11.05.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬਾਬਾ ਆਏ
ਹਨ , ਤੁਹਾਨੂੰ ਬੱਚਿਆਂ ਨੂੰ ਆਪਣੇ ਸਮਾਨ ਮਹਿਮਾ ਲਾਇਕ ਬਣਾਉਣ , ਬਾਪ ਦੀ ਜੋ ਮਹਿਮਾ ਹੈ ਉਹ ਹੁਣ
ਤੁਸੀਂ ਧਾਰਨ ਕਰਦੇ ਹੋ ”
ਪ੍ਰਸ਼ਨ:-
ਭਗਤੀਮਾਰਗ ਵਿੱਚ
ਪਰਮਾਤਮਾ ਮਾਸ਼ੂਕ ਨੂੰ ਪੂਰਾ ਨਾ ਜਾਣਦੇ ਵੀ ਕਿਹੜੇ ਸ਼ਬਦ ਬਹੁਤ ਪਿਆਰ ਨਾਲ ਬੋਲਦੇ ਹਨ ਅਤੇ ਯਾਦ ਕਰਦੇ
ਹਨ?
ਉੱਤਰ:-
ਬਹੁਤ ਪਿਆਰ ਨਾਲ
ਕਹਿੰਦੇ ਅਤੇ ਯਾਦ ਕਰਦੇ ਹਨ ਹੇ ਮਾਸ਼ੂਕ ਤੁਸੀਂ ਜਦੋਂ ਆਓਗੇ ਤਾਂ ਅਸੀਂ ਸਿਰਫ਼ ਤੁਹਾਨੂੰ ਹੀ ਯਾਦ
ਕਰਾਂਗੇ ਹੋਰ ਸਭ ਨਾਲ ਬੁੱਧੀਯੋਗ ਤੋੜ ਤੁਹਾਡੇ ਨਾਲ ਜੋੜਾਂਗੇ। ਹੁਣ ਬਾਪ ਕਹਿੰਦੇ ਹਨ ਬੱਚੇ ਮੈਂ
ਆਇਆ ਹਾਂ, ਤਾਂ ਦੇਹੀ -ਅਭਿਮਾਨੀ ਬਣੋ। ਤੁਹਾਡਾ ਪਹਿਲਾ ਫਰਜ਼ ਹੈ - ਪਿਆਰ ਨਾਲ ਬਾਪ ਨੂੰ ਯਾਦ ਕਰਨਾ
ਹੈ।
ਓਮ ਸ਼ਾਂਤੀ
ਮਿੱਠੇ - ਮਿੱਠੇ ਜੀਵ ਦੀਆਂ ਆਤਮਾਵਾਂ ਨੂੰ, ਪਰਮਪਿਤਾ ਪਰਮਾਤਮਾ (ਜਿਸਨੇ ਹੁਣ ਸ਼ਰੀਰ ਦਾ ਲੋਨ ਲੀਤਾ
ਹੈ) ਬੈਠ, ਸਮਝਾਉਂਦੇ ਹਨ ਕਿ ਮੈਂ ਸਧਾਰਨ ਬੁੱਢੇ ਤਨ ਵਿੱਚ ਆਉਂਦਾ ਹਾਂ। ਆਕੇ ਬਹੁਤ ਬੱਚਿਆਂ ਨੂੰ
ਪੜ੍ਹਾਉਂਦਾ ਹਾਂ। ਬ੍ਰਹਮਾ ਮੁਖ ਵੰਸ਼ਾਵਲੀ ਬ੍ਰਾਹਮਣ ਬੱਚਿਆਂ ਨੂੰ ਹੀ ਸਮਝਾਉਣਗੇ। ਜ਼ਰੂਰ ਮੁੱਖ ਦਵਾਰਾ
ਹੀ ਸਮਝਾਉਣਗੇ ਹੋਰ ਕਿਸਨੂੰ ਸਮਝਾਉਂਣਗੇ। ਕਹਿੰਦੇ ਹਨ - ਬੱਚੇ, ਤੁਸੀਂ ਮੈਨੂੰ ਭਗਤੀ ਮਾਰਗ ਵਿੱਚ
ਬਹੁਤ ਬੁਲਾਉਂਦੇ ਆਏ ਹੋ - ਹੇ ਪਤਿਤ - ਪਾਵਨ, ਭਾਰਤ ਆਮ ਅਤੇ ਦੁਨੀਆਂ ਵਿੱਚ ਆਮ ਸਭ ਬੁਲਾਉਂਦੇ ਹਨ।
ਭਾਰਤ ਹੀ ਪਾਵਨ ਸੀ, ਬਾਕੀ ਸਭ ਸ਼ਾਂਤੀਧਾਮ ਵਿੱਚ ਸਨ। ਬੱਚਿਆਂ ਨੂੰ ਇਹ ਸਮ੍ਰਿਤੀ ਰੱਖਣੀ ਚਾਹੀਦੀ ਹੈ
ਕਿ ਸਤਿਯੁਗ - ਤ੍ਰੇਤਾ ਕਿਸਨੂੰ ਕਿਹਾ ਜਾਂਦਾ ਹੈ, ਦਵਾਪਰ - ਕਲਿਯੁਗ ਕਿਸਨੂੰ ਕਿਹਾ ਜਾਂਦਾ ਹੈ।
ਉਨ੍ਹਾਂ ਵਿੱਚ ਕੌਣ - ਕੌਣ ਰਾਜ ਕਰਦਾ ਸੀ, ਤੁਹਾਡੀ ਬੁੱਧੀ ਵਿੱਚ ਪੂਰੀ ਨਾਲੇਜ਼ ਹੈ। ਜਿਸ ਤਰ੍ਹਾਂ
ਬਾਪ ਨੂੰ ਆਦਿ - ਮੱਧ - ਅੰਤ ਦਾ ਗਿਆਨ ਹੈ, ਉਵੇਂ ਤੁਹਾਡੀ ਬੁੱਧੀ ਵਿੱਚ ਵੀ ਹੈ। ਬਾਪ ਜੋ ਗਿਆਨ
ਦਿੰਦੇ ਹਨ ਉਹ ਬੱਚਿਆਂ ਵਿੱਚ ਵੀ ਜ਼ਰੂਰ ਹੋਣਾ ਚਾਹੀਦਾ ਹੈ। ਬਾਪ ਆਕੇ ਬੱਚਿਆਂ ਨੂੰ ਆਪ ਸਮਾਨ
ਬਣਾਉਂਦੇ ਹਨ। ਜਿੰਨੀ ਬਾਪ ਦੀ ਮਹਿਮਾ ਹੈ ਓਨੀ ਬੱਚਿਆਂ ਦੀ ਵੀ ਹੈ। ਬਾਪ ਨੇ ਬੱਚਿਆਂ ਨੂੰ ਜਾਸਤੀ
ਮਹਿਮਾਵਾਨ ਬਣਾਇਆ ਹੈ। ਹਮੇਸ਼ਾ ਸਮਝੋਂ ਕਿ ਸ਼ਿਵਬਾਬਾ ਸਾਨੂੰ ਇਹਨਾਂ ਦਵਾਰਾ ਸਿਖਾਉਂਦੇ ਹਨ। ਆਤਮਾ ਹੀ
ਇੱਕ - ਦੋ ਨਾਲ ਗੱਲ ਕਰਦੀ ਹੈ। ਪਰ ਮਨੁੱਖ ਦੇਹ - ਅਭਿਮਾਨੀ ਹੋਣ ਦੇ ਕਾਰਨ ਸਮਝਦੇ ਹਨ, ਫਲਾਣਾ
ਪੜ੍ਹਾਉਂਦਾ ਹੈ। ਅਸਲ ਵਿੱਚ ਕਰਦੀ ਸਭ ਕੁਝ ਆਤਮਾ ਹੈ। ਆਤਮਾ ਹੀ ਪਾਰ੍ਟ ਵਜਾਉਂਦੀ ਹੈ। ਦੇਹੀ -
ਅਭਿਮਾਨੀ ਬਣਨਾ ਹੈ। ਘੜੀ - ਘੜੀ ਆਪਣੇ ਨੂੰ ਆਤਮਾ ਸਮਝਣਾ ਹੈ। ਜਦੋਂ ਤੱਕ ਆਪਣੇ ਆਪ ਨੂੰ ਆਤਮਾ ਨਹੀਂ
ਸਮਝੋਗੇ ਉਦੋਂ ਤੱਕ ਬਾਪ ਨੂੰ ਵੀ ਯਾਦ ਨਹੀਂ ਕਰ ਸਕੋਂਗੇ। ਭੁੱਲ ਜਾਂਦੇ ਹਨ ਤੁਹਾਨੂੰ ਪੁੱਛਿਆ ਜਾਂਦਾ
ਹੈ - ਤੁਸੀਂ ਕਿਸ ਦੇ ਬੱਚੇ ਹੋ? ਤਾਂ ਕਹਿੰਦੇ ਹਨ ਅਸੀਂ ਸ਼ਿਵਬਾਬਾ ਦੇ ਬੱਚੇ ਹਾਂ। ਵਿਜੀਟਰ ਬੁੱਕ
ਵਿੱਚ ਵੀ ਲਿਖਿਆ ਹੋਇਆ ਹੈ - ਤੁਹਾਡਾ ਬਾਪ ਕੌਣ ਹੈ? ਤਾਂ ਝੱਟ ਦੇਹ ਦੇ ਬਾਪ ਦਾ ਨਾਮ ਦੱਸਣਗੇ। ਅੱਛਾ
- ਹੁਣ ਦੇਹੀ ਦੇ ਬਾਪ ਦਾ ਨਾਮ ਦੱਸੋ। ਤਾਂ ਕੋਈ ਕ੍ਰਿਸ਼ਨ ਦਾ, ਕੋਈ ਹਨੂੰਮਾਨ ਦਾ ਨਾਮ ਲਿਖਣਗੇ ਜਾਂ
ਫਿਰ ਲਿਖਣਗੇ - ਅਸੀਂ ਨਹੀਂ ਜਾਣਦੇ। ਅਰੇ, ਤੁਸੀਂ ਲੌਕਿਕ ਬਾਪ ਨੂੰ ਜਾਣਦੇ ਹੋ ਅਤੇ ਪਾਰਲੌਕਿਕ ਬਾਪ
ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਦੁੱਖ ਵਿੱਚ ਯਾਦ ਕਰਦੇ ਹੋ, ਉਨ੍ਹਾਂ ਨੂੰ ਨਹੀਂ ਜਾਣਦੇ ਹੋ! ਕਹਿੰਦੇ
ਵੀ ਹਨ, ਹੇ ਭਗਵਾਨ ਰਹਿਮ ਕਰੋ। ਹੇ ਭਗਵਾਨ ਇੱਕ ਬੱਚਾ ਦਵੋ। ਮੰਗਦੇ ਹੋ ਨਾ। ਹੁਣ ਬਾਪ ਬਿਲਕੁਲ
ਸਹਿਜ ਗੱਲ ਦੱਸਦੇ ਹਨ। ਤੁਸੀਂ ਦੇਹ- ਅਭਿਮਾਨ ਵਿੱਚ ਬਹੁਤ ਰਹਿੰਦੇ ਹੋ ਇਸਲਈ ਬਾਪ ਦੇ ਵਰਸੇ ਦਾ ਨਸ਼ਾ
ਨਹੀਂ ਚੜਦਾ ਹੈ। ਤੁਹਾਨੂੰ ਤਾਂ ਬਹੁਤ ਨਸ਼ਾ ਚੜਣਾ ਚਾਹੀਦਾ ਹੈ। ਭਗਤੀ ਕਰਦੇ ਹੀ ਹਨ - ਭਗਵਾਨ ਨਾਲ
ਮਿਲਣ ਲਈ। ਯਗ, ਤਪ, ਦਾਨ - ਪੁੰਨ ਆਦਿ ਇਹ ਸਭ ਭਗਤੀ ਹੈ। ਸਾਰੇ ਇੱਕ ਹੀ ਭਗਵਾਨ ਨੂੰ ਯਾਦ ਕਰਦੇ ਹਨ।
ਬਾਪ ਕਹਿੰਦੇ ਹਨ - ਮੈਂ ਤੁਹਾਡਾ ਪਤੀਆਂ ਦਾ ਪਤੀ ਹਾਂ, ਬਾਪਾਂ ਦਾ ਬਾਪ ਹਾਂ। ਸਾਰੇ ਬਾਪ ਭਗਵਾਨ
ਨੂੰ ਯਾਦ ਕਰਦੇ ਹਨ। ਆਤਮਾਵਾਂ ਹੀ ਯਾਦ ਕਰਦੀਆਂ ਹਨ। ਭਾਵੇਂ ਕਹਿੰਦੇ ਵੀ ਹਨ, ਭ੍ਰਿਕੁਟੀ ਦੇ ਵਿੱਚ
ਚਮਕਦਾ ਹੈ ਅਜਬ ਸਿਤਾਰਾ .... ਪਰ ਇਹ ਬਿਗਰ ਸਮਝ ਦੇ ਇਵੇਂ ਹੀ ਕਹਿ ਦਿੰਦੇ ਹਨ। ਰਹੱਸ ਦਾ ਕੁਝ ਵੀ
ਪਤਾ ਨਹੀਂ। ਤੁਸੀਂ ਆਤਮਾਵਾਂ ਨੂੰ ਨਹੀਂ ਜਾਣਦੇ ਹੋ ਤਾਂ ਆਤਮਾ ਦੇ ਬਾਪ ਨੂੰ ਕਿਵੇਂ ਜਾਣ ਸਕੋਗੇ।
ਦੀਦਾਰ ਤਾਂ ਹੁੰਦਾ ਹੈ ਭਗਤੀ ਮਾਰਗ ਵਾਲਾ। ਭਗਤੀ ਮਾਰਗ ਵਿੱਚ ਪੂਜਾ ਲਈ ਵੱਡਾ - ਵੱਡਾ ਲਿੰਗ ਰੱਖ
ਦਿੰਦੇ ਹਨ ਕਿਉਂਕਿ ਜੇਕਰ ਬਿੰਦੀ ਦਾ ਰੂਪ ਦਿਖਾਉਣ ਤਾਂ ਕੋਈ ਸਮਝ ਨਾ ਸਕਣ। ਇਹ ਹੈ ਮਹੀਨ ਗੱਲ।
ਪਰਮਾਤਮਾ ਜਿਸਨੂੰ ਅਖੰਡ ਜੋਤੀ ਸਵਰੂਪ ਕਹਿੰਦੇ ਹਨ, ਮਨੁੱਖ ਕਹਿੰਦੇ ਹਨ ਉਨਾਂ ਦਾ ਕੋਈ ਬਹੁਤ ਵੱਡਾ
ਰੂਪ ਹੈ। ਬ੍ਰਹਮ ਸਮਾਜੀ ਮੱਠ ਵਾਲੇ ਜੋਤੀ ਨੂੰ ਪਰਮਾਤਮਾ ਕਹਿੰਦੇ ਹਨ। ਦੁਨੀਆਂ ਵਿੱਚ ਇਹ ਕਿਸਨੂੰ
ਪਤਾ ਨਹੀਂ ਹੈ ਕਿ ਪਰਮਪਿਤਾ ਪਰਮਾਤਮਾ ਬਿੰਦੀ ਹੈ, ਤਾਂ ਮੂੰਝ ਗਏ ਹਨ। ਬੱਚੇ ਵੀ ਕਹਿੰਦੇ ਹਨ, ਬਾਬਾ
ਕਿਸਨੂੰ ਯਾਦ ਕਰੀਏ। ਅਸੀਂ ਤਾਂ ਸੁਣਿਆ ਸੀ ਉਹ ਵੱਡਾ ਲਿੰਗ ਹੈ, ਉਨ੍ਹਾਂ ਨੂੰ ਯਾਦ ਕੀਤਾ ਜਾਂਦਾ
ਹੈ। ਹੁਣ ਬਿੰਦੀ ਨੂੰ ਕਿਵ਼ੇਂ ਯਾਦ ਕਰੀਏ? ਅਰੇ ਤੁਸੀਂ ਬਿੰਦੀ ਵੀ ਹੋ, ਬਾਪ ਵੀ ਬਿੰਦੀ ਹੈ। ਆਤਮਾ
ਨੂੰ ਬੁਲਾਉਂਦੇ ਹਨ, ਉਹ ਜ਼ਰੂਰ ਇੱਥੇ ਹੀ ਆਕੇ ਬੈਠਣਗੇ। ਭਗਤੀ ਮਾਰਗ ਵਿੱਚ ਜੋ ਸਾਖਸ਼ਤਕਾਰ ਆਦਿ ਹੁੰਦਾ
ਹੈ, ਇਹ ਹੈ ਸਭ ਭਗਤੀ। ਭਗਤੀ ਵੀ ਇੱਕ ਦੀ ਨਹੀਂ ਕਰਦੇ, ਬਹੁਤਿਆਂ ਨੂੰ ਭਗਵਾਨ ਬਣਾ ਦਿੱਤਾ ਹੈ। ਭਗਤ
ਜੋ ਭਗਤੀ ਕਰਦੇ ਰਹਿੰਦੇ ਹਨ, ਉਨ੍ਹਾਂਨੂੰ ਭਗਵਾਨ ਕਿਵੇਂ ਕਹਾਂਗੇ। ਜੇਕਰ ਪਰਮਾਤਮਾ ਸਰਵਵਿਆਪੀ
ਕਹਿੰਦੇ ਹਨ ਤਾਂ ਫਿਰ ਭਗਤੀ ਕਿਸਦੀ ਕਰਦੇ ਹਨ। ਸੋ ਵੀ ਵੱਖਰੀ ਤਰ੍ਹਾਂ ਦੀ ਭਗਤੀ ਕਰਦੇ ਹਨ।
ਬਾਪ ਸਮਝਾਉਂਦੇ ਹਨ -
ਬੱਚੇ, ਇਵੇਂ ਨਹੀਂ ਸਮਝੋਂ ਕਿ ਸਾਨੂੰ ਅਨੇਕ ਵਰ੍ਹੇ ਜਿਉਣਾ ਹੈ। ਹੁਣ ਸਮੇਂ ਬਹੁਤ ਨਜ਼ਦੀਕ ਹੁੰਦਾ
ਜਾਂਦਾ ਹੈ। ਨਿਸ਼ਚੇ ਰੱਖਣਾ ਹੈ, ਬਾਬਾ ਨੇ ਬ੍ਰਹਮਾ ਦਵਾਰਾ ਸਥਾਪਨਾ ਕਰਾਉਣੀ ਹੈ। ਬਾਪ ਆਪ ਕਹਿੰਦੇ
ਹਨ - ਮੈਂ ਇਸ ਦਵਾਰਾ ਤੁਹਾਨੂੰ ਸ੍ਰਿਸ਼ਟੀ ਦੇ ਆਦਿ- ਮੱਧ-ਅੰਤ ਦਾ ਰਾਜ਼ ਦੱਸਦਾ ਹਾਂ। ਗਾਉਂਦੇ ਵੀ ਹਨ
- ਬ੍ਰਹਮਾ ਦਵਾਰਾ ਸਥਾਪਨਾ। ਇਹ ਨਹੀਂ ਜਾਣਦੇ ਕਿ ਨਵੀਂ ਦੁਨੀਆਂ ਨੂੰ ਵਿਸ਼ਨੂੰਪੂਰੀ ਕਿਹਾ ਜਾਂਦਾ ਹੈ
ਮਤਲਬ ਵਿਸ਼ਨੂੰ ਦੇ ਦੋ ਰੂਪ ਰਾਜ ਕਰਦੇ ਸੀ। ਕਿਸੇ ਨੂੰ ਪਤਾ ਨਹੀਂ ਹੈ ਕਿ ਵਿਸ਼ਨੂੰ ਕੌਣ ਹੈ। ਤੁਸੀਂ
ਜਾਣਦੇ ਹੋ ਕਿ ਇਹ ਬ੍ਰਹਮਾ - ਸਰਸਵਤੀ ਹੀ ਫਿਰ ਵਿਸ਼ਨੂੰ ਦੇ ਦੋ ਰੂਪ ਲਕਸ਼ਮੀ - ਨਾਰਾਇਣ ਬਣ ਪਾਲਣਾ
ਕਰਦੇ ਹਨ। ਬ੍ਰਹਮਾ ਦਵਾਰਾ ਸਥਾਪਨਾ, ਵਿਸ਼ਨੂੰਪੂਰੀ ਮਤਲਬ ਸ੍ਵਰਗ ਦੀ ਫਿਰ ਪਾਲਣਾ ਕਰਨਗੇ। ਤੁਹਾਡੀ
ਬੁੱਧੀ ਵਿੱਚ ਆਉਣਾ ਚਾਹੀਦਾ ਹੈ- ਬਾਪ ਗਿਆਨ ਦਾ ਸਾਗਰ ਹੈ। ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹੈ। ਉਹ
ਇਸ ਡਰਾਮਾ ਦੇ ਆਦਿ - ਮੱਧ-ਅੰਤ ਨੂੰ ਜਾਣਦੇ ਹਨ। ਉਹ ਹੀ ਪਤਿਤ - ਪਾਵਨ ਹਨ, ਜੋ ਬਾਪ ਦਾ ਧੰਧਾ ਹੈ,
ਉਹ ਹੀ ਤੁਹਾਡਾ ਹੈ। ਤੁਸੀਂ ਵੀ ਪਤਿਤ ਤੋਂ ਪਾਵਨ ਬਣਾਉਂਦੇ ਹੋ। ਦੁਨੀਆਂ ਵਿੱਚ ਇੱਕ ਬਾਪ ਦੇ 3 - 4
ਬੱਚੇ ਹੋਣਗੇ, ਕੋਈ ਬੱਚਾ ਬਹੁਤ ਉੱਚਾ ਚੜ੍ਹਿਆ ਹੋਇਆ ਹੋਵੇਗਾ, ਕੋਈ ਬਿਲਕੁਲ ਥੱਲੇ ਹੋਵੇਗਾ। ਇੱਥੇ
ਤੁਹਾਨੂੰ ਬਾਪ ਇੱਕ ਹੀ ਧੰਧਾ ਸਿਖਾਉਂਦੇ ਹਨ ਕਿ ਤੁਸੀਂ ਪਤਿਤਾਂ ਨੂੰ ਪਾਵਨ ਬਣਾਓ। ਸਭ ਨੂੰ ਇਹ
ਲੱਕਸ਼ ਦੋ ਕਿ ਸ਼ਿਵਬਾਬਾ ਕਹਿੰਦੇ ਹਨ - ਮੈਨੂੰ ਯਾਦ ਕਰੋ। ਗੀਤਾ ਵਿੱਚ ਭਗਵਾਨੁਵਾਚ ਉਲਟਾ ਲਿਖ ਦਿੱਤਾ
ਹੈ। ਤੁਹਾਨੂੰ ਸਮਝਾਉਣਾ ਹੈ - ਭਗਵਾਨ ਤਾਂ ਨਿਰਾਕਾਰ, ਪੁਨਰਜਨਮ ਰਹਿਤ ਹੈ। ਬਸ ਇਹ ਹੀ ਭੁੱਲ ਹੈ।
ਹੁਣ ਤੁਸੀਂ ਬੱਚੇ ਕ੍ਰਿਸ਼ਨਪੂਰੀ ਦੇ ਮਾਲਿਕ ਬਣ ਰਹੇ ਹੋ। ਕੋਈ ਰਾਜਧਾਨੀ ਵਿੱਚ ਆਉਂਦੇ ਹਨ, ਕੋਈ
ਪ੍ਰਜਾ ਵਿੱਚ। ਕ੍ਰਿਸ਼ਨਪੁਰੀ ਕਿਹਾ ਜਾਂਦਾ ਹੈ ਕਿਓਂਕਿ ਕ੍ਰਿਸ਼ਨ ਸਾਰਿਆਂ ਨੂੰ ਹੀ ਬਹੁਤ ਪਿਆਰਾ ਹੈ।
ਬੱਚੇ ਪਿਆਰੇ ਲੱਗਦੇ ਹਨ ਨਾ। ਬੱਚਿਆਂ ਦਾ ਵੀ ਮਾਂ - ਬਾਪ ਨਾਲ ਪਿਆਰ ਹੋ ਜਾਂਦਾ ਹੈ। ਪਿਆਰ ਸਾਰਾ
ਬਿਖਰ ਜਾਂਦਾ ਹੈ। ਹੁਣ ਬਾਪ ਸਮਝਾਉਂਦੇ ਹਨ - ਤੁਸੀਂ ਆਪਣੇ ਨੂੰ ਸ਼ਰੀਰ ਨਾ ਸਮਝੋ। ਘੜੀ - ਘੜੀ ਆਪਣੇ
ਨੂੰ ਆਤਮਾ ਨਿਸ਼ਚਾ ਕਰੋ। ਆਤਮ - ਅਭਿਮਾਨੀ ਬਣੋ। ਬਾਪ ਵੀ ਨਿਰਾਕਾਰ ਹੈ। ਇੱਥੇ ਵੀ ਸ਼ਰੀਰ ਲੈਣਾ ਪੈਂਦਾ
ਹੈ- ਸਮਝਾਉਣ ਦੇ ਲਈ। ਬਿਨਾਂ ਸ਼ਰੀਰ ਤਾਂ ਸਮਝਾ ਨਾ ਸਕਣਗੇ। ਤੁਹਾਨੂੰ ਤਾਂ ਆਪਣਾ ਸ਼ਰੀਰ ਹੈ, ਬਾਬਾ
ਫਿਰ ਲੋਨ ਲੈਂਦੇ ਹਨ। ਬਾਕੀ ਇਸ ਵਿੱਚ ਪ੍ਰਰੇਣਾ ਆਦਿ ਦੀ ਗੱਲ ਹੀ ਨਹੀਂ। ਬਾਪ ਖੁਦ ਕਹਿੰਦੇ ਹਨ -
ਮੈਂ ਇਹ ਸ਼ਰੀਰ ਧਾਰਨ ਕਰਕੇ ਬੱਚਿਆਂ ਨੂੰ ਪੜਾਉਂਦਾ ਹਾਂ ਕਿਉਂਕਿ ਤੁਹਾਡੀ ਆਤਮਾ ਜੋ ਹੁਣ ਤਮੋਪ੍ਰਧਾਨ
ਬਣ ਗਈ ਹੈ, ਉਨ੍ਹਾਂ ਨੂੰ ਸਤੋਪ੍ਰਧਾਨ ਬਨਾਉਣਾ ਹੈ। ਗਾਉਂਦੇ ਵੀ ਹਨ, ਪਤਿਤ - ਪਾਵਨ ਆਓ, ਪਰ ਅਰਥ
ਨਹੀਂ ਸਮਝਦੇ। ਹੁਣ ਤੁਸੀਂ ਸਮਝਦੇ ਹੋ - ਬਾਪ ਕਿਵੇਂ ਆਕੇ ਪਾਵਨ ਬਣਾਉਂਦੇ ਹਨ। ਇਹ ਵੀ ਤੁਸੀਂ ਜਾਣਦੇ
ਹੋ। ਸਤਿਯੁਗ ਵਿੱਚ ਸਾਡਾ ਹੀ ਛੋਟਾ ਜਿਹਾ ਝਾੜ ਹੋਵੇਗਾ, ਤੁਸੀਂ ਸਵਰਗ ਵਿੱਚ ਜਾਓਗੇ। ਬਾਕੀ ਜੋ ਇਨੇ
ਖੰਡ ਹਨ ਉਨ੍ਹਾਂ ਦਾ ਨਾਮ - ਨਿਸ਼ਾਨ ਨਹੀਂ ਹੋਵੇਗਾ। ਭਾਰਤ ਖੰਡ ਹੀ ਸਵਰਗ ਹੋਵੇਗਾ। ਪਰਮਪਿਤਾ
ਪਰਮਾਤਮਾ ਆਕੇ ਹੇਵਿਨ ਦੀ ਸਥਾਪਨਾ ਕਰਦੇ ਹਨ। ਹੁਣ ਹੇਲ ਹੈ। ਪ੍ਰਾਚੀਨ ਭਾਰਤ ਖੰਡ ਹੀ ਹੈ ਜਿੱਥੇ
ਦੇਵਤਾਵਾਂ ਦਾ ਰਾਜ ਸੀ, ਹੁਣ ਨਹੀਂ ਹੈ। ਉਨਾਂ ਦੇ ਇੱਥੇ ਮੰਦਿਰ ਹਨ, ਚਿੱਤਰ ਹਨ। ਤਾਂ ਭਾਰਤ ਦੀ ਹੀ
ਗੱਲ ਹੋਈ। ਇਹ ਕਿਸੇ ਵੀ ਭਾਰਤਵਾਸੀ ਦੀ ਬੁੱਧੀ ਵਿੱਚ ਨਹੀਂ ਆਉਂਦਾ ਕਿ ਭਾਰਤ ਸਵਰਗ ਸੀ, ਇਹ ਲਕਸ਼ਮੀ
- ਨਾਰਾਇਣ ਮਲਿਕ ਸਨ ਹੋਰ ਕੋਈ ਖੰਡ ਨਹੀਂ ਸੀ। ਹੁਣ ਤਾਂ ਅਨੇਕ ਧਰਮ ਆ ਗਏ ਹਨ। ਭਾਰਤਵਾਸੀ ਧਰਮ -
ਭ੍ਰਸ਼ਟ, ਕਰਮ - ਭ੍ਰਸ਼ਟ ਬਣ ਗਏ ਹਨ। ਕ੍ਰਿਸ਼ਨ ਨੂੰ ਸ਼ਾਮ - ਸੁੰਦਰ ਕਹਿ ਦਿੰਦੇ ਹਨ ਪਰ ਅਰਥ ਨਹੀਂ
ਸਮਝਦੇ। ਬਰੋਬਰ ਇਹ ਸਾਂਵਰਾ ਸੀ ਨਾ। ਕਹਿੰਦੇ ਹਨ ਕ੍ਰਿਸ਼ਨ ਨੂੰ ਸੱਪ ਨੇ ਡੱਸਿਆ ਤਾਂ ਸਾਂਵਰਾ ਹੋ
ਗਿਆ। ਹੁਣ ਉਹ ਤੇ ਸਤਿਯੁਗ ਦਾ ਪ੍ਰਿੰਸ ਸੀ, ਕਿਵ਼ੇਂ ਕਾਲਾ ਹੋ ਗਿਆ। ਹੁਣ ਤੁਸੀਂ ਇਹ ਗੱਲਾਂ ਸਮਝਦੇ
ਹੋ। ਕ੍ਰਿਸ਼ਨ ਦੇ ਮਾਂ - ਬਾਪ ਵੀ ਹੁਣ ਪੜ੍ਹ ਰਹੇ ਹਨ। ਮਾਂ - ਬਾਪ ਤੋਂ ਉੱਤਮ ਸ਼੍ਰੀ ਕ੍ਰਿਸ਼ਨ ਗਾਇਆ
ਹੋਇਆ ਹੈ। ਮਾਂ - ਬਾਪ ਦਾ ਕੋਈ ਨਾਮ ਨਹੀਂ ਹੈ। ਨਹੀਂ ਤਾਂ ਜਿਸ ਮਾਂ - ਬਾਪ ਤੋਂ ਅਜਿਹਾ ਬੱਚਾ ਪੈਦਾ
ਹੋਇਆ ਉਹ ਮਾਂ - ਬਾਪ ਵੀ ਪਿਆਰੇ ਹੋਣੇ ਚਾਹੀਦੇ ਹਨ। ਪਰ ਨਹੀਂ, ਮਹਿਮਾ ਸਾਰੀ ਰਾਧੇ - ਕ੍ਰਿਸ਼ਨ ਦੀ
ਹੈ। ਮਾਂ - ਬਾਪ ਦੀ ਕੁਝ ਹੈ ਨਹੀਂ। ਤੁਹਾਡੀ ਬੁੱਧੀ ਵਿੱਚ ਗਿਆਨ ਹੈ। ਗਿਆਨ ਹੈ ਦਿਨ, ਭਗਤੀ ਹੈ
ਰਾਤ। ਹਨੇਰੀ ਰਾਤ ਵਿੱਚ ਠੋਕਰਾਂ ਖਾਂਦੇ ਰਹਿੰਦੇ ਹਨ।
ਹੁਣ ਤੁਹਾਨੂੰ ਬੱਚਿਆਂ
ਨੂੰ ਸਮਝਾਇਆ ਜਾਂਦਾ ਹੈ - ਘਰ ਵਿੱਚ ਰਹੋ, ਇਹ ਸਰਵਿਸ ਵੀ ਕਰਦੇ ਰਹੋ। ਕਿਸੇ ਨੂੰ ਵੀ ਸਮਝਾਓ ਤੁਸੀਂ
ਅੱਧਾਕਲਪ ਦੇ ਆਸ਼ਿਕ ਹੋ, ਇੱਕ ਮਾਸ਼ੂਕ ਦੇ। ਭਗਤੀ ਮਾਰਗ ਵਿਚ ਉਨ੍ਹਾਂ ਨੂੰ ਯਾਦ ਕਰਦੇ ਹਨ ਤਾਂ ਆਸ਼ਿਕ
ਠਹਿਰੇ ਨਾ। ਪਰ ਮਾਸ਼ੂਕ ਨੂੰ ਪੂਰਾ ਜਾਣਦੇ ਨਹੀਂ ਹਨ। ਯਾਦ ਬਹੁਤ ਪਿਆਰ ਨਾਲ ਕਰਦੇ ਹਨ, ਹੇ ਮਸ਼ੂਕ
ਤੁਸੀਂ ਜਦੋਂ ਆਓਗੇ ਤਾਂ ਅਸੀਂ ਸਿਰਫ ਤੁਹਾਨੂੰ ਹੀ ਯਾਦ ਕਰਾਂਗੇ ਹੋਰ ਸਭ ਤੋਂ ਬੁੱਧੀ ਯੋਗ ਤੋੜਕੇ
ਤੁਹਾਡੇ ਨਾਲ ਜੋੜਾਂਗੇ। ਇਵੇਂ ਤਾਂ ਗਾਉਂਦੇ ਸੀ ਨਾ, ਪਰ ਬਾਪ ਕੋਲੋਂ ਸਾਨੂੰ ਕੀ ਵਰਸਾ ਮਿਲਦਾ ਹੈ,
ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਹੁਣ ਬਾਪ ਸਮਝਾਉਂਦੇ ਹਨ - ਤੁਸੀਂ ਦੇਹੀ - ਅਭਿਮਾਨੀ ਬਣੋ। ਬਾਪ
ਨੂੰ ਯਾਦ ਕਰਨਾ ਤੁਸੀਂ ਬੱਚਿਆਂ ਦਾ ਪਹਿਲਾ ਫਰਜ਼ ਹੈ। ਬੱਚਾ ਹਮੇਸ਼ਾਂ ਬਾਪ ਨੂੰ, ਬੱਚੀ ਮਾਂ ਨੂੰ ਯਾਦ
ਕਰਦੀ ਹੈ। ਹਮਜਿਨਸ ਹਨ ਨਾ। ਬੱਚਾ ਸਮਝਦਾ ਹੈ ਅਸੀਂ ਬਾਪ ਦੇ ਵਾਰਿਸ ਬਣਾਂਗੇ। ਬੱਚੀ ਥੋੜੀ ਹੀ ਕਹੇਗੀ,
ਉਹ ਤਾਂ ਸਮਝਦੀ ਹੈ ਸਾਨੂੰ ਪਿਯਰ ਘਰ ਤੋਂ ਸਸੁਰਘਰ ਜਾਣਾ ਹੈ। ਹੁਣ ਤੁਹਾਡਾ ਨਿਰਾਕਾਰ ਅਤੇ ਸਾਕਾਰ
ਪਿਯਰ ਘਰ ਹੈ। ਬੁਲਾਉਂਦੇ ਵੀ ਹਨ, ਹੇ ਪਰਮਪਿਤਾ ਪਰਮਾਤਮਾ ਰਹਿਮ ਕਰੋ। ਦੁੱਖ ਹਰੋ ਸੁੱਖ ਦੋ, ਸਾਨੂੰ
ਲਿਬ੍ਰੇਟ ਕਰੋ, ਸਾਡਾ ਗਾਈਡ ਬਣੋ। ਪਰ ਉਸ ਦਾ ਅਰਥ ਵੱਡੇ - ਵੱਡੇ ਵਿਦਵਾਨ ਅਚਾਰਿਆ ਵੀ ਨਹੀਂ ਜਾਣਦੇ
ਹਨ। ਬਾਪ ਤਾਂ ਸ੍ਰਵ ਦਾ ਲਿਬ੍ਰੇਟਰ ਹੈ, ਉਹ ਹੀ ਸਭ ਦਾ ਕਲਿਆਣਕਾਰੀ ਹੈ। ਬਾਕੀ ਉਹ ਆਪਣਾ ਹੀ ਕਲਿਆਣ
ਨਹੀਂ ਕਰ ਸਕਦੇ ਤਾਂ ਹੋਰਾਂ ਦਾ ਕੀ ਕਰਨਗੇ। ਇੱਥੇ ਬਾਪ ਕਹਿੰਦੇ ਹਨ - ਮੈਂ ਗੁਪਤ ਆਉਂਦਾ ਹਾਂ, ਖ਼ੁਦਾ-
ਦੋਸਤ ਦੀ ਕਹਾਣੀ ਸੁਣੀ ਹੈ ਨਾ। ਹੁਣ ਇਹ ਪੁਲ ਹੈ ਕਲਿਯੁਗ ਅਤੇ ਸਤਿਯੁਗ ਦੇ ਵਿੱਚ ਦਾ, ਉਸ ਪਾਰ ਜਾਣਾ
ਹੈ। ਹੁਣ ਖੁਦਾ ਤਾਂ ਬਾਪ ਹੈ, ਦੋਸਤ ਵੀ ਹੈ। ਮਾਤਾ, ਪਿਤਾ, ਸਿੱਖਿਅਕ ਦਾ ਪਾਰ੍ਟ ਵੀ ਵਜਾਉਂਦੇ ਹਨ।
ਇੱਥੇ ਤੁਹਾਨੂੰ ਸਾਖਸ਼ਤਕਾਰ ਹੁੰਦਾ ਹੈ ਤਾਂ ਜਾਦੂ - ਜਾਦੂ ਕਹਿ ਦਿੰਦੇ ਹਨ। ਸਾਖਸ਼ਤਕਾਰ ਤਾਂ ਨੌਧਾ
ਭਗਤੀ ਵਾਲਿਆਂ ਨੂੰ ਵੀ ਹੁੰਦੇ ਹਨ, ਬਹੁਤ ਤਿੱਖੇ ਭਗਤ ਹੁੰਦੇ ਹਨ। ਦਰਸ਼ਨ ਦੋ ਨਹੀਂ ਤਾਂ ਅਸੀਂ ਗਲਾ
ਕੱਟਦੇ ਹਾਂ, ਉਦੋਂ ਸਾਖ਼ਸ਼ਾਤਕਾਰ ਹੁੰਦਾ ਹੈ, ਉਸ ਨੂੰ ਨੌਧਾ ਭਗਤੀ ਕਿਹਾ ਜਾਂਦਾ ਹੈ। ਇੱਥੇ ਨੌਧਾ
ਭਗਤੀ ਦੀ ਗੱਲ ਨਹੀਂ। ਘਰ ਵਿੱਚ ਬੈਠੇ - ਬੈਠੇ ਵੀ ਬਹੁਤਿਆਂ ਨੂੰ ਸਾਖਸ਼ਤਕਾਰ ਹੁੰਦੇ ਰਹਿੰਦੇ ਹਨ।
ਦਿਵਿਯ ਦ੍ਰਿਸ਼ਟੀ ਦੀ ਚਾਬੀ ਮੇਰੇ ਕੋਲ ਹੈ। ਅਰਜੁਨ ਨੂੰ ਵੀ ਮੈਂ ਦਿਵਿਯ ਦ੍ਰਿਸ਼ਟੀ ਦਿੱਤੀ ਨਾ। ਇਹ
ਵਿਨਾਸ਼ ਦੇਖੋ, ਆਪਣਾ ਰਾਜ ਦੇਖੋ। ਹੁਣ ਮਾਮੇਕਮ ਯਾਦ ਕਰੋ ਤਾਂ ਇਹ ਬਣੋਗੇ। ਹੁਣ ਤੁਸੀਂ ਸਮਝਦੇ ਹੋ -
ਵਿਸ਼ਨੂੰ ਕੌਣ ਹਨ? ਮੰਦਿਰ ਬਣਾਉਣ ਵਾਲੇ ਇਹ ਖ਼ੁਦ ਵੀ ਨਹੀਂ ਜਾਣਦੇ। ਵਿਸ਼ਨੂੰ ਦਵਾਰਾ ਪਾਲਨਾ, 4 ਬਾਹਵਾਂ
ਦਾ ਅਰਥ ਹੀ ਹੈ - 2 ਦੋ ਬਾਹਵਾਂ ਮੇਲ ਦੀਆਂ, 2 ਫੀਮੇਲ ਦੀਆਂ। ਵਿਸ਼ਨੂੰ ਦੇ ਦੋ ਰੂਪ ਲਕਸ਼ਮੀ -
ਨਾਰਾਇਣ ਹਨ। ਪਰ ਕੁਝ ਵੀ ਸਮਝਦੇ ਨਹੀਂ ਹਨ। ਕਿਸੇ ਨੂੰ ਵੀ ਗਿਆਨ ਨਹੀਂ ਹੈ। ਨਾ ਸ਼ਿਵਬਾਬਾ ਦਾ, ਨਾ
ਵਿਸ਼ਨੂੰ ਦਾ। ਪਹਿਲੇ - ਪਹਿਲੇ ਬਾਬਾ ਦਾ ਆਕਰਸ਼ਨ ਸੀ, ਬਹੁਤ ਆਉਂਦੇ ਸਨ। ਸ਼ੁਰੂਆਤ ਵਿੱਚ ਸਾਰਾ ਆਂਗਨ
ਭਰ ਜਾਂਦਾ ਸੀ। ਜੱਜ, ਮੈਜਿਸਟ੍ਰੇਟ ਸਭ ਆਉਂਦੇ ਸਨ। ਫ਼ਿਰ ਵਿਕਾਰ ਦਾ ਝਗੜਾ ਸ਼ੁਰੂ ਹੋਇਆ, ਕਹਿਣ ਲਗੇ
ਬੱਚੇ ਨਹੀਂ ਪੈਦਾ ਹੋਣਗੇ ਤਾਂ ਸ੍ਰਿਸ਼ਟੀ ਕਿਵੇਂ ਚੱਲੇਗੀ। ਇਹ ਤਾਂ ਸ੍ਰਿਸ਼ਟੀ ਵਧਾਉਣ ਦਾ ਕ਼ਾਇਦਾ
ਹੈ। ਗੀਤਾ ਦੀ ਗੱਲ ਵੀ ਭੁੱਲ ਗਏ ਹਨ ਕਿ ਭਗਵਾਨੁਵਾਚ - ਕਾਮ ਮਹਾਸ਼ਤਰੂ ਹੈ, ਉਸ ਤੇ ਜਿੱਤ ਪਾਉਣੀ
ਹੈ। ਕਹਿਣ ਲੱਗੇ ਇਸਤਰੀ - ਪੁਰਸ਼ ਦੋਨੋਂ ਇਕੱਠੇ ਆਉਣ ਤਾਂ ਉਨ੍ਹਾਂਨੂੰ ਗਿਆਨ ਦਵੋ। ਇਕੱਲੇ ਨੂੰ ਨਹੀਂ
ਦਵੋ। ਹੁਣ ਦੋਨੋਂ ਵੀ ਆਉਣ ਤਾਂ ਦੇਈਏ ਨਾ। ਵੇਖੋ ਦੋਵਾਂ ਨੂੰ ਇਕੱਠਾ ਵੀ ਦਿੰਦੇ ਹਨ ਤਾਂ ਵੀ ਕੋਈ
ਗਿਆਨ ਲੈਂਦੇ ਹਨ, ਕੋਈ ਨਹੀਂ ਲੈਂਦੇ। ਤਕਦੀਰ ਵਿੱਚ ਨਹੀਂ ਹੋਵੇਗਾ ਤਾਂ ਕੀ ਕਰ ਸਕਦੇ ਹਾਂ। ਇੱਕ
ਹੰਸ, ਇੱਕ ਬਗੁਲਾ ਬਣ ਪੈਂਦੇ ਹਨ। ਇੱਥੇ ਤੁਸੀਂ ਬ੍ਰਾਹਮਣ, ਦੇਵਤਾਵਾਂ ਤੋਂ ਵੀ ਉੱਤਮ ਹੋ। ਜਾਣਦੇ
ਹੋ - ਅਸੀਂ ਈਸ਼ਵਰੀ ਸੰਤਾਨ ਹਾਂ, ਸ਼ਿਵਬਾਬਾ ਦੇ ਬੱਚੇ ਹਾਂ। ਉੱਥੇ ਸ੍ਵਰਗ ਵਿੱਚ ਤੁਹਾਨੂੰ ਇਹ ਗਿਆਨ
ਨਹੀਂ ਰਹੇਗਾ, ਨਾ ਜਦੋਂ ਨਿਰਾਕਾਰੀ ਦੁਨੀਆਂ ਮੁਕਤੀਧਾਮ ਵਿੱਚ ਹੋਵੋਗੇ ਉਦੋਂ ਇਹ ਗਿਆਨ ਹੋਵੇਗਾ। ਇਹ
ਗਿਆਨ ਸ਼ਰੀਰ ਦੇ ਨਾਲ ਹੀ ਖਤਮ ਹੋ ਜਾਂਦਾ ਹੈ। ਹੁਣ ਤੁਹਾਨੂੰ ਗਿਆਨ ਹੈ, ਇੱਕ ਬਾਬਾ ਪੜ੍ਹਾ ਰਹੇ ਹਨ।
ਹੁਣ ਇਹ ਖੇਡ ਪੂਰਾ ਹੁੰਦਾ ਹੈ, ਸਭ ਐਕਟਰਸ ਹਾਜਿਰ ਹਨ। ਬਾਬਾ ਵੀ ਆਇਆ ਹੈ। ਰਹੀਆਂ ਹੋਈਆਂ ਆਤਮਾਵਾਂ
ਵੀ ਆਉਂਦੀਆਂ ਰਹਿੰਦੀਆਂ ਹਨ। ਜਦੋਂ ਸਭ ਆ ਜਾਣਗੇ ਉਦੋਂ ਵਿਨਾਸ਼ ਹੋਵੇਗਾ ਫਿਰ ਸਭ ਨੂੰ ਬਾਪ ਨਾਲ ਲੈ
ਜਾਵੇਗਾ। ਸਭ ਨੂੰ ਜਾਣਾ ਹੈ, ਇਸ ਪਤਿਤ ਦੁਨੀਆਂ ਦਾ ਵਿਨਾਸ਼ ਹੋਣਾ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਪਤਿਤ ਤੋਂ
ਪਾਵਨ ਬਣਾਉਣ ਦਾ ਧੰਧਾ ਜੋ ਬਾਪ ਦਾ ਹੈ, ਉਹ ਹੀ ਧੰਧਾ ਕਰਨਾ ਹੈ। ਸਭ ਨੂੰ ਲਕਸ਼ ਦੇਣਾ ਹੈ ਕਿ ਬਾਪ
ਨੂੰ ਯਾਦ ਕਰੋ ਅਤੇ ਪਾਵਨ ਬਣੋ।
2. ਇਹ ਬ੍ਰਾਹਮਣ ਜੀਵਨ
ਦੇਵਤਾਵਾਂ ਤੋਂ ਵੀ ਉੱਤਮ ਜੀਵਨ ਹੈ, ਇਸ ਨਸ਼ੇ ਵਿਚ ਰਹਿਣਾ ਹੈ। ਬੁੱਧੀ ਦਾ ਯੋਗ ਹੋਰ ਸਭ ਤੋਂ ਤੋੜ
ਇੱਕ ਮਾਸ਼ੂਕ ਨੂੰ ਯਾਦ ਕਰਨਾ ਹੈ।
ਵਰਦਾਨ:-
ਤਿਆਗ ਅਤੇ ਸਨੇਹ ਦੀ ਸ਼ਕਤੀ ਦ੍ਵਾਰਾ ਸੇਵਾ ਵਿਚ ਸਫਲਤਾ ਪ੍ਰਾਪਤ ਕਰਨ ਵਾਲੇ ਸਨੇਹੀ ਸਹਿਯੋਗੀ ਭਵ।
ਜਿਵੇਂ ਸ਼ੁਰੂ ਵਿੱਚ
ਨਾਲ਼ੇਜ਼ ਦੀ ਸ਼ਕਤੀ ਘਟ ਸੀ ਲੇਕਿਨ ਤਿਆਗ ਅਤੇ ਸਨੇਹ ਦੇ ਆਧਾਰ ਤੇ ਸਫਲਤਾ ਮਿਲੀ। ਬੁੱਧੀ ਵਿਚ ਦਿਨ
ਰਾਤ ਬਾਬਾ ਅਤੇ ਯਗ ਵੱਲ ਲਗਨ ਰਹੀ, ਜਿਗਰ ਤੋਂ ਨਿਕਲਦਾ ਸੀ ਬਾਬਾ ਤੇ ਯਗ। ਇਸੇ ਸਨੇਹ ਨੇ ਸਭ ਨੂੰ
ਸਹਿਯੋਗ ਵਿਚ ਲਿਆਂਦਾ। ਇਸੇ ਸ਼ਕਤੀ ਨਾਲ ਕੇਂਦਰ ਬਣੇ। ਸਾਕਾਰ ਸਨੇਹ ਤੋਂ ਹੀ ਮਨਮਨਾਭਵ ਬਣੇ, ਸਾਕਾਰ
ਸਨੇਹ1 ਨੇ ਹੀ ਸਹਿਯੋਗੀ ਬਣਾਇਆ। ਹੁਣ ਵੀ ਤਿਆਗ ਅਤੇ ਸਨੇਹ ਦੀ ਸ਼ਕਤੀ ਨਾਲ ਘੇਰਾਵ ਪਾਓ ਤਾਂ ਸਫਲਤਾ
ਮਿਲ ਜਾਵੇਗੀ।
ਵਰਦਾਨ:-
ਤਿਆਗ ਅਤੇ ਸਨੇਹ ਦੀ ਸ਼ਕਤੀ ਦ੍ਵਾਰਾ ਸੇਵਾ ਵਿਚ ਸਫਲਤਾ ਪ੍ਰਾਪਤ ਕਰਨ ਵਾਲੇ ਸਨੇਹੀ ਸਹਿਯੋਗੀ ਭਵ।
ਜਿਵੇਂ ਸ਼ੁਰੂ
ਵਿੱਚ ਨਾਲ਼ੇਜ਼ ਦੀ ਸ਼ਕਤੀ ਘਟ ਸੀ ਲੇਕਿਨ ਤਿਆਗ ਅਤੇ ਸਨੇਹ ਦੇ ਆਧਾਰ ਤੇ ਸਫਲਤਾ ਮਿਲੀ। ਬੁੱਧੀ ਵਿਚ
ਦਿਨ ਰਾਤ ਬਾਬਾ ਅਤੇ ਯਗ ਵੱਲ ਲਗਨ ਰਹੀ, ਜਿਗਰ ਤੋਂ ਨਿਕਲਦਾ ਸੀ ਬਾਬਾ ਤੇ ਯਗ। ਇਸੇ ਸਨੇਹ ਨੇ ਸਭ
ਨੂੰ ਸਹਿਯੋਗ ਵਿਚ ਲਿਆਂਦਾ। ਇਸੇ ਸ਼ਕਤੀ ਨਾਲ ਕੇਂਦਰ ਬਣੇ। ਸਾਕਾਰ ਸਨੇਹ ਤੋਂ ਹੀ ਮਨਮਨਾਭਵ ਬਣੇ,
ਸਾਕਾਰ ਸਨੇਹ1 ਨੇ ਹੀ ਸਹਿਯੋਗੀ ਬਣਾਇਆ। ਹੁਣ ਵੀ ਤਿਆਗ ਅਤੇ ਸਨੇਹ ਦੀ ਸ਼ਕਤੀ ਨਾਲ ਘੇਰਾਵ ਪਾਓ ਤਾਂ
ਸਫਲਤਾ ਮਿਲ ਜਾਵੇਗੀ।
ਸਲੋਗਨ:-
ਫਰਿਸ਼ਤਾ ਬਣਨਾ
ਹੈ ਤਾਂ ਵਿਅਰਥ ਬੋਲ ਅਤੇ ਡਿਸਟਰਬ ਕਰਨ ਵਾਲੇ ਬੋਲ ਤੋਂ ਮੁਕਤ ਬਣੋ।
ਇਹ ਅਵਿਅਕਤ ਇਸ਼ਾਰੇ -
ਸਦਾ ਅਚਲ, ਅਡੋਲ, ਇੱਕਰਸ ਸਥਿਤੀ ਦਾ ਅਨੁਭਵ ਕਰੋ।
ਕੋਈ ਵੀ ਗੱਲ ਹੋ ਜਾਵੇ
ਭਾਵੇਂ ਪ੍ਰਾਕ੍ਰਿਤੀ ਦੀ। ਭਾਵੇਂ ਵਿਅਕਤੀ ਦੀ, ਦੋਵੇਂ ਅਚਲ ਸਥਿਤੀ ਦੇ ਆਸਨ ਨੂੰ ਜਰਾ ਵੀ ਹਿਲਾ ਨਹੀਂ
ਸਕਣ। ਇਤਨੇ ਪੱਕੇ ਹੋ ਨਾ! ਜਿਵੇਂ ਵੇਖੋ ਸ਼ਰੀਰ ਆਸਨ ਤੇ ਨਹੀਂ ਟਿਕ ਸਕਦਾ ਤਾਂ ਹਲਚਲ ਕਰੇਗਾ ਨਾ!
ਇਵੇਂ ਮਨ ਹਲਚਲ ਤੇ ਨਹੀਂ ਕਰਦਾ? ਸਦਾ ਅਚਲ, ਅਡੋਲ, ਜਰਾ ਵੀ ਹਲਚਲ ਨਹੀਂ ਹੋਵੇ। ਜੇਕਰ ਕਦੇ ਹਲਚਲ
ਅਤੇ ਕਦੇ ਅਚਲ ਹੈ ਤਾਂ ਸਿੰਘਾਸਨ ਵੀ ਕਦੇ ਮਿਲੇਗਾ, ਕਦੇ ਨਹੀਂ ਮਿਲੇਗਾ।