10.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ :-ਆਪਣੀ
ਉਨਤੀ ਦੇ ਲਈ ਰੋਜ ਪੋਤਾਮੇਲ ਕੱਢੋ, ਸਾਰੇ ਦਿਨ ਵਿੱਚ ਚਲਨ ਕਿਵ਼ੇਂ ਰਹੀ, ਚੈਕ ਕਰੋ - ਯੱਗ ਦੇ ਪ੍ਰਤੀ
ਓਨੇਸਟ( ਇਮਾਨਦਾਰ) ਰਹੇ?
ਪ੍ਰਸ਼ਨ:-
ਕਿੰਨਾਂ ਬੱਚਿਆਂ
ਦੇ ਪ੍ਰਤੀ ਬਾਪ ਦਾ ਬਹੁਤ ਰੀਗਾਰਡ ਹੈ? ਉਸ ਰੀਗਾਰਡ ਦੀ ਨਿਸ਼ਾਨੀ ਕੀ ਹੈ?
ਉੱਤਰ:-
ਜੋ ਬੱਚੇ ਬਾਪ
ਦੇ ਨਾਲ ਸੱਚੇ, ਯਗ ਦੇ ਪ੍ਰਤੀ ਇਮਾਨਦਾਰ ਹਨ, ਕੁਝ ਵੀ ਛੁਪਾਉਂਦੇ ਨਹੀਂ ਹਨ, ਉਨ੍ਹਾਂ ਬੱਚਿਆਂ ਦੇ
ਪ੍ਰਤੀ ਬਾਪ ਦਾ ਬਹੁਤ ਰਿਗਾਰਡ ਹੈ। ਰਿਗਾਰਡ ਹੋਣ ਕਾਰਨ ਪੁਚਕਾਰ ਦੇਕੇ ਉਠਾਉਂਦੇ ਰਹਿੰਦੇ ਹਨ।
ਸਰਵਿਸ ਤੇ ਵੀ ਭੇਜ ਦਿੰਦੇ ਹਨ। ਬੱਚਿਆਂ ਨੂੰ ਸੱਚ ਸੁਣਾ ਕੇ ਸ਼੍ਰੀਮਤ ਲੈਣ ਦੀ ਅਕਲ ਹੋਣੀ ਚਾਹੀਦੀ
ਹੈ।
ਗੀਤ:-
ਮਹਿਫ਼ਿਲ ਮੇਂ
ਜਲ ਉਠੀ ਸ਼ਮਾ...
ਓਮ ਸ਼ਾਂਤੀ
ਹੁਣ ਇਹ ਗੀਤ ਤਾਂ ਹੋਇਆ ਰਾਂਗ ਕਿਉਂਕਿ ਤੁਸੀਂ ਸ਼ਮਾਂ ਤੇ ਹੋ ਨਹੀਂ। ਆਤਮਾ ਨੂੰ ਅਸਲ ਵਿੱਚ ਸ਼ਮਾਂ ਨਹੀਂ
ਕਿਹਾ ਜਾਂਦਾ। ਭਗਤਾਂ ਨੇ ਅਨੇਕ ਨਾਮ ਰੱਖ ਦਿੱਤੇ ਹਨ। ਨਾ ਜਾਨਣ ਦੇ ਕਾਰਣ ਕਹਿੰਦੇ ਵੀ ਹਨ - ਨੇਤੀ
- ਨੇਤੀ, ਅਸੀਂ ਨਹੀਂ ਜਾਣਦੇ, ਨਾਸਤਿਕ ਹਾਂ। ਫਿਰ ਵੀ ਜੋ ਨਾਮ ਆਇਆ ਉਹ ਕਹਿ ਦਿੰਦੇ। ਬ੍ਰਹਮ, ਸ਼ਮਾਂ,
ਠਿੱਕਰ, ਭਿੱਤਰ ਵਿੱਚ ਵੀ ਪ੍ਰਮਾਤਮਾ ਕਹਿ ਦਿੰਦੇ ਕਿਉਂਕਿ ਭਗਤੀ ਮਾਰਗ ਵਿੱਚ ਕੋਈ ਵੀ ਬਾਪ ਨੂੰ ਅਸਲ
ਰੀਤੀ ਪਹਿਚਾਣ ਨਹੀਂ ਸਕਦੇ। ਬਾਪ ਨੂੰ ਹੀ ਆਕੇ ਆਪਣਾ ਪਰਿਚੈ ਦੇਣਾ ਹੈ। ਸ਼ਾਸਤਰ ਆਦਿ ਕਿਸੇ ਵਿੱਚ ਵੀ
ਬਾਪ ਦਾ ਪਰਿਚੈ ਨਹੀਂ ਹੈ ਇਸਲਈ ਉਨ੍ਹਾਂ ਨੂੰ ਨਾਸਤਿਕ ਕਿਹਾ ਜਾਦਾਂ ਹੈ। ਹੁਣ ਬੱਚਿਆਂ ਨੂੰ ਬਾਪ ਨੇ
ਪਰਿਚੈ ਦਿੱਤਾ ਹੈ, ਪਰੰਤੂ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ, ਇਸ ਵਿੱਚ ਬਹੁਤ ਬੁੱਧੀ ਦਾ
ਕੰਮ ਹੈ। ਇਸ ਵਕਤ ਹਨ ਪਥਰਬੁੱਧੀ। ਆਤਮਾ ਵਿੱਚ ਬੁੱਧੀ ਹੈ। ਆਰਗਨਸ ਦਵਾਰਾ ਪਤਾ ਚਲਦਾ ਹੈ - ਆਤਮਾ
ਦੀ ਬੁੱਧੀ ਪਾਰਸ ਹੈ ਜਾਂ ਪੱਥਰ ਹੈ? ਸਾਰਾ ਮਦਾਰ ਆਤਮਾ ਤੇ ਹੈ। ਮਨੁੱਖ ਤਾਂ ਕਹਿ ਦਿੰਦੇ ਹਨ ਆਤਮਾ
ਹੀ ਪ੍ਰਮਾਤਮਾ ਹੈ। ਉਹ ਤਾਂ ਨਿਰਲੇਪ ਹੈ ਇਸਲਈ ਜੋ ਚਾਹੋ ਉਹ ਕਰਦੇ ਰਹੋ। ਮਨੁੱਖ ਹੋਕੇ ਬਾਪ ਨੂੰ ਹੀ
ਨਹੀਂ ਜਾਣਦੇ ਹਨ। ਬਾਪ ਕਹਿੰਦੇ ਹਨ ਮਾਇਆ ਰਾਵਣ ਨੇ ਸਭ ਦੀ ਬੁੱਧੀ ਪੱਥਰ ਬਣਾ ਦਿੱਤੀ ਹੈ। ਦਿਨ -
ਪ੍ਰਤੀਦਿਨ ਤਮੋਪ੍ਰਧਾਨ ਜ਼ਿਆਦਾ ਹੁੰਦੇ ਜਾਂਦੇ ਹਨ। ਮਾਇਆ ਦਾ ਬਹੁਤ ਜ਼ੋਰ ਹੈ, ਸੁਧਰਦੇ ਹੀ ਨਹੀਂ।
ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਰਾਤ ਨੂੰ ਸਾਰੇ ਦਿਨ ਦਾ ਪੋਤਾਮੇਲ ਕੱਢੋ- ਕੀ ਕੀਤਾ? ਅਸੀਂ ਭੋਜਨ
ਦੇਵਤਾਵਾਂ ਤਰ੍ਹਾਂ ਖਾਧਾ? ਚਲਨ ਕਾਇਦੇਸਿਰ ਚੱਲੀ ਜਾਂ ਅਨਾੜੀਆਂ ਮਿਸਲ? ਰੋਜ਼ਾਨਾ ਆਪਣਾ ਪੋਤਾਮੇਲ ਨਹੀਂ
ਸੰਭਾਲਓਗੇ ਤਾਂ ਤੁਹਾਡੀ ਉਨਤੀ ਕਦੇ ਨਹੀਂ ਹੋਵੇਗੀ। ਬਹੁਤਿਆਂ ਨੂੰ ਮਾਇਆ ਥੱਪੜ ਮਾਰਦੀ ਰਹਿੰਦੀ ਹੈ।
ਲਿੱਖਦੇ ਹਨ ਅੱਜ ਸਾਡਾ ਬੁੱਧੀਯੋਗ ਫਲਾਣੇ ਦੇ ਨਾਮ ਰੂਪ ਵਿੱਚ ਗਿਆ, ਅੱਜ ਇਹ ਪਾਪ ਕਰਮ ਹੋਏ। ਇਵੇਂ
ਸੱਚ ਲਿਖਣ ਵਾਲੇ ਕੋਟਾਂ ਵਿਚੋਂ ਕੋਈ ਹੀ ਹਨ। ਬਾਪ ਕਹਿੰਦੇ ਹਨ ਮੈਂ ਜੋ ਹਾਂ, ਜਿਵੇਂ ਦਾ ਹਾਂ
ਬਿਲਕੁਲ ਨਹੀਂ ਜਾਣਦੇ। ਆਪਣੇ ਨੂੰ ਆਤਮਾ ਸਮਝ ਅਤੇ ਬਾਪ ਨੂੰ ਯਾਦ ਕਰਨ ਤਾਂ ਕੁਝ ਬੁੱਧੀ ਵਿੱਚ ਬੈਠੇ।
ਬਾਪ ਕਹਿੰਦੇ ਹਨ ਭਾਵੇਂ ਚੰਗੇ - ਚੰਗੇ ਬੱਚੇ ਹਨ, ਬਹੁਤ ਵਧੀਆ ਗਿਆਨ ਸੁਣਾਉਂਦੇ ਹਨ, ਯੋਗ ਕੁਝ ਨਹੀਂ।
ਪਹਿਚਾਣ ਪੂਰੀ ਹੈ ਨਹੀਂ, ਸਮਝ ਨਹੀਂ ਸਕਦੇ ਇਸਲਈ ਕਿਸੇ ਨੂੰ ਸਮਝਾ ਨਹੀਂ ਸਕਦੇ। ਸਾਰੀ ਦੁਨੀਆਂ ਦੇ
ਮਨੁੱਖ ਮਾਤਰ ਰਚਤਾ ਅਤੇ ਰਚਨਾ ਨੂੰ ਬਿਲਕੁਲ ਜਾਣਦੇ ਨਹੀਂ ਤਾਂ ਗੋਇਆ ਕੁਝ ਵੀ ਨਹੀਂ ਜਾਣਦੇ। ਇਹ ਵੀ
ਡਰਾਮੇ ਵਿੱਚ ਨੂੰਧ ਹੈ। ਫਿਰ ਵੀ ਹੋਵੇਗਾ। 5 ਹਜਾਰ ਵਰ੍ਹੇ ਬਾਦ ਫਿਰ ਇਹ ਸਮਾਂ ਆਵੇਗਾ ਅਤੇ ਮੈਨੂੰ
ਆਕੇ ਸਮਝਾਉਣਾ ਹੋਵੇਗਾ। ਰਾਜਾਈ ਲੈਣਾ ਘੱਟ ਗੱਲ ਨਹੀਂ ਹੈ। ਬਹੁਤ ਮਿਹਨਤ ਹੈ। ਮਾਇਆ ਚੰਗਾ ਹੀ ਵਾਰ
ਕਰਦੀ ਹੈ, ਬੜੀ ਯੁੱਧ ਚਲਦੀ ਹੈ। ਬਾਕਸਿੰਗ ਹੁੰਦੀ ਹੈ ਨਾ। ਬਹੁਤ ਹੁਸ਼ਿਆਰ ਜੋ ਹੁੰਦੇ ਹਨ, ਉਨ੍ਹਾਂ
ਦੀ ਹੀ ਬਾਕਸਿੰਗ ਹੁੰਦੀ ਹੈ। ਫਿਰ ਵੀ ਇੱਕ - ਦੂਜੇ ਨੂੰ ਬੇਹੋਸ਼ ਕਰ ਦਿੰਦੇ ਹਨ ਨਾ। ਕਹਿੰਦੇ ਹਨ
ਬਾਬਾ ਮਾਇਆ ਦੇ ਬਹੁਤ ਤੂਫਾਨ ਆਊਂਦੇ ਹਨ, ਇਹ ਹੁੰਦਾ ਹੈ। ਉਹ ਵੀ ਬਹੁਤ ਥੋੜ੍ਹੇ ਸੱਚ ਲਿਖਦੇ ਹਨ।
ਬਹੁਤ ਹਨ ਜੋ ਛੁਪਾ ਲੈਂਦੇ ਹਨ। ਸਮਝ ਨਹੀਂ ਕਿ ਮੈਂ ਬਾਬਾ ਨੂੰ ਕਿਵੇਂ ਸੱਚ ਸੁਣਾਉਣਾ ਹੈ? ਕੀ
ਸ਼੍ਰੀਮਤ ਲੈਣੀ ਹੈ? ਵਰਨਣ ਨਹੀਂ ਕਰ ਸਕਦੇ। ਬਾਪ ਜਾਣਦੇ ਹਨ ਮਾਇਆ ਬੜੀ ਪ੍ਰਬਲ ਹੈ। ਸੱਚ ਦੱਸਣ ਵਿੱਚ
ਬੜੀ ਸ਼ਰਮ ਆਉਂਦੀ ਹੈ, ਉਨ੍ਹਾਂ ਤੋਂ ਕਰਮ ਅਜਿਹੇ ਹੋ ਜਾਂਦੇ ਹਨ ਜੋ ਦੱਸਣ ਵਿੱਚ ਸ਼ਰਮ ਆਉਂਦੀ ਹੈ।
ਬਾਪ ਤਾਂ ਬਹੁਤ ਰਿਗਾਰਡ ਦੇ ਚੁੱਕਦੇ ਹਨ। ਇਹ ਬਹੁਤ ਚੰਗਾ ਹੈ, ਇਸਨੂੰ ਆਲਰਾਊਂਡ ਸਰਵਿਸ ਤੇ ਭੇਜ
ਦੇਵਾਂਗਾ। ਬਸ ਦੇਹ - ਹੰਕਾਰ ਆਇਆ, ਮਾਇਆ ਦਾ ਥੱਪੜ ਖਾਇਆ, ਇਹ ਡਿੱਗਿਆ। ਬਾਬਾ ਤਾਂ ਉਠਾਉਣ ਲਈ
ਮਹਿਮਾ ਵੀ ਕਰਦੇ ਹਨ। ਪੁਚਕਾਰ ਦੇ ਉਠਾਵਾਂਗਾ। ਤੁਸੀਂ ਤੇ ਬਹੁਤ ਚੰਗੇ ਹੋ। ਸਥੂਲ ਸੇਵਾ ਵਿੱਚ ਵੀ
ਚੰਗੇ ਹੋ। ਪਰੰਤੂ ਸਹੀ ਢੰਗ ਨਾਲ ਬੈਠ ਦੱਸਦੇ ਹਨ ਕਿ ਮੰਜਿਲ ਬਹੁਤ ਭਾਰੀ ਹੈ। ਦੇਹ ਅਤੇ ਦੇਹ ਦੇ
ਸੰਬੰਧ ਨੂੰ ਛੱਡ ਆਪਣੇ ਨੂੰ ਅਸ਼ਰੀਰੀ ਆਤਮਾ ਸਮਝਣਾ - ਇਹ ਪੁਰਾਸ਼ਰਥ ਕਰਨਾ ਬੁੱਧੀ ਦਾ ਕੰਮ ਹੈ। ਸਭ
ਪੁਰਸ਼ਾਰਥੀ ਹਨ। ਕਿੰਨੀ ਵੱਡੀ ਰਾਜਾਈ ਸਥਾਪਨ ਹੋ ਰਹੀ ਹੈ। ਬਾਪ ਦੇ ਸਭ ਬੱਚੇ ਵੀ ਹਨ, ਸਟੂਡੈਂਟ ਵੀ
ਹਨ ਤਾਂ ਫਾਲੋਅਰਸ ਵੀ ਹਨ। ਇਹ ਸਾਰੀ ਦੁਨੀਆਂ ਦਾ ਬਾਪ ਹੈ। ਸਾਰੇ ਉਸ ਇੱਕ ਨੂੰ ਬੁਲਾਉਂਦੇ ਹਨ। ਉਹ
ਆਕੇ ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਹਨ। ਫਿਰ ਵੀ ਇਨਾਂ ਰਿਗਾਰਡ ਥੋੜ੍ਹੀ ਨਾ ਰਹਿੰਦਾ ਹੈ। ਵੱਡੇ
- ਵੱਡੇ ਆਦਮੀ ਆਉਂਦੇ ਹਨ, ਕਿੰਨਾ ਰਿਗਾਰਡ ਨਾਲ ਉਨ੍ਹਾਂ ਦੀ ਸੰਭਾਲ ਕਰਦੇ ਹਨ। ਕਿੰਨਾ ਭਭਕਾ ਰਹਿੰਦਾ
ਹੈ। ਇਸ ਵਕਤ ਤਾਂ ਹਨ ਸਾਰੇ ਪਤਿਤ। ਪਰੰਤੂ ਆਪਣੇ ਨੂੰ ਸਮਝਦੇ ਥੋੜ੍ਹੀ ਨਾ ਹਨ। ਮਾਇਆ ਨੇ ਬਿਲਕੁਲ
ਹੀ ਤੁੱਛ ਬੁੱਧੀ ਬਣਾ ਦਿੱਤਾ ਹੈ। ਕਹਿ ਦਿੰਦੇ ਸਤਿਯੁਗ ਦੀ ਉਮਰ ਇਨੀਂ ਲੰਬੀ ਹੈ ਤਾਂ ਬਾਪ ਕਹਿੰਦੇ
ਹਨ 100 ਪ੍ਰਤੀਸ਼ਤ ਬੇਸਮਝ ਹੋਏ ਨਾ। ਮਨੁੱਖ ਹੋਕੇ ਅਤੇ ਕੀ ਕੰਮ ਕਰਦੇ ਰਹਿੰਦੇ ਹਨ। 5 ਹਜ਼ਾਰ ਵਰ੍ਹੇ
ਦੀ ਗੱਲ ਨੂੰ ਲੱਖਾਂ ਵਰ੍ਹੇ ਕਹਿ ਦਿੰਦੇ ਹਨ! ਇਹ ਵੀ ਬਾਪ ਆਕੇ ਸਮਝਾਉਂਦੇ ਹਨ। 5 ਹਜ਼ਾਰ ਵਰ੍ਹੇ
ਪਹਿਲਾਂ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਉਹ ਦੈਵੀਗੁਣ ਵਾਲੇ ਮਨੁੱਖ ਸਨ ਇਸਲਈ ਉਨ੍ਹਾਂ ਨੂੰ
ਦੇਵਤਾ, ਆਸੁਰੀ ਗੁਣ ਵਾਲਿਆਂ ਨੂੰ ਅਸੁਰ ਕਿਹਾ ਜਾਂਦਾ ਹੈ। ਅਸੁਰ ਅਤੇ ਦੇਵਤਾ ਵਿੱਚ ਰਾਤ - ਦਿਨ ਦਾ
ਫਰਕ ਹੈ। ਕਿੰਨੀ ਮਾਰਾਮਾਰੀ ਝਗੜਾ ਲਗਾ ਪਿਆ ਹੈ। ਖ਼ੂਬ ਤਿਆਰੀਆਂ ਹੁੰਦੀਆਂ ਰਹਿੰਦੀਆਂ ਹਨ। ਇਸ ਯੱਗ
ਵਿੱਚ ਸਾਰੀ ਦੁਨੀਆਂ ਸਵਾਹਾ ਹੋਣੀ ਹੈ। ਇਸਦੇ ਲਈ ਸਭ ਤਿਆਰੀਆਂ ਚਾਹੀਦੀਆਂ ਹਨ ਨਾ।
ਬਾਂਬਜ ਨਿਕਲੇ ਸੋ ਨਿਕਲੇ
ਫਿਰ ਬੰਦ ਥੋੜ੍ਹੀ ਨਾ ਹੋ ਸਕਦੇ। ਥੋੜ੍ਹੇ ਸਮੇਂ ਦੇ ਅੰਦਰ ਸਭਦੇ ਕੋਲ ਢੇਰ ਹੋ ਜਾਣਗੇ। ਕਿਉਂਕਿ
ਵਿਨਾਸ਼ ਤੇ ਫਟਾਫਟ ਹੋਣਾ ਚਾਹੀਦਾ ਹੈ ਨਾ। ਫ਼ਿਰ ਹਸਪਤਾਲ ਆਦਿ ਥੋੜ੍ਹੀ ਨਾ ਰਹਿਣਗੇ। ਕਿਸੇ ਨੂੰ ਪਤਾ
ਹੀ ਨਹੀਂ ਪਵੇਗਾ। ਮਾਸੀ ਦਾ ਘਰ ਥੋੜ੍ਹੀ ਨਾ ਹੈ। ਵਿਨਾਸ਼ ਸਾਕਸ਼ਾਤਕਾਰ ਕੋਈ ਪਾਈ - ਪੈਸੇ ਦੀ ਗੱਲ
ਥੋੜ੍ਹੀ ਨਾ ਹੈ। ਸਾਰੀ ਦੁਨੀਆਂ ਦੀ ਅੱਗ ਵੇਖ ਸਕੋਗੇ! ਸਾਕਸ਼ਾਤਕਾਰ ਹੁੰਦਾ ਹੈ - ਸਿਰ੍ਫ ਅੱਗ ਹੀ
ਅੱਗ ਲੱਗੀ ਹੋਈ ਹੈ। ਸਾਰੀ ਦੁਨੀਆਂ ਖ਼ਤਮ ਹੋਣੀ ਹੈ। ਕਿੰਨੀ ਵੱਡੀ ਦੁਨੀਆਂ ਹੈ। ਆਕਾਸ਼ ਤੇ ਨਹੀਂ
ਜਲੇਗਾ। ਇਸਦੇ ਅੰਦਰ ਜੋ ਕੁਝ ਹੈ ਸਭ ਵਿਨਾਸ਼ ਹੋਣਾ ਹੈ। ਸਤਿਯੁਗ ਅਤੇ ਕਲਯੁਗ ਵਿੱਚ ਰਾਤ - ਦਿਨ ਦਾ
ਫ਼ਰਕ ਹੈ। ਕਿੰਨੇ ਢੇਰ ਮਨੁੱਖ ਹਨ, ਜਾਨਵਰ ਹਨ, ਕਿੰਨੀ ਸਮਗਰੀ ਹੈ। ਇਹ ਵੀ ਬੱਚਿਆਂ ਦੀ ਬੁੱਧੀ ਵਿੱਚ
ਮੁਸ਼ਕਿਲ ਬੈਠਦਾ ਹੈ। ਵਿਚਾਰ ਕਰੋ - 5 ਹਜ਼ਾਰ ਵਰ੍ਹੇ ਦੀ ਗੱਲ ਹੈ ਦੇਵੀ - ਦੇਵਤਿਆਂ ਦਾ ਰਾਜ ਸੀ ਨਾ!
ਕਿੰਨੇ ਘੱਟ ਮਨੁੱਖ ਸਨ। ਹੁਣ ਕਿਨ੍ਹੇ ਮਨੁੱਖ ਹਨ। ਹੁਣ ਹੈ ਕੱਲਯੁਗ, ਇਸਦਾ ਜਰੂਰ ਵਿਨਾਸ਼ ਹੋਣਾ ਹੈ।
ਹੁਣ ਬਾਪ ਆਤਮਾਵਾਂ ਨੂੰ
ਕਹਿੰਦੇ ਹਨ ਮਾਮੇਕਮ ਯਾਦ ਕਰੋ। ਇਹ ਵੀ ਸਮਝ ਨਾਲ ਯਾਦ ਕਰਨਾ ਹੈ। ਇੰਵੇਂ ਹੀ ਸ਼ਿਵ - ਸ਼ਿਵ ਤੇ ਬਹੁਤ
ਕਹਿੰਦੇ ਰਹਿੰਦੇ ਹਨ। ਛੋਟੇ ਬੱਚੇ ਵੀ ਕਹਿ ਦਿੰਦੇ ਪਰੰਤੂ ਬੁੱਧੀ ਵਿੱਚ ਸਮਝ ਕੁਝ ਨਹੀਂ। ਅਨੁਭਵ
ਨਾਲ ਨਹੀਂ ਕਹਿੰਦੇ ਹਨ ਕਿ ਉਹ ਬਿੰਦੀ ਹੈ। ਅਸੀਂ ਵੀ ਐਨੀ ਛੋਟੀ ਬਿੰਦੀ ਹਾਂ। ਇੰਵੇਂ ਸਮਝ ਨਾਲ ਯਾਦ
ਕਰਨਾ ਹੈ। ਪਹਿਲਾਂ ਤਾਂ ਮੈ ਆਤਮਾ ਹਾਂ - ਇਹ ਪੱਕਾ ਕਰੋ ਫਿਰ ਬਾਪ ਦਾ ਪਰਿਚੈ ਬੁੱਧੀ ਵਿੱਚ ਧਾਰਨ
ਕਰੋ। ਅੰਤਰਮੁਖੀ ਬੱਚੇ ਹੀ ਚੰਗੀ ਤਰ੍ਹਾਂ ਸਮਝ ਸਕਦੇ ਹਨ ਕਿ ਅਸੀਂ ਆਤਮਾ ਬਿੰਦੀ ਹਾਂ। ਸਾਡੀ ਆਤਮਾ
ਨੂੰ ਹੁਣ ਨਾਲੇਜ਼ ਮਿਲ ਰਹੀ ਹੈ ਕਿ ਸਾਡੇ 84 ਜਨਮਾਂ ਦਾ ਪਾਰਟ ਕਿਵ਼ੇਂ ਭਰਿਆ ਹੋਇਆ ਹੈ, ਫਿਰ ਕਿਵ਼ੇਂ
ਆਤਮਾ ਸਤੋਪ੍ਰਧਾਨ ਬਣਦੀ ਹੈ। ਇਹ ਸਭ ਬਹੁਤ ਅੰਤਰਮੁਖੀ ਹੋ ਸਮਝਣ ਦੀਆਂ ਗੱਲਾਂ ਹਨ। ਇਸ ਵਿੱਚ ਵੀ ਸਮਾਂ
ਲਗਦਾ ਹੈ। ਬੱਚੇ ਜਾਣਦੇ ਹਨ ਸਾਡਾ ਇਹ ਅੰਤਿਮ ਜਨਮ ਹੈ। ਹੁਣ ਅਸੀਂ ਜਾਂਦੇ ਹਾਂ ਘਰ। ਇਹ ਬੁੱਧੀ
ਵਿੱਚ ਪੱਕਾ ਹੋਣਾ ਚਾਹੀਦਾ ਕਿ ਅਸੀਂ ਆਤਮਾ ਹਾਂ। ਸ਼ਰੀਰ ਦਾ ਭਾਣ ਘੱਟ ਹੋਵੇ ਤਾਂ ਗੱਲਬਾਤ ਕਰਨ ਵਿੱਚ
ਸੁਧਾਰ ਹੋਵੇ। ਨਹੀਂ ਤਾਂ ਚਲਨ ਬਿਲਕੁਲ ਹੀ ਬਦਤਰ ਹੋ ਜਾਂਦੀ ਹੈ ਕਿਉਂਕਿ ਸ਼ਰੀਰ ਤੋਂ ਵੱਖ ਹੁੰਦੇ ਨਹੀਂ।
ਦੇਹ- ਅਭਿਮਾਨ ਵਿੱਚ ਆਕੇ ਕੁਝ ਨਾ ਕੁਝ ਕਹਿ ਦਿੰਦੇ ਹਨ। ਯੱਗ ਨਾਲ ਤਾਂ ਬੜੇ ਇਮਾਨਦਾਰ ਚਾਹੀਦੇ।
ਹਾਲੇ ਤੇ ਬਹੁਤ ਅਲਬੇਲੇ ਹਨ। ਖਾਣ, ਪੀਣ, ਵਾਤਾਵਰਣ ਕੁਝ ਵੀ ਸੁਧਰਿਆ ਨਹੀਂ ਹੈ। ਹਾਲੇ ਤਾਂ ਬਹੁਤ
ਸਮਾਂ ਚਾਹੀਦਾ। ਸਰਵਿਸੇਬਲ ਬੱਚਿਆਂ ਨੂੰ ਹੀ ਬਾਬਾ ਯਾਦ ਕਰਦੇ ਹਨ, ਪਦ ਵੀ ਉਹੀ ਪਾ ਸਕਣਗੇ। ਇੰਵੇਂ
ਹੀ ਆਪਣੇ ਨੂੰ ਖੁਸ਼ ਕਰਨਾ ਉਹ ਤਾਂ ਚਨੇ ਚਬਾਉਣਾ ਹੈ। ਇਸ ਵਿੱਚ ਬਹੁਤ ਅੰਤਰਮੁਖਤਾ ਚਾਹੀਦੀ ਹੈ।
ਸਮਝਾਉਣ ਦੀ ਵੀ ਯੁਕਤੀ ਚਾਹੀਦੀ ਹੈ। ਪ੍ਰਦਰਸ਼ਨੀ ਵਿੱਚ ਕੋਈ ਸਮਝਦੇ ਥੋੜ੍ਹੀ ਨਾ ਹਨ। ਸਿਰ੍ਫ ਕਹਿ
ਦਿੰਦੇ ਹਨ ਕਿ ਤੁਹਾਡੀਆਂ ਗੱਲਾਂ ਠੀਕ ਹਨ। ਇੱਥੇ ਵੀ ਨੰਬਰਵਾਰ ਹਨ। ਨਿਸ਼ਚੇ ਹੈ ਅਸੀਂ ਬੱਚੇ ਬਣੇ
ਹਾਂ, ਬਾਪ ਤੋਂ ਸ੍ਵਰਗ ਦਾ ਵਰਸਾ ਮਿਲਦਾ ਹੈ। ਜੇਕਰ ਅਸੀਂ ਬਾਪ ਦੀ ਪੂਰੀ ਸਰਵਿਸ ਕਰਦੇ ਰਹਾਂਗੇ ਤਾਂ
ਸਾਡਾ ਤੇ ਇਹ ਹੀ ਧੰਧਾ ਹੈ। ਸਾਰਾ ਦਿਨ ਵਿਚਾਰ ਸਾਗਰ ਮੰਥਨ ਰਹੇਗਾ। ਇਹ ਬਾਬਾ ਵੀ ਵਿਚਾਰ ਸਾਗਰ
ਮੰਥਨ ਕਰਦਾ ਹੋਵੇਗਾ ਨਾ। ਨਹੀਂ ਤਾਂ ਇਹ ਪਦ ਕਿਵ਼ੇਂ ਪਾਵੇਗਾ! ਬੱਚਿਆਂ ਨੂੰ ਦੋਵੇ ਇਕੱਠੇ ਸਮਝਾਉਂਦੇ
ਰਹਿੰਦੇਂ ਹਨ। ਦੋ ਇੰਜਨ ਮਿਲੇ ਹਨ ਕਿਉਂਕਿ ਚੜ੍ਹਾਈ ਬਹੁਤ ਹੈ ਨਾ। ਪਹਾੜੀ ਤੇ ਜਾਂਦੇ ਹਨ ਤਾਂ ਗੱਡੀ
ਨੂੰ ਦੋ ਇੰਜਣ ਲਗਾਉਂਦੇ ਹਨ। ਕਦੇ - ਕਦੇ ਚਲਦੇ - ਚਲਦੇ ਗੱਡੀ ਖੜ੍ਹੀ ਹੋ ਜਾਂਦੀ ਹੈ ਤਾਂ ਖਿਸਕ ਕੇ
ਹੇਠਾਂ ਆ ਜਾਂਦੇ ਹਨ। ਸਾਡੇ ਬੱਚੇ ਵੀ ਅਜਿਹੇ ਹਨ। ਚੜ੍ਹਦੇ - ਚੜ੍ਹਦੇ ਮਿਹਨਤ ਕਰਦੇ - ਕਰਦੇ ਫਿਰ
ਚੜ੍ਹਾਈ ਚੜ੍ਹ ਨਹੀਂ ਸਕਦੇ। ਮਾਇਆ ਦਾ ਗ੍ਰਹਿਣ ਜਾਂ ਤੂਫ਼ਾਨ ਲਗਦਾ ਹੈ ਤਾਂ ਇੱਕਦਮ ਹੇਠਾਂ ਡਿੱਗਕੇ
ਪੁਰਜਾ - ਪੁਰਜਾ ਹੋ ਜਾਂਦੇ ਹਨ। ਥੋੜ੍ਹੀ ਜਿਹੀ ਸਰਵਿਸ ਕੀਤੀ ਤਾਂ ਹੰਕਾਰ ਆ ਜਾਂਦਾ ਹੈ, ਡਿੱਗ
ਜਾਂਦੇ ਹਨ। ਸਮਝਦੇ ਨਹੀਂ ਕਿ ਬਾਪ ਹੈ, ਨਾਲ ਵਿੱਚ ਧਰਮਰਾਜ ਵੀ ਹੈ। ਜੇਕਰ ਕੁਝ ਅਜਿਹਾ ਕਰਦੇ ਹਾਂ
ਤਾਂ ਸਾਡੇ ਉੱਪਰ ਬਹੁਤ ਭਾਰੀ ਦੰਡ ਆ ਜਾਂਦਾ ਹੈ। ਇਸ ਨਾਲੋਂ ਤਾਂ ਬਾਹਰ ਹੀ ਰਹੀਏ ਤਾਂ ਚੰਗਾ ਹੈ।
ਬਾਪ ਦਾ ਬਣਕੇ ਅਤੇ ਵਰਸਾ ਲੈਣਾ, ਮਾਸੀ ਦਾ ਘਰ ਨਹੀਂ ਹੈ। ਬਾਪ ਦਾ ਬਣਕੇ ਅਤੇ ਫਿਰ ਅਜਿਹਾ ਕੁਝ ਕਰਦੇ
ਹੋ ਤਾਂ ਨਾਮ ਬਦਨਾਮ ਕਰ ਦਿੰਦੇ ਹੋ। ਬਹੁਤ ਸੱਟ ਲਗ ਜਾਂਦੀ ਹੈ। ਵਾਰਿਸ ਬਣਨਾ ਕੋਈ ਮਾਸੀ ਦਾ ਘਰ
ਥੋੜ੍ਹੀ ਨਾ ਹੈ। ਪ੍ਰਜਾ ਵਿੱਚ ਕੋਈ ਇੰਨੇ ਸ਼ਾਹੂਕਾਰ ਬਣਦੇ ਹਨ, ਗੱਲ ਨਾਂ ਪੁੱਛੋਂ। ਅਗਿਆਨਕਾਲ ਵਿੱਚ
ਕਈ ਚੰਗੇ ਹੁੰਦੇ ਹਨ, ਕੋਈ ਕਿਵ਼ੇਂ! ਨਾਲਾਇਕ ਬੱਚੇ ਨੂੰ ਤਾਂ ਕਹਿ ਦੇਵਾਂਗੇ ਸਾਡੇ ਸਾਮ੍ਹਣੇ ਤੋਂ
ਹੱਟ ਜਾਵੋ। ਇੱਥੇ ਇੱਕ- ਦੋ ਬੱਚਿਆਂ ਦੀ ਤਾਂ ਗੱਲ ਨਹੀਂ। ਇੱਥੇ ਮਾਇਆ ਬੜੀ ਜਬਰਦਸਤ ਹੈ। ਇਸ ਵਿੱਚ
ਬੱਚਿਆਂ ਨੂੰ ਬਹੁਤ ਅੰਤਰਮੁਖ ਹੋਣਾ ਹੈ, ਤਾਂ ਤੁਸੀਂ ਕਿਸੇ ਨੂੰ ਸਮਝਾ ਸਕੋਗੇ। ਤੁਹਾਡੇ ਤੇ ਬਲਿਹਾਰ
ਜਾਣਗੇ ਅਤੇ ਫਿਰ ਬਹੁਤ ਪਛਤਾਉਣਗੇ - ਅਸੀਂ ਬਾਪ ਦੇ ਲਈ ਇਨੀਆਂ ਗਾਲਾਂ ਦਿੰਦੇ ਆਏ। ਸ੍ਰਵਵਿਆਪੀ
ਕਹਿਣਾ ਜਾਂ ਆਪਣੇ ਨੂੰ ਈਸ਼ਵਰ ਕਹਿਣਾ, ਉਨ੍ਹਾਂ ਦੇ ਲਈ ਸਜਾ ਘੱਟ ਥੋੜ੍ਹੀ ਹੀ ਹੈ। ਇੰਵੇਂ ਹੀ ਥੋੜ੍ਹੀ
ਨਾ ਚਲੇ ਜਾਣਗੇ। ਉਨ੍ਹਾਂ ਦੇ ਲਈ ਤੇ ਹੋਰ ਵੀ ਮੁਸੀਬਤ ਹੈ। ਜਦੋਂ ਵਕ਼ਤ ਆਵੇਗਾ ਤਾਂ ਬਾਪ ਇਨ੍ਹਾਂ
ਸਭਨਾਂ ਤੋਂ ਹਿਸਾਬ ਲੈਣਗੇ। ਕਿਆਮਤ ਦੇ ਵਕਤ ਸਭ ਦਾ ਹਿਸਾਬ - ਕਿਤਾਬ ਚੁਕਤੂ ਹੁੰਦਾ ਹੈ ਨਾ, ਇਸ
ਵਿੱਚ ਬੜੀ ਵਿਸ਼ਾਲਬੁਧੀ ਚਾਹੀਦੀ ਹੈ।
ਮਨੁੱਖ ਤੇ ਵੇਖੋ ਕਿਸ -
ਕਿਸ ਨੂੰ ਪੀਸ ਪ੍ਰਾਈਜ ਦਿੰਦੇ ਰਹਿੰਦੇ ਹਨ। ਅਸਲ ਵਿੱਚ ਪੀਸ ਕਰਨ ਵਾਲਾ ਤੇ ਇੱਕ ਹੀ ਹੈ ਨਾ। ਬੱਚਿਆਂ
ਨੂੰ ਲਿੱਖਣਾ ਚਾਹੀਦਾ ਹੈ - ਦੁਨੀਆਂ ਵਿੱਚ ਪਿਓਰਟੀ - ਪੀਸ - ਪ੍ਰੋਸਪੈਰਿਟੀ ਭਗਵਾਨ ਦੀ ਸ਼੍ਰੀਮਤ
ਨਾਲ ਸਥਾਪਨ ਹੋ ਰਹੀ ਹੈ। ਸ਼੍ਰੀਮਤ ਤੇ ਮਸ਼ਹੂਰ ਹੈ ਨਾ। ਸ਼੍ਰੀਮਤ ਭਾਗਵਤ ਨੂੰ ਕਿੰਨਾ ਰਿਗਾਰਡ ਦਿੰਦੇ
ਹਨ। ਕਿਸੇ ਨੇ ਕਿਸੇ ਦੇ ਸ਼ਾਸਤਰ ਜਾਂ ਮੰਦਿਰ ਨੂੰ ਕੁਝ ਕੀਤਾ ਤਾਂ ਕਿੰਨਾ ਲੜ੍ਹ ਪੈਂਦੇ ਹਨ। ਹੁਣ
ਤੁਸੀਂ ਜਾਣਦੇ ਹੋ ਇਹ ਸਾਰੀ ਦੁਨੀਆਂ ਹੀ ਜਲ ਕੇ ਭਸਮ ਹੋ ਜਾਵੇਗੀ। ਇਹ ਮੰਦਿਰ ਮਸਜਿਦ ਆਦਿ ਨੂੰ
ਜਲਾਉਂਦੇ ਰਹਿਣਗੇ। ਇਹ ਸਭ ਹੋਣ ਤੋਂ ਪਹਿਲਾਂ ਪਵਿੱਤਰ ਹੋਣਾ ਹੈ। ਇਹ ਓਨਾ ਲਗਾ ਰਹੇ। ਘਰ ਬਾਰ ਵੀ
ਸੰਭਾਲਣਾ ਹੈ। ਇੱਥੇ ਆਉਂਦੇ ਤੇ ਢੇਰ ਦੇ ਢੇਰ ਹਨ। ਇੱਥੇ ਬੱਕਰੀਆਂ ਮੁਆਫ਼ਿਕ ਤਾਂ ਨਹੀਂ ਰੱਖਣਾ ਹੈ
ਨਾ ਕਿਉਂਕਿ ਇਹ ਤੇ ਅਮੁੱਲ ਜੀਵਨ ਹੈ, ਇਸਨੂੰ ਤੇ ਬਹੁਤ ਸੰਭਾਲ ਨਾਲ ਰੱਖਣਾ ਹੈ। ਬੱਚਿਆਂ ਆਦਿ ਨੂੰ
ਲੈ ਆਉਣਾ - ਇਹ ਬੰਦ ਕਰ ਦੇਣਾ ਹੋਵੇਗਾ। ਇੰਨੇ ਬੱਚਿਆਂ ਨੂੰ ਕਿੱਥੇ ਬੈਠ ਸੰਭਾਲਣਗੇ। ਬੱਚਿਆਂ ਨੂੰ
ਛੁੱਟੀਆਂ ਮਿਲੀਆਂ ਤਾਂ ਸਮਝਦੇ ਹਨ ਹੋਰ ਕਿੱਥੇ ਜਾਈਏ, ਚਲੋ ਮਧੁਬਨ ਵਿੱਚ ਬਾਬਾ ਦੇ ਕੋਲ ਜਾਂਦੇ
ਹਾਂ। ਇਹ ਤਾਂ ਜਿਵੇਂ ਧਰਮਸ਼ਾਲਾ ਹੋ ਜਾਵੇ। ਫ਼ਿਰ ਯੂਨੀਵਰਸਿਟੀ ਕਿਵ਼ੇਂ ਹੋਈ। ਬਾਬਾ ਜਾਂਚ ਕਰ ਰਹੇ
ਹਨ ਫ਼ਿਰ ਕਦੇ ਆਰਡਰ ਕਰ ਦੇਣਗੇ - ਬੱਚੇ ਕੋਈ ਵੀ ਨਾ ਲੈ ਆਉਣ। ਇਹ ਬੰਧਨ ਵੀ ਘੱਟ ਹੋ ਜਾਵੇਗਾ।
ਮਾਤਾਵਾਂ ਤੇ ਤਰਸ ਪੈਂਦਾ ਹੈ। ਇਹ ਵੀ ਬੱਚੇ ਜਾਣਦੇ ਹਨ ਸ਼ਿਵਬਾਬਾ ਤੇ ਹੈ ਗੁਪਤ। ਇਨ੍ਹਾਂ ਦਾ ਵੀ
ਕਿਸੇ ਨੂੰ ਰਿਗਾਰਡ ਥੋੜ੍ਹੀ ਨਾ ਹੈ। ਸਮਝਦੇ ਹਨ ਸਾਡਾ ਤੇ ਸ਼ਿਵਬਾਬਾ ਨਾਲ ਕੁਨੈਕਸ਼ਨ ਹੈ। ਇਤਨਾ ਵੀ
ਸਮਝਦੇ ਨਹੀਂ - ਸ਼ਿਵਬਾਬਾ ਹੀ ਤਾਂ ਇਨ੍ਹਾਂ ਦਵਾਰਾ ਸਮਝਾਉਂਦੇ ਹਨ। ਮਾਇਆ ਨੱਕ ਤੋਂ ਫੜ੍ਹ ਉਲਟਾ ਕੰਮ
ਕਰਵਾਉਂਦੀ ਰਹਿੰਦੀ ਹੈ, ਛੱਡਦੀ ਹੀ ਨਹੀਂ। ਰਾਜਧਾਨੀ ਵਿੱਚ ਤੇ ਸਭ ਚਾਹੀਦੇ ਹਨ ਨਾ। ਇਹ ਸਭ ਪਿਛਾੜੀ
ਵਿੱਚ ਸਾਕਸ਼ਾਤਕਾਰ ਹੋਣਗੇ। ਬੱਚਿਆਂ ਨੂੰ ਪਹਿਲਾਂ ਵੀ ਇਹ ਸਭ ਸਾਕਸ਼ਾਤਕਾਰ ਹੋਏ ਹਨ। ਫਿਰ ਵੀ ਕੋਈ -
ਕੋਈ ਪਾਪ ਕਰਨਾ ਛੱਡਦੇ ਨਹੀਂ। ਕਈਆਂ ਬੱਚਿਆਂ ਨੇ ਜਿਵੇਂ ਗੰਢ ਬੰਨ੍ਹ ਲਈ ਹੈ ਕਿ ਸਾਨੂੰ ਤਾਂ ਬਣਨਾ
ਹੀ ਥਰਡ ਕਲਾਸ ਹੈ, ਇਸਲਈ ਪਾਪ ਕਰਨਾ ਛੱਡਦੇ ਹੀ ਨਹੀਂ। ਹੋਰ ਵੀ ਚੰਗੀ ਰੀਤੀ ਆਪਣੀਆਂ ਸਜ਼ਾਵਾਂ ਤਿਆਰ
ਕਰ ਰਹੇ ਹਨ। ਸਮਝਾਉਣਾ ਤੇ ਪੈਂਦਾ ਹੈ ਨਾ। ਇਹ ਗੰਢ ਨਹੀਂ ਬੰਨੋ ਕਿ ਸਾਨੂੰ ਤੇ ਥਰਡ ਕਲਾਸ ਹੀ ਬਣਨਾ
ਹੈ। ਹੁਣ ਗੰਢ ਬੰਨੋ ਕਿ ਅਸੀਂ ਅਜਿਹਾ ਲਕਸ਼ਮੀ ਨਾਰਾਇਣ ਬਣਨਾ ਹੈ। ਕੋਈ ਤੇ ਚੰਗੀ ਗੰਢ ਬਣਦੇ ਹਨ,
ਚਾਰਟ ਲਿੱਖਦੇ ਹਨ - ਅੱਜ ਦੇ ਦਿਨ ਅਸੀਂ ਕੁਝ ਕੀਤਾ ਤਾਂ ਨਹੀਂ ! ਇੰਵੇਂ ਚਾਰਟ ਵੀ ਬਹੁਤ ਰੱਖਦੇ ਹਨ,
ਹੁਣ ਉਹ ਅੱਜ ਹੈ ਨਹੀਂ। ਮਾਇਆ ਬਹੁਤ ਪਛਾੜਦੀ ਹੈ। ਅੱਧਾਕਲਪ ਮੈਂ ਸੁੱਖ ਦਿੰਦਾ ਹਾਂ ਤਾਂ ਅਧਾਕਲਪ
ਫਿਰ ਮਾਇਆ ਦੁੱਖ ਦਿੰਦੀ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਅੰਤਰਮੁਖੀ
ਬਣਕੇ ਸ਼ਰੀਰ ਦੇ ਭਾਣ ਤੋਂ ਪਰੇ ਰਹਿਣ ਦਾ ਅਭਿਆਸ ਕਰਨਾ ਹੈ, ਖਾਣ - ਪੀਣ, ਚਾਲ - ਚਲਨ ਸੁਧਾਰਨਾ ਹੈ
ਸਿਰ੍ਫ ਆਪਣੇ ਨੂੰ ਖੁਸ਼ ਕਰਕੇ ਅਲਬੇਲਾ ਨਹੀਂ ਹੋਣਾ ਹੈ।
2. ਚੜ੍ਹਾਈ ਬਹੁਤ ਉੱਚੀ
ਹੈ, ਇਸਲਈ ਬਹੁਤ - ਬਹੁਤ ਖ਼ਬਰਦਾਰ ਹੋਕੇ ਚਲਣਾ ਹੈ। ਕੋਈ ਵੀ ਕਰਮ ਸੰਭਾਲਕੇ ਕਰਨਾ ਹੈ। ਹੰਕਾਰ ਵਿੱਚ
ਨਹੀਂ ਆਉਣਾ ਹੈ। ਉਲਟਾ ਕਰਮ ਕਰਕੇ ਸਜ਼ਾਵਾਂ ਨਹੀਂ ਤਿਆਰ ਕਰਨੀਆਂ ਹਨ। ਗੰਢ ਬਣਨੀ ਹੈ ਕਿ ਸਾਨੂੰ ਇੰਵੇਂ
ਲਕਸ਼ਮੀ - ਨਾਰਾਇਣ ਜਿਹਾ ਬਣਨਾ ਹੀ ਹੈ।
ਵਰਦਾਨ:-
ਰੂਹਾਨਿਅਤ ਦੀ ਸ੍ਰੇਸ਼ਠ ਸਥਿਤੀ ਡਾਵਰਾ ਵਾਤਾਵਰਨ ਨੂੰ ਰੂਹਾਨੀ ਬਣਾਉਣ ਵਾਲੇ ਸਹਿਜ ਪੁਰਸ਼ਾਰਥੀ ਭਵ।
ਰੂਹਾਨਿਅਤ ਦੀ ਸਥਿਤੀ
ਦ੍ਵਾਰਾ ਆਪਣੇ ਸੇਵਾ ਕੇਂਦਰ ਦਾ ਅਜਿਹਾ ਰੂਹਾਨੀ ਵਾਤਾਵਰਣ ਬਣਾਓ ਜਿਸ ਨਾਲ ਖੁਦ ਦੀ ਅਤੇ ਆਉਣ ਵਾਲੀਆਂ
ਆਤਮਾਵਾਂ ਦੀ ਸਹਿਜ ਉੱਨਤੀ ਹੋ ਸਕੇ ਕਿਉਂਕਿ ਜੋ ਵੀ ਬਾਹਰ ਦੇ ਵਾਤਾਵਰਣ ਤੋਂ ਥੱਕੇ ਹੋਏ ਆਉਂਦੇ ਹਨ
ਉਨ੍ਹਾਂ ਨੂੰ ਐਕਸਟ੍ਰਾ ਸਹਿਯੋਗ ਦੀ ਜਰੂਰਤ ਹੁੰਦੀ ਹੈ ਇਸਲਈ ਉਨ੍ਹਾਂ ਨੂੰ ਰੂਹਾਨੀ ਵਾਯੂਮੰਡਲ ਦਾ
ਸਹਿਯੋਗ ਦਵੋ। ਸਹਿਜ ਪੁਰਸ਼ਾਰਥੀ ਬਣੋ ਅਤੇ ਬਣਾਓ। ਹਰ ਇੱਕ ਆਉਣ ਵਾਲੀ ਆਤਮਾ ਅਨੁਭਵ ਕਰੋ ਕਿ ਇਹ
ਸਥਾਨ ਸਹਿਣ ਹੀ ਉੱਨਤੀ ਪ੍ਰਾਪਤ ਕਰਨ ਦਾ ਹੈ।
ਸਲੋਗਨ:-
ਵਰਦਾਨੀ ਬਣ
ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਦਾ ਵਰਦਾਨ ਦਿੰਦੇ ਰਹੋ।
ਅਵਿਅਕਤ ਇਸ਼ਾਰੇ :-
ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ
ਬਾਪ ਕੰਮਬਾਇੰਡ ਹੈ ਇਸਲਈ
ਉਮੰਗ - ਉਤਸਾਹ ਨਾਲ ਵਧਦੇ ਚੱਲੋ। ਕਮਜੋਰੀ ਦਿਲਸ਼ਿਕਸ਼ਤਪਣ ਬਾਪ ਦੇ ਹਵਾਲੇ ਕਰ ਦਿਓ, ਆਪਣੇ ਕੋਲ ਨਹੀਂ
ਰੱਖੋ। ਆਪਣੇ ਕੋਲ ਸਿਰਫ ਉਮੰਗ - ਉਤਸਾਹ ਰੱਖੋ। ਸਦਾ ਉਮੰਗ - ਉਤਸਾਹ ਵਿਚ ਨੱਚਦੇ ਰਹੋ, ਗਾਉਂਦੇ ਰਹੋ
ਅਤੇ ਬ੍ਰਹਮਾ ਭੋਜਨ ਕਰਦੇ ਰਹੋ।