10.10.25 Punjabi Morning Murli Om Shanti BapDada Madhuban
" ਮਿੱਠੇ ਬੱਚੇ :-
ਤੁਹਾਨੂੰ ਇੱਕ ਬਾਪ ਤੋਂ ਇੱਕ ਮਤ ਮਿਲਦੀ ਹੈ , ਜਿਸਨੂੰ ਅਦ੍ਵੈਤ ਮਤ ਕਹਿੰਦੇ ਹਨ , ਇਸੇ ਅਦ੍ਵੈਤ ਮਤ
ਨਾਲ ਤੁਸੀਂ ਦੇਵਤਾ ਬਣਨਾ ਹੈ "
ਪ੍ਰਸ਼ਨ:-
ਮਨੁੱਖ ਇਸ ਭੁੱਲ
- ਭੁਲਈਆ ਦੀ ਖੇਡ ਵਿੱਚੋਂ ਸਭ ਤੋਂ ਮੁੱਖ ਗੱਲ ਕਿਹੜੀ ਭੁੱਲ ਗਏ ਹਨ?
ਉੱਤਰ:-
ਸਾਡਾ ਘਰ ਕਿਹੜਾ
ਹੈ ਉਸਦਾ ਰਾਹ ਹੀ ਇਸ ਖੇਡ ਵਿੱਚ ਆਕੇ ਭੁੱਲ ਗਏ ਹਨ। ਪਤਾ ਹੀ ਨਹੀਂ ਕਿ ਘਰ ਕਦੋਂ ਜਾਣਾ ਹੈ। ਅਤੇ
ਕਿਵੇਂ ਜਾਣਾ ਹੈ। ਹੁਣ ਬਾਪ ਆਏ ਹਨ ਤੁਹਾਨੂੰ ਨਾਲ ਲੈ ਜਾਣ। ਤੁਹਾਡਾ ਹੁਣ ਪੁਰਸ਼ਾਰਥ ਹੈ ਵਾਣੀ ਤੋਂ
ਪਰੇ ਸਵੀਟ ਹੋਮ ਵਿੱਚ ਜਾਣ ਦਾ।
ਗੀਤ:-
ਰਾਤ ਕੇ ਰਾਹੀ
ਥੱਕ ਮਤ ਜਾਣਾ
ਓਮ ਸ਼ਾਂਤੀ
ਗੀਤ ਦਾ ਅਰਥ ਹੋਰ ਕੋਈ ਸਮਝ ਨਾ ਸਕੇ, ਡਰਾਮਾ ਪਲਾਨ ਅਨੁਸਾਰ। ਕੋਈ - ਕੋਈ ਗੀਤ ਅਜਿਹੇ ਬਣੇ ਹੋਏ ਹਨ,
ਮਨੁੱਖਾਂ ਦੇ, ਜੋ ਤੁਹਾਡੀ ਮਦਦ ਕਰਦੇ ਹਨ। ਬੱਚੇ ਸਮਝਦੇ ਹਨ ਹੁਣ ਅਸੀਂ ਸੋ ਦੇਵੀ - ਦੇਵਤਾ ਬਣ ਰਹੇ
ਹਾਂ। ਜਿਵੇਂ ਉਹ ਪੜ੍ਹਾਈ ਪੜ੍ਹਨ ਵਾਲੇ ਕਹਿਣਗੇ ਅਸੀਂ ਸੋ ਡਾਕਟਰ, ਬੈਰਿਸਟਰ ਬਣ ਰਹੇ ਹਾਂ। ਤੁਹਾਡੀ
ਬੁੱਧੀ ਵਿੱਚ ਹੈ ਅਸੀਂ ਸੋ ਦੇਵਤਾ ਬਣ ਰਹੇ ਹਾਂ - ਨਵੀਂ ਦੁਨੀਆਂ ਦੇ ਲਈ। ਇਹ ਸਿਰ੍ਫ ਤੁਹਾਨੂੰ ਹੀ
ਖਿਆਲ ਆਉਂਦਾ ਹੈ। ਅਮਰਲੋਕ, ਨਵੀਂ ਦੁਨੀਆਂ ਸਤਿਯੁਗ ਨੂੰ ਹੀ ਕਿਹਾ ਜਾਂਦਾ ਹੈ। ਹੁਣ ਤਾਂ ਨਾ
ਸਤਿਯੁਗ ਹੈ, ਨਾ ਦੇਵਤਿਆਂ ਦਾ ਰਾਜ ਹੈ। ਇੱਥੇ ਤਾਂ ਹੋ ਨਹੀਂ ਸਕਦਾ। ਤੁਸੀਂ ਜਾਣਦੇ ਹੋ ਇਹ ਚੱਕਰ
ਘੁੰਮ ਕੇ ਹੁਣ ਅਸੀਂ ਕਲਯੁਗ ਦੇ ਅੰਤ ਵਿੱਚ ਜਾਕੇ ਪਹੁੰਚੇ ਹਾਂ। ਹੋਰ ਕਿਸੇ ਦੀ ਵੀ ਬੁੱਧੀ ਵਿੱਚ
ਚੱਕਰ ਨਹੀਂ ਆਵੇਗਾ। ਉਹ ਤਾਂ ਸਤਿਯੁਗ ਵਿੱਚ ਲੱਖਾਂ ਵਰ੍ਹੇ ਦੇ ਦਿੰਦੇ ਹਨ। ਤੁਸੀਂ ਬੱਚਿਆਂ ਨੂੰ ਇਹ
ਨਿਸ਼ਚੇ ਹੈ - ਬਰੋਬਰ ਇਹ 5 ਹਜ਼ਾਰ ਵਰ੍ਹੇ ਦੇ ਬਾਦ ਚੱਕਰ ਫਿਰਦਾ ਰਹਿੰਦਾ ਹੈ। ਮਨੁੱਖ 84 ਜਨਮ ਹੀ
ਲੈਂਦੇ ਹਨ, ਹਿਸਾਬ ਹੈ ਨਾ। ਇਸ ਦੇਵੀ ਦੇਵਤਾ ਧਰਮ ਨੂੰ ਅਦਵੈਤ ਧਰਮ ਵੀ ਕਿਹਾ ਜਾਂਦਾ ਹੈ। ਅਦ੍ਵੈਤ
ਸ਼ਾਸਤਰ ਵੀ ਮੰਨਿਆ ਜਾਂਦਾ ਹੈ। ਉਹ ਵੀ ਇੱਕ ਹੀ ਹੈ, ਬਾਕੀ ਤੇ ਅਨੇਕ ਧਰਮ ਹਨ, ਸ਼ਾਸਤਰ ਵੀ ਅਨੇਕ ਹਨ।
ਦੇਵੀ - ਦੇਵਤਾ ਬਣਨ ਲਈ ਇਹ ਪੜਾਈ ਹੈ ਨਾ। ਇਸਲਈ ਬਾਪ ਨੂੰ ਗਿਆਨ ਸਾਗਰ, ਨਾਲੇਜਫੁੱਲ ਕਿਹਾ ਜਾਂਦਾ
ਹੈ। ਬੱਚੇ ਸਮਝਦੇ ਹਨ ਸਾਨੂੰ ਭਗਵਾਨ ਪੜਾਉਂਦੇ ਹਨ, ਨਵੀਂ ਦੁਨੀਆਂ ਦੇ ਲਈ। ਇਹ ਭੁੱਲਣਾ ਨਹੀਂ
ਚਾਹੀਦਾ ਹੈ। ਸਕੂਲ ਵਿੱਚ ਸਟੂਡੈਂਟਸ ਕਦੇ ਟੀਚਰ ਨੂੰ ਭੁੱਲਦੇ ਹਨ ਕੀ? ਗ੍ਰਹਿਸਤ ਵਿਵਹਾਰ ਵਿੱਚ
ਰਹਿਣ ਵਾਲੇ ਵੀ ਜ਼ਿਆਦਾ ਪੁਜੀਸ਼ਨ ਪਾਉਣ ਦੇ ਲਈ ਪੜ੍ਹਦੇ ਹਨ। ਤੁਸੀਂ ਵੀ ਗ੍ਰਹਿਸਤ ਵਿਵਹਾਰ ਵਿੱਚ
ਰਹਿੰਦੇ ਹੋਏ ਪੜ੍ਹਦੇ ਹੋ, ਆਪਣੀ ਉੱਨਤੀ ਦੇ ਲਈ। ਦਿਲ ਵਿੱਚ ਸਦਾ ਇਹ ਆਉਣਾ ਚਾਹੀਦਾ ਹੈ ਅਸੀਂ
ਬੇਹੱਦ ਦੇ ਬਾਪ ਕੋਲੋਂ ਪੜ੍ਹ ਰਹੇ ਹੈ। ਸ਼ਿਵਬਾਬਾ ਵੀ ਬਾਬਾ ਹੈ, ਪ੍ਰਜਾਪਿਤਾ ਬ੍ਰਹਮਾ ਵੀ ਬਾਬਾ ਹੈ।
ਪ੍ਰਜਾਪਿਤਾ ਬ੍ਰਹਮਾ ਆਦਿ ਦੇਵ ਨਾਮ ਬਾਲਾ ਹੈ। ਸਿਰਫ ਪਾਸਟ ਹੋ ਗਏ ਹਨ। ਜਿਸ ਤਰ੍ਹਾਂ ਗਾਂਧੀ ਵੀ
ਪਾਸਟ ਹੋ ਗਏ ਹਨ। ਉਨ੍ਹਾਂ ਨੂੰ ਬਾਪੂ ਜੀ ਕਹਿੰਦੇ ਹਨ ਪਰ ਸਮਝਦੇ ਨਹੀਂ, ਇੰਝ ਹੀ ਕਹਿ ਦਿੰਦੇ ਹਨ।
ਇਹ ਸ਼ਿਵਬਾਬਾ ਸੱਚ- ਸੱਚ ਹੈ, ਬ੍ਰਹਮਾ ਬਾਬਾ ਵੀ ਸੱਚ -ਸੱਚ ਹੈ, ਲੌਕਿਕ ਬਾਪ ਵੀ ਸੱਚ -ਸੱਚ ਹੁੰਦਾ
ਹੈ। ਬਾਕੀ ਮੇਯਰ ਆਦਿ ਨੂੰ ਤਾ ਇੰਜ ਹੀ ਬਾਪੂ ਕਹਿ ਦਿੰਦੇ ਹਨ। ਬਾਕੀ ਸਭ ਹੈ ਆਰਟੀਫਿਸ਼ੀਅਲ। ਇਹ ਹੈ
ਰਿਯਲ। ਪਰਮਾਤਮਾ ਬਾਪ ਆਕੇ ਆਤਮਾਵਾਂ ਨੂੰ ਪ੍ਰਜਾਪਿਤਾ ਬ੍ਰਹਮਾ ਦੇ ਦੁਆਰਾ ਆਪਣਾ ਬਣਾਉਦੇ ਹਨ। ਉਨ੍ਹਾਂ
ਨੂੰ ਤਾਂ ਜਰੂਰ ਢੇਰ ਬੱਚੇ ਹੋਣਗੇ। ਸ਼ਿਵਬਾਬਾ ਦੀ ਤਾਂ ਸਭ ਸੰਤਾਨ ਹੈ, ਉਨ੍ਹਾਂ ਨੂੰ ਤਾ ਸਭ ਯਾਦ
ਕਰਦੇ ਹਨ, ਫਿਰ ਵੀ ਕੋਈ - ਕੋਈ ਉਨ੍ਹਾਂ ਨੂੰ ਨਹੀਂ ਮੰਨਦੇ, ਪੱਕੇ ਨਾਸਤਿਕ ਹੁੰਦੇ ਹਨ - ਜੋ ਕਹਿੰਦੇ
ਹਨ ਸੰਕਲਪ ਨਾਲ ਦੁਨੀਆਂ ਬਣੀ ਹੋਏ ਹੈ। ਹੁਣ ਤੁਹਾਨੂੰ ਬਾਪ ਸਮਝਾਉਦੇ ਹਨ, ਇਹ ਬੁੱਧੀ ਵਿੱਚ ਯਾਦ
ਰੱਖੋ - ਅਸੀਂ ਪੜ ਰਹੇ ਹਾਂ। ਪੜਾਉਣ ਵਾਲਾ ਹੈ ਸ਼ਿਵਬਾਬਾ। ਇਹ ਰਾਤ - ਦਿਨ ਯਾਦ ਰਹਿਣਾ ਚਾਹੀਦਾ ਹੈ।
ਇਹੀ ਮਾਇਆ ਘੜੀ - ਘੜੀ ਭੁਲਾ ਦਿੰਦੀ ਹੈ, ਇਸਲਈ ਯਾਦ ਕਰਨਾ ਹੁੰਦਾ ਹੈ। ਬਾਪ, ਟੀਚਰ, ਗੁਰੂ ਤਿਨ੍ਹਾਂ
ਨੂੰ ਹੀ ਭੁੱਲ ਜਾਂਦੇ ਹਨ। ਹੈ ਵੀ ਇੱਕ ਹੀ ਫਿਰ ਵੀ ਭੁੱਲ ਜਾਂਦੇ ਹਨ। ਰਾਵਣ ਦੇ ਨਾਲ ਲੜਾਈ ਇਸ
ਵਿੱਚ ਹੈ । ਬਾਪ ਕਹਿੰਦੇ ਹਨ - ਹੇ ਆਤਮਾਓ, ਤੁਸੀਂ ਸਤੋਪ੍ਰਧਾਨ ਸੀ, ਹੁਣ ਤਮੋਪ੍ਰਧਾਨ ਬਣੀ ਹੋ। ਜਦੋਂ
ਸ਼ਾਂਤੀਧਾਮ ਵਿੱਚ ਸੀਂ ਤਾ ਪਵਿੱਤਰ ਸੀ। ਪਿਓਰਟੀ ਦੇ ਬਿਨਾਂ ਕੋਈ ਆਤਮਾ ਉਪਰ ਵਿੱਚ ਰਹਿ ਨਹੀਂ ਸਕਦੀ
ਇਸਲਈ ਸਭ ਆਤਮਾਵਾਂ ਪਤਿਤ - ਪਾਵਨ ਬਾਪ ਨੂੰ ਬੁਲਾਉਂਦੀਆਂ ਰਹਿੰਦੀਆਂ ਹਨ। ਜਦੋਂ ਸਾਰੇ ਪਤਿਤ
ਤਮੋਪ੍ਰਧਾਨ ਬਣ ਜਾਂਦੇ ਹਨ ਉਦੋਂ ਬਾਪ ਆਕੇ ਕਹਿੰਦੇ ਹਨ ਮੈਂ ਤੁਹਾਨੂੰ ਸਤੋਪ੍ਰਧਾਨ ਬਣਾਉਂਦਾ ਹਾਂ।
ਤੁਸੀਂ ਜਦੋਂ ਸ਼ਾਂਤੀਧਾਮ ਵਿੱਚ ਸੀ ਤਾਂ ਉੱਥੇ ਸਭ ਪਵਿੱਤਰ ਸਨ। ਅਪਵਿੱਤਰ ਆਤਮਾ ਉੱਥੇ ਕੋਈ ਰਹਿ ਨਹੀਂ
ਸਕਦੀ। ਸਭਨੂੰ ਸਜਾਵਾਂ ਭੁਗਤ ਕੇ ਪਵਿੱਤਰ ਜਰੂਰ ਬਣਨਾ ਹੈ। ਪਵਿੱਤਰ ਬਣੇ ਬਿਨਾਂ ਕੋਈ ਵਾਪਿਸ ਜਾ ਨਹੀਂ
ਸਕਦਾ। ਭਾਵੇਂ ਕੋਈ ਕਹਿ ਦਿੰਦੇ ਹਨ ਬ੍ਰਹਮ ਵਿੱਚ ਲੀਨ ਹੋਇਆ, ਫਲਾਣਾ ਜੋਤੀ ਜੋਤ ਸਮਾਇਆ। ਇਹ ਹਨ ਸਭ
ਭਗਤੀਮਾਰਗ ਦੀਆਂ ਅਨੇਕ ਮਤਾਂ। ਤੁਹਾਡੀ ਇਹ ਹੈ ਅਦ੍ਵੈਤ ਮਤ। ਮਨੁੱਖ ਤੋਂ ਦੇਵਤਾ ਤਾਂ ਇੱਕ ਹੀ ਬਾਪ
ਬਣਾ ਸਕਦੇ ਹਨ। ਕਲਪ - ਕਲਪ ਬਾਪ ਆਉਂਦੇ ਹਨ ਪੜ੍ਹਾਉਣ। ਉਨ੍ਹਾਂ ਦੀ ਐਕਟ ਹੂਬਹੂ ਕਲਪ ਪਹਿਲਾਂ ਤਰ੍ਹਾਂ
ਹੀ ਚੱਲਦੀ ਹੈ। ਇਹ ਅਨਾਦਿ ਬਣਾ - ਬਣਾਇਆ ਡਰਾਮਾ ਹੈ ਨਾ। ਸ੍ਰਿਸ਼ਟੀ ਚੱਕਰ ਫਿਰਦਾ ਰਹਿੰਦਾ ਹੈ।
ਸਤਿਯੁਗ, ਤ੍ਰੇਤਾ, ਦਵਾਪਰ, ਕਲਯੁਗ ਫਿਰ ਹੈ ਇਹ ਸੰਗਮਯੁਗ। ਮੁੱਖ ਧਰਮ ਵੀ ਇਹ ਹੈ ਡਿਟੀਜ਼ਮ,
ਇਸਲਾਮੀਜ਼ਮ, ਬੁੱਧੀਜ਼ਮ, ਕ੍ਰਿਸ਼ਚਨੀਜ਼ਮ ਮਤਲਬ ਇਸ ਵਿੱਚ ਰਾਜਾਈ ਚਲਦੀ ਹੈ। ਬ੍ਰਾਹਮਣਾਂ ਦੀ ਰਾਜਾਈ ਨਹੀਂ
ਹੈ, ਨਾਂ ਕੌਰਵਾਂ ਦੀ ਰਾਜਾਈ ਹੈ। ਹੁਣ ਤੁਸੀਂ ਬੱਚਿਆਂ ਨੇ ਘੜੀ - ਘੜੀ ਯਾਦ ਕਰਨਾ ਹੈ - ਬੇਹੱਦ ਦੇ
ਬਾਪ ਨੂੰ। ਤੁਸੀਂ ਬ੍ਰਾਹਮਣਾਂ ਨੂੰ ਵੀ ਸਮਝਾ ਸਕਦੇ ਹੋ। ਬਾਬਾ ਨੇ ਬਹੁਤ ਵਾਰੀ ਸਮਝਾਇਆ ਹੈ - ਪਹਿਲਾਂ
- ਪਹਿਲਾਂ ਬ੍ਰਾਹਮਣ ਚੋਟੀ ਹਨ, ਬ੍ਰਹਮਾ ਦੀ ਵੰਸ਼ਾਵਲੀ ਪਹਿਲਾਂ - ਪਹਿਲਾਂ ਤੁਸੀਂ ਹੋ। ਇਹ ਤੁਸੀਂ
ਜਾਣਦੇ ਹੋ ਫਿਰ ਭਗਤੀਮਾਰਗ ਵਿੱਚ ਅਸੀਂ ਹੀ ਪੁਜੀਏ ਤੋਂ ਪੂਜਾਰੀ ਬਣ ਜਾਂਦੇ ਹਾਂ। ਫਿਰ ਹੁਣ ਅਸੀਂ
ਪੁਜੀਏ ਬਣ ਰਹੇ ਹਾਂ। ਉਹ ਬ੍ਰਾਹਮਣ ਗ੍ਰਹਿਸਤੀ ਹੁੰਦੇ ਹਨ, ਨਾ ਕਿ ਸੰਨਿਆਸੀ। ਸੰਨਿਆਸੀ ਹਠਯੋਗੀ ਹਨ,
ਘਰ - ਬਾਰ ਛੱਡਣਾ ਹੱਠ ਹੈ ਨਾ। ਹਠਯੋਗੀ ਵੀ ਕਈ ਤਰ੍ਹਾਂ ਦੇ ਯੋਗ ਸਿਖਾਉਂਦੇ ਹਨ। ਜੈਪੁਰ ਵਿੱਚ
ਹਠਯੋਗੀਆਂ ਦਾ ਵੀ ਮਿਊਜ਼ੀਅਮ ਹੈ। ਰਾਜਯੋਗ ਦੇ ਚਿੱਤਰ ਹਨ ਨਹੀਂ। ਰਾਜਯੋਗ ਦੇ ਚਿੱਤਰ ਹਨ ਹੀ ਦਿਲਵਾੜਾ
ਵਿੱਚ। ਇਨ੍ਹਾਂ ਦਾ ਮਿਊਜ਼ੀਅਮ ਤਾਂ ਹੈ ਨਹੀਂ। ਹਠਯੋਗ ਦੇ ਕਿੰਨੇਂ ਮਿਊਜ਼ੀਅਮ ਹਨ। ਰਾਜਯੋਗ ਦਾ ਮੰਦਿਰ
ਇੱਥੇ ਭਾਰਤ ਵਿੱਚ ਹੀ ਹੈ। ਇਹ ਹੈ ਚੇਤੰਨ। ਤੁਸੀਂ ਇੱਥੇ ਚੇਤੰਨ ਵਿੱਚ ਬੈਠੇ ਹੋ। ਮਨੁੱਖਾਂ ਨੂੰ
ਕੁਝ ਵੀ ਪਤਾ ਨਹੀਂ ਕਿ ਸਵਰਗ ਕਿੱਥੇ ਹੈ। ਦਿਲਵਾੜਾ ਮੰਦਿਰ ਵਿੱਚ ਹੇਠਾਂ ਤੱਪਸਿਆ ਵਿੱਚ ਬੈਠੇ ਹਨ,
ਪੂਰਾ ਯਾਦਗਾਰ ਹੈ। ਜਰੂਰ ਸਵਰਗ ਉੱਪਰ ਹੀ ਵਿਖਾਉਣਾ ਪਵੇ। ਮਨੁੱਖ ਫਿਰ ਸਮਝ ਲੈਂਦੇ ਹਨ ਕਿ ਸਵਰਗ
ਉੱਪਰ ਹੈ। ਇਹ ਤਾਂ ਚੱਕਰ ਫਿਰਦਾ ਰਹਿੰਦਾ ਹੈ। ਅਧਾਕਲਪ ਦੇ ਬਾਦ ਸਵਰਗ ਫਿਰ ਹੇਠਾਂ ਚਲਾ ਜਾਵੇਗਾ
ਫਿਰ ਅੱਧਾਕਲਪ ਸਵਰਗ ਉੱਪਰ ਆਵੇਗਾ। ਇਸਦੀ ਉੱਮਰ ਕਿੰਨੀ ਹੈ ਕੋਈ ਜਾਣਦੇ ਨਹੀਂ। ਤੁਹਾਨੂੰ ਬਾਪ ਨੇ
ਸਾਰਾ ਚੱਕਰ ਸਮਝਾਇਆ ਹੈ। ਤੁਸੀਂ ਗਿਆਨ ਲੈਕੇ ਉਪਰ ਜਾਂਦੇ ਹੋ, ਚੱਕਰ ਪੂਰਾ ਹੁੰਦਾ ਹੈ ਫਿਰ ਨਵੇਂ
ਸਿਰੇ ਚੱਕਰ ਸ਼ੁਰੂ ਹੋਵੇਗਾ। ਇਹ ਬੁੱਧੀ ਵਿੱਚ ਚਲਣਾ ਚਾਹੀਦਾ ਹੈ। ਜਿਵੇਂ ਇਹ ਨਾਲੇਜ ਪੜ੍ਹਦੇ ਹਨ
ਤਾਂ ਬੁੱਧੀ ਵਿੱਚ ਕਿਤਾਬ ਆਦਿ ਸਭ ਯਾਦ ਰਹਿੰਦੇ ਹਨ ਨਾ। ਇਹ ਵੀ ਪੜ੍ਹਾਈ ਹੈ। ਇਹ ਭਰਪੂਰ ਰਹਿਣਾ
ਚਾਹੀਦਾ, ਭੁੱਲਣਾ ਨਹੀਂ ਚਾਹੀਦਾ। ਇਹ ਪੜ੍ਹਾਈ ਬੁੱਢੇ, ਜਵਾਨ, ਬੱਚੇ ਆਦਿ ਸਭਨੂੰ ਹੱਕ ਹੈ ਪੜ੍ਹਨ
ਦਾ। ਸਿਰ੍ਫ ਅਲਫ਼ ਨੂੰ ਜਾਨਣਾ ਹੈ। ਅਲਫ਼ ਨੂੰ ਜਾਣ ਲਿਆ ਤਾਂ ਬਾਪ ਦੀ ਪ੍ਰਾਪਰਟੀ ਵੀ ਬੁੱਧੀ ਵਿੱਚ ਆ
ਜਾਵੇਗੀ। ਜਾਨਵਰਾਂ ਨੂੰ ਵੀ ਬੱਚੇ ਆਦਿ ਸਭ ਬੁੱਧੀ ਵਿੱਚ ਰਹਿੰਦੇ ਹਨ। ਜੰਗਲ ਵਿੱਚ ਜਾਣਗੇ ਤਾਂ ਵੀ
ਘਰ ਅਤੇ ਬਛੜੇ ਯਾਦ ਆਉਂਦੇ ਰਹਿਣਗੇ। ਆਪੇ ਹੀ ਲੱਭ ਕੇ ਆ ਜਾਂਦੇ ਹਨ। ਹੁਣ ਬਾਪ ਕਹਿੰਦੇ ਹਨ ਮਾਮੇਕਮ
ਯਾਦ ਕਰੋ ਅਤੇ ਆਪਣੇ ਘਰ ਨੂੰ ਯਾਦ ਕਰੋ। ਜਿਥੋਂ ਤੁਸੀਂ ਆਏ ਹੋ ਪਾਰ੍ਟ ਵਜਾਉਣ। ਆਤਮਾ ਨੂੰ ਘਰ ਬਹੁਤ
ਪਿਆਰਾ ਲੱਗਦਾ ਹੈ। ਕਿੰਨਾਂ ਯਾਦ ਕਰਦੇ ਹਨ ਪਰ ਰਸਤਾ ਭੁੱਲ ਗਏ ਹਨ। ਤੁਹਾਡੀ ਬੁੱਧੀ ਵਿੱਚ ਹੈ ਅਸੀਂ
ਬਹੁਤ ਦੂਰ ਰਹਿੰਦੇ ਹਾਂ। ਪਰੰਤੂ ਉੱਥੇ ਜਾਣਾ ਕਿਵੇਂ ਹੁੰਦਾ ਹੈ, ਕਿਉਂ ਨਹੀਂ ਅਸੀਂ ਜਾ ਸਕਦੇ, ਇਹ
ਕੁਝ ਵੀ ਪਤਾ ਨਹੀਂ ਹੈ, ਇਸਲਈ ਬਾਬਾ ਨੇ ਦੱਸਿਆ ਹੈ ਭੁੱਲ - ਭੁਲਈਆ ਦਾ ਖੇਲ੍ਹ ਵੀ ਬਣਾਉਂਦੇ ਹਨ,
ਜਿਥੋਂ ਜਾਵੋ ਦਰਵਾਜਾ ਬੰਦ। ਹੁਣ ਤੁਸੀਂ ਜਾਣਦੇ ਹੋ ਇਸ ਲੜ੍ਹਾਈ ਤੋਂ ਬਾਦ ਸਵਰਗ ਦਾ ਦਰਵਾਜ਼ਾ
ਖੁਲ੍ਹਦਾ ਹੈ। ਇਸ ਮ੍ਰਿਤੁਲੋਕ ਤੋਂ ਸਭ ਜਾਣਗੇ, ਇੰਨੇ ਸਭ ਮਨੁੱਖ ਨੰਬਰਵਾਰ ਧਰਮ ਅਨੁਸਾਰ ਅਤੇ
ਪਾਰ੍ਟ ਅਨੁਸਾਰ ਜਾਕੇ ਰਹਿਣਗੇ। ਤੁਹਾਡੀ ਬੁੱਧੀ ਵਿੱਚ ਇਹ ਸਭ ਗੱਲਾਂ ਹਨ। ਮਨੁੱਖ ਬ੍ਰਹਮ ਤੱਤਵ
ਵਿੱਚ ਜਾਣ ਦੇ ਲਈ ਕਿੰਨਾ ਮੱਥਾ ਮਾਰਦੇ ਹਨ। ਵਾਣੀ ਤੋਂ ਪਰੇ ਜਾਣਾ ਹੈ। ਆਤਮਾ ਸ਼ਰੀਰ ਵਿਚੋਂ ਨਿਕਲ
ਜਾਂਦੀ ਹੈ ਤਾਂ ਫਿਰ ਆਵਾਜ਼ ਨਹੀਂ ਰਹਿੰਦੀ। ਬੱਚੇ ਜਾਣਦੇ ਹਨ ਸਾਡਾ ਤੇ ਉਹ ਹੀ ਸਵੀਟ ਹੋਮ ਹੈ। ਫਿਰ
ਦੇਵਤਾਵਾਂ ਦੀ ਹੈ ਸਵੀਟ ਰਾਜਧਾਨੀ, ਅਦ੍ਵੈਤ ਰਾਜਧਾਨੀ।
ਬਾਪ ਆਕੇ ਰਾਜਯੋਗ
ਸਿਖਾਉਂਦੇ ਹਨ। ਸਾਰੀ ਨਾਲੇਜ਼ ਸਮਝਾਉਂਦੇ ਹਨ, ਜਿਸ ਦੇ ਫਿਰ ਭਗਤੀ ਵਿੱਚ ਸ਼ਾਸਤਰ ਆਦਿ ਬੈਠ ਬਣਾਏ ਹਨ,
ਹੁਣ ਤੁਹਾਨੂੰ ਉਹ ਸ਼ਾਸਤਰ ਆਦਿ ਨਹੀਂ ਪੜ੍ਹਨੇ ਹਨ। ਉਨ੍ਹਾਂ ਸਕੂਲਾਂ ਵਿੱਚ ਬੁੱਢੀਆਂ ਆਦਿ ਨਹੀਂ
ਪੜ੍ਹਦੀਆਂ। ਇੱਥੇ ਤਾਂ ਸਭ ਪੜ੍ਹਦੇ ਹਨ। ਤੁਸੀਂ ਬੱਚੇ ਅਮਰਲੋਕ ਵਿੱਚ ਦੇਵਤਾ ਬਣ ਜਾਂਦੇ ਹੋ, ਉੱਥੇ
ਕੋਈ ਅਜਿਹੇ ਅੱਖਰ ਨਹੀਂ ਬੋਲੇ ਜਾਂਦੇ ਹਨ, ਜਿਸ ਨਾਲ ਕਿਸੇ ਦੀ ਗਲਾਨੀ ਹੋਵੇ। ਹੁਣ ਤੁਸੀਂ ਜਾਣਦੇ
ਹੋ ਸਵਰਗ ਪਾਸਟ ਹੋ ਗਿਆ ਹੈ। ਉਨ੍ਹਾਂ ਤੋਂ ਪੁਛੋ ਇਹ ਲੱਛਮੀ - ਨਾਰਾਇਣ ਕਦੋਂ ਹੋ ਕੇ ਗਏ ਹਨ? ਕੁਝ
ਵੀ ਪਤਾ ਨਹੀਂ ਹੈ। ਹੁਣ ਤੁਸੀਂ ਜਾਣਦੇ ਹੋ ਸਾਨੂੰ ਆਪਣੇ ਘਰ ਜਾਣਾ ਹੈ। ਬੱਚਿਆਂ ਨੂੰ ਸਮਝਾਇਆ ਹੈ -
ਓਮ ਦਾ ਅਰਥ ਵੱਖਰਾ ਹੈ ਅਤੇ ਸੋ ਹਮ ਦਾ ਅਰਥ ਵੱਖਰਾ ਹੈ। ਉਨਹਾਂ ਨੇ ਫੇਰ ਓਮ, ਸੋ ਹਮ ਦਾ ਅਰਥ ਇੱਕ
ਕਰ ਦਿੱਤਾ ਹੈ। ਤੁਸੀਂ ਆਤਮਾ ਸ਼ਾਂਤੀਧਾਮ ਵਿੱਚ ਰਹਿਣ ਵਾਲੀਆਂ ਹੋ ਫੇਰ ਆਉਦੀਆਂ ਹੋ ਪਾਰ੍ਟ ਵਜਾਉਣ।
ਦੇਵਤਾ, ਸ਼ਤ੍ਰੀਯ, ਵੈਸ਼ਿਆ, ਸ਼ੁਦ੍ਰ ਬਣਦੇ ਹਨ। ਓਮ ਮਤਲਬ ਅਸੀਂ ਆਤਮਾ। ਕਿੰਨਾ ਫਰਕ ਹੈ। ਉਹ ਫੇਰ ਦੋਨਾਂ
ਨੂੰ ਇੱਕ ਕਰ ਦਿੰਦੇ ਹਨ। ਇਹ ਬੁੱਧੀ ਨਾਲ ਸਮਝਣ ਦੀਆਂ ਗੱਲਾਂ ਹਨ। ਕੋਈ ਚੰਗੀ ਤਰ੍ਹਾਂ ਸਮਝਦੇ ਨਹੀਂ
ਹਨ ਫਿਰ ਝੁਟਕਾ ਖਾਂਦੇ ਰਹਿੰਦੇ ਹਨ। ਕਮਾਈ ਵਿੱਚ ਕਦੀ ਝੁਟਕਾ ਨਹੀਂ ਖਾਂਦੇ ਹਨ। ਉਹ ਕਮਾਈ ਤੇ ਹੈ
ਅਲਪਕਾਲ ਦੇ ਲਈ। ਪਰੰਤੂ ਬੁੱਧੀ ਹੋਰ ਤਰਫ ਭਟਕਦੀ ਹੈ ਫਿਰ ਥੱਕ ਜਾਂਦੇ ਹਨ। ਉਬਾਸੀ ਮਾਰਦੇ ਰਹਿੰਦੇ
ਹਨ। ਤੁਹਾਨੂੰ ਅੱਖਾਂ ਬੰਦ ਕਰਕੇ ਨਹੀਂ ਬੈਠਣਾ ਚਾਹੀਦਾ ਹੈ। ਤੁਸੀਂ ਤਾਂ ਜਾਣਦੇ ਹੋ ਆਤਮਾ ਅਵਿਨਾਸ਼ੀ
ਹੈ ਸ਼ਰੀਰ ਵਿਨਾਸ਼ੀ ਹੈ। ਕਲਯੁਗੀ ਨਰਕਵਾਸੀ ਮਨੁੱਖਾਂ ਦੇ ਵੇਖਣ ਅਤੇ ਤੁਹਾਡੇ ਵੇਖਣ ਵਿੱਚ ਰਾਤ - ਦਿਨ
ਦਾ ਫਰਕ ਹੋ ਜਾਂਦਾ ਹੈ। ਅਸੀਂ ਆਤਮਾ ਬਾਪ ਦੁਆਰਾ ਪੜ੍ਹਦੇ ਹਾਂ। ਇਹ ਕਿਸੇ ਨੂੰ ਪਤਾ ਨਹੀਂ। ਗਿਆਨ
ਸਾਗਰ ਪਰਮਪਿਤਾ ਪਰਮਾਤਮਾ ਆਕੇ ਪੜਾਉਂਦੇ ਹਨ। ਅਸੀਂ ਆਤਮਾਵਾਂ ਸੁਣ ਰਹੀਆਂ ਹਾਂ। ਆਪਣੇ ਨੂੰ ਆਤਮਾ
ਸਮਝ ਕੇ ਬਾਪ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੋਣਗੇ। ਤੁਹਾਡੀ ਬੁੱਧੀ ਉਪਰ ਚਲੀ ਜਾਏਗੀ। ਸ਼ਿਵਬਾਬਾ
ਸਾਨੂੰ ਨਾਲੇਜ ਸੁਣਾ ਰਹੇ ਹਨ, ਇਸ ਵਿੱਚ ਬਹੁਤ ਰਿਫਾਇਨ ਬੁੱਧੀ ਚਾਹੀਦੀ ਹੈ। ਰਿਫਾਇਨ ਬੁੱਧੀ ਕਰਨ
ਲਈ ਬਾਪ ਯੁਕਤੀ ਦੱਸਦੇ ਹਨ - ਆਪਣੇ ਨੂੰ ਆਤਮਾ ਸਮਝਣ ਨਾਲ ਬਾਪ ਜਰੂਰ ਯਾਦ ਆਏਗਾ। ਆਪਣੇ ਨੂੰ ਆਤਮਾ
ਸਮਝਦੇ ਹੀ ਇਸਲਈ ਹਨ ਤਾਂਕਿ ਬਾਪ ਯਾਦ ਪਵੇ, ਸੰਬੰਧ ਰਹੇ ਜੋ ਸਾਰਾ ਕਲਪ ਟੁੱਟਿਆ ਹੈ। ਉੱਥੇ ਤੇ ਹੈ
ਪ੍ਰਾਲਬੱਧ ਸੁੱਖ ਹੀ ਸੁੱਖ, ਦੁੱਖ ਦੀ ਗੱਲ ਨਹੀਂ। ਉਸ ਨੂੰ ਹੇਵਿਨ ਕਹਿੰਦੇ ਹਨ। ਹੇਵਿਨਲੀ ਗੋਡ
ਫਾਦਰ ਹੀ ਹੇਵਿਨ ਦਾ ਮਾਲਿਕ ਬਣਾਉਦੇ ਹਨ। ਅਜਿਹੇ ਬਾਪ ਨੂੰ ਕਿੰਨਾ ਭੁੱਲ ਜਾਂਦੇ ਹਨ। ਬਾਪ ਆਕੇ
ਬੱਚਿਆਂ ਨੂੰ ਅਡੋਪਟ ਕਰਦੇ ਹਨ। ਮਾਰਵਾੜੀ ਲੋਕ ਬਹੁਤ ਅਡੋਪਟ ਕਰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ
ਹੋਵੇਗੀ ਨਾ - ਮੈਂ ਸਾਹੂਕਾਰ ਦੀ ਗੋਦ ਵਿੱਚ ਆਇਆ ਹਾਂ। ਸਾਹੂਕਾਰ ਦਾ ਬੱਚਾ ਗਰੀਬ ਦੇ ਕੋਲ ਕਦੀ ਨਹੀਂ
ਜਾਏਗਾ। ਇਹ ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਹਨ ਤਾਂ ਜਰੂਰ ਮੁੱਖ ਵੰਸ਼ਾਵਲੀ ਹੋਣਗੇ ਨਾ। ਤੁਸੀਂ
ਬ੍ਰਾਹਮਣ ਹੋ ਮੁਖ ਵੰਸ਼ਾਵਲੀ ਹੋਣਗੇ ਨਾ। ਉਹ ਹਨ ਕੁੱਖ ਵੰਸ਼ਾਵਲੀ। ਇਸ ਫ਼ਰਕ ਨੂੰ ਤੁਸੀਂ ਜਾਣਦੇ ਹੋ।
ਤੁਸੀਂ ਜਦ ਸਮਝਾਓ ਉਦੋਂ ਮੁੱਖ ਵੰਸ਼ਾਵਲੀ ਬਣਨ। ਇਹ ਅਡਾਪਸ਼ਨ ਹੈ। ਇਸਤ੍ਰੀ ਨੂੰ ਸਮਝਦੇ ਹਨ ਮੇਰੀ
ਇਸਤ੍ਰੀ। ਹੁਣ ਇਸਤ੍ਰੀ ਮੁੱਖ ਵੰਸ਼ਾਵਲੀ ਹੈ ਜਾਂ ਕੁੱਖ ਵੰਸ਼ਾਵਲੀ? ਇਸਤ੍ਰੀ ਹੈ ਮੁੱਖ ਵੰਸ਼ਾਵਲੀ। ਫਿਰ
ਬੱਚੇ ਹੁੰਦੇ ਹਨ ਉਹ ਹੈ ਕੁੱਖ ਵੰਸ਼ਾਵਲੀ। ਬਾਪ ਕਹਿੰਦੇ ਹਨ ਇਹ ਸਭ ਹਨ ਮੁੱਖ ਵੰਸ਼ਾਵਲੀ, ਮੇਰੀ ਕਹਿਣ
ਨਾਲ ਮੇਰੀ ਬਣੀ ਹੈ ਨਾ। ਮੇਰੇ ਬੱਚੇ ਹੈ, ਇਹ ਕਹਿਣ ਨਾਲ ਨਸ਼ਾ ਚੜਦਾ ਹੈ। ਤਾਂ ਇਹ ਸਭ ਹੈ ਮੁੱਖ
ਵੰਸ਼ਾਵਲੀ, ਆਤਮਾਵਾਂ ਥੋੜੇ ਹੀ ਮੁੱਖ ਵੰਸ਼ਾਵਲੀ ਹਨ। ਆਤਮਾ ਤਾਂ ਆਦਿ, ਅਵਿਨਾਸ਼ੀ ਹੈ। ਤੁਸੀਂ ਜਾਣਦੇ
ਹੋ ਇਹ ਮਨੁੱਖ ਸ੍ਰਿਸ਼ਟੀ ਕਿਵੇਂ ਟ੍ਰਾਂਸਫਰ ਹੁੰਦੀ ਹੈ। ਪੁਆਇੰਟਸ ਤਾਂ ਬੱਚਿਆਂ ਨੂੰ ਬਹੁਤ ਮਿਲਦੇ
ਹਨ। ਫਿਰ ਵੀ ਬਾਬਾ ਕਹਿੰਦੇ ਹਨ - ਹੋਰ ਕੁਝ ਧਾਰਨਾ ਨਹੀਂ ਹੁੰਦੀ ਹੈ ਮੁੱਖ ਨਹੀਂ ਚੱਲਦਾ ਹੈ ਤਾਂ
ਚੰਗਾ ਤੁਸੀਂ ਬਾਪ ਨੂੰ ਯਾਦ ਕਰਦੇ ਰਹੋ ਤਾਂ ਤੁਸੀਂ ਭਾਸ਼ਣ ਆਦਿ ਕਰਨ ਵਾਲਿਆਂ ਤੋਂ ਉੱਚ ਪਦ ਪਾ ਸਕਦੇ
ਹੋ। ਭਾਸ਼ਣ ਕਰਨ ਵਾਲੇ ਕੋਈ ਸਮੇ ਤੂਫ਼ਾਨ ਵਿੱਚ ਡਿੱਗ ਪੈਂਦੇ ਹਨ। ਉਹ ਡਿੱਗਣ ਨਹੀਂ, ਬਾਪ ਨੂੰ ਯਾਦ
ਕਰਦੇ ਰਹਿਣ ਤਾਂ ਜਾਸਤੀ ਪਦਵੀ ਪਾ ਸਕਦੇ ਹਨ। ਸਭ ਤੋਂ ਜ਼ਿਆਦਾ ਤਾਂ ਜੋ ਵਿਕਾਰ ਵਿੱਚ ਡਿੱਗਦੇ ਹਨ
ਤਾਂ 5 ਮਾਰ (ਮੰਜਿਲ ) ਤੋਂ ਡਿੱਗਣ ਨਾਲ ਹੱਡ - ਗੋਡੇ ਟੁੱਟ ਜਾਂਦੇ ਹਨ। ਪੰਜਵੀ ਮੰਜਿਲ ਹੈ ਦੇਹ -
ਅਭਿਮਾਨ। ਚੌਥੀ ਮੰਜਿਲ ਹੈ ਕਾਮ, ਫਿਰ ਉਤਰਦੇ ਆਓ। ਬਾਪ ਕਹਿੰਦੇ ਹਨ ਕਾਮ ਮਹਾਸ਼ਤ੍ਰੁ ਹੈ। ਲਿਖਦੇ ਵੀ
ਹਨ ਬਾਬਾ ਅਸੀਂ ਡਿੱਗ ਪਏ, ਕਰੋਧ ਲਈ ਇੰਜ ਨਹੀਂ ਕਹਾਂਗੇ ਕੀ ਡਿੱਗ ਪਏ। ਕਾਲਾ ਮੂੰਹ ਕਰਨ ਨਾਲ ਬੜੀ
ਸੱਟ ਲੱਗਦੀ ਹੈ ਫਿਰ ਦੂਸਰਿਆਂ ਨੂੰ ਕਹਿ ਨਹੀਂ ਸਕਦੇ ਕਿ ਕਾਮ ਮਹਾਸ਼ਤ੍ਰੁ ਹੈ। ਬਾਬਾ ਬਾਰ -ਬਾਰ
ਸਮਝਾਉਦੇ ਹਨ - ਕ੍ਰਿਮੀਨਲ ਅੱਖਾਂ ਦੀ ਬਹੁਤ ਸੰਭਾਲ ਕਰਨੀ ਹੈ। ਸਤਯੁਗ ਵਿੱਚ ਨਗਨ ਹੋਣ ਦੀ ਗੱਲ ਹੀ
ਨਹੀਂ। ਕ੍ਰਿਮੀਨਲ ਆਈ ਹੁੰਦੀ ਹੀ ਨਹੀਂ। ਸਿਵਿਲ ਆਈ ਹੁੰਦੀ ਹੈ। ਉਹ ਹੈ ਸਿਵਿਲੀਯਨ ਰਾਜ। ਇਸ ਸਮੇਂ
ਹੈ ਕ੍ਰਿਮੀਨਲ ਦੁਨੀਆਂ। ਹੁਣ ਤੁਹਾਡੀ ਆਤਮਾ ਨੂੰ ਸਿਵਿਲਾਇਜ ਮਿਲਦੀ ਹੈ, ਜੋ 21 ਜਨਮ ਕੰਮ ਦਿੰਦੀ
ਹੈ। ਉੱਥੇ ਕੋਈ ਵੀ ਕ੍ਰਿਮੀਨਲ ਆਈ ਨਹੀਂ ਬਣਦੇ। ਹੁਣ ਮੁੱਖ ਗੱਲ ਬਾਪ ਸਮਝਾਉਂਦੇ ਹਨ ਬਾਪ ਨੂੰ ਯਾਦ
ਕਰੋ ਤੇ 84 ਦੇ ਚੱਕਰ ਨੂੰ ਯਾਦ ਕਰੋ। ਇਹ ਵੀ ਵੰਡਰ ਹੈ ਜੋ ਸ਼੍ਰੀ ਨਾਰਾਇਣ ਹਨ ਉਹੀ ਅੰਤ ਵਿੱਚ
ਭਾਗਿਆਸ਼ਾਲੀ ਰੱਥ ਬਣਦੇ ਹਨ। ਉਨ੍ਹਾਂ ਵਿੱਚ ਬਾਪ ਦੀ ਪ੍ਰਵੇਸ਼ਤਾ ਹੁੰਦੀ ਹੈ ਤਾਂ ਭਾਗਿਆਸ਼ਾਲੀ ਬਣਦੇ
ਹਨ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ, ਇਹ 84 ਜਨਮਾਂ ਦੀ ਹਿਸ੍ਟ੍ਰੀ ਬੁੱਧੀ ਵਿੱਚ ਰਹਿਣੀ
ਚਾਹੀਦੀ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਦੀ ਯਾਦ
ਨਾਲ ਬੁੱਧੀ ਨੂੰ ਰਿਫਾਇਨ ਬਣਾਉਣਾ ਹੈ। ਬੁੱਧੀ ਪੜ੍ਹਾਈ ਵਿੱਚ ਸਦਾ ਭਰਪੂਰ ਰਹੇ। ਬਾਪ ਅਤੇ ਘਰ ਨੂੰ
ਸਦਾ ਯਾਦ ਰੱਖਣਾ ਹੈ ਅਤੇ ਯਾਦ ਦਵਾਉਣਾ ਹੈ।
2. ਇਸ ਅੰਤਿਮ ਜਨਮ ਵਿੱਚ
ਕ੍ਰਿਮੀਨਲ ਆਈ ਨੂੰ ਸਮਾਪਤ ਕਰਕੇ ਸਿਵਿਲ ਆਈ ਬਣਾਉਣੀ ਹੈ। ਕ੍ਰਿਮੀਨਲ ਅੱਖਾਂ ਦੀ ਬੜੀ ਸੰਭਾਲ ਕਰਨੀ
ਹੈ।
ਵਰਦਾਨ:-
ਦਾਤਾਪਨ ਦੀ ਸਥਿਤੀ ਅਤੇ ਸਮਾਉਣ ਦੀ ਸ਼ਕਤੀ ਦ੍ਵਾਰਾ ਸਦਾ ਵਿਘਣ ਵਿਨਾਸ਼ਕ , ਸਮਾਧਾਨ ਸਵਰੂਪ ਭਵ।
ਵਿਘਣ - ਵਿਨਾਸ਼ਕ
ਸਮਾਧਾਨ ਸਵਰੂਪ ਬਣਨ ਦਾ ਵਰਦਾਨ ਵਿਸ਼ੇਸ਼ ਦੋ ਗੱਲਾਂ ਦੇ ਆਧਾਰ ਤੋਂ ਪ੍ਰਾਪਤ ਹੁੰਦਾ ਹੈ :- 1. ਸਦਾ
ਸਮ੍ਰਿਤੀ ਰਹੇ ਕਿ ਅਸੀਂ ਦਾਤਾ ਦੇ ਬੱਚੇ ਹਾਂ ਇਸਲਈ ਮੈਨੂੰ ਸਭ ਨੂੰ ਦੇਣਾ ਹੈ। ਰਿਗਾਰਡ ਮਿਲੇ ਸਨੇਹ
ਮਿਲੇ ਤਾਂ ਸਨੇਹੀ ਬਣੇ, ਨਹੀਂ। ਮੈਂ ਦੇਣਾ ਹੈ।
ਸਲੋਗਨ:-
ਸਤ ਨੂੰ ਆਪਣਾ
ਸਾਥੀ ਬਣਾਓ ਤਾਂ ਤੁਹਾਡੀ ਨਾਵ ਕਦੇ ਡੁੱਬ ਨਹੀਂ ਸਕਦੀ।
ਖੁਦ ਦੇ ਪ੍ਰਤੀ ਅਤੇ
ਸੰਬੰਧ ਸੰਪਰਕ ਵਿਚ ਸਰਵ ਦੇ ਪ੍ਰਤੀ ਸਮਾਉਣ ਦੀ ਸ਼ਕਤੀ ਸਵਰੂਪ ਸਾਗਰ ਬਣਨਾ ਹੈ। ਇਨ੍ਹਾਂ ਦੋ
ਵਿਸ਼ੇਸ਼ਤਾਵਾਂ ਨਾਲ ਸ਼ੁਭ ਭਾਵਨਾ, ਸ਼ੁਭ ਕਾਮਨਾ ਨਾਲ ਸੰਪੰਨ ਸਮਾਧਾਨ ਸਵਰੂਪ ਬਣ ਜਾਵੋਗੇ।
ਅਵਿਅਕਤ ਇਸ਼ਾਰੇ :- ਖੁਦ
ਅਤੇ ਸਭ ਦੇ ਪ੍ਰਤੀ, ਮਨਸਾ ਦ੍ਵਾਰਾ ਯੋਗ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰੋ।
ਜਦੋਂ ਮਨਸਾ ਵਿਚ ਸਦਾ
ਸ਼ੁਭ ਭਾਵਨਾ ਅਤੇ ਸ਼ੁਭ ਦੁਆਵਾਂ ਦੇਣ ਦਾ ਨੈਚੁਰਲ ਅਭਿਆਸ ਹੋ ਜਾਵੇਗਾ ਤਾਂ ਮਨਸਾ ਤੁਹਾਡੀ ਬਿਜੀ ਹੋ
ਜਾਵੇਗੀ। ਮਨ ਵਿਚ ਜੋ ਹਲਚਲ ਹੁੰਦੀ ਹੈ, ਉਸ ਤੋਂ ਆਪੇ ਹੀ ਕਿਨਾਰੇ ਹੋ ਜਾਵੋਗੇ। ਆਪਣੇ ਪੁਰਸ਼ਾਰਥ
ਵਿਚ ਜੋ ਕਦੇ ਦਿਲ ਸ਼ਿਕਸਤ ਹੁੰਦੇ ਹੋ ਉਹ ਨਹੀਂ ਹੋਵੋਗੇ, ਜਾਦੂ ਮੰਤ੍ਰ ਹੋ ਜਾਵੇਗਾ।