10.04.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬਾਪ ਆਏ
ਹਨ , ਭਾਰਤ ਨੂੰ ਸੇਲਵੇਜ਼ ਕਰਨ , ਤੁਸੀਂ ਬੱਚੇ ਬਾਪ ਦੇ ਇਸ ਸਮੇਂ ਮਦਦਗਾਰ ਬਣਦੇ ਹੋ , ਭਾਰਤ ਹੀ
ਪ੍ਰਾਚੀਨ ਖੰਡ ਹੈ ”
ਪ੍ਰਸ਼ਨ:-
ਉੱਚੀ ਮੰਜਿਲ
ਵਿੱਚ ਰੁਕਾਵਟ ਪਾਉਣ ਵਾਲੀਆਂ ਛੋਟੀਆਂ ਗੱਲਾਂ ਕਿਹੜੀਆਂ ਹਨ?
ਉੱਤਰ:-
ਜੇਕਰ ਜਰਾ ਵੀ
ਕੋਈ ਸ਼ੋਂਕ ਹੈ, ਅਨਾਸਕਤ ਵ੍ਰਿਤੀ ਨਹੀਂ ਹੈ। ਅੱਛਾ ਪਹਿਨਣ, ਖਾਣ ਵਿੱਚ ਬੁੱਧੀ ਭਟਕਦੀ ਰਹਿੰਦੀ ਹੈ।
ਤਾਂ ਇਹ ਗੱਲਾਂ ਉੱਚੀ ਮੰਜਿਲ ਤੇ ਪੁੱਜਣ ਵਿੱਚ ਅਟਕ (ਰੁਕਾਵਟ ) ਪਾਉਂਦੀਆਂ ਹਨ। ਇਸਲਈ ਬਾਬਾ ਕਹਿੰਦੇ
ਬੱਚੇ, ਵਨਵਾਹ ਵਿੱਚ ਰਹੋ। ਤੁਹਾਨੂੰ ਤਾਂ ਸਭ ਕੁਝ ਭੁਲਣਾ ਹੈ। ਇਹ ਸ਼ਰੀਰ ਵੀ ਯਾਦ ਨਾ ਰਹੇ।
ਓਮ ਸ਼ਾਂਤੀ
ਬੱਚਿਆਂ ਨੂੰ ਇਹ ਸਮਝਾਇਆ ਹੈ ਕਿ ਇਹ ਭਾਰਤ ਹੀ ਅਵਿਨਾਸ਼ੀ ਖੰਡ ਹੈ ਅਤੇ ਇਸਦਾ ਅਸਲ ਨਾਮ ਹੈ ਹੀ ਭਾਰਤ
ਖੰਡ। ਹਿੰਦੁਸਤਾਨ ਨਾਮ ਤੇ ਬਾਦ ਵਿੱਚ ਪਿਆ ਹੈ। ਭਾਰਤ ਨੂੰ ਕਿਹਾ ਜਾਂਦਾ ਹੈ ਸਪ੍ਰੀਚੁਅਲ ਖੰਡ। ਇਹ
ਪ੍ਰਾਚੀਨ ਖੰਡ ਹੈ। ਨਵੀਂ ਦੁਨੀਆਂ ਵਿੱਚ ਜਦੋਂ ਭਾਰਤ ਖੰਡ ਸੀ ਤਾਂ ਹੋਰ ਕੋਈ ਖੰਡ ਸੀ ਨਹੀਂ। ਮੁਖ
ਹੈ ਹੀ ਇਸਲਾਮੀ, ਬੋਧੀ ਅਤੇ ਕ੍ਰਿਸ਼ਚਨ। ਹੁਣ ਤਾਂ ਬਹੁਤ ਖੰਡ ਹੋ ਗਏ ਹਨ। ਭਾਰਤ ਅਵਿਨਾਸ਼ੀ ਖੰਡ ਹੈ,
ਉਸਨੂੰ ਸਵਰਗ ਹੇਵਿਨ ਕਹਿੰਦੇ ਹਨ। ਨਵੀਂ ਦੁਨੀਆਂ ਵਿੱਚ ਨਵਾਂ ਖੰਡ ਇੱਕ ਭਾਰਤ ਹੀ ਹੈ। ਨਵੀਂ ਦੁਨੀਆਂ
ਰਚਨ ਵਾਲਾ ਹੈ ਪਰਮਪਿਤਾ ਪਰਮਾਤਮਾ, ਸਵਰਗ ਦਾ ਰਚਿਯਤਾ ਹੇਵਨਲੀ ਗੌਡ ਫਾਦਰ। ਭਾਰਤਵਾਸੀ ਜਾਣਦੇ ਹਨ
ਕਿ ਇਹ ਭਾਰਤ ਅਵਿਨਾਸ਼ੀ ਖੰਡ ਹੈ। ਭਾਰਤ ਸਵਰਗ ਸੀ। ਜਦੋਂ ਕੋਈ ਮਰਦਾ ਹੈ ਤਾਂ ਕਹਿੰਦੇ ਹਨ ਸਵਰਗ
ਪਧਾਰਾ, ਸਮਝਦੇ ਹਨ ਕਿ ਸਵਰਗ ਕੋਈ ਉੱਪਰ ਵਿੱਚ ਹੈ। ਦਿਲਵਾੜਾ ਮੰਦਿਰ ਵਿੱਚ ਵੀ ਬੈਕੁੰਠ ਦੇ ਚਿੱਤਰ
ਛੱਤ ਵਿੱਚ ਵਿਖਾਏ ਹਨ। ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ ਕਿ ਭਾਰਤ ਹੀ ਹੇਵਿਨ ਸੀ, ਹੁਣ ਨਹੀਂ
ਹੈ। ਹੁਣ ਤਾਂ ਹੈੱਲ ਹੈ। ਤਾਂ ਇਹ ਅਗਿਆਨ ਠਹਿਰਿਆ। ਗਿਆਨ ਅਤੇ ਅਗਿਆਨ ਦੋ ਚੀਜਾਂ ਹੁੰਦੀਆਂ ਹਨ।
ਗਿਆਨ ਨੂੰ ਕਿਹਾ ਜਾਂਦਾ ਹੈ ਦਿਨ, ਅਗਿਆਨ ਨੂੰ ਰਾਤ। ਘੋਰ ਸੋਝਰਾ ਅਤੇ ਘੋਰ ਹਨੇਰਾ ਕਿਹਾ ਜਾਂਦਾ
ਹੈ। ਸੋਝਰਾ ਮਤਲਬ ਰਾਇਜ, ਹਨ੍ਹੇਰਾ ਮਤਲਬ ਫਾਲ। ਮਨੁੱਖ ਸੂਰਜ ਨੂੰ ਫਾਲ ਦੇਖਣ ਲਈ ਸਨਸੇਟ ਤੇ ਜਾਂਦੇ
ਹਨ। ਹੁਣ ਇਹ ਤਾਂ ਹੈ ਹੱਦ ਦੀ ਗੱਲ। ਇਸ ਦੇ ਲਈ ਕਿਹਾ ਜਾਂਦਾ ਹੈ ਬ੍ਰਹਮਾ ਦਾ ਦਿਨ, ਬ੍ਰਹਮਾ ਦੀ
ਰਾਤ। ਹੁਣ ਬ੍ਰਹਮਾ ਤੇ ਹੈ ਪ੍ਰਜਾਪਿਤਾ। ਤਾਂ ਜਰੂਰ ਪਰਜਾ ਦਾ ਪਿਤਾ ਹੋਇਆ। ਗਿਆਨ ਅੰਜਨ ਸਤਿਗੁਰੂ
ਦਿੱਤਾ, ਅਗਿਆਨ ਹਨੇਰ ਵਿਨਾਸ਼। ਇਹ ਗੱਲਾਂ ਦੁਨੀਆਂ ਵਿੱਚ ਕੋਈ ਨਹੀਂ ਸਮਝਦੇ ਹਨ। ਇਹ ਹੈ ਨਵੀਂ
ਦੁਨੀਆਂ ਦੀ ਲਈ ਨਵੀਂ ਨਾਲੇਜ਼। ਹੇਵਿਨ ਦੇ ਲਈ ਹੇਵਿਨਲੀ ਗੌਡ ਫਾਦਰ ਦੀ ਨਾਲੇਜ ਚਾਹੀਦੀ ਹੈ। ਗਾਉਂਦੇ
ਵੀ ਹਨ ਫਾਦਰ ਇਜ਼ ਨਾਲੇਜਫੁਲ। ਤਾਂ ਟੀਚਰ ਹੋ ਗਿਆ। ਫਾਦਰ ਨੂੰ ਕਿਹਾ ਜਾਂਦਾ ਹੈ ਪਤਿਤ - ਪਾਵਨ ਹੋਰ
ਕਿਸੇ ਨੂੰ ਪਤਿਤ - ਪਾਵਨ ਕਹਿ ਨਹੀਂ ਸਕਦੇ। ਸ੍ਰੀ ਕ੍ਰਿਸ਼ਨ ਨੂੰ ਵੀ ਨਹੀਂ ਕਹਿ ਸਕਦੇ। ਫਾਦਰ ਤਾਂ
ਸਭ ਦਾ ਇੱਕ ਹੀ ਹੈ। ਸ਼੍ਰੀ ਕ੍ਰਿਸ਼ਨ ਸਭ ਦਾ ਫਾਦਰ ਹੈ ਨਹੀਂ। ਉਹ ਤਾਂ ਜਦੋਂ ਵੱਡਾ ਹੋਵੇ, ਵਿਆਹ ਕਰੇ
ਤਾਂ ਦੋ ਬੱਚਿਆਂ ਦਾ ਬਾਪ ਬਣੇਗਾ। ਰਾਧੇ - ਕ੍ਰਿਸ਼ਨ ਨੂੰ ਪ੍ਰਿੰਸ ਪ੍ਰਿੰਸੇਸ ਕਿਹਾ ਜਾਂਦਾ ਹੈ। ਕਦੀ
ਸਵੰਬਰ ਵੀ ਹੋਇਆ ਹੋਵੇਗਾ। ਵਿਆਹ ਤੋਂ ਬਾਦ ਹੀ ਮਾਂ ਬਾਪ ਬਣ ਸਕਦੇ ਹਨ। ਉਨ੍ਹਾਂ ਨੂੰ ਕੋਈ ਵਰਲਡ
ਗੌਡ ਫਾਦਰ ਕਹਿ ਨਹੀਂ ਸਕਦੇ। ਵਰਲਡ ਗੌਡ ਫਾਦਰ ਸਿਰਫ਼ ਇੱਕ ਹੀ ਨਿਰਾਕਾਰ ਬਾਪ ਨੂੰ ਕਿਹਾ ਜਾਂਦਾ ਹੈ।
ਗ੍ਰੇਟ - ਗ੍ਰੇਟ ਗ੍ਰੈੰਡ ਫਾਦਰ ਸ਼ਿਵਬਾਬਾ ਨੂੰ ਨਹੀਂ ਕਹਿ ਸਕਦੇ। ਗ੍ਰੇਟ - ਗ੍ਰੇਟ ਗ੍ਰੈੰਡ ਫਾਦਰ
ਹੈ ਪ੍ਰਜਾ ਪਿਤਾ ਬ੍ਰਹਮਾ। ਉਨ੍ਹਾਂ ਤੋਂ ਬਿਰਾਦਰੀ ਨਿਕਲਦੀ ਹੈ। ਉਹ ਇਨਕਾਰਪੋਰਿਯਲ ਗੌਡ ਫਾਦਰ,
ਨਿਰਾਕਾਰ ਆਤਮਾਵਾਂ ਦਾ ਬਾਪ ਹੈ। ਨਿਰਾਕਾਰੀ ਆਤਮਾਵਾਂ ਜਦੋਂ ਇੱਥੇ ਸ਼ਰੀਰ ਵਿੱਚ ਹਨ ਤਾਂ ਭਗਤੀ ਮਾਰਗ
ਵਿੱਚ ਪੁਕਾਰਦੀਆਂ ਹਨ। ਇਹ ਸਭ ਤੁਸੀਂ ਨਵੀਆਂ ਗੱਲਾਂ ਸੁਣਦੇ ਹੋ। ਯਥਾਰਥ ਰੀਤੀ ਕੋਈ ਵੀ ਸ਼ਾਸ਼ਤਰ ਨਹੀਂ
ਹੈ। ਬਾਪ ਕਹਿੰਦੇ ਹਨ, ਮੈਂ ਸਮੁੱਖ ਬੈਠ ਤੁਹਾਨੂੰ ਬੱਚਿਆਂ ਨੂੰ ਸਮਝਾਉਂਦਾ ਹਾਂ। ਫਿਰ ਇਹ ਸਾਰਾ
ਗਿਆਨ ਗੁੰਮ ਹੋ ਜਾਂਦਾ ਹੈ। ਫਿਰ ਜਦੋਂ ਬਾਪ ਆਏ ਤਾਂ ਹੀ ਆਕੇ ਯਥਾਰਥ ਗਿਆਨ ਸੁਨਾਉਣ। ਬੱਚਿਆਂ ਨੂੰ
ਹੀ ਸਮੁੱਖ ਸਮਝਾਕੇ ਵਰਸਾ ਦਿੰਦੇ ਹਨ। ਫਿਰ ਬਾਦ ਵਿੱਚ ਸ਼ਾਸਤ੍ਰਰ ਬਣਦੇ ਹਨ। ਅਸਲ ਤਾਂ ਬਣ ਨਾ ਸਕਣ
ਕਿਉਂਕਿ ਸੱਚ ਦੀ ਦੁਨੀਆਂ ਖਤਮ ਹੋ ਝੂਠ ਖੰਡ ਹੋ ਜਾਂਦਾ ਹੈ। ਤਾਂ ਝੂਠੀ ਚੀਜ਼ ਹੀ ਹੋਵੇਗਾ ਕਿਉਂਕਿ
ਉਤਰਦੀ ਕਲਾ ਹੀ ਹੁੰਦੀ ਹੈ। ਸੱਚ ਨਾਲ ਤਾਂ ਚੜਦੀ ਕਲਾ ਹੁੰਦੀ ਹੈ। ਭਗਤੀ ਹੈ ਰਾਤ, ਹਨ੍ਹੇਰੇ ਵਿੱਚ
ਠੋਕਰਾਂ ਖਾਣੀਆਂ ਪੈਂਦੀਆਂ ਹਨ। ਮੱਥਾ ਟੇਕਦੇ ਰਹਿੰਦੇ ਹਨ। ਅਜਿਹਾ ਘੋਰ ਹਨ੍ਹੇਰਾ ਹੈ। ਮਨੁੱਖਾਂ
ਨੂੰ ਤਾਂ ਕੁਝ ਵੀ ਪਤਾ ਨਹੀਂ ਰਹਿੰਦਾ ਹੈ। ਦਰ - ਦਰ ਧੱਕੇ ਖਾਂਦੇ ਰਹਿੰਦੇ ਹਨ। ਇਸ ਸੂਰਜ ਦਾ ਵੀ
ਰਾਇਜ ਤੇ ਫਾਲ ਹੁੰਦਾ ਹੈ, ਜੋ ਬੱਚੇ ਜਾਕੇ ਵੇਖਦੇ ਹਨ। ਹੁਣ ਤਾਂ ਤੁਹਾਨੂੰ ਬਚਿਆਂ ਨੂੰ ਗਿਆਨ ਸੂਰਜ
ਦਾ ਚੜ੍ਹਦੇ ਦੇਖਣਾ ਹੈ। ਰਾਇਜ ਆਫ਼ ਭਾਰਤ ਅਤੇ ਡਾਉਨ ਫਾਲ ਆਫ਼ ਭਾਰਤ। ਭਾਰਤ ਇਸ ਤਰ੍ਹਾਂ ਡੁੱਬਦਾ ਹੈ
ਜਿਸ ਤਰ੍ਹਾਂ ਸੂਰਜ ਡੁੱਬਦਾ ਹੈ। ਸੱਤ ਨਾਰਾਇਣ ਦੀ ਕਥਾ ਵਿੱਚ ਇਹ ਵਿਖਾਉਦੇ ਹਨ ਕਿ ਭਾਰਤ ਦਾ ਬੇੜ੍ਹਾ
ਥਲੇ ਚਲਾ ਜਾਂਦਾ ਹੈ ਫਿਰ ਬਾਪ ਆਕੇ ਉਸਨੂੰ ਸੈਲਵੇਜ਼ ਕਰਦੇ ਹਨ। ਤੁਸੀਂ ਇਸ ਭਾਰਤ ਨੂੰ ਫਿਰ ਤੋਂ
ਸੈਲਵੇਜ਼ ਕਰਦੇ ਹੋ। ਇਹ ਤੁਸੀਂ ਬੱਚੇ ਹੀ ਜਾਣਦੇ ਹੋ। ਤੁਸੀਂ ਨਿਮੰਤਰਨ ਵੀ ਦਿੰਦੇ ਹੋ, ਨਵ -
ਨਿਰਮਾਨ ਪ੍ਰਦਰਸ਼ਨੀ ਵੀ ਨਾਮ ਠੀਕ ਹੈ। ਨਵੀਂ ਦੁਨੀਆਂ ਕਿਦਾਂ ਸਥਾਪਨ ਹੁੰਦੀ ਹੈ, ਉਸਦੀ ਪ੍ਰਦਰਸ਼ਨੀ।
ਚਿੱਤਰਾਂ ਦੁਆਰਾ ਸਮਝਾਓਣੀ ਦਿੱਤੀ ਜਾਂਦੀ ਹੈ। ਤਾਂ ਉਹੀ ਨਾਮ ਚੱਲਿਆ ਆਵੇ ਤਾਂ ਚੰਗਾ ਹੈ। ਨਵੀਂ
ਦੁਨੀਆਂ ਕਿਵੇਂ ਸਥਾਪਨ ਹੁੰਦੀ ਹੈ ਅਤੇ ਰਾਇਜ ਕਿਦਾਂ ਹੁੰਦੀ ਹੈ, ਇਹ ਤੁਸੀਂ ਵਿਖਾਉਂਦੇ ਹੋ। ਜਰੂਰ
ਪੁਰਾਣੀ ਦੁਨੀਆਂ ਫਾਲ ਹੁੰਦੀ ਹੈ ਤਾਂ ਵਿਖਾਉਂਦੇ ਹਨ ਕਿ ਰਾਇਜ਼ ਕਿਵੇਂ ਹੁੰਦਾ ਹੈ। ਇਹ ਵੀ ਇੱਕ
ਸਟੋਰੀ ਹੈ - ਰਾਜ ਲੈਣਾ ਅਤੇ ਗਵਾਉਣਾ। 5 ਹਜ਼ਾਰ ਵਰ੍ਹੇ ਪਹਿਲੇ ਕੀ ਸੀ? ਕਹਾਂਗੇ, ਸੂਰਜਵੰਸ਼ੀਆਂ ਦਾ
ਰਾਜ ਸੀ। ਫਿਰ ਚੰਦਰਵੰਸੀ ਰਾਜ ਸਥਾਪਨ ਹੋਇਆ। ਉਹ ਤਾਂ ਇੱਕ ਦੂਜੇ ਤੋਂ ਰਾਜ ਲੈਂਦੇ ਹਨ। ਦਿਖਾਉਦੇ
ਹਨ ਫਲਾਨੇ ਤੋਂ ਰਾਜ ਲਿਆ। ਉਹ ਕੋਈ ਸੀੜੀ ਨਹੀਂ ਸਮਝਦੇ। ਇਹ ਤਾਂ ਬਾਪ ਸਮਝਾਉਂਦੇ ਹਨ ਕਿ ਤੁਸੀਂ
ਗੋਲਡਨ ਏਜ਼ ਤੋਂ ਸਿਲਵਰ ਏਜ਼ ਵਿੱਚ ਗਏ। ਇਹ 84 ਜਨਮਾਂ ਦੀ ਸੀੜੀ ਹੈ। ਸੀੜੀ ਉਤਰਨੀ ਹੁੰਦੀ ਹੈ ਫਿਰ
ਚੜਨੀ ਹੁੰਦੀ ਹੈ। ਡਾਊਨ ਫਾਲ ਦਾ ਵੀ ਰਾਜ ਸਮਝਾਉਣਾ ਹੁੰਦਾ ਹੈ ਭਾਰਤ ਦਾ ਡਾਊਨ ਫਾਲ ਕਿੰਨਾ ਸਮੇਂ,
ਰਾਈਜ਼ ਕਿੰਨਾ ਸਮੇਂ? ਫਾਲ ਐਂਡ ਰਾਈਜ਼ ਆਫ ਭਾਰਤਵਾਸੀ। ਵਿਚਾਰ ਸਾਗਰ ਮੰਥਨ ਕਰਨਾ ਹੁੰਦਾ ਹੈ। ਮਨੁੱਖਾਂ
ਨੂੰ ਟੈਮ੍ਪਟੇਸ਼ਨ ਵਿੱਚ ਕਿਵੇਂ ਲਿਆਏ ਅਤੇ ਫਿਰ ਨਿਮੰਤਰਣ ਵੀ ਦੇਣਾ ਹੈ। ਭਰਾਵੋ - ਭੈਣੋਂ ਆਕੇ ਸਮਝੋ।
ਬਾਪ ਦੀ ਮਹਿਮਾ ਤਾਂ ਪਹਿਲੇ ਦੱਸਣੀ ਹੈ। ਸ਼ਿਵਬਾਬਾ ਦੀ ਮਹਿਮਾ ਦਾ ਇੱਕ ਬੋਰਡ ਹੋਣਾ ਚਾਹੀਦਾ ਹੈ।
ਪਤਿਤ - ਪਾਵਨ ਗਿਆਨ ਦਾ ਸਾਗਰ, ਪਵਿੱਤਰਤਾ, ਸੁੱਖ - ਸ਼ਾਂਤੀ ਦਾ ਸਾਗਰ, ਸੰਪਤੀ ਦਾ ਸਾਗਰ, ਸਰਵ ਦਾ
ਸਦਗਤੀ ਦਾਤਾ, ਜਗਤ - ਪਿਤਾ, ਜਗਤ - ਸ਼ਿਕ੍ਸ਼ਕ, ਜਗਤ - ਗੁਰੂ ਸ਼ਿਵਬਾਬਾ ਤੋਂ ਆਕੇ ਆਪਣਾ ਸੂਰਜਵੰਸ਼ੀ,
ਚੰਦ੍ਰਵੰਸ਼ੀ ਵਰਸਾ ਲਵੋ। ਤਾਂ ਮਨੁੱਖਾਂ ਨੂੰ ਬਾਪ ਦਾ ਪਤਾ ਪਵੇ। ਬਾਪ ਦੀ ਅਤੇ ਸ੍ਰੀਕ੍ਰਿਸ਼ਨ ਦੀ
ਮਹਿਮਾ ਵੱਖ - ਵੱਖ ਹੈ। ਇਹ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਬੈਠਾ ਹੋਇਆ ਹੈ। ਸਰਵਿਸੇਬਲ ਬੱਚੇ ਜੋ
ਹਨ ਉਹ ਸਾਰਾ ਦਿਨ ਦੋੜਾ - ਦੋੜੀ ਕਰਦੇ ਰਹਿੰਦੇ ਹਨ। ਆਪਣੀ ਲੌਕਿਕ ਸਰਵਿਸ ਹੁੰਦੇ ਵੀ ਛੁੱਟੀ ਲੈ
ਸਰਵਿਸ ਵਿੱਚ ਲੱਗ ਜਾਂਦੇ ਹਨ। ਇਹ ਹੈ ਹੀ ਈਸ਼ਵਰੀ ਗੌਰਮਿੰਟ। ਖਾਸ ਬੱਚੀਆਂ ਜੇ ਅਜਿਹੀ ਸਰਵਿਸ ਵਿੱਚ
ਲੱਗ ਜਾਣ ਤਾਂ ਬਹੁਤ ਨਾਮ ਨਿਕਾਲ ਸਕਦੀਆਂ ਹਨ। ਸਰਵਿਸਏਬਲ ਬੱਚਿਆਂ ਦੀ ਪਾਲਣਾ ਤਾਂ ਚੰਗੀ ਤਰ੍ਹਾਂ
ਹੁੰਦੀ ਹੀ ਰਹਿੰਦੀ ਹੈ ਕਿਓਂਕਿ ਸ਼ਿਵਬਾਬਾ ਦਾ ਭੰਡਾਰਾ ਭਰਪੂਰ ਹੈ। ਜਿਸ ਭੰਡਾਰੇ ਤੋਂ ਖਾਇਆ ਉਹ
ਭੰਡਾਰਾ ਭਰਪੂਰ, ਕਾਲ ਕੰਟਕ ਦੂਰ।
ਤੁਸੀਂ ਹੋ ਸ਼ਿਵ ਵੰਸ਼ੀ।
ਉਹ ਰਚਤਾ, ਇਹ ਰਚਨਾ ਹੈ। ਬਾਬੁਲ ਨਾਮ ਬਹੁਤ ਮਿੱਠਾ ਹੈ। ਸ਼ਿਵ ਸਾਜਨ ਵੀ ਤਾਂ ਹੈ ਨਾ। ਸ਼ਿਵਬਾਬਾ ਦੀ
ਮਹਿਮਾ ਹੀ ਵੱਖ ਹੈ। ਨਿਰਾਕਾਰ ਅੱਖਰ ਲਿਖਣ ਨਾਲ ਸਮਝਦੇ ਹਨ ਕਿ ਉਨ੍ਹਾਂ ਦਾ ਕੋਈ ਆਕਾਰ ਨਹੀਂ ਹੈ।
ਬਿਲਵਰਡ ਮੋਸ੍ਟ ਸ਼ਿਵਬਾਬਾ ਹੈ - ਪਰਮਪ੍ਰਿਯ ਤਾਂ ਲਿਖਣਾ ਹੀ ਹੈ। ਇਸ ਸਮੇਂ ਲੜਾਈ ਦਾ ਮੈਦਾਨ ਉਨ੍ਹਾਂ
ਦਾ ਵੀ ਹੈ ਤਾਂ ਤੁਹਾਡਾ ਵੀ ਹੈ। ਸ਼ਿਵ ਸ਼ਕਤੀਆਂ ਨਾਨ - ਵਾਈਲੈਂਸ ਗਾਈ ਜਾਂਦੀ ਹੈ। ਪਰ ਚਿੱਤਰਾਂ
ਵਿੱਚ ਦੇਵੀਆਂ ਨੂੰ ਵੀ ਹਥਿਆਰ ਦੇ ਹਿੰਸਾ ਵਿਖਾ ਦਿੱਤੀ ਹੈ। ਅਸਲ ਵਿੱਚ ਤੁਸੀਂ ਯੋਗ ਅਥਵਾ ਯਾਦ ਦੇ
ਬਲ ਨਾਲ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹੋ। ਹਥਿਆਰਾਂ ਆਦਿ ਦੀ ਗੱਲ ਹੀ ਨਹੀਂ ਹੈ। ਗੰਗਾ ਦਾ ਪ੍ਰਭਾਵ
ਬਹੁਤ ਹੈ। ਬਹੁਤਿਆਂ ਨੂੰ ਸਾਕਸ਼ਾਤਕਾਰ ਵੀ ਹੋਵੇਗਾ। ਭਗਤੀ ਮਾਰਗ ਵਿੱਚ ਸਮਝਦੇ ਹਨ ਕਿ ਗੰਗਾ ਜਲ ਮਿਲੇ
ਤਾਂ ਹੀ ਉਧਾਰ ਹੋਵੇ, ਇਸਲਈ ਗੁਪਤ ਗੰਗਾ ਕਹਿੰਦੇ ਰਹਿੰਦੇ ਹਨ। ਕਹਿੰਦੇ ਹਨ, ਬਾਣ ਮਾਰਿਆ ਅਤੇ ਗੰਗਾ
ਨਿਕਲੀ। ਗੌਮੂੱਖ ਤੋਂ ਵੀ ਗੰਗਾ ਵਿਖਾਉਂਦੇ ਹਨ। ਤੁਸੀਂ ਪੁੱਛੋਗੇ ਤਾਂ ਕਹਿਣਗੇ ਕਿ ਗੁਪਤ ਗੰਗਾ
ਨਿਕਲ ਰਹੀ ਹੈ। ਤ੍ਰਿਵੈਣੀ ਤੇ ਵੀ ਸਰਸਵਤੀ ਨੂੰ ਗੁਪਤ ਵਿਖਾਇਆ ਹੈ। ਮਨੁੱਖਾਂ ਨੇ ਤਾਂ ਬਹੁਤ ਗੱਲਾਂ
ਬਣਾ ਦਿੱਤੀਆਂ ਹਨ। ਇੱਥੇ ਤਾਂ ਇੱਕ ਹੀ ਗੱਲ ਹੈ। ਸਿਰਫ ਅਲਫ਼, ਬਸ। ਅਲਾਹ ਆਕੇ ਬਹਿਸ਼ਤ ਸਥਾਪਨ ਕਰਦੇ
ਹਨ। ਖ਼ੁਦਾ ਹੈਵਿਨ ਸਥਾਪਨ ਕਰਦੇ ਹਨ। ਈਸ਼ਵਰ ਸ੍ਵਰਗ ਸਥਾਪਨ ਕਰਦੇ ਹਨ। ਅਸਲ ਵਿੱਚ ਈਸ਼ਵਰ ਤਾਂ ਇੱਕ ਹੈ
ਇਹ ਤਾਂ ਆਪਣੀ - ਆਪਣੀ ਭਾਸ਼ਾ ਵਿੱਚ ਵੱਖ - ਵੱਖ ਨਾਮ ਰੱਖ ਦਿੱਤੇ ਹਨ। ਪਰ ਇਹ ਸਮਝਦੇ ਹਨ ਕਿ ਅਲਾਹ
ਤੋਂ ਜਰੂਰ ਸ੍ਵਰਗ ਦੀ ਬਾਦਸ਼ਾਹੀ ਮਿਲੇਗੀ। ਇੱਥੇ ਤਾਂ ਬਾਪ ਕਹਿੰਦੇ ਹਨ ਮਨਮਨਾਭਵ। ਬਾਪ ਨੂੰ ਯਾਦ
ਕਰਨ ਨਾਲ ਵਰਸਾ ਜਰੂਰ ਯਾਦ ਆਵੇਗਾ। ਰਚਤਾ ਦੀ ਰਚਨਾ ਹੈ ਹੀ ਸ੍ਵਰਗ। ਇਵੇਂ ਥੋੜੀ ਕਹਿਣਗੇ ਕਿ ਰਾਮ
ਨੇ ਨਰਕ ਰਚਿਆ। ਭਾਰਤਵਾਸਿਆਂ ਨੂੰ ਇਹ ਪਤਾ ਹੀ ਨਹੀਂ ਕਿ ਨਿਰਾਕਾਰ ਰਚਤਾ ਕੌਣ ਹੈ? ਤੁਸੀਂ ਜਾਣਦੇ
ਹੋ ਕਿ ਨਰਕ ਦਾ ਰਚਤਾ ਰਾਵਣ ਹੈ, ਜਿਸ ਨੂੰ ਜਲਾਉਂਦੇ ਹਨ। ਰਾਵਣ ਰਾਜ ਵਿੱਚ ਭਗਤੀ ਮਾਰਗ ਦਾ
ਸੈਪਲਿੰਗ ਕਿੰਨਾ ਵੱਡਾ ਹੈ। ਰਾਵਣ ਦਾ ਰੂਪ ਵੀ ਬਹੁਤ ਖਤਰਨਾਕ ਬਣਾਇਆ ਹੈ। ਬੋਲਦੇ ਵੀ ਹਨ ਰਾਵਣ ਸਾਡਾ
ਦੁਸ਼ਮਣ ਹੈ। ਬਾਪ ਨੇ ਅਰਥ ਸਮਝਾਇਆ ਹੈ - ਪੇਸ਼ਗੀਰ (ਵਿਸਤਾਰ) ਵੱਡਾ ਹੈ ਤਾਂ ਰਾਵਣ ਦਾ ਸ਼ਰੀਰ ਵੀ ਵੱਡਾ
ਬਣਾਉਂਦੇ ਹਨ। ਸ਼ਿਵਬਾਬਾ ਤਾਂ ਬਿੰਦੀ ਹੈ। ਪਰ ਚਿੱਤਰ ਵੱਡਾ ਬਣਾ ਦਿੱਤਾ ਹੈ। ਨਹੀਂ ਤਾਂ ਬਿੰਦੀ ਦੀ
ਪੂਜਾ ਕਿਵੇਂ ਹੋਵੇ। ਪੁਜਾਰੀ ਤਾਂ ਬਣਨਾ ਹੈ ਨਾ। ਆਤਮਾ ਦੇ ਲਈ ਤਾਂ ਕਹਿੰਦੇ ਹਨ - ਭ੍ਰਿਕੁਟੀ ਦੇ
ਵਿੱਚ ਚਮਕਦਾ ਹੈ ਅਜਬ ਸਿਤਾਰਾ। ਹੋਰ ਫਿਰ ਕਹਿੰਦੇ ਹਨ, ਆਤਮਾ ਸੋ ਪਰਮਾਤਮਾ। ਤਾਂ ਫਿਰ ਹਜਾਰ ਸੂਰਜ
ਤੋਂ ਜਿਆਦਾ ਤੇਜ ਕਿਵੇਂ ਹੋਵੇਗਾ? ਆਤਮਾ ਦਾ ਵਰਨਣ ਤਾਂ ਕਰਦੇ ਹਨ ਪਰ ਸਮਝਦੇ ਨਹੀਂ। ਜੇ ਪਰਮਾਤਮਾ
ਹਜਾਰ ਸੂਰਜ ਤੋਂ ਤੇਜ ਹੋਵੇ, ਤਾਂ ਹਰ ਇੱਕ ਵਿੱਚ ਪ੍ਰਵੇਸ਼ ਕਿਵੇਂ ਕਰਨ? ਕਿੰਨੀਆਂ ਅਯਥਾਰਥ ਗੱਲਾਂ
ਹਨ, ਜੋ ਸੁਣਕੇ ਕੀ ਬਣ ਪਏ ਹਨ। ਕਹਿੰਦੇ ਹਨ ਆਤਮਾ ਸੋ ਪਰਮਾਤਮਾ ਤਾਂ ਬਾਪ ਦਾ ਰੂਪ ਵੀ ਇਵੇਂ ਹੋਵੇਗਾ
ਨਾ, ਪਰ ਪੂਜਾ ਦੇ ਲਈ ਵੱਡਾ ਬਣਾਇਆ ਹੈ। ਪੱਥਰ ਦੇ ਕਿੰਨੇ ਵੱਡੇ - ਵੱਡੇ ਚਿੱਤਰ ਬਣਾਉਂਦੇ ਹਨ। ਜਿਵੇਂ
ਗੁਫ਼ਾਵਾਂ ਵਿੱਚ ਵੱਡੇ - ਵੱਡੇ ਪਾਂਡਵ ਵਿਖਾਏ ਹਨ, ਜਾਣਦੇ ਕੁਝ ਵੀ ਨਹੀਂ। ਇਹ ਹੈ ਪੜ੍ਹਾਈ। ਧੰਧਾ
ਅਤੇ ਪੜ੍ਹਾਈ ਵੱਖ - ਵੱਖ ਹੈ। ਬਾਬਾ ਪੜ੍ਹਾਉਂਦੇ ਵੀ ਹਨ ਅਤੇ ਧੰਧਾ ਵੀ ਸਿਖਾਉਂਦੇ ਹਨ। ਬੋਰਡ ਵਿੱਚ
ਵੀ ਪਹਿਲੇ ਬਾਪ ਦੀ ਮਹਿਮਾ ਹੋਣੀ ਚਾਹੀਦੀ ਹੈ। ਬਾਪ ਦੀ ਫੁੱਲ ਮਹਿਮਾ ਲਿਖਣੀ ਹੈ। ਇਹ ਗੱਲਾਂ ਤੁਸੀਂ
ਬੱਚਿਆਂ ਦੀ ਵੀ ਬੁੱਧੀ ਵਿੱਚ ਨੰਬਰਵਾਰ ਪੁਰਸ਼ਾਰਥ ਅਨੁਸਾਰ ਆਉਂਦੀ ਹੈ ਇਸਲਈ ਮਹਾਰਥੀ, ਘੋੜੇਸਵਰ ਕਿਹਾ
ਜਾਂਦਾ ਹੈ। ਹਥਿਆਰ ਆਦਿ ਦੀ ਕੋਈ ਗੱਲ ਨਹੀਂ ਹੈ। ਬਾਪ ਬੁੱਧੀ ਦਾ ਤਾਲਾ ਖੋਲ ਦਿੰਦੇ ਹਨ। ਇਹ
ਗੋਡਰੇਜ ਦਾ ਤਾਲਾ ਕੋਈ ਖੋਲ ਨਾ ਸਕੇ। ਬਾਪ ਦੇ ਕੋਲ ਮਿਲਣ ਆਉਂਦੇ ਹਨ ਤਾਂ ਬਾਬਾ ਬੱਚਿਆਂ ਤੋਂ
ਪੁੱਛਦੇ ਹਨ ਕਿ ਅੱਗੇ ਕਦੋਂ ਮਿਲੇ ਹੋ? ਇਸ ਜਗ੍ਹਾ ਤੇ, ਇਸ ਦਿਨ ਕਦੋਂ ਮਿਲੇ ਹੋ? ਤਾਂ ਬੱਚੇ ਕਹਿੰਦੇ
ਹਨ ਬਾਬਾ, 5 ਹਜਾਰ ਵਰ੍ਹੇ ਪਹਿਲੇ ਮਿਲੇ ਹਾਂ। ਹੁਣ ਇਹ ਗੱਲਾਂ ਇਵੇਂ ਕੋਈ ਪੁੱਛ ਨਾ ਸਕੇ। ਕਿੰਨੀਆਂ
ਗੂੜੀਆਂ ਸਮਝਣ ਦੀਆਂ ਗੱਲਾਂ ਹਨ। ਕਿੰਨੀ ਗਿਆਨ ਦੀਆਂ ਯੁਕਤੀਆਂ ਬਾਬਾ ਸਮਝਾਉਂਦੇ ਹਨ। ਪਰ ਧਾਰਨਾ
ਨੰਬਰਵਾਰ ਹੁੰਦੀ ਹੈ। ਸ਼ਿਵਬਾਬਾ ਦੀ ਮਹਿਮਾ ਵੱਖ ਹੈ, ਬ੍ਰਹਮਾ - ਵਿਸ਼ਨੂੰ - ਸ਼ੰਕਰ ਦੀ ਮਹਿਮਾ ਵੱਖ
ਹੈ। ਹਰ ਇੱਕ ਦਾ ਪਾਰ੍ਟ ਵੱਖ - ਵੱਖ ਹੈ। ਇਕ ਨਾ ਮਿਲੇ ਦੂਜੇ ਨਾਲ। ਇਹ ਅਨਾਦਿ ਡਰਾਮਾ ਹੈ। ਉਹ ਹੀ
ਫਿਰ ਰਿਪੀਟ ਹੋਵੇਗਾ। ਹੁਣ ਤੁਹਾਡੀ ਬੁੱਧੀ ਵਿੱਚ ਬੈਠਾ ਹੋਇਆ ਹੈ ਕਿ ਅਸੀਂ ਕਿਵੇਂ ਮੂਲਵਤਨ ਵਿੱਚ
ਜਾਂਦੇ ਹਾਂ ਫਿਰ ਆਉਂਦੇ ਹਾਂ ਪਾਰ੍ਟ ਵਜਾਉਣ ਦੇ ਲਈ। ਜਾਂਦੇ ਹਾਂ ਵਾਇਆ ਸੂਕ੍ਸ਼੍ਮਵਤਨ। ਆਉਣ ਸਮੇਂ
ਸੂਕ੍ਸ਼੍ਮਵਤਨ ਨਹੀਂ ਹੈ। ਸੂਕ੍ਸ਼੍ਮਵਤਨ ਦਾ ਸਾਕਸ਼ਾਤਕਾਰ ਕਦੀ ਕਿਸੇ ਨੂੰ ਹੁੰਦਾ ਹੀ ਨਹੀਂ।
ਸੂਕ੍ਸ਼੍ਮਵਤਨ ਦਾ ਸਾਕਸ਼ਾਤਕਰ ਕਰਨ ਦੇ ਲਈ ਕੋਈ ਤਪੱਸਿਆ ਨਹੀਂ ਕਰਦੇ ਹਨ ਕਿਓਂਕਿ ਉਨ੍ਹਾਂ ਨੂੰ ਕੋਈ
ਜਾਣਦੇ ਨਹੀਂ ਹਨ। ਸੂਕ੍ਸ਼੍ਮਵਤਨ ਦਾ ਕੋਈ ਭਗਤ ਥੋੜੀ ਹੀ ਹੋਵੇਗਾ। ਸੂਕ੍ਸ਼੍ਮਵਤਨ ਹੁਣ ਰਚਦੇ ਹਨ ਵਾਇਆ
ਸੂਕ੍ਸ਼੍ਮਵਤਨ ਜਾਕੇ ਫਿਰ ਨਵੀਂ ਦੁਨੀਆਂ ਵਿੱਚ ਆਉਣਗੇ। ਇਸ ਸਮੇਂ ਤੁਸੀਂ ਉੱਥੇ ਆਉਂਦੇ - ਜਾਂਦੇ
ਰਹਿੰਦੇ ਹੋ। ਤੁਹਾਡੀ ਸਗਾਈ ਹੋਈ ਹੈ, ਇਹ ਪਿਯਰ ਘਰ ਹੈ। ਵਿਸ਼ਨੂੰ ਨੂੰ ਪਿਤਾ ਨਹੀਂ ਕਹਿਣਗੇ। ਉਹ ਹੈ
ਸਸੁਰਘਰ ਜਦੋੰ ਕੰਨਿਆ ਸਸੁਰਘਰ ਜਾਂਦੀ ਹੈ ਤਾਂ ਪੁਰਾਣੇ ਸਭ ਕਪੜੇ ਛੱਡ ਜਾਂਦੀ ਹੈ। ਤੁਸੀਂ ਪੁਰਾਣੀ
ਦੁਨੀਆਂ ਨੂੰ ਹੀ ਛੱਡ ਦਿੰਦੇ ਹੋ। ਤੁਹਾਡੇ ਅਤੇ ਉਨ੍ਹਾਂ ਦੇ ਵਨਵਾਹ ਵਿੱਚ ਕਿੰਨਾ ਫਰਕ ਹੈ। ਤੁਹਾਨੂੰ
ਵੀ ਬਹੁਤ ਅਨਾਸਕਤ ਰਹਿਣਾ ਚਾਹੀਦਾ ਹੈ। ਦੇਹ - ਅਭਿਮਾਨ ਤੋੜਨਾ ਹੈ। ਉੱਚੀ ਸਾੜੀ ਪਾਵੋਗੇ ਤਾਂ ਝੱਟ
ਦੇਹ - ਅਭਿਮਾਨ ਆ ਜਾਵੇਗਾ। ਮੈਂ ਆਤਮਾ ਹਾਂ, ਇਹ ਭੁੱਲ ਜਾਵੇਗਾ। ਇਸ ਸਮੇਂ ਤੁਸੀਂ ਹੋ ਹੀ ਵਨਵਾਹ
ਵਿੱਚ। ਵਨਵਾਹ ਅਤੇ ਵਾਨਪ੍ਰਸਥ ਇੱਕ ਹੀ ਗੱਲ ਹੈ। ਸ਼ਰੀਰ ਹੀ ਛੱਡਣਾ ਹੈ ਤਾਂ ਸਾੜੀ ਨਹੀਂ ਛੱਡੋਗੇ
ਕੀ! ਹਲਕੀ ਸਾੜੀ ਮਿਲਦੀ ਹੈ ਤਾਂ ਦਿਲ ਹੀ ਛੋਟੀ ਹੋ ਜਾਂਦੀ ਹੈ। ਇਸ ਵਿੱਚ ਤਾਂ ਖੁਸ਼ੀ ਹੋਣੀ ਚਾਹੀਦੀ
ਹੈ - ਅੱਛਾ ਹੋਇਆ ਜੋ ਹਲਕਾ ਕਪੜਾ ਮਿਲਿਆ। ਚੰਗੀ ਚੀਜ਼ ਨੂੰ ਤਾਂ ਸੰਭਾਲਣਾ ਪੈਂਦਾ ਹੈ। ਇਹ ਪਹਿਨਣ,
ਖਾਨ ਦੀ ਛੋਟੀ - ਛੋਟੀ ਗੱਲਾਂ ਵੀ ਉੱਚੀ ਮੰਜ਼ਿਲ ਤੇ ਪਹੁੰਚਣ ਵਿੱਚ ਅਟਕ ਪਾਉਂਦੀ ਹੈ। ਮੰਜ਼ਿਲ ਬਹੁਤ
ਵੱਡੀ ਹੈ। ਕਥਾ ਵਿੱਚ ਵੀ ਸੁਣਾਉਂਦੇ ਹੈ ਨਾ ਕਿ ਪਤੀ ਨੂੰ ਕਿਹਾ - ਇਹ ਲਾਠੀ ਵੀ ਛੱਡ ਦੋ। ਬਾਪ
ਕਹਿੰਦੇ ਹਨ ਇਹ ਪੁਰਾਣ ਕਪੜਾ, ਪੁਰਾਣੀ ਦੁਨੀਆਂ ਸਭ ਖਲਾਸ ਹੋਣੀ ਹੈ, ਇਸਲਈ ਇਸ ਸਾਰੀ ਦੁਨੀਆਂ ਤੋਂ
ਬੁੱਧੀਯੋਗ ਤੋੜਨਾ ਹੈ, ਇਸ ਨੂੰ ਬੇਹੱਦ ਦਾ ਸੰਨਿਆਸ ਕਿਹਾ ਜਾਂਦਾ ਹੈ। ਸੰਨਿਆਸੀਆਂ ਨੇ ਤਾਂ ਹੱਦ ਦਾ
ਸੰਨਿਆਸ ਕੀਤਾ ਹੈ ਹੁਣ ਤਾਂ ਫਿਰ ਉਹ ਅੰਦਰ ਆ ਗਏ ਹਨ। ਅੱਗੇ ਤਾਂ ਉਨ੍ਹਾਂ ਵਿੱਚ ਬਹੁਤ ਤਾਕਤ ਸੀ।
ਉਤਰਨ ਵਾਲਿਆਂ ਦੀ ਮਹਿਮਾ ਕੀ ਹੋ ਸਕਦੀ ਹੈ। ਨਵੀਂ - ਨਵੀਂ ਆਤਮਾਵਾਂ ਵੀ ਪਿਛਾੜੀ ਤੱਕ ਆਉਂਦੀਆਂ
ਰਹਿੰਦੀਆਂ ਹਨ ਪਾਰ੍ਟ ਵਜਾਉਣ, ਉਨ੍ਹਾਂ ਵਿੱਚ ਕੀ ਤਾਕਤ ਹੋਵੇਗੀ। ਤੁਸੀਂ ਤਾਂ ਪੂਰੇ 84 ਜਨਮ ਲੈਂਦੇ
ਹੋ। ਇਹ ਸਭ ਸਮਝਣ ਦੇ ਲਈ ਕਿੰਨੀ ਚੰਗੀ ਬੁੱਧੀ ਚਾਹੀਦੀ ਹੈ। ਸਰਵਿਸਏਬਲ ਬੱਚੇ ਸਰਵਿਸ ਵਿੱਚ ਉਛਲਦੇ
ਰਹਿਣਗੇ। ਗਿਆਨ ਸਾਗਰ ਦੇ ਬੱਚੇ ਇਵੇਂ ਭਾਸ਼ਣ ਕਰਨ ਜਿਵੇਂ ਬਾਬਾ ਉਛਲਦਾ ਹੈ, ਇਸ ਵਿਚ ਫ਼ੰਕ ਨਹੀਂ ਹੋਣਾ
ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬੁੱਧੀ ਤੋਂ
ਬੇਹੱਦ ਦਾ ਸੰਨਿਆਸ ਕਰਨਾ ਹੈ। ਵਾਪਸ ਘਰ ਜਾਣ ਦਾ ਸਮੇਂ ਹੈ ਇਸਲਈ ਪੁਰਾਣੀ ਦੁਨੀਆਂ ਅਤੇ ਪੁਰਾਣੇ
ਸ਼ਰੀਰ ਤੋਂ ਅਨਾਸਕਤ ਰਹਿਣਾ ਹੈ।
2. ਡਰਾਮਾ ਦੀ ਹਰ ਸੀਨ
ਨੂੰ ਵੇਖਦੇ ਹੋਏ ਹਮੇਸ਼ਾ ਹਰਸ਼ਿਤ ਰਹਿਣਾ ਹੈ।
ਵਰਦਾਨ:-
ਬਾਪਦਾਦਾ ਨੂੰ ਆਪਣਾ ਸਾਥੀ ਸਮਝਕੇ ਡਬਲ ਫੋਰਸ ਨਾਲ ਕੰਮ ਕਰਨ ਵਾਲੇ ਸਹਿਜਯੋਗੀ ਭਵ।
ਕੋਈ ਵੀ ਕੰਮ ਕਰਦੇ
ਬਾਪਦਾਦਾ ਨੂੰ ਆਪਣਾ ਸਾਥੀ ਬਣਾ ਲਵੋ ਤਾਂ ਡਬਲ ਫੋਰਸ ਨਾਲ ਕੰਮ ਹੋਵੇਗਾ ਅਤੇ ਸਮ੍ਰਿਤੀ ਵੀ ਬਹੁਤ
ਸਹਿਜ ਰਹੇਗੀ ਕਿਉਂਕਿ ਜੋ ਸਦਾ ਨਾਲ ਰਹਿੰਦਾ ਹੈ ਉਸਦੀ ਯਾਦ ਖੁਦ ਬਣੀ ਰਹਿੰਦੀ ਹੈ। ਤਾਂ ਅਜਿਹੇ ਸਾਥੀ
ਰਹਿਣ ਨਾਲ ਜਾਂ ਬੁੱਧੀ ਦ੍ਵਾਰਾ ਨਿਰੰਤਰ ਸਤ ਦਾ ਸੰਗ ਕਰਨ ਤੇ ਸਹਿਜਯੋਗੀ ਬਣ ਜਾਵੋਗੇ ਅਤੇ
ਪਾਵਰਫੁੱਲ ਸੰਗ ਹੋਣ ਦੇ ਕਾਰਣ ਹਰ ਕ੍ਰਤਵਿਆ ਵਿਚ ਤੁਹਾਡਾ ਡਬਲ ਫੋਰਸ ਰਹੇਗਾ, ਜਿਸ ਨਾਲ ਹਰ ਕੰਮ
ਵਿਚ ਸਫਲਤਾ ਦੀ ਅਨੁਭੂਤੀ ਹੋਵੇਗੀ।
ਸਲੋਗਨ:-
ਮਹਾਰਥੀ ਉਹ ਹੈ
ਜੋ ਕਦੇ ਮਾਇਆ ਦੇ ਪ੍ਰਭਾਵ ਵਿਚ ਪਰਵਸ਼ ਨਾ ਹੋਵੇ।
ਇਹ ਅਵਿਅਕਤ ਇਸ਼ਾਰੇ :-
ਮਹਾਨ ਬਣਨ ਦੇ ਲਈ ਮਧੁਰਤਾ ਅਤੇ ਨਿਮਰਤਾ ਦਾ ਗੁਣ ਧਾਰਨ ਕਰੋ।
ਮਧੁਰਤਾ ਹੀ ਬ੍ਰਾਹਮਣ
ਜੀਵਨ ਦੀ ਮਹਾਨਤਾ ਹੈ। ਜਿੱਥੇ ਮਧੁਰਤਾ ਹੈ ਉਥੇ ਪਵਿੱਤਰਤਾ ਹੈ। ਬਿਨਾਂ ਪਵਿੱਤਰਤਾ ਦੇ ਮਧੁਰਤਾ ਆ
ਨਹੀਂ ਸਕਦੀ। ਜਿਨਾਂ ਬੁੱਧੀ ਵਿਚ ਨਸ਼ਾ ਹੋਵੇ, ਉਤਨਾ ਹੀ ਕਰਮ ਵਿਚ ਨਿਮਰਤਾ ਅਤੇ ਬੋਲ ਵਿਚ ਮਧੁਰਤਾ
ਹੋਵੇ। ਅਜਿਹੇ ਨਸ਼ੇ ਵਿਚ ਰਹਿਣ ਨਾਲ ਕਦੇ ਨੁਕਸਾਨ ਨਹੀਂ ਹੋਵੇਗਾ। ਸਿੱਧੀ ਨੂੰ ਪਾਉਣ ਵਾਲੇ, ਖੁਦ
ਨੂੰ ਨਮ੍ਰਚਿੱਤ, ਨਿਰਮਾਣ, ਹਰ ਗੱਲ ਵਿਚ ਆਪਣੇ ਆਪਨੂੰ ਗੁਣ ਗ੍ਰਾਹਕ ਤੇ ਮਧੁਰਤਾ ਸੰਪੰਨ ਬਣਾਉਣਗੇ।