10.05.26     Avyakt Bapdada     Punjabi Murli     30.01.2010    Om Shanti     Madhuban


“ਚਾਰੋਂ ਹੀ ਸਬਜੈਕਟ ਵਿਚ ਸਵਮਾਨ ਦੇ ਅਨੁਭਵੀ ਸਵਰੂਪ ਬਣ ਅਨੁਭਵ ਦੀ ਅਥਾਰਟੀ ਨੂੰ ਕੰਮ ਵਿਚ ਲਗਾਓ।”


ਅੱਜ ਬ੍ਰਾਹਮਣ ਸੰਸਾਰ ਦੇ ਰਚੀਯਤਾ ਬਾਪਦਾਦਾ ਆਪਣੇ ਚਾਰੋਂ ਪਾਸੇ ਦੇ ਬ੍ਰਾਹਮਣ ਸੰਸਾਰ ਨੂੰ ਦੇਖ ਰਹੇ ਹਨ। ਹਰ ਇੱਕ ਬ੍ਰਾਹਮਣ ਸਾਰੇ ਸੰਸਾਰ ਵਿੱਚ ਵਿਸ਼ੇਸ਼ ਆਤਮਾ ਹਨ। ਕੋਟਾ ਵਿੱਚ ਕੋਈ ਹਨ ਕਿਉਂਕਿ ਸਾਧਾਰਨ ਤਨ ਵਿੱਚ ਆਏ ਹੋਏ ਬਾਪ ਨੂੰ ਪਹਿਚਾਣ ਲਿਆ। ਬਾਪਦਾਦਾ ਵੀ ਦਿਲ ਵਿੱਚ ਸਮਾਉਣ ਵਾਲੇ ਬੱਚਿਆਂ ਨੂੰ ਦਿਲ ਤੋਂ ਦਿਲ ਦਾ ਪਿਆਰ ਦੇ ਰਹੇ ਹਨ। ਹਰ ਇੱਕ ਬੱਚਾ ਆਪਣੇ ਨੂੰ ਅਜਿਹੇ ਬਾਪ ਦਾ ਪਿਆਰਾ, ਦਿਲ ਵਿੱਚ ਬਾਪ ਨੂੰ ਸਮਾਇਆ ਹੋਇਆ ਅਨੁਭਵ ਕਰਦੇ ਹਨ! ਬਾਪ ਦੇ ਲਈ ਹਰ ਬੱਚਾ ਅਤਿ ਪਿਆਰਾ ਸਰਵ ਦਾ ਪਿਆਰਾ ਹੈ। ਤੁਸੀਂ ਸਭ ਬੱਚਿਆਂ ਦਾ ਸਰਵ ਆਤਮਾਵਾਂ ਦੇ ਪ੍ਰਤੀ ਚੈਂਲੇਂਜ ਹੈ ਕਿ ਅਸੀਂ ਯੋਗੀ ਜੀਵਨ ਵਾਲੇ ਹਾਂ। ਸਿਰਫ਼ ਯੋਗ ਲਗਾਉਣ ਵਾਲੇ ਨਹੀਂ ਪਰ ਯੋਗੀ ਜੀਵਨ ਵਾਲੇ ਹਾਂ। ਜੀਵਨ ਦੋ ਚਾਰ ਘੰਟੇ ਦੀ ਨਹੀਂ ਹੁੰਦੀ। ਜੀਵਨ ਸਦਾ ਕਾਲ ਦੇ ਲਈ ਹੁੰਦੀ ਹੈ। ਤਾਂ ਚੱਲਦੇ ਫਿਰਦੇ ਕਰਮ ਕਰਦੇ ਯੋਗੀ ਜੀਵਨ ਵਾਲੇ ਨਿਰੰਤਰ ਯੋਗੀ ਹਨ। ਭਾਵੇਂ ਯੋਗੀ ਵਿੱਚ ਬੈਠਦੇ, ਭਾਵੇਂ ਕੋਈ ਵੀ ਕਰਮ ਕਰਦੇ ਕਰਮਯੋਗੀ ਹਰ ਬੱਚੇ ਦੇ ਮੱਥੇ ਵਿੱਚ ਚਮਕਦਾ ਹੋਇਆ ਭਾਗ ਦੇਖਦੇ ਹਨ। ਕੀ ਦੇਖਦੇ ਹਨ? ਮੇਰਾ ਹਰ ਬੱਚਾ ਸਵਮਾਨਧਾਰੀ, ਸਵਰਾਜ ਅਧਿਕਾਰੀ ਹੈ। ਕਿਉਂ? ਜਿੱਥੇ ਸਵਮਾਨ ਹੈ ਉੱਥੇ ਦੇਹਭਾਨ ਆ ਨਹੀਂ ਸਕਦਾ। ਆਦਿ ਤੋਂ ਅੰਤ ਤੱਕ, ਹੁਣ ਤੱਕ ਬਾਪਦਾਦਾ ਨੇ ਹਰ ਇੱਕ ਬੱਚੇ ਨੂੰ ਵੱਖ -ਵੱਖ ਸਵਮਾਨ ਦਿੱਤੇ ਹਨ। ਜੇਕਰ ਹੁਣ ਵੀ ਸਵਮਾਨਾ ਨੂੰ ਯਾਦ ਕਰੋ ਅਤੇ ਇੱਕ -ਇੱਕ ਸਵਮਾਨ ਦੀ ਮਾਲਾ ਫੇਰਦੇ ਜਾਓ ਤਾਂ ਅਨੇਕ ਸਵਮਾਨ ਸਵਰੂਪ ਬਣ, ਸਵਮਾਨ ਵਿੱਚ ਲਵਲੀਨ ਹੋ ਜਾਣਗੇ। ਪਰ ਬਾਪਦਾਦਾ ਨੂੰ ਇੱਕ ਗੱਲ ਬੱਚਿਆਂ ਦੀ ਹੁਣ ਤੱਕ ਵੀ ਚੰਗੀ ਨਹੀਂ ਲੱਗਦੀ, ਉਹ ਜਾਣਦੇ ਹੋ ਕਿਹੜੀ? ਚਾਹੁੰਦੇ ਹਨ ਪਰ ਜਦੋਂ ਕੋਈ ਵੀ ਬੱਚਾ ਕਹਿੰਦਾ ਹੈ ਕਿ ਸਾਨੂੰ ਸਵਮਾਨ ਦਿਹ ਸਥਿਤ ਹੋਣ ਵਿੱਚ ਕਦੀ -ਕਦੀ ਮਿਹਨਤ ਲੱਗਦੀ ਹੈ, ਚਾਹੁੰਦੇ ਹਾਂ ਪਰ ਕਦੀ -ਕਦੀ ਮਿਹਨਤ ਲੱਗਦੀ ਹੈ, ਭਾਵੇਂ ਹਨ ਪਰ ਕਦੀ -ਕਦੀ ਮਿਹਨਤ ਲੱਗਦੀ ਹੈ ਤਾਂ ਸਰਵਸ਼ਕਤੀਮਾਨ ਬਾਪ ਬੱਚਿਆਂ ਦੀ ਮਿਹਨਤ ਨਹੀਂ ਦੇਖ ਸਕਦੇ ਕਿਉਂਕਿ ਜਿੱਥੇ ਮੁਹੱਬਤ ਹੁੰਦੀ ਹੈ ਉੱਥੇ ਮਿਹਨਤ ਨਹੀਂ ਹੁੰਦੀ ਹੈ। ਜਿੱਥੇ ਮਿਹਨਤ ਹੈ ਉੱਥੇ ਮੁਹੱਬਤ ਵਿੱਚ ਕਮੀ ਹੈ।

ਅੱਜ ਅੰਮ੍ਰਿਤਵੇਲੇ ਬਾਪਦਾਦਾ ਨੇ ਚਾਰੋਂ ਪਾਸੇ ਦੇ ਬ੍ਰਾਹਮਣਾਂ ਦੇ ਕੋਲ ਭਾਵੇਂ ਦੇਸ਼ ਭਾਵੇਂ ਵਿਦੇਸ਼ ਵਿੱਚ ਚੱਕਰ ਲਗਾਇਆ ਤਾਂ ਕੀ ਦੇਖਿਆ? ਕਈ -ਕਈ ਬੱਚੇ ਸਵਮਾਨ ਵਿੱਚ ਬੈਠੇ ਹਨ, ਸੋਚ ਰਹੇ ਹਨ ਕਿ ਮੈਂ ਬਾਪਦਾਦਾ ਦੇ ਦਿਲਤਖ਼ਤਨਸ਼ੀਨ ਹਾਂ, ਸੋਚ ਵੀ ਰਹੇ ਹਨ, ਸਵਮਾਨ ਵਿੱਚ ਸਥਿਤ ਹੋਣ ਦਾ ਪੁਰਸ਼ਾਰਥ ਹੋਣ ਦਾ ਪੁਰਸ਼ਾਰਥ ਵੀ ਕਰ ਰਹੇ ਹਨ ਪਰ ਕਮੀ ਕੀ ਦੇਖੀ? ਸਵਮਾਨ ਯਾਦ ਹੈ, ਸੋਚ ਰਹੇ ਹਨ, ਪਰ ਸਵਮਾਨ ਸਵਰੂਪ ਬਣ, ਅਨੁਭੂਤੀ ਮੂਰਤ ਬਣ ਅਨੁਭਵ ਦੇ ਅਥਾਰਿਟੀ ਸਵਰੂਪ ਬਣਨ ਵਿੱਚ ਕਮੀ ਕੀ ਦਿਖਾਈ ਦਿੱਤੀ ਕਿਉਕਿ ਸਵਮਾਨ ਯਾਦ ਹੈ, ਸੋਚ ਰਹੇ ਹਨ, ਪਰ ਸਵਮਾਨ ਸਵਰੂਪ ਬਣ, ਅਨੁਭਵੀ ਮੂਰਤ ਬਣ ਅਨੁਭਵ ਦੇ ਅਥਾਰਿਟੀ ਸਵਰੂਪ ਬਣਨ ਵਿੱਚ ਕਮੀ ਦਿਖਾਈ ਦਿੱਤੀ ਕਿਉਂਕਿ ਅਥਾਰਿਟੀ ਤਾਂ ਬਹੁਤ ਹੈ ਪਰ ਸਭਤੋਂ ਵੱਡੀ ਅਥਾਰਿਟੀ ਅਨੁਭਵ ਦੀ ਅਥਾਰਿਟੀ ਹੈ ਅਤੇ ਇਹ ਸਵਮਾਨ ਦੀ ਅਨੁਭੂਤੀ ਆਲਮਾਈਟੀ ਅਥਾਰਿਟੀ ਨੇ ਦਿੱਤੀ ਹੈ। ਤਾਂ ਮਿਹਨਤ ਕਰ ਰਿਹਾ ਹੈ ਪਰ ਅਨੁਭਵ ਸਵਰੂਪ ਨਹੀਂ ਬਣਿਆ। ਤਾਂ ਬਾਪਦਾਦਾ ਨੇ ਇਹ ਦੇਖਿਆ ਕਿ ਬੈਠਦੇ ਹਨ, ਸੋਚਦੇ ਵੀ ਹਨ ਪਰ ਅਨੁਭਵ ਸਵਰੂਪ ਕੋਈ -ਕੋਈ ਹੈ। ਅਨੁਭਵ ਵਿੱਚ ਕਿਸੇ ਵੀ ਤਰਾਂ ਦਾ ਦੇਹ ਅਭਿਮਾਨ ਜ਼ਰਾ ਵੀ ਅਪਣੇ ਵਲ ਖਿੱਚ ਨਹੀਂ ਸਕਦਾ। ਤਾਂ ਅਨੁਭਵ ਸਵਰੂਪ ਬਣ ਜਾਣਾ, ਕਰਮ ਕਰਦੇ ਵੀ ਕਰਮਯੋਗੀ ਦੇ ਅਨੁਭਵ ਸਵਰੂਪ ਵਿੱਚ ਖੋ ਜਾਣਾ, ਇਸਦੀ ਹਾਲੇ ਹੋਰ ਜ਼ਰੂਰਤ ਹੈ। ਸਵਰੂਪ ਵਿੱਚ ਸਥਿਤ ਹੋ ਜਾਣਾ, ਹਰ ਗੱਲ ਵਿੱਚ, ਹਰ ਸਬਜੈਕਟ ਵਿੱਚ ਅਨੁਭਵੀ ਸਵਰੂਪ ਬਣਨਾ , ਭਾਵੇਂ ਗਿਆਨ, ਯੋਗ, ਧਾਰਨਾ ਅਤੇ ਸੇਵਾ ਚਾਰ ਹੀ ਸਬਜੈਕਟ ਵਿੱਚ ਅਨੁਭਵ ਸਵਰੂਪ ਬਣਨਾ। ਅਨੁਭਵੀ ਨੂੰ ਮਾਇਆ ਹਿਲਾ ਨਹੀਂ ਸਕਦੀ ਇਸਲਈ ਬਾਪਦਾਦਾ ਅੱਜ ਸਭ ਬੱਚਿਆਂ ਨੂੰ ਅਨੁਭਵੀ ਸਵਰੂਪ ਵਿੱਚ ਦੇਖਣਾ ਚਾਹੁੰਦੇ ਹਨ। ਸੁਣਨ ਅਤੇ ਸੋਚਣ ਵਿੱਚ ਫ਼ਰਕ ਹੈ ਪਰ ਅਨੁਭਵੀ ਸਵਰੂਪ ਬਣਨਾ, ਜੋ ਸੋਚਿਆ, ਜਿਸ ਸਵਮਾਨ ਵਿੱਚ ਸਥਿਤ ਰਹਿਣਾ ਚਾਹੁਣ ਉਸਦੇ ਅਨੁਭਵ ਸਵਰੂਪ ਵਿੱਚ ਸਥਿਤ ਹੋ ਜਾਏ। ਅਨੁਭਵੀ ਨੂੰ ਕੋਈ ਹਿਲਾ ਨਹੀਂ ਸਕਦਾ ਕਿਉਂਕਿ ਸਵਮਾਨ ਅਤੇ ਦੇਹਭਾਨ, ਜਿੱਥੇ ਸਵਮਾਨ ਸਵਰੂਪ ਹਨ, ਸਵਮਾਨ ਦੇ ਅਨੁਭਵ ਵਿੱਚ ਸਥਿਤ ਹਨ ਉੱਥੇ ਦੇਹ ਭਾਨ ਆ ਨਹੀਂ ਸਕਦਾ। ਜਿੱਥੇ ਦੇਖੋ ਹਨ੍ਹੇਰਾ ਹੈ ਤਾਂ ਪਰ ਤੁਸੀਂ ਰੋਸ਼ਨੀ ਦਾ ਸਵਿੱਚ ਆਂਨ ਕਰੋ ਤਾਂ ਹਨ੍ਹੇਰਾ ਆਟੋਮੇਟਿਕਲੀ ਗਾਇਬ ਹੋ ਜਾਂਦਾ। ਹਨ੍ਹੇਰੇ ਨੂੰ ਮਿਟਾਉਣ ਵਿੱਚ, ਹਨ੍ਹੇਰੇ ਨੂੰ ਭਜਾਉਣ ਵਿੱਚ ਮਿਹਨਤ ਨਹੀਂ ਕਰਨੀ ਪੈਂਦੀ। ਇਵੇਂ ਹੀ ਜਦੋਂ ਸਵਮਾਨ ਦੀ ਸੀਟ ਤੇ ਅਨੁਭਵ ਦਾ ਸਵਿੱਚ ਆਨ ਹੁੰਦਾ ਤਾਂ ਕਿਸੇ ਵੀ ਤਰ੍ਹਾਂ ਦਾ ਦੇਹਭਾਨ, ਵੱਖ -ਵੱਖ ਤਰ੍ਹਾਂ ਦੇ ਦੇਹ ਭਾਨ ਵੀ ਹਨ ਅਤੇ ਵੱਖ -ਵੱਖ ਤਰ੍ਹਾਂ ਦੇ ਬਾਪ ਨੇ ਸਵਮਾਨ ਵੀ ਦਿੱਤੇ ਹਨ। ਸਵਮਾਨ ਨੂੰ ਜਾਣਦੇ ਹਨ, ਪੁਰਸ਼ਾਰਥ ਵੀ ਕਰਦੇ ਹਨ ਪਰ ਅਨੁਭਵ ਦਾ ਪੁਰਸ਼ਾਰਥ ਕਰਨਾ ਅਤੇ ਅਨੁਭਵੀ ਸਵਰੂਪ ਬਣਨਾ ਉਸਵਿੱਚ ਵੀ ਅੰਤਰ ਹੈ ਇਸਲਈ ਮਿਹਨਤ ਕਰਨੀ ਪੈਂਦੀ ਹੈ। ਤਾਂ ਬਾਪਦਾਦਾ ਨੂੰ ਸਮੇਂ ਪ੍ਰਮਾਣ ਬਾਪ ਸਮਾਨ ਬਣਨ ਦਾ ਲਕਸ਼ ਸੰਪੰਨ ਕਰਨ ਸਮੇਂ ਮਿਹਨਤ ਕਰਨਾ ਚੰਗਾ ਨਹੀਂ ਲੱਗਦਾ। ਹਰ ਇਕਪਣੇ ਨੂੰ ਚੈਕ ਕਰੋ ਕੀ ਮੈਂ ਕਰਮਯੋਗੀ ਜੀਵਨ ਵਾਲਾ ਹਾਂ? ਜੀਵਨ ਨੇਚਰੁਲ ਅਤੇ ਸਦਾਕਾਲ ਦੀ ਹੁੰਦੀ ਹੈ, ਕਦੀ -ਕਦੀ ਦੀ ਨਹੀਂ। ਅਜਿਹਾ ਅਨੁਭਵੀ ਸਵਰੂਪ ਬਣੋ, ਜੋ ਲਕਸ਼ ਹੈ ਯੋਗੀ ਜੀਵਨ ਦਾ, ਜੋ ਲੱਕਸ਼ ਹੈ ਅਨੁਭਵੀ ਮੂਰਤ ਬਣਨ ਦਾ ਉਹ ਲਕਸ਼ ਸੰਪੰਨ ਹੈ? ਸਦਾ ਮੱਥੇ ਤੇ ਚਮਕਦੀ ਹੋਈ ਲਾਇਟ ਖੁਦ ਨੂੰ ਵੀ ਅਨੁਭਵ ਹੋਵੇ, ਖੁਦ ਦੀ ਉਸ ਸਵਰੂਪ ਵਿੱਚ ਸਥਿਤ ਹੋਵੇ, ਸਮ੍ਰਿਤੀ ਸਵਰੂਪ ਹੋਵੇ, ਸਮ੍ਰਿਤੀ ਕਰਨ ਵਾਲਾ ਨਹੀਂ, ਸਮ੍ਰਿਤੀ ਸਵਰੂਪ ਹੋਵੇ ਅਤੇ ਸਮ੍ਰਿਤੀ ਸਵਰੂਪ ਹੈ ਜਾਂ ਨਹੀਂ, ਉਸਦਾ ਪ੍ਰਮਾਣ ਇਹ ਹੈ ਕਿ ਜਿੱਥੇ ਸਮ੍ਰਿਤੀ ਦੇ ਅਨੁਭਵੀ ਸਵਰੂਪ ਹਨ ਉੱਥੇ ਆਪਣੇ ਵਿੱਚ ਸਮਰਥੀ ਹਰ ਕੰਮ ਕਰਦੇ ਹੋਏ ਵੀ ਅਨੁਭਵ ਹੋਵੇਗੀ। ਕੰਮ ਵੱਖ -ਵੱਖ ਹੋਣਗੇ ਪਰ ਅਨੁਭਵ ਸਵਰੂਪ ਦੀ ਸਥਿਤੀ ਵੱਖ -ਵੱਖ ਨਹੀਂ ਹੋਵੇ।

ਅੱਜ ਬਾਪਦਾਦਾ ਨੇ ਦੇਖਿਆ ਕਿ ਮਿਹਨਤ ਕਿਉਂ ਕਰਨੀ ਪੈਂਦੀ? ਅਨੁਭਵ ਸਵਰੂਪ ਬਣਨ ਵਿੱਚ ਨੰਬਰਵਾਰ ਪੁਰਸ਼ਾਰਥ ਅਨੁਸਾਰ ਦੇਖਿਆ। ਬਾਪਦਾਦਾ ਦਾ ਹਰ ਇੱਕ ਬੱਚੇ ਨਾਲ ਜਿਗਰੀ ਪਿਆਰ ਹੈ ਤਾਂ ਪਿਆਰ ਵਾਲੇ ਦੀ ਮਿਹਨਤ ਦੇਖੀ ਨਹੀਂ ਜਾਂਦੀ। ਭਾਵੇਂ ਕਿਸੇ ਵੀ ਸਬਜੈਕਟ ਵਿੱਚ ਮਿਹਨਤ ਕਰਨੀ ਪੈਂਦੀ ਹੈ, ਕਦੀ -ਕਦੀ ਸ਼ਬਦ ਯੂਜ਼ ਕਰਨਾ ਪੈਂਦਾ ਹੈ, ਇਸਦਾ ਕਾਰਨ ਹੈ ਅਨੁਭਵੀ ਸਵਰੂਪ ਬਣਨ ਦੀ ਕਮੀ। ਪੁਰਸ਼ਾਰਥੀ ਹਨ ਪਰ ਸਵਰੂਪ ਨਹੀਂ ਬਣੇ ਹਨ। ਇੱਕ ਸੈਕਿੰਡ ਵਿੱਚ ਚਾਰ ਹੀ ਸਬਜੈਕਟ ਹਨ ਵਿੱਚ ਆਪਣੇ ਸਵਮਾਨ ਦੇ ਅਨੁਭਵੀ ਸਵਰੂਪ ਦੀ ਅਨੁਭੂਤੀ ਹੋਣੀ ਚਾਹੀਦੀ ਹੈ, ਜੋ ਦੇਹ -ਅਭਿਮਾਨ ਨਜ਼ਦੀਕ ਆ ਨਹੀਂ ਸਕੇ। ਜਿਵੇਂ ਰੋਸ਼ਨੀ ਦੇ ਅੱਗੇ ਹਨ੍ਹੇਰਾ ਠਹਿਰ ਨਹੀਂ ਸਕਦਾ। ਕੱਢਣਾ ਨਹੀਂ ਪੈਂਦਾ, ਨੇਚਰੁਲ ਜਿੱਥੇ ਹਨ੍ਹੇਰਾ ਹੈ ਉੱਥੇ ਰੋਸ਼ਨੀ ਘੱਟ ਹੈ ਜਾਂ ਨਹੀਂ ਹੈ। ਤਾਂ ਸਭਤੋਂ ਵੱਡੇ ਤੋਂ ਵੱਡੀ ਅਥਾਰਿਟੀ ਅਨੁਭਵ ਗਾਇਆ ਹੋਇਆ ਹੈ। ਅਨੁਭਵ ਨੂੰ ਹਜ਼ਾਰਾਂ ਲੋਕੀ ਬਦਲਣਾ ਚਾਹੇ, ਬਦਲ ਨਹੀਂ ਸਕਦੇ। ਜਿਵੇਂ ਤੁਸੀਂ ਸਭਨੇ ਚੀਨੀ ਦਾ ਅਨੁਭਵ ਕਰਕੇ ਦੇਖਿਆ ਹੈ ਕਿ ਉਹ ਮਿੱਠੀ ਹੁੰਦੀ ਹੈ, ਜੇਕਰ ਹਜ਼ਾਰਾਂ ਲੋਕ ਤੁਹਾਨੂੰ ਬਦਲਣਾ ਚਾਹੇ, ਬਦਲ ਸਕਦੇ ਹੋ? ਤਾਂ ਜੋ ਵੀ ਸਬਜੈਕਟ ਹੈ, ਭਾਵੇਂ ਗਿਆਨ ਦੀ, ਭਾਵੇਂ ਯੋਗ ਦੀ, ਭਾਵੇਂ ਧਾਰਨਾ ਦੀ, ਭਾਵੇਂ ਮਨਸਾ ਦੀ, ਭਾਵੇਂ ਸੇਵਾ ਦੀ, ਕਿਸੀ ਵਿੱਚ ਚਾਰ ਵਿੱਚੋ ਇੱਕ ਵਿੱਚ ਵੀ ਮਿਹਨਤ ਲੱਗਦੀ ਹੈ ਤਾਂ ਜੋ ਵੀ ਸਬਜੈਕਟ ਹਨ, ਭਾਵੇਂ ਗਿਆਨ ਦੀ, ਭਾਵੇਂ ਯੋਗ ਦੀ, ਭਾਵੇਂ ਧਾਰਨਾ ਦੀ ਭਾਵੇਂ ਸੇਵਾ ਦੀ ਕਿਸੇ ਵਿੱਚ ਵੀ ਚਾਰ ਵਿੱਚੋ ਇੱਕ ਵਿੱਚ ਵੀ ਮਿਹਨਤ ਲਗਦੀ ਹੈ ਤਾਂ ਜ਼ਰੂਰ ਅਨੁਭਵ ਦੀ ਕਮੀ ਹੈ। ਸੇਵਾ ਵਿੱਚ ਸਫ਼ਲਤਾ ਵਿੱਚ, ਧਾਰਨਾ ਵਿੱਚ ਸੁਭਾਵ - ਸੰਸਕਾਰ ਪਰਿਵਰਤਨ ਦੀ, ਯੋਗ ਵਿੱਚ ਵੀ ਅਚਲ ਰਹਿਣ ਦੀ,ਯੋਗੀ ਜੀਵਨ ਦੀ ਅਨੁਭੂਤੀ ਕਰਨ ਦੀ ਜਿੱਥੇ ਮਿਹਨਤ ਹੈ ਜਾਂ ਕਦੀ -ਕਦੀ ਕਹਿੰਦੇ ਹੋ, ਤਾਂ ਇਸਦਾ ਅਰਥ ਹੈ ਉਸ ਸਬਜੈਕਟ ਵਿੱਚ ਤੁਸੀਂ ਅਨੁਭਵੀਮੂਰਤ ਨਹੀਂ ਬਣੇ ਹੋ। ਅਨੁਭਵ ਕਦੀ -ਕਦੀ ਨਹੀਂ ਹੁੰਦਾ, ਨੇਚਰੁਲ ਨੇਚਰ ਹੁੰਦੀ ਹੈ। ਤਾਂ ਹੁਣ ਸੁਣਿਆ ਮਿਹਨਤ ਕਰਨ ਦਾ ਕਾਰਨ ਕੀ? ਤੁਹਾਨੂੰ ਅਨੁਭਵ ਹੋਵੇਗਾ ਕਿ ਜਿਸ ਸਮੇਂ ਅਨੁਭਵ ਦੀ ਸੀਟ ਤੇ ਸੈੱਟ ਹੁੰਦੇ ਹੋ, ਕਿਸੇ ਵੀ ਵਰਦਾਨ ਦੇ ਸਵਰੂਪ ਵਿੱਚ ਅਨੁਭਵੀ ਬਣ ਅਨੁਭਵ ਕਰਦੇ ਹੋ ਤਾਂ ਉਸ ਸਮੇਂ ਮਿਹਨਤ ਨਹੀਂ ਕਰਨੀ ਪੈਂਦੀ ਹੈ, ਨੇਚਰੁਲ ਅਨੁਭੂਤੀ ਹੁੰਦੀ ਹੈ, ਇਸਲਈ ਹੁਣ ਸਮੇਂ ਪ੍ਰਮਾਣ ਸਭ ਅਚਾਨਕ ਹੋਣਾ ਹੈ। ਦਸਕੇ ਨਹੀਂ ਹੋਣਾ ਹੈ। ਜਿਵੇਂ ਹੁਣ ਪ੍ਰਕ੍ਰਿਤੀ ਦੀਆਂ ਗੱਲਾਂ ਵਿੱਚ ਅਚਾਨਕ ਦਾ ਖੇਲ ਚੱਲ ਰਿਹਾ ਹੈ, ਸ਼ੁਰੂ ਹੋਇਆ ਹੈ ਹੁਣ। ਨਵੀਆਂ -ਨਵੀਆਂ ਗੱਲਾਂ ਅਚਾਨਕ ਹੋ ਰਹੀਆਂ ਹਨ, ਜਿਵੇਂ ਅਰਥਕਵੇਕ ਹੋਇਆ, ਥੋੜੇ ਸਮੇਂ ਵਿੱਚ ਲੱਖਾਂ ਆਤਮਾਵਾਂ ਚੱਲੀਆਂ ਗਈਆਂ, ਕੀ ਉਹਨਾਂ ਨੂੰ ਪਤਾ ਸੀ ਕਿ ਕਲ ਅਸੀਂ ਹੋਵਾਂਗੇ ਜਾਂ ਨਹੀਂ? ਇਵੇਂ ਕਈ ਐਕਸੀਡੈਂਟ, ਵੱਖ -ਵੱਖ ਸਥਾਨ ਤੇ ਅਚਾਨਕ ਹੋਣਾ ਸ਼ੁਰੂ ਹੋ ਗਿਆ ਹੈ। ਇਕੱਠੇ ਦੇ ਇਕੱਠੇ ਇੱਕ ਸਮੇਂ ਅਨੇਕਾਂ ਦੇ ਟਿਕੇਟ ਕੱਟ ਰਹੀ ਹੈ ਤਾਂ ਅਜਿਹੇ ਸਮੇਂ ਤੇ ਤੁਸੀਂ ਏਵਰਰੇਡੀ ਹੋ? ਇਹ ਤਾਂ ਨਹੀਂ ਕਹਾਂਗੇ ਕਿ ਪੁਰਸ਼ਾਰਥ ਕਰ ਰਿਹਾ ਹੈ? ਏਵਰਰੇਡੀ ਮਤਲਬ ਕੋਈ ਵੀ ਵਰਦਾਨ ਜਾਂ ਸਵਮਾਨ ਦਾ ਸੰਕਲਪ ਕੀਤਾ ਅਤੇ ਸਵਰੂਪ ਬਣਿਆ ਇਸਲਈ ਬਾਪਦਾਦਾ ਅੱਜ ਇਸ ਗੱਲ ਤੇ ਅਟੇੰਸ਼ਨ ਦਵਾ ਰਹੇ ਹਨ ਕਿ ਕਿਸੇ ਵੀ ਵਰਦਾਨ ਨੂੰ ਫਲੀਭੂਤ ਕਰ ਵਰਦਾਨ ਜਾਂ ਸਵਮਾਨ ਦੇ ਸਵਰੂਪ ਦੇ ਅਨੁਭਵੀ ਬਣ ਸਕਦੇ ਹੋ? ਬਣਨਾ ਹੀ ਪਵੇਗਾ। ਕੋਸ਼ਿਸ਼ ਕਰ ਰਿਹਾ ਹਾਂ, ਜੇਕਰ ਕੋਸ਼ਿਸ਼ ਵੀ ਕਰਨੀ ਹੈ ਤਾਂ ਹੁਣ ਤੋਂ ਕਿਉਂਕਿ ਬਹੁਤ ਸਮੇਂ ਦਾ ਅਭਿਆਸ ਸਮੇਂ ਤੇ ਮਦਦ ਦਵੇਗਾ। ਪੁਰਸ਼ਾਰਥੀ ਨਹੀਂ, ਅਨੁਭਵੀ ਕਿਉਂਕਿ ਅਨੁਭਵ ਦੀ ਅਥਾਰਿਟੀ ਤੁਸੀਂ ਸਭਨੂੰ ਆਲਮਾਇਟੀ ਅਥਾਰਿਟੀ ਨੇ ਦਿੱਤੀ ਹੈ। ਜਿਵੇਂ ਦੇਹ ਭਾਨ ਦੇ ਅਨੁਭਵੀ ਹਨ, ਤਾਂ ਕੀ ਦੇਹ ਭਾਨ ਨੂੰ ਯਾਦ ਕਰਨਾ ਪੈਂਦਾ ਹੈ ਕਿ ਮੈਂ ਫਲਾਣਾ ਹਾਂ! ਮੰਨ ਲਵੋ ਤੁਹਾਡਾ ਨਾਮ ਦੇਹ ਤੇ ਪਿਆ, ਤਾਂ ਦੇਹਭਾਨ ਹੋ ਗਿਆ ਨਾ, ਮੈਂ ਫਲਾਣਾ ਹਾਂ, ਜੇਕਰ ਹਜ਼ਾਰਾਂ ਲੋਕ ਵੀ ਤੁਹਾਨੂੰ ਕਹਿਣ ਕੀ ਤੁਸੀਂ ਫਲਾਣਾ ਨਹੀਂ ਹੋ, ਤੁਸੀਂ ਇਹ ਹੋ, ਨਾਮ ਬਦਲੀ ਕਰਕੇ ਕਹਿਣ ਤਾਂ ਤੁਸੀਂ ਮੰਨੋਗੇ? ਭੁੱਲੋਗੇ ਆਪਣਾ ਨਾਮ! ਜਨਮ ਲੈਂਦੇ ਜੋ ਨਾਮ ਪਿਆ ਉਹ ਦੇਹ ਭਾਨ ਕਿੰਨਾ ਪੱਕਾ ਅਤੇ ਨੇਚਰੁਲ ਰਹਿੰਦਾ ਹੈ। ਕਿਸੇ ਹੋਰ ਨੂੰ ਵੀ ਤੁਹਾਡੇ ਨਾਮ ਨਾਲ ਬੁਲਾਉਣਗੇ, ਤੁਹਾਨੂੰ ਨਹੀਂ ਬੁਲਾਉਣਾ ਹੈ, ਪਰ ਤੁਹਾਡੇ ਨਾਮਧਾਰੀ ਨੂੰ ਬੁਲਾ ਰਹੇ ਹਨ, ਤੁਹਾਡੇ ਕੰਨ ਨਾਮ ਸੁਣਦੇ ਹੀ ਅਟੇੰਸ਼ਨ ਜਾਏਗਾ ਮੈਨੂੰ ਬੁਲਾ ਰਹੇ ਹਨ। ਤਾਂ ਦੇਹ ਭਾਨ ਐਨਾ ਪੱਕਾ ਹੋ ਗਿਆ ਹੈ। ਇਵੇਂ ਦੇਹੀ ਅਭਿਮਾਨੀ, ਸਵਮਾਨਧਾਰੀ, ਸਵਰਾਜ ਅਧਿਕਾਰੀ ਪੱਕਾ ਹੋਵੇ। ਤੁਸੀਂ ਕਹਿੰਦੇ ਹੋ ਨਾ, ਸਾਡਾ ਜੀਵਨ ਪਰਿਵਰਤਨ ਹੈ ਤਾਂ ਪਰਿਵਰਤਨ ਕੀ ਕੀਤਾ? ਦੇਹ ਭਾਨ ਨਾਲ ਸਵਮਾਨ ਅਧਿਕਾਰੀ ਬਣੇ। ਤਾਂ ਚੈਕ ਕਰੋ ਗਿਆਨ ਸਵਰੂਪ ਬਣਿਆ ਹਾਂ? ਜਾਂ ਗਿਆਨ ਸੁਣਨ ਅਤੇ ਸੁਣਾਉਣ ਵਾਲਾ ਬਣਿਆ ਹਾਂ? ਗਿਆਨ ਮਤਲਬ ਨਾਲੇਜ਼ ਦਾ ਪ੍ਰੈਕਟੀਕਲ ਰੂਪ ਹੈ, ਨਾਲੇਜ਼ ਨੂੰ ਕਹਿੰਦੇ ਹਨ, ਨਾਲੇਜ਼ ਇਜ ਲਾਇਟ, ਨਾਲੇਜ਼ ਇਜ ਮਾਈਟ, ਤਾਂ ਗਿਆਨ ਸਵਰੂਪ ਬਣਨਾ ਮਤਲਬ ਜੋ ਵੀ ਕਰਮ ਕਰਨਗੇ ਉਹ ਲਾਇਟ ਅਤੇ ਮਾਈਟ ਵਾਲਾ ਹੋਵੇਗਾ। ਯਥਾਰਥ ਹੋਵੇਗਾ। ਇਸਨੂੰ ਕਿਹਾ ਜਾਂਦਾ ਹੈ ਗਿਆਨ ਸਵਰੂਪ ਬਣਨਾ। ਗਿਆਨ ਸੁਨਾਉਣ ਵਾਲਾ ਨਹੀਂ, ਗਿਆਨ ਸਵਰੂਪ ਬਣਨਾ। ਯੋਗ ਸਵਰੂਪ ਦਾ ਅਰਥ ਹੈ ਕਰਮਇੰਦਰੀਆਂ ਜਿੱਤ ਬਣਨਾ। ਹਰ ਕਰਮਇੰਦਰੀ ਤੇ ਸਵਰਾਜਧਾਰੀ। ਇਸਨੂੰ ਕਿਹਾ ਜਾਂਦਾ ਹੈ ਯੋਗ ਮਤਲਬ ਯੁਕਤੀਯੁਕਤ ਜੀਵਨ। ਇਵੇਂ ਜੇਕਰ ਗਿਆਨ ਯੋਗ ਦਾ ਸਵਰੂਪ ਹੈ ਤਾਂ ਹਰ ਗੁਣ ਦੀ ਧਾਰਨਾ ਆਟੋਮੇਟਿਕਲੀ ਹੋਵੇਗੀ। ਜਿੱਥੇ ਗਿਆਨ, ਯੋਗ ਹੈ, ਯੋਗਯੁਕਤ ਹਨ ਉੱਥੇ ਗੁਣਾਂ ਦੀ ਧਾਰਨਾ ਆਟੋਮੇਟਿਕਲੀ ਹੋਵੇਗੀ। ਸੇਵਾ ਹਰ ਸਮੇਂ ਆਟੋਮੇਟਿਕ ਹੋਵੇਗੀ। ਸਮੇਂ ਅਨੁਸਾਰ ਭਾਵੇਂ ਮਨਸਾ ਸੇਵਾ ਕਰਨ, ਭਾਵੇਂ ਵਾਚਾ ਕਰਨ, ਭਾਵੇਂ ਕਰਮਣਾ ਕਰਨ, ਭਾਵੇਂ ਸਨੇਹ ਸੰਬੰਧ ਵਿੱਚ ਕਰਨ, ਸੇਵਾ ਵੀ ਹਰ ਸਮੇਂ ਅਖੰਡ ਚਲਦੀ ਰਹੇਗੀ। ਸੰਬੰਧ ਸੰਪਰਕ ਵਿੱਚ ਵੀ ਸੇਵਾ ਹੁੰਦੀ ਹੈ। ਮੰਨੋ ਕੋਈ ਤੁਹਾਡੇ ਭਰਾ ਜਾਂ ਭੈਣ ਬ੍ਰਾਹਮਣ ਪਰਿਵਾਰ ਵਿੱਚ ਥੋੜਾ ਜਿਹਾ ਮਯੂਸ ਹੈ, ਥੋੜਾ ਪੁਰਸ਼ਾਰਥ ਵਿਚ ਡਲ ਹੈ, ਕੋਈ ਸੰਸਕਾਰ ਦੇ ਵਸ਼ ਹੈ, ਅਜਿਹੇ ਸੰਪਰਕ ਵਾਲੀ ਆਤਮਾ ਨੂੰ ਤੁਸੀਂ ਉਮੰਗ -ਉਤਸ਼ਾਹ ਦਵਾਇਆ, ਸਹਿਯੋਗ ਦਿੱਤਾ, ਸਨੇਹ ਦਿੱਤਾ, ਇਹ ਵੀ ਸੇਵਾ ਦਾ ਪੁੰਨ ਤੁਹਾਡਾ ਜਮਾਂ ਹੁੰਦਾ ਹੈ। ਡਿੱਗੇ ਹੋਏ ਨੂੰ ਉਠਾਉਣਾ ਇਹ ਪੁੰਨ ਗਾਇਆ ਜਾਂਦਾ ਹੈ। ਤਾਂ ਸੰਬੰਧ ਅਤੇ ਸੰਪਰਕ ਵਿੱਚ ਵੀ ਸੇਵਾ ਕਰਨਾ ਇਹ ਸੱਚੇ ਸੇਵਾਧਾਰੀ ਦਾ ਕਰਤਵ ਹੈ। ਸੇਵਾ ਮਿਲੇ ਜਾਂ ਸੇਵਾ ਦਿੱਤੀ ਜਾਵੇ ਤਾਂ ਸੇਵਾ ਹੈ, ਉਹ ਨਹੀਂ। ਖੁਦ ਮਨਸਾ, ਵਾਚਾ, ਕਰਮਣਾ ਸੰਬੰਧ ਵਿੱਚ ਸੇਵਾ ਆਟੋਮੇਟਿਕਲੀ ਹੁੰਦੀ ਰਹੇ। ਕਈ ਵਾਰ ਬਾਪਦਾਦਾ ਨੇ ਦੇਖਿਆ ਕਿ ਸੰਪਰਕ ਵਿੱਚ ਕੋਈ -ਕੋਈ ਬੱਚਾ ਦੇਖਦਾ ਵੀ ਹੈ ਕਿ ਇਹਨਾਂ ਦਾ ਸੁਭਾਵ ਸੰਸਕਾਰ ਥੋੜ੍ਹਾ ਜੋ ਹੋਣਾ ਚਾਹੀਏ ਉਹ ਨਹੀਂ ਹਨ, ਪਰ ਇਹ ਤਾਂ ਹੈ ਹੀ ਅਜਿਹਾ, ਇਹ ਬਦਲਣਾ ਨਹੀਂ ਹੈ, ਇਸਦੀ ਸੇਵਾ ਕਰਨਾ ਟਾਇਮ ਵੇਸ੍ਟ ਹੈ, ਇਵੇਂ ਸੰਕਲਪ ਕਰਨਾ ਕੀ ਯਥਾਰਥ ਹੈ? ਜਦੋਂ ਤੁਸੀਂ ਮੰਨਦੇ ਹੋ ਕਿ ਅਸੀਂ ਪ੍ਰਕ੍ਰਿਤੀ ਨੂੰ ਵੀ ਸਤੋਪ੍ਰਧਾਨ ਬਨਾਉਣਾ ਵਾਲੇ ਹਾਂ, ਪ੍ਰਕ੍ਰਿਤੀ ਨੂੰ ਅਤੇ ਉਹ ਮਨੁੱਖ ਆਤਮਾ ਹੈ, ਬ੍ਰਾਹਮਣ ਕਹਾਉਂਦਾ ਹੈ ਪਰ ਸੰਸਕਾਰ ਵਸ਼ ਹੈ, ਜਦੋਂ ਪ੍ਰਕ੍ਰਿਤੀ ਦਾ ਸੰਸਕਾਰ ਬਦਲਣ ਦੀ ਚੈਲੇਂਜ ਕੀਤੀ ਹੈ ਤਾਂ ਉਹ ਤਾਂ ਪ੍ਰਕ੍ਰਿਤੀ ਤੋ ਪੁਰਸ਼ ਹੈ, ਆਤਮਾ ਹੈ। ਤੁਹਾਡੇ ਸੰਬੰਧ ਵਿੱਚ ਹਨ। ਤਾਂ ਸੱਚਾ ਸੇਵਾਧਾਰੀ ਆਪਣੇ ਸੇਵਾ ਦਾ ਪੁੰਨ ਕਮਾਉਣ ਦੇ ਲਈ ਸ਼ੁਭ ਭਾਵਨਾ ਜ਼ਰੂਰ ਰੱਖੇਗਾ। ਇਹ ਤਾਂ ਹੈ ਹੀ ਇਵੇਂ ਦਾ, ਇਹ ਬਦਲ ਨਹੀਂ ਸਕਦਾ, ਇਹ ਸ਼ੁਭ ਭਾਵਨਾ ਨਹੀਂ, ਇਹ ਸੂਕ੍ਸ਼੍ਮ ਘ੍ਰਿਣਾ ਭਾਵਨਾ ਹੈ। ਫਿਰ ਵੀ ਆਪਣਾ ਭਰਾ ਭੈਣ ਹੈ, ਫਿਰ ਵੀ ਮੇਰਾ ਬਾਬਾ ਤੇ ਕਹਿੰਦਾ ਹੈ ਨਾ! ਤਾਂ ਸੱਚਾ ਸੇਵਾਧਾਰੀ ਸ਼ੁਭ ਭਾਵਨਾ ਦੇਣ ਦੀ ਸੇਵਾ ਵਿੱਚ ਪੁੰਨ ਕਮਾਏਗਾ। ਡਿੱਗੇ ਹੋਏ ਨੂੰ ਡਿਗਾਉਣਾ ਨਹੀਂ, ਉਠਾਉਣਾ। ਸਹਿਯੋਗ ਦੇਣਾ, ਇਸਨੂੰ ਕਹਾਂਗੇ ਸੱਚੇ ਸੇਵਾਧਾਰੀ, ਪੁੰਨ ਆਤਮਾ। ਤਾਂ ਇਵੇਂ ਆਪਣੇ ਨੂੰ ਚੈਕ ਕਰੋ ਐਨਾ ਸੇਵਾ ਦਾ ਉਮੰਗ -ਉਤਸ਼ਾਹ ਹੈ? ਇਸਨੂੰ ਕਿਹਾ ਜਾਂਦਾ ਹੈ ਅਨੁਭਵ ਦੇ ਅਥਾਰਿਟੀ ਵਾਲਾ। ਤਾਂ ਹੁਣ ਬਾਪਦਾਦਾ ਇਹ ਹੀ ਚਾਹੁੰਦੇ ਹੈ, ਅਨੁਭਵੀ ਮੂਰਤ ਬਣੋ, ਅਨੁਭਵ ਦੀ ਅਥਾਰਿਟੀ ਨੂੰ ਕੰਮ ਵਿੱਚ ਲਗਾਓ।

ਚਾਰ ਹੀ ਸਬਜੈਕਟ ਵਿੱਚ ਜੋ ਆਪਣੇ ਨੂੰ ਅਨੁਭਵੀ ਸਵਰੂਪ ਬਣ ਅਨੁਭਵ ਦੇ ਅਥਾਰਿਟੀ ਨੂੰ ਕੰਮ ਵਿੱਚ ਲਗਾਓਗੇ। ਜੋ ਕਮੀ ਹੋਵੇ ਉਸਨੂੰ ਸੰਪੰਨ ਕਰੋਗੇ, ਐਨਾ ਆਪਣੇ ਤੇ ਅਟੇੰਸ਼ਨ ਦੇਣਗੇ ਉਹ ਹੱਥ ਉਠਾਓ। ਮਨ ਦਾ ਹੱਥ ਉਠਾ ਰਹੇ ਹੋ ਨਾ! ਸ਼ਰੀਰ ਦਾ ਹੱਥ ਨਹੀਂ, ਮਨ ਦਾ ਹੱਥ ਉਠਾਓ। ਮਨ ਦਾ ਹੱਥ ਉਠਾਉਣਾ ਕਿਉਂਕਿ ਬਾਪਦਾਦਾ ਸ਼ਿਵਰਾਤਰੀ ਤੇ ਰਿਜ਼ਲਟ ਲੈਣਗੇ। ਮਨ ਵਿੱਚ ਕਿਸੇ ਦਾ ਵੀ ਕਮੀ ਦਾ ਸੰਸਕਾਰ ਆਪਣੀ ਸ਼ੁਭ ਭਾਵਨਾ ਨੂੰ ਘੱਟ ਨਹੀਂ ਕਰੇ। ਉਸਦਾ ਸੰਸਕਾਰ ਤਾਂ ਢਿਲਾ ਹੈ ਪਰ ਉਹ ਐਨਾ ਤਾਂ ਪਾਵਰਫੁੱਲ ਹੈ ਜੋ ਤੁਹਾਡੀ ਸ਼ੁਭ ਭਾਵਨਾ ਨੂੰ ਘੱਟ ਕਰ ਲੈਂਦਾ ਹੈ ਇਸਲਈ ਜਿਵੇਂ ਬ੍ਰਹਮਾ ਬਾਪ ਨੇ ਕੀ ਨਹੀਂ ਦੇਖਿਆ, ਕੀ ਨਹੀਂ ਕੀਤਾ, ਜ਼ਿਮੇਵਾਰ ਹੁੰਦੇ ਫਿਰ ਵੀ ਅੰਤ ਵਿੱਚ ਸ਼ੁਭ ਭਾਵਨਾ, ਸ਼ੁਭ ਕਾਮਨਾ ਦੇ ਤਿੰਨ ਸ਼ਬਦ ਸਭ ਨੂੰ ਸਿੱਖਿਆ ਦੇਕੇ ਗਏ। ਯਾਦ ਹੈ ਨਾ! ਤਿੰਨ ਸ਼ਬਦ ਯਾਦ ਹੈ ਨਾ! ਖੁਦ ਵੀ ਨਿਰਾਕਾਰੀ, ਨਿਰਹੰਕਾਰੀ, ਨਿਰਵਿਕਾਰੀ ਇਸੀ ਸਥਿਤੀ ਵਿੱਚ ਅਵਿੱਅਕਤ ਬਣੇ, ਕਿਸੇ ਨੂੰ ਵੀ ਕਰਮਭੋਗ ਦੀ ਫਿਲਿੰਗ ਨਹੀਂ ਦਵਾਈ, ਕਿਸੇ ਨੇ ਸਮਝਿਆ ਕਿ ਕਰਮਭੋਗ ਸਮਾਪਤ ਹੋ ਰਿਹਾ ਹੈ! ਕੀ ਹੋ ਗਿਆ? ਅਵਿਅਕਤ ਹੋ ਗਿਆ। ਇਵੇਂ ਬ੍ਰਹਮਾ ਬਾਪ ਸਮਾਨ ਫਰਿਸ਼ਤਾ ਭਵ ਦਾ ਵਰਦਾਨ ਜੋ ਬਾਪ ਨੇ ਕਰਕੇ ਵਿਖਿਆ, ਫਾਲੋ ਬ੍ਰਹਮਾ ਬਾਪ। ਜਿਵੇਂ ਤੁਸੀਂ ਕਹਿੰਦੇ ਹੋ ਮੇਰਾ ਬਾਬਾ, ਤਾਂ ਬਾਪ ਕੀ ਕਹਿੰਦੇ ਹਨ? ਮੇਰੇ ਬੱਚੇ ਹਨ। ਅਜਿਹੀ ਸ਼ੁਭ ਭਾਵਨਾ ਆਪਸ ਵਿੱਚ ਪਰਿਵਾਰ ਦੀ ਵੀ ਹੋਣਾ ਜਰੂਰੀ ਹੈ। ਸੁਭਾਅ ਨਹੀਂ ਵੇਖੋ, ਬਾਪ ਜਾਣਦੇ ਹਨ, ਭਾਵ ਸੁਭਾਅ ਹੈ, ਲੇਕਿਨ ਭਾਵ ਸੁਭਾਅ, ਪਿਆਰ ਨੂੰ ਖਤਮ ਨਹੀਂ ਕਰੇ, ਸੰਬੰਧ ਨੂੰ ਖਤਮ ਨਹੀਂ ਕਰੇ, ਕੰਮ ਨੂੰ ਸਫਲ ਘਟ ਕਰੇ, ਇਹ ਰਾਇਟ ਨਹੀਂ। ਪਰਿਵਾਰ ਹੈ। ਕਿਹੜਾ ਪਰਿਵਾਰ ਹੈ? ਪ੍ਰਭੂ ਪਰਿਵਾਰ, ਪਰਮਾਤਮ ਪਰਿਵਾਰ। ਇਸ ਵਿੱਚ ਕਿਸੇ ਵੀ ਕਾਰਣ ਨਾਲ ਪਿਆਰ ਦੀ ਕਮੀ ਨਹੀਂ ਹੋਣੀ ਚਾਹੀਦੀ। ਪਿਆਰ ਮਤਲਬ ਸ਼ੁਭ। ਭਾਵਨਾ ਜਰੂਰ ਹੋਵੇ। ਕਿਵੇਂ ਦਾ ਵੀ ਹੈ, ਪਰਮਾਤਮ ਪਰਿਵਾਰ ਹੈ। ਜਿਸ ਨੇ ਮੰਨਿਆ ਕਿ ਮੈ ਪ੍ਰਭੂ ਪਰਿਵਾਰ ਦਾ ਹਾਂ, ਤਾਂ ਪਰਿਵਾਰ ਮਤਲਬ ਪਿਆਰ। ਜੇਕਰ ਪਰਿਵਾਰ ਵਿਚ ਪਿਆਰ ਨਹੀਂ ਤਾਂ ਪਰਿਵਾਰ ਨਹੀਂ। ਇਹ ਪਰਮਾਤਮ ਪਰਿਵਾਰ ਇੱਕ ਦਾ ਇੱਕ ਸਮੇਂ ਹੀ ਹੁੰਦਾ ਹੈ, ਇਨਾਂ ਵੱਡਾ ਪਰਿਵਾਰ ਪ੍ਰਮਾਤਮਾ ਦੇ ਸਿਵਾਏ ਹੋਰ ਕਿਸੇ ਦਾ ਹੋ ਨਹੀਂ ਸਕਦਾ। ਤਾਂ ਚੈਕ ਕਰਨਾ ਕਿਉਂਕਿ ਇਹ ਵੀ ਪੁਰਸ਼ਾਰਥ ਵਿਚ ਵਿਘਣ ਪੈਂਦਾ ਹੈ। ਤਾਂ ਜਦੋਂ ਵਿਘਣ ਮੁਕਤ ਹੋਵੋਗੇ ਤਾਂ ਹੀ ਅਨੁਭਵੀ ਬਣ ਅਨੁਭਵ ਦੀ ਅਥਾਰਟੀ ਦ੍ਵਾਰਾ ਸਭ ਨੂੰ ਅਨੁਭਵੀ ਬਣਾਓਗੇ। ਅੱਛਾ।

ਚਾਰੋਂ। ਪਾਸੇ ਦੇ ਬੱਚਿਆਂ ਨੂੰ ਬਾਪਦਾਦਾ ਵੇਖ ਵੇਖ ਖੁਸ਼ ਹੋ ਗੀਤ ਗਾਉਂਦੇ ਵਾਹ ਬੱਚੇ ਵਾਹ! ਹਰ ਬੱਚੇ ਦੇ ਦਿਲ ਵਿਚ ਬਾਪ ਹੈ ਅਤੇ ਬਾਪ ਦੇ ਦਿਲ ਵਿਚ ਹਰ ਬੱਚਾ ਹੈ। ਅਤੇ ਇੱਥੇ ਇਨਾਂ ਪਰਿਵਾਰ ਮਧੂਬਨ ਨਿਵਾਸੀ ਵੇਖਕੇ ਇਹ ਵੀ ਖੁਸ਼ੀ ਹੁੰਦੀ ਹੈ ਵਾਹ ਮਧੂਬਨ ਵਾਹ! ਸਭ ਦਾ ਏਸ਼ਲਮ ਮਧੁਬਨ ਹੈ ਹੀ ਹੈ ਇਸਲਈ ਮਧੁਬਨ ਵਿਚ ਭੱਜ ਕੇ ਆ ਜਾਂਦੇ ਹਨ। ਹੁਣ ਬਾਪ ਦੀ ਜੋ ਆਸ਼ਾ ਹੈ ਉਹ ਜਲਦੀ ਤੋਂ ਜਲਦੀ ਪੂਰਨ ਕਰਨਾ ਹੈ। ਚਾਰ ਹੀ ਸਬਜੈਕਟ ਵਿਚ ਅਨੁਭਵੀ ਸਵਰੂਪ ਬਣਨਾ ਹੀ ਹੈ। ਬਾਪਦਾਦਾ ਦੇਸ਼ ਵਿਦੇਸ਼ ਚਾਰੋਂ ਪਾਸੇ ਦੇ ਬੱਚੇ ਜਿੱਥੇ ਵੀ ਬੈਠੇ ਦੇਖ ਰਹੇ ਹਨ। ਸਾਰੇ ਕਿਵੇਂ ਵੇਖ - ਵੇਖ ਖੁਸ਼ ਜੌੜੇ ਹਨ। ਇਹ ਸਾਧਨ, ਇਹ ਸਾਇੰਸ ਇਸੇ ਸਮੇਂ ਪ੍ਰੋਗਰੇਸ ਵਿਚ ਜਾ ਰਹੀ ਹੈ, ਨਵੀਂ - ਨਵੀਂ ਇਨਵੈਂਸ਼ਨ ਦੁਨੀਆ ਦੇ ਹਨ ਲੇਕਿਨ ਤੁਹਾਡੇ ਫਾਇਦੇ ਦੇ ਸਾਧਨ ਚੰਗੇ - ਚੰਗੇ ਨਿਕਲ ਰਹੇ ਹਨ। ਦੂਰ ਹੁੰਦੇ ਵੀ ਨਾਲ ਹਨ। ਤਾਂ ਸਾਇੰਸ ਵਾਲਿਆਂ ਨੂੰ ਵੀ ਮੁਬਾਰਕ ਹੈ ਜੋ ਸਾਧਨ ਤੇ ਬਣਾਏ ਹਨ। ਅੱਛਾ। ਦੇਸ਼ ਵਿਦੇਸ਼ ਦੇ ਸਾਰੇ ਬੱਚਿਆਂ ਨੂੰ ਬਹੁਤ - ਬਹੁਤ ਦਿਲ ਦਾ ਪਿਆਰ ਅਤੇ ਯਾਦ ਸਵੀਕਾਰ ਹੋਵੇ ਅਤੇ ਵਿਸ਼ੇਸ਼ ਅਜਿਹੇ ਵਿਸ਼ੇਸ਼ ਬੱਚਿਆਂ ਨੂੰ ਨਮਸਤੇ।

ਵਰਦਾਨ:-
ਨਾਲੇਜ ਦੀ ਲਾਈਟ ਦ੍ਵਾਰਾ ਪੁਰਸ਼ਾਰਥ ਦੇ ਮਾਰਗ ਨੂੰ ਸਹਿਜ ਅਤੇ ਸਪੱਸ਼ਟ ਕਰਨ ਵਾਲੇ ਫਰਿਸ਼ਤਾ ਸਵਰੂਪ ਭਵ।

ਫਰਿਸ਼ਤੇਪਨ ਦੀ ਲਾਇਫ ਵਿਚ ਲਾਈਟ ਅਤੇ ਮਾਇਟ ਦੋਵੇਂ ਹੀ ਸਪੱਸ਼ਟ ਵਿਖਾਈ ਦਿੰਦੇ ਹਨ। ਲੇਕਿਨ ਲਾਈਟ ਅਤੇ ਮਾਈਟ ਰੂਪ ਬਣਨ ਦੇ ਲਈ ਮਨਨ ਕਰਨ ਅਤੇ ਸਹਿਣ ਕਰਨ ਦੀ ਸ਼ਕਤੀ ਚਾਹੀਦੀ ਹੈ। ਮਨਸਾ ਦੇ ਲਈ ਮਨਨਸ਼ਕਤੀ ਅਤੇ ਵਾਚਾ, ਕਰਮਣਾ ਦੇ ਲਈ ਸਹਿਣਸ਼ਕਤੀ ਧਾਰਨ ਕਰੋ ਫਿਰ ਜੋ ਵੀ ਸ਼ਬਦ ਬੋਲੋਗੇ, ਕਰਮ ਕਰੋਗੇ ਉਹ ਉਸ ਦੇ ਪ੍ਰਮਾਣ ਹੋਣਗੇ। ਜੇਕਰ ਇਹ ਦੋਵੇਂ ਸ਼ਕਤੀਆਂ ਹਨ ਤਾਂ ਹਰ ਇੱਕ ਦੇ ਲਈ ਪੁਰਸ਼ਾਰਥ ਦਾ ਮਾਰਗ ਸਹਿਜ ਅਤੇ ਸਪੱਸ਼ਟ ਹੋ ਜਾਵੇਗਾ।

ਸਲੋਗਨ:-
ਵਿਅਰਥ ਬੋਲਣਾ ਮਤਲਬ ਅਨੇਕਾਂ ਨੂੰ ਡਿਸਟਰਬ ਕਰਨਾ।

ਇਹ ਅਵਿਅਕਤ ਇਸ਼ਾਰੇ :- ਸਦਾ ਅਚਲ, ਅਡੋਲ, ਇਕਰਸ ਸਥਿਤੀ ਦਾ ਅਨੁਭਵ ਕਰੋ। ਤੁਸੀ ਬੱਚੇ ਮਾਸਟਰ ਪ੍ਰਕ੍ਰਿਤੀ - ਪਤੀ, ਇਸ ਪ੍ਰਕ੍ਰਿਤੀ ਦੇ ਖੇਲ ਨੂੰ ਵੇਖ ਹਰਸ਼ਿਤ ਹੁੰਦੇ ਰਹੋ। ਭਾਵੇਂ ਪ੍ਰਾਕ੍ਰਿਤੀ ਹਲਚਲ ਕਰੇ, ਭਾਵੇਂ ਪ੍ਰਾਕ੍ਰਿਤੀ ਸੁੰਦਰ ਖੇਲ ਵਿਖਾਵੇ, ਦੋਵਾਂ ਵਿਚ ਪ੍ਰਕ੍ਰਿਤੀ - ਪਤੀ ਆਤਮਾਵਾਂ ਸਾਕਸ਼ੀ ਹੋ ਖੇਲ ਵੇਖਦੀ ਅਤੇ ਖੇਲ ਵਿਚ ਮਜ਼ਾ ਲੈਂਦੀ ਹਨ, ਘਬਰਾਉਂਦੀਆਂ ਨਹੀਂ ਹਨ ਇਸਲਈ ਬਾਪਦਾਦਾ ਤਪੱਸਿਆ ਦ੍ਵਾਰਾ ਸਾਕਸ਼ੀਪਨ ਦੀ ਸਥਿਤੀ ਦੇ ਆਸਨ ਤੇ ਅਚਲ ਅਡੋਲ ਸਥਿਰ ਰਹਿਣ ਦਾ ਵਿਸ਼ੇਸ਼ ਅਭਿਆਸ ਕਰਵ ਰਹੇ ਹਨ।