11.03.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਯਾਦ ਦੀ
ਯਾਤ੍ਰਾ ਵਿੱਚ ਰੇਸ ਕਰੋ ਤਾਂ ਪੁੰਨ ਆਤਮਾ ਬਣ ਜਾਵੋਗੇ , ਸਵਰਗ ਦੀ ਬਾਦਸ਼ਾਹੀ ਮਿਲ ਜਾਵੇਗੀ।
ਪ੍ਰਸ਼ਨ:-
ਬ੍ਰਾਹਮਣ ਜੀਵਨ
ਵਿੱਚ ਜੇਕਰ ਅਤਿੰਦਰੀਆ ਸੁਖ ਦਾ ਅਨੁਭਵ ਨਹੀਂ ਹੁੰਦਾ ਹੈ ਤਾਂ ਕੀ ਸਮਝਣਾ ਚਾਹੀਦਾ ਹੈ?
ਉੱਤਰ:-
ਜ਼ਰੂਰ ਸੂਖਸ਼ਮ
ਵਿੱਚ ਕੋਈ ਨਾ ਕੋਈ ਪਾਪ ਹੁੰਦੇਂ ਹਨ, ਦੇਹ- ਅਭਿਮਾਨ ਵਿੱਚ ਰਹਿਣ ਨਾਲ ਹੀ ਪਾਪ ਹੁੰਦੇਂ ਹਨ, ਜਿਸ
ਕਾਰਨ ਉਸ ਸੁਖ ਦੀ ਅਨੁਭੂਤੀ ਨਹੀਂ ਕਰ ਸਕਦੇ ਹਨ। ਆਪਣੇ ਨੂੰ ਗੋਪ - ਗੋਪੀਆਂ ਸਮਝਦੇ ਹੋਏ ਵੀ
ਅਤਿੰਦਰੀਆ ਸੁਖ ਦੀ ਭਾਸਨਾ ਨਹੀਂ ਆਉਂਦੀ, ਜਰੂਰ ਕੋਈ ਭੁੱਲ ਹੁੰਦੀ ਹੈ ਇਸਲਈ ਬਾਪ ਨੂੰ ਸੱਚ ਦੱਸ ਕੇ
ਸ਼੍ਰੀਮਤ ਲੈਂਦੇ ਰਹੋ।
ਓਮ ਸ਼ਾਂਤੀ
ਨਿਰਾਕਾਰ ਭਗਵਾਨੁਵਾਚ। ਹੁਣ ਨਿਰਾਕਾਰ ਭਗਵਾਨ ਕਿਹਾ ਹੀ ਜਾਂਦਾ ਹੈ ਸ਼ਿਵ ਨੂੰ, ਉਨ੍ਹਾਂ ਦੇ ਨਾਮ ਭਾਵੇਂ
ਕਿੰਨੇਂ ਵੀ ਭਗਤੀਮਾਰਗ ਵਿੱਚ ਰੱਖੇ ਹਨ, ਢੇਰ ਨਾਮ ਹਨ ਤਾਂ ਹੀ ਤੇ ਵਿਸਤਾਰ ਹੈ। ਬਾਪ ਖੁਦ ਆਕੇ
ਦੱਸਦੇ ਹਨ ਕਿ ਹੇ ਬੱਚੇ, ਮੈਨੂੰ ਆਪਣੇ ਬਾਪ ਸ਼ਿਵ ਨੂੰ ਤੁਸੀਂ ਯਾਦ ਕਰਦੇ ਆਏ ਹੋਏ, ਹੇ ਪਤਿਤ -
ਪਾਵਨ ਨਾਮ ਤਾਂ ਜਰੂਰ ਇੱਕ ਹੀ ਹੋਵੇਗਾ। ਬਹੁਤ ਨਾਮ ਚੱਲ ਨਹੀਂ ਸਕਦੇ। ਸਿਵਾਏ ਨਮਾ ਕਹਿੰਦੇ ਹਨ ਤਾਂ
ਇੱਕ ਹੀ ਸ਼ਿਵ ਨਾਮ ਹੋਇਆ। ਰਚਤਾ ਵੀ ਇੱਕ ਹੋਇਆ। ਬਹੁਤੇ ਨਾਮਾਂ ਨਾਲ ਤਾਂ ਮੁੰਝ ਜਾਣ। ਜਿਵੇੰ ਤੁਹਾਡਾ
ਨਾਮ ਪੁਸ਼ਪਾ ਹੈ ਉਸਦੇ ਬਦਲੇ ਤੁਹਾਨੂੰ ਸ਼ੀਲਾ ਕਹੀਏ ਤਾਂ ਤੁਸੀਂ ਰਿਸਪਾਂਡ ਕਰੋਗੀ? ਨਹੀਂ। ਸਮਝੋਗੀ
ਹੋਰ ਕਿਸੇ ਨੂੰ ਬੁਲਾਉਂਦੇ ਹਨ। ਇਹ ਵੀ ਅਜਿਹੀ ਗੱਲ ਹੋ ਗਈ। ਉਸ ਦਾ ਨਾਮ ਇੱਕ ਹੈ, ਪਰੰਤੂ
ਭਗਤੀਮਾਰਗ ਹੋਣ ਦੇ ਕਾਰਨ, ਬਹੁਤ ਮੰਦਿਰ ਬਨਾਉਣ ਕਾਰਨ ਕਿਸਮ - ਕਿਸਮ ਦੇ ਨਾਮ ਰੱਖ ਦਿੱਤੇ ਹਨ। ਨਹੀਂ
ਤਾਂ ਨਾਮ ਹਰ ਇੱਕ ਦਾ ਇੱਕ ਹੁੰਦਾ ਹੈ। ਗੰਗਾ ਨਦੀ ਨੂੰ ਜਮੁਨਾਂ ਨਦੀ ਨਹੀਂ ਕਹਾਂਗੇ। ਕਿਸੇ ਵੀ ਚੀਜ਼
ਦਾ ਇੱਕ ਨਾਮ ਮਸ਼ਹੂਰ ਹੁੰਦਾ ਹੈ। ਇਹ ਸ਼ਿਵ ਨਾਮ ਵੀ ਪ੍ਰਸਿੱਧ ਹੈ। ਸ਼ਿਵਾਏ ਨਮਾ ਗਾਇਆ ਹੋਇਆ ਹੈ।
ਬ੍ਰਹਮਾ ਦੇਵਤਾਏ ਨਮਾ, ਵਿਸ਼ਨੂੰ ਦੇਵਤਾਏ ਨਮਾ, ਫਿਰ ਕਹਿੰਦੇ ਸ਼ਿਵ ਪ੍ਰਮਾਤਮਾਏ ਨਮਹ ਕਿਉਂਕਿ ਉਹ ਹੈ
ਉੱਚ ਤੋੰ ਉੱਚ। ਮਨੁੱਖਾਂ ਦੀ ਬੁੱਧੀ ਵਿੱਚ ਰਹਿੰਦਾ ਹੈ ਉੱਚ ਤੋੰ ਉੱਚ ਨਿਰਾਕਾਰ ਨੂੰ ਕਹਿੰਦੇ ਹਨ।
ਉਨ੍ਹਾਂ ਦਾ ਨਾਮ ਇੱਕ ਹੀ ਹੈ। ਬ੍ਰਹਮਾ ਨੂੰ ਬ੍ਰਹਮਾ, ਵਿਸ਼ਨੂੰ ਨੂੰ ਵਿਸ਼ਨੂੰ ਹੀ ਕਹਾਂਗੇ। ਬਹੁਤੇ
ਨਾਮ ਰੱਖਣ ਤੇ ਮੁੰਝ ਜਾਣਗੇ। ਰਿਸਪਾਂਡ ਹੀ ਨਹੀਂ ਮਿਲਦਾ ਹੈ ਅਤੇ ਨਾ ਉਨ੍ਹਾਂ ਦੇ ਰੂਪ ਨੂੰ ਹੀ
ਜਾਣਦੇ ਹਨ। ਬਾਪ ਬੱਚਿਆਂ ਨਾਲ ਹੀ ਆਕੇ ਗੱਲ ਕਰਦੇ ਹਨ। ਸ਼ਿਵਾਏ ਨਮਹ ਕਹਿੰਦੇ ਹਨ ਤਾਂ ਇੱਕ ਨਾਮ ਠੀਕ
ਹੈ। ਸ਼ਿਵ ਸ਼ੰਕਰ ਕਹਿਣਾ ਵੀ ਗਲਤ ਹੋ ਜਾਂਦਾ ਹੈ। ਸ਼ਿਵ, ਸ਼ੰਕਰ ਨਾਮ ਵੱਖ ਹੈ। ਜਿਵੇੰ ਲਕਸ਼ਮੀ -
ਨਾਰਾਇਣ ਨਾਮ ਵੱਖ - ਵੱਖ ਹਨ। ਉੱਥੇ ਨਰਾਇਣ ਨੂੰ ਤੇ ਲਕਸ਼ਮੀ - ਨਾਰਾਇਣ ਨਹੀਂ ਕਹਾਂਗੇ। ਅੱਜਕਲ ਤੇ
ਆਪਣੇ ਤੇ ਦੋ - ਦੋ ਨਾਮ ਵੀ ਰੱਖਦੇ ਹਨ। ਦੇਵਤਾਵਾਂ ਦੇ ਇਵੇਂ ਡਬਲ ਨਾਮ ਨਹੀਂ ਸਨ। ਰਾਧੇ ਦਾ ਵੱਖ,
ਕ੍ਰਿਸ਼ਨ ਦਾ ਵੱਖ, ਇੱਥੇ ਤਾਂ ਇੱਕ ਦਾ ਨਾਮ ਹੀ ਰਾਧੇਕ੍ਰਿਸ਼ਨ, ਲਕਸ਼ਮੀਨਰਾਇਣ ਰੱਖ ਦਿੰਦੇ ਹਨ। ਬਾਪ
ਬੈਠ ਸਮਝਾਉਂਦੇ ਹਨ ਕ੍ਰਿਏਟਰ ਇੱਕ ਹੀ ਹੈ, ਉਨ੍ਹਾਂ ਦਾ ਨਾਮ ਵੀ ਇੱਕ ਹੀ ਹੈ। ਉਨ੍ਹਾਂਨੂੰ ਹੀ ਜਾਨਣਾ
ਹੈ। ਕਹਿੰਦੇ ਹਨ ਆਤਮਾ ਇੱਕ ਸਟਾਰ ਮਿਸਲ ਹੈ, ਭ੍ਰਿਕੁਟੀ ਦੇ ਵਿੱਚ ਚਮਕਦਾ ਹੈ ਸਿਤਾਰਾ ਫਿਰ ਕਹਿੰਦੇ
ਆਤਮਾ ਸੋ ਪਰਮਾਤਮਾ। ਤਾਂ ਪਰਮਾਤਮਾ ਵੀ ਸਟਾਰ ਹੋਇਆ ਨਾ। ਇੰਝ ਨਹੀਂ ਕਿ ਆਤਮਾ ਛੋਟੀ ਜਾਂ ਵੱਡੀ
ਹੁੰਦੀ ਹੈ। ਗੱਲਾਂ ਬਹੁਤ ਸੌਖੀਆਂ ਹਨ।
ਬਾਪ ਕਹਿੰਦੇ ਹਨ ਤੁਸੀਂ
ਪੁਕਾਰਦੇ ਸੀ ਕਿ ਹੇ ਪਤਿਤ - ਪਾਵਨ ਆਵੋ। ਪਰੰਤੂ ਉਹ ਪਾਵਨ ਕਿਵੇਂ ਬਨਾਉਂਦੇ ਹਨ, ਇਹ ਕੋਈ ਵੀ ਨਹੀਂ
ਜਾਣਦੇ। ਗੰਗਾ ਨੂੰ ਪਤਿਤ - ਪਾਵਨੀ ਸਮਝ ਲੈਂਦੇ ਹਨ। ਪਤਿਤ - ਪਾਵਨ ਤਾਂ ਇੱਕ ਹੀ ਬਾਪ ਹੈ। ਬਾਪ
ਕਹਿੰਦੇ ਹਨ ਮੈਂ ਪਹਿਲੋਂ ਵੀ ਕਿਹਾ ਸੀ - ਮਨਮਨਾਭਵ, ਮਾਮੇਕਮ ਯਾਦ ਕਰੋ। ਸਿਰ੍ਫ ਨਾਮ ਬਦਲ ਦਿੱਤਾ
ਹੈ। ਬੱਚੇ ਸਮਝਦੇ ਹਨ ਕਿ ਬਾਪ ਨੂੰ ਯਾਦ ਕਰਨ ਨਾਲ ਵਰਸਾ ਅੰਡਰਸਟੁਡ ਹੈ। ਮਨਮਨਾਭਵ ਕਹਿਣ ਦੀ ਵੀ
ਲੋੜ ਨਹੀਂ ਹੈ। ਪਰੰਤੂ ਬਿਲਕੁਲ ਹੀ ਬਾਪ ਅਤੇ ਵਰਸੇ ਨੂੰ ਭੁੱਲ ਗਏ ਹਨ ਇਸਲਈ ਕਹਿੰਦਾ ਹਾਂ ਮੈਨੂੰ
ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰੋ। ਬਾਪ ਹੈ ਸਵਰਗ ਦਾ ਰਚਤਾ ਤਾਂ ਜਰੂਰ ਬਾਪ ਅਤੇ ਵਰਸੇ ਨੂੰ ਯਾਦ
ਕਰਨ ਨਾਲ ਸਾਨੂੰ ਸਵਰਗ ਦੀ ਬਾਦਸ਼ਾਹੀ ਮਿਲੇਗੀ। ਬੱਚਾ ਪੈਦਾ ਹੋਇਆ ਅਤੇ ਬਾਪ ਕਹੇਗਾ ਵਾਰਿਸ ਆਇਆ।
ਬੱਚੀ ਦੇ ਲਈ ਇਵੇਂ ਨਹੀਂ ਕਹਿਣਗੇ। ਤੁਸੀਂ ਆਤਮਾਵਾਂ ਤਾਂ ਸਭ ਬੱਚੇ ਹੋ। ਕਹਿੰਦੇ ਵੀ ਹਨ ਆਤਮਾ ਇੱਕ
ਸਟਾਰ ਹੈ। ਫਿਰ ਅੰਗੂਠੇ ਮਿਸਲ ਕਿਵੇਂ ਹੋ ਸਕਦੀ ਹੈ। ਆਤਮਾ ਇਤਨੀ ਸੂਖਸ਼ਮ ਚੀਜ ਹੈ, ਇਨ੍ਹਾਂ ਅੱਖਾਂ
ਨਾਲ ਵੇਖਣ ਵਿੱਚ ਨਹੀਂ ਆਉਂਦੀ। ਹਾਂ ਉਨ੍ਹਾਂਨੂੰ ਦਿਵਿਯ ਦ੍ਰਿਸ਼ਟੀ ਨਾਲ ਵੇਖਿਆ ਜਾ ਸਕਦਾ ਹੈ ਕਿਉਂਕਿ
ਅਵਿਅਕਤ ਚੀਜ ਹੈ। ਦਿਵਿਯ ਦ੍ਰਿਸ਼ਟੀ ਵਿੱਚ ਚੇਤੰਨ ਵੇਖਣ ਵਿੱਚ ਆਇਆ ਫਿਰ ਗਾਇਬ ਹੋ ਗਿਆ। ਮਿਲਿਆ ਤੇ
ਕੁਝ ਵੀ ਨਹੀਂ, ਸਿਰ੍ਫ ਖੁਸ਼ ਹੋ ਜਾਂਦੇ ਹਨ। ਇਸਨੂੰ ਕਹਾਂਗੇ ਭਗਤੀ ਦਾ ਅਲਪ ਸੁੱਖ। ਇਹ ਹੈ ਭਗਤੀ ਦਾ
ਫਲ਼। ਜਿਸਨੇ ਬਹੁਤ ਭਗਤੀ ਕੀਤੀ ਹੈ ਉਸਨੂੰ ਆਟੋਮੈਟਿਕਲੀ ਕਾਇਦੇ ਅਨੁਸਾਰ ਇਸ ਗਿਆਨ ਨਾਲ ਫਲ ਮਿਲਣਾ
ਹੁੰਦਾ ਹੈ। ਬ੍ਰਹਮਾ ਅਤੇ ਵਿਸ਼ਨੂੰ ਇਕੱਠਾ ਵਿਖਾਉਂਦੇ ਹਨ। ਬ੍ਰਹਮਾ ਸੋ ਵਿਸ਼ਨੂੰ, ਭਗਤੀ ਦਾ ਫਲ ਵਿਸ਼ਨੂੰ
ਦੇ ਰੂਪ ਵਿੱਚ ਮਿਲ ਰਿਹਾ ਹੈ, ਰਾਜਾਈ ਦਾ। ਵਿਸ਼ਨੂੰ ਜਾਂ ਕ੍ਰਿਸ਼ਨ ਦਾ ਸਾਖਸ਼ਤਕਾਰ ਤਾਂ ਬਹੁਤ ਕੀਤਾ
ਹੋਵੇਗਾ। ਪਰੰਤੂ ਸਮਝਿਆ ਜਾਂਦਾ ਹੈ - ਵੱਖ - ਵੱਖ ਨਾਮ ਰੂਪ ਨਾਲ ਭਗਤੀ ਕੀਤੀ ਹੈ। ਸਾਖਸ਼ਤਕਾਰ ਨੂੰ
ਯੋਗ ਜਾਂ ਗਿਆਨ ਨਹੀਂ ਕਿਹਾ ਜਾਂਦਾ। ਨੋਧਾ ਭਗਤੀ ਨਾਲ ਸਾਖਸ਼ਤਕਾਰ ਹੋਇਆ। ਹੁਣ ਸਾਖਸ਼ਤਕਾਰ ਨਾ ਵੀ
ਹੋਵੇ ਤਾਂ ਹਰਜਾ ਨਹੀਂ। ਐਮ ਅਬਜੈਕਟ ਹੈ ਹੀ ਮਨੁੱਖ ਤੋਂ ਦੇਵਤਾ ਬਣਨ ਦਾ। ਤੁਸੀਂ ਦੇਵੀ - ਦੇਵਤਾ
ਧਰਮ ਦੇ ਬਣਦੇ ਹੋ। ਬਾਕੀ ਪੁਰਸ਼ਾਰਥ ਕਰਵਾਉਣ ਦੇ ਲਈ ਬਾਪ ਸਿਰ੍ਫ ਕਹਿੰਦੇ ਹਨ ਹੋਰਾਂ ਨਾਲ ਬੁੱਧੀ ਦਾ
ਯੋਗ ਹਟਾਓ, ਦੇਹ ਤੋੰ ਵੀ ਹਟਾਕੇ ਬਾਪ ਨੂੰ ਯਾਦ ਕਰੋ। ਜਿਵੇੰ ਆਸ਼ਿਕ ਮਸ਼ੂਕ ਕੰਮ ਵੀ ਕਰਦੇ ਰਹਿੰਦੇ
ਹਨ ਅਤੇ ਦਿਲ ਮਸ਼ੂਕ ਨਾਲ ਲੱਗੀ ਰਹਿੰਦੀ ਹੈ। ਬਾਪ ਵੀ ਕਹਿੰਦੇ ਹਨ ਮਾਮੇਕਮ ਯਾਦ ਕਰੋ ਫਿਰ ਵੀ ਬੁੱਧੀ
ਹੋਰ - ਹੋਰ ਵੱਲ ਭੱਜ ਜਾਂਦੀ ਹੈ। ਹੁਣ ਤੁਸੀਂ ਜਾਣਦੇ ਹੋ ਸਾਨੂੰ ਉਤਰਨ ਵਿੱਚ ਇੱਕ ਵਰ੍ਹਾ ਲੱਗਾ
ਹੈ। ਸਤਿਯਗ ਤੋਂ ਲੈਕੇ ਸੀੜੀ ਉੱਤਰਦੇ ਹਾਂ। ਥੋੜ੍ਹੀ - ਥੋੜ੍ਹੀ ਖ਼ਾਦ ਪੈਂਦੀ ਰਹਿੰਦੀ ਹੈ। ਸਤੋ ਤੋਂ
ਤਮੋ ਬਣ ਜਾਂਦੇ ਹਾਂ। ਫਿਰ ਹੁਣ ਤਮੋ ਤੋਂ ਸਤੋ ਬਣਨ ਦੇ ਲਈ ਬਾਪ ਜੰਪ ਕਰਵਾਉਂਦੇ ਹਨ। ਸੈਕਿੰਡ ਵਿੱਚ
ਤਮੋਪ੍ਰਧਾਨ ਤੋਂ ਸਤੋਪ੍ਰਧਾਨ।
ਤਾਂ ਮਿੱਠੇ - ਮਿੱਠੇ
ਬੱਚਿਆਂ ਨੂੰ ਪੁਰਸ਼ਾਰਥ ਕਰਨਾ ਪਵੇ। ਬਾਪ ਤਾਂ ਸਿੱਖਿਆ ਦਿੰਦੇ ਹੀ ਰਹਿੰਦੇ ਹਨ। ਚੰਗੇ - ਚੰਗੇ
ਸੈਂਸੀਬਲ ਬੱਚੇ ਖ਼ੁਦ ਅਨੁਭਵ ਕਰਦੇ ਹਨ - ਬਰੋਬਰ ਬਹੁਤ ਡਿਫਿਕਲਟ ਹੈ। ਕੋਈ ਦੱਸਦੇ ਹਨ, ਕੋਈ ਤਾਂ
ਬਿਲਕੁਲ ਦੱਸਦੇ ਨਹੀਂ। ਆਪਣੀ ਅਵਸਥਾ ਨੂੰ ਦੱਸਣਾ ਚਾਹੀਦਾ ਹੈ। ਬਾਪ ਨੂੰ ਯਾਦ ਹੀ ਨਹੀਂ ਕਰਦੇ ਤਾਂ
ਵਰਸਾ ਕਿਵੇਂ ਮਿਲੇਗਾ। ਕਾਇਦੇ ਸਿਰ ਯਾਦ ਨਹੀਂ ਕਰਦੇ, ਸਮਝਦੇ ਹਨ ਅਸੀਂ ਤਾਂ ਸ਼ਿਵਬਾਬਾ ਦੇ ਹਾਂ ਹੀ।
ਯਾਦ ਨਾ ਕਰਨ ਨਾਲ ਡਿੱਗ ਪੈਂਦੇ ਹਨ। ਬਾਪ ਨੂੰ ਨਿਰੰਤਰ ਯਾਦ ਕਰਨ ਨਾਲ ਖਾਦ ਨਿਕਲਦੀ ਹੈ, ਅਟੇੰਸ਼ਨ
ਦੇਣਾ ਪੈਂਦਾ ਹੈ। ਜੱਦ ਤੱਕ ਸ਼ਰੀਰ ਹੈ ਤੱਦ ਤੱਕ ਪੁਰਸ਼ਾਰਥ ਚਲਦਾ ਰਹੇਗਾ। ਬੁੱਧੀ ਵੀ ਕਹਿੰਦੀ ਹੈ -
ਯਾਦ ਘੜੀ - ਘੜੀ ਭੁੱਲ ਜਾਂਦੀ ਹੈ। ਯੋਗਬਲ ਨਾਲ ਤੁਸੀਂ ਬਾਦਸ਼ਾਹੀ ਪ੍ਰਾਪਤ ਕਰਦੇ ਹੋ। ਸਭ ਤਾਂ ਇੱਕ
ਵਰਗੇ ਦੌੜੀ ਪਹਿਣ ਨਹੀਂ ਸਕਦੇ, ਲਾਅ ਨਹੀਂ ਕਹਿੰਦਾ। ਰੇਸ ਵਿੱਚ ਵੀ ਜਰਾ ਜਿਹਾ ਫਰਕ ਪੈ ਜਾਵੇਗਾ।
ਨੰਬਰਵਨ, ਫਿਰ ਪਲੱਸ ਵਿੱਚ ਆ ਜਾਂਦੇ ਹਨ। ਇੱਥੇ ਵੀ ਬੱਚਿਆਂ ਦੀ ਰੇਸ ਹੈ। ਮੁੱਖ ਗੱਲ ਹੈ ਯਾਦ ਕਰਨ
ਦੀ। ਇਹ ਤਾਂ ਸਮਝਦੇ ਹੋ ਅਸੀਂ ਪਾਪ ਆਤਮਾ ਤੋਂ ਪੁੰਨ ਆਤਮਾ ਬਣਦੇ ਹਾਂ। ਬਾਪ ਨੇ ਡਾਇਰੈਕਸ਼ਨ ਦਿੱਤਾ
ਹੈ, ਹੁਣ ਪਾਪ ਕਰਨ ਨਾਲ ਉਹ ਸੌ ਗੁਣਾ ਹੋ ਜਾਏਗਾ। ਬਹੁਤ ਹਨ ਜੋ ਪਾਪ ਕਰਦੇ ਹਨ, ਦੱਸਦੇ ਨਹੀਂ ਹਨ।
ਫਿਰ ਵ੍ਰਿਧੀ ਹੁੰਦੀ ਜਾਂਦੀ ਹੈ। ਫਿਰ ਅੰਤ ਵਿੱਚ ਫੇਲ੍ਹ ਹੋ ਪੈਂਦੇ ਹਨ। ਸੁਣਾਉਣ ਵਿੱਚ ਲੱਜਾ ਆਉਂਦੀ
ਹੈ। ਸੱਚ ਨਾ ਦੱਸਣ ਨਾਲ ਆਪਣੇ ਨੂੰ ਧੋਖਾ ਦਿੰਦੇ ਹਨ। ਕਿਸੇ ਨੂੰ ਡਰ ਲੱਗਦਾ ਹੈ - ਬਾਬਾ ਸਾਡੀ ਇਹ
ਗੱਲ ਸੁਣਨਗੇ ਤਾਂ ਕੀ ਕਹਿਣਗੇ। ਕੋਈ ਤਾਂ ਛੋਟੀ ਭੁੱਲ ਵੀ ਸੁਣਾਉਣ ਆ ਜਾਂਦੇ ਹਨ। ਪਰ ਬਾਬਾ
ਉਨ੍ਹਾਂਨੂੰ ਕਹਿੰਦੇ ਹਨ - ਵੱਡੀ - ਵੱਡੀ ਭੁੱਲ ਤਾਂ ਬਹੁਤ ਚੰਗੇ - ਚੰਗੇ ਬੱਚੇ ਕਰਦੇ ਹਨ। ਚੰਗੇ -
ਚੰਗੇ ਮਹਾਂਰਥੀਆਂ ਨੂੰ ਵੀ ਮਾਇਆ ਛੱਡਦੀ ਨਹੀਂ ਹੈ। ਮਾਇਆ ਪਹਿਲਵਾਨਾਂ ਨੂੰ ਹੀ ਚੱਕਰ ਵਿੱਚ ਲਿਆਉਂਦੀ
ਹੈ, ਇਸ ਵਿੱਚ ਬਹਾਦੁਰ ਬਣਨਾ ਪਵੇ। ਝੂਠ ਤਾਂ ਚੱਲ ਨਾ ਸਕੇ। ਸੱਚ ਦੱਸਣ ਨਾਲ ਹਲਕੇ ਹੋ ਜਾਣਗੇ।
ਕਿੰਨਾ ਵੀ ਬਾਬਾ ਸਮਝਾਉਂਦੇ ਹਨ ਫਿਰ ਵੀ ਕੁਝ ਨਾ ਕੁਝ ਚਲਦਾ ਹੀ ਰਹਿੰਦਾ ਹੈ। ਕਈ ਤਰ੍ਹਾਂ ਦੀਆਂ
ਗੱਲਾਂ ਹੁੰਦੀਆਂ ਹਨ। ਹੁਣ ਜੱਦ ਕਿ ਬਾਪ ਤੋਂ ਰਾਜ ਲੈਣਾ ਹੈ ਤਾਂ ਬਾਪ ਕਹਿੰਦੇ ਹਨ ਕਿ ਬੁੱਧੀ ਹੋਰ
ਵੱਲੋਂ ਹਟਾਓ। ਤੁਸੀਂ ਬੱਚਿਆਂ ਨੂੰ ਹੁਣ ਨਾਲੇਜ ਮਿਲੀ ਹੈ, 5 ਹਜਾਰ ਵਰ੍ਹੇ ਪਹਿਲੇ ਭਾਰਤ ਸ੍ਵਰਗ
ਸੀ। ਤੁਸੀਂ ਆਪਣੇ ਜਨਮਾਂ ਨੂੰ ਵੀ ਜਾਣ ਗਏ ਹੋ। ਕੋਈ ਦਾ ਉਲਟਾ ਸੁਲਟਾ ਜਨਮ ਹੁੰਦਾ ਹੈ, ਉਸ ਨੂੰ
ਡਿਫੈਕਟੇਡ ਕਿਹਾ ਜਾਂਦਾ ਹੈ। ਆਪਣੇ ਕਰਮਾਂ ਅਨੁਸਾਰ ਹੀ ਇਵੇਂ ਹੁੰਦਾ ਹੈ। ਬਾਕੀ ਮਨੁੱਖ ਤਾਂ ਮਨੁੱਖ
ਹੀ ਹੁੰਦੇ ਹਨ। ਤਾਂ ਬਾਪ ਸਮਝਾਉਂਦੇ ਹਨ ਕਿ ਇੱਕ ਤਾਂ ਪਵਿੱਤਰ ਰਹਿਣਾ ਹੈ, ਦੂਜਾ ਝੂਠ, ਪਾਪ ਕੁਝ
ਨਹੀਂ ਕਰਨਾ ਹੈ। ਨਹੀਂ ਤਾਂ ਬਹੁਤ ਘਾਟਾ ਪੈ ਜਾਵੇਗਾ। ਵੇਖੋ ਇੱਕ ਤੋਂ ਥੋੜੀ ਭੁੱਲ ਹੋਈ ਹੈ, ਆਇਆ
ਬਾਬਾ ਦੇ ਕੋਲ। ਬਾਬਾ ਸ਼ਮਾ ਕਰਨਾ। ਅਜਿਹਾ ਕੰਮ ਫਿਰ ਕਦੀ ਨਹੀਂ ਕਰੂੰਗਾ। ਬਾਬਾ ਨੇ ਕਿਹਾ ਇਵੇਂ
ਭੁੱਲਾਂ ਬਹੁਤਿਆਂ ਤੋਂ ਹੁੰਦੀਆਂ ਹਨ, ਤੁਸੀਂ ਤਾਂ ਸੱਚ ਦੱਸਦੇ ਹੋ, ਕਈ ਤਾਂ ਸੁਣਾਉਂਦੇ ਵੀ ਨਹੀਂ
ਹਨ। ਕੋਈ - ਕੋਈ ਫਸਟਕਲਾਸ ਬੱਚੀਆਂ ਹਨ, ਕਦੀ ਵੀ ਕਿੱਥੇ ਬੁੱਧੀ ਜਾਂਦੀ ਨਹੀਂ। ਜਿਵੇਂ ਬੰਬਈ ਵਿੱਚ
ਨਿਰਮਲ ਡਾਕਟਰ ਹੈ, ਨੰਬਰਵਨ। ਬਿਲਕੁਲ ਸਾਫ ਦਿਲ, ਕਦੀ ਦਿਲ ਵਿੱਚ ਉਲਟਾ ਖਿਆਲ ਨਹੀਂ ਆਵੇਗਾ ਇਸਲਈ
ਦਿਲ ਤੇ ਚੜ੍ਹੀ ਹੋਈ ਹੈ। ਇਵੇਂ ਹੋਰ ਵੀ ਬੱਚੀਆਂ ਹਨ। ਤਾਂ ਬਾਪ ਸਮਝਾਉਂਦੇ ਹਨ ਸਿਰਫ ਸੱਚੀ ਦਿਲ
ਤੋਂ ਬਾਪ ਨੂੰ ਯਾਦ ਕਰੋ। ਕਰਮ ਤਾਂ ਕਰਨਾ ਹੀ ਹੈ। ਬੁੱਧੀਯੋਗ ਬਾਪ ਨਾਲ ਲੱਗਿਆ ਰਹੇ। ਹੱਥ ਕੰਮ ਵੱਲ
ਦਿਲ ਯਾਰ ਵੱਲ। ਉਹ ਅਵਸਥਾ ਪਿਛਾੜੀ ਦੀ ਹੈ। ਜਿਸ ਦੇ ਲਈ ਹੀ ਗਾਉਂਦੇ ਹਨ - ਅਤੀਇੰਦ੍ਰੀ ਸੁੱਖ ਗੋਪੀ
ਗੋਪੀਆਂ ਤੋਂ ਪੁੱਛੋ ਜੋ ਇਸ ਅਵਸਥਾ ਨੂੰ ਪਾਉਂਦੇ ਹਨ। ਜੋ ਪਾਪ ਕਰਮ ਕਰਦੇ ਹਨ ਉਨ੍ਹਾਂ ਦੀ ਇਹ ਅਵਸਥਾ
ਹੁੰਦੀ ਨਹੀਂ। ਬਾਬਾ ਚੰਗੀ ਤਰ੍ਹਾਂ ਜਾਣਦੇ ਹਨ ਤਾਂ ਤੇ ਭਗਤੀ ਮਾਰਗ ਵਿੱਚ ਵੀ ਚੰਗੇ ਜਾਂ ਬੁਰੇ ਕਰਮ
ਦਾ ਫਲ ਮਿਲਦਾ ਹੈ। ਦੇਣ ਵਾਲਾ ਤਾਂ ਬਾਪ ਹੈ ਨਾ। ਜੋ ਕਿਸੇ ਨੂੰ ਦੁੱਖ ਦੇਣਗੇ ਤਾਂ ਜਰੂਰ ਦੁੱਖ
ਭੋਗਣਗੇ। ਜਿਵੇਂ ਕਰਮ ਕੀਤਾ ਹੈ ਤਾਂ ਭੋਗਣਾ ਹੀ ਹੋਵੇਗਾ। ਇੱਥੇ ਤਾਂ ਬਾਪ ਆਪ ਹਾਜਿਰ ਹੈ, ਸਮਝਾਉਂਦੇ
ਰਹਿੰਦੇ ਹਨ ਫਿਰ ਵੀ ਗਰਵਮੇੰਟ ਹੈ, ਧਰਮਰਾਜ ਤਾਂ ਮੇਰੇ ਨਾਲ ਹੋਇਆ ਨਾ। ਇਸ ਸਮੇਂ ਮੇਰੇ ਤੋਂ ਕੁਝ
ਵੀ ਛਿਪਾਓ ਨਹੀਂ। ਇਵੇਂ ਨਹੀਂ ਕਿ ਬਾਬਾ ਜਾਣਦਾ ਹੈ, ਅਸੀਂ ਸ਼ਿਵਬਾਬਾ ਤੋਂ ਦਿਲ ਅੰਦਰ ਸ਼ਮਾ ਲੈ ਲੈਂਦੇ
ਹਾਂ, ਕੁਝ ਵੀ ਸ਼ਮਾ ਨਹੀਂ ਹੋਵੇਗਾ। ਪਾਪ ਕਦੀ ਵੀ ਕਿਸੇ ਦਾ ਛਿਪਿਆ ਨਹੀਂ ਰਹੇਗਾ। ਪਾਪ ਕਰਨਨਾਲ ਦਿਨ
ਪ੍ਰਤੀਦਿਨ ਪਾਪ ਆਤਮਾ ਬਣਦੇ ਜਾਂਦੇ ਹਨ। ਤਕਦੀਰ ਵਿੱਚ ਨਹੀਂ ਹੈ ਤਾਂ ਫਿਰ ਇਵੇਂ ਹੀ ਹੁੰਦਾ ਹੈ।
ਰਜਿਸਟਰ ਖਰਾਬ ਹੋ ਜਾਂਦਾ ਹੈ। ਇੱਕ ਵਾਰ ਝੂਠ ਬੋਲਦੇ ਹਨ, ਸੱਚ ਨਹੀਂ ਦੱਸਦੇ, ਸਮਝਿਆ ਜਾਂਦਾ ਹੈ ਇਵੇਂ
ਦੇ ਕੰਮ ਕਰਦੇ ਹੀ ਰਹਿੰਦੇ ਹਨ। ਝੂਠ ਕਦੀ ਛਿਪ ਨਹੀਂ ਸਕਦਾ। ਬਾਪ ਫਿਰ ਵੀ ਬੱਚਿਆਂ ਨੂੰ ਸਮਝਾਉਂਦੇ
ਹਨ - ਕੱਖ ਦਾ ਚੋਰ ਸੋ ਲੱਖ ਦਾ ਚੋਰ ਕਿਹਾ ਜਾਂਦਾ ਹੈ ਇਸਲਈ ਕਹਿਣਾ ਚਾਹੀਦਾ ਹੈ ਨਾ ਕਿ ਸਾਡੇ ਤੋਂ
ਇਹ ਦੋਸ਼ ਹੋਇਆ। ਜਦੋਂ ਬਾਬਾ ਪੁੱਛਦੇ ਹਨ ਉਦੋਂ ਕਹਿੰਦੇ ਹਨ ਭੁੱਲ ਹੋ ਗਈ, ਖ਼ੁਦ ਹੀ ਕਿਓਂ ਨਹੀਂ
ਦੱਸਦੇ। ਬਾਬਾ ਜਾਣਦੇ ਹਨ ਬਹੁਤ ਬੱਚੇ ਛਿਪਾਉਂਦੇ ਹਨ। ਬਾਪ ਨੂੰ ਸੁਣਾਉਣ ਨਾਲ ਸ਼੍ਰੀਮਤ ਮਿਲੇਗੀ।
ਕਿਧਰੋਂ ਤਾਂ ਚਿੱਠੀ ਆਉਂਦੀ ਹੈ ਪੁੱਛੋ ਕੀ ਜਵਾਬ ਦੇਣਾ ਹੈ। ਸੁਣਾਉਣ ਨਾਲ ਸ਼੍ਰੀਮਤ ਮਿਲੇਗੀ।
ਬਹੁਤਿਆਂ ਵਿੱਚ ਕੋਈ ਗੰਦੀ ਆਦਤ ਹੈ - ਤਾਂ ਉਹ ਛਿਪਾਉਂਦੇ ਹਨ। ਕੋਈ ਨੂੰ ਲੌਕਿਕ ਘਰ ਨਾਲ ਮਿਲਦਾ
ਹੈ। ਬਾਬਾ ਕਹਿੰਦੇ ਭਾਵੇਂ ਪਾਓ ਤਾਂ ਫਿਰ ਰਿਸਪੋਨਸੀਬਲ ਬਾਬਾ ਹੋ ਗਿਆ। ਅਵਸਥਾ ਵੇਖਕੇ ਕਿਸੇ ਨੂੰ
ਕਹਿੰਦਾ ਹਾਂ ਯਗ ਵਿੱਚ ਭੇਜ ਦੋ। ਤੁਹਾਨੂੰ ਬਦਲੀ ਕਰਕੇ ਦੇਣ ਤਾਂ ਠੀਕ ਹੈ, ਨਹੀਂ ਤਾਂ ਉਹ ਯਾਦ
ਰਹੇਗਾ। ਬਾਬਾ ਬਹੁਤ ਖ਼ਬਰਦਾਰ ਕਰਦੇ ਹਨ। ਮਾਰਗ ਬਹੁਤ ਉੱਚਾ ਹੈ। ਕਦਮ - ਕਦਮ ਤੇ ਸਰਜਨ ਦੀ ਰਾਏ ਲੈਣੀ
ਹੈ। ਬਾਬਾ ਸਿੱਖਿਆ ਹੀ ਦੇਣਗੇ ਕਿ ਇਵੇਂ - ਇਵੇਂ ਚਿੱਠੀ ਲਿਖੋ ਤਾਂ ਤੀਰ ਲੱਗੇਗਾ, ਪਰ ਦੇਹ -
ਅਭਿਮਾਨ ਬਹੁਤਿਆਂ ਵਿੱਚ ਹੈ। ਸ਼੍ਰੀਮਤ ਤੇ ਨਹੀਂ ਚਲਣ ਨਾਲ ਆਪਣਾ ਖਾਤਾ ਖਰਾਬ ਕਰਦੇ ਹਨ। ਸ਼੍ਰੀਮਤ ਤੇ
ਚੱਲਣ ਨਾਲ ਹਰ ਹਾਲਤ ਵਿਚ ਫਾਇਦਾ ਹੈ। ਰਸਤਾ ਕਿੰਨਾ ਸਹਿਜ ਹੈ। ਸਿਰਫ ਯਾਦ ਨਾਲ ਤੁਸੀਂ ਵਿਸ਼ਵ ਦਾ
ਮਾਲਿਕ ਬਣਦੇ ਹੋ। ਬੁੱਢਿਆਂ ਦੇ ਲਈ ਕਹਿੰਦੇ ਹਨ ਸਿਰਫ ਬਾਪ ਅਤੇ ਵਰਸੇ ਨੂੰ ਯਾਦ ਕਰੋ। ਪ੍ਰਜਾ ਨਹੀਂ
ਬਣਾਉਂਦੇ ਤਾਂ ਰਾਜਾ ਰਾਣੀ ਵੀ ਨਹੀਂ ਬਣ ਸਕਦੇ। ਫਿਰ ਵੀ ਜੋ ਛਿਪਾਉਂਦੇ ਹਨ, ਉਨ੍ਹਾਂ ਤੋਂ ਤਾਂ ਉੱਚ
ਪਦਵੀ ਪਾ ਸਕਦੇ ਹਨ। ਬਾਪ ਦਾ ਫਰਜ ਹੈ ਸਮਝਾਉਣਾ। ਜੋ ਫਿਰ ਇਵੇਂ ਨਾ ਕਹਿਣ ਕਿ ਸਾਨੂੰ ਪਤਾ ਨਹੀਂ
ਸੀ। ਬਾਬਾ ਸਭ ਡਾਇਰੈਕਸ਼ਨ ਦਿੰਦੇ ਹਨ। ਭੁੱਲ ਨੂੰ ਝੱਟ ਦੱਸਣਾ ਚਾਹੀਦਾ ਹੈ। ਹਰਜ ਨਹੀਂ, ਫਿਰ ਨਹੀਂ
ਕਰਨਾ। ਇਸ ਵਿੱਚ ਡਰਨ ਦੀ ਗੱਲ ਨਹੀਂ। ਪਿਆਰ ਨਾਲ ਸਮਝਾਇਆ ਜਾਂਦਾ ਹੈ। ਬਾਪ ਨੂੰ ਦੱਸਣ ਵਿੱਚ ਕਲਿਆਣ
ਹੈ। ਬਾਪ ਪੁਚਕਾਰ ਦੇ ਪਿਆਰ ਨਾਲ ਸਮਝਾਉਣਗੇ। ਨਹੀਂ ਤਾਂ ਦਿਲ ਤੋਂ ਇੱਕਦਮ ਡਿੱਗ ਪੈਂਦੇ ਹਨ। ਇਨ੍ਹਾਂ
ਦੀ ਦਿਲ ਤੋਂ ਡਿੱਗਿਆ ਤਾਂ ਸ਼ਿਵਬਾਬਾ ਦੀ ਦਿਲ ਤੋਂ ਵੀ ਡਿੱਗਿਆ। ਇਵੇਂ ਨਹੀਂ ਕਿ ਅਸੀਂ ਡਾਇਰੈਕਟ ਲੈ
ਸਕਦੇ ਹਾਂ, ਕੁਝ ਵੀ ਨਹੀਂ ਹੋਵੇਗਾ। ਜਿੰਨਾ ਸਮਝਾਇਆ ਜਾਂਦਾ ਹੈ - ਬਾਪ ਨੂੰ ਯਾਦ ਕਰੋ, ਉੰਨਾ ਬੁੱਧੀ
ਬਾਹਰ ਵੱਲ ਭੱਜਦੀ ਰਹਿੰਦੀ ਹੈ। ਇਹ ਸਭ ਗੱਲਾਂ ਡਾਇਰੈਕਟ ਬੈਠ ਸਮਝਾਉਦੇ ਹਨ, ਜਿਨ੍ਹਾਂ ਦੇ ਬਾਦ
ਵਿੱਚ ਸ਼ਾਸਤਰ ਬਣਦੇ ਹਨ। ਇਸ ਵਿੱਚ ਗੀਤਾ ਹੀ ਭਾਰਤ ਦਾ ਸਰਵੋਤਮ ਸ਼ਾਸਤਰ ਹੈ। ਗਾਇਆ ਹੋਇਆ ਵੀ ਹੈ
ਸ੍ਰਵਸ਼ਾਸ੍ਤਰਮਈ ਸ਼ਿਰੋਮਣੀ ਗੀਤਾ, ਜੋ ਭਗਵਾਨ ਨੇ ਗਾਈ। ਬਾਕੀ ਸਭ ਧਰਮ ਤਾਂ ਬਾਦ ਵਿੱਚ ਆਉਂਦੇ ਹਨ।
ਗੀਤਾ ਹੋ ਗਈ ਮਾਤਾ ਪਿਤਾ, ਬਾਕੀ ਸਭ ਹੋਏ ਬੱਚੇ। ਗੀਤਾ ਵਿੱਚ ਹੀ ਭਗਵਾਨੁਵਾਚ ਹੈ। ਕ੍ਰਿਸ਼ਨ ਨੂੰ
ਤਾਂ ਦੈਵੀ ਸੰਪਰਦਾਏ ਕਹਾਂਗੇ। ਦੇਵਤਾ ਤਾਂ ਸਿਰਫ ਬ੍ਰਹਮਾ ਵਿਸ਼ਨੂੰ ਸ਼ੰਕਰ ਹੈ। ਭਗਵਾਨ ਤਾਂ ਦੇਵਤਾਵਾਂ
ਤੋਂ ਵੀ ਉੱਚ ਠਹਿਰਿਆ। ਬ੍ਰਹਮਾ ਵਿਸ਼ਨੂੰ ਸ਼ੰਕਰ ਤਿੰਨੋਂ ਨੂੰ ਰਚਣ ਵਾਲਾ ਸ਼ਿਵ ਠਹਿਰਾ। ਬਿਲਕੁਲ
ਕਲੀਅਰ ਹੈ। ਬ੍ਰਹਮਾ ਦਵਾਰਾ ਸਥਾਪਨਾ, ਇਵੇਂ ਤਾਂ ਕਦੀ ਕਹਿੰਦੇ ਨਹੀਂ ਕ੍ਰਿਸ਼ਨ ਦਵਾਰਾ ਸਥਾਪਨਾ।
ਬ੍ਰਹਮਾ ਦਾ ਰੂਪ ਵਿਖਾਇਆ ਹੈ। ਕਿਸ ਦੀ ਸਥਾਪਨਾ? ਵਿਸ਼ਨੂੰਪੁਰੀ ਦੀ। ਇਹ ਚਿੱਤਰ ਤਾਂ ਦਿਲ ਵਿੱਚ ਛਪ
ਜਾਣਾ ਚਾਹੀਦਾ ਹੈ। ਅਸੀਂ ਸ਼ਿਵਬਾਬਾ ਤੋਂ ਇਨ੍ਹਾਂ ਦੇ ਦਵਾਰਾ ਵਰਸਾ ਲੈਂਦੇ ਹਾਂ। ਬਾਪ ਬਗੈਰ ਦਾਦੇ
ਦਾ ਵਰਸਾ ਮਿਲ ਨਹੀਂ ਸਕਦਾ। ਜੱਦ ਕੋਈ ਵੀ ਮਿਲਦਾ ਹੈ ਤਾਂ ਉਸਨੂੰ ਇਹ ਦੱਸੋ ਕਿ ਬਾਪ ਕਹਿੰਦੇ ਹਨ
ਮਾਮੇਕਮ ਯਾਦ ਕਰੋ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਮੰਜ਼ਿਲ ਬਹੁਤ
ਉੱਚੀ ਹੈ ਇਸਲਈ ਕਦਮ - ਕਦਮ ਤੇ ਸਰਜਨ ਤੋਂ ਰਾਏ ਲੈਣੀ ਹੈ। ਸ਼੍ਰੀਮਤ ਤੇ ਚੱਲਣ ਵਿੱਚ ਹੀ ਫਾਇਦਾ ਹੈ,
ਬਾਪ ਤੋਂ ਕੁਝ ਵੀ ਛਿਪਾਉਣ ਨਹੀਂ ਹੈ।
2. ਦੇਹ ਅਤੇ ਦੇਹਧਾਰੀਆਂ
ਤੋਂ ਬੁੱਧੀ ਦਾ ਯੋਗ ਹਟਾ ਇੱਕ ਬਾਪ ਨਾਲ ਲਗਾਉਣਾ ਹੈ। ਕਰਮ ਕਰਦੇ ਵੀ ਇੱਕ ਬਾਪ ਦੀ ਯਾਦ ਵਿੱਚ ਰਹਿਣ
ਦਾ ਪੁਰਸ਼ਾਰਥ ਕਰਨਾ ਹੈ।
ਵਰਦਾਨ:-
ਸਦਾ ਇਕਰਸ ਸੰਪੰਨ ਮੂਡ ਵਿੱਚ ਰਹਿਣ ਵਾਲੇ ਪੁਰਸ਼ਾਰਥੀ ਸੋ ਪ੍ਰਾਲਬਧੀ ਸਵਰੂਪ ਭਵ।
ਬਾਪਦਾਦਾ ਵਤਨ ਤੋਂ ਵੇਖਦੇ
ਹਨ ਕਿ ਕਈ ਬੱਚਿਆਂ ਦੇ ਮੂਡ ਬਹੁਤ ਬਦਲਦੇ ਹਨ, ਕਦੇ ਆਸ਼ਚਰਿਵਤ ਦੀ ਮੂਡ, ਕਦੇ ਕੁਵਸ਼ਚਨ ਮਾਰਕ ਦੀ
ਮੂਡ, ਕਦੇ ਕੰਫਿਉਜ ਦੀ ਮੂਡ, ਕਦੇ ਟੈਂਸ਼ਨ, ਕਦੇ ਅਟੈਂਸ਼ਨ ਦਾ ਝੁੱਲਾ… ਲੇਕਿਨ ਸੰਗਮਯੁੱਗ ਪ੍ਰਾਲਬਧੀ
ਯੁੱਗ ਹੈ ਨਾ ਕਿ ਪੁਰਸ਼ਾਰਥੀ ਇਸਲਈ ਜੋ ਬਾਪ ਦੇ ਗੁਣ ਉਹ ਹੀ ਬੱਚਿਆਂ ਦੇ, ਜੋ ਬਾਪ ਦੀ ਸਟੇਜ ਉਹ ਹੀ
ਬੱਚਿਆਂ ਦੀ - ਇਹ ਹੀ ਹੈ ਸੰਗਮਯੁੱਗ ਦੀ ਪ੍ਰਾਲਬਧ। ਤਾਂ ਸਦਾ ਇਕਰਸ ਇੱਕ ਹੀ ਸੰਪੰਨ ਮੂਡ ਵਿੱਚ ਰਹੋ
ਤਾਂ ਕਹਾਂਗੇ ਬਾਪ ਸਮਾਨ ਮਤਲਬ ਪ੍ਰਾਲਬਧੀ ਸਵਰੂਪ ਵਾਲੇ।
ਸਲੋਗਨ:-
ਬਾਪਦਾਦਾ ਦੇ
ਹੱਥ ਵਿਚ ਬੁੱਧੀ ਰੂਪੀ ਹੱਥ ਹੋਵੇ ਤਾਂ ਪ੍ਰੀਖਿਆ ਰੂਪੀ ਸਾਗਰ ਵਿੱਚ ਹਿੱਲੋਗੇ ਨਹੀਂ।
ਇਹ ਅਵਿਅਕਤ ਇਸ਼ਾਰੇ -
“ਨਿਸ਼ਚੇ ਦੇ ਫਾਉਂਡੇਸ਼ਨ ਨੂੰ ਮਜ਼ਬੂਤ ਕਰ ਸਦਾ ਨਿਰਭੇ ਅਤੇ ਨਿਸ਼ਚਿੰਤ ਰਹੋ”
ਫੇਥਫੁੱਲ ਦੀ ਪਹਿਲੀ ਨਿਸ਼ਾਨੀ ਹੈ - ਹਰ ਸੈਕਿੰਡ ਹਰ ਕਦਮ ਸ਼੍ਰੀਮਤ ਤੇ ਏਕੁਰੇਟ ਮੂਰਤੀ ਬਣਨਾ ਮਤਲਬ
ਹੇਮਰ ਲੱਗਣਾ। ਹੇਮਰ ਨਾਲ ਤਾਂ ਹੀ ਉਸ ਨੂੰ ਠੋਕ - ਠੋਕ ਕੇ ਠੀਕ ਕਰਦੇ ਹਨ। ਤੁਸੀ ਲੋਕ ਤਾਂ ਹੇਮਰ
ਖਾਣ ਦੇ ਅਨੁਭਵੀ ਹੋ ਗਏ ਹੋ, ਨਥਿੰਗ ਨਿਊ। ਖੇਲ ਲਗਦਾ ਹੈ ਨਾ। ਵੇਖਦੇ ਰਹਿੰਦੇ ਹੋ ਅਤੇ
ਮੁਸਕੁਰਾਉਂਦੇ ਰਹਿੰਦੇ ਹੋ, ਦੁਆਵਾਂ ਦਿੰਦੇ ਰਹਿੰਦੇ ਹੋ। ਹੀਰੋ ਐਕਟਰ ਮਤਲਬ ਏਕੁਰੇਟ ਪਾਰਟ ਵਜਾਉਣ
ਵਾਲੇ, ਨਿਸ਼ਚੇਬੁੱਧੀ ਨਿਸ਼ਚਿੰਤ ਆਤਮਾ।
ਨੋਟ ;- ਅੱਜ ਸਾਡੀ ਸਭ
ਦੀ ਅਤਿ ਪਿਆਰੀ ਬਾਪਦਾਦਾ ਦੇ ਨੈਣਾਂ ਦੀ ਨੂਰ, ਆਪਣੇ ਦਿਲਤਖ਼ਤ ਤੇ ਬਾਪਦਾਦਾ ਨੂੰ ਉਨ੍ਹਾਂ ਦੇ
ਦ੍ਵਾਰਾ ਪਿਆਰੇ ਅਵਿਅਕਤ ਬਾਪਦਾਦਾ ਦੀ ਜੋ ਪਾਲਣਾ ਮਿਲੀ ਹੈ। ਉਸ ਪਾਲਣਾ ਦਾ ਰਿਟਰਨ ਦੇਣ ਦੇ ਲਈ
ਸ਼ੁਭ ਸੰਕਲਪ ਲਈਏ। ਜਿਵੇਂ ਦਾਦੀ ਜੀ ਨੇ ਹਰ ਦਕਮ ਸ਼੍ਰੀਮਤ ਤੇ ਏਕੁਰੇਟ ਚੱਲਕੇ, ਸਦਾ ਆਪਣੇ
ਮੁਸਕੁਰਾਉਂਦੇ ਹੋਏ ਚੇਹਰੇ ਨਾਲ ਸਭ ਨੂੰ ਦੁਆਵਾਂ ਦਿੱਤੀਆਂ ਅਤੇ ਦੁਆਵਾਂ ਲਈਆਂ, ਏਕੁਰੇਟ ਪਾਰਟ
ਵਜਾਇਆ। ਇਵੇਂ ਅਸੀਂ ਸਭ ਉਨ੍ਹਾਂ ਦੇ ਪਦਚਿਨਾਂ ਤੇ ਚਲਕੇ ਉਨ੍ਹਾਂ ਨੂੰ ਆਪਣੇ ਸਨੇਹ ਸੁਮਨ ਅਰਪਿਤ
ਕਰੀਏ, ਇਹ ਹੀ ਉਨ੍ਹਾਂ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਓਮ ਸ਼ਾਂਤੀ।