10.11.26 Punjabi Morning Murli Om Shanti BapDada Madhuban
ਮਿੱਠੇ ਬੱਚੇ:- 'ਮਿੱਠੇ
ਬੱਚੇ :- ਆਪਣੀ ਤਕਦੀਰ ਉੱਚ ਬਨਾਉਣੀ ਹੈ ਤਾਂ ਰੂਹਾਨੀ ਸੇਵਾ ਦਾ ਸ਼ੌਂਕ ਰੱਖੋ, ਸਭਨੂੰ ਗਿਆਨ ਧਨ ਦਾ
ਦਾਨ ਕਰਦੇ ਰਹੋ"
ਪ੍ਰਸ਼ਨ:-
ਰੂਹਾਨੀ ਬਾਪ
ਅਜਿਹੀ ਕਿਹੜੀ ਸ਼੍ਰੀਮਤ ਦਿੰਦੇ ਹਨ ਜੋ ਅੱਜ ਤੱਕ ਕਿਸੇ ਮਨੁੱਖ ਨੇ ਨਹੀਂ ਦਿੱਤੀ?
ਉੱਤਰ:-
ਹੇ ਰੂਹਾਨੀ ਬੱਚੇ,
ਤੁਸੀਂ ਰੂਹਾਨੀ ਸੇਵਾ ਵਿੱਚ ਦਧੀਚੀ ਰਿਸ਼ੀ ਦੀ ਤਰ੍ਹਾਂ ਹੱਡੀਆਂ ਦਵੋ। ਬਾਪ ਤੋਂ ਜੋ ਅਵਿਨਾਸ਼ੀ ਗਿਆਨ
ਰਤਨ ਮਿਲੇ ਹਨ ਉਨ੍ਹਾਂ ਦਾ ਦਾਨ ਕਰੋ। ਇਹ ਹੀ ਹੈ ਸੱਚੀ ਸੇਵਾ। ਅਜਿਹੀ ਸੇਵਾ ਕਰਨ ਦੀ ਮੱਤ ਕੋਈ ਵੀ
ਮਨੁੱਖ ਦੇ ਨਹੀਂ ਸਕਦਾ। ਰੂਹਾਨੀ ਸੇਵਾ ਕਰਨ ਵਾਲੇ ਖੁਸ਼ੀ ਵਿੱਚ ਨੱਚਦੇ ਰਹਿਣਗੇ। ਤਕਦੀਰ ਉੱਚ ਬਣਦੀ
ਜਾਵੇਗੀ।
ਗੀਤ:-
ਬਦਲ ਜਾਵੇ
ਦੁਨੀਆਂ...
ਓਮ ਸ਼ਾਂਤੀ
ਬੱਚਿਆਂ ਨੇ ਗੀਤ ਦੀਆਂ ਦੋ ਲਾਈਨਾਂ ਸੁਣੀਆਂ। ਉਨ੍ਹਾਂ ਨੇ ਤਾਂ ਗੀਤ ਬਣਾ ਦਿੱਤਾ ਹੈ। ਜਿਵੇੰ ਕਿਸੇ
ਦੀ ਸਗਾਈ ਹੁੰਦੀ ਹੈ ਤਾਂ ਇਹ ਪੱਕਾ ਹੀ ਹੈ ਕਿ ਇਸਤਰੀ - ਪੁਰਸ਼ ਕਦੇ ਕਿਸੇ ਨੂੰ ਛੱਡਣਗੇ ਨਹੀਂ। ਕੋਈ
ਵਿਰਲਾ ਅਜਿਹਾ ਹੁੰਦਾ ਹੈ ਜੋ ਆਪਸ ਵਿੱਚ ਨਹੀਂ ਬਣਦੀ ਹੈ ਤਾਂ ਛੱਡ ਦਿੰਦੇ ਹਨ। ਇੱਥੇ ਤੁਸੀਂ ਬੱਚੇ
ਕਿਸ ਦੇ ਨਾਲ ਪ੍ਰੀਤਿਗਿਆ ਕਰਦੇ ਹੋ? ਈਸ਼ਵਰ ਦੇ ਨਾਲ। ਜਿਸ ਦੇ ਨਾਲ ਤੁਸੀਂ ਬੱਚਿਆਂ ਦੀ ਜਾਂ ਸਜਨੀਆਂ
ਦੀ ਸਗਾਈ ਹੋਈ ਹੈ। ਪ੍ਰੰਤੂ ਅਜਿਹਾ ਜੋ ਵਿਸ਼ਵ ਦਾ ਮਾਲਿਕ ਬਨਾਉਂਦੇ ਹਨ ਉਨ੍ਹਾਂ ਨੂੰ ਵੀ ਛੱਡ ਦਿੰਦੇ
ਹਨ। ਇੱਥੇ ਤੁਸੀਂ ਬੱਚੇ ਬੈਠੇ ਹੋ। ਤੁਸੀਂ ਜਾਣਦੇ ਹੋ ਹੁਣ ਬੇਹੱਦ ਦਾ ਬਾਪਦਾਦਾ ਆਇਆ ਕਿ ਆਇਆ। ਇਹ
ਅਵਸਥਾ ਜੋ ਤੁਹਾਡੀ ਇੱਥੇ ਰਹਿੰਦੀ ਹੈ, ਬਾਹਰ ਸੈਂਟਰ ਤੇ ਹੋ ਨਾ ਸਕੇ। ਇੱਥੇ ਤੁਸੀਂ ਸਮਝੋਗੇ
ਬਾਪਦਾਦਾ ਆਇਆ ਕਿ ਆਇਆ। ਬਾਹਰ ਸੈਂਟਰ ਤੇ ਸਮਝਣਗੇ ਬਾਬਾ ਦੀ ਵਜਾਈ ਹੋਈ ਮੁਰਲੀ ਆਈ ਕਿ ਆਈ। ਇੱਥੇ
ਅਤੇ ਉੱਥੇ ਵਿੱਚ ਬਹੁਤ ਫਰਕ ਰਹਿੰਦਾ ਹੈ ਕਿਉਂਕਿ ਇੱਥੇ ਬੇਹੱਦ ਦੇ ਬਾਪ ਦੇ ਸਨਮੁੱਖ ਤੁਸੀਂ ਬੈਠੇ
ਹੋ। ਉੱਥੇ ਤੁਸੀਂ ਸਨਮੁਖ ਨਹੀਂ ਹੋ। ਚਾਹੁੰਦੇ ਹੋ ਸਨਮੁੱਖ ਜਾਕੇ ਮੁਰਲੀ ਸੁਣੀਏ। ਇੱਥੇ ਬੱਚਿਆਂ ਦੀ
ਬੁੱਧੀ ਵਿੱਚ ਆਇਆ ਬਾਬਾ ਆਇਆ ਕਿ ਆਇਆ। ਜਿਵੇੰ ਹੋਰ ਸਤਿਸੰਗ ਹੁੰਦੇ ਹਨ ਉੱਥੇ ਸਮਝਣਗੇ ਫਲਾਣਾ ਸਵਾਮੀ
ਆਵੇਗਾ। ਪ੍ਰੰਤੂ ਇਹ ਖਿਆਲਾਤ ਵੀ ਸਭ ਦੀ ਇੱਕਰਸ ਨਹੀਂ ਰਹਿੰਦੀ। ਕਿਸੇ ਨੂੰ ਸਬੰਧੀ ਯਾਦ ਆਵੇਗਾ।
ਬੁੱਧੀ ਇੱਕ ਗੁਰੂ ਦੇ ਨਾਲ ਵੀ ਠਹਿਰਦੀ ਨਹੀਂ ਹੈ। ਕੋਈ ਵਿਰਲਾ ਹੀ ਹੋਵੇਗਾ ਜੋ ਸਵਾਮੀ ਦੀ ਯਾਦ
ਵਿੱਚ ਬੈਠਾ ਹੋਵੇਗਾ। ਇੱਥੇ ਵੀ ਅਜਿਹਾ ਹੈ। ਇਵੇਂ ਨਹੀਂ ਕਿ ਸਭ ਸ਼ਿਵਬਾਬਾ ਦੀ ਯਾਦ ਵਿੱਚ ਰਹਿੰਦੇ
ਹਨ। ਬੁੱਧੀ ਦੌੜਦੀ ਰਹਿੰਦੀ ਹੈ। ਮਿਤ੍ਰ ਸਬੰਧੀ ਯਾਦ ਆਉਣਗੇ। ਸਾਰਾ ਦਿਨ ਸ਼ਿਵਬਾਬਾ ਦੇ ਸਨਮੁੱਖ
ਰਹਿਣ ਵਿੱਚ ਤੇ ਅਹੋ ਸੌਭਾਗਿਆ। ਸਥਾਈ ਯਾਦ ਵਿੱਚ ਤੇ ਵਿਰਲਾ ਹੀ ਰਹਿੰਦੇ ਹਨ ਇੱਥੇ ਸ਼ਿਵਬਾਬਾ ਦੇ
ਸਨਮੁੱਖ ਰਹਿਣ ਤੇ ਤਾਂ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਅਤਿੰਦਰੀਏ ਸੁਖ ਗੋਪ - ਗੋਪੀਆਂ ਤੋਂ ਪੁੱਛੋ।
ਇਹ ਕਿੱਥੋਂ ਦਾ ਗਾਇਆ ਹੋਇਆ ਹੈ। ਇੱਥੇ ਤੁਸੀਂ ਬਾਬਾ ਦੀ ਯਾਦ ਵਿੱਚ ਬੈਠੇ ਹੋ। ਜਾਣਦੇ ਹੋ ਹੁਣ ਅਸੀਂ
ਈਸ਼ਵਰ ਦੇ ਬਣੇ ਹਾਂ ਫਿਰ ਦੈਵੀ ਗੋਦ ਵਿੱਚ ਹੋਵਾਂਗੇ। ਭਾਵੇਂ ਕਿਸੇ ਦੀ ਬੁੱਧੀ ਵਿੱਚ ਸਰਵਿਸ ਦੇ
ਖਿਆਲਾਤ ਚਲਦੇ ਹਨ। ਇਸ ਚਿੱਤਰ ਵਿੱਚ ਇਹ ਕੁਰੈਕਸ਼ਨ ਕਰੀਏ, ਇਹ ਲਿਖੀਏ। ਪਰੰਤੂ ਚੰਗੇ ਬੱਚੇ ਹੋਣਗੇ
ਤਾਂ ਸਮਝਣਗੇ ਹੁਣ ਤਾਂ ਬਾਪ ਤੋਂ ਹੀ ਸੁਣਨਾ ਹੈ, ਹੋਰ ਕੋਈ ਸੰਕਲਪ ਆਉਣ ਨਹੀਂ ਦੇਵਾਂਗੇ। ਬਾਪ ਗਿਆਨ
ਰਤਨਾਂ ਨਾਲ ਝੋਲੀ ਭਰਨ ਆਏ ਹਨ। ਤਾਂ ਬਾਪ ਨਾਲ ਹੀ ਬੁਧੀਯੋਗ ਲਗਾਉਣਾ ਹੈ। ਨੰਬਰਵਾਰ ਧਾਰਨਾ ਕਰਨ
ਵਾਲੇ ਤਾਂ ਹੁੰਦੇ ਹੀ ਹਨ। ਕੋਈ ਚੰਗੀ ਤਰ੍ਹਾਂ ਧਾਰਨ ਕਰਦੇ ਹਨ, ਕੋਈ ਘੱਟ ਧਾਰਨ ਕਰਦੇ ਹਨ।
ਬੁਧੀਯੋਗ ਹੋਰ ਪਾਸੇ ਦੌੜਦਾ ਰਹੇਗਾ ਤਾਂ ਧਾਰਨਾ ਨਹੀਂ ਹੋਵੇਗੀ। ਕੱਚੇ ਹੋ ਜਾਣਗੇ। ਇੱਕ ਦੋ ਵਾਰੀ
ਮੁਰਲੀ ਸੁਣੀ, ਧਾਰਨਾ ਨਹੀਂ ਹੋਈ ਤਾਂ ਆਦਤ ਪੱਕੀ ਹੋ ਜਾਂਦੀ ਹੈ। ਫਿਰ ਕਿੰਨਾਂ ਵੀ ਸੁਣਦਾ ਰਹੇਗਾ,
ਧਾਰਨਾ ਨਹੀਂ ਹੋਵੇਗੀ। ਕਿਸੇ ਨੂੰ ਸੁਣਾ ਨਹੀਂ ਸਕਣਗੇ। ਜਿਸਨੂੰ ਧਾਰਨਾ ਹੋਵੇਗੀ ਉਸਨੂੰ ਸਰਵਿਸ ਦਾ
ਸ਼ੌਕ ਹੋਵੇਗਾ, ਉਛਲਦਾ ਰਹੇਗਾ। ਜਾਕੇ ਧਨ ਦਾਨ ਕਰਾਂ, ਕਿਉਂਕਿ ਇਹ ਧਨ ਇੱਕ ਬਾਪ ਦੇ ਸਿਵਾਏ ਹੋਰ ਕਿਸੇ
ਦੇ ਕੋਲ ਹੈ ਨਹੀਂ। ਬਾਪ ਇਹ ਵੀ ਜਾਣਦੇ ਹਨ ਸਭਨੂੰ ਧਾਰਨਾ ਹੋ ਨਹੀਂ ਸਕਦੀ। ਸਭ ਇੱਕਰਸ ਉੱਚ ਪਦਵੀ
ਪਾ ਨਹੀਂ ਸਕਦੇ ਇਸਲਈ ਬੁੱਧੀ ਹੋਰ ਪਾਸੇ ਭਟਕਦੀ ਰਹਿੰਦੀ ਹੈ। ਭਵਿੱਖ ਤਕਦੀਰ ਇੰਨੀ ਉੱਚੀ ਬਣ ਨਹੀਂ
ਸਕਦੀ ਹੈ। ਫਿਰ ਕੋਈ ਸਥੂਲ ਸਰਵਿਸ ਵਿੱਚ ਆਪਣੀ ਹੱਡੀ ਦਿੰਦੇ ਹਨ, ਸਭਨੂੰ ਰਾਜ਼ੀ ਕਰਦੇ ਹਨ। ਜਿਵੇੰ
ਭੋਜਣ ਪਕਾਉਂਦੇ ਹਨ ਖਿਲਾਉਂਦੇ ਹਨ ਇਹ ਵੀ ਸਰਵਿਸ ਹੈ ਨਾ। ਸਰਵਿਸ ਦਾ ਜਿਨ੍ਹਾਂ ਨੂੰ ਸ਼ੌਕ ਹੋਵੇਗਾ
ਉਹ ਮੂੰਹ ਤੋਂ ਕਹੇ ਬਿਗਰ ਰਹਿਣਗੇ ਨਹੀਂ। ਫਿਰ ਬਾਬਾ ਵੇਖਦੇ ਵੀ ਹਨ ਕਿ ਕਿਤੇ ਦੇਹ - ਅਭਿਮਾਨ ਤਾਂ
ਨਹੀਂ ਹੈ। ਵੱਡਿਆਂ ਦਾ ਰਿਗਾਰਡ ਰੱਖਦੇ ਹਨ ਜਾਂ ਨਹੀਂ। ਵੱਡੇ ਮਹਾਂਰਥੀਆਂ ਦਾ ਰਿਗਾਰਡ ਤਾਂ ਰੱਖਣਾ
ਹੁੰਦਾ ਹੈ। ਹਾਂ ਕੋਈ ਛੋਟਾ ਵੀ ਹੁਸ਼ਿਆਰ ਹੋ ਜਾਂਦਾ ਹੈ, ਤਾਂ ਹੋ ਸਕਦਾ ਹੈ ਵੱਡੇ ਨੂੰ ਉਸਦਾ
ਰਿਗਾਰਡ ਰੱਖਣਾ ਪਵੇ ਕਿਉਂਕਿ ਬੁੱਧੀ ਉਨ੍ਹਾਂ ਦੀ ਗੈਲਪ ਕਰ ਲੈਂਦੀ ਹੈ। ਸਰਵਿਸ ਦਾ ਸ਼ੌਂਕ ਵੇਖ ਬਾਪ
ਤੇ ਖੁਸ਼ ਹੋਵੇਗਾ ਨਾ। ਇਹ ਚੰਗੀ ਸਰਵਿਸ ਕਰਨਗੇ। ਸਾਰਾ ਦਿਨ ਪ੍ਰਦਰਸ਼ਨੀ ਸਮਝਾਉਣ ਦੀ ਵੀ ਪ੍ਰੈਕਟਿਸ
ਕਰਨੀ ਚਾਹੀਦੀ ਹੈ। ਪ੍ਰਜਾ ਵੀ ਤਾਂ ਢੇਰ ਬਣਨੀ ਹੈ ਨਾ। ਲੱਖਾਂ ਪ੍ਰਜਾ ਚਾਹੀਦੀ ਹੈ। ਹੋਰ ਤਾਂ ਕੋਈ
ਉਪਾਏ ਹੈ ਨਹੀਂ। ਸੂਰਜਵੰਸ਼ੀ, ਚੰਦ੍ਰਵਨਸ਼ੀ ਰਾਜਾ ਰਾਣੀ ਪ੍ਰਜਾ ਸਾਰੇ ਇੱਥੇ ਬਣਨੇ ਹਨ। ਕਿੰਨੀ ਸਰਵਿਸ
ਕਰਨੀ ਚਾਹੀਦੀ ਹੈ। ਬੱਚਿਆਂ ਦੀ ਬੁੱਧੀ ਵਿੱਚ ਹੈ ਹੁਣ ਅਸੀਂ ਬ੍ਰਾਹਮਣ ਬਣੇ ਹਾਂ। ਘਰ ਗ੍ਰਹਿਸਥ
ਵਿੱਚ ਰਹਿਣ ਨਾਲ ਹਰ ਇੱਕ ਦੀ ਅਵੱਸਥਾ ਆਪਣੀ ਰਹਿੰਦੀ ਹੈ ਨਾ। ਘਰ - ਬਾਰ ਤਾਂ ਛੱਡਣਾ ਨਹੀਂ ਹੈ।
ਬਾਬਾ ਕਹਿੰਦੇ ਹਨ ਘਰ ਵਿੱਚ ਭਾਵੇਂ ਰਹੋ, ਪਰੰਤੂ ਬੁੱਧੀ ਵਿੱਚ ਇਹ ਨਿਸ਼ਚੇ ਰੱਖਣਾ ਹੈ ਕਿ ਇਹ ਪੁਰਾਣੀ
ਦੁਨੀਆਂ ਖ਼ਤਮ ਹੋਈ ਪਈ ਹੈ। ਸਾਡਾ ਹੁਣ ਬਾਪ ਨਾਲ ਕੰਮ ਹੈ। ਇਹ ਵੀ ਜਾਣਦੇ ਹਨ ਕਲਪ ਪਹਿਲੋਂ ਜਿੰਨ੍ਹਾਂ
ਨੇ ਇਹ ਗਿਆਨ ਲਿਆ ਸੀ, ਉਹ ਹੀ ਲੈਣਗੇ। ਸੈਕਿੰਡ ਬਾਏ ਸੈਕਿੰਡ ਹੂਬਹੂ ਰਪੀਟ ਹੋ ਰਿਹਾ ਹੈ। ਆਤਮਾ
ਵਿੱਚ ਗਿਆਨ ਹੈ ਨਾ। ਬਾਪ ਦੇ ਕੋਲ ਵੀ ਗਿਆਨ ਹੈ। ਤੁਸੀਂ ਬੱਚਿਆਂ ਨੂੰ ਵੀ ਬਾਪ ਵਰਗਾ ਬਣਨਾ ਹੈ,
ਪੋਆਇੰਟਸ ਧਾਰਨ ਕਰਨੀ ਹੈ। ਸਭ ਪੋਆਇੰਟਸ ਇੱਕੋ ਵਾਰੀ ਨਹੀਂ ਸਮਝਾਈ ਜਾਂਦੀ ਹੈ। ਲਕਸ਼ ਪੱਕਾ ਰੱਖਿਆ
ਜਾਂਦਾ ਹੈ। ਵਿਨਾਸ਼ ਵੀ ਸਾਹਮਣੇ ਖੜ੍ਹਾ ਹੈ। ਇਹ ਉਹ ਹੀ ਵਿਨਾਸ਼ ਹੈ। ਸਤਿਯੁਗ ਤ੍ਰੇਤਾ ਵਿੱਚ ਕੋਈ
ਲੜ੍ਹਾਈ ਆਦਿ ਹੁੰਦੀ ਨਹੀਂ ਹੈ। ਉਹ ਤੇ ਬਾਦ ਵਿੱਚ ਜਦੋਂ ਬਹੁਤ ਧਰਮ ਹੁੰਦੇਂ ਹਨ ਤਾਂ ਲੜ੍ਹਾਈ ਸ਼ੁਰੂ
ਹੁੰਦੀ ਹੈ। ਪਹਿਲਾਂ - ਪਹਿਲਾਂ ਆਤਮਾਵਾਂ ਸਤੋਪ੍ਰਧਾਨ ਤੋਂ ਉਤਰਦੀਆਂ ਹਨ ਫਿਰ ਸਤੋ, ਤਮੋ, ਰਜੋ
ਵਿੱਚ ਆਉਂਦੀਆਂ ਹਨ। ਇਹ ਸਭ ਬੁੱਧੀ ਵਿੱਚ ਰੱਖਣਾ ਹੈ। ਕਿਵੇਂ ਰਾਜਧਾਨੀ ਸਥਾਪਨ ਹੋ ਰਹੀ ਹੈ। ਇੱਥੇ
ਬੈਠੇ ਹੋ ਤਾਂ ਇਹ ਬੁੱਧੀ ਵਿੱਚ ਰੱਖਣਾ ਹੈ। ਸ਼ਿਵਬਾਬਾ ਆਕੇ ਸਾਨੂੰ ਖ਼ਜ਼ਾਨਾ ਦਿੰਦੇ ਹਨ, ਜਿਸਨੂੰ
ਬੁੱਧੀ ਵਿਚ ਧਾਰਨ ਕਰਨਾ ਹੈ। ਚੰਗੇ - ਚੰਗੇ ਬੱਚੇ ਨੋਟਸ ਲੈਂਦੇ ਹਨ, ਨੋਟਸ ਲੈਣਾ ਚੰਗਾ ਹੈ, ਤਾਂ
ਬੁੱਧੀ ਵਿੱਚ ਟੋਪੀਕਸ ਆਉਣਗੇ। ਅੱਜ ਇਸ ਟੋਪੀਕ ਤੇ ਸਮਝਾਵਾਂਗੇ। ਬਾਪ ਕਹਿੰਦੇ ਹਨ ਅਸੀਂ ਤੁਹਾਨੂੰ
ਕਿੰਨਾਂ ਖ਼ਜ਼ਾਨਾ ਦਿੱਤਾ ਸੀ। ਸਤਿਯੁਗ ਤ੍ਰੇਤਾ ਵਿੱਚ ਤੁਹਾਡੇ ਕੋਲ ਅਥਾਹ ਧਨ ਸੀ ਫਿਰ ਵਾਮ ਮਾਰਗ
ਵਿੱਚ ਜਾਣ ਨਾਲ ਘੱਟ ਹੁੰਦਾ ਗਿਆ। ਖੁਸ਼ੀ ਵੀ ਘੱਟ ਹੁੰਦੀ ਗਈ। ਕੁਝ ਨਾ ਕੁਝ ਵਿਕਰਮ ਹੋਣ ਲੱਗੇ।
ਉੱਤਰਦੇ - ਉੱਤਰਦੇ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਹਨ। ਸਤੋਪ੍ਰਧਾਨ, ਸਤੋ, ਰਜੋ, ਤਮੋ ਦੀਆਂ
ਸਟੇਜਿਸ ਹੁੰਦੀਆਂ ਹਨ ਨਾ। ਸਤੋ ਤੋਂ ਤਮੋ ਵਿੱਚ ਆਉਂਦੇ ਹਨ ਤਾਂ ਇਵੇਂ ਨਹੀਂ ਫ਼ਟ ਨਾਲ ਆ ਜਾਂਦੇ ਹਨ।
ਤਮੋਪ੍ਰਧਾਨ ਵਿੱਚ ਵੀ ਹੌਲੀ - ਹੌਲੀ ਉੱਤਰਦੇ ਹੋ, ਉਸ ਵਿੱਚ ਵੀ ਸਤੋ, ਰਜੋ, ਤਮੋ ਸਟੇਜਿਸ ਆਉਣਗੀਆਂ।
ਫ਼ਟ ਨਾਲ ਤਮੋਪ੍ਰਧਾਨ ਨਹੀਂ ਹੋਣਗੇ। ਹੌਲੀ - ਹੌਲੀ ਸੀੜੀ ਉੱਤਰਦੇ ਜਾਂਦੇ ਹਨ। ਕਲਾ ਘੱਟ ਹੁੰਦੀ ਹੈ।
ਹੁਣ ਜੰਪ ਲਗਾਉਣਾ ਹੈ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ, ਇਸਦੇ ਲਈ ਟਾਈਮ ਬਾਕੀ ਥੋੜ੍ਹਾ ਹੈ।
ਗਾਇਆ ਹੋਇਆ ਵੀ ਹੈ ਚੜ੍ਹੇ ਤਾਂ ਚੱਖੇ ਬੈਕੁੰਠ ਰਸ। ਕਾਮ ਦੀ ਚਮਾਟ ਲੱਗਦੀ ਹੈ ਤਾਂ ਇੱਕਦਮ ਚਕਨਾਚੂਰ
ਹੋ ਜਾਂਦੇ ਹਨ। ਹੱਡਗੋਡੇ ਟੁੱਟ ਜਾਂਦੇ ਹਨ, ਜਿਵੇੰ ਕੋਈ ਮਨੁੱਖ ਆਪਣਾ ਜੀਵਘਾਤ ਕਰਦਾ ਹੈ। ਆਤਮਘਾਤ
ਨਹੀਂ, ਜੀਵਘਾਤ ਕਿਹਾ ਜਾਂਦਾ ਹੈ। ਇਵੇਂ ਇਹ ਵੀ ਆਤਮਾ ਦਾ ਘਾਤ ਹੋ ਜਾਂਦਾ ਹੈ। ਕੀਤੀ ਕਮਾਈ ਸਭ ਖਤਮ
ਹੋ ਜਾਂਦੀ ਹੈ। ਇੱਥੇ ਤਾਂ ਬਾਪ ਤੋਂ ਵਰਸਾ ਪਾਉਣਾ ਹੈ, ਬਾਪ ਨੂੰ ਯਾਦ ਕਰਨਾ ਹੈ ਕਿਉਂਕਿ ਬਾਪ ਤੋਂ
ਬਾਦਸ਼ਾਹੀ ਮਿਲਦੀ ਹੈ। ਆਪਣੇ ਤੋਂ ਪੁੱਛਣਾ ਹੈ ਕਿ ਅਸੀਂ ਬਾਪ ਨੂੰ ਯਾਦ ਕਰ ਕਿੰਨੀ ਭਵਿੱਖ ਦੇ ਲਈ
ਕਮਾਈ ਕੀਤੀ? ਕਿੰਨੇ ਅੰਨ੍ਹਿਆਂ ਦੀ ਲਾਠੀ ਬਣੇ? ਘਰ - ਘਰ ਵਿੱਚ ਪੈਗਾਮ ਦੇਣਾ ਹੈ ਕਿ ਇਹ ਪੁਰਾਣੀ
ਦੁਨੀਆਂ ਬਦਲ ਰਹੀ ਹੈ। ਬਾਪ ਨਵੀਂ ਦੁਨੀਆਂ ਦੇ ਲਈ ਰਾਜਯੋਗ ਸਿਖਾ ਰਹੇ ਹਨ। ਸੀੜੀ ਵਿੱਚ ਵਿਖਾਇਆ ਹੈ
ਕਿ ਇਸਨੂੰ ਬਣਾਉਣ ਵਿੱਚ ਮਿਹਨਤ ਲੱਗਦੀ ਹੈ। ਸਾਰਾ ਦਿਨ ਖਿਆਲਾਤ ਚਲਦਾ ਰਹਿੰਦਾ ਹੈ ਕਿ ਅਜਿਹਾ ਸਹਿਜ
ਬਣਾਈਏ ਜੋ ਕੋਈ ਸਮਝ ਜਾਵੇ। ਸਾਰੀ ਦੁਨੀਆਂ ਤੇ ਨਹੀਂ ਆਵੇਗੀ। ਦੇਵੀ - ਦੇਵਤਾ ਧਰਮ ਵਾਲੇ ਹੀ ਆਉਣਗੇ।
ਤੁਹਾਡੀ ਸਰਵਿਸ ਤੇ ਬਹੁਤ ਚਲਣੀ ਹੈ। ਤੁਸੀਂ ਜਾਣਦੇ ਹੋ ਸਾਡਾ ਕਲਾਸ ਕਦੋਂ ਤੱਕ ਚੱਲੇਗਾ! ਉਹ ਤੇ
ਲੱਖਾਂ ਵਰ੍ਹੇ ਕਲਪ ਦੀ ਉੱਮਰ ਸਮਝਦੇ ਹਨ। ਤਾਂ ਸ਼ਾਸਤਰ ਆਦਿ ਸੁਨਾਉਂਦੇ ਹੀ ਰਹਿੰਦੇ ਹਨ। ਸਮਝਦੇ ਹਨ
ਜਦੋਂ ਅੰਤ ਹੋਵੇਗਾ ਤਾਂ ਸਭਦਾ ਸਦਗਤੀ ਦਾਤਾ ਆਵੇਗਾ। ਫਿਰ ਜੋ ਸਾਡੇ ਚੇਲੇ ਹਨ ਉਨ੍ਹਾਂ ਦੀ ਗਤੀ ਹੋ
ਜਾਵੇਗੀ। ਫਿਰ ਅਸੀਂ ਵੀ ਜਾਕੇ ਜੋਤੀ ਵਿੱਚ ਸਮਾ ਜਾਵਾਂਗੇ, ਪਰ ਅਜਿਹਾ ਤਾਂ ਹੈ ਨਹੀਂ। ਤੁਸੀਂ ਜਾਣਦੇ
ਹੋ ਅਸੀਂ ਅਮਰ ਬਾਪ ਦਵਾਰਾ ਸੱਚੀ - ਸੱਚੀ ਕਥਾ ਸੁਣ ਰਹੇ ਹਾਂ। ਤਾਂ ਅਮਰ ਬਾਬਾ ਜੋ ਕਹਿੰਦੇ ਹਨ ਮਨਣਾ
ਵੀ ਚਾਹੀਦਾ ਹੈ। ਸਿਰ੍ਫ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਪਵਿੱਤਰ ਬਣੋ। ਨਹੀਂ ਤਾਂ ਬਹੁਤ ਸਜ਼ਾਵਾਂ
ਖਾਣੀਆਂ ਪੈਣਗੇ, ਪਦਵੀ ਵੀ ਘੱਟ ਮਿਲੇਗੀ। ਸਰਵਿਸ ਵਿੱਚ ਮਿਹਨਤ ਕਰਨੀ ਹੈ। ਜਿਵੇੰ ਦਧੀਚੀ ਰਿਸ਼ੀ ਦਾ
ਮਿਸਾਲ ਹੈ, ਹੱਡੀਆਂ ਵੀ ਸਰਵਿਸ ਵਿੱਚ ਦੇ ਦਿੱਤੀਆਂ। ਆਪਣੇ ਸ਼ਰੀਰ ਦਾ ਵੀ ਖਿਆਲ ਨਹੀਂ ਕਰਕੇ ਸਰਵਿਸ
ਵਿੱਚ ਰਹਿਣਾ ਹੈ, ਇਸ ਨੂੰ ਕਿਹਾ ਜਾਂਦਾ ਹੈ ਹੱਡੀ ਸਰਵਿਸ ਅਤੇ ਦੂਜਾ ਹੈ ਰੂਹਾਨੀ ਹੱਡੀ ਸਰਵਿਸ।
ਰੂਹਾਨੀ ਸਰਵਿਸ ਵਾਲੇ ਰੂਹਾਨੀ ਨਾਲੇਜ ਹੀ ਸੁਨਾਉਂਦੇ ਰਹਿਣਗੇ। ਗਿਆਨ ਧਨ ਦਾਨ ਕਰਦੇ ਖੁਸ਼ੀ ਵਿੱਚ
ਨੱਚਦੇ ਰਹਿਣਗੇ। ਦੁਨੀਆਂ ਵਿੱਚ ਜੋ ਮਨੁੱਖ ਸਰਵਿਸ ਕਰਦੇ ਹਨ ਉਹ ਹੈ ਜਿਸਮਾਨੀ। ਸ਼ਾਸਤਰ ਬੈਠ
ਸੁਨਾਉਂਦੇ ਹਨ, ਉਹ ਕੋਈ ਰੂਹਾਨੀ ਸਰਵਿਸ ਨਹੀਂ ਹੈ। ਰੂਹਾਨੀ ਸਰਵਿਸ ਸਿਰ੍ਫ ਬਾਪ ਹੀ ਸਿਖਾਉਂਦੇ ਹਨ।
ਸੁਪ੍ਰੀਚੁਅਲ ਬਾਪ ਹੀ ਆਕੇ ਸੁਪ੍ਰੀਚੁਅਲ ਬੱਚਿਆਂ ਨੂੰ (ਆਤਮਾਵਾਂ) ਨੂੰ ਪੜ੍ਹਾਉਂਦੇ ਹਨ। ਤੁਸੀਂ
ਹੁਣ ਤਿਆਰੀ ਕਰ ਰਹੇ ਹੋ - ਸਤਿਯੁਗ ਨਵੀਂ ਦੁਨੀਆਂ ਵਿੱਚ ਜਾਣ ਦੇ ਲਈ। ਉੱਥੇ ਤੁਹਾਡੇ ਤੋਂ ਕੋਈ
ਵਿਕਰਮ ਨਹੀਂ ਹੋਵੇਗਾ। ਉਹ ਹੈ ਰਾਮਰਾਜ। ਉੱਥੇ ਹੁੰਦੇ ਹੀ ਹਨ ਘੱਟ। ਉਹ ਥੋੜ੍ਹੇ ਮਨੁੱਖ ਆਕੇ
ਪੜ੍ਹਨਗੇ। ਹੁਣ ਤਾਂ ਰਾਵਣਰਾਜ ਵਿੱਚ ਸਾਰੇ ਦੁਖੀ ਹਨ ਨਾ। ਇਹ ਸਾਰੀ ਨਾਲੇਜ ਤੁਹਾਡੀ ਬੁੱਧੀ ਵਿੱਚ
ਹੈ, ਨੰਬਰਵਾਰ ਪੁਰਸ਼ਾਰਥ ਅਨੁਸਾਰ। ਇਸ ਸੀੜੀ ਦੇ ਚਿੱਤਰ ਵਿੱਚ ਹੀ ਸਾਰੀ ਨਾਲੇਜ ਆ ਜਾਂਦੀ ਹੈ। ਇਹ
ਚਿੱਤਰ ਬਨਾਉਣ ਲਈ ਮਸ਼ੀਨਰੀ ਚਾਹੀਦੀ ਹੈ। ਉਸ ਗੌਰਮਿੰਟ ਦੀ ਰੋਜ਼ ਅਖਬਾਰਾਂ ਕਿੰਨੀਆਂ ਛਪਦੀਆਂ ਹਨ।
ਕਿੰਨੀ ਕਾਰੋਬਾਰ ਚਲਦੀ ਹੈ। ਇੱਥੇ ਤਾਂ ਸਭ ਹੱਥ ਨਾਲ ਬਨਾਉਣਾ ਪੈਂਦਾ ਹੈ। ਬਾਪ ਕਹਿੰਦੇ ਹਨ - ਇਸ
ਅੰਤਿਮ ਜਨਮ ਪਵਿੱਤਰ ਬਣੋ ਤਾਂ ਪਵਿੱਤਰ ਦੁਨੀਆਂ ਦੇ ਮਾਲਿਕ ਬਣੋਗੇ। ਇਹ ਨਾਲੇਜ ਕਿਸੇ ਦੇ ਕੋਲ ਨਹੀਂ
ਹੈ। ਕਹਿਣਗੇ ਇਸ ਸੀੜੀ ਵਿੱਚ ਹੋਰ ਧਰਮਾਂ ਦਾ ਸਮਾਚਾਰ ਕਿੱਥੇ ਹੈ? ਉਹ ਵੀ ਇਸ ਗੋਲੇ ਵਿੱਚ ਲੱਗਿਆ
ਹੋਇਆ ਹੈ। ਉਹ ਨਵੀਂ ਦੁਨੀਆਂ ਵਿੱਚ ਤੇ ਆਉਂਦੇ ਹੀ ਨਹੀਂ ਹਨ। ਉਨ੍ਹਾਂ ਨੂੰ ਸ਼ਾਂਤੀ ਮਿਲਦੀ ਹੈ।
ਭਾਰਤਵਾਸੀ ਹੀ ਸਵਰਗ ਵਿੱਚ ਸਨ ਨਾ। ਭਾਰਤ ਵਿੱਚ ਹੀ ਬਾਪ ਰਾਜਯੋਗ ਸਿਖਾਉਣ ਆਉਂਦੇ ਹਨ ਇਸਲਈ ਭਾਰਤ
ਦਾ ਪ੍ਰਾਚੀਨ ਰਾਜਯੋਗ ਸਭ ਪਸੰਦ ਕਰਦੇ ਹਨ। ਇਸ ਚਿੱਤਰ ਤੋਂ ਉਹ ਖੁਦ ਹੀ ਸਮਝ ਜਾਣਗੇ, ਬਰੋਬਰ ਨਵੀਂ
ਦੁਨੀਆਂ ਵਿੱਚ ਸਿਰ੍ਫ ਭਾਰਤ ਹੀ ਸੀ। ਆਪਣੇ ਧਰਮ ਨੂੰ ਵੀ ਸਮਝ ਜਾਣਗੇ। ਜਿਵੇੰ ਕ੍ਰਾਈਸਟ ਆਇਆ ਧਰਮ
ਸਥਾਪਨ ਕਰਨ। ਇਸ ਵਕਤ ਉਹ ਵੀ ਬੈਗਰ ਰੂਪ ਵਿੱਚ ਹੈ, ਸਾਰੇ ਤਮੋਪ੍ਰਧਾਨ ਹਨ। ਇਹ ਰਚਤਾ ਅਤੇ ਰਚਨਾ ਦੀ
ਕਿੰਨੀ ਵੱਡੀ ਨਾਲੇਜ ਹੈ। ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਕਿਸੇ ਦੇ ਪੈਸੇ ਦੀ ਲੋੜ ਨਹੀਂ ਹੈ। ਪੈਸਾ
ਅਸੀਂ ਕੀ ਕਰਾਂਗੇ। ਤੁਸੀਂ ਇਹ ਸੁਣੋ ਅਤੇ ਦੂਜਿਆਂ ਨੂੰ ਸੁਨਾਉਣ ਦੇ ਲਈ ਇਹ ਚਿੱਤਰ ਆਦਿ ਛਪਵਾਓ।
ਇਨ੍ਹਾਂ ਚਿੱਤਰਾਂ ਨਾਲ ਕੰਮ ਲੈਣਾ ਹੈ। ਹਾਲ ਬਨਾਓ, ਜਿੱਥੇ ਇਹ ਨਾਲੇਜ ਸੁਣਾਈ ਜਾਵੇ। ਬਾਕੀ ਅਸੀਂ
ਪੈਸਾ ਲੈਕੇ ਕੀ ਕਰਾਂਗੇ। ਤੁਹਾਡੇ ਹੀ ਘਰ ਦਾ ਕਲਿਆਣ ਹੋਣਾ ਹੈ। ਤੁਸੀਂ ਸਿਰ੍ਫ ਪ੍ਰਬੰਧ ਕਰੋ, ਬਹੁਤ
ਆਕੇ ਸੁਣਨਗੇ। ਰਚਨਾ ਅਤੇ ਰਚਤਾ ਦੀ ਨਾਲੇਜ ਤਾਂ ਬੜੀ ਚੰਗੀ ਹੈ। ਇਹ ਤਾਂ ਮਨੁੱਖਾਂ ਨੂੰ ਹੀ ਸਮਝਾਣੀ
ਹੈ, ਵਿਲਾਇਤ ਵਾਲੇ ਉਹ ਨਾਲੇਜ ਸੁਣਕੇ ਬਹੁਤ ਪਸੰਦ ਕਰਨਗੇ। ਬਹੁਤ ਖੁਸ਼ ਹੋਣਗੇ। ਸਮਝਣਗੇ ਅਸੀਂ ਵੀ
ਬਾਪ ਦੇ ਨਾਲ ਯੋਗ ਲਗਾਵਾਂਗੇ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਸਭ ਨੂੰ ਬਾਪ ਦਾ ਪਰਿਚੈ ਦੇਣਾ ਹੈ।
ਸਮਝਣਗੇ ਕਿ ਇਹ ਨਾਲੇਜ ਗੌਡ ਫਾਦਰ ਦੇ ਸਿਵਾਏ ਕੋਈ ਦੇ ਨਹੀਂ ਸਕਦਾ। ਕਹਿੰਦੇ ਹਨ ਖੁਦਾ ਨੇ ਬਹਿਸ਼ਤ
ਸਥਾਪਨ ਕੀਤਾ। ਪਰੰਤੂ ਉਹ ਕਿਵੇਂ ਆਉਂਦੇ ਹਨ, ਇਹ ਕਿਸੇ ਨੂੰ ਪਤਾ ਨਹੀਂ। ਤੁਹਾਡੀਆਂ ਗੱਲਾਂ ਸੁਣਕੇ
ਬਹੁਤ ਖੁਸ਼ ਹੋਣਗੇ। ਫਿਰ ਪੁਰਸ਼ਾਰਥ ਕਰ ਯੋਗ ਸਿੱਖਣਗੇ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦੇ ਲਈ ਵੀ
ਪੁਰਸ਼ਾਰਥ ਕਰਨਗੇ। ਸਰਵਿਸ ਦੇ ਲਈ ਤਾਂ ਬਹੁਤ ਖਿਆਲ ਕਰਨਾ ਚਾਹੀਦਾ ਹੈ। ਭਾਰਤ ਵਿੱਚ ਹੁਨਰ ਵਿਖਾਉਣ
ਤਾਂ ਬਾਹਰ ਭੇਜਾਂਗੇ। ਇਹ ਮਨੁੱਖ ਜਾਨਣਗੇ, ਨਵੀਂ ਦੁਨੀਆਂ ਬਣਨ ਵਿੱਚ ਕੋਈ ਦੇਰ ਥੋੜ੍ਹੀ ਲੱਗਦੀ ਹੈ।
ਕਿਤੇ ਵੀ ਅਰਥਕਵੇਕ ਆਦਿ ਹੁੰਦੀ ਹੈ ਤਾਂ ਦੋ - ਤਿੰਨ ਵਰ੍ਹਿਆਂ ਵਿੱਚ ਨਵੇਂ ਮਕਾਨ ਬਣ ਜਾਂਦੇ ਹਨ।
ਜਿਨੇਂ ਜਿਆਦਾ ਕਾਰੀਗਰ ਹੋਣਗੇ ਉਨਾਂ ਜਲਦੀ ਮਕਾਨ ਬਣਨਗੇ। ਇੱਕ ਮਹੀਨੇ ਵਿੱਚ ਵੀ ਮਕਾਨ ਬਣਾ ਸਕਦੇ
ਹਾਂ, ਮਿੰਟ ਮੋਟਰ। ਤਾਂ ਸਵਰਗ ਵਿੱਚ ਕਿੰਨੀ ਜਲਦੀ ਬਣਦੇ ਹੋਣਗੇ। ਸੋਨਾ, ਚਾਂਦੀ ਬਹੁਤ ਤੁਹਾਨੂੰ
ਮਿਲ ਜਾਂਦੇ ਹਨ। ਖਾਣੀਆਂ ਤੋਂ ਸੋਨਾ, ਚਾਂਦੀ, ਹੀਰੇ ਆਦਿ ਲੈ ਆਉਂਦੇ ਹਨ। ਹੁਨਰ ਤਾਂ ਸਭ ਸਿੱਖ ਰਹੇ
ਹਨ। ਸਾਂਇੰਸ ਦਾ ਕਿੰਨਾ ਘਮੰਡ ਹੈ। ਇਹ ਸਾਇੰਸ ਫਿਰ ਉੱਥੇ ਵੀ ਕੰਮ ਆਵੇਗੀ। ਇੱਥੇ ਸਿੱਖਣ ਵਾਲੇ ਉੱਥੇ
ਦੂਜਾ ਜਨਮ ਲੈ ਕੰਮ ਵਿੱਚ ਆਉਣਗੇ। ਉਸ ਵੇਲੇ ਤਾਂ ਸਾਰੀ ਨਵੀਂ ਦੁਨੀਆਂ ਹੋ ਜਾਂਦੀ ਹੈ। ਰਾਵਣਰਾਜ ਹੀ
ਖ਼ਤਮ ਹੋ ਜਾਂਦਾ ਹੈ। 5 ਤਤ੍ਵ ਵੀ ਕਾਇਦੇ ਮੁਤਾਬਿਕ ਸਰਵਿਸ ਵਿੱਚ ਰਹਿੰਦੇ ਹਨ। ਸਵਰਗ ਬਣ ਜਾਂਦਾ ਹੈ।
ਉੱਥੇ ਕੋਈ ਉਪਦ੍ਰਵ ਨਹੀਂ ਹੁੰਦਾ ਹੈ। ਰਾਵਣਰਾਜ ਹੀ ਨਹੀਂ ਹੈ, ਸਾਰੇ ਸਤੋਪ੍ਰਧਾਨ ਹਨ। ਸਭ ਤੋਂ ਚੰਗੀ
ਗੱਲ ਹੈ ਕਿ ਬਾਪ ਨਾਲ ਬਹੁਤ ਲਵ ਹੋਣਾ ਚਾਹੀਦਾ ਹੈ। ਬਾਪ ਜੋ ਫੁਰਨਾ ਦਿੰਦੇ ਹਨ ਉਸਨੂੰ ਧਾਰਨ ਕਰਨਾ
ਅਤੇ ਦੂਜਿਆਂ ਨੂੰ ਦਾਨ ਦੇਣਾ ਹੈ। ਜਿਨਾਂ ਦਾਨ ਦਵੋਗੇ ਉਨ੍ਹਾਂ ਇਕੱਠਾ ਹੋ ਜਾਵੇਗਾ। ਸਰਵਿਸ ਹੀ ਨਹੀ
ਕਰਨਗੇ ਤਾਂ ਧਾਰਨਾ ਕਿਵੇਂ ਹੋਵੇਗੀ। ਸਰਵਿਸ ਵਿੱਚ ਬੁੱਧੀ ਚਲਣੀ ਚਾਹੀਦੀ ਹੈ। ਸਰਵਿਸ ਤਾਂ ਬਹੁਤ
ਢੇਰ ਹੋ ਸਕਦੀ ਹੈ। ਕੋਈ ਕਰਦੇ ਰਹੋ। ਦਿਨ ਪ੍ਰਤੀਦਿਨ ਉਣਤੀ ਨੂੰ ਪਾਉਣਾ ਹੈ। ਆਪਣੀ ਵੀ ਉਣਤੀ ਕਰਨੀ
ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਸ ਵਿੱਚ
ਇੱਕ ਦੂਜੇ ਦਾ ਰਿਗਾਰਡ ਰੱਖਣਾ ਹੈ। ਸਰਵਿਸ ਦਾ ਬਹੁਤ - ਬਹੁਤ ਸ਼ੌਂਕ ਰੱਖਣਾ ਹੈ। ਗਿਆਨ ਰਤਨਾਂ ਨਾਲ
ਆਪਣੀ ਝੋਲੀ ਭਰਕੇ ਫਿਰ ਉਸਦਾ ਦਾਨ ਕਰਨਾ ਹੈ।
2. ਇੱਕ ਬਾਪ ਤੋਂ ਹੀ
ਸੁਣਨ ਦਾ ਸੰਕਲਪ ਰੱਖਣਾ ਹੈ। ਦੂਜੇ ਖਿਆਲਾਤਾਂ ਵਿੱਚ ਬੁੱਧੀ ਨੂੰ ਭਟਕਾਉਣਾ ਨਹੀਂ ਹੈ।
ਵਰਦਾਨ:-
ਸੋਚਣ ਅਤੇ ਕਰਨ ਦੇ 1ਅੰਤਰ ਨੂੰ ਮਿਟਾਉਣ ਵਾਲੇ ਸਵ - ਪਰਿਵਰਤਕ ਸੋ ਵਿਸ਼ਵ ਪਰਿਵਰਤਕ ਭਵ।
ਕੋਈ ਵੀ ਸੰਸਕਾਰ, ਸੁਭਾਅ,
ਬੋਲ, ਸੰਪਰਕ ਜੋ ਠੀਕ ਨਹੀਂ ਵਿਅਰਥ ਹੈ, ਉਸ ਵਿਅਰਥ ਨੂੰ ਪਰਿਵਰਤਨ ਕਰਨ ਦੀ ਮਸ਼ੀਨਰੀ ਫਾਸਟ ਕਰੋ।
ਸੋਚਿਆ ਅਤੇ ਕੀਤਾ.. ਤਾਂ ਵਿਸ਼ਵ ਪਰਿਵਰਤਨ ਦੀ ਮਸ਼ੀਨਰੀ ਤੇਜ ਹੋਵੇਗੀ। ਹੁਣ ਸਥਾਪਨਾ ਦੇ ਨਿਮਿਤ
ਬਣੀਆਂ ਹੋਈਆਂ ਆਤਮਾਵਾਂ ਦੇ ਸੋਚਨ ਅਤੇ ਕਰਨ ਵਿਚ ਅੰਤਰ ਵਿਖਾਈ ਦਿੰਦਾ ਹੈ, ਇਸ ਅੰਤਰ ਨੂੰ ਮਿਟਾਓ।
ਤਾਂ ਸਵ ਪਰਿਵਰਤਕ ਸੋ ਵਿਸ਼ਵ ਪਰਿਵਰਤਕ ਬਣ ਸਕੋਂਗੇ।
ਸਲੋਗਨ:-
ਸਭ ਤੋਂ ਲੱਕੀ
ਉਹ ਹਨ ਜਿਸ ਨੇ ਆਪਣੇ ਜੀਵਨ ਵਿੱਚ ਅਨੁਭੂਤੀ ਦੀ ਗਿਫ਼ਟ ਪ੍ਰਾਪਤ ਕੀਤੀ ਹੈ।
ਇਹ ਅਵਿਅਕਤ ਇਸ਼ਾਰੇ -
ਬ੍ਰਹਮਾ ਬਾਪ ਸਮਾਨ ਸੰਪੰਨ ਅਤੇ ਸੰਪੂਰਨ ਸਥਿਤੀ ਦਾ ਅਨੁਭਵ ਕਰੋ।
ਸੰਗਮਯੁੱਗ ਦੀ ਸੰਪੂਰਨ
ਸਟੇਜ ਦਾ ਪਿਕਚਰ ਹੈ ਫਰਿਸ਼ਤਾ। ਫਰਿਸ਼ਤਾ ਬਿਲਕੁਲ ਹਲਕਾ ਹੁੰਦਾ ਹੈ ਅਤੇ ਜਿਸ ਵਿਚ ਹਲਕਾਪਨ ਹੈ ਉਹ
ਹਰ ਪ੍ਰਸਥਿਤੀ ਵਿਚ ਆਪਣੀ ਸ੍ਰੇਸ਼ਠ ਸਥਿਤੀ ਬਣਾ ਲੈਂਦਾ ਹੈ। ਫਰਿਸ਼ਤੇ ਸੰਕਲਪਾਂ ਵਿਚ ਵੀ ਹਲਕੇ,
ਵਾਣੀ ਵਿਚ ਵੀ ਹਲਕੇ ਅਤੇ ਕਰਮ ਕਰਨ ਵਿਚ ਵੀ ਹਲਕੇ ਅਤੇ ਸੰਬੰਧ ਵਿਚ ਵੀ ਹਲਕੇ ਰਹਿਣਗੇ ਅਤੇ ਜੋ ਹਲਕੇ
ਹੋਣਗੇ ਉਹ ਇੱਕ ਸੈਕਿੰਡ ਵਿਚ ਕਿਸੇ ਵੀ ਆਤਮਾ ਦੇ ਸੰਸਕਾਰਾਂ ਨੂੰ ਪਰਖ ਸਕਣਗੇ। ਜਦ ਇਹ ਸਾਰੇ ਗੁਣ
ਹਰ ਕਰਮ ਵਿਚ ਪ੍ਰਤੱਖ ਵਿਖਾਈ ਦੇਣਗੇ ਤਾਂ ਸਮਝੋ ਹੁਣ ਸੰਪੂਰਨ ਸਟੇਜ ਨੇੜੇ ਹੈ।