10.09.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਜੋ ਤੁਹਾਨੂੰ ਹੀਰੇ ਵਰਗਾ ਬਣਾਉਂਦੇ ਹਨ , ਉਨ੍ਹਾਂ ਵਿੱਚ ਕਦੇ ਵੀ ਸੰਸ਼ੇ ਨਹੀਂ ਆਉਣਾ ਚਾਹੀਦਾ , ਸੰਸ਼ੇ ਬੁੱਧੀ ਬਣਨਾ ਮਾਨਾ ਆਪਣਾ ਨੁਕਸਾਨ ਕਰਨਾ।

ਪ੍ਰਸ਼ਨ:-
ਮਨੁੱਖ ਤੋਂ ਦੇਵਤਾ ਬਣਨ ਦੀ ਪੜ੍ਹਾਈ ਵਿੱਚ ਪਾਸ ਹੋਣ ਦਾ ਆਧਾਰ ਕੀ ਹੈ?

ਉੱਤਰ:-
ਨਿਸ਼ਚੇ। ਨਿਸ਼ਚੇਬੁੱਧੀ ਬਣਨ ਦਾ ਹੌਂਸਲਾ ਚਾਹੀਦਾ। ਮਾਇਆ ਇਸ ਹੌਂਸਲੇ ਨੂੰ ਤੋੜਦੀ ਹੈ। ਸੰਸ਼ੇ ਬੁੱਧੀ ਬਣਾ ਦਿੰਦੀ ਹੈ। ਚੱਲਦੇ - ਚੱਲਦੇ ਜੇਕਰ ਪੜ੍ਹਾਈ ਵਿੱ,ਚ ਜਾਂ ਪੜ੍ਹਾਉਣ ਵਾਲੇ ਸੁਪ੍ਰੀਮ ਟੀਚਰ ਵਿੱਚ ਸੰਸ਼ੇ ਆਇਆ ਤਾਂ ਆਪਣਾ ਅਤੇ ਦੂਸਰਿਆਂ ਦਾ ਬਹੁਤ ਨੁਕਸਾਨ ਕਰਦੇ ਹਨ।

ਗੀਤ:-
ਤੂੰ ਪਿਆਰ ਦਾ ਸਾਗਰ ਹੈ..

ਓਮ ਸ਼ਾਂਤੀ
ਰੂਹਾਨੀ ਬੱਚਿਆਂ ਪ੍ਰਤੀ ਸ਼ਿਵਬਾਬਾ ਸਮਝਾ ਰਹੇ ਹਨ, ਤੁਸੀਂ ਬੱਚੇ ਬਾਪ ਦੀ ਮਹਿਮਾ ਕਰਦੇ ਹੋ ਤੂੰ ਪਿਆਰ ਦਾ ਸਾਗਰ ਹੈ। ਉਨ੍ਹਾਂਨੂੰ ਗਿਆਨ ਦਾ ਸਾਗਰ ਵੀ ਕਿਹਾ ਜਾਂਦਾ ਹੈ। ਜਦੋਂਕਿ ਗਿਆਨ ਦਾ ਸਾਗਰ ਇੱਕ ਹੀ ਹੈ ਤਾਂ ਬਾਕੀ ਨੂੰ ਕਹਾਂਗੇ ਅਗਿਆਨ ਕਿਉਂਕਿ ਗਿਆਨ ਅਤੇ ਅਗਿਆਨ ਦਾ ਖੇਡ ਹੈ। ਗਿਆਨ ਹੈ ਹੀ ਪਰਮਪਿਤਾ ਪ੍ਰਮਾਤਮਾਂ ਦੇ ਕੋਲ। ਇਸ ਗਿਆਨ ਨਾਲ ਨਵੀਂ ਦੁਨੀਆਂ ਸਥਾਪਨ ਹੁੰਦੀ ਹੈ। ਇਵੇਂ ਨਹੀਂ ਕਿ ਕੋਈ ਨਵੀਂ ਦੁਨੀਆਂ ਬਣਾਉਂਦੇ ਹਨ। ਦੁਨੀਆਂ ਤੇ ਅਵਿਨਾਸ਼ੀ ਹੈ ਹੀ। ਸਿਰ੍ਫ ਪੁਰਾਣੀ ਦੁਨੀਆਂ ਨੂੰ ਬਦਲ ਨਵਾਂ ਬਣਾਉਂਦੇ ਹਨ। ਇਵੇਂ ਨਹੀਂ ਕਿ ਪ੍ਰਲਯ ਹੋ ਜਾਂਦੀ ਹੈ। ਸਾਰੀ ਦੁਨੀਆਂ ਕਦੇ ਵਿਨਾਸ਼ ਨਹੀਂ ਹੁੰਦੀ। ਪੁਰਾਣੀ ਹੈ ਉਹ ਬਦਲ ਕੇ ਨਵੀਂ ਬਣ ਰਹੀ ਹੈ। ਬਾਪ ਨੇ ਸਮਝਾਇਆ ਹੈ ਇਹ ਪੁਰਾਣਾ ਘਰ ਹੈ, ਜਿਸ ਵਿੱਚ ਤੁਸੀਂ ਬੈਠੇ ਹੋ। ਜਾਣਦੇ ਹੋ ਅਸੀਂ ਨਵੇਂ ਘਰ ਵਿੱਚ ਜਾਵਾਂਗੇ। ਜਿਵੇਂ ਪੁਰਾਣੀ ਦਿੱਲੀ ਹੈ। ਹੁਣ ਪੁਰਾਣੀ ਦਿੱਲੀ ਮਿਟਨੀ ਹੈ, ਉਸਦੇ ਬਦਲੇ ਹੁਣ ਨਵੀਂ ਬਣਨੀ ਹੈ। ਹੁਣ ਨਵੀਂ ਕਿਵੇਂ ਬਣਦੀ ਹੈ? ਪਹਿਲਾਂ ਤਾਂ ਉਸ ਵਿੱਚ ਰਹਿਣ ਵਾਲੇ ਲਾਇਕ ਚਾਹੀਦੇ ਹਨ। ਨਵੀਂ ਦੁਨੀਆਂ ਵਿੱਚ ਤਾਂ ਹੁੰਦੇ ਹਨ ਸ੍ਰਵਗੁਣ ਸੰਪੰਨ… ਤੁਹਾਨੂੰ ਬੱਚਿਆਂ ਨੂੰ ਇਹ ਐਮ ਅਬਜੈਕਟ ਵੀ ਹੈ। ਪਾਠਸ਼ਾਲਾ ਵਿੱਚ ਐਮ ਅਬਜੈਕਟ ਤਾਂ ਰਹਿੰਦੀ ਹੈ ਨਾ। ਪੜ੍ਹਨ ਵਾਲੇ ਜਾਣਦੇ ਹਨ - ਮੈਂ ਸਰਜਨ ਬਣਾਂਗਾ, ਬੈਰਿਸਟਰ ਬਣਾਂਗਾ...। ਇੱਥੇ ਤੁਸੀਂ ਜਾਣਦੇ ਹੋ ਅਸੀਂ ਆਏ ਹਾਂ - ਮਨੁੱਖ ਤੋਂ ਦੇਵਤਾ ਬਣਨ। ਪਾਠਸ਼ਾਲਾ ਵਿੱਚ ਐਮ ਅਬਜੈਕਟ ਬਿਗਰ ਤਾਂ ਕੋਈ ਬੈਠ ਨਹੀਂ ਸਕਦਾ। ਪਰ ਇਹ ਅਜਿਹੀ ਵੰਡਰਫੁਲ ਪਾਠਸ਼ਾਲਾ ਹੈ ਜੋ ਐਮ ਅਬਜੈਕਟ ਸਮਝਦੇ ਹੋਏ, ਪੜ੍ਹਦੇ ਹੋਏ ਫਿਰ ਵੀ ਪੜ੍ਹਾਈ ਨੂੰ ਛੱਡ ਦਿੰਦੇ। ਸਮਝਦੇ ਹਨ ਇਹ ਰਾਂਗ ਪੜ੍ਹਾਈ ਹੈ। ਇਹ ਐਮ ਅਬਜੈਕਟ ਹੈ ਨਹੀਂ, ਇਵੇਂ ਕਦੇ ਹੋ ਨਹੀ ਸਕਦਾ। ਪੜ੍ਹਾਉਣ ਵਾਲੇ ਵਿੱਚ ਵੀ ਸੰਸ਼ੇ ਆ ਜਾਂਦਾ ਹੈ। ਉਸ ਪੜ੍ਹਾਈ ਵਿੱਚ ਤਾਂ ਪੜ੍ਹ ਨਹੀਂ ਸਕਦੇ ਹਨ ਅਤੇ ਪੈਸਾ ਨਹੀਂ ਹੈ, ਹਿਮੰਤ ਨਹੀਂ ਹੈ ਤਾਂ ਪੜ੍ਹਨਾ ਛੱਡ ਦਿੰਦੇ ਹਨ। ਇਵੇਂ ਤਾਂ ਨਹੀਂ ਕਹਿਣਗੇ ਕਿ ਬੈਰਿਸਟਰੀ ਦੀ ਨਾਲੇਜ਼ ਹੀ ਰਾਂਗ ਹੈ, ਪੜ੍ਹਾਉਣ ਵਾਲਾ ਰਾਂਗ ਹੈ। ਇੱਥੇ ਤਾਂ ਮਨੁੱਖਾਂ ਦੀ ਵੰਡਰਫੁਲ ਬੁੱਧੀ ਹੈ। ਪੜ੍ਹਾਈ ਵਿੱਚ ਸੰਸ਼ੇ ਆ ਜਾਂਦਾ ਹੈ ਤਾਂ ਕਹਿ ਦਿੰਦੇ ਇਹ ਪੜ੍ਹਾਈ ਰਾਂਗ ਹੈ। ਭਗਵਾਨ ਪੜ੍ਹਾਉਂਦੇ ਹੀ ਨਹੀਂ, ਬਾਦਸ਼ਾਹੀ ਆਦਿ ਕੁਝ ਨਹੀਂ ਮਿਲਦੀ… ਇਹ ਸਭ ਗਪੌੜੇ ਹਨ। ਅਜਿਹੇ ਵੀ ਬਹੁਤ ਬੱਚੇ ਹਨ ਪੜ੍ਹਦੇ - ਪੜ੍ਹਦੇ ਫਿਰ ਛੱਡ ਦਿੰਦੇ ਹਨ। ਸਭ ਪੁੱਛਣਗੇ ਤੁਸੀਂ ਤਾਂ ਕਹਿੰਦੇ ਸੀ ਸਾਨੂੰ ਭਾਗਵਾਨ ਪੜ੍ਹਾਉਂਦੇ ਹਨ, ਜਿਸ ਨਾਲ ਮਨੁੱਖ ਤੋਂ ਦੇਵਤਾ ਬਣਦੇ ਹਨ ਫਿਰ ਇਹ ਕੀ ਹੋਇਆ? ਨਹੀਂ, ਨਹੀਂ ਉਹ ਸਭ ਗਪੌੜੇ ਸਨ। ਕਹਿੰਦੇ ਇਹ ਐਮ ਅਬਜੈਕਟ ਸਾਨੂੰ ਸਮਝ ਨਹੀਂ ਆਉਂਦੀ। ਕਈ ਹਨ ਜੋ ਨਿਸ਼ਚੇ ਨਾਲ ਪੜ੍ਹਦੇ ਸਨ, ਸੰਸ਼ੇ ਆਉਣ ਕਾਰਣ ਪੜ੍ਹਾਈ ਛੱਡ ਦਿੱਤੀ। ਨਿਸ਼ਚੇ ਕਿਵੇਂ ਹੋਇਆ ਫਿਰ ਸੰਸ਼ੇਬੁੱਧੀ ਕਿਸਨੇ ਬਣਾਇਆ? ਤੁਸੀਂ ਕਹੋਗੇ ਇਹ ਜੇਕਰ ਪੜ੍ਹਦੇ ਤਾਂ ਬਹੁਤ ਉੱਚ ਪਦਵੀ ਪਾ ਸਕਦੇ ਸਨ। ਬਹੁਤ ਪੜ੍ਹਦੇ ਰਹਿੰਦੇ ਹਨ। ਬੈਰਿਸਟਰ ਪੜ੍ਹਦੇ - ਪੜ੍ਹਦੇ ਅੱਧੇ ਤੇ ਛੱਡ ਦਿੰਦੇ, ਦੂਜੇ ਤੋਂ ਪੜ੍ਹਕੇ ਬੈਰਿਸਟਰ ਬਣ ਜਾਂਦੇ ਹਨ। ਕੋਈ ਪੜ੍ਹਕੇ ਪਾਸ ਹੁੰਦੇ ਹਨ, ਕੋਈ ਨਾਪਾਸ ਹੋ ਜਾਂਦੇ ਹਨ। ਫਿਰ ਕੁਝ ਨਾ ਕੁਝ ਘੱਟ ਪਦਵੀ ਪਾ ਲੈਂਦੇ ਹਨ। ਇਹ ਤਾਂ ਵੱਡਾ ਇਮਤਿਹਾਨ ਹੈ। ਇਸ ਵਿੱਚ ਬਹੁਤ ਹੌਂਸਲਾ ਚਾਹੀਦਾ ਹੈ। ਇੱਕ ਤਾਂ ਨਿਸ਼ਚੇਬੁੱਧੀ ਦਾ ਹੌਂਸਲਾ ਚਾਹੀਦਾ ਹੈ। ਮਾਇਆ ਅਜਿਹੀ ਹੈ ਹੁਣੇ - ਹੁਣੇ ਨਿਸ਼ਚੇ, ਹੁਣੇ ਸੰਸ਼ੇ ਬੁੱਧੀ ਬਣਾ ਦਿੰਦੀ ਹੈ। ਆਉਂਦੇ ਬਹੁਤ ਹਨ ਪੜ੍ਹਨ ਦੇ ਲਈ ਪਰ ਕਈ ਡਲ ਬੁੱਧੀ ਹੁੰਦੇ ਹਨ, ਨੰਬਰਵਾਰ ਪਾਸ ਹੁੰਦੇ ਹਨ ਨਾ। ਅਖਬਾਰ ਵਿੱਚ ਵੀ ਲਿਸਟ ਨਿਕਲਦੀ ਹੈ। ਇਹ ਵੀ ਅਜਿਹੇ ਹਨ, ਆਉਂਦੇ ਬਹੁਤ ਹਨ ਪੜ੍ਹਣ ਦੇ ਲਈ। ਕਈ ਚੰਗੀ ਬੁੱਧੀ ਵਾਲੇ ਹਨ, ਕਿਸੇ ਦੀ ਡਲ ਬੁੱਧੀ ਹੈ। ਡਲ ਬੁੱਧੀ ਹੁੰਦੇ - ਹੁੰਦੇ ਫਿਰ ਕਿਸੇ ਨਾ ਕਿਸੇ ਸੰਸ਼ੇ ਵਿੱਚ ਆਕੇ ਛੱਡ ਦਿੰਦੇ ਹਨ। ਫਿਰ ਦੂਸਰਿਆਂ ਨੂੰ ਵੀ ਨੁਕਸਾਨ ਕਰਵਾ ਦਿੰਦੇ ਹਨ। ਸੰਸ਼ੇ ਬੁੱਧੀ ਵਿਸ਼ਯੰਤੀ ਕਿਹਾ ਜਾਂਦਾ ਹੈ। ਉਹ ਉੱਚ ਪਦਵੀ ਪਾ ਨਾ ਸਕਣ। ਨਿਸ਼ਚੇ ਵੀ ਹੈ ਪਰ ਪੂਰਾ ਪੜ੍ਹਦੇ ਨਹੀਂ ਤਾਂ ਘੱਟ ਹੀ ਪਾਸ ਹੋਣਗੇ ਕਿਉਂਕਿ ਬੁੱਧੀ ਕਿਸੇ ਕੰਮ ਦੀ ਨਹੀਂ ਹੈ। ਧਾਰਨਾ ਨਹੀਂ ਹੁੰਦੀ ਹੈ। ਅਸੀਂ ਆਤਮਾ ਹਾਂ ਇਹ ਭੁੱਲ ਜਾਂਦੇ ਹਨ। ਬਾਪ ਕਹਿੰਦੇ ਹਨ ਮੈਂ ਆਤਮਾਵਾਂ ਦਾ ਪਰਮਪਿਤਾ ਹਾਂ। ਤੁਸੀਂ ਬੱਚੇ ਜਾਣਦੇ ਹੋ ਬਾਪ ਆਏ ਹਨ। ਕਿਸੇ ਨੂੰ ਬਹੁਤ ਵਿਘਨ ਪੈਂਦੇ ਹਨ ਤਾਂ ਉਨ੍ਹਾਂਨੂੰ ਸੰਸ਼ੇ ਆ ਜਾਂਦਾ ਹੈ, ਕਹਿ ਦਿੰਦੇ ਸਾਨੂੰ ਫਲਾਣੀ ਬ੍ਰਹਾਮਣੀ ਤੋਂ ਨਿਸ਼ਚੇ ਨਹੀਂ ਬੈਠਦਾ ਹੈ। ਅਰੇ ਬ੍ਰਾਹਮਣੀ ਕਿਵੇਂ ਦੀ ਵੀ ਹੋਵੇ ਤੁਹਾਨੂੰ ਪੜ੍ਹਨਾ ਤੇ ਚਾਹੀਦਾ ਹੈ ਨਾ। ਟੀਚਰ ਚੰਗਾ ਨਹੀਂ ਪੜ੍ਹਾਉਂਦੇ ਹਨ ਤਾਂ ਸੋਚਦੇ ਹਨ ਇਨ੍ਹਾਂ ਨੂੰ ਪੜ੍ਹਾਉਣ ਤੋਂ ਹਟਾ ਦੇਣ। ਪਰ ਤੁਹਾਨੂੰ ਤੇ ਪੜ੍ਹਨਾ ਹੈ ਨਾ । ਇਹ ਪੜ੍ਹਾਈ ਹੈ ਬਾਪ ਦੀ। ਪੜ੍ਹਾਉਣ ਵਾਲਾ ਉਹ ਸੁਪ੍ਰੀਮ ਟੀਚਰ ਹੈ। ਬ੍ਰਾਹਮਣੀ ਵੀ ਉਨ੍ਹਾਂ ਦੀ ਨਾਲੇਜ਼ ਸੁਣਾਉਂਦੀ ਹੈ ਤਾਂ ਅਟੈਂਸ਼ਨ ਪੜ੍ਹਾਈ ਤੇ ਹੋਣਾ ਚਾਹੀਦਾ ਹੈ ਨਾ। ਪੜ੍ਹਾਈ ਬਿਨਾਂ ਇਮਤਿਹਾਨ ਪਾਸ ਨਹੀਂ ਕਰ ਸਕੋਗੇ। ਪਰ ਬਾਪ ਤੋਂ ਨਿਸ਼ਚੇ ਹੀ ਟੁੱਟ ਜਾਂਦਾ ਹੈ ਤਾਂ ਫਿਰ ਪੜ੍ਹਾਈ ਛੱਡ ਦਿੰਦੇ ਹਨ। ਪੜ੍ਹਦੇ - ਪੜ੍ਹਦੇ ਟੀਚਰ ਤੇ ਸੰਸ਼ੇ ਆ ਜਾਂਦਾ ਹੈ ਕਿ ਇਨ੍ਹਾਂ ਤੋਂ ਇਹ ਪਦਵੀ ਮਿਲੇਗੀ ਜਾਂ ਨਹੀਂ ਤਾਂ ਫਿਰ ਛੱਡ ਦਿੰਦੇ ਹਨ। ਦੂਸਰਿਆਂ ਨੂੰ ਵੀ ਖ਼ਰਾਬ ਕਰ ਦਿੰਦੇ, ਗਲਾਨੀ ਕਰਨ ਨਾਲ ਹੀ ਨੁਕਸਾਨ ਕਰ ਦਿੰਦੇ ਹਨ। ਬਹੁਤ ਘਾਟਾ ਪੈ ਜਾਂਦਾ ਹੈ। ਬਾਪ ਕਹਿੰਦੇ ਹਨ ਕਿ ਇੱਥੇ ਜੇਕਰ ਕੋਈ ਪਾਪ ਕਰਦੇ ਹਨ ਤਾਂ ਉਨ੍ਹਾਂਨੂੰ ਸੌ ਗੁਣਾਂ ਦੰਡ ਹੋ ਜਾਂਦਾ ਹੈ। ਇੱਕ ਨਿਮਿਤ ਬਣਦਾ ਹੈ, ਬਹੁਤਿਆਂ ਨੂੰ ਖ਼ਰਾਬ ਕਰਨ ਦੇ। ਤਾਂ ਜੋ ਕੁਝ ਪੁੰਨਯ ਆਤਮਾ ਬਣਿਆ ਫਿਰ ਪਾਪ ਆਤਮਾ ਬਣ ਜਾਂਦੇ। ਪੁੰਨਯ ਆਤਮਾ ਬਣਦੇ ਹੀ ਹਨ ਇਸ ਪੜ੍ਹਾਈ ਨਾਲ ਅਤੇ ਪੁੰਨਯ ਆਤਮਾ ਬਣਾਉਣ ਵਾਲਾ ਇੱਕ ਹੀ ਬਾਪ ਹੈ। ਜੇਕਰ ਕੋਈ ਪੜ੍ਹ ਨਹੀਂ ਸਕਦੇ ਹਨ ਤਾਂ ਜਰੂਰ ਕੋਈ ਖ਼ਰਾਬੀ ਹੈ। ਬਸ ਕਹਿ ਦਿੰਦੇ ਜੋ ਨਸੀਬ, ਅਸੀਂ ਕੀ ਕਰੀਏ। ਜਿਵੇਂ ਕਿ ਹਾਰਟਫੇਲ੍ਹ ਹੋ ਜਾਂਦੇ ਹਨ ਤਾਂ ਜੋ ਇੱਥੇ ਆਕੇ ਮਰਜੀਵਾ ਬਣਦੇ ਹਨ, ਉਹ ਫਿਰ ਰਾਵਣ ਰਾਜ ਵਿੱਚ ਜਾਕੇ ਮਰਜੀਵਾ ਬਣਦੇ ਹਨ। ਹੀਰੇ ਵਰਗਾ ਜੀਵਨ ਬਣਾ ਨਹੀਂ ਸਕਦੇ। ਮਨੁੱਖ ਹਾਰਟਫੇਲ੍ਹ ਹੁੰਦੇ ਹਨ ਤਾਂ ਫਿਰ ਜਾਕੇ ਦੂਜਾ ਜਨਮ ਲੈਣਗੇ। ਇੱਥੇ ਹਾਰਟਫੇਲ੍ਹ ਹੁੰਦੇ ਤਾਂ ਆਸੁਰੀ ਸੰਪਰਦਾਇ ਵਿੱਚ ਚਲੇ ਜਾਂਦੇ। ਇਹ ਹੈ ਮਰਜੀਵਾ ਜਨਮ। ਨਵੀਂ ਦੁਨੀਆਂ ਵਿੱਚ ਜਾਣ ਲਈ ਬਾਪ ਦਾ ਬਣਦੇ ਹਨ। ਆਤਮਾਵਾਂ ਜਾਣਗੀਆਂ ਨਾ। ਅਸੀਂ ਆਤਮਾ ਇਸ ਸ਼ਰੀਰ ਦਾ ਭਾਣ ਛੱਡ ਦੇਵਾਂਗੇ ਤਾਂ ਸਮਝਣਗੇ ਇਹ ਦੇਹੀ - ਅਭਿਮਾਨੀ ਹਨ। ਅਸੀਂ ਹੋਰ ਚੀਜ ਹਾਂ, ਸ਼ਰੀਰ ਹੋਰ ਚੀਜ ਹੈ। ਇਕ ਸ਼ਰੀਰ ਛੱਡ ਦੂਜਾ ਲੈਂਦੇ ਹਾਂ ਤਾਂ ਜਰੂਰ ਹੋਰ ਚੀਜ ਹੋਈ ਨਾ, ਤੁਸੀਂ ਸਮਝਦੇ ਹੋ ਅਸੀਂ ਆਤਮਾਵਾਂ ਸ਼੍ਰੀਮਤ ਤੇ ਇਸ ਭਾਰਤ ਵਿੱਚ ਸਵਰਗ ਦੀ ਸਥਾਪਨਾ ਕਰ ਰਹੇ ਹਾਂ। ਇਹ ਮਨੁੱਖ ਨੂੰ ਦੇਵਤਾ ਬਣਾਉਣ ਦਾ ਹੁਨਰ ਸਿੱਖਣਾ ਹੁੰਦਾ ਹੈ। ਇਹ ਵੀ ਬੱਚਿਆਂ ਨੂੰ ਸਮਝਾਇਆ ਹੈ, ਸਤਿਸੰਗ ਕੋਈ ਵੀ ਨਹੀਂ ਹੈ। ਸੱਤ ਤਾਂ ਇੱਕ ਪ੍ਰਮਾਤਮਾ ਨੂੰ ਹੀ ਕਿਹਾ ਜਾਂਦਾ ਹੈ। ਉਨ੍ਹਾਂ ਦਾ ਨਾਮ ਹੈ ਸ਼ਿਵ, ਉਹ ਹੀ ਸਤਿਯੁਗ ਦੀ ਸਥਾਪਨਾ ਕਰਦੇ ਹਨ। ਕਲਯੁਗ ਦੀ ਉੱਮਰ ਜਰੂਰ ਪੂਰੀ ਹੋਣੀ ਹੈ। ਸਾਰੇ ਦੁਨੀਆਂ ਦਾ ਚੱਕਰ ਕਿਵੇਂ ਫਿਰਦਾ ਹੈ, ਇਹ ਗੋਲੇ ਦੇ ਚਿੱਤਰ ਵਿੱਚ ਕਲੀਅਰ ਹੈ। ਦੇਵਤਾ ਬਣਨ ਦੇ ਲਈ ਸੰਗਮਯੁਗ ਤੇ ਬਾਪ ਦੇ ਬਣਦੇ ਹੋ। ਬਾਪ ਨੂੰ ਛੱਡਿਆ ਤਾਂ ਫਿਰ ਕਲਯੁਗ ਵਿੱਚ ਚਲੇ ਜਾਵੋਗੇ। ਬ੍ਰਾਹਮਣਪਣ ਵਿੱਚ ਸੰਸ਼ੇ ਆ ਗਿਆ ਤਾਂ ਜਾਕੇ ਸ਼ੁਦ੍ਰ ਘਰਾਣੇ ਵਿੱਚ ਪਵੋਗੇ। ਫਿਰ ਦੇਵਤਾ ਬਣ ਨਹੀਂ ਸਕਦੇ।

ਬਾਪ ਇਹ ਵੀ ਸਮਝਾਉਂਦੇ ਹਨ - ਕਿਵੇਂ ਹੁਣ ਸਵਰਗ ਦੀ ਸਥਾਪਨਾ ਦਾ ਫਾਊਂਡੇਸ਼ਨ ਪੈ ਰਿਹਾ ਹੈ। ਫਾਊਂਡੇਸ਼ਨ ਦੀ ਸੇਰੇਮਣੀ ਫਿਰ ਓਪਨਿੰਗ ਦੀ ਵੀ ਸੇਰੇਮਣੀ ਹੁੰਦੀ ਹੈ। ਇੱਥੇ ਤਾਂ ਹੈ ਗੁਪਤ। ਇਹ ਤੁਸੀਂ ਜਾਣਦੇ ਹੋ ਅਸੀਂ ਸਵਰਗ ਦੇ ਲਈ ਤਿਆਰ ਹੋ ਰਹੇ ਹਾਂ। ਫਿਰ ਨਰਕ ਦਾ ਨਾਮ ਨਹੀਂ ਰਹੇਗਾ। ਅੰਤ ਤੱਕ ਜਿੱਥੇ ਜਿਉਣਾ ਹੈ, ਪੜ੍ਹਨਾ ਹੈ ਜਰੂਰ। ਪਤਿਤ - ਪਾਵਨ ਇੱਕ ਹੀ ਬਾਪ ਹੈ ਜੋ ਪਾਵਨ ਬਣਾਉਂਦੇ ਹਨ।

ਹੁਣ ਤੁਸੀਂ ਬੱਚੇ ਸਮਝਦੇ ਹੋ ਇਹ ਹੈ ਸੰਗਮਯੁਗ, ਜਦੋਂ ਬਾਪ ਪਾਵਨ ਬਣਾਉਨ ਲਈ ਆਉਂਦੇ ਹਨ। ਲਿਖਣਾ ਵੀ ਹੈ ਪੁਰਸ਼ੋਤਮ ਸੰਗਮਯੁਗ ਵਿੱਚ ਮਨੁੱਖ ਨਰ ਤੋਂ ਨਾਰਾਇਣ ਬਣਦੇ ਹਨ। ਇਹ ਵੀ ਲਿਖਿਆ ਹੋਇਆ ਹੈ - ਇਹ ਤੁਹਾਡਾ ਜਨਮ ਸਿੱਧ ਅਧਿਕਾਰ ਹੈ। ਬਾਪ ਹੁਣ ਤੁਹਾਨੂੰ ਦਿਵਯ ਦ੍ਰਿਸ਼ਟੀ ਦਿੰਦੇ ਹਨ। ਆਤਮਾ ਜਾਣਦੀ ਹੈ ਸਾਡਾ 84 ਦਾ ਚੱਕਰ ਹੁਣ ਪੂਰਾ ਹੋਇਆ ਹੈ। ਆਤਮਾਵਾਂ ਨੂੰ ਬਾਪ ਬੈਠ ਸਮਝਾਉਂਦੇ ਹਨ। ਆਤਮਾ ਪੜ੍ਹਦੀ ਹੈ ਭਾਵੇਂ ਦੇਹ -ਅਭਿਮਾਨ ਬਾਰ - ਬਾਰ ਆ ਜਾਵੇਗਾ ਕਿਉਂਕਿ ਅੱਧੇ ਕਲਪ ਦਾ ਦੇਹ - ਅਭਿਮਾਨ ਹੈ ਨਾ। ਤਾਂ ਦੇਹੀ - ਅਭਿਮਾਨੀ ਬਣਨ ਵਿੱਚ ਟਾਈਮ ਲੱਗਦਾ ਹੈ। ਬਾਪ ਬੈਠਾ ਹੈ ਟਾਈਮ ਮਿਲਿਆ ਹੋਇਆ ਹੈ। ਭਾਵੇਂ ਬ੍ਰਹਮਾ ਦੀ ਉੱਮਰ 100 ਵਰ੍ਹੇ ਕਹਿੰਦੇ ਹਨ ਜਾਂ ਘੱਟ ਵੀ ਹੋਵੇ। ਸਮਝੋ ਬ੍ਰਹਮਾ ਚਲਿਆ ਜਾਵੇ, ਇਵੇਂ ਤਾਂ ਨਹੀਂ ਸਥਾਪਨਾ ਨਹੀਂ ਹੋਵੇਗੀ। ਤੁਸੀਂ ਸੈਨਾ ਤਾਂ ਬੈਠੀ ਹੋ ਨਾ। ਬਾਪ ਨੇ ਮੰਤਰ ਦੇ ਦਿੱਤਾ ਹੈ, ਪੜ੍ਹਨਾ ਹੈ। ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ, ਇਹ ਵੀ ਬੁੱਧੀ ਵਿੱਚ ਹੈ। ਯਾਦ ਦੀ ਯਾਤਰਾ ਤੇ ਰਹਿਣਾ ਹੈ। ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਭਗਤੀਮਾਰਗ ਵਿੱਚ ਸਭ ਤੋਂ ਵਿਕਰਮ ਹੋਏ ਹਨ। ਪੁਰਾਣੀ ਦੁਨੀਆਂ ਅਤੇ ਨਵੀਂ ਦੁਨੀਆਂ ਦੋਵਾਂ ਦੇ ਗੋਲੇ ਤੁਹਾਡੇ ਸਾਮ੍ਹਣੇ ਹਨ। ਤਾਂ ਤੁਸੀਂ ਲਿੱਖ ਸਕਦੇ ਹੋ ਪੁਰਾਣੀ ਦੁਨੀਆਂ ਰਾਵਣ ਰਾਜ ਮੁਰਦਾਬਾਦ, ਨਵੀਂ ਦੁਨੀਆਂ ਗਿਆਨ ਮਾਰਗ ਰਾਮਰਾਜ ਜਿੰਦਾਬਾਦ। ਜੋ ਪੂਜਿਯ ਸਨ ਉਹ ਹੀ ਹੁਣ ਪੁਜਾਰੀ ਬਣੇ ਹਨ। ਕ੍ਰਿਸ਼ਨ ਵੀ ਪੂਜਿਯ ਗੋਰਾ ਸੀ ਫਿਰ ਰਾਵਣ ਰਾਜ ਵਿੱਚ ਪੁਜਾਰੀ ਸਾਂਵਰਾ ਬਣ ਜਾਂਦਾ ਹੈ। ਇਹ ਸਮਝਾਉਣਾ ਤਾਂ ਸਹਿਜ ਹੈ। ਪਹਿਲੋਂ - ਪਹਿਲੋਂ ਜਦੋਂ ਪੂਜਾ ਸ਼ੁਰੂ ਹੁੰਦੀ ਹੈ ਤਾਂ ਵੱਡੇ - ਵੱਡੇ ਹੀਰੇ ਦਾ ਲਿੰਗ ਬਣਾਉਂਦੇ ਹਨ, ਮੋਸ੍ਟ ਵੇਲਯੂਏਬਲ ਹੁੰਦਾ ਹੈ ਕਿਉੰਕਿ ਬਾਪ ਨੇ ਇਨਾਂ ਸਾਹੂਕਾਰ ਬਣਾਇਆ ਹੈ ਨਾ। ਉਹ ਖੁਦ ਹੀ ਹੀਰਾ ਹੈ, ਤਾਂ ਆਤਮਾਵਾਂ ਨੂੰ ਵੀ ਹੀਰੇ ਵਰਗਾ ਬਣਾਉਂਦੇ ਹਨ, ਤਾਂ ਉਨ੍ਹਾਂ ਨੂੰ ਹੀਰਾ ਬਣਾਕੇ ਰੱਖਣਾ ਚਾਹੀਦਾ ਹੈ ਨਾ। ਹੀਰਾ ਸਦਾ ਵਿੱਚਕਾਰ ਰਖੱਦੇ ਹਨ। ਪੁਖ਼ਰਾਜ ਆਦਿ ਦੇ ਨਾਲ ਤਾਂ ਉਨਾਂ ਦੀ ਵੇਲਊ ਨਹੀਂ ਰਹੇਗੀ ਇਸਲਈ ਹੀਰੇ ਨੂੰ ਵਿੱਚਕਾਰ ਰੱਖਿਆ ਜਾਂਦਾ ਹੈ। ਇਸ ਦਵਾਰਾ 8 ਰਤਨ ਵਿਜੇ ਮਾਲਾ ਦੇ ਦਾਣੇ ਬਣਦੇ ਹਨ, ਸਭ ਤੋਂ ਜ਼ਿਆਦਾ ਵੇਲਊ ਹੁੰਦੀ ਹੈ ਹੀਰੇ ਦੀ। ਬਾਕੀ ਤਾਂ ਨੰਬਰਵਾਰ ਬਣਦੇ ਹਨ। ਬਣਾਉਂਦੇ ਸ਼ਿਵਬਾਬਾ ਹਨ, ਇਹ ਸਭ ਗੱਲਾਂ ਬਾਪ ਬਿਨਾਂ ਤੇ ਕੋਈ ਸਮਝਾ ਨਹੀਂ ਸਕਦਾ। ਪੜ੍ਹਦੇ - ਪੜ੍ਹਦੇ ਅਸ਼ਚਰੀਏਵਤ ਬਾਬਾ - ਬਾਬਾ ਕਹੰਤੀ ਫਿਰ ਚਲੇ ਜਾਂਦੇ ਹਨ। ਸ਼ਿਵਬਾਬਾ ਨੂੰ ਬਾਬਾ ਕਹਿੰਦੇ ਹਨ, ਤਾਂ ਉਨ੍ਹਾਂਨੂੰ ਕਦੇ ਛੱਡਣਾ ਨਹੀਂ ਚਾਹੀਦਾ। ਫਿਰ ਕਿਹਾ ਜਾਂਦਾ ਹੈ ਤਕਦੀਰ। ਕਿਸੇ ਦੀ ਤਕਦੀਰ ਵਿੱਚ ਜ਼ਿਆਦਾ ਨਹੀਂ ਹੈ ਤਾਂ ਫਿਰ ਕਰਮ ਹੀ ਅਜਿਹੇ ਕਰਦੇ ਹਨ ਤਾਂ ਸੌ ਗੁਣਾ ਢੰਡ ਪੈ ਜਾਂਦਾ ਹੈ। ਪੁੰਨਯ ਆਤਮਾ ਬਣਨ ਦੇ ਲਈ ਪੁਰਸ਼ਾਰਥ ਕਰ ਅਤੇ ਫਿਰ ਪਾਪ ਕਰਨ ਨਾਲ ਸੌ ਗੁਣਾਂ ਪਾਪ ਹੋ ਜਾਂਦਾ ਹੈ ਫਿਰ ਜਾਮੜੇ ( ਬੌਣੇ ) ਰਹਿ ਜਾਂਦੇ ਹਨ, ਵ੍ਰਿਧੀ ਨੂੰ ਪਾ ਨਹੀਂ ਸਕਦੇ। ਸੌ ਗੁਣਾਂ ਦੰਡ ਹੋਣ ਨਾਲ ਅਵਸਥਾ ਜ਼ੋਰ ਨਹੀ ਭਰਦੀ। ਬਾਪ ਜਿਸ ਨਾਲ ਤੁਸੀਂ ਹੀਰੇ ਵਰਗੇ ਬਣਦੇ ਹੋ ਉਨ੍ਹਾਂ ਵਿੱਚ ਸੰਸ਼ੇ ਕਿਉਂ ਆਉਣਾ ਚਾਹੀਦਾ। ਕਿਸੇ ਵੀ ਕਾਰਣ ਨਾਲ ਬਾਪ ਨੂੰ ਛੱਡਿਆ ਤਾਂ ਕਮਬਖ਼ਤ ਕਹਾਂਗੇ। ਇੱਥੇ ਵੀ ਰਹਿ ਕੇ ਬਾਪ ਨੂੰ ਯਾਦ ਕਰਨਾ ਹੈ, ਤਾਂ ਸਜਾਵਾਂ ਤੋਂ ਛੁੱਟ ਜਾਵੋਗੇ। ਇੱਥੇ ਤੁਸੀਂ ਆਉਂਦੇ ਹੀ ਹੋ ਪਤਿਤ ਤੋਂ ਪਾਵਨ ਬਣਨ। ਪਾਸਟ ਦੇ ਵੀ ਕਈ ਅਜਿਹੇ ਕਰਮ ਕੀਤੇ ਹੋਏ ਹਨ ਤਾਂ ਸ਼ਰੀਰ ਦੀ ਵੀ ਕਰਮ ਭੋਗਣਾ ਕਿੰਨੀ ਚਲਦੀ ਹੈ। ਹੁਣ ਤੁਸੀਂ ਤਾਂ ਅਧਾਕਲਪ ਦੇ ਲਈ ਇਸ ਤੋਂ ਛੁੱਟਦੇ ਹੋ। ਆਪਣੇ ਨੂੰ ਵੇਖਣਾ ਹੈ ਕਿ ਅਸੀਂ ਕਿਥੋਂ ਤੱਕ ਆਪਣੀ ਉਨਤੀ ਕਰਦੇ ਹਾਂ, ਹੋਰਾਂ ਦੀ ਸਰਵਿਸ ਕਰਦੇ ਹਾਂ? ਲਕਸ਼ਮੀ - ਨਾਰਾਇਣ ਦੇ ਚਿੱਤਰ ਤੇ ਵੀ ਉਪਰ ਵਿੱਚ ਲਿਖ ਸਕਦੇ ਹੋ ਕਿ ਇਹ ਵਿਸ਼ਵ ਵਿੱਚ ਸ਼ਾਂਤੀ ਦੀ ਰਾਜਾਈ, ਜੋ ਹੁਣ ਸਥਾਪਨ ਹੋ ਰਹੀ ਹੈ। ਇਹ ਹੈ ਐਮ ਅਬਜੈਕਟ। ਉੱਥੇ 100 ਪ੍ਰਤੀਸ਼ਤ ਪਵਿਤ੍ਰਤਾ, ਸੁਖ - ਸ਼ਾਂਤੀ ਹੈ। ਇਨਾਂ ਦੇ ਰਾਜ ਵਿੱਚ ਦੂਸਰਾ ਕੋਈ ਧਰਮ ਹੁੰਦਾ ਨਹੀਂ। ਤਾਂ ਹੁਣ ਜੋ ਇੰਨੇ ਧਰਮ ਹਨ ਉਨਾਂ ਦਾ ਜਰੂਰ ਵਿਨਾਸ਼ ਹੋਵੇਗਾ ਨਾ। ਸਮਝਾਉਣ ਵਿੱਚ ਬਹੁਤ ਬੁੱਧੀ ਚਾਹੀਦੀ ਹੈ। ਨਹੀਂ ਤਾਂ ਆਪਣੀ ਅਵਸਥਾ ਅਨੁਸਾਰ ਹੀ ਸਮਝਾਉਂਦੇ ਹਨ। ਚਿੱਤਰਾਂ ਦੇ ਅੱਗੇ ਬੈਠ ਖਿਆਲਾਤ ਚਲਾਣੇ ਚਾਹੀਦੇ ਹਨ। ਸਮਝਾਨੀ ਤਾਂ ਮਿਲੀ ਹੋਈ ਹੈ। ਸਮਝਦੇ ਹਨ ਤਾਂ ਸਮਝਾਉਣਾ ਹੈ ਇਸਲਈ ਬਾਬਾ ਮਿਊਜ਼ੀਅਮ ਖੁਲਵਾਉਂਦੇ ਰਹਿੰਦੇ ਹਨ। ਗੇਟ ਵੇ ਟੂ ਹੇਵਿਨ, ਇਹ ਨਾਮ ਵੀ ਚੰਗਾ ਹੈ। ਉਹ ਹੈ ਦਿੱਲੀ ਗੇਟ, ਇੰਡੀਆ ਗੇਟ। ਇਹ ਫਿਰ ਹੈ ਸਵਰਗ ਦਾ ਗੇਟ। ਤੁਸੀਂ ਹੁਣ ਸਵਰਗ ਦਾ ਗੇਟ ਖੋਲ੍ਹ ਰਹੇ ਹੋ। ਭਗਤੀਮਾਰਗ ਵਿੱਚ ਅਜਿਹਾ ਮੁੰਝ ਜਾਂਦੇ ਹਨ ਜਿਵੇਂ ਭੁੱਲ - ਭੁਲਈਆ ਵਿੱਚ ਮੁੰਝ ਜਾਂਦੇ ਹਨ। ਰਸਤਾ ਕਿਸੇ ਨੂੰ ਮਿਲਦਾ ਨਹੀਂ। ਸਾਰੇ ਅੰਦਰ ਫੰਸ ਜਾਂਦੇ ਹਨ - ਮਾਇਆ ਦੇ ਰਾਜ ਵਿੱਚ। ਫਿਰ ਬਾਪ ਆਕੇ ਕੱਢਦੇ ਹਨ। ਕਿਸੇ ਨੂੰ ਨਿਕਲਣ ਦੀ ਦਿਲ ਨਹੀਂ ਹੁੰਦੀ ਤਾਂ ਬਾਪ ਕੀ ਕਰਣਗੇ ਇਸਲਈ ਬਾਪ ਕਹਿੰਦੇ ਹਨ ਮਹਾਨ ਕਮਬਖ਼ਤ ਵੀ ਇੱਥੇ ਵੇਖੋ, ਜੋ ਪੜ੍ਹਾਈ ਨੂੰ ਛੱਡ ਦਿੰਦੇ। ਸੰਸ਼ੇ ਬੁੱਧੀ ਬਣ ਜਨਮ - ਜਨਮਾਂਤ੍ਰ ਦੇ ਲਈ ਆਪਣਾ ਖ਼ੂਨ ਕਰ ਦਿੰਦੇ ਹਨ। ਤਕਦੀਰ ਵਿਗੜਦੀ ਹੈ ਤਾਂ ਫਿਰ ਅਜਿਹਾ ਹੁੰਦਾ ਹੈ। ਗ੍ਰਹਿਚਾਰੀ ਬੈਠਣ ਨਾਲ ਗੋਰਾ ਬਣਨ ਦੇ ਬਦਲੇ ਕਾਲੇ ਬਣ ਜਾਂਦੇ ਹਨ। ਗੁਪਤ ਆਤਮਾ ਪੜ੍ਹਦੀ ਹੈ, ਆਤਮਾ ਹੀ ਸ਼ਰੀਰ ਨਾਲ ਸਭ ਕੁਝ ਕਰਦੀ ਹੈ, ਆਤਮਾ ਸ਼ਰੀਰ ਬਿਗਰ ਤਾਂ ਕੁਝ ਕਰ ਨਹੀਂ ਸਕਦੀ। ਆਤਮਾ ਸਮਝਣ ਦੀ ਹੀ ਮਿਹਨਤ ਹੈ। ਆਤਮਾ ਨਿਸ਼ਚੇ ਨਹੀਂ ਕਰ ਸਕਦੇ ਤਾਂ ਫਿਰ ਦੇਹ ਅਭਿਮਾਨ ਵਿੱਚ ਆ ਜਾਂਦੇ ਹਨ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸੁਪਰੀਮ ਟੀਚਰ ਦੀ ਪੜ੍ਹਾਈ ਸਾਨੂੰ ਨਰ ਤੋਂ ਨਰਾਇਣ ਬਣਾਉਣ ਵਾਲੀ ਹੈ, ਇਸੇ ਨਿਸ਼ਚੇ ਨਾਲ ਅਟੈਂਸ਼ਨ ਦੇਕੇ ਪੜ੍ਹਾਈ ਪੜ੍ਹਨੀ ਹੈ। ਪੜ੍ਹਾਉਣ ਵਾਲੀ ਟੀਚਰ ਨੂੰ ਨਹੀਂ ਵੇਖਣਾ ਹੈ।

2. ਦੇਹੀ - ਅਭਿਮਾਨੀ ਬਣਨ ਦਾ ਪੁਰਸ਼ਾਰਥ ਕਰਨਾ ਹੈ, ਮਰਜੀਵਾ ਬਣੇ ਹਨ ਤਾਂ ਇਸ ਸ਼ਰੀਰ ਦੇ ਭਾਣ ਨੂੰ ਛੱਡ ਦੇਣਾ ਹੈ। ਪੁੰਨ ਆਤਮਾ ਬਣਨਾ ਹੈ, ਕੋਈ ਵੀ ਪਾਪ ਕਰਮ ਨਹੀਂ ਕਰਨਾ ਹੈ।

ਵਰਦਾਨ:-
ਸਵਦਰਸ਼ਨ ਚਕ੍ਰ ਦੀ ਸਮ੍ਰਿਤੀ ਨਾਲ ਸਦਾ ਸੰਪੰਨ ਸਥਿਤੀ ਦਾ ਅਨੁਭਵ ਕਰਨ ਵਾਲੇ ਮਾਲਾਮਾਲ ਭਵ।

ਜੋ ਸਦਾ ਸਵਦਰਸ਼ਨ ਚਕ੍ਰਧਾਰੀ ਹਨ ਉਹ ਮਾਇਆ ਦੇ ਅਨੇਕ ਪ੍ਰਕਾਰ ਦੇ ਚਕ੍ਰਾਂ ਤੋਂ ਮੁਕਤ ਰਹਿੰਦੇ ਹਨ। ਇੱਕ ਸਵਦਰਸ਼ਨ ਚਕ੍ਰ ਅਨੇਕ ਵਿਅਰਥ ਚਕਰਾਂ ਨੂੰ ਖਤਮ ਕਰਨ ਵਾਲਾ ਹੈ, ਮਾਇਆ ਨੂੰ ਭਜਾਉਣ ਵਾਲਾ ਹੈ ਉਸ ਦੇ ਅੱਗੇ ਮਾਇਆ ਠਹਿਰ ਨਹੀਂ ਸਕਦੀ। ਸਵਦਰਸ਼ਨ ਚਕ੍ਰਧਾਰੀ ਬੱਚੇ ਸਦਾ ਸੰਪੰਨ ਹੋਣ ਦੇ ਕਾਰਣ ਅਚਲ ਰਹਿੰਦੇ ਹਨ। ਖੁਦ ਨੂੰ ਮਾਲਾਮਾਲ ਅਨੁਭਵ ਕਰਦੇ ਹਨ। ਮਾਇਆ ਖਾਲੀ ਕਰਨ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਉਹ ਸਦਾ ਖ਼ਬਰਦਾਰ, ਸੁਜਾਗ, ਜਾਗਦੀ ਜੋਤ ਰਹਿੰਦੇ ਹਨ ਇਸਲਈ ਮਾਇਆ ਕੁਝ ਵੀ ਕਰ ਨਹੀਂ ਪਾਉਂਦੀ। ਜਿਸ ਦੇ ਕੋਲ ਅਟੈਂਸ਼ਨ ਰੂਪੀ ਚੌਕੀਦਾਰ ਸੂਜਾਗ ਹੈ ਉਹ ਹੀ ਸਦਾ ਸੇਫ ਹਨ।

ਸਲੋਗਨ:-
ਤੁਹਾਡੇ ਬੋਲ ਅਜਿਹੇ ਸਮਰੱਥ ਹੋਣ ਜਿਨ੍ਹਾਂ ਵਿਚ ਸ਼ੁਭ ਅਤੇ ਸ੍ਰੇਸ਼ਠ ਭਾਵਨਾ ਸਮਾਈ ਹੋਈ ਹੋਵੇ।

ਪਾਵਰਫੁੱਲ ਯਾਦ ਦੇ ਲਈ ਸੱਚੇ ਦਿਲ ਦਾ ਪਿਆਰ ਚਾਹੀਦਾ ਹੈ। ਸੱਚੀ ਦਿਆਲ ਵਾਲੇ ਸੈਕਿੰਡ ਵਿਚ ਬਿੰਦੂ ਬਣ ਬਿੰਦੂ ਸਵਰੂਪ ਬਾਪ ਨੂੰ ਯਾਦ ਕਰ ਸਕਦੇ ਹਨ। ਸੱਚੀ ਦਿਲ ਵਾਲੇ ਸੱਚੇ ਸਾਹਿਬ ਨੂੰ ਰਾਜ਼ੀ ਕਰਨ ਦੇ ਕਾਰਣ, ਬਾਪ ਦੀਆਂ ਵਿਸ਼ੇਸ਼ ਦੁਆਵਾਂ ਪ੍ਰਾਪਤ ਕਰਦੇ ਹਨ, ਜਿਸ ਨਾਲ ਸਹਿਜ ਹੀ ਇੱਕ ਸੰਕਲਪ ਵਿਚ ਸਥਿਤ ਹੋ ਜਵਾਲਾ ਰੂਪ ਦੀ ਯਾਦ ਦਾ ਅਨੁਭਵ ਕਰ ਸਕਦੇ ਹਨ, ਪਾਵਰਫੁੱਲ ਵਾਇਬ੍ਰੇਸ਼ਨ ਫੈਲਾ ਸਕਦੇ ਹਨ।

ਅਵਿਅਕਤ ਇਸ਼ਾਰੇ - ਹੁਣ ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ