09.10.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀ
ਹੁਣ ਕੰਢੇ ਤੋਂ ਫੁੱਲ ਬਣੇ ਹੋ , ਤੁਹਾਨੂੰ ਸਦਾ ਸਭ ਨੂੰ ਸੁਖ ਦੇਣਾ ਹੈ , ਤੁਸੀ ਕਿਸੇ ਨੂੰ ਵੀ
ਦੁੱਖ ਨਹੀਂ ਦੇ ਸਕਦੇ ਹੋ ”
ਪ੍ਰਸ਼ਨ:-
ਚੰਗੇ ਫਸਟਕਲਾਸ
ਪੁਰਸ਼ਾਰਥੀ ਬੱਚੇ ਕਿਹੜੇ ਬੋਲ ਖੁੱਲ੍ਹੇ ਦਿਲ ਨਾਲ ਬੋਲੋਗੇ?
ਉੱਤਰ:-
ਬਾਬਾ ਅਸੀਂ ਤਾਂ
ਪਾਸ ਵਿਦ ਆਨਰ ਹੋਕੇ ਵਿਖਾਵਾਂਗੇ। ਤੁਸੀਂ ਬੇਫਿਕਰ ਰਹੋ। ਉਨ੍ਹਾਂ ਦਾ ਰਜਿਸਟਰ ਵੀ ਚੰਗਾ ਹੋਵੇਗਾ।
ਉਨ੍ਹਾਂ ਦੇ ਮੂੰਹ ਤੋਂ ਕਦੀ ਵੀ ਇਹ ਬੋਲ ਨਹੀਂ ਨਿਕਲਣਗੇ ਕਿ ਹਾਲੇ ਤਾਂ ਅਸੀਂ ਪੁਰਸ਼ਾਰਥੀ ਹਾਂ।
ਪੁਰਸ਼ਾਰਥ ਕਰ ਇਵੇਂ ਮਹਾਵੀਰ ਬਣਨਾ ਹੈ ਜੋ ਮਾਇਆ ਜਰਾ ਵੀ ਹਿਲਾ ਨਾ ਸਕੇ।
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚੇ ਰੂਹਾਨੀ ਬਾਪ ਦੁਆਰਾ ਪੜ੍ਹ ਰਹੇ ਹਨ। ਆਪਣੇ ਨੂੰ ਆਤਮਾ ਸਮਝਣਾ
ਚਾਹੀਦਾ। ਨਿਰਾਕਾਰ ਬਾਪ ਦੇ ਅਸੀਂ ਨਿਰਾਕਾਰੀ ਬੱਚੇ ਆਤਮਾਵਾਂ ਪੜ੍ਹ ਰਹੇ ਹਾਂ। ਦੁਨੀਆਂ ਵਿੱਚ
ਸਾਕਾਰੀ ਟੀਚਰ ਹੀ ਪੜ੍ਹਾਉਂਦੇ ਹਨ। ਇੱਥੇ ਹਨ ਨਿਰਾਕਾਰ ਬਾਪ, ਨਿਰਾਕਾਰ ਟੀਚਰ, ਬਾਕੀ ਇਨ੍ਹਾਂ ਦੀ
ਕੋਈ ਵੈਲ੍ਯੂ ਨਹੀਂ। ਸ਼ਿਵਬਾਬਾ ਬੇਹੱਦ ਦਾ ਬਾਪ ਆਕੇ ਇਨ੍ਹਾਂ ਨੂੰ ਵੈਲ੍ਯੂ ਦਿੰਦੇ ਹਨ। ਮੋਸ੍ਟ
ਵੈਲਯੂਬਲ ਹੈ ਸ਼ਿਵਬਾਬਾ, ਜੋ ਸ੍ਵਰਗ ਦੀ ਸਥਾਪਨ ਕਰਦੇ ਹਨ। ਕਿੰਨਾ ਉੱਚ ਕੰਮ ਕਰਾਉਂਦੇ ਹਨ। ਜਿੰਨਾ
ਬਾਪ ਉੱਚ ਤੇ ਉੱਚ ਗਾਇਆ ਜਾਂਦਾ ਹੈ, ਉੰਨਾ ਹੀ ਬੱਚਿਆਂ ਨੂੰ ਵੀ ਉੱਚ ਬਣਨਾ ਹੈ। ਤੁਸੀਂ ਜਾਣਦੇ ਹੋ
ਸਭ ਤੋਂ ਉੱਚ ਹੈ ਬਾਪ। ਇਹ ਵੀ ਤੁਹਾਡੀ ਬੁੱਧੀ ਵਿੱਚ ਹੈ ਕਿ ਬਰੋਬਰ, ਹੁਣ ਸ੍ਵਰਗ ਦੀ ਰਜਾਈ ਸਥਾਪਨ
ਹੋ ਰਹੀ ਹੈ, ਇਹ ਹੈ ਸੰਗਮਯੁਗ। ਸਤਯੁਗ ਅਤੇ ਕੱਲਯੁਗ ਦਾ ਵਿੱਚਕਾਰ, ਪੁਰਸ਼ੋਤਮ ਬਣਨ ਦਾ ਸੰਗਮਯੁਗ।
ਪੁਰਸ਼ੋਤਮ ਅੱਖਰ ਦਾ ਅਰਥ ਵੀ ਮਨੁੱਖ ਨਹੀਂ ਜਾਣਦੇ। ਉੱਚ ਤੇ ਉੱਚ ਸੋ ਫਿਰ ਨੀਚ ਤੋੰ ਨੀਚ ਬਣੇ ਹਨ।
ਪਤਿਤ ਅਤੇ ਪਾਵਨ ਵਿੱਚ ਕਿੰਨਾ ਫਰਕ ਹੈ। ਦੇਵਤਾਵਾਂ ਦੇ ਜੋ ਪੁਜਾਰੀ ਹੁੰਦੇ ਹਨ, ਉਹ ਆਪ ਵਰਨਣ ਕਰਦੇ
ਹਨ, ਤੁਸੀਂ ਸਰਵਗੁਣ ਸੰਪੰਨ… ਵਿਸ਼ਵ ਦੇ ਮਾਲਿਕ। ਅਸੀਂ ਵਿਸ਼ਯ ਵੈਤਰਨੀ ਨਦੀ ਵਿੱਚ ਗੋਤਾ ਖਾਣ ਵਾਲੇ
ਹਾਂ। ਕਹਿਣ ਮਾਤਰ ਸਿਰਫ ਕਹਿੰਦੇ ਹਨ, ਸਮਝਦੇ ਥੋੜੀ ਹੀ ਹਨ। ਡਰਾਮਾ ਵਿੱਚਿਤਰ ਵੰਡਰਫੁਲ ਹੈ। ਇਵੇਂ
- ਇਵੇਂ। ਦੀਆਂ ਗੱਲਾਂ ਤੁਸੀਂ ਕਲਪ - ਕਲਪ ਸੁਣਦੇ ਹੋ। ਬਾਪ ਆਕੇ ਸਮਝਾਉਂਦੇ ਹਨ। ਜਿਨ੍ਹਾਂ ਦਾ ਬਾਪ
ਦੇ ਨਾਲ ਪੂਰਾ ਲਵ ਹੈ ਉਨ੍ਹਾਂ ਨੂੰ ਬਹੁਤ ਕਸ਼ਿਸ਼ ਹੁੰਦੀ ਹੈ। ਹੁਣ ਆਤਮਾ ਬਾਪ ਨੂੰ ਕਿਵੇਂ ਮਿਲੇ?
ਮਿਲਣਾ ਹੁੰਦਾ ਹੈ ਸਾਕਾਰ ਵਿੱਚ, ਨਿਰਾਕਾਰੀ ਦੁਨੀਆਂ ਵਿੱਚ ਤਾਂ ਕਸ਼ਿਸ਼ ਦੀ ਗੱਲ ਹੀ ਨਹੀਂ। ਉੱਥੇ
ਤਾਂ ਹੈ ਹੀ ਸਭ ਪਵਿੱਤਰ। ਕੱਟ ਨਿਕਲੀ ਹੋਈ ਹੈ। ਕਸ਼ਿਸ਼ ਦੀ ਗੱਲ ਨਹੀਂ। ਲਵ ਦੀ ਗੱਲ ਇੱਥੇ ਹੁੰਦੀ
ਹੈ। ਅਜਿਹੇ ਬਾਬਾ ਨੂੰ ਤਾਂ ਇੱਕਦਮ ਪਕੜ ਲਵੋ। ਬਾਬਾ ਆਪ ਤਾਂ ਕਮਾਲ ਕਰਦੇ ਹੋ। ਤੁਸੀਂ ਸਾਡੀ ਜੀਵਨ
ਅਜਿਹੀ ਬਣਾਉਂਦੇ ਹੋ। ਬਹੁਤ ਲਵ ਚਾਹੀਦਾ। ਲਵ ਕਿਓਂ ਨਹੀਂ ਹੈ ਕਿਓਂ ਕਿ ਕੱਟ ਚੜ੍ਹੀ ਹੋਈ ਹੈ। ਯਾਦ
ਦੀ ਯਾਤਰਾ ਦੇ ਸਿਵਾਏ ਕੱਟ ਨਿਕਲੇਗੀ ਨਹੀਂ, ਇੰਨੇ ਲਵਲੀ ਨਹੀਂ ਬਣਦੇ ਹਨ। ਤੁਸੀਂ ਫੁੱਲਾਂ ਨੂੰ ਤਾਂ
ਇੱਥੇ ਹੀ ਖਿੜਨਾ ਹੈ, ਫੁਲ ਬਣਨਾ ਹੈ। ਤਾਂ ਫਿਰ ਉੱਥੇ ਜਨਮ - ਜਨਮਾਂਤ੍ਰ ਫੁਲ ਬਣਦੇ ਹੋ। ਕਿੰਨੀ
ਖੁਸ਼ੀ ਹੋਣੀ ਚਾਹੀਦੀ - ਅਸੀਂ ਕੰਡੇ ਤੋਂ ਫੁਲ ਬਣ ਰਹੇ ਹਾਂ। ਫੁਲ ਹਮੇਸ਼ਾ ਸਭ ਨੂੰ ਸੁਖ ਦਿੰਦੇ ਹਨ।
ਫੁਲ ਨੂੰ ਸਭ ਆਪਣੀਆਂ ਅੱਖਾਂ ਤੇ ਰੱਖਦੇ ਹਨ, ਉਨ੍ਹਾਂ ਤੋਂ ਖੁਸ਼ਬੂ ਲੈਂਦੇ ਹਨ। ਫੁਲਾਂ ਦਾ ਇਤ੍ਰ
ਬਣਾਉਂਦੇ ਹਨ। ਗੁਲਾਬ ਦਾ ਜਲ ਬਣਾਉਂਦੇ ਹਨ। ਬਾਪ ਤੁਹਾਨੂੰ ਕੰਡਿਆਂ ਤੋਂ ਫੁੱਲ ਬਣਾਉਂਦੇ ਹਨ। ਤਾਂ
ਤੁਸੀਂ ਬੱਚਿਆਂ ਨੂੰ ਖੁਸ਼ੀ ਕਿਓਂ ਨਹੀਂ ਹੁੰਦੀ ਹੈ! ਬਾਬਾ ਤਾਂ ਵੰਡਰ ਖਾਂਦੇ ਹਨ, ਸ਼ਿਵਬਾਬਾ ਸਾਨੂੰ
ਸ੍ਵਰਗ ਦਾ ਫੁਲ ਬਣਾਉਂਦੇ ਹਨ! ਫੁਲ ਵੀ ਪੁਰਾਣਾ ਹੁੰਦਾ ਹੈ, ਤਾਂ ਫਿਰ ਇੱਕਦਮ ਮੁਰਝਾ ਜਾਂਦਾ ਹੈ।
ਤੁਹਾਡੀ ਬੁੱਧੀ ਵਿੱਚ ਹੈ ਹੁਣ ਅਸੀਂ ਮਨੁੱਖ ਤੋੰ ਦੇਵਤਾ ਬਣਦੇ ਹਾਂ। ਤਮੋਪ੍ਰਧਾਨ ਮਨੁੱਖ ਅਤੇ
ਸਤੋਪ੍ਰਧਾਨ ਦੇਵਤਾਵਾਂ ਵਿੱਚ ਕਿੰਨਾ ਫਰਕ ਹੈ। ਇਹ ਵੀ ਸਿਵਾਏ ਬਾਪ ਦੇ ਹੋਰ ਕੋਈ ਸਮਝਾ ਨਾ ਸਕੇ।
ਤੁਸੀਂ ਜਾਣਦੇ ਹੋ ਅਸੀਂ
ਦੇਵਤਾ ਬਣਨ ਦੇ ਲਈ ਪੜ੍ਹ ਰਹੇ ਹਾਂ। ਪੜ੍ਹਾਈ ਵਿੱਚ ਨਸ਼ਾ ਰਹਿੰਦਾ ਹੈ ਨਾ। ਤੁਸੀਂ ਵੀ ਸਮਝਦੇ ਹੋ ਅਸੀਂ
ਬਾਬਾ ਦੁਆਰਾ ਪੜ੍ਹਕੇ ਵਿਸ਼ਵ ਦੇ ਮਾਲਿਕ ਬਣਦੇ ਹਾਂ। ਤੁਹਾਡੀ ਪੜ੍ਹਾਈ ਹੈ ਫ਼ਾਰ ਫਯੂਚਰ। ਫਯੂਚਰ ਦੇ
ਲਈ ਪੜ੍ਹਾਈ ਕਦੇ ਸੁਣੀ ਹੈ? ਤੁਸੀਂ ਹੀ ਕਹਿੰਦੇ ਹੋ ਅਸੀਂ ਪੜ੍ਹਦੇ ਹਾਂ ਨਵੀਂ ਦੁਨੀਆਂ ਦੇ ਲਈ। ਨਵੇਂ
ਜਨਮ ਦੇ ਲਈ। ਕਰਮ - ਅਕਰਮ - ਵਿਕਰਮ ਦੀ ਗਤੀ ਵੀ ਬਾਪ ਸਮਝਾਉਂਦੇ ਹਨ। ਗੀਤਾ ਵਿੱਚ ਵੀ ਹੈ ਪਰ ਉਨ੍ਹਾਂ
ਦਾ ਅਰਥ ਗੀਤਾ ਵਾਲਿਆਂ ਨੂੰ ਥੋੜੀ ਆਉਂਦਾ ਹੈ। ਹੁਣ ਬਾਪ ਦੁਆਰਾ ਤੁਸੀਂ ਜਾਣਿਆ ਹੈ ਕਿ ਸਤਯੁਗ ਵਿੱਚ
ਕਰਮ ਅਕਰਮ ਹੋ ਜਾਂਦਾ ਹੈ ਫਿਰ ਰਾਵਣ ਰਾਜ ਵਿੱਚ ਕਰਮ ਵਿਕਰਮ ਹੋਣਾ ਸ਼ੁਰੂ ਹੁੰਦੇ ਹਨ। 63 ਜਨਮ ਤੁਸੀਂ
ਇਵੇਂ ਕਰਮ ਕਰਦੇ ਆਏ ਹੋ। ਵਿਕਰਮਾ ਦਾ ਬੋਝਾ ਸਿਰ ਤੇ ਬਹੁਤ ਹੈ। ਸਭ ਪਾਪ ਆਤਮਾਵਾਂ ਬਣ ਗਏ ਹਨ। ਹੁਣ
ਉਹ ਪਾਸਟ ਦੇ ਵਿਕਰਮ ਕਿਵੇਂ ਕੱਟਣਗੇ। ਤੁਸੀਂ ਜਾਣਦੇ ਹੋ ਪਹਿਲੇ ਸਤੋਪ੍ਰਧਾਨ ਸੀ ਫਿਰ 84 ਜਨਮ ਲੈਂਦੇ
ਹਨ। ਬਾਪ ਨੇ ਡਰਾਮਾ ਦੀ ਪਹਿਚਾਣ ਦਿੱਤੀ ਹੈ। ਜੋ ਪਹਿਲੇ - ਪਹਿਲੇ ਆਉਣਗੇ, ਪਹਿਲੇ - ਪਹਿਲੇ ਜਿਨ੍ਹਾਂ
ਦਾ ਰਾਜ ਹੋਵੇਗਾ ਉਹ ਹੀ 84 ਜਨਮ ਲੈਣਗੇ। ਫਿਰ ਬਾਪ ਆਕੇ ਰਾਜ - ਭਾਗ ਦੇਵੇਗਾ। ਹੁਣ ਤੁਸੀਂ ਰਾਜ ਲੈ
ਰਹੇ ਹੋ। ਸਮਝਦੇ ਹੋ ਅਸੀਂ ਕਿਵੇਂ 84 ਦਾ ਚੱਕਰ ਲਗਾਇਆ ਹੈ। ਹੁਣ ਫਿਰ ਪਵਿੱਤਰ ਬਣਨਾ ਹੈ। ਬਾਬਾ
ਨੂੰ ਯਾਦ ਕਰਦੇ - ਕਰਦੇ ਆਤਮਾ ਪਵਿੱਤਰ ਹੋ ਜਾਏਗੀ ਫਿਰ ਇਹ ਪੁਰਾਣਾ ਸ਼ਰੀਰ ਖਤਮ ਹੋ ਜਾਏਗਾ। ਬੱਚਿਆਂ
ਨੂੰ ਅਪਾਰ ਖੁਸ਼ੀ ਹੋਣੀ ਚਾਹੀਦੀ ਹੈ। ਇਹ ਮਹਿਮਾ ਤਾਂ ਕਦੀ ਵੀ ਕਿਤੇ ਨਹੀਂ ਸੁਣੀ ਕਿ ਬਾਪ, ਬਾਪ ਵੀ
ਹੈ, ਟੀਚਰ ਵੀ ਹੈ, ਗੁਰੂ ਵੀ ਹੈ। ਸੋ ਵੀ ਤਿੰਨੇ ਹੀ ਉੱਚ ਤੇ ਉੱਚ ਹਨ। ਸਤ ਬਾਪ, ਸਤ ਟੀਚਰ,
ਸਤਿਗੁਰੂ ਤਿੰਨੋ ਇੱਕ ਹੀ ਹੈ। ਹੁਣ ਤੁਹਾਨੂੰ ਭਾਸਣਾ ਆਉਂਦੀ ਹੈ। ਬਾਬਾ ਜੋ ਗਿਆਨ ਦਾ ਸਾਗਰ ਹੈ,
ਸਾਰੀਆਂ ਆਤਮਾਵਾਂ ਦਾ ਬਾਪ ਹੈ, ਉਹ ਸਾਨੂੰ ਪੜ੍ਹਾ ਰਹੇ ਹਨ। ਯੁਕਤੀ ਰਚ ਰਹੇ ਹਨ। ਮੈਗਨੀਜ਼ ਵਿੱਚ ਵੀ
ਚੰਗੀ - ਚੰਗੀ ਪੁਆਇੰਟਸ ਨਿਕਲਦੀ ਰਹਿੰਦੀ ਹੈ। ਹੋ ਸਕਦਾ ਹੈ ਰੰਗੀਨ ਚਿੱਤਰਾਂ ਦੀ ਵੀ ਮੈਗਨੀਜ਼ ਨਿਕਲੇ।
ਸਿਰਫ ਅੱਖਰ ਛੋਟੇ - ਛੋਟੇ ਹੋ ਜਾਂਦੇ ਹਨ। ਚਿੱਤਰ ਤਾਂ ਬਣੇ ਹੋਏ ਹਨ। ਕਿੱਥੇ ਵੀ ਕੋਈ ਬਣਾ ਸਕਦੇ
ਹਨ। ਉੱਪਰ ਤੋਂ ਲੈਕੇ ਹਰ ਇੱਕ ਚਿੱਤਰ ਦਾ ਆਕੂਪੇਸ਼ਨ ਤੁਸੀਂ ਜਾਣਦੇ ਹੋ। ਸ਼ਿਵਬਾਬਾ ਦਾ ਵੀ ਆਕੁਪੇਸ਼ਨ
ਤੁਸੀਂ ਜਾਣਦੇ ਹੋ। ਬੱਚੇ ਬਾਪ ਦਾ ਆਕੁਪੇਸ਼ਨ ਜਰੂਰ ਬਾਪ ਦੁਆਰਾ ਹੀ ਜਾਨਣਗੇ ਨਾ। ਤੁਸੀਂ ਕੁਝ ਵੀ ਨਹੀਂ
ਜਾਣਦੇ ਸੀ। ਛੋਟੇ ਬੱਚੇ ਪੜ੍ਹਾਈ ਨਾਲ ਕੀ ਜਾਨਣ। 5 ਵਰ੍ਹੇ ਦੇ ਬਾਦ ਪੜ੍ਹਨਾ ਸ਼ੁਰੂ ਕਰਦੇ ਹਨ। ਫਿਰ
ਪੜ੍ਹਦੇ - ਪੜ੍ਹਦੇ ਕਈ ਵਰ੍ਹੇ ਲੱਗ ਜਾਂਦੇ ਹਨ, ਉੱਚ ਇਮਤਿਹਾਨ ਪਾਸ ਕਰਨ ਵਿੱਚ। ਤੁਸੀਂ ਹੋ ਕਿੰਨੇ
ਸਾਧਾਰਨ ਅਤੇ ਬਣਦੇ ਕੀ ਹੋ! ਵਿਸ਼ਵ ਦੇ ਮਾਲਿਕ। ਤੁਹਾਡਾ ਕਿੰਨਾ ਸ਼ਿੰਗਾਰ ਹੋਵੇਗਾ। ਗੋਲਡਨ ਸਪੂਨ ਇਨ
ਮਾਉਥ। ਉੱਥੇ ਤਾਂ ਗਾਇਨ ਹੀ ਹੈ। ਹੁਣ ਵੀ ਕੋਈ ਚੰਗੇ ਬੱਚੇ ਸ਼ਰੀਰ ਛੱਡਦੇ ਹਨ ਤਾਂ ਬਹੁਤ ਚੰਗੇ ਘਰ
ਵਿੱਚ ਜਨਮ ਲੈਂਦੇ ਹਨ। ਤਾਂ ਗੋਲਡਨ ਸਪੂਨ ਇਨ ਮਾਉਥ ਮਿਲਦਾ ਹੈ। ਇਨਐਡਵਾਂਸ ਤਾਂ ਜਾਣਗੇ ਨਾ ਕੋਈ
ਪਾਸ। ਨਿਰਵਿਕਾਰੀ ਦੇ ਕੋਲ ਤਾਂ ਪਹਿਲੇ - ਪਹਿਲੇ ਜਨਮ ਸ੍ਰੀਕ੍ਰਿਸ਼ਨ ਨੂੰ ਹੀ ਲੈਣਾ ਹੈ। ਬਾਕੀ ਤਾਂ
ਜੋ ਵੀ ਜਾਣਗੇ ਉਹ ਵਿਕਾਰੀ ਕੋਲ ਹੀ ਜਨਮ ਲੈਣਗੇ। ਪਰ ਗਰਭ ਵਿੱਚ ਇੰਨੀਆਂ ਸਜ਼ਾਵਾਂ ਨਹੀਂ ਭੋਗਣਗੇ।
ਬੜੇ ਚੰਗੇ ਘਰ ਵਿੱਚ ਜਨਮ ਲੈਣਗੇ। ਸਜਾਵਾਂ ਤਾਂ ਕੱਟ ਗਈਆਂ, ਬਾਕੀ ਕਰਕੇ ਥੋੜ੍ਹੀਆਂ ਹੋਣਗੀਆਂ। ਇਨਾਂ
ਦੁਖ ਨਹੀਂ ਹੋਵੇਗਾ। ਅੱਗੇ ਚਲ ਵੇਖਣਾ ਤੁਹਾਡੇ ਕੋਲ ਵੱਡੇ - ਵੱਡੇ ਘਰ ਦੇ ਬੱਚੇ ਪ੍ਰਿੰਸ -
ਪ੍ਰਿੰਸੇਜ਼ ਕਿਵੇਂ ਆਉਂਦੇ ਹਨ। ਬਾਪ ਤੁਹਾਡੀ ਕਿੰਨੀ ਮਹਿਮਾ ਕਰਦੇ ਹਨ। ਤੁਹਾਨੂੰ ਮੈਂ ਆਪਣੇ ਤੋਂ
ਵੀ ਉੱਚ ਬਣਾਉਂਦਾ ਹਾਂ। ਜਿਵੇਂ ਕੋਈ ਲੋਕਿਕ ਬਾਪ ਬੱਚਿਆਂ ਨੂੰ ਸੁਖੀ ਬਣਾਉਂਦੇ ਹਨ। 60 ਵਰ੍ਹੇ ਹੋਏ
ਬਸ ਖੁਦ ਵਾਣਪ੍ਰਸਥ ਵਿੱਚ ਚਲੇ ਜਾਂਦੇ ਹਨ, ਭਗਤੀ ਵਿੱਚ ਲੱਗ ਜਾਂਦੇ ਹਨ। ਗਿਆਨ ਤਾਂ ਕੋਈ ਦੇ ਨਾਂ
ਸਕਣ। ਗਿਆਨ ਨਾਲ ਸਭ ਦੀ ਸਦਗਤੀ ਮੈਂ ਕਰਦਾ ਹਾਂ। ਤੁਹਾਡੇ ਨਿਮਿਤ ਸਭ ਦਾ ਕਲਿਆਣ ਹੋ ਜਾਂਦਾ ਹੈ
ਕਿਉਂਕਿ ਤੁਹਾਡੇ ਲਈ ਜਰੂਰ ਨਵੀਂ ਦੁਨੀਆਂ ਚਾਹੀਦੀ ਹੈ। ਤੁਸੀਂ ਕਿੰਨੇਂ ਖੁਸ਼ ਹੁੰਦੇ ਹੋ। ਹੁਣ
ਵੇਜੀਟੇਰੀਅਣ ਦੀ ਕਾਨਫਰੈਂਸ ਵਿੱਚ ਵੀ ਤੁਸੀਂ ਬੱਚਿਆਂ ਨੂੰ ਨਿਮੰਤਰਨ ਮਿਲਿਆ ਹੋਇਆ ਹੈ। ਬਾਬਾ ਤਾਂ
ਕਹਿੰਦੇ ਰਹਿੰਦੇ ਹਨ ਹਿਮੰਤ ਕਰੋ। ਦਿੱਲੀ ਵਰਗੇ ਸ਼ਹਿਰ ਵਿੱਚ ਤਾਂ ਇੱਕਦਮ ਆਵਾਜ਼ ਫੈਲ ਜਾਵੇ। ਦੁਨੀਆਂ
ਵਿੱਚ ਅੰਧਸ਼ਰਧਾ ਦੀ ਭਗਤੀ ਬਹੁਤ ਹੈ। ਸਤਿਯੁਗ - ਤ੍ਰੇਤਾ ਵਿੱਚ ਭਗਤੀ ਦੀ ਕੋਈ ਗੱਲ ਹੁੰਦੀ ਨਹੀਂ।
ਉਹ ਡਿਪਾਰਟਮੈਂਟ ਵੱਖ ਹੈ। ਅੱਧਾਕਲਪ ਗਿਆਨ ਦੀ ਪ੍ਰਲਾਬੱਧ ਹੁੰਦੀ ਹੈ। ਤੁਹਾਨੂੰ 21 ਜਨਮ ਦਾ ਵਰਸਾ
ਮਿਲਦਾ ਹੈ, ਬੇਹੱਦ ਦੇ ਬਾਪ ਤੋਂ। ਫਿਰ 21 ਪੀੜ੍ਹੀ ਤੁਸੀਂ ਸੁਖੀ ਰਹਿੰਦੇ ਹੋ। ਬੁਢਾਪੇ ਤੱਕ ਦੁਖ
ਦਾ ਨਾਮ ਨਹੀਂ ਰਹਿੰਦਾ। ਫੁਲ ਆਯੂ ਸੁਖੀ ਰਹਿੰਦੇ ਹੋ। ਜਿਨ੍ਹਾਂ ਵਰਸਾ ਪਾਉਣ ਦਾ ਪੁਰਸ਼ਾਰਥ ਕਰੋਗੇ
ਉਨਾਂ ਉੱਚ ਪਦਵੀ ਪਾਓਗੇ। ਤਾਂ ਪੁਰਸ਼ਾਰਥ ਪੂਰਾ ਕਰਨਾ ਚਾਹੀਦਾ ਹੈ। ਤੁਸੀਂ ਵੇਖਦੇ ਹੋ ਨੰਬਰਵਾਰ ਮਾਲਾ
ਕਿਵੇਂ ਬਣਦੀ ਹੈ। ਪੁਰਸ਼ਾਰਥ ਅਨੁਸਾਰ ਹੀ ਬਣੇਗੀ। ਤੁਸੀਂ ਹੋ ਸਟੂਡੈਂਟ, ਵੰਡਰਫੁਲ। ਸਕੂਲ ਵਿੱਚ ਵੀ
ਬੱਚਿਆਂ ਨੂੰ ਭਜਾਉਂਦੇ ਹਨ ਨਾ ਨਿਸ਼ਾਨ ਤੱਕ। ਬਾਬਾ ਵੀ ਕਹਿੰਦੇ ਹਨ ਤੁਹਾਨੂੰ ਨਿਸ਼ਾਨ ਤੱਕ ਭੱਜਕੇ
ਫਿਰ ਇੱਥੇ ਹੀ ਆਉਣਾ ਹੈ। ਯਾਦ ਦੀ ਯਾਤ੍ਰਾ ਨਾਲ ਤੁਸੀਂ ਦੋੜਕੇ ਜਾਵੋ ਫਿਰ ਤੁਸੀਂ ਨੰਬਰਵਾਰ ਵਿੱਚ ਆ
ਜਾਵੋਗੇ। ਮੁਖ ਹੈ ਯਾਦ ਦੀ ਯਾਤ੍ਰਾ। ਕਹਿੰਦੇ ਹਨ - ਬਾਬਾ ਅਸੀਂ ਭੁੱਲ ਜਾਂਦੇ ਹਾਂ। ਅਰੇ ਬਾਪ ਇਨਾਂ
ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਉਨ੍ਹਾਂ ਨੂੰ ਤੁਸੀਂ ਭੁੱਲ ਜਾਂਦੇ ਹੋ। ਭਾਵੇਂ ਤੁਫਾਨ
ਤਾਂ ਆਉਣਗੇ। ਬਾਪ ਹਿਮੰਤ ਦਵਾਉਣਗੇ ਨਾ। ਨਾਲ - ਨਾਲ ਕਹਿੰਦੇ ਹਨ ਇਹ ਯੁੱਧਸਥਲ ਹੈ। ਯੁਧਿਸ਼ਟਰ ਵੀ
ਅਸਲ ਵਿੱਚ ਬਾਪ ਨੂੰ ਕਹਿਣਾ ਚਾਹੀਦਾ ਹੈ ਜੋ ਯੁੱਧ ਸਿਖਾਉਂਦੇ ਹਨ। ਯੁਧਿਸ਼ਟਰ ਬਾਪ ਤੁਹਾਨੂੰ
ਸਿਖਾਉਂਦੇ ਹਨ - ਮਾਇਆ ਨਾਲ ਤੁਸੀਂ ਯੁੱਧ ਕਿਵੇਂ ਕਰ ਸਕਦੇ ਹੋ। ਇਸ ਸਮੇਂ ਯੁੱਧ ਦਾ ਮੈਦਾਨ ਹੈ ਨਾ।
ਬਾਪ ਕਹਿੰਦੇ ਹਨ - ਕਾਮ ਮਹਾਸ਼ਤ੍ਰੁ ਹੈ, ਉਸਨੂੰ ਜਿੱਤਣ ਨਾਲ ਤੁਸੀਂ ਜਗਤਜੀਤ ਬਣ ਜਾਵੋਗੇ। ਤੁਹਾਨੂੰ
ਮੂੰਹ ਨਾਲ ਕੁਝ ਵੀ ਜਪਣਾ, ਕਰਨਾ ਨਹੀਂ ਹੈ, ਚੁੱਪ ਰਹਿਣਾ ਹੈ। ਭਗਤੀ ਮਾਰਗ ਵਿੱਚ ਕਿੰਨੀ ਮਿਹਨਤ
ਕਰਦੇ ਹਨ। ਅੰਦਰ ਰਾਮ - ਰਾਮ ਜੱਪਦੇ ਹਨ, ਉਸਨੂੰ ਹੀ ਕਿਹਾ ਜਾਂਦਾ ਹੈ ਨੋਉਧਾ ਭਗਤੀ। ਤੁਸੀਂ ਜਾਣਦੇ
ਹੋ ਬਾਬਾ ਸਾਨੂੰ ਆਪਣੀ ਮਾਲਾ ਦਾ ਬਣਾ ਰਹੇ ਹਨ। ਤੁਸੀਂ ਰੁਦ੍ਰ ਮਾਲਾ ਦੇ ਮਣਕੇ ਬਣਨ ਵਾਲੇ ਹੋ ਜਿਸਨੂੰ
ਫਿਰ ਪੂਜਣਗੇ। ਰੁਦ੍ਰ ਮਾਲਾ ਅਤੇ ਰੁੰਡ ਮਾਲਾ ਬਣ ਰਹੀ ਹੈ। ਵਿਸ਼ਨੂੰ ਦੀ ਮਾਲਾ ਨੂੰ ਰੁੰਡ ਕਿਹਾ
ਜਾਂਦਾ ਹੈ। ਤੁਸੀਂ ਵਿਸ਼ਨੂੰ ਦੇ ਗਲੇ ਦਾ ਹਾਰ ਬਣਦੇ ਹੋ। ਕਿਵੇਂ ਬਣੋਗੇ? ਜਦੋਂ ਦੌੜੀ ਵਿੱਚ ਵਿਨ
ਕਰੋਗੇ। ਬਾਪ ਨੂੰ ਯਾਦ ਕਰਨਾ ਹੈ ਅਤੇ 84 ਦੇ ਚੱਕਰ ਨੂੰ ਜਾਨਣਾ ਹੈ। ਬਾਪ ਦੀ ਯਾਦ ਨਾਲ ਹੀ ਵਿਕਰਮ
ਵਿਨਾਸ਼ ਹੋਣਗੇ। ਤੁਸੀਂ ਕਿਵੇਂ ਦੇ ਲਾਈਟ ਹਾਉਸ ਹੋ। ਇੱਕ ਅੱਖ ਵਿੱਚ ਮੁਕਤੀਧਾਮ, ਇੱਕ ਵਿੱਚ
ਜੀਵਨਮੁਕਤੀਧਾਮ। ਇਸ ਚੱਕਰ ਨੂੰ ਜਾਨਣ ਨਾਲ ਤੁਸੀਂ ਚਕ੍ਰਵਰਤੀ ਰਾਜਾ, ਸੁਖਧਾਮ ਦੇ ਮਾਲਿਕ ਬਣ ਜਾਵੋਗੇ।
ਤੁਹਾਡੀ ਆਤਮਾ ਕਹਿੰਦੀ ਹੈ - ਹੁਣ ਅਸੀਂ ਆਤਮਾਵਾਂ ਜਾਵਾਂਗੀਆਂ ਆਪਣੇ ਘਰ। ਘਰ ਨੂੰ ਯਾਦ ਕਰਦੇ -
ਕਰਦੇ ਜਾਵਾਂਗੇ। ਇਹ ਹੈ ਯਾਦ ਦੀ ਯਾਤ੍ਰਾ। ਤੁਹਾਡੀ ਯਾਤ੍ਰਾ ਵੇਖੋ ਕਿਵੇਂ ਫਸਟਕਲਾਸ ਹੈ। ਬਾਬਾ
ਜਾਣਦੇ ਹਨ ਅਸੀਂ ਇਵੇਂ ਬੈਠੇ - ਬੈਠੇ ਸ਼ੀਰਸਾਗਰ ਵਿੱਚ ਜਾਵਾਂਗੇ। ਵਿਸ਼ਨੂੰ ਨੂੰ ਸ਼ੀਰਸਾਗਰ ਵਿੱਚ
ਵਿਖਾਉਂਦੇ ਹਨ ਨਾ। ਬਾਪ ਨੂੰ ਯਾਦ ਕਰਦੇ - ਕਰਦੇ ਸ਼ੀਰਸਾਗਰ ਵਿੱਚ ਚਲੇ ਜਾਵਾਂਗੇ। ਸ਼ੀਰਸਾਗਰ ਹਾਲੇ
ਤਾਂ ਹੈ ਨਹੀਂ। ਜਿੰਨ੍ਹਾਂਨੇ ਤਲਾਬ ਬਣਾਇਆ ਹੈ ਜਰੂਰ ਸ਼ੀਰ ਪਾਇਆ ਹੋਵੇਗਾ। ਪਹਿਲਾਂ ਤਾਂ ਸ਼ੀਰ (
ਦੁੱਧ ) ਬਹੁਤ ਸਸਤਾ ਸੀ। ਇੱਕ ਪੈਸੇ ਦਾ ਲੋਟਾ ਭਰਕੇ ਆਉਂਦਾ ਸੀ। ਤਾਂ ਕਿਉਂ ਨਹੀਂ ਤਾਲਾਬ ਭਰਦਾ
ਹੋਵੇਗਾ। ਹੁਣ ਤਾਂ ਸ਼ੀਰ ਹੈ ਕਿੱਥੇ। ਪਾਣੀ ਹੀ ਪਾਣੀ ਹੋ ਗਿਆ ਹੈ। ਬਾਬਾ ਨੇ ਨੇਪਾਲ ਵਿਚ ਵੇਖਿਆ ਹੈ
- ਬਹੁਤ ਵੱਡਾ ਵਿਸ਼ਨੂੰ ਦਾ ਚਿੱਤਰ ਹੈ। ਸਾਂਵਰਾਂ ਹੀ ਬਣਾਇਆ ਹੈ। ਹੁਣ ਤੁਸੀਂ ਵਿਸ਼ਨੂਪੁਰੀ ਦੇ
ਮਾਲਿਕ ਬਣ ਰਹੇ ਹੋ - ਯਾਦ ਦੀ ਯਾਤਰਾ ਨਾਲ ਅਤੇ ਸਵਦਰਸ਼ਨ ਚੱਕਰ ਫਿਰੌਣ ਨਾਲ। ਦੈਵੀਗੁਣ ਵੀ ਇੱਥੇ
ਧਾਰਨ ਕਰਨੇ ਹਨ। ਇਹ ਹੈ ਪੁਰਸ਼ੋਤਮ ਸੰਗਮਯੁਗ। ਪੜ੍ਹਦੇ - ਪੜ੍ਹਦੇ ਤੁਸੀਂ ਪੁਰਸ਼ੋਤਮ ਬਣ ਜਾਵੋਗੇ।
ਆਤਮਾ ਦਾ ਕਨਿਸ਼ਟਪਣਾ ਛੁੱਟ ਜਾਏਗਾ। ਬਾਬਾ ਰੋਜ਼ - ਰੋਜ਼ ਸਮਝਾਉਂਦੇ ਹਨ - ਨਸ਼ਾ ਚੜ੍ਹਨਾ ਚਾਹੀਦਾ ਹੈ।
ਕਹਿੰਦੇ ਹਨ ਬਾਬਾ ਪੁਰਸ਼ਾਰਥ ਕਰ ਰਹੇ ਹਾਂ। ਅਰੇ ਖੁੱਲ੍ਹੇ ਦਿਲ ਨਾਲ ਬੋਲੋ ਨਾ - ਬਾਬਾ ਅਸੀਂ ਤਾਂ
ਪਾਸ ਵਿਦ ਆਨਰ ਹੋਕੇ ਵਿਖਾਵਾਂਗੇ। ਤੁਸੀਂ ਫਿਕਰ ਨਾ ਕਰੋ। ਫਸਟਕਲਾਸ ਬੱਚੇ ਜੋ ਚੰਗੀ ਤਰ੍ਹਾਂ ਪੜ੍ਹਦੇ
ਹਨ, ਉਨ੍ਹਾਂ ਦਾ ਰਜਿਸ਼ਟਰ ਵੀ ਚੰਗਾ ਹੋਵੇਗਾ। ਬਾਬਾ ਨੂੰ ਕਹਿਣਾ ਚਾਹੀਦਾ ਹੈ - ਬਾਬਾ ਤੁਸੀਂ
ਬੇਫਿਕਰ ਰਹੋ, ਅਸੀਂ ਇਵੇਂ ਬਣ ਕੇ ਵਿਖਾਵਾਂਗੇ। ਬਾਬਾ ਵੀ ਜਾਣਦੇ ਹਨ ਨਾ, ਬਹੁਤ ਟੀਚਰਸ ਬੜੇ
ਫਸਟਕਲਾਸ ਹਨ। ਸਭ ਤਾਂ ਫਸਟਕਲਾਸ ਨਹੀਂ ਬਣ ਸਕਦੇ। ਚੰਗੇ - ਚੰਗੇ ਟੀਚਰਸ ਇੱਕ ਦੋ ਨੂੰ ਵੀ ਜਾਣਦੇ
ਹਨ। ਸਭ ਨੂੰ ਮਹਾਂਰਥੀਆਂ ਦੀ ਲਾਈਨ ਵਿੱਚ ਨਹੀਂ ਲਿਆ ਸਕਦੇ। ਚੰਗੇ ਵੱਡੇ - ਵੱਡੇ ਸੈਂਟਰਜ਼ ਖੋਲੋ
ਤਾਂ ਵੱਡੇ - ਵੱਡੇ ਆਦਮੀ ਆਉਣਗੇ। ਕਲਪ ਪਹਿਲੇ ਵੀ ਹੁੰਡੀ ਭਰੀ ਸੀ। ਸਾਂਵਲਸ਼ਾਹ ਬਾਬਾ ਹੁੰਡੀ ਜਰੂਰ
ਭਰਣਗੇ। ਦੋਨੋ ਬਾਪ ਬਚੜੇਵਾਲ ਹੈ। ਪ੍ਰਜਾਪਿਤਾ ਬ੍ਰਹਮਾ ਦੇ ਕਿੰਨੇ ਬੱਚੇ ਹਨ। ਕੋਈ ਗਰੀਬ, ਕੋਈ
ਸਾਧਾਰਨ, ਕੋਈ ਸਾਹੂਕਾਰ, ਕਲਪ ਪਹਿਲੇ ਵੀ ਇਨ੍ਹਾਂ ਦੇ ਦੁਆਰਾ ਰਾਜਾਈ ਸਥਾਪਨ ਹੋਈ ਸੀ, ਜਿਸ ਨੂੰ
ਦੈਵੀ ਰਾਜਸਥਾਨ ਕਿਹਾ ਜਾਂਦਾ ਸੀ। ਹੁਣ ਤਾਂ ਆਸੁਰੀ ਰਾਜਸਥਾਨ ਹੈ। ਸਾਰੀ ਵਿਸ਼ਵ ਦੈਵੀ ਰਾਜਸਥਾਨ ਸੀ,
ਇੰਨੇ ਖੰਡ ਸੀ ਨਹੀਂ। ਇਹ ਹੀ ਦਿੱਲੀ ਜਮੁਨਾ ਦਾ ਕੰਠਾ ਸੀ, ਉਨ੍ਹਾਂ ਨੂੰ ਪਰੀਸਤਾਨ ਕਿਹਾ ਜਾਂਦਾ
ਹੈ। ਉੱਥੇ ਦੀਆਂ ਨਦੀਆਂ ਆਦਿ ਉਛਲਦੀਆਂ ਥੋੜੀ ਨਾ ਹਨ। ਹੁਣ ਤਾਂ ਕਿੰਨੀਆਂ ਉਛਾਲਦੀਆਂ ਹਨ, ਡੈਮਜ਼
ਫੱਟ ਪੈਂਦੇ ਹਨ। ਪ੍ਰਕ੍ਰਿਤੀ ਦੇ ਜਿਵੇਂ ਅਸੀਂ ਦਾਸ ਬਣ ਗਏ ਹਾਂ। ਫਿਰ ਤੁਸੀਂ ਮਾਲਿਕ ਬਣ ਜਾਵੋਗੇ।
ਉੱਥੇ ਮਾਇਆ ਦੀ ਤਾਕਤ ਨਹੀਂ ਰਹਿੰਦੀ ਹੈ ਜੋ ਬੇਇੱਜਤੀ ਕਰੇ। ਧਰਤੀ ਦੀ ਤਾਕਤ ਨਹੀਂ ਜੋ ਹਿਲ ਸਕੇ।
ਤੁਹਾਨੂੰ ਵੀ ਮਹਾਂਵੀਰ ਬਣਨਾ ਚਾਹੀਦਾ ਹੈ। ਹਨੂਮਾਨ ਨੂੰ ਮਹਾਵੀਰ ਕਹਿੰਦੇ ਹਨ ਨਾ। ਬਾਪ ਕਹਿੰਦੇ ਹਨ
ਤੁਸੀਂ ਸਭ ਮਹਾਵੀਰ ਹੋ। ਮਹਾਵੀਰ ਬੱਚੇ ਕਦੀ ਹਿਲ ਨਾ ਸਕਣ। ਮਹਾਵੀਰ ਮਹਾਵੀਰਨੀ ਦੇ ਮੰਦਿਰ ਬਣੇ ਹੋਏ
ਹਨ। ਚਿੱਤਰ ਇੰਨੇ ਥੋੜੀ ਸਭ ਦੇ ਰੱਖਣਗੇ। ਮਾਡਲ ਰੂਪ ਵਿਚ ਬਣਾਇਆ ਹੋਇਆ ਹੈ। ਹੁਣ ਤੁਸੀਂ ਭਾਰਤ ਨੂੰ
ਸ੍ਵਰਗ ਬਣਾ ਰਹੇ ਹੋ ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਕਿੰਨੇ ਚੰਗੇ ਗੁਣ ਹੋਣੇ ਚਾਹੀਦੇ ਹਨ।
ਅਵਗੁਣਾਂ ਨੂੰ ਕੱਢਦੇ ਜਾਵੋ। ਹਮੇਸ਼ਾ ਖੁਸ਼ ਰਹਿਣਾ ਹੈ। ਤੂਫ਼ਾਨ ਤਾਂ ਆਉਣਗੇ। ਹੁਣ ਤੁਸੀਂ ਪੁਰਸ਼ਾਰਥ
ਕਰ ਮਹਾਵੀਰ ਬਣ ਰਹੇ ਹੋ, ਨੰਬਰਵਾਰ ਪੁਰਸ਼ਾਰਥ ਅਨੁਸਾਰ। ਗਿਆਨ ਦਾ ਸਾਗਰ ਬਾਪ ਹੀ ਹੈ। ਬਾਕੀ ਸਭ
ਸ਼ਾਸਤਰ ਆਦਿ ਹਨ ਭਗਤੀ ਮਾਰਗ ਦੀ ਸਮਗਰੀ। ਤੁਹਾਡੇ ਲਈ ਹੈ - ਪੁਰਸ਼ੋਤਮ ਸੰਗਮਯੁਗ। ਕ੍ਰਿਸ਼ਨ ਦੀ ਆਤਮਾ
ਇੱਥੇ ਹੀ ਬੈਠੀ ਹੈ। ਭਗੀਰਥ ਇਹ ਹੈ। ਇਵੇਂ ਤੁਸੀਂ ਸਭ ਭਗੀਰਥ ਹੋ, ਭਾਗਸ਼ਾਲੀ ਹੋ ਨਾ। ਭਗਤੀ ਮਾਰਗ
ਵਿੱਚ ਬਾਪ ਤਾਂ ਕਿਸੇ ਦਾ ਵੀ ਸਾਖ਼ਸ਼ਤਕਾਰ ਕਰਵਾ ਸਕਦੇ ਹਨ। ਇਸ ਕਾਰਨ ਮਨੁੱਖਾਂ ਨੇ ਸਰਵਵਿਆਪੀ ਕਹਿ
ਦਿਤਾ ਹੈ, ਇਹ ਵੀ ਡਰਾਮਾ ਦੀ ਭਾਵੀ। ਤੁਸੀਂ ਬੱਚੇ ਬਹੁਤ ਉੱਚ ਪੜ੍ਹਾਈ ਪੜ੍ਹ ਰਹੇ ਹੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਤਮਾ ਤੇ ਜੋ
ਕੱਟ (ਜੰਕ) ਚੜ੍ਹੀ ਹੈ, ਉਸ ਨੂੰ ਯਾਦ ਦੀ ਯਾਤਰਾ ਨਾਲ ਉਤਾਰ ਕੇ ਬਹੁਤ - ਬਹੁਤ ਲਵਲੀ ਬਣਨਾ ਹੈ। ਲਵ
ਅਜਿਹਾ ਹੋਵੇ ਜੋ ਬਾਪ ਨੂੰ ਹਮੇਸ਼ਾ ਕਸ਼ਿਸ਼ ਰਹੇ।
2. ਮਾਇਆ ਦੇ ਤੂਫ਼ਾਨ ਤੋਂ
ਡਰਨਾ ਨਹੀਂ ਹੈ, ਮਹਾਵੀਰ ਬਣਨਾ ਹੈ। ਆਪਣੇ ਅਵਗੁਣਾਂ ਨੂੰ ਕੱਢਦੇ ਜਾਣਾ ਹੈ, ਹਮੇਸ਼ਾ ਹਰਸ਼ਿਤ ਰਹਿਣਾ
ਹੈ। ਕਦੇ ਵੀ ਹਿੱਲਣਾ ਨਹੀਂ ਹੈ।
ਵਰਦਾਨ:-
ਸ਼ੁੱਧ ਸੰਕਲਪਾਂ ਦੀ ਸ਼ਕਤੀ ਦੇ ਸਟਾਕ ਦ੍ਵਾਰਾ ਮਨਸਾ ਸੇਵਾ ਦੇ ਸਹਿਜ ਅਨੁਭਵੀ ਭਵ।
ਅੰਤਰਮੁਖੀ ਬਣ ਸ਼ੁੱਧ
ਸੰਕਲਪਾਂ ਦੀ ਸ਼ਕਤੀ ਦਾ ਸਟਾਕ ਜਮਾ ਕਰੋ। ਇਹ ਸ਼ੁੱਧ ਸੰਕਲਪ ਦੀ ਸ਼ਕਤੀ ਸਹਿਜ ਹੀ ਆਪਣੇ ਵਿਅਰਥ
ਸੰਕਲਪਾਂ ਨੂੰ ਖਤਮ ਕਰ ਦੇਵੇਗੀ ਅਤੇ ਦੁਜਿਆਂ ਨੂੰ ਵੀ ਸ਼ੁਭ ਭਾਵਨਾ, ਸ਼ੁਭ ਕਾਮਨਾ ਦੇ ਸਵਰੂਪ ਨਾਲ
ਪਰਿਵਰਤਨ ਕਰ ਸਕੋਗੇ। ਸ਼ੁੱਧ ਸੰਕਲਪਾਂ ਦਾ ਸਟਾਕ ਜਮਾ ਕਰਨ ਦੇ ਲਈ ਮੁਰਲੀ ਦੀ ਹਰ ਪੁਆਇੰਟ ਨੂੰ
ਸੁਣਨ ਦੇ ਨਾਲ - ਨਾਲ ਸ਼ਕਤੀ ਦੇ ਰੂਪ ਵਿਚ ਕੰਮ ਵਿਚ ਲਗਾਓ। ਜਿਨਾਂ ਸ਼ੁੱਧ ਸੰਕਲਪਾਂ ਦੀ ਸ਼ਕਤੀ ਦਾ
ਸਟਾਕ ਜਮਾ ਹੋਵੇਗਾ ਉਤਨਾ ਮਨਸਾ ਸੇਵਾ ਦੇ ਸਹਿਜ ਅਨੁਭਵੀ ਬਣਦੇ ਜਾਵੋਗੇ।
ਸਲੋਗਨ:-
ਮਨ ਤੋਂ ਸਦਾ ਦੇ
ਲਈ ਈਰਖਾ - ਦਵੈਸ਼ ਨੂੰ ਵਿਦਾਈ ਦਵੋ ਤਾਂ ਵਿਜੇ ਹੋਵੇਗੀ।
ਅਵਿਅਕਤ ਇਸ਼ਾਰੇ :- ਖੁਦ
ਅਤੇ ਸਭ ਦੇ ਪ੍ਰਤੀ, ਮਨਸਾ ਦ੍ਵਾਰਾ ਯੋਗ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰੋ।
ਜਿੰਨਾਂ ਹੁਣ ਤਨ - ਮਨ
ਜਾਂ ਸਮੇ ਲਗਾਉਂਦੇ ਹੋ, ਉਸ ਨਾਲ ਮਨਸਾ ਸ਼ਕਤੀਆਂ ਦ੍ਵਾਰਾ ਸੇਵਾ ਕਰਨ ਨਾਲ ਬਹੁਤ ਥੋੜੇ ਸਮੇਂ ਵਿਚ
ਸਫਲਤਾ ਜਿਆਦਾ ਮਿਲੇਗੀ। ਹੁਣ ਜੋ ਆਪਣੇ ਲਈ ਕਦੇ - ਕਦੇ ਮੇਹਨਤ ਕਰਨੀ ਪੈਂਦੀ ਹੈ - ਆਪਣੀ ਨੇਚਰ ਨੂੰ
ਪਰਿਵਰਤਨ ਕਰਨ ਦੀ ਜਾਂ ਸੰਗਠਨ ਵਿਚ ਚੱਲਣ ਦੀ ਜਾਂ ਸੇਵਾ ਵਿਚ ਸਫਲਤਾ ਕਦੇ ਘਟ ਦੇਖ ਦਿਲ ਸ਼ਿਕਸਤ
ਹੋਣ ਦੀ, ਇਹ ਸਭ ਖਤਮ ਹੋ ਜਾਵੇਗੀ।