09.11.25 Avyakt Bapdada Punjabi Murli
30.11.2007 Om Shanti Madhuban
ਸੱਤਤਾ ਅਤੇ ਪਵਿੱਤਰਤਾ
ਦੀ ਸ਼ਕਤੀ ਨੂੰ ਸਵਰੂਪ ਵਿੱਚ ਲਿਆਉਦੇ ਬਾਲਕ ਅਤੇ ਮਾਲਿਕਪਨ ਦਾ ਬੈਲੇਂਸ ਰੱਖੋ
ਅੱਜ ਸਤ ਬਾਪ, ਸਤ
ਸਿੱਖਿਅਕ, ਸਤਿਗੁਰੂ ਆਪਣੇ ਚਾਰੋਂ ਪਾਸੇ ਦੇ ਸੱਤਤਾ ਸਵਰੂਪ, ਸ਼ਕਤੀ ਸਵਰੂਪ ਬੱਚਿਆਂ ਨੂੰ ਦੇਖ ਰਹੇ
ਹਨ ਕਿਉਂਕਿ ਸੱਤਤਾ ਦੀ ਸ਼ਕਤੀ ਸਵਸ਼੍ਰੇਸ਼ਠ ਹੈ। ਇਸ ਸੱਤਤਾ ਦੀ ਸ਼ਕਤੀ ਦਾ ਅਧਾਰ ਹੈ -ਸੰਪੂਰਨ ਪਵਿੱਤਰਤਾ।
ਮਨ -ਵਚਨ -ਕਰਮ, ਸੰਬੰਧ -ਸੰਪਰਕ, ਸੁਪਨੇ ਵਿੱਚ ਵੀ ਅਪਵਿੱਤਰਤਾ ਦਾ ਨਾਮ ਨਿਸ਼ਾਨ ਨਾ ਹੋਵੇ। ਇਵੇਂ
ਪਵਿੱਤਰਤਾ ਦਾ ਪ੍ਰਤੱਖ ਸਵੁਰਪ ਕੀ ਦਿਖਾਈ ਦਿੰਦਾ? ਅਜਿਹੀ ਪਵਿੱਤਰ ਆਤਮਾ ਦੇ ਚੱਲਣ ਅਤੇ ਚੇਹਰੇ
ਵਿੱਚ ਸਪਸ਼ਟ ਦਿਵਯਤਾ ਦਿਖਾਈ ਦਿੰਦੀ ਹੈ। ਉਹਨਾਂ ਦੇ ਨੈਣਾਂ ਵਿੱਚ ਰੂਹਾਨੀ ਚਮਕ, ਚੇਹਰੇ ਵਿੱਚ ਸਦਾ
ਹਰਸ਼ਿਤਮੁੱਖਤਾ ਅਤੇ ਚੱਲਣ ਵਿੱਚ ਹਰ ਕਦਮ ਵਿੱਚ ਬਾਪ ਸਮਾਨ ਕਰਮਯੋਗੀ। ਅਜਿਹੇ ਸਤਵਾਦੀ ਸਤ ਬਾਪ ਦਵਾਰਾ
ਇਸ ਸਮੇਂ ਤੁਸੀਂ ਸਭ ਬਣ ਰਹਿ ਹੋ। ਦੁਨੀਆਂ ਵਿੱਚ ਵੀ ਕਈ ਆਪਣੇ ਨੂੰ ਸਤਵਾਦੀ ਕਹਿੰਦੇ ਹਨ, ਸੱਚ ਵੀ
ਬੋਲਦੇ ਹਨ ਪਰ ਸਮਪਰੂੰਨ ਪਵਿੱਤਰਤਾ ਹੀ ਸੱਚੀ ਸੱਤਤਾ ਦੀ ਸ਼ਕਤੀ ਹੈ। ਜੋ ਇਸ ਸਮੇਂ ਇਸ ਸੰਗਮਯੁਗ
ਵਿੱਚ ਤੁਸੀਂ ਸਭ ਬਣ ਰਹੇ ਹੋ। ਇਸ ਸੰਗਮਯੁਗ ਦੀ ਸ਼੍ਰੇਸ਼ਠ ਪ੍ਰਾਪਤੀ ਹੈ - ਸੱਤਤਾ ਦੀ ਸ਼ਕਤੀ,
ਪਵਿੱਤਰਤਾ ਦੀ ਸ਼ਕਤੀ। ਜਿਸਦੀ ਪ੍ਰਾਪਤੀ ਸਤਿਯੁਗ ਵਿੱਚ ਤੁਸੀ ਸਭ ਬ੍ਰਾਹਮਣ ਤੋਂ ਦੇਵਤਾ ਬਣ ਆਤਮਾ ਅਤੇ
ਸ਼ਰੀਰ ਦੋਵਾਂ ਨਾਲ ਪਵਿੱਤਰ ਬਣਦੇ ਹੋ। ਸਾਰੇ ਸ਼੍ਰਿਸਟੀ ਚਕ੍ਰ ਵਿੱਚ ਹੋਰ ਕੋਈ ਵੀ ਆਤਮਾ ਅਤੇ ਸ਼ਰੀਰੀ
ਦੋਵੇ ਤੋਂ ਪਵਿੱਤਰ ਨਹੀਂ ਬਣਦੇ। ਆਤਮਾ ਤੋਂ ਪਵਿੱਤਰ ਬਣਦੇ ਵੀ ਹਨ ਪਰ ਸ਼ਰੀਰ ਪਵਿੱਤਰ ਨਹੀਂ ਮਿਲਦਾ।
ਤਾਂ ਅਜਿਹੀ ਸੰਪੂਰਨ ਪਵਿੱਤਰਤਾ ਇਸ ਸਮੇਂ ਤੁਸੀਂ ਸਭ ਧਾਰਨ ਕਰ ਰਹੇ ਹੋ। ਫ਼ਲਕ ਨਾਲ ਕਹਿੰਦੇ ਹੋ,
ਯਾਦ ਹੈ ਕੀ ਫਲਕ ਨਾਲ ਕਹਿੰਦੇ ਹੋ? ਯਾਦ ਕਰੋ। ਸਭ ਦਿਲ ਨਾਲ ਕਹਿੰਦੇ ਹਨ, ਅਨੁਭਵ ਨਾਲ ਕਹਿੰਦੇ ਹਨ
ਕਿ ਪਵਿੱਤਰਤਾ ਤਾਂ ਸਾਡਾ ਜਨਮ ਸਿੱਧ ਅਧਿਕਾਰ ਹੈ, ਜਨਮ ਸਿੱਧ ਅਧਿਕਾਰ ਸਹਿਜ ਪ੍ਰਾਪਤ ਹੁੰਦਾ ਹੈ
ਕਿਉਂਕਿ ਪਵਿੱਤਰਤਾ ਅਤੇ ਸੱਤਤਾ ਪ੍ਰਾਪਤ ਕਰਨ ਦੇ ਲਈ ਤੁਸੀਂ ਸਭ ਨੇ ਪਹਿਲੇ ਆਪਣੇ ਸਤ ਸਵਰੂਪ ਨੂੰ
ਜਾਨ ਲਿਆ। ਆਪਣੇ ਸਤ ਬਾਪ, ਸਿੱਖਿਅਕ, ਸਤਿਗੁਰੂ ਨੂੰ ਪਹਿਚਾਣ ਲਿਆ। ਪਹਿਚਾਣ ਲਿਆ ਅਤੇ ਪਾ ਲਿਆ। ਜਦੋਂ
ਤੱਕ ਕੋਈ ਆਪਣੇ ਸਤ ਸਵਰੂਪ ਅਤੇ ਸਤ ਬਾਪ ਨੂੰ ਨਹੀਂ ਜਾਣਦੇ ਤਾਂ ਸੰਪੂਰਨ ਪਵਿੱਤਰਤਾ ਦੀ ਸ਼ਕਤੀ ਆ ਨਹੀਂ
ਸਕਦੀ।
ਤਾਂ ਤੁਸੀਂ ਸਭ ਸੱਤਤਾ
ਅਤੇ ਪਵਿੱਤਰਤਾ ਦੀ ਸ਼ਕਤੀ ਦੇ ਅਨੁਭਵੀ ਹੋ ਨਾ! ਅਨੁਭਵੀ ਹੋ ? ਉਹ ਲੋਕ ਕੋਸ਼ਿਸ਼ ਕਰਦੇ ਹਨ ਪਰ ਅਸਲ
ਰੂਪ ਵਿੱਚ ਆਪਣੇ ਸਵਰੂਪ, ਨਾ ਸਤ ਬਾਪ ਦੇ ਅਸਲ ਸਵਰੂਪ ਨੂੰ ਜਾਨ ਸਕਦੇ। ਅਤੇ ਤੁਸੀਂ ਸਭਨੇ ਇਸ ਸਮੇਂ
ਦੇ ਅਨੁਭਵ ਦਵਾਰਾ ਪਵਿੱਤਰਤਾ ਨੂੰ ਸਹਿਜ ਅਪਣਾਇਆ ਜੋ ਇਸ ਸਮੇਂ ਦੇ ਪ੍ਰਾਪਤੀ ਦੀ ਪ੍ਰਾਲਬੱਧ ਦੇਵਤਾਵਾਂ
ਦੀ ਪਵਿੱਤਰਤਾ ਨੇਚਰੁਲ ਹੈ ਅਤੇ ਨੇਚਰ ਹੈ। ਅਜਿਹੀ ਨੇਚਰੁਲ ਨੇਚਰ ਦਾ ਅਨੁਭਵ ਤੁਸੀਂ ਹੀ ਪ੍ਰਾਪਤ
ਕਰਦੇ ਹੋ। ਤਾਂ ਚੈਕ ਕਰੋ ਕਿ ਪਵਿੱਤਰਤਾ ਅਤੇ ਸੱਤਤਾ ਦੀ ਸ਼ਕਤੀ ਨੇਚਰੁਲ ਨੇਚਰ ਦੇ ਰੂਪ ਵਿੱਚ ਬਣੀ
ਹੈ? ਤੁਸੀਂ ਕੀ ਸਮਝਦੇ ਹੋ? ਜੋ ਸਮਝਦੇ ਹਨ ਕਿ ਪਵਿੱਤਰਤਾ ਤਾਂ ਸਾਡਾ ਜਨਮ ਸਿੱਧ ਅਧਿਕਾਰ ਹੈ, ਉਹ
ਹੱਥ ਉਠਾਓ। ਜਨਮ ਸਿੱਧ ਅਧਿਕਾਰ ਹੈ ਕਿ ਮਿਹਨਤ ਕਰਨੀ ਪੈਂਦੀ ਹੈ? ਮਿਹਨਤ ਕਰਨੀ ਤਾਂ ਨਹੀਂ ਪੈਂਦੀ
ਹੈ ਨਾ! ਸਹਿਜ ਹੈ ਨਾ! ਕਿਉਂਕਿ ਜਨਮ ਸਿੱਧ ਅਧਿਕਾਰ ਤਾਂ ਸਹਿਜ ਪ੍ਰਾਪਤ ਹੁੰਦਾ ਹੈ ਮਿਹਨਤ ਨਹੀਂ
ਕਰਨੀ ਪੈਂਦੀ। ਦੁਨੀਆਂ ਵਾਲੇ ਅਸੰਭਵ ਸਮਝਦੇ ਹਨ ਅਤੇ ਆਪਣੇ ਅਸੰਭਵ ਨੂੰ ਸੰਭਵ ਅਤੇ ਸਹਿਜ ਬਣਾ ਦਿੱਤਾ
ਹੈ।
ਜੋ ਨਵੇਂ -ਨਵੇਂ ਬੱਚੇ
ਆਏ ਹਨ, ਜੋ ਪਹਿਲੀ ਵਾਰੀ ਆਏ ਹਨ ਉਹ ਹੱਥ ਉਠਾਓ। ਅੱਛਾ ਜੋ ਨਵੇਂ -ਨਵੇਂ ਬੱਚੇ ਹਨ, ਮੁਬਾਰਕ ਹੋ ਨਵੇਂ
ਪਹਿਲੀ ਵਾਰ ਆਉਣ ਵਾਲਿਆਂ ਨੂੰ ਕਿਉਂਕਿ ਬਾਪਦਾਦਾ ਕਹਿੰਦੇ ਹਨ ਕਿ ਭਾਵੇਂ ਲੇਟ ਤਾਂ ਆਏ ਹੋ ਪਰ ਟੁ
ਲੇਟ ਵਿੱਚ ਨਹੀਂ ਆਏ ਹੋ। ਅਤੇ ਨਵੇਂ ਬੱਚਿਆਂ ਨੂੰ ਬਾਪਦਾਦਾ ਦਾ ਵਰਦਾਨ ਹੈ ਕਿ ਲਾਸ੍ਟ ਵਾਲਾ ਵੀ
ਫਾਸਟ ਪੁਰਸ਼ਾਰਥ ਕਰ ਫਸਟ ਡਵਿਸ਼ਨ ਵਿੱਚ ਆ ਸਕਦੇ ਹਨ। ਫਸਟ ਨੰਬਰ ਨਹੀਂ ਪਰ ਫਸਟ ਡਿਵਿਸ਼ਨ ਵਿੱਚ ਆ ਸਕਦੇ
ਹਨ। ਤਾਂ ਨਵੇਂ ਬੱਚਾ ਨੂੰ ਇਤਨੀ ਹਿੰਮਤ ਹੈ, ਹੱਥ ਉਠਾਓ ਜੋ ਫਸਟ ਆਉਣਗੇ। ਦੇਖਣਾ ਟੀ.ਵੀ. ਵਿੱਚ
ਤੁਹਾਡਾ ਹੱਥ ਦਿਖਾਈ ਦੇ ਰਿਹਾ ਹੈ। ਅੱਛਾ। ਹਿੰਮਤ ਵਾਲੇ ਹਨ। ਮੁਬਾਰਕ ਹੋ ਹਿੰਮਤ ਦੀ। ਹੋਰ ਹਿੰਮਤ
ਹੈ ਬਾਪ ਦੀ ਮਦਦ ਹੈ ਹੀ ਪਰ ਸਰਵ ਬ੍ਰਾਹਮਣ ਪਰਿਵਾਰ ਦੀ ਵੀ ਸ਼ੁਭ ਭਾਵਨਾ, ਸ਼ੁਭ ਕਾਮਨਾ ਤੁਹਾਡੇ ਨਾਲ
ਹੈ ਇਸਲਈ ਜੋ ਵੀ ਨਵੇਂ ਪਹਿਲੀ ਵਾਰੀ ਆਏ ਹਨ ਉਹਨਾਂ ਸਭਦੇ ਪ੍ਰਤੀ ਬਾਪਦਾਦਾ ਅਤੇ ਪਰਿਵਾਰ ਦੇ ਵਲੋਂ
ਦੁਬਾਰਾ ਪਦਮਗੁਣਾ ਵਧਾਈ ਹੋਵੇ, ਵਧਾਈ ਹੋਵੇ, ਵਧਾਈ ਹੋਵੇ। ਤੁਸੀਂ ਸਭ ਜੋ ਪਹਿਲੇ ਆਉਣ ਵਾਲੇ ਹਨ
ਉਹਨਾਂ ਨੂੰ ਵੀ ਹੈ ਉਹਨਾਂ ਨੂੰ ਵੀ ਖੁਸ਼ੀ ਹੋ ਰਹੀ ਹੈ ਨਾ! ਬਿਛੁੜੀ ਹੋਈ ਆਤਮਾਵਾਂ ਫਿਰ ਤੋਂ
ਪਰਿਵਾਰ ਵਿੱਚ ਪਹੁੰਚ ਗਏ ਹਨ। ਤਾਂ ਬਾਪਦਾਦਾ ਵੀ ਖੁਸ਼ ਹੋ ਰਹੇ ਹਨ ਅਤੇ ਤੁਸੀਂ ਸਭ ਵੀ ਖੁਸ਼ ਹੋ ਰਹੇ
ਹੋ।
ਬਾਪਦਾਦਾ ਨੇ ਵਤਨ ਵਿੱਚ
ਦਾਦੀ ਦੇ ਨਾਲ ਇੱਕ ਰਿਜ਼ਲਟ ਦੇਖੀ। ਕੀ ਰਿਜ਼ਲਟ ਦੇਖੀ? ਤੁਸੀਂ ਸਭ ਜਾਣਦੇ ਹੋ, ਮੰਨਦੇ ਹੋ ਕਿ ਅਸੀਂ
ਬਾਲਕ ਸੋ ਮਾਲਿਕ ਹਾਂ। ਹਾਂ ਨਾ! ਮਾਲਿਕ ਹੋ ਨਾ, ਬਾਲਕ ਵੀ ਹੋ। ਸਭ ਹਨ? ਹੱਥ ਉਠਾਓ। ਸੋਚ ਦੇ
ਉਠਾਉਣਾ, ਇਵੇਂ ਨਹੀਂ। ਹਿਸਾਬ ਲੈਣਗੇ ਨਾ! ਅੱਛਾ, ਹੱਥ ਥੱਲੇ ਕਰੋ। ਬਾਪਦਾਦਾ ਨੇ ਦੇਖਿਆ ਕਿ
ਬਾਲਕਪਨ ਦਾ ਨਿਸ਼ਚੇ ਅਤੇ ਨਸ਼ਾ ਇਹ ਤਾਂ ਸਹਿਜ ਰਹਿੰਦਾ ਹੈ ਕਿਉਂਕਿ ਬ੍ਰਹਮਾਕੁਮਾਰ ਅਤੇ ਬ੍ਰਹਮਾਕੁਮਾਰੀ
ਕਹਾਉਦੇ ਹੋ ਤਾਂ ਬਾਲਕ ਹੋ ਤਾਂ ਹੀ ਤੇ ਬ੍ਰਹਮਾਕੁਮਾਰ ਕੁਮਾਰੀ ਕਹਾਉਦੇ ਹੋ। ਅਤੇ ਸਾਰਾ ਦਿਨ ਮੇਰਾ
ਬਾਬਾ, ਮੇਰਾ ਬਾਬਾ ਇਹ ਹੀ ਸਮ੍ਰਿਤੀ ਵਿੱਚ ਲਿਆਉਂਦੇ ਹੋ ਫਿਰ ਭੁੱਲ ਵੀ ਜਾਂਦੇ ਹੋ ਪਰ ਵਿੱਚ -ਵਿੱਚ
ਯਾਦ ਆਉਂਦਾ ਹੈ। ਅਤੇ ਸੇਵਾ ਵਿੱਚ ਵੀ ਬਾਬਾ -ਬਾਬਾ ਸ਼ਬਦ ਨੇਚਰੁਲ ਮੁਖ ਤੋਂ ਨਿਕਲਦਾ ਹੈ। ਜੇਕਰ ਬਾਬਾ
ਸ਼ਬਦ ਨਹੀਂ ਨਿਕਲਦਾ ਤਾਂ ਗਿਆਨ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਤਾਂ ਜੋ ਵੀ ਸੇਵਾ ਕਰਦੇ ਹੋ, ਭਾਸ਼ਣ
ਕਰਦੇ ਹੋ, ਕੋਰਸ ਕਰਾਉਂਦੇ ਹੋ,ਵੱਖ -ਵੱਖ ਟਾਪਿਕ ਤੇ ਕਰਦੇ ਹੋ, ਸੱਚੀ ਸੇਵਾ ਦਾ ਪ੍ਰਤੱਖ ਸਵਰੂਪ ਅਤੇ
ਪ੍ਰਤੱਖ ਪ੍ਰਮਾਣ ਇਹ ਹੈ ਕਿ ਸੁਣਨ ਵਾਲੇ ਵੀ ਅਨੁਭਵ ਕਰੇ ਕਿ ਮੈਂ ਵੀ ਬਾਬਾ ਦਾ ਹਾਂ। ਉਹਨਾਂ ਦੇ
ਮੁਖ ਤੋਂ ਵੀ ਬਾਬਾ ਬਾਬਾ ਸ਼ਬਦ ਨਿਕਲੇ। ਕੋਈ ਤਾਕਤ ਹੈ, ਇਹ ਨਹੀਂ। ਅੱਛਾਹੈ, ਇਹ ਨਹੀਂ। ਪਰ ਮੇਰਾ
ਬਾਬਾ ਅਨੁਭਵ ਕਰੇ ਇਸਨੂੰ ਕਹਾਂਗੇ ਸੇਵਾ ਦਾ ਪ੍ਰਤੱਖ ਫਲ। ਤਾਂ ਬਾਲਕਪਨ ਦਾ ਨਸ਼ਾ ਅਤੇ ਨਿਸ਼ਚੇ ਫਿਰ
ਵੀ ਅੱਛਾ ਰਹਿੰਦਾ ਹੈ। ਪਰ ਮਾਲਿਕਪਨ ਦਾ ਨਿਸ਼ਚੇ ਅਤੇ ਨਸ਼ਾ ਨੰਬਰਵਾਰ ਰਹਿੰਦਾ ਹੈ। ਬਾਲਕਪਨ ਤੋਂ
ਮਾਲਿਕਪਨ ਦਾ ਪ੍ਰੈਕਟੀਕਲ ਚਲਣ ਅਤੇ ਚੇਹਰੇ ਤੋਂ ਨਸ਼ਾ ਕਦੀ ਦਿਖਦੀ ਦਿੰਦਾ ਹੈ, ਕਦੀ ਘੱਟ ਦਿਖਾਈ
ਦਿੰਦਾ ਹੈ। ਅਸਲ ਵਿੱਚ ਤੁਸੀਂ ਡਬਲ ਮਾਲਿਕ ਹੋ, ਇੱਕ - ਬਾਪ ਦੇ ਖਜ਼ਾਨਿਆਂ ਦੇ ਮਾਲਿਕ ਹੋ। ਸਭ
ਮਾਲਿਕ ਹੋ ਨਾ ਖਜ਼ਾਨਿਆਂ ਦੇ? ਅਤੇ ਬਾਪ ਨੇ ਸਭ ਨੂੰ ਇੱਕ ਜਿਨਾਂ ਖਜ਼ਾਨਾ ਦਿੱਤਾ ਹੈ। ਕਿਸੇ ਨੂੰ ਲੱਖ
ਦਿੱਤੇ ਹੋਣ, ਕਿਸੇ ਨੂੰ ਹਜ਼ਾਰ ਦਿੱਤੇ ਹੋਣ, ਇਵੇਂ ਨਹੀਂ ਹੈ। ਸਭ ਨੂੰ ਸਭ ਖਜ਼ਾਨੇ ਬੇਹੱਦ ਦੇ ਦਿੱਤੇ
ਹਨ ਕਿਉਂਕਿ ਬਾਪ ਦੇ ਕੋਲ ਬੇਹੱਦ ਦੇ ਖਜ਼ਾਨੇ ਹਨ, ਘੱਟ ਨਹੀਂ ਹੈ। ਤਾਂ ਬਾਪਦਾਦਾ ਨੇ ਸਭ ਨੂੰ ਸਰਵ
ਖਜ਼ਾਨੇ ਦਿੱਤੇ ਹਨ ਅਤੇ ਇੱਕ ਵਰਗੇ, ਇੱਕ ਜਿੰਨੇ ਦਿਤੇਹਨ। ਅਤੇ ਦੂਸਰਾ -ਖੁਦ ਰਾਜ ਦੇ ਮਾਲਿਕ ਹੋ
ਇਸਲਈ ਬਾਪਦਾਦਾ ਫਲਕ ਨਾਲ ਕਹਿੰਦੇ ਹਨ ਕਿ ਮੇਰਾ ਇੱਕ ਇੱਕ ਬੱਚਾ ਰਾਜਾ ਬੱਚਾ ਹੈ। ਤਾਂ ਰਾਜਾ ਬੱਚਾ
ਹੋ ਨਾ! ਪ੍ਰਜਾ ਤਾਂ ਨਹੀਂ? ਰਾਜਯੋਗੀ ਹੋ ਕਿ ਪ੍ਰਜਾਯੋਗੀ ਹੋ? ਰਾਜਯੋਗੀ ਹੋ ਨਾ! ਤਾਂ ਸਵਰਾਜ ਦੇ
ਮਾਲਿਕ ਹੋ। ਪਰ ਬਾਪਦਾਦਾ ਨੇ ਦਾਦੀ ਦੇ ਨਾਲ ਰਿਜ਼ਲਟ ਦੇਖਿਆ - ਤਾਂ ਜਿਨਾਂ ਨਸ਼ਾ ਬਾਲਕਪਨ ਦਾ ਰਹਿੰਦਾ
ਹੈ, ਓਨਾ ਮਾਲਿਕਪਨ ਦਾ ਘੱਟ ਰਹਿੰਦਾ ਹੈ। ਕਿਉਂ? ਜੇਕਰ ਸਵਰਾਜ ਦੇ ਮਾਲਿਕਪਨ ਦਾ ਨਸ਼ਾ ਸਦਾ ਰਹਿੰਦਾ
ਤਾਂ ਇਹ ਜੋ ਵਿੱਚ -ਵਿੱਚ ਸਮਸਿਆਵਾਂ ਜਾਂ ਵਿਗਨ ਆਉਂਦੇ ਹਨ ਉਹ ਆ ਨਹੀਂ ਸਕਦੇ। ਉਵੇ ਦੇਖਿਆ ਜਾਂਦਾ
ਹੈ ਤਾਂ ਸਮੱਸਿਆ ਜਾਂ ਵਿਗਨ ਆਉਣ ਦਾ ਅਧਾਰ ਵਿਸ਼ੇਸ਼ ਮਨ ਹੈ। ਮਨ ਹੀ ਹਲਚਲ ਵਿੱਚ ਆਉਂਦਾ ਹੈ ਇਸਲਈ
ਬਾਪਦਾਦਾ ਦਾ ਮਹਾਮੰਤਰ ਵੀ ਹੈ ਮਨਮਨਾਭਵ। ਤਨਮਨਾਭਵ, ਧਨਮਨਾਭਵ ਨਹੀਂ ਹੈ। ਮਨਮਨਾਭਵ ਹੈ। ਤਾਂ ਜੇਕਰ
ਸਵਰਾਜ ਦਾ ਮਾਲਿਕ ਹੈ ਤਾਂ ਮਨ ਮਾਲਿਕ ਨਹੀਂ ਹੈ। ਮਨ ਤੁਹਾਡਾ ਕਰਮਚਾਰੀ ਹੈ, ਰਾਜਾ ਨਹੀਂ ਹੈ। ਰਾਜਾ
ਮਤਲਬ ਅਧਿਕਾਰੀ। ਅਧੀਨ ਵਾਲੇ ਨੂੰ ਰਾਜਾ ਨਹੀਂ ਕਿਹਾ ਜਾਂਦਾ ਹੈ। ਤਾਂ ਰਿਜ਼ਲਟ ਵਿੱਚ ਕੀ ਦੇਖਿਆ? ਕਿ
ਮਨ ਦਾ ਮਾਲਿਕ ਮੈਂ ਰਾਜ ਅਧਿਕਾਰੀ ਮਾਲਿਕ ਹਾਂ, ਇਹ ਸਮ੍ਰਿਤੀ, ਇਹ ਆਤਮ ਸਥਿਤੀ ਘੱਟ ਰਹਿੰਦੀ ਹੈ,
ਸਦਾ ਨਹੀਂ ਰਹਿੰਦੀ। ਮੈਂ ਪਹਿਲਾ ਪਾਠ, ਤੁਸੀਂ ਸਭ ਨੇ ਪਹਿਲਾ ਪਾਠ ਕੀ ਕੀਤਾ ਸੀ? ਮੈਂ ਆਤਮਾ ਹਾਂ,
ਪਰਮਾਤਮਾ ਦਾ ਪਾਠ ਦੂਸਰਾ ਨੰਬਰ ਹੈ। ਪਰ ਪਹਿਲਾ ਪਾਠ ਮੈਂ ਮਾਲਿਕ ਰਾਜਾ ਇਹਨਾਂ ਕਰਮਇੰਦਰੀਆਂ ਦਾ
ਅਧਿਕਾਰੀ ਆਤਮਾ ਹਾਂ, ਸ਼ਕਤੀਸ਼ਾਲੀ ਆਤਮਾ ਹਾਂ। ਸਰਵਸ਼ਕਤੀਆਂ ਆਤਮਾ ਦਾ ਨਿਜ਼ੀ ਗੁਣ ਹਨ। ਤਾਂ ਬਾਪਦਾਦਾ
ਨੇ ਦੇਖਿਆ ਕਿ ਜੋ ਮੈਂ ਹਾਂ, ਜਿਵੇਂ ਦਾ ਹਾਂ, ਉਸਨੂੰ ਨੇਚਰੁਲ ਸਵਰੂਪ ਸਮ੍ਰਿਤੀ ਵਿੱਚ ਚੱਲਣਾ,
ਰਹਿਣਾ, ਚੇਹਰੇ ਤੋਂ ਅਨੁਭਵ ਹੋਣਾ, ਸਮੱਸਿਆ ਤੋਂ ਕਿਨਾਰਾ ਹੋਣਾ, ਇਸਵਿੱਚ ਹੁਣ ਹੋਰ ਅਟੇੰਸ਼ਨ ਚਾਹੀਦੀ
ਹੈ। ਸਿਰਫ਼ ਮੈਂ ਆਤਮਾ ਨਹੀਂ, ਪਰ ਕਿਹੜੀ ਆਤਮਾ ਹਾਂ, ਜੇਕਰ ਇਹ ਸਮ੍ਰਿਤੀ ਵਿੱਚ ਰੱਖੋ ਤਾਂ ਮਾਸਟਰ
ਸਰਵਸ਼ਕਤੀਵਾਨ ਆਤਮਾ ਦੇ ਅੱਗੇ ਸਮਸਿਆ ਜਾਂ ਵਿਗਣ ਦੀ ਕੋਈ ਸ਼ਕਤੀ ਨੀ ਜੋ ਆ ਸਕੇ। ਹਾਲੇ ਵੀ ਰਿਜ਼ਲਟ
ਵਿੱਚ ਕੋਈ ਨਾ ਕੋਈ ਸਮੱਸਿਆ ਜਾਂ ਵਿਗਣ ਦਿਖਾਈ ਦਿੰਦਾ ਹੈ ਜਾਣਦੇ ਹੋ ਪਰ ਚਲਣ ਅਤੇ ਚੇਹਰੇ ਵਿੱਚ
ਨਿਸ਼ਚੇ ਦਾ ਪ੍ਰਤੱਖ ਸਵਰੂਪ ਰੂਹਾਨੀ ਨਸ਼ਾ ਉਹ ਹੋਰ ਹੀ ਪ੍ਰਤੱਖ ਹੋਣਾ ਹੈ। ਇਸਦੇ ਲਈ ਇਹ ਮਾਲਿਕਪਨ ਦਾ
ਨਸ਼ਾ ਇਸਨੂੰ ਬਾਰ -ਬਾਰ ਚੈਕ ਕਰੋ ਸੈਕਿੰਡ ਦੀ ਗੱਲ ਹੈ ਚੈਕ ਕਰਨਾ। ਕਰਮ ਕਰਦੇ, ਕੋਈ ਵੀ ਕਮ ਸ਼ੁਰੂ
ਕਰਦੇ ਹੋ, ਸ਼ੁਰੂ ਕਰਨ ਦੇ ਟਾਇਮ ਚੈਕ ਕਰੋ -ਮਾਲਿਕਪਨ ਦੀ ਅਥਾਰਿਟੀ ਕਰਮਇੰਦਰੀਆਂ ਦ੍ਵਾਰਾ ਕਰਮ ਕਰਨ
ਵਾਲੀ ਕੰਟਰੋਲਿੰਗ ਪਾਵਰ, ਰੂਲਿੰਗ ਪਾਵਰ ਵਾਲੀ ਆਤਮਾ ਸਮਝ ਕਮ ਸ਼ੁਰੂ ਕੀਤਾ ਜਾਂ ਸਾਧਾਰਨ ਕਰਮ ਸ਼ੁਰੂ
ਹੋਇਆ? ਸਮ੍ਰਿਤੀ ਸਵਰੂਪ ਨਾਲ ਕਰਮ ਸ਼ੁਰੂ ਕਰਨਾ ਅਤੇ ਸਾਧਾਰਨ ਸਥਿਤੀ ਨਾਲ ਕਰਮ ਸ਼ੁਰੂ ਕਰਨਾ ਉਸਵਿੱਚ
ਬਹੁਤ ਅੰਤਰ ਹੈ। ਜਿਵੇਂ ਬੇਹੱਦ ਦੇ ਮਰਤਬੇ ਵਾਲੇ ਆਪਣਾ ਕੰਮ ਕਰਦੇ ਹਨ ਤਾਂ ਕੰਮ ਦੀ ਸੀਟ ਤੇ ਸੈੱਟ
ਹੋਕੇ ਫਿਰ ਕੰਮ ਸ਼ੁਰੂ ਕਰਦੇ ਹਨ, ਇਵੇਂ ਆਪਣੇ ਮਾਲਿਕਪਨ ਦੇ ਸਵਰਾਜ ਅਧਿਕਾਰੀ ਦੀ ਸੀਟ ਤੇ ਸੈੱਟ ਹੋਕੇ
ਫਿਰ ਹਰ ਕੰਮ ਕਰੋ। ਇਸ ਮਾਲਿਕਪਨ ਦੀ ਅਥਾਰਿਟੀ ਦੀ ਚੈਕਿੰਗ ਨੂੰ ਹੋਰ ਵਧਾਉਣਾ ਹੈ। ਅਤੇ ਇਸ
ਮਾਲਿਕਪਨ ਦੇ ਅਥਾਰਿਟੀ ਦੀ ਨਿਸ਼ਾਨੀ ਹੈ - ਸਦਾ ਹਰ ਕਰਮ ਵਿੱਚ ਡਬਲ ਲਾਇਟ ਅਤੇ ਖੁਸ਼ੀ ਦੀ ਅਨੁਭੂਤੀ
ਹੋਵੇਗੀ ਅਤੇ ਰਿਜ਼ਲਟ ਸਫ਼ਲਤਾ ਸਹਿਜ ਅਨੁਭਵ ਹੋਵੇਗੀ। ਹੁਣ ਤੱਕ ਵੀ ਕਿਤੇ -ਕਿਤੇ ਅਧਿਕਾਰੀ ਦੀ ਬਜਾਏ
ਅਧੀਨ ਬਣ ਜਾਂਦੇ ਹੋ। ਅਧੀਨ ਦੀ ਨਿਸ਼ਾਨੀ ਕੀ ਦਿਖਾਈ ਦਿੰਦੀ? ਜੋ ਬਾਰ -ਬਾਰ ਕਹਿੰਦੇ ਹਨ - ਮੇਰੇ
ਸੰਸਕਾਰ ਹਨ, ਚਹੁੰਦੇ ਨਹੀਂ ਹਾਂ ਪਰ ਮੇਰੇ ਸੰਸਕਾਰ ਹੈ, ਮੇਰੀ ਨੇਚਰ ਹੈ।
ਬਾਪਦਾਦਾ ਨੇ ਪਹਿਲੇ ਵੀ
ਸੁਣਾਇਆ ਕਿ ਜਿਸ ਸਮੇਂ ਇਹ ਕਹਿੰਦੇ ਹਨ ਕਿ ਮੇਰੇ ਸੰਸਕਾਰ ਹੈ, ਮੇਰੀ ਨੇਚਰ ਹੈ, ਕੀ ਇਹ ਕਮਜ਼ੋਰੀ ਦੇ
ਸੰਸਕਾਰ ਤੁਹਾਡੇ ਸੰਸਾਕਰ ਹਨ ? ਮੇਰੇ ਹਨ? ਇਹ ਤਾਂ ਰਾਵਣ ਦੇ ਮੱਧ ਦੇ ਸੰਸਕਾਰ ਹਨ, ਰਾਵਣ ਦੀ ਦੇਣ
ਹੈ। ਉਸਨੂੰ ਮੇਰਾ ਕਹਿਣਾ ਹੀ ਰਾਂਗ ਹੈ। ਤੁਹਾਡੇ ਸੰਸਕਾਰ ਤਾਂ ਜੋ ਬਾਪ ਦੇ ਸੰਸਕਾਰ ਹਨ ਉਹ ਹੀ
ਸੰਸਕਾਰ ਹਨ। ਉਸ ਸਮੇਂ ਸੋਚੋ ਕਿ ਮੇਰਾ -ਮੇਰਾ ਕਹਿਣ ਨਾਲ ਹੀ ਉਹ ਅਧਿਕਾਰੀ ਬਣ ਗਏ ਹਨ ਅਤੇ ਤੁਸੀਂ
ਅਧੀਨ ਬਣ ਜਾਂਦੇ ਹੋ । ਸਮਾਨ ਬਾਪ ਜਿਵੇਂ ਬਣਨਾ ਹੈ ਤਾਂ ਉਹ ਮੇਰੇ ਸੰਸਕਾਰ ਨਹੀਂ, ਜੋ ਬਾਪ ਦੇ
ਸੰਸਕਾਰ ਉਹ ਮੇਰੇ ਸੰਸਕਾਰ ਹਨ। ਬਾਪ ਦੇ ਸੰਸਕਾਰ ਕੀ ਹਨ? ਵਿਸ਼ਵ ਕਲਿਆਣਕਾਰੀ, ਸ਼ੁਭ ਭਾਵਨਾ, ਸ਼ੁਭ
ਕਾਮਨਾਧਾਰੀ। ਤਾਂ ਉਸ ਸਮੇਂ ਬਾਪ ਦੇ ਸੰਸਕਾਰ ਸਾਹਮਣੇ ਲਿਆਓ, ਲਕਸ਼ ਹੈ ਬਾਪ ਸਮਾਨ ਬਣਨ ਦਾ ਅਤੇ
ਲਕਸ਼ਨ ਰਹੇ ਹੋਏ ਹਨ ਰਾਵਣ ਦੇ। ਤਾਂ ਮਿਕ੍ਸ ਹੋ ਜਾਂਦੇ ਹਨ, ਕੁਝ ਚੰਗੇ ਬਾਪ ਦੇ ਸੰਸਕਾਰ, ਕੁਝ ਉਹ
ਮੇਰੇ ਪਾਸਟ ਦੇ ਸੰਸਕਾਰ, ਦੋਵੇਂ ਮਿਕਸ ਰਹਿੰਦੇ ਹਨ ਨਾ ਇਸਲਈ ਖਿਟਪਿਟ ਹੁੰਦੀ ਰਹਿੰਦੀ ਹੈ। ਅਤੇ
ਸੰਸਕਾਰ ਬਣਦੇ ਕਿਵੇਂ ਹਨ, ਉਹ ਤਾਂ ਸਭ ਜਾਣਦੇ ਹਨ ਨਾ! ਮਨ ਅਤੇ ਬੁੱਧੀ ਦੇ ਸੰਕਲਪ ਅਤੇ ਕੰਮ ਨਾਲ
ਸੰਸਕਾਰ ਬਣਦੇ ਹਨ। ਪਹਿਲੇ ਮਨ ਸੰਕਲਪ ਕਰਦਾ, ਬੁੱਧੀ ਸਹਿਯੋਗ ਦਿੰਦੀ ਅਤੇ ਚੰਗੇ ਅਤੇ ਬੁਰੇ ਸੰਸਕਾਰ
ਬਣ ਜਾਂਦੇ। ਤਾਂ ਬਾਪਦਾਦਾ ਨੇ ਦਾਦੀ ਦੇ ਨਾਲ -ਨਾਲ ਰਿਜ਼ਲਟ ਵਿੱਚ ਦੇਖਿਆ ਕਿ ਮਾਲਿਕਪਨ ਦਾ ਨੇਚਰੁਲ
ਅਤੇ ਨੇਚਰ ਦਾ ਨਸ਼ਾ ਰਹੇ ਉਹ ਬਾਲਕਪਨ ਦੀ ਭੇਂਟ ਵਿੱਚ ਹਾਲੇ ਘੱਟ ਹੈ। ਇਸਲਈ ਬਾਪਦਾਦਾ ਦੇਖਦੇ ਹਨ ਕਿ
ਸਮਾਧਾਨ ਕਰਨ ਦੇ ਲਈ ਫਿਰ ਯੁੱਧ ਕਰਨ ਲਗ ਪੈਂਦੇ ਹਨ। ਹਨ ਬ੍ਰਾਹਮਣ ਪਰ ਵਿੱਚ - ਵਿੱਚ ਸ਼ਤ੍ਰੀਯ ਬਣ
ਜਾਂਦੇ ਹਨ। ਤਾਂ ਸ਼ਤ੍ਰੀਯ ਨਹੀਂ ਬਣਨਾ ਹੈ। ਬ੍ਰਾਹਮਣ ਸੋ ਦੇਵਤਾ ਬਣਨਾ ਹੈ। ਸ਼ਤ੍ਰੀਯ ਬਣਨ ਵਾਲੇ ਤਾਂ
ਬਹੁਤ ਆਉਣ ਵਾਲੇ ਹਨ, ਉਹ ਪਿੱਛੇ ਆਉਣ ਵਾਲੇ ਹਨ ਤੁਸੀਂ ਤਾਂ ਅਧਿਕਾਰੀ ਆਤਮਾਵਾਂ ਹੋ। ਤਾਂ ਸੁਣਿਆ
ਰਿਜ਼ਲਟ। ਇਸਲਈ ਬਾਰ -ਬਾਰ ਮੈਂ ਕੌਣ, ਇਹ ਸਮ੍ਰਿਤੀ ਵਿੱਚ ਲਿਆਓ। ਹੈ ਹੀ, ਨਹੀਂ ਪਰ ਸਮ੍ਰਿਤੀ ਸਵਰੂਪ
ਵਿੱਚ ਲਿਆਓ। ਠੀਕ ਹੈ ਨਾ। ਅੱਛਾ। ਰਿਜ਼ਲਟ ਵੀ ਸੁਣਾਈ। ਹੁਣ ਸਮੱਸਿਆ ਦਾ ਨਾਮ, ਵਿਗਣ ਦਾ ਨਾਮ, ਹਲਚਲ
ਦਾ ਨਾਮ, ਵਿਅਰਥ ਸੰਕਲਪ ਦਾ ਨਾਮ, ਵਿਅਰਥ ਕੰਮ ਦਾ ਨਾਮ, ਵਿਅਰਥ ਸੰਬੰਧ ਦਾ ਨਾਮ, ਵਿਅਰਥ ਸਮ੍ਰਿਤੀ
ਦਾ ਨਾਮ ਖ਼ਤਮ ਕਰੋ ਅਤੇ ਕਰਾਓ। ਠੀਕ ਹੈ ਨਾ, ਕਰੋਗੇ? ਕਰੋਗੇ ਤਾਂ ਦ੍ਰਿੜ੍ਹ ਸੰਕਲਪ ਦਾ ਹੱਥ ਉਠਾਓ।
ਇਹ ਹੱਥ ਉਠਾਉਣਾ ਤਾਂ ਕਾਮਨ ਹੋ ਗਿਆ ਇਸਲਈ ਹੱਥ ਨਹੀਂ ਉਠਾਉਂਦੇ ਹਨ, ਮਨ ਵਿੱਚ ਦ੍ਰਿੜ੍ਹ ਸੰਕਲਪ ਦਾ
ਹੱਥ ਉਠਾਓ। ਸ਼ਰੀਰ ਦਾ ਹੱਥ ਨਹੀਂ। ਉਹ ਬਹੁਤ ਦੇਖ ਲਿਆ ਹੈ। ਜਦੋਂ ਸਭ ਦਾ ਮਿਲਕੇ ਮਨ ਨਾਲ ਦ੍ਰਿੜ੍ਹ
ਸੰਕਲਪ ਦਾ ਹੱਥ ਉਠੇਗਾ ਉਦੋ ਹੀ ਵਿਸ਼ਵ ਦੇ ਕੋਨੇ -ਕੋਨੇ ਵਿੱਚ ਸਭ ਦਾ ਖੁਸ਼ੀ ਨਾਲ ਹੱਥ ਉਠੇਗਾ - ਸਾਡਾ
ਸੁਖਦਾਤਾ, ਸ਼ਾਂਤੀਦਾਤਾ ਬਾਪ ਆ ਗਿਆ।
ਬਾਪ ਨੂੰ ਪ੍ਰਤੱਖ ਕਰਨ
ਦਾ ਬੀੜਾ ਉਠਾਇਆ ਹੈ ਨਾ! ਪੱਕਾ? ਟੀਚਰਸ ਨੇ ਉਠਿਆ ਹੈ? ਪਾਂਡਵਾਂ ਨੇ ਉਠਾਇਆ ਹੈ? ਪੱਕਾ। ਅੱਛਾ ਡੇਟ
ਫਿਕਸ ਕੀਤੀ ਹੈ। ਡੇਟ ਨਹੀਂ ਫਿਕਸ ਹੈ? ਕਿੰਨਾ ਟਾਇਮ ਚਾਹੀਦਾ? ਇੱਕ ਵਰਾਂ ਚਾਹੀਦਾ ਹੈ, ਦੋ ਵਰ੍ਹੇ
ਚਾਹੀਦੇ ਹਨ? ਕਿੰਨੇ ਵਰ੍ਹੇ ਚਾਹੀਦੇ ਹਨ? ਬਾਪਦਾਦਾ ਨੇ ਕਿਹਾ ਸੀ ਹਰ ਇਕ ਆਪਣੇ ਪੁਰਸ਼ਾਰਥ ਦੀ ਯਥਾ
ਸ਼ਕਤੀ ਪ੍ਰਤੱਖ ਪ੍ਰਮਾਣ ਆਪਣੀ ਨੇਚਰੁਲ ਚੱਲਣ ਦੀ ਜਾਂ ਉੱਡਣ ਦੀ ਵਿਧੀ ਸਮਾਨ ਬਣਨ ਦੀ ਖੁਦ ਹੀ ਫਿਕਸ
ਕਰੋ। ਬਾਪਦਾਦਾ ਤਾਂ ਕਹੇਗਾ ਹੁਣ ਕਰੋ, ਪਰ ਯਥਾਸ਼ਕਤੀ ਆਪਣੇ ਪੁਰਸ਼ਾਰਥ ਅਨੁਸਾਰ ਆਪਣੀ ਡੇਟ ਫਿਕਸ ਕਰੋ
ਅਤੇ ਸਮੇਂ ਪ੍ਰਤੀ ਸਮੇਂ ਉਸਨੂੰ ਚੈਕ ਕਰੋ ਕਿ ਸਮੇਂ ਪ੍ਰਮਾਣ ਮਨਸਾ ਸਟੇਜ, ਸੰਬੰਧ -ਸੰਪਰਕ ਦੀ ਸਟੇਜ
ਵਿੱਚ ਪ੍ਰੋਗ੍ਰੈਸ ਹੋ ਰਿਹਾ ਹੈ? ਕਿਉਂਕਿ ਡੇਟ ਫਿਕਸ ਕਰਨ ਨਾਲ ਖੁਦ ਹੀ ਅਟੇੰਸ਼ਨ ਜਾਂਦਾ ਹੈ।
ਬਾਕੀ ਸਭ ਦੇ ਵਲ ਤੋਂ,
ਚਾਰੋਂ ਪਾਸੇ ਦੇ ਵਲ ਤੋਂ ਸੰਦੇਸ਼ ਵੀ ਆਏ ਹਨ। ਈਮੇਲ ਵੀ ਆਏ ਹਨ। ਤਾਂ ਬਾਪਦਾਦਾ ਦੇ ਕੋਲ ਤਾਂ ਇਮੇਲ
ਜਦੋਂ ਤੱਕ ਪਹੁੰਚੇ ਉਸਦੇ ਪਹਿਲੇ ਹੀ ਪਹੁੰਚ ਜਾਂਦਾ ਹੈ, ਦਿਲ ਦੇ ਸੰਕਲਪ ਦਾ ਇਮੇਲ ਬਹੁਤ ਰਫ਼ਤਾਰ ਦਾ
ਹੁੰਦਾ ਹੈ। ਉਹ ਪਹਿਲੇ ਪਹੁੰਚ ਜਾਂਦਾ ਹੈ। ਤਾਂ ਜਿਨਾਂ ਨੇ ਵੀ ਯਾਦਪਿਆਰ, ਸਮਾਚਾਰ ਆਪਣੇ ਸਥਿਤੀ
ਦਾ, ਆਪਣੀ ਸੇਵਾ ਦਾ ਭੇਜਿਆ ਹੈ, ਉਹ ਸਭਨੂੰ ਬਾਪਦਾਦਾ ਨੇ ਸਵੀਕਾਰ ਕੀਤਾ, ਯਾਦਪਿਆਰ ਸਭ ਨੇ ਬਹੁਤ
ਚੰਗੇ ਉਮੰਗ -ਉਤਸ਼ਾਹ ਨਾਲ ਵੀ ਭੇਜੀ ਹੈ। ਤਾਂ ਬਾਪਦਾਦਾ ਉਹਨਾਂ ਨੂੰ ਸਭ ਨੂੰ ਭਾਵੇਂ ਵਿਦੇਸ਼ੀ ਭਾਵੇਂ
ਦੇਸ਼ ਸਭ ਨੂੰ ਰਿਟਰਨ ਵਿੱਚ ਯਾਦਪਿਆਰ ਅਤੇ ਦਿਲ ਦੀਆਂ ਦੁਆਵਾਂ ਸਹਿਤ ਪਿਆਰ ਅਤੇ ਸ਼ਕਤੀ ਦੀ ਸਾਕਸ਼ ਦੇ
ਰਹੇ ਹਨ। ਅੱਛਾ।
ਸਭ ਕੁਝ ਸੁਣਿਆ। ਜਿਵੇਂ
ਸੁਣਨਾ ਸਹਿਜ ਲੱਗਦਾ ਹੈ ਨਾ! ਇਵੇਂ ਹੀ ਸੁਣਨ ਨਾਲ ਪਰੇ ਸਵੀਟ ਸਾਈਲੈਂਸ ਦੀ ਸ਼ਥਿਤੀ ਵੀ ਜਦੋਂ ਚਾਹੋ
ਜਿਨਾਂ ਸਮੇਂ ਚਾਹੋ ਓਨਾ ਸਮੇਂ ਮਾਲਿਕ ਹੋਕੇ, ਪਹਿਲੇ ਵਿਸ਼ੇਸ਼ ਹੈ ਮਨ ਦੇ ਮਾਲਿਕ, ਇਸਲਈ ਕਿਹਾ ਜਾਂਦਾ
ਹੈ - ਮਨ ਜੀਤੇ ਜਗਤਜੀਤ। ਤਾਂ ਹੁਣ ਸੁਣਿਆ, ਦੇਖਿਆ, ਆਤਮਾ ਰਾਜਾ ਬਣ ਮਨ -ਬੁੱਧੀ -ਸੰਸਕਾਰ ਨੂੰ
ਆਪਣੇ ਕੰਟਰੋਲ ਵਿੱਚ ਕਰ ਸਕਦੇ ਹੋ? ਮਨ -ਬੁੱਧੀ -ਸੰਸਕਾਰ ਤਿੰਨਾਂ ਦੇ ਮਾਲਿਕ ਬਣ ਆਡਰ ਕਰੋ ਸਵੀਟ
ਸਾਈਲੈਂਸ, ਤਾਂ ਅਨੁਭਵ ਕਰੋ ਕਿ ਆਡਰ ਕਰਨ ਨਾਲ, ਅਧਿਕਾਰੀ ਬਣਨ ਨਾਲ ਤਿੰਨੋ ਹੀ ਆਡਰ ਵਿੱਚ ਰਹਿੰਦੇ
ਹਨ? ਹੁਣ -ਹੁਣ ਅਧਿਕਾਰੀ ਦੀ ਸਟੇਜ ਤੇ ਸਥਿਤ ਹੋ ਜਾਓ। (ਬਾਪਦਾਦਾ ਨੇ ਡਰਿਲ ਕਰਾਈ ) ਅੱਛਾ।
ਚਾਰੋਂ ਪਾਸੇ ਦੇ ਸਦਾ
ਸਵਮਾਨਧਾਰੀ, ਸੱਤਤਾ ਦੇ ਸ਼ਕਤੀ ਸਵਰੂਪ, ਪਵਿੱਤਰਤਾ ਦੇ ਸਿੱਧੀ ਸਵਰੂਪ, ਸਦਾ ਅਚਲ ਅਡੋਲ ਸਥਿਤੀ ਦੇ
ਅਨੁਭਵੀ ਖੁਦ ਪਰਿਵਰਤਕ ਅਤੇ ਵਿਸ਼ਵ ਪਰਿਵਰਤਕ, ਸਦਾ ਅਧਿਕਾਰੀ ਸਥਿਤੀ ਦਵਾਰਾ ਸਰਵ ਆਤਮਾਵਾਂ ਨੂੰ ਬਾਪ
ਦਵਾਰਾ ਅਧਿਕਾਰ ਦਵਾਉਣ ਵਾਲੇ ਚਾਰੋਂ ਪਾਸੇ ਦੇ ਬਾਪਦਾਦਾ ਦੇ ਲਕੀ ਅਤੇ ਲਵਲੀ ਆਤਮਾਵਾਂ ਨੂੰ ਪਰਮਾਤਮ
ਯਾਦਪਿਆਰ ਅਤੇ ਦਿਲ ਦੀ ਦੁਆਵਾਂ ਸਵੀਕਾਰ ਹੋਵੇ ਅਤੇ ਬਾਪਦਾਦਾ ਦਾ ਮਿੱਠੇ ਮਿੱਠੇ ਬੱਚਿਆਂ ਨੂੰ ਨਮਸਤੇ।
ਵਰਦਾਨ:-
ਖੁਦ ਨੂੰ ਖੁਦ
ਹੀ ਪਰਿਵਰਤਨ ਕਰ ਵਿਸ਼ਵ ਦੇ ਅਧਾਰਮੂਰਤ ਬਣਨ ਵਾਲੇ ਸ਼੍ਰੇਸ਼ਠ ਪਦਵੀ ਦੇ ਅਧਿਕਾਰੀ ਭਵ
ਸ਼੍ਰੇਸ਼ਠ ਪਦਵੀ ਪਾਉਣ ਦੇ
ਲਈ ਬਾਪਦਾਦਾ ਦੀ ਇਹ ਹੀ ਸਿੱਖਿਆ ਹੈ ਕਿ ਬੱਚੇ ਖੁਦ ਨੂੰ ਬਦਲੋ। ਖੁਦ ਨੂੰ ਬਦਲਣ ਦੇ ਬਜਾਏ,
ਪਰਿਸਥਿਤੀਆਂ ਨੂੰ ਅਤੇ ਹੋਰ ਆਤਮਾਵਾਂ ਦਾ ਬਦਲਣ ਦਾ ਸੋਚਦੇ ਹੋ ਜਾਂ ਸੰਕਲਪ ਔਂਦਾ ਹੈ ਕਿ ਇਹ
ਸੈਲਵੇਸ਼ਨ ਮਿਲੇ, ਸਹਿਯੋਗ ਅਤੇ ਸਹਾਰਾ ਮਿਲੇ ਤਾਂ ਪਰਿਵਰਤਨ ਹੋਵੇ - ਇਵੇਂ ਕਿਸੇ ਵੀ ਅਧਾਰ ਤੇ
ਪਰਿਵਰਤਨ ਹੋਣ ਵਾਲੇ ਦੀ ਪ੍ਰਾਲਬੱਧ ਵੀ ਅਧਾਰ ਤੇ ਹੀ ਰਹੇਗੀ ਕਿਉਂਕਿ ਜਿੰਨੀਆਂ ਦਾ ਅਧਾਰ ਲੈਣਗੇ ਓਨਾ
ਜਮਾਂ ਦਾ ਖਾਤਾ ਸ਼ੇਅਰਸ ਵਿੱਚ ਵੰਡਿਆ ਜਾਏਗਾ। ਇਸਲਈ ਸਦਾ ਲਕਸ਼ ਰੱਖੋ ਕਿ ਖੁਦ ਨੂੰ ਪਰਿਵਰਤਨ ਹੋਣਾ
ਹੈ। ਮੈਂ ਖੁਦ ਵਿਸ਼ਵ ਦਾ ਅਧਾਰਮੂਰਤ ਹਾਂ।
ਸਲੋਗਨ:-
ਸੰਗਠਨ ਵਿੱਚ
ਉਮੰਗ- ਉਤਸ਼ਾਹ ਸਥਿਤੀ ਦਾ ਅਭਿਆਸ ਵਧਾਓ
ਅਵਿੱਅਕਤ ਇਸ਼ਾਰੇ :-
ਅਸ਼ਰੀਰੀ ਅਤੇ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ ਜਿਵੇਂ ਕੋਈ ਕਮਜ਼ੋਰ ਹੁੰਦਾ ਹੈ ਤਾਂ ਉਹਨਾਂ ਨੂੰ ਸ਼ਕਤੀ
ਭਰਨ ਦੇ ਲਈ ਗਲੁਕੋਜ਼ ਚੜਾਉਦੇ ਹਨ, ਇਵੇਂ ਜਦੋਂ ਆਪਣੇ ਨੂੰ ਸ਼ਰੀਰ ਨਾਲ ਪਰੀ ਅਸ਼ਰੀਰੀ ਆਤਮਾ ਸਮਝਦੇ ਹੋ
ਤਾਂ ਇਹ ਸਾਕਸ਼ੀਪਨ ਦੀ ਅਵਸਥਾ ਸ਼ਕਤੀ ਭਰਨ ਦਾ ਕੰਮ ਕਰਦੀ ਹੈ ਅਤੇ ਜਿਨਾਂ ਸਮੇਂ ਸਾਕਸ਼ੀ ਅਵਸਥਾ ਦੀ
ਸਥਿਤੀ ਰਹਿੰਦੀ ਹੈ, ਓਨਾ ਹੈ ਏਬਾਪ ਸਾਥੀ ਵੀ ਯਾਦ ਰਹਿੰਦਾ ਹੈ ਮਤਲਬ ਸਾਥ ਰਹਿੰਦਾ ਹੈ।