀ ਵੀ ਕ੍ਰਿਮੀਨਲ ਨਾ ਹੋਣ, ਪਵਿੱਤਰ ਬਨਣ ਦੇ ਲਈ ਭਰਾ - ਭੈਣ ਹੋਕੇ ਰਹੋ, ਯਾਦ ਦੀ ਯਾਤਰਾ ਤੇ ਪੂਰਾ - ਪੂਰਾ ਅਟੈੱਸ਼ਨ ਹੋਵੇ।

ਗੀਤ:-
ਧੀਰਜ ਧਰ ਮਨਵਾ...

ਓਮ ਸ਼ਾਂਤੀ
ਕਿਸਨੇ ਕਿਹਾ ? ਬੇਹੱਦ ਦੇ ਬਾਪ ਨੇ ਬੇਹੱਦ ਦੇ ਬੱਚਿਆਂ ਨੂੰ ਕਿਹਾ। ਜਿਸ ਤਰ੍ਹਾਂ ਕੋਈ ਮਨੁੱਖ ਬਿਮਾਰੀ ਵਿੱਚ ਹੁੰਦਾ ਹੈ ਤਾਂ ਉਸ ਨੂੰ ਆਥਰ (ਹੌਂਸਲਾ) ਦਿੱਤਾ ਜਾਂਦਾ ਹੈ ਕਿ ਧੀਰਜ ਧਰੋ - ਤੁਹਾਡੇ ਸਭ ਦੁੱਖ ਦੂਰ ਹੋ ਜਾਣਗੇ। ਉਨ੍ਹਾਂ ਨੂੰ ਖੁਸ਼ੀ ਵਿੱਚ ਲਿਆਉਣ ਲਈ ਆਥਰ ਦਿੱਤਾ ਜਾਂਦਾ ਹੈ। ਹੁਣ ਸਭ ਤਾਂ ਹਨ ਹੱਦ ਦੀਆਂ ਗੱਲਾਂ। ਇਹ ਹੈ ਬੇਹੱਦ ਦੀ ਗੱਲ, ਇਨ੍ਹਾਂ ਦੇ ਢੇਰ ਬੱਚੇ ਹੋਣਗੇ। ਸਾਰਿਆਂ ਨੂੰ ਦੁੱਖਾਂ ਤੋਂ ਛੁਡਾਉਣਾ ਹੈ। ਇਹ ਵੀ ਤੁਸੀਂ ਬੱਚੇ ਹੀ ਜਾਣਦੇ ਹੋ। ਤੁਹਾਨੂੰ ਭੁੱਲਣਾ ਨਹੀਂ ਚਾਹੀਦਾ ਹੈ। ਬਾਪ ਆਏ ਹਨ ਸ੍ਰਵ ਦੀ ਸਦਗਤੀ ਕਰਨ । ਸਰਵ ਦਾ ਸਦਗਤੀ ਦਾਤਾ ਹੈ ਇਸ ਦਾ ਮਤਲਬ ਸਾਰੇ ਦੁਰਗਤੀ ਵਿੱਚ ਹਨ। ਸਾਰੀ ਦੁਨੀਆਂ ਦੇ ਮਨੁੱਖ ਮਾਤਰ, ਉਸ ਵਿੱਚ ਵੀ ਖ਼ਾਸ ਭਾਰਤ ਆਮ ਦੁਨੀਆਂ ਕਿਹਾ ਜਾਂਦਾ ਹੈ। ਖ਼ਾਸ ਤੁਸੀਂ ਸੁਖਧਾਮ ਵਿੱਚ ਜਾਓਗੇ। ਬਾਕੀ ਸਭ ਸ਼ਾਂਤੀਧਾਮ ਵਿੱਚ ਚਲੇ ਜਾਣਗੇ। ਬੁੱਧੀ ਵਿੱਚ ਆਉਂਦਾ ਹੈ - ਬਰੋਬਰ ਅਸੀਂ ਸੁਖਧਾਮ ਵਿੱਚ ਸੀ ਤਾਂ ਹੋਰ ਧਰਮ ਵਾਲੇ ਸ਼ਾਂਤੀਧਾਮ ਵਿੱਚ ਸਨ। ਬਾਬਾ ਆਇਆ ਸੀ, ਭਾਰਤ ਨੂੰ ਸੁਖਧਾਮ ਬਣਾਇਆ ਸੀ। ਤਾਂ ਐਡਵਰਟਿਜਮੈਂਟ ਵੀ ਅਜਿਹੀ ਕਰਨੀ ਚਾਹੀਦੀ ਹੈ। ਸਮਝਾਉਣਾ ਹੈ ਹਰ 5 ਹਜ਼ਾਰ ਵਰ੍ਹੇ ਬਾਦ ਨਿਰਾਕਾਰ ਸ਼ਿਵਬਾਬਾ ਆਉਂਦੇ ਹਨ। ਉਹ ਸਭ ਦਾ ਬਾਪ ਹੈ। ਬਾਕੀ ਸਭ ਬ੍ਰਦਰਜ਼ ਹਨ। ਬ੍ਰਦਰਜ਼ ਵੀ ਪੁਰਸ਼ਾਰਥ ਕਰਦੇ ਹਨ ਫਾਦਰ ਤੋਂ ਵਰਸਾ ਲੈਣ ਲਈ। ਇਵੇਂ ਤਾਂ ਨਹੀਂ ਫਾਦਰਜ ਪੁਰਸ਼ਾਰਥ ਕਰਦੇ ਹਨ। ਸਭ ਫਾਦਰਜ ਹੋਣ ਤਾਂ ਫਿਰ ਵਰਸਾ ਕਿਸ ਤੋਂ ਲੈਣਗੇ? ਕੀ ਬ੍ਰਦਰਜ਼ ਤੋਂ? ਇਹ ਤਾਂ ਹੋ ਨਹੀਂ ਸਕਦਾ। ਹੁਣ ਤੁਸੀਂ ਸਮਝਦੇ ਹੋ - ਇਹ ਤਾਂ ਬਹੁਤ ਸਹਿਜ ਗੱਲ ਹੈ। ਸਤਿਯੁਗ ਵਿੱਚ ਇੱਕ ਹੀ ਦੇਵੀ - ਦੇਵਤਾ ਧਰਮ ਹੁੰਦਾ ਹੈ। ਬਾਕੀ ਸਭ ਆਤਮਾਵਾਂ ਮੁਕਤੀਧਾਮ ਵਿੱਚ ਚਲੀਆਂ ਜਾਂਦੀਆਂ ਹਨ। ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਰਪੀਟ ਕਹਿੰਦੇ ਹਨ ਤਾਂ ਜ਼ਰੂਰ ਇੱਕ ਹੀ ਹਿਸਟ੍ਰੀ - ਜੋਗ੍ਰਾਫੀ ਹੈ ਰਪੀਟ ਹੁੰਦੀ ਹੈ। ਕਲਯੁਗ ਦੇ ਬਾਦ ਫਿਰ ਸਤਿਯੁਗ ਹੋਵੇਗਾ। ਦੋਵਾਂ ਦੇ ਵਿਚਕਾਰ ਫਿਰ ਸੰਗਮਯੁਗ ਵੀ ਜਰੂਰ ਹੋਵੇਗਾ। ਇਸਨੂੰ ਕਿਹਾ ਜਾਂਦਾ ਹੈ ਸੁਪ੍ਰੀਮ, ਪੁਰਸ਼ੋਤਮ ਕਲਿਆਣਕਾਰੀ ਯੁਗ। ਹੁਣ ਤੁਹਾਡੀ ਬੁੱਧੀ ਦਾ ਤਾਲਾ ਖੁਲਿਆ ਹੈ ਤਾਂ ਸਮਝਦੇ ਹੋ ਇਹ ਤਾਂ ਬਹੁਤ ਸਹਿਜ ਗੱਲ ਹੈ। ਨਵੀਂ ਦੁਨੀਆਂ ਅਤੇ ਪੁਰਾਣੀ ਦੁਨੀਆਂ। ਪੁਰਾਣੇ ਝਾੜ ਵਿੱਚ ਜਰੂਰ ਬਹੁਤ ਪੱਤੇ ਹੋਣਗੇ। ਨਵੇਂ ਝਾੜ ਵਿੱਚ ਘੱਟ ਪੱਤੇ ਹੋਣਗੇ। ਉਹ ਹੈ ਸਤੋਪ੍ਰਧਾਨ ਦੁਨੀਆਂ, ਇਸਨੂੰ ਤਮੋਪ੍ਰਧਾਨ ਕਹਾਂਗੇ। ਤੁਹਾਡਾ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਬੁੱਧੀ ਦਾ ਤਾਲਾ ਖੁਲਿਆ ਹੈ ਕਿਉਂਕਿ ਸਾਰੇ ਪੂਰੀ ਤਰ੍ਹਾਂ ਬਾਪ ਨੂੰ ਯਾਦ ਨਹੀਂ ਕਰਦੇ ਹਨ। ਤਾਂ ਧਾਰਨਾ ਵੀ ਨਹੀਂ ਹੁੰਦੀ ਹੈ। ਬਾਪ ਤਾਂ ਪੁਰਸ਼ਾਰਥ ਕਰਵਾਉਂਦੇ ਹਨ, ਪਰੰਤੂ ਤਕਦੀਰ ਵਿੱਚ ਨਹੀਂ ਹੈ। ਡਰਾਮਾ ਅਨੁਸਾਰ ਜੋ ਚੰਗੀ ਤਰ੍ਹਾਂ ਪੜ੍ਹਣਗੇ ਪੜ੍ਹਾਉਣਗੇ, ਬਾਪ ਦੇ ਮਦਦਗਾਰ ਬਣਨਗੇ, ਹਰ ਹਾਲਾਤ ਵਿੱਚ ਉੱਚ ਪਦਵੀ ਉਹ ਹੀ ਪਾਉਣਗੇ। ਸਕੂਲ ਵਿੱਚ ਸਟੂਡੈਂਟ ਵੀ ਸਮਝਦੇ ਹਨ ਅਸੀਂ ਕਿੰਨੇ ਨੰਬਰਾਂ ਨਾਲ ਪਾਸ ਹੋਵਾਂਗੇ। ਤਿਵਰਵੇਗੀ ਜੋਰ ਨਾਲ ਪੁਰਸ਼ਾਰਥ ਕਰਦੇ ਹਨ। ਟਿਊਸ਼ਨ ਦੇ ਲਈ ਟੀਚਰ ਰੱਖਦੇ ਹਨ ਕਿ ਕਿਵੇਂ ਵੀ ਕਰਕੇ ਪਾਸ ਹੋਂਵੇ। ਇੱਥੇ ਵੀ ਬਹੁਤ ਗੈਲਪ ਕਰਨਾ ਹੈ। ਆਪਣੇ ਉੱਪਰ ਕ੍ਰਿਪਾ ਕਰਨੀ ਹੈ। ਬਾਬਾ ਤੋਂ ਜੇਕਰ ਕੋਈ ਪੁੱਛੇ ਹੁਣ ਸ਼ਰੀਰ ਛੁੱਟੇ ਤਾਂ ਇਸ ਹਾਲਤ ਵਿੱਚ ਕੀ ਪਦਵੀ ਪਾਉਣਗੇ? ਤਾਂ ਬਾਬਾ ਝੱਟ ਦੱਸ ਦੇਣਗੇ। ਇਹ ਤਾਂ ਬਹੁਤ ਸਹਿਜ ਸਮਝਣ ਦੀ ਗੱਲ ਹੈ। ਜਿਵੇਂ ਹੱਦ ਦੇ ਸਟੂਡੈਂਟ ਸਮਝਦੇ ਹਨ, ਬੇਹੱਦ ਦੇ ਸਟੂਡੈਂਟ ਵੀ ਸਮਝ ਸਕਦੇ ਹਨ। ਬੁੱਧੀ ਤੋਂ ਸਮਝ ਸਕਦੇ ਹਨ - ਸਾਡੇ ਤੋਂ ਬਾਰ - ਬਾਰ ਇਹ ਭੁੱਲਾਂ ਹੁੰਦੀਆਂ ਹਨ, ਵਿਕਰਮ ਹੁੰਦਾ ਹੈ। ਰਜਿਸਟਰ ਖ਼ਰਾਬ ਹੋਵੇਗਾ ਤਾਂ ਰਿਜ਼ਲਟ ਵੀ ਅਜਿਹੀ ਨਿਕਲੇਗੀ। ਹਰ ਇੱਕ ਆਪਣਾ ਰਜਿਸਟਰ ਰੱਖੇ। ਉਵੇਂ ਤਾਂ ਡਰਾਮਾ ਅਨੁਸਾਰ ਸਭ ਨੂੰਧ ਹੋ ਹੀ ਜਾਂਦੀ ਹੈ। ਖੁਦ ਵੀ ਸਮਝਦੇ ਹਨ ਸਾਡਾ ਰਜਿਸਟਰ ਤਾਂ ਬਹੁਤ ਖਰਾਬ ਹੈ। ਨਾ ਸਮਝ ਸਕਣ ਤਾਂ ਬਾਬਾ ਦੱਸ ਸਕਦੇ ਹਨ। ਸਕੂਲ ਵਿੱਚ ਰਜਿਸਟਰ ਆਦਿ ਸਭ ਰੱਖਿਆ ਜਾਂਦਾ ਹੈ। ਇਨ੍ਹਾਂ ਦਾ ਤੇ ਦੁਨੀਆਂ ਵਿੱਚ ਕਿਸੇ ਨੂੰ ਪਤਾ ਨਹੀਂ ਹੈ। ਨਾਮ ਹੈ ਗੀਤਾ ਪਾਠਸ਼ਾਲਾ। ਵੇਦ ਪਾਠਸ਼ਾਲਾ ਕਦੇ ਨਹੀਂ ਕਹਿਣਗੇ। ਵੇਦ ਉਪਨਿਸ਼ਦ ਗ੍ਰੰਥ ਆਦਿ ਕਿਸੇ ਦੀ ਵੀ ਪਾਠਸ਼ਾਲਾ ਨਹੀਂ ਕਹਾਂਗੇ। ਪਾਠਸ਼ਾਲਾ ਵਿੱਚ ਐਮ ਅਬਜੈਕਟ ਹੈ। ਅਸੀਂ ਭਵਿੱਖ ਵਿੱਚ ਇਹ ਬਣਾਂਗੇ। ਕੋਈ ਵੇਦ ਸ਼ਾਸਤਰ ਬਹੁਤ ਪੜ੍ਹਦੇ ਹਨ ਤਾਂ ਉਨ੍ਹਾਂਨੂੰ ਵੀ ਟਾਈਟਲ ਮਿਲਦਾ ਹੈ। ਕਮਾਈ ਵੀ ਹੁੰਦੀ ਹੈ। ਕੋਈ - ਕੋਈ ਤਾਂ ਬਹੁਤ ਕਮਾਈ ਕਰਦੇ ਹਨ। ਪਰੰਤੂ ਉਹ ਕੋਈ ਅਵਿਨਾਸ਼ੀ ਕਮਾਈ ਨਹੀਂ ਹੈ, ਨਾਲ ਨਹੀਂ ਜਾਂਦੀ ਹੈ। ਇਹ ਸੱਚੀ ਕਮਾਈ ਨਾਲ ਚਲਣੀ ਹੈ। ਬਾਕੀ ਸਭ ਖ਼ਤਮ ਹੋ ਜਾਂਦੀ ਹੈ। ਤੁਸੀਂ ਬੱਚੇ ਜਾਣਦੇ ਹੋ ਅਸੀਂ ਬਹੁਤ- ਬਹੁਤ ਕਮਾਈ ਕਰ ਰਹੇ ਹਾਂ। ਅਸੀਂ ਵਿਸ਼ਵ ਦੇ ਮਾਲਿਕ ਬਣ ਸਕਦੇ ਹਾਂ। ਸੂਰਜਵੰਸ਼ੀ ਡਾਇਨੇਸਟੀ ਹੈ ਤਾਂ ਜਰੂਰ ਬੱਚੇ ਤਖ਼ਤ ਤੇ ਬੈਠਣਗੇ। ਬਹੁਤ ਉੱਚ ਪਦਵੀ ਹੈ। ਤੁਹਾਨੂੰ ਸੁਪਨੇ ਵਿੱਚ ਵੀ ਨਹੀਂ ਸੀ ਕਿ ਅਸੀਂ ਪੁਰਸ਼ਾਰਥ ਕਰ ਰਾਜਪਦਵੀ ਪਾਵਾਂਗੇ। ਇਸਨੂੰ ਕਿਹਾ ਜਾਂਦਾ ਹੈ ਰਾਜਯੋਗ। ਉਹ ਹੁੰਦਾ ਹੈ ਬੈਰਿਸਟਰੀ ਯੋਗ, ਡਾਕਟਰੀ ਯੋਗ। ਪੜ੍ਹਾਈ ਅਤੇ ਪੜ੍ਹਾਉਣ ਵਾਲਾ ਯਾਦ ਰਹਿੰਦਾ ਹੈ। ਇੱਥੇ ਵੀ ਇਵੇਂ ਹੈ - ਸਹਿਜ ਯਾਦ। ਯਾਦ ਵਿੱਚ ਹੀ ਮਿਹਨਤ ਹੈ। ਆਪਣੇ ਆਪਨੂੰ ਦੇਹੀ - ਅਭਿਮਾਨੀ ਸਮਝਣਾ ਪਵੇ। ਆਤਮਾ ਵਿੱਚ ਹੀ ਸੰਸਕਾਰ ਭਰਦੇ ਹਨ। ਬਹੁਤ ਆਉਂਦੇ ਹਨ ਜੋ ਕਹਿੰਦੇ ਹਨ ਅਸੀਂ ਤਾਂ ਸ਼ਿਵਬਾਬਾ ਦੀ ਪੂਜਾ ਕਰਦੇ ਸੀ ਪਰੰਤੂ ਕਿਉਂ ਪੂਜਾ ਕਰਦੇ ਹਨ ਇਹ ਨਹੀਂ ਜਾਣਦੇ। ਸ਼ਿਵ ਨੂੰ ਹੀ ਬਾਬਾ ਕਹਿੰਦੇ ਹਨ। ਹੋਰ ਕਿਸੇ ਨੂੰ ਬਾਬਾ ਨਹੀਂ ਕਹਿਣਗੇ। ਹਨੂੰਮਾਨ, ਗਣੇਸ਼ ਆਦਿ ਦੀ ਪੂਜਾ ਕਰਦੇ ਹਨ, ਬ੍ਰਹਮਾ ਦੀ ਪੂਜਾ ਹੁੰਦੀ ਨਹੀਂ। ਅਜਮੇਰ ਵਿੱਚ ਭਾਵੇਂ ਮੰਦਿਰ ਹੈ। ਉੱਥੇ ਦੇ ਥੋੜ੍ਹੇ ਬ੍ਰਾਹਮਣ ਲੋਕੀ ਪੂਜਾ ਕਰਦੇ ਹੋਣਗੇ। ਬਾਕੀ ਗਾਇਨ ਆਦਿ ਕੁਝ ਨਹੀਂ। ਸ਼੍ਰੀਕ੍ਰਿਸ਼ਨ ਦਾ, ਲਕਸ਼ਮੀ - ਨਾਰਾਇਣ ਦਾ ਕਿੰਨਾ ਗਾਇਨ ਹੈ। ਬ੍ਰਹਮਾ ਦਾ ਨਾਮ ਨਹੀਂ ਕਿਉਂਕਿ ਬ੍ਰਹਮਾ ਤੇ ਇਸ ਵਕਤ ਸਾਂਵਰਾ ਹੈ। ਫਿਰ ਬਾਪ ਆਕੇ ਇਨ੍ਹਾਂ ਨੂੰ ਅਡਾਪਟ ਕਰਦੇ ਹਨ। ਇਹ ਵੀ ਬਹੁਤ ਸਹਿਜ ਹੈ। ਤਾਂ ਬਾਪ ਬੱਚਿਆਂ ਨੂੰ ਵੱਖ - ਵੱਖ ਤਰ੍ਹਾਂ ਨਾਲ ਸਮਝਾਉਂਦੇ ਹਨ। ਬੁੱਧੀ ਵਿੱਚ ਇਹ ਰਹੇ ਸ਼ਿਵਬਾਬਾ ਸਾਨੂੰ ਸੁਣਾ ਰਹੇ ਹਨ। ਉਹ ਬਾਪ ਵੀ ਹੈ, ਟੀਚਰ, ਗੁਰੂ ਵੀ ਹੈ। ਸ਼ਿਵਬਾਬਾ ਗਿਆਨ ਦਾ ਸਾਗਰ ਸਾਨੂੰ ਪੜ੍ਹਾਉਂਦੇ ਹਨ। ਹੁਣ ਤੁਸੀਂ ਬੱਚੇ ਤ੍ਰਿਕਾਲਦਰਸ਼ੀ ਬਣੇ ਹੋ। ਗਿਆਨ ਦਾ ਤੀਜਾ ਨੇਤ੍ਰ ਤੁਹਾਨੂੰ ਮਿਲਦਾ ਹੈ। ਇਹ ਵੀ ਤੁਸੀਂ ਸਮਝਦੇ ਹੋ ਆਤਮਾ ਅਵਿਨਾਸ਼ੀ ਹੈ। ਆਤਮਾਵਾਂ ਦਾ ਬਾਪ ਵੀ ਅਵਿਨਾਸ਼ੀ ਹੈ। ਇਹ ਦੁਨੀਆਂ ਵਿੱਚ ਕੋਈ ਨਹੀਂ ਜਾਣਦੇ। ਉਹ ਤਾਂ ਸਾਰੇ ਪੁਕਾਰਦੇ ਹੀ ਹਨ - ਬਾਬਾ ਸਾਨੂੰ ਪਤਿਤ ਤੋਂ ਪਾਵਨ ਬਣਾਓ। ਇਵੇਂ ਨਹੀਂ ਕਹਿੰਦੇ ਕਿ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਆਕੇ ਸੁਣਾਓ। ਇਹ ਤਾਂ ਬਾਪ ਖ਼ੁਦ ਆਕੇ ਸੁਣਾਉਂਦੇ ਹਨ। ਪਤਿਤ ਤੋਂ ਪਾਵਨ ਫਿਰ ਪਾਵਨ ਤੋਂ ਪਤਿਤ ਕਿਵੇਂ ਬਣਨਗੇ? ਹਿਸਟ੍ਰੀ ਰਪੀਟ ਕਿਵੇਂ ਹੋਵੇਗੀ, ਉਹ ਵੀ ਦੱਸਦੇ ਹਨ। 84 ਦਾ ਚਕ੍ਰ ਹੈ। ਅਸੀਂ ਪਤਿਤ ਕਿਉਂ ਬਣੇ ਹਾਂ ਫਿਰ ਪਾਵਨ ਬਣ ਕਿੱਥੇ ਜਾਣਾ ਚਾਹੁੰਦੇ ਹਨ। ਮਨੁੱਖ ਤਾਂ ਸੰਨਿਆਸੀ ਆਦਿ ਦੇ ਕੋਲ ਜਾਕੇ ਕਹਿਣਗੇ ਮਨ ਦੀ ਸ਼ਾਂਤੀ ਕਿਵੇਂ ਹੋਵੇ? ਇਵੇਂ ਨਹੀਂ ਕਹਿਣਗੇ ਅਸੀਂ ਸੰਪੂਰਨ ਨਿਰਵਿਕਾਰੀ ਕਿਵੇਂ ਬਣੀਏ? ਇਹ ਕਹਿਣ ਵਿੱਚ ਸ਼ਰਮ ਲੱਗਦੀ ਹੈ। ਹੁਣ ਬਾਪ ਨੇ ਸਮਝਾਇਆ ਹੈ - ਤੁਸੀਂ ਸਭ ਭਗਤੀਆਂ ਹੋ। ਮੈਂ ਹਾਂ ਭਗਵਾਨ, ਬ੍ਰਾਇਡਗ੍ਰੁਮ। ਤੁਸੀਂ ਹੋ ਬ੍ਰਾਇਡਸ। ਤੁਸੀਂ ਸਭ ਮੈਨੂੰ ਯਾਦ ਕਰਦੇ ਹੋ। ਮੈਂ ਮੁਸਾਫ਼ਿਰ ਬਹੁਤ ਬਿਊਟੀਫੁਲ ਹਾਂ। ਸਾਰੀ ਦੁਨੀਆਂ ਦੇ ਮਨੁੱਖ ਮਾਤਰ ਨੂੰ ਖੂਬਸੂਰਤ ਬਣਾਉਂਦਾ ਹਾਂ। ਵੰਡਰ ਆਫ ਵਰਲਡ ਸਵਰਗ ਹੀ ਹੁੰਦਾ ਹੈ। ਇੱਥੇ 7 ਵੰਡਰ ਗਿਣਦੇ ਹਨ। ਉੱਥੇ ਤਾਂ ਵੰਡਰ ਆਫ ਵਰਲਡ ਇੱਕ ਹੀ ਸਵਰਗ ਹੈ। ਬਾਪ ਵੀ ਇੱਕ, ਸਵਰਗ ਵੀ ਇੱਕ, ਜਿਸਨੂੰ ਸਾਰੇ ਮਨੁੱਖ ਮਾਤਰ ਯਾਦ ਕਰਦੇ ਹਨ। ਇੱਥੇ ਤਾਂ ਕੁਝ ਵੀ ਵੰਡਰ ਹੈ ਨਹੀਂ। ਤੁਸੀਂ ਬੱਚਿਆਂ ਦੇ ਅੰਦਰ ਧੀਰਜ ਹੈ ਕਿ ਹੁਣ ਸੁਖ ਦੇ ਦਿਨ ਆ ਰਹੇ ਹਨ।

ਤੁਸੀਂ ਸਮਝਦੇ ਹੋ ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਵੇ ਤਾਂ ਤੇ ਰਾਜਾਈ ਮਿਲੇ ਸਵਰਗ ਦੀ। ਹੁਣ ਹਾਲੇ ਰਾਜਾਈ ਸਥਾਪਨ ਨਹੀਂ ਹੋਈ ਹੈ। ਹਾਂ, ਪ੍ਰਜਾ ਬਣਦੀ ਜਾਂਦੀ ਹੈ। ਬੱਚੇ ਆਪਸ ਵਿੱਚ ਸਲਾਹ ਕਰਦੇ ਹਨ, ਸਰਵਿਸ ਦੀ ਵ੍ਰਿਧੀ ਕਿਵੇਂ ਹੋਵੇ? ਸਭਨੂੰ ਪੈਗਾਮ ਕਿਵੇਂ ਦਈਏ। ਬਾਪ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਦੇ ਹਨ। ਬਾਕੀ ਸਭ ਦਾ ਵਿਨਾਸ਼ ਕਰਵਾਉਂਦੇ ਹਨ। ਅਜਿਹੇ ਬਾਪ ਨੂੰ ਯਾਦ ਕਰਨਾ ਚਾਹੀਦਾ ਹੈ ਨਾ। ਜੋ ਬਾਪ ਸਾਨੂੰ ਰਾਜਤਿਲਕ ਦਾ ਹੱਕਦਾਰ ਬਣਾਕੇ ਬਾਕੀ ਸਭ ਦਾ ਵੀ ਵਿਨਾਸ਼ ਕਰਵਾ ਦਿੰਦੇ ਹਨ। ਨੈਚੁਰਲ ਕੈਲੇਮਿਟੀਜ਼ ਵੀ ਡਰਾਮੇ ਵਿੱਚ ਨੂੰਧੀ ਹੋਈ ਹੈ। ਇਸ ਬਿਗਰ ਦੁਨੀਆਂ ਦਾ ਵਿਨਾਸ਼ ਹੋ ਨਹੀਂ ਸਕਦਾ। ਬਾਪ ਕਹਿੰਦੇ ਹਨ ਹੁਣ ਤੁਹਾਡਾ ਇਮਤਿਹਾਨ ਬਹੁਤ ਨਜਦੀਕ ਹੈ, ਮ੍ਰਿਤੁਲੋਕ ਤੋਂ ਅਮਰਲੋਕ ਟਰਾਂਸਫਰ ਹੋਣਾ ਹੈ। ਜਿਨ੍ਹਾਂ ਚੰਗੀ ਤਰ੍ਹਾਂ ਪੜ੍ਹਨਗੇ ਪੜ੍ਹਾਉਣਗੇ, ਉਨ੍ਹਾਂ ਉੱਚ ਪਦਵੀ ਪਾਵੋਗੇ ਕਿਉਂਕਿ ਪ੍ਰਜਾ ਆਪਣੀ ਬਣਾਉਂਦੇ ਹੋ। ਪੁਰਸ਼ਾਰਥ ਕਰ ਸਭ ਦਾ ਕਲਿਆਣ ਕਰਨਾ ਚਾਹੀਦਾ ਹੈ। ਚੈਰਿਟੀ ਬਿਗਨਜ ਐਟ ਹੋਮ। ਇਹ ਕ਼ਾਇਦਾ ਹੈ। ਪਹਿਲਾਂ ਮਿਤ੍ਰ - ਸੰਬੰਧੀ ਬਿਰਾਦਰੀ ਆਦਿ ਵਾਲੇ ਹੀ ਆਉਣਗੇ। ਪਿੱਛੋਂ ਪਬਲਿਕ ਆਉਂਦੀ ਹੈ। ਸ਼ੁਰੂ ਤੋਂ ਹੋਇਆ ਵੀ ਇਵੇਂ। ਹੋਲੀ - ਹੋਲੀ ਵ੍ਰਿਧੀ ਹੋਈ ਫਿਰ ਬੱਚਿਆਂ ਦੇ ਰਹਿਣ ਦੇ ਲਈ ਵੱਡਾ ਮਕਾਨ ਬਣਾਇਆ ਜਿਸਨੂੰ ਓਮ ਨਿਵਾਸ ਕਹਿੰਦੇ ਸਨ। ਬੱਚੇ ਆਕੇ ਪੜ੍ਹਨ ਲੱਗੇ। ਇਹ ਸਭ ਡਰਾਮੇ ਵਿੱਚ ਨੂੰਧ ਸੀ, ਜੋ ਫਿਰ ਰਪੀਟ ਹੋਵੇਗਾ। ਇਸ ਨੂੰ ਕੋਈ ਬਦਲ ਥੋੜ੍ਹੀ ਨਾ ਸਕਦਾ ਹੈ। ਇਹ ਪੜ੍ਹਾਈ ਕਿੰਨੀ ਉੱਚੀ ਹੈ। ਯਾਦ ਦੀ ਯਾਤ੍ਰਾ ਹੀ ਮੁੱਖ ਹੈ। ਮੁੱਖ ਅੱਖਾਂ ਹੀ ਬਹੁਤ ਧੋਖਾ ਦਿੰਦੀਆ ਹਨ। ਅੱਖਾਂ ਕ੍ਰਿਮੀਨਲ ਬਣਦੀਆਂ ਹਨ ਤਾਂ ਸ਼ਰੀਰ ਦੀਆਂ ਕਰਮਿੰਦਰੀਆਂ ਚੰਚਲ ਹੁੰਦੀਆਂ ਹਨ। ਕਿਸੇ ਚੰਗੀ ਬੱਚੀ ਨੂੰ ਵੇਖਦੇ ਹਨ ਤਾਂ ਬੱਸ ਉਸ ਵਿੱਚ ਫਸ ਪੈਂਦੇ ਹਨ। ਅਜਿਹੇ ਦੁਨੀਆਂ ਵਿੱਚ ਬਹੁਤ ਕੇਸ ਹੁੰਦੇ ਹਨ। ਗੁਰੂ ਦੀ ਵੀ ਕ੍ਰਿਮੀਨਲ ਆਈ ਹੋ ਜਾਂਦੀ ਹੈ। ਇੱਥੇ ਬਾਪ ਕਹਿੰਦੇ ਹਨ ਕ੍ਰਿਮੀਨਲ ਆਈ ਬਿਲਕੁਲ ਨਹੀਂ ਹੋਣੀ ਚਾਹੀਦੀ। ਭਾਈ - ਭੈਣ ਹੋਕੇ ਰਹਿਣਗੇ ਤਾਂ ਪਵਿੱਤਰ ਰਹਿ ਸਕਣਗੇ। ਮਨੁੱਖਾਂ ਨੂੰ ਕੀ ਪਤਾ ਉਹ ਤਾਂ ਹੰਸੀ ਕਰਣਗੇ। ਸ਼ਾਸਤਰਾਂ ਵਿੱਚ ਤੇ ਇਹ ਗੱਲਾਂ ਹਨ ਨਹੀਂ। ਬਾਪ ਕਹਿੰਦੇ ਹਨ ਇਹ ਗਿਆਨ ਪ੍ਰਾਏ ਲੋਪ ਹੋ ਜਾਂਦਾ ਹੈ। ਪਿੱਛੋਂ ਦਵਾਪਰ ਵਿੱਚ ਇਹ ਸ਼ਾਸਤਰ ਆਦਿ ਬਣੇ ਹਨ। ਹੁਣ ਬਾਪ ਮੁੱਖ ਗੱਲ ਕਹਿੰਦੇ ਹਨ ਕਿ ਅਲਫ਼ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣ। ਆਪਣੇ ਨੂੰ ਆਤਮਾ ਸਮਝੋ। ਤੁਸੀਂ 84 ਦਾ ਚੱਕਰ ਲਗਾਕੇ ਆਏ ਹੋ। ਹੁਣ ਫਿਰ ਤੁਹਾਡੀ ਆਤਮਾ ਦੇਵਤਾ ਬਣ ਰਹੀ ਹੈ। ਛੋਟੀ ਜਿਹੀ ਆਤਮਾ ਵਿੱਚ 84 ਜਨਮਾਂ ਦਾ ਅਵਿਨਾਸ਼ੀ ਪਾਰ੍ਟ ਭਰਿਆ ਹੋਇਆ ਹੈ, ਵੰਡਰ ਹੈ ਨਾ। ਇਵੇਂ ਵੰਡਰ ਆਫ ਵਰਲਡ ਦੀਆਂ ਗੱਲਾਂ ਬਾਪ ਹੀ ਆਕੇ ਸਮਝਾਉਂਦੇ ਹਨ। ਕਿਸੇ ਦਾ 84 ਦਾ, ਕਿਸੇ ਦਾ 50 - 60 ਜਨਮਾਂ ਦਾ ਪਾਰ੍ਟ ਹੈ। ਪਰਮਪਿਤਾ ਪਰਮਾਤਮਾ ਨੂੰ ਵੀ ਪਾਰ੍ਟ ਮਿਲਿਆ ਹੋਇਆ ਹੈ। ਡਰਾਮਾ ਅਨੁਸਾਰ ਇਹ ਅਨਾਦਿ ਅਵਿਨਾਸ਼ੀ ਡਰਾਮਾ ਹੈ। ਸ਼ੁਰੂ ਕਦੋਂ ਹੋਇਆ, ਬੰਦ ਕਦੋਂ ਹੋਵੇਗਾ - ਇਹ ਨਹੀਂ ਕਹਿ ਸਕਦੇ ਕਿਉਂਕਿ ਇਹ ਅਨਾਦਿ ਅਵਿਨਾਸ਼ੀ ਡਰਾਮਾ ਹੈ। ਇਹ ਗੱਲਾਂ ਕੋਈ ਜਾਣਦੇ ਨਹੀਂ। ਅੱਛਾ

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਹੁਣ ਇਮਤਿਹਾਨ ਦਾ ਵਕ਼ਤ ਬਹੁਤ ਨੇੜੇ ਹੈ ਇਸਲਈ ਪੁਰਸ਼ਾਰਥ ਕਰ ਆਪਣਾ ਅਤੇ ਸਭ ਦਾ ਕਲਿਆਣ ਕਰਨਾ ਹੈ।

2. ਦੇਹੀ - ਅਭਿਮਾਨੀ ਬਣ ਅਵਿਨਾਸ਼ੀ, ਸੱਚੀ ਕਮਾਈ ਜਮਾਂ ਕਰਨੀ ਹੈ। ਆਪਣਾ ਰਜਿਸਟਰ ਰੱਖਣਾ ਹੈ। ਕੋਈ ਵੀ ਅਜਿਹਾ ਵਿਕਰਮ ਨਾ ਹੋਵੇ ਜਿਸ ਨਾਲ ਰਜਿਸਟਰ ਖ਼ਰਾਬ ਹੋ ਜਾਵੇ।

ਵਰਦਾਨ:-
ਸਰਵ ਨੂੰ ਉਮੰਗ - ਉਤਸਾਹ ਦਾ ਸਹਿਯੋਗ ਦੇ ਸ਼ਕਤੀਸ਼ਾਲੀ ਬਨਾਉਣ ਵਾਲੇ ਸੱਚੇ ਸੇਵਾਦਾਰੀ ਭਵ।

ਸੇਵਾਦਾਰੀ ਮਤਲਬ ਸਰਵ ਨੂੰ ਉਮੰਗ - ਉਤਸਾਹ ਦਾ ਸਹਿਯੋਗ ਦੇ ਕੇ ਸ਼ਕਤੀਸ਼ਾਲੀ ਬਨਾਉਣ ਵਾਲੇ। ਹੁਣ ਸਮਾਂ ਘਟ ਹੈ ਅਤੇ ਰਚਨਾ ਜਿਆਦਾ ਤੋਂ ਜਿਆਦਾ ਆਉਣ ਵਾਲੇ ਹੈ। ਆਉਣ ਵਾਲੀਆਂ ਕਮਜੋਰ ਆਤਮਾਵਾਂ ਦੇ ਸਹਿਯੋਗੀ ਬਣ ਉਨ੍ਹਾਂ ਨੂੰ ਸਮਰਥ, ਅਚਲ, ਅਡੋਲ ਬਣਾਓ ਤਾਂ ਕਹਾਂਗੇ ਸੱਚੇ ਸੇਵਾਦਾਰੀ।

ਸਲੋਗਨ:-
ਰੂਹ ਨੂੰ ਜਦੋਂ , ਜਿੱਥੇ ਅਤੇ ਜਿਵੇਂ ਚਾਹੋ ਸਥਿਤ ਕਰ ਲਵੋ - ਇਹ ਹੀ ਰੂਹਾਨੀ ਡਰਿੱਲ ਹਰ।

ਅਵਿਅਕਤ ਇਸ਼ਾਰੇ - ਹੁਣ ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ

ਪਾਵਰਫੁਲ ਮਨ ਦੀ ਨਿਸ਼ਾਨੀ ਹੈ - ਸੈਕਿੰਡ ਵਿਚ ਜਿੱਥੇ ਚਾਹੋ ਉਥੇ ਪਹੁੰਚ ਜਾਵੋ। ਮਨ ਨੂੰ ਜਦੋਂ ਉੱਡਣਾ ਆ ਗਿਆ, ਪ੍ਰੇਕਟਿਸ ਹੋ ਗਈ ਤਾਂ ਸੈਕਿੰਡ ਵਿਚ ਜਿਥੇ ਚਾਹੋ ਉਥੇ ਪਹੁੰਚ ਸਕਦਾ ਹੈ। ਹੁਣੇ - ਹੁਣੇ ਸਾਕਾਰ ਵਤਨ ਵਿਚ, ਹੁਣੇ - ਹੁਣੇ ਪਰਮਾਤਮਾ ਵਿਚ, ਸੈਕਿੰਡ ਦੀ ਰਫਤਾਰ ਹੈ - ਹੁਣ ਇਸੇ ਅਭਿਆਸ ਨੂੰ ਵਧਾਓ।