11.05.25     Avyakt Bapdada     Punjabi Murli     07.03.2005    Om Shanti     Madhuban


"ਸੰਪੂਰਨ ਪਵਿੱਤਰਤਾ ਦਾ ਵਰਤ ਰੱਖਣਾ ਅਤੇ ਮੈਂਪਨ ਨੂੰ ਸਮਰਪਿਤ ਕਰਨਾ ਹੀ ਸ਼ਿਵਜਯੰਤੀ ਮਨਾਉਣਾ ਹੈ"


ਅੱਜ ਵਿਸ਼ੇਸ਼ ਸ਼ਿਵ ਬਾਪ ਆਪਣੇ ਸ਼ਾਲੀਗ੍ਰਾਮ ਬੱਚਿਆਂ ਦਾ ਬਰਥ ਡੇ ਮਨਾਉਣ ਆਏ ਹਨ। ਤੁਸੀਂ ਬੱਚੇ ਬਾਪ ਦਾ ਜਨਮ ਦਿਨ ਮਨਾਉਣ ਆਏ ਹੋ ਅਤੇ ਬਾਪਦਾਦਾ ਬੱਚਿਆਂ ਦਾ ਬਰਥ ਡੇ ਮਨਾਉਣ ਆਏ ਹਨ ਕਿਉਂਕਿ ਬਾਪ ਦਾ ਬੱਚਿਆਂ ਨਾਲ ਬਹੁਤ ਪਿਆਰ ਹੈ। ਬਾਪ ਅਵਤਰਿਤ ਹੁੰਦੇ ਹੀ ਯੱਗ ਰਚਦੇ ਹਨ ਅਤੇ ਯੱਗ ਵਿੱਚ ਬ੍ਰਾਹਮਣਾਂ ਦੇ ਬਿਨਾਂ ਯੱਗ ਸੰਪੰਨ ਨਹੀਂ ਹੁੰਦਾ ਹੈ ਇਸਲਈ ਇਹ ਬਰਥ ਡੇ ਅਲੌਕਿਕ ਹੈ, ਨਿਆਰਾ ਅਤੇ ਪਿਆਰਾ ਹੈ। ਇਵੇਂ ਦਾ ਬਰਥ ਡੇ ਜੋ ਬਾਪ ਅਤੇ ਬੱਚਿਆਂ ਦਾ ਇਕੱਠਾ ਹੋਵੈ ਇਹ ਸਾਰੇ ਕਲਪ ਵਿੱਚ ਨਾ ਹੋਇਆ ਹੈ, ਨਾ ਕਦੀ ਹੋ ਸਕਦਾ ਹੈ। ਬਾਪ ਹੈ ਨਿਰਾਕਾਰ, ਇੱਕ ਪਾਸੇ ਨਿਰਾਕਾਰ ਹੈ ਦੂਸਰੇ ਪਾਸੇ ਜਨਮ ਮਨਾਉਂਦੇ ਹਨ। ਇੱਕ ਹੀ ਸ਼ਿਵ ਬਾਪ ਹੈ ਜਿਸਨੂੰ ਆਪਣਾ ਸ਼ਰੀਰ ਨਹੀਂ ਹੁੰਦਾ ਇਸਲਈ ਬ੍ਰਹਮਾ ਬਾਪ ਦੇ ਤਨ ਵਿੱਚ ਅਵਤਰਿਤ ਹੁੰਦੇ ਹਨ, ਇਹ ਅਵਤਰਿਤ ਹੋਣਾ ਜਯੰਤੀ ਦੇ ਰੂਪ ਵਿੱਚ ਮਨਾਉਂਦੇ ਹਨ। ਤਾਂ ਤੁਸੀਂ ਸਭ ਬਾਪ ਦਾ ਜਨਮ ਦਿਨ ਮਨਾਉਣ ਆਏ ਹੋ ਜਾਂ ਆਪਣਾ ਮਨਾਉਣ ਆਏ ਹੋ?

ਮੁਬਾਰਕ ਦੇਣ ਆਏ ਹੋ ਜਾਂ ਮੁਬਾਰਕ ਲੈਣ ਆਏ ਹੋ? ਇਹ ਨਾਲ -ਨਾਲ ਦਾ ਵਾਇਦਾ ਬੱਚਿਆਂ ਨਾਲ ਬਾਪ ਦਾ ਹੈ। ਹਾਲੇ ਵੀ ਸੰਗਮ ਤੇ ਕੰਮਬਾਇੰਡ ਨਾਲ ਹਨ, ਅਵਤਰਨ ਵੀ ਨਾਲ ਹੈ, ਪਰਿਵਰਤਨ ਕਰਨ ਦਾ ਕੰਮ ਵੀ ਨਾਲ ਹੈ ਅਤੇ ਘਰ ਪਰਮਧਾਮ ਵਿੱਚ ਚੱਲਣ ਵਿੱਚ ਵੀ ਨਾਲ -ਨਾਲ ਹਨ। ਇਹ ਹੈ ਬਾਪ ਅਤੇ ਬੱਚਿਆਂ ਦਾ ਪਿਆਰ ਦਾ ਸਵਰੂਪ।

ਸ਼ਿਵ ਜਯੰਤੀ ਭਗਤ ਵੀ ਮਨਾਉਦੇ ਹਨ ਪਰ ਉਹ ਸਿਰਫ਼ ਪੁਕਾਰਦੇ ਹਨ, ਗੀਤ ਗਾਉਦੇ ਹਨ। ਤੁਸੀਂ ਪੁਕਾਰਦੇ ਨਹੀਂ, ਤੁਹਾਡਾ ਮੰਨਨਾ ਮਤਲਬ ਸਮਾਨ ਬਣਨਾ। ਬਣਨਾ ਮਤਲਬ ਸਦਾ ਉਮੰਗ - ਉਤਸ਼ਾਹ ਨਾਲ ਉੱਡਦੇ ਰਹਿਣਾ ਇਸਲਈ ਇਸਨੂੰ ਉਤਸਵ ਕਹਿੰਦੇ ਹਨ। ਉਤਸਵ ਦਾ ਅਰਥ ਹੀ ਹੈ ਉਤਸ਼ਾਹ ਵਿੱਚ ਰਹਿਣਾ। ਤਾਂ ਸਦਾ ਉਤਸਵ ਮਤਲਬ ਉਤਸ਼ਾਹ ਵਿੱਚ ਰਹਿਣ ਵਾਲੇ ਹੋ ਨਾ! ਸਦਾ ਹੈ ਜਾਂ ਕਦੀ -ਕਦੀ ਹੈ? ਉਵੇਂ ਦੇਖਿਆ ਜਾਏ ਤਾਂ ਬ੍ਰਾਹਮਣ ਜੀਵਨ ਦਾ ਸ਼ਵਾਸ ਹੀ ਹੈ -ਉਮੰਗ -ਉਤਸ਼ਾਹ। ਜਿਵੇਂ ਸ਼ਵਾਸ ਦੇ ਬਿਨਾਂ ਰਹਿ ਨਹੀਂ ਸਕਦੇ ਹਨ, ਇਵੇਂ ਬ੍ਰਾਹਮਣ ਆਤਮਾਵਾਂ ਉਮੰਗ -ਉਤਸ਼ਾਹ ਦੇ ਬਿਨਾਂ ਬ੍ਰਾਹਮਣ ਜੀਵਨ ਵਿੱਚ ਰਹਿ ਨਹੀਂ ਸਕਦੇ ਹਨ। ਇਵੇਂ ਅਨੁਭਵ ਕਰਦੇ ਹੋ ਨਾ? ਦੇਖੋ ਵਿਸ਼ੇਸ਼ ਜਯੰਤੀ ਮਨਾਉਣ ਦੇ ਲਈ ਕਿੱਥੇ - ਕਿੱਥੇ ਤੋਂ ਭੱਜ ਕੇ ਆਏ ਹਨ। ਬਾਪਦਾਦਾ ਨੂੰ ਆਪਣੇ ਜਨਮਦਿਨ ਦੀ ਐਨੀ ਖੁਸ਼ੀ ਨਹੀਂ ਹੈ ਜਿੰਨੀ ਬੱਚਿਆਂ ਦੇ ਜਨਮ ਦੀ ਹੈ ਇਸਲਈ ਇਕ - ਇਕ ਬੱਚੇ ਨੂੰ ਪਦਮਗੁਣਾਂ ਖੁਸ਼ੀ ਦੀ ਥਾਲੀਆਂ ਭਰ -ਭਰ ਕੇ ਮੁਬਾਰਕ ਦੇ ਰਹੇ ਹਨ। ਮੁਬਾਰਕ ਹੋਵੇ, ਮੁਬਾਰਕ ਹੋਵੇ, ਮੁਬਾਰਕ ਹੋਵੇ।

ਬਾਪਦਾਦਾ ਨੂੰ ਅੱਜ ਦੇ ਦਿਨ ਸੱਚੇ ਭਗਤ ਵੀ ਬਹੁਤ ਯਾਦ ਆ ਰਹੇ ਹਨ। ਉਹ ਵਰਤ ਰੱਖਦੇ ਹਨ ਇੱਕ ਦਿਨ ਦਾ ਅਤੇ ਤੁਸੀਂ ਵਰਤ ਰੱਖਿਆ ਹੈ ਸਾਰੇ ਜੀਵਨ ਵਿੱਚ ਸੰਪੂਰਨ ਪਵਿੱਤਰ ਬਣਨ ਦਾ। ਉਹ ਖਾਣ ਦਾ ਵਰਤ ਰੱਖਦੇ ਹਨ, ਤੁਸੀਂ ਵੀ ਮਨ ਦੇ ਭੋਜਨ ਵਿਅਰਥ ਸੰਕਲਪ, ਨੇਗਟਿਵ ਸੰਕਲਪ, ਅਪਵਿੱਤਰ ਸੰਕਲਪਾਂ ਦਾ ਵਰਤ ਰੱਖਿਆ ਹੈ। ਪੱਕਾ ਵਰਤ ਰੱਖਿਆ ਹੈ ਨਾ? ਇਹ ਡਬਲ ਫੋਰਨਰਸ ਅੱਗੇ - ਅੱਗੇ ਬੈਠੇ ਹਨ। ਇਹ ਕੁਮਾਰ ਬੋਲੋ, ਕੁਮਾਰਾਂ ਨੇ ਵਰਤ ਰੱਖਿਆ ਹੈ, ਪੱਕਾ? ਕੱਚਾ ਨਹੀਂ। ਮਾਇਆ ਸੁਣ ਰਹੀ ਹੈ। ਸਭ ਝੰਡੀਆਂ ਹਿਲਾ ਰਹੇ ਹਨ ਨਾ ਤਾਂ ਮਾਇਆ ਦੇਖ ਰਹੀ ਹੈ, ਝੰਡੀਆਂ ਹਿਲਾ ਰਹੇ ਹਨ। ਜਦੋਂ ਵਰਤ ਰੱਖਦੇ ਹਨ - ਪਵਿੱਤਰ ਬਣਨਾ ਹੀ ਹੈ, ਤਾਂ ਵਰਤ ਰੱਖਣਾ ਸ਼੍ਰੇਸ਼ਠ ਵ੍ਰਿਤੀ ਬਣਾਉਣਾ। ਤਾਂ ਜਿਵੇਂ ਦੀ ਵ੍ਰਿਤੀ ਹੁੰਦੀ ਹੈ ਉਵੇਂ ਹੀ ਦ੍ਰਿਸ਼ਟੀ, ਕ੍ਰਿਤੀ ਖੁਦ ਹੀ ਬਣ ਜਾਂਦੀ ਹੈ। ਤਾਂ ਇਵੇਂ ਦਾ ਵਰਤ ਰੱਖਿਆ ਹੈ ਨਾ? ਪਵਿੱਤਰ ਸ਼ੁਭ ਵ੍ਰਿਤੀ, ਪਵਿੱਤਰ ਸ਼ੁਭ ਦ੍ਰਿਸ਼ਟੀ, ਜਦੋਂ ਇੱਕ ਦੋ ਨੂੰ ਦੇਖਦੇ ਹੋ ਤਾਂ ਕੀ ਦੇਖਦੇ ਹੋ? ਫੇਸ ਨੂੰ ਦੇਖਦੇ ਹੋ ਜਾਂ ਭ੍ਰਿਕੁਟੀ ਵਿੱਚ ਚਮਕਦੀ ਹੋਈ ਆਤਮਾ ਨੂੰ ਦੇਖਦੇ ਹੋ? ਕਿਸੇ ਬੱਚੇ ਨੇ ਪੁੱਛਿਆ ਕਿ ਜਦੋਂ ਗੱਲ ਕਰਨਾ ਹੁੰਦਾ ਹੈ, ਕੰਮ ਕਰਨਾ ਹੁੰਦਾ ਹੈ ਤਾਂ ਫੇਸ ਨੂੰ ਦੇਖ ਕਰਕੇ ਹੀ ਗੱਲ ਕਰਨੀ ਪੈਂਦੀ ਹੈ, ਅੱਖਾਂ ਦੇ ਵਲ ਹੀ ਨਜ਼ਰ ਜਾਂਦੀ ਹੈ, ਤਾਂ ਕਦੀ - ਕਦੀ ਫੇਸ ਨੂੰ ਦੇਖ ਕਰਕੇ ਥੋੜਾ ਵ੍ਰਿਤੀ ਬਦਲ ਜਾਂਦੀ ਹੈ। ਬਾਪਦਾਦਾ ਕਹਿੰਦੇ ਹਨ - ਅੱਖਾਂ ਦੇ ਨਾਲ -ਨਾਲ ਭ੍ਰਿਕੁਟੀ ਵੀ ਹੈ, ਤਾਂ ਭ੍ਰਿਕੁਟੀ ਦੇ ਵਿੱਚ ਆਤਮਾ ਨੂੰ ਦੇਖ ਗੱਲ ਨਹੀਂ ਕਰ ਸਕਦੇ ਹਨ! ਹੁਣ ਬਾਪਦਾਦਾ ਸਾਹਮਣੇ ਬੈਠੇ ਬੱਚਿਆਂ ਦੀ ਅੱਖਾਂ ਵਿੱਚ ਦੇਖ ਰਹੇ ਹਨ ਜਾਂ ਭ੍ਰਿਕੁਟੀ ਵਿੱਚ ਦੇਖ ਰਹੇ ਹਨ, ਪਤਾ ਪੈਂਦਾ ਹੈ? ਨਾਲ -ਨਾਲ ਹੀ ਤਾਂ ਹੈ। ਤਾਂ ਫੇਸ ਵਿੱਚ ਦੇਖੋ ਪਰ ਫੇਸ ਵਿੱਚ ਭ੍ਰਿਕੁਟੀ ਵਿੱਚ ਚਮਕਦਾ ਹੋਇਆ ਸਿਤਾਰਾ ਦੇਖੋ। ਤਾਂ ਇਹ ਵਰਤ ਲਵੋ, ਲਿਆ ਹੈ ਪਰ ਅਤੇ ਅਟੇੰਸ਼ਨ ਦਵੋ। ਆਤਮਾ ਨੂੰ ਦੇਖ ਗੱਲ ਕਰਨਾ ਹੈ, ਆਤਮਾ ਨਾਲ ਆਤਮਾ ਗੱਲ ਕਰ ਰਿਹਾ ਹੈ। ਆਤਮਾ ਦੇਖ ਰਿਹਾ ਹੈ। ਤਾਂ ਵ੍ਰਿਤੀ ਸਦਾ ਹੀ ਸ਼ੁਭ ਰਹੇਗੀ ਅਤੇ ਨਾਲ -ਨਾਲ ਦੂਸਰਾ ਫਾਇਦਾ ਹੈ ਜਿਵੇਂ ਵ੍ਰਿਤੀ ਉਵੇਂ ਵਾਯੂਮੰਡਲ ਬਣਦਾ ਹੈ। ਵਾਯੂਮੰਡਲ ਸ਼੍ਰੇਸ਼ਠ ਬਣਾਉਣ ਨਾਲ ਖੁਦ ਦੇ ਪੁਰਸ਼ਾਰਥ ਦੇ ਨਾਲ -ਨਾਲ ਸੇਵਾ ਵੀ ਹੋ ਜਾਂਦੀ ਹੈ। ਤਾਂ ਡਬਲ ਫਾਇਦਾ ਹੈ ਨਾ! ਇਵੇਂ ਆਪਣੀ ਸ਼੍ਰੇਸ਼ਠ ਵ੍ਰਿਤੀ ਬਣਾਓ ਜੋ ਕਿਵੇਂ ਦਾ ਵੀ ਵਿਕਾਰੀ, ਪਤਿਤ ਤੁਹਾਡੇ ਵ੍ਰਿਤੀ ਦੇ ਵਾਯੂਮੰਡਲ ਨਾਲ ਪਰਿਵਰਤਨ ਹੋ ਜਾਏ। ਇਵੇਂ ਦਾ ਵਰਤ ਸਮ੍ਰਿਤੀ ਵਿੱਚ ਰਹੇ, ਸਵਰੂਪ ਵਿੱਚ ਰਹੇ।

ਅੱਜਕਲ ਬਾਪਦਾਦਾ ਨੇ ਬੱਚਿਆਂ ਦਾ ਚਾਰਟ ਦੇਖਿਆ, ਆਪਣੀ ਵ੍ਰਿਤੀ ਨਾਲ ਵਾਯੂਮੰਡਲ ਬਣਾਉਣ ਦੀ ਬਜਾਏ ਕਿੱਥੇ -ਕਿਥੇ, ਕਦੀ -ਕਦੀ ਦੁਸਰੇ ਦੇ ਵਾਯੂਮੰਡਲ ਦਾ ਪ੍ਰਭਾਵ ਪੈ ਜਾਂਦਾ ਹੈ। ਕਾਰਨ ਕੀ ਹੁੰਦਾ? ਬੱਚੇ ਰੂਹਾਨਿਅਤ ਵਿੱਚ ਬਹੁਤ ਮਿੱਠੀ - ਮਿੱਠੀ ਗੱਲਾਂ ਕਰਦੇ ਹਨ, ਕਹਿੰਦੇ ਹਨ ਇਸਦੀ ਵਿਸ਼ੇਸ਼ਤਾ ਚੰਗੀ ਲੱਗਦੀ ਹੈ, ਇਹਨਾਂ ਦਾ ਸਹਿਯੋਗ ਬਹੁਤ ਚੰਗਾ ਮਿਲਦਾ ਹੈ, ਪਰ ਵਿਸ਼ੇਸ਼ਤਾ ਪ੍ਰਭੂ ਦੀ ਦੇਣ ਹੈ। ਬ੍ਰਾਹਮਣ ਜੀਵਨ ਵਿੱਚ ਜੋ ਵੀ ਪ੍ਰਾਪਤੀ ਹੈ, ਜੋ ਵੀ ਵਿਸ਼ੇਸਤਾ ਹੈ, ਸਭ ਪ੍ਰਭੂ ਪ੍ਰਸਾਦ ਹੈ, ਪ੍ਰਭੂ ਦੀ ਦੇਣ ਹੈ। ਤਾਂ ਦਾਤਾ ਨੂੰ ਭੁੱਲ ਜਾਏ, ਲੇਵਤਾ ਨੂੰ ਯਾਦ ਕਰੇ …! ਪ੍ਰਸਾਦ ਕਿਸੇਦਾ ਕਦੀ ਪਰਸਨਲ ਗਾਇਆ ਨਹੀਂ ਜਾਂਦਾ, ਪ੍ਰਭੂ ਪ੍ਰਸਾਦ ਕਿਹਾ ਜਾਂਦਾ ਹੈ। ਫਲਾਣੇ ਦਾ ਪ੍ਰਸਾਦ ਨਹੀਂ ਕਿਹਾ ਜਾਂਦਾ ਹੈ। ਸਹਿਯੋਗ ਮਿਲਦਾ ਹੈ, ਚੰਗੀ ਗੱਲ ਹੈ ਪਰ ਸਹਿਯੋਗ ਦਵਾਉਣ ਵਾਲਾ ਦਾਤਾ ਨੂੰ ਤੇ ਨਹੀਂ ਭੁੱਲੇ ਨਾ! ਤਾਂ ਪੱਕਾ -ਪੱਕਾ ਬਰਥ ਡੇ ਦਾ ਵਰਤ ਰੱਖਿਆ ਹੈ? ਵ੍ਰਿਤੀ ਬਦਲ ਗਈ ਹੈ? ਸੰਪੰਨ ਪਰ ਛੋਟੇ -ਛੋਟੇ ਉਹਨਾਂ ਦੇ ਬਾਲ -ਬੱਚਿਆਂ ਤੋਂ ਮੁਕਤ ਹੋ? ਉਵੇਂ ਵੀ ਦੇਖੋ ਜੀਵਨ ਵਿੱਚ ਪ੍ਰਵ੍ਰਿਤੀ ਵਾਲਿਆਂ ਦਾ ਬੱਚਿਆਂ ਨਾਲ ਜ਼ਿਆਦਾ ਪੋਤਰੇ - ਧੋਤਰਿਆ ਨਾਲ ਪਿਆਰ ਹੁੰਦਾ ਹੈ। ਮਾਤਾਵਾਂ ਦਾ ਪਿਆਰ ਹੁੰਦਾ ਹੈ ਨਾ! ਤਾਂ ਵੱਡੇ -ਵਡੇ ਰੂਪ ਨਾਲ ਤਾਂ ਜਿੱਤ ਲਿਆ ਪਰ ਛੋਟੇ -ਛੋਟੇ ਸੂਕ੍ਸ਼੍ਮ ਸਵਰੂਪ ਵਿੱਚ ਵਾਰ ਤਾਂ ਨਹੀਂ ਕਰਦੇ? ਜਿਵੇਂ ਕਈ ਕਹਿੰਦੇ ਹਨ - ਆਸਤਿਕ ਨਹੀਂ ਹਨ ਪਰ ਚੰਗਾ ਲੱਗਦਾ ਹੈ। ਇਹ ਚੀਜ਼ ਜ਼ਿਆਦਾ ਚੰਗੀ ਲੱਗਦੀ ਹੈ ਪਰ ਆਸਤਿਕ ਨਹੀਂ ਹਨ। ਵਿਸ਼ੇਸ਼ ਚੰਗਾ ਕਿਉਂ ਲਗਦਾ? ਤਾਂ ਚੈਕ ਕਰੋ ਛੋਟੇ -ਛੋਟੇ ਰੂਪ ਵਿੱਚ ਵੀ ਅਪਵਿਤ੍ਰਤਾ ਦਾ ਅੰਸ਼ ਤਾਂ ਨਹੀਂ ਰਹਿ ਗਿਆ ਹੈ? ਕਿਉਂਕਿ ਅੰਸ਼ ਨਾਲ ਕਦੀ ਵੰਸ਼ ਪੈਂਦਾ ਹੋ ਸਕਦਾ ਹੈ। ਕੋਈ ਵੀ ਵਿਕਾਰ ਭਾਵੇਂ ਛੋਟੇ ਰੂਪ ਵਿੱਚ, ਭਾਵੇਂ ਵੱਡੇ ਰੂਪ ਵਿੱਚ ਆਉਣ ਦਾ ਨਿਮਿਤ ਇੱਕ ਸ਼ਬਦ ਦਾ ਭਾਵ ਹੈ, ਉਹ ਇੱਕ ਸ਼ਬਦ ਹੈ - “ਮੈਂ”। ਬਾਡੀ -ਕਾਂਨਸੇਸ ਦਾ ਮੈਂ। ਇਸ ਇੱਕ ਮੈਂ ਸ਼ਬਦ ਨਾਲ ਅਭਿਮਾਨ ਵੀ ਆਉਂਦਾ ਹੈ ਅਤੇ ਅਭਿਮਾਨ ਜੇਕਰ ਪੂਰਾ ਨਹੀਂ ਹੁੰਦਾ ਤਾਂ ਕ੍ਰੋਧ ਵੀ ਆਉਂਦਾ ਹੈ ਕਿਉਂਕਿ ਅਭਿਮਾਨ ਦੀ ਨਿਸ਼ਾਨੀ ਹੈ - ਉਹ ਇੱਕ ਸ਼ਬਦ ਵੀ ਆਪਣੇ ਅਪਮਾਨ ਦਾ ਸਹਿਣ ਨਹੀਂ ਕਰ ਸਕਦਾ, ਇਸਲਈ ਕ੍ਰੋਧ ਆ ਜਾਂਦਾ। ਤਾਂ ਭਗਤ ਵਿਚ ਬਲੀ ਚੜਾਉਦੇ ਹਨ ਤੁਸੀਂ ਅੱਜ ਦੇ ਦਿਨ ਜੋ ਵੀ ਹੱਦ ਦਾ ਮੈਂਪਨ ਹੋਵੇ, ਉਸਨੂੰ ਬਾਪ ਨੂੰ ਦੇਕੇ ਸਮਰਪਿਤ ਕਰੋ। ਤਾਂ ਇਹ ਨਹੀਂ ਸੋਚੋਂ ਕਰਨਾ ਤੇ ਹੈ, ਬਣਨਾ ਤਾਂ ਹੈ …ਤਾਂ ਤੋਂ ਨਹੀਂ ਕਰਨਾ। ਸਮਰਥ ਹੋ ਅਤੇ ਸਮਰਥ ਬਣ ਸਮਾਪਤੀ ਕਰੋ। ਕੋਈ ਨਵੀਂ ਗੱਲ ਨਹੀਂ ਹੈ, ਕਿੰਨੇ ਕਲਪ, ਕਿੰਨੇ ਵਾਰ ਸੰਪੂਰਨ ਬਣੇ ਹੋ, ਯਾਦ ਹੈ? ਕੋਈ ਨਵੀਂ ਗੱਲ ਨਹੀਂ ਹੈ। ਕਲਪ -ਕਲਪ ਬਣੇ ਹੋ, ਬਣੀ ਹੋਈ ਬਣ ਰਹੀ ਹੈ, ਸਿਰਫ਼ ਰਿਪੀਟ ਕਰਨਾ ਹੈ। ਬਣੀ ਨੂੰ ਬਣਾਉਣਾ ਹੈ, ਇਸਲਈ ਕਿਹਾ ਜਾਂਦਾ ਹੈ ਬਣਾ ਬਣਾਇਆ ਡਰਾਮਾ। ਬਣਿਆ ਹੋਇਆ ਹੈ ਸਿਰਫ਼ ਹੁਣ ਰਿਪੀਟ ਕਰਨਾ ਮਤਲਬ ਬਣਨਾ ਹੈ। ਮੁਸ਼ਕਿਲ ਹੈ ਕਿ ਸਹਿਜ ਹੈ? ਬਾਪਦਾਦਾ ਸਮਝਦੇ ਹਨ ਸੰਗਮਯੁਗ ਦਾ ਵਰਦਾਨ ਹੈ - ਸਹਿਜ ਪੁਰਸ਼ਾਰਥ। ਇਸ ਜਨਮ ਵਿੱਚ ਸਹਿਜ ਪੁਰਸ਼ਾਰਥ ਦੇ ਵਰਦਾਨ ਨਾਲ 21 ਜਨਮ ਸਹਿਜ ਜੀਵਨ ਖੁਦ ਹੀ ਪ੍ਰਾਪਤ ਹੋਵੇਗੀ। ਬਾਪਦਾਦਾ ਹਰ ਇੱਕ ਬੱਚੇ ਨੂੰ ਮਿਹਨਤ ਤੋਂ ਮੁਕਤ ਕਰਨ ਆਏ ਹਨ। 63 ਜਨਮ ਮਿਹਨਤ ਕੀਤੀ, ਇੱਕ ਜਨਮ ਪਰਮਾਤਮ ਪਿਆਰ, ਮੁਹਬਤ ਨਾਲ ਮਿਹਨਤ ਤੋਂ ਮੁਕਤ ਹੋ ਜਾਓ। ਜਿੱਥੇ ਮੁਹੱਬਤ ਹੈ ਉੱਥੇ ਮਿਹਨਤ ਨਹੀਂ, ਜਿੱਥੇ ਮਿਹਨਤ ਹੈ ਉੱਥੇ ਮੁਹੱਬਤ ਨਹੀਂ। ਤਾਂ ਬਾਪਦਾਦਾ ਸਹਿਜ ਪੁਰਸ਼ਾਰਥੀ ਭਵ ਦਾ ਵਰਦਾਨ ਦੇ ਰਿਹਾ ਹੈ ਅਤੇ ਮੁਕਤ ਹੋਣ ਦਾ ਸਾਧਨ ਹੈ - ਮੁੱਹਬਤ , ਬਾਪ ਨਾਲ ਦਿਲ ਦਾ ਪਿਆਰ। ਪਿਆਰ ਵਿਚ ਲਵਲੀਨ ਅਤੇ ਮਹਾ ਯੰਤਰ ਹੈ -ਮਨਮਨਾਭਵ ਦਾ ਮੰਤਰ। ਤਾਂ ਯੰਤਰ ਨੂੰ ਕੰਮ ਵਿੱਚ ਲਗਾਓ। ਕੰਮ ਵਿੱਚ ਲਗਾਉਣਾ ਤਾਂ ਆਉਂਦਾ ਹੈ ਨਾ! ਬਾਪਦਾਦਾ ਨੇ ਦੇਖਿਆ ਸੰਗਮਯੁਗ ਵਿੱਚ ਪਰਮਾਤਮ ਪਿਆਰ ਦਵਾਰਾ, ਬਾਪਦਾਦਾ ਦਵਾਰਾ ਕਿੰਨੀ ਸ਼ਕਤੀਆਂ ਮਿਲਿਆ ਹਨ, ਗੁਣ ਮਿਲੇ ਹਨ, ਗਿਆਨ ਮਿਲਿਆ ਹੈ, ਖੁਸ਼ੀ ਮਿਲੀ ਹੈ, ਇਹਨਾਂ ਸਭ ਪ੍ਰਭੂ ਦੇਣ ਨੂੰ, ਖਜ਼ਾਨਿਆਂ ਨੂੰ ਸਮੇਂ ਤੇ ਕੰਮ ਵਿੱਚ ਲਗਾਓ।

ਤਾਂ ਬਾਪਦਾਦਾ ਕੀ ਚਾਹੁੰਦੇ ਹਨ, ਸੁਣਿਆ? ਹਰ ਇੱਕ ਬੱਚਾ ਸਹਿਜ ਪੁਰਸ਼ਾਰਥੀ, ਸਹਿਜ ਵੀ, ਤੀਵਰ ਵੀ। ਦ੍ਰਿੜ੍ਹਤਾ ਨੂੰ ਯੂਜ਼ ਕਰੋ। ਬਣਨਾ ਹੀ ਹੈ, ਅਸੀਂ ਨਹੀਂ ਬਣਾਂਗੇ ਤਾਂ ਕੌਣ ਬਣੇਗਾ। ਅਸੀਂ ਹੀ ਸੀ, ਅਸੀਂ ਹੀ ਹਾਂ ਅਤੇ ਹਰ ਕਲਪ ਅਸੀਂ ਹੀ ਹੋਵਾਂਗੇ। ਐਨਾ ਦ੍ਰਿੜ੍ਹ ਨਿਸ਼ਚੇ ਖੁਦ ਵਿੱਚ ਧਾਰਨ ਕਰਨਾ ਹੀ ਹੈ। ਕਰਾਂਗੇ ਨਹੀਂ ਕਹਿਣਾ, ਕਰਨਾ ਹੀ ਹੈ। ਹੋਣਾ ਹੀ ਹੈ। ਹੋਇਆ ਹੀ ਪਿਆ ਹੈ।

ਬਾਪਦਾਦਾ ਦੇਸ਼ ਵਿਦੇਸ਼ ਦੇ ਬੱਚਿਆਂ ਨੂੰ ਦੇਖ ਖੁਸ਼ ਹਨ। ਪਰ ਸਿਰਫ਼ ਤੁਸੀਂ ਸਾਹਮਣੇ ਸਮੁੱਖ ਵਾਲਿਆਂ ਨੂੰ ਨਹੀਂ ਦੇਖ ਰਹੇ ਹੋ, ਚਾਰੋਂ ਪਾਸੇ ਦੇ ਦੇਸ਼ ਅਤੇ ਵਿਦੇਸ਼ ਦੇ ਬੱਚਿਆਂ ਨੂੰ ਦੇਖ ਰਹੇ ਹਨ। ਮੈਜੋਰਿਟੀ ਜਿੱਥੇ -ਜਿੱਥੇ ਤੋਂ ਬਰਥ ਡੇ ਦੀ ਮੁਬਾਰਕ ਆਈ ਹੈ, ਕਾਰਡ ਵੀ ਮਿਲੇ ਹਨ, ਈ ਮੇਲ ਵੀ ਮਿਲੇ ਹਨ, ਦਿਲ ਦਾ ਸੰਕਲਪ ਵੀ ਮਿਲਿਆ ਹੈ। ਬਾਪ ਵੀ ਬੱਚਿਆਂ ਦੇ ਗੀਤ ਗਾਉਦੇ ਹਨ, ਤੁਸੀਂ ਲੋਕ ਗੀਤ ਗਾਉਦੇ ਹੋ ਨਾ - ਬਾਬਾ ਤੁਸੀਂ ਤਾਂ ਕਰ ਦਿੱਤੀ ਕਮਾਲ, ਤਾਂ ਬਾਪ ਵੀ ਗੀਤ ਗਾਉਂਦੇ ਹਨ ਮਿੱਠੇ ਬੱਚਿਆਂ ਨੇ ਕਰ ਦੀ ਕਮਾਲ। ਬਾਪਦਾਦਾ ਸਦਾ ਕਹਿੰਦੇ ਹਨ ਕਿ ਤੁਸੀਂ ਤਾਂ ਸਮੁਖ ਬੈਠੇ ਹੋ ਪਰ ਦੂਰ ਵਾਲੇ ਵੀ ਬਾਪਦਾਦਾ ਦੇ ਦਿਲ ਤੇ ਬੈਠੇ ਹਨ। ਅੱਜ ਚਾਰੋਂ ਪਾਸੇ ਦੇ ਬੱਚਿਆਂ ਦੇ ਸੰਕਲਪ ਵਿੱਚ ਹੈ - ਮੁਬਾਰਕ ਹੋਵੇ, ਮੁਬਾਰਕ ਹੋਵੇ, ਮੁਬਾਰਕ ਹੋਵੇ। ਬਾਪਦਾਦਾ ਦੇ ਕੰਨਾਂ ਵਿੱਚ ਆਵਾਜ਼ ਪਹੁੰਚ ਰਿਹਾ ਹੈ ਅਤੇ ਮਨ ਵਿੱਚ ਸੰਕਲਪ ਪਹੁੰਚ ਰਹੇ ਹਨ। ਇਹ ਨਿਮਿਤ ਕਾਰਡ ਹੈ, ਪੱਤਰ ਹਨ ਪਰ ਬਹੁਤ ਵੱਡੇ ਹੀਰੇ ਨਾਲੋਂ ਵੀ ਜ਼ਿਆਦਾ ਕੀਮਤੀ ਗਿਫ਼੍ਟ ਹੈ। ਸਭ ਸੁਣ ਰਹੇ ਹਨ, ਹਰਸ਼ਿਤ ਹੋ ਰਹੇ ਹਨ। ਤਾਂ ਸਭ ਨੇ ਆਪਣਾ ਬਰਥ ਡੇ ਮਨਾ ਲਿਆ। ਭਾਵੇ ਦੋ ਸਾਲ ਦਾ ਹੋਵੇ, ਭਾਵੇਂ ਇੱਕ ਸਾਲ ਦਾ ਹੋਵੇ, ਭਾਵੇਂ ਇੱਕ ਸਪਤਾਹ ਦਾ ਹੋਵੇ, ਪਰ ਯੱਗ ਦੀ ਸਥਾਪਨਾ ਦਾ ਬਰਥ ਡੇ ਹੈ। ਤਾਂ ਸਭ ਬ੍ਰਾਹਮਣ ਯੱਗ ਨਿਵਾਸੀ ਤਾਂ ਹੈ ਹੀ, ਇਸਲਈ ਸਭ ਬੱਚਿਆਂ ਨੂੰ ਬਹੁਤ -ਬਹੁਤ ਦਿਲ ਦਾ ਯਾਦ ਪਿਆਰ ਵੀ ਹੈ, ਦੁਆਵਾਂ ਵੀ ਹਨ, ਸਦਾ ਦੁਆਵਾਂ ਵਿੱਚ ਹੀ ਪਲਦੇ ਰਹੋ, ਉਡਦੇ ਰਹੋ, ਉਡਾਉਦੇ ਰਹੋ। ਦੁਆਵਾਂ ਦੇਣਾ ਅਤੇ ਲੈਣਾ ਸਹਿਜ ਹੈ ਨਾ! ਸਹਿਜ ਹੈ? ਸਭਤੋਂ ਸਹਿਜ ਪੁਰਸ਼ਾਰਥ ਹੀ ਹੈ - ਦੁਆਵਾਂ ਦੇਣਾ, ਅਤੇ ਲੈਣਾ ਸਹਿਜ ਹੈ ਨਾ! ਸਹਿਜ ਹੈ? ਜੋ ਸਮਝਦੇ ਹਨ ਸਹਿਜ ਹੈ, ਉਹ ਹੱਥ ਉਠਾਓ। ਝੰਡੀਆਂ ਹਿਲਾਓ। ਤਾਂ ਦੁਆਵਾਂ ਛੱਡਦੇ ਤਾਂ ਨਹੀਂ? ਸਭਤੋਂ ਸਹਿਜ ਪੁਰਸ਼ਾਰਥ ਹੀ ਹੈ -ਦੁਆਵਾਂ ਦੇਣਾ, ਦੁਆਵਾਂ ਲੈਣਾ। ਇਸ ਵਿੱਚ ਯੋਗ ਵੀ ਆ ਜਾਂਦਾ ਹੈ, ਗਿਆਨ ਵੀ ਆ ਜਾਂਦਾ ਹੈ, ਧਾਰਨਾ ਵੀ ਆ ਜਾਂਦੀ, ਸੇਵਾ ਵੀ ਆ ਜਾਂਦੀ। ਚਾਰੋਂ ਹੀ ਸਬਜੈਕਟ ਆ ਜਾਂਦੀ ਹੈ ਦੁਆਵਾਂ ਦੇਣ ਅਤੇ ਲੈਣ ਵਿੱਚ।

ਤਾਂ ਡਬਲ ਫਾਰੇਨਰਸ ਦੁਆਵਾਂ ਦੇਣਾ ਅਤੇ ਲੈਣਾ ਸਹਿਜ ਹੈ ਨਾ! ਸਹਿਜ ਹੈ? 20 ਸਾਲ ਵਾਲੇ ਜੋ ਆਏ ਹਨ ਉਹ ਹੱਥ ਉਠਾਓ। ਤੁਹਾਨੂੰ ਤਾਂ 20 ਸਾਲ ਹੋਏ ਹਨ ਪਰ ਬਾਪਦਾਦਾ ਤੁਸੀਂ ਸਭਨੂੰ ਪਦਮ ਗੁਣਾਂ ਮੁਬਾਰਕ ਦੇ ਰਹੇ ਹਨ। ਕਿੰਨੇ ਦੇਸ਼ਾ ਦੇ ਆਏ ਹਨ? (69 ਦੇਸ਼ਾ ਦੇ) ਮੁਬਾਰਕ ਹੋਵੇ। 69 ਵਾਂ ਬਰਥ ਡੇ ਮਨਾਉਣ ਦੇ ਲਈ 69 ਦੇਸ਼ਾ ਤੋਂ ਆਏ ਹਨ। ਕਿੰਨਾ ਚੰਗਾ ਹੈ। ਆਉਣ ਦੀ ਤਕਲੀਫ਼ ਤੇ ਨਹੀਂ ਹੋਈ ਨਾ। ਸਹਿਜ ਆ ਗਏ ਨਾ! ਜਿੱਥੇ ਮੁਹੱਬਤ ਹੈ ਉੱਥੇ ਕੁਝ ਮਿਹਨਤ ਨਹੀਂ। ਤਾਂ ਅੱਜ ਦਾ ਵਿਸ਼ੇਸ਼ ਵਰਦਾਨ ਕੀ ਯਾਦ ਰੱਖਣਗੇ? ਸਹਿਜ ਪੁਰਸ਼ਾਰਥੀ। ਸਹਿਜ ਕੰਮ ਜਲਦੀ -ਜਲਦੀ ਕੀਤਾ ਹੀ ਜਾਂਦਾ ਹੈ। ਮਿਹਨਤ ਦਾ ਕੰਮ ਮੁਸ਼ਕਿਲ ਹੁੰਦਾ ਹੈ ਨਾ ਤਾਂ ਟਾਇਮ ਲੱਗਦਾ ਹੈ। ਤਾਂ ਸਭ ਕੌਣ ਹੋ? ਸਹਿਜ ਪੁਰਸ਼ਾਰਥੀ। ਬੋਲੋ, ਯਾਦ ਰੱਖਣਾ। ਆਪਣੇ ਦੇਸ਼ ਵਿੱਚ ਜਾਕੇ ਮਿਹਨਤ ਵਿੱਚ ਨਹੀਂ ਲਗ ਜਾਣਾ। ਜੇਕਰ ਕੋਈ ਮਿਹਨਤ ਦਾ ਕੰਮ ਆਏ ਤਾਂ ਵੀ ਦਿਲ ਨਾਲ ਕਹਿਣਾ, ਬਾਬਾ, ਮੇਰਾ ਬਾਬਾ, ਤਾਂ ਮਿਹਨਤ ਖ਼ਤਮ ਹੋ ਜਾਏਗੀ। ਅੱਛਾ। ਮਨਾ ਲਿਆ ਨਾ ! ਬਾਪ ਨੇ ਵੀ ਮਨਾ ਲਿਆ, ਤੁਸੀਂ ਵੀ ਮਨਾ ਲਿਆ। ਅੱਛਾ।

ਹੁਣ ਇੱਕ ਸੈਕਿੰਡ ਵਿੱਚ ਡਰਿਲ ਕਰ ਸਕਦੇ ਹੋ? ਕਰ ਸਕਦੇ ਹੋ ਨਾ! ਅੱਛਾ।(ਬਾਪਦਾਦਾ ਨੇ ਡ੍ਰਿਲ ਕਰਾਈ)

ਚਾਰੋਂ ਪਾਸੇ ਦੇ ਸਦਾ ਉਮੰਗ -ਉਤਸ਼ਾਹ ਵਿੱਚ ਰਹਿਣ ਵਾਲੇ ਸ਼੍ਰੇਸ਼ਠ ਬੱਚਿਆਂ ਨੂੰ, ਸਦਾ ਸਹਿਜ ਪੁਰਸ਼ਾਰਥੀ ਸੰਗਮਯੁਗ ਦੇ ਸਰਵ ਵਰਦਾਨੀ ਬੱਚਿਆਂ ਨੂੰ, ਸਦਾ ਬਾਪ ਅਤੇ ਮੈ ਆਤਮਾ ਇਸੀ ਸਮ੍ਰਿਤੀ ਨਾਲ ਮੈਂ ਬੋਲਣ ਵਾਲੇ, ਮੈਂ ਆਤਮਾ, ਸਦਾ ਸਰਵ ਆਤਮਾਵਾਂ ਨੂੰ ਆਪਣੇ ਵ੍ਰਿਤੀ ਨਾਲ ਵਾਯੂਮੰਡਲ ਦਾ ਸਹਿਯੋਗ ਦੇਣ ਵਾਲੇ ਇਵੇਂ ਦੇ ਮਾਸਟਰ ਸਰਵਸ਼ਕਤੀਵਾਣ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ, ਦੁਆਵਾਂ, ਮੁਬਾਰਕ ਅਤੇ ਨਮਸਤੇ।

ਡਬਲ ਵਿਦੇਸ਼ੀ ਵੱਡੀਆਂ ਭੈਣਾਂ ਨਾਲ:- ਸਭ ਨੇ ਮਿਹਨਤ ਚੰਗੀ ਕੀਤੀ ਹੈ। ਗਰੁੱਪ - ਗੁਰੱਪ ਬਣਿਆ ਹੈ ਨਾ ਮਿਹਨਤ ਚੰਗੀ ਕੀਤੀ ਹੈ। ਅਤੇ ਇੱਥੇ ਵਾਯੂਮੰਡਲ ਵੀ ਚੰਗਾ ਹੈ, ਸੰਗਠਨ ਦੀ ਵੀ ਸ਼ਕਤੀ ਹੈ, ਤਾਂ ਸਭਨੂੰ ਰਿਫਰੇਸ਼ਮੈਂਟ ਚੰਗੀ ਮਿਲ ਜਾਂਦੀ ਹੈ ਅਤੇ ਤੁਸੀਂ ਨਿਮਿਤ ਬਣ ਜਾਂਦੇ ਹੋ। ਅੱਛਾ ਹੈ। ਦੂਰ -ਦੂਰ ਰਹਿੰਦੇ ਹਨ ਨਾ, ਤਾਂ ਸੰਗਠਨ ਦੀ ਜੋ ਸ਼ਕਤੀ ਹੁੰਦੀ ਹੈ ਉਹ ਵੀ ਬਹੁਤ ਵਧੀਆ ਹੈ। ਐਨਾ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ ਤਾਂ ਹਰ ਇੱਕ ਦੀ ਵਿਸ਼ੇਸ਼ਤਾ ਦਾ ਪ੍ਰਭਾਵ ਤਾਂ ਪੈਂਦਾ ਹੈ। ਵਧੀਆ ਪਲੈਨ ਬਣਿਆ ਹੈ। ਬਾਪਦਾਦਾ ਖੁਸ਼ ਹਨ। ਸਭਦੀ ਖੁਸ਼ਬੂ ਤੁਸੀਂ ਲੈ ਲੈਂਦੇ ਹੋ। ਉਹ ਖੁਸ਼ ਹੁੰਦੇ ਹਨ ਤੁਹਾਨੂੰ ਦੁਆਵਾਂ ਮਿਲਦੀਆਂ ਹਨ। ਅੱਛਾ ਹੈ, ਇਹ ਜੋ ਸਭ ਇਕੱਠੇ ਹੋ ਜਾਂਦੇ ਹੋ ਇਹ ਬਹੁਤ ਚੰਗਾ ਹੈ, ਆਪਸ ਵਿੱਚ ਲੈਣ ਦੇਣ ਵੀ ਹੋ ਜਾਂਦੀ ਹੈ ਅਤੇ ਰਿਫ਼ਫੈਸ਼ਮੈਂਟ ਵੀ ਹੋ ਜਾਂਦੀ ਹੈ। ਇੱਕ ਦੋ ਦੀ ਵਿਸ਼ੇਸ਼ਤਾ ਜੋ ਚੰਗੀ ਪਸੰਦ ਆਉਂਦੀ ਹੈ, ਉਸਨੂੰ ਯੂਜ਼ ਕਰਦੇ ਹਨ, ਇਸਵਿੱਚ ਸਗੰਠਨ ਚੰਗਾ ਹੋ ਜਾਂਦਾ ਹੈ। ਇਹ ਠੀਕ ਹੈ।

ਸੈਂਟਰ ਵਾਸੀ ਭਰਾ ਭੈਣਾਂ ਨਾਲ :- (ਸਭ ਬੈਨਰ ਦਿਖਾ ਰਹੇ ਹਨ, ਉਸ ਤੇ ਲਿਖਿਆ ਹੈ - ਪ੍ਰੇਮ ਅਤੇ ਦਯਾ ਦੀ ਜਯੋਤੀ ਜਗਾ ਕਰ ਰੱਖਣਗੇ) ਬਹੁਤ ਚੰਗਾ ਸੰਕਲਪ ਲਿਆ ਹੈ। ਆਪਣੇ ਤੇ ਵੀ ਦਯਾ ਦ੍ਰਿਸ਼ਟੀ, ਸਾਥੀਆਂ ਉਪਰ ਵੀ ਦਯਾ ਦ੍ਰਿਸ਼ਟੀ ਅਤੇ ਸਰਵ ਦੇ ਉਪਰ ਵੀ ਦਯਾ ਦ੍ਰਿਸ਼ਟੀ। ਈਸ਼ਵਰੀ ਲਵ ਚੁਮਬਕ ਹੈ, ਜੋ ਤੁਹਾਡੇ ਕੋਲ ਈਸ਼ਵਰੀ ਲਵ ਦਾ ਚੁਮਬਕ ਹੈ। ਕਿਸੀ ਵੀ ਆਤਮਾ ਨੂੰ ਈਸ਼ਵਰੀ ਲਵ ਦੇ ਚੁਮਬਕ ਨਾਲ ਬਾਪ ਦਾ ਬਣਾ ਸਕਦੇ ਹੋ। ਬਾਪਦਾਦਾ ਸੈਂਟਰ ਤੇ ਰਹਿਣ ਵਾਲਿਆਂ ਨੂੰ ਵਿਸ਼ੇਸ਼ ਦਿਲ ਦੀ ਦੁਆਵਾਂ ਦਿੰਦੇ ਹਨ, ਜੋ ਤੁਸੀਂ ਸਭ ਨੇ ਵਿਸ਼ਵ ਵਿੱਚ ਨਾਮ ਬਾਲਾ ਕੀਤਾ ਹੈ। ਕੋਨੇ -ਕੋਨੇ ਵਿੱਚ ਬ੍ਰਹਮਾਕੁਮਾਰੀਜ਼ ਦਾ ਨਾਮ ਤਾਂ ਫੈਲਾਇਆ ਹੈ ਨਾ! ਅਤੇ ਬਾਪਦਾਦਾ ਨੂੰ ਬਹੁਤ ਚੰਗੀ ਗੱਲ ਲੱਗਦੀ ਹੈ ਕਿ ਜਿਵੇਂ ਡਬਲ ਵਿਦੇਸ਼ੀ ਹੋ, ਉਵੇਂ ਡਬਲ ਜੋਬ ਕਰਨ ਵਾਲੇ ਹੋ। ਮੈਂਜੋਰਿਟੀ ਲੌਕਿਕ ਜਾਬ ਵੀ ਕਰਦੇ ਹਨ ਤਾਂ ਅਲੌਕਿਕ ਜੋਬ ਵੀ ਕਰਦੇ ਹਨ ਅਤੇ ਬਾਪਦਾਦਾ ਦੇਖਦੇ ਹਨ, ਬਾਪਦਾਦਾ ਦੀ ਟੀ. ਵੀ. ਬਹੁਤ ਵੱਡੀ ਹੈ, ਇਵੇਂ ਦੀ ਵੱਡੀ ਟੀ. ਵੀ. ਇੱਥੇ ਨਹੀਂ ਹੈ। ਤਾਂ ਬਾਪਦਾਦਾ ਦੇਖਦੇ -ਦੇਖਦੇ ਦਿਲ ਦਾ ਪਿਆਰ ਦਿੰਦੇ ਰਹਿੰਦੇ ਹਨ। ਬਹੁਤ ਚੰਗਾ, ਸੇਵਾ ਦੇ ਨਿਮਿਤ ਬਣੇ ਹੋ ਅਤੇ ਨਿਮਿਤ ਬਣਨ ਦੀ ਗਿਫ਼੍ਟ ਬਾਪ ਸਦਾ ਵਿਸ਼ੇਸ਼ ਦ੍ਰਿਸ਼ਟੀ ਦਿੰਦੇ ਰਹਿੰਦੇ ਹਨ। ਬਹੁਤ ਵਧੀਆ ਲਕਸ਼ ਰੱਖਿਆ ਹੈ, ਚੰਗੇ ਹੋ, ਚੰਗੇ ਰਹਿਣਗੇ, ਅੱਛੇ ਬਣਾਏਗੇ। ਅੱਛਾ।

ਵਰਦਾਨ:-
ਸਰਵ ਖਜ਼ਾਨਿਆਂ ਦੀ ਇਕਾਨਾਮੀ ਦਾ ਬਜ਼ਟ ਬਣਾਉਣ ਵਾਲੇ ਮਹੀਂਨ ਪੁਰਸ਼ਾਰਥੀ ਭਵ

ਜਿਵੇਂ ਲੌਕਿਕ ਤਰਾਂ ਜੇਕਰ ਇਕਾਨਾਮੀ ਵਾਲਾ ਘਰ ਨਾ ਹੋਵੇ ਤਾਂ ਠੀਕ ਤਰ੍ਹਾਂ ਨਾਲ ਨਹੀਂ ਚਲ ਸਕਦਾ। ਇਵੇਂ ਜੇਕਰ ਨਿਮਿਤ ਬਣੇ ਹੋਏ ਬੱਚੇ ਇਕਾਨਾਮੀ ਵਾਲੇ ਨਹੀਂ ਹਨ ਤਾਂ ਸੈਂਟਰ ਠੀਕ ਨਹੀਂ ਚੱਲਦਾ। ਉਹ ਹੋਈ ਹੱਦ ਦੀ ਪ੍ਰਵ੍ਰਿਤੀ, ਇਹ ਹੈ ਬੇਹੱਦ ਦੀ ਪ੍ਰਵ੍ਰਿਤੀ। ਤਾਂ ਚੈਕ ਕਰਨਾ ਚਾਹੀਦਾ ਕਿ ਸੰਕਲਪ, ਬੋਲ ਅਤੇ ਸ਼ਕਤੀਆਂ ਵਿੱਚ ਕੀ - ਕੀ ਐਕਸਟਰਾ ਖ਼ਰਚ ਕੀਤਾ? ਜੋ ਸਰਵ ਖਜਾਨੋ ਦੀ ਇਕਾਨਾਮੀ ਦਾ ਬੱਜਟ ਬਣਾਕੇ ਉਸੀ ਅਨੁਸਾਰ ਚਲਦੇ ਹਨ ਉਹਨਾਂ ਨੂੰ ਮਹੀਨ ਪੁਰਸ਼ਾਰਥੀ ਕਿਹਾ ਜਾਂਦਾ ਹੈ। ਉਹਨਾਂ ਦੇ ਸੰਕਲਪ, ਬੋਲ, ਕਰਮ ਅਤੇ ਗਿਆਨ ਦੀ ਸ਼ਕਤੀਆਂ ਕੁਝ ਵੀ ਵਿਅਰਥ ਨਹੀਂ ਜਾ ਸਕਦੀ।

ਸਲੋਗਨ:-
ਸਨੇਹ ਦੇ ਖ਼ਜਾਨੇ ਨਾਲ ਮਾਲਾਮਾਲ ਬਣ ਸਭਨੂੰ ਸਨੇਹ ਦਵੋ ਅਤੇ ਸਨੇਹ ਲਵੋ।

ਅਵਿਕਅਤ ਇਸ਼ਾਰੇ:- ਰੂਹਾਨੀ ਰਿਆਲਟੀ ਅਤੇ ਪਿਓਰਟੀ ਦੀ ਪ੍ਰਸਨੈਲਟੀ ਧਾਰਨ ਕਰੋ। ਪਵਿੱਤਰਤਾ ਦੀ ਸ਼ਕਤੀ ਪਰਮਪੂਜਯ ਬਣਾਉਂਦੀ ਹੈ। ਪਵਿੱਤਰਤਾ ਦੀ ਸ਼ਕਤੀ ਨਾਲ ਇਸ ਪਤਿਤ ਦੁਨੀਆਂ ਨੂੰ ਪਰਿਵਰਤਨ ਕਰਦੇ ਹੋ। ਪਵਿੱਤਰਤਾ ਦੀ ਸ਼ਕਤੀ ਵਿਕਾਰਾਂ ਦੀ ਅਗਿਨੀ ਵਿੱਚ ਜਲਦੀ ਹੋਈ ਆਤਮਾਵਾਂ ਨੂੰ ਸ਼ੀਤਲ ਬਣਾ ਦਿੰਦੀ ਹੈ। ਆਤਮਾ ਨੂੰ ਅਨੇਕ ਜਨਮਾਂ ਦੇ ਵਿਕ੍ਰਮਾਂ ਦੇ ਬੰਧਨ ਤੋਂ ਛੁੜਾ ਦਿੰਦੀ ਹੈ। ਪਵਿੱਤਰਤਾ ਦਾ ਅਧਾਰ ਤੇ ਦਵਾਪਰ ਤੋਂ ਸ਼੍ਰਿਸ਼ਟੀ ਕੁਝ ਨਾ ਕੁਝ ਥਮੀ ਹੋਈ ਹੈ। ਇਸਦੇ ਮਹੱਤਵ ਨੂੰ ਜਾਣਕੇ ਪਵਿੱਤਰਤਾ ਦੀ ਲਾਇਟ ਦਾ ਕਰਾਉਣ ਧਾਰਨ ਕਰ ਲਵੋ।