09.12.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬਾਬਾ ਆਏ
ਹਨ ਤੁਹਾਨੂੰ ਬੇਹੱਦ ਦੀ ਜਾਗੀਰ ਦੇਣ , ਅਜਿਹੇ ਮਿੱਠੇ ਬਾਬਾ ਨੂੰ ਤੁਸੀਂ ਪਿਆਰ ਨਾਲ ਯਾਦ ਕਰੋ ਤਾਂ
ਪਾਵਨ ਬਣ ਜਾਵੋਗੇ "
ਪ੍ਰਸ਼ਨ:-
ਵਿਨਾਸ਼ ਦਾ ਸਮੇਂ
ਜਿੰਨਾ ਨੇੜ੍ਹੇ ਆਉਂਦਾ ਜਾਏਗਾ - ਉਸ ਦੀ ਨਿਸ਼ਾਨੀਆਂ ਕੀ ਹੋਵੇਗੀ?
ਉੱਤਰ:-
ਵਿਨਾਸ਼ ਦਾ ਸਮੇਂ
ਨੇੜ੍ਹੇ ਹੋਵੇਗਾ ਤਾਂ 1- ਸਭ ਨੂੰ ਪਤਾ ਪੈਂਦਾ ਜਾਏਗਾ ਕਿ ਸਾਡਾ ਬਾਬਾ ਆਇਆ ਹੋਇਆ ਹੈ। 2- ਹੁਣ ਨਵੀਂ
ਦੁਨੀਆਂ ਦੀ ਸਥਾਪਨਾ, ਪੁਰਾਣੀ ਦਾ ਵਿਨਾਸ਼ ਹੋਣਾ ਹੈ। ਬਹੁਤਿਆਂ ਨੂੰ ਸਾਖ਼ਸ਼ਾਤਕਾਰ ਵੀ ਹੋਣਗੇ। 3-
ਸੰਨਿਆਸੀਆਂ, ਰਾਜਿਆਂ ਆਦਿ ਨੂੰ ਗਿਆਨ ਮਿਲੇਗਾ। 4- ਜਦੋਂ ਸੁਣਨਗੇ ਕਿ ਬੇਹੱਦ ਦਾ ਬਾਪ ਆਇਆ ਹੈ, ਉਹ
ਹੀ ਸਦਗਤੀ ਦੇਣ ਵਾਲਾ ਹੈ ਤਾਂ ਬਹੁਤ ਆਉਣਗੇ। 5- ਅਖਬਾਰਾਂ ਦੁਆਰਾ ਕਈਆਂ ਨੂੰ ਸੁਨੇਹਾ ਮਿਲੇਗਾ। 6-
ਤੁਸੀਂ ਬੱਚੇ ਆਤਮ - ਅਭਿਮਾਨੀ ਬਣਦੇ ਜਾਵੋਗੇ, ਇੱਕ ਬਾਪ ਦੀ ਹੀ ਯਾਦ ਵਿੱਚ ਅਤੀਇੰਦ੍ਰੀ ਸੁਖ ਵਿੱਚ
ਰਹਿਣਗੇ।
ਗੀਤ:-
ਇਸ ਪਾਪ ਦੀ
ਦੁਨੀਆਂ ਸੇ...
ਓਮ ਸ਼ਾਂਤੀ
ਇਹ ਕੌਣ ਕਹਿੰਦੇ ਹਨ ਅਤੇ ਕਿਸ ਨੂੰ ਕਹਿੰਦੇ ਹਨ - ਰੂਹਾਨੀ ਬੱਚੇ! ਬਾਬਾ ਘੜੀ - ਘੜੀ ਰੂਹਾਨੀ ਕਿਓਂ
ਕਹਿੰਦੇ ਹਨ? ਕਿਓਂਕਿ ਹੁਣ ਆਤਮਾਵਾਂ ਨੂੰ ਜਾਣਾ ਹੈ। ਫਿਰ ਜਦੋਂ ਇਸ ਦੁਨੀਆਂ ਵਿੱਚ ਆਉਣਗੇ ਤਾਂ ਸੁਖ
ਹੋਵੇਗਾ। ਆਤਮਾਵਾਂ ਨੇ ਇਹ ਸ਼ਾਂਤੀ ਅਤੇ ਸੁਖ ਦਾ ਵਰਸਾ ਕਲਪ ਪਹਿਲੇ ਵੀ ਪਾਇਆ ਸੀ। ਹੁਣ ਫਿਰ ਇਹ ਵਰਸਾ
ਰਿਪੀਟ ਹੋ ਰਿਹਾ ਹੈ। ਰਿਪੀਟ ਹੋਵੇ ਤਾਂ ਸ੍ਰਿਸ਼ਟੀ ਦਾ ਚੱਕਰ ਵੀ ਫਿਰ ਤੋਂ ਰਿਪੀਟ ਹੋਵੇ। ਰਿਪੀਟ
ਤਾਂ ਸਭ ਹੁੰਦਾ ਹੈ ਨਾ। ਜੋ ਕੁਝ ਪਾਸਟ ਹੋਇਆ ਹੈ ਸੋ ਰਿਪੀਟ ਹੋਵੇਗਾ। ਉਵੇਂ ਤਾਂ ਨਾਟਕ ਵੀ ਰਿਪੀਟ
ਹੁੰਦੇ ਹਨ ਪਰ ਉਸ ਵਿੱਚ ਚੇਂਜ ਵੀ ਕਰ ਸਕਦੇ ਹਨ। ਕੋਈ ਅੱਖਰ ਭੁੱਲ ਜਾਂਦੇ ਹਨ ਤਾਂ ਬਣਾਕੇ ਪਾ ਦਿੰਦੇ
ਹਨ। ਇਸ ਨੂੰ ਫਿਰ ਬਾਈਸਕੋਪ ਕਿਹਾ ਜਾਂਦਾ ਹੈ, ਇਸ ਵਿੱਚ ਚੇਂਜ ਨਹੀਂ ਹੋ ਸਕਦੀ। ਇਹ ਅਨਾਦਿ ਬਣਾ -
ਬਣਾਇਆ ਹੈ, ਉਸ ਨਾਟਕ ਨੂੰ ਬਣਾ - ਬਣਾਇਆ ਨਹੀਂ ਕਹਾਂਗੇ। ਇਸ ਡਰਾਮਾ ਨੂੰ ਸਮਝਣ ਨਾਲ ਫਿਰ ਉਨ੍ਹਾਂ
ਦੇ ਲਈ ਵੀ ਸਮਝ ਵਿੱਚ ਆ ਜਾਂਦਾ ਹੈ। ਬੱਚੇ ਸਮਝਦੇ ਹਨ ਜੋ ਨਾਟਕ ਆਦਿ ਹੁਣ ਵੇਖਦੇ ਹਨ, ਉਹ ਸਭ ਹੈ
ਝੂਠ। ਕਲਯੁਗ ਵਿੱਚ ਜੋ ਚੀਜ਼ ਵੇਖੀ ਜਾਂਦੀ ਹੈ ਉਹ ਸਤਿਯੁਗ ਵਿੱਚ ਹੋਵੇਗੀ ਨਹੀਂ। ਸਤਿਯੁਗ ਵਿੱਚ ਜੋ
ਹੋਇਆ ਸੀ ਸੋ ਫਿਰ ਸਤਿਯੁਗ ਵਿੱਚ ਹੋਵੇਗਾ। ਇਹ ਹੱਦ ਦੇ ਨਾਟਕ ਆਦਿ ਫਿਰ ਵੀ ਭਗਤੀ ਮਾਰਗ ਵਿੱਚ ਹੀ
ਹੋਣਗੇ। ਜੋ ਚੀਜ਼ ਭਗਤੀਮਾਰਗ ਵਿੱਚ ਹੁੰਦੀ ਹੈ ਉਹ ਗਿਆਨ ਮਾਰਗ ਮਤਲਬ ਸਤਿਯੁਗ ਵਿੱਚ ਨਹੀਂ ਹੁੰਦੀ।
ਤਾਂ ਹੁਣ ਬੇਹੱਦ ਦੇ ਬਾਪ ਤੋਂ ਤੁਸੀਂ ਵਰਸਾ ਪਾ ਰਹੇ ਹੋ। ਬਾਬਾ ਨੇ ਸਮਝਾਇਆ ਹੈ - ਇੱਕ ਲੌਕਿਕ ਬਾਪ
ਤੋਂ ਅਤੇ ਦੂਜਾ ਪਾਰਲੌਕਿਕ ਬਾਪ ਤੋਂ ਵਰਸਾ ਮਿਲਦਾ ਹੈ, ਬਾਕੀ ਜੋ ਅਲੌਕਿਕ ਬਾਪ ਹੈ ਉਨ੍ਹਾਂ ਤੋਂ
ਵਰਸਾ ਨਹੀਂ ਮਿਲਦਾ। ਇਹ ਖ਼ੁਦ ਉਨ੍ਹਾਂ ਤੋਂ ਵਰਸਾ ਪਾਉਂਦੇ ਹਨ। ਇਹ ਜੋ ਨਵੀਂ ਦੁਨੀਆਂ ਦੀ ਪ੍ਰਾਪਰਟੀ
ਹੈ, ਉਹ ਬੇਹੱਦ ਦਾ ਬਾਪ ਹੀ ਦਿੰਦੇ ਹਨ ਸਿਰਫ ਇਨ੍ਹਾਂ ਦੁਆਰਾ। ਇਨ੍ਹਾਂ ਤੋਂ ਅਡੋਪਟ ਕਰਦੇ ਹਨ ਇਸਲਈ
ਇਨ੍ਹਾਂ ਨੂੰ ਬਾਪ ਕਹਿੰਦੇ ਹਨ। ਭਗਤੀਮਾਰਗ ਵਿੱਚ ਵੀ ਲੌਕਿਕ ਅਤੇ ਪਾਰਲੌਕਿਕ ਦੋਨੋਂ ਯਾਦ ਆਉਂਦੇ ਹਨ।
ਇਹ (ਅਲੌਕਿਕ) ਨਹੀਂ ਯਾਦ ਆਉਂਦਾ ਕਿਓਂਕਿ ਇਨ੍ਹਾਂ ਤੋਂ ਕੋਈ ਵਰਸਾ ਮਿਲਦਾ ਹੀ ਨਹੀਂ ਹੈ। ਬਾਪ ਅੱਖਰ
ਤਾਂ ਬਰੋਬਰ ਹੈ ਪਰ ਇਹ ਬ੍ਰਹਮਾ ਵੀ ਰਚਨਾ ਹੈ ਨਾ। ਰਚਨਾ ਨੂੰ ਰਚਤਾ ਤੋਂ ਵਰਸਾ ਮਿਲਦਾ ਹੈ, ਤੁਹਾਨੂੰ
ਵੀ ਸ਼ਿਵਬਾਬਾ ਨੇ ਕ੍ਰਿਏਟ ਕੀਤਾ ਹੈ। ਬ੍ਰਹਮਾ ਨੂੰ ਵੀ ਉਸਨੇ ਕ੍ਰਿਏਟ ਕੀਤਾ ਹੈ ਉਹ ਹੈ ਬੇਹੱਦ ਦਾ
ਬਾਪ। ਬ੍ਰਹਮਾ ਦੇ ਕੋਲ ਬੇਹੱਦ ਦਾ ਵਰਸਾ ਹੈ ਕੀ? ਬਾਪ ਇਨ੍ਹਾਂ ਦੁਆਰਾ ਬੈਠ ਸਮਝਾਉਂਦੇ ਹਨ ਇਨ੍ਹਾਂਨੂੰ
ਵੀ ਵਰਸਾ ਮਿਲਦਾ ਹੈ। ਇਵੇਂ ਨਹੀਂ ਕਿ ਵਰਸਾ ਲੈਕੇ ਤੁਹਾਨੂੰ ਦਿੰਦੇ ਹਨ। ਬਾਪ ਕਹਿੰਦੇ ਹਨ ਤੁਸੀਂ
ਇਨ੍ਹਾਂ ਨੂੰ ਵੀ ਯਾਦ ਨਾ ਕਰੋ। ਇਹ ਬੇਹੱਦ ਦੇ ਬਾਪ ਤੋਂ ਤੁਹਾਨਨੂੰ ਪ੍ਰਾਪਰਟੀ ਮਿਲਦੀ ਹੈ। ਲੋਕਿਕ
ਬਾਪ ਤੋਂ ਹੱਦ ਦਾ, ਪਾਰਲੌਕਿਕ ਬਾਪ ਤੋਂ ਬੇਹੱਦ ਦਾ ਵਰਸਾ, ਦੋਵੇਂ ਰਿਜ਼ਰਵ ਹੋ ਗਏ। ਸ਼ਿਵਬਾਬਾ ਤੋਂ
ਵਰਸਾ ਮਿਲਦਾ ਹੈ- ਬੁੱਧੀ ਵਿੱਚ ਆਉਂਦਾ ਹੈ! ਬਾਕੀ ਬ੍ਰਹਮਾ ਬਾਬਾ ਦਾ ਵਰਸਾ ਕੀ ਕਹਾਂਗੇ! ਬੁੱਧੀ
ਵਿੱਚ ਜਾਗੀਰ ਆਉਂਦੀ ਹੈ ਨਾ। ਇਹ ਬੇਹੱਦ ਦੀ ਬਾਦਸ਼ਾਹੀ ਤੁਹਾਨੂੰ ਉਨ੍ਹਾਂ ਤੋਂ ਮਿਲਦੀ ਹੈ। ਉਹ ਹੈ
ਵੱਡਾ ਬਾਬਾ। ਇਹ ਤਾਂ ਕਹਿੰਦੇ ਹਨ ਮੈਨੂੰ ਯਾਦ ਨਹੀਂ ਕਰੋ, ਮੇਰੀ ਤਾਂ ਕੋਈ ਪ੍ਰਾਪਰਟੀ ਹੈ ਨਹੀਂ,
ਜੋ ਤੁਹਾਨੂੰ ਮਿਲੇ। ਜਿਸ ਤੋਂ ਪ੍ਰਾਪਰਟੀ ਮਿਲਣੀ ਹੈ ਉਨ੍ਹਾਂ ਨੂੰ ਯਾਦ ਕਰੋ। ਉਹ ਹੀ ਕਹਿੰਦੇ ਹਨ
ਮਾਮੇਕਮ ਯਾਦ ਕਰੋ। ਲੌਕਿਕ ਬਾਪ ਦੀ ਪ੍ਰਾਪਰਟੀ ਤੇ ਕਿੰਨਾ ਝਗੜਾ ਚਲਦਾ ਹੈ। ਇੱਥੇ ਤਾਂ ਝਗੜੇ ਦੀ
ਗੱਲ ਨਹੀਂ। ਬਾਪ ਨੂੰ ਯਾਦ ਨਹੀਂ ਕਰੋਂਗੇ ਤਾਂ ਆਟੋਮੈਟੀਕਲੀ ਬੇਹੱਦ ਦਾ ਵਰਸਾ ਵੀ ਨਹੀਂ ਮਿਲੇਗਾ।
ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਇਸ ਰਥ ਨੂੰ ਵੀ ਕਹਿੰਦੇ ਹਨ ਤੁਸੀਂ ਆਪਣੇ ਨੂੰ ਆਤਮਾ ਸਮਝ
ਮੈਨੂੰ ਯਾਦ ਕਰੋ ਤਾਂ ਵਿਸ਼ਵ ਦੀ ਬਾਦਸ਼ਾਹੀ ਮਿਲੇਗੀ। ਇਸ ਨੂੰ ਕਿਹਾ ਜਾਂਦਾ ਹੈ ਯਾਦ ਦੀ ਯਾਤਰਾ। ਦੇਹ
ਦੇ ਸਭ ਸੰਬੰਧ ਛੱਡ ਆਪਣੇ ਨੂੰ ਅਸ਼ਰੀਰੀ ਆਤਮਾ ਸਮਝਣਾ ਹੈ। ਇਸ ਵਿੱਚ ਹੀ ਮਿਹਨਤ ਹੈ। ਪੜ੍ਹਾਈ ਦੇ ਲਈ
ਕੋਈ ਤਾਂ ਮਿਹਨਤ ਚਾਹੀਦੀ ਹੈ ਨਾ। ਇਸ ਯਾਦ ਦੀ ਯਾਤਰਾ ਨਾਲ ਤੁਸੀਂ ਪਤਿਤ ਤੋਂ ਪਾਵਨ ਬਣਦੇ ਹੋ। ਉਹ
ਯਾਤਰਾ ਕਰਦੇ ਹਨ ਸ਼ਰੀਰ ਨਾਲ। ਇਹ ਤਾਂ ਹੈ ਆਤਮਾ ਦੀ ਯਾਤਰਾ। ਇਹ ਤੁਹਾਡੀ ਯਾਤਰਾ ਹੈ ਪਰਮਧਾਮ ਜਾਣ
ਦੇ ਲਈ। ਪਰਮਧਾਮ ਜਾਂ ਮੁਕਤੀਧਾਮ ਕੋਈ ਜਾ ਨਹੀਂ ਸਕਦੇ ਹਨ, ਸਿਵਾਏ ਇਸ ਪੁਰਸ਼ਾਰਥ ਦੇ। ਜੋ ਚੰਗੀ ਰੀਤੀ
ਯਾਦ ਕਰਦੇ ਹਨ ਉਹ ਹੀ ਜਾ ਸਕਦੇ ਹਨ ਅਤੇ ਫਿਰ ਉੱਚ ਪਦਵੀ ਵੀ ਉਹ ਪਾ ਸਕਦੇ ਹਨ। ਜਾਣਗੇ ਤਾਂ ਸਭ। ਪਰ
ਉਹ ਤਾਂ ਪਤਿਤ ਹਨ ਨਾ ਇਸਲਈ ਪੁਕਾਰਦੇ ਹਨ। ਆਤਮਾ ਯਾਦ ਕਰਦੀ ਹੈ। ਖਾਂਦੀ - ਪੀਂਦੀ ਸਭ ਆਤਮਾ ਕਰਦੀ
ਹੈ ਨਾ। ਇਸ ਸਮੇਂ ਤੁਹਾਨੂੰ ਦੇਹੀ - ਅਭਿਮਾਨੀ ਬਣਨਾ ਹੈ, ਇਹ ਹੀ ਮਿਹਨਤ ਹੈ। ਬਗੈਰ ਮਿਹਨਤ ਤਾਂ
ਕੁਝ ਮਿਲਦਾ ਨਹੀਂ। ਹੈ ਵੀ ਬਹੁਤ ਸਹਿਜ। ਪਰ ਮਾਇਆ ਦਾ ਓਪੋਜ਼ੀਸ਼ਨ ਹੁੰਦਾ ਹੈ। ਕਿਸੇ ਦੀ ਤਕਦੀਰ ਚੰਗੀ
ਹੈ ਤਾਂ ਝੱਟ ਇਸ ਵਿੱਚ ਲੱਗ ਜਾਂਦੇ ਹਨ। ਕੋਈ ਦੇਰੀ ਨਾਲ ਵੀ ਆਉਣਗੇ। ਜੇਕਰ ਬੁੱਧੀ ਵਿੱਚ ਠੀਕ ਰੀਤੀ
ਬੈਠ ਗਿਆ ਤਾਂ ਕਹਿਣਗੇ ਬਸ ਮੈਂ ਇਸ ਰੂਹਾਨੀ ਯਾਤਰਾ ਵਿੱਚ ਲੱਗ ਜਾਂਦਾ ਹਾਂ। ਇਵੇਂ ਤੇਜ਼ ਰਫਤਾਰ ਨਾਲ
ਲੱਗ ਜਾਣ ਤਾਂ ਚੰਗੀ ਦੌੜੀ ਪਾ ਸਕਦੇ ਹਨ। ਘਰ ਵਿੱਚ ਰਹਿੰਦੇ ਵੀ ਬੁੱਧੀ ਵਿੱਚ ਆ ਜਾਏਗਾ ਇਹ ਤਾਂ
ਬਹੁਤ ਚੰਗੀ ਰਾਈਟ ਗੱਲ ਹੈ। ਮੈਂ ਆਪਣੇ ਨੂੰ ਆਤਮਾ ਸਮਝ ਪਤਿਤ - ਪਾਵਨ ਬਾਪ ਨੂੰ ਯਾਦ ਕਰਦਾ ਹਾਂ।
ਬਾਪ ਦੇ ਫਰਮਾਨ ਤੇ ਚੱਲਣ ਤਾਂ ਪਾਵਨ ਬਣ ਸਕਦੇ ਹਨ। ਬਣਨਗੇ ਵੀ ਜਰੂਰ। ਪੁਰਸ਼ਾਰਥ ਦੀ ਗੱਲ ਹੈ। ਹੈ
ਬਹੁਤ ਸਹਿਜ। ਭਗਤੀ ਮਾਰਗ ਵਿੱਚ ਤਾਂ ਬਹੁਤ ਡਿਫਿਕਲਟੀ ਹੁੰਦੀ ਹੈ। ਇੱਥੇ ਤੁਹਾਡੀ ਬੁੱਧੀ ਵਿੱਚ ਹੈ
ਹੁਣ ਸਾਨੂੰ ਵਾਪਿਸ ਜਾਣਾ ਹੈ ਬਾਬਾ ਦੇ ਕੋਲ। ਫਿਰ ਇੱਥੇ ਆਕੇ ਵਿਸ਼ਨੂੰ ਦੀ ਮਾਲਾ ਵਿੱਚ ਪਿਰੋਨਾ ਹੈ।
ਮਾਲਾ ਦਾ ਹਿਸਾਬ ਕਰੀਏ। ਮਾਲਾ ਤਾਂ ਬ੍ਰਹਮਾ ਦੀ ਵੀ ਹੈ, ਵਿਸ਼ਨੂੰ ਦੀ ਵੀ ਹੈ, ਰੁਦ੍ਰ ਦੀ ਵੀ ਹੈ,
ਪਹਿਲੇ - ਪਹਿਲੇ ਨਵੀਂ ਸ੍ਰਿਸ਼ਟੀ ਦੇ ਇਹ ਹਨ ਨਾ। ਬਾਕੀ ਸਭ ਪਿੱਛੋਂ ਆਉਂਦੇ ਹਨ। ਗੋਇਆ ਪਿਛਾੜੀ
ਵਿੱਚ ਪਿਰਾਉਂਦੇ ਹਨ। ਕਹਿਣਗੇ ਤੁਹਾਡਾ ਉੱਚ ਕੁਲ ਕੀ ਹੈ? ਤੁਸੀਂ ਕਹੋਗੇ ਵਿਸ਼ਨੂੰ ਕੁਲ। ਅਸੀਂ ਅਸਲ
ਵਿਸ਼ਨੂੰ ਕੁਲ ਦੇ ਸੀ, ਫਿਰ ਸ਼ਤ੍ਰੀਯ ਕੁਲ ਦੇ ਬਣੇ। ਫਿਰ ਉਨ੍ਹਾਂ ਤੋਂ ਬਿਰਾਦਰੀਆਂ ਨਿਕਲਦੀਆਂ ਹਨ।
ਇਸ ਨਾਲੇਜ ਤੋਂ ਤੁਸੀਂ ਸਮਝਦੇ ਹੋ ਬਿਰਾਦਰੀਆਂ ਕਿਵੇਂ ਬਣਦੀਆਂ ਹਨ। ਪਹਿਲੇ - ਪਹਿਲੇ ਰੁਦ੍ਰ ਦੀ
ਮਾਲਾ ਬਣਦੀ ਹੈ। ਉੱਚ ਤੇ ਉੱਚ ਬਿਰਾਦਰੀ ਹੈ। ਬਾਬਾ ਨੇ ਸਮਝਾਇਆ ਹੈ - ਇਹ ਤੁਹਾਡਾ ਬਹੁਤ ਉੱਚ ਕੁਲ
ਹੈ। ਇਹ ਵੀ ਸਮਝਦੇ ਹਨ ਸਾਰੀ ਦੁਨੀਆਂ ਨੂੰ ਪੈਗਾਮ ਜਰੂਰ ਮਿਲੇਗਾ। ਜਿਵੇਂ ਕਈ ਕਹਿੰਦੇ ਹਨ ਭਗਵਾਨ
ਜਰੂਰ ਕਿੱਧਰੇ ਆਇਆ ਹੋਇਆ ਹੈ ਪਰ ਪਤਾ ਨਹੀਂ ਪੈਂਦਾ ਹੈ। ਅਖਰੀਨ ਪਤਾ ਤਾਂ ਲੱਗੇਗਾ ਸਭ ਨੂੰ। ਅਖਬਾਰਾਂ
ਵਿੱਚ ਪੈਂਦਾ ਜਾਏਗਾ। ਹੁਣ ਤਾਂ ਥੋੜਾ ਪਾਉਂਦੇ ਹਨ। ਇਵੇਂ ਨਹੀਂ ਕਿ ਇੱਕ ਅਖਬਾਰ ਸਭ ਪੜ੍ਹਦੇ ਹਨ।
ਲਾਇਬ੍ਰੇਰੀ ਵਿੱਚ ਪੜ੍ਹ ਸਕਦੇ ਹਨ। ਕੋਈ 2 - 4 ਅਖਬਾਰ ਵੀ ਪੜ੍ਹਦੇ ਹਨ। ਕਈ ਬਿਲਕੁਲ ਨਹੀਂ ਪੜ੍ਹਦੇ।
ਇਹ ਸਭ ਨੂੰ ਪਤਾ ਪੈਂਦਾ ਹੀ ਹੈ ਕਿ ਬਾਬਾ ਆਇਆ ਹੋਇਆ ਹੈ, ਵਿਨਾਸ਼ ਦਾ ਸਮੇਂ ਨੇੜ੍ਹੇ ਹੋਵੇਗਾ ਤਾਂ
ਪਤਾ ਪਵੇਗਾ। ਨਵੀਂ ਦੁਨੀਆਂ ਦੀ ਸਥਾਪਨਾ, ਪੁਰਾਣੀ ਦਾ ਵਿਨਾਸ਼ ਹੁੰਦਾ ਹੈ। ਹੋ ਸਕਦਾ ਹੈ ਬਹੁਤਿਆਂ
ਨੂੰ ਸਾਖ਼ਸ਼ਾਤਕਰ ਵੀ ਹੋਣ। ਤੁਹਾਨੂੰ ਸੰਨਿਆਸੀਆਂ, ਰਾਜਿਆਂ ਆਦਿ ਨੂੰ ਗਿਆਨ ਦੇਣਾ ਹੈ। ਬਹੁਤਿਆਂ ਨੂੰ
ਪੈਗਾਮ ਮਿਲਣਾ ਹੈ। ਜਦੋਂ ਸੁਣਨਗੇ ਬੇਹੱਦ ਦਾ ਬਾਪ ਆਇਆ ਹੈ, ਉਹ ਹੀ ਸਦਗਤੀ ਦੇਣ ਵਾਲਾ ਹੈ ਤਾਂ
ਬਹੁਤ ਆਉਣਗੇ। ਹੁਣ ਅਖਬਾਰ ਵਿੱਚ ਇੰਨਾ ਦਿਲਪਸੰਦ ਕਾਇਦੇਮੂਜ਼ੀਬ ਨਿਕਲਿਆ ਨਹੀਂ ਹੈ। ਕੋਈ ਨਿਕਲ ਪੈਣਗੇ,
ਪੁੱਛਤਾਛ ਕਰਨਗੇ। ਬੱਚੇ ਸਮਝਦੇ ਹਨ ਅਸੀਂ ਸ਼੍ਰੀਮਤ ਤੇ ਸਤਿਯੁਗ ਦੀ ਸਥਾਪਨਾ ਕਰ ਰਹੇ ਹਾਂ। ਤੁਹਾਡੀ
ਇਹ ਨਵੀਂ ਮਿਸ਼ਨ ਹੈ। ਤੁਸੀਂ ਹੋ ਈਸ਼ਵਰੀ ਮਿਸ਼ਨ ਦੇ ਈਸ਼ਵਰੀ ਭਾਤੀ। ਜਿਵੇਂ ਕ੍ਰਿਸ਼ਚਨ ਮਿਸ਼ਨ ਦੇ
ਕ੍ਰਿਸ਼ਚਨ ਭਾਤੀ ਬਣ ਜਾਂਦੇ ਹਨ। ਤੁਸੀਂ ਹੋ ਈਸ਼ਵਰੀ ਭਾਤੀ ਇਸਲਈ ਗਾਇਨ ਹੈ ਅਤਿਇੰਦ੍ਰੀ ਸੁਖ ਗੋਪ -
ਗੋਪੀਆਂ ਤੋਂ ਪੁਛੋ, ਜੋ ਆਤਮ - ਅਭਿਮਾਨੀ ਬਣੇ ਹਨ। ਇੱਕ ਬਾਪ ਨੂੰ ਯਾਦ ਕਰਨਾ ਹੈ, ਦੂਜਾ ਨਾ ਕੋਈ।
ਇਹ ਰਾਜਯੋਗ ਇੱਕ ਬਾਪ ਹੀ ਸਿਖਾਉਂਦੇ ਹਨ, ਉਹ ਹੀ ਗੀਤਾ ਦਾ ਭਗਵਾਨ ਹੈ। ਸਭ ਨੂੰ ਇਹ ਹੀ ਬਾਪ ਦਾ
ਨਿਮੰਤਰਣ ਅਤੇ ਪੈਗਾਮ ਦੇਣਾ ਹੈ, ਬਾਕੀ ਸਭ ਗੱਲਾਂ ਹਨ ਗਿਆਨ ਸ਼ਿੰਗਾਰ। ਇਹ ਚਿੱਤਰ ਸਭ ਹਨ ਗਿਆਨ ਦਾ
ਸ਼ਿੰਗਾਰ, ਨਾ ਕਿ ਭਗਤੀ ਦਾ। ਇਹ ਬਾਪ ਨੇ ਬੈਠ ਬਣਵਾਏ ਹਨ - ਮਨੁੱਖਾਂ ਨੂੰ ਸਮਝਾਉਣ ਦੇ ਲਈ। ਇਹ
ਚਿੱਤਰ ਆਦਿ ਤਾਂ ਪਰਾਏ ਲੋਪ ਹੋ ਜਾਣਗੇ। ਬਾਕੀ ਇਹ ਗਿਆਨ ਆਤਮਾ ਵਿੱਚ ਰਹਿ ਜਾਂਦਾ ਹੈ। ਬਾਪ ਨੂੰ ਵੀ
ਇਹ ਗਿਆਨ ਹੈ, ਡਰਾਮਾ ਵਿੱਚ ਨੂੰਧ ਹੈ।
ਤੁਸੀਂ ਹੁਣ ਭਗਤੀ ਮਾਰਗ
ਪਾਸ ਕਰ ਗਿਆਨ ਮਾਰਗ ਵਿੱਚ ਆਏ ਹੋ। ਤੁਸੀਂ ਜਾਣਦੇ ਹੋ ਸਾਡੀ ਆਤਮਾ ਵਿੱਚ ਇਹ ਪਾਰ੍ਟ ਹੈ ਜੋ ਚਲ ਰਿਹਾ
ਹੈ। ਨੂੰਧ ਸੀ ਜੋ ਫਿਰ ਤੋਂ ਅਸੀਂ ਰਾਜਯੋਗ ਸਿੱਖ ਰਹੇ ਹਾਂ ਬਾਪ ਤੋਂ। ਬਾਪ ਨੂੰ ਹੀ ਆਕੇ ਇਹ ਨਾਲੇਜ
ਦੇਣੀ ਸੀ। ਆਤਮਾ ਵਿੱਚ ਨੂੰਧ ਹੈ। ਉੱਥੇ ਜਾਏ ਪਹੁੰਚਣਗੇ ਫਿਰ ਨਵੀਂ ਦੁਨੀਆਂ ਦਾ ਪਾਰ੍ਟ ਰਿਪੀਟ
ਹੋਵੇਗਾ। ਆਤਮਾ ਦੇ ਸਾਰੇ ਰਿਕਾਰਡ ਨੂੰ ਇਸ ਸਮੇਂ ਤੁਸੀਂ ਸਮਝ ਗਏ ਹੋ ਸ਼ੁਰੂ ਤੋਂ ਲੈਕੇ। ਫਿਰ ਇਹ ਸਭ
ਬੰਦ ਹੋ ਜਾਣਗੇ। ਭਗਤੀਮਾਰਗ ਦਾ ਪਾਰ੍ਟ ਵੀ ਬੰਦ ਹੋ ਜਾਏਗਾ। ਫਿਰ ਜੋ ਤੁਹਾਡੀ ਐਕਟ ਸਤਿਯੁਗ ਵਿੱਚ
ਚੱਲੀ ਹੋਵੇਗੀ, ਉਹ ਹੀ ਚੱਲੇਗੀ। ਕੀ ਹੋਵੇਗਾ, ਇਹ ਬਾਪ ਨਹੀਂ ਦੱਸਦੇ ਹਨ। ਜੋ ਕੁਝ ਹੋਇਆ ਹੋਵੇਗਾ
ਉਹ ਹੀ ਹੋਵੇਗਾ। ਸਮਝਿਆ ਜਾਂਦਾ ਹੈ ਸਤਿਯੁਗ ਨਵੀਂ ਦੁਨੀਆਂ। ਜਰੂਰ ਉੱਥੇ ਸਭ ਕੁਝ ਨਵਾਂ ਸਤੋਪ੍ਰਧਾਨ
ਅਤੇ ਸਸਤਾ ਹੋਵੇਗਾ, ਜੋ ਕੁਝ ਕਲਪ ਪਹਿਲੇ ਹੋਇਆ ਸੀ ਉਹ ਹੀ ਹੋਵੇਗਾ। ਵੇਖਦੇ ਵੀ ਹਨ - ਇਨ੍ਹਾਂ
ਲਕਸ਼ਮੀ - ਨਾਰਾਇਣ ਨੂੰ ਕਿੰਨੇ ਸੁਖ ਹੈ। ਹੀਰੇ - ਜਵਾਹਰਾਤ ਧਨ ਬਹੁਤ ਰਹਿੰਦਾ ਹੈ। ਧਨ ਹੈ ਤਾਂ ਸੁਖ
ਵੀ ਹੈ। ਇੱਥੇ ਤੁਸੀਂ ਭੇਂਟ ਕਰ ਸਕਦੇ ਹੋ। ਉੱਥੇ ਨਹੀਂ ਕਰ ਸਕੋਂਗੇ। ਇੱਥੇ ਦੀਆਂ ਗੱਲਾਂ ਉੱਥੇ ਸਭ
ਭੁੱਲ ਜਾਣਗੇ। ਇਹ ਹੈ ਨਵੀਂਆਂ ਗੱਲਾਂ, ਜੋ ਬਾਪ ਹੀ ਬੱਚਿਆਂ ਨੂੰ ਸਮਝਾਉਂਦੇ ਹਨ। ਆਤਮਾਵਾਂ ਨੂੰ
ਉੱਥੇ ਜਾਣਾ ਹੈ, ਜਿੱਥੇ ਕਾਰੋਬਾਰ ਸਾਰੀ ਬੰਦ ਹੋ ਜਾਂਦੀ ਹੈ। ਹਿਸਾਬ - ਕਿਤਾਬ ਚੁਕਤੁ ਹੁੰਦਾ ਹੈ।
ਰਿਕਾਰਡ ਪੂਰਾ ਹੁੰਦਾ ਹੈ। ਇੱਕ ਹੀ ਰਿਕਾਰਡ ਬਹੁਤ ਵੱਡਾ ਹੈ। ਕਹਿਣਗੇ ਫਿਰ ਆਤਮਾ ਵੀ ਇੰਨੀ ਵੱਡੀ
ਹੋਣੀ ਚਾਹੀਦੀ। ਪਰ ਨਹੀਂ। ਇੰਨੀ ਛੋਟੀ ਆਤਮਾ ਵਿੱਚ 84 ਜਨਮਾਂ ਦਾ ਪਾਰ੍ਟ ਹੈ। ਆਤਮਾ ਵੀ ਅਵਿਨਾਸ਼ੀ
ਹੈ। ਇਨ੍ਹਾਂ ਨੂੰ ਸਿਰਫ ਵੰਡਰ ਹੀ ਕਹਿਣਗੇ। ਇਵੇਂ ਅਸਚਾਰੀਏਵਤ ਚੀਜ਼ ਹੋਰ ਕੋਈ ਹੋ ਨਾ ਸਕੇ। ਬਾਬਾ
ਦੇ ਲਈ ਤਾਂ ਕਹਿੰਦੇ ਹਨ ਸਤਿਯੁਗ - ਤ੍ਰੇਤਾ ਦੇ ਸਮੇਂ ਵਿਸ਼ਰਾਮ ਵਿੱਚ ਰਹਿੰਦੇ ਹਨ। ਅਸੀਂ ਤਾਂ
ਆਲਰਾਊਂਡਰ ਪਾਰ੍ਟ ਵਜਾਉਂਦੇ ਹਾਂ। ਸਭ ਤੋਂ ਜਾਸਤੀ ਸਾਡਾ ਪਾਰ੍ਟ ਹੈ। ਤਾਂ ਬਾਪ ਵਰਸਾ ਵੀ ਉੱਚ ਦਿੰਦੇ
ਹਨ। ਕਹਿੰਦੇ ਹਨ 84 ਜਨਮ ਵੀ ਤੁਸੀਂ ਹੀ ਲੈਂਦੇ ਹੋ। ਸਾਡਾ ਤਾਂ ਪਾਰ੍ਟ ਫਿਰ ਇਵੇਂ ਹੈ ਜੋ ਹੋਰ ਕੋਈ
ਵਜਾ ਨਾ ਸਕੇ। ਵੰਡਰਫੁਲ ਗੱਲਾਂ ਹਨ ਨਾ। ਇਹ ਵੀ ਵੰਡਰ ਹੈ ਜੋ ਆਤਮਾਵਾਂ ਨੂੰ ਬਾਪ ਬੈਠ ਸਮਝਾਉਂਦੇ
ਹਨ। ਆਤਮਾ ਮੇਲ - ਫੀਮੇਲ ਨਹੀਂ ਹਨ। ਜਦੋਂ ਸ਼ਰੀਰ ਧਾਰਨ ਕਰਦੀ ਹੈ ਤਾਂ ਮੇਲ - ਫੀਮੇਲ ਕਿਹਾ ਜਾਂਦਾ
ਹੈ। ਆਤਮਾਵਾਂ ਸਭ ਬੱਚੇ ਹਨ ਤਾਂ ਭਰਾ - ਭਰਾ ਹੋ ਜਾਂਦੀਆਂ ਹਨ। ਭਰਾ - ਭਰਾ ਹੈ ਜਰੂਰ ਵਰਸਾ ਪਾਉਣ
ਦੇ ਲਈ। ਆਤਮਾ ਬਾਪ ਦਾ ਬੱਚਾ ਹੈ ਨਾ। ਵਰਸਾ ਲੈਂਦੇ ਹਨ ਬਾਪ ਤੋਂ ਇਸਲਈ ਮੇਲ ਹੀ ਕਹਾਂਗੇ। ਸਭ
ਆਤਮਾਵਾਂ ਦਾ ਹੱਕ ਹੈ, ਬਾਪ ਤੋਂ ਵਰਸਾ ਲੈਣ ਦਾ। ਉਸ ਦੇ ਲਈ ਬਾਪ ਨੂੰ ਯਾਦ ਕਰਨਾ ਹੈ। ਆਪਣੇ ਨੂੰ
ਆਤਮਾ ਸਮਝਣਾ ਹੈ। ਅਸੀਂ ਸਭ ਬ੍ਰਦਰ੍ਸ ਹਾਂ। ਆਤਮਾ, ਆਤਮਾ ਹੀ ਹੈ। ਉਹ ਕਦੀ ਬਦਲਦੀ ਨਹੀਂ। ਬਾਕੀ
ਸ਼ਰੀਰ ਕਦੀ ਮੇਲ ਦਾ, ਕਦੀ ਫੀਮੇਲ ਦਾ ਲੈਂਦੀ ਹੈ। ਇਹ ਬਹੁਤ ਅਟਪਟੀਆਂ ਗੱਲਾਂ ਸਮਝਣ ਦੀਆਂ ਹਨ, ਹੋਰ
ਕੋਈ ਵੀ ਸੁਣਾ ਨਾ ਸਕੇ। ਬਾਪ ਤੋਂ ਜਾਂ ਤੁਸੀਂ ਬੱਚਿਆਂ ਤੋਂ ਹੀ ਸੁਣ ਸਕਦੇ ਹਨ। ਬਾਪ ਤਾਂ ਤੁਸੀਂ
ਬੱਚਿਆਂ ਨਾਲ ਹੀ ਗੱਲ ਕਰਦੇ ਹਨ। ਅੱਗੇ ਤਾਂ ਸਭ ਨਾਲ ਮਿਲਦੇ ਸੀ, ਸਭ ਨਾਲ ਗੱਲ ਕਰਦੇ ਸੀ। ਹੁਣ ਕਰਦੇ
- ਕਰਦੇ ਅਖ਼ਰੀਂਨ ਤਾਂ ਕੋਈ ਤਾਂ ਗੱਲ ਹੀ ਨਹੀਂ ਕਰਨਗੇ। ਸਨ ਸ਼ੋਜ਼ ਫਾਦਰ ਹੈ ਨਾ। ਬੱਚਿਆਂ ਨੇ ਹੀ
ਪੜ੍ਹਾਉਣਾ ਹੈ। ਤੁਸੀਂ ਬੱਚੇ ਹੀ ਬਹੁਤਿਆਂ ਦੀ ਸਰਵਿਸ ਕਰ ਲੈ ਆਉਂਦੇ ਹੋ। ਬਾਬਾ ਸਮਝਦੇ ਹਨ ਇਹ
ਬਹੁਤਿਆਂ ਨੂੰ ਆਪਸਮਾਨ ਬਣਾ ਕੇ ਲੈ ਆਉਂਦੇ ਹਨ। ਇਹ ਵੱਡਾ ਰਾਜਾ ਬਣਨਗੇ, ਇਹ ਛੋਟਾ ਰਾਜਾ ਬਣਨਗੇ।
ਤੁਸੀਂ ਰੂਹਾਨੀ ਸੈਨਾ ਵੀ ਹੋ, ਜੋ ਸਭ ਨੂੰ ਰਾਵਨ ਦੀਆਂ ਜ਼ੰਜੀਰਾਂ ਤੋਂ ਛੁਡਾ ਆਪਣੀ ਮਿਸ਼ਨ ਵਿੱਚ ਲੈ
ਆਉਂਦੇ ਹੋ। ਜਿੰਨੀ ਜੋ ਸਰਵਿਸ ਕਰਦੇ ਹਨ ਉੰਨਾ ਫਲ ਮਿਲਦਾ ਹੈ। ਜਿਸ ਨੇ ਜਾਸਤੀ ਭਗਤੀ ਕੀਤੀ ਹੈ ਉਹ
ਹੀ ਜਾਸਤੀ ਹੂਸ਼ਿਆਰ ਹੋ ਜਾਂਦੇ ਹਨ ਅਤੇ ਵਰਸਾ ਲੈ ਲੈਂਦੇ ਹਨ। ਇਹ ਪੜ੍ਹਾਈ ਹੈ, ਚੰਗੀ ਤਰ੍ਹਾਂ
ਪੜ੍ਹਾਈ ਨਹੀਂ ਕੀਤੀ ਤਾਂ ਫੇਲ ਹੋ ਜਾਣਗੇ। ਪੜ੍ਹਾਈ ਬਹੁਤ ਸਹਿਜ ਹੈ। ਸਮਝਣਾ ਅਤੇ ਸਮਝਾਉਣਾ ਵੀ ਹੈ
ਸਹਿਜ। ਡਿਫਿਕਲਟੀ ਦੀ ਗੱਲ ਨਹੀਂ, ਪਰ ਰਾਜਧਾਨੀ ਸਥਾਪਨ ਹੋਣੀ ਹੈ, ਉਸ ਵਿੱਚ ਤਾਂ ਸਭ ਚਾਹੀਦਾ ਹੈ
ਨਾ। ਪੁਰਸ਼ਾਰਥ ਕਰਨਾ ਹੈ। ਉਨ੍ਹਾਂ ਵਿੱਚ ਅਸੀਂ ਉੱਚ ਪਦਵੀ ਪਾਈਏ। ਮ੍ਰਿਤਯੁਲੋਕ ਤੋਂ ਟਰਾਂਸਫਰ ਹੋਕੇ
ਅਮਰਲੋਕ ਵਿੱਚ ਜਾਣਾ ਹੈ। ਜਿੰਨਾ ਪੜ੍ਹਨਗੇ ਉੰਨਾ ਅਮਰਪੁਰੀ ਵਿੱਚ ਉੱਚ ਪਦਵੀ ਪਾਉਣਗੇ।
ਬਾਪ ਨੂੰ ਪਿਆਰ ਵੀ ਕਰਨਾ
ਹੁੰਦਾ ਹੈ ਕਿਓਂਕਿ ਇਹ ਹੈ ਬਹੁਤ ਪਿਆਰੇ ਤੇ ਪਿਆਰੇ ਵਸਤੂ। ਪਿਆਰ ਦਾ ਸਾਗਰ ਵੀ ਹੈ, ਇੱਕਰਸ ਪਿਆਰ
ਹੋ ਨਾ ਸਕੇ। ਕੋਈ ਯਾਦ ਕਰਦੇ ਹਨ - ਇਹ ਯੂਨੀਵਰਸਿਟੀ ਹੈ। ਇਹ ਸਪ੍ਰੀਚੁਅਲ ਪੜ੍ਹਾਈ ਹੈ। ਅਜਿਹੇ
ਚਿੱਤਰ ਹੋਰ ਕਿਸੇ ਸਕੂਲ ਵਿੱਚ ਨਹੀਂ ਵਿਖਾਏ ਜਾਂਦੇ ਹਨ। ਦਿਨ - ਪ੍ਰਤੀਦਿਨ ਹੋਰ ਹੀ ਚਿੱਤਰ ਨਿਕਲਦੇ
ਰਹਿਣਗੇ। ਜੋ ਮਨੁੱਖ ਵੇਖਣ ਨਾਲ ਹੀ ਸਮਝ ਜਾਣ। ਸੀੜੀ ਹੈ ਬਹੁਤ ਚੰਗੀ। ਪਰ ਦੇਵਤਾ ਧਰਮ ਦਾ ਨਹੀਂ
ਹੋਵੇਗਾ ਤਾ ਉਨ੍ਹਾਂ ਨੂੰ ਸਮਝ ਵਿੱਚ ਨਹੀਂ ਆਏਗਾ। ਜੋ ਇਸ ਕੁਲ ਦਾ ਹੋਵੇਗਾ ਉਨ੍ਹਾਂ ਨੂੰ ਤੀਰ
ਲੱਗੇਗਾ। ਜੋ ਸਾਡੇ ਦੇਵਤਾ ਧਰਮ ਦੇ ਪੱਤੇ ਹੋਣਗੇ ਉਹ ਹੀ ਆਉਣਗੇ। ਤੁਹਾਨੂੰ ਫੀਲ ਹੋਵੇਗਾ ਇਹ ਤਾਂ
ਬਹੁਤ ਰੁਚੀ ਨਾਲ ਸੁਣ ਰਹੇ ਹਨ। ਕੋਈ ਤਾਂ ਇਵੇਂ ਹੀ ਚਲੇ ਜਾਣਗੇ। ਦਿਨ - ਪ੍ਰਤੀਦਿਨ ਨਵੀਂਆਂ -
ਨਵੀਂਆਂ ਗੱਲਾਂ ਵੀ ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਹਨ। ਸਰਵਿਸ ਦਾ ਬਹੁਤ ਸ਼ੋਂਕ ਚਾਹੀਦਾ ਹੈ। ਜੋ
ਸਰਵਿਸ ਤੇ ਤੱਤਪਰ ਹੋਣਗੇ ਉਹ ਹੀ ਦਿਲ ਤੇ ਚੜ੍ਹਣਗੇ ਅਤੇ ਤਖਤ ਤੇ ਵੀ ਚੜ੍ਹਣਗੇ। ਅੱਗੇ ਚਲ ਤੁਹਾਨੂੰ
ਸਭ ਸਾਖ਼ਸ਼ਾਤਕਰ ਹੁੰਦੇ ਰਹਿਣਗੇ। ਉਸ ਖੁਸ਼ੀ ਵਿੱਚ ਤੁਸੀਂ ਰਹੋਗੇ। ਦੁਨੀਆਂ ਵਿੱਚ ਤਾਂ ਹਾਹਾਕਾਰ ਬਹੁਤ
ਹੋਣਾ ਹੈ। ਖ਼ੂਨ ਦੀਆਂ ਨਦੀਆਂ ਵੀ ਵਹਿਣੀਆਂ ਹਨ। ਬਹਾਦੁਰ ਸਰਵਿਸ ਵਾਲੇ ਕਦੀ ਭੁਖੇ ਨਹੀਂ ਮਰਨਗੇ। ਪਰ
ਇੱਥੇ ਤਾਂ ਤੁਹਾਨੂੰ ਵਣਵਾਸ ਵਿੱਚ ਰਹਿਣਾ ਹੈ। ਸੁਖ ਵੀ ਉੱਥੇ ਮਿਲੇਗਾ। ਕੰਨਿਆ ਨੂੰ ਤਾਂ ਵਨਵਾਹ
ਵਿੱਚ ਬਿਠਾਉਂਦੇ ਹਨ ਨਾ। ਸਸੁਰਘਰ ਜਾਕੇ ਖੂਬ ਪਾਉਣਾ। ਤੁਸੀਂ ਵੀ ਸਸੁਰਘਰ ਜਾਂਦੇ ਹੋ ਤਾਂ ਉਹ ਨਸ਼ਾ
ਰਹਿੰਦਾ ਹੈ। ਉਹ ਹੈ ਹੀ ਸੁਖਧਾਮ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਮਾਲਾ ਵਿੱਚ
ਪਿਰੋਨ ਦੇ ਲਈ ਦੇਹੀ - ਅਭਿਮਾਨੀ ਬਣ ਤੀਵਰ ਵੇਗ ਨਾਲ ਯਾਦ ਦੀ ਯਾਤਰਾ ਕਰਨੀ ਹੈ। ਬਾਪ ਦੇ ਫਰਮਾਨ ਤੇ
ਚਲ ਕੇ ਪਾਵਨ ਬਣਨਾ ਹੈ।
2. ਬਾਪ ਦਾ ਪਰਿਚੈ ਦੇ
ਬਹੁਤਿਆਂ ਨੂੰ ਆਪ ਸਮਾਨ ਬਣਾਉਣ ਦੀ ਸਰਵਿਸ ਕਰਨੀ ਹੈ। ਉੱਥੇ ਵਨਵਾਹ ਵਿੱਚ ਰਹਿਣਾ ਹੈ। ਅੰਤਿਮ
ਹਾਹਾਕਾਰ ਦੀ ਸੀਨ ਵੇਖਣ ਦੇ ਲਈ ਮਹਾਵੀਰ ਬਣਨਾ ਹੈ।
ਵਰਦਾਨ:-
ਬੰਧਨਾਂ ਦੇ ਪਿੰਜਰੇ ਨੂੰ ਤੋੜ ਕੇ ਜੀਵਨ ਮੁਕਤ ਸਥਿਤੀ ਦਾ ਅਨੁਭਵ ਕਰਨ ਵਾਲੇ ਸੱਚੇ ਟਰੱਸਟੀ ਭਵ।
ਸ਼ਰੀਰ ਦਾ ਜਾਂ ਸੰਬੰਧ
ਦਾ ਬੰਧਨ ਹੀ ਪਿਜੜਾ ਹੈ। ਫਰਜਅਦਾਈ ਵੀ ਨਿਮਿਤ ਮਾਤ੍ਰ ਨਿਭਾਉਣੀ ਹੈ, ਲਗਾਵ ਨਾਲ ਨਹੀਂ ਤਾਂ ਕਹਾਂਗੇ
ਨਿਰਬੰਧਨ। ਜੋ ਟਰੱਸਟੀ ਬਣਕੇ ਚਲਦੇ ਹਨ ਉਹ ਹੀ ਨਿਰਬੰਧਨ ਹਨ। ਜੇਕਰ ਕੋਈ ਵੀ ਮੇਰਾਪਨ ਹੈ ਤਾਂ
ਪਿੰਜਰੇ ਵਿਚ ਬੰਦ ਹਨ। ਹੁਣ ਪਿੰਜਰੇ ਦੀ ਮੈਂਨਾ ਤੋਂ ਫਰਿਸ਼ਤੇ ਬਣ ਗਏ ਇਸਲਈ ਕਿਧਰੇ ਜਰਾ ਵੀ ਬੰਧਨ
ਨਾ ਹੋਵੇ। ਮਨ ਦਾ ਵੀ ਬੰਧਨ ਨਹੀਂ। ਕੀ ਕਰਾਂ, ਕਿਵੇਂ ਕਰਾਂ, ਚਾਹੁੰਦਾ ਹਾਂ ਹੁੰਦਾ ਨਹੀਂ - ਇਹ ਵੀ
ਮਨ ਦਾ ਬੰਧਨ ਹੈ। ਜਦੋਂ ਮਰਜੀਵਾ ਬਣ ਗਏ ਤਾਂ ਸਭ ਤਰ੍ਹਾਂ ਦੇ ਬੰਧਨ ਸਮਾਪਤ, ਸਦਾ ਜੀਵਨ ਮੁਕਤ ਸਥਿਤੀ
ਦਾ ਅਨੁਭਵ ਹੁੰਦਾ ਰਹੇ।
ਸਲੋਗਨ:-
ਸੰਕਲਪਾਂ ਨੂੰ
ਬਚਾਓ ਤਾਂ ਸਮੇਂ, ਬੋਲ ਸਭ ਖੁਦ ਹੀ ਬਚ ਜਾਣਗੇ।
ਅਵਿਅਕਤ ਇਸ਼ਾਰੇ :- ਹੁਣ
ਸੰਪਆਂ ਅਤੇ ਕਰਮਾਤੀਤ ਬਣਨ ਦੀ ਧੁਨ ਲਗਾਓ।
ਕਰਮਾਤੀਤ ਮਤਲਬ ਕਰਮ ਦੇ
ਕਿਸੇ ਵੀ ਬੰਧਨ ਦੇ ਸਪਰਸ਼ ਤੋਂ ਨਿਆਰੇ। ਅਜਿਹਾ ਹੀ ਅਨੁਭਵ ਵਧਦਾ ਰਹੇ। ਕੋਈ ਵੀ ਕੰਮ ਸਪਰਸ਼ ਨਾ ਕਰੇ
ਅਤੇ ਕਰਨ ਦੇ ਬਾਅਦ ਜੋ ਰਿਜਲਟ ਨਿਕਲਦੀ ਹੈ ਉਸ ਦਾ ਸਪਰਸ਼ ਨਾ ਹੋਵੇ, ਬਿਲਕੁਲ ਨਿਆਰਾਪਨ ਅਨੁਭਵ
ਹੁੰਦਾ ਰਹੇ। ਜਿਵੇਂ ਕਿ ਦੂਜੇ ਕਿਸੇ ਨੇ ਕਰਵਾਇਆ ਅਤੇ ਮੈਂ ਕੀਤਾ। ਨਿਮਿਤ ਬਣਨ ਵਿਚ ਵੀ ਨਿਆਰਾਪਨ
ਅਨੁਭਵ ਹੋਵੇ। ਜੋ ਕੁਝ ਬੀਤਿਆ, ਫੁੱਲਸਟਾਪ ਲਗਾ ਕੇ ਨਿਆਰੇ ਬਣ ਜਾਵੋ।